JALANDHAR WEATHER

ਸਰਕਾਰ ਨੂੰ ਟਿਚ ਕਰਕੇ ਜਾਣਦੇ ਪ੍ਰਾਈਵੇਟ ਸਕੂਲ, ਸਰਕਾਰੀ ਛੁੱਟੀ ਦੇ ਬਾਵਜੂਦ ਭੁਲੱਥ ’ਚ ਕੁੱਝ ਸਕੂਲ ਰਹੇ ਖੁੱਲ੍ਹੇ

ਭੁਲੱਥ, 1 ਜੂਨ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ’ਚ ਕੁੱਝ ਚੋਣਵੇਂ ਪ੍ਰਾਈਵੇਟ ਸਕੂਲ ਤੇ ਸਰਕਾਰੀ ਸਕੂਲ ਪੰਜਾਬ ਦੇ ਹੁਕਮਾਂ ਅਨੁਸਾਰ ਤਾਂ ਬੰਦ ਨਜ਼ਰ ਆਏ, ਪਰ ਕੁੱਝ ਨਾਮਵਰ ਚੋਣਵੇਂ ਪ੍ਰਾਈਵੇਟ ਸਕੂਲ ਸਰਕਾਰ ਦੇ ਹੁਕਮਾਂ ਨੂੰ ਟਿੱਚ ਕਰਕੇ ਜਾਣਦੇ ਨਜ਼ਰ ਆਏ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਜਾਰੀ ਕੀਤੇ ਹੁਕਮ ਅਨੁਸਾਰ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ, ਏਡਿਡ ਤੇ ਮਾਨਤਾ ਪ੍ਰਾਪਤ ਸਕੂਲ 1 ਜੂਨ 2023 ਤੋਂ 2 ਜੁਲਾਈ ਤੱਕ ਗਰਮੀਆਂ ਦੀਆਂ ਛੁੱਟੀਆਂ ਕਰਕੇ ਬੰਦ ਰਹਿਣਗੇ, ਪਰ ਕਸਬਾ ਭੁਲੱਥ ਦੇ ਕੁਝ ਪ੍ਰਾਈਵੇਟ ਸਕੂਲ ਦੇ ਮਾਲਕ ਆਪਣੀਆਂ ਮਨ-ਮਾਨੀਆਂ ਕਰਦੇ ਹੋਏ ਸਰਕਾਰ ਦੇ ਹੁਕਮਾਂ ਨੂੰ ਟਿੱਚ ਕਰਕੇ ਜਾਣਦੇ ਹਨ। ਦੂਜੇ ਪਾਸੇ ਜਦੋਂ ਇਨ੍ਹਾਂ ਸਕੂਲਾਂ ਸੰਬੰਧੀ ਐਸ.ਡੀ.ਐਮ ਸੰਜੀਵ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਸ਼ਟੀ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ