JALANDHAR WEATHER

ਉਦਘਾਟਨ ਸਮਾਗਮ ਦਾ ਬਾਈਕਾਟ ਕਰਨ ਵਾਲੀਆਂ ਵੰਸ਼ਵਾਦੀ ਪਾਰਟੀਆਂ ਹਨ- ਜੇ.ਪੀ.ਨੱਢਾ

ਨਵੀਂ ਦਿੱਲੀ, 26 ਮਈ- ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਟਵੀਟ ਕਰਦਿਆਂ ਕਿਹਾ ਕਿ ਸੰਸਦ ਦੀ ਨਵੀਂ ਇਮਾਰਤ ਦੇ ਉਦਘਾਟਨ ਦਾ ਬਾਈਕਾਟ ਕਰਨ ਵਾਲੀਆਂ ਜ਼ਿਆਦਾਤਰ ਪਾਰਟੀਆਂ ਨੂੰ ਕੀ ਜੋੜਦਾ ਹੈ? ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਸਧਾਰਨ ਹੈ ਕਿ ਉਹ ਵੰਸ਼ਵਾਦ ਦੁਆਰਾ ਚਲਾਈਆਂ ਗਈਆਂ ਸਿਆਸੀ ਪਾਰਟੀਆਂ ਹਨ, ਜਿਨ੍ਹਾਂ ਦੇ ਰਾਜਸ਼ਾਹੀ ਢੰਗ ਸਾਡੇ ਸੰਵਿਧਾਨ ਵਿਚ ਗਣਤੰਤਰ ਅਤੇ ਜ਼ਮਹੂਰੀਅਤ ਦੇ ਸਿਧਾਂਤਾਂ ਨਾਲ ਟਕਰਾਅ ਵਾਲੇ ਹਨ। ਉਨ੍ਹਾਂ ਕਿਹਾ ਕਿ ਸੰਸਦ ਦੇ ਉਦਘਾਟਨ ਦਾ ਬਾਈਕਾਟ ਕਰਨ ਨਾਲ ਲੋਕਤੰਤਰ ਪ੍ਰਤੀ ਕੋਈ ਵਚਨਬੱਧਤਾ ਨਹੀਂ ਹੈ ਕਿਉਂਕਿ ਉਨ੍ਹਾਂ ਦਾ ਇਕੋ-ਇਕ ਉਦੇਸ਼ ਰਾਜਵੰਸ਼ਾਂ ਦੇ ਇਕ ਚੁਣੇ ਹੋਏ ਸਮੂਹ ਨੂੰ ਕਾਇਮ ਰੱਖਣਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ