JALANDHAR WEATHER

ਕਬੱਡੀ ਦੇ ਧਾਕੜ ਜਾਫ਼ੀ ਮੁਖਤਿਆਰ ਸਿੰਘ (ਘੋਨਾ) ਦਾ ਦਿਹਾਂਤ

ਵੈਨਿਸ, (ਇਟਲੀ), 25 ਮਈ (ਹਰਦੀਪ ਕੰਗ)- ਕਬੱਡੀ ਖ਼ੇਡ ਜਗਤ ਨੂੰ ਉਸ ਵੇਲੇ ਵੱਡਾ ਸਦਮਾ ਲੱਗਿਆ ਜਦੋਂ ਕਬੱਡੀ ਦੇ ਧਾਕੜ ਜਾਫ਼ੀ ਮੁਖਤਿਆਰ ਸਿੰਘ ਭੁੁੱਲਰ ਬੇਟ (ਘੋਨਾ) ਦਾ ਅਚਾਨਕ ਦਿਹਾਂਤ ਹੋ ਗਿਆ। 38 ਸਾਲਾ ਧਾਕੜ ਜਾਫ਼ੀ ਦੇ ਅਕਾਲ ਚਲਾਣੇ ਦੀ ਖ਼ਬਰ ਜਿਉਂ ਹੀ ਸਾਹਮਣੇ ਆਈ, ਇਟਲੀ, ਯੂਰਪ ਅਤੇ ਹੋਰਨਾਂ ਮੁਲਕਾਂ ਵਿਚਲੇ ਕਬੱਡੀ ਖ਼ੇਡ ਪ੍ਰੇਮੀਆਂ ਵਿਚ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮੁਖਤਿਆਰ ਸਿੰਘ ਪੰਜਾਬ ਦੇ ਭੁੱਲਰ ਬੇਟ ਕਪੂਰਥਲਾ ਦਾ ਰਹਿਣ ਵਾਲਾ ਹੈ, ਜੋ ਕਿ ਤਕਰੀਬਨ ਤਿੰਨ ਕੁ ਸਾਲ ਪਹਿਲਾਂ ਇਟਲੀ ਆਇਆ ਸੀ ਅਤੇ ਕਰੀਬ ਇਕ ਸਾਲ ਪਹਿਲਾਂ ਹੀ ਇਟਲੀ ਦੇ ਪੇਪਰ ਲਏ ਸਨ ਅਤੇ ਹੁਣ ਇਟਲੀ ਦੇ ਸ਼ਹਿਰ ਨੋਵਾਰਾ ਨੇੜੇ ਰਹਿੰਦਾ ਸੀ। ਜਾਫ਼ੀ ਮੁਖਤਿਆਰ ਸਿੰਘ ਨੇ ਪਿਛਲੇ ਸਾਲਾਂ ਦੇ ਕਬੱਡੀ ਸੀਜ਼ਨ ਦੌਰਾਨ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਰੋਮਾ ਵਲੋਂ ਵਧੀਆ ਪ੍ਰਦਰਸ਼ਨ ਕੀਤਾ ਸੀ। ਮੁਖਤਿਆਰ ਸਿੰਘ ਦੇ ਅਚਾਨਕ ਅਕਾਲ ਚਲਾਣੇ ’ਤੇ ਵੱਖ ਵੱਖ ਖ਼ੇਡ ਕਲੱਬਾਂ, ਖ਼ਿਡਾਰੀਆਂ ਅਤੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਰੋਮਾ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ