ਤਾਜਾ ਖ਼ਬਰਾਂ


ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  18 minutes ago
ਡਿਪਟੀ ਮੁੱਖ ਮੰਤਰੀ ਵਜੋਂ ਆਸ਼ੂ ਦੀ ਚਰਚਾ ਹੋਣ ਤੋਂ ਬਾਅਦ ਘਰ ਵਿਚ ਜਸ਼ਨ ਦਾ ਮਾਹੌਲ
. . .  24 minutes ago
ਲੁਧਿਆਣਾ ,19 ਸਤੰਬਰ (ਪ੍ਰਮਿੰਦਰ ਸਿੰਘ ਆਹੂਜਾ)-ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਡਿਪਟੀ ਮੁੱਖ ਮੰਤਰੀ ਵਜੋਂ ਨਾਮ ਦੀ ਚਰਚਾ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ ਜਸ਼ਨ ਦਾ ਮਾਹੌਲ ਹੈ । ਆਸ਼ੂ ਦੇ ਘਰ ਦੇ ਬਾਹਰ ਸਮਰਥਕਾਂ ਦੀ ਭਾਰੀ ਭੀੜ ਇਕੱਠੀ...
ਅੰਮਿ੍ਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਪੁੱਜੇ ਇੱਕ ਯਾਤਰੀ ਕੋਲੋਂ ਕਰੀਬ 40 ਲੱਖ ਦਾ ਸੋਨਾ ਬਰਾਮਦ
. . .  27 minutes ago
ਰਾਜਾਸਾਂਸੀ , 19 ਸਤੰਬਰ (ਹਰਦੀਪ ਸਿੰਘ ਖੀਵਾ)- ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡਾ’ਤੇ ਤਾਇਨਾਤ ਕਸਟਮ ਸਟਾਫ ਤੇ ਅਧਿਕਾਰੀਆਂ ਦੀ ਟੀਮ ਵਲੋਂ ਦੁਬਈ ਤੋਂ ਪੁੱਜੇ ਇਕ ...
ਸੋਨੀਆ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਆਪਣੇ ਘਰ ਪਰਤੇ
. . .  31 minutes ago
ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਪਹੁੰਚੇ ਕਈ ਵਿਧਾਇਕ
. . .  55 minutes ago
ਚੰਡੀਗੜ੍ਹ, 19 ਸਤੰਬਰ - ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਕਈ ਵਿਧਾਇਕ ਪੁੱਜੇ ਹਨ...
ਮੁੱਖ ਮੰਤਰੀ ਬਣਨ 'ਤੇ ਅੱਜ ਹੀ ਸਹੁੰ ਚੁੱਕ ਸਕਦੈ ਹਨ ਰੰਧਾਵਾ - ਮੀਡੀਆ ਰਿਪੋਰਟ
. . .  about 1 hour ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਮੁੱਖ ਮੰਤਰੀ ਦੇ ਲਈ ਸੁਖਜਿੰਦਰ ਸਿੰਘ ਰੰਧਾਵਾ ਦੀ ਚੋਣ ਹੋਈ ਹੈ। ਜਿਸ ਤਹਿਤ ਉਹ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ...
ਸੁਖਜਿੰਦਰ ਸਿੰਘ ਰੰਧਾਵਾ ਨੂੰ ਬਣਾਇਆ ਜਾ ਸਕਦੈ ਮੁੱਖ ਮੰਤਰੀ - ਮੀਡੀਆ ਰਿਪੋਰਟਾਂ
. . .  about 2 hours ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ...
ਸੁਨੀਲ ਜਾਖੜ ਦੇ ਹੱਕ ਵਿਚ ਆਏ 38 ਵਿਧਾਇਕ - ਕਰੀਬੀ ਦਾ ਵੱਡਾ ਦਾਅਵਾ
. . .  about 2 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕਾਂਗਰਸ ਹਾਈਕਮਾਨ ਦੇ ਆਬਜ਼ਰਵਰਾਂ ਵਲੋਂ ਪਾਰਟੀ ਵਿਧਾਇਕਾਂ ਨੂੰ ਫ਼ੋਨ ਕਰਕੇ ਗੱਲਬਾਤ ਕੀਤੀ ਗਈ ਹੈ। ਜਿਸ ਵਿਚ ਕਿਸ ਨੂੰ ਮੁੱਖ ਮੰਤਰੀ ਬਣਾਇਆ ਜਾਵੇ, ਇਸ ਬਾਰੇ ਸਲਾਹ ਲਈ ਗਈ ਹੈ। ਜਾਣਕਾਰੀ ਅਨੁਸਾਰ ਸੁਨੀਲ ਜਾਖੜ ਦੇ ਹੱਕ ਵਿਚ 38 ਵਿਧਾਇਕਾਂ ਦਾ ਸਮਰਥਨ ਹੈ...
ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ ਅੰਦਰ ਘੁਸਪੈਠ
. . .  about 2 hours ago
ਖਾਲੜਾ,19 ਸਤੰਬਰ (ਜੱਜਪਾਲ ਸਿੰਘ ਜੱਜ) - ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ. ਦੀ ਸਰਹੱਦੀ ਚੌਂਕੀ ਕੇ.ਐਸ. ਵਾਲਾ ਦੇ ਅਧੀਨ ਆਉਂਦੇ ਖੇਤਰ ਅੰਦਰ 18-19 ਸਤੰਬਰ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਡਰੋਨ ਵਲੋਂ ਭਾਰਤੀ ਖੇਤਰ ਅੰਦਰ ਘੁਸਪੈਠ ਕੀਤੀ ਗਈ, ਜਿਸ ਦੀ ਆਵਾਜ਼ ਸੁਣਨ 'ਤੇ...
ਮੋਟਰਸਾਈਕਲ ਧਮਾਕਾ ਅਤੇ ਟਿਫ਼ਨ ਬੰਬ ਮਿਲਣ ਦੇ ਸਬੰਧ ਵਿਚ ਨਾਮਜ਼ਦ ਦੋਸ਼ੀ ਰਾਜਸਥਾਨ ਤੋਂ ਮਿਲਿਆ
. . .  about 2 hours ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) - ਬੀਤੀ ਦਿਨੀਂ ਜਲਾਲਾਬਾਦ 'ਚ ਮੋਟਰਸਾਈਕਲ ਧਮਾਕਾ ਅਤੇ ਸਰਹੱਦੀ ਪਿੰਡ ਧਰਮੂਵਾਲਾ ਦੇ ਖੇਤਾਂ ਵਿਚੋਂ ਟਿਫ਼ਨ ਬੰਬ ਮਿਲਣ ਦੇ ਸੰਬੰਧ ਵਿਚ ਨਾਮਜ਼ਦ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੂੰ ਰਾਜਸਥਾਨ ਦੇ ਲੋਕਾਂ ਨੇ ਫੜਿਆ ਹੈ। ਇਸ ਸਬੰਧ ਵਿਚ ਸੋਸ਼ਲ ਮੀਡੀਆ ਤੇ ਉਸ...
ਕੈਪਟਨ ਨੇ ਸੋਨੀਆ ਨੂੰ ਲਿਖੀ ਚਿੱਠੀ, ਕਿਹਾ ਸਿਆਸੀ ਘਟਨਾਕ੍ਰਮ ਪੰਜਾਬ ਦੀਆਂ ਚਿੰਤਾਵਾਂ 'ਤੇ ਆਧਾਰਿਤ ਨਹੀਂ
. . .  about 3 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਤੇ ਪਿਛਲੇ 5 ਮਹੀਨਿਆਂ ਤੋਂ ਚੱਲ ਰਹੇ ਸਿਆਸੀ ਘਮਸਾਣ ਤੋਂ ਦੁਖੀ ਹੋਣ ਬਾਰੇ ਲਿਖਿਆ। ਉਨ੍ਹਾਂ ਨੇ ਪੱਤਰ ਵਿਚ ਲਿਖਿਆ ਕਿ ਘਟਨਾਕ੍ਰਮ...
ਸ਼ੁਤਰਾਣਾ ਵਿਚ ਗੁਟਕਾ ਸਾਹਿਬ ਦੀ ਬੇਅਦਬੀ
. . .  about 3 hours ago
ਸ਼ੁਤਰਾਣਾ, 19 ਸਤੰਬਰ (ਬਲਦੇਵ ਸਿੰਘ ਮਹਿਰੋਕ) - ਪਟਿਆਲਾ ਜ਼ਿਲ੍ਹਾ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਗੁਟਕਾ ਸਾਹਿਬ ਨਾਲੀ ਵਿਚ ਸੁੱਟ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ...
ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਵੇ - ਅੰਬਿਕਾ ਸੋਨੀ
. . .  about 3 hours ago
ਨਵੀਂ ਦਿੱਲੀ, 19 ਸਤੰਬਰ - ਕਾਂਗਰਸੀ ਆਗੂ ਅੰਬਿਕਾ ਸੋਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਪ੍ਰੰਤੂ ਸੂਬੇ ਦਾ ਮੁੱਖ ਮੰਤਰੀ ਸਿੱਖ ਹੀ ਹੋਣਾ ਚਾਹੀਦਾ ਹੈ...
ਪੰਜਾਬ ਵਿਚ ਬਣਾਏ ਜਾ ਸਕਦੇ ਹਨ ਦੋ ਉਪ ਮੁੱਖ ਮੰਤਰੀ
. . .  about 4 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਚ ਨਵਾਂ ਮੁੱਖ ਮੰਤਰੀ ਬਣਾਏ ਜਾਣ ਦੇ ਨਾਲ-ਨਾਲ ਪਾਰਟੀ ਦਾ ਅੰਦਰੂਨੀ ਵਿਵਾਦ ਖ਼ਤਮ ਕਰਨ ਲਈ 2 ਉਪ ਮੁੱਖ ਮੰਤਰੀ ਬਣਾਏ ਜਾਣ 'ਤੇ ਚਰਚਾ ਚੱਲ ਰਹੀ ਹੈ...
ਕਾਂਗਰਸੀ ਆਗੂ ਸੁਨੀਲ ਜਾਖੜ ਦੇ ਘਰ ਕਾਂਗਰਸੀ ਆਗੂਆਂ ਦਾ ਲੱਗਿਆ ਤਾਂਤਾ
. . .  about 4 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਪੰਚਕੂਲਾ ਸਥਿਤ ਗ੍ਰਹਿ ਵਿਖੇ ਵਿਧਾਇਕਾਂ ਤੇ ਕਾਂਗਰਸੀ ਆਗੂਆਂ ਦਾ ਤਾਂਤਾ ਲੱਗਿਆ...
ਕੁਝ ਘੰਟਿਆਂ ਅੰਦਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਹੋਵੇਗਾ ਐਲਾਨ - ਰੰਧਾਵਾ
. . .  about 4 hours ago
ਚੰਡੀਗੜ੍ਹ, 19 ਸਤੰਬਰ - ਕਾਂਗਰਸ ਵਿਧਾਇਕ ਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਕੁਝ ਘੰਟਿਆਂ ਅੰਦਰ ਐਲਾਨ ਹੋ ਜਾਵੇਗਾ...
ਸਿੱਧੂ ਨੇ ਕਿਹਾ ਮੈਨੂੰ ਬਣਾਓ ਮੁੱਖ ਮੰਤਰੀ ?
. . .  about 5 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਨੂੰ ਲੈ ਕੇ ਅਜੇ ਵੀ ਪੇਚ ਫਸਿਆ ਹੋਇਆ ਚੰਡੀਗੜ੍ਹ 'ਚ ਸੁਨੀਲ ਜਾਖੜ, ਹਰੀਸ਼ ਰਾਵਤ, ਹਰੀਸ਼ ਚੌਧਰੀ ਸਮੇਤ ਹੋਰ ਆਗੂਆਂ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ...
ਕੈਪਟਨ ਕਾਂਗਰਸ ਦੇ ਸਨਮਾਨਜਨਕ ਆਗੂ, ਪਾਰਟੀ ਨੂੰ ਨਹੀਂ ਪਹੁੰਚਾਉਣਗੇ ਨੁਕਸਾਨ - ਅਸ਼ੋਕ ਗਹਿਲੋਤ
. . .  about 5 hours ago
ਜੈਪੁਰ, 19 ਸਤੰਬਰ - ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਲਿਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਸਨਮਾਨਜਨਕ ਸੀਨੀਅਰ ਲੀਡਰ ਹਨ ਅਤੇ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਗੇ ਤੇ ਉਹ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ...
ਅੰਬਿਕਾ ਸੋਨੀ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਕੀਤਾ ਇਨਕਾਰ - ਮੀਡੀਆ ਰਿਪੋਰਟਾਂ
. . .  about 5 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ...
ਸੜਕ ਹਾਦਸੇ ਵਿਚ 4 ਜੀਆਂ ਸਮੇਤ 5 ਲੋਕ ਜ਼ਖ਼ਮੀ
. . .  about 6 hours ago
ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ) - ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਘੁੰਨਸ ਕੱਟ ਨੇੜੇ ਇਕ ਕਾਰ ਟਰੱਕ ਦੇ ਪਿਛਲੇ ਪਾਸੇ ਟਕਰਾਉਣ ਉਪਰੰਤ ਪਲਟ ਜਾਣ ਕਾਰਨ ਕਾਰ ਵਿਚ ਸਵਾਰ ਇਕ...
ਇਕ ਹੋਰ ਵਿਧਾਇਕ ਦਲ ਦੀ ਮੀਟਿੰਗ ਦੀ ਨਹੀਂ ਹੈ ਲੋੜ - ਪਰਗਟ ਸਿੰਘ
. . .  about 5 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਉੱਥੇ ਹੀ, ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ...
ਸੋਨੀਆ ਗਾਂਧੀ ਦੇ ਫ਼ੈਸਲੇ ਦਾ ਹੋ ਰਿਹਾ ਇੰਤਜ਼ਾਰ, ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਵਿਧਾਇਕ
. . .  about 5 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਬਹੁਤ ਸਾਰੇ ਵਿਧਾਇਕ ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਹਨ...
ਪੰਜਾਬ ਤੋਂ ਬਾਅਦ ਰਾਜਸਥਾਨ ਕਾਂਗਰਸ ਵਿਚ ਹਲਚਲ
. . .  about 6 hours ago
ਜੈਪੁਰ, 19 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਰਾਜਸਥਾਨ ਦੀ ਅਸ਼ੋਕ ਗਹਿਲੋਤ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਿਚਕਾਰ ਵੀ...
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 30 ਹਜ਼ਾਰ ਤੋਂ ਵਧੇਰੇ ਆਏ ਕੋਰੋਨਾ ਕੇਸ
. . .  about 5 hours ago
ਨਵੀਂ ਦਿੱਲੀ, 19 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30 ਹਜ਼ਾਰ 773 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 309 ਮਰੀਜ਼ਾਂ ਦੀ ਮੌਤ ਹੋ ਗਈ ਹੈ...
ਪੁਲਾੜ ਦੀ ਸੈਰ ਕਰਕੇ ਵਾਪਸ ਧਰਤੀ 'ਤੇ ਪਰਤੇ 4 ਆਮ ਲੋਕ
. . .  about 7 hours ago
ਫਲੋਰੀਡਾ, 19 ਸਤੰਬਰ - ਧਰਤੀ ਦੇ ਤਿੰਨ ਦਿਨ ਤੱਕ ਚੱਕਰ ਲਗਾਉਣ ਵਾਲੇ ਚਾਰ ਲੋਕਾਂ ਨਾਲ ਰਵਾਨਾ ਹੋਇਆ ਸਪੇਸ ਐਕਸ ਧਰਤੀ ਦਾ ਚੱਕਰ ਲਗਾਉਣ ਤੋਂ ਬਾਅਦ ਸਫਲਤਾ ਨਾਲ ਉਤਰ ਗਿਆ। ਫਲੋਰੀਡਾ ਸਥਿਤ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰਨ ਵਾਲਾ ਸਪੇਸ ਐਕਸ ਦਾ ਕ੍ਰੂ ਡ੍ਰੈਗਨ ਰਾਕਟ ਵੀ ਸਫਲਤਾ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਮਾਘ ਸੰਮਤ 551

ਰੂਪਨਗਰ

ਵੱਧ ਰਿਹਾ ਪ੍ਰਦੂਸ਼ਣ ਆਉਣ ਵਾਲੀਆਂ ਪੀੜ੍ਹੀਆਂ ਲਈ ਖ਼ਤਰੇ ਦੀ ਘੰਟੀ-ਸੇਵਾਮੁਕਤ ਜੱਜ ਜਸਟਿਸ ਜਸਬੀਰ ਸਿੰਘ

ਰੂਪਨਗਰ, 23 ਜਨਵਰੀ (ਸਟਾਫ ਰਿਪੋਰਟਰ)-ਨੈਸ਼ਨਲ ਗ੍ਰੀਨ ਟਿ੍ਬਿਊਨਲ (ਐੱਨ.ਜੀ.ਟੀ.) ਵਲੋਂ ਸਤਲੁਜ, ਬਿਆਸ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਪ੍ਰਦੂਸ਼ਣ ਦੀ ਨਿਗਰਾਨੀ ਲਈ ਬਣਾਈ ਗਈ ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜਸਬੀਰ ...

ਪੂਰੀ ਖ਼ਬਰ »

ਡਾਗ ਸਕੂਐਡ ਟੀਮ ਵਲੋਂ ਨਾਜ਼ੁਕ ਥਾਵਾਂ 'ਤੇ ਜਾਂਚ

ਸ੍ਰੀ ਅਨੰਦਪੁਰ ਸਾਹਿਬ, 23 ਜਨਵਰੀ (ਨਿੱਕੂਵਾਲ, ਕਰਨੈਲ ਸਿੰਘ)-ਗਣਤੰਤਰ ਦਿਵਸ ਦੇ ਮੱਦੇਨਜ਼ਰ ਰੂਪਨਗਰ ਤੋਂ ਆਈ ਡਾਗ ਸਕੂਐਡ ਟੀਮ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਚੈਕਿੰਗ ਕੀਤੀ ਗਈ | ਏ. ਐਸ. ਆਈ. ਕਰਮਜੀਤ ਸਿੰਘ ਦੀ ਅਗਵਾਈ ਹੇਠ ਆਈ ਐਾਟੀ ਟੀਮ ਵਲੋਂ ਲਿਲੀ ਨਾਂਅ ...

ਪੂਰੀ ਖ਼ਬਰ »

ਰੂਪਨਗਰ ਜੇਲ੍ਹ ਦੇ ਹਵਾਲਾਤੀ ਨੇ ਕੱਟੀ ਨਸ, ਹਸਪਤਾਲ ਦਾਖ਼ਲ

ਰੂਪਨਗਰ, 23 ਜਨਵਰੀ (ਸਤਨਾਮ ਸਿੰਘ ਸੱਤੀ)-ਰੂਪਨਗਰ ਜੇਲ੍ਹ 'ਚ ਬੰਦ ਇਕ ਹਵਾਲਾਤੀ ਪ੍ਰਸ਼ੋਤਮ ਸਿੰਘ (21) ਪੁੱਤਰ ਮਲਖਨ ਸਿੰਘ ਨਿਵਾਸੀ ਪਿੰਡ ਗੁਥਲ (ਬੀਕਾਪੁਰ) ਜ਼ਿਲ੍ਹਾ ਨੰਬਲ ਉੱਤਰ ਪ੍ਰਦੇਸ਼ ਨੇ ਸ਼ਾਮੀਂ ਜੇਲ੍ਹ ਵਿਚ ਹੀ ਸ਼ੀਸ਼ੇ ਦੇ ਟੁਕੜੇ ਨਾਲ ਬਾਂਹ ਦੀ ਨਸ ਕੱਟ ਲਈ ...

ਪੂਰੀ ਖ਼ਬਰ »

ਰੂਪਨਗਰ 'ਚ ਲੱਗਣ ਵਾਲਾ ਰੁਜ਼ਗਾਰ ਮੇਲਾ ਲੱਗਣ ਤੋਂ ਪਹਿਲਾਂ ਹੀ ਸਵਾਲਾਂ 'ਚ ਘਿਰਿਆ

ਰੂਪਨਗਰ, 23 ਜਨਵਰੀ (ਸਤਨਾਮ ਸਿੰਘ ਸੱਤੀ)-ਰੂਪਨਗਰ ਦੇ ਬਲਾਕ ਵਿਕਾਸ ਪੰਚਾਇਤ ਦਫ਼ਤਰ ਵਿਚ ਲੱਗਣ ਵਾਲਾ ਰੁਜ਼ਗਾਰ ਮੇਲਾ ਅੱਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਵਾਲਾਂ ਵਿਚ ਘਿਰ ਗਿਆ ਹੈ ਤੇ ਇਸ ਰੁਜ਼ਗਾਰ ਮੇਲੇ ਵਿਚ ਆਏ ਨੌਜਵਾਨਾਂ ਦੇ ਵਿਰੋਧ ਕਾਰਨ ਇਹ ਰੁਜ਼ਗਾਰ ਮੇਲਾ ...

ਪੂਰੀ ਖ਼ਬਰ »

ਭਗਵਾਨ ਦੀ ਕਿਰਪਾ ਨਾਲ ਹੀ ਦੁੱਖਾਂ ਦਾ ਛੁਟਕਾਰਾ ਹੰੁਦੈ-ਬਾਬਾ ਬਾਲ

ਨੰਗਲ, 23 ਜਨਵਰੀ (ਪ੍ਰੋ. ਅਵਤਾਰ ਸਿੰਘ)-ਰਾਸ਼ਟਰੀ ਸੰਤ ਬਾਬਾ ਬਾਲ ਜੀ ਮਹਾਰਾਜ ਕੋਟਲਾ ਕਲਾਂ ਊਨਾ ਵਾਲਿਆਂ ਨੇ ਅੱਡਾ ਮਾਰਕੀਟ ਨੰਗਲ ਵਿਚ ਸਤਿਸੰਗ ਅਤੇ ਪ੍ਰਵਚਨ ਕਰਦੇ ਹੋਏ ਸੰਗਤਾਂ ਦਾ ਮਾਰਗ ਦਰਸ਼ਨ ਕੀਤਾ | ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੇ ਜੀਵਨ ਵਿਚ ਸੁਧਾਰ ...

ਪੂਰੀ ਖ਼ਬਰ »

ਕਰੰਟ ਲੱਗਣ ਕਾਰਨ ਆਵਾਰਾ ਗਾਂ ਮਰੀ

ਮੋਰਿੰਡਾ, 23 ਜਨਵਰੀ (ਪਿ੍ਤਪਾਲ ਸਿੰਘ)-ਸਥਾਨਕ ਨਗਰ ਖੇੜਾ ਨੇੜੇ ਲੱਗੇ ਬਿਜਲੀ ਦੇ ਟਰਾਂਸਫ਼ਾਰਮਰਾਂ ਥੱਲੇ ਇਕ ਗਾਂ ਦੇ ਮਰਨ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਦੇਵ ਸਿੰਘ ਬਿੱਟੂ ਸਾਬਕਾ ਭਾਜਪਾ ਮੰਡਲ ਪ੍ਰਧਾਨ, ਕੁਲਦੀਪ ਕੁਮਾਰ, ਕਾਂਤਾ ਦੇਵੀ ਮਹਿਲਾ ...

ਪੂਰੀ ਖ਼ਬਰ »

ਬੜਾ ਪਿੰਡ ਕੋਲ ਕੌਮੀ ਮਾਰਗ ਦੀ ਹਾਲਤ ਸੁਧਾਰਨ ਲਈ ਜੁਟੇ ਮੁਲਾਜ਼ਮ

ਭਰਤਗੜ੍ਹ, 23 ਜਨਵਰੀ (ਜਸਬੀਰ ਸਿੰਘ ਬਾਵਾ)-ਕੁਰਾਲੀ ਤੋਂ ਕੀਰਤਪੁਰ ਸਾਹਿਬ ਤੱਕ ਕੌਮੀ ਮਾਰਗ ਨੂੰ ਚਹੁੰ-ਮਾਰਗੀ ਕਰਨ ਵਾਲੀ ਨਿੱਜੀ ਕੰਪਨੀ ਵਲੋਂ ਭਰਤਗੜ੍ਹ, ਸਰਸਾ ਨੰਗਲ, ਗਰਦਲੇ ਨੇੜੇ ਇਸ ਮਾਰਗ ਨੂੰ ਕੁਝ ਮਹੀਨੇ ਪਹਿਲਾਂ ਨਵਿਆਇਆ ਸੀ, ਬੜਾ ਪਿੰਡ ਕੋਲ ਮਾਰਗ ਨੂੰ ...

ਪੂਰੀ ਖ਼ਬਰ »

ਯੂਥ ਕਾਂਗਰਸ ਦੀ ਮੋਟਰਸਾਈਕਲ ਰੈਲੀ ਦਾ ਰੂਪਨਗਰ 'ਚ ਸਵਾਗਤ

ਰੂਪਨਗਰ, 23 ਜਨਵਰੀ (ਸਤਨਾਮ ਸਿੰਘ ਸੱਤੀ)-ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ ਦੇ ਵਿਰੋਧ ਵਿਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ 'ਚ ਮੁਹਾਲੀ ਤੋਂ ਆਰੰਭ ਹੋਈ ਮੋਟਰਸਾਈਕਲ ਰੈਲੀ ਦਾ ਰੂਪਨਗਰ ਪੁੱਜਣ 'ਤੇ ...

ਪੂਰੀ ਖ਼ਬਰ »

ਜੰਗਲੀ ਜੀਵ ਵਿਭਾਗ ਨੇ ਘੁੰਮਦੇ ਬਾਂਦਰ ਪਿੰਜਰੇ 'ਚ ਡੱਕੇ

ਰੂਪਨਗਰ, 23 ਜਨਵਰੀ (ਸਤਨਾਮ ਸਿੰਘ ਸੱਤੀ)-ਕਰੀਬ ਇਕ ਦਹਾਕੇ ਤੋਂ ਸ਼ਹਿਰ ਦੀ ਖ਼ੂਬਸੂਰਤ ਕਾਲੋਨੀ ਗਿਆਨੀ ਜ਼ੈਲ ਸਿੰਘ ਨਗਰ 'ਚ ਬਾਂਦਰਾਂ ਦਾ ਆਤੰਕ ਜਾਰੀ ਹੈ ਪਰ ਅੱਜ ਤੱਕ ਇਨ੍ਹਾਂ ਨੂੰ ਰੋਕਣ ਲਈ ਠੋਸ ਕਾਰਵਾਈ ਨਹੀਂ ਹੋਈ | ਕੌਾਸਲਰ ਰਵਿੰਦਰ ਕੌਰ ਜੱਗੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਬਲਵਿੰਦਰ ਸਿੰਘ ਧਨੋਆ ਦੀ ਦਿੱਲੀ ਘੱਟ ਗਿਣਤੀ ਕਮਿਸ਼ਨ 'ਚ ਨਿਯੁਕਤੀ

ਰੂਪਨਗਰ, 23 ਜਨਵਰੀ (ਸਤਨਾਮ ਸਿੰਘ ਸੱਤੀ)-ਠੇਕੇਦਾਰ ਬਲਵਿੰਦਰ ਸਿੰਘ ਧਨੋਆ ਨੂੰ ਦਿੱਲੀ ਘੱਟ ਗਿਣਤੀ ਕਮਿਸ਼ਨ ਦੀ ਸਲਾਹਕਾਰ ਕਮੇਟੀ ਦਾ ਮੈਂਬਰ ਮਨੋਨੀਤ ਕੀਤਾ ਗਿਆ ਹੈ | ਉਨ੍ਹਾਂ ਦੀ ਇਹ ਨਿਯੁਕਤੀ ਦਿੱਲੀ ਘੱਟ ਗਿਣਤੀ ਕਮਿਸ਼ਨ ਐਕਟ 1999 ਤਹਿਤ ਸਿੱਖ ਸਲਾਹਕਾਰ ਕਮੇਟੀ ...

ਪੂਰੀ ਖ਼ਬਰ »

ਗੋਲੀ ਚੱਲਣ ਨਾਲ ਇਕ ਵਿਅਕਤੀ ਦੀ ਮੌਤ

ਘਨੌਲੀ, 23 ਜਨਵਰੀ (ਜਸਵੀਰ ਸਿੰਘ ਸੈਣੀ)-ਹਿਮਾਚਲ ਪ੍ਰਦੇਸ਼ ਦੇ ਨਾਲਾਗ੍ਹੜ 'ਚ ਬਘਾਟ ਅਰਬਨ ਕੋਆਪਰੇਟਿਵ ਬੈਂਕ ਗੋਲੀ ਚੱਲਣ ਕਾਰਨ ਬੈਂਕ ਦੇ ਸਫ਼ਾਈ ਮੁਲਾਜ਼ਮ ਦੀ ਮੌਤ ਹੋ ਗਈ ਹੈ | ਨਾਲਾਗ੍ਹੜ ਪੁਲਿਸ ਸਟੇਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਰਮਨ ਕੁਮਾਰ (28) ਪੁੱਤਰ ...

ਪੂਰੀ ਖ਼ਬਰ »

ਸੀ. ਏ. ਏ, ਐਨ. ਆਰ. ਸੀ. ਅਤੇ ਐਨ. ਪੀ. ਆਰ. ਿਖ਼ਲਾਫ਼ ਮੋਰਚਾਬੰਦੀ ਲਈ ਮੀਟਿੰਗ

ਰੂਪਨਗਰ, 23 ਜਨਵਰੀ (ਸਤਨਾਮ ਸਿੰਘ ਸੱਤੀ)-ਕੇਂਦਰ ਸਰਕਾਰ ਵਲੋਂ ਲਿਆਂਦੇ ਕਾਲੇ ਕਾਨੂੰਨ ਸੀ. ਏ. ਏ, ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਦੇ ਿਖ਼ਲਾਫ਼ ਮਹਾਰਾਜਾ ਰਣਜੀਤ ਬਾਗ਼ ਵਿਚ ਕਾਮਰੇਡ ਮੋਹਨ ਸਿੰਘ ਧਮਾਣਾ ਦੀ ਅਗਵਾਈ ਦੇ ਵਿਚ ਵੱਖ-ਵੱਖ ਪਾਰਟੀਆਂ ਅਤੇ ਜਥੇਬੰਦੀਆਂ ਦੀ ...

ਪੂਰੀ ਖ਼ਬਰ »

ਸੱਥ ਪੰਜਾਬੀ ਸੰਸਥਾ ਬਣਾਉਣ ਲਈ ਕੀਤੀਆਂ ਵਿਚਾਰਾਂ

ਸ੍ਰੀ ਅਨੰਦਪੁਰ ਸਾਹਿਬ, 23 ਜਨਵਰੀ (ਨਿੱਕੂਵਾਲ,ਕਰਨੈਲ ਸਿੰਘ)-ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਾਸਾਰ ਲਈ ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਿਤ ਮਾਂ ਬੋਲੀ ਨੂੰ ਪਿਆਰ ਕਰਨ ਵਾਲੀਆਂ ਸ਼ਖ਼ਸੀਅਤਾਂ ਵਲੋਂ ਪੰਜਾਬੀ ਸੱਥ ਨਾਂਅ ਦੀ ਸੰਸਥਾ ਬਣਾਉਣ ਦਾ ਫ਼ੈਸਲਾ ਕੀਤਾ ...

ਪੂਰੀ ਖ਼ਬਰ »

ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਕੱਢੀ ਜਾਗਰੂਕਤਾ ਰੈਲੀ

ਸ੍ਰੀ ਚਮਕੌਰ ਸਾਹਿਬ, 23 ਜਨਵਰੀ (ਜਗਮੋਹਣ ਸਿੰਘ ਨਾਰੰਗ)-ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਦਫ਼ਤਰ ਵਲੋਂ ਅੱਜ 'ਬੇਟੀ ਬਚਾਓ, ਬੇਟੀ ਪੜਾਓ' ਮੁਹਿੰਮ ਤਹਿਤ ਮਨਾਏ ਜਾ ਰਹੇ ਹਫ਼ਤੇ ਦੌਰਾਨ ਸੀ. ਡੀ. ਪੀ. ਓ ਸ੍ਰੀਮਤੀ ਚਰਨਜੀਤ ਕੌਰ ਦੀ ਅਗਵਾਈ ਹੇਠ ਜਾਗਰੂਕਤਾ ਰੈਲੀ ਕੱਢੀ ਗਈ | ...

ਪੂਰੀ ਖ਼ਬਰ »

ਚਾਈਨਾ ਡੋਰ ਨਾਲ ਐਕਟਿਵਾ ਸਵਾਰ ਜ਼ਖ਼ਮੀ

ਘਨੌਲੀ, 23 ਜਨਵਰੀ (ਜਸਵੀਰ ਸਿੰਘ ਸੈਣੀ)-ਜ਼ਿਲ੍ਹੇ 'ਚ ਪ੍ਰਸ਼ਾਸਨ ਦੁਆਰਾ ਚਾਈਨਾ ਡੋਰ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ਪਰ ਫਿਰ ਦੁਕਾਨਦਾਰ ਪੁਲਿਸ ਦੀ ਨਜ਼ਰਾਂ ਤੋਂ ਉਹਲੇ ਹੋ ਕੇ ਚਾਈਨਾ ਡੋਰ ਦੀ ਵਿੱਕਰੀ ਕਰਦੇ ਹਨ | ਚਾਈਨਾ ਡੋਰ ਜਿੱਥੇ ਪੰਛੀਆਂ ਲਈ ਘਾਤਕ ਸਿੱਧ ਹੋ ...

ਪੂਰੀ ਖ਼ਬਰ »

ਗਣਤੰਤਰ ਦਿਵਸ ਦੀਆਂ ਤਿਆਰੀਆਂ ਦੀ ਸਮੀਖਿਆ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 23 ਜਨਵਰੀ (ਕਰਨੈਲ ਸਿੰਘ, ਨਿੱਕੂਵਾਲ)-26 ਜਨਵਰੀ ਨੂੰ ਸਬ ਡਵੀਜ਼ਨ ਦਾ ਗਣਤੰਤਰ ਦਿਵਸ ਸਮਾਰੋਹ ਸਥਾਨਕ ਐਸ. ਜੀ. ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਜਾਵੇਗਾ | ਜਿਸ ਦੀਆਂ ਤਿਆਰੀਆ ਸਬੰਧੀ ਰੀਵਿਊ ਮੀਟਿੰਗ ਐਸ.ਜੀ.ਐਸ. ਖ਼ਾਲਸਾ ...

ਪੂਰੀ ਖ਼ਬਰ »

ਬੜਵਾ-ਚੈਹੜਮਜਾਰਾ ਚੌਕ 'ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਦੁਖੀ

ਨੂਰਪੁਰ ਬੇਦੀ, 23 ਜਨਵਰੀ (ਹਰਦੀਪ ਸਿੰਘ ਢੀਂਡਸਾ)-ਇਲਾਕੇ ਦੇ ਪਿੰਡ ਬੜਵਾ ਅਤੇ ਚੈਹੜਮਜਾਰਾ ਦੇ ਸਾਂਝੇ ਰਸਤੇ ਦੀ ਸੜਕ ਵਿਚ 24 ਘੰਟੇ ਗੋਡੇ-ਗੋਡੇ ਪਾਣੀ ਖੜ੍ਹਾ ਰਹਿਣ ਕਾਰਨ ਦੋਨਾਂ ਪਿੰਡਾਂ ਦੇ ਲੋਕ ਦੁਖੀ ਹਨ | ਇਸ ਸੜਕ ਵਿਚ ਪਾਣੀ ਖੜ੍ਹਨ ਨਾਲ ਜਿੱਥੇ ਦੋਵਾਂ ਪਿੰਡਾਂ ...

ਪੂਰੀ ਖ਼ਬਰ »

ਖ਼ਾਲਸਾ ਮਾਡਲ ਸਕੂਲ ਪਿੰਡ ਦੇਹਲਾਂ 'ਚ ਬਦਲਦੀ ਜੀਵਨ ਸ਼ੈਲੀ ਬਾਰੇ ਸਮਾਗਮ

ਨੰਗਲ, 23 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਅਤੇ ਸਮਾਜ ਸੇਵੀ ਸੰਸਥਾ ਵਿਸ਼ਵਕਰਮਾ ਲੌਜ ਨੰਬਰ 173 ਸਰਾਭਾ ਨਗਰ ਲੁਧਿਆਣਾ ਵਲੋਂ ਖ਼ਾਲਸਾ ਮਾਡਲ ਸਕੂਲ ਪਿੰਡ ਦੇਹਲਾਂ 'ਚ ਬਦਲਦੀ ਜੀਵਨ ਸ਼ੈਲੀ ਬਾਰੇ ਸਮਾਗਮ ਕਰਵਾਇਆ ਗਿਆ | ਪੰਜਾਬ ਜੰਗਲੀ ਜੀਵ ਸਲਾਹਕਾਰ ਬੋਰਡ ਦੇ ਸਾਬਕਾ ਮੈਂਬਰ ਡਾ. ਗੁਲਜੀਤ ਸਿੰਘ ਚੱਠਾ ਨੇ ਬਦਲਦੀ ਜੀਵਨ ਸ਼ੈਲੀ ਅਤੇ ਫਾਸਟ ਫੂਡ ਦੇ ਦੌਰ 'ਚ ਪੈਦਾ ਹੋ ਰਹੀਆਂ ਵਿਦਿਆਰਥੀ ਸਮੱਸਿਆਵਾਂ ਬਾਰੇ ਚਰਚਾ ਕੀਤੀ | ਉਨ੍ਹਾਂ ਆਈਸ ਕ੍ਰੀਮ, ਬਰਗਰ, ਕੋਲਡ ਡਰਿੰਕ, ਨੂਡਲਜ਼ ਬਾਰੇ ਖ਼ਾਸ ਚਰਚਾ ਕੀਤੀ ਜਿਸ ਕਾਰਨ ਬੱਚਿਆਂ ਦੀ ਸਿਹਤ ਵਿਗੜ ਰਹੀ ਹੈ | ਇਸ ਮੌਕੇ ਲੁਧਿਆਣਾ ਦੇ ਸਮਾਜ ਸੇਵੀ ਕਿਰਨ ਸਿੰਘ ਬਿਰਕ ਵਲੋਂ ਭੇਜੇ ਤੋਹਫ਼ੇ ਭੇਟ ਕਰ ਕੇ ਹੋਣਹਾਰ ਵਿਦਿਆਰਥੀ ਰਿਜ਼ਵਾਨ, ਸਿਮਰਪ੍ਰੀਤ ਕੌਰ, ਅੰਸ਼ੀਕਾ ਤੋਂ ਇਲਾਵਾ ਦੋ ਕਰਮਯੋਗੀ ਇਸਤਰੀਆਂ ਰਜ਼ੀਆ ਤੇ ਬੀਬੀ ਜੁਗਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਪਿ੍ੰਸੀਪਲ ਵਿਜੈ ਕੁਮਾਰ ਨੈਸ਼ਨਲ ਐਵਾਰਡੀ, ਬਲਦੇਵ ਸਿੰਘ, ਗ਼ਰੀਬ ਦਾਸ, ਮੈਡਮ ਹਰਦੀਪ ਕੌਰ, ਸੁਨੀਤਾ ਸ਼ਰਮਾ, ਗੁਰਦੀਪ ਕੌਰ, ਮਨੀਸ਼ਾ, ਅੰਜਨਾ, ਸੁਮਨ ਸ਼ਰਮਾ, ਮਨਪ੍ਰੀਤ ਕੌਰ, ਅਨਿਲ ਕੁਮਾਰੀ, ਅੰਜਲੀ ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਦੁਸ਼ਿਅੰਤ ਚੌਟਾਲਾ ਵਲੋਂ ਪਾਰਟੀ ਵਰਕਰਾਂ ਨਾਲ ਮੀਟਿੰਗ

ਪੰਚਕੂਲਾ, 23 ਜਨਵਰੀ (ਕਪਿਲ)-ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਵਲੋਂ ਪੰਚਕੂਲਾ ਵਿਖੇ ਪਹੁੰਚ ਕੇ 2020 ਤੱਕ ਚੱਲੇ ਪਾਰਟੀ ਮੈਂਬਰਸ਼ਿਪ ਅਭਿਆਨ ਦੀ ਸਮੀਖਿਆ ਕੀਤੀ ਗਈ | ਮੀਟਿੰਗ ਵਿਚ ਪਾਰਟੀ ਦੇ ਸੂਬਾ ਪ੍ਰਧਾਨ ਨਿਸ਼ਾਂਤ ਸਿੰਘ, ਰਾਸ਼ਟਰੀ ਪ੍ਰਧਾਨ ਡਾ: ...

ਪੂਰੀ ਖ਼ਬਰ »

ਭਾਖੜਾ ਹੰੁਡਈ ਵਿਖੇ ਹੰੁਡਈ ਦੀ ਨਵੀਂ ਕਾਰ ਔਰਾ ਦੀ ਘੁੰਡ ਚੁਕਾਈ

ਰੂਪਨਗਰ, 23 ਜਨਵਰੀ (ਸਟਾਫ਼ ਰਿਪੋਰਟਰ)-ਹੰੁਡਈ ਮੋਟਰ ਇੰਡੀਆ ਲਿਮ. ਸ਼ੋਅਰੂਮ ਭਾਖੜਾ ਹੰੁਡਈ ਰੂਪਨਗਰ ਵਲੋਂ ਨਵੀਂ ਕਾਰ ਔਰਾ ਦੀ ਘੁੰਡ ਚੁਕਾਈ ਕੀਤੀ ਗਈ | ਇਸ ਦੀ ਰਸਮ ਕੰਪਨੀ ਦੇ ਖੇਤਰੀ ਮੈਨੇਜਰ ਧੀਰਜ ਖੱਤਰੀ, ਸਹਾਇਕ ਸੀਨੀਅਰ ਮੈਨੇਜਰ ਸੌਰਭ ਕਿਸ਼ੋਰ, ਸ਼ੋਅਰੂਮ ਦੇ ਐਮ. ...

ਪੂਰੀ ਖ਼ਬਰ »

ਭਾਜਪਾ ਆਗੂਆਂ ਵਲੋਂ ਪ੍ਰਧਾਨ ਜੇ. ਪੀ. ਨੱਢਾ ਸਨਮਾਨਿਤ

ਨੰਗਲ, 23 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਭਾਜਪਾ ਦੇ ਨਵੇਂ ਬਣੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਦੀ ਅਗਵਾਈ ਹੇਠ ਸਮੁੱਚੇ ਦੇਸ਼ ਅੰਦਰ ਭਾਜਪਾ ਹੋਰ ਬੁਲੰਦੀਆਂ ਨੂੰ ਛੂਹੇਗੀ | ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ...

ਪੂਰੀ ਖ਼ਬਰ »

ਬਾਲ ਵਿਕਾਸ ਵਿਭਾਗ ਨੇ ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾਈ

ਮੋਰਿੰਡਾ, 23 ਜਨਵਰੀ (ਪਿ੍ਤਪਾਲ ਸਿੰਘ)-ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਆਦੇਸ਼ਾਂ ਅਨੁਸਾਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਮੋਰਿੰਡਾ ਵਲੋਂ ਨਜ਼ਦੀਕੀ ਪਿੰਡ ਦੁੱਮਣਾ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ | ਇਸ ਸਬੰਧੀ ਸਹਾਇਕ ਬਾਲ ਵਿਕਾਸ ...

ਪੂਰੀ ਖ਼ਬਰ »

ਧਰਨੇ 'ਤੇ ਬੈਠੇ ਸੇਵਾ ਮੁਕਤ ਹੋਮਗਾਰਡ 26 ਨੂੰ ਮਨਾਉਣਗੇ ਗੁਲਾਮੀ ਦਿਵਸ

ਰੂਪਨਗਰ, 23 ਜਨਵਰੀ (ਸਤਨਾਮ ਸਿੰਘ ਸੱਤੀ)-35-35 ਵਰ੍ਹੇ ਹੋਮਗਾਰਡ ਦੀ ਸੇਵਾ ਕਰਨ ਮਗਰੋਂ ਸੇਵਾ ਮੁਕਤ ਹੋਏ ਪੰਜਾਬ ਦੇ ਹੋਮਗਾਰਡਾਂ ਵਲੋਂ ਕੌਮੀ ਰਾਜ ਮਾਰਗ 'ਤੇ ਸੋਲਖੀਆਂ ਟੋਲ ਪਲਾਜ਼ਾ ਨੇੜੇ ਲੱਗਿਆ ਧਰਨਾ ਅੱਜ 564 ਦਿਨ 'ਚ ਸ਼ਾਮਿਲ ਹੋ ਗਿਆ ਹੈ | ਉਨ੍ਹਾਂ ਐਲਾਨ ਕੀਤਾ ਕਿ ਉਹ 26 ...

ਪੂਰੀ ਖ਼ਬਰ »

ਰਿਸ਼ਵਤਖੋਰੀ ਿਖ਼ਲਾਫ਼ ਲਾਮਬੰਦ ਹੋਣਾ ਜ਼ਰੂਰੀ-ਆਗੂ

ਮੋਰਿੰਡਾ, 23 ਜਨਵਰੀ (ਕੰਗ)-ਅੱਜ ਇੱਥੇ ਮਿਲਕ ਪਲਾਂਟ ਮੁਹਾਲੀ ਦੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਚਲਾਕੀ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਡੂੰਮਛੇੜੀ, ਪਰਮਜੀਤ ਸਿੰਘ ਅਮਰਾਲੀ, ਕੁਲਦੀਪ ਸਿੰਘ ਸੰਧੂ, ਅਮਰ ਸਿੰਘ ਕਲਾਰਾਂ, ...

ਪੂਰੀ ਖ਼ਬਰ »

ਪੀ. ਐਸ. ਈ. ਬੀ. ਇੰਪ: ਫੈੱਡਰੇਸ਼ਨ ਏਟਕ ਵਲੋਂ ਰੋਸ ਰੈਲੀ

ਰੂਪਨਗਰ, 23 ਜਨਵਰੀ (ਸ. ਰ)-ਪੀ. ਐਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਮੰਡਲ ਯੂਨਿਟ ਰੋਪੜ ਵਲੋਂ ਸੰਚਾਲਨ ਮੰਡਲ ਰੋਪੜ ਦਫ਼ਤਰ ਸੀ. ਐਚ. ਬੀ. ਤੇ ਪੀ. ਟੀ. ਐਸ. ਕਰਮਚਾਰੀਆਂ ਦੀਆਂ ਕਈ ਮਹੀਨੇ ਤੋਂ ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਰੋਸ ਰੈਲੀ ਹੋਈ | ਰੋਸ ਰੈਲੀ ਦੀ ...

ਪੂਰੀ ਖ਼ਬਰ »

ਪੰਜਾਬ ਨਾਨ-ਗਜ਼ਟਿਡ ਫਾਰੈਸਟ ਅਫ਼ੀਸਰਜ਼ ਯੂਨੀਅਨ ਦੀ ਹੋਈ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 23 ਜਨਵਰੀ (ਨਿੱਕੂਵਾਲ, ਕਰਨੈਲ ਸਿੰਘ)-ਪੰਜਾਬ ਨਾਨ-ਗਜ਼ਟਿਡ ਯੂਨੀਅਨ ਰਜਿਸਟਰਡ ਦੀ ਮੀਟਿੰਗ ਸੂਬਾ ਸਕੱਤਰ ਨਰਿੰਦਰ ਪ੍ਰੀਤ ਸਿੰਘ ਕਟੋਚ ਦੀ ਪ੍ਰਧਾਨਗੀ ਵਿਚ ਕੀਤੀ ਗਈ | ਜਿਸ ਵਿਚ ਵਣ ਗਾਰਡਾਂ ਤੋਂ ਫਰੈਸਟਰਾਂ ਦੇ ਅਹੁਦੇ 'ਤੇ ਤਰੱਕੀ ਸਬੰਧੀ ਅਤੇ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਮਕੜੋਨਾ ਕਲਾਂ ਸਕੂਲ ਵਿਖੇ ਲਗਾਇਆ ਸੈਮੀਨਾਰ

ਸ੍ਰੀ ਚਮਕੌਰ ਸਾਹਿਬ, 23 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੜੋਨਾ ਕਲਾਂ ਵਿਖੇ ਮਾਣਯੋਗ ਸੀ. ਜੇ. ਐੱਮ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਹਰਸਿਮਰਨਜੀਤ ਸਿੰਘ ਦੇ ਆਦੇਸ਼ਾਂ 'ਤੇ ਮੁਫ਼ਤ ਕਾਨੂੰਨੀ ਸਹਾਇਤਾ ...

ਪੂਰੀ ਖ਼ਬਰ »

ਮਾਸਟਰ ਕੇਡਰ ਯੂਨੀਅਨ ਦੀ ਬਲਾਕ ਚੋਣਾਂ ਲਈ ਵਿਸ਼ੇਸ਼ ਮੀਟਿੰਗ

ਨੂਰਪੁਰ ਬੇਦੀ, 23 ਜਨਵਰੀ (ਹਰਦੀਪ ਸਿੰਘ ਢੀਂਡਸਾ)-ਮਾਸਟਰ ਕੇਡਰ ਯੂਨੀਅਨ ਬਲਾਕ ਤਖ਼ਤਗੜ੍ਹ ਦੀ ਚੋਣ ਸਥਾਨਕ ਰੈਸਟ ਹਾਊਸ ਵਿਖੇ ਜ਼ਿਲ੍ਹਾ ਪ੍ਰਧਾਨ ਮੁਹਿੰਦਰ ਸਿੰਘ ਰਾਣਾ ਅਤੇ ਸੂਬਾ ਜਨਰਲ ਸਕੱਤਰ ਵਾਸ਼ਿੰਗਟਨ ਸਿੰਘ ਸਮੀਰੋਵਾਲ ਦੀ ਪ੍ਰਧਾਨਗੀ ਹੇਠ ਹੋਈ | ਬਲਾਕ ਦੇ ...

ਪੂਰੀ ਖ਼ਬਰ »

ਪ੍ਰਧਾਨ ਜੀਤਾ ਵਲੋਂ ਮੁਹੱਲਾ ਘੱਟੀਵਾਲ ਦੇ ਵਿਕਾਸ ਕਾਰਜ ਸ਼ੁਰੂ

ਸ੍ਰੀ ਅਨੰਦਪੁਰ ਸਾਹਿਬ, 23 ਜਨਵਰੀ (ਨਿੱਕੂਵਾਲ, ਕਰਨੈਲ ਸਿੰਘ)-ਸਥਾਨਕ ਨਗਰ ਕੌਾਸਲ ਦੇ ਮੁਹੱਲਾ ਘੱਟੀਵਾਲ ਵਿਖੇ ਨਗਰ ਕੌਾਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਵਲੋਂ 12 ਲੱਖ ਦੀ ਲਾਗਤ ਨਾਲ ਵਿਕਾਸ ਕਾਰਜ ਸ਼ੁਰੂ ਕੀਤੇ ਗਏ | ਪ੍ਰਧਾਨ ਜੀਤਾ ਨੇ ਦੱਸਿਆ ਕਿ ਪੰਜਾਬ ਵਿਧਾਨ ...

ਪੂਰੀ ਖ਼ਬਰ »

ਸਕੂਲ ਨੂੰ ਸੀ. ਬੀ. ਐਸ. ਈ. ਵਲੋਂ ਮਾਨਤਾ ਮਿਲਣ 'ਤੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ

ਸੰਤੋਖਗੜ੍ਹ, 23 ਜਨਵਰੀ (ਮਲਕੀਅਤ ਸਿੰਘ)-ਦਸਮੇਸ਼ ਪਬਲਿਕ ਸਕੂਲ ਗੁਰਪਲਾਹ ਸਾਹਿਬ (ਊਨਾ) ਵਿਖੇ ਸੀ.ਬੀ.ਐਸ.ਈ. ਦੇ ਬੋਰਡ ਤੋਂ ਮਾਨਤਾ ਮਿਲਣ ਦੀ ਖ਼ੁਸ਼ੀ ਵਿਚ ਅਤੇ ਪਰਮ ਪਿਤਾ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ | ਸਕੂਲ ਦੀ ...

ਪੂਰੀ ਖ਼ਬਰ »

ਦੇਸੂਮਾਜਰਾ ਵਿਖੇ ਵੱਡੇ ਸਿਲੰਡਰਾਂ 'ਚੋਂ ਛੋਟੇ ਸਿਲੰਡਰਾਂ 'ਚ ਗੈਸ ਭਰਨ ਦਾ ਗੋਰਖ ਧੰਦਾ ਜ਼ੋਰਾਂ 'ਤੇ

ਖਰੜ, 23 ਜਨਵਰੀ (ਜੰਡਪੁਰੀ)-ਪਿੰਡ ਦੇਸੂਮਾਜਰਾ ਦੇ ਇਕ ਵਸਨੀਕ ਗੁਲਜ਼ਾਰ ਸਿੰਘ ਨੇ ਖਰੜ ਪ੍ਰਸ਼ਾਸਨ ਨੂੰ ਇਕ ਦਰਖ਼ਾਸਤ ਦੇ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਦੁਕਾਨ ਲਾਗੇ ਇਕ ਬੇਸਮੈਂਟ ਵਿਚ ਵੱਡੇ ਸਿਲੰਡਰਾਂ 'ਚੋਂ ਛੋਟੇ ਸਿਲੰਡਰਾਂ ਵਿਚ ਗੈਸ ਭਰਨ ਦਾ ਗੋਰਖਧੰਦਾ ਚੱਲ ...

ਪੂਰੀ ਖ਼ਬਰ »

ਗਣਤੰਤਰ ਦਿਵਸ ਦੇ ਸਬੰਧ 'ਚ ਸ਼ਹਿਰ 'ਚ ਚਲਾਇਆ ਜਾਂਚ ਅਭਿਆਨ

ਐੱਸ. ਏ. ਐੱਸ. ਨਗਰ, 23 ਜਨਵਰੀ (ਜਸਬੀਰ ਸਿੰਘ ਜੱਸੀ)-ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਮੁਹਾਲੀ ਪੁਲਿਸ ਵਲੋਂ ਅੱਜ ਸ਼ਹਿਰ ਅੰਦਰ ਤਲਾਸ਼ੀ ਅਭਿਆਨ ਚਲਾਇਆ ਗਿਆ | ਇਸ ਸਬੰਧੀ ਥਾਣਾ ਫੇਜ਼-1 ਦੇ ਮੁਖੀ ਮਨਫੂਲ ਸਿੰਘ ਤੇ ਥਾਣਾ ਮਟੌਰ ਦੇ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸਿਹਤ ਮੰਤਰੀ ਸਿੱਧੂ ਵਲੋਂ ਰਾਣੂ ਟਰੱਸਟ ਦਾ ਕੈਲੰਡਰ ਜਾਰੀ

ਐੱਸ. ਏ. ਐੱਸ. ਨਗਰ, 23 ਜਨਵਰੀ (ਕੇ. ਐੱਸ. ਰਾਣਾ)-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਅੱਜ ਕਰਤਾਰ ਸਿੰਘ ਰਾਣੂ ਯਾਦਗਾਰੀ ਟਰੱਸਟ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਾਲ 2020 ਦਾ ਕੈਲੰਡਰ ਰਿਲੀਜ਼ ਕੀਤਾ ਗਿਆ | ਇਸ ਮੌਕੇ ਕੈਬਨਿਟ ...

ਪੂਰੀ ਖ਼ਬਰ »

ਨਵ-ਚੇਤਨਾ ਵੈੱਲਫੇਅਰ ਟਰੱਸਟ ਵਲੋਂ ਕਰਵਾਈ ਬਾਡੀ ਬਿਲਡਿੰਗ ਚੈਂਪੀਅਨਸ਼ਿਪ

ਖਰੜ, 23 ਜਨਵਰੀ (ਜੰਡਪੁਰੀ)-ਨਵ-ਚੇਤਨਾ ਵੈਲਫੇਅਰ ਟਰੱਸਟ ਵਲੋਂ ਪੰਜਾਬ ਪੱਧਰ ਦੀ ਪਹਿਲੀ ਬਾਡੀ ਬਿਲਡਰ ਚੈਂਪੀਅਨਸ਼ਿਪ 'ਹਰਕੂਲੈਸ ਪੰਜਾਬ' ਖਰੜ ਦੇ ਐਨੀਜ਼ ਸਕੂਲ ਵਿਖੇ ਕਰਵਾਈ ਗਈ | ਚੈਂਪੀਅਨਸ਼ਿਪ ਦਾ ਉਦਘਾਟਨ ਕਰਦਿਆਂ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ...

ਪੂਰੀ ਖ਼ਬਰ »

ਬੈਂਕ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਦੋ ਿਖ਼ਲਾਫ਼ ਮਾਮਲਾ ਦਰਜ

ਜ਼ੀਰਕਪੁਰ, 23 ਜਨਵਰੀ (ਅਵਤਾਰ ਸਿੰਘ)-ਢਕੌਲੀ ਪੁਲਿਸ ਨੇ ਭਾਰਤੀ ਸਟੇਟ ਬੈਂਕ ਦੀ ਪੀਰਮੁਛੱਲਾ ਸ਼ਾਖਾ ਦੇ ਮੈਨੇਜਰ ਦੀ ਸ਼ਿਕਾਇਤ 'ਤੇ ਦੋ ਵਿਅਕਤੀਆਂ ਿਖ਼ਲਾਫ ਬੈਂਕ ਤੋਂ ਕਰਜ਼ਾ ਲੈ ਕੇ ਕਿਸ਼ਤਾਂ ਨਾ ਵਾਪਸ ਕਰਨ ਦੇ ਦੋਸ਼ ਹੇਠ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਐੱਸ. ਟੀ. ਐੱਫ. ਵਲੋਂ ਹੈਰੋਇਨ ਸਮੇਤ ਵੇਰਕਾ ਦਾ ਡਰਾਈਵਰ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 23 ਜਨਵਰੀ (ਜਸਬੀਰ ਸਿੰਘ ਜੱਸੀ)-ਐੱਸ. ਟੀ. ਐੱਫ. ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਬਲੌਾਗੀ ਬੈਰੀਅਰ ਵਿਖੇ ਨਾਕਾਬੰਦੀ ਕਰਕੇ 1 ਵਿਅਕਤੀ ਨੂੰ 20 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ | ਉਕਤ ਵਿਅਕਤੀ ਦੀ ਪਛਾਣ ਗੁਰਪ੍ਰੀਤ ...

ਪੂਰੀ ਖ਼ਬਰ »

ਅਦਾਲਤ ਦੇ ਹੁਕਮਾਂ 'ਤੇ ਇਕ ਿਖ਼ਲਾਫ਼ ਮਾਮਲਾ ਦਰਜ

ਖਰੜ, 23 ਜਨਵਰੀ (ਜੰਡਪੁਰੀ)-ਖਰੜ ਸਿਟੀ ਪੁਲਿਸ ਨੇ ਖਰੜ ਦੀ ਇਕ ਅਦਾਲਤ ਦੇ ਹੁਕਮਾਂ 'ਤੇ ਮੁਹਾਲੀ ਦੇ ਰਹਿਣ ਵਾਲੇ ਹਰਮੇਸ਼ ਕੁਮਾਰ ਪਾਹਵਾ ਦੇ ਿਖ਼ਲਾਫ਼ ਧਾਰਾ 174 ਏ ਆਈ. ਪੀ. ਸੀ. ਅਧੀਨ ਮਾਮਲਾ ਦਰਜ ਕੀਤਾ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਬੰਧੀ ਖਰੜ ਦੀ ...

ਪੂਰੀ ਖ਼ਬਰ »

ਸੁਭਾਸ਼ ਚੰਦਰ ਬੋਸ ਦਾ ਜਨਮ ਦਿਹਾੜਾ ਫ਼ਿਰਕੂ ਸਦਭਾਵਨਾ ਦਿਵਸ ਵਜੋਂ ਮਨਾਇਆ

ਨੰਗਲ, 23 ਜਨਵਰੀ (ਪ੍ਰੋ. ਅਵਤਾਰ ਸਿੰਘ)-ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਕਮੇਟੀ ਨੰਗਲ ਵਲੋਂ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਫ਼ਿਰਕੂ ਸਦਭਾਵਨਾ ਦਿਵਸ ਵਜੋਂ 12 ਅੱਡਾ ਮਾਰਕੀਟ ਵਿਖੇ ਮਨਾਇਆ ਗਿਆ | ਇਸ ਮੌਕੇ ਕਾ: ਸੁਖਦੇਵ ਸਿੰਘ ਵੱਲੋਂ ਸੁਭਾਸ਼ ਚੰਦਰ ...

ਪੂਰੀ ਖ਼ਬਰ »

ਪੀ. ਐਸ. ਪੀ. ਸੀ.ਐੱਲ 'ਚ ਕਰਵਾਇਆ ਸੁਖਮਨੀ ਸਾਹਿਬ ਦਾ ਪਾਠ

ਨੰਗਲ, 23 ਜਨਵਰੀ (ਪ੍ਰੋ. ਅਵਤਾਰ ਸਿੰਘ)-ਪੰਜਾਬ ਪਾਵਰ ਕਾਮ ਸਭ ਡਿਵੀਜ਼ਨ ਦਫ਼ਤਰ ਵਿਚ ਖੇਤਰ 'ਚ ਸੁੱਖ ਸ਼ਾਂਤੀ ਦੀ ਕਾਮਨਾ ਨੂੰ ਲੈ ਕੇ ਐੱਸ.ਡੀ.ਓ. ਓਮ ਪ੍ਰਕਾਸ਼ ਸ਼ਰਮਾ ਦੀ ਅਗਵਾਈ ਵਿਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਅਤੇ ਪਾਠ ਦੇ ਭੋਗ ਤੋਂ ਬਾਅਦ ਸੰਗਤ ਲਈ ਲੰਗਰ ...

ਪੂਰੀ ਖ਼ਬਰ »

ਸਿਹਤ ਮੁਲਾਜ਼ਮਾਂ ਵਲੋਂ ਕਨਵੈੱਨਸ਼ਨ ਉਪਰੰਤ ਦਿੱਤਾ ਮੰਗ-ਪੱਤਰ

ਰੂਪਨਗਰ, 23 ਜਨਵਰੀ (ਸ.ਰ.)-ਸਿਹਤ ਮੁਲਾਜ਼ਮਾਂ ਦੀ ਸਾਂਝੀ ਜਥੇਬੰਦੀ ਮਲਟੀਪਰਪਜ਼ ਮੇਲ ਅਤੇ ਫੀਮੇਲ ਯੂਨੀਅਨ ਵਲੋਂ ਸਾਥੀ ਸਿਕੰਦਰ ਸਿੰਘ ਢੇਰ ਅਤੇ ਭੈਣ ਸਰਬਜੀਤ ਕੌਰ ਦੀ ਪ੍ਰਧਾਨਗੀ ਹੇਠ ਕਨਵੈੱਨਸ਼ਨ ਕਰਕੇ ਆਪਣੀਆਂ ਭਖਦੀਆਂ ਮੰਗਾਂ ਲਈ ਸਿਵਲ ਸਰਜਨ ਰਾਹੀਂ ਮਾਣਯੋਗ ...

ਪੂਰੀ ਖ਼ਬਰ »

ਪਿੰਡ ਤਾਜਪੁਰਾ ਦੇ ਟੋਭੇ 'ਤੇ ਹੋ ਰਹੇ ਨਾਜਾਇਜ਼ ਕਬਜ਼ੇ ਦੀ ਕੀਤੀ ਸਾਬਕਾ ਸਰਪੰਚ ਨੇ ਸ਼ਿਕਾਇਤ

ਮੋਰਿੰਡਾ, 23 ਜਨਵਰੀ (ਕੰਗ)-ਮੋਰਿੰਡਾ ਨੇੜਲੇ ਪਿੰਡ ਤਾਜਪੁਰਾ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਅਤੇ ਮੌਜੂਦਾ ਪੰਚ ਲਖਵੀਰ ਸਿੰਘ ਵਲੋਂ ਬੀ.ਡੀ.ਪੀ.ਓ. ਮੋਰਿੰਡਾ ਅਤੇ ਐਸ.ਡੀ.ਐਮ. ਮੋਰਿੰਡਾ ਨੂੰ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਹੀ ਪਿੰਡ ਦਾ ਇਕ ਵਿਅਕਤੀ ਮਗਰਲੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX