ਜਲੰਧਰ : ਸ਼ੁੱਕਰਵਾਰ 21 ਮਾਘ ਸੰਮਤ 554
ਵਿਚਾਰ ਪ੍ਰਵਾਹ: ਵਿਸ਼ਵਾਸ ਬਣਾਉਣ ਲਈ ਕਈ ਸਾਲ ਲੱਗ ਜਾਂਦੇ ਹਨ ਪਰ ਤੋੜਨ ਲਈ ਇਕ ਪਲ ਹੀ ਲਗਦਾ ਹੈ। -ਬਲਵੰਤ ਗਾਰਗੀ

ਤਾਜ਼ਾ ਖ਼ਬਰਾਂ

ਸ੍ਰੀ ਮੁਕਤਸਰ ਸਾਹਿਬ, 7 ਦਸੰਬਰ (ਬਲਕਰਨ ਸਿੰਘ ਖਾਰਾ)-ਸ੍ਰੀ ਮੁਕਤਸਰ ਸਾਹਿਬ 'ਚ ਜਲਾਲਾਬਾਦ ਰੋਡ 'ਤੇ ਯਾਦਗਾਰੀ ਗੇਟ ਨੇੜੇ ਵਾਪਰੇ ਸੜਕ ਹਾਦਸੇ 'ਚ ਪਿੰਡ ਕਬਰਵਾਲਾ ਦੇ ਵਸਨੀਕ ਸਕੇ ਭਰਾ ਤੇ ਭੈਣ ਦੀ ਮੌਤ ਹੋ ਗਈ। ਜਦਕਿ ਮ੍ਰਿਤਕਾਂ ਦਾ ਛੋਟਾ ਭਰਾ ਵੀ ਜ਼ਖ਼ਮੀ ਹੋ ਗਿਆ। ਜਿਸ ਨੂੰ ਭੁੱਚੋ ਨਿੱਜੀ ਹਸਪਤਾਲ ਰੈਫ਼ਰ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਮੁਕਤਸਰ ਦੇ ਅਕਾਲ ਅਕੈਡਮੀ 'ਚ ਪੜ੍ਹਣ ਵਾਲੇ ਇਹ ਤਿੰਨੋਂ ਵਿਦਿਆਰਥੀ ਸਵੇਰੇ ਮੋਟਰਸਾਈਕਲ ਜ਼ਰੀਏ ਸਕੂਲ ਆ ਰਹੇ ਸਨ। ਦੱਸਦੇ ਹਨ ਕਿ ਜਦੋਂ ਇਹ ਤਿੰਨੇ ਜਲਾਲਾਬਾਦ ਰੋਡ ਯਾਦਗਾਰੀ ਗੇਟ ਨੇੜੇ ਪਹੁੰਚੇ ਤਾਂ ਇਕ ਟਰੱਕ ਚਾਲਕ ਨੇ ਇਨ੍ਹਾਂ ਦੋ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਜਿਸ ਨਾਲ ਹਾਦਸਾ ਵਾਪਰ ਗਿਆ ਤੇ ਦਸਵੀਂ ਜਮਾਤ 'ਚ ਪੜ੍ਹਣ ਵਾਲੇ ਵਿਦਿਆਰਥੀ 15 ਸਾਲਾ ਗੁਰਸੇਵਕ ਸਿੰਘ ਪੁੱਤਰ ਹਰਿੰਦਰ ਸਿੰਘ ਤੇ ਉਸ ਦੀ ਭੈਣ 12 ਸਾਲਾ ਪ੍ਰਭਜੋਤ ਕੌਰ ਦੀ ਮੌਕੇ 'ਤੇ ਮੌਤ ਹੋ ਗਈ। ਜਦਕਿ 8 ਸਾਲਾ ਛੋਟਾ ਭਰਾ ਨਵਤੇਜ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਭੁੱਚੋ ਦੇ ਨਿੱਜੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ। ਮੌਕੇ 'ਤੇ ਪਹੁੰਚੇ ਡੀ.ਐੱਸ.ਪੀ. ਰਾਜੇਸ਼ ਕੁਮਾਰ ਨੇ ਟੀਮ ਸਮੇਤ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

 

ਖ਼ਬਰ ਸ਼ੇਅਰ ਕਰੋ

 

2022-12-07 ਦੀਆਂ ਹੋਰ ਖਬਰਾਂ

 
 

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX