ਤਾਜਾ ਖ਼ਬਰਾਂ


ਸ਼੍ਰੋਮਣੀ ਕਮੇਟੀ ਵੱਲੋਂ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ
. . .  10 minutes ago
ਅੰਮ੍ਰਿਤਸਰ, 24 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਕਿਰਤੀ ਸਿੱਖ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਗਿਆ। ਇਸ ਸਬੰਧੀ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ...
ਬਠਿੰਡਾ 'ਚ ਯੂਨੀਅਨ ਬੈਂਕ ਦੀ ਬਰਾਂਚ ਵਿਚ ਲੱਗੀ ਅੱਗ
. . .  15 minutes ago
ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਵਿਚ ਯੂਨੀਅਨ ਬੈਂਕ ਦੀ ਇਕ ਬਰਾਂਚ ਵਿਚ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਬੈਂਕ ਵਿਚਲਾ ਸਾਮਾਨ ਅਤੇ ਕਾਗ਼ਜ਼ਾਤ ਅੱਗ ਨਾਲ...
ਸਾਂਪਲਾ ਨੇ ਦੋਸ਼ੀ ਅਧਿਕਾਰੀਆਂ 'ਤੇ ਮਾਮਲਾ ਦਰਜ ਕਰਨ ਦੇ ਦਿੱਤੇ ਆਦੇਸ਼
. . .  28 minutes ago
ਚੰਡੀਗੜ੍ਹ, 24 ਸਤੰਬਰ - ਐੱਸ.ਸੀ. ਕਮਿਸ਼ਨ ਦੇ ਆਦੇਸ਼ਾਂ ਦੇ ਬਾਵਜੂਦ ਪਰਿਵਾਰ ਨੂੰ ਮੁਆਵਜ਼ਾ ਨਾ ਮਿਲਣ ਦੇ ਚਲਦੇ ਸਾਂਪਲਾ ਨੇ ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਨੂੰ ਦੋਸ਼ੀ ਸਰਕਾਰੀ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ...
ਅਦਾਕਾਰ ਗੌਰਵ ਦੀਕਸ਼ਿਤ ਨੂੰ ਜ਼ਮਾਨਤ, ਬਿਨਾਂ ਇਜਾਜ਼ਤ ਸ਼ਹਿਰ ਤੋਂ ਨਹੀਂ ਜਾ ਸਕਦੇ ਬਾਹਰ
. . .  44 minutes ago
ਮੁੰਬਈ, 24 ਸਤੰਬਰ - ਟੈਲੀਵਿਜ਼ਨ ਅਦਾਕਾਰ ਗੌਰਵ ਦੀਕਸ਼ਿਤ, ਜੋ ਡਰੱਗਜ਼ ਮਾਮਲੇ ਵਿਚ ਫਸੇ ਹੋਏ ਹਨ, ਨੂੰ ਮੁੰਬਈ ਦੀ ਅਦਾਲਤ ਨੇ 50,000 ਰੁਪਏ ਦੇ ਜੁਰਮਾਨੇ 'ਤੇ ਜ਼ਮਾਨਤ ਦੇ ਦਿੱਤੀ ਹੈ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 31,382 ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 24 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 31,382 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | 32,542 ਮਰੀਜ ਠੀਕ ਹੋਣ ਦੇ ਨਾਲ - ਨਾਲ 318...
ਮਹਿਲ ਕਲਾਂ : ਤੇਜ਼ ਰਫ਼ਤਾਰ ਵਹੀਕਲ ਵਲੋਂ ਫੇਟ ਮਾਰਨ ਕਾਰਨ ਸਾਈਕਲ ਸਵਾਰ ਦੀ ਮੌਤ
. . .  about 1 hour ago
ਮਹਿਲ ਕਲਾਂ, 24 ਸਤੰਬਰ (ਅਵਤਾਰ ਸਿੰਘ ਅਣਖੀ) - ਸਥਾਨਕ ਕਸਬੇ ਅੰਦਰ ਗੁਰਪ੍ਰੀਤ ਹੋਲੀ ਹਾਰਟ ਸਕੂਲ ਨਜ਼ਦੀਕ ਲੁਧਿਆਣ-ਬਠਿੰਡਾ ਮੁੱਖ ਮਾਰਗ 'ਤੇ ਇਕ ਤੇਜ਼ ਰਫ਼ਤਾਰ ਵਹੀਕਲ ਵਲੋਂ ਲਪੇਟ 'ਚ ਲੈਣ ਕਾਰਨ ਸਾਈਕਲ ਸਵਾਰ ਦੀ...
ਅਮਰੀਕਾ 'ਚ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  about 2 hours ago
ਵਾਸ਼ਿੰਗਟਨ, 24 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ 'ਚ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨਾਲ ਮੁਲਾਕਾਤ ਕੀਤੀ...
ਬੀ.ਐਸ.ਐਫ ਵਲੋਂ ਪਾਕਿਸਤਾਨੀ ਡਰੋਨ 'ਤੇ ਫਾਇਰਿੰਗ
. . .  about 3 hours ago
ਖਾਲੜਾ, 24 ਸਤੰਬਰ (ਜੱਜ ਪਾਲ ਸਿੰਘ ਜੱਜ) - ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ ਦੀ ਸਰਹੱਦੀ ਚੌਕੀ ਧਰਮਾਂ ਦੇ ਅਧੀਨ ਆਉਂਦੇ ਇਲਾਕੇ ਅੰਦਰ ਅੱਜ ਤੜਕੇ ਕਰੀਬ ਸਾਢੇ 3:35 ਵਜੇ ਬੀ.ਐਸ.ਐਫ ਜਵਾਨਾਂ ਵਲੋਂ ਅੰਤਰਰਾਸ਼ਟਰੀ ਸਰਹੱਦ ਬੁਰਜੀ ਨੰਬਰ 137/20 ਦੇ ਸਾਹਮਣੇ ਪਾਕਿਸਤਾਨੀ ਡਰੋਨ...
ਕੁੱਟਮਾਰ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ, 13 ਖ਼ਿਲਾਫ਼ ਕਤਲ ਤੇ ਹੋਰ ਧਰਾਵਾਂ ਤਹਿਤ ਕੇਸ ਦਰਜ
. . .  about 3 hours ago
ਫਗਵਾੜਾ, 24 ਸਤੰਬਰ (ਹਰਜੋਤ ਸਿੰਘ ਚਾਨਾ) - ਬੀਤੀ ਰਾਤ ਪਿੰਡ ਗੰਢਵਾ ਵਿਖੇ ਮੋਟਰਸਾਈਕਲ 'ਤੇ ਜਾ ਰਹੇ ਦੋ ਵਿਅਕਤੀਆਂ ਦੀ ਘੇਰ ਕੇ ਕੁੱਟਮਾਰ ਕਰਨ ਮਗਰੋਂ ਜ਼ਖਮੀ ਹੋਏ ਇਕ ਵਿਅਕਤੀ ਦੀ ਦੇਰ ਰਾਤ ਮੌਤ ਹੋ ਗਈ। ਐੱਸ.ਐੱਚ.ਓ ਸਤਨਾਮਪੁਰਾ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੁੱਟਮਾਰ ਕਰਨ ਵਾਲੀ...
⭐ਮਾਣਕ - ਮੋਤੀ⭐
. . .  about 3 hours ago
ਆਈ. ਪੀ. ਐੱਲ. 2021-ਕੋਲਕਾਤਾ ਨਾਈਟ ਰਾਈਡਰਜ਼ ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਬਲਵਿੰਦਰ ਸਿੰਘ ਧਾਲੀਵਾਲ ਨੂੰ ਮੰਤਰੀ ਪਦ ਮਿਲਣਾ ਤੈਅ ਲੱਗਦਾ -ਸੂਤਰ
. . .  1 day ago
ਫਗਵਾੜਾ, 23 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਰਿਟਾਇਰਡ ਆਈ. ਏ. ਐਸ. ਨੂੰ ਵੀ ਪੰਜਾਬ ਸਰਕਾਰ ਦੇ ਨਵੇਂ ਮੰਤਰੀ ਪਦ ਵਿਚ ਜਗ੍ਹਾਂ ਮਿਲ ਸਕਦੀ ਹੈ ...
ਚਰਨਜੀਤ ਸਿੰਘ ਚੰਨੀ ਦੀ ਰਾਹੁਲ ਗਾਂਧੀ ਦੀ ਮੀਟਿੰਗ ਜਾਰੀ
. . .  1 day ago
ਪੰਜਾਬ ਕੈਬਨਿਟ ਵਿਚ ਫੇਰਬਦਲ ਲਈ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਪਹੁੰਚੇ
. . .  1 day ago
ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ. ਜਗਦੀਸ਼ ਸਿੰਘ ਝੀਂਡਾ ਨੂੰ ਡੇਰਾ ਕਾਰ ਸੇਵਾ ਅੰਦਰ ਜਾਣ ਤੋਂ ਰੋਕਿਆ
. . .  1 day ago
ਕਰਨਾਲ, 23 ਸਤੰਬਰ (ਗੁਰਮੀਤ ਸਿੰਘ ਸੱਗੂ )-ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ. ਜਗਦੀਸ਼ ਸਿੰਘ ਝੀਂਡਾ ਨੂੰ ਅਜ ਡੇਰਾ ਕਾਰ ਸੇਵਾ ਕਲੰਦਰੀ ਗੇਟ ਅੰਦਰ ਦਾਖਲ ਨਹੀ ਹੋਣ ਦਿਤਾ ਗਿਆ। ਜਥੇ. ਝੀਂਡਾ ਨੇ ਕਿਸਾਨ ਅੰਦੋਲਨ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਸ਼ਿੰਗਟਨ ਡੀਸੀ ਵਿਚ ਅਡੋਬ ਚੇਅਰਮੈਨ ਸ਼ਾਂਤਨੂ ਨਾਰਾਇਣ ਨਾਲ ਕੀਤੀ ਮੀਟਿੰਗ
. . .  1 day ago
ਉਤਰਾਖੰਡ ਦੇ ਰਾਜਪਾਲ, ਲੈ. ਜ. ਗੁਰਮੀਤ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  1 day ago
ਅਸਾਮ ਵਿਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦਰਮਿਆਨ ਹੋਈ ਝੜਪ ਵਿਚ ਦੋ ਲੋਕਾਂ ਦੀ ਮੌਤ
. . .  1 day ago
ਤਰਨ ਤਾਰਨ ਪੁਲਿਸ ਵਲੋਂ ਹੱਥ ਗੋਲੇ ਅਤੇ ਹਥਿਆਰਾਂ ਸਮੇਤ ਤਿੰਨ ਖਾੜਕੂ ਗ੍ਰਿਫ਼ਤਾਰ
. . .  1 day ago
ਤਰਨ ਤਾਰਨ, 23 ਸਤੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਹੱਥ ਗੋਲੇ ਅਤੇ ਹਥਿਆਰਾਂ ਸਮੇਤ ਤਿੰਨ ਖਾੜਕੂਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ਹੈ, ਜਿਨ੍ਹਾਂ...
ਫ਼ਿਰੋਜ਼ਪੁਰ 'ਚ ਬੰਦ ਪਏ ਕੋਲਡ ਸਟੋਰ 'ਚੋਂ ਗੈਸ ਲੀਕ ਹੋਣ ਨਾਲ ਮੱਚੀ ਹਫ਼ੜਾ ਦਫ਼ੜੀ
. . .  1 day ago
ਫ਼ਿਰੋਜ਼ਪੁਰ, 23 ਸਤੰਬਰ (ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਕੋਲਡ ਸਟੋਰ ਵਿਚੋਂ ਅੱਜ ਸ਼ਾਮ ਅਮੋਨੀਆ ਗੈਸ ...
ਆਦਮਪੁਰ ਏਅਰਪੋਰਟ 'ਤੇ ਬਣ ਰਿਹਾ ਨਵਾਂ ਟਰਮੀਨਲ ਬਹੁਤ ਜਲਦ ਹੋਵੇਗਾ ਚਾਲੂ - ਸੋਮ ਪ੍ਰਕਾਸ਼
. . .  1 day ago
ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ) - ਆਦਮਪੁਰ ਏਅਰਪੋਰਟ 'ਤੇ ਨਵੇਂ ਟਰਮੀਨਲ ਬਿਲਡਿੰਗ ਦਾ ਨਿਰਮਾਣ, ਐਪਰਨ ਤੇ ਟੈਕਸੀ ਟਰੈਕ ਦਾ ਕੰਮ ਦਸੰਬਰ 2021 ਤੱਕ ਪੂਰਾ ਹੋ ਜਾਵੇਗਾ ਜਿਸ ਨਾਲ ਲੋਕਾਂ ਨੂੰ ਕਾਫ਼ੀ ਸਹੂਲਤ...
ਚਿੱਟ ਫੰਡ ਘੁਟਾਲੇ ਦੇ ਮਾਮਲੇ 11 ਅਚੱਲ ਸੰਪਤੀਆਂ ਕਬਜ਼ੇ ਵਿਚ
. . .  1 day ago
ਨਵੀਂ ਦਿੱਲੀ, 23 ਸਤੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਚਿੱਟ ਫੰਡ ਘੁਟਾਲੇ ਦੇ ਮਾਮਲੇ ਵਿਚ ਡੀ.ਜੇ.ਐਨ. ਜਵੈਲਰਜ਼ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ 1.01 ਕਰੋੜ ਰੁਪਏ ਦੀਆਂ 11 ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਹੈੱਡ ਗ੍ਰੰਥੀ ਅਤੇ ਮੈਨੇਜਰ ਨੇ ਚਾਰਜ ਸੰਭਾਲ ਸੇਵਾ ਕੀਤੀ ਸ਼ੁਰੂ
. . .  1 day ago
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਨਿੱਕੂਵਾਲ ,ਕਰਨੈਲ ਸਿੰਘ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਆਏ ਹੈੱਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਅਤੇ ਮੈਨੇਜਰ ਭਗਵੰਤ ਸਿੰਘ ਨੇ ਆਪਣਾ ਚਾਰਜ ਸੰਭਾਲ ਕੇ...
ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਸੰਬੰਧੀ ਇਕ ਉੱਚ ਪੱਧਰੀ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਲਈ ਭੇਜਿਆ ਜਾਵੇਗਾ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 23 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਇੱਥੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਸ਼੍ਰੋਮਣੀ ਕਮੇਟੀ ਦੇ ਨਾਲ...
ਰੰਜਸ਼ ਦੌਰਾਨ ਗੋਲੀ ਚੱਲੀ
. . .  1 day ago
ਮਮਦੋਟ, 23 ਸਤੰਬਰ (ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਲੱਖਾ ਹਾਜੀ ਵਿਖੇ ਦੋ ਧਿਰਾਂ ਵਿਚਕਾਰ ਪੁਰਾਣੀ ਰੰਜਸ਼ ਨੂੰ ਲੈ ਕੇ ਹੋਈ ਲੜਾਈ ਦੌਰਾਨ ਇਕ ਧਿਰ ਵਲੋਂ ਗੋਲੀ ਚਲਾਉਣ ਦਾ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਮਾਘ ਸੰਮਤ 551

ਖੰਨਾ / ਸਮਰਾਲਾ

ਖੰਨਾ ਪੁਲਿਸ ਵਲੋਂ 21 ਵਾਰਦਾਤਾਂ ਵਿਚ 65 ਮੱਝਾਂ ਚੋਰੀ ਕਰਨ ਵਾਲੇ ਅੰਤਰਰਾਜੀ ਗਰੋਹ ਦੇ 5 ਮੈਂਬਰ ਕਾਬੂ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ/ਓਬਰਾਏ/ਧੀਮਾਨ)-ਖੰਨਾ ਪੁਲਿਸ ਨੇ ਮੱਝਾਂ ਚੋਰੀ ਕਰਨ ਦੇ ਅੰਤਰਰਾਜੀ ਚੋਰ ਗਰੋਹ ਦੇ ਦੇ 5 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 3 ਲੱਖ 85 ਹਜ਼ਾਰ ਰੁਪਏ, 2 ਮੱਝਾਂ ਅਤੇ ਇਕ ਪਿੱਕਅੱਪ ਗੱਡੀ ਬਰਾਮਦ ਕਰ ਲਈ ਹੈ | ਇਹ ਚੋਰ ਗਰੋਹ ਜੋ ...

ਪੂਰੀ ਖ਼ਬਰ »

ਪਹਿਲੇ ਪਾਣੀ ਤੋਂ ਪਹਿਲਾਂ ਨਦੀਨ ਨਾਸ਼ਕ ਨਾ ਵਰਤੇ ਜਾਣ-ਖੇਤੀਬਾੜੀ ਅਫ਼ਸਰ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਗੁੱਲੀ ਡੰਡਾ ਕਣਕ ਦੀ ਫਸਲ ਦਾ ਮੁੱਖ ਨਦੀਣ ਹੈ | ਕਣਕ ਦੀ ਫਸਲ ਉਪਰ ਨਦੀਣ ਨਾਸ਼ਕਾਂ ਦੀ ਵਰਤੋਂ ਦਾ ਸੱਭ ਤੋਂ ਜ਼ਿਆਦਾ ਫ਼ਾਇਦਾ ਜਦੋਂ ਫਸਲ 30 ਤੋਂ 35 ਦਿਨਾਂ ਦੀ ਹੋਵੇ ਹੁੰਦਾ ਹੈ | ਇਹ ਜਾਣਕਾਰੀ ਖੇਤੀਬਾੜੀ ...

ਪੂਰੀ ਖ਼ਬਰ »

ਕਿਸਾਨ ਵਲੋਂ ਆੜ੍ਹਤੀ 'ਤੇ ਝੋਨੇ ਦੇ ਪੈਸੇ ਨਾ ਦੇਣ ਦੇ ਦੋਸ਼

ਮਲੌਦ, 16 ਜਨਵਰੀ (ਦਿਲਬਾਗ ਸਿੰਘ ਚਾਪੜਾ)-ਪਿੰਡ ਸੋਮਲ ਖੇੜੀ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਕੌਾਸਲਰ ਗੁਰਜੰਟ ਸਿੰਘ ਬਿੱਲੂ ਦੀ ਹਾਜ਼ਰੀ ਵਿਚ ਮਾਰਕੀਟ ਕਮੇਟੀ ਮਲੌਦ ਅਧੀਨ ਪੈਂਦੀ ਦਾਣਾ ਮੰਡੀ ਮਲੌਦ ਵਿਚ ਅਕਾਲ ਸਹਾਇ ਟਰੇਡਰਜ਼ ਮਲੌਦ (ਲੁਧਿਆਣਾ) ਦੇ ਆੜ੍ਹਤੀ ਵਲੋਂ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੇ ਮਾਮਲੇ ਵਿਚ ਮਾਂ-ਪੁੱਤ 'ਤੇ ਕੇਸ ਦਰਜ

ਖੰਨਾ, 16 ਜਨਵਰੀ (ਪੱਤਰ ਪ੍ਰੇਰਕ)-ਥਾਣਾ ਸਿਟੀ 1 ਪੁਲਿਸ ਨੇ ਸਮਰਾਲਾ ਰੋਡ ਵਿਨੋਦ ਨਗਰ ਇਲਾਕੇ ਦੇ ਇਕ ਘਰ ਵਿਚੋਂ ਧਰਤੀ ਥੱਲੇ ਦੱਬੀਆਂ 25 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਮਾਂ ਤੇ ਪੁੱਤਰ ਿਖ਼ਲਾਫ਼ ਐਕਸਾਈਜ਼ ਐਕਟ 61-1-14 ਅਧੀਨ ਮਾਮਲਾ ਦਰਜ ਕਰਕੇ ਮਾਂ ਨੂੰ ਕਾਬੂ ...

ਪੂਰੀ ਖ਼ਬਰ »

ਰੇਹੜੀਆਂ ਵਾਲੇ ਤੇ ਦੁਕਾਨਦਾਰ ਘਰੇਲੂ ਗੈਸ ਸਿਲੰਡਰਾਂ ਦੀ ਕਰ ਰਹੇ ਵਰਤੋਂ, ਸਬੰਧਿਤ ਵਿਭਾਗ ਬਣਿਆ ਮੂਕ ਦਰਸ਼ਕ

ਮਾਛੀਵਾੜਾ ਸਾਹਿਬ, 16 ਜਨਵਰੀ (ਮਨੋਜ ਕੁਮਾਰ)-ਜਿਨ੍ਹਾਂ ਘਰੇਲੂ ਗੈਸ ਸਿਲੰਡਰਾਂ ਦੀ ਵਰਤੋ ਆਮ ਤੌਰ 'ਤੇ ਘਰਾਂ ਵਿਚ ਹੁੰਦੀ ਹੈ | ਉਹ ਸਿਲੰਡਰ ਅੱਜ ਕੱਲ੍ਹ ਸ਼ਹਿਰ ਦੇ ਵਿਭਿੰਨ ਹਿੱਸਿਆ ਵਿਚ ਫੈਲੇ ਰੇਹੜੀ ਵਾਲੇ ਤੇ ਕਈ ਦੁਕਾਨਦਾਰ ਆਪਣੇ ਵਪਾਰ ਲਈ ਕਰ ਰਹੇ ਹਨ ਤੇ ਬੇਖ਼ੌਫ ...

ਪੂਰੀ ਖ਼ਬਰ »

ਪ੍ਰੇਮਿਕਾ ਦੀ ਨਾਬਾਲਗ ਧੀ ਨਾਲ ਜਬਰ ਜਨਾਹ, ਮਾਮਲਾ ਦਰਜ

ਸਮਰਾਲਾ, 16 ਜਨਵਰੀ (ਬਲਜੀਤ ਸਿੰਘ ਬਘੌਰ)-ਸਮਰਾਲਾ ਪੁਲਿਸ ਨੇ ਨੇੜਲੇ ਪਿੰਡ ਦੇ ਇਕ ਸਕੂਲ ਵਿਚ ਪੜ੍ਹਦੀ ਸੱਤਵੀਂ ਜਮਾਤ ਦੀ ਬੱਚੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਤਹਿਤ ਇਕ ਵਿਅਕਤੀ 'ਤੇ ਕੇਸ ਦਰਜ ਕੀਤਾ ਹੈ | ਕੇਸ ਵਿਚ ਨਾਮਜ਼ਦ ਵਿਅਕਤੀ ਦੀ ਪਹਿਚਾਣ ਜਤਿੰਦਰ ਸਿੰਘ ਪੁੱਤਰ ...

ਪੂਰੀ ਖ਼ਬਰ »

ਖੰਨਾ ਦੇ ਮਾਰਕਫੈੱਡ ਨੇੜੇ ਚੋਕਰ ਦਾ ਭਰਿਆ ਟਰੱਕ ਪਲਟਿਆ ਰਾਹਗੀਰ ਹੋਏ ਪੇ੍ਰਸ਼ਾਨ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਸਵੇਰੇ ਸੰਘਣੀ ਧੰੁਦ ਕਾਰਨ ਰਾਜਪੁਰਾ ਤੋਂ ਚੋਕਰ ਲੱਦ ਕੇ ਆ ਰਿਹਾ ਟਰੱਕ ਖੰਨਾ ਦੇ ਮਾਰਕਫੈੱਡ ਪਲਾਂਟ ਕੋਲ ਪਲਟ ਗਿਆ | ਟਰੱਕ ਦੇ ਡਰਾਈਵਰ ਤਰਸੇਮ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਟਰੱਕ ਨੰ: ਪੀ. ਬੀ. 31 ਐਚ 0713 ਰਾਜਪੁਰਾ ਤੋਂ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਭਜਾਉਣ ਦੇ ਦੋਸ਼ ਵਿਚ ਫੜਿਆ ਨੌਜਵਾਨ ਛੱਡਿਆ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਪਿੰਡ ਰਾਮਗੜ੍ਹ ਦੇ ਇਕ ਨੌਜਵਾਨ ਖਿਲਾਫ ਆਈ.ਪੀ.ਸੀ. ਦੀ ਧਾਰਾ 363, 366 ਏ. ਅਧੀਨ ਮਾਮਲਾ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਸੀ | ਪਿੰਡ ਦੇ ਇਕ ਵਿਅਕਤੀ ਨੇ ਦੋਸ਼ ਲਾਇਆ ਸੀ ਕਿ ਉਸਦੀ ਨਾਬਾਲਗ ਲੜਕੀ ਜੋ ਦਸਵੀਂ ਜਮਾਤ ਦੀ ...

ਪੂਰੀ ਖ਼ਬਰ »

ਨਾਜਾਇਜ਼ ਪਿਸਤੌਲ ਸਮੇਤ ਇਕ ਕਾਬੂ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ/ਓਬਰਾਏ/ਧੀਮਾਨ)-ਖੰਨਾ ਦੇ ਐਸ.ਐਸ.ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਅਨੁਸਾਰ ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਖੰਨਾ ਦੀ ਨਿਗਰਾਨੀ ਹੇਠ 15 ਜਨਵਰੀ 2020 ਨੂੰ ਸਹਾਇਕ ਥਾਣੇਦਾਰ ਪ੍ਰਮੋਦ ਕੁਮਾਰ ਦੀ ਪੁਲਿਸ ਪਾਰਟੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਪਤੀ-ਪਤਨੀ ਜ਼ਖ਼ਮੀ

ਖੰਨਾ, 16 ਜਨਵਰੀ (ਮਨਜੀਤ ਸਿੰਘ ਧੀਮਾਨ)-ਮੋਟਰਸਾਈਕਲ ਦਾ ਅਚਾਨਕ ਸੰਤੁਲਨ ਵਿਗੜਨ ਕਾਰਨ ਪਤੀ ਪਤਨੀ ਦੇ ਜ਼ਖ਼ਮੀ ਹੋ ਗਏ | ਸਿਵਲ ਹਸਪਤਾਲ ਵਿਖੇ ਦਾਖਲ ਜ਼ਖ਼ਮੀ ਨਾਜ਼ਰ ਸਿੰਘ ਵਾਸੀ ਨੀਵੀਂ ਰੱਬੋਂ ਨੇ ਦੱਸਿਆ ਕਿ ਸ਼ਾਮ ਵੇਲੇ ਕੋਟਲ਼ਾ ਢੱਕ ਵਿਖੇ ਆਪਣੇ ਕਿਸੇ ਰਿਸ਼ਤੇਦਾਰ ...

ਪੂਰੀ ਖ਼ਬਰ »

ਡਾਕਟਰ ਤੇ ਦਵਾਈਆਂ ਪੂਰੀਆਂ ਨਹੀਂ ਕਰਨੀਆਂ ਤਾਂ ਸਰਕਾਰੀ ਹਸਪਤਾਲ ਨੂੰ ਜਿੰਦਰਾ ਲਗਾਓ-ਲੋਕ ਜਗਾਓ ਮੰਚ

ਪਾਇਲ, 16 ਜਨਵਰੀ (ਨਿਜ਼ਾਮਪੁਰ, ਰਜਿੰਦਰ ਸਿੰਘ)-ਅੱਜ ਫੂੱਲੇ ਸ਼ਾਹੂ ਅੰਬੇਡਕਰ ਲੋਕ ਜਗਾਓ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ ਵਲੋਂ 70-80 ਪਿੰਡਾਂ ਨੂੰ ਲੱਗਦੇ ਸਿਵਲ ਹਸਪਤਾਲ ਪਾਇਲ ਵਿਚ ਸਹੂਲਤਾਂ ਦੀ ਘਾਟ ਤੇ ਰਾਜਨੀਤਕ ਦਖ਼ਲ ਅੰਦਾਜ਼ੀ ਨਾਲ ਸਰਕਾਰੀ ਅਧਿਕਾਰੀਆਂ ਦੀਆਂ ...

ਪੂਰੀ ਖ਼ਬਰ »

ਜਗਜੀਤ ਸਿੰਘ ਗਾਂਧੀ ਮਨਰੇਗਾ ਬਲਾਕ ਮਲੌਦ ਦੇ ਚੇਅਰਮੈਨ ਬਣਾਏ

ਮਲੌਦ, 16 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਜਗਜੀਤ ਸਿੰਘ ਗਾਂਧੀ ਸਿਹੌੜਾ ਨੂੰ ਬਲਾਕ ਮਲੌਦ ਦਾ ਮਨਰੇਗਾ ਚੇਅਰਮੈਨ ਬਣਨ 'ਤੇ ਬਲਾਕ ਸੰਮਤੀ ਮਲੌਦ ਦੇ ਚੇਅਰਪਰਸਨ ਬਲਜੀਤ ਕੌਰ ਸੋਹੀਆਂ ਦੀ ਹਾਜ਼ਰੀ ਦੌਰਾਨ ਚੇਅਰਮੈਨ ਕਮਲਜੀਤ ਸਿੰਘ ਸਿਆੜ ਤੇ ਉੱਪ ਚੇਅਰਮੈਨ ...

ਪੂਰੀ ਖ਼ਬਰ »

'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਤਹਿਤ ਕੁਹਾੜਾ ਵਿਖੇ ਬਲਾਕ ਪੱਧਰੀ ਸਮਾਗਮ ਕਰਵਾਇਆ

ਕੁਹਾੜਾ, 16 ਜਨਵਰੀ (ਤੇਲੂ ਰਾਮ ਕੁਹਾੜਾ)-ਪੰਜਾਬ ਬਾਲ ਵਿਕਾਸ ਅਤੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਕੁਹਾੜਾ ਵਿਖੇ ਬੇਟੀ 'ਬਚਾਓ- ਬੇਟੀ ਪੜ੍ਹਾਓ' ਮੁਹਿੰਮ ਤਹਿਤ ਬਲਾਕ ਪੱਧਰੀ ਸਮਾਗਮ ਸੀ. ਡੀ. ਪੀ. ਓ. ਭੁਪਿੰਦਰ ਕੌਰ ਦੀ ਦੇਖ-ਰੇਖ ਹੇਠ ਕਰਵਾਇਆ ਗਿਆ¢ ਸਮਾਗਮ ਵਿਚ ਵਿਧਾਨ ...

ਪੂਰੀ ਖ਼ਬਰ »

ਹਿੰਦੀ ਪੁੱਤਰੀ ਪਾਠਸ਼ਾਲਾ ਵਿਚ ਮਨਾਇਆ ਗਿਆ ਰਾਸ਼ਟਰੀ ਯੁਵਕ ਦਿਵਸ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਹਿੰਦੀ ਪੁੱਤਰੀ ਪਾਠਸ਼ਾਲਾ ਦੇ ਐੱਨ.ਐੱਸ.ਐੱਸ. ਵਲੰਟੀਅਰਾਂ ਵਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਲੁਧਿਆਣਾ ਦੀਆਂ ਹਦਾਇਤਾਂ ਮੁਤਾਬਿਕ ਰਾਸ਼ਟਰੀ ਯੁਵਕ ਦਿਵਸ ਮਨਾਇਆ ਗਿਆ ਤੇ ਇਸਦੇ ਅੰਤਰਗਤ ਭਾਸ਼ਣ ਮੁਕਾਬਲੇ ਵੀ ...

ਪੂਰੀ ਖ਼ਬਰ »

ਯੂਥ ਸਪੋਰਟਸ ਤੇ ਵੈੱਲਫੇਅਰ ਕਲੱਬ ਦੇ ਵਲੰਟੀਅਰਾਂ ਵਲੋਂ ਸਫ਼ਾਈ ਮੁਹਿੰਮ

ਮਲੌਦ, 16 ਜਨਵਰੀ (ਦਿਲਬਾਗ ਸਿੰਘ ਚਾਪੜਾ)-ਯੂਥ ਸਪੋਰਟਸ ਤੇ ਵੈੱਲਫੇਅਰ ਕਲੱਬ ਆਲਮਪੁਰ ਚਾਪੜਾ ਦੇ ਵਲੰਟੀਅਰਾਂ ਵਲੋਂ ਪਿੰਡ ਵਿਚ ਜਿੱਥੇ ਖੇਡਾਂ, ਧਾਰਮਿਕ ਤੇ ਸਮਾਜਿਕ ਕੰਮਾਂ ਵਿਚ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ | ਉੱਥੇ ਇਨ੍ਹਾਂ ਨੌਜਵਾਨਾਂ ਵਲੋਂ ਇਕ ਨਿਵੇਕਲਾ ...

ਪੂਰੀ ਖ਼ਬਰ »

ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਮਨਾਇਆ ਗਿਆ 'ਰਾਸ਼ਟਰੀ ਯੁਵਕ ਦਿਵਸ'

ਦੋਰਾਹਾ, 16 ਜਨਵਰੀ (ਜਸਵੀਰ ਝੱਜ/ਜੋਗਿੰਦਰ ਸਿੰਘ ਓਬਰਾਏ)-ਸਥਾਨਕ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਵਿਖੇ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਵਸ ਅਤੇ ਰਾਸ਼ਟਰੀ ਯੁਵਕ ਦਿਵਸ ਨੂੰ ਧਿਆਨ ਵਿੱਚ ਰੱਖਦਿਆਂ ਯੁਵਕ ਦਿਵਸ ਮਨਾਇਆ ਗਿਆ | ਜਿਸ ਅਧੀਨ ਵਿਦਿਆਰਥੀਆਂ ਵੱਲੋਂ ...

ਪੂਰੀ ਖ਼ਬਰ »

ਹੀਰਾ ਤੇ ਅਨੂਪ ਵਲੋਂ ਜ਼ਿਲਾ ਭਾਜਪਾ ਪ੍ਰਧਾਨ ਟਿੰਕੂ ਦਾ ਸਨਮਾਨ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਭਾਜਪਾ ਜ਼ਿਲਾ ਖੰਨਾ ਦੇ ਨਵੇਂ ਬਣੇ ਜ਼ਿਲਾ ਪ੍ਰਧਾਨ ਪਵਨ ਕੁਮਾਰ ਟਿੰਕੂ ਨੂੰ ਸਾਬਕਾ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਹੀਰਾ ਤੇ ਮੰਡਲ ਪ੍ਰਧਾਨ ਅਨੂਪ ਸ਼ਰਮਾ ਨੇ ਸਨਮਾਨਿਤ ਕੀਤਾ | ਨਵੇਂ ਬਣੇ ਜ਼ਿਲ੍ਹਾ ਭਾਜਪਾ ...

ਪੂਰੀ ਖ਼ਬਰ »

'ਖੇਲੋ ਇੰਡੀਆ ਪੰਜਾਬ ਲੀਗ' 'ਚ ਰਾੜਾ ਸਾਹਿਬ ਸਕੂਲ ਦੀਆ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ

ਰਾੜਾ ਸਾਹਿਬ, 16 ਜਨਵਰੀ (ਸਰਬਜੀਤ ਸਿੰਘ ਬੋਪਾਰਾਏ)-ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ 'ਖੇਲੋ ਇੰਡੀਆ ਪੰਜਾਬ ਲੀਗ' ਦੇ ਤਹਿਤ ਇੱਕ ਮਹੀਨਾ ਫੁੱਟਬਾਲ ਦੇ ਮੈਚ ਕਰਵਾਏ ਗਏ | ਜਿਸ ਵਿਚ ਜੀ.ਏ.ਡੀ. ਅਕੈਡਮੀ ਕੋਟਾਲਾ ਦੀ ਟੀਮ ਵਿਚ ਚੁਣੀਆਂ ਗਈਆ ਸੰਤ ਈਸ਼ਰ ਸਿੰਘ ਜੀ ...

ਪੂਰੀ ਖ਼ਬਰ »

ਉੱਘੇ ਸਮਾਜ ਸੇਵੀ ਬਲਵਿੰਦਰ ਪੰਧੇਰ, ਸਰਪੰਚ ਪਿੰਦਰੀ, ਉਪਦੇਸ਼ ਜਰਮਨੀ ਤੇ ਹੋਰ ਸ਼ਖ਼ਸੀਅਤਾਂ ਦਾ ਸਨਮਾਨ

ਮਲੌਦ, 16 ਜਨਵਰੀ (ਸਹਾਰਨ ਮਾਜਰਾ)-ਹਮੇਸ਼ਾ ਪਿੰਡ ਦੇ ਸਮਾਜ ਸੇਵੀ ਕਾਰਜਾਂ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਸਮਾਜ ਸੇਵੀ ਬਲਵਿੰਦਰ ਸਿੰਘ ਪੰਧੇਰ, ਸਰਪੰਚ ਪਰਮਿੰਦਰ ਸਿੰਘ ਪਿੰਦਰੀ, ਬੀ.ਪੀ.ਈ.ਓ. ਸੁਰਿੰਦਰ ਕੌਰ, ਕੈਨੇਡੀਅਨ ਅਵਤਾਰ ਸਿੰਘ ਤਾਰੀ, ਉਪਦੇਸ਼ ਸਿੰਘ ਜਰਮਨੀ, ...

ਪੂਰੀ ਖ਼ਬਰ »

ਰਾਸ਼ਟਰੀ ਪਲਸ ਪੋਲੀਓ ਮੁਹਿੰਮ ਸਬੰਧੀ ਮੀਟਿੰਗ ਹੋਈ

ਮਲੌਦ, 16 ਜਨਵਰੀ (ਦਿਲਬਾਗ ਸਿੰਘ ਚਾਪੜਾ)-ਪੂਰੇ ਭਾਰਤ ਵਿਚ 19 ਜਨਵਰੀ ਤੋਂ ਸ਼ੁਰੂ ਹੋ ਰਹੇ ਰਾਸ਼ਟਰੀ ਪਲਸ ਪੋਲੀਓ ਦੇ ਸਬੰਧ ਵਿਚ ਸਰਕਾਰੀ ਹਸਪਤਾਲ ਮਲੌਦ ਵਿਖੇ ਐੱਸ.ਐੱਮ.ਓ. ਡਾ. ਗੋਬਿੰਦ ਰਾਮ ਦੀ ਅਗਵਾਈ ਅਤੇ ਵਰਲਡ ਹੈਲਥ ਆਰਗਨਾਈਜ਼ੇਸ਼ਨ ਦੇ ਜ਼ਿਲ੍ਹਾ ਸੁਪਰਵਾਈਜ਼ਰ ...

ਪੂਰੀ ਖ਼ਬਰ »

ਸੜਕ ਸੁਰੱਖਿਆ ਹਫ਼ਤਾ ਸਬੰਧੀ ਰੈਲੀ ਨੂੰ ਸੰਬੋਧਨ ਹੋਏ ਐਸ.ਡੀ.ਐਮ. ਪਾਇਲ

ਦੋਰਾਹਾ, 16 ਜਨਵਰੀ (ਜਸਵੀਰ ਝੱਜ)-ਦੋਰਾਹਾ ਵਿਖੇ ਟ੍ਰੈਫਿਕ ਪੁਲਿਸ ਵਲੋਂ ਸੜਕ ਸੁਰੱਖਿਆ ਹਫ਼ਤਾ ਮਨਾਇਆ ਗਿਆ ਹੈ | ਐੱਸ.ਡੀ.ਐੱਮ. ਪਾਇਲ ਸ਼੍ਰੀ ਸਾਗਰ ਸੇਤੀਆ ਨੇ ਦੋਰਾਹਾ ਵਿਖੇ ਪਹੁੰਚ ਕੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਕੀਤੀ ਜਾ ਰਹੀ ਰੈਲੀ ਨੂੰ ...

ਪੂਰੀ ਖ਼ਬਰ »

ਨਗਰ ਕੌਾਸਲ ਪੈਨਸ਼ਨਰਾਂ ਦੀ ਮੀਟਿੰਗ, ਮੰਗਾਂ ਨਾ ਮੰਨੇ ਜਾਣ 'ਤੇ ਸੰਘਰਸ਼ ਦੀ ਚਿਤਾਵਨੀ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਪ੍ਰੇਮ ਭੰਡਾਰੀ ਪਾਰਕ ਵਿਖੇ ਨਗਰ ਕੌਾਸਲ, ਖੰਨਾ ਦੇ ਪੈਨਸ਼ਨਰਾਂ ਦੀ ਇਕ ਮੀਟਿੰਗ ਚੰਦਨ ਸਿੰਘ ਨੇਗੀ ਅਤੇ ਦਲਜੀਤ ਕੁਮਾਰ ਦੀ ਅਗਵਾਈ ਹੇਠ ਹੋਈ | ਜਿਸ ਵਿਚ ਤਹਿਸੀਲ ਦੇ ਸਾਰੇ ਪੈਨਸ਼ਨਰਾਂ ਨੇ ਹਿੱਸਾ ਲਿਆ | ਇਸ ਮੌਕੇ ...

ਪੂਰੀ ਖ਼ਬਰ »

ਕੂਹਲੀ ਕਲਾਂ ਗ੍ਰਾਮ ਪੰਚਾਇਤ ਦੀ ਵਿਕਾਸ-ਕਾਰਜਾਂ ਸਬੰਧੀ ਹੋਈ ਮੀਟਿੰਗ

ਮਲੌਦ, 16 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਗ੍ਰਾਮ ਪੰਚਾਇਤ ਪਿੰਡ ਕੂਹਲੀ ਕਲਾਂ ਦੀ ਵਿਕਾਸ-ਕਾਰਜਾਂ ਸਬੰਧੀ ਮੀਟਿੰਗ ਪੰਚਾਇਤ ਸਕੱਤਰ ਸੁਖਪ੍ਰੀਤ ਸਿੰਘ ਤੇ ਸਰਪੰਚ ਹਰਪ੍ਰੀਤ ਸਿੰਘ ਹੈਪੀ ਦੀ ਦੇਖ-ਰੇਖ ਹੇਠ ਹੋਈ | ਮੀਟਿੰਗ ਦੌਰਾਨ ਪਿੰਡ ਵਿਚ ਦੋ ਵੇਟਿੰਗ ਸ਼ੈੱਡ, ...

ਪੂਰੀ ਖ਼ਬਰ »

ਸਿਆੜ੍ਹ ਵਿਖੇ ਸ਼ੁੱਧ ਅਤੇ ਸਾਫ਼ ਸੁਥਰੇ ਪੀਣ ਵਾਲੇ ਪਾਣੀ ਲਈ ਪਾਈਪਲਾਈਨ ਪਾਉਣ ਦਾ ਉਦਘਾਟਨ

ਮਲੌਦ, 16 ਜਨਵਰੀ (ਸਹਾਰਨ ਮਾਜਰਾ)-ਪਿੰਡ ਸਿਆੜ੍ਹ ਵਿਖੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਸਿਆੜ੍ਹ ਵਲੋਂ ਪਿੰਡ ਵਿਚ ਲੋੜਵੰਦ ਲੋਕਾਂ ਲਈ ਪੀਣ ਵਾਲੇ ਸ਼ੁੱਧ ਪਾਣੀ ਲਈ ਪਾਈਪ ਲਾਈਨ ਪਾਉਣ ਦਾ ਉਦਘਾਟਨ ਕੀਤਾ ਗਿਆ | ਇਸ ਕਮੇਟੀ ਦੇ ਚੇਅਰਮੈਨ ਸਰਪੰਚ ਲਵਪ੍ਰੀਤ ਕੌਰ ਹਨ | ...

ਪੂਰੀ ਖ਼ਬਰ »

ਕੋਟਆਗਾਂ ਵਿਖੇ ਸਵਰਗੀ ਬੀਬੀ ਦਰਸ਼ਨ ਕੌਰ ਨਮਿਤ ਸ਼ਰਧਾਂਜਲੀ ਸਮਾਗਮ

ਡੇਹਲੋਂ, 16 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਕੋਟਆਗਾਂ ਵਿਖੇ ਸਾਬਕਾ ਸਰਪੰਚ ਪਰਮਜੀਤ ਸਿੰਘ, ਮੌਜੂਦਾ ਸਰਪੰਚ ਗੁਰਦੀਪ ਸਿੰਘ ਬਿੱਲੂ ਸੇਖੋਂ ਤੇ ਕੁਲਦੀਪ ਸਿੰਘ ਕੈਨੇਡਾ ਦੀ ਭਰਜਾਈ ਬੀਬੀ ਦਰਸ਼ਨ ਕੌਰ ਪਤਨੀ ਰਣਜੀਤ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ...

ਪੂਰੀ ਖ਼ਬਰ »

ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਨੇ 13ਵੇਂ ਵਿਸ਼ਾਲ ਖ਼ੂਨਦਾਨ ਕੈਂਪ ਦੀ ਤਾਰੀਖ਼ ਐਲਾਨੀ

ਅਹਿਮਦਗੜ੍ਹ, 16 ਜਨਵਰੀ (ਰਣਧੀਰ ਸਿੰਘ ਮਹੋਲੀ/ ਰਵਿੰਦਰ ਪੁਰੀ)-ਵਿਸ਼ਾਲ ਖ਼ੂਨਦਾਨ ਕੈਂਪ ਅਤੇ ਸਮਾਜ ਸੇਵੀਂ ਕਾਰਜਾਂ ਵਿਚ ਮੋਹਰੀ ਰਾਜ ਪੁਰਸਕਾਰ ਨਾਲ ਸਨਮਾਨਿਤ ਸੰਸਥਾ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਵਲੋਂ 13ਵੇਂ ਵਿਸ਼ਾਲ ਖ਼ੂਨਦਾਨ ਕੈਂਪ ਦੀਆਂ ਤਿਆਰੀਆਂ ...

ਪੂਰੀ ਖ਼ਬਰ »

ਬੀਜਾ ਚੌਕ 'ਚ ਲੱਗੇ ਕਾਂਗਰਸੀਆਂ ਦੇ ਬੋਰਡ 'ਤੇ ਅਕਾਲੀ ਆਗੂਆਂ ਦੀਆਂ ਤਸਵੀਰਾਂ ਦੀ ਇਲਾਕੇ ਵਿਚ ਖੂਬ ਚਰਚਾ

ਬੀਜਾ, 16 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)- ਬੀਜਾ ਦੇ ਚੌਾਕ ਵਿਚ ਲੱਗੇ ਬੋਰਡ 'ਤੇ ਲੱਗੀਆਂ ਫ਼ੋਟੋਆਂ ਨੂੰ ਦੇਖ ਹਰ ਕਿਸੇ ਵਲੋਂ ਚਰਚਾ ਕੀਤੀ ਜਾਣੀ ਆਮ ਗੱਲ ਹੈ | ਫਲੈਕਸ ਬੋਰਡ ਦੀ ਇਲਾਕੇ ਵਿਚ ਸੋਸ਼ਲ ਮੀਡੀਆ 'ਤੇ ਵੀ ਖੂਬ ਚਰਚਾ ਦੇਖਣ ਨੂੰ ਮਿਲੀ ਹੈ ¢ ਪਰ ਜਦੋਂ ਤੋਂ ਇਹ ਇਕ ...

ਪੂਰੀ ਖ਼ਬਰ »

ਕਟਾਣੀ ਕਲਾਂ 'ਚ ਭਲਕੇ ਨੂੰ ਹੋਣ ਵਾਲੇ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ

ਕੁਹਾੜਾ, 16 ਜਨਵਰੀ (ਤੇਲੁ ਰਾਮ ਕੁਹਾੜਾ)-ਪਿੰਡ ਕਟਾਣੀ ਕਲਾਂ ਵਿਖੇ 18 ਜਨਵਰੀ 2020 ਨੂੰ ਹੋਣ ਵਾਲੇ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ¢ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਮਾਂਗਟ ਨੇ ਦੱਸਿਆ ਕਿ ਕਰਵਾਏ ਜਾ ਰਹੇ ਇਸ ਕਬੱਡੀ ਕੱਪ ਵਿਚ ਕਬੱਡੀ ਦੇ ਸਟਾਰ ...

ਪੂਰੀ ਖ਼ਬਰ »

ਸਾਬਕਾ ਸੈਨਿਕ ਸਮਾਜ ਸੇਵਾ ਐਸੋਸੀਏਸ਼ਨ ਦੀ ਮੀਟਿੰਗ ਹੋਈ

ਸਾਹਨੇਵਾਲ, 16 ਜਨਵਰੀ (ਹਰਜੀਤ ਸਿੰਘ ਢਿੱਲੋਂ)-ਸਾਬਕਾ ਸੈਨਿਕ ਸਮਾਜ ਸੇਵਾ ਐਸੋਸੀਏਸ਼ਨ ਦੀ ਕੈਪਟਨ ਅਮਰੀਕ ਸਿੰਘ ਉਮੈਦਪੁਰੀ ਪ੍ਰਧਾਨ ਦੀ ਅਗਵਾਈ ਵਿਚ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਹੋਈ ਮੀਟਿੰਗ ਦੇ ਮਿਲੇ ਵੇਰਵੇ ਅਨੁਸਾਰ ਵੱਖ-ਵੱਖ ਵਿਸ਼ਿਆਂ 'ਤੇ ...

ਪੂਰੀ ਖ਼ਬਰ »

ਸਵ: ਸੁਰਿੰਦਰਪਾਲ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ

ਡੇਹਲੋਂ, 16 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਆਲਮਗੀਰ ਮੋਟਰ ਫਾਈਨਾਂਸ ਮਾਲਕ ਸਵ: ਸੁਰਿੰਦਰਪਾਲ ਸਿੰਘ ਦੀ ਆਤਮਿਕ ਸ਼ਾਂਤੀ ਲਈ ਗ੍ਰਹਿ ਰੱਖੇ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਸਾਹਿਬ ਦੇ ਦੀਵਾਨ ਹਾਲ ਵਿਖੇ ਸ਼ਰਧਾਂਜਲੀ ...

ਪੂਰੀ ਖ਼ਬਰ »

ਹਰਪਾਲ ਸਿੰਘ ਢੰਡਾ ਨੂੰ ਸ਼ਰਧਾਂਜਲੀਆਂ ਭੇਟ

ਸਮਰਾਲਾ, 16 ਜਨਵਰੀ (ਬਲਜੀਤ ਸਿੰਘ ਬਘੌਰ)-ਬਲਾਕ ਸੰਮਤੀ ਸਮਰਾਲਾ ਦੇ ਚੇਅਰਮੈਨ ਅਜਮੇਰ ਸਿੰਘ ਪੂਰਬਾ ਦੇ ਮਾਮਾ ਅਤੇ ਆੜ੍ਹਤੀ ਜਸਮੇਰ ਸਿੰਘ ਢੰਡੇ ਦੇ ਚਾਚਾ ਹਰਪਾਲ ਸਿੰਘ ਢੰਡਾ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦੇ ਨਮਿਤ ਪਾਠ ਦੇ ਭੋਗ ਤੇ ਸ਼ਰਧਾਂਜਲੀ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ 2 ਮੋਟਰਸਾਈਕਲ ਸਵਾਰ ਜ਼ਖ਼ਮੀ

ਖੰਨਾ, 16 ਜਨਵਰੀ (ਧੀਮਾਨ)-ਬੀਤੀ ਰਾਤ ਸੜਕ ਹਾਦਸੇ ਵਿਚ 2 ਮੋਟਰਸਾਈਕਲ ਸਵਾਰ ਵਿਅਕਤੀਆਂ ਦੇ ਜ਼ਖ਼ਮੀ ਹੋ ਗਏ | ਸਿਵਲ ਹਸਪਤਾਲ ਵਿਖੇ ਦਾਖ਼ਲ ਹਰਜੀਤ ਸਿੰਘ ਅਤੇ ਜਗਤਾਰ ਸਿੰਘ ਵਾਸੀ ਮਾਡਲ ਟਾਊਨ ਖੰਨਾ ਨੇ ਦੱਸਿਆ ਕਿ ਕਿਸੇ ਕੰਮ ਤੋਂ ਵਾਪਸ ਲੁਧਿਆਣਾ ਤੋਂ ਮੋਟਰਸਾਈਕਲ 'ਤੇ ਆ ...

ਪੂਰੀ ਖ਼ਬਰ »

ਭਾਜਪਾ ਜ਼ਿਲ੍ਹਾ ਪ੍ਰਧਾਨ ਟਿੰਕੂ ਦੀ ਅਗਵਾਈ ਵਿਚ ਏ.ਡੀ.ਸੀ ਨੂੰ ਸੀ.ਏ.ਏ. ਦੇ ਹੱਕ ਵਿਚ ਮੰਗ ਪੱਤਰ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਸੀ.ਏ.ਏ. ਨੂੰ ਪੰਜਾਬ ਵਿਚ ਲਾਗੂ ਨਾ ਹੋਣ ਦੇਣ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਪੂਰੀ ਤਰ੍ਹਾਂ ਨਾਲ ਗੈਰ ਜ਼ਿੰਮੇਵਾਰਾਨਾ ਤੇ ਗੈਰ-ਸੰਵਿਧਾਨਕ ਹੈ | ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਵਿਧਾਨ ਦੀ ...

ਪੂਰੀ ਖ਼ਬਰ »

ਮਾਨਯੋਗ ਹਾਈ ਕੋਰਟ ਪੰਜਾਬ ਦੇ ਹੁਕਮਾਂ ਨਾਲ ਸਹਿਕਾਰੀ ਸਭਾ ਚੱਕ ਸਰਵਣ ਨਾਥ ਦੀ ਚੋਣ ਹੋਈ

ਕੁਹਾੜਾ, 16 ਜਨਵਰੀ (ਤੇਲੂ ਰਾਮ ਕੁਹਾੜਾ)-ਚੱਕ ਸਰਵਣ ਨਾਥ, ਮਾਨਗੜ੍ਹ, ਲਾਟੋਂ ਜੋਗਾ ਅਤੇ ਲਾਟੋਂ ਦਾਨਾ ਚਾਰ ਪਿੰਡਾਂ ਦੀ ਸਾਂਝੀ 'ਦੀ ਚੱਕ ਸਰਵਣ ਨਾਥ ਬਹੁ-ਮੰਤਵੀਂ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਚੱਕ ਸਰਵਣ ਨਾਥ' ਦੀ ਚੋਣ 16 ਦਸੰਬਰ 2019 ਨੰੂ ਰੱਖੀ ਗਈ ਸੀ ਪਰ ਅਮਲਾ ਨਾ ਆਉਣ ...

ਪੂਰੀ ਖ਼ਬਰ »

ਸਹਿਕਾਰੀ ਦੁੱਧ ਸਭਾ ਲੱਖੋਵਾਲ ਕਲਾਂ ਨੇ ਮੁਨਾਫ਼ਾ ਵੰਡਿਆ

ਮਾਛੀਵਾੜਾ ਸਾਹਿਬ, 16 ਜਨਵਰੀ (ਸੁਖਵੰਤ ਸਿੰਘ ਗਿੱਲ)- ਦਿ ਸਹਿਕਾਰੀ ਦੁੱਧ ਉਤਪਾਦਕ ਸਭਾ ਲੱਖੋਵਾਲ ਕਲਾਂ ਦੇ ਮੈਂਬਰਾਂ ਵਲੋਂ ਏਰੀਆ ਅਫ਼ਸਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਮੁਨਾਫ਼ਾ ਵੰਡ ਸਮਾਰੋਹ ਕਰਵਾਇਆ | ਮੁਨਾਫ਼ਾ ਵੰਡ ਸਮਾਰੋਹ ਦੌਰਾਨ ਦੁੱਧ ਉਤਪਾਦਕਾਂ ਨੂੰ ਸਭਾ ...

ਪੂਰੀ ਖ਼ਬਰ »

ਟ੍ਰੈਫਿਕ ਨਿਯਮਾਂ ਸਬੰਧੀ ਟ੍ਰੈਫਿਕ ਇੰਚਾਰਜ ਸੰਧੂ ਨੇ ਲੋਕਾਂ ਨੂੰ ਵੰਡੇ ਪੈਂਫਲੇਟ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ. ਐੱਸ. ਪੀ. ਟ੍ਰੈਫਿਕ ਸਮਸ਼ੇਰ ਸਿੰਘ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਟ੍ਰੈਫਿਕ ਪੁਲਿਸ ਖੰਨਾ ਦੇ ਇੰਚਾਰਜ ਪਵਨਦੀਪ ਸਿੰਘ ਸੰਧੂ ਨੇ 31ਵਾਂ ਸੜਕ ਸੁਰੱਖਿਆ ਹਫ਼ਤਾ ਮਨਾਉਣ ਸਮੇਂ ਸਕੂਲ ਦੇ ਵਿਦਿਆਰਥੀਆਂ, ਟਰੱਕਾਂ, ਕਾਰਾਂ ਦੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਦੇ ਵੱਖ-ਵੱਖ ਚਿੰਨ੍ਹਾਂ ਦੀ ਪਹਿਚਾਣ ਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਜਾਣਕਾਰੀ ਦਿੱਤੀ | ਇਸ ਮੌਕੇ ਲੋਕਾਂ ਨੂੰ ਡਰਾਈਵਿੰਗ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨ, ਰਾਂਗ ਸਾਈਡ ਨਾ ਚੱਲਣ, ਆਪਣੀਆਂ ਵਾਹਨਾਂ ਦੇ ਕਾਗ਼ਜ਼ ਪੂਰੇ ਰੱਖਣ, ਹੈਲਮਟ ਪਾ ਕੇ ਦੋ ਪਹੀਆ ਵਾਹਨ ਚਲਾਉਣ ਸਮੇਤ ਹੋਰ ਕਈ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ | ਇਸ ਮੌਕੇ ਉਨ੍ਹਾਂ ਨੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਪੈਂਫਲੈਂਟ ਵੀ ਵੰਡੇ |

ਖ਼ਬਰ ਸ਼ੇਅਰ ਕਰੋ

 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਂਸਰ ਜਾਂਚ ਕੈਂਪ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਮੁੱਖ ਰੱਖਦਿਆਂ ਅੱਜ ਵਰਲਡ ਕੈਂਸਰ ਕੇਅਰ ਸੰਸਥਾ ਵਲੋਂ ਚਲਾਏ ਜਾ ਰਹੇ ਵੱਖ-ਵੱਖ ਕੈਂਪਾਂ ਦੀ ਲੜੀ ਅਧੀਨ ਪਿੰਡ ਸਲੌਦੀ ਵਿਖੇ ਐਨ.ਆਰ.ਆਈ. ਪ੍ਰੀਤਮ ਸਿੰਘ ਮਾਨ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਧਾਰਮਿਕ ਪ੍ਰੀਖਿਆ 'ਚ ਮਾਤਾ ਗੁਜਰੀ ਸਕੂਲ ਦੇ ਬੱਚੇ ਰਹੇ ਜੇਤੂ

ਮਾਛੀਵਾੜਾ ਸਾਹਿਬ, 16 ਜਨਵਰੀ (ਸੁਖਵੰਤ ਸਿੰਘ ਗਿੱਲ)-ਸਿੱਖ ਇਤਿਹਾਸ ਤੇ ਧਾਰਮਿਕ ਕਾਰਜਾਂ ਲਈ ਜਾਣੇ ਜਾਂਦੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਅੱਠਵੀਂ ਕਲਾਸ ਤੱਕ ਦੇ ਬੱਚਿਆਂ ਦੀ ਲਈ ਗਈ ਧਾਰਮਿਕ ਪ੍ਰੀਖਿਆ ਵਿਚ ਵੱਖ-ਵੱਖ ਸਕੂਲਾਂ ਦੇ 35 ਵਿਦਿਆਰਥੀਆਂ ਨੇ ਹਿੱਸਾ ...

ਪੂਰੀ ਖ਼ਬਰ »

ਖੱਤਰੀ ਚੇਤਨਾ ਮੰਚ ਨੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਕੀਤੀ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)-ਪੰਜਾਬ ਖੱਤਰੀ ਚੇਤਨਾ ਮੰਚ ਵਲੋਂ ਏ.ਐਸ. ਕਾਲਜ ਅਤੇ ਏ.ਐਸ. ਕਾਲਜ ਆਫ਼ ਐਜੂਕੇਸ਼ਨ ਦੇ ਇਕ-ਇਕ ਵਿਦਿਆਰਥੀ ਦੀ ਫ਼ੀਸ ਦਾ ਚੈੱਕ ਅਕਾਊਾਟੈਂਟ ਅਵਤਾਰ ਸਿੰਘ ਨੂੰ ਸੌਾਪਿਆ ਗਿਆ | ਇਸ ਦੇ ਨਾਲ ਹੀ ਮੰਚ ਨੇ ਵੇਦ ਮੰਦਰ ਮਾਡਲ ਹਾਈ ਸਕੂਲ ਦੇ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਪੁਲਿਸ ਮੁਲਾਜ਼ਮ ਦੀ ਮੌਤ

ਖੰਨਾ, 16 ਜਨਵਰੀ (ਮਨਜੀਤ ਸਿੰਘ ਧੀਮਾਨ)-ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ | ਉਸਨੂੰ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰੀ ਸੀ | ਮਿ੍ਤਕ ਦੀ ਪਹਿਚਾਣ ਨਿਰਮਲ ਸਿੰਘ 55 ਸਾਲ ਵਾਸੀ ਕੰਮਾਂ ਘੁਰਾਲਾ ਵਜੋਂ ਹੋਈ ਹੈ | ਨਿਰਮਲ ਸਿੰਘ ਜੀ.ਆਰ.ਪੀ. ...

ਪੂਰੀ ਖ਼ਬਰ »

ਖੇਤੀਬਾੜੀ ਮਾਹਿਰਾਂ ਨੇ ਨਦੀਨ-ਨਾਸ਼ਕਾਂ ਦੀ ਲੋੜ ਤੋਂ ਵੱਧ ਵਰਤੋਂ ਬਾਰੇ ਕੀਤਾ ਸੁਚੇਤ

ਪਾਇਲ, 16 ਜਨਵਰੀ (ਨਿਜ਼ਾਮਪੁਰ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੀਨੀਅਰ ਫ਼ਸਲ ਵਿਗਿਆਨੀ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੇ ਦਿਨਾਂ ਵਿਚ ਕਿਸਾਨਾਂ ਦੇ ਖੇਤਾਂ ਵਿਚ ਕੀਤੇ ਨਿਰੀਖਣ ਵਿਚ ਕਣਕ ਦੀ ਫ਼ਸਲ ਉੱਪਰ ਨਦੀਨ-ਨਾਸ਼ਕਾਂ ਦਾ ਮਾੜਾ ਅਸਰ ਦੇਖਣ ਨੂੰ ...

ਪੂਰੀ ਖ਼ਬਰ »

ਕਿ੍ਕਟ ਖਿਡਾਰੀ ਮਨਜੋਤ ਸਿੰਘ ਗਿੱਲ ਦੀ 65ਵੀਂ ਨੈਸ਼ਨਲ ਚੈਂਪੀਅਨਸ਼ਿੱਪ ਲਈ ਚੋਣ

ਡੇਹਲੋਂ, 16 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਕਸਬਾ ਡੇਹਲੋਂ ਦੇ ਜੰਮਪਲ ਅਤੇ ਨਨਕਾਣਾ ਸਾਹਿਬ ਸਕੂਲ ਦੇ 10+2 ਦੇ ਵਿਦਿਆਰਥੀ ਮਨਜੋਤ ਸਿੰਘ ਗਿੱਲ ਪੁੱਤਰ ਜਸਵੀਰ ਸਿੰਘ ਗਿੱਲ ਦੀ ਸਕੂਲ ਕਿ੍ਕਟ ਮੈਚਾਂ ਲਈ ਹਰਿਆਣਾ ਵਿਖੇ ਹੋ ਰਹੀ 65 ਨੈਸ਼ਨਲ ਚੈਂਪੀਅਨਸ਼ਿੱਪ ਲਈ ਲਗਾਤਾਰ ...

ਪੂਰੀ ਖ਼ਬਰ »

ਸਾਹਨੇਵਾਲ ਸ਼ਹਿਰ ਵਾਸੀਆਂ ਦੀਆਂ ਐਮ.ਪੀ. ਡਾ. ਬੋਪਾਰਾਏ ਨੇ ਸੁਣੀਆਂ ਮੁਸ਼ਕਿਲਾਂ

ਸਾਹਨੇਵਾਲ, 14 ਜਨਵਰੀ (ਅਮਰਜੀਤ ਸਿੰਘ ਮੰਗਲੀ)-ਨਗਰ ਕੌਾਸਲ ਸਾਹਨੇਵਾਲ ਦੇ ਪ੍ਰਧਾਨ ਸੁਖਜੀਤ ਸਿੰਘ ਹਰਾ ਦੀ ਪ੍ਰਧਾਨਗੀ ਹੇਠ ਗਾਰਡਨ ਪੈਲੇਸ ਸਾਹਨੇਵਾਲ ਵਿਖੇ ਵੱਖ-ਵੱਖ ਮਹਿਕਮੇ ਦੇ ਉੱਚ ਅਧਿਕਾਰੀਆਂ ਅਤੇ ਕਾਂਗਰਸੀ ਵਰਕਰਾਂ ਕੌਾਸਲਰਾਂ, ਸਰਪੰਚਾਂ ਅਤੇ ਸ਼ਹਿਰ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਦੇ ਅਧਿਆਪਕਾਂ ਨੇ ਵਿਦਿਆਰਥਣਾਂ ਨੂੰ ਵਾਧੂ ਕਲਾਸਾਂ ਲਈ ਘਰਾਂ ਵਿਚ ਜਾ ਕੇ ਪ੍ਰੇਰਿਆ

ਖੰਨਾ, 16 ਜਨਵਰੀ (ਹਰਜਿੰਦਰ ਸਿੰਘ ਲਾਲ)- ਸੌ ਫੀਸਦੀ ਨਤੀਜਾ ਲਿਆਉਣ ਦੀ ਮੁਹਿੰਮ ਵਿਚ ਕਿਸ਼ੋਰੀ ਲਾਲ ਜੇਠੀ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਪਿ੍ੰਸੀਪਲ ਸਤੀਸ਼ ਕੁਮਾਰ ਦੀ ਅਗਵਾਈ ਵਿਚ ਅਧਿਆਪਕਾਂ ਦੀ ਟੀਮ ਨੇ ਸਵੇਰੇ 5 ਵਜੇ ਸਕੂਲ ਦੀਆਂ ਵੱਖ-ਵੱਖ ...

ਪੂਰੀ ਖ਼ਬਰ »

ਸਰਕਾਰੀ ਸਕੂਲ ਡੇਹਲੋਂ ਤੋਂ ਨਕਦੀ ਤੇ ਮੋਟਰਸਾਈਕਲ ਚੋਰੀ

ਡੇਹਲੋਂ, 16 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਹਲੋਂ ਵਿਖੇ ਬੀਤੀ ਰਾਤ ਚੋਰਾਂ ਵਲੋਂ ਸਕੂਲ ਚੌਕੀਦਾਰ ਨੂੰ ਜ਼ਖ਼ਮੀ ਕਰਕੇ ਨਕਦੀ ਤੇ ਮੋਟਰਸਾਈਕਲ ਚੋਰੀ ਕਰ ਲਿਆ | ਸਕੂਲ ਦੇ ਪਿ੍ੰਸੀਪਲ ਬਲਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਹ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX