ਤਾਜਾ ਖ਼ਬਰਾਂ


ਖੰਨਾ 'ਚ ਭਿਆਨਕ ਹਾਦਸੇ 'ਚ 2 ਲੋਕਾਂ ਦੀ ਮੌਤ, 4 ਲੋਕ ਜ਼ਖਮੀ
. . .  16 minutes ago
ਖੰਨਾ, 23 ਜੂਨ (ਹਰਜਿੰਦਰ ਸਿੰਘ ਲਾਲ) - ਖੰਨਾ ਵਿਚ ਅੱਜ ਸਵੇਰੇ ਇਕ ਭਿਆਨਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 4 ਵਿਅਕਤੀ ਜ਼ਖ਼ਮੀ ਹੋ ਗਏ। ਇਕ ਬੱਸ ਯੂ.ਪੀ-ਬਿਹਾਰ ਤੋਂ ਸਵਾਰੀਆਂ...
ਅੱਜ ਦਾ ਵਿਚਾਰ
. . .  25 minutes ago
ਹਿਮਾਚਲ ਪ੍ਰਦੇਸ਼ ਅਨਲਾਕ : ਹਦਾਇਤਾਂ ਜਾਰੀ
. . .  1 day ago
ਵਰਲਡ ਟੈੱਸਟ ਚੈਂਪੀਅਨਸ਼ਿਪ : ਨਿਊਜ਼ੀਲੈਂਡ ਦੀ ਪਹਿਲੀ ਪਾਰੀ 249 ਦੌੜਾਂ 'ਤੇ ਸਮਾਪਤ
. . .  1 day ago
ਪਿੰਡ ਲੱਖਾ ਵਿਖੇ ਬਜ਼ੁਰਗ ਮਾਤਾ ਦਾ ਕਤਲ ਅਤੇ ਬਜ਼ੁਰਗ ਪਤੀ ਲਾਪਤਾ
. . .  1 day ago
ਹਠੂਰ (ਜਗਰਾਉਂ ),22 ਜੂਨ (ਜਸਵਿੰਦਰ ਸਿੰਘ ਛਿੰਦਾ)- ਪਿੰਡ ਲੱਖਾ ਵਿਖੇ ਇਕ ਬਜ਼ੁਰਗ ਮਾਤਾ ਸ਼ਾਤੀ ਦੇਵੀ (75) ਦਾ ਕਤਲ ਅਤੇ ਉਸ ਦੇ ਬਜ਼ੁਰਗ ਪਤੀ ਪੰਡਤ ਹਰੀਪਾਲ (86) ਦੇ ਲਾਪਤਾ ਹੋਣ ਦੀ ਖ਼ਬਰ ਮਿਲੀ...
ਰਮਣੀਕ ਚੌਕ ਵਿਖੇ ਇਕ ਰੈਸਟੋਰੈਂਟ ਨੂੰ ਲੱਗੀ ਭਿਆਨਕ ਅੱਗ
. . .  1 day ago
ਕਪੂਰਥਲਾ , 22 ਜੂਨ (ਅਮਰਜੀਤ ਸਿੰਘ ਸਡਾਨਾ) -ਸਥਾਨਕ ਰਮਣੀਕ ਚੌਕ ਵਿਖੇ ਸਥਿਤ ਇਕ ਬਰਗਰ ਹਟ ਨਾਮ ਦੇ ਰੈਸਟੋਰੈਂਟ ’ਤੇ ਸ਼ਾਮ ਕਰੀਬ 6 ਵਜੇ ਭਿਆਨਕ ਅੱਗ ਲੱਗ ਗਈ ਹੈ। ਮੌਕੇ ’ਤੇ ...
ਐਮਾਜ਼ਾਨ, ਫਲਿੱਪਕਾਰਟ ਦੀਆਂ ਸ਼ਿਕਾਇਤਾਂ ਦੇ ਵਿਚਕਾਰ ਭਾਰਤ ਸਖ਼ਤ ਈ-ਕਾਮਰਸ ਨਿਯਮਾਂ ਦੀ ਯੋਜਨਾ ਬਣਾ ਰਿਹਾ
. . .  1 day ago
ਨਵੀਂ ਦਿੱਲੀ ,22 ਜੂਨ - ਭਾਰਤ ਨੇ ਈ-ਕਾਮਰਸ ਵੈੱਬਸਾਈਟਾਂ 'ਤੇ ਫਲੈਸ਼ ਵਿੱਕਰੀ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਦਿੱਤਾ ਹੈ ਅਤੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀਆਂ...
ਖਟਕੜ ਕਲਾਂ 'ਚ ਹਾਰਦਿਕ ਪਟੇਲ ਵਲੋਂ ਸ਼ਹੀਦਾਂ ਦੇ ਸਮਾਰਕ 'ਤੇ ਸਿਜਦਾ
. . .  1 day ago
ਬੰਗਾ, 22 ਜੂਨ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ- ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਗੁਜਰਾਤ...
ਇਟਲੀ ਦੇ ਸ਼ਹਿਰ ਕਰੇਮਾ ਵਿਖੇ ਪੰਜਾਬੀ ਲੜਕੀ ਅਤੇ ਲੜਕੇ ਦੀਆਂ ਭੇਦਭਰੀ ਹਾਲਤ ਵਿਚ ਲਾਸ਼ਾਂ ਬਰਾਮਦ
. . .  1 day ago
ਬਰੇਸ਼ੀਆ (ਇਟਲੀ), 22 ਜ਼ੂਨ (ਬਲਦੇਵ ਸਿੰਘ ਬੂਰੇਜੱਟਾਂ ) - ਇਟਲੀ ਦੇ ਸ਼ਹਿਰ ਕਰੇਮਾ ਨਜ਼ਦੀਕ ਵਗਦੀ ਵੇਕੈਲੀ ਨਹਿਰ ਵਿਚੋਂ ਪੰਜਾਬੀ ਲੜਕੀ ਸਾਕਸ਼ੀ ਪਨੇਸਰ (18 ਸਾਲ ) ਵਾਸੀ ਸੋਨਚੀਨੋ...
ਅੰਮ੍ਰਿਤਸਰ ਵਿਚ 31 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ
. . .  1 day ago
ਅੰਮ੍ਰਿਤਸਰ, 22 ਜੂਨ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ 31 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ...
ਰਵਨੀਤ ਸਿੰਘ ਬਿੱਟੂ ਦਾ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾਂ, ਬੰਦ ਏ.ਸੀ. ਦੇ ਕਮਰਿਆਂ ਵਿਚ ਬੈਠ ਕੇ ਗੱਲਾਂ ਨਹੀਂ ਹੁੰਦੀਆਂ
. . .  1 day ago
ਨਵੀਂ ਦਿੱਲੀ, 22 ਜੂਨ - ਰਾਹੁਲ ਗਾਂਧੀ ਨਾਲ ਮੰਤਰੀਆਂ ਅਤੇ ਵਿਧਾਇਕਾਂ ਦਾ ਮੁਲਾਕਾਤ ਦਾ ਦੌਰ ਜਾਰੀ ਹੈ। ਰਵਨੀਤ ਸਿੰਘ ਬਿੱਟੂ ਨੇ ਮੁਲਾਕਾਤ ਤੋਂ ਬਾਅਦ ...
ਜਲੰਧਰ 'ਚ ਮਿਲਿਆ ਗ੍ਰੀਨ ਫੰਗਸ ਦਾ ਇਕ ਹੋਰ ਮਰੀਜ਼, ਪੰਜਾਬ ਦਾ ਦੂਸਰਾ ਮਾਮਲਾ
. . .  1 day ago
ਜਲੰਧਰ, 22 ਜੂਨ (ਐੱਮ.ਐੱਸ. ਲੋਹੀਆ) - ਜਲੰਧਰ 'ਚ ਗ੍ਰੀਨ ਫੰਗਸ ਤੋਂ ਪੀੜਤ ਇਕ ਹੋਰ ਮਰੀਜ਼ ਮਿਲਿਆ ਹੈ, ਇਹ ਪੰਜਾਬ 'ਚ ਦੂਸਰਾ ਮਾਮਲਾ ਦੱਸਿਆ ਜਾ ਰਿਹਾ...
ਰਾਹੁਲ ਗਾਂਧੀ ਨਾਲ ਹੋਈ ਪਰਗਟ ਸਿੰਘ ਦੀ ਮੁਲਾਕਾਤ, ਪ੍ਰਗਟ ਸਿੰਘ ਦਾ ਕਹਿਣਾ - ਜਲਦ ਹੋਵੇ ਹੱਲ ਨਹੀਂ ਤਾਂ ਝੱਲਣਾ ਪੈ ਸਕਦਾ ਨੁਕਸਾਨ
. . .  1 day ago
ਨਵੀਂ ਦਿੱਲੀ, 22 ਜੂਨ - ਰਾਹੁਲ ਗਾਂਧੀ ਵਲੋਂ ਅੱਜ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਹੈ। ਇਸੀ ਕੜੀ ਦੇ ਤਹਿਤ...
ਸਿੱਧੂ ਦੇ 'ਦੋ ਪਰਿਵਾਰਾਂ ਦਾ ਪੰਜਾਬ 'ਚ ਲਾਭ ਲੈਣ ਵਾਲੇ ਬਿਆਨ ਤੋਂ ਕਮੇਟੀ ਅਤੇ ਰਾਹੁਲ ਗਾਂਧੀ ਨਾਖੁਸ਼ - ਸਰੋਤ
. . .  1 day ago
ਨਵੀਂ ਦਿੱਲੀ, 22 ਜੂਨ - ਕਮੇਟੀ ਅਤੇ ਰਾਹੁਲ ਗਾਂਧੀ ਦੋਵੇਂ ਨਵਜੋਤ ਸਿੰਘ ਸਿੱਧੂ ਦੇ 'ਦੋ ਪਰਿਵਾਰਾਂ ਦਾ ਪੰਜਾਬ 'ਚ ਲਾਭ ਲੈਣ ਵਾਲੇ ਬਿਆਨ ਤੋਂ ਖੁਸ਼ ਨਹੀਂ ਹਨ...
ਜੈਪਾਲ ਭੁੱਲਰ ਦੀ ਦੇਹ ਦੋਬਾਰਾ ਪੋਸਟਮਾਰਟਮ ਲਈ ਪੁੱਜੀ ਪੀ.ਜੀ.ਆਈ.
. . .  1 day ago
ਚੰਡੀਗੜ੍ਹ, 22 ਜੂਨ(ਸੁਰਿੰਦਰਪਾਲ ਸਿੰਘ)- ਜੈਪਾਲ ਭੁੱਲਰ ਦੀ ਦੇਹ ਦੋਬਾਰਾ ਪੋਸਟਮਾਰਟਮ ਲਈ ...
ਨਾਜਾਇਜ਼ ਕੱਟੀ ਜਾ ਰਹੀ ਕਾਲੋਨੀ ਵਿਰੁੱਧ ਕਾਰਵਾਈ ਕਰਨ ਪਹੁੰਚੀ ਪੁੱਡਾ ਦੀ ਟੀਮ ਬੇਰੰਗ ਪਰਤੀ
. . .  1 day ago
ਅੰਮ੍ਰਿਤਸਰ, 22 ਜੂਨ (ਹਰਮਿੰਦਰ ਸਿੰਘ) - ਜਾਣਕਾਰੀ ਮਿਲੀ ਹੈ ਕਿ ਸਥਾਨਕ ਵਰਿੰਦਾਵਨ ਗਾਰਡਨ ਕਾਲੋਨੀ ਦੇ ਨਾਲ ਲਗਦੀ ਖੇਤੀਬਾੜੀ ਭੂਮੀ 'ਤੇ 4 ਏਕੜ 'ਚ ਉਸਾਰੀ ਜਾ ਰਹੀ...
ਤਿੰਨ ਮੈਂਬਰੀ ਕਮੇਟੀ ਦਾ ਕਹਿਣਾ,ਪਹਿਲਾਂ ਵਿਧਾਇਕਾਂ ਨੂੰ ਸੰਤੁਸ਼ਟ ਰੱਖਣਾ ਮਹੱਤਵਪੂਰਨ - ਸਰੋਤ
. . .  1 day ago
ਨਵੀਂ ਦਿੱਲੀ , 22 ਜੂਨ - ਤਿੰਨ ਮੈਂਬਰੀ ਕਮੇਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਸੰਤੁਸ਼ਟ ਵਿਧਾਇਕਾਂ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਕਿਹਾ ਅਤੇ ਕਿਹਾ ਕਿ...
ਕੋਟਕਪੂਰਾ ਗੋਲੀਕਾਂਡ - ਉਦੇਸ਼ ਦੋਸ਼ੀਆਂ ਨੂੰ ਫੜਨਾ ਨਹੀਂ, ਬਲਕਿ ਮਾਮਲੇ ਨੂੰ ਲੈ ਕੇ ਰਾਜਨੀਤੀ ਕਰਨਾ - ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 22 ਜੂਨ (ਸੁਰਿੰਦਰਪਾਲ) - ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਸ ਢੰਗ ਨਾਲ ਅੱਜ ਐੱਸ.ਆਈ.ਟੀ. ਦੀ ਟੀਮ ਜਾਂਚ ਕਰਨ ਲਈ ਆਈ ਹੈ...
ਤਪਾ ਵਿਖੇ ਟਰੱਕ ਅਪਰੇਟਰਾਂ ਨੇ ਹੜਤਾਲ ਕਰ ਕੇ ਕੇਂਦਰ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
. . .  1 day ago
ਤਪਾ ਮੰਡੀ, 22 ਜੂਨ (ਪ੍ਰਵੀਨ ਗਰਗ) - ਟਰੱਕ ਯੂਨੀਅਨ ਤਪਾ ਦੇ ਅਪਰੇਟਰਾਂ ਨੇ ਕੇਂਦਰ ਸਰਕਾਰ ਵਲੋਂ ਤੇਲ ਕੀਮਤਾਂ ਅਤੇ ਟੈਕਸਾਂ ਵਿਚ ਕੀਤੇ ਜਾ ਰਹੇ ਭਾਰੀ ਵਾਧੇ ਦੇ
6ਵੇਂ ਪੇ ਕਮਿਸ਼ਨ ਦੇ ਵਿਰੋਧ 'ਚ ਮਨਿਸਟਰੀਅਲ ਕਾਮਿਆਂ ਨੇ ਪ੍ਰਬੰਧਕੀ ਕੰਪਲੈਕਸ 'ਚ ਕੱਢਿਆ ਰੋਸ ਮਾਰਚ
. . .  1 day ago
ਬਠਿੰਡਾ, 22 ਜੂਨ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਵੱਖ ਵੱਖ ਵਿਭਾਗਾਂ ਦੇ ਮਨਿਸਟਰੀਅਲ ਕਾਮਿਆਂ ਨੇ ਛੇਵੇਂ ਪੇ ਕਮਿਸ਼ਨ ਦੇ ਵਿਰੋਧ ਵਿਚ ਪ੍ਰਬੰਧਕੀ ਕੰਪਲੈਕਸ ਅੰਦਰ ਰੋਸ ਮਾਰਚ ਕੱਢਿਆ ਅਤੇ ਪੰਜਾਬ ਸਰਕਾਰ...
ਇੰਜੀਨੀਅਰਾਂ ਵਲੋਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਸੰਕੇਤਕ ਧਰਨਾ
. . .  1 day ago
ਬਠਿੰਡਾ, 22 ਜੂਨ (ਅਮ੍ਰਿਤਪਲ ਸਿੰਘ ਵਲਾਣ) - ਅੱਜ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਬਠਿੰਡਾ ਦੇ ਬੈਨਰ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕੋਲ ਇਕੱਠੇ ਹੋਏ ਵੱਖ - ਵੱਖ ...
ਸਾਢੇ ਚਾਰ ਸਾਲ ਪਹਿਲਾਂ ਵੀ ਐੱਸ. ਆਈ. ਟੀ ਨੇ ਕੀਤੀ ਸੀ ਰਿਪੋਰਟ ਪੇਸ਼, ਹਾਈ ਕੋਰਟ ਨੇ ਸ. ਪ੍ਰਕਾਸ਼ ਸਿੰਘ ਬਾਦਲ 'ਤੇ ਲੱਗੇ ਦੋਸ਼ਾਂ ਨੂੰ ਦੱਸਿਆ ਸੀ ਗਲਤ - ਬੀਬੀ ਜਗੀਰ ਕੌਰ
. . .  1 day ago
ਚੰਡੀਗੜ੍ਹ, 22 ਜੂਨ (ਸੁਰਿੰਦਰਪਾਲ ਸਿੰਘ) - ਐੱਸ.ਆਈ.ਟੀ. ਸਰਕਾਰ ਵਲੋਂ ਬਣਾਈ ਗਈ ਹੈ, ਉਹ ਆਪਣਾ ਕੰਮ ਕਰੇਗੀ - ਬੀਬੀ ਜਗੀਰ ਕੌਰ , ਇਹ ਲੋਕਾਂ ਨੂੰ...
ਹਾਈ ਕੋਰਟ ਨੇ ਤਿੰਨ ਮੈਂਬਰੀ ਕਮੇਟੀ ਦੇ ਦਿੱਤੇ ਸੀ ਹੁਕਮ - ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
. . .  1 day ago
ਚੰਡੀਗੜ੍ਹ, 22 ਜੂਨ ( ਸੁਰਿੰਦਰਪਾਲ ਸਿੰਘ) - ਹਾਈ ਕੋਰਟ ਨੇ ਤਿੰਨ ਮੈਂਬਰੀ ਕਮੇਟੀ ਦੇ ਦਿੱਤੇ ਸੀ ਹੁਕਮ - ਪ੍ਰੋ. ਪ੍ਰੇਮ...
ਦਰਬਾਰ ਸਾਹਿਬ ਦਾ ਮਾਡਲ ਪੰਜਾਬੀ ਬਾਗ਼ ਵਿਚੋਂ ਤੁੜਵਾਉਣ ਤੋਂ ਬਾਅਦ ਸਿਰਸਾ ਨੇ ਕੀਤਾ ਸੰਗਤਾਂ ਦਾ ਧੰਨਵਾਦ
. . .  1 day ago
ਅਜੀਤ ਬਿਊਰੋ, 22 ਜੂਨ - ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ਬਾਗ਼ ਵਿਚ ਬਣਾਇਆ ਗਿਆ ਦਰਬਾਰ ਸਾਹਿਬ ਦਾ ਮਾਡਲ ਤੁੜਵਾ ਦਿੱਤਾ ...
ਦੋ ਗਰੁੱਪਾਂ ਵਿਚ ਹੋਈ ਫਾਇਰਿੰਗ , ਇਕ ਨੌਜਵਾਨ ਹਲਾਕ
. . .  1 day ago
ਕੋਟਕਪੂਰਾ, 22 ਜੂਨ (ਮੋਹਰ ਸਿੰਘ ਗਿੱਲ) - ਕੋਟਕਪੂਰਾ ਵਿਖੇ ਦੋ ਗਰੁੱਪਾਂ ਵਿਚ ਹੋਈ ਫਾਇਰਿੰਗ ਦੌਰਾਨ ਇਕ 26 ਸਾਲਾ ਨੌਜਵਾਨ ਦੀ ਮੌਤ ਹੋ ਗਈ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਹਾੜ ਸੰਮਤ 553
ਿਵਚਾਰ ਪ੍ਰਵਾਹ: ਵਿੱਦਿਆ ਦੇ ਪਾਸਾਰ ਨਾਲ ਹੀ ਅਸੀਂ ਸਹੀ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ। -ਮਹਾਤਮਾ ਗਾਂਧੀ

ਪਹਿਲਾ ਸਫ਼ਾ

ਪੰਜਾਬ ਦੀ ਸਿਆਸਤ ਨਾਲ ਮੁੜ ਭਖੀ ਦਿੱਲੀ

* ਰਾਹੁਲ ਗਾਂਧੀ ਵਲੋਂ ਲੜੀਵਾਰ ਮੁਲਾਕਾਤਾਂ ਦਾ ਦੌਰ * ਕੈਪਟਨ ਅੱਜ ਮੁੜ ਤਿੰਨ ਮੈਂਬਰੀ ਕਮੇਟੀ ਅੱਗੇ ਹੋਣਗੇ ਪੇਸ਼ * ਸਿੱਧੂ ਨੇ ਫਿਰ ਚਲਾਏ ਸ਼ਬਦੀ ਤੀਰ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 21 ਜੂਨ -ਪੰਜਾਬ ਦੇ ਸਿਆਸੀ ਪਾਰੇ ਦਾ ਸੇਕ ਇਕ ਵਾਰ ਫਿਰ ਦਿੱਲੀ ਪਹੁੰਚ ਗਿਆ ਹੈ, ਜਿੱਥੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੜਿੱਕੇ ਨੂੰ ਸੁਲਝਾਉਣ ਲਈ ਲੜੀਵਾਰ ਮੁਲਾਕਾਤਾਂ ਦਾ ਦੌਰ ਜਾਰੀ ਰੱਖਿਆ ਹੋਇਆ ਹੈ। ਹਾਸਲ ਜਾਣਕਾਰੀ ਮੁਤਾਬਿਕ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਪੰਜਾਬ ਕਾਂਗਰਸ ਦੇ ਤਿੰਨ ਆਗੂਆਂ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਵਲੋਂ ਮੁਲਾਕਾਤਾਂ ਦੀ ਇਹ ਕਵਾਇਦ ਮੰਗਲਵਾਰ ਨੂੰ ਵੀ ਜਾਰੀ ਰਹੇਗੀ ਜਦੋਂ ਉਹ ਤਕਰੀਬਨ 15 ਤੋਂ 20 ਆਗੂਆਂ ਨਾਲ ਮੁਲਾਕਾਤ ਕਰਨਗੇ। ਮੁਲਾਕਾਤਾਂ ਦਾ ਇਹ ਦੌਰ ਉਸ ਵੇਲੇ ਚੱਲ ਰਿਹਾ ਹੈ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਦੂਜੀ ਵਾਰ ਤਿੰਨ ਮੈਂਬਰੀ ਕਮੇਟੀ ਅੱਗੇ ਪੇਸ਼ ਹੋਣ ਵਾਲੇ ਹਨ ਅਤੇ ਕੈਪਟਨ ਦੀ 3 ਮੈਂਬਰੀ ਕਮੇਟੀ ਨਾਲ ਮੁਲਾਕਾਤ ਤੋਂ ਪਹਿਲਾਂ ਬਾਗੀ ਨੇਤਾ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਮੁੱਖ ਮੰਤਰੀ 'ਤੇ ਤਿੱਖੇ ਸ਼ਬਦੀ ਤੀਰ ਚਲਾ ਰਹੇ ਹਨ। ਹਲਕਿਆਂ ਮੁਤਾਬਿਕ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਤੁਗਲਕ ਰੋਡ ਸਥਿਤ ਆਪਣੀ ਰਿਹਾਇਸ਼ 'ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਅੰਮ੍ਰਿਤਸਰ ਤੋਂ ਪੱਛਮੀ ਤੋਂ ਵਿਧਾਇਕ ਰਾਜ ਕੁਮਾਰ ਵੇਰਕਾ ਅਤੇ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨਾਲ ਮੁਲਾਕਾਤ ਕੀਤੀ। ਹਲਕਿਆਂ ਮੁਤਾਬਿਕ ਰਾਹੁਲ ਨੇ ਇਨ੍ਹਾਂ ਆਗੂਆਂ ਨਾਲ ਤਕਰੀਬਨ ਇਕ ਤੋਂ ਡੇਢ ਘੰਟਾ ਗੱਲਬਾਤ ਕੀਤੀ। ਇਹ ਮੁਲਾਕਾਤਾਂ ਉਸ ਸਮੇਂ ਹੋ ਰਹੀਆਂ ਹਨ ਜਦੋਂ ਕਾਂਗਰਸੀ ਆਗੂਆਂ ਵਲੋਂ ਬੇਅਦਬੀਆਂ ਦੇ ਮੁੱਦੇ 'ਤੇ ਕੈਪਟਨ ਸਰਕਾਰ ਵਲੋਂ ਢਿੱਲੀ ਕਾਰਵਾਈ ਅਤੇ ਚੋਣ ਵਾਅਦੇ ਪੂਰੇ ਨਾ ਕਰਨ ਦਾ ਰੋਸ ਦੇ ਅੜਿੱਕੇ ਦਾ ਨਿਪਟਾਰਾ ਨਹੀਂ ਸੀ ਹੋਇਆ ਕਿ ਇਸ ਦੌਰਾਨ ਕੈਪਟਨ ਸਰਕਾਰ ਵਲੋਂ ਦੋ ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀਆਂ ਦਿੱਤੇ ਜਾਣ ਦੇ ਫ਼ੈਸਲੇ ਨੇ ਨਵਾਂ ਅੜਿੱਕਾ ਪੈਦਾ ਕਰ ਦਿੱਤਾ ਹੈ। ਰਾਹੁਲ ਗਾਂਧੀ ਮੰਗਲਵਾਰ ਨੂੰ ਪੰਜਾਬ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਰਜ਼ੀਆ ਸੁਲਤਾਨਾ, ਅਰੁਣਾ ਚੌਧਰੀ, ਭਾਰਤ ਭੂਸ਼ਣ ਆਸ਼ੂ ਨਾਲ ਮੁਲਾਕਾਤ ਕਰਨਗੇ। ਇਨ੍ਹਾਂ ਸਾਰੇ ਮੰਤਰੀਆਂ ਨੇ ਕੈਪਟਨ ਵਲੋਂ ਕੁਝ ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀਆਂ ਨੌਕਰੀਆਂ ਦੇ ਫ਼ੈਸਲੇ ਦਾ ਵਿਰੋਧ ਕੀਤਾ ਸੀ। ਇਸ ਤੋਂ ਇਲਾਵਾ ਰਾਹੁਲ ਗਾਂਧੀ ਵਿਧਾਇਕ ਪਰਗਟ ਸਿੰਘ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਸੰਗਤ ਸਿੰਘ ਗਿਲਜੀਆਂ ਨਾਲ ਵੀ ਮੁਲਾਕਾਤ ਕਰਨਗੇ। ਮੁਲਾਕਾਤਾਂ ਦੀ ਇਸ ਸੂਚੀ 'ਚ ਕੁਝ ਸੰਸਦ ਮੈਂਬਰਾਂ ਦੇ ਨਾਂਅ ਵੀ ਸ਼ਾਮਿਲ ਹਨ ਜਿਨ੍ਹਾਂ ਪਹਿਲਾਂ ਵੀ ਮਾਮਲੇ ਨੂੰ ਸ਼ਾਂਤ ਕਰਵਾਉਣ ਲਈ ਦੋਵਾਂ ਧਿਰਾਂ ਨਾਲ ਮੁਲਾਕਾਤ ਕੀਤੀ ਸੀ। ਕਾਂਗਰਸੀ ਹਲਕਿਆਂ ਮੁਤਾਬਿਕ ਰਾਹੁਲ ਗਾਂਧੀ ਇਹ ਮੁਲਾਕਾਤਾਂ ਸਵੇਰੇ 11 ਵਜੇ ਤੋਂ ਸੰਸਦ ਭਵਨ 'ਚ ਕਰਨਗੇ। ਜ਼ਿਕਰਯੋਗ ਹੈ ਕਿ ਕੈਪਟਨ ਤੋਂ ਨਾਰਾਜ਼ ਇਹ ਆਗੂ ਤਿੰਨ ਮੈਂਬਰੀ ਕਮੇਟੀ, ਜਿਸ 'ਚ ਮਲਿਕ ਅਰਜੁਨ ਖੜਗੇ, ਹਰੀਸ਼ ਰਾਵਤ ਅਤੇ ਜੇ.ਪੀ. ਅਗਰਵਾਲ ਸ਼ਾਮਿਲ ਹਨ ਸਾਹਮਣੇ ਆਪਣੇ ਸਾਰੇ ਇਤਰਾਜ਼ ਰੱਖ ਚੁੱਕੇ ਹਨ ਪਰ ਰਾਹੁਲ ਦੀ ਸੁਖਪਾਲ ਸਿੰਘ ਖਹਿਰਾ ਨਾਲ ਮੁਲਾਕਾਤ ਤੋਂ ਬਾਅਦ ਇਨ੍ਹਾਂ ਆਗੂਆਂ ਨੇ ਰਾਹੁਲ ਗਾਂਧੀ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਸੀ, ਜਿਸ ਕਾਰਨ ਰਾਹੁਲ ਨੇ ਇਹ ਲੜੀਵਾਰ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕੀਤਾ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਕਮੇਟੀ ਅੱਗੇ ਦੂਜੀ ਵਾਰ ਆਪਣਾ ਪੱਖ ਰੱਖਣ ਲਈ ਦਿੱਲੀ ਪਹੁੰਚ ਗਏ ਹਨ। ਕਾਂਗਰਸੀ ਹਲਕਿਆਂ ਮੁਤਾਬਿਕ ਕਮੇਟੀ ਵਲੋਂ ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀਆਂ ਨੌਕਰੀਆਂ ਦਾ ਮੁੱਦਾ ਉਠਾਇਆ ਜਾ ਸਕਦਾ ਹੈ। ਹਾਲਾਂਕਿ ਕੈਪਟਨ ਵਲੋਂ ਆਪਣੇ ਇਸ ਫ਼ੈਸਲੇ ਨੂੰ ਉੱਚਿਤ ਠਹਿਰਾਉਂਦਿਆਂ ਨਾ ਸਿਰਫ ਆਪ ਉਨ੍ਹਾਂ ਵਿਧਾਇਕਾਂ ਦੇ ਪਰਿਵਾਰਾਂ ਦੇ ਬਲੀਦਾਨ ਨੂੰ ਕਾਰਨ ਦੱਸਿਆ ਸਗੋਂ ਉਨ੍ਹਾਂ ਦੇ ਹਮਾਇਤੀ ਆਗੂਆਂ ਨੇ ਵੀ ਇਸੇ ਆਧਾਰ 'ਤੇ ਇਸ ਫ਼ੈਸਲੇ ਨੂੰ ਉੱਚਿਤ ਠਹਿਰਾਇਆ। ਕੈਪਟਨ ਬਨਾਮ ਵਿਰੋਧੀ ਧੜੇ ਦੀ ਇਸ ਰੱਸਾਕਸ਼ੀ 'ਚ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਆਪਣੇ ਬਿਆਨਾਂ ਨਾਲ ਸਿਆਸਤ ਨੂੰ ਭਖਾ ਦਿੱਤਾ ਹੈ। ਸਿੱਧੂ ਨੇ ਸੋਮਵਾਰ ਨੂੰ ਕੈਪਟਨ ਦੇ ਖ਼ਿਲਾਫ਼ ਇਕ ਵਾਰ ਫਿਰ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੈਪਟਨ ਕੌਣ ਹੁੰਦਾ ਹੈ ਕਾਂਗਰਸ ਦੇ ਦਰਵਾਜ਼ੇ ਉਨ੍ਹਾਂ ਲਈ ਬੰਦ ਕਰਨ ਵਾਲਾ। ਸਿੱਧੂ ਨੇ ਤਿੱਖੇ ਲਫ਼ਜ਼ਾਂ 'ਚ ਕਿਹਾ ਕਿ ਕੈਪਟਨ ਤਿੰਨ ਵਾਰ ਚੋਣਾਂ ਹਾਰੀਆਂ, ਇੱਥੋਂ ਤੱਕ ਕਿ ਜ਼ਮਾਨਤੀ ਰਕਮ ਵੀ ਗੁਆ ਬੈਠੇ ਅਤੇ ਬਾਅਦ 'ਚ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਬਣਾਇਆ। ਸਿੱਧੂ ਨੇ ਇਹ ਵੀ ਕਿਹਾ ਕਿ ਉਹ ਇਕੱਲੇ ਨਹੀਂ ਹਨ। 117 ਮੈਂਬਰੀ ਵਿਧਾਨ ਸਭਾ 'ਚ ਸਾਰੇ 78 ਕਾਂਗਰਸੀ ਵਿਧਾਇਕ ਉਨ੍ਹਾਂ ਨਾਲ ਹਨ। ਕਾਂਗਰਸ 'ਚ ਇਹ ਸਾਰਾ ਕਾਟੋ-ਕਲੇਸ਼ ਉਸ ਵੇਲੇ ਹੋ ਰਿਹਾ ਹੈ ਜਦੋਂ ਵਿਧਾਨ ਸਭਾ ਚੋਣਾਂ ਸਿਰਫ਼ 6 ਮਹੀਨੇ ਬਾਅਦ ਹੋਣੀਆਂ ਹਨ।

ਸਿੱਖ ਸਮਾਜ 'ਚੋਂ ਹੋਵੇਗਾ ਪੰਜਾਬ ਲਈ ਮੁੱਖ ਮੰਤਰੀ ਦਾ ਚਿਹਰਾ-ਕੇਜਰੀਵਾਲ

ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਸਾਬਕਾ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ

ਅੰਮ੍ਰਿਤਸਰ, 21 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾਉਂਦੇ ਹੋਏ ਸਪੱਸ਼ਟ ਕਰਦਿਆਂ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਵਲੋਂ ਪੰਜਾਬ 'ਚ ਮੁੱਖ ਮੰਤਰੀ ਦਾ ਚਿਹਰਾ ਜਿਥੇ ਸਿੱਖ ਸਮਾਜ 'ਚੋਂ ਹੋਵੇਗਾ ਉਥੇ ਹੀ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀ ਕਾਂਡ ਦੇ ਸਾਜਿਸ਼ਕਰਤਾ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇ ਕੇ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦਿੱਤਾ ਜਾਵੇਗਾ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੀ ਹਾਜ਼ਰ ਸੀ। ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੀ ਜਾਂਚ ਰਿਪੋਰਟ ਰੱਦ ਹੋਣ ਕਾਰਨ ਆਪਣੀ ਨੌਕਰੀ ਤੋਂ ਅਸਤੀਫ਼ਾ ਦੇਣ ਵਾਲੇ ਪੰਜਾਬ ਪੁਲਿਸ ਦੇ ਸਾਬਕਾ ਚਰਚਿਤ ਆਈ. ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ 'ਤੇ ਰਸਮੀ ਸਵਾਗਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਅਜੋਕੇ ਸਮੇਂ ਦੌਰਾਨ ਪੰਜਾਬ ਬਹੁਤ ਬੁਰੇ ਦੌਰ 'ਚੋਂ ਲੰਘ ਰਿਹਾ ਹੈ, ਕਿਉਂਕਿ ਕੋਰੋਨਾ ਮਹਾਂਮਾਰੀ ਦੇ ਦੌਰ 'ਚ ਸੱਤਾਧਾਰੀ ਆਪੋ-ਆਪਣੀਆਂ ਕੁਰਸੀਆਂ ਬਚਾਉਣ ਲਈ ਲੜ ਰਹੇ ਹਨ, ਸ਼੍ਰੋਮਣੀ ਅਕਾਲੀ ਦਲ (ਬਾਦਲ) ਬੇਅਦਬੀ, ਗੋਲੀ ਕਾਂਡ, ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੇ ਦੋਸ਼ਾਂ 'ਚ ਘਿਰਿਆ ਹੋਇਆ ਹੈ, ਜਦਕਿ ਭਾਜਪਾ ਦੇ ਆਗੂਆਂ ਨੂੰ ਪੰਜਾਬ ਦੇ ਲੋਕ ਮੁਹੱਲੇ 'ਚ ਵੀ ਵੜਨ ਨਹੀਂ ਦਿੰਦੇ। ਅਜਿਹੇ 'ਚ ਪੰਜਾਬ ਦੇ ਲੋਕਾਂ ਨੂੰ ਸਿਰਫ਼ ਆਮ ਆਦਮੀ ਪਾਰਟੀ ਤੋਂ ਹੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ 70 ਸਾਲਾਂ 'ਚ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਰਾਜ ਕਰਨ ਦਾ ਮੌਕਾ ਦਿੱਤਾ ਹੈ, ਪਰ ਹੁਣ ਉਹ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੇਵਾ ਅਤੇ ਸਿਆਸੀ ਇਨਕਲਾਬ ਲਿਆਉਣ ਲਈ ਜ਼ਰੂਰ ਮੌਕਾ ਦੇਣਗੇ। ਉਹ ਰਾਜਨੀਤੀ ਕਰਨ ਲਈ ਨਹੀਂ, ਸਗੋਂ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦੇਣ ਤੇ ਲੋਕਾਂ ਦੀ ਸੇਵਾ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਬੱਚਾ-ਬੱਚਾ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਇਮਾਨਦਾਰੀ ਅਤੇ ਸੇਵਾ ਭਾਵਨਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਇਸ ਮੌਕੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਸਰਬੱਤ ਦੇ ਭਲੇ ਅਤੇ ਪੰਜਾਬ ਦੀ ਖ਼ੁਸ਼ਹਾਲੀ ਲਈ ਇਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ ਤਾਂ ਜੋ ਪੰਜਾਬ ਚੜ੍ਹਦੀ ਕਲਾ 'ਚ ਰਹੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਕਰਨਾ ਮੇਰੀ ਜ਼ਿੰਦਗੀ ਦਾ ਅਹਿਮ ਕੇਸ ਸੀ, ਪਰ ਜਦੋਂ ਦੋਸ਼ੀ ਹੀ ਸਰਕਾਰ ਨੂੰ ਦਿਸ਼ਾ-ਨਿਰਦੇਸ਼ ਦੇ ਰਹੇ ਸਨ ਤਾਂ ਪੰਜਾਬ ਦੇ ਲੋਕਾਂ ਨੂੰ ਕੀ ਇਨਸਾਫ਼ ਮਿਲਣਾ ਸੀ। ਉਨ੍ਹਾਂ ਕਿਹਾ ਜਦੋਂ ਜਾਂਚ ਰਿਪੋਰਟ ਫ਼ਰੀਦਕੋਟ ਦੀ ਅਦਾਲਤ ਵਿਚ ਕਾਰਵਾਈ ਅਧੀਨ ਸੀ ਤਾਂ ਚੰਡੀਗੜ੍ਹ ਤੋਂ ਫ਼ੈਸਲੇ ਕਿਉਂ ਕਰਵਾਏ ਗਏ? ਹਾਈਕੋਰਟ 'ਚ ਕੇਸ ਦੀ ਸੁਣਵਾਈ ਵਾਲੇ ਦਿਨ ਪੰਜਾਬ ਦੇ ਐਡਵੋਕੇਟ ਜਨਰਲ ਛੁੱਟੀ 'ਤੇ ਚਲੇ ਗਏ। ਇਹ ਸਭ ਕੁਝ ਸੱਤਾਧਾਰੀਆਂ ਅਤੇ ਸਾਜਿਸ਼ਕਾਰਾਂ ਦੀ ਮਿਲੀਭੁਗਤ ਕਰਕੇ ਹੋਇਆ ਹੈ। ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਦਿੱਲੀ ਵਾਂਗ ਪੰਜਾਬ ਦੇ ਲੋਕ ਵੀ ਸੂਬੇ 'ਚ ਰਾਜਨੀਤਿਕ ਕ੍ਰਾਂਤੀ ਲਿਆਉਣਗੇ। ਇਸ ਮੌਕੇ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ, ਸਹਿ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ, ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਉਪ ਆਗੂ ਸਰਬਜੀਤ ਕੌਰ ਮਾਣੂੰਕੇ, ਪ੍ਰਿੰਸੀਪਲ ਬੁੱਧ ਰਾਮ, ਅਮਰਜੀਤ ਸਿੰਘ ਸੰਦੋਆ, ਜੈ ਕ੍ਰਿਸ਼ਨ ਸਿੰਘ ਰੋੜੀ, ਅਨਮੋਲ ਗਗਨ ਮਾਨ, ਅਰਵਿੰਦ ਕੇਜਰੀਵਾਲ ਦੇ ਸਲਾਹਕਾਰ ਦੀਪਕ ਬਾਲੀ, ਕੁਲਦੀਪ ਸਿੰਘ ਧਾਲੀਵਾਲ, ਮੁਨੀਸ਼ ਅਗਰਵਾਲ, ਗੁਰਭੇਜ ਸਿੰਘ ਸੰਧੂ, ਜਸਵਿੰਦਰ ਸਿੰਘ ਰੰਗਰੇਟਾ ਸਮੇਤ ਅਤੇ ਸੀਨੀਅਰ ਆਗੂ ਹਾਜ਼ਰ ਸਨ।

ਕੋਰੋਨਾ ਕਾਲ 'ਚ ਯੋਗ ਬਣਿਆ ਅੰਦਰੂਨੀ ਤਾਕਤ ਦਾ ਸਰੋਤ-ਮੋਦੀ

ਅੰਤਰਰਾਸ਼ਟਰੀ ਯੋਗ ਦਿਵਸ 'ਤੇ ਲਾਂਚ ਕੀਤਾ ਐੱਮ-ਯੋਗਾ ਐਪ

ਨਵੀਂ ਦਿੱਲੀ, 21 ਜੂਨ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਦੇਸ਼ ਨੂੰ 'ਯੋਗ ਤੋਂ ਸਹਿਯੋਗ ਤੱਕ' ਦਾ ਮੰਤਰ ਦਿੰਦਿਆਂ ਕਿਹਾ ਕਿ ਅੱਜ ਜਦੋਂ ਪੂਰਾ ਵਿਸ਼ਵ ਕੋਰੋਨਾ ਨਾਲ ਮੁਕਾਬਲਾ ਕਰ ਰਿਹਾ ਹੈ ਤਾਂ ਯੋਗ ਉਮੀਦ ਦੀ ਕਿਰਨ ਬਣਿਆ ਹੋਇਆ ਹੈ। 7ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਐੱਮ-ਯੋਗਾ ਐਪ ਵੀ ਲਾਂਚ ਕੀਤਾ, ਜਿਸ ਰਾਹੀਂ ਦੁਨੀਆ ਦੀਆਂ ਵੱਖ-ਵੱਖ ਭਾਸ਼ਾਵਾਂ 'ਚ ਯੋਗ ਸਿਖਾਇਆ ਜਾਵੇਗਾ। ਭਾਰਤ ਨੇ ਇਸ ਐਪ ਨੂੰ ਵਿਸ਼ਵ ਸਿਹਤ ਸੰਗਠਨ ਨਾਲ ਮਿਲ ਕੇ ਤਿਆਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋੋਮਵਾਰ ਸਵੇਰੇ ਕੀਤੇ ਸੰਬੋਧਨ 'ਚ ਐੱਮ-ਯੋਗਾ ਐਪ ਲਾਂਚ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਜਦੋਂ ਭਾਰਤ ਨੇ ਸੰਯੁਕਤ ਰਾਸ਼ਟਰ 'ਚ ਅੰਤਰਰਾਸ਼ਟਰੀ ਯੋਗ ਦਿਵਸ ਦਾ ਮਤਾ ਪੇਸ਼ ਕੀਤਾ ਸੀ ਤਾਂ ਉਸ ਦੇ ਪਿੱਛੇ ਇਹ ਹੀ ਭਾਵਨਾ ਸੀ ਕਿ ਯੋਗ ਵਿਗਿਆਨ ਪੂਰੇ ਵਿਸ਼ਵ ਨੂੰ ਉਪਲਬਧ ਹੋਵੇ। ਇਸ ਐਪ 'ਚ ਯੋਗ ਸਿਖਲਾਈ ਦੇ ਕਈ ਵੀਡੀਓ ਦੁਨੀਆ ਦੀਆਂ ਵੱਖ-ਵੱਖ ਭਾਸ਼ਾਵਾਂ 'ਚ ਉਪਲਬਧ ਹੋਣਗੇ। ਹਾਸਲ ਜਾਣਕਾਰੀ ਮੁਤਾਬਿਕ ਇਸ ਮੋਬਾਈਲ ਐਪ 'ਚ 12 ਤੋਂ 65 ਸਾਲ ਦੇ ਲੋਕਾਂ ਲਈ ਯੋਗ ਅਮਲਾਂ ਦੀ ਜਾਣਕਾਰੀ ਹੋਵੇਗੀ। ਵਿਸ਼ਵ ਸਿਹਤ ਸੰਸਥਾ ਦਾ ਕਹਿਣਾ ਹੈ ਕਿ ਇਹ ਜਾਣਕਾਰੀ ਮਾਹਿਰਾਂ ਦੀ ਰਾਇ ਅਤੇ ਤੱਥਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਫਿਲਹਾਲ ਇਹ ਐਪ ਹਿੰਦੀ, ਅੰੰਗਰੇਜ਼ੀ ਅਤੇ ਫ਼੍ਰੈਂਚ ਭਾਸ਼ਾ 'ਚ ਜਾਣਕਾਰੀ ਉਪਲਬਧ ਕਰਵਾਉਂਦਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ 'ਚ ਕੋਰੋਨਾ 'ਚ ਯੋਗ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਰੋਨਾ ਦੇ ਨਾ ਦਿਖਣ ਵਾਲੇ ਵਾਇਰਸ ਨੇ ਜਦੋਂ ਦੁਨੀਆ 'ਚ ਦਸਤਕ ਦਿੱਤੀ ਸੀ ਤਾਂ ਕੋਈ ਵੀ ਦੇਸ਼ ਮਾਨਸਿਕ ਤੌਰ 'ਤੇ ਇਸ ਲਈ ਤਿਆਰ ਨਹੀਂ ਸੀ। ਅਜਿਹੇ ਸਮੇਂ 'ਚ ਯੋਗ ਅੰਦਰੂਨੀ ਸ਼ਕਤੀ ਦਾ ਬਹੁਤ ਵੱਡਾ ਜ਼ਰੀਆ ਬਣਿਆ।
ਕੋਵਿਡ ਦੌਰਾਨ ਬੇਹੱਦ ਮਦਦਗਾਰ ਹੋ ਸਕਦੈ ਯੋਗ-ਰਾਸ਼ਟਰਪਤੀ
ਨਵੀਂ ਦਿੱਲੀ, (ਪੀ.ਟੀ.ਆਈ.)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕੌਮਾਂਤਰੀ ਯੋਗ ਦਿਵਸ 'ਤੇ ਲੋਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੋਵਿਡ ਦੌਰਾਨ ਯੋਗ ਬੇਹੱਦ ਮਦਦਗਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਯੋਗ ਦੁਨੀਆ ਨੂੰ ਭਾਰਤ ਦੇ ਬਿਹਤਰੀਨ ਤੋਹਫ਼ਿਆਂ 'ਚੋਂ ਇਕ ਹੈ। ਉਨ੍ਹਾਂ ਰਾਸ਼ਟਰਪਤੀ ਭਵਨ 'ਚ ਯੋਗ ਕਰਦਿਆਂ ਦੀ ਆਪਣੀ ਤਸਵੀਰ ਵੀ ਟਵਿੱਟਰ 'ਤੇ ਸਾਂਝੀ ਕੀਤੀ।
ਦੇਸ਼ ਤੇ ਦੁਨੀਆ ਭਰ 'ਚ ਉਤਸ਼ਾਹ ਨਾਲ ਮਨਾਇਆ ਕੌਮਾਂਤਰੀ ਯੋਗ ਦਿਵਸ
ਦੇਸ਼ ਤੇ ਦੁਨੀਆ ਭਰ 'ਚ ਕੌਮਾਂਤਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਦੁਨੀਆ ਭਰ ਦੇ ਲੱਖਾਂ ਲੋਕਾਂ ਨੇ ਆਸਣ ਕੀਤੇ। ਪਰਬਤਾਂ ਤੋਂ ਸਮੁੰਦਰੀ ਤੱਟਾਂ ਅਤੇ ਚੌਕਾਂ ਤੋਂ ਪਾਰਕਾਂ ਤੱਕ ਹਰ ਪਾਸੇ ਕੌਮਾਂਤਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਦੁਨੀਆ ਭਰ 'ਚ ਭਾਰਤੀ ਦੂਤਾਵਾਸਾਂ 'ਚ ਵੀ ਇਸ ਮੌਕੇ ਪ੍ਰੋਗਰਾਮ ਕਰਵਾਏ ਗਏ। ਨਿਊਯਾਰਕ ਦੇ ਟਾਈਮਜ਼ ਸਕੁਏਅਰ 'ਤੇ 3000 ਤੋਂ ਵੱਧ ਲੋਕਾਂ ਨੇ ਸਮਾਜਿਕ ਦੂਰੀ ਦੀ ਪਾਲਣਾ ਕਰਦਿਆਂ ਹੋਇਆਂ ਆਸਣ ਕੀਤੇ। ਜਿੱਥੇ ਤਾਮਿਲਨਾਡੂ ਦੇ ਕੋਇੰਬਟੂਰ 'ਚ ਕੋਵਿਡ ਮਰੀਜ਼ਾਂ ਨੇ ਪੀ.ਪੀ.ਈ. ਕਿੱਟਾਂ ਪਾ ਕੇ ਯੋਗ ਕੀਤਾ, ਉਥੇ ਲੱਦਾਖ 'ਚ ਆਈ.ਟੀ.ਬੀ. ਪੀ. ਦੇ ਜਵਾਨਾਂ ਨੇ ਬਰਫ਼ਬਾਰੀ ਦੌਰਾਨ ਯੋਗ ਕੀਤਾ।

ਭਾਰਤ ਕੋਲ ਦਸੰਬਰ ਤੱਕ ਵੈਕਸੀਨ ਦੀਆਂ 257 ਕਰੋੜ ਖ਼ੁਰਾਕਾਂ ਹੋਣਗੀਆਂ-ਨੱਢਾ

ਨਵੀਂ ਦਿੱਲੀ, 21 ਜੂਨ (ਏਜੰਸੀ)-ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੇ ਕਿਹਾ ਕਿ ਦੇਸ਼ ਕੋਲ ਦਸੰਬਰ ਤੱਕ ਕੋਰੋਨਾ ਵੈਕਸੀਨ ਦੀਆਂ 257 ਕਰੋੜ ਖ਼ੁਰਾਕਾਂ ਹੋਣਗੀਆਂ ਅਤੇ ਟੀਕਾਕਰਨ ਦਾ ਕੰਮ ਹੋਰ ਵੀ ਤੇਜ਼ੀ ਨਾਲ ਚੱਲੇਗਾ। ਉਨ੍ਹਾਂ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਟੀਕਾਕਰਨ ਕੇਂਦਰ ਦਾ ਦੌਰਾ ਕਰਨ ਦੇ ਬਾਅਦ ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੋਸ਼ ਲਗਾਇਆ ਕਿ ਇਨ੍ਹਾਂ ਨੇਤਾਵਾਂ ਨੇ ਟੀਕਾਕਰਨ ਦੇ ਕੰਮ 'ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋ ਨੇਤਾ ਪਹਿਲਾਂ ਵੈਕਸੀਨ ਸਬੰਧੀ ਭਰਮ ਪੈਦਾ ਕਰ ਰਹੇ ਸਨ, ਅੱਜ ਉਹ ਟੀਕਾ ਲਗਵਾ ਰਹੇ ਹਨ। ਵੈਕਸੀਨ 'ਤੇ ਬਹੁਤ ਰਾਜਨੀਤੀ ਹੋਈ ਹੈ। ਗ਼ਲਤ ਬਿਆਨਬਾਜ਼ੀ ਕਰਕੇ ਦੇਸ਼ ਦੀ ਇਸ ਵੱਡੀ ਮੁਹਿੰਮ 'ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਬਾਵਜੂਦ ਦੇਸ਼ ਦੀ 130 ਕਰੋੜ ਜਨਤਾ ਪ੍ਰਧਾਨ ਮੰਤਰੀ ਦੇ ਸੱਦੇ 'ਤੇ ਟੀਕਾਕਰਨ ਲਈ ਅੱਗੇ ਆਈ ਹੈ।

ਲਸ਼ਕਰ ਦੇ ਚੋਟੀ ਦੇ ਕਮਾਂਡਰ ਸਮੇਤ 3 ਅੱਤਵਾਦੀ ਹਲਾਕ

ਸ੍ਰੀਨਗਰ, 21 ਜੂਨ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੂਲਾ ਦੇ ਸੋਪੋਰ ਇਲਾਕੇ 'ਚ ਸੁਰੱਖਿਆ ਬਲਾਂ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦ ਉਨ੍ਹਾਂ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ ਇਨਾਮੀ ਕਮਾਂਡਰ ਮੁਦਾਸਿਰ ਪੰਡਤ, ਇਕ ਪਾਕਿਸਤਾਨੀ ਤੇ ਸਥਾਨਕ ਅੱਤਵਾਦੀ ਨੂੰ ਹਲਾਕ ਕਰ ਦਿਤਾ। ਇਹ ਗਰੁੱਪ ਸੋਪੋਰ ਵਿਖੇ ਕਈ ਹੱਤਿਆਵਾਂ ਲਈ ਜ਼ਿੰਮੇਵਾਰ ਸੀ। ਸ੍ਰੀਨਗਰ ਦੇ ਪੁਲਿਸ ਕੰਟਰੋਲ ਰੂਮ (ਪੀ.ਸੀ.ਆਰ.) 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਇਕ ਪੱਕੀ ਸੂਚਨਾ 'ਤੇ ਐਤਵਾਰ ਦੇਰ ਰਾਤ 11.45 ਵਜੇ ਸੋਪੋਰ ਦੇ ਗੁੰਡ ਭਰਾਥ ਕਲਾਂ ਇਲਾਕੇ ਦੇ ਤਾਂਤਰੇਪੋਰਾ ਮੁਹੱਲੇ 'ਚ ਸਾਂਝੀ ਕਾਰਵਾਈ ਦੌਰਾਨ 22 ਆਰ.ਆਰ., ਐਸ.ਓ.ਜੀ. (ਪੁਲਿਸ ) ਅਤੇ 179 ਬਟਾਲੀਅਨ ਸੀ. ਆਰ. ਪੀ. ਐਫ. ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਦਾ ਸਿਲਸਿਲਾ ਸ਼ੁਰੂ ਕੀਤਾ, ਜਦ ਸੁਰੱਖਿਆ ਬਲ ਉਸ ਮਕਾਨ ਦੇ ਨੇੜੇ ਪਹੁੰਚੇ, ਜਿੱਥੇ ਅੱਤਵਾਦੀ ਲੁਕੇ ਸਨ ਤੇ ਉਨ੍ਹਾਂ ਨੇ ਫਰਾਰ ਹੋਣ ਲਈ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਇਨ੍ਹਾਂ ਨੂੰ ਆਤਮ ਸਮਰਪਣ ਕਰਨ ਦਾ ਮੌਕਾ ਵੀ ਦਿੱਤਾ ਪਰ ਉਨ੍ਹਾਂ ਨੇ ਗੋਲੀਬਾਰੀ ਜਾਰੀ ਰੱਖੀ। ਸਵੇਰ ਹੋਣ ਤੱਕ ਦੋਪਾਸੜ ਗੋਲੀਬਾਰੀ ਦੌਰਾਨ ਤਿੰਨੋਂ ਅੱਤਵਾਦੀ ਮਾਰੇ ਗਏ। ਪੁਲਿਸ ਨੇ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਮੁਦਾਸਿਰ ਪੰਡਤ ਉਰਫ ਉਮਰ ਉਰਫ ਮਾਸ ਭਾਈ ਵਾਸੀ ਡਾਂਗਰਪੋਰਾ ਸੋਪੋਰ ਵਜੋਂ ਕੀਤੀ ਹੈ, ਇਸ ਦੇ ਸਿਰ 'ਤੇ 10 ਲੱਖ ਰੁਪਏ ਦਾ ਇਨਾਮ ਸੀ। ਮਾਰੇ ਗਏ ਪਾਕਿਸਤਾਨੀ ਅੱਤਵਾਦੀ ਦੀ ਪਛਾਣ ਅਬਦੁੱਲਾ ਉਰਫ ਅਸਰਾਰ ਵਜੋਂ ਹੋਈ ਹੈ, ਜਿਹੜਾ ਪੰਡਤ ਨਾਲ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਸੀ। ਇਹ 2018 ਤੋਂ ਉੱਤਰੀ ਕਸ਼ਮੀਰ 'ਚ ਸਰਗਰਮ ਸੀ। ਸਥਾਨਕ ਅੱਤਵਾਦੀ ਦੀ ਪਛਾਣ ਖੁਰਸ਼ੀਦ ਮੀਰ ਵਾਸੀ ਭਰਾਥ ਕਲਾਂ ਸੋਪੋਰ ਵਜੋਂ ਹੋੋਈ ਹੈ ਇਹ 2020 ਤੋਂ ਸਰਗਰਮ ਸੀ ਤੇ 6 ਮਾਮਲਿਆਂ 'ਚ ਲੋੜਵੰਦ ਸੀ। ਇਹ 7 ਸੁਰੱਖਿਆ ਕਰਮੀਆਂ, 5 ਨਾਗਰਿਕਾਂ ਦੀਆਂ ਹੱਤਿਆਵਾਂ 'ਚ ਸ਼ਾਮਿਲ ਸੀ ਅਤੇ ਦੋ ਗ੍ਰਨੇਡ ਹਮਲਿਆਂ ਲਈ ਜ਼ਿੰਮੇਵਾਰ ਸੀ। ਤਿੰਨੋਂ ਅੱਤਵਾਦੀਆਂ ਦਾ ਗਰੁੱਪ ਸੋਪੋਰ 'ਚ 2 ਵੱਡੇ ਹਮਲਿਆਂ 'ਚ ਵੀ ਸ਼ਾਮਿਲ ਸੀ। ਪਹਿਲਾ ਹਮਲਾ 29 ਮਾਰਚ ਨੂੰ ਕੀਤਾ ਗਿਆ ਸੀ, ਜਿਸ 'ਚ ਦੋ ਕੌਂਸਲਰ ਅਤੇ ਇਕ ਪੁਲਿਸ ਕਰਮੀ ਮਾਰੇ ਗਏ ਸਨ, ਜਦਕਿ ਦੂਜਾ ਹਮਲਾ 12 ਜੂਨ ਨੂੰ ਕੀਤਾ ਗਿਆ ਸੀ, ਜਿਸ 'ਚ 2 ਪੁਲਿਸ ਕਰਮੀ ਅਤੇ 2 ਨਾਗਰਿਕ ਮਾਰੇ ਗਏ ਸਨ। ਮਾਰੇ ਗਏ ਅੱਤਵਾਦੀਆਂ ਦੇ ਕਬਜ਼ੇ 'ਚੋਂ 2 ਏ.ਕੇ. 47, ਇਕ ਏ.ਕੇ. 56 ਰਾਇਫਲਾਂ, 1 ਪਿਸਤੌਲ, 9 ਏ.ਕੇ. ਮੈਗਜ਼ੀਨ, 77 ਏ.ਕੇ. ਰੌਂਦ, 1 ਗ੍ਰਨੇਡ ਦੇ ਇਲਾਵਾ ਭਾਰੀ ਅਸਲ੍ਹਾ ਬਰਾਮਦ ਕੀਤਾ ਗਿਆ। ਡੀ.ਜੀ.ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਸਾਲ ਸਿਰਫ 2 ਵਿਦੇਸ਼ੀ ਅੱਤਵਾਦੀ ਮਾਰੇ ਗਏ ਹਨ ਤੇ ਉਹ ਦੋਵੇਂ ਸੋਪੋਰ 'ਚ ਹੀ ਮਾਰੇ ਗਏ। ਉਨ੍ਹਾਂ ਕਿਹਾ ਕਿ ਇਸ ਦਾ ਇਹ ਮਤਲਬ ਨਹੀਂ ਕਿ ਵਾਦੀ 'ਚ ਵਿਦੇਸ਼ੀ ਅੱਤਵਾਦੀ ਮੌਜੂਦ ਨਹੀਂ। ਇਹ ਚੰਗੀ ਗਿਣਤੀ 'ਚ ਮੌਜੂਦ ਹਨ ਪਰ ਇਹ ਆਪਣੇ-ਆਪ ਨੂੰ ਘੱਟ ਜ਼ਾਹਰ ਕਰਦੇ ਹਨ। ਸ੍ਰੀਨਗਰ ਵਿਖੇ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਉਨ੍ਹਾਂ ਦੱਸਿਆ ਕਿ ਸ੍ਰੀਨਗਰ ਦੇ ਨੇੜਲੇ ਜ਼ਿਲ੍ਹਿਆਂ 'ਚ ਇਨ੍ਹਾਂ ਦੇ ਘੁੰਮਣ ਦੀ ਪੁਲਿਸ ਨੂੰ ਸੂਚਨਾ ਮਿਲਦੀ ਰਹਿੰਦੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਫ਼ੌਜ ਦੇ ਮੇਜਰ ਜਨਰਲ ਐਚ.ਐਸ. ਸਾਹੀ ਅਤੇ ਆਈ.ਜੀ. ਪੁਲਿਸ ਵਿਜੇ ਕੁਮਾਰ ਵੀ ਮੌਜੂਦ ਸਨ।
9 ਸੈਨਿਕਾਂ ਸਮੇਤ 20 ਲੋਕਾਂ ਦੀਆਂ ਹੱਤਿਆਵਾਂ 'ਚ ਸ਼ਾਮਿਲ ਸੀ ਮੁਦਾਸਿਰ ਪੰਡਤ
ਡੀ.ਜੀ.ਪੀ. ਅਨੁਸਾਰ ਮੁਦਾਸਿਰ ਪੰਡਤ 9 ਸੁਰੱਖਿਆ ਕਰਮੀਆਂ, 4 ਨਾਗਰਿਕਾਂ, 2 ਸਾਬਕਾ ਅੱਤਵਾਦੀਆਂ, 3 ਸਰਪੰਚਾਂ ਅਤੇ 2 ਹੋਰਾਂ ਦੀਆਂ ਹੱਤਿਆਵਾਂ 'ਚ ਸ਼ਾਮਿਲ ਸੀ ਅਤੇ ਉਸ ਖ਼ਿਲਾਫ਼ 18 ਐਫ.ਆਈ.ਆਰ. ਦਰਜ ਸਨ।

12ਵੀਂ ਦੇ ਨਤੀਜਿਆਂ ਤੋਂ ਅਸੰਤੁਸ਼ਟ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਅਗਸਤ-ਸਤੰਬਰ 'ਚ

ਨਵੀਂ ਦਿੱਲੀ, 21 ਜੂਨ (ਉਪਮਾ ਡਾਗਾ ਪਾਰਥ)-ਸੀ.ਬੀ.ਐੱਸ.ਈ. ਵਲੋਂ 31 ਜੁਲਾਈ ਨੂੰ ਐਲਾਨੇ ਜਾਣ ਵਾਲੇ ਨਤੀਜਿਆਂ ਤੋਂ ਜੋ ਵੀ ਵਿਦਿਆਰਥੀ ਅਸੰਤੁਸ਼ਟ ਹੋਣਗੇ, ਉਨ੍ਹਾਂ ਲਈ ਅਗਸਤ ਮੱਧ ਤੋਂ ਸਤੰਬਰ ਦੇ ਦਰਮਿਆਨ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ। ਇਨ੍ਹਾਂ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਆਨਲਾਈਨ ਕਰਵਾਈ ਜਾਵੇਗੀ ਅਤੇ ਇਨ੍ਹਾਂ 'ਚ ਪ੍ਰਾਪਤ ਅੰਕਾਂ ਨੂੰ ਹੀ ਅੰਤਿਮ ਅੰਕ ਮੰਨਿਆ ਜਾਵੇਗਾ। ਸੀ. ਬੀ. ਐੱਸ .ਈ. ਵਲੋਂ 12ਵੀਂ ਜਮਾਤ ਦੇ ਨਤੀਜਿਆਂ ਬਾਰੇ ਉਕਤ ਸਪੱਸ਼ਟੀਕਰਨ ਸੋਮਵਾਰ ਨੂੰ ਸੁਪਰੀਮ ਕੋਰਟ 'ਚ ਦਾਖ਼ਲ ਤਾਜ਼ਾ ਹਲਫ਼ਨਾਮੇ 'ਚ ਦਿੱਤੇ ਗਏ। ਇਸ ਤੋਂ ਪਹਿਲਾਂ 17 ਜੂਨ ਨੂੰ ਸੀ.ਬੀ.ਐੱਸ.ਈ. ਨੇ 12ਵੀਂ ਜਮਾਤ ਦੇ ਨਤੀਜਿਆਂ ਲਈ ਮੁਲਾਂਕਣ ਫਾਰਮੂਲਾ ਜਾਰੀ ਕੀਤਾ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਸਿਧਾਂਤਕ ਤੌਰ 'ਤੇ ਪ੍ਰਵਾਨ ਕਰ ਲਿਆ ਸੀ। ਉਸ ਸੁਣਵਾਈ ਤਹਿਤ ਅਦਾਲਤ ਨੇ ਬੋਰਡ ਤੋਂ ਸ਼ਿਕਾਇਤ ਹੱਲ ਕਰਨ ਸਬੰਧੀ ਤੰਤਰ ਅਤੇ ਬਦਲਵੀਆਂ ਪ੍ਰੀਖਿਆਵਾਂ ਦੀ ਤਰੀਖ ਆਦਿ ਸ਼ਾਮਿਲ ਕਰਕੇ ਨਵਾਂ ਹਲਫ਼ਨਾਮਾ ਦਾਇਰ ਕਰਨ ਨੂੰ ਕਿਹਾ ਸੀ। ਬੋਰਡ ਵਲੋਂ ਸੋਮਵਾਰ ਨੂੰ ਉਸੇ ਸਬੰਧ 'ਚ ਜਵਾਬੀ ਹਲਫ਼ਨਾਮਾ ਦਾਇਰ ਕੀਤਾ ਗਿਆ। ਹਲਫ਼ਨਾਮੇ 'ਚ ਸੀ.ਬੀ.ਐੱਸ.ਈ. ਨੇ ਕਿਹਾ ਕਿ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ 31 ਜੁਲਾਈ, 2021 ਤੱਕ ਐਲਾਨੇ ਜਾਣਗੇ ਅਤੇ ਨਤੀਜਿਆਂ 'ਚ ਅਸੰਤੁਸ਼ਟ ਰਹਿਣ ਵਾਲੇ ਵਿਦਿਆਰਥੀਆਂ ਲਈ ਇਕ ਕਮੇਟੀ ਬਣਾਈ ਜਾਵੇਗੀ। ਉਸ ਪੈਨਲ ਦਾ ਉਦੇਸ਼ ਵਿਦਿਆਰਥੀਆਂ ਨੂੰ ਦਿੱਤੇ ਗਏ ਅੰਕਾਂ 'ਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨਾ ਹੋਵੇਗਾ। ਅਸੰਤੁਸ਼ਟ ਵਿਦਿਆਰਥੀਆਂ ਨੂੰ ਸਰੀਰਕ ਤੌਰ 'ਤੇ ਪ੍ਰੀਖਿਆਵਾਂ 'ਚ ਸ਼ਾਮਿਲ ਹੋਣ ਦਾ ਮੌਕਾ ਦਿੱਤਾ ਜਾਵੇਗਾ। ਇਨ੍ਹਾਂ ਪ੍ਰੀਖਿਆਵਾਂ ਨੂੰ ਸੰਭਾਵੀ ਤੌਰ 'ਤੇ 15 ਅਗਸਤ, 2021 ਤੋਂ 15 ਸਤੰਬਰ, 2021 ਦਰਮਿਆਨ ਲਿਆ ਜਾਵੇਗਾ।

ਇਕੋ ਦਿਨ 'ਚ ਰਿਕਾਰਡ 85.15 ਲੱਖ ਤੋਂ ਵੱਧ ਟੀਕੇ ਲਗਾਏ

ਨਵੀਂ ਦਿੱਲੀ, 21 ਜੂਨ (ਏਜੰਸੀ)-ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਕੋਰੋਨਾ ਵੈਕਸੀਨ ਲਗਾਉਣ ਸਬੰਧੀ ਸੋਧੇ ਦਿਸ਼ਾ-ਨਿਰਦੇਸ਼ਾਂ ਦੇ ਪਹਿਲੇ ਦਿਨ ਸੋਮਵਾਰ ਸ਼ਾਮ ਤੱਕ ਦੇਸ਼ ਭਰ 'ਚ 85.15 ਲੱਖ ਤੋਂ ਵੱਧ ਟੀਕੇ ਲਗਾਏ ਗਏ। ਦੇਸ਼ 'ਚ ਹੁਣ ਤੱਕ 28.33 ਕਰੋੜ ਤੋਂ ਵੱਧ ਲੋਕਾਂ ਨੂੰ ...

ਪੂਰੀ ਖ਼ਬਰ »

ਅਮਰਨਾਥ ਯਾਤਰਾ ਰੱਦ

ਸ੍ਰੀਨਗਰ, 21 ਜੂਨ (ਮਨਜੀਤ ਸਿੰਘ)-ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲਗਾਤਾਰ ਦੂਜੇ ਵਰ੍ਹੇ ਅਮਰਨਾਥ ਯਾਤਰਾ ਰੱਦ ਕਰ ਦਿੱਤੀ ਗਈ ਹੈ। ਪਵਿੱਤਰ ਗੁਫਾ ਤੋਂ ਸਵੇਰ-ਸ਼ਾਮ ਆਰਤੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ ਸਾਲ ਵੀ ਯਾਤਰਾ ਰੱਦ ਕਰਨ ਦਾ ਫ਼ੈਸਲਾ ਸ਼੍ਰਾਇਨ ਬੋਰਡ ਦੀ ...

ਪੂਰੀ ਖ਼ਬਰ »

65 ਦਿਨਾਂ ਬਾਅਦ ਸਭ ਤੋਂ ਘੱਟ 1422 ਮੌਤਾਂ

ਨਵੀਂ ਦਿੱਲੀ, 21 ਜੂਨ (ਏਜੰਸੀ)-ਕੋਰੋਨਾ ਮਹਾਂਮਾਰੀ ਦੌਰਾਨ ਰਾਹਤ ਵਾਲੀ ਖ਼ਬਰ ਹੈ ਕਿ ਭਾਰਤ 'ਚ 88 ਦਿਨਾਂ ਬਾਅਦ ਇਕ ਦਿਨ 'ਚ ਕੋਰੋਨਾ ਦੇ ਸਭ ਤੋਂ ਘੱਟ 53,256 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਦੇਸ਼ 'ਚ ਕੁੱਲ ਮਾਮਲੇ ਵਧ ਕੇ 2,99,35,221 ਹੋ ਗਏ ਅਤੇ ਐਕਟਿਵ ਮਾਮਲਿਆਂ ਦੀ ...

ਪੂਰੀ ਖ਼ਬਰ »

ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਨੂੰ ਲੈ ਕੇ ਹਾਈਕੋਰਟ 'ਚ ਚੁਣੌਤੀ

ਚੰਡੀਗੜ੍ਹ, 21 ਜੂਨ (ਬ੍ਰਿਜੇਂਦਰ ਗੌੜ)-2 ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਆਧਾਰ 'ਤੇ ਸਰਕਾਰੀ ਅਫ਼ਸਰ ਬਣਾਉਣ ਦੇ ਪੰਜਾਬ ਕੈਬਨਿਟ ਦੇ ਫ਼ੈਸਲੇ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਚੁਣੌਤੀ ਦਿੱਤੀ ਗਈ ਹੈ। ਹਾਈਕੋਰਟ 'ਚ ਇਕ ਜਨਹਿਤ ਪਟੀਸ਼ਨ ਦਾਇਰ ਕਰਦਿਆਂ ...

ਪੂਰੀ ਖ਼ਬਰ »

ਪੰਜਾਬ 'ਚ 340 ਨਵੇਂ ਮਾਮਲੇ, 24 ਮੌਤਾਂ

ਚੰਡੀਗੜ੍ਹ÷ , 21 ਜੂਨ (ਵਿਕਰਮਜੀਤ ਸਿੰਘ ਮਾਨ)- ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 24 ਹੋਰ ਮੌਤਾਂ ਹੋ ਗਈਆਂ, ਉੱਥੇ 1271 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ। ਦੂਜੇ ਪਾਸੇ ਸੂਬੇ 'ਚ ਵੱਖ-ਵੱਖ ਥਾਵਾਂ ਤੋਂ 340 ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਹੋਈਆਂ 24 ...

ਪੂਰੀ ਖ਼ਬਰ »

ਕਸ਼ਮੀਰ ਮਸਲਾ ਹੱਲ ਹੋ ਜਾਵੇ ਤਾਂ ਪਾਕਿ ਨੂੰ ਪ੍ਰਮਾਣੂ ਬੰਬ ਦੀ ਲੋੜ ਨਹੀਂ ਰਹੇਗੀ-ਇਮਰਾਨ ਖ਼ਾਨ

ਅੰਮ੍ਰਿਤਸਰ, 21 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਹੈ ਕਿ ਜੇਕਰ ਕਸ਼ਮੀਰ ਦਾ ਮਸਲਾ ਹੱਲ ਹੋ ਜਾਂਦਾ ਹੈ ਤਾਂ ਪਾਕਿ ਨੂੰ ਪ੍ਰਮਾਣੂ ਬੰਬ ਦੀ ਲੋੜ ਨਹੀਂ ਰਹੇਗੀ। ਪਾਕਿ ਦੇ ਤੇਜ਼ੀ ਨਾਲ ਵਧ ਰਹੇ ਪ੍ਰਮਾਣੂ ਹਥਿਆਰਾਂ ਬਾਰੇ ...

ਪੂਰੀ ਖ਼ਬਰ »

ਅੰਬਾਲਾ 'ਚ ਕਿਸਾਨਾਂ ਨੇ ਹਾਈਵੇਅ ਕੀਤਾ ਜਾਮ

ਅੰਬਾਲਾ, 21 ਜੂਨ (ਏਜੰਸੀ)- ਕੇਂਦਰ ਸਰਕਾਰ ਦੇ ਪਿਛਲੇ ਸਾਲ ਲਿਆਂਦੇ ਗਏ 3 ਵਿਵਾਦਤ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵਲੋਂ ਸੋਮਵਾਰ ਨੂੰ ਰਾਜਮਾਰਗ ਨੂੰ ਬੰਦ ਕਰਨ ਦੇ ਚੱਲਦੇ ਹਰਿਆਣਾ ਦੇ ਇਕ ਮੰਤਰੀ ਨੂੰ ਸ਼ਹਿਰ 'ਚ ਰੱਖੀ ਬੈਠਕ ਨੂੰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ...

ਪੂਰੀ ਖ਼ਬਰ »

ਸਿਰਸਾ ਨੇ ਪੰਜਾਬੀ ਬਾਗ਼ 'ਚ ਬਣਾਇਆ ਦਰਬਾਰ ਸਾਹਿਬ ਦਾ ਮਾਡਲ ਤੁੜਵਾਇਆ

ਨਵੀਂ ਦਿੱਲੀ, 21 ਜੂਨ (ਅਜੀਤ ਬਿਊਰੋ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਥੇ ਪੰਜਾਬੀ ਬਾਗ ਦੇ ਇਕ ਪਾਰਕ 'ਚ ਬਣਾਇਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦਾ ਮਾਡਲ ਪ੍ਰਸ਼ਾਸਨ ਨਾਲ ਗੱਲਬਾਤ ਕਰ ਕੇ ਤੁੜਵਾ ਦਿੱਤਾ। ...

ਪੂਰੀ ਖ਼ਬਰ »

ਅਦਾਲਤ ਵਲੋਂ ਕੋਰੋਨਾ ਨਾਲ ਮੌਤ ਹੋਣ 'ਤੇ 4 ਲੱਖ ਦੇ ਮੁਆਵਜ਼ੇ ਸਬੰਧੀ ਫ਼ੈਸਲਾ ਰਾਖਵਾਂ

ਨਵੀਂ ਦਿੱਲੀ, 21 ਜੂਨ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਕੋਰੋਨਾ ਕਾਰਨ ਹੋਈ ਮੌਤ 'ਤੇ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਪਟੀਸ਼ਨ 'ਤੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਜਸਟਿਸ ਅਸ਼ੋਕ ਭੂਸ਼ਣ ਅਤੇ ਐੱਮ.ਆਰ. ਸ਼ਾਹ ਦੇ ਛੁੱਟੀਆਂ ਵਾਲੇ ਬੈਂਚ ਨੇ ਤਕਰੀਬਨ 2 ਘੰਟੇ ਦਲੀਲਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX