JALANDHAR WEATHER

ਦਵਿੰਦਰ ਬੰਬੀਹਾ ਗਰੁੱਪ ਨੇ ਸਠਿਆਲਾ ਕਤਲ ਕਾਂਡ ਦੀ ਲਈ ਜ਼ਿੰਮੇਵਾਰੀ

ਬਾਬਾ ਬਕਾਲਾ ਸਾਹਿਬ/ਸਠਿਆਲਾ 24 ਮਈ (ਸ਼ੇਲਿੰਦਰਜੀਤ ਸਿੰਘ ਰਾਜਨ/ਜਗੀਰ ਸਿੰਘ ਸਫ਼ਰੀ)- ਬੀਤੇ ਕੱਲ੍ਹ ਪਿੰਡ ਸਠਿਆਲਾ ਵਿਖੇ ਕੁਝ ਹਥਿਆਰਬੰਦ ਨੌਜਵਾਨਾਂ ਵਲੋਂ ਦਿਨ ਦਿਹਾੜੇ ਇਕ ਨੌਜਵਾਨ ਜਰਨੈਲ ਸਿੰਘ ਪੁੱਤਰ ਅਜੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਦੇ ਸੰਬੰਧ ਵਿਚ ਅੱਜ ਦਵਿੰਦਰ ਬੰਬੀਹਾ ਗਰੁੱਪ ਨੇ ਜ਼ਿੰਮੇਵਾਰੀ ਲਈ ਹੈ। ਫੇਸਬੁੱਕ ਆਈ.ਡੀ. ’ਤੇ ਗਰੁੱਪ ਵਲੋਂ ਲਿਖਿਆ ਗਿਆ ਹੈ ‘ਸਤਿ ਸ੍ਰੀ ਅਕਾਲ ਜੀ, ਮੇਰੇ ਸਾਰੇ ਵੀਰਾਂ ਨੂੰ’ ਜੋ ਕੱਲ੍ਹ ਸਠਿਆਲਾ ਪਿੰਡ ਕਤਲ ਹੋਇਆ ਹੈ, ਇਹ ਕਤਲ ਸਾਡੇ ਭਰਾ ਡੋਨੀ ਬੱਲ ਸਠਿਆਲਾ ਅਤੇ ਗੋਪੀ ਮਾਹਲ ਨੇ ਕਰਿਆ ਹੈ। ਉਸ ਨੇ ਕਿਹਾ ਹੈ ਕਿ ਨਿਊਜ਼ ਚੈਨਲ ਵਾਲੇ ਗਲਤ ਨਿਊਜ਼ ਚਲਾ ਰਹੇ ਹਨ ਕਿ ਜਰਨੈਲ ਸਿੰਘ ਸਾਡੇ ਭਰਾ ਗੋਪੀ ਘਨਸ਼ਾਮਪੁਰੀਆ ਗਰੁੱਪ ਦਾ ਮੈਂਬਰ ਸੀ, ਇਸ ਬੰਦੇ ਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਸੀ, ਇਹ ਬੰਦਾ ਸਾਡੇ ਐਂਟੀ ਗਰੁੱਪ ਜੱਗੂ ਖੋਟੀ ਅਤੇ ਹੈਰੀ ਚੱਠਾ ਨਾਲ ਸੰਬੰਧ ਰੱਖਦਾ ਸੀ। ਡੋਨੀ ਬੱਲ ਨੇ ਵੀ ਆਪਣੀ ਆਈ.ਡੀ. ਤੋਂ ਵੀ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਉਸ ਨੇ ਇਹ ਕਤਲ ਖ਼ੁਦ ਕੀਤਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ