ਤਾਜਾ ਖ਼ਬਰਾਂ


ਦੂਸਰੀ ਵਾਰ ਸਰਬਸੰਮਤੀ ਨਾਲ ਸਰਦਾਰਨੀ ਵਰਿੰਦਰ ਕੌਰ ਮਾਨ ਬਣੇ ਬੱਗਾ ਕਲ਼ਾਂ ਦੇ ਸਰਪੰਚ
. . .  4 minutes ago
ਹਰਸਾ ਛੀਨਾ (ਰਾਜਾਸਾਂਸੀ), 8 ਅਕਤੂਬਰ (ਕੜਿਆਲ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਤਹਿਤ ਪੈਂਦੇ ਪਿੰਡ ਬੱਗਾ ਕਲਾਂ ਵਿਖੇ ਪਿੰਡ ਵਾਸੀਆਂ ਵਲੋਂ ਏਕੇ ਦਾ ਸਬੂਤ ਦਿੰਦਿਆਂ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਸਰਬਸੰਮਤੀ ਨਾਲ ਸਰਦਾਰਨੀ ਵਰਿੰਦਰ ਕੌਰ ਮਾਨ ਪਤਨੀ ਕਿਸਾਨ ਆਗੂ ਤੇਜਬੀਰ ਸਿੰਘ ਮਾਨ ਨੂੰ ਲਗਾਤਾਰ ਦੂਸਰੀ ਵਾਰ ਸਰਪੰਚੀ ਅਹੁਦੇ...
ਪਿੰਡ ਦੋਲੋਵਾਲ ਵਿਖੇ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ
. . .  9 minutes ago
ਘੋਗਰਾ (ਹੁਸ਼ਿਆਰਪੁਰ), 8 ਅਕਤੂਬਰ (ਆਰ.ਐੱਸ. ਸਲਾਰੀਆ)-ਬਲਾਕ ਹਾਜ਼ੀਪੁਰ ਅਧੀਨ ਪੈਂਦੇ ਪਿੰਡ ਦੋਲੋਵਾਲ ਨੇ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦੇ ਹੋਏ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਦੀ ਚੋਣ ਕਰ ਲਈ, ਜਿਸ ਵਿਚ...
ਹਰਿਆਣਾ ਵਿਧਾਨ ਸਭਾ ਚੋਣਾਂ 2024 'ਚ ਇਹ ਉਮੀਦਵਾਰ ਜਿੱਤੇ ਤੇ ਹਾਰੇ, ਪੜ੍ਹੋ ਪੂਰੀ ਖਬਰ
. . .  14 minutes ago
ਚੰਡੀਗੜ੍ਹ (ਸਤਾਂਸ਼ੂ), 8 ਅਕਤੂਬਰ-ਜੀਂਦ ਤੋਂ ਭਾਜਪਾ ਦੇ ਕ੍ਰਿਸ਼ਨ ਲਾਲ ਮਿੱਡਾ ਜਿੱਤ ਗਏ ਹਨ। ਕੈਥਲ ਤੋਂ ਆਦਿਤਿਆ ਸੁਰਜੇਵਾਲਾ ਕਾਂਗਰਸੀ ਉਮੀਰਵਾਰ 7704 ਵੋਟਾਂ ਨਾਲ ਜਿੱਤੇ ਹਨ। ਥਾਣੇਸਰ ਤੋਂ ਕਾਂਗਰਸੀ ਉਮੀਦਵਾਰ ਅਸ਼ੋਕ ਅਰੋੜਾ ਜਿੱਤੇ ਹਨ। ਬਰਵਾਲਾ ਤੋਂ ਭਾਜਪਾ ਦੇ ਰਣਬੀਰ ਗੰਗਵਾ ਜਿੱਤੇ ਹਨ। ਖਰਖੌਦਾ ਤੋਂ ਭਾਜਪਾ ਦੇ ਪਵਨ ਖਰਖੌਦਾ ਜਿੱਤੇ ਹਨ। ਮੁਲਾਣਾ ਤੋਂ ਕਾਂਗਰਸ ਦੀ ਪੂਜਾ ਜਿੱਤ ਗਈ ਹੈ। ਗੁਹਮਾ ਤੋਂ ਕਾਂਗਰਸ ਦੇ ਉਮੀਦਵਾਰ ਜਿੱਤੇ ਹਨ। ਸਫੀਦੋਂ ਤੋਂ ਭਾਜਪਾ ਦੇ ਰਾਮਕੁਮਾਰ ਗੌਤਮ ਜਿੱਤੇ ਹਨ। ਇਸਰਾਣਾ ਤੋਂ...
ਹਰਿਆਣਾ ਵਿਧਾਨ ਸਭਾ ਚੋਣਾਂ: ਕੈਥਲ ਤੋਂ ਜਿੱਤੇ ਕਾਂਗਰਸੀ ਉਮੀਦਵਾਰ ਆਦਿੱਤਿਆ ਸੂਰਜੇਵਾਲਾ
. . .  35 minutes ago
ਹਰਿਆਣਾ, 8 ਅਕਤੂਬਰ- ਕੈਥਲ ਤੋਂ ਕਾਂਗਰਸੀ ਉਮੀਦਵਾਰ ਆਦਿੱਤਿਆ ਸੂਰਜੇਵਾਲਾ ਨੇ ਆਪਣੇ ਵਿਰੋਧੀ ਤੇ ਭਾਜਪਾ ਦੇ ਉਮੀਦਵਾਰ ਲੀਲਾ ਰਾਮ ਨੂੰ 8124 ਵੋਟਾਂ ਨਾਲ ਹਰਾ ਦਿੱਤਾ ਹੈ....
ਝਨੇੜੀ ਵਾਸੀਆਂ ਨੇ ਸਰਬਸੰਮਤੀ ਨਾਲ ਗੁਰਮੀਤ ਸਿੰਘ ਮੀਤਾ ਨੂੰ ਚੁਣਿਆ ਸਰਪੰਚ
. . .  51 minutes ago
ਭਵਾਨੀਗੜ੍ਹ (ਸੰਗਰੂਰ), 8 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਝਨੇੜੀ ਵਿਖੇ ਪਿੰਡ ਵਾਸੀਆਂ ਨੇ ਕਰੀਬ ਸਾਢੇ 4 ਦਹਾਕਿਆਂ ਬਾਅਦ ਸਰਬਸੰਮਤੀ ਕਰਦਿਆਂ ਗੁਰਮੀਤ ਸਿੰਘ ਮੀਤਾ ਨੂੰ ਸਰਪੰਚ ਬਣਾਇਆ ਅਤੇ 5 ਪੰਚਾਂ ਦੀ ਚੋਣ ਵੀ ਸਰਬਸੰਮਤੀ ਨਾਲ ਹੋਈ ਜਦੋਂਕਿ...
ਜੰਮੂ ਕਸ਼ਮੀਰ ਚੋਣਾਂ: ਜੰਮੂ ਪੱਛਮੀ ਤੋਂ ਭਾਜਪਾ ਉਮੀਦਵਾਰ ਅਰਵਿੰਦ ਗੁਪਤਾ ਜੇਤੂ
. . .  51 minutes ago
ਸ੍ਰੀਨਗਰ, 8 ਅਕਤੂਬਰ- ਜੰਮੂ ਪੱਛਮੀ ਸੀਟ ਤੋਂ ਭਾਜਪਾ ਉਮੀਦਵਾਰ ਅਰਵਿੰਦ ਗੁਪਤਾ ਨੇ ਕਾਂਗਰਸ ਦੇ ਮਨਮੋਹਨ ਸਿੰਘ ਨੂੰ 21360 ਵੋਟਾਂ ਨਾਲ ਹਰਾਇਆ।
ਜੰਮੂ ਕਸ਼ਮੀਰ ਚੋਣਾਂ: ਊਧਮਪੁਰ (ਪੂਰਬੀ) ਤੋਂ ਭਾਜਪਾ ਦੇ ਆਰ.ਐਸ. ਪਠਾਨੀਆ ਜਿੱਤੇ ਚੋਣ
. . .  55 minutes ago
ਸ੍ਰੀਨਗਰ, 8 ਅਕਤੂਬਰ- ਜੰਮੂ ਕਸ਼ਮੀਰ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਅੱਜ ਊਧਮਪੁਰ (ਪੂਰਬੀ) ਸੀਟ ਤੋਂ ਭਾਜਪਾ ਦੇ ਉਮੀਦਵਾਰ ਆਰ.ਐਸ. ਪਠਾਨੀਆ ਨੇ ਜਿੱਤ...
ਅਜਨਾਲਾ 'ਚ 60 ਤੋਂ ਵਧੇਰੇ ਸਰਪੰਚ ਤੇ 422 ਤੋਂ ਵਧੇਰੇ ਪੰਚ ਬਿਨਾਂ ਮੁਕਾਬਲਾ ਚੋਣ ਜਿੱਤੇ
. . .  1 minute ago
ਅਜਨਾਲਾ (ਅੰਮ੍ਰਿਤਸਰ), 8 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਦਿਨ ਤੋਂ ਬਾਅਦ ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਆਉਂਦੇ ਬਲਾਕ ਅਜਨਾਲਾ ਅੰਦਰ 26 ਸਰਪੰਚ ਅਤੇ 202 ਪੰਚ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਹਨ ਅਤੇ ਬਲਾਕ ਰਮਦਾਸ ਅੰਦਰ 27 ਸਰਪੰਚ ਅਤੇ...
ਮੈਂ ਦੇਸ਼ ਵਾਸੀਆਂ ਵਲੋਂ ਦਿੱਤੇ ਪਿਆਰ ਨੂੰ ਰੱਖਾਂਗੀ ਕਾਇਮ- ਵਿਨੇਸ਼ ਫੋਗਾਟ
. . .  about 1 hour ago
ਜੀਂਦ, (ਹਰਿਆਣਾ), 8 ਅਕਤੂਬਰ- ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਜੁਲਾਨਾ ਹਲਕੇ ਤੋਂ ਜਿੱਤਣ ਤੋਂ ਬਾਅਦ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਨੇ ਕਿਹਾ ਕਿ ਇਹ ਹਰ ਲੜਕੀ, ਹਰ ਔਰਤ ਦੀ ਲੜਾਈ ਹੈ....
ਪੰਜਾਬੀ ਗਾਇਕ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਬਣੇ ਪਿੰਡ ਲੁਹਾਰ ਮਾਜਰਾ ਦੇ ਸਰਬਸੰਮਤੀ ਨਾਲ ਸਰਪੰਚ
. . .  about 1 hour ago
ਨਾਭਾ (ਪਟਿਆਲਾ), 8 ਅਕਤੂਬਰ (ਜਗਨਾਰ ਸਿੰਘ ਦੁਲੱਦੀ)-ਨਾਭਾ ਬਲਾਕ ਦੇ ਪਿੰਡ ਲੁਹਾਰ ਮਾਜਰਾ ਦੇ ਜੰਮਪਲ ਪੰਜਾਬੀ ਦੇ ਨਾਮਵਰ ਗਾਇਕ ਤੇ ਫਿਲਮੀ ਅਦਾਕਾਰ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਪਿੰਡ ਵਾਸੀਆਂ ਵਲੋਂ ਸਰਬਸੰਮਤੀ ਨਾਲ ਸਰਪੰਚ ਬਣਾਉਣ ਦੇ ਨਾਲ-ਨਾਲ ਪੂਰੀ ਪੰਚਾਇਤ ਨੂੰ ਸਰਬਸੰਮਤੀ ਨਾਲ ਚੁਣ ਲਿਆ ਗਿਆ ਹੈ। ਸਰਬਸੰਮਤੀ ਨਾਲ ਸਰਪੰਚ...
ਵੱਖ-ਵੱਖ ਜਥੇਬੰਦੀਆਂ ਵਲੋਂ ਨਸ਼ੇ ਖਿਲਾਫ਼ ਥਾਣਾ ਮਹਿਤਪੁਰ ਵਿਖੇ ਧਰਨਾ
. . .  about 1 hour ago
ਮਹਿਤਪੁਰ (ਜਲੰਧਰ), 8 ਅਕਤੂਬਰ (ਲਖਵਿੰਦਰ ਸਿੰਘ)-ਕਿਰਤੀ ਕਿਸਾਨ ਯੂਨੀਅਨ ਦੇ ਨਾਲ ਪੇਂਡੂ ਮਜ਼ਦੂਰ ਯੂਨੀਅਨ, ਇਸਤਰੀ ਜਾਗ੍ਰਿਤੀ ਮੰਚ ਤੋਂ ਇਲਾਵਾ ਨੌਜਵਾਨ ਵਿਦਿਆਰਥੀ, ਮੁਲਾਜ਼ਮ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਹੋਰਾਂ ਵਲੋਂ ਮਹਿਤਪੁਰ ਇਲਾਕੇ ਵਿਚ ਵੱਧ ਰਹੇ ਨਸ਼ਿਆਂ, ਲੁੱਟਾਂ-ਖੋਹਾਂ, ਔਰਤਾਂ ਨਾਲ ਹੋ ਰਹੀਆਂ ਵਧੀਕੀਆਂ ਨੂੰ ਠੱਲ੍ਹ ਪਾਉਣ...
ਅਮਨਦੀਪ ਕੌਰ ਸਰਬਸੰਮਤੀ ਨਾਲ ਬਣੀ ਪਿੰਡ ਬੁੱਗਰਾ ਦੀ ਸਰਪੰਚ
. . .  about 1 hour ago
ਕੋਟਫ਼ਤੂਹੀ (ਹੁਸ਼ਿਆਰਪੁਰ), 8 ਅਕਤੂਬਰ (ਅਵਤਾਰ ਸਿੰਘ ਅਟਵਾਲ) - ਨਜ਼ਦੀਕੀ ਪਿੰਡ ਬੁੱਗਰਾ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ, ਜਿਸ ਵਿਚ ਅਮਨਦੀਪ ਕੌਰ ਪਤਨੀ ਰੋਹਿਤ ਸਿੰਘ ਨੂੰ ਸਰਪੰਚ...
ਕਾਲਕਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸ਼ਕਤੀ ਸ਼ਰਮਾ 10, 201 ਵੋਟਾਂ ਨਾਲ ਜੇਤੂ
. . .  about 1 hour ago
ਚੰਡੀਗੜ੍ਹ, 8 ਅਕਤੂਬਰ (ਸੰਦੀਪ)-ਕਾਲਕਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸ਼ਕਤੀ ਸ਼ਰਮਾ 10, 201 ਵੋਟਾਂ...
ਵਿਨੇਸ਼ ਫੋਗਾਟ ਨੇ ਜਿੱਤਿਆ ਚੋਣ ‘ਦੰਗਲ’
. . .  about 1 hour ago
ਹਰਿਆਣਾ, 8 ਅਕਤੂਬਰ- ਜੁਲਾਨਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਵਿਨੇਸ਼ ਫੋਗਾਟ ਨੇ ਚੋਣ ਦੰਗਲ ਜਿੱਤ ਲਿਆ ਹੈ। ਵਿਨੇਸ਼ ਫੋਗਾਟ ਨੂੰ 65080 ਵੋਟਾਂ ਮਿਲੀਆਂ ਹਨ....
ਭੁਲੱਥ ਇਲਾਕੇ ਦੀਆਂ ਮੰਡੀਆਂ ਅੰਦਰ ਆੜ੍ਹਤੀ ਯੂਨੀਅਨਾਂ ਦੀ ਹੜਤਾਲ ਖ਼ਤਮ
. . .  about 1 hour ago
ਭੁਲੱਥ, 8 ਅਕਤੂਬਰ (ਮੇਹਰ ਚੰਦ ਸਿੱਧੂ) - ਸਬ ਡਵੀਜ਼ਨ ਕਸਬਾ ਭੁਲੱਥ ਇਲਾਕੇ ਦੀਆਂ ਦਾਣਾ ਮੰਡੀਆਂ 'ਚ ਜਿਵੇਂ ਰਾਮਗੜ੍ਹ, ਖੱਸਣ, ਚੌਂਕ ਬਜਾਜ ਭੱਠਾ ਤੇ ਪੱਕੀ ਦਾਣਾ ਮੰਡੀ ਭੁਲੱਥ 'ਚ ਆੜਤੀਆਂ ਦੀ ਹੜਤਾਲ ਖ਼ਤਮ ਹੋਣ 'ਤੇ ਝੋਨੇ ਦੀ ਖ਼ਰੀਦ...
ਪੰਚਕੁਲਾ: ਕਾਂਗਰਸੀ ਉਮੀਦਵਾਰ ਚੰਦਰ ਮੋਹਨ 1976 ਵੋਟਾਂ ਨਾਲ ਜਿੱਤੇ
. . .  about 1 hour ago
ਮੁਹਾਲੀ, 8 ਅਕਤੂਬਰ (ਸੰਦੀਪ)- ਸਾਹਮਣੇ ਆਈ ਜਾਣਕਾਰੀ ਅਨੁਸਾਰ ਪੰਚਕੁਲਾ ਤੋਂ ਕਾਂਗਰਸ ਦੇ ਉਮੀਦਵਾਰ ਚੰਦਰ ਮੋਹਨ 1976 ਵੋਟਾਂ ਨਾਲ ਜਿੱਤ ਗਏ ਹਨ। ਉਨ੍ਹਾਂ ਨੂੰ 67253 ਵੋਟਾਂ ਮਿਲੀਆਂ ਹਨ...
ਸ੍ਰੀਮਤੀ ਕੁਲਵੀਰ ਕੌਰ ਸਰਬਸੰਮਤੀ ਨਾਲ ਬਣੇ ਪਿੰਡ ਮੰਗੂਪੁਰ ਦੇ ਸਰਪੰਚ
. . .  about 1 hour ago
ਪੋਜੇਵਾਲ ਸਰਾਂ, 8 ਅਕਤੂਬਰ (ਬੂਥਗੜ੍ਹੀਆ) - ਹਲਕਾ ਬਲਾਚੌਰ ਦੇ ਪਿੰਡ ਮੰਗੂਪੁਰ ਤੋਂ ਸ੍ਰੀਮਤੀ ਕੁਲਵੀਰ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਅਤੇ ਸੀਮਾ ਰਾਣੀ, ਬਲਵੀਰ ਚੰਦ, ਤੇਲੂ ਰਾਮ, ਸੁਰਿੰਦਰ ਪਾਲ...
ਮਮਦੋਟ ਬਲਾਕ ਚ 966 ਉਮੀਦਵਾਰ ਵੋਟਾਂ ਰਾਂਹੀ ਅਜ਼ਮਾਉਣਗੇ ਆਪਣੀ ਕਿਸਮਤ
. . .  about 1 hour ago
ਮਮਦੋਟ (ਫ਼ਿਰੋਜ਼ਪੁਰ,) 8 ਅਕਤੂਬਰ (ਰਾਜਿੰਦਰ ਸਿੰਘ ਹਾਂਡਾ) - ਮਮਦੋਟ ਬਲਾਕ ਦੀਆਂ 136 ਪੰਚਾਇਤਾਂ ਵਿਚ ਸਰਪੰਚੀ ਲਈ 310 ਅਤੇ ਪੰਚਾਂ ਲਈ 656 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ...
ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੇ ਧਰਨੇ ਚ ਪਹੁੰਚੇ ਸੁਖਬੀਰ ਸਿੰਘ ਬਾਦਲ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 8 ਅਕਤੂਬਰ (ਰਣਜੀਤ ਸਿੰਘ ਢਿੱਲੋਂ) - ਪੰਚਾਇਤੀ ਚੋਣਾਂ ਵਿਚ ਧੱਕੇਸ਼ਾਹੀ ਦੇ ਖ਼ਿਲਾਫ਼ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਡਿਪਟੀ ਕਮਿਸ਼ਨਰ...
ਹਰਿਆਣਾ ਚੋਣਾਂ: ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਜੇਤੂ
. . .  about 2 hours ago
ਹਰਿਆਣਾ, 8 ਅਕਤੂਬਰ- ਗੜ੍ਹੀ ਸਾਂਪਲਾ-ਕਿਲੋਈ ਤੋਂ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਜਿੱਤ ਦਰਜ ਕਰ ਲਈ ਹੈ।
ਹਰਿਆਣਾ ਚੋਣਾਂ: ਨੂਹ ਤੋਂ ਕਾਂਗਰਸੀ ਉਮੀਦਵਾਰ ਆਫ਼ਤਾਬ ਅਹਿਮਦ ਦੀ ਜਿੱਤ
. . .  about 2 hours ago
ਹਰਿਆਣਾ, 8 ਅਕਤੂਬਰ- ਹਰਿਆਣਾ ਦੇ ਵਿਧਾਨ ਸਭਾ ਹਲਕਾ ਨੂਹ ਵਿਖੇ ਕਾਂਗਰਸ ਦੇ ਉਮੀਦਵਾਰ ਆਫ਼ਤਾਬ ਅਹਿਮਦ ਨੇ ਜਿੱਤ ਦਰਜ ਕਰ ਲਈ ਹੈ। ਉਨ੍ਹਾਂ ਨੂੰ 91833 ਵੋਟਾਂ ਮਿਲੀਆਂ....
ਪੰਚਕੁਲਾ: 14ਵੇਂ ਗੇੜ ਵਿਚ ਕਾਂਗਰਸੀ ਉਮੀਦਵਾਰ 700 ਵੋਟਾਂ ਨਾਲ ਅੱਗੇ
. . .  about 2 hours ago
ਮੁਹਾਲੀ, 8 ਅਕਤੂਬਰ (ਸੰਦੀਪ)- ਪੰਚਕੁਲਾ ਵਿਧਾਨ ਸਭਾ ਹਲਕੇ ਵਿਚ ਵੋਟਾਂ ਦੀ ਗਿਣਤੀ ਦਾ 14ਵਾਂ ਗੇੜ ਪੂਰਾ ਹੋ ਗਿਆ ਹੈ। ਇਸ ਅਨੁਸਾਰ ਭਾਜਪਾ ਦੇ ਉਮੀਦਵਾਰ ਗਿਆਨਚੰਦ ਗੁਪਤਾ ਜੋ 11ਵੇਂ ਗੇੜ ਤੱਕ.....
ਡੱਬਵਾਲੀ: ਅੱਠਵੇਂ ਗੇੜ ’ਚ ਕਾਂਗਰਸ ਦੇ ਅਮਿਤ ਸਿਹਾਗ 8244 ਵੋਟ ਨਾਲ ਅੱਗੇ
. . .  about 2 hours ago
ਡੱਬਵਾਲੀ, 8 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਹਲਕੇ ਵਿੱਚ ਅੱਠਵੇਂ ਗੇੜ ਵਿਚ ਕਾਂਗਰਸ ਦੇ ਉਮੀਦਵਾਰ ਅਮਿਤ ਸਿਹਾਗ 8244 ਵੋਟਾਂ ’ਤੇ ਅੱਗੇ ਚੱਲ ਰਹੇ ਹਨ। ਪਿਛਲੇ ਰਾਉਂਡ ਨਾਲੋਂ....
ਪੰਚਕੁਲਾ ਵਿਚ ਗਿਣਤੀ ਦਾ 11ਵਾਂ ਗੇੜ ਪੂਰਾ, ਭਾਜਪਾ ਉਮੀਦਵਾਰ ਗਿਆਨਚੰਦ ਗੁਪਤਾ ਅੱਗੇ
. . .  about 2 hours ago
ਪੰਚਕੁਲਾ, 8 ਅਕਤੂਬਰ- ਪੰਚਕੁਲਾ ਵਿਧਾਨ ਸਭਾ ਹਲਕੇ ਵਿਚ ਵੋਟਾਂ ਦੀ ਗਿਣਤੀ ਦਾ 11ਵਾਂ ਗੇੜ ਪੂਰਾ ਹੋ ਚੁੱਕਾ ਹੈ। ਇਸ ਅਨੁਸਾਰ ਭਾਜਪਾ ਦੇ ਉਮੀਦਵਾਰ ਗਿਆਨਚੰਦ ਗੁਪਤਾ ਨੂੰ 41692 ਵੋਟ ਮਿਲੇ...
ਰਾਦੌਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਅੱਗੇ
. . .  about 2 hours ago
ਰਾਦੌਰ, (ਹਰਿਆਣਾ), 8 ਅਕਤੂਬਰ- ਰਾਦੌਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਸ਼ਾਮ ਸਿੰਘ ਰਾਣਾ 48350 ਵੋਟਾਂ ਲੈ ਕੇ ਅੱਗੇ ਚੱਲ ਰਹੇ ਹਨ। ਕਾਂਗਰਸ ਦੇ ਬੀ.ਐਲ. ਸੈਨੀ ਨੂੰ ਮਿਲੀਆਂ 44275 ਵੋਟਾਂ ਮਿਲੀਆਂ ਹਨ।
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 4 ਅੱਸੂ ਸੰਮਤ 556
ਵਿਚਾਰ ਪ੍ਰਵਾਹ: ਨੇਕੀਆਂ ਬੀਜੋ ਚੰਗਿਆਈਆਂ ਉੱਗਣਗੀਆਂ, ਕੰਡੇ ਕਦੇ ਫੁੱਲ ਨਹੀਂ ਬਣਦੇ। -ਅਗਿਆਤ

ਸ਼ਹਿਨਾਈਆਂ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX