ਤਾਜਾ ਖ਼ਬਰਾਂ


ਨਵ ਜਨਮੇ ਬੱਚੇ ਦੀ ਲਾਸ਼ ਮਿਲਣ ਕਾਰਨ ਫੈਲੀ ਸਨਸਨੀ
. . .  1 day ago
ਕੋਟਫੱਤਾ (ਮਾਨਸਾ), 17 ਸਤੰਬਰ (ਰਣਜੀਤ ਸਿੰਘ ਬੁੱਟਰ) - ਨਗਰ ਕੋਟਸ਼ਮੀਰ ਵਿਖੇ ਇਕ ਨਵ ਜਨਮੇ ਬੱਚੇ (ਲੜਕੇ) ਦੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ। ਪੁਲਿਸ ਵਲੋਂ ਮਾਮਲੇ ਦੀ ਪੜਤਾਲ ਕੀਤੀ ਗਈ। ਇਕ ਕੁੱਤਾ ਬੱਚੇ ਦੀ ਲਾਸ਼ ਨੂੰ ਚੁੱਕ ਕੇ ਭੱਜ ਰਿਹਾ ਸੀ...
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਪੁਲਿਸ ਜਾਂਚ ਤੋਂ ਸੰਗਤ ਨਹੀਂ ਹੈ ਸੰਤੁਸ਼ਟ - ਸਿੰਘ ਸਾਹਿਬ
. . .  1 day ago
ਸ੍ਰੀ ਅਨੰਦਪੁਰ ਸਾਹਿਬ, 17 ਸਤੰਬਰ (ਜੇ.ਐਸ ਨਿੱਕੂਵਾਲ/ਕਰਨੈਲ ਸਿੰਘ ਸੈਣੀ) - ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਤੋਂ ਬਾਅਦ ਚੱਲ ਰਹੀ ਪੁਲਿਸ ਜਾਂਚ ਤੋਂ ਸੰਗਤ ਸੰਤੁਸ਼ਟ ਨਹੀਂ ਹੈ। ਕਿਉਂਕਿ ਇਸ ਜਾਂਚ ਵਿਚ ਕੋਈ ਵੀ ਸਹੀ ਨਤੀਜਾ ਸਾਹਮਣੇ ਨਹੀਂ ਆਇਆ ਹੈ, ਜਿਸ ਕਾਰਨ ਉਹ ਪੁਲਿਸ ਦੇ ਸਹਿਯੋਗ...
ਭੇਦਭਰੀ ਹਾਲਤ ਵਿਚ ਵਿਆਹੁਤਾ ਦੀ ਮੌਤ
. . .  1 day ago
ਮਮਦੋਟ, 17 ਸਤੰਬਰ (ਸੁਖਦੇਵ ਸਿੰਘ ਸੰਗਮ) - ਥਾਣਾ ਮਮਦੋਟ (ਫ਼ਿਰੋਜਪੁਰ) ਅਧੀਨ ਆਉਂਦੇ ਪਿੰਡ ਛਾਂਗਾ ਖ਼ੁਰਦ ਵਿਖੇ ਨੌਜਵਾਨ ਵਿਆਹੁਤਾ ਲੜਕੀ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੁੱਢਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਸਰੋਜ ਰਾਣੀ ਦੇ ਰਿਸ਼ਤੇਦਾਰਾਂ ਵਲੋਂ ਸਹੁਰੇ ਪਰਿਵਾਰ 'ਤੇ...
ਲੁਧਿਆਣਾ ਵਿਚ ਧਾਰਾ 144 ਲਾਗੂ
. . .  1 day ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਦੇਰ ਰਾਤ ਇਕ ਹੁਕਮ ਜਾਰੀ ਕਰਕੇ ਪੂਰੇ ਸ਼ਹਿਰ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਵਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਦੱਸਿਆ ਗਿਆ ਹੈ ਕਿ ਸ਼ਹਿਰ ਵਿਚ ਪੰਜ...
ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅਜਨਾਲਾ ਪੁੱਜੀ ਐਨ.ਐੱਸ.ਜੀ. ਟੀਮ
. . .  1 day ago
ਅਜਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅੱਜ ਐਨ.ਐੱਸ.ਜੀ. ਦੀ ਇਕ ਟੀਮ ਅਜਨਾਲਾ ਪੁੱਜੀ ਹੈ। ਇਸ ਟੀਮ ਦੇ ਮੈਂਬਰਾਂ ਵਲੋਂ ਧਮਾਕੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ...
ਦਿੱਲੀ ਦੀ ਰੋਹਿਣੀ ਅਦਾਲਤ ਨੇ ਲੱਖਾ ਸਿਧਾਣਾ ਨੂੰ ਦਿੱਤੀ ਅਗਾਊਂ ਜ਼ਮਾਨਤ
. . .  1 day ago
ਨਵੀਂ ਦਿੱਲੀ, 17 ਸਤੰਬਰ - ਦਿੱਲੀ ਦੀ ਰੋਹਿਣੀ ਅਦਾਲਤ ਨੇ ਗਣਤੰਤਰ ਦਿਹਾੜੇ ਦੇ ਹਿੰਸਾ ਮਾਮਲੇ ਵਿਚ ਲਖਬੀਰ ਸਿੰਘ ਉਰਫ ਲੱਖਾ ਸਿਧਾਣਾ ਨੂੰ ਅਗਾਊਂ...
ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਤੋ ਮਾਂ ਤੇ ਧੀ ਨੂੰ ਕੀਤਾ ਅਗਵਾ
. . .  1 day ago
ਟੱਲੇਵਾਲ, 17 ਸਤੰਬਰ (ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਤੋ ਮਾਂ ਤੇ ਧੀ ਨੂੰ ਇਕ ਕਾਰ ਸਵਾਰ ਵਿਅਕਤੀਆਂ ਵਲੋਂ ਅਗਵਾ ਕਰ ਲਿਆ ਗਿਆ | ਸਾਰਾ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ...
ਸ੍ਰੀ ਹਰਿਮੰਦਰ ਸਾਹਿਬ ਪਰਿਵਾਰ ਸਮੇਤ ਪਹੁੰਚੇ ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ
. . .  1 day ago
ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ) - ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ ਅੱਜ ਸ਼ਾਮ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਐਨ.ਆਈ.ਏ. ਨੇ ਇਕ ਹੌਟਲਾਈਨ ਨੰਬਰ ਕੀਤਾ ਜਾਰੀ, ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  1 day ago
ਨਵੀਂ ਦਿੱਲੀ, 17 ਸਤੰਬਰ - ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸੋਸ਼ਲ ਮੀਡੀਆ 'ਤੇ ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਨ ਲਈ ਇਕ ਹੌਟਲਾਈਨ ਨੰਬਰ...
ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਕਾਬੂ
. . .  1 day ago
ਅੰਮ੍ਰਿਤਸਰ, 17 ਸਤੰਬਰ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰੇ ਕਾਬੂ ਕੀਤੇ ਗਏ ਹਨ | ਇਹ ਲੁਟੇਰੇ ਸਪਲੈਂਡਰ ਮੋਟਰਸਾਈਕਲ 'ਤੇ ਪਿਸਤੌਲ ...
ਕੈਬਨਿਟ ਮੀਟਿੰਗ ਵਿਚ ਪੰਜਾਬ ਕਸਟਮ ਮਿਲਿੰਗ ਨੀਤੀ ਨੂੰ ਪ੍ਰਵਾਨਗੀ
. . .  1 day ago
ਚੰਡੀਗੜ੍ਹ, 17 ਸਤੰਬਰ - ਪੰਜਾਬ ਕੈਬਨਿਟ ਮੀਟਿੰਗ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਝੋਨੇ ਦੇ ਖਰੀਦ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ | ਇਸ ਦੌਰਾਨ ਸਾਉਣੀ 2021-22 ਲਈ ...
18 ਨਵੇਂ ਸਰਕਾਰੀ ਕਾਲਜਾਂ ਲਈ 160 ਸਹਾਇਕ ਪ੍ਰੋਫੈਸਰਾਂ ਅਤੇ 17 ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਮਨਜ਼ੂਰੀ
. . .  1 day ago
ਚੰਡੀਗੜ੍ਹ, 17 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕੈਬਨਿਟ ਦੀ ਅਗਵਾਈ ਵਿਚ ਐੱਸ.ਬੀ.ਐੱਸ. ਨਗਰ ਵਿਚ 'ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ....
5 ਬੰਗਲਾਦੇਸ਼ੀ ਨਾਗਰਿਕ ਭਾਰਤੀ ਪਾਸਪੋਰਟ ਸਮੇਤ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 17 ਸਤੰਬਰ - ਡੀ.ਸੀ.ਪੀ. (ਏਅਰਪੋਰਟ) ਵਿਕਰਮ ਪੋਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 6 ਦੋਸ਼ੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ 5 ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ...
ਗਾਇਕ ਹਰਜੀਤ ਹਰਮਨ ਦਾ ਕਹਿਣਾ, ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਰੱਖਣਗੇ ਆਪਣਾ ਪੱਖ
. . .  1 day ago
ਚੰਡੀਗੜ੍ਹ, 17 ਸਤੰਬਰ - ਪੰਜਾਬ ਮਹਿਲਾ ਕਮਿਸ਼ਨ ਵਲੋਂ ਪੰਜਾਬੀ ਗਾਇਕ ਹਰਜੀਤ ਹਰਮਨ ਸਮੇਤ ਕਰਨ ਔਜਲਾ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ...
ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤਾ ਗਿਆ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ
. . .  1 day ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਵਲੋਂ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਾਰਜਕਾਰੀ ਮੈਜਿਸਟ੍ਰੇਟ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ ਹੈ ...
ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਵੱਡਾ ਬਿਆਨ
. . .  1 day ago
ਚੰਡੀਗੜ੍ਹ, 17 ਸਤੰਬਰ (ਸੁਰਿੰਦਰ ) - ਪੰਜਾਬ ਦੇ ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਕੋਈ ਵੀ ਬਕਾਇਆ...
ਜੰਗਲਾਤ ਮੰਤਰੀ ਦੀ ਰਿਹਾਇਸ਼ ਵਲ ਮਾਰਚ ਕਰਨਗੇ ਜੰਗਲਾਤ ਕਾਮੇ
. . .  1 day ago
ਨਾਭਾ, 17 ਸਤੰਬਰ (ਕਰਮਜੀਤ ਸਿੰਘ) - ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਫ਼ੈਸਲਾ ਕੀਤਾ ਕਿ ਲੰਮੇ ਸਮੇਂ ਤੋ ਕੰਮ ਕਰਦੇ ਕੱਚੇ ਕਾਮੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਜੰਗਲਾਤ ...
ਬਿਕਰਮ ਸਿੰਘ ਮਜੀਠੀਆ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 1 ਅਕਤੂਬਰ ਤਕ ਮੁਲਤਵੀ
. . .  1 day ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਖ਼ਿਲਾਫ਼ ...
ਮੁੱਖ ਮੰਤਰੀ 20 ਸਤੰਬਰ ਨੂੰ ਬਰਨਾਲਾ ਵਿਖੇ ਸੁਪਰ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਰੱਖਣਗੇ ਨੀਂਹ ਪੱਥਰ
. . .  1 day ago
ਬਰਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਲਾਡੀ) - ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ....
ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਪਾਕਿਸਤਾਨ ਦਾ ਦੌਰਾ ਕੀਤਾ ਰੱਦ
. . .  1 day ago
ਨਵੀਂ ਦਿੱਲੀ, 17 ਸਤੰਬਰ - ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਸਰਕਾਰ ਦੀ ਸੁਰੱਖਿਆ ਚਿਤਾਵਨੀ ਤੋਂ ਬਾਅਦ ਆਪਣਾ ਪਾਕਿਸਤਾਨ ਦਾ ਦੌਰਾ ਰੱਦ ਕਰ...
ਟਿਫ਼ਨ ਬੰਬ ਮਾਮਲੇ ਨਾਲ ਸਬੰਧਿਤ ਗੁਰਮੁਖ ਸਿੰਘ ਰੋਡੇ ਨਾਲ ਜੁੜੇ ਦਰਵੇਸ਼ ਸਿੰਘ 'ਤੇ ਪੁਲਿਸ ਨੇ ਲਾਇਆ ਯੂ. ਏ. ਪੀ. ਏ. ਐਕਟ
. . .  1 day ago
ਮਮਦੋਟ, 17 ਸਤੰਬਰ (ਸੁਖਦੇਵ ਸਿੰਘ ਸੰਗਮ) - ਅਸਲਾ ਅਤੇ ਧਮਾਕਾਖ਼ੇਜ਼ ਸਮਗਰੀ ਤੇ ਹੈਰੋਇਨ ਸਮਗਲਿੰਗ ਦੇ ਦੋਸ਼ ਹੇਠ ਮਮਦੋਟ ਪੁਲਿਸ ਵਲੋਂ ਫੜੇ ਗਏ ਨਜ਼ਦੀਕੀ ਪਿੰਡ ਨਿਹਾਲਾ ਕਿਲਚਾ ਵਾਸੀ ਦਰਵੇਸ਼ ਸਿੰਘ ਖ਼ਿਲਾਫ਼ ਪੁਲਿਸ ਵਲੋਂ ...
ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ - ਰਾਘਵ ਚੱਢਾ
. . .  1 day ago
ਨਵੀਂ ਦਿੱਲੀ, 17 ਸਤੰਬਰ - ਨਵਜੋਤ ਸਿੰਘ ਸਿੱਧੂ 'ਤੇ ਪਲਟਵਾਰ ਕਰਦੇ ਹੋਏ ਆਪ ਦੇ ਆਗੂ ਰਾਘਵ ਚੱਢਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ ਹੈ | ਜ਼ਿਕਰਯੋਗ ਹੈ ਕਿ ਸਿੱਧੂ ਵਲੋਂ ਖੇਤੀ ...
ਪਿੰਡ ਰਾਮਪੁਰ ਵਿਚ ਖ਼ੁਫ਼ੀਆ ਪੁਲਿਸ ਦੀ ਰੇਡ, ਇਕ ਘਰ ਵਿਚੋਂ ਬਰਾਮਦ ਕੀਤੀ ਖ਼ਾਲਿਸਤਾਨੀ ਸਮਗਰੀ
. . .  1 day ago
ਦੋਰਾਹਾ,17 ਸਤੰਬਰ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ) - ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ ਵਿਖੇ ਇਕ ਘਰ ਵਿਚ ਖ਼ੁਫ਼ੀਆ ਏਜੰਸੀਆਂ ਨੇ ਸਵੇਰ ਤੋਂ ਛਾਪਾ ਮਾਰਿਆ। ਜਿਸ ਦੇ ਵਿਚ ਕੁਝ ਖ਼ਾਲਸਾਤਾਨੀ ਸਮਗਰੀ ਤੇ ਪ੍ਰਿੰਟਿੰਗ ਪ੍ਰੈੱਸ ਬਰਾਮਦ ਕੀਤੀ ...
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੱਲ੍ਹ ਤੋਂ ਸ਼ੁਰੂ
. . .  1 day ago
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 18 ਸਤੰਬਰ ਤੋਂ ਸ਼ੁਰੂ ਹੋਵੇਗੀ | ਉਕਤ ਜਾਣਕਾਰੀ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ...
ਕਿਸਾਨੀ ਮੁੱਦੇ 'ਤੇ ਅਕਾਲੀ ਦਲ ਮਗਰਮੱਛ ਦੇ ਅੱਥਰੂ ਵਹਾ ਰਿਹਾ - ਰਾਣਾ ਸੋਢੀ
. . .  1 day ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਅਕਾਲੀ ਦਲ ਕਿਸਾਨੀ ਮੁੱਦੇ 'ਤੇ ਮਗਰਮੱਛ ਦੇ ਅੱਥਰੂ ਵਹਾ ਰਿਹਾ ਹੈ ਅਤੇ ਸਿਆਸਤ ਕੀਤੀ ਜਾ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਮਾਘ ਸੰਮਤ 551

ਅੰਮ੍ਰਿਤਸਰ

ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਇਆ

ਅੰਮਿ੍ਤਸਰ, 25 ਜਨਵਰੀ (ਹਰਮਿੰਦਰ ਸਿੰਘ)-ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਸਬੰਧੀ ਸ਼੍ਰੋਮਣੀ ਕਮੇਟੀ ਵਲੋਂ ਧਾਰਮਿਕ ਸਭਾ ਸੁਸਾਇਟੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਨਗਰ ਕੀਰਤਨ ਸਜਾਇਆ ਗਿਆ | ਇਸ ...

ਪੂਰੀ ਖ਼ਬਰ »

ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਰਲਿਆ-ਮਿਲਿਆ ਹੁੰਗਾਰਾ

ਅੰਮਿ੍ਤਸਰ, 25 ਜਨਵਰੀ (ਹਰਮਿੰਦਰ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪ੍ਰਵਾਨ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਤੇ ਵਧੀਕੀਆਂ ਿਖ਼ਲਾਫ਼ ਦਲ ਖ਼ਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਦਿੱਤੇ ਗਏ ਪੰਜਾਬ ਬੰਦ ਨੂੰ ਅੰਮਿ੍ਤਸਰ 'ਚ ਮਿਲਿਆ ਜੁਲਿਆ ...

ਪੂਰੀ ਖ਼ਬਰ »

ਭੰਡਾਰੀ ਹਸਪਤਾਲ ਦੇ ਪਿਛਲੇ ਪਾਸੇ ਘਰ ਦੇ ਗੈਰਜ 'ਚ ਲੱਗੀ ਅਚਾਨਕ ਅੱਗ, ਵੱਡਾ ਹਾਦਸਾ ਟਲਿਆ

ਅੰਮਿ੍ਤਸਰ, 25 ਜਨਵਰੀ (ਹਰਮਿੰਦਰ ਸਿੰਘ)-ਸਥਾਨਕ ਮਜੀਠਾ ਰੋਡ ਵਿਖੇ ਇਕ ਹਸਪਤਾਲ ਦੇ ਪਿਛਲੇ ਹਿੱਸੇ 'ਚ ਇਕ ਘਰ ਦੇ ਗੈਰਜ਼ 'ਚ ਅਚਾਨਕ ਅੱਗ ਲੱਗਣ ਤੇ ਉਥੇ ਪਏ 8 ਗੈਸ ਸਿੰਲਡਰਾਂ 'ਚੋਂ 2 ਗੈਸ ਸਿੰਲਡਰ ਫ਼ੱਟਣ ਨਾਲ ਹਸਪਤਾਲ ਤੇ ਉਸ ਦੇ ਨੇੜਲੀਆਂ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ | ...

ਪੂਰੀ ਖ਼ਬਰ »

ਠੱਗੀ ਮਾਰਨ ਦੇ ਮਾਮਲੇ 'ਚ ਦੋ ਲੜਕੀਆਂ ਸਣੇ 3 ਿਖ਼ਲਾਫ਼ ਪਰਚਾ ਦਰਜ

ਅੰਮਿ੍ਤਸਰ, 25 ਜਨਵਰੀ (ਰੇਸ਼ਮ ਸਿੰਘ)-ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਸਾਢੇ 9 ਲੱਖ ਦੀ ਠੱਗੀ ਮਾਰਨ ਦੇ ਮਾਮਲੇ 'ਚ ਪੁਲਿਸ ਨੇ ਦੋ ਲੜਕੀਆਂ ਸਣੇ 3 ਿਖ਼ਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ | ਇਹ ਸ਼ਿਕਾਇਤ ਸਤਨਾਮ ਸਿੰਘ ਨੇ ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਦਰਜ ...

ਪੂਰੀ ਖ਼ਬਰ »

ਰਣਜੀਤ ਐਵੀਨਿਊ ਖੇਤਰ 'ਚ ਚੱਲ ਰਹੀਆਂ ਹੁੱਕਾ ਬਾਰਾਂ 'ਤੇ ਪੁਲਿਸ ਵਲੋਂ ਛਾਪੇਮਾਰੀ

ਅੰਮਿ੍ਤਸਰ, 25 ਜਨਵਰੀ (ਰੇਸ਼ਮ ਸਿੰਘ)-ਸ਼ਹਿਰ ਦੇ ਪਾਸ਼ ਖੇਤਰ ਰਣਜੀਤ ਐਵੀ ਨਿਊ 'ਚ ਚਲ ਰਹੀਆਂ ਹੁੱਕਾ ਬਾਰਾਂ ਤੇ ਬਿਨਾਂ ਮਨਜ਼ੂਰੀ ਸ਼ਰਾਬ ਪਿਲਾਉਣ ਵਾਲੇ ਅੱਡਿਆਂ ਿਖ਼ਲਾਫ਼ ਪੁਲਿਸ ਸਰਗਰਮ ਹੋ ਗਈ ਹੈ | ਇਸੇ ਤਹਿਤ ਹੀ ਤਿੰਨ ਹੁੱਕਾ ਬਾਰਾਂ 'ਚ ਛਾਪੇਮਾਰੀ ਕਰ ਕੇ ਪੁਲਿਸ ...

ਪੂਰੀ ਖ਼ਬਰ »

ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ

ਸੁਲਤਾਨਵਿੰਡ, 25 ਜਨਵਰੀ (ਗੁਰਨਾਮ ਸਿੰਘ ਬੁੱਟਰ)-ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਇਕ ਔਰਤ ਨੂੰ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਲ ਹੋਈ ਹੈ | ਇਸ ਸਬੰਧੀ ਥਾਣਾ ਸੁਲਤਾਨਵਿੰਡ ਦੇ ਮੁਖੀ ਐਸ. ਆਈ. ਨਰੈਣ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ...

ਪੂਰੀ ਖ਼ਬਰ »

ਪੁਲਿਸ ਥਾਣਾ ਵੇਰਕਾ ਵਲੋਂ ਦੋ ਹੋਰ ਨਸ਼ਾ ਤਸਕਰ ਗਿ੍ਫ਼ਤਾਰ

ਵੇਰਕਾ, 25 ਜਨਵਰੀ (ਪਰਮਜੀਤ ਸਿੰਘ ਬੱਗਾ)-ਨਸ਼ਾ ਤਸਕਰਾਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਪੁਲਿਸ ਥਾਣਾ ਵੇਰਕਾ ਦੀ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ 2 ਹੋਰ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਥਾਣਾ ਮੁਖੀ ਐਸ. ਆਈ. ਨਿਸ਼ਾਨ ਸਿੰਘ ਨੇ ਦੱਸਿਆ ਕਿ ਬੀਤੇ ਦਿਨ ...

ਪੂਰੀ ਖ਼ਬਰ »

ਲਾਰੰਸ ਰੋਡ 'ਤੇ ਗੋਲੀਆਂ ਚੱਲੀਆਂ, ਦੋ ਜ਼ਖ਼ਮੀ

ਅੰਮਿ੍ਤਸਰ, 25 ਜਨਵਰੀ (ਰੇਸ਼ਮ ਸਿੰਘ)-ਬੀਤੀ ਦੇਰ ਰਾਤ ਲਾਰੰਸ ਰੋਡ 'ਤੇ ਨੌਜਵਾਨਾਂ ਦੇ ਦੋ ਧੜਿਆਂ 'ਚ ਮਾਮੂਲੀ ਤਕਰਾਰ ਹੋਣ 'ਤੇ ਇਕ ਧਿਰ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਦੋ ਨੌਜਵਾਨ ਜ਼ਖ਼ਮੀ ਹੋ ਗਏ | ਮਿਲੇ ਵੇਰਵਿਆਂ ਅਨੁਸਾਰ ਉਕਤ ਨੌਜਵਾਨ ਇਥੇ ਲਾਰੰਸ ...

ਪੂਰੀ ਖ਼ਬਰ »

ਸਬ-ਇੰਸਪੈਕਟਰ ਸਤਪਾਲ ਸਿੰਘ ਨੇ ਚਾਰਜ ਸੰਭਾਲਿਆ

ਚੌਕ ਮਹਿਤਾ, 25 ਜਨਵਰੀ (ਜਗਦੀਸ਼ ਸਿੰਘ ਬਮਰਾਹ)-ਪੁਲਿਸ ਥਾਣਾ ਮਹਿਤਾ ਚੌਕ ਦੇ ਨਵੇਂ ਮੁੱਖ ਅਫਸਰ ਵਜੋਂ ਸ: ਸਤਪਾਲ ਸਿੰਘ ਨੇ ਚਾਰਜ ਸੰਭਾਲ ਲਿਆ ਹੈ | ਉਹ ਅੰਮਿ੍ਤਸਰ ਦਿਹਾਤੀ ਦੇ ਨਾਰਕੋਟਿਕ ਸੈੱਲ ਤੋਂ ਬਦਲ ਕੇ ਇਥੇ ਆਏ ਹਨ | ਵਰਣਨਯੋਗ ਹੈ ਕਿ ਉਹ ਪਹਿਲਾਂ ਵੀ ਇਸੇ ਥਾਣੇ ...

ਪੂਰੀ ਖ਼ਬਰ »

ਅਮਰੀਕਾ 'ਚ ਖ਼ਾਲਸਾ 'ਵਰਸਿਟੀ ਸਥਾਪਿਤ ਕਰਨ 'ਚ ਸਹਿਯੋਗ ਦੇਣ ਵਾਲੇ ਮਨਜੀਤ ਸਿੰਘ ਧਾਲੀਵਾਲ ਦਾ ਸ਼ੋ੍ਰਮਣੀ ਕਮੇਟੀ ਵਲੋਂ ਸਨਮਾਨ

ਅੰਮਿ੍ਤਸਰ, 25 ਜਨਵਰੀ (ਹਰਮਿੰਦਰ ਸਿੰਘ)-ਅਮਰੀਕਾ ਦੇ ਸ਼ਹਿਰ ਬੈਲਿੰਗਹੈਮ 'ਚ ਖ਼ਾਲਸਾ ਯੂਨੀਵਰਸਿਟੀ ਸਥਾਪਿਤ ਕਰਨ ਲਈ 125 ਏਕੜ ਜ਼ਮੀਨ ਦੇਣ ਵਾਲੇ ਸਿੱਖ ਮਨਜੀਤ ਸਿੰਘ ਧਾਲੀਵਾਲ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ | ਸ੍ਰੀ ਹਰਿਮੰਦਰ ਸਾਹਿਬ ਵਿਖੇ ...

ਪੂਰੀ ਖ਼ਬਰ »

ਪਿੰਡ ਘੋਨੇਵਾਹਲਾ ਨੂੰ ਜਾਂਦੀ ਸੜਕ 'ਤੇ ਪਏ ਟੋਏ, ਲੋਕ ਪ੍ਰੇਸ਼ਾਨ

ਰਮਦਾਸ, 25 ਜਨਵਰੀ (ਜਸਵੰਤ ਸਿੰਘ ਵਾਹਲਾ)-ਰਮਦਾਸ ਤੋਂ ਪਿੰਡ ਘੋਨੇਵਾਹਲਾ, ਮਾਛੀਵਾਹਲਾ ਨੂੰ ਜੋ ਸੜਕ ਜਾਂਦੀ ਹੈ ਉਸ ਸੜਕ 'ਤੇ ਥਾਂ-ਥਾਂ ਟੋਏ ਪਏ ਹੋਏ ਹਨ ਤੇ ਇਕ ਪੁਲੀ ਲੰਮੇ ਸਮੇਂ ਤੋਂ ਟੁੱਟੀ ਪਈ ਹੋਈ ਹੈ | ਇਸ ਪੁਲੀ ਨਾਲ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ | ਸੜਕ ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਅਜਨਾਲਾ, 25 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਪ੍ਰਬੰਧਕ ਕਮੇਟੀ ਵਲੋਂ ਨਗਰ ਕੀਰਤਨ ਸਜਾਇਆ ਗਿਆ, ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਮੁੜ ...

ਪੂਰੀ ਖ਼ਬਰ »

ਮਾਊਾਟ ਲਿਟਰਾ ਜੀ ਸਕੂਲ ਵਿਖੇ ਅਜੋਕੇ ਹਲਾਤਾਂ ਦੇ ਮੱਦੇਨਜ਼ਰ ਪੈਨਲ ਚਰਚਾ ਕਰਵਾਈ

ਅੰਮਿ੍ਤਸਰ, 25 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਮਾਊਾਟ ਲਿਟਰਾ ਜੀ ਸਕੂਲ ਵਿਖੇ ਭਾਰਤੀ ਲੋਕਤੰਤਰ ਦੀ ਵਰਤਮਾਨ ਸਥਿਤੀ ਤੇ ਉਸ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਤੇ ਸਾਧਨਾਂ 'ਤੇ ਪੈਨਲ ਚਰਚਾ ਕਰਵਾਈ ਗਈ | ਜਿਸ 'ਚ ਵਿਸ਼ੇਸ਼ ਤੌਰ 'ਤੇ ਡਾ: ਜਗਰੂਪ ਸਿੰਘ ਮੁੱਖੀ, ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ (ਟਕਸਾਲੀ) ਦੀ ਕੋਰ ਕਮੇਟੀ ਦੀ ਬੈਠਕ ਜਲੰਧਰ 'ਚ 28 ਨੂੰ

ਅੰਮਿ੍ਤਸਰ, 25 ਜਨਵਰੀ (ਹਰਮਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਕੋਰ ਕਮੇਟੀ ਦੀ ਬੈਠਕ 28 ਜਨਵਰੀ ਨੂੰ ਜਲੰਧਰ ਵਿਖੇ ਰੱਖੀ ਗਈ ਹੈ | ਪਾਰਟੀ ਦੇ ਮੁੱਖ ਦਫ਼ਤਰ ਅੰਮਿ੍ਤਸਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਲੋਂ ...

ਪੂਰੀ ਖ਼ਬਰ »

ਬਾਵਾ ਲਾਲ ਦਿਆਲ ਦਾ ਜਨਮ ਦਿਹਾੜਾ ਅੱਜ ਮਨਾਇਆ ਜਾਵੇਗਾ

ਅੰਮਿ੍ਤਸਰ, 25 ਜਨਵਰੀ (ਅ. ਬ.)-ਬਾਵਾ ਲਾਲ ਦਿਆਲ ਨੂੰ ਅਚਾਰਿਆ ਰਾਮਾਨੰਦ ਵਲੋਂ ਸਥਾਪਿਤ ਵੈਸ਼ਣਵ ਮਤ ਦਾ ਵਿਸ਼ਾਲ ਥੰਮ ਮੰਨਿਆ ਜਾਂਦਾ ਹੈ | ਬਾਵਾ ਲਾਲ ਦਿਆਲ ਦਾ ਜਨਮ ਕਸੂਰ (ਪਾਕਿਸਤਾਨ) 'ਚ ਭੋਲਾਰਾਮ ਤੇ ਕਿ੍ਸ਼ਨਾ ਦੇਵੀ ਦੇ ਘਰ ਹੋਇਆ | ਚੇਤਨ ਸਵਾਮੀ ਨੇ ਬਾਬਾ ਲਾਲ ਜੀ ਨੂੰ ...

ਪੂਰੀ ਖ਼ਬਰ »

ਕੌ ਾਸਲਰ ਹੁੰਦਲ ਵਲੋਂ ਨਗਰ ਨਿਗਮ ਦੀ ਟੀਮ ਨਾਲ ਵਾਰਡ ਨੰ: 20 ਦਾ ਦੌਰਾ

ਵੇਰਕਾ, 25 ਜਨਵਰੀ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਦੀ ਵਾਰਡ ਨੰ: 20 ਅਧੀਨ ਆਉਂਦੇ ਇਲਾਕੇ ਗੁਰੂ ਨਗਰ ਤੇ ਸੰਤ ਨਗਰ 'ਚ ਲੋਕਾਂ ਦੇ ਘਰਾਂ 'ਚ ਸਪਲਾਈ ਕੀਤੇ ਗਏ ਪੀਣ ਵਾਲੇ ਪਾਣੀ 'ਚ ਗੰਦਗੀ ਆਉਣ ਕਾਰਨ ਪੈਦਾ ਹੋਈ ਮੁਸ਼ਕਿਲ ਸਬੰਧੀ ਜਾਣਕਾਰੀ ਮਿਲਣ 'ਤੇ ਉਸ ਦੇ ਪੱਕੇ ਹੱਲ ਲਈ ਸੀਵਰੇਜ ਤੇ ਵਾਟਰ ਸਪਲਾਈ ਵਿਭਾਗ ਅੰਮਿ੍ਤਸਰ ਦੇ ਡਿਪਟੀ ਚੇਅਰਮੈਨ ਤੇ ਮੌਜੂਦਾ ਕੌਾਸਲਰ ਨਵਦੀਪ ਸਿੰਘ ਹੁੰਦਲ ਦੁਆਰਾ ਨਗਰ ਨਿਗਮ ਦੇ ਐਸ. ਡੀ. ਓ. ਹਰਿੰਦਰ ਸਿੰਘ ਤੇ ਜੇ. ਈ. ਕੁਲਵੰਤ ਸਿੰਘ ਦੀ ਅਗਵਾਈ 'ਚ ਪੁੱਜੀ ਟੀਮ ਨਾਲ ਇਲਾਕੇ ਦਾ ਦੌਰਾ ਕਰ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਦਰਪੇਸ਼ ਮੁਸ਼ਕਿਲ ਦੇ ਹੱਲ ਲਈ ਜਾਂਚ ਵੀ ਕੀਤੀ | ਇਸ ਦੌਰਾਨ ਐਸ. ਡੀ. ਓ. ਹਰਿੰਦਰ ਸਿੰਘ ਨੇ ਦੱਸਿਆ ਕਿ ਅਣ ਅਧਿਕਾਰਤ ਕਾਲੋਨੀ 'ਚ ਪੀਣ ਵਾਲੇ ਪਾਣੀ ਦੇ ਪਾਈਪ ਨੁਕਸਾਨੇ ਜਾਣ ਕਾਰਨ ਪੀਣ ਵਾਲੇ ਪਾਣੀ 'ਚ ਗੰਦਗੀ ਦੀ ਮਿਲਾਵਟ ਹੋਕੇ ਆ ਰਹੀ ਹੈ, ਜਿਸ ਨੂੰ ਜਲਦ ਠੀਕ ਕਰਵਾ ਦਿੱਤਾ ਜਾਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ 'ਚ ਸੀਵਰੇਜ਼ ਤੇ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਨਗਰ ਨਿਗਮ ਦੇ ਮਨਜੂਰਸ਼ੁਦਾ ਠੇਕੇਦਾਰਾਂ ਰਾਹੀਂ ਹੀ ਲੈਣ | ਇਸ ਮੌਕੇ ਯਾਦਵਿੰਦਰ ਸਿੰਘ, ਸਵਿੰਦਰ ਸਿੰਘ ਧੁੱਪਸੜੀ, ਗੁਰਮੀਤ ਸਿੰਘ, ਬਾਊ ਵਿਜੈ ਕੁਮਾਰ, ਰਜਿੰਦਰ ਕਾਲਾ, ਪ੍ਰਧਾਨ ਜਸਵੰਤ ਸਿੰਘ, ਪ੍ਰਗਟ ਸਿੰਘ, ਸ਼ੀਬੂ ਵੇਰਕਾ, ਪਿ੍ੰਸ ਟੰਡਨ, ਦੀਪਕ ਭੋਲ ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਮਹਿਤਾ ਨੰਗਲ ਸ਼ਾਮ ਸਿੰਘ ਯਾਦਗਰੀ ਗੇਟ ਦਾ ਰੱਖਿਆ ਨੀਂਹ ਪੱਥਰ

ਚੌਕ ਮਹਿਤਾ, 25 ਜਨਵਰੀ (ਧਰਮਿੰਦਰ ਸਿੰਘ ਸਦਾਰੰਗ)-ਬੀਤੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੰਗਲ ਨੂੰ ਸੈਲਫ ਸਮਾਰਟ ਸਕੂਲ ਬਣਾਉਣ ਲਈ ਗ੍ਰਾਮ ਪੰਚਾਇਤ ਉਦੋਨੰਗਲ ਤੇ ਸਮੂਹ ਸਕੂਲ ਸਟਾਫ਼ ਦੇ ਸਹਿਯੋਗ ਨਾਲ ਸ਼ਾਮ ਸਿੰਘ ਯਾਦਗਾਰੀ ਗੇਟ ਦੀ ਉਸਾਰੀ ਦਾ ਕੰਮ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਭਗਤਾਂ ਵਾਲਾ ਵਿਖੇ ਮਨਾਇਆ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ

ਅੰਮਿ੍ਤਸਰ, 25 ਜਨਵਰੀ (ਹਰਮਿੰਦਰ ਸਿੰਘ)-ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਭਗਤਾਂ ਵਾਲਾ ਵਿਖੇ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ...

ਪੂਰੀ ਖ਼ਬਰ »

ਵਿਧਾਇਕ ਦਰਸ਼ਨ ਸਿੰਘ ਬਰਾੜ ਦਾ ਸਠਿਆਲਾ ਵਿਖੇ ਸਵਾਗਤ

ਸਠਿਆਲਾ, 25 ਜਨਵਰੀ (ਸਫਰੀ)-ਪੰਜਾਬ ਦੇ ਸਾਬਕਾ ਮੰਤਰੀ ਤੇ ਹਲਕਾ ਬਾਘਾ ਪੁਰਾਣਾ ਤੋਂ ਮੌਜੂਦਾ ਵਿਧਾਇਕ ਦਰਸ਼ਨ ਸਿੰਘ ਬਰਾੜ ਸ੍ਰੀ ਦਰਬਾਰ ਸਾਹਿਬ ਬਾਬਾ ਬਕਾਲਾ ਵਿਖੇ ਨਤਮਸਤਕ ਹੋ ਕੇ ਜਦ ਸਠਿਆਲਾ ਵਿਖੇ ਪੁੱਜੇ ਤਾਂ ਉਨ੍ਹਾਂ ਦਾ ਨਿੱਘਾ ਸਵਾਗਤ ਕਾਂਗਰਸੀ ਵਰਕਰ ਸਰਪੰਚ ...

ਪੂਰੀ ਖ਼ਬਰ »

ਪਾਵਰਕਾਮ ਵਲੋਂ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ਨੂੰ 40.42 ਲੱਖ ਦਾ ਜੁਰਮਾਨਾ

ਅੰਮਿ੍ਤਸਰ, 25 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀਆਂ ਵੱਖ-ਵੱਖ ਟੀਮਾਂ ਵਲੋਂ ਅਚਨਚੇਤ ਛਾਪੇਮਾਰੀ ਕੀਤੀ ਗਈ ਜਿਸ 'ਚ ਬਿਜਲੀ ਚੋਰੀ ਕਰਨ ਵਾਲੇ ਖ਼ਪਤਕਾਰਾਂ ਨੂੰ ਭਾਰੀ ਜੁਰਮਾਨੇ ਪਾਏ ਗਏ | ਇਸ ਸਬੰਧੀ ਐਸ. ਈ. ਹੈੱਡ ਕੁਆਰਟਰ ਇੰਜੀ: ...

ਪੂਰੀ ਖ਼ਬਰ »

ਗਣਤੰਤਰ ਦਿਵਸ 'ਤੇ ਡੀ. ਐਸ. ਪੀ. ਹਰਵਿੰਦਰਪਾਲ ਸਿੰਘ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਹੋਣਗੇ ਸਨਮਾਨਿਤ

ਅੰਮਿ੍ਤਸਰ, 25 ਜਨਵਰੀ (ਰੇਸ਼ਮ ਸਿੰਘ)-26 ਜਨਵਰੀ ਨੂੰ ਮਨਾਏ ਜਾ ਰਹੇ ਗਣੰਤਤਰ ਦਿਵਸ ਮੌਕੇ ਪੰਜਾਬ ਪੁਲਿਸ ਦੇ ਬਹਾਦਰ ਅਧਿਕਾਰੀਆਂ ਦੀ ਸੂਚੀ 'ਚ ਅੰਮਿ੍ਤਸਰ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਦੇ ਡੀ. ਐਸ. ਪੀ. ਹਰਵਿੰਦਰ ਸਿੰਘ ਦਾ ਨਾਂਅ ਪ੍ਰਮੁਖਤਾ ਨਾਲ ਸ਼ਾਮਿਲ ਕੀਤਾ ਗਿਆ ...

ਪੂਰੀ ਖ਼ਬਰ »

ਅੰਮਿ੍ਤਸਰ 'ਚ ਨਸ਼ਾ ਮੁਕਤੀ ਲਈ 'ਦਰਪਣ' ਵੈੱਬਸਾਈਟ ਸਰਕਾਰੀਆ ਵਲੋਂ ਸ਼ੁਰੂ

ਅੰਮਿ੍ਤਸਰ, 25 ਜਨਵਰੀ (ਰੇਸ਼ਮ ਸਿੰਘ)-ਡੀ. ਸੀ. ਸ਼ਿਵਦੁਲਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਨ ਲਾਇਨ ਸੇਵਾ ਸ਼ੁਰੂ ਕਰਨ ਦੀ ਪਹਿਲ ਕੀਤੀ ਹੈ | 'ਦਰਪਣ' ਨਾਂਅ ਦੇ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਵਾਲਾ ਅੰਮਿ੍ਤਸਰ ਜ਼ਿਲ੍ਹਾ ਸੂਬੇ ਦਾ ਪਹਿਲਾ ਜ਼ਿਲ੍ਹਾ ਹੈ, ਜਿਥੇ ਨਸ਼ੇ ...

ਪੂਰੀ ਖ਼ਬਰ »

ਭਾਰਤ, ਨਿਪਾਲ, ਭੂਟਾਨ ਸਮਰਸਥਾ ਸੋਸ਼ਲ ਮਿਸ਼ਨ ਯਾਤਰਾ ਦਾ ਸ੍ਰੀ ਹਰਿਮੰਦਰ ਸਾਹਿਬ ਤੋਂ ਅਗਾਜ਼

ਅੰਮਿ੍ਤਸਰ, 25 ਜਨਵਰੀ (ਹਰਮਿੰਦਰ ਸਿੰਘ)-ਤਿੰਨ ਰਾਸ਼ਟਰ ਭਾਰਤ, ਨਿਪਾਲ ਤੇ ਭੂਟਾਨ ਦੇ ਸਮਰਸਥਾ ਸੋਸ਼ਲ ਮਿਸ਼ਨ ਯਾਤਰਾ ਦੀ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਨਿਪਾਲ ਦੇ ਪਹਿਲੇ ਉਪ ਰਾਸ਼ਟਰਪਤੀ ਦੇ ਵਿਸ਼ੇਸ਼ ਸਲਾਹਕਾਰ ਸ੍ਰੀ ਮਹਾਂਵੀਰ ਪ੍ਰਸਾਦ ...

ਪੂਰੀ ਖ਼ਬਰ »

ਸਿੱਖਿਆ ਸਕੱਤਰ ਵਲੋਂ ਸਰਹੱਦੀ ਇਲਾਕੇ ਦੇ ਸਕੂਲਾਂ ਦਾ ਦੌਰਾ

ਅਟਾਰੀ, 25 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ)-ਸਿੱਖਿਆ ਸਕੱਤਰ ਪੰਜਾਬ ਕਿ੍ਸ਼ਨ ਕੁਮਾਰ ਵਲੋਂ ਅੰਮਿ੍ਤਸਰ ਜ਼ਿਲ੍ਹੇ ਦੇ ਅਖੀਰਲੇ ਸਰਹੱਦੀ ਕਸਬੇ ਅਟਾਰੀ ਦੇ ਵਿਚਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਸਰਕਾਰੀ ਕੰਨਿਆਂ ਹਾਈ ਸਕੂਲ ਦਾ ਦੌਰਾ ਕੀਤਾ | ਸਿੱਖਿਆ ਸਕੱਤਰ ...

ਪੂਰੀ ਖ਼ਬਰ »

ਆਈ. ਡੀ. ਹੈਕ ਕਰ ਕੇ ਦੁਰਵਰਤੋਂ ਕਰਨ ਵਾਲੇ ਨੌਜਵਾਨ ਿਖ਼ਲਾਫ਼ ਪਰਚਾ ਦਰਜ

ਅੰਮਿ੍ਤਸਰ, 25 ਜਨਵਰੀ (ਰੇਸ਼ਮ ਸਿੰਘ)-ਇਕ ਲੜਕੀ ਦੀ ਸੋਸ਼ਲ ਮੀਡੀਆ 'ਤੇ ਆਈ. ਡੀ. ਹੈਕ ਕਰ ਕੇ ਉਸ ਦੀ ਦੁਰਵਰਤੋਂ ਕਰਨ ਵਾਲੇ ਨੌਜਵਾਨ ਿਖ਼ਲਾਫ਼ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ | ਇਹ ਸ਼ਿਕਾਇਤ ਥਾਣਾ ਗੇਟ ਹਕੀਮਾਂ ਦੀ ਪੁਲਿਸ ਨੂੰ ਹਰਮਨ ਨਾਂਅ ਦੀ ਇਕ ਕੁੜੀ ਨੇ ਦਰਜ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ 2 ਕਰੋੜ 75 ਲੱਖ ਦੀ ਹੈਰੋਇਨ ਸਣੇ 3 ਕਾਬੂ

ਅਟਾਰੀ, 25 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ)-ਸਪੈਸ਼ਲ ਟਾਸਕ ਫੋਰਸ ਅੰਮਿ੍ਤਸਰ ਦਿਹਾਤੀ ਵਲੋਂ ਦੋ ਵੱਖ-ਵੱਖ ਮਾਮਲਿਆਂ 'ਚ 3 ਵਿਅਕਤੀਆਂ ਨੂੰ ਕਾਬੂ ਕਰਦਿਆਂ 2 ਕਰੋੜ 75 ਲੱਖ ਰੁਪਏ ਦੇ ਕੌਮਾਂਤਰੀ ਮੁੱਲ ਵਾਲੀ 525 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਿਲ ਕੀਤੀ ਗਈ ਹੈ ...

ਪੂਰੀ ਖ਼ਬਰ »

ਸਠਿਆਲਾ ਸਕੂਲ 'ਚ ਰਾਸ਼ਟਰੀ ਵੋਟਰ ਦਿਵਸ ਮਨਾਇਆ

ਸਠਿਆਲਾ, 25 ਜਨਵਰੀ (ਸਫਰੀ)-ਸਰਕਾਰੀ ਕੰਨਿਆ ਹਾਈ ਸਕੂਲ ਸਠਿਆਲਾ ਵਿਖੇ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਰਾਸ਼ਟਰੀ ਦਿਵਸ ਐਸ. ਡੀ. ਐਮ. ਮੇਜਰ ਡਾ: ਸੁਮਿਤਾ ਮੁੱਧ ਬਾਬਾ ਬਕਾਲਾ ਦੀ ਨਿਗਰਾਨੀ ਹੇਠ ਮਨਾਇਆ ਗਿਆ | ਇਸ ਮੌਕੇ ਮੈਡਮ ਰਵੀਇੰਦਰ ਕੌਰ ਨੇ ਬੱਚਿਆਂ ਤੇ ...

ਪੂਰੀ ਖ਼ਬਰ »

ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਝੀਤਾ ਕਲਾਂ 'ਚ ਨਗਰ ਕੀਰਤਨ ਸਜਾਇਆ

ਮਾਨਾਂਵਾਲਾ, 25 ਜਨਵਰੀ (ਗੁਰਦੀਪ ਸਿੰਘ ਨਾਗੀ)-ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਬਾਬਾ ਜੀਵਨ ਸਿੰਘ, ਪੱਤੀ ਗਾਜੀ ਕੀ ਪਿੰਡ ਝੀਤਾ ਕਲਾਂ ਤੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਗੁਰਦੁਆਰਾ ਬਾਬਾ ...

ਪੂਰੀ ਖ਼ਬਰ »

ਅਧਿਆਪਕਾ ਦਾ ਲੁਟੇਰੇ ਮੋਬਾਈਲ ਖੋਹ ਕੇ ਫਰਾਰ

ਅੰਮਿ੍ਤਸਰ, 25 ਜਨਵਰੀ (ਰੇਸ਼ਮ ਸਿੰਘ)-ਸਕੂਲੀ ਵਿਦਿਆਰਥੀਆਂ ਦਾ ਟੂਰ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾ ਲਈ ਆਈ ਇਕ ਸਕੂਲ ਅਧਿਆਪਕਾ ਦਾ ਲੁਟੇਰੇ ਮੋਬਾਈਲ ਫੋਨ ਖੋਹ ਕੇ ਲੈ ਗਏ | ਪ੍ਰੀਤੀ ਟੰਡਨ ਨੇ ਥਾਣਾ ਰਾਮ ਬਾਗ ਦੀ ਪੁਲਿਸ ਨੂੰ ਦੱਸਿਆ ਕਿ ਉਹ ਜਦੋਂ ਸਕੂਲ ਦੇ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੱਕੀ ਮੰਗਾਂ ਸਬੰਧੀ ਮੀਟਿੰਗ

ਬਿਆਸ, 25 ਜਨਵਰੀ (ਪਰਮਜੀਤ ਸਿੰਘ ਰੱਖੜਾ)- ਪੈਨਸ਼ਨਰਜ ਐਸਸੋਸੀਏਸ਼ਨ ਰਈਆ ਮੰਡਲ ਬਿਆਸ ਦੀ ਮੀਟਿੰਗ ਸਾਥੀ ਮਨਜੀਤ ਸਿੰਘ ਗੁੰਨੋਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਪਾਵਰਕਾਮ ਤੋਂ ਪੁਰਜ਼ੋਰ 200 ਯੂਨਿਟਾਂ ਦੀ ਮੰਗ ਤੇ ਛੇਵਾਂ ਤਨਖ਼ਾਹ ਕਮਿਸ਼ਨ ਦੇਣ, ਡੀ. ਏ. ਦਾ ਬਕਾਇਆ ...

ਪੂਰੀ ਖ਼ਬਰ »

ਸ਼ਰਾਬ ਤੇ ਨਕਦੀ ਚੋਰੀ

ਅੰਮਿ੍ਤਸਰ, 25 ਜਨਵਰੀ (ਰੇਸ਼ਮ ਸਿੰਘ)-ਹਾਥੀ ਗੇਟ ਦੇ ਬਾਹਰ ਸ਼ਰਾਬ ਦੇ ਠੇਕੇ ਦਾ ਤਾਲਾ ਤੋੜ ਕੇ ਚੋਰਾਂ ਵਲੋਂ ਸ਼ਰਾਬ ਦੀਆਂ ਪੇਟੀਆਂ ਚੋਰੀ ਕਰ ਲਈਆਂ ਤੇ ਇਕ ਹੋਰ ਦੁਕਾਨ ਦਾ ਤਾਲਾ ਤੋੜ ਕੇ ਇਕ ਲੱਖ ਤੋਂ ਵਧੇਰੇ ਚੋਰੀ ਕਰ ਲਈ ਪੁਲਿਸ ਵਲੋਂ ਪਰਚੇ ਦਰਜ ਕਰ ਕੇ ਚੋਰਾਂ ਦੀ ਭਾਲ ...

ਪੂਰੀ ਖ਼ਬਰ »

ਯਾਦਵਿੰਦਰਾ ਸਕੂਲ ਸੁਲਤਾਨਵਿੰਡ ਵਿਖੇ 2 ਰੋਜ਼ਾ ਬੈਡਮਿੰਟਨ ਟੂਰਨਾਮੈਂਟ ਸ਼ੁਰੂ

ਸੁਲਤਾਨਵਿੰਡ, 25 ਜਨਵਰੀ (ਗੁਰਨਾਮ ਸਿੰਘ ਬੁੱਟਰ)-ਸਥਾਨਕ ਯਾਦਵਿੰਦਰਾ ਪਬਲਿਕ ਹਾਈ ਸਕੂਲ ਸੁਲਤਾਨਵਿੰਡ ਲਿੰਕ ਰੋਡ ਵਿਖੇ 2 ਰੋਜ਼ਾ ਬੈੱਡਮਿੰਟਨ ਟੂਰਨਾਮੈਂਟ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਏ. ਸੀ. ਪੀ. ਸਾਊਥ ਸੁਸ਼ੀਲ ਕੁਮਾਰ ਤੇ ਟੀ. ਵੀ. ਕਲਾਕਾਰ ਅਰਵਿੰਦਰ ਭੱਟੀ ...

ਪੂਰੀ ਖ਼ਬਰ »

ਸਰੂਪ ਰਾਣੀ ਸਰਕਾਰੀ ਕਾਲਜ 'ਚ 47ਵਾਂ ਡਿਗਰੀ ਵੰਡ ਸਮਾਰੋਹ ਕਰਵਾਇਆ

ਅੰਮਿ੍ਤਸਰ, 25 ਜਨਵਰੀ (ਹਰਜਿੰਦਰ ਸਿੰਘ ਸ਼ੈਲੀ)-ਸਥਾਨਕ ਸਰੂਪ ਰਾਣੀ ਸਰਕਾਰੀ ਕਾਲਜ (ਲੜਕੀਆਂ) ਵਿਖੇ 47ਵਾਂ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ | ਸਮਾਰੋਹ ਦੇ ਮੁਖ ਮਹਿਮਾਨ ਸਹਾਇਕ ਡਾਇਰੈਕਟਰ ਉਚੇਰੀ ਸਿੱਖਿਆ (ਕਾਲਜ) ਡਾ: ਲਖਵਿੰਦਰ ਸਿੰਘ ਗਿੱਲ ਨੇ 750 ਦੇ ਕਰੀਬ ...

ਪੂਰੀ ਖ਼ਬਰ »

ਨਵਨਿਯੁਕਤ ਪ੍ਰਧਾਨ ਅਮਨਦੀਪ ਸਿੰਘ ਛੀਨਾ ਦਾ ਸਨਮਾਨ

ਅੰਮਿ੍ਤਸਰ, 25 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਗੱਲ੍ਹਾ ਆੜਤੀਆਂ ਐਸੋਸੀਏਸ਼ਨ ਦੇ ਨਵਨਿਯੁਕਤ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੂੰ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਛੀਨਾ ਨੇ ਕਿਹਾ ਕਿ ...

ਪੂਰੀ ਖ਼ਬਰ »

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਸ. ਸ. ਸ. ਸਕੂਲ ਕੱਥੂਨੰਗਲ ਵਿਖੇ ਅਚਨਚੇਤ ਚੈਕਿੰਗ

ਕੱਥੂਨੰਗਲ, 25 ਜਨਵਰੀ (ਦਲਵਿੰਦਰ ਸਿੰਘ ਰੰਧਾਵਾ)-ਸਿੱਖਿਆ ਵਿਭਾਗ 'ਚ ਬਤੌਰ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਜ਼ਿਲ੍ਹਾ ਗੁਰਦਾਸਪੁਰ 'ਚ ਮੀਟਿੰਗ ਦੌਰਾਨ ਜ਼ਿਲ੍ਹਾ ਅੰਮਿ੍ਤਸਰ ਦੇ ਕਈ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ, ਜਿਸ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਐਲੀਮੈਂਟਰੀ ਟੀਚਰ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ 2 ਨੂੰ

ਅਜਨਾਲਾ, 25 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਰਜਿ. ਦੀ ਇਕ ਸੂਬਾ ਪੱਧਰੀ ਮੀਟਿੰਗ 2 ਫਰਵਰੀ ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਹੋਵੇਗੀ | ਇਸ ਸਬੰਧੀ ਇਥੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਐਲੀਮੈਂਟਰੀ ਟੀਚਰ ...

ਪੂਰੀ ਖ਼ਬਰ »

ਗਣਤੰਤਰ ਦਿਵਸ ਮੌਕੇ ਸ਼ਹਿਰ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ, ਪੁਲਿਸ ਵਲੋਂ ਫਲੈਗ ਮਾਰਚ

ਅੰਮਿ੍ਤਸਰ, 25 ਜਨਵਰੀ (ਰੇਸ਼ਮ ਸਿੰਘ)-26 ਜਨਵਰੀ ਨੂੰ ਮਨਾਏ ਜਾ ਰਹੇ ਗਣਤੰਤਰ ਦਿਵਸ ਮੌਕੇ ਸ਼ਹਿਰ 'ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਪੂਰੇ ਸ਼ਹਿਰ ਨੂੰ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ | ਮੁੱਖ ਸਗਾਮਮ ਵਾਲੀ ਥਾਂ ਗੁਰੂ ਨਾਨਕ ਦੇਵ ...

ਪੂਰੀ ਖ਼ਬਰ »

ਚੋਰਾਂ ਨੇ ਮੋਟਰਸਾਈਕਲ ਚੋਰੀ ਕਰ ਕੇ ਨਹਿਰ 'ਚ ਸੁੱਟਿਆ

ਰਈਆ, 25 ਜਨਵਰੀ (ਸ਼ਰਨਬੀਰ ਸਿੰਘ ਕੰਗ)-ਰਈਆ ਵਿਖੇ ਬੀਤੀ ਰਾਤ ਚੋਰਾਂ ਵਲੋਂ ਇਕ ਮੋਟਰਸਾਈਕਲ ਚੋਰੀ ਕਰ ਕੇ ਥੋੜੀ ਦੂਰ ਲਿਜਾ ਕੇ ਨਹਿਰ 'ਚ ਸੁੱਟੇ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਮੋਟਰਸਾਈਕਲ ਦੇ ਮਾਲਕ ਰਣਜੀਤ ਸਿੰਘ ਸੰਧੂ ਨੇ ਦੱਸਿਆ ਕਿ ਮੇਰਾ ਮੋਟਰਸਾਈਕਲ ਹਾਂਡਾ ...

ਪੂਰੀ ਖ਼ਬਰ »

ਆਰ. ਐਮ. ਪੀ. ਆਈ. ਤੇ ਕਸ਼ਮੀਰੀ ਪ੍ਰਵਾਸੀ ਭਾਈਚਾਰੇ ਵਲੋਂ ਅਜਨਾਲਾ ਪੁਲਿਸ ਵਿਰੁੱਧ ਨਾਅਰੇਬਾਜ਼ੀ

ਅਜਨਾਲਾ, 25 ਜਨਵਰੀ (ਐਸ. ਪ੍ਰਸ਼ੋਤਮ)-ਇਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਦੇ ਸੂਬਾ ਸਕੱਤਰੇਤ ਮੈਂਬਰ ਡਾ: ਸਤਨਾਮ ਸਿੰਘ ਅਜਨਾਲਾ, ਤਹਿਸੀਲ ਕਮੇਟੀ ਸਕੱਤਰ ਗੁਰਨਾਮ ਸਿੰਘ ਉਮਰਪੁਰਾ ਤੇ ਕਸ਼ਮੀਰੀ ਪ੍ਰਵਾਸੀ ਭਾਈਚਾਰਾ ਚੇਅਰਮੈਨ ਵਸੀਮ ਅਹਿਮਦ ...

ਪੂਰੀ ਖ਼ਬਰ »

ਪੰਜਾਬੀ ਗੀਤ 'ਸੱਚ ਬੋਲਦਾ' ਦੇ ਰਿਲੀਜ਼ ਸਮਾਰੋਹ ਮੌਕੇ ਰੰਗਾ-ਰੰਗ ਪ੍ਰੋਗਰਾਮ

ਨਵਾਂ ਪਿੰਡ, 25 ਜਨਵਰੀ (ਜਸਪਾਲ ਸਿੰਘ)-ਸਿਰੜੀ ਸਾਂਈ ਫਿਲਮਜ਼ ਐਾਡ ਰਿਕਾਰਡਿੰਗ ਕੰਪਨੀ (ਪ੍ਰ. ਲਿਮ.) ਦੁਆਰਾ ਪੰਜਾਬੀ ਗਾਇਕ ਮਦਨ ਮੱਦੀ ਦੀ ਸੁਰੀਲੀ ਆਵਾਜ 'ਚ ਰਿਕਾਰਡ ਕੀਤੇ ਪੰਜਾਬੀ ਗੀਤ 'ਪੀ ਕੇ ਸੱਚ ਬੋਲਦਾ' ਜਿਸ ਨੂੰ ਕਿ ਉਭਰਦੇ ਹੋਏ ਨੌਜਵਾਨ ਮਾਡਲ ਸ਼ਮਸ਼ੇਰ ਸਿੰਘ ...

ਪੂਰੀ ਖ਼ਬਰ »

ਸ. ਸ. ਸ. ਸਕੂਲ ਛੇਹਰਟਾ ਬਣਿਆ ਸਮਾਰਟ ਸਕੂਲ

ਛੇਹਰਟਾ, 25 ਜਨਵਰੀ (ਸੁਰਿੰਦਰ ਸਿੰਘ ਵਿਰਦੀ, ਸੁੱਖ ਵਡਾਲੀ)-'ਪੰਜਾਬ ਸਰਕਾਰ ਲੋਕਾਂ ਨੂੰ ਚੰਗੀ ਸਿੱਖਿਆ, ਵਧੀਆ ਸਿਹਤ ਸਹੂਲਤਾਂ ਤੇ ਬੱਚਿਆਂ ਦੇ ਉੱਜਵਲ ਭਵਿਖ ਲਈ ਪਹਿਲ ਕਦਮੀ ਕਰਦਿਆਂ ਹਰ ਸੰਭਵ ਯਤਨ ਕਰ ਰਹੀ ਹੈ | ਜਿਸ ਦੇ ਚੱਲਦਿਆਂ ਹੁਣ ਸਰਕਾਰੀ ਸਕੂਲਾਂ ਦਾ ਮੁੱਢਲਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX