JALANDHAR WEATHER

ਨਵਾਂ ਸੰਸਦ ਭਵਨ ਸੁਤੰਤਰ ਭਾਰਤ ਦੀ ਯਾਤਰਾ ਵਿਚ ਮਹੱਤਵਪੂਰਨ ਮੀਲ ਪੱਥਰ- ਜੇ.ਪੀ. ਨੱਢਾ

ਨਵੀਂ ਦਿੱਲੀ, 27 ਮਈ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ.ਪੀ. ਨੱਢਾ ਨੇ ਟਵੀਟ ਕਰਦਿਆਂ ਕਿਹਾ ਕਿ ਨਵੀਂ ਸੰਸਦ ਭਵਨ ਸੁਤੰਤਰ ਭਾਰਤ ਦੀ ਯਾਤਰਾ ਵਿਚ ਇਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਨੂੰ ਇਕ ਵਿਕਸਤ ਰਾਸ਼ਟਰ ਬਣਾਉਣ ਦੇ ਲੋਕਾਂ ਦੇ ਸੰਕਲਪ ਨੂੰ ਦਰਸਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸੰਸਦ ਭਵਨ ਸਿਰਫ਼ ਇਕ ਆਰਕੀਟੈਕਚਰਲ ਸਾਧਨ ਨਹੀਂ ਹੈ, ਇਹ ਅਸਲ ਵਿਚ ਭਾਰਤ ਦੇ ਜੀਵੰਤ ਸੱਭਿਆਚਾਰ ਅਤੇ ਵਿਰਾਸਤ ਦੀ ਭਾਵਨਾ ਦਾ ਪ੍ਰਤੀਕ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ