ਜਲੰਧਰ : ਸ਼ੁੱਕਰਵਾਰ 21 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਹਰ ਚੰਗੇ ਅਤੇ ਨੇਕ ਇਨਸਾਨ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਉਹ ਮੁਸ਼ਕਿਲ ਆਉਣ \'ਤੇ ਕਰਤੱਵ ਅਤੇ ਧਰਮ ਤੋਂ ਕਦੇ ਵੀ ਨਾ ਡੋਲੇ। -ਸੁਕਰਾਤ

ਤਾਜ਼ਾ ਖ਼ਬਰਾਂ

ਸਰਦੂਲਗੜ੍ਹ 15 ਅਗਸਤ (ਜੀ.ਐਮ.ਅਰੋੜਾ) - ਅੱਜ 75 ਵਾਂ ਸੁਤੰਤਰਤਾ ਦਿਵਸ ਸਵ. ਬਲਰਾਜ ਸਿੰਘ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਦੇ ਗਰਾਊਡ ਵਿਖੇ ਮਨਾਇਆ ਗਿਆ, ਜਿਸ ਦੋਰਾਨ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਉਪ ਮੰਡਲ ਮੈਜਿਸਟਰੇਟ ਪੂਨਮ ਸਿੰਘ ਪੀ.ਸੀ.ਐਸ.ਨੇ ਅਦਾ ਕੀਤੀ।ਇਸ ਮੌਕੇ ਪ੍ਰਸ਼ਾਸਨ ਵਲੋਂ ਕੋਈ ਇੰਤਜ਼ਾਮ ਨਾ ਹੋਣ ਕਰ ਕੇ ਲੋਕਾਂ ਨੂੰ ਧੁੱਪੇ ਬੈਠ ਕੇ ਆਜ਼ਾਦੀ ਦਿਹਾੜਾ ਦੇਖਣਾ ਪਿਆ। ਇਸ ਮੌਕੇ ਪ੍ਰਸ਼ਾਸਨ ਵਲੋਂ ਕੋਈ ਪ੍ਰਬੰਧ ਨਾ ਹੋਣ ਕਰ ਕੇ ਲੋਕਾਂ ਨੂੰ ਧੁੱਪੇ ਬੈਠ ਕੇ ਆਜ਼ਾਦੀ ਦਿਹਾੜਾ ਦੇਖਣਾ ਪਿਆ। ਵੱਖ-ਵੱਖ ਮਹਿਕਮਿਆਂ ਦੇ ਅਧਿਆਕਾਰੀਆਂ ਅਤੇ ਕਰਮਚਾਰੀਆਂ ਵਲੋਂ ਕੀਤੇ ਚੰਗੇ ਕੰਮਾ ਸੰਬੰਧੀ ਸਨਮਾਨ ਪੱਤਰ ਵੀ ਦਿੱਤੇ ਗਏ।ਮੈਡੀਕਲ ਅਫ਼ਸਰ ਡਾਕਟਰ ਰਵਨੀਤ ਇੰਚਾਰਜ ਝੁਨੀਰ ਨੂੰ ਕੋਰੋਨਾ ਕਾਲ ਦੌਰਾਨ ਦਿੱਤੀਆਂ ਵਧੀਆ ਸੇਵਾਵਾ ਬਦਲੇ ਐਸ.ਡੀ.ਐਮ ਵਲੋਂ ਸਨਮਾਨ ਪੱਤਰ ਦਿੱਤਾ ਗਿਆ।ਪਰ ਮੈਡੀਕਲ ਅਫਸਰ ਡਾ.ਰਵਨੀਤ ਨੇ ਸਟੇਜ ਤੋਂ ਥੱਲੇ ਆ ਕੇ ਮਿਲੇ ਸਨਮਾਨ ਪੱਤਰ ਨੂੰ ਪਾੜ ਕੇ ਉੱਥੋਂ ਚਲੇ ਗਏ। ਇਸ ਸੰਬੰਧੀ ਸਿਹਤ ਵਿਭਾਗ ਦੀ ਮੁਲਾਜ਼ਮ ਬਲਜੀਤ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਵੱਖ-ਵੱਖ ਸਨਮਾਨ ਪੱਤਰ ਨਾ ਦੇਣ ਦੇ ਰੋਸ ਵਜੋ ਡਾ.ਰਵਨੀਤ ਨੇ ਸਨਮਾਨ ਪੱਤਰ ਪਾੜਿਆ ਹੈ। 

 

ਖ਼ਬਰ ਸ਼ੇਅਰ ਕਰੋ

 

2022-08-15 ਦੀਆਂ ਹੋਰ ਖਬਰਾਂ

 
 

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX