ਜਲੰਧਰ : ਵੀਰਵਾਰ 27 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾਈਨ

ਤਾਜ਼ਾ ਖ਼ਬਰਾਂ

ਖੇਮਕਰਨ, 7ਜੁਲਾਈ (ਬਿੱਲਾ, ਭੱਟੀ)-ਬੀਤੇ ਦਿਨੀਂ ਖੇਮਕਰਨ ਦੇ ਕਾਰ ਡਰਾਈਵਰ ਦੇ ਕਤਲ ਹੋਣ ਦੀ ਘਟਨਾ ਨੂੰ ਪੁਲਿਸ ਨੇ 48 ਘੰਟਿਆਂ 'ਚ ਹੱਲ ਕਰਨ ਦਾ ਦਾਅਵਾ ਕੀਤਾ ਸੀ। ਸੰਬੰਧਿਤ ਥਾਣਾ ਵਲਟੋਹਾ ਪੁਲਿਸ ਨੇ ਇਸ ਸੰਬੰਧ 'ਚ ਕੁੱਲ ਚਾਰ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਮੁੱਖ ਸ਼ਾਜਿਸ਼ਕਰਤਾ ਸਾਜਨ ਸਿੰਘ ਪੁਲਿਸ ਗੁਰਬਚਨ ਸਿੰਘ ਵਾਸੀ ਮੋਹਨ ਬਸਤੀ ਖੇਮਕਰਨ ਨੂੰ ਕਾਬੂ ਕਰ ਲਿਆ ਹੈ ਜਦਕਿ ਉੱਤਰਾਖੰਡ ਦੇ ਰਹਿਣ ਵਾਲੇ ਦੋ ਸ਼ੂਟਰਾਂ ਅਰੁਣ ਤੇ ਰੋਹਿਤ ਵਾਸੀ ਰੁਦਰਪੁਰ ਨੂੰ ਗ੍ਰਿਫ਼ਤਾਰ ਕਰਨਾ ਬਾਕੀ ਹੈ। ਪੁਲਿਸ ਅਨੁਸਾਰ ਮ੍ਰਿਤਕ ਸ਼ੇਰ ਮਸੀਹ ਦੀ ਘਰ ਵਾਲੀ ਨਾਲ ਕਾਤਲ ਸਾਜਨ ਸਿੰਘ ਦੇ ਨਾਜਾਇਜ਼ ਸੰਬੰਧ ਸਨ। ਇਸ ਕਾਰਨ ਦੋਵਾਂ 'ਚ ਰੰਜਿਸ਼ ਚੱਲਦੀ ਸੀ, ਜਿਸ ਦੇ ਚੱਲਦਿਆਂ ਸਾਜਨ ਸਿੰਘ ਨੇ ਸ਼ੇਰ ਮਸੀਹ ਦਾ ਕਤਲ ਕਰਵਾਇਆ।

 

ਖ਼ਬਰ ਸ਼ੇਅਰ ਕਰੋ

 

2022-07-07 ਦੀਆਂ ਹੋਰ ਖਬਰਾਂ

 
 

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX