ਜਲੰਧਰ : ਸੋਮਵਾਰ 13 ਮੱਘਰ ਸੰਮਤ 554
ਵਿਚਾਰ ਪ੍ਰਵਾਹ: ਪ੍ਰਤਿਭਾ ਮਹਾਨ ਕੰਮਾਂ ਦਾ ਆਰੰਭ ਕਰਦੀ ਹੈ ਤੇ ਮਿਹਨਤ ਉਨ੍ਹਾਂ ਨੂੰ ਨੇਪਰੇ ਚੜ੍ਹਾਉਂਦੀ ਹੈ। -ਡਾ: ਜਾਨਸਨ

ਤਾਜ਼ਾ ਖ਼ਬਰਾਂ

ਮਾਨਸਾ, 24 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਨੇ ਕੁਝ ਕੇਂਦਰਾਂ ਵਿਚ ਝੋਨੇ ਦੀ ਖ਼ਰੀਦ ਲਈ 2 ਦਿਨ ਦਾ ਵਾਧਾ ਕੀਤਾ ਹੈ। ਇਹ ਖ਼ਰੀਦ ਬੀਤੀ ਸ਼ਾਮ ਤੱਕ ਹੋਣੀ ਸੀ, ਹੁਣ 25 ਨਵੰਬਰ ਨੂੰ ਸ਼ਾਮ 5 ਵਜੇ ਤੱਕ ਹੋਵੇਗੀ। ਜ਼ਿਕਰਯੋਗ ਹੈ ਕਿ ਮਾਲਵਾ ਪੱਟੀ ਦੇ ਕੁਝ ਪਿੰਡਾਂ ’ਚ ਮੂੰਗੀ ਦੀ ਫ਼ਸਲ ਅਤੇ ਨਰਮੇ ਦੀ ਫ਼ਸਲ ਖ਼ਰਾਬ ਹੋਣ ਕਰ ਕੇ ਝੋਨੇ ਦੀ ਬਿਜਾਈ ਲੇਟ ਕੀਤੀ ਗਈ ਸੀ। ਇਸ ਸੰਬੰਧੀ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਬੀਤੇ ਕੱਲ੍ਹ ਖ਼ੁਰਾਕ ਸਪਲਾਈ ਮੰਤਰੀ ਨੂੰ ਪੱਤਰ ਲਿਖਿਆ ਸੀ। ਮੰਡੀ ਬੋਰਡ ਵਲੋਂ ਹੁਣ ਮੁੱਖ ਯਾਰਡ ਮਾਨਸਾ ਤੇ ਸਰਦੂਲਗੜ੍ਹ ਤੋਂ ਇਲਾਵਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ, ਕੋਟਲੀ ਕਲਾਂ, ਜੋਗਾ, ਝੁਨੀਰ ਆਦਿ ਤੋਂ ਇਲਾਵਾ ਮੁੱਖ ਯਾਰਡ ਜਗਰਾਉਂ, ਬਰਨਾਲਾ ਜ਼ਿਲ੍ਹੇ ਦੇ ਸਾਰੇ ਮੁੱਖ ਸਬ ਯਾਰਡ ਅਤੇ ਖ਼ਰੀਦ ਕੇਂਦਰ, ਬਠਿੰਡਾ ਮੁੱਖ ਯਾਰਡ ਦੇ ਨਾਲ ਹੀ ਇਸ ਜ਼ਿਲ੍ਹੇ ਦੇ ਆਦਮਪੁਰਾ, ਅਕਲੀਆ ਜਲਾਲ, ਦਿਆਲਪੁਰਾ ਭਾਈਕਾ, ਗੁਰੂਸਰ ਅਕਲੀਆ, ਜਲਾਲ, ਕਾਂਗੜ, ਮਲੂਕਾ, ਰਾਜਗੜ੍ਹ, ਸਲਾਬਤਪੁਰਾ, ਬੰਗੀ ਕਲਾਂ, ਤਰਖਾਣਵਾਲਾ, ਸੇਖੂ, ਰਾਮਪੁਰਾ ਮੁੱਖ ਯਾਰਡ, ਬਦਿਆਲਾ, ਬਾਲਿਆਂਵਾਲੀ, ਬੱਲ੍ਹੋ, ਭਾਈ ਰੂਪਾ, ਭੂੰਦੜ, ਚਾਉਕੇ, ਧਿੰਗੜ, ਖੋਖਰ, ਕੋਟਲਾ ਕੋੜਿਆ ਵਾਲਾ ਤੇ ਮਹਿਰਾਜ ਦੇ ਖ਼ਰੀਦ ਕੇਂਦਰਾਂ ’ਚ ਕੱਲ੍ਹ ਸ਼ਾਮ 5 ਵਜੇ ਤੱਕ ਖਰੀਦ ਹੋਵੇਗੀ।

 

 
 

ਖ਼ਬਰ ਸ਼ੇਅਰ ਕਰੋ

 

2022-11-24 ਦੀਆਂ ਹੋਰ ਖਬਰਾਂ

 
 

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX