ਜਲੰਧਰ : ਵੀਰਵਾਰ 16 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾਈਨ

ਤਾਜ਼ਾ ਖ਼ਬਰਾਂ

ਬੁਢਲਾਡਾ ,4 ਅਕਤੂਬਰ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਦੇ ਮਾਲ ਤੇ ਪੁਨਰਵਾਸ ਵਿਭਾਗ ਵਲੋਂ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਪੱਤਰ ਰਾਹੀਂ ਠੇਕਾ ਆਧਾਰਿਤ ਭਰਤੀ ਪਟਵਾਰੀਆਂ ਦੀ ਉਮਰ ਹੱਦ ਤੇ ਤਨਖ਼ਾਹ ’ਚ ਵਾਧਾ ਕੀਤਾ ਹੈ । ਜਾਰੀ ਹੁਕਮਾਂ ’ਚ ਕਿਹਾ ਹੈ ਕਿ ਮਾਲ ਵਿਭਾਗ ’ਚ ਪਟਵਾਰੀਆਂ ਦੀਆਂ 1766 ਖਾਲੀ ਅਸਾਮੀਆਂ ਰਿਟਾਇਰ ਪਟਵਾਰੀਆਂ/ ਕਾਨੂੰਗੋਆਂ ਵਿਚੋਂ ਭਰਨ ਸਬੰਧੀ ਸਰਕਾਰ ਵਲੋਂ ਲਏ ਗਏ ਫ਼ੈਸਲੇ ਦੇ ਸਨਮੁੱਖ ਹਵਾਲਾ ਅਧੀਨ ਪੱਤਰਾਂ ’ਚ ਸੋਧ ਕਰਦਿਆਂ ਠੇਕੇ ਦੇ ਆਧਾਰ ’ਤੇ ਭਰਤੀ ਲਈ ਪਟਵਾਰੀ ਦੀ ਉਮਰ ਹੱਦ 64 ਸਾਲ ਤੋਂ ਵਧਾ ਕੇ 67 ਸਾਲ ਅਤੇ ਤਨਖ਼ਾਹ 25 ਹਜ਼ਾਰ ਰੁਪਏ ਤੋਂ ਵਧਾ ਕੇ 35 ਹਜ਼ਾਰ ਰੁਪਏ ਕੀਤੀ ਜਾਂਦੀ ਹੈ । ਉਪਰੋਕਤ ਸ਼ਰਤਾਂ ਤੋਂ ਬਿਨਾਂ ਪਹਿਲਾਂ ਲਗਾਈਆਂ ਗਈਆਂ ਹੋਰ ਸ਼ਰਤਾਂ ਲਾਗੂ ਰਹਿਣਗੀਆ ।

 

ਖ਼ਬਰ ਸ਼ੇਅਰ ਕਰੋ

 

2022-10-04 ਦੀਆਂ ਹੋਰ ਖਬਰਾਂ

 
 

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX