JALANDHAR WEATHER

ਮੁਕਸਤਰ 'ਚ ਡੀ.ਈਐੱਲ.ਈਡੀ. ਦੇ 2 ਫਰਜ਼ੀ ਵਿਦਿਆਰਥੀ ਗ੍ਰਿਫ਼ਤਾਰ, ਅਸਲੀ ਵਿਦਿਆਰਥੀਆਂ ਦੀ ਥਾਂ ਦੇ ਰਹੇ ਸਨ ਪ੍ਰੀਖਿਆ

ਸ੍ਰੀ ਮੁਕਤਸਰ ਸਾਹਿਬ ,25 ਮਈ (ਬਲਕਰਨ ਸਿੰਘ ਖਾਰਾ)- ਡੀ.ਈਐੱਲ.ਈਡੀ. ਦੀ ਪ੍ਰੀਖਿਆ ਦੌਰਾਨ 2 ਫਰਜ਼ੀ ਵਿਦਿਆਰਥੀਆਂ ਨੂੰ ਪ੍ਰੀਖਿਆ ਦਿੰਦੇ ਹੋਏ ਗ੍ਰਿਫ਼ਤਾਰ ਕੀਤਾ ਹੈ । ਥਾਣਾ ਸਦਰ ਮੁਕਤਸਰ ਪੁਲਿਸ ਵਲੋਂ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ । ਜ਼ਿਲ੍ਹਾ ਮੁਕਤਸਰ ਦੇ ਪਿੰਡ ਬਰਕੰਦੀ ਬਣੀ ਡਾਈਟ ਵਿਚ ਚੱਲ ਰਹੀ ਡੀ.ਈਐੱਲ.ਈਡੀ. ਸੈਸ਼ਨ 2020-22 ਦੇ ਦੂਜੇ ਪੜਾਅ ਦੀ ਪ੍ਰੀਖਿਆ ਵਿਚ ਦੋ ਫਰਜ਼ੀ ਵਿਦਿਆਰਥੀਆਂ ਨੂੰ ਪੇਪਰ ਦਿੰਦੇ ਹੋਏ ਫੜਿਆ ਗਿਆ ਹੈ । ਇਸ ਮਾਮਲੇ ਵਿਚ ਥਾਣਾ ਸਦਰ ਮੁਕਤਸਰ ਪੁਲਿਸ ਵਲੋਂ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ । ਹਾਲਾਂਕਿ ਅਜੇ ਅਸਲੀ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਹੋਣਾ ਬਾਕੀ ਹੈ । ਇਸ ਸੰਬੰਧ ਵਿਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਡਾਇਟ ਬਰਕੰਦੀ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਦੱਸਿਆ ਕਿ 24 ਮਈ ਨੂੰ ਡੀ.ਈਐੱਲ.ਈਡੀ. ਦੀ ਪ੍ਰੀਖਿਆ ਕੇਂਦਰ ਵਿੱਚ ਸੁਰਿੰਦਰ ਸਿੰਘ ਪੁੱਤਰ ਚਾਨਣ ਰਾਮ ਦੀ ਜਗ੍ਹਾ ਉਪਰ ਸੁਖਚੈਨ ਸਿੰਘ ਵਾਸੀ ਢਾਣੀ ਮਾਹ ਸਿੰਘ ਜਲਾਲਾਬਾਦ ਪ੍ਰੀਖਿਆ ਦੇ ਰਿਹਾ ਸੀ। ਜਦਕਿ ਅੰਕੁਸ਼ ਪੁੱਤਰ ਬਲਦੇਵ ਸਿੰਘ ਦੀ ਜਗ੍ਹਾ ਨਿਸ਼ਾਨ ਸਿੰਘ ਵਾਸੀ ਲਮੋਚੜ ਖੁਰਸ ਜਲਾਲਾਬਾਦ ਪ੍ਰੀਖਿਆ ਦੇ ਰਿਹਾ ਸੀ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ