ਤਾਜਾ ਖ਼ਬਰਾਂ


ਨਵ ਜਨਮੇ ਬੱਚੇ ਦੀ ਲਾਸ਼ ਮਿਲਣ ਕਾਰਨ ਫੈਲੀ ਸਨਸਨੀ
. . .  1 day ago
ਕੋਟਫੱਤਾ (ਮਾਨਸਾ), 17 ਸਤੰਬਰ (ਰਣਜੀਤ ਸਿੰਘ ਬੁੱਟਰ) - ਨਗਰ ਕੋਟਸ਼ਮੀਰ ਵਿਖੇ ਇਕ ਨਵ ਜਨਮੇ ਬੱਚੇ (ਲੜਕੇ) ਦੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ। ਪੁਲਿਸ ਵਲੋਂ ਮਾਮਲੇ ਦੀ ਪੜਤਾਲ ਕੀਤੀ ਗਈ। ਇਕ ਕੁੱਤਾ ਬੱਚੇ ਦੀ ਲਾਸ਼ ਨੂੰ ਚੁੱਕ ਕੇ ਭੱਜ ਰਿਹਾ ਸੀ...
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਪੁਲਿਸ ਜਾਂਚ ਤੋਂ ਸੰਗਤ ਨਹੀਂ ਹੈ ਸੰਤੁਸ਼ਟ - ਸਿੰਘ ਸਾਹਿਬ
. . .  1 day ago
ਸ੍ਰੀ ਅਨੰਦਪੁਰ ਸਾਹਿਬ, 17 ਸਤੰਬਰ (ਜੇ.ਐਸ ਨਿੱਕੂਵਾਲ/ਕਰਨੈਲ ਸਿੰਘ ਸੈਣੀ) - ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਤੋਂ ਬਾਅਦ ਚੱਲ ਰਹੀ ਪੁਲਿਸ ਜਾਂਚ ਤੋਂ ਸੰਗਤ ਸੰਤੁਸ਼ਟ ਨਹੀਂ ਹੈ। ਕਿਉਂਕਿ ਇਸ ਜਾਂਚ ਵਿਚ ਕੋਈ ਵੀ ਸਹੀ ਨਤੀਜਾ ਸਾਹਮਣੇ ਨਹੀਂ ਆਇਆ ਹੈ, ਜਿਸ ਕਾਰਨ ਉਹ ਪੁਲਿਸ ਦੇ ਸਹਿਯੋਗ...
ਭੇਦਭਰੀ ਹਾਲਤ ਵਿਚ ਵਿਆਹੁਤਾ ਦੀ ਮੌਤ
. . .  1 day ago
ਮਮਦੋਟ, 17 ਸਤੰਬਰ (ਸੁਖਦੇਵ ਸਿੰਘ ਸੰਗਮ) - ਥਾਣਾ ਮਮਦੋਟ (ਫ਼ਿਰੋਜਪੁਰ) ਅਧੀਨ ਆਉਂਦੇ ਪਿੰਡ ਛਾਂਗਾ ਖ਼ੁਰਦ ਵਿਖੇ ਨੌਜਵਾਨ ਵਿਆਹੁਤਾ ਲੜਕੀ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੁੱਢਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਸਰੋਜ ਰਾਣੀ ਦੇ ਰਿਸ਼ਤੇਦਾਰਾਂ ਵਲੋਂ ਸਹੁਰੇ ਪਰਿਵਾਰ 'ਤੇ...
ਲੁਧਿਆਣਾ ਵਿਚ ਧਾਰਾ 144 ਲਾਗੂ
. . .  1 day ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਦੇਰ ਰਾਤ ਇਕ ਹੁਕਮ ਜਾਰੀ ਕਰਕੇ ਪੂਰੇ ਸ਼ਹਿਰ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਵਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਦੱਸਿਆ ਗਿਆ ਹੈ ਕਿ ਸ਼ਹਿਰ ਵਿਚ ਪੰਜ...
ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅਜਨਾਲਾ ਪੁੱਜੀ ਐਨ.ਐੱਸ.ਜੀ. ਟੀਮ
. . .  1 day ago
ਅਜਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅੱਜ ਐਨ.ਐੱਸ.ਜੀ. ਦੀ ਇਕ ਟੀਮ ਅਜਨਾਲਾ ਪੁੱਜੀ ਹੈ। ਇਸ ਟੀਮ ਦੇ ਮੈਂਬਰਾਂ ਵਲੋਂ ਧਮਾਕੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ...
ਦਿੱਲੀ ਦੀ ਰੋਹਿਣੀ ਅਦਾਲਤ ਨੇ ਲੱਖਾ ਸਿਧਾਣਾ ਨੂੰ ਦਿੱਤੀ ਅਗਾਊਂ ਜ਼ਮਾਨਤ
. . .  1 day ago
ਨਵੀਂ ਦਿੱਲੀ, 17 ਸਤੰਬਰ - ਦਿੱਲੀ ਦੀ ਰੋਹਿਣੀ ਅਦਾਲਤ ਨੇ ਗਣਤੰਤਰ ਦਿਹਾੜੇ ਦੇ ਹਿੰਸਾ ਮਾਮਲੇ ਵਿਚ ਲਖਬੀਰ ਸਿੰਘ ਉਰਫ ਲੱਖਾ ਸਿਧਾਣਾ ਨੂੰ ਅਗਾਊਂ...
ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਤੋ ਮਾਂ ਤੇ ਧੀ ਨੂੰ ਕੀਤਾ ਅਗਵਾ
. . .  1 day ago
ਟੱਲੇਵਾਲ, 17 ਸਤੰਬਰ (ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਤੋ ਮਾਂ ਤੇ ਧੀ ਨੂੰ ਇਕ ਕਾਰ ਸਵਾਰ ਵਿਅਕਤੀਆਂ ਵਲੋਂ ਅਗਵਾ ਕਰ ਲਿਆ ਗਿਆ | ਸਾਰਾ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ...
ਸ੍ਰੀ ਹਰਿਮੰਦਰ ਸਾਹਿਬ ਪਰਿਵਾਰ ਸਮੇਤ ਪਹੁੰਚੇ ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ
. . .  1 day ago
ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ) - ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ ਅੱਜ ਸ਼ਾਮ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਐਨ.ਆਈ.ਏ. ਨੇ ਇਕ ਹੌਟਲਾਈਨ ਨੰਬਰ ਕੀਤਾ ਜਾਰੀ, ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  1 day ago
ਨਵੀਂ ਦਿੱਲੀ, 17 ਸਤੰਬਰ - ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸੋਸ਼ਲ ਮੀਡੀਆ 'ਤੇ ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਨ ਲਈ ਇਕ ਹੌਟਲਾਈਨ ਨੰਬਰ...
ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਕਾਬੂ
. . .  1 day ago
ਅੰਮ੍ਰਿਤਸਰ, 17 ਸਤੰਬਰ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰੇ ਕਾਬੂ ਕੀਤੇ ਗਏ ਹਨ | ਇਹ ਲੁਟੇਰੇ ਸਪਲੈਂਡਰ ਮੋਟਰਸਾਈਕਲ 'ਤੇ ਪਿਸਤੌਲ ...
ਕੈਬਨਿਟ ਮੀਟਿੰਗ ਵਿਚ ਪੰਜਾਬ ਕਸਟਮ ਮਿਲਿੰਗ ਨੀਤੀ ਨੂੰ ਪ੍ਰਵਾਨਗੀ
. . .  1 day ago
ਚੰਡੀਗੜ੍ਹ, 17 ਸਤੰਬਰ - ਪੰਜਾਬ ਕੈਬਨਿਟ ਮੀਟਿੰਗ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਝੋਨੇ ਦੇ ਖਰੀਦ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ | ਇਸ ਦੌਰਾਨ ਸਾਉਣੀ 2021-22 ਲਈ ...
18 ਨਵੇਂ ਸਰਕਾਰੀ ਕਾਲਜਾਂ ਲਈ 160 ਸਹਾਇਕ ਪ੍ਰੋਫੈਸਰਾਂ ਅਤੇ 17 ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਮਨਜ਼ੂਰੀ
. . .  1 day ago
ਚੰਡੀਗੜ੍ਹ, 17 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕੈਬਨਿਟ ਦੀ ਅਗਵਾਈ ਵਿਚ ਐੱਸ.ਬੀ.ਐੱਸ. ਨਗਰ ਵਿਚ 'ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ....
5 ਬੰਗਲਾਦੇਸ਼ੀ ਨਾਗਰਿਕ ਭਾਰਤੀ ਪਾਸਪੋਰਟ ਸਮੇਤ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 17 ਸਤੰਬਰ - ਡੀ.ਸੀ.ਪੀ. (ਏਅਰਪੋਰਟ) ਵਿਕਰਮ ਪੋਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 6 ਦੋਸ਼ੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ 5 ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ...
ਗਾਇਕ ਹਰਜੀਤ ਹਰਮਨ ਦਾ ਕਹਿਣਾ, ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਰੱਖਣਗੇ ਆਪਣਾ ਪੱਖ
. . .  1 day ago
ਚੰਡੀਗੜ੍ਹ, 17 ਸਤੰਬਰ - ਪੰਜਾਬ ਮਹਿਲਾ ਕਮਿਸ਼ਨ ਵਲੋਂ ਪੰਜਾਬੀ ਗਾਇਕ ਹਰਜੀਤ ਹਰਮਨ ਸਮੇਤ ਕਰਨ ਔਜਲਾ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ...
ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤਾ ਗਿਆ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ
. . .  1 day ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਵਲੋਂ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਾਰਜਕਾਰੀ ਮੈਜਿਸਟ੍ਰੇਟ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ ਹੈ ...
ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਵੱਡਾ ਬਿਆਨ
. . .  1 day ago
ਚੰਡੀਗੜ੍ਹ, 17 ਸਤੰਬਰ (ਸੁਰਿੰਦਰ ) - ਪੰਜਾਬ ਦੇ ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਕੋਈ ਵੀ ਬਕਾਇਆ...
ਜੰਗਲਾਤ ਮੰਤਰੀ ਦੀ ਰਿਹਾਇਸ਼ ਵਲ ਮਾਰਚ ਕਰਨਗੇ ਜੰਗਲਾਤ ਕਾਮੇ
. . .  1 day ago
ਨਾਭਾ, 17 ਸਤੰਬਰ (ਕਰਮਜੀਤ ਸਿੰਘ) - ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਫ਼ੈਸਲਾ ਕੀਤਾ ਕਿ ਲੰਮੇ ਸਮੇਂ ਤੋ ਕੰਮ ਕਰਦੇ ਕੱਚੇ ਕਾਮੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਜੰਗਲਾਤ ...
ਬਿਕਰਮ ਸਿੰਘ ਮਜੀਠੀਆ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 1 ਅਕਤੂਬਰ ਤਕ ਮੁਲਤਵੀ
. . .  1 day ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਖ਼ਿਲਾਫ਼ ...
ਮੁੱਖ ਮੰਤਰੀ 20 ਸਤੰਬਰ ਨੂੰ ਬਰਨਾਲਾ ਵਿਖੇ ਸੁਪਰ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਰੱਖਣਗੇ ਨੀਂਹ ਪੱਥਰ
. . .  1 day ago
ਬਰਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਲਾਡੀ) - ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ....
ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਪਾਕਿਸਤਾਨ ਦਾ ਦੌਰਾ ਕੀਤਾ ਰੱਦ
. . .  1 day ago
ਨਵੀਂ ਦਿੱਲੀ, 17 ਸਤੰਬਰ - ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਸਰਕਾਰ ਦੀ ਸੁਰੱਖਿਆ ਚਿਤਾਵਨੀ ਤੋਂ ਬਾਅਦ ਆਪਣਾ ਪਾਕਿਸਤਾਨ ਦਾ ਦੌਰਾ ਰੱਦ ਕਰ...
ਟਿਫ਼ਨ ਬੰਬ ਮਾਮਲੇ ਨਾਲ ਸਬੰਧਿਤ ਗੁਰਮੁਖ ਸਿੰਘ ਰੋਡੇ ਨਾਲ ਜੁੜੇ ਦਰਵੇਸ਼ ਸਿੰਘ 'ਤੇ ਪੁਲਿਸ ਨੇ ਲਾਇਆ ਯੂ. ਏ. ਪੀ. ਏ. ਐਕਟ
. . .  1 day ago
ਮਮਦੋਟ, 17 ਸਤੰਬਰ (ਸੁਖਦੇਵ ਸਿੰਘ ਸੰਗਮ) - ਅਸਲਾ ਅਤੇ ਧਮਾਕਾਖ਼ੇਜ਼ ਸਮਗਰੀ ਤੇ ਹੈਰੋਇਨ ਸਮਗਲਿੰਗ ਦੇ ਦੋਸ਼ ਹੇਠ ਮਮਦੋਟ ਪੁਲਿਸ ਵਲੋਂ ਫੜੇ ਗਏ ਨਜ਼ਦੀਕੀ ਪਿੰਡ ਨਿਹਾਲਾ ਕਿਲਚਾ ਵਾਸੀ ਦਰਵੇਸ਼ ਸਿੰਘ ਖ਼ਿਲਾਫ਼ ਪੁਲਿਸ ਵਲੋਂ ...
ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ - ਰਾਘਵ ਚੱਢਾ
. . .  1 day ago
ਨਵੀਂ ਦਿੱਲੀ, 17 ਸਤੰਬਰ - ਨਵਜੋਤ ਸਿੰਘ ਸਿੱਧੂ 'ਤੇ ਪਲਟਵਾਰ ਕਰਦੇ ਹੋਏ ਆਪ ਦੇ ਆਗੂ ਰਾਘਵ ਚੱਢਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ ਹੈ | ਜ਼ਿਕਰਯੋਗ ਹੈ ਕਿ ਸਿੱਧੂ ਵਲੋਂ ਖੇਤੀ ...
ਪਿੰਡ ਰਾਮਪੁਰ ਵਿਚ ਖ਼ੁਫ਼ੀਆ ਪੁਲਿਸ ਦੀ ਰੇਡ, ਇਕ ਘਰ ਵਿਚੋਂ ਬਰਾਮਦ ਕੀਤੀ ਖ਼ਾਲਿਸਤਾਨੀ ਸਮਗਰੀ
. . .  1 day ago
ਦੋਰਾਹਾ,17 ਸਤੰਬਰ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ) - ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ ਵਿਖੇ ਇਕ ਘਰ ਵਿਚ ਖ਼ੁਫ਼ੀਆ ਏਜੰਸੀਆਂ ਨੇ ਸਵੇਰ ਤੋਂ ਛਾਪਾ ਮਾਰਿਆ। ਜਿਸ ਦੇ ਵਿਚ ਕੁਝ ਖ਼ਾਲਸਾਤਾਨੀ ਸਮਗਰੀ ਤੇ ਪ੍ਰਿੰਟਿੰਗ ਪ੍ਰੈੱਸ ਬਰਾਮਦ ਕੀਤੀ ...
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੱਲ੍ਹ ਤੋਂ ਸ਼ੁਰੂ
. . .  1 day ago
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 18 ਸਤੰਬਰ ਤੋਂ ਸ਼ੁਰੂ ਹੋਵੇਗੀ | ਉਕਤ ਜਾਣਕਾਰੀ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ...
ਕਿਸਾਨੀ ਮੁੱਦੇ 'ਤੇ ਅਕਾਲੀ ਦਲ ਮਗਰਮੱਛ ਦੇ ਅੱਥਰੂ ਵਹਾ ਰਿਹਾ - ਰਾਣਾ ਸੋਢੀ
. . .  1 day ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਅਕਾਲੀ ਦਲ ਕਿਸਾਨੀ ਮੁੱਦੇ 'ਤੇ ਮਗਰਮੱਛ ਦੇ ਅੱਥਰੂ ਵਹਾ ਰਿਹਾ ਹੈ ਅਤੇ ਸਿਆਸਤ ਕੀਤੀ ਜਾ ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਮਾਘ ਸੰਮਤ 551

ਜਲੰਧਰ

ਘਰੇਲੂ ਗੈਸ ਸਿਲੰਡਰ ਲੀਕ ਹੋਣ ਨਾਲ ਲੱਗੀ ਅੱਗ, ਹਾਦਸੇ 'ਚ 2 ਬੱਚਿਆਂ ਸਮੇਤ 7 ਝੁਲਸੇ

ਜਲੰਧਰ, 23 ਜਨਵਰੀ (ਐੱਮ.ਐੱਸ. ਲੋਹੀਆ) - ਪਿੰਡ ਕਾਦੀਆਂ ਦੇ ਇਕ ਘਰ 'ਚ ਘਰੇਲੂ ਗੈਸ ਸਲੰਡਰ ਲੀਕ ਹੋਣ ਨਾਲ ਲੱਗੀ ਅੱਗ 'ਚ ਇਕੋ ਪਰਿਵਾਰ ਦੇ 7 ਮੈਂਬਰ ਝੁਲਸ ਗਏ ਜਿਨ੍ਹਾਂ 'ਚ 2 ਬੱਚੇ ਵੀ ਸ਼ਾਮਲ ਹਨ | ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਮਨਜੀਤ ਕੌਰ (48) ਨੇ ਦੱਸਿਆ ਕਿ ਉਸ ਦੇ ਪਤੀ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਕੈਦ

ਜਲੰਧਰ, 23 ਜਨਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਗੌਤਮ ਕੁਮਾਰ ਪੁੱਤਰ ਕੇਵਲ ਕਿ੍ਸ਼ਨ ਵਾਸੀ ਨੋਗੱਜਾ ਪੀਰ, ਨੂਰਮਹਿਲ ਨੂੰ ਢਾਈ ਮਹੀਨੇ ਦੀ ਕੈਦ ਤੇ ਪੰਜ ਹਜ਼ਾਰ ...

ਪੂਰੀ ਖ਼ਬਰ »

ਆਟੋ ਪਲਟਣ ਨਾਲ 2 ਔਰਤਾਂ ਸਮੇਤ 5 ਜ਼ਖ਼ਮੀ

ਫਿਲੌਰ, 23 ਜਨਵਰੀ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)- ਫਿਲੌਰ ਦੇ ਨਜ਼ਦੀਕੀ ਪਿੰਡ ਖਹਿਰਾ ਹਾਈਵੇ 'ਤੇ ਆਟੋ ਪਲਟਣ ਨਾਲ 2 ਔਰਤਾਂ ਸਮੇਤ 5 ਜ਼ਖਮੀ ਹੋ ਗਏ | ਹਾਈਵੇ ਪੈਟਰੋਲੀਅਮ ਗੁਰਾਇਆ ਦੇ ਏ. ਐੱਸ. ਆਈ. ਹਰਮੇਸ਼ ਲਾਲ, ਏ. ਐੱਸ. ਆਈ. ਜਰਨੈਲ ਸਿੰਘ ਅਤੇ ਹੈੱਡ ਕਾਂਸਟੇਬਲ ਪਰਮਜੀਤ ...

ਪੂਰੀ ਖ਼ਬਰ »

ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਕਾਰਨ ਸਾਈਕਲ ਸਵਾਰ ਮਜ਼ਦੂਰ ਦੀ ਮੌਤ

ਮਕਸੂਦਾਂ, 23 ਜਨਵਰੀ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਦੇ ਅਧੀਨ ਆਉਂਦੀ ਪਠਾਨਕੋਟ ਰੋਡ 'ਤੇ ਰਾਓਵਾਲੀ ਨੇੜੇ ਇਕ ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਕਾਰਨ ਸਾਈਕਲ ਸਵਾਰ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਗੁੱਡੂ ਕੁਮਾਰ ਵਾਸੀ ਯੂ.ਪੀ. ਦੇ ਤੌਰ 'ਤੇ ਹੋਈ ਹੈ | ਘਟਨਾ ਦੀ ...

ਪੂਰੀ ਖ਼ਬਰ »

ਰੇਲਵੇ ਲਾਈਨਾਂ ਨੇੜੇ ਸੈਰ ਕਰ ਰਿਹਾ ਬਜ਼ੁਰਗ ਤੇਜ਼ ਰਫ਼ਤਾਰ ਗੱਡੀ ਦੇ ਵੇਗ਼ ਕਾਰਨ ਡਿਗਿਆ, ਮੌਤ

ਮਕਸੂਦਾਂ, 23 ਜਨਵਰੀ (ਲਖਵਿੰਦਰ ਪਾਠਕ)- ਟਾਂਡਾ ਰੋਡ-ਸੋਢਲ ਫਾਟਕ ਰੇਲਵੇ ਲਾਈਨਾਂ ਤੇ ਅੱਜ ਸਵੇਰੇ ਰੇਲਵੇ ਲਾਈਨਾਂ ਦੇ ਨੇੜੇ ਸੈਰ ਕਰ ਰਿਹਾ ਇਕ 67 ਸਾਲਾ ਬਜ਼ੁਰਗ ਤੇਜ਼ ਰਫ਼ਤਾਰ ਰੇਲ ਗੱਡੀ ਦੇ ਕੋਲੋਂ ਲੰਘਣ ਦੇ ਕਾਰਨ ਥੱਲੇ ਪਏ ਪੱਥਰਾਂ 'ਤੇ ਡਿਗ ਗਿਆ ਜਿਸ ਕਾਰਨ ਉਸ ਦੇ ...

ਪੂਰੀ ਖ਼ਬਰ »

ਮਾਂ ਦੇ ਕਤਲ ਦੇ ਮਾਮਲੇ 'ਚ ਪੁੱਤ ਨੂੰ ਉਮਰ ਕੈਦ

ਜਲੰਧਰ, 23 ਜਨਵਰੀ (ਚੰਦੀਪ ਭੱਲਾ)- ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਜੀਵ ਕੁਮਾਰ ਗਰਗ ਦੀ ਅਦਾਲਤ ਨੇ ਆਪਣੀ ਮਾਂ ਦੇ ਸੱਟਾਂ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਧਮਰਵੀਰ ਉਰਫ ਗਾਗਾ ਪੁੱਤਰ ਗੁਰਦੀਪ ਸਿੰਘ ਵਾਸੀ ਹਰੀਪੁਰ, ਆਦਮਪੁਰ ਨੂੰ ਉਮਰ ਕੈਦ ਅਤੇ ...

ਪੂਰੀ ਖ਼ਬਰ »

ਜਣੇਪੇ ਲਈ ਸਿਵਲ ਹਸਪਤਾਲ 'ਚ ਪਹੁੰਚੇ ਪ੍ਰਵਾਸੀ ਨੇ ਭਰੇ 3200 ਰੁਪਏ, ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ

ਜਲੰਧਰ, 23 ਜਨਵਰੀ (ਐੱਮ.ਐੱਸ. ਲੋਹੀਆ) - ਜਣੇਪੇ ਲਈ ਸਿਵਲ ਹਸਪਤਾਲ 'ਚ ਲਿਆਉਣ ਤੋਂ ਬਾਅਦ ਬਿਨਾ ਕਿਸੇ ਖ਼ਰਚ ਦੇ ਜਣੇਪਾ ਹੋਣ ਅਤੇ ਜਣੇਪੇ ਤੋਂ ਬਾਅਦ ਜੱਚਾ-ਬੱਚਾ ਨੂੰ ਘਰ ਤੱਕ ਪਹੁੰਚਾਉਣ ਦੇ ਸਰਕਾਰੀ ਦਾਅਵਿਆਂ ਦੀ ਪੋਲ ਅੱਜ ਉਸ ਵਕਤ ਖੁਲ੍ਹ ਗਈ ਜਦੋਂ ਇਕ ਪ੍ਰਵਾਸੀ ...

ਪੂਰੀ ਖ਼ਬਰ »

ਆਵਾਰਾ ਪਸ਼ੂਆਂ ਦੀ ਗੰਭੀਰ ਸਮੱਸਿਆ ਨੂੰ ਹੱਲ ਕਰਨ 'ਚ ਸਫ਼ਲ ਰਹੇ ਮੇਅਰ

ਸ਼ਿਵ ਸ਼ਰਮਾ ਜਲੰਧਰ, 23 ਜਨਵਰੀ- ਮੇਅਰ ਜਗਦੀਸ਼ ਰਾਜਾ ਸ਼ਹਿਰ ਦੀ ਇਕ ਵੱਡੀ ਸਮੱਸਿਆ ਦੇ ਤੌਰ 'ਤੇ ਜਾਣੀ ਜਾਂਦੀ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਕਾਬੂ ਕਰਨ ਵਿਚ ਸਫ਼ਲ ਰਹੇ ਹਨ | ਮੇਅਰ ਜਗਦੀਸ਼ ਰਾਜਾ ਦੇ 25 ਜਨਵਰੀ ਨੂੰ ਕਾਰਜਕਾਲ ਦੇ ਦੋ ਸਾਲ ਪੂਰੇ ਹੋਣ ਜਾ ਰਹੇ ਹਨ ...

ਪੂਰੀ ਖ਼ਬਰ »

ਅਲਾਟੀ ਨਰੂਲਾ ਮਾਮਲੇ 'ਚ ਚੇਅਰਮੈਨ ਦੇ 6ਵੀਂ ਵਾਰ ਗਿ੍੍ਰਫਤਾਰੀ ਵਾਰੰਟ ਜਾਰੀ

ਜਲੰਧਰ, 23 ਜਨਵਰੀ (ਸ਼ਿਵ)- ਜ਼ਿਲ੍ਹਾ ਖਪਤਕਾਰ ਫੋਰਮ, ਰਾਜ ਕਮਿਸ਼ਨ ਵਿਚ ਕੇਸ ਹਾਰਨ ਦੇ ਬਾਵਜੂਦ ਵੀ ਬੀਬੀ ਭਾਨੀ ਕੰਪਲੈਕਸ ਦੇ ਇਕ ਅਲਾਟੀ ਦਰਸ਼ਨ ਲਾਲ ਨਰੂਲਾ ਨੂੰ 14 ਲੱਖ ਦੀ ਅਦਾਇਗੀ ਨਾ ਕਰਨ ਕਰਕੇ ਜ਼ਿਲ੍ਹਾ ਖਪਤਕਾਰ ਫੋਰਮ ਨੇ ਹੁਣ ਇੰਪਰੂਵਮੈਂਟ ਟਰੱਸਟ ਜਲੰਧਰ ਦੇ ...

ਪੂਰੀ ਖ਼ਬਰ »

ਚੋਰੀ ਦੇ ਸਿਲੰਡਰਾਂ ਤੇ ਐਲ. ਸੀ. ਡੀ. ਸਮੇਤ ਦੋ ਕਾਬੂ

ਜਲੰਧਰ ਛਾਉਣੀ, 23 ਜਨਵਰੀ (ਪਵਨ ਖਰਬੰਦਾ)- ਥਾਣਾ ਛਾਉਣੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸੰਸਾਰਪੁਰ ਪਿੰਡ ਨੇੜਿਉਂ ਦੋ ਵਿਅਕਤੀਆਂ ਨੂੰ ਚੋਰੀ ਦੇ ਸਿਲੰਡਰਾਂ ਤੇ ਐਲ.ਸੀ.ਡੀ. ਸਮੇਤ ਕਾਬੂ ਕੀਤਾ ਹੈ, ਜਿੰਨ੍ਹਾਂ ਿਖ਼ਲਾਫ਼ ਮਾਮਲਾ ਦਰਜ ਕਰਦੇ ਉੁਨ੍ਹਾਂ ਨੂੰ ...

ਪੂਰੀ ਖ਼ਬਰ »

ਇੰਦੌਰ ਤੋਂ ਲਿਆਂਦੀਆਂ ਪਿਆਜਾਂ ਦੀਆਂ ਬੋਰੀਆਂ 'ਚੋਂ ਢਾਈ ਕੁਇੰਟਲ ਭੁੱਕੀ ਬਰਾਮਦ

ਜਲੰਧਰ, 23 ਜਨਵਰੀ (ਐੱਮ.ਐੱਸ. ਲੋਹੀਆ) - ਕਮਿਸ਼ਨਰੇਟ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੰਦੋਰ ਤੋਂ ਆਏ ਇਕ ਪਿਆਜਾਂ ਵਾਲੇ ਟਰੱਕ 'ਚੋਂ 2 ਕੁਇੰਟਲ 50 ਕਿਲੋ 730 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਟਰੱਕ ਨੂੰ ਕਬਜ਼ੇ 'ਚ ਲੈ ਲਿਆ ਹੈ ਜਦਕਿ ਇਸ ਦਾ ਚਾਲਕ ਮੌਕੇ ਤੋਂ ਫਰਾਰ ਹੋ ...

ਪੂਰੀ ਖ਼ਬਰ »

ਡਰੋਨ ਨਾਲ ਵੀਡੀਓਗ੍ਰਾਫ਼ੀ ਕਰਨ 'ਤੇ ਪਾਬੰਦੀ ਦੇ ਹੁਕਮ ਜਾਰੀ

ਜਲੰਧਰ, 23 ਜਨਵਰੀ (ਐੱਮ.ਐੱਸ. ਲੋਹੀਆ) - ਗਣਤੰਤਰ ਦਿਵਸ ਮੌਕੇ ਡੀ.ਸੀ.ਪੀ. (ਲਾਅ ਐਾਡ ਆਰਡਰ) ਬਲਕਾਰ ਸਿੰਘ ਨੇ ਡਰੋਨ ਨਾਲ ਵੀਡੀਓਗ੍ਰਾਫ਼ੀ ਕਰਨ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ | ਇਨ੍ਹਾਂ ਹੁਕਮਾਂ ਤਹਿਤ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਵਿਆਹ ਸ਼ਾਦੀਆਂ ਦੇ ਮੌਕੇ ...

ਪੂਰੀ ਖ਼ਬਰ »

ਜਿੰਮਖਾਨਾ ਵਰਕਰਜ਼ ਯੂਨੀਅਨ ਵਲੋਂ ਤਰੁਣ ਸਿੱਕਾ ਦਾ ਸਨਮਾਨ

ਜਲੰਧਰ, 23 ਜਨਵਰੀ (ਜਸਪਾਲ ਸਿੰਘ)- ਜਿਮਖਾਨਾ ਵਰਕਰਜ਼ ਯੂਨੀਅਨ ਵਲੋਂ ਪ੍ਰਧਾਨ ਧਿਆਨ ਸਿੰਘ ਠਾਕੁਰ ਦੀ ਅਗਵਾਈ ਹੇਠ ਕਲੱਬ ਦੇ ਸੈਕਟਰੀ ਤਰੁਣ ਸਿੱਕਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਲੱਬ ਦੇ ਜੁਆਇੰਟ ਸੈਕਟਰੀ ਸੌਰਭ ਖੁੱਲਰ, ਖਜ਼ਾਨਚੀ ਅਮਿਤ ...

ਪੂਰੀ ਖ਼ਬਰ »

ਅਲਾਵਲਪੁਰ ਵਿਖੇ ਪਹਿਲੇ ਕਬੱਡੀ ਕੱਪ ਦੇ ਮੈਚ ਅੱਜ

ਆਦਮਪੁਰ, 23 ਜਨਵਰੀ (ਹਰਪ੍ਰੀਤ ਸਿੰਘ)- ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਅਲਾਵਲਪੁਰ ਵਲੋਂ ਪਹਿਲਾ ਕਬਡੀ ਕੱਪ ਟੂਰਨਾਮੈਂਟ ਦੁਸਹਿਰਾ ਗਰਾਊਾਡ ਅਲਾਵਲਪੁਰ ਕਰਵਾਇਆ ਜਾ ਰਿਹਾ ਹੈ | ਸੰਨੀ ਢਿੱਲੋਂ ਪ੍ਰਧਾਨ ਯੂਥ ਅਕਾਲੀ ਦਲ ਹਲਕਾ ਆਦਮਪੁਰ ਨੇ ਦੱਸਿਆ ਕਿ ਇਹ ਕਬੱਡੀ ...

ਪੂਰੀ ਖ਼ਬਰ »

11 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਢਾਬੇ ਵਾਲਾ ਕਾਬੂ

ਜਲੰਧਰ, 23 ਜਨਵਰੀ (ਸ਼ੈਲੀ)- ਕਮਿਸ਼ਨਰੇਟ ਪੁਲਿਸ ਦੀ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਪੁਲਿਸ ਨੇ ਰਹਿਮਾਨ ਪੁਰ ਵਿਖੇ ਇਕ ਢਾਬੇ ਦੇ ਉਪਰਲੇ ਕਮਰੇ 'ਚੋਂ 11 ਪੇਟੀਆਂ ਨਾਜਾਇਜ਼ ਸ਼ਰਾਮ ਸਮੇਤ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ | ਦੋਸ਼ੀ ਦੀ ਪਹਿਚਾਣ ਬੈਜਨਾਥ ਉਰਫ ਰਾਜੂ ਪੁੱਤਰ ...

ਪੂਰੀ ਖ਼ਬਰ »

ਅੰਮਿ੍ਤਸਰ ਵਿਖੇ ਗਿ੍ਫ਼ਤਾਰ ਸਿੰਘਾਂ ਨੂੰ ਜੇਕਰ ਬਿਨਾਂ ਸ਼ਰਤ ਰਿਹਾਅ ਨਾ ਕੀਤਾ ਤਾਂ ਅੰਮਿ੍ਤਸਰ ਪੁਹੰਚਣਗੀਆਂ ਸਿੱਖ ਜਥੇਬੰਦੀਆਂ- ਆਗੂ

ਜਲੰਧਰ, 23 ਜਨਵਰੀ (ਹਰਵਿੰਦਰ ਸਿੰਘ ਫੁੱਲ)- ਅੰਮਿ੍ਤਸਰ ਵਿਖੇ ਬੁੱਤ ਤੋੜਨ ਵਾਲੇ ਸਿੰਘਾਂ ਨੂੰ ਸ਼ਾਂਤਮਈ ਗਿ੍ਫਤਾਰੀ ਤੋਂ ਬਾਅਦ ਉਨ੍ਹਾਂ 'ਤੇ ਧਾਰਾ 307 ਅਧੀਨ ਪਰਚਾ ਦਰਜ ਕਰਨ ਦੇ ਵਿਰੋਧ 'ਚ ਸਿੱਖ ਜਥੇਬੰਦੀਆਂ 'ਚ ਰੋਸ ਵੱਧ ਰਿਹਾ ਹੈ | ਇਸ ਸਬੰਧ ਵਿਚ ਅੱਜ ਜਲੰਧਰ ਦੀਆਂ ...

ਪੂਰੀ ਖ਼ਬਰ »

ਮੱਕੜ ਮੋਟਰ ਦੇ ਮੈਨੇਜਰ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਦੋ ਹਮਲਾਵਰ ਕਾਬੂ

ਜਲੰਧਰ ਛਾਉਣੀ, 23 ਜਨਵਰੀ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੀ ਪਰਾਗਪੁਰ ਚੌਕੀ ਨੇੜੇ ਸਥਿਤ ਮੱਕੜ ਮੋਟਰਜ਼ ਦੇ ਮੈਨੇਜਰ ਨਾਲ ਕੁੱਟਮਾਰ ਕਰਨ ਅਤੇ ਉਸ ਨੂੰ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਅਗਵਾ ਕਰਨ ਦੀ ਕੋਸ਼ਿਸ਼ ਦੇ ਮਾਮਲੇ 'ਚ ਨਾਮਜ਼ਦ ਕੀਤੇ ਗਏ ਦੋਸ਼ੀਆਂ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਦੋ ਵੱਖ-ਵੱਖ ਕੇਸਾਂ 'ਚ ਦੋ ਬਰੀ

ਜਲੰਧਰ, 23 ਜਨਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਗੋਲਡੀ ਪੁੱਤਰ ਮਿਲਖੀ ਰਾਮ ਵਾਸੀ ਧੋਗੜੀ, ਥਾਣਾ ਆਦਮਪੁਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਉਕਤ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਮਾਮਲੇ 'ਚ 10 ਸਾਲ ਦੀ ਕੈਦ

ਜਲੰਧਰ, 23 ਜਨਵਰੀ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼ਤਿਨ ਗੋਇਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸੁਖਬੀਰ ਉਰਫ ਸਾਬੀ ਪੁੱਤਰ ਧਰਮ ਸਿੰਘ ਮੱਲ੍ਹੀਆਂ, ਨਕੋਦਰ ਨੂੰ 10 ਸਾਲ ਦੀ ਕੈਦ ਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਜੁਰਮਾਨਾ ਨਾ ਦੇਣ 'ਤੇ ਦੋਸ਼ੀ ਨੂੰ 1 ਸਾਲ ਹੋਰ ਸਜ਼ਾ ਭੁਗਤਣੀ ਪਵੇਗੀ | ਦੋਸ਼ੀ ਿਖ਼ਲਾਫ਼ ਮਿਤੀ 14 ਮਾਰਚ 2015 ਨੂੰ ਥਾਣਾ ਨਕੋਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ |

ਖ਼ਬਰ ਸ਼ੇਅਰ ਕਰੋ

 

ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਸੱਭਿਆਚਾਰ ਤੇ ਦੇਸ਼ ਭਗਤੀ ਦੇ ਰੰਗ ਹੋਣਗੇ ਗਣਤੰਤਰ ਦਿਵਸ ਸਮਾਗਮ 'ਚ ਕੇਂਦਰ ਬਿੰਦੂ-ਡੀ.ਸੀ.

ਜਲੰਧਰ, 23 ਜਨਵਰੀ (ਹਰਵਿੰਦਰ ਸਿੰਘ ਫੁੱਲ)- ਗਣਤੰਤਰ ਦਿਵਸ ਮੌਕੇ ਜਲੰਧਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਹੋਣ ਵਾਲੇ ਸਮਾਗਮ ਦੌਰਾਨ ਸੱਭਿਆਚਾਰ ਤੇ ਦੇਸ਼ ਭਗਤੀ ਦੇ ਰੰਗ ਕੇਂਦਰ ਬਿੰਦੂ ਹੋਣਗੇ ਜਿਨ੍ਹਾਂ ਰਾਹੀਂ ਪੰਜਾਬ ਦੀ ਵਿਰਾਸਤ ਨੂੰ ਪ੍ਰਮੁੱਖਤਾ ...

ਪੂਰੀ ਖ਼ਬਰ »

ਸੱਭਿਆਚਾਰ ਤੇ ਦੇਸ਼ ਭਗਤੀ ਦੇ ਰੰਗ ਹੋਣਗੇ ਗਣਤੰਤਰ ਦਿਵਸ ਸਮਾਗਮ 'ਚ ਕੇਂਦਰ ਬਿੰਦੂ-ਡੀ.ਸੀ.

ਜਲੰਧਰ, 23 ਜਨਵਰੀ (ਹਰਵਿੰਦਰ ਸਿੰਘ ਫੁੱਲ)- ਗਣਤੰਤਰ ਦਿਵਸ ਮੌਕੇ ਜਲੰਧਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਹੋਣ ਵਾਲੇ ਸਮਾਗਮ ਦੌਰਾਨ ਸੱਭਿਆਚਾਰ ਤੇ ਦੇਸ਼ ਭਗਤੀ ਦੇ ਰੰਗ ਕੇਂਦਰ ਬਿੰਦੂ ਹੋਣਗੇ ਜਿਨ੍ਹਾਂ ਰਾਹੀਂ ਪੰਜਾਬ ਦੀ ਵਿਰਾਸਤ ਨੂੰ ਪ੍ਰਮੁੱਖਤਾ ...

ਪੂਰੀ ਖ਼ਬਰ »

ਗੁਰੂ ਨਾਨਕ ਮਿਸ਼ਨ ਹਸਪਤਾਲ ਪਿੰਡ ਬੱਗਾ, ਸ਼ਾਹਕੋਟ ਵਿਖੇ ਅੱਖਾਂ ਦਾ ਮੁਫ਼ਤ ਕੈਂਪ 26 ਨੂੰ

ਜਲੰਧਰ, 23 ਜਨਵਰੀ (ਅ.ਬ.)-ਸ. ਬਲਬੀਰ ਸਿੰਘ ਸੈਣੀ, ਪ੍ਰਧਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਟਰੱਸਟ, ਗੁਰੂ ਨਾਨਕ ਚੌਾਕ ਜਲੰਧਰ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਵਲੋਂ ਬੀਬੀ ਦਰਸ਼ਨ ਕੌਰ ਪਤਨੀ ਸਵ. ਬਿਕਰ ਸਿੰਘ ਗਿੱਲ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ...

ਪੂਰੀ ਖ਼ਬਰ »

ਸਿਵਲ ਹਸਪਤਾਲ ਦੀ ਬਿਜਲੀ ਕਈ ਘੰਟੇ ਰਹੀ ਬੰਦ, ਮਰੀਜ਼ ਹੋਏ ਪ੍ਰੇਸ਼ਾਨ

ਜਲੰਧਰ, 23 ਜਨਵਰੀ (ਸ਼ੈਲੀ)- ਵੀਰਵਾਰ ਸਿਵਲ ਹਸਪਤਾਲ ਵਿਖੇ ਬਿਜਲੀ ਬੰਦ ਰਹਿਣ ਨਾਲ ਇਲਾਜ ਕਰਵਾਉਣ ਆਏ ਮਰੀਜ਼ਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਬਿਜਲੀ ਬੰਦ ਰਹਿਣ ਦਾ ਕਾਰਨ ਤਾਰਾਂ ਪੁਰਾਣੀਆਂ ਹੋਣਾ ਦੱਸਿਆ ਜਾ ਰਿਹਾ ਹੈ | ਸਿਵਲ ਪ੍ਰਸ਼ਾਸਨ ਅਤੇ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਨਾਲ ਜੁੜੇ ਸਰਬ ਭਲਾਈ ਪਾਰਟੀ ਦੇ ਆਗੂ

ਚੁਗਿੱਟੀ/ਜੰਡੂਸਿੰਘਾ, 23 ਜਨਵਰੀ (ਨਰਿੰਦਰ ਲਾਗੂ)-ਲੋਕ ਇਨਸਾਫ਼ ਪਾਰਟੀ ਨੂੰ ਅੱਜ ਉਸ ਵੇਲੇ ਕਾਫ਼ੀ ਮਜ਼ਬੂਤੀ ਮਿਲੀ ਜਦੋਂ ਸਰਬ ਭਲਾਈ ਪਾਰਟੀ ਦੇ ਆਗੂਆਂ ਵਲੋਂ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਦੀ ਅਗਵਾਈ 'ਚ ਉਕਤ ਪਾਰਟੀ ਦਾ ਪੱਲ੍ਹਾ ਫੜ ਲਿਆ ਗਿਆ | ਇਸ ਮੌਕੇ ਲੋਕ ...

ਪੂਰੀ ਖ਼ਬਰ »

ਰਾਮਾਮੰਡੀ 'ਚੋਂ ਚੋਰੀ ਹੋਇਆ ਸੀ ਦੇਵੀ ਤਲਾਬ ਗਊਸ਼ਾਲਾ ਨੇੜੇ ਮਿਲਿਆ ਲਾਵਾਰਸ ਨਵਾਂ ਮੋਟਰਸਾਈਕਲ

ਮਕਸੂਦਾਂ, 23 ਜਨਵਰੀ (ਲਖਵਿੰਦਰ ਪਾਠਕ)- ਬੀਤੇ ਦਿਨ ਥਾਣਾ 8 ਦੇ ਅਧੀਨ ਆਉਂਦੀ ਸ਼ਾਹ ਸਿਕੰਦਰ ਰੋਡ 'ਤੇ ਦੇਵੀ ਤਲਾਬ ਮੰਦਰ ਗਊਸ਼ਾਲਾ ਨੇੜੇ ਦੋ ਦਿਨਾਂ ਤੋਂ ਲਾਵਾਰਸ ਹਾਲਤ 'ਚ ਪਿਆ ਮਿਲਿਆ ਨਵਾਂ ਮੋਟਰ ਸਾਈਕਲ ਰਾਮਾ ਮੰਡੀ 'ਚੋਂ ਚੋਰੀ ਹੋਇਆ ਸੀ, ਜਿਸ ਨੂੰ ਅੱਜ 'ਅਜੀਤ' 'ਚ ...

ਪੂਰੀ ਖ਼ਬਰ »

ਟੈਂਡਰ ਦੇ ਦਸਤਾਵੇਜ਼ਾਂ ਬਾਰੇ ਕਾਰਵਾਈ ਹੋਰ ਲਟਕੀ , ਹੁਣ ਵਿੱਤ ਤੇ ਠੇਕਾ ਕਮੇਟੀ ਨੇ ਡੀ. ਸੀ. ਐੱਫ. ਏ. ਕੋਲੋਂ ਮੰਗੀ ਸਲਾਹ

ਸ਼ਿਵ ਸ਼ਰਮਾ ਜਲੰਧਰ, 23 ਜਨਵਰੀ- ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਇੰਨੀ ਪ੍ਰਭਾਵਹੀਣ ਹੋ ਗਈ ਹੈ ਕਿ ਟੈਂਡਰ ਲੈਣ ਲਈ ਕੁਝ ਦਸਤਾਵੇਜ਼ਾਂ ਦੇ ਸ਼ੱਕੀ ਹੋਣ ਕਰਕੇ ਕਮੇਟੀ ਅਜੇ ਵੀ ਇਸ ਬਾਰੇ ਕੋਈ ਸਖ਼ਤ ਫ਼ੈਸਲਾ ਨਹੀਂ ਲੈ ਸਕਦੀ ਹੈ | ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਤੇ ...

ਪੂਰੀ ਖ਼ਬਰ »

ਅਸ਼ਵਿਨ ਭੱਲਾ ਦਿੱਲੀ ਚੋਣਾਂ ਸਬੰਧੀ ਹਲਕਾ ਮਹਿਰੌਲੀ ਦੇ ਕੋਆਰਡੀਨੇਟਰ ਨਿਯੁਕਤ

ਜਲੰਧਰ, 23 ਜਨਵਰੀ (ਜਸਪਾਲ ਸਿੰਘ)- ਸਰਗਰਮ ਯੂਥ ਕਾਂਗਰਸੀ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ੍ਰੀ ਅਸ਼ਵਿਨ ਭੱਲਾ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਹਾਈਕਮਾਨ ਵਲੋਂ ਵਿਧਾਨ ਸਭਾ ਹਲਕਾ ਮਹਿਰੌਲੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਆਪਣੀ ਨਿਯੁਕਤੀ ...

ਪੂਰੀ ਖ਼ਬਰ »

ਸਿਆਲ ਬਰਾਦਰੀ ਦੇ ਜਠੇਰਿਆਂ ਦਾ ਸਾਲਾਨਾ ਸੰਮੇਲਨ 2 ਫਰਵਰੀ ਨੂੰ

ਜਲੰਧਰ, 23 ਜਨਵਰੀ (ਅ.ਬ.)-ਸਿਆਲ (ਹਿੰਦੂ ਖੱਤਰੀ) ਬਰਾਦਰੀ ਦੇ ਜਠੇਰਿਆਂ ਦਾ ਸਾਲਾਨਾ ਸੰਮੇਲਨ ਤੇ ਭੰਡਾਰਾ 2 ਫਰਵਰੀ, ਐਤਵਾਰ ਨੂੰ ਸਤੀ ਮਾਤਾ ਮੰਦਰ, ਨੰਗਲ ਜੱਟਾਂ ਰੋਡ, ਪਿੰਡ ਲਸਾੜਾ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ...

ਪੂਰੀ ਖ਼ਬਰ »

80 ਨਸ਼ੀਲੀਆਂ ਗੋਲੀਆਂ ਸਮੇਤ 1 ਵਿਅਕਤੀ ਕਾਬੂ

ਚੁਗਿੱਟੀ/ਜੰਡੂਸਿੰਘਾ, 23 ਜਨਵਰੀ (ਨਰਿੰਦਰ ਲਾਗੂ)-ਨਸ਼ਾ ਤਸਕਰ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਚੌਕੀ ਜੰਡੂਸਿੰਘਾ ਦੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਗਿਆ | ਚੌਕੀ ਇੰਚਾਰਜ ...

ਪੂਰੀ ਖ਼ਬਰ »

ਪੋਸਟ ਮੈਟਿ੍ਕ ਸਕਾਲਰਸ਼ਿਪ ਦਾ ਬਕਾਇਆ ਨਾ ਮਿਲਣ ਕਰਕੇ ਸੰਸਥਾ ਨੂੰ ਚਲਾਉਣਾ ਹੋਇਆ ਮੁਸ਼ਕਿਲ-ਡਾ: ਜਗਰੂਪ ਸਿੰਘ

ਜਲੰਧਰ, 23 ਜਨਵਰੀ (ਰਣਜੀਤ ਸਿੰਘ ਸੋਢੀ)- ਮੇਹਰ ਚੰਦ ਬਹੁ-ਤਕਨੀਕੀ ਕਾਲਜ ਜਲੰਧਰ ਦੇ ਪਿ੍ੰਸੀਪਲ ਡਾ: ਜਗਰੂਪ ਸਿੰਘ ਨੇ ਦੱਸਿਆ ਕਿ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਦੀ ਗਰਾਂਟ ਜਾਰੀ ਨਾ ਹੋਣ ਕਰਕੇ ਸੰਸਥਾ ਨੂੰ ਚਲਾਉਣਾ ਮੁਸ਼ਕਿਲ ਹੋ ਗਿਆ ਹੈ | ਸਰਕਾਰ ਵੱਲ ਇਸ ਵੇਲੇ 3. 42 ...

ਪੂਰੀ ਖ਼ਬਰ »

ਕਾਂਗਰਸ ਐਾਟੀ ਨਾਰਕੋਟਿਕ ਸੈੱਲ ਦੇ ਵਰਕਰਾਂ ਵਲੋਂ ਚੇਅਰਮੈਨ ਕੈਰੋਂ ਦੀ ਅਗਵਾਈ 'ਚ ਬੈਠਕ

ਚੁਗਿੱਟੀ/ਜੰਡੂਸਿੰਘਾ, 23 ਜਨਵਰੀ (ਨਰਿੰਦਰ ਲਾਗੂ)-ਵੀਰਵਾਰ ਨੂੰ ਕਾਂਗਰਸ ਦੀ ਐਾਟੀ ਨਾਰਕੋਟਿਕਸ ਸੈੱਲ ਦੇ ਵਰਕਰਾਂ ਵਲੋਂ ਜ਼ਿਲ੍ਹਾ ਜਲੰਧਰ ਦੇ ਚੇਅਰਮੈਨ ਸੁਰਿੰਦਰ ਸਿੰਘ ਕੈਰੋਂ ਦੀ ਇਕ ਬੈਠਕ ਗੁਰੂ ਨਾਨਕ ਮਾਰਕੀਟ ਲੰਮਾ ਪਿੰਡ ਚੌਕ ਵਿਖੇ ਕੀਤੀ ਗਈ | ਆਪਣੇ ਸੰਬੋਧਨ ...

ਪੂਰੀ ਖ਼ਬਰ »

ਮੁੱਧਾਂ ਪਿੰਡ ਦੇ ਸਰਕਾਰੀ ਸਕੂਲ 'ਚ ਬਣੇਗੀ 5 ਲੱਖ ਦੀ ਲਾਗਤ ਨਾਲ ਸਾਇੰਸ ਲੈਬ

ਨਕੋਦਰ, 23 ਜਨਵਰੀ (ਗੁਰਵਿੰਦਰ ਸਿੰਘ)-ਸਰਕਾਰੀ ਹਾਈ ਸਕੂਲ ਮੁੱਧਾਂ ਵਿਖੇ ਪੰਜਾਬ ਸਰਕਾਰ ਨੇ ਬੱਚਿਆਂ ਦੀ ਸਹੂਲਤ ਲਈ ਸਾਇੰਸ ਲੈਬ ਬਣਾਉਣ ਲਈ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ | ਇਸ ਮੌਕੇ ਸਕੂਲ 'ਚ ਅਰਦਾਸ ਉਪਰੰਤ 5 ਲੜਕੀਆਂ ਨੇ ਲੈਬ ਦਾ ਨੀਂਹ ਪੱਥਰ ਰੱਖਿਆ | ਇਸ ...

ਪੂਰੀ ਖ਼ਬਰ »

ਐਨ.ਟੀ.ਐਸ.ਈ. ਪ੍ਰੀਖਿਆ ਪਾਸ ਕਰ ਕੇ ਵਜ਼ੀਫ਼ਾ ਹਾਸਲ ਕੀਤਾ

ਭੋਗਪੁਰ, 23 ਜਨਵਰੀ (ਕੁਲਦੀਪ ਸਿੰਘ ਪਾਬਲਾ)- ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਸਨੌਰਾ ਦੇ ਚੇਅਰਮੈਨ ਸੁਖਜਿੰਦਰ ਸਿੰਘ ਅਤੇ ਪਿ੍ੰਸੀਪਲ ਨਵਦੀਪ ਕੌਰ ਘੁਮੰਣ ਅਗਵਾਈ ਹੇਠ ਸਕੂਲ ਦੇ 11ਵੀਂ ਕਲਾਸ ਦੇ ਵਿਦਿਆਰਥੀ ਸੂਰਯਾਕਾਂਤ ਪਿਤਾਂਬਰ ਠਾਕੁਰ ਨੇ ਨੈਸ਼ਨਲ ਟੈਲੰਟ ...

ਪੂਰੀ ਖ਼ਬਰ »

ਐਨ.ਟੀ.ਐਸ.ਈ. ਪ੍ਰੀਖਿਆ ਪਾਸ ਕਰ ਕੇ ਵਜ਼ੀਫ਼ਾ ਹਾਸਲ ਕੀਤਾ

ਭੋਗਪੁਰ, 23 ਜਨਵਰੀ (ਕੁਲਦੀਪ ਸਿੰਘ ਪਾਬਲਾ)- ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਸਨੌਰਾ ਦੇ ਚੇਅਰਮੈਨ ਸੁਖਜਿੰਦਰ ਸਿੰਘ ਅਤੇ ਪਿ੍ੰਸੀਪਲ ਨਵਦੀਪ ਕੌਰ ਘੁਮੰਣ ਅਗਵਾਈ ਹੇਠ ਸਕੂਲ ਦੇ 11ਵੀਂ ਕਲਾਸ ਦੇ ਵਿਦਿਆਰਥੀ ਸੂਰਯਾਕਾਂਤ ਪਿਤਾਂਬਰ ਠਾਕੁਰ ਨੇ ਨੈਸ਼ਨਲ ਟੈਲੰਟ ...

ਪੂਰੀ ਖ਼ਬਰ »

ਰੂਡਸੈੱਟ ਸੰਸਥਾ ਤੇ ਕੈਨੇਰਾ ਬੈਂਕ ਵਲੋਂ ਪਿੰਡ ਲੇਸੜੀਵਾਲ ਵਿਖੇ ਜਾਗਰੂਕਤਾ ਸਮਾਰੋਹ

ਆਦਮਪੁਰ, 23 ਜਨਵਰੀ (ਹਰਪ੍ਰੀਤ ਸਿੰਘ)- ਪੰਜਾਬ ਸਰਕਾਰ ਵਲੋਂ ਔਰਤਾਂ ਦੀ ਭਲਾਈ ਲਈ ਬਣਾਈ ਗਈ ਰੂਡਸੈੱਟ ਸੰਸਥਾ ਵਲੋਂ ਕੈਨੇਰਾ ਬੈਂਕ ਚੂਹੜਵਾਲੀ, ਮਹਿਲਾ ਗ੍ਰਾਮ ਸੰਗਠਨ ਲੇਸੜੀਵਾਲ, ਚੂਹੜਵਾਲੀ ਬਲਾਕ ਆਦਮਪੁਰ, ਗਰਾਮ ਪੰਚਾਇਤ ਲੇਸੜੀਵਾਲ ਦੇ ਸਹਿਯੋਗ ਨਾਲ ਪਿੰਡ ...

ਪੂਰੀ ਖ਼ਬਰ »

ਪਿੰਡ ਬੱਗਾ 'ਚ ਕਰਵਾਇਆ ਗਿਆ ਪਹਿਲਾ ਕਬੱਡੀ ਕੱਪ ਯਾਦਗਾਰੀ ਹੋ ਨਿੱਬੜਿਆ

ਸ਼ਾਹਕੋਟ, 23 ਜਨਵਰੀ (ਬਾਂਸਲ, ਸਚਦੇਵਾ)-ਨਜ਼ਦੀਕੀ ਪਿੰਡ ਬੱਗਾ ਵਿਖੇ ਗਿੱਲ ਪਰਿਵਾਰ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਵ. ਬਿੱਕਰ ਸਿੰਘ ਗਿੱਲ ਦੀ ਯਾਦ 'ਚ ਕਰਵਾਇਆ ਗਿਆ ਪਹਿਲਾ ਕਬੱਡੀ ਕੱਪ ਯਾਦਗਾਰੀ ਹੋ ਨਿੱਬੜਿਆ | ਗਿੱਲ ਪਰਿਵਾਰ 'ਚੋਂ ਜਸਵੰਤ ਸਿੰਘ ਗਿੱਲ, ...

ਪੂਰੀ ਖ਼ਬਰ »

ਬਾਬੇ ਕੇ ਸਕੂਲ ਦੇ ਧਾਰਮਿਕ ਪ੍ਰੀਖਿਆ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ

ਲੋਹੀਆਂ ਖਾਸ, 23 ਜਨਵਰੀ (ਦਿਲਬਾਗ ਸਿੰਘ)- ਬਾਬੇਕੇ ਸੀਨੀਅਰ ਸੈਕੰਡਰੀ ਸਕੂਲ ਵਾੜਾ ਜੋਧ ਸਿੰਘ (ਜਲੰਧਰ) ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ 'ਚੋਂ ਤਗਮੇਂ ਜਿੱਤ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੀ ਪਿ੍ੰਸੀਪਲ ਮੈਡਮ ਸਰਗੁਨ ਥਿੰਦ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਜਲੰਧਰ ਨੂੰ ਪੰਜਾਬ ਦਾ ਪਹਿਲਾ ਨਸ਼ਾ ਮੁਕਤ ਜ਼ਿਲ੍ਹਾ ਬਣਾਉਣ ਦਾ ਸੱਦਾ

ਭੋਗਪੁਰ, 23 ਜਨਵਰੀ (ਕੁਲਦੀਪ ਸਿੰਘ ਪਾਬਲਾ)- ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਜਲੰਧਰ ਨੂੰ ਪੰਜਾਬ ਦਾ ਪਹਿਲਾ ਨਸ਼ਾ ਮੁਕਤ ਜ਼ਿਲ੍ਹਾ ਬਣਾਉਣ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ | ...

ਪੂਰੀ ਖ਼ਬਰ »

'ਸਫ਼ਰ-ਏ-ਸ਼ਹਾਦਤ' ਨੂੰ ਸਮਰਪਿਤ ਪਿੰਡ ਬਹਿਰਾਮ ਸਰਿਸ਼ਤਾ ਵਿਖੇ ਦੂਸਰਾ ਕੀਰਤਨ ਦਰਬਾਰ

ਭੋਗਪੁਰ, 23 ਜਨਵਰੀ (ਕੁਲਦੀਪ ਸਿੰਘ ਪਾਬਲਾ)- ਇਥੋਂ ਥੋੜੀ ਦੂਰ ਪਿੰਡ ਬਹਿਰਾਮ ਸਰਿਸ਼ਤਾ ਵਿਖੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਿਜ਼ਦਾ ਕਰਦਿਆਂ ਪਿੰਡ ਦੀ ਸਮੂਹ ਸੰਗਤ ਅਤੇ ਗੁਰਦੁਆਰਾ ਬਾਬਾ ਨਾਨਕ ਪ੍ਰਬੰਧਕੀ ਕਮੇਟੀ ਵਲੋਂ ਐਨ.ਆਰ.ਆਈ. ...

ਪੂਰੀ ਖ਼ਬਰ »

ਪਸ਼ੂਆਂ ਦੀ ਖੁਰਲੀ 'ਚੋਂ 18750 ਮਿਲੀਲਿਟਰ ਸ਼ਰਾਬ ਬਰਾਮਦ

ਜਮਸ਼ੇਰ ਖਾਸ, 23 ਜਨਵਰੀ (ਰਾਜ ਕਪੂਰ)- ਥਾਣਾ ਸਦਰ ਜਲੰਧਰ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ | ਥਾਣਾ ਮੁਖੀ ਸਬ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਬੱਸ ਸਟੈਂਡ 'ਤੇ ਪੁਲਿਸ ਵਲੋਂ ਕੀਤੀ ਨਾਕਾਬੰਦੀ ...

ਪੂਰੀ ਖ਼ਬਰ »

ਮੰਗਾਂ ਨਾ ਮੰਨਣ 'ਤੇ ਅਧਿਆਪਕਾਂ ਨੇ ਕੀਤਾ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

ਫਿਲੌਰ, 23 ਜਨਵਰੀ (ਸੁਰਜੀਤ ਸਿੰਘ ਬਰਨਾਲਾ)- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਫਿਲੌਰ ਵਿਖੇ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਦੀ ਅਰਥੀ ਫ਼ੂਕੀ ਗਈ ਜਿਸ ਦੀ ਪ੍ਰਧਾਨਗੀ ਮੰਗਤ ਰਾਮ ਸਮਰਾ ਅਤੇ ਬੂਟਾ ਰਾਮ ਨੇ ਕੀਤੀ | ਯੂਨੀਅਨ ਦੇ ਸੂਬਾਈ ਆਗੂ ਕਰਨੈਲ ...

ਪੂਰੀ ਖ਼ਬਰ »

ਗਣਤੰਤਰ ਦਿਵਸ ਮੌਕੇ ਉਪ ਮੰਡਲ ਮੈਜਿਸਟਰੇਟ ਡਾ: ਵਿਨੀਤ ਕੁਮਾਰ ਲਹਿਰਾਉਣਗੇ ਕੌਮੀ ਝੰਡਾ

ਫਿਲੌਰ, 23 ਜਨਵਰੀ (ਇੰਦਰਜੀਤ ਚੰਦੜ੍ਹ, ਬੀ.ਐੱਸ. ਕੈਨੇਡੀ, ਸੁਰਜੀਤ ਸਿੰਘ ਬਰਨਾਲਾ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ 71ਵਾਂ ਗਣਤੰਤਰ ਦਿਵਸ ਸਮਾਰੋਹ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਜਿਸ ਸਬੰਧੀ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ...

ਪੂਰੀ ਖ਼ਬਰ »

ਲੋਹੀਆਂ ਦੇ ਫੁਲਵਾੜੀ ਸਕੂਲ 'ਚ 'ਗਣਤੰਤਰਤਾ ਦਿਵਸ' ਦੀਆਂ ਤਿਆਰੀਆਂ ਜ਼ੋਰਾਂ 'ਤੇ

ਲੋਹੀਆਂ ਖਾਸ, 23 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸ਼ਾਹਕੋਟ ਵਿਖੇ 26 ਜਨਵਰੀ ਨੂੰ ਤਹਿਸੀਲ ਪੱਧਰ 'ਤੇ ਮਨਾਏ ਜਾਣ ਵਾਲੇ ਗਣਤੰਤਰਤਾ ਦਿਵਸ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਸਬੰਧੀ ਵੱਖ-ਵੱਖ ਸਕੂਲਾਂ 'ਚ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ ਹਨ | ਫੁਲਵਾੜੀ ...

ਪੂਰੀ ਖ਼ਬਰ »

ਦਿਨ ਦਿਹਾੜੇ ਕੋਰਟ ਕੰਪਲੈਕਸ ਅੱਗਿਓਾ ਮੋਟਰਸਾਈਕਲ ਚੋਰੀ

ਫਿਲੌਰ, 23 ਜਨਵਰੀ (ਸੁਰਜੀਤ ਸਿੰਘ ਬਰਨਾਲਾ)- ਫਿਲੌਰ ਕੋਰਟ ਕੰਪਲੈਕਸ ਦੇ ਅੱਗਿਓਾ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਹੈ | ਸਾਹਿਲ ਪੁੱਤਰ ਯਸ਼ਪਾਲ ਵਾਸੀ ਪਿੰਡ ਗੜਾ ਨੇ ਦੱਸਿਆ ਕਿ ਉਹ ਫਿਲੌਰ ਆਇਆ ਸੀ ਜਿੱਥੇ ਉਸ ਨੂੰ ਜ਼ਰੂਰੀ ਕੰਮ ਲਈ ਫਗਵਾੜੇ ਜਾਣਾ ਪਿਆ | ਉਸ ਨੇ ...

ਪੂਰੀ ਖ਼ਬਰ »

-ਮਾਮਲਾ ਅੰਮਿ੍ਤਸਰ ਵਿਖੇ ਬੁੱਤ ਤੋੜਨ ਵਾਲੇ ਨੌਜਵਾਨਾਂ ਦੀ ਰਿਹਾਈ ਦਾ- ਨੌਜਵਾਨਾਂ ਦੀ ਰਿਹਾਈ ਲਈ 27 ਨੂੰ ਸਿੱਖ ਜਥੇਬੰਦੀਆਂ ਵਲੋਂ ਪ੍ਰਦਰਸ਼ਨ

ਫਿਲੌਰ, 23 ਜਨਵਰੀ (ਸੁਰਜੀਤ ਸਿੰਘ ਬਰਨਾਲਾ, ਇੰਦਰਜੀਤ ਚੰਦੜ)- ਅੰਮਿ੍ਤਸਰ ਵਿਖੇ ਤੋੜੇ ਬੁੱਤਾਂ ਸਬੰਧੀ ਨੌਜਵਾਨਾਂ 'ਤੇ ਹੋਏ ਨਾਜਾਇਜ਼ ਮੁਕੱਦਮੇ ਦਰਜ ਦੇ ਵਿਰੋਧ ਵਿਚ ਸਿੱਖ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਦੌਰਾਨ ਜਥੇਬੰਦੀਆਂ ਦੇ ਆਗੂਆਂ ਨੇ 10 ਨੌਜਵਾਨਾਂ ਤੇ ...

ਪੂਰੀ ਖ਼ਬਰ »

ਹੈਰੋਇਨ ਪੀਂਦੇ ਦੋ ਕਾਬੂ, 15 ਨਸ਼ੀਲੀਆਂ ਗੋਲੀਆਾ ਵੀ ਬਰਾਮਦ

ਜਮਸ਼ੇਰ ਖ਼ਾਸ, 23 ਜਨਵਰੀ (ਰਾਜ ਕਪੂਰ)- ਥਾਣਾ ਸਦਰ ਜਲੰਧਰ ਦੀ ਪੁਲਿਸ ਵਲੋਂ ਦੋ ਜਣਿਆਂ ਨੂੰ ਹੈਰੋਇਨ ਪੀਂਦਿਆਂ ਕਾਬੂ ਕੀਤਾ ਗਿਆ ਤੇ ਉਨ੍ਹਾਂ ਕੋਲੋਂ ਪੰਦਰਾਂ ਨਸ਼ੀਲੀ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ | ਥਾਣਾ ਮੁਖੀ ਸਬ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਵੁੱਡਬਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਐਕਸਿਸ ਬੈਂਕ ਦਾ ਦੌਰਾ

ਭੋਗਪੁਰ, 23 ਜਨਵਰੀ (ਕੁਲਦੀਪ ਸਿੰਘ ਪਾਬਲਾ)- ਵੁੱਡਬਰੀ ਇੰਟਰਨੈਸ਼ਨਲ ਪਬਲਿਕ ਸਕੂਲ ਭੋਗਪੁਰ ਦੇ ਚੇਅਰਮੈਨ ਸੁਖਵਿੰਦਰ ਸਿੰਘ ਅਤੇ ਵਾਈਸ ਚੇਅਰਮੈਨ ਪਰਮਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਕੂਲ ਦੇ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਐਕਸਿਸ ਬੈਂਕ ...

ਪੂਰੀ ਖ਼ਬਰ »

ਆਮ ਆਵਾਜਾਈ ਲਈ ਸ਼ੁਰੂ ਹੋਇਆ ਰੇਲਵੇ ਕਰਾਸਿੰਗ ਫਲਾਈਓਵਰ

ਮਲਸੀਆਂ/ਸ਼ਾਹਕੋਟ, 23 ਜਨਵਰੀ (ਸੁਖਦੀਪ ਸਿੰਘ)- ਮਲਸੀਆਂ-ਸ਼ਾਹਕੋਟ ਕੌਮੀ ਮਾਰਗ ਵਿਚਾਲੇ ਪੈਂਦੀ ਰੇਲਵੇ ਲਾਈਨ ਉਪਰ ਨਵੇਂ ਬਣੇ ਫਲਾਈਓਵਰ ਦਾ ਅੱਜ ਸ਼ਾਮ ਸ਼ੁੱਭ ਅਰੰਭ ਕਰਕੇ ਆਮ ਆਵਾਜਾਈ ਲਈ ਸ਼ੁਰੂ ਕਰ ਦਿੱਤਾ ਗਿਆ | ਆਵਾਜਾਈ ਸ਼ੁਰੂ ਕਰਨ ਤੋਂ ਪਹਿਲਾਂ ਉੱਥੇ ਪਹੁੰਚੇ ...

ਪੂਰੀ ਖ਼ਬਰ »

ਜਮਸ਼ੇਰ ਡੇਅਰੀ ਕੰਪਲੈਕਸ ਨੂੰ ਜਾਂਦੀ ਸੜਕ ਕਿਨਾਰੇ ਮਰੇ ਹੋਏ ਪਸ਼ੂਆਂ ਦੇ ਲੱਗੇ ਢੇਰ, ਮਹਾਂਮਾਰੀ ਦਾ ਖਦਸ਼ਾ

ਜਮਸ਼ੇਰ ਖ਼ਾਸ, 23 ਜਨਵਰੀ (ਰਾਜ ਕਪੂਰ)- ਜਮਸ਼ੇਰ ਡੇਅਰੀ ਕੰਪਲੈਕਸ ਦੇ ਨੇੜੇ ਗੰਦੇ ਨਾਲੇ ਦੇ ਕਿਨਾਰੇ ਸੁੱਟੇ ਮਰੇ ਹੋਏ ਪਸ਼ੂਆਂ ਕਾਰਨ ਭਿਆਨਕ ਬਦਬੂ ਆ ਰਹੀ ਹੈ, ਇਨ੍ਹਾਂ ਮਰੇ ਪਸ਼ੂਆਂ ਨੂੰ ਜਿੱਥੇ ਆਵਾਰਾ ਕੁੱਤੇ ਨੋਚ ਨੋਚ ਕੇ ਖਾ ਰਹੇ ਹਨ ਉੱਥੇ ਉਹ ਕੁੱਤੇ ਉੱਥੋਂ ਲੰਘਣ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX