ਜਲੰਧਰ : ਸ਼ੁੱਕਰਵਾਰ 25 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। -ਕਨਫਿਊਸ਼ੀਅਸ

ਤਾਜ਼ਾ ਖ਼ਬਰਾਂ

ਗੁਰਾਇਆ, 22 ਫਰਵਰੀ (ਚਰਨਜੀਤ ਸਿੰਘ ਦੁਸਾਂਝ)-ਦਿੱਲੀ 'ਚ ਚੱਲ ਰਹੇ ਅੰਦੋਲਨ 'ਚ ਲਗਾਤਾਰ ਮਾੜੀਆਂ ਖ਼ਬਰਾਂ ਆ ਰਹੀਆਂ ਹਨ। ਸਿੰਘੂ ਬਾਰਡਰ ਤੋਂ ਵਾਪਿਸ ਪਰਤ ਰਿਹਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇਕ ਜਥਾ ਟਰੈਕਟਰ ਟਰਾਲੀ 'ਤੇ ਦਿੱਲੀ ਤੋਂ ਐਤਵਾਰ ਸ਼ਾਮ 6 ਵਜੇ ਦੋਆਬਾ ਦੇ ਪਿੰਡ ਤਲਵੰਡੀ ਸੰਗੇੜਾ ਨੇੜੇ ਸ਼ਾਹਕੋਟ ਲਈ ਚੱਲਿਆ ਸੀ। ਜਦੋਂ ਜਥਾ ਸੋਮਵਾਰ ਨੂੰ ਗੁਰਾਇਆ 'ਚੋਂ ਹੁੰਦਾ ਹੋਇਆ ਜਦੋਂ ਰੁੜਕਾ ਕਲਾਂ ਕੋਲ ਪਹੁੰਚਿਆ ਤਾਂ ਟਰੈਕਟਰ ਦੇ ਅੱਗੇ ਬੈਠਾ 28 ਸਾਲਾ ਸੰਦੀਪ ਕੁਮਾਰ ਪੁੱਤਰ ਕੁਲਦੀਪ ਕੁਮਾਰ ਟਰੈਕਟਰ ਤੋਂ ਹੇਠਾਂ ਡਿਗ ਗਿਆ ਅਤੇ ਉਸ ਦਾ ਹੀ ਟਰੈਕਟਰ ਉਸਦੇ ਉੱਪਰੋਂ ਨਿਕਲ ਗਿਆ । ਜਿਸ ਕਾਰਨ ਸੰਦੀਪ ਦੀ ਮੌਤ ਹੋ ਗਈ । ਸੰਦੀਪ ਦੇ ਚਾਚੇ ਬਚਿੱਤਰ ਸਿੰਘ, ਪਿਤਾ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਲਗਾਤਾਰ ਇਸ ਅੰਦੋਲਨ 'ਚ ਆਪਣੀ ਹਾਜ਼ਰੀ ਲਵਾ ਰਿਹਾ ਸੀ।

 

ਖ਼ਬਰ ਸ਼ੇਅਰ ਕਰੋ

 

2021-02-22 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 379