JALANDHAR WEATHER

ਡਾ. ਹਮਦਰਦ ਨੂੰ ਸੰਮਨ ਭੇਜਣਾ ਮਾਨ ਸਰਕਾਰ ਦਾ ਲੋਕਤੰਤਰ ਦੇ ਚੌਥੇ ਥੰਮ੍ਹ ’ਤੇ ਹਮਲਾ : ਕੋਟਬੁੱਢਾ, ਖੋਸਾ

ਲੋਹੀਆਂ ਖ਼ਾਸ, 30 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪੂਰੇ ਸੰਸਾਰ ਅੰਦਰ ਲੋਕਤੰਤਰ ਦਾ ਚੌਥੇ ਥੰਮ੍ਹ ਸਮਝੇ ਜਾਂਦੇ ਪ੍ਰੈੱਸ ਭਾਈਚਾਰੇ ’ਚੋਂ ‘ਅਦਾਰਾ ਅਜੀਤ ਸਮੂਹ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਵਿਜ਼ੀਲੈਂਸ ਰਾਹੀਂ ਸੰਮਨ ਭੇਜਣਾ ਮਾਨ ਸਰਕਾਰ ਦਾ ਲੋਕਤੰਤਰ ਦੇ ਇਸ ਚੌਥੇ ਥੰਮ੍ਹ ’ਤੇ ਹਮਲਾ ਹੈ ਅਤੇ ਇਸ ਦੀ ਅਸੀਂ ਘੋਰ ਨਿੰਦਿਆ ਕਰਦੇ ਹਾਂ ਅਤੇ ਐਲਾਨ ਕਰਦੇ ਹਾਂ ਕਿ ‘ਅਦਾਰਾ ਅਜੀਤ’ ਜਾਂ ‘ਪ੍ਰੈੱਸ ਭਾਈਚਾਰਾ’ ਜਿਥੇ ਵੀ ਸਾਨੂੰ ਆਵਾਜ਼ ਦੇਵੇਗਾ ਅਸੀਂ ਉਨ੍ਹਾਂ ਦੇ ਨਾਲ ਅਤੇ ਮਾਨ ਸਰਕਾਰ ਦੇ ਵਿਰੁੱਧ ਡੱਟ ਕੇ ਖੜਾਂਗੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਕੋਟਬੁੱਢਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ (ਕੋਟਬੁੱਢਾ) ਅਤੇ ਸੁਖਜਿੰਦਰ ਸਿੰਘ ਖੋਸਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਖੋਸਾ) ਵਲੋਂ ਲੋਹੀਆਂ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ ਗਿਆ। ਉਹ ਲੋਹੀਆਂ ਅਤੇ ਸ਼ਾਹਕੋਟ ਇਲਾਕੇ ਦੀਆਂ ਬੇ-ਅਬਾਦ ਪਈਆਂ ਜਮੀਨਾਂ ਨੂੰ 75 ਸਾਲਾਂ ਤੋਂ ਅਬਾਦ ਕਰਨ ਵਾਲੇ ਕਿਸਾਨਾਂ ਦੇ ਹੱਕ ’ਚ ਸੰਬੋਧਨ ਕਰ ਰਹੇ ਸਨ, ਜਿਨ੍ਹਾਂ ਨੂੰ ਪੰਚਾਇਤ ਮੰਤਰੀ ਨਾਲ ਮੀਟਿੰਗਾਂ ਦੇ ਬਾਵਜੂਦ ਮਾਨ ਸਰਕਾਰ ਦਾ ਪ੍ਰਸ਼ਾਸ਼ਨ ਰੋਜ਼ਾਨਾ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮਾਨ ਸਰਕਾਰ ਘਟੀਆ ਹਰਕਤਾਂ ਤੋਂ ਬਾਜ਼ ਆਵੇ ਨਹੀਂ ਤਾਂ ਵੱਡਾ ਸੰਘਰਸ਼ ਵਿੱਢਾਂਗੇ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ