JALANDHAR WEATHER

ਇੰਦਰਜੀਤ ਸਿੰਘ ਨੇ ਪਾਵਰ ਲਿਫ਼ਟਿੰਗ ਵਿਚ ਜਿੱਤਿਆ ਸੋਨ ਤਗਮਾ

ਅਟਾਰੀ, 25 ਮਈ (ਗੁਰਦੀਪ ਸਿੰਘ ਅਟਾਰੀ)- ਅਟਾਰੀ ਕਸਬੇ ਦੇ ਨਾਮਵਰ ਪਾਵਰ ਲਿਫ਼ਟਿੰਗ ਖ਼ਿਡਾਰੀ ਇੰਦਰਜੀਤ ਸਿੰਘ ਨੇ ਸਾਊਥ ਅਫ਼ਰੀਕਾ ਵਿਚ ਹੋਏ ਆਰਨੌਲਡ ਕਲਾਸਿਕ ਵਰਲਡ ਸਪੋਰਟਸ ਫ਼ੈਸਟੀਵਲ ਮੁਕਾਬਲੇ ਵਿਚ ਸੋਨ ਤਗਮਾ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਅਟਾਰੀ ਪਹੁੰਚਣ ’ਤੇ ਉਸਦਾ ਪਿੰਡ ਅਤੇ ਇਲਾਕਾ ਵਾਸੀਆਂ ਨੇ ਫ਼ੁੱਲਾਂ ਤੇ ਨੋਟਾਂ ਦੇ ਹਾਰ ਪਾ ਕੇ ਜ਼ੋਰਦਾਰ ਸਵਾਗਤ ਕੀਤਾ। ਪਰਿਵਾਰਕ ਮੈਂਬਰਾਂ, ਖਿਡਾਰੀਆਂ ਅਤੇ ਪਹਿਲਵਾਨਾਂ ਨੇ ਖੁਸ਼ੀ ਵਿਚ ਖ਼ੀਵੇ ਹੋ ਕੇ ਲੱਡੂ ਵੰਡੇ, ਆਤਿਸ਼ਬਾਜੀ ਕੀਤੀ ਅਤੇ ਢੋਲ ਦੀ ਥਾਪ ’ਤੇ ਭੰਗੜੇ ਪਾਏ। ਇੰਦਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਪਿੰਡ ਵਾਸੀਆਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ