JALANDHAR WEATHER

ਮਾਮੂਲੀ ਗੱਲ ਨੂੰ ਨੇ ਧਾਰਿਆ ਭਿਆਨਕ ਰੂਪ, ਸਿਰ 'ਚ ਸੱਟ ਮਾਰ ਕੇ ਵਿਅਕਤੀ ਦਾ ਕੀਤਾ ਕਤਲ

ਮਲੋਟ, 27 ਮਈ (ਬਲਕਰਨ ਸਿੰਘ ਖਾਰਾ)- ਮਲੋਟ ਦੇ ਹਰਜਿੰਦਰ ਨਗਰ ਦੇ ਰਹਿਣ ਵਾਲੇ ਮਨਜੀਤ ਸਿੰਘ ਦਾ ਗੁਆਂਢੀ ਨੇ ਲੱਕੜ ਦਾ ਫਹੋੜਾ ਮਾਰ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਿਕ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ। ਦੱਸ ਦੇਈਏ ਕਿ ਮਨਜੀਤ ਸਿੰਘ ਅਤੇ ਉਸ ਦਾ ਗੁਆਂਢੀ ਦੋਨੋ ਹੀ ਮੱਝਾਂ ਦਾ ਵਪਾਰ ਕਰਦੇ ਸਨ ਅਤੇ ਦੇਰ ਸ਼ਾਮ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਅਤੇ ਇਸ ਤਕਰਾਰ 'ਚ ਮਨਜੀਤ ਸਿੰਘ ਦੇ ਗੁਆਂਢੀ ਨੇ ਲੱਕੜ ਦਾ ਫਹੋੜਾ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਧਰ ਪੁਲਿਸ ਵਲੋਂ ਪਤਨੀ ਦੇ ਬਿਆਨਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਮ੍ਰਿਤਕ ਮਨਜੀਤ ਸਿੰਘ ਦਾ 10 ਸਾਲ ਦਾ ਬੇਟਾ ਵੀ ਹੈ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ