ਜਲੰਧਰ : ਬੁਧਵਾਰ 22 ਹਾੜ ਸੰਮਤ 554
ਵਿਚਾਰ ਪ੍ਰਵਾਹ: ਮਨੁੱਖ ਦਾ ਮਨੁੱਖ ਵਿਰੁੱਧ ਕੀਤਾ ਜ਼ੁਲਮ, ਹਜ਼ਾਰਾਂ ਲੋਕਾਂ ਨੂੰ ਰੁਆ ਦਿੰਦਾ ਹੈ। -ਹੋਰੇਸ ਵਾਲਪੋਲ

ਤਾਜ਼ਾ ਖ਼ਬਰਾਂ

ਘੋਗਰਾ, 17 ਮਈ (ਆਰ.ਐੱਸ. ਸਲਾਰੀਆ)- ਬਲਾਕ ਦਸੂਹਾ ਦੇ ਪਿੰਡ ਹਰਦੋ ਨੇਕਨਾਮਾ ਵਿਖੇ ਨਾਜਾਇਜ਼ ਸੰਬੰਧ ਨੂੰ ਲੈ ਕੇ ਇਕ ਵਿਅਕਤੀ ਦਾ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਭਰਾ ਹਰਦੀਪ ਸਿੰਘ ਪੁੱਤਰ ਪਿਆਰਾ ਪਿੰਡ ਹਰਦੋ ਨੇਕਨਾਮਾ ਨੇ ਦੱਸਿਆ ਕਿ ਉਸਦੇ ਭਰਾ ਕੁਲਵੀਰ ਸਿੰਘ ਉਰਫ਼ ਸੋਢੀ ਦੇ ਘਰ ਇਕ ਔਰਤ ਘਰੇਲੂ ਕੰਮ ਕਰਦੀ ਹੈ ਅਤੇ ਉਸਦੇ ਬੱਚਿਆਂ ਦੀ ਦੇਖ ਭਾਲ ਕਰਦੀ ਹੈ, ਜਿਸ ਤੇ ਚੱਲਦਿਆਂ ਉਸ ਔਰਤ ਦੇ ਪਤੀ ਕੁਲਵਿੰਦਰ ਸਿੰਘ ਉਰਫ਼ ਕਿੰਦੂ ਆਪਣੀ ਪਤਨੀ 'ਤੇ ਸ਼ੱਕ ਕਰਦਾ ਸੀ, ਇਸ ਦੇ ਚੱਲਦਿਆਂ ਕੁਲਵਿੰਦਰ ਸਿੰਘ ਉਰਫ਼ ਕਿੰਦੂ ਨੇ ਉਸਦੇ ਭਰਾ ਦਾ ਕਤਲ ਕਰ ਦਿੱਤਾ ਹੈ।

ਮ੍ਰਿਤਕ ਦੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਵੀ ਅਣਪਛਾਤੇ ਵਿਅਕਤੀਆਂ ਵਲੋਂ ਸਾਡੇ ਘਰ 'ਤੇ ਹਮਲਾ ਕੀਤਾ ਸੀ, ਜਿਸਦੀ ਸੂਚਨਾ ਸੰਸਾਰ ਪੁਲਿਸ ਚੌਕੀ ਨੂੰ ਦਿੱਤੀ ਹੋਈ ਹੈ, ਬੀਤੀ ਰਾਤ ਉਸਦਾ ਭਰਾ ਕੁਲਵੀਰ ਸਿੰਘ ਆਪਣੀ ਗੱਡੀ ਲੈ ਕੇ ਨਿੱਜੀ ਕੰਮ ਨੂੰ ਜਾ ਰਿਹਾ ਸੀ ਤਾਂ ਕੁਲਵਿੰਦਰ ਸਿੰਘ ਉਰਫ਼ ਕਿੰਦੂ ਅਤੇ ਉਸਦੇ ਕੁਝ ਸਾਥੀਆਂ ਨੇ ਉਸ ਤੇ ਹਮਲਾ ਕਰਕੇ ਉਸਦੇ ਭਰਾ ਕੁਲਵੀਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਘਟਨਾ ਦੀ ਸੂਚਨਾ ਦਸੂਹਾ ਪੁਲਿਸ ਨੂੰ ਦੇ ਦਿੱਤੀ ਗਈ। ਇਸ ਸੰਬੰਧੀ ਦਸੂਹਾ ਥਾਣੇ ਦੇ ਇੰਚਾਰਜ ਕਰਨੈਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਹਰਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ।

 

ਖ਼ਬਰ ਸ਼ੇਅਰ ਕਰੋ

 

2022-05-17 ਦੀਆਂ ਹੋਰ ਖਬਰਾਂ

 
 

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX