ਜਲੰਧਰ : ਵੀਰਵਾਰ 27 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਅਦਾਲਤਾਂ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ ਅਤੇ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਨਿਰਣੇ ਦੇਣੇ ਚਾਹੀਦੇ ਹਨ। -ਟਾਫਟ

ਤਾਜ਼ਾ ਖ਼ਬਰਾਂ

ਹੁਸੈਨਪੁਰ, 3 ਜੁਲਾਈ (ਸੋਢੀ) - ਕਪੂਰਥਲਾ-ਸੁਲਤਾਨਪੁਰ ਲੋਧੀ ਜੀ.ਟੀ. ਰੋਡ 'ਤੇ ਬੀਤੀ ਰਾਤ ਦੋ ਮੋਟਰਸਾਈਕਲਾਂ ਦੇ ਆਪਸ ਵਿਚ ਟਕਰਾਉਣ ਨਾਲ ਇਕ ਦੀ ਮੌਤ ਅਤੇ ਦੋ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਚੌਂਕੀ ਭੁਲਾਣਾ ਦੇ ਇੰਚਾਰਜ ਪੂਰਨ ਚੰਦ ਨੇ ਦੱਸਿਆ ਕਿ ਬੀਤੀ ਰਾਤ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ 'ਤੇ ਜਗਦੰਬੇ ਪੈਟਰੋਲ ਪੰਪ (ਨੇੜੇ ਆਰ. ਸੀ. ਐਫ .) ਦੇ ਸਾਹਮਣੇ ਬੁਲਟ ਮੋਟਰਸਾਈਕਲ 'ਤੇ ਸਵਾਰ ਰਾਜਵਿੰਦਰ ਸਿੰਘ ਪੁੱਤਰ ਧਰਮਪਾਲ ਵਾਸੀ ਬੜਾ ਪਿੰਡ ਕਰਤਾਰਪੁਰ ਅਤੇ ਸੌਰਵ ਪੁੱਤਰ ਬਲਜੀਤ ਵਾਸੀ ਰਸੂਲਪੁਰ ਲਾਂਬੜਾ ਜੋ ਕਿ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਨੂੰ ਜਾ ਰਹੇ ਸੀ ਜਦਕਿ ਸੁਲਤਾਨਪੁਰ ਲੋਧੀ ਤਰਫੋਂ ਆ ਰਹੇ ਆਰ-15 ਮੋਟਰਸਾਈਕਲ ਸਵਾਰ ਅਜੇ ਕੁਮਾਰ ਪੁੱਤਰ ਰਾਮ ਸੰਜੀਵਨ ਵਾਸੀ ਰੇਲ ਕੋਚ ਫ਼ੈਕਟਰੀ ਨਾਲ ਜਗਦੰਬੇ ਪੈਟਰੋਲ ਪੰਪ ਦੇ ਸਾਹਮਣੇ ਆਪਸ ਵਿਚ ਟਕਰਾਉਣ ਨਾਲ ਅਜੇ ਕੁਮਾਰ ਪੁੱਤਰ ਰਾਮ ਸੰਜੀਵਨ ਦੀ ਮੌਤ ਹੋ ਗਈ, ਜਦਕਿ ਗੰਭੀਰ ਰੂਪ ਵਿਚ ਜ਼ਖ਼ਮੀ ਰਾਜਵਿੰਦਰ ਅਤੇ ਸੌਰਵ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।  

 

ਖ਼ਬਰ ਸ਼ੇਅਰ ਕਰੋ

 

2022-07-03 ਦੀਆਂ ਹੋਰ ਖਬਰਾਂ

 
 

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX