ਜਲੰਧਰ : ਬੁਧਵਾਰ 22 ਹਾੜ ਸੰਮਤ 554
ਵਿਚਾਰ ਪ੍ਰਵਾਹ: ਸਿਆਸਤ ਸੇਵਾ ਨਹੀਂ, ਸਗੋਂ ਸੱਤਾ ਪ੍ਰਾਪਤ ਕਰਕੇ ਸਵੈ ਹਿਤ ਪੂਰੇ ਕਰਨ ਦਾ ਨਾਂਅ ਬਣ ਗਈ ਹੈ। -ਅਮਰ ਕੋਮਲ

ਤਾਜ਼ਾ ਖ਼ਬਰਾਂ

ਬਰਨਾਲਾ, 26 ਮਈ (ਨਰਿੰਦਰ ਅਰੋੜਾ,)-ਸਥਾਨਕ ਧਨੌਲਾ ਰੋਡ 'ਤੇ ਮਿੱਟੀ ਨਾਲ ਲੱਦੀ ਟਰੈਕਟਰ ਟਰਾਲੀ ਨੇ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਇਕ ਔਰਤ ਦੀ ਮੌਤ ਤੇ ਇਕ ਨੌਜਵਾਨ ਦੇ ਗੰਭੀਰ ਜ਼ਖ਼ਮੀ ਹੋਣ ਤੇ ਟਰੈਕਟਰ ਚਾਲਕ ਦੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਜਨੀ (40) ਪਤਨੀ ਰੌਸ਼ਨ ਵਾਸੀ ਪ੍ਰੇਮ ਨਗਰ ਬਰਨਾਲਾ ਜੋ ਕਿ ਨਗਰ ਕੌਂਸਲ 'ਚ ਕੱਚੇ ਤੌਰ 'ਤੇ ਸਫ਼ਾਈ ਕਰਮਚਾਰੀ ਦਾ ਕੰਮ ਕਰਦੀ ਸੀ। ਸ਼ਾਮ ਨੂੰ ਕਰੀਬ 4 ਵਜੇ ਆਪਣੇ ਰਿਸ਼ਤੇਦਾਰ ਭੋਲਾ ਵਾਸੀ ਸ੍ਰੀ ਮੁਕਤਸਰ ਸਾਹਿਬ ਨਾਲ ਪਲਟੀਨਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਹਾਜ਼ਰੀ ਲਗਵਾਉਣ ਜਾ ਰਹੇ ਸੀ। ਜਦੋਂ ਉਹ ਧਨੌਲਾ ਰੋਡ 'ਤੇ ਕੱਸੀ ਨੇੜੇ ਪਹੁੰਚੇ ਤਾਂ ਇਕ ਤੇਜ਼ ਰਫ਼ਤਾਰ ਟਰੈਕਟਰ ਸਮੇਤ ਟਰਾਲੀ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਟੱਕਰ 'ਚ ਰਜਨੀ ਕੌਰ ਟਰੈਕਟਰ ਦੇ ਥੱਲੇ ਆ ਗਈ ਅਤੇ ਟਰੈਕਟਰ ਨੇ ਉਸ ਨੂੰ ਪੂਰੀ ਤਰ੍ਹਾਂ ਕੁਚਲ ਦਿੱਤਾ ਤੇ ਮੌਕੇ 'ਤੇ ਉਸ ਦੀ ਮੌਤ ਹੋ ਗਈ ਅਤੇ ਮੋਟਰਸਾਈਕਲ ਚਾਲਕ ਨੌਜਵਾਨ ਸਾਈਡ 'ਤੇ ਡਿਗ ਗਿਆ ਅਤੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਅਤੇ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

 

ਖ਼ਬਰ ਸ਼ੇਅਰ ਕਰੋ

 

2022-05-26 ਦੀਆਂ ਹੋਰ ਖਬਰਾਂ

 
 

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX