JALANDHAR WEATHER

ਐਸ.ਐੈਸ.ਪੀ ਕੌਂਡਲ ਦੀ ਅਗਵਾਈ ਵਿਚ ਅਫ਼ੀਮ ਸਮਗਲਰ, ਹਥਿਆਰ ਗਰੋਹ ਕਾਬੂ

ਖੰਨਾ, 27 ਮਈ (ਹਰਜਿੰਦਰ ਸਿੰਘ ਲਾਲ)- ਖ਼ੰਨਾ ਪੁਲਿਸ ਨੇ ਇਲਾਕੇ ਵਿਚ ਨਾਜਾਇਜ਼ ਚੱਲ ਰਹੇ ਆਈਲੈਟਸ ਸੈਂਟਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਔਰਤਾਂ ਨੂੰ ਕਾਬੂ ਕੀਤਾ ਅਤੇ ਇਕ ਹੋਰ ਮਾਮਲੇ ’ਚ ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫ਼ਾਸ਼ ਕਰਦੇ ਹੋਏ 5 ਦੇਸੀ ਕੱਟੇ ਸਮੇਤ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸੇ ਤਰ੍ਹਾਂ ਹੀ ਪੁਲਿਸ ਵਲੋਂ ਦੋ ਕਿਲੋ ਅਫ਼ੀਮ ਅਤੇ 3200 ਲੀਟਰ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ। ਐਸ. ਐਸ. ਪੀ. ਖੰਨਾ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਨੇ ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜੀ ਗਰੋਹ ਦੇ ਇਕ ਵਿਅਕਤੀ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਦੀਵੇਸ ਵਾਸੀ ਬੇਰੀ ਝੱਜਰ ਹਰਿਆਣਾ ਵਜੋਂ ਹੋਈ ਹੈ। ਥਾਣ ਸਦਰ ਵਲੋਂ ਦੋਸ਼ੀਆਂ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਨਾਜਾਇਜ਼ ਆਈਲੈਟਸ ਸੈਂਟਰ ਚਲਾ ਰਹੀਆਂ ਦੋ ਔਰਤਾਂ ਨੂੰ ਨਾਮਜ਼ਦ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ