ਤਾਜਾ ਖ਼ਬਰਾਂ


ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਨੇ ਰੋਕੀ ਰੇਲ ਗੱਡੀ
. . .  52 minutes ago
ਫ਼ਿਰੋਜ਼ਪੁਰ, 18 ਅਕਤੂਬਰ (ਕੁਲਬੀਰ ਸਿੰਘ ਸੋਢੀ) - ਯੂ.ਪੀ. ਦੇ ਲਮਖੀਰਪੁਰ ਖੀਰੀ ਮਾਮਲੇ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਫਿਰੋਜ਼ਪੁਰ ਸ਼ਹਿਰ ਦੇ ਖਾਈ ਵਾਲੇ ਅੱਡੇ 'ਤੇ ਪੈਂਦੇ ਫਾਟਕ 'ਤੇ ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਨੂੰ ਜਾ ਰਹੀ ਰੇਲ ਗੱਡੀ ਨੂੰ ਰੋਕ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ...
ਕੇਂਦਰੀ ਮੰਤਰੀ ਟੇਨੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕਿਸਾਨ ਅੱਜ ਰੋਕਣਗੇ ਰੇਲਾਂ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ - ਲਖੀਮਪੁਰ ਖੇਰੀ ਹਿੰਸਾ ਮਾਮਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਅੱਜ ਰੇਲ ਰੋਕੋ ਅੰਦੋਲਨ ਚਲਾਇਆ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਇਸ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਟੇਨੀ ਦੇ ਅਸਤੀਫ਼ੇ ਦੀ ਮੰਗ ਕਰ ਰਹੀਆਂ ਹਨ...
ਛੱਤੀਸਗੜ੍ਹ : ਸਰਕਾਰੀ ਹਸਪਤਾਲ ਵਿਚ ਪੰਜ ਬੱਚਿਆਂ ਦੀ ਮੌਤ , ਸਿਹਤ ਕਰਮਚਾਰੀਆਂ ਦੀ ਨਹੀਂ ਗ਼ਲਤੀ -ਸੁਮਨ ਟਿਰਕੀ
. . .  1 day ago
ਨਵਜੋਤ ਸਿੰਘ ਸਿੱਧੂ ਤੇ ਹਰੀਸ਼ ਚੌਧਰੀ ਪੰਜਾਬ ਰਾਜ ਭਵਨ ਦੇ ਗੈਸਟ ਹਾਊਸ 'ਚ ​ਮੁੱਖ ਮੰਤਰੀ ਚੰਨੀ ਨਾਲ ਕਰਨਗੇ ਬੈਠਕ
. . .  1 day ago
ਅੱਤਵਾਦੀਆਂ ਨੇ ਕੁਲਗਾਮ ਦੇ ਵਾਨਪੋਹ ਇਲਾਕੇ 'ਚ ਗੈਰ-ਸਥਾਨਕ ਮਜ਼ਦੂਰਾਂ' ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ , 2 ਦੀ ਮੌਤ
. . .  1 day ago
ਬੇਮੌਸਮੀ ਕਿਣਮਿਣ ਨੇ ਕਿਸਾਨ ਤੇ ਆੜਤੀਆਂ ਦੇ ਸਾਹ ਸੂਤੇ
. . .  1 day ago
ਦੋਰਾਹਾ, 17 ਅਕਤੂਬਰ (ਜਸਵੀਰ ਝੱਜ)- ਅੱਜ ਸਵੇਰ ਤੋਂ ਬਣੀ ਬੱਦਲਵਾਈ ਨੇ ਸ਼ਾਮ ਹੁੰਦੇ ਹੁੰਦੇ ਕਿਣਮਿਣ ਦਾ ਰੂਪ ਧਾਰ ਲਿਆ। ਖੇਤਾਂ ਵਿਚ ਜੀਰੀ ਦੀ ਫਸਲ ਪੱਕੀ ਖੜ੍ਹੀ ਹੈ। ਜੀਰੀ ਦੀ ਕਟਾਈ ਪੂਰੇ ਜੋਬਨ ‘ਤੇ ...
ਨਿਹੰਗਾਂ ਨੇ ਕਿਹਾ ਕਿ ਇਹ ਇਕ ਧਾਰਮਿਕ ਮਾਮਲਾ ਹੈ ਤੇ ਸਰਕਾਰ ਨੂੰ ਇਸ ਨੂੰ ਕਿਸਾਨਾਂ ਦੇ ਵਿਰੋਧ ਨਾਲ ਨਹੀਂ ਮਿਲਾਉਣਾ ਚਾਹੀਦਾ - ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਸਿੰਘੂ ਬਾਰਡਰ ਮਾਮਲੇ 'ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ (ਨਿਹੰਗਾਂ) ਨੇ ਕਿਹਾ ਕਿ ਇਹ ਇਕ ਧਾਰਮਿਕ ਮਾਮਲਾ ਹੈ ਅਤੇ ਸਰਕਾਰ ਨੂੰ ਇਸ ਨੂੰ ਕਿਸਾਨਾਂ ਦੇ ਵਿਰੋਧ ਨਾਲ ਨਹੀਂ ਮਿਲਾਉਣਾ....
ਭਾਜਪਾ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਕੱਲ੍ਹ ਦਿੱਲੀ ਸਥਿਤ ਪਾਰਟੀ ਹੈੱਡਕੁਆਟਰ 'ਤੇ ਹੋਵੇਗੀ ਬੈਠਕ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਭਾਜਪਾ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਕੱਲ੍ਹ ਦਿੱਲੀ ਸਥਿਤ ਪਾਰਟੀ ਹੈੱਡਕੁਆਟਰ 'ਤੇ ਬੈਠਕ ਹੋਵੇਗੀ। ਮੀਟਿੰਗ ਸਵੇਰੇ 10 ਵਜੇ ਸ਼ੁਰੂ....
ਫ਼ਾਜ਼ਿਲਕਾ 'ਚ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਮੌਤ
. . .  1 day ago
ਫ਼ਾਜ਼ਿਲਕਾ , 17 ਅਕਤੂਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਵਿਚ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਫ਼ਾਜ਼ਿਲਕਾ ਦੀ ਗੁਰੂ ਨਾਨਕ ਨਗਰੀ ਦਾ ਰਹਿਣ ਵਾਲਾ ਸੀ ਅਤੇ ਪਿਛਲੇ 20-22 ਦਿਨਾਂ ....
ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਦਾ ਸਥਾਪਨਾ ਦਿਵਸ ਮਨਾਇਆ
. . .  1 day ago
ਵੈਨਿਸ (ਇਟਲੀ)17ਅਕਤੂਬਰ(ਹਰਦੀਪ ਸਿੰਘ ਕੰਗ) ਇਟਲੀ ਦੇ ਵੈਰੋਨਾ ਜ਼ਿਲ੍ਹੇ 'ਚ ਸਥਿੱਤ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਦੀ ਸਥਾਪਨਾ ਦੇ 10 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਬੱਚਿਆਂ ਦੁਆਰਾ ਕੀਰਤਨ ....
3 ਅਗਸਤ ਨੂੰ ਰਣਜੀਤ ਸਾਗਰ ਡੈਮ ਦੀ ਝੀਲ 'ਤੇ ਹਾਦਸਾ ਗ੍ਰਸਤ ਹੋਏ ਹੈਲੀਕਾਪਟਰ ਦੇ ਸਹਾਇਕ ਪਾਇਲਟ ਦਾ ਮ੍ਰਿਤਕ ਸਰੀਰ ਬਰਾਮਦ
. . .  1 day ago
ਸ਼ਾਹਪੁਰ ਕੰਢੀ,17 ਅਕਤੂਬਰ (ਰਣਜੀਤ ਸਿੰਘ) ਫ਼ੌਜ ਤੇ ਨੇਵੀ ਦੇ ਜਵਾਨਾਂ ਦੀ ਮਿਹਨਤ ਸਦਕਾ ਅੱਜ ਰਣਜੀਤ ਸਾਗਰ ਡੈਮ ਦੀ ਝੀਲ 'ਤੇ ਗਸ਼ਤ ਦੌਰਾਨ ਫ਼ੌਜ ਦਾ ਹੈਲੀਕਾਪਟਰ ਏ,ਐੱਚ.ਐਲ. ਧਰੁਵ ਦੁਰਘਟਨਾ ਗ੍ਰਸਤ ਹੋ ਗਿਆ ਸੀਤੇ ਦੋਵੇਂ ਪਾਇਲਟ ਲਾਪਤਾ ਹੋ ....
ਮੋਗਾ 'ਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, ਮਾਰਕੀਟ ਕਮੇਟੀ ਦੇ ਮੌਜੂਦਾ ਚੇਅਰਮੈਨ ਰਾਜਿੰਦਰਪਾਲ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ
. . .  1 day ago
ਮੋਗਾ, 17 ਅਕਤੂਬਰ - ਮੋਗਾ ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਮਾਰਕੀਟ ਕਮੇਟੀ ਮੋਗਾ ਦੇ ਮੌਜੂਦਾ ਪ੍ਰਧਾਨ ਸਰਦਾਰ ਰਾਜਿੰਦਰ ਪਾਲ ਸਿੰਘ ਗਿੱਲ ਪਾਰਟੀ ਛੱਡ ਕੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਰਲਾ 'ਚ ਭਾਰੀ ਬਾਰਸ਼ ਤੇ ਢਿਗਾਂ ਡਿੱਗਣ ਕਾਰਨ ਕੁਝ ਲੋਕਾਂ ਦੀ ਗਈ ਜਾਨ 'ਤੇ ਜਤਾਇਆ ਦੁੱਖ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨਾਲ ਗੱਲ ਕੀਤੀ ਅਤੇ ਕੇਰਲ ਵਿਚ ਭਾਰੀ ਬਾਰਸ਼ ਅਤੇ ਢਿਗਾਂ ਡਿੱਗਣ ਦੇ ਮੱਦੇਨਜ਼ਰ ਸਥਿਤੀ ਬਾਰੇ ਚਰਚਾ ਕੀਤੀ....
ਪ੍ਰੇਮੀ ਜੋੜੇ ਵਲੋਂ ਵਿਆਹ ਕਰਾਉਣ 'ਤੇ ਲੜਕੀ ਦੇ ਮਾਪਿਆਂ ਵਲੋਂ ਉਤਾਰਿਆ ਮੌਤ ਦੇ ਘਾਟ
. . .  1 day ago
ਅਬੋਹਰ,17 ਅਕਤੂਬਰ (ਸੰਦੀਪ ਸੋਖਲ) ਅਬੋਹਰ ਹਲਕੇ ਦੇ ਪਿੰਡ ਸੱਪਾਂ ਵਾਲੀ ਵਿਚ ਪ੍ਰੇਮੀ ਜੋੜੇ ਵਲੋਂ ਵਿਆਹ ਕਰਾਉਣ ਤੋਂ ਬਾਅਦ ਲੜਕੀ ਦੇ ਮਾਪਿਆਂ ਨੇ ਦੋਨਾਂ ਨੂੰ ਉਤਾਰਿਆ ਮੌਤ ਦੇ ਘਾਟ। ਜਾਣਕਾਰੀ ਅਨੁਸਾਰ ਪਿੰਡ ਸੱਪਾਂ ਵਾਲੀ ਦੀ ਲੜਕੀ ਕੰਬੋਜ ਬਰਾਦਰੀ ਨਾਲ....
ਸੋਸ਼ਲ ਮੀਡੀਆ 'ਤੇ ਰਾਮ ਲੀਲਾ ਸਕਿੱਟ ਕਾਰਨ ਏਮਜ਼ ਸਟੂਡੈਂਟਸ ਐਸੋਸੀਏਸ਼ਨ ਨੇ ਮੰਗੀ ਮੁਆਫ਼ੀ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਏਮਜ਼ ਦੇ ਕੁਝ ਵਿਦਿਆਰਥੀਆਂ ਦੁਆਰਾ ਰਾਮ ਲੀਲਾ ਸਕਿੱਟ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਸੀਂ ਇਸ ਸਕਿੱਟ ਦੇ ਸੰਚਾਲਨ ਲਈ ਮੁਆਫ਼ੀ ਮੰਗਦੇ ਹਾਂ ਜਿਸ ਦਾ....
ਸਰਕਾਰ ਕਿਸਾਨਾਂ ਨੂੰ ਪ੍ਰਤੀ ਏਕੜ 1000 ਰੁਪਏ ਮੁਹੱਈਆ ਕਰਵਾ ਰਹੀ ਤੇ ਉਦਯੋਗ ਵੀ ਇਸ ਵਾਰ ਪਰਾਲੀ ਖ਼ਰੀਦਣ ਆ ਰਹੇ - ਮੁੱਖ ਮੰਤਰੀ ਖੱਟਰ
. . .  1 day ago
ਚੰਡੀਗੜ੍ਹ, 17 ਅਕਤੂਬਰ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਉਦਯੋਗਾਂ ਨੂੰ ਈਥਾਨੌਲ ਊਰਜਾ ਉਤਪਾਦਨ ਲਈ ਪਰਾਲੀ ਦੀ ਵਰਤੋਂ ਕਰਨ ਲਈ ਕਿਹਾ ਹੈ। ਇਸ ਵਾਰ ਪਰਾਲੀ ਸਾੜਨ ਦੇ ਮਾਮਲੇ ਘੱਟ ਹਨ। ਅਸੀਂ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ...
ਬੇਮੌਸਮੇ ਮੀਂਹ ਨੇ ਝੋਨੇ ਦੀ ਕਟਾਈ ਦਾ ਕੰਮ ਰੋਕਿਆ
. . .  1 day ago
ਸੰਧਵਾਂ,17 ਅਕਤੂਬਰ (ਪ੍ਰੇਮੀ ਸੰਧਵਾਂ) ਝੋਨੇ ਦੀ ਕਟਾਈ ਦਾ ਕੰਮ ਹੁਣ ਜਦੋਂ ਪੂਰੇ ਜੋਰਾਂ 'ਤੇ ਚੱਲ ਰਿਹਾ ਸੀ ਤਾਂ ਕੁਦਰਤ ਦੀ ਕਰੋਪੀ ਕਾਰਨ ਰੁਕ-ਰੁਕ ਹੋ ਰਹੀ ਹਲਕੀ ਬਾਰਸ਼ ਨੇ ਝੋਨੇ ਦੀ ਕਟਾਈ ਦਾ ਕੰਮ ਰੋਕ ਕੇ ਰੱਖ ਦਿੱਤਾ। ਜਿਸ ਕਾਰਨ ਕਿਸਾਨ....
ਜੰਮੂ-ਕਸ਼ਮੀਰ ਦੇ ਭਦਰਵਾਹ 'ਚ ਵਾਹਨ ਡੂੰਘੀ ਖੱਡ 'ਚ ਡਿੱਗਣ ਕਾਰਨ 2 ਦੀ ਮੌਤ, 1 ਜ਼ਖਮੀ
. . .  1 day ago
ਜੰਮੂ-ਕਸ਼ਮੀਰ, 17 ਅਕਤੂਬਰ - ਜੰਮੂ-ਕਸ਼ਮੀਰ ਦੇ ਭਦਰਵਾਹ 'ਚ ਵਾਹਨ ਡੂੰਘੀ ਖੱਡ 'ਚ ਡਿੱਗਣ ਕਾਰਨ 2 ਦੀ ਮੌਤ ਤੇ 1 ਵਿਅਕਤੀ ਜ਼ਖਮੀ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਵਿਕਾਸ ਵਿਭਾਗ ਦੇ ਇਕ ਕਰਮਚਾਰੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ...
ਸੁਖਮਿੰਦਰ ਸਿੰਘ ਰਾਜਪਾਲ ਨੇ ਮੁੜ ਯੂਥ ਅਕਾਲੀ ਦਲ ਪ੍ਰਧਾਨ ਬਣਾਉਣ 'ਤੇ ਟੀਮ ਨਾਲ ਮਿਲ ਬਿਕਰਮ ਸਿੰਘ ਮਜੀਠੀਆ ਦਾ ਕੀਤਾ ਧੰਨਵਾਦ
. . .  1 day ago
ਜਲੰਧਰ, 17 ਅਕਤੂਬਰ : ਯੂਥ ਅਕਾਲੀ ਦਲ ਜਲੰਧਰ ਦੇ ਮੁੜ ਪ੍ਰਧਾਨ ਨਿਯੁਕਤ ਕੀਤੇ ਗਏ ਸੁਖਮਿੰਦਰ ਸਿੰਘ ਰਾਜਪਾਲ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ....
ਲਦਾਖ਼ ਦੇ ਉਪ ਰਾਜਪਾਲ ਆਰ.ਕੇ. ਮਾਥੁਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ
. . .  1 day ago
ਲਦਾਖ਼,17 ਅਕਤੂਬਰ - ਲਦਾਖ਼ ਦੇ ਉਪ ਰਾਜਪਾਲ ਆਰ.ਕੇ. ਮਾਥੁਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਲਦਾਖ਼ ਨਾਲ ਸੰਬੰਧਿਤ ਵੱਖ -ਵੱਖ ਮੁੱਦਿਆਂ 'ਤੇ....
ਕੇਰਲ: ਜ਼ਮੀਨ ਖਿਸਕਣ ਵਾਲੀ ਜਗ੍ਹਾ ਤੋਂ ਤਿੰਨ ਹੋਰ ਲਾਸ਼ਾਂ ਹੋਈਆਂ ਬਰਾਮਦ
. . .  1 day ago
ਕੇਰਲ, 17 ਅਕਤੂਬਰ - ਕੇਰਲ ਸਰਕਾਰ ਦਾ ਕਹਿਣਾ ਹੈ ਕਿ ਕੱਲ੍ਹ ਇਡੁੱਕੀ ਦੇ ਕੋੱਕਯਾਰ ਵਿਚ ਜ਼ਮੀਨ ਖਿਸਕਣ ਵਾਲੀ ਜਗ੍ਹਾ ਤੋਂ ਤਿੰਨ ਹੋਰ ਲਾਸ਼ਾਂ ਬਰਾਮਦ ਹੋ...
ਕੈਪਟਨ ਸੰਦੀਪ ਸੰਧੂ ਨੇ ਨਕਾਰੇ ਮੁਹੰਮਦ ਮੁਸਤਫ਼ਾ ਦੇ ਦੋਸ਼
. . .  1 day ago
ਚੰਡੀਗੜ੍ਹ, 17 ਅਕਤੂਬਰ - ਇਹ ਅਫ਼ਸੋਸਨਾਕ ਹੈ ਕਿ ਮੁਹੰਮਦ ਮੁਸਤਫ਼ਾ ਮੇਰੇ ਉੱਤੇ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਮੈਂ 2 ਦਹਾਕਿਆਂ ਤੋਂ ਜਨਤਕ ਜੀਵਨ ਵਿਚ ਹਾਂ ਅਤੇ ਹਜ਼ਾਰਾਂ ਲੋਕਾਂ ਨਾਲ...
ਦਿੱਲੀ ਤੋਂ ਤਿਰੂਪਤੀ ਲਈ ਸਿੱਧੀ ਉਡਾਣ ਹੋਈ ਸ਼ੁਰੂ
. . .  1 day ago
ਨਵੀਂ ਦਿੱਲੀ: 17 ਅਕਤੂਬਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਦਿੱਲੀ ਤੋਂ ਤਿਰੂਪਤੀ ਲਈ ਦਿੱਲੀ ਤੋਂ ਸਪਾਈਸ ਜੈੱਟ ਉਡਾਣ ਦਾ ਉਦਘਾਟਨ ਕੀਤਾ। ਸਿੰਧੀਆ ਨੇ ਕਿਹਾ ਕਿ ਇਹ ਉਡਾਣ ਦੇਸ਼ ਦੀ ਰਾਜਨੀਤਕ ਰਾਜਧਾਨੀ ਨੂੰ ਦੇਸ਼....
ਪ੍ਰਿਅੰਕਾ ਗਾਂਧੀ ਯੂ.ਪੀ. 'ਚ ਕਾਂਗਰਸ ਦੀ ਚੋਣ ਮੁਹਿੰਮ ਦਾ ਚਿਹਰਾ ਹੋਵੇਗੀ
. . .  1 day ago
ਨਵੀਂ ਦਿੱਲੀ, 17 ਅਕਤੂਬਰ - ਪ੍ਰਿਅੰਕਾ ਗਾਂਧੀ ਵਾਡਰਾ ਉੱਤਰ ਪ੍ਰਦੇਸ਼ ਵਿਚ ਕਾਂਗਰਸ ਦੀ ਚੋਣ ਮੁਹਿੰਮ ਦਾ ਚਿਹਰਾ ਬਣੇਗੀ, ਪਾਰਟੀ ਦੇ ਨਵ-ਨਿਯੁਕਤ ਮੁਹਿੰਮ ਕਮੇਟੀ ਦੇ ਮੁਖੀ ਪੀਐਲ ਪੁਨੀਆ ਨੇ ਐਤਵਾਰ ਨੂੰ ਕਿਹਾ ਕਿ ਏ.ਆਈ.ਸੀ.ਸੀ. ...
ਸਿੰਘੂ ਬਾਰਡਰ ਘਟਨਾ ਦੇ ਤਿੰਨ ਮੁਲਜ਼ਮਾਂ ਨੂੰ ਸੋਨੀਪਤ ਅਦਾਲਤ ਵਿਚ ਪੇਸ਼ ਕੀਤਾ
. . .  1 day ago
ਹਰਿਆਣਾ , 17 ਅਕਤੂਬਰ - ਸਿੰਘੂ ਬਾਰਡਰ ਘਟਨਾ ਦੇ ਤਿੰਨ ਮੁਲਜ਼ਮਾਂ ਨੂੰ ਸੋਨੀਪਤ ਅਦਾਲਤ ਵਿਚ ਪੇਸ਼ ਕੀਤਾ ....
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਮਾਘ ਸੰਮਤ 551

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਲੋਕਤੰਤਰੀ ਚੋਣ ਪ੍ਰਣਾਲੀ ਦੀ ਮਜ਼ਬੂਤੀ ਪੰਜਾਬ ਦੇ ਲੋਕਾਂ ਦੀ ਵੱਡੀ ਜ਼ਿੰਮੇਵਾਰੀ-ਵੀ. ਸੀ. ਡਾ. ਨੰਦਾ

ਨਵਾਂਸ਼ਹਿਰ, 25 ਜਨਵਰੀ (ਗੁਰਬਖਸ਼ ਸਿੰਘ ਮਹੇ)- ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਉੱਪ ਕੁਲਪਤੀ ਡਾ. ਅਮਰਜੀਤ ਸਿੰਘ ਨੰਦਾ ਨੇ ਅੱਜ ਇੱਥੇ 10ਵੇਂ ਨੈਸ਼ਨਲ ਵੋਟਰਜ਼ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਗੁਰਦੁਆਰੇ ਦੇ ਹੈਡ ਗ੍ਰੰਥੀ 'ਤੇ ਜਾਨ ਲੇਵਾ ਹਮਲਾ

ਮੱਲਪੁਰ ਅੜਕਾਂ, 25 ਜਨਵਰੀ (ਮਨਜੀਤ ਸਿੰਘ ਜੱਬੋਵਾਲ)- ਪਿੰਡ ਜੱਬੋਵਾਲ ਦੇ ਹਰਦੇਵ ਸਿੰਘ ਪੰਚ ਹੈੱਡ ਗ੍ਰੰਥੀ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ 'ਤੇ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਜਾਨ ਲੇਵਾ ਹਮਲਾ ਕੀਤਾ ਗਿਆ | ਹਰਦੇਵ ਸਿੰਘ ਪੰਚ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ...

ਪੂਰੀ ਖ਼ਬਰ »

ਬੰਗਾ ਦੇ ਪੰਜਾਬੀ ਨੌਜਵਾਨ ਦਾ ਮਨੀਲਾ 'ਚ ਕਤਲ

ਬੰਗਾ, 25 ਜਨਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਦੇ ਨੌਜਵਾਨ ਤਰੁਣ ਜੋਸ਼ੀ ਦਾ ਮਨੀਲਾ ਵਿਖੇ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦਿੱਤਾ ਗਿਆ | ਉਕਤ ਨੌਜਵਾਨ ਦੀ ਲਾਸ਼ ਬੰਗਾ ਵਿਖੇ ਪੁੱਜਣ 'ਤੇ ਸੋਗ ਦੀ ਲਹਿਰ ਛਾ ਗਈ | ਲੜਕੇ ਦੇ ਪਿਤਾ ਸੁਰਿੰਦਰ ਜੋਸ਼ੀ ਨੇ ਦੱਸਿਆ ...

ਪੂਰੀ ਖ਼ਬਰ »

ਸਰਕਾਰੀ ਗੱਡੀ ਦੀ ਭੇਟ ਚੜ੍ਹੇ ਵਿਅਕਤੀ ਦੀ ਲਾਸ਼ ਲੈਣ ਲਈ ਲੱਗਾ ਧਰਨਾ

ਨਵਾਂਸ਼ਹਿਰ, 25 ਜਨਵਰੀ (ਗੁਰਬਖਸ਼ ਸਿੰਘ ਮਹੇ)- ਬੀਤੇ ਕੱਲ੍ਹ ਇਕ ਸਰਕਾਰੀ ਗੱਡੀ ਦੀ ਫੇਟ ਵੱਜਣ ਕਾਰਨ ਹੋਈ ਇਕ ਵਿਅਕਤੀ ਕਾਲਾ ਭਾਂਡਿਆਂ ਵਾਲੇ ਦੀ ਲਾਸ਼ ਲੈਣ ਲਈ ਅੱਜ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਸ਼ਿਵਾਲਿਕ ਸਕੂਲ ਦੇ ਗੇਟ ਮੂਹਰੇ ਧਰਨਾ ਲਗਾਇਆ ਗਿਆ | ...

ਪੂਰੀ ਖ਼ਬਰ »

ਫਰਾਲਾ 'ਚ ਦੋ ਰੋਜ਼ਾ ਖੇਡ ਮੇਲਾ ਧੂਮ-ਧੜੱਕੇ ਨਾਲ ਸ਼ੁਰੂ

ਸੰਧਵਾਂ, 25 ਜਨਵਰੀ (ਪ੍ਰੇਮੀ ਸੰਧਵਾਂ) - ਗਿਆਨਪੁਰੀ ਖੇਡ ਸਟੇਡੀਅਮ ਪਿੰਡ ਫਰਾਲਾ ਵਿਖੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਹਰਿ ਰਾਇ ਸਾਹਿਬ ਸਪੋਰਟਸ ਕਲੱਬ ਵਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀ ਅਤੇ ਪਿੰਡ ਵਾਸੀਆਂ ...

ਪੂਰੀ ਖ਼ਬਰ »

ਬੱਸ ਡਰਾਈਵਰ ਨਾਲ ਕੁੱਟਮਾਰ ਕਰ ਕੇ ਖੋਹੀ ਨਕਦੀ, ਮੋਬਾਈਲ ਤੇ ਚੇਨੀ-ਮਾਮਲਾ ਦਰਜ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)-ਬੱਸ 'ਚ ਵੜ ਕੇ ਡਰਾਈਵਰ ਨਾਲ ਕੁੱਟਮਾਰ ਕਰਕੇ ਦੰਦ ਤੋੜਨ ਤੋਂ ਬਾਅਦ ਨਕਦੀ ਵਾਲਾ ਬੈਗ, ਸੋਨੇ ਦੇ ਚੈਨੀ ਅਤੇ ਮੋਬਾਈਲ ਖੋਹਣ ਦੇ ਦੋਸ਼ 'ਚ ਥਾਣਾ ਮਾਡਲ ਟਾਊਨ ਪੁਲਿਸ ਨੇ ਇਕ ਕਾਲਜ ਦੀ ਬੱਸ ਦੇ ਡਰਾਈਵਰ ਨੂੰ ਨਾਮਜ਼ਦ ਕਰਕੇ 6 ...

ਪੂਰੀ ਖ਼ਬਰ »

ਸਾਨੂੰ ਵੋਟ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ - ਪਿ੍ੰਸੀਪਲ ਭੁਪਿੰਦਰ ਸਿੰਘ ਡੀ. ਏ. ਵੀ. ਸਕੂਲ 'ਚ ਰਾਸ਼ਟਰੀ ਵੋਟਰ ਦਿਵਸ ਮਨਾਇਆ

ਮੁਕੰਦਪੁਰ, 25 ਜਨਵਰੀ (ਸੁਖਜਿੰਦਰ ਸਿੰਘ ਬਖਲੌਰ) - ਮੈਪਲ ਬੀਅਰ ਕੈਨੇਡੀਅਨ ਸਕੂਲ ਅਤੇ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਵਿਖੇ ਰਾਸ਼ਟਰੀ ਵੋਟਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਭੁਪਿੰਦਰ ਸਿੰਘ ਨੇ ਕਿਹਾ ਕਿ ਭਾਰਤ ਰਤਨ ਡਾ. ਅੰਬੇਡਕਰ ...

ਪੂਰੀ ਖ਼ਬਰ »

ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈੱਡਰੇਸ਼ਨ ਦਾ ਸਥਾਪਨਾ ਦਿਵਸ ਮਨਾਇਆ

ਨਵਾਂਸ਼ਹਿਰ, 25 ਜਨਵਰੀ (ਗੁਰਬਖਸ਼ ਸਿੰਘ ਮਹੇ)- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਸੱਦੇ 'ਤੇ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈੱਡਰੇਸ਼ਨ ਦਾ 60ਵਾਂ ਸਥਾਪਨਾ ਦਿਵਸ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ ਰਾਹੋਂ ਦੀ ਅਗਵਾਈ ਹੇਠ ਮਨਾਇਆ ਗਿਆ | ਸਥਾਪਨਾ ...

ਪੂਰੀ ਖ਼ਬਰ »

ਮੂਰਤੀ ਸਥਾਪਨਾ ਦਿਵਸ ਤੇ ਛਿੰਝ ਮੇਲਾ ਅੱਜ

ਭੱਦੀ, 25 ਜਨਵਰੀ (ਨਰੇਸ਼ ਧੌਲ)- ਦਿਓਟ ਸਿੱਧ ਬਾਬਾ ਬਾਲਕ ਨਾਥ ਜੀ ਦੇ ਸਥਾਨ ਪਿੰਡ ਭਾਣੇਵਾਲ ਵਿਖੇ ਸਾਲਾਨਾ ਮੂਰਤੀ ਸਥਾਪਨਾ ਦਿਵਸ ਅਤੇ ਛਿੰਝ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ 26 ਜਨਵਰੀ ਨੂੰ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਨਸ਼ਿਆਂ ਦੀ ਰੋਕਥਾਮ ਸਬੰਧੀ ਨੁੱਕੜ ਨਾਟਕ ਕਰਵਾਇਆ

ਸੜੋਆ, 25ਜਨਵਰੀ(ਨਾਨੋਵਾਲੀਆ)- ਨਿਊ ਆਦਰਸ਼ ਸੈਕੰਡਰੀ ਸਕੂਲ ਸੜੋਆ ਵਿਖੇ ਨਸ਼ਿਆਂ ਦੀ ਰੋਕਥਾਮ ਸਬੰਧੀ ਨੁੱਕੜ ਨਾਟਕ ਕਰਵਾਇਆ ਗਿਆ | ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸੰਜੈ ਮਲਹੋਤਰਾ ਮੈਨੇਜਿੰਗ ਡਾਇਰੈਕਟਰ ਨਿਊ ਆਦਰਸ਼ ਸੈਕੰਡਰੀ ਸਕੂਲ ਨੇ ਕਿਹਾ ਕਿ ਅੱਜ ...

ਪੂਰੀ ਖ਼ਬਰ »

ਡਾ. ਅੰਬੇਡਕਰ ਭਵਨ ਸੂੰਢ 'ਚ ਸਮਾਗਮ ਅੱਜ

ਸੰਧਵਾਂ, 25 ਜਨਵਰੀ (ਪ੍ਰੇਮੀ ਸੰਧਵਾਂ) - ਡਾ. ਅੰਬੇਡਕਰ ਬੁੱਧਿਸ਼ਟ ਰਿਸੋਰਸ ਸੈਂਟਰ ਸੂੰਢ ਵਿਖੇ ਗਣਤੰਤਰ ਦਿਵਸ ਦੇ ਸਬੰਧ 'ਚ ਡਾ. ਅੰਬੇਡਰ ਮੈਮੋਰੀਅਲ ਕਮੇਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਡੈਰਿਕ ਇੰਟਰ ਨੈਸ਼ਨਲ ਸਕੂਲ ਵਿਚ ਮਨਾਇਆ ਗਣਤੰਤਰ ਦਿਵਸ

ਬੰਗਾ, 25 ਜਨਵਰੀ (ਜਸਬੀਰ ਸਿੰਘ ਨੂਰਪੁਰ)- ਡੈਰਿਕ ਇੰਟਰ ਨੈਸ਼ਨਲ ਸਕੂਲ ਵਿਚ ਗਣਤੰਤਰ ਦਿਵਸ ਮਨਾਇਆ ਗਿਆ | ਵਿਦਿਆਰਥੀਆਂ ਵਲੋਂ ਮਾਰਚ ਪਾਸਟ ਕੀਤਾ ਗਿਆ | ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਦਰਸਾਉਂਦੇ ਹੋਏ ਗੀਤ ਪੇਸ਼ ਕੀਤੇ ਗਏ ਅਤੇ ਭਾਸ਼ਣ ਤੇ ਕਵਿਤਾ ਮੁਕਾਬਲੇ ਕਰਵਾਏ ...

ਪੂਰੀ ਖ਼ਬਰ »

ਮੈਪਲ ਬੀਅਰ ਕੈਨੇਡੀਅਨ ਸਕੂਲ 'ਚ ਗਣਤੰਤਰ ਦਿਵਸ ਮਨਾਇਆ

ਮੁਕੰਦਪੁਰ, 25 ਜਨਵਰੀ (ਸੁਖਜਿੰਦਰ ਸਿੰਘ ਬਖਲੌਰ)- ਮੈਪਲ ਬੀਅਰ ਕੈਨੇਡੀਅਨ ਸਕੂਲ ਅਤੇ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਮੁਕੰਦਪੁਰ ਵਿਖੇ ਭਾਰਤ ਦਾ 71ਵਾਂ ਗਣਤੰਤਰ ਦਿਵਸ ਮਨਾਇਆ ਗਿਆ | ਪਿ੍ੰਸੀਪਲ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ...

ਪੂਰੀ ਖ਼ਬਰ »

ਪਿੰਡ ਜਲਵਾਹਾ ਵਿਖੇ ਨਸ਼ਿਆਂ ਵਿਰੁੱਧ ਡੈਪੋ ਮੀਟਿੰਗ

ਉਸਮਾਨਪੁਰ, 25 ਜਨਵਰੀ (ਮਝੂਰ)- ਪਿੰਡ ਜਲਵਾਹਾ ਸਥਿਤ ਆਂਗਣਵਾੜੀ ਸੈਂਟਰ ਵਿਖੇ ਰੂਰਲ ਮੈਡੀਕਲ ਅਫਸਰ ਡਾ: ਰਣਜੀਤ ਹਰੀਸ਼ ਦੀ ਅਗਵਾਈ ਹੇਠ ਨਸ਼ਿਆਂ ਦੇ ਵਿਰੁੱਧ ਡੈਪੋ ਕੈਂਪ ਲਗਾਇਆ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਸਵੈ-ਇੱਛਾ ਨਾਲ ਛੱਡਣ ...

ਪੂਰੀ ਖ਼ਬਰ »

ਡੈਪੋ ਪ੍ਰੋਗਰਾਮ ਤਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ

ਉਸਮਾਨਪੁਰ, 25 ਜਨਵਰੀ (ਮਝੂਰ)- ਮੁੱਢਲਾ ਸਿਹਤ ਕੇਂਦਰ ਮੁਜੱਫਰਪੁਰ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਨਰਿੰਦਰਪਾਲ ਸ਼ਰਮਾ ਦੀ ਅਗਵਾਈ ਹੇਠ ਨਸ਼ਾ ਨਿਗਰਾਨ ਕਮੇਟੀ ਦੇ ਸਹਿਯੋਗ ਨਾਲ ਡੈਪੋ ਪ੍ਰੋਗਰਾਮ ਤਹਿਤ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਵੱਡੀ ...

ਪੂਰੀ ਖ਼ਬਰ »

ਮੁਕੰਦਪੁਰ ਦੇ ਸਮਾਰਟ ਸਕੂਲ ਵਿਖੇ ਤਹਿਸੀਲ ਪੱਧਰੀ ਵੋਟਰ ਦਿਵਸ ਮਨਾਇਆ

ਮੁਕੰਦਪੁਰ, 25 ਜਨਵਰੀ (ਸੁਖਜਿੰਦਰ ਸਿੰਘ ਬਖਲੌਰ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਵਿਖੇ ਨੈਸ਼ਨਲ ਵੋਟਰ ਦਿਵਸ 'ਤੇ ਤਹਿਸੀਲ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਐਸ.ਡੀ.ਐਮ. ਬੰਗਾ ਗੌਤਮ ਜੈਨ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾ ਕੇ 45 ਯੂਨਿਟ ਖ਼ੂਨ ਕੀਤਾ ਇਕੱਤਰ

ਮਜਾਰੀ/ਸਾਹਿਬਾ, 25 ਜਨਵਰੀ (ਨਿਰਮਲਜੀਤ ਸਿੰਘ ਚਾਹਲ)- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਐਨ.ਆਰ.ਆਈ. ਅਤੇ ਪਿੰਡ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ...

ਪੂਰੀ ਖ਼ਬਰ »

ਪਿੰਡ ਮੰਢਿਆਣੀ ਵਾਸੀਆਂ ਵਲੋਂ ਸਰਕਾਰੀ ਸਕੂਲ ਨੂੰ ਐਲ. ਈ. ਡੀ. ਭੇਟ

ਭੱਦੀ, 25 ਜਨਵਰੀ (ਨਰੇਸ਼ ਧੌਲ)-ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਹਿਤ ਜਿੱਥੇ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਵਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਕੁੱਝ ਸਮਾਜ ਸੇਵੀਆਂ, ਐਨ.ਆਰ.ਆਈ. ਵੀਰਾਂ ਅਤੇ ਪਿੰਡਾਂ ਦੇ ਲੋਕਾਂ ਵਲੋਂ ਵੀ ਵੱਡਾ ਯੋਗਦਾਨ ਪਾਇਆ ਜਾ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ

ਔੜ, 25 ਜਨਵਰੀ (ਜਰਨੈਲ ਸਿੰਘ ਖ਼ੁਰਦ)- ਇਤਿਹਾਸਿਕ ਧਾਰਮਿਕ ਅਸਥਾਨ ਗੁਰਦੁਆਰਾ ਭਗਵਾਨੀ ਸਾਹਿਬ ਯਾਦਗਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇੜੇ ਬੱਸ ਅੱਡਾ ਔੜ ਵਿਖੇ ਪਿੰਡ ਔੜ ਤੇ ਗੜੁਪੱੜ ਨਿਵਾਸੀਆਂ ਦੇ ਸਹਿਯੋਗ ਨਾਲ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਸਿਹਤ ਮੇਲਾ ਕਰਵਾਇਆ

ਬੰਗਾ, 25 ਜਨਵਰੀ (ਜਸਬੀਰ ਸਿੰਘ ਨੂਰਪੁਰ, ਸੰਦੀਪ ਸਿੰਘ) - ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ. ਐਮ. ਓ ਡਾ. ਰੂਬੀ ਚੌਧਰੀ ਦੀ ਯੋਗ ਅਗਵਾਈ ਹੇਠ ਸਬ-ਸੈਂਟਰ ਪਿੰਡ ਮੇਹਲੀ ਵਿਖੇ ਸਿਹਤ ਮੇਲਾ ਮਨਾਇਆ ਗਿਆ | ਜਿਸ ਵਿਚ ਦਰਬਾਰਾ ਸਿੰਘ ਬੀ. ...

ਪੂਰੀ ਖ਼ਬਰ »

ਨੈਸ਼ਨਲ ਹੈਲਥ ਮਿਸ਼ਨ ਦੇ ਅਕਾਊਟੈਂਟਸ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਭੇਟ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਨੈਸ਼ਨਲ ਹੈਲਥ ਮਿਸ਼ਨ ਪੰਜਾਬ ਅਧੀਨ ਠੇਕੇ 'ਤੇ ਕੰਮ ਕਰ ਰਹੇ ਬਲਾਕ ਪੱਧਰ ਦੇ ਅਕਾਊਟਾੈਟਸ ਦਾ ਇਕ ਵਫ਼ਦ ਅਜੇ ਕੁਮਰਾ ਬਲਾਕ ਅਕਾਊਟਾੈਟ ਕਮ ਕੈਸ਼ੀਅਰ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ...

ਪੂਰੀ ਖ਼ਬਰ »

ਐੱਸ. ਪੀ. ਐਨ. ਕਾਲਜ 'ਚ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ ਭਾਰਤੀ ਗਣਤੰਤਰ ਦੀ ਮਹੱਤਤਾ ਅਤੇ ਸਾਡਾ ਸੰਵਿਧਾਨ ਵਿਸ਼ੇ 'ਤੇ ਚਰਚਾ ਕਰਵਾਈ

ਮੁਕੇਰੀਆਂ, 25 ਜਨਵਰੀ (ਰਾਮਗੜ੍ਹੀਆ)-ਐੱਸ. ਪੀ. ਐਨ. ਕਾਲਜ ਮੁਕੇਰੀਆਂ ਦੇ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ ਵੱਖ-ਵੱਖ ਪੋਸਟ ਗ੍ਰੈਜੂਏਟ ਵਿਭਾਗਾਂ (ਪੰਜਾਬੀ, ਹਿੰਦੀ, ਇਤਿਹਾਸ, ਅੰਗਰੇਜ਼ੀ) ਨਾਲ ਮਿਲ ਕੇ ਵੋਟਰ ਦਿਵਸ ਮਨਾਇਆ ਗਿਆ | ਜਿਸ ਵਿਚ ਕਾਲਜ ਦੇ ਪਿ੍ੰਸੀਪਲ ਡਾ. ਸਮੀਰ ...

ਪੂਰੀ ਖ਼ਬਰ »

ਵੈਟਰਨਰੀ ਅਫ਼ਸਰ ਸੁਰਿੰਦਰ ਕੁਮਾਰ ਨਾਲ ਬਦਸਲੂਕੀ ਕਰਨ ਵਾਲੇ ਵਿਅਕਤੀ ਿਖ਼ਲਾਫ਼ ਕਾਰਵਾਈ ਦੀ ਮੰਗ

ਮੁਕੇਰੀਆਂ, 25 ਜਨਵਰੀ (ਰਾਮਗੜ੍ਹੀਆ, ਸਰਵਜੀਤ ਸਿੰਘ)-ਅੱਜ ਵੈਟਰਨਰੀ ਅਫ਼ਸਰ ਯੂਨੀਅਨ ਹੁਸ਼ਿਆਰਪੁਰ ਦੀ ਵਿਸ਼ੇਸ਼ ਬੈਠਕ ਮੁਕੇਰੀਆਂ ਵਿਖੇ ਹੋਈ | ਇਸ ਬੈਠਕ ਨੂੰ ਸੰਬੋਧਨ ਕਰਦੇ ਹੋਏ ਡਾਕਟਰ ਸੀਤਲ ਸਿੰਘ, ਡਾਕਟਰ ਧਰਮਿੰਦਰ ਸਿੰਘ, ਡਾ. ਜੇ. ਪੀ. ਸਿੰਘ, ਡਾ. ਗੁਰਪ੍ਰੀਤ ...

ਪੂਰੀ ਖ਼ਬਰ »

ਨਵਾਂਸਹਿਰ ਤੇ ਰੂਪਨਗਰ ਜ਼ਿਲਿ੍ਹਆਂ ਦੀ ਹਦੂਦ 'ਤੇ ਸਤਲੁਜ ਦਰਿਆ 'ਚ ਰੇਤੇ ਦੀ ਨਾਜਾਇਜ਼ ਨਿਕਾਸੀ ਸ਼ੁਰੂ

ਰੂਪਨਗਰ, 25 ਜਨਵਰੀ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੂਪਨਗਰ ਅਤੇ ਨਵਾਂਸਹਿਰ ਜ਼ਿਲਿ੍ਹਆਂ ਦੀ ਹੱਦ 'ਤੇ ਰੂਪਨਗਰ ਪ੍ਰਸ਼ਾਸਨ ਦੀ ਐਨ ਨੱਕ ਹੇਠ ਰੈਲਮਾਜਰਾ ਅਤੇ ਹਵੇਲੀ ਕਲਾਂ ਪਿੰਡਾਂ ਨੇੜੇ ਸਤਲੁਜ ਦਰਿਆ 'ਚ ਰੇਤੇ ਦੀ ਨਾਜਾਇਜ਼ ਨਿਕਾਸੀ ਦਾ ਕੰਮ ਮੁੜ ਅਰੰਭ ਹੋ ਗਿਆ ਹੈ | ...

ਪੂਰੀ ਖ਼ਬਰ »

ਅਰੋੜਾ ਇੰਮੀਗ੍ਰੇਸ਼ਨ ਵਲੋਂ ਕੈਨੇਡਾ ਸਟੱਡੀ ਵੀਜ਼ੇ ਸਬੰਧੀ ਦੋ ਦਿਨਾ ਸੈਮੀਨਾਰ 27 ਤੇ 28 ਨੂੰ -ਅਰੋੜਾ

ਗੜ੍ਹਸ਼ੰਕਰ, 25 ਜਨਵਰੀ (ਧਾਲੀਵਾਲ)-ਅਰੋੜਾ ਇੰਮੀਗ੍ਰੇਸ਼ਨ ਐਾਡ ਐਜੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਰਿਜਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਦੱਸਿਆ ਕਿ ਕੰਪਨੀ ਵਲੋਂ ਨਵਾਂਸ਼ਹਿਰ ਮੁੱਖ ਦਫ਼ਤਰ ਵਿਖੇ ਕੈਨੇਡਾ ਸਟੱਡੀ ਵੀਜ਼ੇ ਸਬੰਧੀ 2 ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਕਰਜ਼ਾ ਮੁਆਫ਼ੀ ਨੂੰ ਲੈ ਕੇ ਨੌਰਾ 'ਚ ਰੋਸ ਮਾਰਚ

ਪੱਲੀ ਝਿੱਕੀ, 25 ਜਨਵਰੀ (ਕੁਲਦੀਪ ਸਿੰਘ ਪਾਬਲਾ)- ਪੇਂਡੂ ਮਜ਼ਦੂਰ ਯੂਨੀਅਨ ਵਲੋਂ ਬਲਾਕ ਬੰਗਾ ਦੇ ਪਿੰਡ ਨੌਰਾ ਵਿਚ ਇਕੱਠ ਕੀਤਾ ਗਿਆ | ਇਕੱਠ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਮਹਿੰਦਰ ਸਿੰਘ ਖੈਰੜ ਨੇ ਕਿਹਾ ਕਿ ਚੋਣਾਂ ਸਮੇਂ ...

ਪੂਰੀ ਖ਼ਬਰ »

ਗੁਰੂ ਰਵਿਦਾਸ ਮਿਸ਼ਨ ਹਸਪਤਾਲ ਥਾਂਦੀਆਂ 'ਚ ਗੋਡਾ ਬਦਲੀ ਦੇ ਸਫ਼ਲ ਆਪ੍ਰੇਸ਼ਨ

ਬੰਗਾ, 25 ਜਨਵਰੀ (ਜਸਬੀਰ ਸਿੰਘ ਨੂਰਪੁਰ) - ਸ੍ਰੀ ਗੁਰੂ ਰਵਿਦਾਸ ਮਿਸ਼ਨ ਹਸਪਤਾਲ ਥਾਂਦੀਆਂ ਵਿਖੇ ਡਾ. ਹੇਮ ਰਾਜ ਆਰਥੋਪੈਡਿਕ ਸਰਜਨ ਦੁਆਰਾ ਗੋਡਿਆਂ ਨੂੰ ਬਦਲੀ ਕਰਨ ਦੇ ਸਫ਼ਲ ਅਪ੍ਰੇਸ਼ਨ ਕੀਤੇ | ਇਸ ਅਪ੍ਰੇਸ਼ਨ ਵਿਚ ਮਰੀਜ ਜੋ ਕਿ 4 ਸਾਲ ਤੋਂ ਗੋਡਿਆਂ ਦੇ ਦਰਦ ਤੋਂ ...

ਪੂਰੀ ਖ਼ਬਰ »

24 ਬੋਤਲਾਂ ਸ਼ਰਾਬ ਸਮੇਤ ਇਕ ਕਾਬੂ

ਮੁਕੰਦਪੁਰ, 25 ਜਨਵਰੀ (ਸੁਖਜਿੰਦਰ ਸਿੰਘ ਬਖਲੌਰ) - ਪੁਲਿਸ ਥਾਣਾ ਮੁਕੰਦਪੁਰ ਵਿਖੇ ਇਕ ਸ਼ਰਾਬ ਤਸਕਰ ਨੂੰ 24 ਬੋਤਲਾਂ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਸੰਦੀਪ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਝਿੰਗੜਾਂ ਰੋਡ 'ਤੇ ...

ਪੂਰੀ ਖ਼ਬਰ »

ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ (ਗਰੀਬਦਾਸੀ) ਪਬਲਿਕ ਸਕੂਲ ਟੱਪਰੀਆਂ ਖ਼ੁਰਦ ਦਾ ਸਾਲਾਨਾ ਇਨਾਮ ਵੰਡ ਸਮਾਗਮ

ਟੱਪਰੀਆਂ ਖੁਰਦ, 25 ਜਨਵਰੀ (ਸ਼ਾਮ ਸੁੰਦਰ ਮੀਲੂ)- ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ (ਗਰੀਬਦਾਸੀ) ਪਬਲਿਕ ਸਕੂਲ ਟੱਪਰੀਆਂ ਖੁਰਦ ਦਾ ਸਾਲਾਨਾ ਇਨਾਮ ਵੰਡ ਸਮਾਗਮ ਸਕੂਲ ਪਿ੍ੰਸੀਪਲ ਸੁਖਵਿੰਦਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ | ਇਨਾਮ ਵੰਡ ਸਮਾਰੋਹ ਦੀ ...

ਪੂਰੀ ਖ਼ਬਰ »

ਅਰਜਨ ਆਯੁਰਵੈਦਿਕ ਹਸਪਤਾਲ ਰੋਪੜ ਵਿਖੇ ਜਾਮ ਗੋਡਾ ਹੋਇਆ ਬਿਨਾਂ ਅਪ੍ਰੇਸ਼ਨ ਠੀਕ

ਨਵਾਂਸ਼ਹਿਰ, 25 ਜਨਵਰੀ (ਗੁਰਬਖਸ਼ ਸਿੰਘ ਮਹੇ)- ਰੋਪੜ ਵਿਖੇ ਲਹਿਰੀ ਸ਼ਾਹ ਮੰਦਰ ਰੋਡ ਦੇ ਨਜ਼ਦੀਕ ਡਾ: ਸਰਦਾਨਾ ਬੱਚਿਆਂ ਦੇ ਹਸਪਤਾਲ ਬਿਲਕੁਲ ਨੇੜੇ ਸਥਿਤ ਅਰਜਨ ਆਯੁਰਵੈਦਿਕ ਹਸਪਤਾਲ ਪਹਿਲਾਂ ਹੀ ਗੋਡਿਆਂ, ਰੀੜ੍ਹ ਦੀ ਹੱਡੀ, ਸਰਵਾਈਕਲ, ਸੈਟੀਕਾ ਪੈਨ, ਦਮਾ, ਬਵਾਸੀਰ ...

ਪੂਰੀ ਖ਼ਬਰ »

ਸ੍ਰੀ ਗੁਰੂੁ ਰਵਿਦਾਸ ਵੈੱਲਫੇਅਰ ਸੁਸਾਇਟੀ ਸੜੋਆ ਦਾ ਸਨਮਾਨ ਅੱਜ

ਸੜੋਆ, 25 ਜਨਵਰੀ (ਨਾਨੋਵਾਲੀਆ)-ਪਿਛਲੇ 12 ਸਾਲਾਂ ਤੋਂ ਸਮਾਜਸੇਵੀ ਕੰਮਾਂ 'ਚ ਪਹਿਲ-ਕਦਮੀ ਕਰਨ ਵਾਲੀ ਸ੍ਰੀ ਗੁਰੂੁੂ ਰਵਿਦਾਸ ਵੈੱਲਫੇਅਰ ਸੁਸਾਇਟੀ ਸੜੋਆ ਦਾ ਜਿਲ੍ਹਾ ਪ੍ਰਸ਼ਾਸ਼ਨ ਵਲੋ ਗਣਤੰਤਰ ਦਿਵਸ਼ ਸਮਾਰੋਹ ਮੌਕੇ ਸਨਮਾਨ ਕੀਤਾ ਜਾ ਰਿਹਾ ਹੈ | ਜਿਕਰਯੋਗ ਹੈ ਕਿ ...

ਪੂਰੀ ਖ਼ਬਰ »

ਭਾਈ ਸੰਗਤ ਸਿੰਘ ਖਾਲਸਾ ਕਾਲਜ ਦੇ ਸਟਾਫ ਵਲੋਂ ਡਾ: ਜਸਵੀਰ ਸਿੰਘ ਨੂੰ ਜਿਤਾਉਣ ਦਾ ਪ੍ਰਣ

ਬੰਗਾ, 25 ਜਨਵਰੀ (ਲਾਲੀ ਬੰਗਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਪਿ੍ੰਸੀਪਲ ਡਾ: ਰਣਜੀਤ ਸਿੰਘ ਦੀ ਅਗਵਾਈ ਮੀਟਿੰਗ ਕੀਤੀ ਗਈ ਜਿਸ ਵਿਚ ਸਮੂਹ ਸਟਾਫ ਮੈਂਬਰਾਂ ਨੇ ਭਾਗ ਲਿਆ | ਇਸ ਮੌਕੇ ਡਾ: ਰਣਜੀਤ ਸਿੰਘ ਨੇ ਕਿਹਾ ਕਿ ਸਾਡੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਇਸ ਵਾਰੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀਆਂ ਸੈਨੇਟ ਦੀਆਂ ਚੋਣਾਂ ਵਿਚ ਗਰੈਜੂਏਸ਼ਨ ਹਲਕੇ ਵਿਚ ਡਾ: ਜਸਵੀਰ ਸਿੰਘ ਪਿ੍ੰਸੀਪਲ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਚੋਣ ਲੜ ਰਹੇ ਹਨ | ਉਨ੍ਹਾਂ ਸਮੂਹ ਸਟਾਫ ਨੂੰ ਕਿਹਾ ਕਿ ਉਹ ਪੜ੍ਹੇ-ਲਿਖੇ ਤੇ ਮਿਹਨਤੀ ਉਮੀਦਵਾਰ ਪਿ੍ੰਸੀਪਲ ਡਾ: ਜਸਵੀਰ ਸਿੰਘ ਨੂੰ ਸੈਨੇਟ ਵਿਚ ਜਿਤਾ ਕੇ ਭੇਜਣ ਲਈ ਵੱਧ ਤੋਂ ਵੱਧ ਉਪਰਾਲੇ ਕਰਨ | ਇਸ ਮੌਕੇ ਸਮੂਹ ਸਟਾਫ ਨੇ ਡਾ: ਜਸਵੀਰ ਸਿੰਘ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਪ੍ਰਣ ਕੀਤਾ | ਇਸ ਮੌਕੇ ਪ੍ਰੋ: ਗੁਲਬਹਾਰ ਸਿੰਘ, ਡਾ: ਅਣਖ ਸਿੰਘ, ਪ੍ਰੋ: ਰਮਨੀਕ ਕੌਰ, ਪ੍ਰੋ: ਅਮਨਜੀਤ ਸਿੰਘ, ਪ੍ਰੋ: ਰੌਸ਼ਨ ਸਿੰਘ, ਪ੍ਰੋ: ਜਗਦੀਸ਼ ਲਾਲ, ਪ੍ਰੋ: ਮਮਤਾ, ਪ੍ਰੋ: ਹਰਮੀਤ ਕੌਰ, ਪ੍ਰੋ: ਯਾਮਿਨੀ ਤਾਰਾ, ਪ੍ਰੋ: ਨੀਲਮ ਮਿਨਹਾਸ, ਪ੍ਰੋ: ਕਿਰਨਜੀਤ ਕੌਰ, ਪ੍ਰੋ: ਨਵਨੀਤ ਕੌਰ, ਪ੍ਰੋ: ਸਿੰਮੀ, ਪ੍ਰੋ: ਦਵਿੰਦਰ ਕੌਰ, ਪ੍ਰੋ: ਰਣਜੀਰ ਕੌਰ, ਪ੍ਰੋ: ਸੰਦੀਪ ਕੌਰ, ਪ੍ਰੋ: ਸਰਬਜੀਤ ਕੌਰ, ਪ੍ਰੋ: ਰਜਨੀ ਅਰੋੜਾ, ਪ੍ਰੋ: ਕਨਿਕਾ ਖੰਨਾ, ਪ੍ਰੋ: ਦਵਿੰਦਰ ਸਿੰਘ, ਪ੍ਰੋ: ਬੰਤ ਸਿੰਘ ਸਮੇਤ ਹੋਰ ਸਟਾਫ ਹਾਜ਼ਰ ਸੀ |

ਖ਼ਬਰ ਸ਼ੇਅਰ ਕਰੋ

 

ਪਿੰਡ ਹੀਉਂ 'ਚ ਰਾਮਗੜ੍ਹੀਆ ਯਾਦਗਾਰੀ ਇਨਾਮ ਵੰਡ ਸਮਾਗਮ

ਬੰਗਾ, 25 ਜਨਵਰੀ (ਜਸਬੀਰ ਸਿੰਘ ਨੂਰਪੁਰ)- ਦੂਸਰੇ ਸੰਸਾਰ ਯੁੱਧ (1939-45) ਦੇ ਸੈਨਿਕ ਨਾਇਕ ਪ੍ਰਕਾਸ਼ ਸਿੰਘ ਰਾਮਗੜ੍ਹੀਆ ਦੀ ਯਾਦ ਵਿਚ ਫਲੋਰਾ ਪਰਿਵਾਰ ਵਲੋਂ 21ਵਾਂ ਯਾਦਗਾਰੀ ਵਿੱਦਿਅਕ ਪੁਰਸਕਾਰ ਵੰਡ ਸਮਾਗਮ ਹੋਇਆ ਜਿਸ ਵਿਚ ਪਿੰਡ ਹੀਉਂ ਦੇ ਪਹਿਲੀ ਤੋਂ ਅੱਠਵੀਂ ...

ਪੂਰੀ ਖ਼ਬਰ »

ਪ੍ਰਯਾਸ ਟੀਮ ਨੇ ਸਰਕਾਰੀ ਪਾ੍ਰਇਮਰੀ ਮਿਡਲ ਸਮਾਰਟ ਸਕੂਲ ਕਟਵਾਰਾ ਕਲਾਂ 'ਚ ਕਰਵਾਈ ਅਥਲੈਟਿਕ ਮੀਟ

ਟੱਪਰੀਆਂ ਖੁਰਦ, 25 ਜਨਵਰੀ (ਸ਼ਾਮ ਸੁੰਦਰ ਮੀਲੂ)- ਪ੍ਰਯਾਸ ਟੀਮ ਕਟਵਾਰਾ ਕਲਾਂ ਦੇ ਨੌਜਵਾਨਾਂ ਦੁਆਰਾ ਪਿੰਡ ਦੇ ਸਰਕਾਰੀ ਪਾ੍ਰਇਮਰੀ ਮਿਡਲ ਸਮਾਰਟ ਸਕੂਲ ਦੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਅਥਲੈਟਿਕ ਮੀਟ ਕਰਵਾਈ ਗਈ ਜਿਸ ਵਿਚ ਪਾ੍ਰਇਮਰੀ ਅਤੇ ਮਿਡਲ ...

ਪੂਰੀ ਖ਼ਬਰ »

ਗੁਰੂ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲਣਾ ਸਮੇਂ ਦੀ ਮੁੱਖ ਜ਼ਰੂਰਤ- ਖ਼ਾਲਸਾ

ਸੜੋਆ, 25 ਜਨਵਰੀ (ਨਾਨੋਵਾਲੀਆ)- ਗੁਰਦੁਆਰਾ ਸ਼੍ਰੀ ਦਸ਼ਮੇਸ਼ਗੜ੍ਹ ਸਾਹਿਬ ਪਿੰਡ ਪੈਲੀ ਵਿਖੇ ਜਥੇਦਾਰ ਗੁਰਬਖਸ਼ ਸਿੰਘ ਖ਼ਾਲਸਾ ਦੇ ਸਨਮਾਨ ਵਜੋਂ ਸਮਾਗਮ ਕਰਵਾਇਆ ਗਿਆ | ਇਸ ਮੌਕੇ ਜਥੇਦਾਰ ਗੁਰਬਖਸ਼ ਸਿੰਘ ਖ਼ਾਲਸਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ...

ਪੂਰੀ ਖ਼ਬਰ »

ਅਮਰਦੀਪ ਕਾਲਜ ਵਿਖੇ ਵੋਟਰ ਦਿਵਸ ਮਨਾਇਆ

ਮੁਕੰਦਪੁਰ, 25 ਜਨਵਰੀ (ਸੁਖਜਿੰਦਰ ਸਿੰਘ ਬਖਲੌਰ)- ਰਾਸ਼ਟਰੀ ਵੋਟਰ ਦਿਵਸ ਦੇ ਮੌਕੇ 'ਤੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਯੂਨੀਵਰਸਿਟੀ ਕਾਲਜ ਮੁਕੰਦਪੁਰ ਵਿਖੇ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ ਦਾ ...

ਪੂਰੀ ਖ਼ਬਰ »

ਸ਼ਹੀਦ ਬਾਬਾ ਕਰਮ ਸਿੰਘ ਝਿੰਗੜ ਬੱਬਰ ਅਕਾਲੀ ਦੀ ਯਾਦ 'ਚ ਜੋੜ ਮੇਲਾ 2 ਨੂੰ

ਔੜ/ਝਿੰਗੜਾਂ, 25 ਜਨਵਰੀ (ਕੁਲਦੀਪ ਸਿੰਘ ਝਿੰਗੜ)- ਸ਼ਹੀਦ ਬਾਬਾ ਕਰਮ ਸਿੰਘ ਝਿੰਗੜ ਬੱਬਰ ਅਕਾਲੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ 31 ਜਨਵਰੀ ਤੋਂ 2 ਫਰਵਰੀ ਨੂੰ ਕਰਵਾਉਣ ਸਬੰਧੀ ਮੀਟਿੰਗ ਪ੍ਰਧਾਨ ਸੋਢੀ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਉਨ੍ਹਾਂ ਦੇ ਧਾਰਮਿਕ ...

ਪੂਰੀ ਖ਼ਬਰ »

ਆਰ. ਕੇ. ਆਰੀਆ ਕਾਲਜ 'ਚ ਵਜ਼ੀਫ਼ਾ ਤੇ ਇਨਾਮ ਵੰਡ ਸਮਾਗਮ

ਨਵਾਂਸ਼ਹਿਰ, 25 ਜਨਵਰੀ (ਗੁਰਬਖਸ਼ ਸਿੰਘ ਮਹੇ)-ਪਿ੍ੰ: ਸੰਜੀਵ ਡਾਵਰ ਦੀ ਅਗਵਾਈ ਹੇਠ ਆਰ.ਕੇ.ਆਰੀਆ ਕਾਲਜ ਨਵਾਂਸ਼ਹਿਰ ਵਿਖੇ ਮੰਗਲਸੇਨ ਸਰੀਨ ਸੰਸਕ੍ਰਿਤੀ ਸੰਸਥਾਨ ਅਤੇ ਆਰ.ਕੇ.ਆਰੀਆ ਕਾਲਜ ਨਵਾਂਸ਼ਹਿਰ ਵਲੋਂ ਵਜ਼ੀਫ਼ਾ ਵੰਡ ਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਜਿਸ ...

ਪੂਰੀ ਖ਼ਬਰ »

ਬਲਦਾਂ ਦੀਆਂ ਦੌੜਾਂ 'ਚ ਜਿੱਤਿਆ ਮੋਟਰਸਾਈਕਲ ਡੇਰਾ ਬਾਬਾ ਜਵਾਹਰ ਦਾਸ ਨੂੰ ਕੀਤਾ ਭੇਟ

ਸ਼ਾਮਚੁਰਾਸੀ, 25 ਜਨਵਰੀ (ਗੁਰਮੀਤ ਸਿੰਘ ਖ਼ਾਨਪੁਰੀ)-ਬਲਦਾਂ ਦੀਆਂ ਦੌੜਾਂ ਦੌਰਾਨ ਨੌਜਵਾਨ ਨੇ ਜਿੱਤਿਆ ਹੋਇਆ ਮੋਟਰਸਾਈਕਲ ਡੇਰਾ ਬਾਬਾ ਜਵਾਹਰ ਦਾਸ ਸੂਸਾਂ ਨੂੰ ਭੇਟ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਵਿੰਦਰਪਾਲ ਸਿੰਘ ਸੂਚ ਨੇ ਦੱਸਿਆ ਕਿ ਜ਼ਿਲ੍ਹਾ ...

ਪੂਰੀ ਖ਼ਬਰ »

ਮਾਨਸਿਕ ਤਣਾਅ ਕਾਰਨ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ)-ਸਥਾਨਕ ਮੁਹੱਲਾ ਗੌਰਾ ਗੇਟ 'ਚ ਮਾਨਸਿਕ ਤਣਾਅ 'ਚ ਆ ਕੇ ਇਕ 30 ਸਾਲਾ ਨੌਜਵਾਨ ਨੇ ਆਪਣੇ ਘਰ 'ਚ ਹੀ ਫਾਹਾ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਘਟਨਾ ਦਾ ਪਤਾ ਲਗਦੇ ਹੀ ਥਾਣਾ ਸਿਟੀ ਪੁਲਿਸ ਨੇ ਮੌਕੇ 'ਤੇ ਪਹੰੁਚ ਕੇ ...

ਪੂਰੀ ਖ਼ਬਰ »

ਲੋਕਤੰਤਰ ਦਾ ਹਿੱਸਾ ਬਣਨ ਲਈ ਵੋਟਰ ਬਣਨਾ ਜ਼ਰੂਰੀ-ਐਸ. ਡੀ. ਐਮ.

ਹੁਸ਼ਿਆਰਪੁਰ, 25 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਅੱਜ ਗਾਰਡਨ ਕੋਰਟ ਪੈਲੇਸ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ 10ਵਾਂ ਵੋਟਰ ਦਿਵਸ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਐਸ.ਡੀ.ਐਮ. ਹੁਸ਼ਿਆਰਪੁਰ ...

ਪੂਰੀ ਖ਼ਬਰ »

ਹੁਸ਼ਿਆਰਪੁਰ 'ਚ ਮੈਡੀਕਲ ਕਾਲਜ ਮਨਜ਼ੂਰ ਹੋਣਾ ਮਾਣ ਵਾਲੀ ਗੱਲ-ਠੰਡਲ

ਹੁਸ਼ਿਆਰਪੁਰ, 25 ਜਨਵਰੀ (ਨਰਿੰਦਰ ਸਿੰਘ ਬੱਡਲਾ)-ਕੇਂਦਰ ਸਰਕਾਰ ਵਲੋਂ ਹੁਸ਼ਿਆਰਪੁਰ 'ਚ ਮੈਡੀਕਲ ਕਾਲਜ ਨੂੰ ਖੋਲ੍ਹਣ ਦੀ ਮਨਜ਼ੂਰੀ ਦੇਣਾ ਨਾ ਸਿਰਫ਼ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਬਲਕਿ ਇਸ ਨਾਲ ਮੈਡੀਕਲ ਦੀ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਹੋਰ ਵੀ ...

ਪੂਰੀ ਖ਼ਬਰ »

ਕੋਹਿਨੂਰ ਇੰਟਰਨੈਸ਼ਨਲ ਸਕੂਲ ਪਨਖੂਹ ਵਿਖੇ ਸ਼ਨੀਵਾਰ ਬਾਜ਼ਾਰ ਲਗਾਇਆ

ਭੰਗਾਲਾ, 25 ਜਨਵਰੀ (ਸਰਵਜੀਤ ਸਿੰਘ)-ਹਲਕਾ ਮੁਕੇਰੀਆਂ ਦੇ ਪਛੜੇ ਇਲਾਕੇ ਕੰਡੀ ਖੇਤਰ ਵਿਚ ਬੱਚਿਆਂ ਨੂੰ ਆਧੁਨਿਕ ਵਿੱਦਿਆ ਮੁਹੱਈਆ ਕਰਵਾ ਰਹੇ ਕੋਹਿਨੂਰ ਇੰਟਰਨੈਸ਼ਨਲ ਸਕੂਲ ਪਨਖੂਹ ਦੀ ਮੈਨੇਜਮੈਂਟ ਨੇ ਵਿਲੱਖਣ ਪਹਿਲ ਕਰਦਿਆਂ ਪਿ੍ੰਸੀਪਲ ਮੈਡਮ ਹਰਪ੍ਰੀਤ ਪੰਧੇਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX