ਜਲੰਧਰ : ਵੀਰਵਾਰ 17 ਮੱਘਰ ਸੰਮਤ 553
ਵਿਚਾਰ ਪ੍ਰਵਾਹ: ਗ਼ਲਤੀਆਂ ਨੂੰ ਸੁਧਾਰ ਕੇ ਬਦਲਣ ਦਾ ਸੰਕਲਪ ਲੈਣ ਦਾ ਹੌਸਲਾ ਘੱਟ ਲੋਕਾਂ ਵਿਚ ਹੀ ਹੁੰਦਾ ਹੈ। -ਬੈਂਜਾਮਿਨ ਫ੍ਰੈਂਕਲਿਨ

ਤਾਜ਼ਾ ਖ਼ਬਰਾਂ

ਨਵੀਂ ਦਿੱਲੀ, 28 ਅਕਤੂਬਰ - ਦਿੱਲੀ ਦੇ ਟਿਕਰੀ ਬਾਰਡਰ 'ਤੇ ਤੇਜ਼ ਰਫ਼ਤਾਰ ਟਿੱਪਰ ਨੇ 3 ਕਿਸਾਨ ਔਰਤਾਂ ਨੂੰ ਕੁਚਲ ਦਿੱਤਾ | ਇਨ੍ਹਾਂ ਤਿੰਨਾਂ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਦੋ ਹੋਰ ਔਰਤਾਂ ਜ਼ਖ਼ਮੀ ਹੋ ਗਈਆਂ ਹਨ | ਇਸ ਘਟਨਾ 'ਤੇ ਸਿਆਸਤਦਾਨਾਂ ਦੇ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਲੋਂ ਦੁੱਖ ਦਾ ਪ੍ਰਗਟਾਵਾ ਕਰਨ ਦੇ ਨਾਲ ਹੀ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਆਪਣੀ ਜ਼ਿੱਦ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਤਾਂ ਸਾਡੇ ਕਿਸਾਨ ਪਰਿਵਾਰਾਂ ਨੂੰ ਇਸ ਤਰ੍ਹਾਂ ਸੜਕਾਂ 'ਤੇ ਨਹੀਂ ਬੈਠਣਾ ਪਵੇਗਾ। ਅਜਿਹੇ ਦਰਦਨਾਕ ਹਾਦਸੇ ਕਦੇ ਨਹੀਂ ਵਾਪਰਨਗੇ। ਉੱਥੇ ਹੀ ਰਾਹੁਲ ਗਾਂਧੀ ਦੇ ਵਲੋਂ ਵੀ ਦੁੱਖ ਦਾ ਪ੍ਰਗਟਾਵਾ ਕਰਨ ਦੇ ਨਾਲ ਕਿਹਾ ਗਿਆ ਹੈ ਕਿ ਇਹ ਬੇਰਹਿਮੀ ਅਤੇ ਨਫ਼ਰਤ ਸਾਡੇ ਦੇਸ਼ ਨੂੰ ਖੋਖਲਾ ਕਰ ਰਹੀ ਹੈ |

 

 

 

ਖ਼ਬਰ ਸ਼ੇਅਰ ਕਰੋ

 

2021-10-28 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 380