JALANDHAR WEATHER

ਮੰਡੀ ਲਾਧੂਕਾ ਵਿਖੇ ਪੁਲਿਸ ਵਲੋਂ ਮੇਨ ਚੌਕ 'ਚ ਨਾਕਾ ਲਗਾ ਕੇ ਬਿਨਾ ਨੰਬਰ ਵਾਲੇ ਮੋਟਰਸਾਈਕਲਾਂ ਦੇ 23 ਚਲਾਨ ਤੇ 14 ਮੋਟਰਸਾਈਕਲ ਕੀਤੇ ਬਾਊਡ

ਮੰਡੀ ਲਾਧੂਕਾ, 27 ਮਈ (ਮਨਪ੍ਰੀਤ ਸਿੰਘ ਸੈਣੀ)- ਮੰਡੀ ਲਾਧੂਕਾ ਦੇ ਮੇਨ ਚੌਕ ਵਿਖੇ ਬੀਤੀ ਸ਼ਾਮ ਨੂੰ ਸੀ. ਆਈ ਸਟਾਫ਼ ਤੇ ਕਿਊ.ਆਰ.ਪੀ. ਟੀਮ ਵਲੋਂ ਸਬ-ਇੰਸਪੈਕਟਰ ਅਮਰਿੰਦਰ ਸਿੰਘ ਗਿੱਲ ਦੀ ਅਗਵਾਈ ਵਿਚ ਨਾਕਾ ਲਗਾ ਕੇ ਬਿਨਾਂ ਨੰਬਰ ਤੇ ਪੂਰੇ ਕਾਗ਼ਜ਼ ਨਾ ਹੋਣ ਤੇ ਮੋਟਰਸਾਈਕਲ ਚਾਲਕਾਂ ਦੇ 23 ਚਲਾਨ ਤੇ 14 ਮੋਟਰਸਾਈਕਲ ਬਾਊਡ ਕੀਤੇ ਗਏ। ਇਸ ਮੌਕੇ ਤੇ ਸਬ-ਇੰਸਪੈਕਟਰ ਅਮਰਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤੇ ਕੱਲ੍ਹ ਸ਼ਾਮ ਨੂੰ ਮੰਡੀ ਲਾਧੂਕਾ ਦੇ ਮੇਨ ਚੌਕ ਵਿਖੇ ਸਾਡੀ ਸਮੂਹ ਟੀਮ ਵਲੋਂ ਨਾਕਾ ਲਗਾ ਕੇ ਬਿਨਾਂ ਨੰਬਰ ਤੇ ਪੂਰੇ ਕਾਗਜ਼ ਨਾ ਹੋਣ ਦੇ ਕਾਰਨ ਮੋਟਰਸਾਈਕਲ ਚਾਲਕਾਂ ਦੇ 23 ਚਲਾਨ ਤੇ 14 ਮੋਟਰਸਾਈਕਲ ਬਾਊਡ ਕੀਤੇ ਗਏ ਹਨ। ਇਸ ਮੌਕੇ ਤੇ ਸੀ.ਆਈ.ਸਟਾਫ ਦੀ ਟੀਮ, ਕਿਊ. ਆਰ.ਪੀ. ਦੇ ਮੁਲਾਜ਼ਮ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ