ਤਾਜਾ ਖ਼ਬਰਾਂ


ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਹਵਾਲਾਤੀਆਂ ਕੋਲੋਂ ਨਸ਼ੀਲਾ ਪਾਊਡਰ, 7 ਮੋਬਾਈਲ ਫ਼ੋਨ ਤੇ ਡਾਟਾ ਕੇਬਲ ਬਰਾਮਦ
. . .  9 minutes ago
ਫ਼ਿਰੋਜ਼ਪੁਰ, 22 ਸਤੰਬਰ (ਗੁਰਿੰਦਰ ਸਿੰਘ) - ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਤਲਾਸ਼ੀ ਦੌਰਾਨ ਹਵਾਲਾਤੀਆਂ ਕੋਲੋਂ 3 ਗ੍ਰਾਮ ਨਸ਼ੀਲਾ ਪਾਊਡਰ, ਵੱਖ ਵੱਖ ਕੰਪਨੀਆਂ ਦੇ 7 ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਸਿੰਮ ...
ਵਾਲਮੀਕੀ ਆਸ਼ਰਮ ਦੇ ਵਿਕਾਸ ਲਈ 100 ਕਰੋੜ ਖ਼ਰਚਣ ਦਾ ਮੁੱਖ ਮੰਤਰੀ ਚੰਨੀ ਨੇ ਕੀਤਾ ਵਾਅਦਾ
. . .  15 minutes ago
ਰਾਮ ਤੀਰਥ , 22 ਸਤੰਬਰ ( ਧਰਵਿੰਦਰ ਸਿੰਘ ਔਲਖ ) ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਅੱਜ ਪਹਿਲੀ ਵਾਰ ਵਾਲਮੀਕੀ ਤੀਰਥ ਵਿਖੇ ਨਤਮਸਤਕ ਹੋਣ ਲਈ ਪਹੁੰਚੇ , ਜਿੱਥੇ ਉਨ੍ਹਾਂ ਨੇ ਸ਼ਰਧਾ ਨਾਲ ਭਗਵਾਨ ਵਾਲਮੀਕੀ ...
ਬਟਾਲਾ 'ਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਧੜਾ ਮੁੜ ਭਾਰੀ, ਪ੍ਰਤਾਪ ਸਿੰਘ ਬਾਜਵਾ ਦਾ ਚੇਅਰਮੈਨ ਹਟਾਇਆ
. . .  19 minutes ago
ਬਟਾਲਾ, 22 ਸਤੰਬਰ (ਕਾਹਲੋਂ) - ਪੰਜਾਬ ਦੀ ਕਾਂਗਰਸ ਸਰਕਾਰ 'ਚ ਆਏ ਬਦਲਾਅ ਤੋਂ ਬਾਅਦ ਬਟਾਲਾ 'ਚ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਧੜਾ ਮੁੜ ਭਾਰੀ ਪੈਣਾ ਸ਼ੁਰੂ ਹੋ ਗਿਆ ਹੈ ...
ਡੀ.ਏ.ਵੀ. ਯੂਨੀਵਰਸਿਟੀ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
. . .  27 minutes ago
ਜਲੰਧਰ, 22 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਡੀ.ਏ.ਵੀ. ਯੂਨੀਵਰਸਿਟੀ ਪਹੁੰਚੇ ਅਤੇ ਵਿਦਿਆਰਥੀਆਂ ਨਾਲ ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਡੇਰਾ ਸੱਚਖੰਡ ਬੱਲਾਂ ਵਿਖੇ ਪਹੁੰਚੇ
. . .  40 minutes ago
ਕਿਸ਼ਨਗੜ੍ਹ, 22 ਸਤੰਬਰ (ਹੁਸਨ ਲਾਲ) - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਡੇਰਾ ਸੱਚਖੰਡ ਬੱਲਾਂ ਵਿਖੇ ਪਹੁੰਚ ਗਏ ਹਨ | ਸਭ ਤੋਂ ਪਹਿਲਾਂ ਉਨ੍ਹਾਂ ਨੇ ਸੰਤ ...
ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤਾ ਆਦੇਸ਼, ਇਸੇ ਸਾਲ ਤੋਂ ਮਹਿਲਾਵਾਂ ਨੂੰ ਮਿਲੇ ਐਨ.ਡੀ.ਏ.ਦੀ ਪ੍ਰੀਖਿਆ ਵਿਚ ਬੈਠਣ ਦੀ ਇਜਾਜ਼ਤ
. . .  53 minutes ago
ਨਵੀਂ ਦਿੱਲੀ, 22 ਸਤੰਬਰ - ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਮਹਿਲਾਵਾਂ ਨੂੰ ਇਸ ਸਾਲ ਤੋਂ ਹੀ ਐਨ.ਡੀ.ਏ. ਦੀ ਪ੍ਰਵੇਸ਼ ਪ੍ਰੀਖਿਆ ਵਿਚ ਬੈਠਣ ਦੀ ਆਗਿਆ ਦੇਣ ਦਾ ਆਦੇਸ਼ ਦਿੱਤਾ ਹੈ। ਕੇਂਦਰ ...
ਭੇਦ - ਭਰੇ ਹਾਲਾਤ ਅੰਦਰ ਨੌਜਵਾਨ ਦੀ ਮੌਤ
. . .  about 1 hour ago
ਬਲਾਚੌਰ, 22 ਸਤੰਬਰ (ਨਰੇਸ਼ ਧੌਲ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਜੋਗੇਵਾਲ ਵਿਖੇ ਇਕ ਨੌਜਵਾਨ ਦੀ ਬੀਤੀ ਰਾਤ ਭੇਦ - ਭਰੇ ਹਲਾਤਾਂ ਅੰਦਰ ਮੌਤ ਹੋਣ ਦਾ ਮਾਮਲਾ ਸਾਹਮਣੇ...
ਨੈਸ਼ਨਲ ਐਵਾਰਡੀ ਅਧਿਆਪਕ ਦੀ ਬਦਲੀ ਖ਼ਿਲਾਫ਼ ਪੰਚਾਇਤ ਤੇ ਪਿੰਡ ਵਾਸੀਆਂ ਨੇ ਸਰਕਾਰੀ ਸਕੂਲ ਦੀ ਕੀਤੀ ਤਾਲਾਬੰਦੀ
. . .  about 1 hour ago
ਐੱਸ. ਏ. ਐੱਸ. ਨਗਰ, 22 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ) - ਇੱਥੋਂ ਨੇੜਲੇ ਪਿੰਡ ਸਿਆਊ ਦੇ ਸਰਕਾਰੀ ਮਿਡਲ ਸਕੂਲ ਦੇ ਨੈਸ਼ਨਲ ਐਵਾਰਡੀ ਪੰਜਾਬੀ ਅਧਿਆਪਕ ਜਸਵਿੰਦਰ ਸਿੰਘ ਔਲਖ ਦੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਘਰ ਪਹੁੰਚੇ
. . .  11 minutes ago
ਅੰਮ੍ਰਿਤਸਰ , 22 ਸਤੰਬਰ (ਰੇਸ਼ਮ ਸਿੰਘ ) - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ...
ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦਾ ਬਦਲਿਆ ਗਿਆ ਚੇਅਰਮੈਨ
. . .  about 1 hour ago
ਅੰਮ੍ਰਿਤਸਰ, 22 ਸਤੰਬਰ (ਸੁਰਿੰਦਰ ਕੋਛੜ) - ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੂੰ ਹਟਾ ਕੇ ਸਿੱਧੂ ਦੇ ਕਰੀਬੀ ਦਮਨਦੀਪ ਸਿੰਘ ਨੂੰ ਚੇਅਰਮੈਨ ਬਣਾਇਆ ਗਿਆ...
ਸਰਕਾਰੀ ਬੱਸਾਂ ਤੋਂ ਹਟਣਗੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ
. . .  about 1 hour ago
ਚੰਡੀਗੜ੍ਹ, 22 ਸਤੰਬਰ - ਸਰਕਾਰੀ ਬੱਸਾਂ ਤੋਂ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਹਟਾਏ ਜਾਣਗੇ...
ਡੇਅਰੀ ਕੰਪਲੈਕਸ ਦੀ ਡਿੱਗੀ ਛੱਤ, 12 ਮੱਝਾਂ ਦੀ ਮੌਤ
. . .  about 1 hour ago
ਲੁਧਿਆਣਾ, 22 ਸਤੰਬਰ ( ਅਮਰੀਕ ਸਿੰਘ ਬਤਰਾ, ਰੁਪੇਸ਼ ਕੁਮਾਰ) - ਲੁਧਿਆਣਾ ਦੇ ਹੰਬੜਾਂ ਰੋਡ ਸਥਿਤ ਡੇਅਰੀ ਕੰਪਲੈਕਸ 'ਚ ਇਕ ਛੱਤ ਡਿੱਗਣ ਨਾਲ ਕਰੀਬ 12 ਮੱਝਾਂ ਦੀ ਮੌਤ ਹੋ...
ਸਲਾਮੀ ਲੈਣ ਤੋਂ ਬਾਅਦ ਪੁਲਿਸ ਦੀ ਬੈਂਡ ਟੀਮ ਨਾਲ ਕਰਵਾਈ ਮੁੱਖ ਮੰਤਰੀ ਚੰਨੀ ਨੇ ਤਸਵੀਰ
. . .  about 2 hours ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ) - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਚ ਸਲਾਮੀ ਲੈਣ ਤੋਂ ਬਾਅਦ ਪੁਲਿਸ ਦੀ ਬੈਂਡ...
ਪੰਜਾਬ ਪੁਲਿਸ 'ਚ 2016 ਨੂੰ ਕੀਤੀ ਭਰਤੀ ਦੇ ਇੰਤਜ਼ਾਰ ਸੂਚੀ 'ਚ ਸ਼ਾਮਿਲ 780 ਮੁਲਾਜ਼ਮ ਪਹੁੰਚੇ ਸ੍ਰੀ ਚਮਕੌਰ ਸਾਹਿਬ
. . .  about 2 hours ago
ਸ੍ਰੀ ਚਮਕੌਰ ਸਾਹਿਬ, 22 ਸਤੰਬਰ (ਜਗਮੋਹਣ ਸਿੰਘ ਨਾਰੰਗ) - ਪੰਜਾਬ ਪੁਲਿਸ 'ਚ 2016 ਨੂੰ ਕੀਤੀ ਭਰਤੀ ਦੇ ਇੰਤਜ਼ਾਰ ਸੂਚੀ 'ਚ ਸ਼ਾਮਿਲ 780 ਮੁਲਾਜ਼ਮ ਸ੍ਰੀ ਚਮਕੌਰ ਸਾਹਿਬ ਪਹੁੰਚੇ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਦਾਖ਼ਲ
. . .  about 2 hours ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਦਿਲ ਦਾ ਦੌਰਾ ਪੈਣ ਕਾਰਨ ਜਲੰਧਰ ਦੇ ਨਿੱਜੀ ਹਸਪਤਾਲ ਵਿਚ ...
ਕੈਨੇਡਾ ਨੇ ਭਾਰਤ ਤੋਂ ਵਪਾਰਕ ਅਤੇ ਨਿੱਜੀ ਯਾਤਰੀ ਉਡਾਣਾਂ 'ਤੇ ਪਾਬੰਦੀ 26 ਸਤੰਬਰ ਤੱਕ ਵਧਾਈ
. . .  about 2 hours ago
ਨਵੀਂ ਦਿੱਲੀ, 22 ਸਤੰਬਰ - ਕੈਨੇਡਾ ਨੇ ਭਾਰਤ ਤੋਂ ਵਪਾਰਕ ਅਤੇ ਨਿੱਜੀ ਯਾਤਰੀ ਉਡਾਣਾਂ 'ਤੇ ਪਾਬੰਦੀ 26 ਸਤੰਬਰ ਤੱਕ ਵਾਧਾ...
ਐੱਸ. ਡੀ. ਐਮ. ਖਮਾਣੋਂ ਵਲੋਂ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ - ਵੱਖ ਦਫ਼ਤਰਾਂ ਦੀ ਕੀਤੀ ਗਈ ਚੈਕਿੰਗ, ਕਈ ਅਧਿਕਾਰੀ ਅਤੇ ਕਰਮਚਾਰੀ ਮਿਲੇ ਗ਼ੈਰਹਾਜ਼ਰ
. . .  about 3 hours ago
ਖਮਾਣੋਂ, 22 ਸਤੰਬਰ (ਮਨਮੋਹਣ ਸਿੰਘ ਕਲੇਰ) - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ਤੇ ਸਰਕਾਰੀ ਅਫ਼ਸਰਾਂ, ਕਰਮਚਾਰੀਆਂ ਨੂੰ ਦਫ਼ਤਰੀ ਸਮੇਂ ਸਵੇਰੇ ਨੌਂ ਵਜੇ ਹਾਜ਼ਰ ਰਹਿਣ ...
ਪੀ.ਐਮ.ਦਾ ਅਮਰੀਕਾ ਦੌਰਾ, ਕਈ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
. . .  about 3 hours ago
ਨਵੀਂ ਦਿੱਲੀ, 22 ਸਤੰਬਰ - ਅਮਰੀਕਾ ਰਵਾਨਾ ਹੋਣ ਤੋਂ ਪਹਿਲਾਂ ਪੀ.ਐਮ. ਮੋਦੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਮਰੀਕਾ ਯਾਤਰਾ ਅਮਰੀਕਾ ਦੇ ਨਾਲ ਵਿਆਪਕ ਗਲੋਬਲ ਰਣਨੀਤਕ ਸਾਂਝੇਦਾਰੀ ਨੂੰ...
26,964 ਨਵੇਂ ਕੋਰੋਨਾ ਦੇ ਮਾਮਲੇ, 383 ਮੌਤਾਂ
. . .  about 3 hours ago
ਨਵੀਂ ਦਿੱਲੀ, 22 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 26,964 ਨਵੇਂ ਕੋਰੋਨਾ ਮਾਮਲੇ ਸਾਹਮਣੇ...
ਹੁੱਡਾ ਨੇ ਚੰਡੀਗੜ੍ਹ ਵਿਚ ਬੁਲਾਈ ਸੀ.ਐਲ.ਪੀ. ਦੀ ਮੀਟਿੰਗ
. . .  about 3 hours ago
ਚੰਡੀਗੜ੍ਹ, 22 ਸਤੰਬਰ - ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜ ਕਾਂਗਰਸ ਦੇ ਵਿਧਾਇਕ ਦਲ (ਸੀ.ਐਲ.ਪੀ.) ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਚੰਡੀਗੜ੍ਹ ਵਿਚ ਸੀ.ਐਲ.ਪੀ....
ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਨਾ ਚਾਹੁੰਦਾ ਹੈ ਤਾਲਿਬਾਨ
. . .  about 3 hours ago
ਸੰਯੁਕਤ ਰਾਸ਼ਟਰ, 22 ਸਤੰਬਰ - ਤਾਲਿਬਾਨ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਨਾ ਚਾਹੁੰਦਾ ਹੈ | ਮੀਡੀਆ ਰਿਪੋਰਟਾਂ ਅਨੁਸਾਰ ਤਾਲਿਬਾਨ ਨੇ ਇਸ ਹਫ਼ਤੇ ਨਿਊ ਯਾਰਕ ਵਿਚ...
ਅੱਜ ਪੁੱਜਣਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਟਕੜ ਕਲਾਂ
. . .  about 3 hours ago
ਬੰਗਾ, 22 ਸਤੰਬਰ ( ਜਸਬੀਰ ਸਿੰਘ ਨੂਰਪੁਰ ) - ਪੰਜਾਬ ਦੇ ਮੁੱਖ ਮੰਤਰੀ ਬਣਨ ਉਪਰੰਤ ਚਰਨਜੀਤ ਸਿੰਘ ਚੰਨੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਸਮਾਰਕ 'ਤੇ ਸਿਜਦਾ ਕਰਨ ਲਈ ਦੋ ਵਜੇ...
ਚਾਹ ਦੀ ਚੁਸਕੀ ਲੈਂਦਿਆਂ ਮੁੱਖ ਮੰਤਰੀ ਚੰਨੀ ਨੇ ਕੀਤੀ ਸ਼ੇਅਰੋ-ਸ਼ਾਇਰੀ
. . .  about 4 hours ago
ਅੰਮ੍ਰਿਤਸਰ, 22 ਸਤੰਬਰ - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੰਮ੍ਰਿਤਸਰ 'ਚ ਇਕ ਦੁਕਾਨ 'ਤੇ ਜਿੱਥੇ ਚਾਹ ਪੀਤੀ ਤੇ ਇਸ ਦੌਰਾਨ ਸ਼ੇਅਰੋ-ਸ਼ਾਇਰੀ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉਪ...
ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਰਗਿਆਨਾ ਮੰਦਰ ਵਿਖੇ ਵੀ ਹੋਏ ਨਤਮਸਤਕ
. . .  about 4 hours ago
ਅੰਮ੍ਰਿਤਸਰ, 22 ਸਤੰਬਰ (ਜੱਸ/ਵਰਪਾਲ) - ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉਪ ਮੁੱਖ ਮੰਤਰੀ ਓਪੀ ਸੋਨੀ...
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਡੇਰਾ ਸੱਚਖੰਡ ਬੱਲਾਂ ਵਿਖੇ ਹੋਣਗੇ ਨਤਮਸਤਕ
. . .  about 4 hours ago
ਕਿਸ਼ਨਗੜ੍ਹ (ਜਲੰਧਰ), 22 ਸਤੰਬਰ (ਹੁਸਨ ਲਾਲ) - ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਪਣੇ ਸਾਥੀਆਂ ਸਮੇਤ ਅੱਜ ਗਿਆਰਾਂ ਤੋਂ ਬਾਰਾਂ ਵਜੇ ਦੇ ਵਿਚਕਾਰ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ ਤੇ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਮਾਘ ਸੰਮਤ 551

ਗੁਰਦਾਸਪੁਰ / ਬਟਾਲਾ / ਪਠਾਨਕੋਟ

ਪੰਜਾਬ ਬੰਦ ਦੇ ਸੱਦੇ ਨੂੰ ਬਟਾਲਾ ਤੇ ਆਸ-ਪਾਸ ਨਹੀਂ ਮਿਲਿਆ ਹੁੰਗਾਰਾ

ਬਟਾਲਾ, 25 ਜਨਵਰੀ (ਕਾਹਲੋਂ)- ਅੱਜ ਕੁਝ ਸਿੱਖ ਜਥੇਬੰਦੀਆਂ, ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਬਟਾਲਾ ਤੇ ਇਸ ਦੇ ਨਾਲ ਲਗਦੇ ਕਸਬਿਆਂ, ਪਿੰਡਾਂ ਅੰਦਰ ਕੋਈ ਹੁੰਗਾਰਾ ਨਹੀਂ ਮਿਲਿਆ ਦਿਸਿਆ | ਬਾਜ਼ਾਰ ਆਮ ਦਿਨਾਂ ਵਾਂਗ ਖੁੱਲ੍ਹੇ ...

ਪੂਰੀ ਖ਼ਬਰ »

ਤਿੱਬੜ ਪੁਲਿਸ ਵਲੋਂ 12 ਬੋਤਲਾਂ ਸ਼ਰਾਬ ਬਰਾਮਦ

ਪੁਰਾਣਾ ਸ਼ਾਲਾ, 25 ਜਨਵਰੀ (ਅਸ਼ੋਕ ਸ਼ਰਮਾ)- ਪੁਲਿਸ ਸਟੇਸ਼ਨ ਤਿੱਬੜ ਵਲੋਂ ਪਿੰਡ ਅੰਦਰ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਘਰ ਵਿਚ ਛਾਪੇਮਾਰੀ ਦੌਰਾਨ 12 ਬੋਤਲਾਂ ਅੰਗਰੇਜ਼ੀ ਨਜਾਇਜ਼ ਫੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਮੁਖੀ ਜਬਰਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਦਿੱਤੇ ਬੰਦ ਦੇ ਸੱਦੇ ਨੂੰ ਨਹੀਂ ਮਿਲਿਆ ਖ਼ਾਸ ਹੁੰਗਾਰਾ

ਗੁਰਦਾਸਪੁਰ, 25 ਜਨਵਰੀ (ਭਾਗਦੀਪ ਸਿੰਘ ਗੋਰਾਇਆ)- ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਅਤੇ ਦਲ ਖ਼ਾਲਸਾ ਵਲੋਂ ਅੱਜ ਦਿੱਤੇ ਬੰਦ ਦੇ ਸੱਦੇ ਨੰੂ ਲੋਕਾਂ ਵਲੋਂ ਕੋਈ ਖ਼ਾਸ ਹੁੰਗਾਰਾ ਨਹੀਂ ਮਿਲਿਆ | ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਦੁਆਰਾ ਫ਼ਾਸੀਵਾਦੀ ਅਤੇ ਫੁੱਟ ਪਾਓ ...

ਪੂਰੀ ਖ਼ਬਰ »

10 ਪੇਟੀਆਂ ਸ਼ਰਾਬ ਤੇ ਕਾਰ ਸਮੇਤ ਇਕ ਕਾਬੂ

ਬਟਾਲਾ, 25 ਜਨਵਰੀ (ਹਰਦੇਵ ਸਿੰਘ ਸੰਧੂ)-ਬੀਤੀ ਰਾਤ ਸਿਟੀ ਥਾਣਾ ਬਟਾਲਾ ਅਧੀਨ ਆਉਂਦੀ ਚੌਕੀ ਬੱਸ ਸਟੈਂਡ ਦੇ ਇੰਚਾਰਜ ਵਲੋਂ 10 ਪੇਟੀਆਂ ਅੰਗਰੇਜ਼ੀ ਸ਼ਰਾਬ ਤੇ ਇਕ ਕਾਰ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ | ਇਸ ਸਬੰਧੀ ਥਾਣਾ ਸਿਟੀ ਮੁਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਬੁੱਤਾਂ ਨੂੰ ਢਾਹੁਣ ਵਾਲੇ ਸਿੰਘਾਂ 'ਤੇ ਦਰਜ ਪਰਚਾ ਰੱਦ ਕੀਤਾ ਜਾਵੇ-ਬਾਜਵਾ

ਬਟਾਲਾ, 25 ਜਨਵਰੀ (ਕਾਹਲੋਂ)-ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਰਸਤੇ 'ਚ ਬਣੇ ਬੁੱਤਾਂ ਨੂੰ ਢਾਹੁਣ ਵਾਲੇ ਸਿੰਘਾਂ 'ਤੇ 307 ਦਾ ਦਰਜ ਕੀਤਾ ਪਰਚਾ ਖ਼ਾਰਜ ਕਰਨਾ ਚਾਹੀਦਾ ...

ਪੂਰੀ ਖ਼ਬਰ »

ਬੇਰਿੰਗ ਕਾਲਜ ਬਟਾਲਾ 'ਚ ਮਸੀਹ ਭਾਈਚਾਰੇ, ਸਮਾਜਿਕ ਸੰਸਥਾਵਾਂ ਤੇ ਪ੍ਰਬੰਧਕਾਂ ਵਲੋਂ ਮੀਟਿੰਗ

ਬਟਾਲਾ, 25 ਜਨਵਰੀ (ਕਾਹਲੋਂ)- ਬੇਰਿੰਗ ਯੂਨੀਅਨ ਯੂਨੀਅਨ ਕਿ੍ਸਚੀਅਨ ਕਾਲਜ ਬਟਾਲਾ ਵਿਖੇ ਅੱਜ ਪੰਜਾਬ ਦੇ ਮਸੀਹ ਭਾਈਚਾਰੇ ਵਲੋਂ ਇਕ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਬਿਸ਼ਪ ਮੋਸ਼ਟ ਰਿਵ: ਡਾ. ਪੀ.ਕੇ. ਸਾਮੰਤਾ ਰਾਏ ਵਲੋਂ ਪ੍ਰਾਰਥਨਾ ਕਰ ਕੇ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਸ੍ਰੀ ਬਾਵਾ ਲਾਲ ਦਿਆਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੋ ਦਿਨਾ ਜੋੜ ਮੇਲਾ ਆਰੰਭ

ਕੋਟਲੀ ਸੂਰਤ ਮੱਲ੍ਹੀ, 25 ਜਨਵਰੀ (ਕੁਲਦੀਪ ਸਿੰਘ ਨਾਗਰਾ)- ਮਹਾਨ ਤਪੱਸਵੀ ਯੋਗੀਰਾਜ ਸ੍ਰੀ ਬਾਵਾ ਲਾਲ ਦਿਆਲ ਦਾ 665ਵਾਂ ਜਨਮ ਦਿਹਾੜਾ ਪੀਠਦਵੇਸ਼ਵਰ ਸ੍ਰੀ ਸ੍ਰੀ 1008 ਪੂਜਨੀਕ ਮਹੰਤ ਸ੍ਰੀ ਰਾਮ ਸੁੰਦਰ ਦਾਸ ਜੀ ਦੇਵ ਅਚਾਰੀਆ ਮਹਾਰਾਜ ਦੀ ਰਹਿਨੁਮਾਈ ਹੇਠ ਪੂਰੀ ਸ਼ਰਧਾ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਬਜ਼ੁਰਗ ਲਾਪਤਾ

ਫਤਹਿਗੜ੍ਹ ਚੂੜੀਆਂ, 25 ਜਨਵਰੀ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਦੇ ਨਜ਼ਦੀਕੀ ਪੈਂਦੇ ਪਿੰਡ ਰਸੂਲਪੁਰ ਟੱਪਰੀਆਂ ਦੇ ਜਗੀਰ ਸਿੰਘ ਨਾਮਕ ਬਜ਼ੁਰਗ ਵਿਅਕਤੀ ਦੇ ਲਾਪਤਾ ਹੋਣ ਦੀ ਖ਼ਬਰ ਹੈ | ਇਸ ਸਬੰਧੀ ਲਾਪਤਾ ਹੋਏ ਵਿਅਕਤੀ ਦੀ ਪਤਨੀ ਸਿਮਰਜੀਤ ਕੌਰ ਨੇ ਦੱਸਿਆ ...

ਪੂਰੀ ਖ਼ਬਰ »

ਪਾਬੰਦੀ ਦੇ ਹੁਕਮ ਲਾਗੂ

ਗੁਰਦਾਸਪੁਰ, 25 ਜਨਵਰੀ (ਆਰਿਫ਼)-ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਤੇਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਸਮੂਹ ਸਾਧਾਰਨ ਜਨਤਾ ਨੂੰ ਜਾਂ ਇਸ ਦੇ ਕਿਸੇ ਮੈਂਬਰ ਨੂੰ ਕਿਸੇ ਪਬਲਿਕ ਥਾਂ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ...

ਪੂਰੀ ਖ਼ਬਰ »

ਰੇਲ ਗੱਡੀ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਤ

ਗੁਰਦਾਸਪੁਰ, 25 ਜਨਵਰੀ (ਭਾਗਦੀਪ ਸਿੰਘ ਗੋਰਾਇਆ)- ਬੀਤੀ ਦੇਰ ਰਾਤ ਇਕ ਵਿਅਕਤੀ ਦੀ ਰੇਲਵੇ ਟਰੈਕ ਪਾਰ ਕਰਦਿਆਂ ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਚੌਕੀ ਇੰਚਾਰਜ ਭੁਪਿੰਦਰ ਸਿੰਘ ਨੇ ...

ਪੂਰੀ ਖ਼ਬਰ »

ਉਦੇਵੀਰ ਰੰਧਾਵਾ ਵਲੋਂ ਮਸਾਣੇ ਪਿੰਡ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ

ਵਡਾਲਾ ਬਾਂਗਰ, 25 ਜਨਵਰੀ (ਮਨਪ੍ਰੀਤ ਸਿੰਘ ਘੁੰਮਣ)-ਨਜ਼ਦੀਕ ਪਿੰਡ ਮਸਾਣਾ ਵਿਖੇ ਪਿੰਡ ਦੇ ਸਰਪੰਚ ਬਿਕਰਮਜੀਤ ਸਿੰਘ ਮਸਾਣੇ ਵਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਜਾਇਜ਼ਾ ਪਿੰਡ ਦੀ ਪੰਚਾਇਤ ਦੀ ਹਾਜ਼ਰੀ ...

ਪੂਰੀ ਖ਼ਬਰ »

ਸ੍ਰੀ ਬਾਵਾ ਲਾਲ ਦੇ ਜਨਮ ਦਿਹਾੜੇ ਮੌਕੇ ਬਟਾਲਾ ਤੋਂ ਚੱਲੀ ਪੈਦਲ ਯਾਤਰਾ ਦਾ ਸੰਗਤਾਂ ਵਲੋਂ ਸਵਾਗਤ

ਕੋਟਲੀ ਸੂਰਤ ਮੱਲ੍ਹੀ, 25 ਜਨਵਰੀ (ਕੁਲਦੀਪ ਸਿੰਘ ਨਾਗਰਾ)- ਮਹਾਨ ਤਪੱਸਵੀ ਯੋਗੀਰਾਜ ਸ੍ਰੀ ਬਾਵਾ ਲਾਲ ਦਿਆਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਟਾਲਾ ਤੋਂ ਚੱਲੀ ਪੈਦਲ ਯਾਤਰਾ ਦਾ ਰਸਤੇ ਵਿਚ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਪੈਦਲ ਯਾਤਰਾ ਦਾ ਰਸਤੇ ਵਿਚ ਜਿੱਥੇ ...

ਪੂਰੀ ਖ਼ਬਰ »

ਬਰੇਨਵੇਵਜ਼ ਇੰਸਟੀਚਿਊਟ ਦੇ ਵਿਦਿਆਰਥੀ ਨੇ ਪ੍ਰਾਪਤ ਕੀਤੇ 8 ਬੈਂਡ

ਗੁਰਦਾਸਪੁਰ, 25 ਜਨਵਰੀ (ਆਰਿਫ਼)-ਸਥਾਨਕ ਜੇਲ੍ਹ ਰੋਡ ਵਿਖੇ ਬਰੇਨਵੇਵਜ਼ ਇੰਸਟੀਚਿਊਟ ਵਲੋਂ ਸਾਲ 2020 ਦੀ ਚੰਗੇ ਨਤੀਜਿਆਂ ਨਾਲ ਸ਼ੁਰੂਆਤ ਕੀਤੀ ਹੈ | ਇੰਸਟੀਚਿਊਟ ਦੇ ਐਮ.ਡੀ. ਸੁਰਿੰਦਰਪਾਲ ਸਿੰਘ ਕੌਾਟਾ ਨੇ ਦੱਸਿਆ ਕਿ ਸਾਲ ਦੇ ਸ਼ੁਰੂਆਤ ਵਿਚ ਹੀ ਉਨ੍ਹਾਂ ਦੇ ਵਿਦਿਆਰਥੀ ...

ਪੂਰੀ ਖ਼ਬਰ »

ਸੈਵਨਸੀਜ਼ ਇਮੀਗ੍ਰੇਸ਼ਨ ਨੇ ਲਗਵਾਈ ਯੂ.ਕੇ. ਦੇ ਵਿਜ਼ਿਆਂ ਦੀ ਝੜੀ-ਐਮ.ਡੀ.

ਗੁਰਦਾਸਪੁਰ, 25 ਜਨਵਰੀ (ਆਰਿਫ਼)- ਸੈਵਨਸੀਜ਼ ਇਮੀਗ੍ਰੇਸ਼ਨ ਦੇ ਐਮ.ਡੀ. ਕੁਲਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਯੂ.ਕੇ. ਇਮੀਗ੍ਰੇਸ਼ਨ ਵਿਭਾਗ ਵਲੋਂ ਖੁੱਲ੍ਹੇ ਦਿਲ ਨਾਲ ਵੀਜ਼ੇ ਦਿੱਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ 12ਵੀਂ 2018 ਵਿਚ ਪਾਸ ਕੀਤੀ ...

ਪੂਰੀ ਖ਼ਬਰ »

ਲਾਇਬ੍ਰੇਰੀ ਬਿ੍ਟਿਸ਼ ਨੇ ਲਵਾਇਆ ਆਸਟ੍ਰੇਲੀਆ ਦਾ ਇਕ ਹੋਰ ਸਟੱਡੀ ਵੀਜ਼ਾ

ਗੁਰਦਾਸਪੁਰ, 25 ਜਨਵਰੀ (ਆਰਿਫ਼)- ਪਿਛਲੇ 9 ਸਾਲਾਂ ਤੋਂ ਇਮੀਗ੍ਰੇਸ਼ਨ ਦੀਆਂ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨ ਵਾਲੀ ਸੰਸਥਾ ਦਿ ਬਿ੍ਟਿਸ਼ ਲਾਇਬ੍ਰੇਰੀ ਵਲੋਂ ਲਗਾਤਾਰ ਆਸਟ੍ਰੇਲੀਆ, ਕੈਨੇਡਾ ਤੇ ਯੂ.ਕੇ. ਦੇ ਸਟੱਡੀ ਵੀਜ਼ੇ ਲਗਵਾ ਕੇ ਵਿਦਿਆਰਥੀਆਂ ਦੇ ਸੁਪਨੇ ਸਾਕਾਰ ...

ਪੂਰੀ ਖ਼ਬਰ »

ਐਜੂਕੇਸ਼ਨ ਸਟੱਡੀ ਸੈਂਟਰ ਸਲੰਮ ਏਰੀਆ ਰਾਮਨਗਰ 'ਚ ਮੈਡੀਕਲ ਕੈਂਪ

ਗੁਰਦਾਸਪੁਰ, 25 ਜਨਵਰੀ (ਭਾਗਦੀਪ ਸਿੰਘ ਗੋਰਾਇਆ)-ਸਥਾਨਕ ਸਲੱਮ ਏਰੀਆ ਰਾਮਨਗਰ ਵਿਖੇ ਚੱਲ ਰਹੇ ਸਟੱਡੀ ਸੈਂਟਰ ਵਿਖੇ ਪੜ੍ਹ ਰਹੇ 35 ਵਿਦਿਆਰਥੀਆਂ ਵਿਚੋਂ 19 ਵਿਦਿਆਰਥੀਆਂ ਅਨੈਮਿਕ ਮਿਲਣ ਕਾਰਨ ਚਾਈਲਡ ਲਾਈਨ-1098 ਤੇ ਰੈੱਡ ਕਰਾਸ ਦੇ ਸਹਿਯੋਗ ਅਤੇ ਸਿਵਲ ਸਰਜਨ ਗੁਰਦਾਸਪੁਰ ...

ਪੂਰੀ ਖ਼ਬਰ »

ਔਜੀ ਹੱਬ ਨੇ ਗੈਪ ਵਾਲੇ ਵਿਦਿਆਰਥੀ ਦਾ ਆਸਟ੍ਰੇਲੀਆ ਦਾ ਵੀਜ਼ਾ ਲਵਾਇਆ

ਗੁਰਦਾਸਪੁਰ, 25 ਜਨਵਰੀ (ਆਰਿਫ਼)- ਸਟੱਡੀ ਵੀਜ਼ੇ 'ਤੇ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਔਜੀ ਹੱਬ ਇਮੀਗ੍ਰੇਸ਼ਨ ਗੁਰਦਾਸਪੁਰ ਵਲੋਂ ਇਕ ਹੋਰ ਵਿਦਿਆਰਥੀ ਦਾ ਆਸਟ੍ਰੇਲੀਆ ਦਾ ਵੀਜ਼ਾ ਲਗਾਇਆ ਗਿਆ ਹੈ | ਜਾਣਕਾਰੀ ਦਿੰਦਿਆਂ ਡਾਇਰੈਕਟਰ ਹਰਮਨਜੀਤ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੀ ਪ੍ਰੀਖਿਆ 'ਚ ਛਾਏ ਐਜੂਕੇਸ਼ਨ ਵਰਲਡ ਦੇ ਵਿਦਿਆਰਥੀ

ਗੁਰਦਾਸਪੁਰ, 25 ਜਨਵਰੀ (ਆਰਿਫ਼)-ਸਥਾਨਕ ਕਾਲਜ ਰੋਡ 'ਤੇ ਸਥਿਤ ਐਜੂਕੇਸ਼ਨ ਵਰਲਡ ਕੋਚਿੰਗ ਸੈਂਟਰ ਨੇ ਪਿਛਲੇ ਵਰਿ੍ਹਆਂ ਦੀ ਰਵਾਇਤ ਨੰੂ ਕਾਇਮ ਰੱਖਦੇ ਹੋਏ ਇਸ ਨਾਲ ਹੋਈ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੀ ਪ੍ਰੀਖਿਆ ਵਿਚ ਵਿਦਿਆਰਥੀਆਂ ਨੰੂ ਸਫਲਤਾ ਦਿਵਾ ਕੇ ਇਕ ਨਵਾਂ ...

ਪੂਰੀ ਖ਼ਬਰ »

ਗੁ: ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਦਿੱਲੀ ਦੇ 135 ਸ਼ਰਧਾਲੂਆਂ ਦਾ ਜਥਾ ਪੁੱਜਾ

ਡੇਰਾ ਬਾਬਾ ਨਾਨਕ, 25 ਜਨਵਰੀ (ਹੀਰਾ ਸਿੰਘ ਮਾਂਗਟ)- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਦੇ ਯਤਨਾਂ ਸਦਕਾ ਗੁਰਦੁਆਰਾ ਯੂ.ਯੂ. ਬਲਾਕ ਪ੍ਰੀਤਮਪੁਰਾ ...

ਪੂਰੀ ਖ਼ਬਰ »

'ਸਖੀ' ਯੋਜਨਾ ਸ਼ਲਾਘਾਯੋਗ ਕਦਮ-ਪਿ੍ੰ: ਸ਼ਾਲਿਨੀ ਸ਼ਰਮਾ

ਕਾਦੀਆਂ, 25 ਜਨਵਰੀ (ਕੁਲਵਿੰਦਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮਹਿਲਾ ਵਿੰਗ ਦੇ ਸਕੱਤਰ ਤੇ ਮੈਂਬਰ ਪੰਜਾਬ ਪ੍ਰਦੇਸ਼ ਮਹਿਲਾ ਆਯੋਗ ਪਿ੍ੰ. ਸ਼ਾਲਿਨੀ ਸ਼ਰਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀਅ ਅਰੁਣਾ ਚੌਧਰੀ ਦੀ ਸ਼ਲਾਘਾ ...

ਪੂਰੀ ਖ਼ਬਰ »

ਘਰ 'ਚੋਂ 15 ਤੋਲੇ ਸੋਨਾ ਤੇ ਨਕਦੀ ਚੋਰੀ

ਬਟਾਲਾ, 25 ਜਨਵਰੀ (ਹਰਦੇਵ ਸਿੰਘ ਸੰਧੂ)-ਥਾਣਾ ਸਿਵਲ ਲਾਈਨ ਦੇ ਘੇਰੇ 'ਚ ਆਉਂਦੇ ਮੁਹੱਲਾ ਮਾਨ ਨਗਰ 'ਚ ਬੀਤੀ ਰਾਤ ਚੋਰਾਂ ਵਲੋਂ ਇਕ ਬੰਦ ਘਰ 'ਚ ਦਾਖ਼ਲ ਹੋ ਕੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਏ | ਇਸ ਬਾਰੇ ਪਰਿਵਾਰਕ ਮੈਂਬਰਾਂ ਮਲਕੀਤ ਸਿੰਘ ਨੇ ਦੱਸਿਆ ਕਿ ਘਰ ਦੇ ਮਾਲਕ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੇ-ਸੰਧੂ

ਬਟਾਲਾ, 25 ਜਨਵਰੀ (ਕਾਹਲੋਂ)-ਪੰਜਾਬ ਦੀ ਕੈਪਟਨ ਸਰਕਾਰ ਨੌਜਵਾਨ ਨਾਲ ਕੀਤੇ ਵਾਅਦੇ ਪੂਰੇ ਕਰੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਯੂਥ ਪ੍ਰਧਾਨ ਰਮਨਦੀਪ ਸਿੰਘ ਸੰਧੂ ਨੇ ਸਾਥੀਆਂ ਸਮੇਤ ਕਹੇ | ਸ: ਸੰਧੂ ਨੇ ਕਿਹਾ ਕਿ ਕਾਂਗਰਸ ਨੇ ...

ਪੂਰੀ ਖ਼ਬਰ »

ਕੇਸ਼ੋਪੁਰ ਛੰਭ ਵਿਖੇ ਪਹੰੁਚੇ ਰਾਜਪਾਲ ਵੀ. ਪੀ. ਸਿੰਘ ਬਦਨੌਰ

ਗੁਰਦਾਸਪੁਰ, 25 ਜਨਵਰੀ (ਆਰਿਫ਼, ਸੁਖਵੀਰ ਸਿੰਘ ਸੈਣੀ)- ਰਾਜ ਪੱਧਰੀ ਮਨਾਏ ਜਾ ਰਹੇ ਗਣਤੰਤਰ ਦਿਵਸ ਵਿਚ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਲਈ ਰਾਜਪਾਲ ਵੀ.ਪੀ. ਸਿੰਘ ਬਦਨੌਰ ਵਲੋਂ ਇਕ ਦਿਨ ਪਹਿਲਾਂ ਗੁਰਦਾਸਪੁਰ ਪਹੰੁਚ ਕੇ ਗੁਰਦਾਸਪੁਰ ਤੋਂ ਕੁਝ ਦੂਰੀ 'ਤੇ ਸਥਿਤ ...

ਪੂਰੀ ਖ਼ਬਰ »

ਕੈਂਬਿ੍ਜ ਇੰਟਰਨੈਸ਼ਨਲ ਅਕੈਡਮੀ ਨੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

ਗੁਰਦਾਸਪੁਰ, 25 ਜਨਵਰੀ (ਆਰਿਫ਼)- ਸ਼ਹੀਦ ਬਾਬਾ ਦੀਪ ਜੀ ਦਾ ਜਨਮ ਦਿਹਾੜਾ ਬੀ ਬਲਾਕ ਰਣਜੀਤ ਐਵੀਨਿਊ ਕੈਂਬਿ੍ਜ ਇੰਟਰਨੈਸ਼ਨਲ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਜੇ.ਪੀ. ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਤੋਂ ਪਹਿਲਾਂ ਕੈਂਬਿ੍ਜ ਇੰਟਰਨੈਸ਼ਨਲ ਅਕੈਡਮੀ 'ਚ ...

ਪੂਰੀ ਖ਼ਬਰ »

ਅੱਜ ਸੂਬਾ ਪੱਧਰੀ ਗਣਤੰਤਰ ਦਿਵਸ ਮੌਕੇ ਰਾਜਪਾਲ ਬਦਨੌਰ ਲਹਿਰਾਉਣਗੇ ਤਿਰੰਗਾ

ਗੁਰਦਾਸਪੁਰ, 25 ਜਨਵਰੀ (ਸੁਖਵੀਰ ਸਿੰਘ ਸੈਣੀ)- ਅੱਜ ਸਥਾਨਕ ਸਰਕਾਰੀ ਕਾਲਜ ਵਿਖੇ ਮਨਾਏ ਜਾ ਰਹੇ ਸੂਬਾ ਪੱਧਰੀ ਗਣਤੰਤਰ ਦਿਵਸ ਸਮਾਗਮ ਵਿਚ ਰਾਜਪਾਲ ਵੀ.ਪੀ. ਸਿੰਘ ਬਦਨੌਰ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ | ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਪੁਲ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ (ਅ) ਵਲੋਂ ਐੱਸ.ਡੀ.ਐਮ. ਬਟਾਲਾ ਨੂੰ ਮੰਗ ਪੱਤਰ

ਬਟਾਲਾ, 25 ਜਨਵਰੀ (ਹਰਦੇਵ ਸਿੰਘ ਸੰਧੂ)-ਭਾਰਤ ਦੀ ਮੋਦੀ ਸਰਕਾਰ ਵਲੋਂ ਘੱਟ ਗਿਣਤੀ ਮੁਸਲਿਮ, ਸਿੱਖ ਤੇ ਇਸਾਈਆਂ ਵਿਰੁੱਧ ਬਣਾਏ ਜਾ ਰਹੇ ਕਾਨੂੰਨ ਸੀ.ਏ.ਏ. ਤੇ ਐਨ.ਆਰ.ਸੀ. ਨੂੰ ਰੱਦ ਕਰਵਾਉਣ ਸਬੰਧੀ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ...

ਪੂਰੀ ਖ਼ਬਰ »

ਇੰਪਲਾਈਜ਼ ਫੈੱਡਰੇਸ਼ਨ ਦਾ ਵਫ਼ਦ ਕੈਬਨਿਟ ਮੰਤਰੀ ਬਾਜਵਾ ਨੂੰ ਮਿਲਿਆ

ਬਟਾਲਾ, 25 ਜਨਵਰੀ (ਕਾਹਲੋਂ)-ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਹੁਣ ਪਾਵਰਕਾਮ/ ਟਰਾਂਸਕੋ) ਪੰਜਾਬ ਦੇ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਦੀ ਅਗਵਾਈ ਵਿਚ ਇਕ ਵਫ਼ਦ ਪੰਜਾਬ ਦੇ ਕੈਬਨਿਟ ਮੰਤਰੀ ਸ: ਤਿ੍ਪਤ ...

ਪੂਰੀ ਖ਼ਬਰ »

ਇਸਾਈ ਭਾਈਚਾਰੇ ਵਲੋਂ ਗੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਸੜਕ ਜਾਮ

ਸਠਿਆਲੀ, 25 ਜਨਵਰੀ (ਜਸਪਾਲ ਸਿੰਘ)-ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਸਠਿਆਲੀ ਦੇ ਇਸਾਈ ਭਾਈਚਾਰੇ ਦੇ ਲੋਕਾਂ ਵਲੋਂ ਗੁਰਦਾਸਪੁਰ-ਸ੍ਰੀ ਹਰਿਗੋਬਿੰਦਪੁਰ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ | ਜਾਣਕਾਰੀ ਦਿੰਦਿਆਂ ਪਿੰਡ ਵਾਸੀ ਬਲਦੇਵ ਭੱਟੀ ਅਤੇ ਸੂਰਜ ਭੱਟੀ ...

ਪੂਰੀ ਖ਼ਬਰ »

ਬਜਟ ਇਜਲਾਸ ਤੋਂ ਬਾਅਦ ਕਰਵਾਈਆਂ ਜਾਣਗੀਆਂ ਨਗਰ ਕੌਸਲ ਦੀਆਂ ਚੋਣਾਂ-ਬਾਜਵਾ

ਫਤਹਿਗੜ੍ਹ ਚੂੜੀਆਂ, 25 ਜਨਵਰੀ (ਧਰਮਿੰਦਰ ਸਿੰਘ ਬਾਠ)- ਪੰਜਾਬ ਸਰਕਾਰ ਬਜਟ ਇਜਲਾਸ ਤੋਂ ਤੁਰੰਤ ਬਾਅਦ ਨਗਰ ਕੌਸਲ ਚੋਣ ਕਰਵਾਉਣ ਜਾ ਰਹੀ ਹੈ ਤੇ ਸਰਕਾਰ ਵਲੋਂ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ...

ਪੂਰੀ ਖ਼ਬਰ »

ਐਸ.ਐਮ. ਕਾਲਜ (ਲੜਕੀਆਂ) 'ਚ ਨਵੇਂ ਸੈਸ਼ਨ ਮੌਕੇ ਧਾਰਮਿਕ ਸਮਾਗਮ ਕਰਵਾਇਆ

ਕਾਹਨੂੰਵਾਨ 25 ਜਨਵਰੀ (ਹਰਜਿੰਦਰ ਸਿੰਘ ਜੱਜ)-ਸਥਾਨਕ ਐਸ.ਐਮ. ਕਾਲਜ (ਲੜਕੀਆਂ) ਤੇ ਸੀਨੀਅਰ ਸੈਕੰਡਰੀ ਸਕੂਲ ਕਾਹਨੂੰਵਾਨ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਲਈ ਚੜ੍ਹਦੀ ਕਲਾ ਵਾਸਤੇ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ | ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ | ਕੀਰਤਨੀ ਜਥੇ ਭਾਈ ਰਸ਼ਪਾਲ ਸਿੰਘ ਦੇ ਰਾਗੀ ਜਥੇ ਵਲੋਂ ਕੀਰਤਨ ਕੀਤਾ ਗਿਆ | ਕਾਲਜ/ਸਕੂਲ ਦੇ ਐਮ.ਡੀ. ਉਂਕਾਰ ਸਿੰਘ ਢਪੱਈ ਵਲੋਂ ਰਾਗੀ ਜਥਿਆਂ ਨੂੰ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਗੁਰਿੰਦਰ ਕੌਰ ਤੇ ਲੈਕਚਰਾਰ ਬਲਜਿੰਦਰ ਸਿੰਘ, ਕੁਲਵਿੰਦਰ ਕੌਰ, ਨਵਪ੍ਰੀਤ ਕੌਰ ਕਮਲਜੀਤ ਕੌਰ, ਗੁਰਪ੍ਰੀਤ ਕੌਰ, ਰੀਟਾ ਰਾਣੀ ਤੇ ਵਿਦਿਆਰਥੀਆਂ ਤੋਂ ਇਲਾਵਾ ਡਿਪਟੀ ਡੀ.ਈ.ਓ. ਈਸ਼ਰ ਸਿੰਘ ਕਾਹਨੂੰਵਾਨ, ਹਰਪਿੰਦਰ ਸਿੰਘ, ਸਤਨਾਮ ਸਿੰਘ, ਸੰਦੀਪ ਸਿੰਘ ਫ਼ੌਜੀ, ਸੰਤੋਖ ਸਿੰਘ, ਲਸਕਰ ਸਿੰਘ, ਜਗਤਾਰ ਸਿੰਘ, ਜੋਤ ਸਿੰਘ, ਚੈਂਚਲ ਸਿੰਘ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਵੱਖ-ਵੱਖ ਥਾੲੀਂ ਸਕੂਲਾਂ 'ਚ ਧੂਮ-ਧਾਮ ਨਾਲ ਮਨਾਇਆ ਗਣਤੰਤਰ ਦਿਵਸ

ਆਗਿਆਵੰਤੀ ਮਰਵਾਹਾ ਸਕੂਲ ਬਟਾਲਾ ਬਟਾਲਾ, 25 ਜਨਵਰੀ (ਕਾਹਲੋਂ)-ਆਗਿਆਵੰਤੀ ਮਰਵਾਹਾ ਡੀ.ਏ.ਵੀ. ਸੀਨੀ: ਸੈਕੰ: ਸਕੂਲ ਵਿਚ ਗਣਤੰਤਰ ਦਿਵਸ ਮਨਾਇਆ ਗਿਆ | ਪਿ੍ੰ. ਅੰਜੂ ਵਰਮਾ ਨੇ ਗਣਤੰਤਰ ਦਿਵਸ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਇਸ ਦਿਨ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ...

ਪੂਰੀ ਖ਼ਬਰ »

ਬਮਿਆਲ ਵਿਖੇ ਸ਼ੋਭਾ ਯਾਤਰਾ ਕੱਢੀ

ਬਮਿਆਲ, 25 ਜਨਵਰੀ (ਰਾਕੇਸ਼ ਸ਼ਰਮਾ)- ਸਰਹੱਦੀ ਕਸਬਾ ਬਮਿਆਲ ਵਿਖੇ ਸਥਿਤ ਸ੍ਰੀ ਬਾਵਾ ਲਾਲ ਦਿਆਲ ਦੇ ਮੰਦਰ ਵਿਚ ਸਾਲਾਨਾ ਭਗਤੀ ਸਮਾਗਮ ਦੌਰਾਨ ਪਿੰਡ ਵਾਸੀਆਂ ਵਲੋਂ ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਦੀ ਸ਼ੋਭਾ ਯਾਤਰਾ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਬਮਿਆਲ ਦੀਆਂ ...

ਪੂਰੀ ਖ਼ਬਰ »

ਆਰੀਆ ਮਹਿਲਾ ਕਾਲਜ ਪਠਾਨਕੋਟ ਵਿਖੇ ਅੰਤਰ ਕਾਲਜ ਮੁਕਾਬਲੇ

ਪਠਾਨਕੋਟ, 25 ਜਨਵਰੀ (ਆਰ. ਸਿੰਘ)-ਆਰ.ਆਰ.ਐਮ.ਕੇ. ਆਰੀਆ ਮਹਿਲਾ ਕਾਲਜ ਪਠਾਨਕੋਟ ਵਿਖੇ ਕਾਰਜਕਾਰੀ ਪਿ੍ੰਸੀਪਲ ਡਾ: ਸੁਨੀਤਾ ਡੋਗਰਾ ਦੀ ਪ੍ਰਧਾਨਗੀ ਹੇਠ ਵਿਚ ਰੈੱਡ ਰਿਬਨ ਕਲੱਬ, ਯੂਥ ਸਰਵਿਸਜ਼ ਡਿਪਾਰਟਮੈਂਟ ਤੇ ਪੰਜਾਬ ਰਾਜ ਏਡਸ ਕੰਟਰੋਲ ਸੁਸਾਇਟੀ ਵਲੋਂ ਰੈੱਡ ਰਿਬਨ ...

ਪੂਰੀ ਖ਼ਬਰ »

ਸਰਬੱਤ ਖ਼ਾਲਸਾ ਦਾ ਧਾਰਮਿਕ ਸਮਾਗਮ ਅੱਜ

ਪਠਾਨਕੋਟ, 25 ਜਨਵਰੀ (ਚੌਹਾਨ)-ਸਰਬੱਤ ਖ਼ਾਲਸਾ ਪਠਾਨਕੋਟ ਵਲੋਂ ਗੁਰਦੁਆਰਾ ਸਿੰਘ ਸਭਾ ਢਾਕੀ ਵਿਖੇ ਚੱਲ ਰਹੀ ਬਾਣੀ ਦੀ ਵਿਆਖਿਆ ਗਿਆਨੀ ਬਲਕਾਰ ਸਿੰਘ ਪਠਾਨਕੋਟ ਵਾਲੇ ਕਰਨਗੇ | ਭਾਈ ਸੋਹਣ ਸਿੰਘ ਦਾ ਰਾਗੀ ਜਥਾ ਕੀਰਤਨ ਰਾਹੀਂ ਸੰਗਤਾਂ ਨੰੂ ਨਿਹਾਲ ਕਰਨਗੇ | ਐਤਵਾਰ 26 ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਐਮਰਜੈਂਸੀ ਵਾਰਡ ਦਾ ਇਕ ਹਿੱਸਾ ਕੀਤਾ ਖਾਲੀ

ਪਠਾਨਕੋਟ, 25 ਜਨਵਰੀ (ਆਸ਼ੀਸ਼ ਸ਼ਰਮਾ)-ਗਣਤੰਤਰ ਦਿਵਸ ਨੰੂ ਧਿਆਨ ਵਿਚ ਰੱਖਦੇ ਹੋਏ ਸ਼ਹਿਰ ਅੰਦਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ | ਉੱਥੇ ਕਿਸੇ ਵੀ ਅਣਸੁਖਾਵੀਂ ਘਟਨਾ ਨੰੂ ਰੋਕਣ ਲਈ ਪੁਲਿਸ ਵਲੋਂ ਸਰਚ ਅਭਿਆਨ ਛੇੜੇ ਹੋਏ ਹਨ | ਇਸੇ ਕੜੀ ਵਜੋਂ ਕਿਸੇ ...

ਪੂਰੀ ਖ਼ਬਰ »

ਪੰਜਾਬ ਬੰਦ ਦੇ ਸੱਦੇ ਦਾ ਪ੍ਰਭਾਵ ਪਠਾਨਕੋਟ 'ਚ ਰਿਹਾ ਬੇਅਸਰ

ਪਠਾਨਕੋਟ, 25 ਜਨਵਰੀ (ਆਰ. ਸਿੰਘ)- ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਤੇ ਦਲ ਖ਼ਾਲਸਾ ਵਲੋਂ ਸੀ.ਏ.ਏ. ਦੇ ਵਿਰੋਧ ਵਿਚ ਦਿੱਤਾ ਪੰਜਾਬ ਬੰਦ ਦੇ ਸੱਦੇ ਦਾ ਪ੍ਰਭਾਵ ਪਠਾਨਕੋਟ ਵਿਖੇ ਬੇਅਸਰ ਰਿਹਾ | ਜਿੱਥੇ ਸ਼ਹਿਰ ਦੇ ਸਾਰੇ ਬਾਜ਼ਾਰ ਖੁੱਲ੍ਹੇ ਦੇਖੇ ਗਏ, ਉੱਥੇ ਹੀ ਸਾਰੇ ...

ਪੂਰੀ ਖ਼ਬਰ »

ਏ.ਬੀ. ਸਕੂਲ ਦੇ ਬੱਚਿਆਂ ਨੇ ਜਿੱਤੇ 8 ਸੋਨ ਤੇ 6 ਚਾਂਦੀ ਦੇ ਤਗਮੇ

ਪਠਾਨਕੋਟ, 25 ਜਨਵਰੀ (ਆਸ਼ੀਸ਼ ਸ਼ਰਮਾ)-ਆਦਰਸ਼ ਭਾਰਤੀ ਸਕੂਲ ਪਠਾਨਕੋਟ ਦੇ ਕਰਾਟੇ ਦੇ ਬੀਤੇ ਦਿਨ ਕੇ.ਡੀ.ਐਮ. ਸਕੂਲ ਵਿਖੇ ਹੋਈ ਕਰਾਟੇ ਪ੍ਰਤੀਯੋਗਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 8 ਸੋਨ ਅਤੇ 6 ਚਾਂਦੀ ਦੇ ਤਗਮੇ ਹਾਸਲ ਕੀਤੇ | ਜਾਣਕਾਰੀ ਦਿੰਦੇ ਹੋਏ ਪਿ੍ੰ. ਵਿਜੇ ...

ਪੂਰੀ ਖ਼ਬਰ »

ਜੀ.ਓ.ਜੀ. ਟੀਮ ਦੇ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਵੰਡੇ ਆਈ ਕਾਰਡ

ਨਰੋਟ ਜੈਮਲ ਸਿੰਘ, 25 ਜਨਵਰੀ (ਗੁਰਮੀਤ ਸਿੰਘ)-ਬਲਾਕ ਨਰੋਟ ਜੈਮਲ ਸਿੰਘ ਅਧੀਨ ਪੈਂਦੇ ਪਿੰਡ ਅੰਤੌਰ ਵਿਖੇ ਸਥਿਤ ਸਮਾਰਟ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਅੱਜ ਜੀ.ਓ.ਜੀ. ਟੀਮ ਅਤੇ ਸੇਵਾ ਮੁਕਤ ਫ਼ੌਜੀਆਂ ਵਲੋਂ ਸਕੂਲ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਆਈਡੈਂਟੀ ਕਾਰਡ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ 'ਚ ਸਾਲਾਨਾ ਸਮਾਗਮ

ਪਠਾਨਕੋਟ, 25 ਜਨਵਰੀ (ਆਸ਼ੀਸ਼ ਸ਼ਰਮਾ)- ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਸੁੰਦਰ ਨਗਰ ਪਠਾਨਕੋਟ ਵਿਖੇ ਸਾਲਾਨਾ ਖੇਡ ਅਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲੀ ਬੱਚਿਆਂ ਵਲੋਂ ਸ਼ਬਦ ਗਾਇਨ ਨਾਲ ਕੀਤੀ | ਇਸ ਪ੍ਰੋਗਰਾਮ ਵਿਚ ਗੁਰਦੀਪ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX