ਤਾਜਾ ਖ਼ਬਰਾਂ


ਚੰਨੀ ਦੀ ਅਗਵਾਈ ‘ਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਲਾਗੂ ਕਰਨ ਲਈ ਕੀਤਾ ਗਿਆ ਵਿਚਾਰ-ਵਟਾਂਦਰਾ
. . .  about 8 hours ago
ਚੰਡੀਗੜ੍ਹ , 21 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ...
ਗਰੀਬ-ਪੱਖੀ ਉਪਰਾਲਿਆਂ ਦੀ ਸ਼ੁਰੂਆਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਉਤੇ 2 ਅਕਤੂਬਰ, 2021 ਤੋਂ ਕੀਤੀ ਜਾਵੇਗੀ
. . .  1 day ago
ਕਾਰ ਰਾਵੀ ਨਦੀ ਵਿਚ ਡਿੱਗੀ , ਜੋੜੇ ਦੀ ਦਰਦਨਾਕ ਮੌਤ
. . .  1 day ago
ਡਮਟਾਲ,20 ਸਤੰਬਰ (ਰਾਕੇਸ਼ ਕੁਮਾਰ)- ਚੰਬਾ-ਭਰਮੌਰ ਐਨ.ਐਚ. ਪਰ ਦੁਰਗੇਥੀ ਅਤੇ ਧਾਕੋਗ ਦੇ ਵਿਚਕਾਰ, ਇਕ ਕਾਰ ਬੇਕਾਬੂ ਹੋ ਗਈ ਅਤੇ ਰਾਵੀ ਨਦੀ ਵਿਚ ਜਾ ਡਿੱਗੀ । ਇਸ ਹਾਦਸੇ ਵਿਚ ਜੋੜੇ ਦੀ ਦਰਦਨਾਕ ਮੌਤ...
ਆਈ.ਪੀ.ਐਲ. 2021: ਕੇ.ਕੇ.ਆਰ. ਦੀ ਆਰ.ਸੀ.ਬੀ. ਉੱਤੇ ਇੱਕਤਰਫਾ ਜਿੱਤ
. . .  1 day ago
ਪੰਜਾਬ ਦੇ ਉਪ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਭਾਲਿਆ ਅਹੁਦਾ , ਸਿੱਧੂ ਰਹੇ ਗ਼ੈਰਹਾਜ਼ਰ
. . .  1 day ago
ਚੰਨੀ ਸਰਕਾਰ ਨੇ ਮੁਲਾਜ਼ਮਾਂ ਦੀ ਹਾਜ਼ਰੀ ਤੇ ਚੈਕਿੰਗ ਬਾਰੇ ਜਾਰੀ ਕੀਤੇ ਨਵੇਂ ਹੁਕਮ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਮੁਲਾਜ਼ਮਾਂ ਦਾ ਸਵੇਰੇ ਸਮੇਂ ਸਿਰ ਆਉਣਾ ਤੇ ਸ਼ਾਮ ਨੁੰ ਡਿਊਟੀ ਪੂਰੀ ਕਰ ਕੇ ਸਮੇਂ ਸਿਰ ਜਾਣਾ ਯਕੀਨੀ ਬਣਾਉਣ ਵਾਸਤੇ ਹੁਕਮ ਜਾਰੀ ਕੀਤੇ ਹਨ। ਰਾਜ ਦੇ ਪ੍ਰਸੋਨਲ ਵਿਭਾਗ...
ਪੰਜਾਬ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਚੱਲ ਰਹੀ ਹੈ: ਕਿਸੇ ਵੀ ਭ੍ਰਿਸ਼ਟ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ
. . .  1 day ago
ਪੰਜਾਬ ਕੈਬਨਿਟ ਦੀ ਮੀਟਿੰਗ ਸ਼ੁਰੂ
. . .  1 day ago
ਰਾਸ਼ਟਰਪਤੀ ਜੋ ਬਾਈਡਨ 24 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਵਿਚ ਸ਼ਾਮਲ ਹੋਣਗੇ
. . .  1 day ago
ਰਾਇਲ ਚੈਲੰਜਰਜ਼ ਬੰਗਲੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਦਿੱਲੀ ਦੀ ਅਦਾਲਤ ਨੇ ਮਕੋਕਾ ਮਾਮਲੇ ’ਚ ਅਦਾਕਾਰਾ ਲੀਨਾ ਮਾਰੀਆ ਨੂੰ 27 ਸਤੰਬਰ ਤੱਕ ਨਿਆਇਕ ਹਿਰਾਸਤ ’ਚ ਭੇਜਿਆ
. . .  1 day ago
ਗੁਲਾਬੀ ਸੁੰਡੀ ਤੋਂ ਦੁਖੀ ਪਿੰਡ ਜੱਜ਼ਲ ’ਚ ਕਿਸਾਨਾਂ ਨੇ ਖੜ੍ਹੀ ਨਰਮੇ ਦੀ ਫ਼ਸਲ ਪੁੱਟੀ
. . .  1 day ago
ਰਾਮਾਂ ਮੰਡੀ (ਬਠਿੰਡਾ) ,20 ਸਤੰਬਰ (ਅਮਰਜੀਤ ਸਿੰਘ ਲਹਿਰੀ)-ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਿਸਾਨ ਨੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਖ਼ਰਾਬ ਹੋਈ ਆਪਣੀ ਨਰਮੇ ਦੀ ਖੜ੍ਹੀ ਫ਼ਸਲ ਪੁੱਟ ਦਿੱਤੀ। ਪਿੰਡ ਦੇ ਸਰਪੰਚ ਗੁਰਸ਼ਰਨ ਸਿੰਘ ...
ਅਜਨਾਲਾ ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੇ 3 ਕਥਿਤ ਮੁਲਜ਼ਮ ਅਦਾਲਤ ਨੇ ਮੁੜ 2 ਦਿਨ ਦੇ ਰਿਮਾਂਡ 'ਤੇ ਭੇਜੇ
. . .  1 day ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਸ਼ਰਮਾ ਫਿਲਿੰਗ ਸਟੇਸ਼ਨ ਅਜਨਾਲਾ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ 'ਚ ਗ੍ਰਿਫ਼ਤਾਰ ਅਜਨਾਲਾ ਖੇਤਰ ਨਾਲ ਸੰਬੰਧਿਤ ਤਿੰਨ...
ਪਿੰਡ ਜੱਜ਼ਲ 'ਚ ਕਰਜ਼ੇ ਤੋਂ ਦੁਖੀ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਜੀਵਨ ਲੀਲਾ ਸਮਾਪਤ
. . .  1 day ago
ਰਾਮਾਂ ਮੰਡੀ (ਬਠਿੰਡਾ) 20 ਸਤੰਬਰ (ਅਮਰਜੀਤ ਸਿੰਘ ਲਹਿਰੀ) - ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਰਜ਼ੇ ਤੋਂ ਦੁਖੀ 42 ਸਾਲਾ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ...
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ 68 ਸੀਟਾਂ 'ਤੇ 'ਆਪ' ਲੜੇਗੀ ਚੋਣ
. . .  1 day ago
ਨਵੀਂ ਦਿੱਲੀ, 20 ਸਤੰਬਰ - ਆਮ ਆਦਮੀ ਪਾਰਟੀ ਦੇ ਹਿਮਾਚਲ ਪ੍ਰਦੇਸ਼ ਇੰਚਾਰਜ ਰਤਨੇਸ਼ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ (ਆਪ) ਨਵੰਬਰ 2022 ਵਿਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ...
ਰਾਜ ਕੁੰਦਰਾ ਨੂੰ ਮਿਲੀ ਜ਼ਮਾਨਤ
. . .  1 day ago
ਮੁੰਬਈ, 20 ਸਤੰਬਰ - ਮੁੰਬਈ ਦੀ ਅਦਾਲਤ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿਚ ਕਾਰੋਬਾਰੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ 50,000 ਰੁਪਏ ਦੇ ਜੁਰਮਾਨੇ 'ਤੇ ਜ਼ਮਾਨਤ ਦੇ...
ਸੋਨੂੰ ਸੂਦ ਨੇ 20 ਕਰੋੜ ਰੁਪਏ ਦੇ ਟੈਕਸ ਚੋਰੀ ਦੇ ਇਲਜ਼ਾਮ 'ਤੇ ਕੀਤਾ ਬਿਆਨ ਜਾਰੀ
. . .  1 day ago
ਮੁੰਬਈ, 20 ਸਤੰਬਰ - ਸੋਨੂੰ ਸੂਦ ਦੇ ਘਰ ਅਤੇ ਕਈ ਹੋਰ ਟਿਕਾਣਿਆਂ 'ਤੇ ਆਮਦਨ ਕਰ ਵਿਭਾਗ ਵਲੋਂ ਸਰਵੇਖਣ ਕੀਤਾ ਜਾ ਰਿਹਾ ਹੈ | ਹੁਣ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਜਾਰੀ ਕੀਤਾ ਹੈ ...
ਮਾਮਲਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦਾ, ਇਕ ਨਿਹੰਗ ਸਿੰਘ ਨਿਸ਼ਾਨ ਸਾਹਿਬ ਲੈ ਕੇ ਮੋਬਾਈਲ ਟਾਵਰ 'ਤੇ ਚੜਿਆ
. . .  1 day ago
ਸ੍ਰੀ ਅਨੰਦਪੁਰ ਸਾਹਿਬ, 20 ਸਤੰਬਰ (ਨਿੱਕੂਵਾਲ, ਕਰਨੈਲ ਸਿੰਘ) - ਖ਼ਾਲਸਾ ਪੰਥ ਦੇ ਜਨਮ ਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਨੂੰ ਲੈ ਕੇ ਜਿੱਥੇ ਕਈ ਦਿਨ ਨਿਹੰਗ ਸਿੰਘਾਂ ਸਣੇ ਸੰਗਤੀ ...
ਸਠਿਆਲਾ ਵਿਚ ਬਜ਼ੁਰਗ ਦਾ ਕਤਲ
. . .  1 day ago
ਸਠਿਆਲਾ, 20 ਸਤੰਬਰ (ਸਫਰੀ) - ਸਬ ਡਵੀਜ਼ਨ ਬਾਬਾ ਬਕਾਲਾ ਦੇ ਕਸਬਾ ਸਠਿਆਲਾ ਵਿਚ ਮੱਝ ਚੋਰਾਂ ਵਲੋਂ ਇਕ ਬਜ਼ੁਰਗ ਦਾ ਕਤਲ ਕੀਤਾ ਗਿਆ ਹੈ ...
ਭਿਆਨਕ ਸੜਕ ਹਾਦਸੇ ਵਿਚ ਇਕ ਦੀ ਮੌਤ ਅਤੇ ਦੂਜਾ ਗੰਭੀਰ ਜ਼ਖ਼ਮੀ
. . .  1 day ago
ਪਠਾਨਕੋਟ, 20 ਸਤੰਬਰ (ਚੌਹਾਨ) - ਐਤਵਾਰ ਰਾਤ ਨੂੰ ਪਠਾਨਕੋਟ ਜਲੰਧਰ ਹਾਈਵੇ 'ਤੇ ਤੋਕੀ ਦੇ ਕੋਲ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪਹਿਲੀ ਕੈਬਨਿਟ ਬੈਠਕ ਰਾਤ 8 ਵਜੇ
. . .  1 day ago
ਚੰਡੀਗੜ੍ਹ, 20 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਰਾਤ 8 ਵਜੇ...
ਹੁਣ ਸੀ.ਐੱਮ. ਨੂੰ ਮਿਲਣਾ ਆਸਾਨ ਹੋਵੇਗਾ - ਰੰਧਾਵਾ
. . .  1 day ago
ਚੰਡੀਗੜ੍ਹ, 20 ਸਤੰਬਰ - ਡਿਪਟੀ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਅਸੀਂ ਗੱਲਾਂ ਨਹੀਂ, ਕੰਮ ਕਰਾਂਗੇ | ਦੂਜੇ ਪਾਸੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਅੱਜ ਦੀ ਮੀਟਿੰਗ ਵਿਚ...
ਪਰਗਟ ਸਿੰਘ ਦੇ ਘਰ ਚਰਨਜੀਤ ਸਿੰਘ ਚੰਨੀ ਦਾ ਦੁਪਹਿਰ ਦਾ ਖਾਣਾ, ਤਸਵੀਰਾਂ ਆਈਆਂ ਸਾਹਮਣੇ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਦੇ ਚੰਡੀਗੜ੍ਹ ਘਰ ਵਿਖੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ...
ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ 'ਤੇ ਜਾਖੜ ਨੇ ਕੀਤਾ ਰਾਹੁਲ ਗਾਂਧੀ ਦਾ ਧੰਨਵਾਦ
. . .  1 day ago
ਚੰਡੀਗੜ੍ਹ, 20 ਸਤੰਬਰ - ਸੁਨੀਲ ਜਾਖੜ ਦੇ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ 'ਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਗਿਆ ਹੈ...
ਘਰੇਲੂ ਕ੍ਰਿਕਟਰਾਂ ਲਈ ਮੈਚ ਫ਼ੀਸ ਵਧਾਉਣ ਦਾ ਬੀ.ਸੀ.ਸੀ.ਆਈ. ਦੇ ਸਕੱਤਰ ਨੇ ਕੀਤਾ ਐਲਾਨ
. . .  1 day ago
ਨਵੀਂ ਦਿੱਲੀ, 20 ਸਤੰਬਰ - ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੇ ਘੋਸ਼ਣਾ ਕੀਤੀ ਹੈ ਕਿ ਬੋਰਡ ਘਰੇਲੂ ਕ੍ਰਿਕਟਰਾਂ ਲਈ ਮੈਚ ਫ਼ੀਸ ਵਧਾਉਣ ਜਾ ਰਿਹਾ ਹੈ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਮਾਘ ਸੰਮਤ 551

ਪਹਿਲਾ ਸਫ਼ਾ

ਕਿਸੇ ਉਦੇਸ਼ ਲਈ ਸੰਘਰਸ਼ ਕਰਦੇ ਸਮੇਂ ਹਿੰਸਾ ਤੋਂ ਦੂਰ ਰਿਹਾ ਜਾਵੇ-ਰਾਸ਼ਟਰਪਤੀ

ਕਿਹਾ, ਲੋਕਤੰਤਰ 'ਚ ਸੱਤਾ ਤੇ ਵਿਰੋਧੀ ਧਿਰ ਦੋਵਾਂ ਦੀ ਅਹਿਮ ਭੂਮਿਕਾ ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ 71ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ਮੌਕੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਲੋਕਾਂ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ...

ਪੂਰੀ ਖ਼ਬਰ »

ਭਾਰਤ-ਬ੍ਰਾਜ਼ੀਲ ਵਿਚਾਲੇ 15 ਸਮਝੌਤਿਆਂ 'ਤੇ ਦਸਤਖ਼ਤ

ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਮੈਸੀਅਸ ਬੋਲਸੋਨਾਰੋ ਨੇ ਸਨਿਚਰਵਾਰ ਨੂੰ ਭਾਰਤ ਤੇ ਬ੍ਰਾਜ਼ੀਲ ਵਿਚਾਲੇ ਦੁਵੱਲੇ ਸਬੰਧਾਂ ਨੂੰ ਨਵੀਂ ਰਫ਼ਤਾਰ ਦੇਣ ਦੇ ਉਦੇਸ਼ ਨਾਲ ਵੱਖ-ਵੱਖ ਮੁੱਦਿਆਂ 'ਤੇ ...

ਪੂਰੀ ਖ਼ਬਰ »

ਜੇਤਲੀ, ਸੁਸ਼ਮਾ ਤੇ ਫਰਨਾਂਡਿਜ਼ ਸਮੇਤ 7 ਨੂੰ ਪਦਮ ਵਿਭੂਸ਼ਣ

• ਮਨੋਹਰ ਪਾਰੀਕਰ ਤੇ ਸਿੰਧੂ ਸਮੇਤ 16 ਨੂੰ ਪਦਮ ਭੂਸ਼ਣ • 118 ਨੂੰ ਪਦਮਸ੍ਰੀ ਪੁਰਸਕਾਰ
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ਨੂੰ ਸਰਕਾਰ ਨੇ ਸਾਲ 2020 ਲਈ ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ | ਗਣਤੰਤਰ ਦਿਵਸ ਮੌਕੇ ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੀਆਂ 7 ਹਸਤੀਆਂ ਨੂੰ ਪਦਮ ਵਿਭੂਸ਼ਣ, 16 ਨੂੰ ਪਦਮ ਭੂਸ਼ਣ ਤੇ 118 ਨੂੰ ਪਦਮਸ੍ਰੀ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ | ਸਾਬਕਾ ਕੇਂਦਰੀ ਮੰਤਰੀਆਂ ਅਰੁਣ ਜੇਤਲੀ, ਸੁਸ਼ਮਾ ਸਵਰਾਜ, ਜਾਰਜ ਫਰਨਾਂਡਿਜ਼, ਓਲੰਪੀਅਨ ਮੁੱਕੇਬਾਜ਼ ਮੈਰੀਕਾਮ, ਮਾਰੀਸ਼ਸ ਦੇ ਸਾਬਕਾ ਪ੍ਰਧਾਨ ਮੰਤਰੀ ਅਨੀਰੁਧ ਜਗਨਾਥ, ਚੰਨੂਲਾਲ ਮਿਸ਼ਰਾ, ਵਿਸ਼ਵੇਸ਼ਤੀਰਥ ਸਵਾਮੀ ਸ੍ਰੀ ਪੇਜਾਵਾਰਾ ਅਧੋਖਾਜਾ ਮਾਥਾ ਉਦੂਪੀ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਆ ਜਾਵੇਗਾ | ਜੇਤਲੀ, ਸੁਸ਼ਮਾ, ਫਰਨਾਂਡਿਜ਼, ਵਿਸ਼ਵੇਸ਼ਤੀਰਥ ਸਵਾਮੀ ਨੂੰ ਮਰਨ ਉਪਰੰਤ ਪੁਰਸਕਾਰ ਦਿੱਤੇ ਜਾਣਗੇ |
ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੂੰ (ਮਰਨ ਉਪਰੰਤ) ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਤੋਂ ਇਲਾਵਾ ਐੱਮ. ਮੁਮਤਾਜ ਅਲੀ, ਸਈਦ ਮੁਅੱਜ਼ਮ ਅਲੀ (ਮਰਨ ਉਪਰੰਤ), ਅਜੇ ਚੱਕਰਵਰਤੀ, ਮਨੋਜ ਦਾਸ, ਬਾਲਕ੍ਰਿਸ਼ਨ ਦੋਸ਼ੀ, ਕ੍ਰਿਸ਼ਨਾਮਲ ਜਗਨਨਾਥਨ, ਅਨਿਲ ਪ੍ਰਕਾਸ਼ ਜੋਸ਼ੀ, ਤਸੇਰਿੰਗ ਲੈਨਡੋਲ, ਨੀਲਕਾਂਤਾ ਰਾਮਕ੍ਰਿਸ਼ਨਾ ਮਾਧਵ ਮੇਨਨ (ਮਰਨ ਉਪਰੰਤ), ਜਗਦੀਸ਼ ਸੇਠ, ਉਦਯੋਗਪਤੀ ਆਨੰਦ ਮਹਿੰਦਰਾ ਤੇ ਵਿਨੂ ਸ਼੍ਰੀਨਿਵਾਸਨ, ਓਲੰਪੀਅਨ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ, ਐਸ.ਸੀ. ਜਾਮੀਰ, ਮੁਜ਼ੱਫਰ ਹੁਸੈਨ ਬੇਗ ਨੂੰ ਪਦਮ ਭੂਸ਼ਣ ਪ੍ਰਦਾਨ ਕੀਤਾ ਜਾਵੇਗਾ |
ਕੰਗਨਾ, ਏਕਤਾ, ਕਰਨ ਜੌਹਰ, ਜ਼ਹੀਰ ਖ਼ਾਨ, ਰਾਣੀ ਰਾਮਪਾਲ ਸਮੇਤ 118 ਨੂੰ ਪਦਮਸ੍ਰੀ
ਪਦਮਸ੍ਰੀ ਪੁਰਸਕਾਰ ਕੰਗਨਾ ਰਣੌਤ, ਅਦਨਾਨ ਸਾਮੀ, ਏਕਤਾ ਕਪੂਰ, ਸੁਰੇਸ਼ ਵਾਡੇਕਰ, ਕਰਨ ਜੌਹਰ ਸਮੇਤ 118 ਸਖਸ਼ੀਅਤਾਂ ਨੂੰ ਦਿੱਤੇ ਜਾਣਗੇ। ਇਹ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ 'ਚ ਗੁਰੂ ਸ਼ਸ਼ਧਰ ਅਚਾਰੀਆ, ਯੋਗੀ ਏਰੋਨ, ਜੈ ਪ੍ਰਕਾਸ਼ ਅਗਰਵਾਲ, ਜਗਦੀਸ਼ ਲਾਲ ਅਹੂਜਾ (ਪੰਜਾਬ), ਕਾਜ਼ੀ ਮਾਜ਼ੁਮ ਅਖ਼ਤਰ, ਗਲੋਰੀਆ ਏਰੀਰਾ, ਕ੍ਰਿਕਟਰ ਜ਼ਹੀਰ ਖ਼ਾਨ, ਹਾਕੀ ਖਿਡਾਰਨ ਰਾਣੀ ਰਾਮਪਾਲ, ਪਦਮਾਵਤੀ ਬੰਦੋਪਾਧਿਆਏ, ਸੁਸ਼ੋਵਨ ਬੈਨਰਜੀ, ਚੰਡੀਗੜ੍ਹ ਦੇ ਡਾਕਟਰ ਦਿਗੰਬਰ ਬਿਹੇਰਾ, ਦਮਅੰਤੀ ਬੇਸ਼ਰਾ, ਪਵਾਰ ਪੋਪਟਰਾਓ ਭਾਗੁਜੀ, ਹਿਮਾਤਾ ਰਾਮ ਭਾਂਭੂ, ਸੰਜੀਵ ਬਿਖਚਾਂਦਨੀ, ਗਾਫੁਰਭਾਈ ਐਮ. ਬਿਲਾਖੀਆ, ਬੋਬ ਬਲੈਕਮੈਨ, ਇੰਦਰਾ ਪੀ.ਪੀ. ਬੋਰਾ, ਮਦਨ ਸਿੰਘ ਚੌਹਾਨ, ਊਸ਼ਾ ਚਾਓਮਰ, ਲੀਲ ਬਹਾਦਰ ਸ਼ੇਤਰੀ, ਲਲਿਥਾ, ਸਰੋਜਾ ਚਿਦੰਬਰਮ, ਵਾਜੀਰਾ ਚਿੱਤਰਸੇਨਾ, ਪੁਰਸ਼ੋਤਮ ਦਧੀਚ, ਉਤਸਵ ਚਰਨ ਦਾਸ, ਇੰਦਰਾ ਦਾਸਨਏਕ (ਮਰਨ ਉਪਰੰਤ), ਐਚ.ਐਮ. ਦੇਸਾਈ, ਮਨੋਹਰ ਦੇਵਦੋਸ, ਓਇਨਮ ਬੇਂਬੇਮ ਦੇਵੀ, ਲੀਆ ਦਿਸਕਿਨ, ਐਮ.ਪੀ. ਗਨੇਸ਼, ਬੈਂਗਲੌਰ ਗੰਗਾਧਰ, ਰਮਨ ਗੰਗਖੇਡਕਰ, ਬੈਰੀ ਗਾਰਡੀਨਰ, ਚੇਵਾਂਗ ਮੋਟੁਪ ਗੋਬਾ, ਭਾਰਤ ਗੋਇਨਕਾ, ਯਾਦਲਾ ਗੋਪਾਲਾਰਾਓ, ਮਿਤਰਾਭਾਨੂ ਗੋਇੰਟੀਆ, ਤੁਲਸੀ ਗੌੜਾ, ਸੁਜੋਏ ਕੇ. ਗੂਹਾ, ਹੇਰਕਲਾ ਹਜਾਬਾ, ਮਧੂ ਮਨਸੂਰੀ ਹਸਮੁਖ, ਅਬਦੁਲ ਜੱਬੜ (ਮਰਨ ਉਪਰੰਤ), ਬਿਮਲ ਕੁਮਾਰ ਜੈਨ, ਮਿਨਾਕਸ਼ੀ ਜੈਨ, ਨੇਮਨਾਥ ਜੈਨ, ਸ਼ਾਂਤੀ ਜੈਨ, ਸੁਧੀਰ ਜੈਨ, ਬੇਨੀਚੰਦਰ ਜਮਾਤੀਆ, ਕੇ.ਵੀ. ਸੰਪਤ ਕੁਮਾਰ, ਵਿਦੁਸ਼ੀ ਜੈਲਕਸ਼ਮੀ, ਲੀਲਾ ਜੋਸ਼ੀ, ਸਰੀਤਾ ਜੋਸ਼ੀ, ਸੀ. ਕਮਲੋਵਾ, ਰਵੀ ਕਨਨ ਆਰ., ਜਾਜ਼ਦੀ ਨੌਸ਼ੀਰਵਾਨ ਕਰਾਂਜੀਆ, ਨਾਰਾਇਣ ਜੇ. ਜੋਸ਼ੀ ਕਰਿਆਲ, ਨਰਿੰਦਰ ਨਾਥ ਖੰਨਾ, ਨਵੀਨ ਖੰਨਾ, ਐਸ. ਪੀ. ਕੋਠਾਰੀ, ਵੀ.ਕੇ. ਮੁਨੂਸਾਮੀ ਕ੍ਰਿਸ਼ਨਾਪਕਥਰ, ਐਮ. ਕੇ. ਕੁੰਜੋਲ, ਮਨਮੋਹਨ ਮਹਾਪਾਤਰਾ (ਮਰਨ ਉਪਰੰਤ), ਉਸਤਾਦ ਅਨਵਰ ਖਾਨ ਮੰਗਨੀਅਰ, ਕਾਟੁਨਗਲ ਸੁਬਰਾਮਨੀਅਮ ਮਨੀ ਲਾਲ, ਮੁੰਨਾ ਮਾਸਟਰ, ਅਭਿਰਾਜ ਰਜਿੰਦਰ ਮਿਸ਼ਰਾ, ਬਿਨਾਪਨੀ ਮੋਹਾਂਤੀ, ਅਰੁਨੋਡੇਅ ਮੋਂਡਲ, ਪ੍ਰਿਥਵਿੰਦਰ ਮੁਖਰਜੀ, ਸੱਤਿਆਨਾਰਾਇਣ ਮੁੰਦੇਯੁਰ, ਮਨੀਲਾਲ ਨਾਗ, ਐੱਨ. ਚੰਦਰਸ਼ੇਖਰ ਨਾਇਰ, ਡਾ. ਤੇਤਸੂ ਨਾਕਾਮੁਰਾ (ਮਰਨ ਉਪਰੰਤ), ਸ਼ਿਵ ਦੱਤ ਨਿਰਮੋਹੀ, ਪੂ ਲਾਲਬਿਅਕਥਾਂਗਾ ਪਾਚੂਆ, ਮੁੱਛੀਕਲ ਪਨਕੀਝਾਕਸ਼ੀ, ਪ੍ਰਸ਼ਾਂਤ ਕੁਮਾਰ ਪਟਨਾਇਕ, ਰਾਜਿੰਦਰ ਕੁਮਾਰ ਫੁਕਨ, ਰਾਹੀਬਾਈ ਸੋਮਾ ਪੋਪੇਰੇ, ਜੋਗੇਸ਼ ਪਰਵੀਨ, ਮੁਹੰਮਦ ਸ਼ਰੀਫ਼, ਜਾਵੇਦ ਅਹਿਮਦ ਟਾਕ, ਤ੍ਰਿਨੀਤੀ ਸੈਊ, ਏ. ਰਾਮ ਕ੍ਰਿਸ਼ਨਣ, ਸੁੰਦਰਮ ਵਰਮਾ ਦੇ ਨਾਂਅ ਵੀ ਸ਼ਾਮਿਲ ਹਨ।

ਖ਼ਬਰ ਸ਼ੇਅਰ ਕਰੋ

 

ਪੰਜਾਬ ਦੇ ਲੰਗਰ ਬਾਬਾ ਆਹੂਜਾ ਸੈਂਕੜੇ ਮਰੀਜ਼ਾਂ ਨੂੰ ਕਰਵਾਉਂਦੇ ਹਨ ਮੁਫ਼ਤ ਭੋਜਨ

ਪਦਮਸ੍ਰੀ ਸਨਮਾਨ ਪਾਉਣ ਵਾਲੇ ਪੰਜਾਬ ਦੇ ਲੰਗਰ ਬਾਬਾ ਦੇ ਨਾਂਅ ਨਾਲ ਪ੍ਰਸਿੱਧ ਜਗਦੀਸ਼ ਲਾਲ ਆਹੂਜਾ ਸੈਂਕੜੇ ਗਰੀਬ ਮਰੀਜ਼ਾਂ ਨੂੰ ਹਰ ਦਿਨ ਚੰਡੀਗੜ੍ਹ ਵਿਖੇ ਪੀ.ਜੀ.ਆਈ. ਹਸਪਤਾਲ ਦੇ ਬਾਹਰ ਮੁਫਤ ਭੋਜਨ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ 1980 'ਚ ਇਸ ਦੀ ਸ਼ੁਰੂਆਤ ਕੀਤੀ ਸੀ। ...

ਪੂਰੀ ਖ਼ਬਰ »

ਹੁਣ ਦੋਸ਼ੀ ਮੁਕੇਸ਼ ਪੁੱਜਾ ਸੁਪਰੀਮ ਕੋਰਟ

ਨਵੀਂ ਦਿੱਲੀ, 25 ਜਨਵਰੀ (ਜਗਤਾਰ ਸਿੰਘ)- ਨਿਰਭੈਆ ਜਬਰ ਜਨਾਹ ਮਾਮਲੇ ਦੇ ਇਕ ਦੋਸ਼ੀ ਮੁਕੇਸ਼ ਕੁਮਾਰ ਦੀ ਵਕੀਲ ਵਿ੍ੰਦਾ ਗਰੋਵਰ ਨੇ ਹੁਣ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਹੈ | ਰਾਸ਼ਟਰਪਤੀ ਵਲੋਂ ਰਹਿਮ ਦੀ ਅਪੀਲ ਰੱਦ ਹੋਣ ਉਪਰੰਤ ਹੁਣ ਦੋਸ਼ੀ ਮੁਕੇਸ਼ ਵਲੋਂ ਸੁਪਰੀਮ ...

ਪੂਰੀ ਖ਼ਬਰ »

ਏ.ਆਈ.ਜੀ. ਚੌਹਾਨ ਸਮੇਤ 4 ਪੁਲਿਸ ਅਧਿਕਾਰੀਆਂ ਨੂੰ ਰਾਸ਼ਟਰਪਤੀ ਪੁਲਿਸ ਮੈਡਲ

ਏ. ਡੀ. ਜੀ. ਪੀ. ਦਿਵੇਦੀ, ਡੀ.ਐਸ.ਪੀ. ਵਿਰਕ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਚੰਡੀਗੜ੍ਹ, 25 ਜਨਵਰੀ (ਅਜੀਤ ਬਿਊਰੋ)-ਗਣਤੰਤਰ ਦਿਵਸ ਮੌਕੇ ਗੁਰਮੀਤ ਸਿੰਘ ਚੌਹਾਨ ਏ.ਆਈ.ਜੀ. ਓ. ਸੀ. ਸੀ. ਯੂ., ਬਿਕਰਮਜੀਤ ਸਿੰਘ ਬਰਾੜ ਇੰਸਪੈਕਟਰ, ਬਲਵਿੰਦਰ ਸਿੰਘ ਸਬ ...

ਪੂਰੀ ਖ਼ਬਰ »

ਮੁਕਾਬਲੇ 'ਚ ਜੈਸ਼ ਕਮਾਂਡਰ ਸਣੇ 3 ਅੱਤਵਾਦੀ ਹਲਾਕ

ਸ੍ਰੀਨਗਰ, 25 ਜਨਵਰੀ (ਏਜੰਸੀ)-ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ ਮੁਕਾਬਲੇ 'ਚ ਜੈਸ਼ ਕਮਾਂਡਰ ਸਣੇ ਤਿੰਨ ਅੱਤਵਾਦੀਆਂ ਨੂੰ ਮਾਰ- ਮੁਕਾਇਆ | ਪੁਲਿਸ ਅਤੇ ਸੈਨਾ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸ਼ਹੀਦ ਨਾਇਬ ਸੂਬੇਦਾਰ ਸੋਮਵੀਰ ਤੇ ਨਰਿੰਦਰ ਸਿੰਘ ਸਮੇਤ 6 ਜਵਾਨਾਂ ਨੂੰ ਸ਼ੌਰਿਆ ਚੱਕਰ

ਨਵੀਂ ਦਿੱਲੀ, 25 ਜਨਵਰੀ (ਪੀ.ਟੀ.ਆਈ.)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 71ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ਮੌਕੇ ਬਹਾਦਰੀ ਲਈ ਦਿੱਤੇ ਜਾਣ ਵਾਲੇ ਪੁਰਸਕਾਰਾਂ ਤਹਿਤ 6 ਸ਼ੌਰਿਆ ਚੱਕਰ, 107 ਸੈਨਾ ਮੈਡਲ ਤੇ 4 ਵਾਯੂ ਸੈਨਾ ਮੈਡਲ ਦਾ ਐਲਾਨ ਕੀਤਾ | ਜੰਮੂ-ਕਸ਼ਮੀਰ 'ਚ ਬੀਤੇ ...

ਪੂਰੀ ਖ਼ਬਰ »

ਦਿੱਲੀ 'ਚ ਕੋਚਿੰਗ ਸੈਂਟਰ ਦੀ ਇਮਾਰਤ ਡਿਗੀ 4 ਵਿਦਿਆਰਥੀਆਂ ਸਮੇਤ 5 ਦੀ ਮੌਤ

ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਉੱਤਰ-ਪੂਰਬੀ ਦਿੱਲੀ ਦੇ ਭਜਨਪੁਰਾ ਇਲਾਕੇ 'ਚ ਸਨਿਚਰਵਾਰ ਦੁਪਹਿਰ ਉਸਾਰੀ ਅਧੀਨ ਇਮਾਰਤ ਦੇ ਢਹਿ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ 4 ਵਿਦਿਆਰਥੀ ਸਨ | ਇਸ ਇਮਾਰਤ ਅੰਦਰ ਇਕ ਕੋਚਿੰਗ ਸੈਂਟਰ ਚਲਾਇਆ ਜਾ ਰਿਹਾ ਸੀ | ਜਿਸ ...

ਪੂਰੀ ਖ਼ਬਰ »

ਚੋਣ ਪ੍ਰਬੰਧਾਂ ਲਈ ਸਰਬੋਤਮ ਰਾਜ ਬਣਿਆ ਪੰਜਾਬ

ਚੰਡੀਗੜ੍ਹ, 25 ਜਨਵਰੀ (ਅਜੀਤ ਬਿਊਰੋ)-ਆਮ ਚੋਣਾਂ 2019 ਦੌਰਾਨ ਅਪਾਹਜ ਵੋਟਰਾਂ ਲਈ ਕੀਤੇ ਗਏ ਮਿਸਾਲੀ ਪ੍ਰਬੰਧਾਂ ਲਈ ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਰਾਜ ਨੂੰ ਸਰਬੋਤਮ ਰਾਜ ਦਾ ਿਖ਼ਤਾਬ ਦਿੱਤਾ ਗਿਆ ਹੈ | ਇਹ ਪੁਰਸਕਾਰ ਅੱਜ ਇੱਥੇ ਕੌਮੀ ਵੋਟਰ ਦਿਵਸ ਮੌਕੇ ਮਾਨਕ ਸ਼ਾਅ ...

ਪੂਰੀ ਖ਼ਬਰ »

ਚੀਨ 'ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 41 ਮੌਤਾਂ

ਭਾਰਤ 'ਚ 100 ਤੋਂ ਵੱਧ ਵਿਅਕਤੀਆਂ ਨੂੰ ਨਿਗਰਾਨੀ ਹੇਠ ਰੱਖਿਆ • ਹੈਲਪਲਾਈਨ ਨੰਬਰ ਜਾਰੀ ਬੀਜਿੰਗ/ਨਵੀਂ ਦਿੱਲੀ, 25 ਜਨਵਰੀ (ਏਜੰਸੀਆਂ)-ਚੀਨ 'ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 41 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1300 ਤੋਂ ਵੱਧ ਲੋਕ ਇਸ ਵਾਇਰਸ ਨਾਲ ਪੀੜਤ ਹਨ | ਇਸ ਦੇ ...

ਪੂਰੀ ਖ਼ਬਰ »

ਬਾਂਦੀਪੋਰਾ 'ਚ 7 ਅੱਤਵਾਦੀ ਗਿ੍ਫ਼ਤਾਰ

ਸ੍ਰੀਨਗਰ, 25 ਜਨਵਰੀ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਹਾਜਿਨ ਖੇਤਰ 'ਚ ਸੈਨਾ ਅਤੇ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ 7 ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ...

ਪੂਰੀ ਖ਼ਬਰ »

ਹਰਿਆਣਾ ਦੇ ਪਾਣੀਪਤ 'ਚ ਨਾਬਾਲਗ ਨਾਲ ਸਮੂਹਿਕ ਜਬਰ ਜਨਾਹ

ਚੰਡੀਗੜ੍ਹ, 25 ਜਨਵਰੀ (ਏਜੰਸੀ)-ਹਰਿਆਣਾ ਦੇ ਜ਼ਿਲ੍ਹਾ ਪਾਣੀਪਤ 'ਚ ਇਕ 15 ਸਾਲਾ ਨਾਬਾਲਗ ਦੇ ਨਾਲ ਅਗਵਾ ਤੋਂ ਬਾਅਦ ਸਮੂਹਿਕ ਤੌਰ 'ਤੇ ਜਬਰ ਜਨਾਹ ਕਰਨ ਦਾ ਮੰਦਭਾਗਾ ਸਮਾਚਾਰ ਸਾਹਮਣੇ ਆਇਆ ਹੈ | ਮਾਡਲ ਟਾਊਨ ਪੁਲਿਸ ਥਾਣੇ ਵਲੋਂ ਮਿਲੀ ਜਾਣਕਾਰੀ ਅਨੁਸਾਰ ਜਦ ਲੜਕੀ ...

ਪੂਰੀ ਖ਼ਬਰ »

ਰਾਜਸਥਾਨ ਵਿਧਾਨ ਸਭਾ 'ਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਮਤਾ ਪਾਸ

ਜੈਪੁਰ, 25 ਜਨਵਰੀ (ਏਜੰਸੀ)- ਨਾਗਰਿਕਤਾ ਸੋਧ ਕਾਨੂੰਨ ਦੇ ਿਖ਼ਲਾਫ਼ ਦੇਸ਼ ਭਰ 'ਚ ਪ੍ਰਦਰਸ਼ਨ ਚੱਲ ਰਹੇ ਹਨ | ਕੇਰਲ ਤੇ ਪੰਜਾਬ ਸਰਕਾਰ ਪਹਿਲਾਂ ਹੀ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਵਿਧਾਨ ਸਭਾ 'ਚ ਮਤਾ ਪਾਸ ਕਰ ਚੁੱਕੀ ਹੈ | ਹੁਣ ਇਸ ਸੂਚੀ ਵਿਚ ਇਕ ਰਾਜਸਥਾਨ ਵੀ ਸ਼ਾਮਿਲ ...

ਪੂਰੀ ਖ਼ਬਰ »

ਐਸ. ਵਾਈ.ਐਲ. ਸਬੰਧੀ ਹਰਿਆਣਾ ਸਰਕਾਰ ਸੁਪਰੀਮ ਕੋਰਟ ਜਾਵੇ-ਕੁਮਾਰੀ ਸ਼ੈਲਜਾ

ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਅੱਜ ਸੂਬਾ ਸਰਕਾਰ ਨੂੰ ਸਤਲੁਜ ਯਮੁਨਾ ਲਿੰਕ ਨਹਿਰ (ਐਸ. ਵਾਈ. ਐਲ.) ਸਬੰਧੀ ਤੁਰੰਤ ਸੁਪਰੀਮ ਕੋਰਟ ਜਾਣ ਲਈ ਕਿਹਾ ਅਤੇ ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਕੇਂਦਰ ਸਰਕਾਰ ਆਪਣੀ ਸਥਿਤੀ ...

ਪੂਰੀ ਖ਼ਬਰ »

4 ਵਾਰ ਦੇ ਭਾਜਪਾ ਵਿਧਾਇਕ ਹਰਸ਼ਰਨ ਸਿੰਘ ਬੱਲੀ 'ਆਪ' 'ਚ ਸ਼ਾਮਿਲ

ਨਵੀਂ ਦਿੱਲੀ, 25 ਜਨਵਰੀ (ਜਗਤਾਰ ਸਿੰਘ)- 1993 ਤੋਂ 2013 ਤੱਕ ਲਗਾਤਾਰ 4 ਵਾਰ ਭਾਜਪਾ ਦੇ ਟਿਕਟ 'ਤੇ ਹਰੀ ਨਗਰ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਰਸ਼ਰਨ ਸਿੰਘ ਬੱਲੀ ਅੱਜ ਆਪਣੇ ਸਹਿਯੋਗੀਆਂ ਸਮੇਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ 'ਚ ...

ਪੂਰੀ ਖ਼ਬਰ »

ਹਾਂਗਕਾਂਗ ਨੇ ਐਮਰਜੈਂਸੀ ਐਲਾਨੀ

ਹਾਂਗਕਾਂਗ, 25 ਜਨਵਰੀ (ਜੰਗ ਬਹਾਦਰ ਸਿੰਘ)-ਹਾਂਗਕਾਂਗ ਮੁਖੀ ਕੈਰੀ ਲੈਮ ਨੇ ਵਿਦੇਸ਼ ਤੋਂ ਪਰਤਦਿਆਂ ਹੀ ਉੱਚ ਅਧਿਕਾਰੀਆਂ ਨਾਲ ਪ੍ਰੈੱਸ ਕਾਨਫ਼ਰੰਸ ਦੌਰਾਨ ਹਾਂਗਕਾਂਗ ਵਿਚ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦਿਆਂ ਉੱਚ ਪੱਧਰੀ ਐਮਰਜੈਂਸੀ ਐਲਾਨੀ | ਹਾਂਗਕਾਂਗ 'ਚ ...

ਪੂਰੀ ਖ਼ਬਰ »

ਸਿਆਸੀ ਚਰਚੇ

ਅਨਿਲ ਜੈਨ

ਕਿਸ ਤਰ੍ਹਾਂ ਦੇ ਪ੍ਰਧਾਨ ਹੋਣਗੇ ਜੇ.ਪੀ. ਨੱਢਾ

ਭਾਜਪਾ 'ਚ ਦੋ ਤਰ੍ਹਾਂ ਦੇ ਪ੍ਰਧਾਨ ਹੁੰਦੇ ਰਹੇ ਹਨ, ਇਕ ਰਬੜ ਦੀ ਮੋਹਰ ਵਾਂਗ ਪ੍ਰਧਾਨ ਤੇ ਦੂਜਾ ਆਪਣੇ ਹਿਸਾਬ ਨਾਲ ਕੰਮ ਕਰਨ ਵਾਲਾ ਪ੍ਰਧਾਨ | 1980 'ਚ ਭਾਜਪਾ ਦੇ ਗਠਨ ਦੇ ਬਾਅਦ ਤੋਂ ਹੁਣ ਤੱਕ ਦੋ ਕਿਸਮਾਂ ਦੇ ਪ੍ਰਧਾਨ ਰਹੇ ਹਨ | ਪਹਿਲੇ, ਦੂਸਰੇ ਤੇ ਤੀਸਰੇ ਪ੍ਰਧਾਨ ਭਾਵ ਅਟਲ ...

ਪੂਰੀ ਖ਼ਬਰ »

ਕੇਜਰੀਵਾਲ ਦੇ ਸਾਹਮਣੇ ਭਾਜਪਾ ਦਾ ਸਮਰਪਣ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੋਢੇ 'ਤੇ ਸਵਾਰ ਹੋ ਕੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੀ ਭਾਜਪਾ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਪੂਰਨ ਬਹੁਮਤ ਨਾਲ ਸੱਤਾ 'ਚ ਆਏਗੀ | ਪਰ ਹਕੀਕਤ ਇਹ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦੇਣ ...

ਪੂਰੀ ਖ਼ਬਰ »

ਲੋਕ ਸਭਾ 'ਚ ਉਪ ਸਭਾਪਤੀ ਦੀ ਲੋੜ ਨਹੀਂ

17ਵੀਂ ਲੋਕ ਸਭਾ ਦਾ ਗਠਨ ਹੋਏ ਨੂੰ 8 ਮਹੀਨੇ ਹੋ ਚੁੱਕੇ ਹਨ ਤੇ ਇਸ ਦਾ ਤੀਸਰਾ ਇਜਲਾਸ 31 ਜਨਵਰੀ ਤੋਂ ਸ਼ੁਰੂ ਹੋਣਾ ਹੈ, ਪਰ ਅਜੇ ਤੱਕ ਇਸ ਦੇ ਉਪ ਸਭਾਪਤੀ ਦਾ ਚੋਣ ਨਹੀਂ ਹੋ ਸਕੀ | ਪਿਛਲੀ ਲੋਕ ਸਭਾ 'ਚ ਸਰਕਾਰ ਨੇ ਅੰਨਾ-ਡੀ.ਐਮ.ਕੇ. ਦੇ ਆਗੂ ਥੰਬੀ ਦੁਰੈ ਨੂੰ ਉਪ ਸਭਾਪਤੀ ਚੁਣਿਆ ...

ਪੂਰੀ ਖ਼ਬਰ »

ਊਧਵ ਠਾਕਰੇ ਦਾ ਨਵਾਂ ਸੁਪਨਾ

ਊਧਵ ਠਾਕਰੇ ਨੂੰ ਮਹਾਰਾਸ਼ਟਰ 'ਚ ਗਠਜੋੜ ਸਰਕਾਰ ਦਾ ਮੁੱਖ ਮੰਤਰੀ ਬਣੇ ਸਿਰਫ਼ ਦੋ ਮਹੀਨੇ ਹੀ ਹੋਏ ਹਨ, ਪਰ ਉਨ੍ਹਾਂ ਦੀਆਂ ਨਵੀਂਆਂ ਉੱਚ-ਇੱਛਾਵਾਂ ਨੂੰ ਖੰਭ ਲੱਗ ਗਏ ਹਨ | ਉਨ੍ਹਾਂ ਨੂੰ ਇਹ ਉਮੀਦ ਦਿਸ ਰਹੀ ਹੈ ਕਿ ਉਹ 2024 'ਚ ਨਰਿੰਦਰ ਮੋਦੀ ਖਿਲਾਫ਼ ਵਿਰੋਧੀ ਧਿਰ ਦਾ ...

ਪੂਰੀ ਖ਼ਬਰ »

'ਰਿਲੈਕਸ' ਮੂਡ 'ਚ ਹੈ ਕਾਂਗਰਸ

ਕਾਂਗਰਸ ਨੂੰ ਲੈ ਕੇ ਰਾਜਨੀਤਕ ਹਲਕਿਆਂ 'ਚ ਕਿਹਾ ਜਾ ਰਿਹਾ ਹੈ ਕਿ ਇਸ ਸਮੇਂ ਉਹ ਰਿਲੈਕਸ ਮੂਡ 'ਚ ਹੈ ਤੇ ਉਹ ਕਿਤੋਂ ਵੀ ਕੇਂਦਰੀ ਸੱਤਾ 'ਚ ਵਾਪਸੀ ਦੀ ਕੋਸ਼ਿਸ਼ ਕਰਦੀ ਨਹੀਂ ਦਿਸ ਰਹੀ | ਦਿੱਲੀ ਵਿਧਾਨ ਸਭਾ ਚੋਣਾਂ 'ਚ ਮੁੱਖ ਮੁਕਾਬਲਾ 'ਆਪ' ਤੇ ਭਾਜਪਾ ਵਿਚਾਲੇ ਹੀ ਹੈ, ਇਸ ...

ਪੂਰੀ ਖ਼ਬਰ »

ਹੁਣ ਕਿਥੇ ਲੱਭਣ ਜਾਓਗੇ ਸਾਡੇ ਕਾਤਲ

ਬਰਤਾਨੀਆ ਦੀ ਸਕਾਟਲੈਂਡ ਯਾਰਡ ਪੁਲਿਸ ਦੇ ਬਾਅਦ ਦਿੱਲੀ ਪੁਲਿਸ ਨੂੰ ਹੀ ਦੁਨੀਆ ਦੀ ਸਭ ਤੋਂ ਸਮਰੱਥ ਪੁਲਿਸ ਫੋਰਸ ਮੰਨਿਆ ਜਾਂਦਾ ਹੈ | ਪਰ ਇਹ ਪੁਲਿਸ 5 ਜਨਵਰੀ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਦਾਖ਼ਲ ਹੋ ਕੇ ਗੁੰਡਾਗਰਦੀ ਕਰਨ ਵਾਲੇ 40-50 ਗੁੰਡਿਆਂ 'ਚੋਂ ਇਕ ...

ਪੂਰੀ ਖ਼ਬਰ »

ਚਲਦੇ-ਚਲਦੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੰਨਤੋੜ ਤੇ ਹਿੰਸਾ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਕੱਪੜਿਆਂ ਤੋਂ ਪਛਾਣ ਲੈਂਦੇ ਹਨ | ਉਨ੍ਹਾਂ ਦੀ ਪਾਰਟੀ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀ ਵੀ ਘੁਸਪੈਠੀਆਂ ਨੂੰ ਦੂਰੋਂ ਪਛਾਣ ਲੈਂਦੇ ਹਨ | ਅਜਿਹੇ 'ਚ ਕਿਉਂ ਨਾ ਦੇਸ਼ ਦੀਆਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX