ਜਲੰਧਰ : ਮੰਗਲਵਾਰ 21 ਹਾੜ ਸੰਮਤ 554
ਵਿਚਾਰ ਪ੍ਰਵਾਹ: ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। ਬਲਟਾਸਰ ਗਰੈਕ ਲੈਨ

ਤਾਜ਼ਾ ਖ਼ਬਰਾਂ

ਮੰਡੀ ਘੁਬਾਇਆ/ਫਾਜ਼ਿਲਕਾ, 29 ਮਈ (ਅਮਨ ਬਵੇਜਾ)- ਅੱਜ ਫਿਰ ਪੰਜਾਬ ਭੱਠਾ ਵਰਕਰਸ ਯੂਨੀਅਨ (ਏਟਕ) ਵਲੋਂ ਭੱਠਾ ਸੰਚਾਲਕਾਂ ਦੀ ਮਨ ਮਰਜ਼ੀਆਂ ਦੇ ਖ਼ਿਲਾਫ਼ ਫ਼ਿਰੋਜ਼ਪੁਰ-ਫ਼ਾਜ਼ਿਲਕਾ ਹਾਈਵੇਅ ਜਾਮ ਕਰਨ ਦੀ ਤਿਆਰੀ 'ਚ ਬੈਠੇ ਹਨ। ਮਾਮਲਾ ਭੱਠਾ ਸੰਚਾਲਕਾਂ ਵਲੋਂ ਸਹੀ ਹਿਸਾਬ ਨਾ ਕਰਨ ਦਾ ਤੇ ਮਜ਼ਦੂਰੀ ਨਾ ਦੇਣ ਦਾ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਭੱਠਾ ਮਜ਼ਦੂਰਾਂ ਅਤੇ ਭੱਠਾ ਸੰਚਾਲਕਾਂ ਵਿਚਕਾਰ ਮਜ਼ਦੂਰੀ ਅਤੇ ਹਿਸਾਬ ਨੂੰ ਲੈ ਵਿਵਾਦ ਛਿੜਿਆ ਹੋਇਆ ਹੈ ਤੇ ਬੀਤੇ ਦਿਨ ਵੀ ਹਾਈਵੇ ਜਾਮ ਕਰਨ ਲਈ ਆਏ ਤਾਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਦੀ ਤਸੱਲੀ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵਲੋਂ ਧਰਨਾ ਰੋਕ ਦਿੱਤਾ ਗਿਆ ਪਰ ਹੁਣ ਉਨ੍ਹਾਂ ਦਾ ਦੋਸ਼ ਹੈ ਕਿ ਭੱਠਾ ਸੰਚਾਲਕ ਉਨ੍ਹਾਂ ਦੇ ਹੱਕਾਂ 'ਤੇ ਡਾਕਾ ਮਾਰ ਰਹੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਤਕਰੀਬਨ 10 ਦਿਨ ਪਹਿਲਾਂ ਵੀ ਉਕਤ ਯੂਨੀਅਨ ਵਲੋਂ ਧਰਨਾ ਲਗਾਇਆ ਸੀ ਜੋਕਿ 5 ਦਿਨ ਚੱਲਿਆ ਤੇ ਡਿਪਟੀ ਕਮਿਸ਼ਨਰ-ਫਾਜ਼ਿਲਕਾ ਹਿਮਾਂਸ਼ੂ ਅਗਰਵਾਲ ਤੇ ਐੱਸ.ਐੱਸ ਪੀ. ਭੁਪਿੰਦਰ ਸਿੰਘ ਸਿੱਧੂ ਦੇ ਦਖ਼ਲ ਤੋਂ ਪੰਜ ਦਿਨ ਬਾਅਦ ਫਿਰੋਜ਼ਪੁਰ-ਫਾਜ਼ਿਲਕਾ ਹਾਈਵੇ ਖੋਲ੍ਹ ਦਿੱਤਾ ਗਿਆ ਸੀ ਪਰ ਅੱਜ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਮੰਡੀ ਘੁਬਾਇਆ ਨੇੜੇ ਮੋਜੇ ਵਾਲਾ ਪੁਲ ਨੂੰ ਜਾਮ ਕਰਨ ਦੀ ਤਿਆਰੀ ਵਿਚ ਬੈਠੇ ਹਨ।

 

ਖ਼ਬਰ ਸ਼ੇਅਰ ਕਰੋ

 

2022-05-29 ਦੀਆਂ ਹੋਰ ਖਬਰਾਂ

 
 

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX