ਤਾਜਾ ਖ਼ਬਰਾਂ


ਉਤਰਾਖੰਡ ਦੇ ਰਾਜਪਾਲ, ਲੈ. ਜ. ਗੁਰਮੀਤ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  about 1 hour ago
ਅਸਾਮ ਵਿਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦਰਮਿਆਨ ਹੋਈ ਝੜਪ ਵਿਚ ਦੋ ਲੋਕਾਂ ਦੀ ਮੌਤ
. . .  1 minute ago
ਤਰਨ ਤਾਰਨ ਪੁਲਿਸ ਵਲੋਂ ਹੱਥ ਗੋਲੇ ਅਤੇ ਹਥਿਆਰਾਂ ਸਮੇਤ ਤਿੰਨ ਖਾੜਕੂ ਗ੍ਰਿਫ਼ਤਾਰ
. . .  about 1 hour ago
ਤਰਨ ਤਾਰਨ, 23 ਸਤੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਹੱਥ ਗੋਲੇ ਅਤੇ ਹਥਿਆਰਾਂ ਸਮੇਤ ਤਿੰਨ ਖਾੜਕੂਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ਹੈ, ਜਿਨ੍ਹਾਂ...
ਫ਼ਿਰੋਜ਼ਪੁਰ 'ਚ ਬੰਦ ਪਏ ਕੋਲਡ ਸਟੋਰ 'ਚੋਂ ਗੈਸ ਲੀਕ ਹੋਣ ਨਾਲ ਮੱਚੀ ਹਫ਼ੜਾ ਦਫ਼ੜੀ
. . .  about 2 hours ago
ਫ਼ਿਰੋਜ਼ਪੁਰ, 23 ਸਤੰਬਰ (ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਕੋਲਡ ਸਟੋਰ ਵਿਚੋਂ ਅੱਜ ਸ਼ਾਮ ਅਮੋਨੀਆ ਗੈਸ ...
ਆਦਮਪੁਰ ਏਅਰਪੋਰਟ 'ਤੇ ਬਣ ਰਿਹਾ ਨਵਾਂ ਟਰਮੀਨਲ ਬਹੁਤ ਜਲਦ ਹੋਵੇਗਾ ਚਾਲੂ - ਸੋਮ ਪ੍ਰਕਾਸ਼
. . .  about 2 hours ago
ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ) - ਆਦਮਪੁਰ ਏਅਰਪੋਰਟ 'ਤੇ ਨਵੇਂ ਟਰਮੀਨਲ ਬਿਲਡਿੰਗ ਦਾ ਨਿਰਮਾਣ, ਐਪਰਨ ਤੇ ਟੈਕਸੀ ਟਰੈਕ ਦਾ ਕੰਮ ਦਸੰਬਰ 2021 ਤੱਕ ਪੂਰਾ ਹੋ ਜਾਵੇਗਾ ਜਿਸ ਨਾਲ ਲੋਕਾਂ ਨੂੰ ਕਾਫ਼ੀ ਸਹੂਲਤ...
ਚਿੱਟ ਫੰਡ ਘੁਟਾਲੇ ਦੇ ਮਾਮਲੇ 11 ਅਚੱਲ ਸੰਪਤੀਆਂ ਕਬਜ਼ੇ ਵਿਚ
. . .  about 2 hours ago
ਨਵੀਂ ਦਿੱਲੀ, 23 ਸਤੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਚਿੱਟ ਫੰਡ ਘੁਟਾਲੇ ਦੇ ਮਾਮਲੇ ਵਿਚ ਡੀ.ਜੇ.ਐਨ. ਜਵੈਲਰਜ਼ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ 1.01 ਕਰੋੜ ਰੁਪਏ ਦੀਆਂ 11 ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਹੈੱਡ ਗ੍ਰੰਥੀ ਅਤੇ ਮੈਨੇਜਰ ਨੇ ਚਾਰਜ ਸੰਭਾਲ ਸੇਵਾ ਕੀਤੀ ਸ਼ੁਰੂ
. . .  about 2 hours ago
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਨਿੱਕੂਵਾਲ ,ਕਰਨੈਲ ਸਿੰਘ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਆਏ ਹੈੱਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਅਤੇ ਮੈਨੇਜਰ ਭਗਵੰਤ ਸਿੰਘ ਨੇ ਆਪਣਾ ਚਾਰਜ ਸੰਭਾਲ ਕੇ...
ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਸੰਬੰਧੀ ਇਕ ਉੱਚ ਪੱਧਰੀ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਲਈ ਭੇਜਿਆ ਜਾਵੇਗਾ - ਬੀਬੀ ਜਗੀਰ ਕੌਰ
. . .  about 3 hours ago
ਅੰਮ੍ਰਿਤਸਰ, 23 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਇੱਥੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਸ਼੍ਰੋਮਣੀ ਕਮੇਟੀ ਦੇ ਨਾਲ...
ਰੰਜਸ਼ ਦੌਰਾਨ ਗੋਲੀ ਚੱਲੀ
. . .  about 3 hours ago
ਮਮਦੋਟ, 23 ਸਤੰਬਰ (ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਲੱਖਾ ਹਾਜੀ ਵਿਖੇ ਦੋ ਧਿਰਾਂ ਵਿਚਕਾਰ ਪੁਰਾਣੀ ਰੰਜਸ਼ ਨੂੰ ਲੈ ਕੇ ਹੋਈ ਲੜਾਈ ਦੌਰਾਨ ਇਕ ਧਿਰ ਵਲੋਂ ਗੋਲੀ ਚਲਾਉਣ ਦਾ...
ਅਪਰੇਸ਼ਨ ਦੌਰਾਨ ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਬਰਾਮਦ
. . .  about 3 hours ago
ਸ੍ਰੀਨਗਰ, 23 ਸਤੰਬਰ - ਜੰਮੂ -ਕਸ਼ਮੀਰ ਦੇ ਵਿਚ ਭਾਰਤੀ ਫ਼ੌਜ ਨੇ ਐਲ.ਓ.ਸੀ. 'ਤੇ ਉੜੀ ਨੇੜੇ ਰਾਮਪੁਰ ਸੈਕਟਰ 'ਚ 3 ਅੱਤਵਾਦੀਆਂ ਨੂੰ ਮਾਰਿਆ ਹੈ। ਜ਼ਿਕਰਯੋਗ ਹੈ ਕਿ ਉਹ ਹਾਲ ਹੀ ਵਿਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ...
ਸੋਨੀਪਤ ਦੇ ਜ਼ਿਲ੍ਹਾ ਗਨੌਰ ਵਿਚ ਸਕੂਲ ਦੀ ਡਿੱਗੀ ਛੱਤ, ਕਈ ਬੱਚੇ ਅਤੇ ਅਧਿਆਪਕ ਜ਼ਖ਼ਮੀ
. . .  about 3 hours ago
ਸੋਨੀਪਤ, 23 ਸਤੰਬਰ - ਹਰਿਆਣਾ ਦੇ ਸੋਨੀਪਤ ਦੇ ਜ਼ਿਲ੍ਹਾ ਗਨੌਰ ਵਿਚ ਇਕ ਸਕੂਲ ਦੀ ਛੱਤ ਡਿੱਗ ਗਈ ਜਿਸ ਕਾਰਨ ਕਈ ਬੱਚੇ ਅਤੇ ਅਧਿਆਪਕ ...
ਵਰ੍ਹਦੇ ਮੀਂਹ ਵਿਚ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ
. . .  about 3 hours ago
ਨਾਭਾ, 23 ਸਤੰਬਰ (ਅਮਨਦੀਪ ਸਿੰਘ ਲਵਲੀ) - ਆਮ ਆਦਮੀ ਪਾਰਟੀ ਵਿਧਾਨ ਸਭਾ ਨਾਭਾ ਵਲੋਂ ਨਾਭਾ ਸ਼ਹਿਰ ਵਿਚ ਵੱਖਰੇ ਤਰੀਕੇ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ | ਗੁਰਦੇਵ ਸਿੰਘ ਦੇਵ ਮਾਨ ਹਲਕਾ ਇੰਚਾਰਜ ਵਿਧਾਨ ਸਭਾ ਨਾਭਾ ਤੇ ਮੇਘ ਚੰਦ ਸ਼ੇਰ...
'ਔਕਸ' ਵਿਚ ਭਾਰਤ ਨੂੰ ਨਹੀਂ ਕੀਤਾ ਜਾਵੇਗਾ ਸ਼ਾਮਿਲ - ਅਮਰੀਕਾ
. . .  about 4 hours ago
ਵਾਸ਼ਿੰਗਟਨ, 23 ਸਤੰਬਰ - ਅਮਰੀਕਾ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਦੀ ਘੇਰਾਬੰਦੀ ਲਈ ਆਸਟ੍ਰੇਲੀਆ ਅਤੇ ਬ੍ਰਿਟੇਨ ਦੇ ਨਾਲ ਇਕ ਨਵਾਂ ਗੱਠਜੋੜ ਬਣਾਇਆ ਹੈ, ਜਿਸਦਾ ਨਾਂਅ 'ਔਕਸ'' ਹੈ। ਅਮਰੀਕਾ ਨੇ ਇਸ ਗਠਜੋੜ ਵਿਚ ਭਾਰਤ ਜਾਂ ਜਾਪਾਨ ਨੂੰ ਸ਼ਾਮਿਲ...
ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਦੇ ਮਾਮਲੇ ਵਿਚ ਦਿੱਲੀ ਹਾਈਕੋਰਟ ਦਾ ਕੇਂਦਰ ਨੂੰ ਆਦੇਸ਼
. . .  about 4 hours ago
ਨਵੀਂ ਦਿੱਲੀ,23 ਸਤੰਬਰ - ਦਿੱਲੀ ਹਾਈਕੋਰਟ ਨੇ ਟੇਬਲ ਟੈਨਿਸ ਫੈਡਰੇਸ਼ਨ ਆਫ਼ ਇੰਡੀਆ ਦੇ ਉਸ ਨਿਯਮ 'ਤੇ ਅੰਤਰਿਮ ਰੋਕ ਲਗਾ ਦਿੱਤੀ ਹੈ ਜਿਸ ਵਿਚ ਕੌਮਾਂਤਰੀ ਮੁਕਾਬਲਿਆਂ ਲਈ ਚੁਣੇ ਜਾਣ ਵਾਲੇ ਕੌਮੀ ਕੋਚਿੰਗ ਕੈਂਪਾਂ 'ਚ ...
ਲਸ਼ਕਰ-ਏ-ਤੋਇਬਾ ਦੇ ਮੋਡੀਊਲ ਦਾ ਪਰਦਾਫਾਸ਼, ਚਾਰ ਕਾਬੂ
. . .  about 5 hours ago
ਸ੍ਰੀਨਗਰ, 23 ਸਤੰਬਰ - ਜੰਮੂ-ਕਸ਼ਮੀਰ ਪੁਲਿਸ ਨੇ ਹਾਜੀਨ, ਬਾਂਦੀਪੋਰਾ ਵਿਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ-ਕਮ-ਭਰਤੀ ਮੋਡੀਊਲ ਦਾ ਪਰਦਾਫਾਸ਼ ਕੀਤਾ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ...
ਭਾਰਤ ਭੂਸ਼ਨ ਆਸ਼ੂ ਵਲੋਂ ਨਗਰ ਨਿਗਮ ਦੇ ਜ਼ੋਨ ਡੀ. ਵਿਚ ਅਚਨਚੇਤ ਚੈਕਿੰਗ
. . .  about 5 hours ago
ਲੁਧਿਆਣਾ, 23 ਸਤੰਬਰ (ਅਮਰੀਕ ਸਿੰਘ ਬੱਤਰਾ, ਰੂਪੇਸ਼ ਕੁਮਾਰ) - ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਵਲੋਂ ਸਰਾਭਾ ਨਗਰ ਸਥਿਤ ਲੁਧਿਆਣਾ ਨਗਰ ਨਿਗਮ ਦੇ ਜ਼ੋਨ ਡੀ ਵਿਚ...
ਪਟਾਕਾ ਭੰਡਾਰਨ ਵਿਚ ਧਮਾਕਾ, ਦੋ ਲੋਕਾਂ ਦੀ ਮੌਤ
. . .  about 5 hours ago
ਬੰਗਲੁਰੂ, 23 ਸਤੰਬਰ - ਕਰਨਾਟਕ ਦੇ ਬੰਗਲੁਰੂ ਦੇ ਇਕ ਖੇਤਰ ਵਿਚ ਅੱਜ ਸਵੇਰੇ ਪਟਾਕਾ ਭੰਡਾਰਨ ਵਿਚ ਧਮਾਕਾ ਹੋਇਆ ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ...
ਗ਼ੈਰਹਾਜ਼ਰ ਪਾਏ ਗਏ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  about 6 hours ago
ਅੰਮ੍ਰਿਤਸਰ, 23 ਸਤੰਬਰ - (ਹਰਮਿੰਦਰ ਸਿੰਘ) - ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਰਕਾਰੀ ਮੁਲਾਜ਼ਮਾਂ ਨੂੰ ਡਿਊਟੀ 'ਤੇ ਸਮੇਂ ਸਿਰ ਹਾਜ਼ਰ ਹੋਣ ਸੰਬੰਧੀ ਕੀਤੀਆਂ...
ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  about 6 hours ago
ਕਪੂਰਥਲਾ, 23 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ...
ਨਾਜਾਇਜ਼ ਉਸਾਰੀਆਂ 'ਤੇ ਹੋਈ ਕਾਰਵਾਈ
. . .  about 6 hours ago
ਅੰਮ੍ਰਿਤਸਰ, 23 ਸਤੰਬਰ (ਹਰਮਿੰਦਰ ਸਿੰਘ ) - ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਹਵਾਈ ਅੱਡਾ ਮਾਰਗ 'ਤੇ ਅਣਅਧਿਕਾਰਤ ਤੌਰ 'ਤੇ ਹੋਈਆਂ ਉਸਾਰੀਆਂ 'ਤੇ ਕਾਰਵਾਈ ਕਰਦੇ ਹੋਏ ...
ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
. . .  about 6 hours ago
ਸ੍ਰੀ ਅਨੰਦਪੁਰ ਸਾਹਿਬ (ਨਿੱਕੂਵਾਲ, ਕਰਨੈਲ ਸਿੰਘ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਬਣੇ ਜਨਰਲ ਸਕੱਤਰ ਅਤੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਆਪਣੇ ਪਰਿਵਾਰ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ...
ਸੁਨਾਮ ਨੇੜੇ ਬੱਸ ਪਲਟਣ ਕਾਰਨ ਇਕ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ
. . .  about 6 hours ago
ਸੁਨਾਮ ਊਧਮ ਸਿੰਘ ਵਾਲਾ,ਛਾਜਲੀ, 23 ਸਤੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ,ਕੁਲਵਿੰਦਰ ਸਿੰਘ ਰਿੰਕਾ) - ਅੱਜ ਸਵੇਰੇ ਸੁਨਾਮ ਜਾਖ਼ਲ ਸੜਕ 'ਤੇ ਸੁਨਾਮ ਨੇੜੇ ਇਕ ਮਿੰਨੀ ਬੱਸ ਦੇ ਪਲਟਣ ਕਾਰਨ...
ਦੀਪਇੰਦਰ ਸਿੰਘ ਪਟਵਾਲੀਆ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ
. . .  about 6 hours ago
ਚੰਡੀਗੜ੍ਹ, 23 ਸਤੰਬਰ - ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਦੀਪਇੰਦਰ ਸਿੰਘ ਪਟਵਾਲੀਆ ਨੂੰ ਬਣਾਇਆ ...
ਝੂਠੇ ਪੁਲਿਸ ਮੁਕਾਬਲੇ ਵਿਚ ਸੇਵਾਮੁਕਤ ਥਾਣੇਦਾਰ ਨੂੰ 10 ਸਾਲ ਦੀ ਕੈਦ
. . .  about 7 hours ago
ਐੱਸ. ਏ. ਐੱਸ. ਨਗਰ, 23 ਸਤੰਬਰ (ਜਸਬੀਰ ਸਿੰਘ ਜੱਸੀ) - 1992 ਵਿਚ ਪਿੰਡ ਫੇਰੂਮਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ 20 ਸਾਲ ਦੇ ਗੁਰਵਿੰਦਰ ਸਿੰਘ ਨੂੰ ਥਾਣਾ ਬਿਆਸ ਦੇ ਉਸ ਸਮੇਂ ਦੇ ਐੱਸ.ਐੱਚ.ਓ. ਵੱਸਣ ਸਿੰਘ ਅਤੇ ਥਾਣੇਦਾਰ ਅਮਰੀਕ ਸਿੰਘ ਵਲੋਂ...
ਵਰੁਣ ਰੂਜਮ ਬਣੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ
. . .  about 6 hours ago
ਚੰਡੀਗੜ੍ਹ, 23 ਸਤੰਬਰ - ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਜਾਰੀ ਤਾਜ਼ਾ ਹੁਕਮਾਂ 'ਚ ਮਾਰਕਫੈੱਡ ਪੰਜਾਬ ਦੇ ਪ੍ਰਬੰਧਕੀ ਨਿਰਦੇਸ਼ਕ ਵਰੁਣ ਰੂਜਮ ਆਈ.ਏ.ਐੱਸ. ਨੂੰ ਉਪ ਮੁੱਖ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਮਾਘ ਸੰਮਤ 551

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਪੰਜਾਬੀਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ ਚੰਡੀਗੜ੍ਹ 'ਚ ਪੰਜਾਬੀ ਦੀ ਬਹਾਲੀ ਖਾਤਰ ਚੰਡੀਗੜ੍ਹ ਪੰਜਾਬੀ ਮੰਚ ਵਲੋਂ ਵਿਸ਼ਾਲ ਰੋਸ ਧਰਨਾ

ਚੰਡੀਗੜ੍ਹ, 23 ਜਨਵਰੀ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ 'ਚ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾਉਣ ਖਾਤਰ ਲਗਾਤਾਰ ਸੰਘਰਸ਼ ਕਰ ਰਹੇ ਚੰਡੀਗੜ੍ਹ ਪੰਜਾਬੀ ਮੰਚ ਅਤੇ ਉਸ ਦੇ ਸਮੂਹ ਸਹਿਯੋਗੀ ਸੰਗਠਨਾਂ ਨੇ ਇਕ ਵਾਰ ਫਿਰ ਅੱਜ ਚੰਡੀਗੜ੍ਹ ਦੇ ਸੈਕਟਰ 17 'ਚ ...

ਪੂਰੀ ਖ਼ਬਰ »

ਸੀ. ਆਈ. ਆਈ. ਵਲੋਂ ਕਰਵਾਈ ਉੱਤਰ ਖੇਤਰੀ ਕਾਨਫ਼ਰੰਸ

ਚੰਡੀਗੜ੍ਹ, 23 ਜਨਵਰੀ (ਆਰ.ਐਸ.ਲਿਬਰੇਟ)-ਸੀ.ਆਈ.ਆਈ. ਵਲੋਂ ਕਰਵਾਈ ਉੱਤਰ ਖੇਤਰੀ ਕਾਨਫ਼ਰੰਸ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਸੰਬੋਧਨ ਦੌਰਾਨ ਕਿਹਾ ਕਿ ਪੇਂਡੂ ਖੇਤਰਾਂ ਨੂੰ ਤਕਨਾਲੋਜੀ ਵੱਲ ਉਤਸ਼ਾਹਿਤ ਕਰਕੇ ...

ਪੂਰੀ ਖ਼ਬਰ »

ਅੰਬਾਲਾ ਸ਼ਹਿਰ ਬੱਸ ਸਟੈਂਡ ਸੁਸ਼ਮਾ ਸਵਰਾਜ ਦੇ ਨਾਂਅ 'ਤੇ ਹੋਵੇਗਾ -ਕੈਬਨਿਟ ਮੰਤਰੀ ਸ਼ਰਮਾ

ਚੰਡੀਗੜ੍ਹ, 23 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਅੰਬਾਲਾ ਸ਼ਹਿਰ ਦੇ ਬੱਸ ਸਟੈਂਡ ਦਾ ਨਾਂਅ ਸਾਬਕਾ ਵਿਦੇਸ਼ ਮੰਤਰੀ ਸਵਰਗਵਾਸੀ ਸੁਸ਼ਮਾ ਸਵਰਾਜ ਦੇ ਨਾਂਅ 'ਤੇ ਕਰਨ ਦਾ ਫੈਸਲਾ ਕੀਤਾ ਹੈ | ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਦੱਸਿਆ ...

ਪੂਰੀ ਖ਼ਬਰ »

24 ਤੇ 25 ਨੂੰ ਚੋਣਵੇਂ ਸੈਕਟਰਾਂ ਵਿਚ ਪਾਣੀ ਦੀ ਸਪਲਾਈ ਬੰਦ ਰਹੇਗੀ

ਚੰਡੀਗੜ੍ਹ, 23 ਜਨਵਰੀ (ਆਰ.ਐਸ.ਲਿਬਰੇਟ)-ਭਲਕੇ ਤੋਂ 24 ਤੇ 25 ਜਨਵਰੀ ਨੂੰ ਚੰਡੀਗੜ੍ਹ ਦੇ ਚੋਣਵੇਂ ਸੈਕਟਰਾਂ ਵਿਚ ਦੁਪਹਿਰ ਅਤੇ ਸਾਮ ਨੂੰ ਪਾਣੀ ਦੀ ਸਪਲਾਈ ਬੰਦ ਰਹੇਗੀ | ਨਗਰ ਨਿਗਮ ਅਨੁਸਾਰ ਵਾਟਰ ਵਰਕਸ ਸੈਕਟਰ 32 ਸੀ ਦੇ ਅੰਦਰ ਵਾਟਰ ਸਪਲਾਈ ਲਾਈਨ ਵਿਚ ਸਲਾਈਸ ਵਾਲਵ ਦੀ ...

ਪੂਰੀ ਖ਼ਬਰ »

ਮਾਣਯੋਗ ਹਾਈ ਕੋਰਟ ਵਲੋਂ ਬੋਰਡ ਦੇ 250 ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੇਣ ਦਾ ਸਿੱਖਿਆ ਬੋਰਡ ਨੂੰ ਹੁਕਮ

ਐੱਸ. ਏ. ਐੱਸ. ਨਗਰ, 23 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਬੋਰਡ 'ਚ 2004 ਤੋਂ ਅਡਹਾਕ 'ਤੇ ਭਰਤੀ ਕੀਤੇ ਕਲਰਕ, ਸੇਵਾਦਾਰ ਅਤੇ ਵਿਸ਼ਾ ਮਾਹਿਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੁਰਾਣੀ ਸਕੀਮ ਅਧੀਨ ਪੈਨਸ਼ਨ ਲੈਣ ਦੇ ਅਧਿਕਾਰੀ ...

ਪੂਰੀ ਖ਼ਬਰ »

ਉਪ ਕੁਲਪਤੀ ਵਲੋਂ ਚੀਫ਼ ਆਰਕੀਟੈਕਟ ਨਾਲ ਮਾਸਟਰ ਪਲਾਨ ਸਬੰਧੀ ਮੀਟਿੰਗ

ਚੰਡੀਗੜ੍ਹ, 23 ਜਨਵਰੀ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ.ਰਾਜ ਕੁਮਾਰ ਨੇ ਅੱਜ ਚੀਫ਼ ਆਰਕੀਟੈਕਟ, ਸ਼ਹਿਰੀ ਯੋਜਨਾਬੰਦੀ ਵਿਭਾਗ ਕਪਿਲ ਸੇਤੀਆ, ਡਿਪਟੀ ਟਾਊਨ ਪਲੈਨਰ ਸ੍ਰੀਮਤੀ ਰੋਮਾ ਅਤੇ ਸੀਨੀਅਰ ਆਰਕੀਟੈਕਟ ਰਾਜੀਵ ਮਹਿਤਾ ਨਾਲ ਬੈਠਕ ...

ਪੂਰੀ ਖ਼ਬਰ »

ਪੀ. ਯੂ.'ਚ ਦੋ ਦਿਨਾ ਮੀਡੀਆ ਫੈਸਟ 'ਸੋਚ' ਅੱਜ ਹੋਵੇਗਾ ਸ਼ੁਰੂ

ਚੰਡੀਗੜ੍ਹ, 23 ਜਨਵਰੀ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਵਿਖੇ ਦੋ ਦਿਨਾਂ ਮੀਡੀਆ ਫੈਸਟ 'ਸੋਚ' ਦੀ ਸ਼ੁਰੂਆਤ ਅੱਜ ਕੀਤੀ ਜਾਏਗੀ | ਇਸ ਫੈਸਟ ਸਬੰਧੀ ਅੱਜ ਸਟੂਡੈਂਟ ਵਿਖੇ ਫਲੈਸ਼ ਮੋਬ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ¢ ਦੋ ...

ਪੂਰੀ ਖ਼ਬਰ »

ਸੜਕ ਸੁਰੱਖਿਆ ਨੂੰ ਲੈ ਕੇ ਟਰਾਂਸਪੋਰਟ ਮੰਤਰੀ ਵਲੋਂ ਵਿਭਾਗੀ ਅਧਿਕਾਰੀਆਂ ਨਾਲ ਬੈਠਕ

ਪੰਚਕੂਲਾ, 23 ਜਨਵਰੀ (ਕਪਿਲ)-ਸੜਕ ਸੁਰੱਖਿਆ ਨੂੰ ਲੈ ਕੇ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਵਲੋਂ ਪੰਚਕੂਲਾ ਵਿਖੇ ਸੂਬੇ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ | ਬੈਠਕ ਤੋਂ ਬਾਅਦ ਮੀਡੀਆ ਦੇ ਰੂ-ਬ-ਰੂ ਹੁੰਦੇ ਹੋਏ ਮੰਤਰੀ ਮੂਲ ਚੰਦ ਸ਼ਰਮਾ ਨੇ ਕਿਹਾ ਕਿ ...

ਪੂਰੀ ਖ਼ਬਰ »

ਯਾਦਵਿੰਦਰਾ ਕੰਗ ਨੇ ਸੀਨੀਅਰ ਵਾਈਸ ਚੇਅਰਮੈਨ ਦਾ ਅਹੁਦਾ ਸੰਭਾਲਿਆ

ਚੰਡੀਗੜ੍ਹ, 23 ਜਨਵਰੀ (ਅਜੀਤ ਬਿਊਰੋ)-ਅੱਜ ਯਾਦਵਿੰਦਰਾ ਕੰਗ ਨੇ ਉਦਯੋਗ ਵਿਭਾਗ ਵਿਖੇ ਸੀਨੀਅਰ ਵਾਈਸ ਚੇਅਰਮੈਨ, ਪੰਜਾਬ ਇੰਫੋਟੈਕ ਦਾ ਚਾਰਜ ਸੰਭਾਲਿਆ | ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਮੈਨੂੰ ...

ਪੂਰੀ ਖ਼ਬਰ »

ਹਰਿਆਣਾ ਸਰਕਾਰ ਵਲੋਂ ਹੁਣ ਨੌਵੀਂ ਤੋਂ 12ਵੀਂ ਤੱਕ ਵੀ ਮੁਫ਼ਤ ਕਿਤਾਬਾਂ ਦਿੱਤੀਆਂ ਜਾਣਗੀਆਂ- ਸਿੱਖਿਆ ਮੰਤਰੀ ਗੁੱਜਰ

ਚੰਡੀਗੜ੍ਹ, 23 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰ ਪਾਲ ਗੁੱਜਰ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਹੁਣ ਕਲਾਸ ਨੌਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਵੀ ਫਰੀ ਕਿਤਾਬਾਂ ਦਿੱਤੀਆਂ ਜਾਣਗੀਆਂ, ਇਸ ਸਮੇਂ ਪਹਿਲੀ ਤੋਂ 8ਵੀਂ ...

ਪੂਰੀ ਖ਼ਬਰ »

ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸਾਂ ਸਮੇਤ ਇਕ ਗਿ੍ਫ਼ਤਾਰ

ਚੰਡੀਗੜ੍ਹ, 23 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸਥਾਨਕ ਪੁਲਿਸ ਨੇ ਇਕ ਵਿਅਕਤੀ ਨੂੰ ਇਕ ਪਿਸਤੌਲ ਅਤੇ ਚਾਰ ਜਿੰਦਾ ਕਾਰਤੂਸਾਂ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਰਾਏਪੁਰ ਖੁਰਦ ਦੇ ਰਹਿਣ ਵਾਲੇ ਰਣਜੀਤ ਸਿੰਘ ਉਰਫ਼ ਠਾਕੁਰ ਵਜੋਂ ਹੋਈ ਹੈ | ...

ਪੂਰੀ ਖ਼ਬਰ »

ਚੰਡੀਗੜ੍ਹ ਬਾਲ ਸੁਰੱਖਿਆ ਅਧਿਕਾਰ ਕਮਿਸ਼ਨ ਨੇ ਬਾਲੜੀ ਦਿਵਸ ਮਨਾਇਆ

ਚੰਡੀਗੜ੍ਹ, 23 ਜਨਵਰੀ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਬਾਲ ਸੁਰੱਖਿਆ ਅਧਿਕਾਰ ਕਮਿਸ਼ਨ (ਸੀ. ਸੀ. ਪੀ. ਸੀ. ਆਰ.) ਵਲੋਂ ਚੰਡੀਗੜ੍ਹ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸੈਕਟਰ-18 ਵਿਖੇ ਬਾਲੜੀ ਦਿਵਸ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸਿੱਖਿਆ ਬੋਰਡ ਚੇਅਰਮੈਨ ਵਲੋਂ 14 ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ

ਐੱਸ. ਏ. ਐੱਸ. ਨਗਰ, 23 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ-ਕਮ-ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਵਲੋਂ ਹੁਕਮ ਜਾਰੀ ਕਰਕੇ ਸਿੱਖਿਆ ਬੋਰਡ ਦੇ 14 ਅਧਿਕਾਰੀਆਂ /ਕਰਮਚਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ | ਜਾਰੀ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਖ਼ਜ਼ਾਨਾ ਖ਼ਾਲੀ ਵਿੱਤ ਮੰਤਰੀ ਦੀ ਪਰਿਵਾਰ ਨਾਲ ਸਵਿਟਜ਼ਰਲੈਂਡ ਦੀਆਂ ਸੈਰਾਂ ਸਬੰਧੀ ਨਿਖੇਧੀ

ਚੰਡੀਗੜ੍ਹ, 23 ਜਨਵਰੀ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ 'ਖ਼ਜ਼ਾਨਾ ਖ਼ਾਲੀ' ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦੀ ਦਾਵੋਸ ਸੰਮੇਲਨ ਵਿਚ ਭਾਗ ਲੈਣ ਦੇ ਬਹਾਨੇ ਆਪਣੇ ਪਰਿਵਾਰ ਨਾਲ ਸਵਿਟਜ਼ਰਲੈਂਡ ਵਿਖੇ ਸੈਰ ਸਪਾਟੇ ਉੱਤੇ ਜਾਣ ਵਾਸਤੇ ਸਖ਼ਤ ਨਿਖੇਧੀ ...

ਪੂਰੀ ਖ਼ਬਰ »

ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਦੌਰਾਨ ਪਰੇਡ ਗਰਾਊਾਡ ਦੇ ਨੇੜਲੇ ਰਸਤੇ ਰਹਿਣਗੇ ਬੰਦ

ਚੰਡੀਗੜ੍ਹ, 23 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਗਣਤੰਤਰ ਦਿਵਸ ਦੌਰਾਨ ਹੋਣ ਵਾਲੀ ਪਰੇਡ ਦੀ ਰਿਹਰਸਲ ਸ਼ੁੱਕਰਵਾਰ ਸਵੇਰੇ ਸੈਕਟਰ 17 ਪਰੇਡ ਗਰਾਊਾਡ ਵਿਚ ਕੀਤੀ ਜਾਵੇਗੀ ਜਿਸ ਕਾਰਨ ਗਰਾਊਾਡ ਦੇ ਨਾਲ ਲੱਗਦੀਆਂ ਸੜਕਾਂ ਨੂੰ ਸਵੇਰੇ ਕੁਝ ਸਮੇਂ ਲਈ ਬੰਦ ਰੱਖਿਆ ...

ਪੂਰੀ ਖ਼ਬਰ »

2592 ਅਸਿਸਟੈਂਟ ਪ੍ਰੋਫੈਸਰ ਦੀਆਂ ਆਸਾਮੀਆਂ ਭਰੀਆਂ ਜਾਣਗੀਆਂ-ਸਿੱਖਿਆ ਮੰਤਰੀ

ਚੰਡੀਗੜ੍ਹ, 23 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰ ਪਾਲ ਨੇ ਦੱਸਿਆ ਕਿ ਸੂਬੇ ਦੇ ਸਰਕਾਰੀ ਕਾਲਜਾਂ ਵਿਚ ਜਲਦੀ ਹੀ 2592 ਅਸਿਸਟੈਂਟ ਪ੍ਰੋਫੈਸਰਾਂ ਦੀਆਂ ਆਸਾਮੀਆਂ ਭਰੀਆਂ ਜਾਣਗੀਆਂ, ਇਸ ਤੋਂ ਬਾਅਦ ਕਾਲਜਾਂ ਵਿਚ ਵਿਦਿਅਕ ਅਮਲੇ ਦੀ ਕਮੀ ...

ਪੂਰੀ ਖ਼ਬਰ »

ਖਰੜ ਵਿਖੇ ਐਸ. ਡੀ. ਐਮ. ਹਿਮਾਂਸ਼ੂ ਜੈਨ ਲਹਿਰਾਉਣਗੇ ਤਿਰੰਗਾ

ਖਰੜ, 23 ਜਨਵਰੀ (ਮਾਨ)-ਖਰੜ ਸਬ-ਡਵੀਜ਼ਨ ਦਾ ਗਣੰਤਤਰ ਦਿਵਸ ਅਨਾਜ ਮੰਡੀ ਖਰੜ ਵਿਖੇ ਮਨਾਇਆ ਜਾਵੇਗਾ, ਜਿਥੇ ਕਿ ਉਪ ਮੰਡਲ ਮੈਜਿਸਟ੍ਰੇਟ ਖਰੜ ਹਿਮਾਂਸ਼ੂ ਜੈਨ (ਆਈ. ਏ. ਐਸ.) ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਪੁਲਿਸ ਦੀਆਂ ਟੁਕੜੀਆਂ ਤੋਂ ਸਲਾਮੀ ਲੈਣਗੇ | ...

ਪੂਰੀ ਖ਼ਬਰ »

ਪੋਲਟਰੀ, ਡੇਅਰੀ ਤੇ ਐਗਰੀਕਲਚਰ 'ਤੇ ਆਧਾਰਿਤ ਤਿੰਨ ਰੋਜ਼ਾ ਇੰਟਰਨੈਸ਼ਨਲ ਇੰਡੀਆ ਪ੍ਰੋਗ੍ਰੈਸਿਵ ਐਗਰੀ ਐਕਸਪੋ ਸ਼ੁਰੂ

ਐੱਸ. ਏ. ਐੱਸ. ਨਗਰ, 23 ਜਨਵਰੀ (ਕੇ. ਐੱਸ. ਰਾਣਾ)-ਪੋਲਟਰੀ, ਡੇਅਰੀ ਅਤੇ ਐਗਰੀਕਲਚਰ 'ਤੇ ਆਧਾਰਿਤ ਤਿੰਨ ਰੋਜ਼ਾ ਇੰਟਰਨੈਸ਼ਨਲ ਇੰਡੀਆ ਪ੍ਰੋਗ੍ਰੈਸਿਵ ਐਗਰੀ ਐਕਸਪੋ ਅੱਜ ਸਥਾਨਕ ਫੇਜ਼-11 ਸਥਿਤ ਮੰਡੀਕਰਨ ਬੋਰਡ ਦੇ ਮੁੱਖ ਦਫ਼ਤਰ ਦੇ ਨਾਲ ਲਗਦੀ ਫ਼ਲ ਅਤੇ ਸਬਜ਼ੀ ਮਾਰਕੀਟ ...

ਪੂਰੀ ਖ਼ਬਰ »

ਸਿਹਤ ਮੰਤਰੀ ਸਿੱਧੂ ਵਲੋਂ ਸ਼ਾਸਤਰੀ ਮਾਡਲ ਸਕੂਲ ਨੂੰ ਲੈਬੋਰਟਰੀ ਦੇ ਰੱਖ-ਰਖਾਵ ਲਈ 2 ਲੱਖ ਦਾ ਚੈੱਕ ਭੇਟ

ਐੱਸ. ਏ. ਐੱਸ. ਨਗਰ, 23 ਜਨਵਰੀ (ਕੇ. ਐੱਸ. ਰਾਣਾ)-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਅੱਜ ਸਥਾਨਕ ਫੇਜ਼-1 ਸਥਿਤ ਸ਼ਾਸਤਰੀ ਮਾਡਲ ਸਕੂਲ ਦੀ ਮੈਨੇਜਮੈਂਟ ਨੂੰ ਸਕੂਲ ਵਿਚਲੀ ਲੈਬੋਰਟਰੀ ਦੇ ਰੱਖ-ਰਖਾਵ ਲਈ 2 ਲੱਖ ਰੁਪਏ ਦਾ ਚੈੱਕ ...

ਪੂਰੀ ਖ਼ਬਰ »

ਨਾਗਰਿਕਤਾ ਕਾਨੂੰਨ ਦੇ ਿਖ਼ਲਾਫ਼ ਯੂਥ ਕਾਂਗਰਸ ਦੀ ਮੋਟਰਸਾਈਕਲ ਰੈਲੀ ਦਾ ਖਰੜ ਪਹੁੰਚਣ 'ਤੇ ਸਵਾਗਤ

ਖਰੜ, 23 ਜਨਵਰੀ (ਗੁਰਮੁੱਖ ਸਿੰਘ ਮਾਨ)-ਪੰਜਾਬ ਯੂਥ ਕਾਂਗਰਸ ਵਲੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਸੀ. ਏ. ਏ. ਅਤੇ ਐਨ. ਆਰ. ਸੀ. ਬਿੱਲ ਦੇ ਿਖ਼ਲਾਫ਼ ਕੱਢੀ ਗਈ ਮੋਟਰਸਾਈਕਲ ਰੈਲੀ ਦਾ ਖਰੜ ਵਿਖੇ ਪੁੱਜਣ 'ਤੇ ਸਵਰਨਜੀਤ ਕੌਰ ਡਾਇਰੈਕਟਰ ਬੈਂਕ ਇੰਫਕੋ ਤੇ ਕੌਾਸਲਰ ਕਮਲ ...

ਪੂਰੀ ਖ਼ਬਰ »

ਭਾਜਪਾ ਵਲੋਂ ਦਿਖਾਏ ਤੇਵਰਾਂ ਕਾਰਨ ਅਕਾਲੀ ਦਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਲਿਆ ਫ਼ੈਸਲਾ-ਜਥੇ: ਸੇਖਵਾਂ

ਐੱਸ. ਏ. ਐੱਸ. ਨਗਰ, 23 ਜਨਵਰੀ (ਕੇ. ਐੱਸ. ਰਾਣਾ)-ਬਰਗਾੜੀ ਅਤੇ ਬੇਅਦਬੀ ਮਾਮਲਿਆਂ ਤੋਂ ਬਾਅਦ ਭਾਜਪਾ ਨੂੰ ਸਮਝ ਆ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰਕੇ ਪਾਰਟੀ ਨੂੰ ਸਿੱਖਾਂ ਦੀਆਂ ਵੋਟਾਂ ਮਿਲਣ ਦੀ ਬਜਾਏ ਸਿਆਸੀ ਨੁਕਸਾਨ ਹੀ ਝੱਲਣਾ ਪਵੇਗਾ ਹੈ, ਲਿਹਾਜ਼ਾ ...

ਪੂਰੀ ਖ਼ਬਰ »

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵ) ਦਾ ਵਫ਼ਦ ਸਕੱਤਰ ਸਕੂਲ ਸਿੱਖਿਆ ਪੰਜਾਬ ਨੂੰ ਮਿਲਿਆ

ਐੱਸ. ਏ. ਐੱਸ. ਨਗਰ, 23 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਕ) ਦਾ ਵਫ਼ਦ ਅਧਿਆਪਕ ਮਸਲਿਆਂ ਨੂੰ ਲੈ ਕੇ ਸੂਬਾ ਪ੍ਰਧਾਨ ਹਰਜੀਤ ਸਿੰਘ ਬਸੋਤਾ ਦੀ ਅਗਵਾਈ ਵਿਚ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੂੰ ਮਿਲਿਆ | ਇਸ ...

ਪੂਰੀ ਖ਼ਬਰ »

ਟੇਬਲ ਟੈਨਿਸ ਮੁਕਾਬਲੇ ਚੋਣ 28 ਜਨਵਰੀ ਨੂੰ

ਚੰਡੀਗੜ੍ਹ, 23 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਅਖਿਲ ਭਾਰਤੀ ਸਿਵਲ ਸਰਵਸਿਜ਼ ਟੇਬਲ ਟੈਨਿਸ ਮੁਕਾਬਲੇ ਲਈ ਹਰਿਆਣਾ ਦੀ ਟੀਮ ਦੀ ਚੋਣ 28 ਜਨਵਰੀ ਨੂੰ ਤਾਊ ਦੇਵੀ ਲਾਲ ਖੇਡ ਪਰਿਸਰ ਪੰਚਕੂਲਾ ਵਿਚ ਕੀਤੀ ਜਾਵੇਗੀ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ...

ਪੂਰੀ ਖ਼ਬਰ »

ਨਿਰਦੇਸ਼ਕ ਸਿਹਤ ਸੇਵਾਵਾਂ ਚੰਡੀਗੜ੍ਹ ਵਲੋਂ ਕਰਮਚਾਰੀਆਂ ਦਾ ਸਨਮਾਨ

ਚੰਡੀਗੜ੍ਹ, 23 ਜਨਵਰੀ (ਆਰ.ਐਸ.ਲਿਬਰੇਟ)- 26 ਜਨਵਰੀ ਤੋਂ ਪਹਿਲਾਂ ਸ੍ਰੀ ਜੀ. ਦੀਵਾਨ ਨਿਰਦੇਸ਼ਕ ਸਿਹਤ ਸੇਵਾਵਾਂ ਚੰਡੀਗੜ੍ਹ ਨੇ ਆਪਣੇ ਵਿਭਾਗੀ ਅਮਲੇ ਦੀ ਦਫ਼ਤਰੀ ਕੰਮਾਂ ਨੂੰ ਕਰਨ ਦੀ ਨਿਰੰਤਰ ਦਿਲਚਸਪੀ ਬਣਾਈ ਰੱਖਣ ਲਈ ਵੱਖ-ਵੱਖ ਸ਼ਾਖਾਵਾਂ ਅਨੁਸਾਰ ਸਨਮਾਨਿਆ ਜਾ ...

ਪੂਰੀ ਖ਼ਬਰ »

ਸ਼ਹਿਰ ਦੀ ਐਨ.ਜੀ.ਓ ਸੰਸਥਾ ਵਲੋਂ ਭਾਰਤੀ ਫ਼ੌਜ ਲਈ ਖ਼ੂਨਦਾਨ ਕੈਂਪ ਅੱਜ

ਚੰਡੀਗੜ੍ਹ, 23 ਜਨਵਰੀ (ਔਜਲਾ)-ਸ਼ਹਿਰ ਦੀ ਐਨ.ਜੀ.ਓ 'ਆਈ ਐਮ ਸਟਿਲ ਹਿਊਮਨ' ਵਲੋਂ ਪੀ.ਸੀ.ਐਲ ਗੇਟਵੇ ਅਤੇ ਡੀ.ਐਲ.ਐਫ ਦੇ ਸਹਿਯੋਗ ਨਾਲ ਭਾਰਤੀ ਫ਼ੌਜ ਦੇ ਜਵਾਨਾਂ ਦੀ ਭਲਾਈ ਲਈ ਖ਼ੂਨਦਾਨ ਕੈਂਪ 'ਸ਼ੌਰਿਆ ਬਲੱਡ ਕਨੈੱਕਟ ਵਿਦ ਇੰਡੀਅਨ ਆਰਮੀ' ਲਗਾਇਆ ਜਾਵੇਗਾ¢'ਆਈ ਐਮ ਸਟਿਲ ...

ਪੂਰੀ ਖ਼ਬਰ »

ਸੋਨੀਆ ਗਾਂਧੀ ਦੀ ਸਹਿਮਤੀ ਤੋਂ ਬਾਅਦ ਇਕਾਈ ਚੰਡੀਗੜ੍ਹ ਕਾਰਜਕਾਰਨੀ ਐਲਾਨ ਦਿੱਤੀ ਜਾਵੇਗੀ-ਛਾਬੜਾ

ਚੰਡੀਗੜ੍ਹ, 23 ਜਨਵਰੀ (ਆਰ.ਐਸ.ਲਿਬਰੇਟ)-ਕਾਂਗਰਸ ਇਕਾਈ ਚੰਡੀਗੜ੍ਹ ਵਲੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੁਖੀ ਸ੍ਰੀਮਤੀ ਸੋਨੀਆ ਗਾਂਧੀ ਦੀ ਸਹਿਮਤੀ ਤੋਂ ਬਾਅਦ ਇਕਾਈ ਚੰਡੀਗੜ੍ਹ ਕਾਰਜਕਾਰਨੀ ਐਲਾਨ ਦਿੱਤੀ ਜਾਵੇਗੀ | ਪ੍ਰਧਾਨ ਪ੍ਰਦੀਪ ਛਾਬੜਾ ਅਨੁਸਾਰ ਕਾਂਗਰਸ ...

ਪੂਰੀ ਖ਼ਬਰ »

ਜੈਕ ਵਫ਼ਦ ਨੇ ਉੱਚ ਸਿੱਖਿਆ ਮੰਤਰੀ ਸ. ਤਿ੍ਪਤ ਬਾਜਵਾ ਨਾਲ ਮੁਲਾਕਾਤ ਕੀਤੀ

ਚੰਡੀਗੜ੍ਹ, 23 ਜਨਵਰੀ (ਅਜੀਤ ਬਿਊਰੋ)-ਜੁਆਇੰਟ ਐਕਸ਼ਨ ਕਮੇਟੀ (ਜੈਕ) ਦੇ ਇੱਕ ਵਫ਼ਦ ਨੇ ਅੱਜ ਪੰਜਾਬ ਦੇ ਉੱਚ ਸਿੱਖਿਆ ਮੰਤਰੀ ਸ. ਤਿ੍ਪਤ ਰਾਜਿੰਦਰ ਸਿੰਘ ਬਾਜਵਾ ਨਾਲ ਮੁਲਾਕਾਤ ਕੀਤੀ¢ ਜਿਸ ਵਿਚ ਸਕੱਤਰ ਉੱਚ ਸਿੱਖਿਆ ਸ੍ਰੀ ਰਾਹੁਲ ਭੰਡਾਰੀ, ਵਿਸ਼ੇਸ਼ ਸਕੱਤਰ ਤਕਨੀਕੀ ...

ਪੂਰੀ ਖ਼ਬਰ »

ਹਾੜ੍ਹੀ ਦੇ ਮੌਸਮ ਲਈ ਨਹਿਰਾਂ ਵਿੱਚ ਪਾਣੀ ਛੱਡਣ ਬਾਰੇ ਵੇਰਵੇ ਜਾਰੀ

ਚੰਡੀਗੜ੍ਹ, 23 ਜਨਵਰੀ (ਅਜੀਤ ਬਿਊਰੋ)-ਜਲ ਸਰੋਤ ਵਿਭਾਗ ਵੱਲੋਂ ਹਾੜ੍ਹੀ ਦੇ ਸੀਜ਼ਨ ਦੌਰਾਨ 23 ਜਨਵਰੀ ਤੋਂ 30 ਜਨਵਰੀ, 2020 ਤੱਕ ਨਹਿਰਾਂ ਵਿੱਚ ਪਾਣੀ ਛੱਡਣ ਬਾਰੇ ਵੇਰਵੇ ਜਾਰੀ ਕੀਤੇ ਗਏ ਹਨ | ਇਸ ਸਬੰਧੀ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਰਹਿੰਦ ਕੈਨਾਲ ਸਿਸਟਮ ਦੀਆਂ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਵਲੋਂ ਲਾਇਨਜ਼ ਇਨਫਰਾ ਕੰਪਨੀ ਿਖ਼ਲਾਫ਼ ਪੁਲਿਸ ਨੂੰ ਸ਼ਿਕਾਇਤ

ਚੰਡੀਗੜ੍ਹ, 23 ਜਨਵਰੀ (ਆਰ.ਐਸ.ਲਿਬਰੇਟ)-ਅੱਜ ਦਲਿਤ ਰਕਸ਼ਾ ਦਲ ਦੇ ਪ੍ਰਧਾਨ ਸ੍ਰੀ ਨਰਿੰਦਰ ਚੌਧਰੀ ਦੀ ਅਗਵਾਈ ਵਿਚ ਨਗਰ ਨਿਗਮ ਵਿਚ ਸਫ਼ਾਈ ਦੀਆਂ ਠੇਕਾ ਅਧਾਰਤ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਨੇ ਲਾਇਨਜ਼ ਇਨਫਰਾ ਕੰਪਨੀ ਿਖ਼ਲਾਫ਼ ਸੈਕਟਰ 49 ਥਾਣੇ ਵਿਚ ਸ਼ਿਕਾਇਤ ...

ਪੂਰੀ ਖ਼ਬਰ »

ਏ. ਬੀ. ਵੀ. ਪੀ. ਨੇ ਡੀਨ ਵਿਦਿਆਰਥੀ ਭਲਾਈ ਨੂੰ ਸੌਾਪਿਆ ਮੰਗ ਪੱਤਰ

ਚੰਡੀਗੜ੍ਹ, 23 ਜਨਵਰੀ (ਮਨਜੋਤ ਸਿੰਘ ਜੋਤ)-ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ., ਪੰਜਾਬ ਯੂਨੀਵਰਸਿਟੀ ਨੇ ਮੈਸਾਂ/ਕੰਟੀਨਾਂ ਵਿਚ ਡਿਜੀਟਲ ਭੁਗਤਾਨ ਪ੍ਰਣਾਲੀ ਸ਼ੁਰੂ ਕਰਨ ਲਈ ਡੀਨ ਵਿਦਿਆਰਥੀ ਭਲਾਈ ਪ੍ਰੋ.ਇਮੈਨੁਅਲ ਨਾਹਰ ਨੂੰ ਇੱਕ ਮੰਗ ਪੱਤਰ ਸੌਾਪਿਆ¢ ਏ.ਬੀ.ਵੀ.ਪੀ. ਦੀ ...

ਪੂਰੀ ਖ਼ਬਰ »

ਗੁਰਦੁਆਰਾ ਫੇਜ਼-11 ਵਿਖੇ ਗੁਰਮਤਿ ਸਮਾਗਮ 26 ਨੂੰ

ਐੱਸ. ਏ. ਐੱਸ. ਨਗਰ, 23 ਜਨਵਰੀ (ਨਰਿੰਦਰ ਸਿੰਘ ਝਾਂਮਪੁਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਫੇਜ਼-11 ਮੁਹਾਲੀ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ 26 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਿਖੇ ਸਰਕਾਰੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਬਾਰੇ ਵਿਚਾਰ ਚਰਚਾ

ਚੰਡੀਗੜ੍ਹ, 23 ਜਨਵਰੀ (ਮਨਜੋਤ ਸਿੰਘ ਜੋਤ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26 ਦੇ ਇਕੂਅਲ ਅਵਸਰ ਸੈੱਲ ਵਲੋਂ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਸਰਕਾਰੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਬਾਰੇ ਇਕ ਵਿਚਾਰ ਚਰਚਾ ਪ੍ਰੋਗਰਾਮ ਕਰਵਾਇਆ ਗਿਆ | ਜਸਵਿੰਦਰ ਸਿੰਘ ...

ਪੂਰੀ ਖ਼ਬਰ »

ਉਪ ਕੁਲਪਤੀ ਦਫ਼ਤਰ ਤੋਂ ਪ੍ਰਸ਼ਾਸ਼ਕੀ ਬਲਾਕ ਤੱਕ ਬੰਦ ਕੀਤੇ ਰਸਤੇ ਦਾ ਵਿਦਿਆਰਥੀਆਂ ਵਲੋਂ ਵਿਰੋਧ

ਚੰਡੀਗੜ੍ਹ, 23 ਜਨਵਰੀ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਵਿਚ ਉਪ ਕੁਲਪਤੀ ਦਫ਼ਤਰ ਤੋਂ ਲੈ ਕੇ ਪ੍ਰਸ਼ਾਸ਼ਕੀ ਬਲਾਕ ਵਿਚਲੇ ਰਸਤੇ ਨੂੰ ਬੰਦ ਕਰਨ ਕਰਕੇ ਵਿਦਿਆਰਥੀਆਂ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ | ਵਿਦਿਆਰਥੀਆਂ ਵਲੋਂ ਇਹ ਰਸਤਾ ਮੁੜ ਖੋਲ੍ਹਣ ਦੀ ਮੰਗ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਰਿਸਰਚ ਸਕਾਲਰ ਦੀ ਨਿਊਟਨ ਭਾਬਾ ਪੀ.ਐਚ.ਡੀ. ਪਲੇਸਮੈਂਟ ਪ੍ਰੋਗਰਾਮ ਲਈ ਚੋਣ

ਚੰਡੀਗੜ੍ਹ, 23 ਜਨਵਰੀ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਤੋਂ ਪੀ.ਐਚ.ਡੀ. ਰਿਸਰਚ ਸਕਾਲਰ ਅਕਸ਼ੀ ਗੋਇਲ ਨੂੰ ਪੀ.ਯੂ. ਦੇ ਵਾਤਾਵਰਨ ਅਧਿਐਨ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਸੁਮਨ ਮੋਰ ਦੀ ਦੇਖ-ਰੇਖ ਹੇਠ ਪੀ.ਜੀ.ਆਈ. ਦੇ ਕਮਿਊਨਿਟੀ ਮੈਡੀਸਿਨ ਸਕੂਲ ਆਫ਼ ...

ਪੂਰੀ ਖ਼ਬਰ »

'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਤਹਿਤ ਲੋਕਾਂ ਲਈ ਜਾਗਰੂਕਤਾ ਮੁਹਿੰਮ

ਚੰਡੀਗੜ੍ਹ, 23 ਜਨਵਰੀ (ਆਰ.ਐਸ.ਲਿਬਰੇਟ)-'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਅਤੇ ਮੁਹਿੰਮ ਵਿਚ ਸ਼ਾਮਿਲ ਕਰਨ ਲਈ 'ਬੇਟੀ ਬਚਾਓ ਬੇਟੀ ਪੜ੍ਹਾਓ' ਹਫ਼ਤਾ 26 ਜਨਵਰੀ 2020 ਤੱਕ ਮਨਾਇਆ ਜਾ ਰਿਹਾ ਹੈ | ਹਫ਼ਤਾ ਚੱਲਣ ਵਾਲੀ ਮੁਹਿੰਮ ਅਧੀਨ ਵੱਖ ...

ਪੂਰੀ ਖ਼ਬਰ »

ਈਟ ਰਾਈਟ ਕੈਂਪਸ ਤਹਿਤ ਐਫ.ਐਸ.ਐਸ.ਏ.ਆਈ. ਵਲੋਂ ਆਡਿਟ

ਚੰਡੀਗੜ੍ਹ, 23 ਜਨਵਰੀ (ਆਰ.ਐਸ.ਲਿਬਰੇਟ)- ਖ਼ੁਰਾਕ ਸੁਰੱਖਿਆ ਸਿਹਤ ਵਿਭਾਗ, ਯੂ.ਟੀ. ਐਫ.ਐਸ.ਐਸ.ਏ.ਆਈ ਵਲੋਂ ਨਿਯੁਕਤ ਪੋਸਟ ਗਰੈਜੂਏਟ ਗੌਰਮਿੰਟ ਕਾਲਜ ਫ਼ਾਰ ਗਰਲਜ਼ ਸੈਕਟਰ –11 ਵਿਖੇ ਫੂਡ ਸੇਫ਼ਟੀ ਐਾਡ ਸਟੈਂਡਰਡ ਅਥਾਰਟੀ ਆਫ਼ ਇੰਡੀਆ ਵਲੋਂ ਈਟ ਰਾਈਟ ਕੈਂਪਸ ਤਹਿਤ ...

ਪੂਰੀ ਖ਼ਬਰ »

ਵਿਧਾਇਕਾਂ ਦੇ ਸਿਖਲਾਈ ਕੈਂਪ ਨੂੰ ਖੱਟਰ ਤੇ ਹੁੱਡਾ ਨੇ ਕੀਤਾ ਸੰਬੋਧਨ

ਚੰਡੀਗੜ੍ਹ, 23 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪਹਿਲ 'ਤੇ 14ਵੀਂ ਵਿਧਾਨ ਸਭਾ ਵਿੱਚ ਪਹਿਲੀ ਵਾਰ ਚੁਣ ਕੇ ਆਏ 44 ਵਿਧਾਇਕਾਂ ਨੂੰ ਵਿਧਾਇਕਾ ਕਾਰਜ ਪ੍ਰਣਾਲੀ ਸਮਝਣ ਦਾ ਇੱਕ ਸੁਨਹਿਰੀ ਮੌਕਾ ਪ੍ਰਾਪਤ ਹੋਇਆ, ਜਦੋਂ ਹਰਿਆਣਾ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਫੇਜ਼-4 ਵਿਖੇ ਦੋ ਰੋਜ਼ਾ ਗੁਰਮਤਿ ਸਮਾਗਮ 26 ਤੋਂ ਸ਼ੁਰੂ

ਐੱਸ. ਏ. ਐੱਸ. ਨਗਰ, 23 ਜਨਵਰੀ (ਨਰਿੰਦਰ ਸਿੰਘ ਝਾਂਮਪੁਰ)-ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼-4 ਮੁਹਾਲੀ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੰਮਿ੍ਤ ਸੰਚਾਰ ਅਤੇ ਵਿਸ਼ੇਸ਼ ਗੁਰਮਤਿ ਸਮਾਗਮ 26 ਅਤੇ 27 ਜਨਵਰੀ ਨੂੰ ਸ਼ਾਮ ਦੇ 6 ਵਜੇ ...

ਪੂਰੀ ਖ਼ਬਰ »

ਸਿਹਤ ਮੰਤਰੀ ਸਿੱਧੂ ਵਲੋਂ ਰਾਣੂ ਟਰੱਸਟ ਦਾ ਕੈਲੰਡਰ ਜਾਰੀ

ਐੱਸ. ਏ. ਐੱਸ. ਨਗਰ, 23 ਜਨਵਰੀ (ਕੇ. ਐੱਸ. ਰਾਣਾ)-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਅੱਜ ਕਰਤਾਰ ਸਿੰਘ ਰਾਣੂ ਯਾਦਗਾਰੀ ਟਰੱਸਟ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਾਲ 2020 ਦਾ ਕੈਲੰਡਰ ਰਿਲੀਜ਼ ਕੀਤਾ ਗਿਆ | ਇਸ ਮੌਕੇ ਕੈਬਨਿਟ ...

ਪੂਰੀ ਖ਼ਬਰ »

ਨਵ-ਚੇਤਨਾ ਵੈਲਫੇਅਰ ਟਰੱਸਟ ਵਲੋਂ ਕਰਵਾਈ ਬਾਡੀ ਬਿਲਡਿੰਗ ਚੈਂਪੀਅਨਸ਼ਿਪ

ਖਰੜ, 23 ਜਨਵਰੀ (ਜੰਡਪੁਰੀ)-ਨਵ-ਚੇਤਨਾ ਵੈਲਫੇਅਰ ਟਰੱਸਟ ਵਲੋਂ ਪੰਜਾਬ ਪੱਧਰ ਦੀ ਪਹਿਲੀ ਬਾਡੀ ਬਿਲਡਰ ਚੈਂਪੀਅਨਸ਼ਿਪ 'ਹਰਕੂਲੈਸ ਪੰਜਾਬ' ਖਰੜ ਦੇ ਐਨੀਜ਼ ਸਕੂਲ ਵਿਖੇ ਕਰਵਾਈ ਗਈ | ਚੈਂਪੀਅਨਸ਼ਿਪ ਦਾ ਉਦਘਾਟਨ ਕਰਦਿਆਂ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ...

ਪੂਰੀ ਖ਼ਬਰ »

ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਪਾਣੀ ਮਿਕਸ ਹੋਣ ਸਬੰਧੀ ਕਾਰਜਸਾਧਕ ਅਫ਼ਸਰ ਨੂੰ ਦਿੱਤਾ ਮੰਗ ਪੱਤਰ

ਖਰੜ, 23 ਜਨਵਰੀ (ਜੰਡਪੁਰੀ)-ਖਰੜ ਦੇ ਵਾਰਡ ਨੰ. 18 ਵਿਚ ਪੈਂਦੇ ਆਦਰਸ ਨਗਰ ਅਤੇ ਆਨੰਦ ਨਗਰ ਵਿਖੇ ਪਿਛਲੇ ਤਿੰਨ ਸਾਲਾਂ ਤੋਂ ਪੀਣ ਵਾਲੇ ਪਾਣੀ ਵਿਚ ਸੀਵੇਰਜ ਦਾ ਪਾਣੀ ਮਿਕਸ ਹੋ ਰਿਹਾ ਹੈ | ਇਸ ਸਬੰਧੀ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ...

ਪੂਰੀ ਖ਼ਬਰ »

ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਵਲੋਂ ਪਾਰਟੀ ਵਰਕਰਾਂ ਨਾਲ ਮੀਟਿੰਗ

ਪੰਚਕੂਲਾ, 23 ਜਨਵਰੀ (ਕਪਿਲ)-ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਵਲੋਂ ਪੰਚਕੂਲਾ ਵਿਖੇ ਪਹੁੰਚ ਕੇ 2020 ਤੱਕ ਚੱਲੇ ਪਾਰਟੀ ਮੈਂਬਰਸ਼ਿਪ ਅਭਿਆਨ ਦੀ ਸਮੀਖਿਆ ਕੀਤੀ ਗਈ | ਮੀਟਿੰਗ ਵਿਚ ਪਾਰਟੀ ਦੇ ਸੂਬਾ ਪ੍ਰਧਾਨ ਨਿਸ਼ਾਂਤ ਸਿੰਘ, ਰਾਸ਼ਟਰੀ ਪ੍ਰਧਾਨ ਡਾ: ...

ਪੂਰੀ ਖ਼ਬਰ »

ਗਣਤੰਤਰ ਦਿਵਸ ਦੇ ਸਬੰਧ 'ਚ ਸ਼ਹਿਰ 'ਚ ਚਲਾਇਆ ਜਾਂਚ ਅਭਿਆਨ

ਐੱਸ. ਏ. ਐੱਸ. ਨਗਰ, 23 ਜਨਵਰੀ (ਜਸਬੀਰ ਸਿੰਘ ਜੱਸੀ)-ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਮੁਹਾਲੀ ਪੁਲਿਸ ਵਲੋਂ ਅੱਜ ਸ਼ਹਿਰ ਅੰਦਰ ਤਲਾਸ਼ੀ ਅਭਿਆਨ ਚਲਾਇਆ ਗਿਆ | ਇਸ ਸਬੰਧੀ ਥਾਣਾ ਫੇਜ਼-1 ਦੇ ਮੁਖੀ ਮਨਫੂਲ ਸਿੰਘ ਤੇ ਥਾਣਾ ਮਟੌਰ ਦੇ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ...

ਪੂਰੀ ਖ਼ਬਰ »

'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਤਹਿਤ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਰਿਪੋਰਟ ਕਾਰਡ ਸਕੂਲਾਂ 'ਚ ਭੇਜੇ

ਐੱਸ. ਏ. ਐੱਸ. ਨਗਰ, 23 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਰਾਜ ਸਿੱਖਿਆ ਸਿਖਲਾਈ ਖੋਜ ਸੰਸਥਾ ਦੇ ਡਾਇਰੈਕਟਰ ਇੰਦਰਜੀਤ ਸਿੰਘ ਦੀ ਦੇਖ-ਰੇਖ ਹੇਠ ਗੁਣਾਤਮਿਕ ਸਿੱਖਿਆ ਦੇ ਉਦੇਸ਼ ਦੀ ਪ੍ਰਾਪਤੀ ਲਈ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਪ੍ਰਾਜੈਕਟ ਚਲਾਇਆ ਜਾ ਰਿਹਾ ਹੈ, ਜਿਸ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਵਲੋਂ ਲਗਾਏ ਖ਼ੂਨਦਾਨ ਕੈਂਪ ਦੌਰਾਨ 197 ਯੂਨਿਟ ਖ਼ੂਨ ਇਕੱਤਰ

ਖਿਜ਼ਰਾਬਾਦ, 23 ਜਨਵਰੀ (ਰੋਹਿਤ ਗੁਪਤਾ)-ਸਥਾਨਕ ਕਸਬਾ ਖਿਜ਼ਰਾਬਾਦ ਸਥਿਤ ਅਨਾਜ ਮੰਡੀ ਵਿਖੇ ਯੂਥ ਅਕਾਲੀ ਦਲ ਹਲਕਾ ਖਰੜ ਵਲੋਂ ਪਾਰਟੀ ਦੇ ਮੁੱਖ ਸੇਵਾਦਾਰ ਰਾਣਾ ਰਣਜੀਤ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਤੇ ਯੂਥ ਅਕਾਲੀ ਆਗੂ ਹਰਦੀਪ ਸਿੰਘ ਸਾਬਕਾ ਸਰਪੰਚ ਖਿਜ਼ਰਾਬਾਦ ...

ਪੂਰੀ ਖ਼ਬਰ »

ਕੌਾਸਲ ਚੋਣਾਂ ਨੂੰ ਲੈ ਕੇ ਰਾਣਾ ਗਿੱਲ ਦੀ ਅਗਵਾਈ ਹੇਠ ਹੋਈ ਮੀਟਿੰਗ

ਕੁਰਾਲੀ, 23 ਜਨਵਰੀ (ਹਰਪ੍ਰੀਤ ਸਿੰਘ)-ਅਗਾਮੀ ਨਗਰ ਕੌਾਸਲ ਚੋਣਾਂ ਦੇ ਸਬੰਧ 'ਚ ਪਾਰਟੀ ਆਗੂਆਂ ਨੂੰ ਲਾਮਬੰਦ ਕਰਨ ਦੇ ਮਨੋਰਥ ਨਾਲ ਪਾਰਟੀ ਦੀ ਇਕ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਗਿੱਲ ਦੀ ਅਗਵਾਈ ਹੇਠ ਹੋਈ | ...

ਪੂਰੀ ਖ਼ਬਰ »

ਪਾਵਰਕਾਮ ਐਾਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਡਵੀਜ਼ਨ ਵਲੋਂ ਮੀਟਿੰਗ

ਖਰੜ, 23 ਜਨਵਰੀ (ਜੰਡਪੁਰੀ)-ਪਾਵਰਕਾਮ ਐਾਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਡਵੀਜ਼ਨ ਵਲੋਂ ਮੀਟਿੰਗ ਕਰਕੇ ਪਾਵਰਕਾਮ ਸੀ. ਐੱਚ. ਵੀ ਠੇਕਾ ਕਾਮਿਆਂ ਦੀਆਂ ਮੰਗਾਂ ਸਬੰਧੀ 30 ਜਨਵਰੀ ਨੂੰ ਲਗਾਏ ਜਾਣ ਵਾਲੇ ਧਰਨੇ 'ਚ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ ਗਈ | ਇਸ ਮੌਕੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਵੀ ਹਾਜ਼ਰ ਸਨ | ਮੀਟਿੰਗ ਉਪਰੰਤ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਡਵੀਜ਼ਨ ਪ੍ਰਧਾਨ ਕੇਸਰ ਸਿੰਘ, ਅਜੇ ਕੁਮਾਰ, ਸੁਖਵਿੰਦਰ ਸਿੰਘ, ਸਬ-ਡਵੀਜ਼ਨ ਪ੍ਰਧਾਨ ਬਰਿੰਦਰ ਸਿੰਘ, ਵਿੱਤ ਸਕੱਤਰ ਕੁਲਵਿੰਦਰ ਸਿੰਘ, ਮੀਤ ਪ੍ਰਧਾਨ ਇੰਦਰਜੀਤ ਸਿੰਘ ਤੇ ਸੂਬਾ ਵਿੱਤ ਸਕੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਪਾਵਰਕਾਮ ਅੰਦਰ ਕੰਮ ਕਰਦੇ ਸੀ. ਐੱਚ. ਵੀ. ਠੇਕਾ ਕਾਮਿਆਂ ਨੂੰ ਨਿਗੁਣੀਆਂ ਤਨਖ਼ਾਹਾਂ 'ਤੇ ਭਰਤੀ ਕਰਕੇ ਪਾਵਰਕਾਮ ਇਨ੍ਹਾਂ ਕਾਮਿਆਂ ਦਾ ਅੰਨ੍ਹਾ ਸੋਸ਼ਣ ਕਰ ਰਹੀ ਹੈ | ਆਗੂਆਂ ਨੇ ਕਿਹਾ ਕਿ ਕਿਰਤ ਕਮਿਸ਼ਨਰ ਪੰਜਾਬ ਨਾਲ ਜਥੇਬੰਦੀ ਦੀ ਸੂਬਾ ਕਮੇਟੀ ਵਲੋਂ ਕਈ ਵਾਰ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਮੰਗਾਂ ਦੇ ਹੱਲ ਲਈ ਲਿਖਤੀ ਸਮਝੌਤੇ ਵੀ ਹੋ ਚੁੱਕੇ ਹਨ, ਪਰ ਕਿਸੇ ਵੀ ਸਮਝੌਤੇ ਨੂੰ ਲਾਗੂ ਨਹੀਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮੰਗ ਪੱਤਰ ਵਿਚ ਸ਼ਾਮਿਲ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ ਅਤੇ ਨੌਕਰੀ ਤੋਂ ਕੱਢੇ ਗਏ ਕਾਮਿਆਂ ਨੂੰ ਬਹਾਲ ਕੀਤਾ ਜਾਵੇ ਤੇ ਛਾਂਟੀਆਂ ਦੀ ਨੀਤੀ ਬੰਦ ਕੀਤੀ ਜਾਵੇ |

ਖ਼ਬਰ ਸ਼ੇਅਰ ਕਰੋ

 

ਸਿਹਤ ਮੰਤਰੀ ਸਿੱਧੂ ਵਲੋਂ ਪਿੰਡ ਮਨੌਲੀ ਵਿਖੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ

ਐੱਸ. ਏ. ਐੱਸ. ਨਗਰ, 23 ਜਨਵਰੀ (ਕੇ. ਐੱਸ. ਰਾਣਾ)-ਸਿੱਖਿਆ ਦੀ ਮਹੱਤਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਰਾਸ਼ਟਰ ਦਾ ਭਵਿੱਖ ਬੱਚਿਆਂ ਦੀ ਕਿਸਮਤ ਬਣਾਉਣ ਵਿਚ ਸਹਾਈ ਸਿੱਧ ਹੁੰਦੀ ਹੈ | ਪੰਜਾਬ ਸਰਕਾਰ ਇਸ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ...

ਪੂਰੀ ਖ਼ਬਰ »

ਪਿੰਡ ਭਾਗੋਮਾਜਰਾ-ਬੈਰੋਂਪੁਰ ਦਾ ਦੋ ਰੋਜ਼ਾ ਕਬੱਡੀ ਟੂਰਨਾਮੈਂਟ 23 ਤੇ 24 ਫਰਵਰੀ ਨੂੰ

ਐੱਸ. ਏ. ਐੱਸ. ਨਗਰ, 23 ਜਨਵਰੀ (ਕੇ. ਐੱਸ. ਰਾਣਾ)-ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਅਸ਼ੀਰਵਾਦ ਸਦਕਾ ਭਾਈ ਘਨੱ੍ਹਈਆ ਜੀ ਸੇਵਾ ਕਲੱਬ ਪਿੰਡ ਭਾਗੋਮਾਜਰਾ-ਬੈਰੋਂਪੁਰ ਵਲੋਂ ਇਸ ਸਾਲ ਦੋ ਰੋਜ਼ਾ ਕਬੱਡੀ ਟੂਰਨਾਮੈਂਟ 23 ਤੇ 24 ਫਰਵਰੀ ਨੂੰ ਵੱਡੇ ਪੱਧਰ ਉੱਤੇ ...

ਪੂਰੀ ਖ਼ਬਰ »

ਮਨੁੱਖਤਾ ਦੀ ਸੇਵਾ ਚੈਰੀਟੇਬਲ ਸੁਸਾਇਟੀ ਵਲੋਂ ਲਾਲੜ ਵਿਖੇ ਖੋਲ੍ਹੀ ਚੈਰੀਟੇਬਲ ਲੈਬੋਰਟਰੀ

ਲਾਲੜੂ, 23 ਜਨਵਰੀ (ਰਾਜਬੀਰ ਸਿੰਘ)-ਮਨੁੱਖਤਾ ਦੀ ਸੇਵਾ ਚੈਰੀਟੇਬਲ ਸੁਸਾਇਟੀ ਵਲੋਂ ਲਾਲੜੂ ਮੰਡੀ ਵਿਖੇ ਮਨੁੱਖਤਾ ਦੀ ਸੇਵਾ ਚੈਰੀਟੇਬਲ ਲੈਬੋਰਟਰੀ ਖੋਲ੍ਹੀ ਗਈ, ਜਿਸ ਦਾ ਉਦਘਾਟਨ ਕਰਨ ਪੁੱਜੇ ਹਲਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਸੁਸਾਇਟੀ ਦੇ ਪ੍ਰਬੰਧਕਾਂ ਦੇ ਇਸ ...

ਪੂਰੀ ਖ਼ਬਰ »

ਡੇਰਾਬੱਸੀ 'ਚ ਖੁੱਲਿ੍ਹਆ ਅੱਗ ਅਤੇ ਸੁਰੱਖਿਆ ਸਿਖਲਾਈ ਕੇਂਦਰ

ਡੇਰਾਬੱਸੀ, 21 ਜਨਵਰੀ (ਸ਼ਾਮ ਸਿੰਘ ਸੰਧੂ )-ਦੀਪਇੰਦਰ ਸਿੰਘ ਢਿੱਲੋਂ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਵਲੋਂ ਅੱਜ ਕਾਲਜ ਰੋਡ 'ਤੇ ਸਰਕਾਰ ਵਲੋਂ ਮਾਨਤਾ ਪ੍ਰਾਪਤ ਅੱਗ ਅਤੇ ਸੁਰੱਖਿਆ ਸਿਖਲਾਈ ਦੇਣ ਵਾਲੇ ਕੇਂਦਰ ਐਡਵਾਂਸ ਟੈੱਕ ਐਜੂਕੇਸ਼ਨ ਸਰਵਿਸਿਜ਼ ਦਾ ...

ਪੂਰੀ ਖ਼ਬਰ »

ਸੰਨਫੀਲਡ ਇੰਟਰਨੈਸ਼ਨਲ ਸਕੂਲ ਦਾ ਨਾਂਅ ਰੌਸ਼ਨ ਕਰਨ ਵਾਲੇ ਖਿਡਾਰੀਆਂ ਦਾ ਸਨਮਾਨ

ਕੁਰਾਲੀ, 23 ਜਨਵਰੀ (ਹਰਪ੍ਰੀਤ ਸਿੰਘ)-ਸਥਾਨਕ ਸੰਨਫੀਲਡ ਇੰਟਰਨੈਸ਼ਨਲ ਸਕੂਲ ਵਿਖੇ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਦੌਰਾਨ ਮੈਡਲ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ...

ਪੂਰੀ ਖ਼ਬਰ »

ਵਿਦਿਆਰਥਣਾਂ ਨੂੰ ਸ਼ਕਤੀ ਐਪ ਬਾਰੇ ਕੀਤਾ ਜਾਗਰੂਕ

ਲਾਲੜੂ, 23 ਜਨਵਰੀ (ਰਾਜਬੀਰ ਸਿੰਘ)-ਸਾਂਝ ਕੇਂਦਰ ਲਾਲੜੂ ਵਲੋਂ ਅੱਜ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਸ਼ਕਤੀ ਐਪ ਬਾਰੇ ਵਿਸਥਾਰਪੂਰਵਕ ਜਾਣਕਾਰੀ ...

ਪੂਰੀ ਖ਼ਬਰ »

ਵਿਦਿਆਰਥਣਾਂ ਨੂੰ ਸ਼ਕਤੀ ਐਪ ਬਾਰੇ ਕੀਤਾ ਜਾਗਰੂਕ

ਲਾਲੜੂ, 23 ਜਨਵਰੀ (ਰਾਜਬੀਰ ਸਿੰਘ)-ਸਾਂਝ ਕੇਂਦਰ ਲਾਲੜੂ ਵਲੋਂ ਅੱਜ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਸ਼ਕਤੀ ਐਪ ਬਾਰੇ ਵਿਸਥਾਰਪੂਰਵਕ ਜਾਣਕਾਰੀ ...

ਪੂਰੀ ਖ਼ਬਰ »

ਸਾਬਕਾ ਮੰਤਰੀ ਕੰਗ ਨੇ ਵਿਕਾਸ ਕਾਰਜਾਂ ਲਈ ਬਲਾਕ ਮਾਜਰੀ ਦੀਆਂ ਪੰਚਾਇਤਾਂ ਨੂੰ ਵੰਡੇ 2.27 ਕਰੋੜ ਦੇ ਚੈੱਕ

ਮੁੱਲਾਂਪੁਰ ਗਰੀਬਦਾਸ, 23 ਜਨਵਰੀ (ਦਿਲਬਰ ਸਿੰਘ ਖੈਰਪੁਰ)-ਬਲਾਕ ਕੰਪਲੈਕਸ ਮਾਜਰੀ ਵਿਖੇ ਬਲਾਕ ਦੀਆਂ ਪੰਚਾਇਤਾਂ ਨੂੰ ਹਲਕਾ ਖਰੜ ਦੇ ਕਾਂਗਰਸ ਪਾਰਟੀ ਦੇ ਮੁੱਖ ਸੇਵਾਦਾਰ ਅਤੇ ਸਾਬਕਾ ਮੰਤਰੀ ਜਗਮੋਹਣ ਸਿੰਘ ਕੰਗ ਵਲੋਂ ਵਿਕਾਸ ਕਾਰਜਾਂ ਲਈ 2 ਕਰੋੜ 27 ਲੱਖ ਦੇ ਚੈੱਕ ...

ਪੂਰੀ ਖ਼ਬਰ »

ਮੋਦੀ ਸਰਕਾਰ ਨਹੀਂ ਸੁਣ ਰਹੀ ਜਨਤਾ ਦੀ ਆਵਾਜ਼ : ਰਜਿੰਦਰ ਬਾਂਸਲ

ਐੱਸ. ਏ. ਐੱਸ. ਨਗਰ, 23 ਜਨਵਰੀ (ਕੇ. ਐੱਸ. ਰਾਣਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸ਼ਿਕਾਇਤ ਨਿਵਾਰਨ ਸੈੱਲ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਬਾਂਸਲ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟ੍ਰੇਸ਼ਨ ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਲਈ ਤਿੰਨ ਰੋਜ਼ਾ ਧਾਰਮਿਕ ਸਮਾਗਮ 31 ਤੋਂ ਸ਼ੁਰੂ

ਕੁਰਾਲੀ, 23 ਜਨਵਰੀ (ਹਰਪ੍ਰੀਤ ਸਿੰਘ)-ਸਥਾਨਕ ਨੌਜਵਾਨ ਸੇਵਾ ਸੁਸਾਇਟੀ ਵਲੋਂ ਸਰਬੱਤ ਦੇ ਭਲੇ ਲਈ ਸਰਬ ਸਾਂਝਾ ਸ੍ਰੀ ਅਖੰਡ ਪਾਠ ਸਾਹਿਬ ਅਤੇ ਧਾਰਮਿਕ ਸਮਾਗਮ 31 ਜਨਵਰੀ ਤੋਂ ਲੈ ਕੇ 2 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ | ਵਾਰਡ ਨੰਬਰ 7 ਅਤੇ 9 ਦੇ ਵਸਨੀਕਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਨਸ਼ਿਆਂ ਤੋਂ ਬਚਾਓ ਲਈ ਨੌਜਵਾਨਾਂ ਨੂੰ ਕਸਰਤ ਵੱਲ ਲਿਆਉਣ ਦੀ ਲੋੜ : ਕਾਹਲੋਂ

ਐੱਸ. ਏ. ਐੱਸ. ਨਗਰ, 23 ਜਨਵਰੀ (ਕੇ. ਐੱਸ. ਰਾਣਾ)-ਸ਼ਹਿਰਵਾਸੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੂੰ ਕਸਰਤ ਵੱਲ ਉਤਸ਼ਾਹਿਤ ਕਰਨ ਦੀ ਲੋੜ ਹੈ ਅਤੇ ਇਸ ਲੋੜ ਨੂੰ ਧਿਆਨ ਵਿਚ ਰੱਖਦਿਆਂ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿਚ ਸ਼ਹਿਰ ਦੇ ਸਮੂਹ ...

ਪੂਰੀ ਖ਼ਬਰ »

ਕਿਰਤ ਕਮਿਸ਼ਨ ਪੰਜਾਬ ਤੋਂ ਆਪਣੇ ਬੱਚਿਆਂ ਦਾ ਬਕਾਇਆ ਵਜ਼ੀਫ਼ਾ ਜਾਰੀ ਕਰਨ ਦੀ ਮੰਗ

ਐੱਸ. ਏ. ਐੱਸ. ਨਗਰ, 23 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਬਿਲਡਿੰਗ ਐਾਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨਾਲ ਸਾਲ 2015 ਤੋਂ ਰਜਿਸਟਰਡ ਮਜ਼ਦੂਰ ਜੋਗਿੰਦਰ ਸਿੰਘ ਨੇ ਕਿਰਤ ਕਮਿਸ਼ਨ ਪੰਜਾਬ ਤੋਂ ਆਪਣੇ ਬੱਚਿਆ ਦੇ ਪਿਛਲੇ 2 ਸਾਲਾਂ ਤੋਂ ਬਕਾਇਆ ...

ਪੂਰੀ ਖ਼ਬਰ »

ਅਥਲੈਟਿਕਸ ਮੀਟ 'ਚ ਰਤਵਾੜਾ ਸਾਹਿਬ ਸਕੂਲ ਦੀ ਵਿਦਿਆਰਥਣ ਦਮਨਜੋਤ ਕੌਰ ਨੇ ਜਿੱਤੇ ਸੋਨੇ ਦੇ 2 ਤਮਗ਼ੇ

ਮੁੱਲਾਂਪੁਰ ਗਰੀਬਦਾਸ, 23 ਜਨਵਰੀ (ਦਿਲਬਰ ਸਿੰਘ ਖੈਰਪੁਰ)-ਰੋਟਰੀ ਕਲੱਬ ਚੰਡੀਗੜ੍ਹ ਵਲੋਂ ਕਰਵਾਈ ਗਈ ਅਥਲੈਟਿਕ ਮੀਟ ਵਿਚ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹਿਬ ਦੀ ਵਿਦਿਅਰਥਣ ਦਮਨਜੋਤ ਕੌਰ ਵਲੋਂ ਅੰਡਰ- 17 ਵਰਗ ਵਿਚ 800 ਅਤੇ 400 ਮੀਟਰ ਦੌੜ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਕੈਂਪ ਲਗਾਇਆ

ਲਾਲੜੂ, 23 ਜਨਵਰੀ (ਰਾਜਬੀਰ ਸਿੰਘ)-ਪਿੰਡ ਅੰਟਾਲਾ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਇਕ ਕੈਂਪ ਲਗਾਇਆ ਗਿਆ, ਜਿਸ ਦੌਰਾਨ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜ ਐਸ. ਡੀ. ਐਮ. ਡੇਰਾਬੱਸੀ ਕੁਲਦੀਪ ...

ਪੂਰੀ ਖ਼ਬਰ »

ਪ੍ਰੋਗ੍ਰੈਸਿਵ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਦੌਰਾਨ ਮਸਲੇ ਵਿਚਾਰੇ

ਐੱਸ. ਏ. ਐੱਸ. ਨਗਰ, 23 ਜਨਵਰੀ (ਕੇ. ਐੱਸ. ਰਾਣਾ)-ਪ੍ਰੋਗ੍ਰੈਸਿਵ ਵੈਲਫੇਅਰ ਸੁਸਾਇਟੀ ਫੇਜ਼-5 ਮੁਹਾਲੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਸਿਆਣ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਲੋਕ ਭਲਾਈ ਅਤੇ ਵਿਕਾਸ ਕਾਰਜਾਂ ਸੰਬਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਧਰਨਾਕਾਰੀਆਂ ਨੇ ਗਊਧਨ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਿਖ਼ਲਾਫ਼ ਦਿੱਤੇ ਮੰਗ ਪੱਤਰ

ਲਾਲੜੂ, 23 ਜਨਵਰੀ (ਰਾਜਬੀਰ ਸਿੰਘ)-ਜ਼ਿਲ੍ਹਾ ਪੱਧਰੀ ਸਰਕਾਰੀ ਗਊਸ਼ਾਲਾ ਪਿੰਡ ਮਗਰਾ ਵਿਖੇ ਗਊਧਨ ਦੀ ਮੌਤ ਦੇ ਮਾਮਲੇ ਨੂੰ ਲੈ ਕੇੇ ਪ੍ਰਸ਼ਾਸਨ ਵਲੋਂ ਕੋਈ ਕਦਮ ਨਾ ਚੁੱਕੇ ਜਾਣ ਤੋਂ ਨਾਰਾਜ ਨਗਰ ਕੌਾਸਲ ਲਾਲੜੂ ਦੇ ਦਫ਼ਤਰ ਮੁਹਰੇ ਬੈਠੇ ਧਰਨਾਕਾਰੀਆਂ ਵਲੋਂ ਅੱਜ ਐਸ. ...

ਪੂਰੀ ਖ਼ਬਰ »

ਖਰੜ ਹਲਕੇ ਦੇ 39 ਪਿੰਡਾਂ ਨੂੰ 1 ਕਰੋੜ 14 ਲੱਖ ਦੀਆਂ ਗ੍ਰਾਂਟਾਂ ਵਿਕਾਸ ਕਾਰਜਾਂ ਲਈ ਵੰਡੀਆਂ-ਕੰਗ

ਖਰੜ, 23 ਜਨਵਰੀ (ਗੁਰਮੁੱਖ ਸਿੰਘ ਮਾਨ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਖਰੜ ਦੇ ਪਿੰਡਾਂ ਦਾ ਬਹੁਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ ਅਤੇ ਵਿਕਾਸ ਕਾਰਜਾਂ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾ ਰਹੀ | ਇਹ ...

ਪੂਰੀ ਖ਼ਬਰ »

ਡੇਰਾਬੱਸੀ ਸਰਕਾਰੀ ਕਾਲਜ 'ਚ 2 ਰੋਜ਼ਾ ਕੋਲਾਜ ਮੇਕਿੰਗ ਵਰਕਸ਼ਾਪ

ਡੇਰਾਬੱਸੀ, 23 ਜਨਵਰੀ (ਸ਼ਾਮ ਸਿੰਘ ਸੰਧੂ)-ਸਰਕਾਰੀ ਕਾਲਜ ਡੇਰਾਬੱਸੀ ਵਿਖੇ ਪਿ੍ੰਸੀਪਲ ਸਾਧਨਾ ਸੰਗਰ ਦੀ ਸਰਪ੍ਰਸਤੀ ਹੇਠ ਕਾਲਜ ਦੇ ਫਾਈਨ ਆਰਟਸ ਵਿਭਾਗ ਵਲੋਂ 2 ਰੋਜ਼ਾ ਕੋਲਾਜ ਮੇਕਿੰਗ ਵਰਕਸ਼ਾਪ ਦਾ ਆਗਾਜ਼ ਕੀਤਾ ਗਿਆ | ਇਸ ਦੌਰਾਨ ਕਾਲਜ ਦੇ ਫਾਈਨ ਆਰਟਸ ਵਿਭਾਗ ਦੇ ...

ਪੂਰੀ ਖ਼ਬਰ »

ਡੇਰਾਬੱਸੀ ਸਰਕਾਰੀ ਹਸਪਤਾਲ 'ਚ 'ਨਲਸਾ ਸਕੀਮ' ਤਹਿਤ ਸੈਮੀਨਾਰ ਕਰਵਾਇਆ

ਡੇਰਾਬੱਸੀ, 23 ਜਨਵਰੀ (ਸ਼ਾਮ ਸਿੰਘ ਸੰਧੂ)-ਸਬ ਡਵੀਜ਼ਨਲ ਹਸਪਤਾਲ ਡੇਰਾਬੱਸੀ ਵਿਖੇ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਪਰਸਨ ਮੈਡਮ ਸ਼ਿਖਾ ਗੋਇਲ (ਸੀ. ਜੇ. ਐਮ.) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਗੀਤਾ ਜੈਨ ਦੀ ਅਗਵਾਈ ਹੇਠ ਕੌਮੀ ...

ਪੂਰੀ ਖ਼ਬਰ »

ਆਈ. ਟੀ. ਆਈ. ਵਿਖੇ ਸੜਕ ਤੇ ਆਵਾਜਾਈ ਸੁਰੱਖਿਆ ਹਫ਼ਤਾ ਮਨਾਇਆ

ਲਾਲੜੂ, 23 ਜਨਵਰੀ (ਰਾਜਬੀਰ ਸਿੰਘ)-ਸਥਾਨਕ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਪਿ੍ੰਸੀਪਲ ਮੰਗਾ ਸਿੰਘ ਦੀ ਅਗਵਾਈ ਹੇਠ ਸੜਕ ਅਤੇ ਆਵਾਜਾਈ ਸੁਰੱਖਿਆ ਹਫ਼ਤਾ ਮਨਾਇਆ ਗਿਆ, ਜਿਸ ਦੌਰਾਨ ਐਨ. ਐਸ. ਐਸ. ਦੇ ਸਾਰੇ ਵਲੰਟੀਅਰਾਂ ਵਲੋਂ ਹਿੱਸਾ ਲਿਆ ਗਿਆ | ਇਸ ਮੌਕੇ ਵਿਦਿਆਰਥੀਆਂ ...

ਪੂਰੀ ਖ਼ਬਰ »

ਸਾਬਕਾ ਮੰਤਰੀ ਕੰਗ ਨੇ ਮੀਟਿੰਗ ਦੌਰਾਨ ਪਹਾੜੀ ਪਿੰਡਾਂ ਦੇ ਸਰਬਪੱਖੀ ਵਿਕਾਸ ਦਾ ਦਿਵਾਇਆ ਭਰੋਸਾ

ਮੁੱਲਾਂਪੁਰ ਗਰੀਬਦਾਸ, 23 ਜਨਵਰੀ (ਦਿਲਬਰ ਸਿੰਘ ਖੈਰਪੁਰ)-ਕਾਂਗਰਸ ਪਾਰਟੀ ਦੇ ਹਲਕਾ ਖਰੜ ਦੇ ਮੁੱਖ ਸੇਵਾਦਾਰ ਅਤੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਵਸਦੇ ਪਿੰਡਾਂ ਟਾਂਡਾ, ਟਾਂਡੀ, ਮਸੌਲ, ਕਾਨ੍ਹੇ ਕਾ ਬਾੜਾ, ...

ਪੂਰੀ ਖ਼ਬਰ »

ਸੁਨੀਤਾ ਸੋਨੀ ਆਪਣੇ ਪਤੀ ਦੇ ਹੱਕ 'ਚ ਹੋਈ ਪੇਸ਼ ਪਤਨੀ 'ਤੇ ਗੋਲੀ ਚਲਾਉਣ ਵਾਲੇ ਡੀ.ਐੱਸ.ਪੀ. ਅਤੁਲ ਸੋਨੀ ਦੀ ਜ਼ਮਾਨਤ ਅਰਜ਼ੀ ਖਾਰਜ

ਐੱਸ. ਏ. ਐੱਸ. ਨਗਰ, 23 ਜਨਵਰੀ (ਜਸਬੀਰ ਸਿੰਘ ਜੱਸੀ)-ਡੀ. ਐੱਸ. ਪੀ. ਅਤੁਲ ਸੋਨੀ ਵਲੋਂ ਆਪਣੀ ਪਤਨੀ ਸੁਨੀਤਾ ਸੋਨੀ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਅਤੁਲ ਸੋਨੀ ਵਲੋਂ ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਗਰੀਸ਼ ਦੀ ਅਦਾਲਤ 'ਚ ਆਪਣੇ ਵਕੀਲ ਰਾਹੀਂ ਅਗਾਊਾ ਜ਼ਮਾਨਤ ਦੀ ...

ਪੂਰੀ ਖ਼ਬਰ »

ਪਤਨੀ 'ਤੇ ਗੋਲੀ ਚਲਾਉਣ ਵਾਲੇ ਡੀ.ਐੱਸ.ਪੀ. ਅਤੁਲ ਸੋਨੀ ਦੀ ਜ਼ਮਾਨਤ ਅਰਜ਼ੀ ਖਾਰਜ

ਐੱਸ. ਏ. ਐੱਸ. ਨਗਰ, 23 ਜਨਵਰੀ (ਜਸਬੀਰ ਸਿੰਘ ਜੱਸੀ)-ਡੀ. ਐੱਸ. ਪੀ. ਅਤੁਲ ਸੋਨੀ ਵਲੋਂ ਆਪਣੀ ਪਤਨੀ ਸੁਨੀਤਾ ਸੋਨੀ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਅਤੁਲ ਸੋਨੀ ਵਲੋਂ ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਗਰੀਸ਼ ਦੀ ਅਦਾਲਤ 'ਚ ਆਪਣੇ ਵਕੀਲ ਰਾਹੀਂ ਅਗਾਊਾ ਜ਼ਮਾਨਤ ਦੀ ...

ਪੂਰੀ ਖ਼ਬਰ »

ਕਰਮਚਾਰੀ ਯੂਨੀਅਨ ਜ਼ਿਲ੍ਹਾ ਮੁਹਾਲੀ ਵਲੋਂ ਸਾਲਾਨਾ ਕੈਲੰਡਰ ਰਿਲੀਜ਼

ਖਰੜ, 23 ਜਨਵਰੀ (ਜੰਡਪੁਰੀ)-ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਜ਼ਿਲ੍ਹਾ ਮੁਹਾਲੀ ਵਲੋਂ ਸਾਲਾਨਾ ਕੈਲੰਡਰ ਰਿਲੀਜ਼ ਕੀਤਾ ਗਿਆ | ਇਸ ਸਬੰਧੀ ਕਰਵਾਏ ਗਏ ਸਮਾਗਮ ਵਿਚ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਮੁਹਾਲੀ ਅਭੀਤੇਸ਼ ਸਿੰਘ ਸੰਧੂ, ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਸਿੱਧੀ ਭਰਤੀ ਰਾਹੀਂ ਚੁਣੇ 672 ਮੁੱਖ ਅਧਿਆਪਕਾਂ ਨੂੰ ਮਨਪਸੰਦ ਸਟੇਸ਼ਨ ਅਲਾਟ

ਐੱਸ. ਏ. ਐੱਸ. ਨਗਰ, 23 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਵਲੋਂ ਸਿੱਧੀ ਭਰਤੀ ਰਾਹੀਂ ਸਕੂਲ ਮੁਖੀਆਂ ਦੀ ਭਰਤੀ ਦੀ ਪ੍ਰਕਿਰਿਆ ਅਧੀਨ ਮੁੱਖ ਦਫ਼ਤਰ ਵਿਖੇ 672 ਹੈੱਡ ਮਾਸਟਰਾਂ/ਮਿਸਟ੍ਰੈੱਸਾਂ ਨੂੰ ਮਨਪਸੰਦ ਸਟੇਸ਼ਨਾਂ ਦੀ ਚੋਣ ਕਰਵਾਈ ਗਈ | ਇਸ ਸਬੰਧੀ ...

ਪੂਰੀ ਖ਼ਬਰ »

ਜੇਲ੍ਹ ਮੰਤਰੀ ਵਲੋਂ ਵਿਭਾਗ ਦੇ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ

ਪੰਚਕੂਲਾ, 23 ਜਨਵਰੀ (ਕਪਿਲ)-ਹਰਿਆਣਾ ਦੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਚੌਟਾਲਾ ਨੇ ਪੰਚਕੂਲਾ ਦੇ ਪੀ. ਡਬਲਿਊ. ਡੀ. ਰੈਸਟ ਹਾਊਸ ਵਿਖੇ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਕੀਤੀ | ਮੀਟਿੰਗ ਵਿਚ ਡੀ. ਜੀ. ਪੀ. ਜੇਲ੍ਹ ਵੀ ਮੌਜੂਦ ਰਹੇ | ਬੈਠਕ ਤੋਂ ...

ਪੂਰੀ ਖ਼ਬਰ »

ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਚਨਾਲੋਂ ਇੰਡਸਟਰੀਅਲ ਏਰੀਏ ਦੀਆਂ ਸੜਕਾਂ ਦਾ ਰੱਖਿਆ ਨੀਂਹ ਪੱਥਰ

ਕੁਰਾਲੀ, 23 ਜਨਵਰੀ (ਬਿੱਲਾ ਅਕਾਲਗੜ੍ਹੀਆ)-ਪਿੰਡ ਚਨਾਲੋਂ ਵਿਖੇ 10 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਇੰਡਸਟਰੀਅਲ ਏਰੀਏ ਦੀਆਂ ਸੜਕਾਂ ਦੀ ਉਸਾਰੀ ਦਾ ਨੀਂਹ ਪੱਥਰ ਇਕ ਸਮਾਗਮ ਦੌਰਾਨ ਸੁੰਦਰ ਸ਼ਾਮ ਅਰੋੜਾ ਉਦਯੋਗ ਤੇ ਵਪਾਰ ਮੰਤਰੀ ਪੰਜਾਬ, ਲੋਕ ਸਭਾ ਹਲਕਾ ਸ੍ਰੀ ...

ਪੂਰੀ ਖ਼ਬਰ »

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵ) ਦਾ ਵਫ਼ਦ ਸਕੱਤਰ ਸਕੂਲ ਸਿੱਖਿਆ ਪੰਜਾਬ ਨੂੰ ਮਿਲਿਆ

ਐੱਸ. ਏ. ਐੱਸ. ਨਗਰ, 23 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਕ) ਦਾ ਵਫ਼ਦ ਅਧਿਆਪਕ ਮਸਲਿਆਂ ਨੂੰ ਲੈ ਕੇ ਸੂਬਾ ਪ੍ਰਧਾਨ ਹਰਜੀਤ ਸਿੰਘ ਬਸੋਤਾ ਦੀ ਅਗਵਾਈ ਵਿਚ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੂੰ ਮਿਲਿਆ | ਇਸ ...

ਪੂਰੀ ਖ਼ਬਰ »

ਯੂਨੀਵਰਸਲ ਗਰੁੱਪ ਵਿਖੇ ਜਾਰੀ 7 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਮਾਪਤ

ਐੱਸ. ਏ. ਐੱਸ. ਨਗਰ, 23 ਜਨਵਰੀ (ਕੇ. ਐੱਸ. ਰਾਣਾ)-ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਜਾਰੀ 7 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਮਾਪਤ ਹੋ ਗਿਆ | ਇਸ ਪ੍ਰੋਗਰਾਮ ਦੌਰਾਨ ਕਈ ਉੱਘੀਆਂ ਵਿੱਦਿਅਕ ਹਸਤੀਆਂ ਨੇ ਅਧਿਆਪਕਾਂ ਨਾਲ ਸਿੱਖਿਆ ਦੇ ਖੇਤਰ 'ਚ ਆ ...

ਪੂਰੀ ਖ਼ਬਰ »

ਐਸ. ਐਸ. ਜੈਨ ਸਭਾ ਖਰੜ ਨੇ 'ਬੜੀ ਦਿਖਸ਼ਾ' ਪਾਠ ਕਰਵਾਇਆ

ਖਰੜ, 23 ਜਨਵਰੀ (ਗੁਰਮੁੱਖ ਸਿੰਘ ਮਾਨ)-ਅੱਜ ਦੇ ਯੁੱਗ ਵਿਚ ਆਪਣੇ ਪਰਿਵਾਰ ਨੂੰ ਛੱਡ ਕੇ ਮਹਾਰਾਜਾ ਜੀ ਵਲੋਂ ਜੈਨ ਸਮਾਜ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਹੀ ਸਲਾਹੁਣਯੋਗ ਕਾਰਜ ਹੈ ਕਿਉਂਕਿ ਜੈਨ ਸਮਾਜ ਦੇ ਨਿਯਮ ਬਹੁਤ ਹੀ ਸਖ਼ਤ ਹਨ | ਇਹ ਵਿਚਾਰ ਸ੍ਰੀ ...

ਪੂਰੀ ਖ਼ਬਰ »

ਬੈਂਕ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਦੋ ਿਖ਼ਲਾਫ਼ ਮਾਮਲਾ ਦਰਜ

ਜ਼ੀਰਕਪੁਰ, 23 ਜਨਵਰੀ (ਅਵਤਾਰ ਸਿੰਘ)-ਢਕੌਲੀ ਪੁਲਿਸ ਨੇ ਭਾਰਤੀ ਸਟੇਟ ਬੈਂਕ ਦੀ ਪੀਰਮੁਛੱਲਾ ਸ਼ਾਖਾ ਦੇ ਮੈਨੇਜਰ ਦੀ ਸ਼ਿਕਾਇਤ 'ਤੇ ਦੋ ਵਿਅਕਤੀਆਂ ਿਖ਼ਲਾਫ ਬੈਂਕ ਤੋਂ ਕਰਜ਼ਾ ਲੈ ਕੇ ਕਿਸ਼ਤਾਂ ਨਾ ਵਾਪਸ ਕਰਨ ਦੇ ਦੋਸ਼ ਹੇਠ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਪੁਲਿਸ ...

ਪੂਰੀ ਖ਼ਬਰ »

ਪਿੰਡ ਚਰਹੇੜੀ ਵਿਖੇ ਸੜਕ ਹਾਦਸੇ ਦੌਰਾਨ ਮਹਿਲਾ ਜ਼ਖ਼ਮੀ

ਕੁਰਾਲੀ, 23 ਜਨਵਰੀ (ਹਰਪ੍ਰੀਤ ਸਿੰਘ)-ਸ਼ਹਿਰ ਦੀ ਹੱਦ ਨਾਲ ਲਗਦੇ ਪਿੰਡ ਚਰਹੇੜੀ ਵਿਖੇ ਬੀਤੀ ਦੇਰ ਰਾਤ ਵਾਪਰ ਇਕ ਸੜਕ ਹਾਦਸੇ ਦੌਰਾਨ ਮਹਿਲਾ ਜ਼ਖ਼ਮੀ ਗਈ | ਸਥਾਨਕ ਸਿਵਲ ਹਸਪਤਾਲ ਵਿਖੇ ਜਣੇਪੇ ਲਈ ਦਾਖ਼ਲ ਮਹਿਲਾ ਮਰੀਜ਼ ਦੀ ਹਾਲਤ ਗੰਭੀਰ ਹੋ ਗਈ ਸੀ, ਜਿਸ ਕਾਰਨ ਹਸਪਤਾਲ ...

ਪੂਰੀ ਖ਼ਬਰ »

ਨਾਗਰਿਕਤਾ ਸੋਧ ਬਿੱਲ ਿਖ਼ਲਾਫ਼ ਯੂਥ ਕਾਂਗਰਸ ਵਲੋਂ ਵਿਸ਼ਾਲ ਮੋਟਰਸਾਈਕਲ ਰੈਲੀ

ਐੱਸ. ਏ. ਐੱਸ. ਨਗਰ, 23 ਜਨਵਰੀ (ਜਸਬੀਰ ਸਿੰਘ ਜੱਸੀ)-ਕੇਂਦਰ ਦੀ ਮੋਦੀ ਸਰਕਾਰ ਦੇ ਨਾਗਰਿਕਤਾ ਸੋਧ ਬਿੱਲ ਦੇ ਿਖ਼ਲਾਫ਼ ਅੱਜ ਪੰਜਾਬ ਯੂਥ ਕਾਂਗਰਸ ਵਲੋਂ ਮੋਟਰਸਾਈਕਲ ਰੈਲੀ ਕੱਢੀ ਗਈ | ਇਸ ਰੈਲੀ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਝੰਡੀ ਦਿਖਾ ਕੇ ...

ਪੂਰੀ ਖ਼ਬਰ »

ਐੱਸ. ਟੀ. ਐੱਫ. ਵਲੋਂ ਹੈਰੋਇਨ ਸਮੇਤ ਵੇਰਕਾ ਦਾ ਡਰਾਈਵਰ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 23 ਜਨਵਰੀ (ਜਸਬੀਰ ਸਿੰਘ ਜੱਸੀ)-ਐੱਸ. ਟੀ. ਐੱਫ. ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਬਲੌਾਗੀ ਬੈਰੀਅਰ ਵਿਖੇ ਨਾਕਾਬੰਦੀ ਕਰਕੇ 1 ਵਿਅਕਤੀ ਨੂੰ 20 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ | ਉਕਤ ਵਿਅਕਤੀ ਦੀ ਪਛਾਣ ਗੁਰਪ੍ਰੀਤ ...

ਪੂਰੀ ਖ਼ਬਰ »

ਦੇਸੂਮਾਜਰਾ ਵਿਖੇ ਵੱਡੇ ਸਿਲੰਡਰਾਂ 'ਚੋਂ ਛੋਟੇ ਸਿਲੰਡਰਾਂ 'ਚ ਗੈਸ ਭਰਨ ਦਾ ਗੋਰਖ ਧੰਦਾ ਜ਼ੋਰਾਂ 'ਤੇ

ਖਰੜ, 23 ਜਨਵਰੀ (ਜੰਡਪੁਰੀ)-ਪਿੰਡ ਦੇਸੂਮਾਜਰਾ ਦੇ ਇਕ ਵਸਨੀਕ ਗੁਲਜ਼ਾਰ ਸਿੰਘ ਨੇ ਖਰੜ ਪ੍ਰਸ਼ਾਸਨ ਨੂੰ ਇਕ ਦਰਖ਼ਾਸਤ ਦੇ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਦੁਕਾਨ ਲਾਗੇ ਇਕ ਬੇਸਮੈਂਟ ਵਿਚ ਵੱਡੇ ਸਿਲੰਡਰਾਂ 'ਚੋਂ ਛੋਟੇ ਸਿਲੰਡਰਾਂ ਵਿਚ ਗੈਸ ਭਰਨ ਦਾ ਗੋਰਖਧੰਦਾ ਚੱਲ ...

ਪੂਰੀ ਖ਼ਬਰ »

ਢਕੌਲੀ ਵਿਖੇ ਇਕ ਜਿੰਮ ਬਾਹਰੋਂ ਐਕਟਿਵਾ ਚੋਰੀ

ਜ਼ੀਰਕਪੁਰ, 23 ਜਨਵਰੀ (ਅਵਤਾਰ ਸਿੰਘ)-ਅਣਪਛਾਤੇ ਚੋਰ ਢਕੌਲੀ ਸਥਿਤ ਇਕ ਜਿੰਮ ਦੇ ਬਾਹਰ ਖੜ੍ਹਾ ਇਕ ਐਕਟਿਵਾ ਸਕੂਟਰ ਚੋਰੀ ਕਰਕੇ ਲੈ ਗਏ | ਇਸ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਹਰਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਏਅਰਫੋਰਸ ਇਨਕਲੇਵ ਜ਼ੀਰਕਪੁਰ ਨੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX