ਤਾਜਾ ਖ਼ਬਰਾਂ


ਭੇਦਭਰੀ ਹਾਲਤ ਵਿਚ ਵਿਆਹੁਤਾ ਦੀ ਮੌਤ
. . .  about 1 hour ago
ਮਮਦੋਟ, 17 ਸਤੰਬਰ (ਸੁਖਦੇਵ ਸਿੰਘ ਸੰਗਮ) - ਥਾਣਾ ਮਮਦੋਟ (ਫ਼ਿਰੋਜਪੁਰ) ਅਧੀਨ ਆਉਂਦੇ ਪਿੰਡ ਛਾਂਗਾ ਖ਼ੁਰਦ ਵਿਖੇ ਨੌਜਵਾਨ ਵਿਆਹੁਤਾ ਲੜਕੀ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੁੱਢਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਸਰੋਜ ਰਾਣੀ ਦੇ ਰਿਸ਼ਤੇਦਾਰਾਂ ਵਲੋਂ ਸਹੁਰੇ ਪਰਿਵਾਰ 'ਤੇ...
ਲੁਧਿਆਣਾ ਵਿਚ ਧਾਰਾ 144 ਲਾਗੂ
. . .  about 1 hour ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਦੇਰ ਰਾਤ ਇਕ ਹੁਕਮ ਜਾਰੀ ਕਰਕੇ ਪੂਰੇ ਸ਼ਹਿਰ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਵਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਦੱਸਿਆ ਗਿਆ ਹੈ ਕਿ ਸ਼ਹਿਰ ਵਿਚ ਪੰਜ...
ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅਜਨਾਲਾ ਪੁੱਜੀ ਐਨ.ਐੱਸ.ਜੀ. ਟੀਮ
. . .  about 2 hours ago
ਅਜਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅੱਜ ਐਨ.ਐੱਸ.ਜੀ. ਦੀ ਇਕ ਟੀਮ ਅਜਨਾਲਾ ਪੁੱਜੀ ਹੈ। ਇਸ ਟੀਮ ਦੇ ਮੈਂਬਰਾਂ ਵਲੋਂ ਧਮਾਕੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ...
ਦਿੱਲੀ ਦੀ ਰੋਹਿਣੀ ਅਦਾਲਤ ਨੇ ਲੱਖਾ ਸਿਧਾਣਾ ਨੂੰ ਦਿੱਤੀ ਅਗਾਊਂ ਜ਼ਮਾਨਤ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਦਿੱਲੀ ਦੀ ਰੋਹਿਣੀ ਅਦਾਲਤ ਨੇ ਗਣਤੰਤਰ ਦਿਹਾੜੇ ਦੇ ਹਿੰਸਾ ਮਾਮਲੇ ਵਿਚ ਲਖਬੀਰ ਸਿੰਘ ਉਰਫ ਲੱਖਾ ਸਿਧਾਣਾ ਨੂੰ ਅਗਾਊਂ...
ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਤੋ ਮਾਂ ਤੇ ਧੀ ਨੂੰ ਕੀਤਾ ਅਗਵਾ
. . .  about 3 hours ago
ਟੱਲੇਵਾਲ, 17 ਸਤੰਬਰ (ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਤੋ ਮਾਂ ਤੇ ਧੀ ਨੂੰ ਇਕ ਕਾਰ ਸਵਾਰ ਵਿਅਕਤੀਆਂ ਵਲੋਂ ਅਗਵਾ ਕਰ ਲਿਆ ਗਿਆ | ਸਾਰਾ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ...
ਸ੍ਰੀ ਹਰਿਮੰਦਰ ਸਾਹਿਬ ਪਰਿਵਾਰ ਸਮੇਤ ਪਹੁੰਚੇ ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ
. . .  about 3 hours ago
ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ) - ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ ਅੱਜ ਸ਼ਾਮ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਐਨ.ਆਈ.ਏ. ਨੇ ਇਕ ਹੌਟਲਾਈਨ ਨੰਬਰ ਕੀਤਾ ਜਾਰੀ, ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸੋਸ਼ਲ ਮੀਡੀਆ 'ਤੇ ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਨ ਲਈ ਇਕ ਹੌਟਲਾਈਨ ਨੰਬਰ...
ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਕਾਬੂ
. . .  about 4 hours ago
ਅੰਮ੍ਰਿਤਸਰ, 17 ਸਤੰਬਰ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰੇ ਕਾਬੂ ਕੀਤੇ ਗਏ ਹਨ | ਇਹ ਲੁਟੇਰੇ ਸਪਲੈਂਡਰ ਮੋਟਰਸਾਈਕਲ 'ਤੇ ਪਿਸਤੌਲ ...
ਕੈਬਨਿਟ ਮੀਟਿੰਗ ਵਿਚ ਪੰਜਾਬ ਕਸਟਮ ਮਿਲਿੰਗ ਨੀਤੀ ਨੂੰ ਪ੍ਰਵਾਨਗੀ
. . .  about 4 hours ago
ਚੰਡੀਗੜ੍ਹ, 17 ਸਤੰਬਰ - ਪੰਜਾਬ ਕੈਬਨਿਟ ਮੀਟਿੰਗ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਝੋਨੇ ਦੇ ਖਰੀਦ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ | ਇਸ ਦੌਰਾਨ ਸਾਉਣੀ 2021-22 ਲਈ ...
18 ਨਵੇਂ ਸਰਕਾਰੀ ਕਾਲਜਾਂ ਲਈ 160 ਸਹਾਇਕ ਪ੍ਰੋਫੈਸਰਾਂ ਅਤੇ 17 ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਮਨਜ਼ੂਰੀ
. . .  about 4 hours ago
ਚੰਡੀਗੜ੍ਹ, 17 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕੈਬਨਿਟ ਦੀ ਅਗਵਾਈ ਵਿਚ ਐੱਸ.ਬੀ.ਐੱਸ. ਨਗਰ ਵਿਚ 'ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ....
5 ਬੰਗਲਾਦੇਸ਼ੀ ਨਾਗਰਿਕ ਭਾਰਤੀ ਪਾਸਪੋਰਟ ਸਮੇਤ ਗ੍ਰਿਫ਼ਤਾਰ
. . .  about 4 hours ago
ਨਵੀਂ ਦਿੱਲੀ, 17 ਸਤੰਬਰ - ਡੀ.ਸੀ.ਪੀ. (ਏਅਰਪੋਰਟ) ਵਿਕਰਮ ਪੋਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 6 ਦੋਸ਼ੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ 5 ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ...
ਗਾਇਕ ਹਰਜੀਤ ਹਰਮਨ ਦਾ ਕਹਿਣਾ, ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਰੱਖਣਗੇ ਆਪਣਾ ਪੱਖ
. . .  about 5 hours ago
ਚੰਡੀਗੜ੍ਹ, 17 ਸਤੰਬਰ - ਪੰਜਾਬ ਮਹਿਲਾ ਕਮਿਸ਼ਨ ਵਲੋਂ ਪੰਜਾਬੀ ਗਾਇਕ ਹਰਜੀਤ ਹਰਮਨ ਸਮੇਤ ਕਰਨ ਔਜਲਾ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ...
ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤਾ ਗਿਆ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ
. . .  about 5 hours ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਵਲੋਂ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਾਰਜਕਾਰੀ ਮੈਜਿਸਟ੍ਰੇਟ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ ਹੈ ...
ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਵੱਡਾ ਬਿਆਨ
. . .  about 5 hours ago
ਚੰਡੀਗੜ੍ਹ, 17 ਸਤੰਬਰ (ਸੁਰਿੰਦਰ ) - ਪੰਜਾਬ ਦੇ ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਕੋਈ ਵੀ ਬਕਾਇਆ...
ਜੰਗਲਾਤ ਮੰਤਰੀ ਦੀ ਰਿਹਾਇਸ਼ ਵਲ ਮਾਰਚ ਕਰਨਗੇ ਜੰਗਲਾਤ ਕਾਮੇ
. . .  about 5 hours ago
ਨਾਭਾ, 17 ਸਤੰਬਰ (ਕਰਮਜੀਤ ਸਿੰਘ) - ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਫ਼ੈਸਲਾ ਕੀਤਾ ਕਿ ਲੰਮੇ ਸਮੇਂ ਤੋ ਕੰਮ ਕਰਦੇ ਕੱਚੇ ਕਾਮੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਜੰਗਲਾਤ ...
ਬਿਕਰਮ ਸਿੰਘ ਮਜੀਠੀਆ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 1 ਅਕਤੂਬਰ ਤਕ ਮੁਲਤਵੀ
. . .  about 5 hours ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਖ਼ਿਲਾਫ਼ ...
ਮੁੱਖ ਮੰਤਰੀ 20 ਸਤੰਬਰ ਨੂੰ ਬਰਨਾਲਾ ਵਿਖੇ ਸੁਪਰ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਰੱਖਣਗੇ ਨੀਂਹ ਪੱਥਰ
. . .  about 5 hours ago
ਬਰਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਲਾਡੀ) - ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ....
ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਪਾਕਿਸਤਾਨ ਦਾ ਦੌਰਾ ਕੀਤਾ ਰੱਦ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਸਰਕਾਰ ਦੀ ਸੁਰੱਖਿਆ ਚਿਤਾਵਨੀ ਤੋਂ ਬਾਅਦ ਆਪਣਾ ਪਾਕਿਸਤਾਨ ਦਾ ਦੌਰਾ ਰੱਦ ਕਰ...
ਟਿਫ਼ਨ ਬੰਬ ਮਾਮਲੇ ਨਾਲ ਸਬੰਧਿਤ ਗੁਰਮੁਖ ਸਿੰਘ ਰੋਡੇ ਨਾਲ ਜੁੜੇ ਦਰਵੇਸ਼ ਸਿੰਘ 'ਤੇ ਪੁਲਿਸ ਨੇ ਲਾਇਆ ਯੂ. ਏ. ਪੀ. ਏ. ਐਕਟ
. . .  about 6 hours ago
ਮਮਦੋਟ, 17 ਸਤੰਬਰ (ਸੁਖਦੇਵ ਸਿੰਘ ਸੰਗਮ) - ਅਸਲਾ ਅਤੇ ਧਮਾਕਾਖ਼ੇਜ਼ ਸਮਗਰੀ ਤੇ ਹੈਰੋਇਨ ਸਮਗਲਿੰਗ ਦੇ ਦੋਸ਼ ਹੇਠ ਮਮਦੋਟ ਪੁਲਿਸ ਵਲੋਂ ਫੜੇ ਗਏ ਨਜ਼ਦੀਕੀ ਪਿੰਡ ਨਿਹਾਲਾ ਕਿਲਚਾ ਵਾਸੀ ਦਰਵੇਸ਼ ਸਿੰਘ ਖ਼ਿਲਾਫ਼ ਪੁਲਿਸ ਵਲੋਂ ...
ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ - ਰਾਘਵ ਚੱਢਾ
. . .  about 6 hours ago
ਨਵੀਂ ਦਿੱਲੀ, 17 ਸਤੰਬਰ - ਨਵਜੋਤ ਸਿੰਘ ਸਿੱਧੂ 'ਤੇ ਪਲਟਵਾਰ ਕਰਦੇ ਹੋਏ ਆਪ ਦੇ ਆਗੂ ਰਾਘਵ ਚੱਢਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ ਹੈ | ਜ਼ਿਕਰਯੋਗ ਹੈ ਕਿ ਸਿੱਧੂ ਵਲੋਂ ਖੇਤੀ ...
ਪਿੰਡ ਰਾਮਪੁਰ ਵਿਚ ਖ਼ੁਫ਼ੀਆ ਪੁਲਿਸ ਦੀ ਰੇਡ, ਇਕ ਘਰ ਵਿਚੋਂ ਬਰਾਮਦ ਕੀਤੀ ਖ਼ਾਲਿਸਤਾਨੀ ਸਮਗਰੀ
. . .  about 6 hours ago
ਦੋਰਾਹਾ,17 ਸਤੰਬਰ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ) - ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ ਵਿਖੇ ਇਕ ਘਰ ਵਿਚ ਖ਼ੁਫ਼ੀਆ ਏਜੰਸੀਆਂ ਨੇ ਸਵੇਰ ਤੋਂ ਛਾਪਾ ਮਾਰਿਆ। ਜਿਸ ਦੇ ਵਿਚ ਕੁਝ ਖ਼ਾਲਸਾਤਾਨੀ ਸਮਗਰੀ ਤੇ ਪ੍ਰਿੰਟਿੰਗ ਪ੍ਰੈੱਸ ਬਰਾਮਦ ਕੀਤੀ ...
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੱਲ੍ਹ ਤੋਂ ਸ਼ੁਰੂ
. . .  about 6 hours ago
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 18 ਸਤੰਬਰ ਤੋਂ ਸ਼ੁਰੂ ਹੋਵੇਗੀ | ਉਕਤ ਜਾਣਕਾਰੀ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ...
ਕਿਸਾਨੀ ਮੁੱਦੇ 'ਤੇ ਅਕਾਲੀ ਦਲ ਮਗਰਮੱਛ ਦੇ ਅੱਥਰੂ ਵਹਾ ਰਿਹਾ - ਰਾਣਾ ਸੋਢੀ
. . .  about 6 hours ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਅਕਾਲੀ ਦਲ ਕਿਸਾਨੀ ਮੁੱਦੇ 'ਤੇ ਮਗਰਮੱਛ ਦੇ ਅੱਥਰੂ ਵਹਾ ਰਿਹਾ ਹੈ ਅਤੇ ਸਿਆਸਤ ਕੀਤੀ ਜਾ ...
ਖੇਤੀ ਕਾਨੂੰਨ ਰੱਦ ਕਰੇ ਕੇਂਦਰ ਸਰਕਾਰ - ਕੈਪਟਨ
. . .  about 7 hours ago
ਚੰਡੀਗੜ੍ਹ, 17 ਸਤੰਬਰ - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਤੀਜੇ ਰਾਜ ਪੱਧਰੀ ਵਰਚੂਅਲ ਕਿਸਾਨ ਮੇਲੇ ਦਾ ਉਦਘਾਟਨ ਕਰਨ ਸਮੇਂ ਮੁੱਖ ਮੰਤਰੀ ਵਲੋਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਲਈ ਕਿਹਾ...
ਸਿੱਧੂ ਦਾ ਆਪ ਅਤੇ ਅਕਾਲੀ ਦਲ 'ਤੇ ਨਿਸ਼ਾਨਾ
. . .  about 7 hours ago
ਚੰਡੀਗੜ੍ਹ, 17 ਸਤੰਬਰ - ਨਵਜੋਤ ਸਿੰਘ ਸਿੱਧੂ ਵਲੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਜੋ ਰੋਸ ਮਾਰਚ ਕੀਤਾ ਜਾ ਰਿਹਾ ਹੈ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਮਾਘ ਸੰਮਤ 551

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਗਣਤੰਤਰ ਦਿਵਸ ਮੌਕੇ ਸ਼ਹਿਰ ਵਿਚ 1100 ਪੁਲਿਸ ਕਰਮੀ ਰਹਿਣਗੇ ਤਾਇਨਾਤ

ਚੰਡੀਗੜ੍ਹ, 25 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਗਣਤੰਤਰ ਦਿਵਸ ਮੌਕੇ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ | ਸ਼ਹਿਰ ਵਿਚ 1100 ਦੇ ਕਰੀਬ ਪੁਲਿਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਸ਼ਹਿਰ ਦੀਆਂ ਪ੍ਰਮੁੱਖ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਦੋਸ਼ ਨਿਰੇ ਰਾਜਸੀ ਹਿੱਤਾਾ ਤੋਂ ਪ੍ਰੇਰਿਤ-ਵਿਜੇ ਇੰਦਰ ਸਿੰਗਲਾ

ਚੰਡੀਗੜ੍ਹ, 25 ਜਨਵਰੀ (ਅਜੀਤ ਬਿਊਰੋ)-ਪੰਜਾਬ ਦੇ ਲੋਕ ਨਿਰਮਾਣ ਅਤੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਅੱਜ ਆਮ ਆਦਮੀ ਪਾਰਟੀ ਵੱਲੋਂ ਕੀਤੀ ਦੂਸ਼ਣਬਾਜੀ ਉਤੇ ਬੋਲਦਿਆਾ ਕਿਹਾ ਕਿ ਆਪ ਵੱਲੋਂ ਲਗਾਏ ਦੋਸ਼ ਨਿਰੇ ਰਾਜਸੀ ਹਿੱਤਾਾ ਤੋਂ ਪ੍ਰੇਰਿਤ ਹਨ ¢ ਸ੍ਰੀ ...

ਪੂਰੀ ਖ਼ਬਰ »

ਹਰਿਆਣਾ ਦੇ 14 ਪੁਲਿਸ ਅਧਿਕਾਰੀਆਂ ਦਾ ਹੋਏਗਾ ਸਨਮਾਨ

ਚੰਡੀਗੜ੍ਹ, 25 ਜਨਵਰੀ (ਐਨ.ਐਸ.ਪਰਵਾਨਾ)-ਗਣਤੰਤਰ ਦਿਵਸ ਮੌਕੇ 'ਤੇ ਹਰਿਆਣਾ ਦੇ 2 ਪੁਲਿਸ ਅਧਿਕਾਰੀਆਂ ਨੂੰ ਵਧੀਆ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਤਮਗੇ ਨਾਲ ਜਦੋਂ ਕਿ 12 ਹੋਰ ਨੂੰ ਸ਼ਲਾਘਾਯੋਗ ਸੇਵਾਵਾਂ ਲਈ ਪੁਲਿਸ ਤਮਗੇ ਨਾਲ ਸਨਮਾਨਿਤ ਕੀਤਾ ਗਿਆ | ਹਰਿਆਣਾ ਪੁਲਿਸ ...

ਪੂਰੀ ਖ਼ਬਰ »

ਚੰਡੀਗੜ੍ਹ ਪੁਲਿਸ ਦੇ ਡੀ.ਆਈ.ਜੀ. ਸਮੇਤ ਤਿੰਨ ਨੂੰ ਰਾਸ਼ਟਰਪਤੀ ਮੈਡਲ

ਚੰਡੀਗੜ੍ਹ, 25 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ) ਚੰਡੀਗੜ੍ਹ ਪੁਲਿਸ 'ਚ ਬਤੌਰ ਡੀ.ਆਈ.ਜੀ. ਤਾਇਨਾਤ ਆਈ.ਪੀ.ਐਸ. ਅਧਿਕਾਰੀ ਓਮਵੀਰ ਸਿੰਘ ਨੂੰ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਨੇ ਪੁਲਿਸ ਵਿਚ ਆਪਣੀਆਂ ਸੇਵਾਵਾਂ ਦਿੰਦੇ ਹੋਏ ਹੱਤਿਆ, ...

ਪੂਰੀ ਖ਼ਬਰ »

ਬਾਲੀਵੁੱਡ ਅਭਿਨੇਤਾ ਇਰਫਾਨ ਖ਼ਾਨ ਸਬੰਧੀ ਕਿਤਾਬ ''ਇਰਫਾਨ ਖ਼ਾਨ-ਦ ਮੈਨ ਦ ਡਰੀਮਰ, ਦ ਸਟਾਰ'' ਲੋਕ ਅਰਪਣ

ਚੰਡੀਗੜ੍ਹ, 25 ਜਨਵਰੀ (ਅਜਾਇਬ ਸਿੰਘ ਔਜਲਾ)-ਰਹੂਮ ਬਾਲੀਵੁੱਡ ਅਭਿਨੇਤਾ ਸ਼ਸ਼ੀ ਕਪੂਰ ਤੇ ਬਾਲੀਵੁੱਡ ਪ੍ਰਸਿੱਧ ਅਭਿਨੇਤਰੀ ਪਿ੍ਯੰਕਾ ਚੋਪੜਾ ਦੀ ਜ਼ਿੰਦਗੀ 'ਤੇ ਕਿਤਾਬਾਂ ਲਿਖਣ ਵਾਲੇ ਲੇਖਕ ਅਸੀਮ ਛਾਬੜਾ ਨੇ ਹੁਣ ਅਦਾਕਾਰ ਇਰਫਾਨ ਖ਼ਾਨ 'ਤੇ ਆਪਣੀ ਨਵੀਂ ਕਿਤਾਬ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਲੱਗੇਗਾ ਕਿਤਾਬ ਮੇਲਾ 1 ਤੋਂ 9 ਫਰਵਰੀ ਤੱਕ

ਚੰਡੀਗੜ੍ਹ, 25 ਜਨਵਰੀ (ਅਜਾਇਬ ਸਿੰਘ ਔਜਲਾ)-ਨੈਸ਼ਨਲ ਬੁੱਕ ਟਰੱਸਟ ਇੰਡੀਆ ਦੇ ਸਹਿਯੋਗ ਸਦਕਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ 1 ਫਰਵਰੀ ਤੋਂ ਲੈ ਕੇ 9 ਫਰਵਰੀ ਤੱਕ ਕਿਤਾਬ ਮੇਲਾ ਲਗਾਇਆ ਜਾ ਰਿਹਾ ਹੈ | ਨੈਸ਼ਨਲ ਬੱੁਕ ਟਰੱਸਟ ਇੰਡੀਆ ਦੇ ਡਾਇਰੈਕਟਰ ਲੈਫ਼ਟੀਨੈਂਟ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਵਿਚ ਚੱਲ ਰਿਹਾ ਦੋ ਦਿਨਾ ਮੀਡੀਆ ਫੈਸਟ 'ਸੋਚ 2020' ਸਮਾਪਤ

ਚੰਡੀਗੜ੍ਹ, 25 ਜਨਵਰੀ(ਆਰ.ਐਸ.ਲਿਬਰੇਟ)-ਅੱਜ ਪੰਜਾਬ ਯੂਨੀਵਰਸਿਟੀ ਵਿਚ ਚੱਲ ਰਿਹਾ ਦੋ ਦਿਨਾ ਮੀਡੀਆ ਫੈਸਟ 'ਸੋਚ 2020' ਸਮਾਪਤ ਹੋ ਗਿਆ ਹੈ | ਅੱਜ ਦੂਸਰੇ ਦਿਨ 'ਸਾਈਬਰ ਸਪੇਸ: ਜ਼ਮੀਨੀ ਮੀਡੀਆ ਮੁੱਦੇ ਤੇ ਮਾਹਿਰਾਂ ਦੀ ਵਿਚਾਰ ਚਰਚਾ ਕਰਵਾਈ ਗਈ | ਇਸ ਚਰਚਾ ਵਿਚ ਪੱਤਰਕਾਰੀ ...

ਪੂਰੀ ਖ਼ਬਰ »

ਪੇਟੀਐਮ ਦੇ ਪੈਸੇ ਵਾਪਸ ਕਰਵਾਉਣ ਦਾ ਝਾਂਸਾ ਦੇ ਕੇ ਮਾਰੀ ਠੱਗੀ

ਚੰਡੀਗੜ੍ਹ, 25 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਪੇਟੀਐਮ ਦੇ ਪੈਸੇ ਰੀਫੰਡ ਕਰਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦਾ ਇਕ ਮਾਮਲਾ ਪੁਲਿਸ ਨੇ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਸੈਕਟਰ 11-ਬੀ ਦੇ ਰਹਿਣ ਵਾਲੇ ਡਾ. ਵਿਪੁਲ ਅਗਰਵਾਲ ...

ਪੂਰੀ ਖ਼ਬਰ »

ਮੁੱਖ ਮੰਤਰੀ ਮਨੋਹਰ ਲਾਲ ਵਲੋਂ ਸਰਕਾਰੀ ਸਕੂਲਾਂ ਨੂੰ ਗੋਦ ਲੈਣ ਦੀ ਅਪੀਲ

ਚੰਡੀਗੜ੍ਹ, 25 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਨਿੱਜੀ ਸਕੂਲਾਂ ਦੀ ਪ੍ਰਬੰਧਨ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਦੇ ਖੇਤਰ ਵਿਚ ਸਰਕਾਰੀ ਸਕੂਲਾਂ ਨੂੰ ਅਡਾਪਟ ਕਰਕੇ ਉਨ੍ਹਾਂ ਦੇ ਵਿੱਦਿਅਕ ਪੱਧਰ ਵਿਚ ...

ਪੂਰੀ ਖ਼ਬਰ »

ਫੇਸਬੁੱਕ 'ਤੇ ਤਸਵੀਰਾਂ ਪਾਉਣ ਵਾਲੇ ਿਖ਼ਲਾਫ਼ ਮਾਮਲਾ ਦਰਜ

ਚੰਡੀਗੜ੍ਹ, 25 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਦੀ ਰਹਿਣ ਵਾਲੀ ਇਕ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਸ਼ਿਕਾਇਤਕਰਤਾ ਦੇ ਪਰਿਵਾਰ ਦੀਆਂ ਤਸਵੀਰਾਂ ਬਿਨਾਂ ਉਨ੍ਹਾਂ ਦੀ ਜਾਣਕਾਰੀ ਦੇ ਫੇਸਬੁੱਕ 'ਤੇ ਸਾਂਝੀਆਂ ...

ਪੂਰੀ ਖ਼ਬਰ »

ਜਨਤਕ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਹੋਵੇਗਾ-ਮੰਤਰੀ ਰਣਜੀਤ ਸਿੰਘ

ਚੰਡੀਗੜ੍ਹ, 25 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਬਿਜਲੀ, ਜੇਲ੍ਹ ਅਤੇ ਅਕਸ਼ੈ ਊਰਜਾ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਅਧਿਕਾਰੀ ਆਮ ਜਨਤਾ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਨ | ਇਸ ਕੰਮ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ...

ਪੂਰੀ ਖ਼ਬਰ »

ਮੁਹਾਲੀ ਦੇ ਜੰਮਪਲ ਮੋਫਿਊਜ਼ਨ ਨੇ ਦਲਜੀਤ ਦੁਸਾਂਝ ਦਾ ਗੀਤ 'ਸਟਰੇਂਜ਼ਰ' ਕੀਤਾ ਸੰਗੀਤਬੱਧ

ਐੱਸ. ਏ. ਐੱਸ. ਨਗਰ, 25 ਜਨਵਰੀ (ਨਰਿੰਦਰ ਸਿੰਘ ਝਾਂਮਪੁਰ)-ਮੁਹਾਲੀ ਦੇ ਰਹਿਣ ਵਾਲੇ ਪੰਜਾਬੀ ਗਾਇਕ ਗੁਰਤੇਜ ਤੇਜ ਦੇ ਬੇਟੇ ਹਰਸਿਮਰਨਜੀਤ ਸਿੰਘ ਖੋਖਰ ਉਰਫ਼ ਮੋਫਿਊਜ਼ਨ ਨਾਣਾ ਨੇ ਆਪਣੇ ਸਟੂਡੀਓ ਵਿਖੇ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੁਸਾਂਝ ਤੇ ਸਿਮਰ ...

ਪੂਰੀ ਖ਼ਬਰ »

ਸਰਕਾਰੀ ਕਾਲਜ ਮੁਹਾਲੀ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ

ਐੱਸ. ਏ. ਐੱਸ. ਨਗਰ, 25 ਜਨਵਰੀ (ਕੇ. ਐੱਸ. ਰਾਣਾ)-ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸ਼ੋਰਿਆ ਚੱਕਰ ਵਿਜੇਤਾ ਸਰਕਾਰੀ ਕਾਲਜ ਮੁਹਾਲੀ ਵਿਖੇ ਕਾਲਜ ਪਿ੍ੰਸੀਪਲ ਕੋਮਲ ਬਰੋਕਾ ਦੀ ਅਗਵਾਈ ਹੇਠ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ ਚੋਣ ਗਤੀਵਿਧੀਆਂ ਨਾਲ ਸਬੰਧਿਤ ...

ਪੂਰੀ ਖ਼ਬਰ »

ਬਹਾਦਰ ਸਿੰਘ ਓ. ਕੇ. ਨੇ ਵਾ: ਨੰ: 9 ਵਿਖੇ ਨਵਾਂ ਟਰਾਂਸਫਾਰਮਰ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ

ਕੁਰਾਲੀ, 25 ਜਨਵਰੀ (ਹਰਪ੍ਰੀਤ ਸਿੰਘ)-ਸ਼ਹਿਰ ਦੇ ਚੰਡੀਗੜ੍ਹ ਮਾਰਗ ਨਾਲ ਲੱਗਦੇ ਵਾਰਡ ਨੰ: 9 ਦੀ ਬਿਜਲੀ ਸਪਲਾਈ ਵਿਚ ਸੁਧਾਰ ਦੇ ਉਦੇਸ਼ ਤਹਿਤ ਲਗਾਏ ਜਾਣ ਵਾਲੇ ਨਵੇਂ ਟਰਾਂਸਫਾਰਮਰ ਦਾ ਕੰਮ ਅੱਜ ਸਥਾਨਕ ਕੌਾਸਲਰ ਅਤੇ ਕੁਰਾਲੀ ਵਿਕਾਸ ਮੰਚ ਦੇ ਪ੍ਰਧਾਨ ਬਹਾਦਰ ਸਿੰਘ ਓ. ...

ਪੂਰੀ ਖ਼ਬਰ »

ਆਯੁਰਵੈਦਿਕ ਕੈਂਪ ਦੌਰਾਨ ਮਾਹਿਰ ਡਾਕਟਰਾਂ ਨੇ 304 ਮਰੀਜ਼ਾਂ ਦੀ ਜਾਂਚ

ਖਰੜ, 25 ਜਨਵਰੀ (ਗੁਰਮੁੱਖ ਸਿੰਘ ਮਾਨ)-ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਖਰੜ ਵਲੋਂ ਲਾਇਨਜ਼ ਕਲੱਬ ਖਰੜ ਫਰੈਂਡਜ਼ ਦੇ ਸਹਿਯੋਗ ਨਾਲ ਸਥਾਨਕ ਅੰਬਿਕਾ ਦੇਵੀ ਮੰਦਰ ਵਿਖੇ ਮੁਫ਼ਤ ਆਯੂਰਵੈਦਿਕ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ...

ਪੂਰੀ ਖ਼ਬਰ »

ਕੌਮੀ ਪੱਧਰ ਦੇ ਵਕਾਰੀ ਵਿਦਿਅਕ ਪ੍ਰਤਿਭਾ ਖੋਜ ਮੁਕਾਬਲਿਆਂ 'ਚ ਖਰੜ ਦੇ ਮਾਈਾਡ ਟ੍ਰੀ ਸਕੂਲ ਦੀ ਝੰਡੀ

ਖਰੜ, 25 ਜਨਵਰੀ (ਜੰਡਪੁਰੀ)-ਖਰੜ ਦੇ ਮਾਈਾਡ ਟ੍ਰੀ ਸਕੂਲ ਨੇ ਕੌਮੀ ਪੱਧਰ ਦੇ ਵਕਾਰੀ ਵਿਦਿਅਕ ਪ੍ਰਤਿਭਾ ਖੋਜ ਮੁਕਾਬਲਿਆਂ ਅਸੈੱਟ (ਵਿੱਦਿਅਕ ਟੈਸਟਿੰਗ ਦੁਆਰਾ ਸਕਾਲਿਸਟਿਕ ਹੁਨਰਾਂ ਦਾ ਮੁਲਾਂਕਣ) ਅਤੇ ਏਟੈੱਸ (ਅਸੈੱਟ ਟੇਲੈਂਟ ਸਰਚ ਟੈਸਟ) ਦੌਰਾਨ ਸ਼ਾਨਦਾਰ ...

ਪੂਰੀ ਖ਼ਬਰ »

ਸਵ: ਹਰਭਜਨ ਕੌਰ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

ਐੱਸ. ਏ. ਐੱਸ. ਨਗਰ, 25 ਜਨਵਰੀ (ਨਰਿੰਦਰ ਸਿੰਘ ਝਾਂਮਪੁਰ)-ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਦੇ ਸਾਬਕਾ ਪ੍ਰਧਾਨ ਹਰਦਿਆਲ ਸਿੰਘ ਮਾਨ ਦੇ ਧਰਮ ਪਤਨੀ ਬੀਬੀ ਹਰਭਜਨ ਕੌਰ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ...

ਪੂਰੀ ਖ਼ਬਰ »

ਅਰਜਨ ਆਯੁਰਵੈਦਿਕ ਹਸਪਤਾਲ ਰੋਪੜ ਵਿਖੇ 21 ਸਾਲਾ ਲੜਕੀ ਦਾ ਗੋਡਾ ਕੀਤਾ ਠੀਕ

ਐੱਸ. ਏ. ਐੱਸ. ਨਗਰ, 25 ਜਨਵਰੀ (ਕੇ. ਐੱਸ. ਰਾਣਾ)-ਰੋਪੜ ਵਿਖੇ ਲਹਿਰੀ ਸ਼ਾਹ ਮੰਦਰ ਰੋਡ ਦੇ ਨਜ਼ਦੀਕ ਡਾ: ਸਰਦਾਨਾ ਬੱਚਿਆਂ ਦੇ ਹਸਪਤਾਲ ਦੇ ਬਿਲਕੁਲ ਨੇੜੇ ਸਥਿਤ ਅਰਜਨ ਆਯੂਰਵੈਦਿਕ ਹਸਪਤਾਲ ਜਿਥੇ ਗੋਡਿਆਂ, ਰੀੜ ਦੀ ਹੱਡੀ, ਸਰਵਾਈਕਲ, ਸੈਟਿਕਾ ਪੈਨ, ਦਮੇ ਤੇ ਨਸ਼ੇ ਤੋਂ ਪੀੜਤ ...

ਪੂਰੀ ਖ਼ਬਰ »

ਪਿੰਡ ਚਾਚੂ ਮਾਜਰਾ, ਮੌਲੀ ਬੈਦਵਾਣ, ਚਿੱਲਾ ਤੇ ਬਾਕਰਪੁਰ ਵਿਖੇ 2.93 ਕਰੋੜ ਨਾਲ ਜਲਦ ਸ਼ੁਰੂ ਕਰਵਾਏ ਜਾਣਗੇ ਵਿਕਾਸ ਕਾਰਜ : ਸਿੱਧੂ

ਐੱਸ. ਏ. ਐੱਸ. ਨਗਰ, 25 ਜਨਵਰੀ (ਕੇ. ਐੱਸ. ਰਾਣਾ)-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਅੱਜ ਪਿੰਡ ਲਖਨੌਰ ਵਿਖੇ ਗਰੈਬਿੰਗ ਮਸ਼ੀਨਾਂ ਰਾਹੀਂ ਸੀਵਰੇਜ ਦੇ ਮੇਨਹੋਲਜ਼ ਦੀ ਸਫ਼ਾਈ ਦਾ ਕਾਰਜ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਨੇ ਪੰਚਕੂਲਾ ਵਿਖੇ ਭਾਜਪਾ ਵਰਕਰਾਂ ਨਾਲ ਕੀਤੀ ਮੀਟਿੰਗ

ਪੰਚਕੂਲਾ, 25 ਜਨਵਰੀ (ਕਪਿਲ)-ਹਰਿਆਣਾ ਦੇ ਸਿੱਖਿਆ ਮੰਤਰੀ ਚੌ: ਕੰਵਰਪਾਲ ਗੁੱਜਰ ਵਲੋਂ ਪੰਚਕੂਲਾ ਵਿਖੇ ਜ਼ਿਲ੍ਹੇ ਦੇ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੱਖਿਆ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ...

ਪੂਰੀ ਖ਼ਬਰ »

ਡੇਰਾਬੱਸੀ ਵਿਖੇ ਨਾਗਰਿਕਤਾ ਸੋਧ ਕਾਨੂੰਨ ਦੇ ਿਖ਼ਲਾਫ਼ ਰੋਸ ਪ੍ਰਦਰਸ਼ਨ 31 ਜਨਵਰੀ ਨੂੰ

ਡੇਰਾਬੱਸੀ, 25 ਜਨਵਰੀ (ਸ਼ਾਮ ਸਿੰਘ ਸੰਧੂ)-ਨਾਗਰਿਕਤਾ ਸੋਧ ਕਾਨੂੰਨ ਦੇ ਿਖ਼ਲਾਫ਼ ਅਤੇ ਸੰਵਿਧਾਨ ਨੂੰ ਬਚਾਉਣ ਲਈ ਸੀ.ਪੀ.ਆਈ., ਕਿਸਾਨ ਯੂਨੀਅਨ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਵਲੋਂ 31 ਜਨਵਰੀ ਨੂੰ 12:30 ਵਜੇ ਡੇਰਾਬੱਸੀ ਦੇ ਬੱਸ ਅੱਡੇ ਤੇ ਵਿਰੋਧ ਪ੍ਰਦਰਸ਼ਨ ਕੀਤਾ ...

ਪੂਰੀ ਖ਼ਬਰ »

ਮੁਸਲਿਮ ਭਾਈਚਾਰੇ ਵਲੋਂ ਨਾਗਰਿਕਤਾ ਸੋਧ ਕਾਨੂੰਨ ਦੇ ਿਖ਼ਲਾਫ਼ ਰੋਸ ਪ੍ਰਦਰਸ਼ਨ

ਖਰੜ, 25 ਜਨਵਰੀ (ਗੁਰਮੁੱਖ ਸਿੰਘ ਮਾਨ)-ਵਿਧਾਨ ਸਭਾ ਹਲਕਾ ਖਰੜ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਰਹਿੰਦੇ ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਵਲੋਂ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਸੀ. ਏ. ਏ. ਦੇ ਿਖ਼ਲਾਫ਼ ਪਿੰਡ ਖਾਨਪੁਰ ਵਿਖੇ ਇਕੱਤਰ ਹੋ ਕੇ ਰੋਸ ਪ੍ਰਦਰਸ਼ਨ ...

ਪੂਰੀ ਖ਼ਬਰ »

ਸ਼ਹਿਰ ਦੇ ਵੱਖ-ਵੱਖ ਸਕੂਲਾਂ 'ਚ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ

ਐੱਸ. ਏ. ਐੱਸ. ਨਗਰ, 25 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਸ਼ਹਿਰ ਦੇ ਵੱਖ-ਵੱਖ ਸਕੂਲਾਂ 'ਚ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸੇ ਲੜੀ ਤਹਿਤ ਸਥਾਨਕ ਸੈਕਟਰ-70 ਸਥਿਤ ਆਸ਼ਮਾ ਇੰਟਰਨੈਸ਼ਨਲ ਸਕੂਲ ਵਿਖੇ ਗਣਤੰਤਰ ਦਿਵਸ ਨੂੰ ਮੁੱਖ ਰੱਖਦਿਆਂ ਦੇਸ਼ ਭਗਤੀ ...

ਪੂਰੀ ਖ਼ਬਰ »

ਏ. ਕੇ. ਕੌਸ਼ਲ ਦੀ ਲਿਖੀ ਪੁਸਤਕ 'ਐਲੀਮੈਂਟਸ ਆਫ਼ ਸਪੋਕਨ ਇੰਗਲਿਸ਼ ਐਾਡ ਕਮਿਊਨੀਕੇਸ਼ਨ ਸਕਿੱਲ' ਦਾ ਦੂਜਾ ਭਾਗ ਰਿਲੀਜ਼

ਕੁਰਾਲੀ, 25 ਜਨਵਰੀ (ਹਰਪ੍ਰੀਤ ਸਿੰਘ)-ਸ਼ਹਿਰ ਦੇ ਪਪਰਾਲੀ ਮਾਰਗ 'ਤੇ ਸਥਿਤ ਇੰਟਰਨੈਸ਼ਨਲ ਪਬਲਿਕ ਸਕੂਲ ਦੇ 25ਵੇਂ ਸਥਾਪਨਾ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸਕੂਲ ਦੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਸਕੂਲ ਦੇ ਡਾਇਰੈਕਟਰ ਅਤੇ ...

ਪੂਰੀ ਖ਼ਬਰ »

ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਵਾਲੀ ਔਰਤ ਿਖ਼ਲਾਫ਼ ਮਾਮਲਾ ਦਰਜ

ਖਰੜ, 25 ਜਨਵਰੀ (ਜੰਡਪੁਰੀ)-ਖਰੜ ਦੀ ਸਿਟੀ ਪੁਲਿਸ ਨੇ ਪਿੰਡ ਪੰਜੋਲਾ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਪੋਤਰੇ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 23 ਲੱਖ 57 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਰਣਜੀਤ ਕੌਰ ਨਾਮਕ ਇਕ ਔਰਤ ਿਖ਼ਲਾਫ਼ ਧਾਰਾ-406 ਅਤੇ 420 ...

ਪੂਰੀ ਖ਼ਬਰ »

ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੇ ਵਿਰੋਧ 'ਚ ਰਾਜ ਤੇ ਕੇਂਦਰ ਸਰਕਾਰ ਿਖ਼ਲਾਫ਼ ਅਰਥੀ ਫੂਕ ਮੁਜ਼ਾਹਰਾ

ਐੱਸ. ਏ. ਐੱਸ. ਨਗਰ, 25 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਸਫ਼ਾਈ ਕਾਮਿਆਂ/ਮੁਲਾਜ਼ਮਾਂ ਵਲੋਂ ਫੇਜ਼-8 ਦੇ ਦੁਸਹਿਰਾ ਗਰਾਊਾਡ ਵਿਖੇ ਰੋਸ ਰੈਲੀ ਕਰਨ ਉਪਰੰਤ ਚਾਵਲਾ ਚੌਕ ਤੱਕ ਰੋਸ ਮਾਰਚ ਕੱਢਿਆ ਗਿਆ ਅਤੇ ਸਰਕਾਰ ...

ਪੂਰੀ ਖ਼ਬਰ »

ਕੇਂਦਰ ਦੀ ਮੋਦੀ ਸਰਕਾਰ ਸੀ. ਏ. ਏ. ਸਬੰਧੀ ਮੁੜ ਵਿਚਾਰ ਕਰੇ-ਕੰਗ

ਖਰੜ, 25 ਜਨਵਰੀ (ਗੁਰਮੁੱਖ ਸਿੰਘ ਮਾਨ)-ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਵਲੋਂ ਜੋ ਦੇਸ਼ ਅੰਦਰ ਸੀ. ਏ. ਏ. ਲਾਗੂ ਕੀਤਾ ਗਿਆ ਹੈ, ਉਸ ਨਾਲ ਸਮੁੱਚੇ ਦੇਸ਼ ਦੀ ਅਮਨ-ਸ਼ਾਂਤੀ ਭੰਗ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ ਕਿਉਂਕਿ ...

ਪੂਰੀ ਖ਼ਬਰ »

ਰਾਜਪਾਲ ਸੱਤਿਆਦੇਵ ਨਾਰਾਇਣ ਆਰੀਆ ਨੇ ਰਾਜ ਪੱਧਰੀ ਵੋਟਰ ਦਿਵਸ ਪ੍ਰੋਗਰਾਮ 'ਚ ਲਵਾਈ ਹਾਜ਼ਰੀ

ਪੰਚਕੂਲਾ, 25 ਜਨਵਰੀ (ਕਪਿਲ)-ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਾਰਾਇਣ ਆਰੀਆ ਨੇ ਕਿਹਾ ਕਿ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਦੀ ਭਾਗੀਦਾਰੀ ਇਹ ਦੱਸਦੀ ਹੈ ਕਿ ਹਰਿਆਣਾ ਦੇ ਵੋਟਰ ਲੋਕਤੰਤਰ ਦੀਆਂ ਜਿੰਮੇਵਾਰੀਆਂ ਪ੍ਰਤੀ ਜਾਗਰੂਕ ਹਨ ਅਤੇ ਸਾਨੂੰ ...

ਪੂਰੀ ਖ਼ਬਰ »

71ਵੇਂ ਗਣਤੰਤਰ ਦਿਵਸ ਮੌਕੇ ਗ੍ਰਹਿ ਮੰਤਰੀ ਲਹਿਰਾਉਣਗੇ ਪੰਚਕੂਲਾ ਵਿਖੇ ਤਿਰੰਗਾ ਝੰਡਾ

ਪੰਚਕੂਲਾ, 25 ਜਨਵਰੀ (ਕਪਿਲ)-ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਅੱਜ 71ਵੇਂ ਗਣਤੰਤਰ ਦਿਵਸ ਮੌਕੇ ਪੰਚਕੂਲਾ ਵਿਖੇ ਤਿਰੰਗਾ ਲਹਿਰਾਉਣਗੇ ਤੇ ਪਰੇਡ ਤੋਂ ਸਲਾਮੀ ਲੈਣਗੇ | ਇਸ ਪ੍ਰੋਗਰਾਮ ਲਈ ਪੰਚਕੂਲਾ ਪ੍ਰਸ਼ਾਸਨ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ...

ਪੂਰੀ ਖ਼ਬਰ »

ਸ੍ਰੀ ਸੁਖਮਨੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ

ਡੇਰਾਬੱਸੀ, 25 ਜਨਵਰੀ (ਸ਼ਾਮ ਸਿੰਘ ਸੰਧੂ)-ਸ੍ਰੀ ਸੁਖਮਨੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ ਡੇਰਾਬੱਸੀ ਵਿਖੇ ਤਹਿਸੀਲਦਾਰ ਨਵਪ੍ਰੀਤ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ ਤਹਿਸੀਲਦਾਰ ਸ਼ੇਰਗਿੱਲ ਨੇ ...

ਪੂਰੀ ਖ਼ਬਰ »

ਕਿਰਨ ਖੇਰ ਲੋਕ ਸਭਾ ਮੈਂਬਰ ਵਲੋਂ ਸੈਕਟਰ 26 ਵਿਖੇ ਨਵੀਂ ਵਿਕਸਿਤ ਕੀਤੀ ਗ੍ਰੀਨ ਬੈਲਟ ਦਾ ਰਸਮੀ ਉਦਘਾਟਨ

ਚੰਡੀਗੜ੍ਹ, 25 ਜਨਵਰੀ(ਆਰ.ਐਸ.ਲਿਬਰੇਟ)-ਅੱਜ ਸ੍ਰੀਮਤੀ ਕਿਰਨ ਖੇਰ ਲੋਕ ਸਭਾ ਮੈਂਬਰ ਯੂਟੀ ਚੰਡੀਗੜ੍ਹ ਨੇ ਸੈਕਟਰ 26 ਵਿਚ ਇਕ ਨਵੀ ਵਿਕਸਤ ਕੀਤੀ ਗ੍ਰੀਨ ਬੈਲਟ ਦਾ ਰਸਮੀ ਉਦਘਾਟਨ ਕੀਤਾ | ਇਸ ਮੌਕੇ ਸ੍ਰੀਮਤੀ ਖੇਰ ਨੇ ਨਗਰ ਨਿਗਮ ਵੱਲੋਂ ਕੀਤੇ ਕੰਮਾਂ ਦੀ ਸਲਾਘਾ ਕੀਤੀ ਤੇ ...

ਪੂਰੀ ਖ਼ਬਰ »

ਵੱਖ-ਵੱਖ ਵਿਭਾਗਾਂ ਵਿਚ ਮਿਸਾਲੀ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ

ਚੰਡੀਗੜ੍ਹ, 25 ਜਨਵਰੀ (ਆਰ.ਐਸ.ਲਿਬਰੇਟ)-ਭਲਕੇ ਗਣਤੰਤਰ ਦਿਵਸ 'ਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਵੱਖ-ਵੱਖ ਵਿਭਾਗਾਂ ਵਿਚ ਮਿਸਾਲੀ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ-ਅਧਿਕਾਰੀਆਂ ਨੂੰ ਸਨਮਾਨਿਆ ਜਾਵੇਗਾ ਜਿੰਨਾ ਵਿਚ ਡਾ. ਹਨੀ ਸਾਹਨੀ ਸੀਨੀਅਰ ਮੈਡੀਕਲ ਅਫ਼ਸਰ ...

ਪੂਰੀ ਖ਼ਬਰ »

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਹਰਿਆਣਾ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ

ਚੰਡੀਗੜ੍ਹ, 25 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬਾ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਸ਼ੁਭਕਾਮਨਾ ਤੇ ਵਧਾਈ ਦਿੱਤੀ | ਮੁੱਖ ਮੰਤਰੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਗਣਤੰਤਰ ਦਿਵਸ ਸਾਰਿਆਂ ਨਾਗਰਿਕਾਂ ਲਈ ਆਜ਼ਾਦੀ, ...

ਪੂਰੀ ਖ਼ਬਰ »

ਜ਼ੀਰਕਪੁਰ ਫਲਾਇੰਗ ਹਾਈ 3 ਤੋਂ ਸੁਸ਼ਮਾ ਗਰੁੱਪ ਨੇ ਗਣਤੰਤਰ ਨੂੰ ਕੀਤਾ ਸਲਾਮ

ਚੰਡੀਗੜ੍ਹ, 25 ਜਨਵਰੀ (ਅ. ਬ.)-ਪੰਜਾਬ ਦੇ ਪ੍ਰਮੁੱਖ ਰੀਅਲਟੀ ਦੇ ਦਿੱਗਜ਼ ਸੁਸ਼ਮਾ ਗਰੁੱਪ ਨੇ 25 ਜਨਵਰੀ ਨੂੰ ਜ਼ੀਰਕਪੁਰ 'ਚ ਉਤਸ਼ਾਹ ਅਤੇ ਜੋਸ਼ ਦੇ ਨਾਲ 71ਵਾਂ ਗਣਤੰਤਰ ਦਿਵਸ ਮਨਾਇਆ | ਉਤਸਵ ਦੇ ਪਿਛਲੇ ਦੋ ਸੈਸ਼ਨਾਂ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਇਸ ਸਾਲ ...

ਪੂਰੀ ਖ਼ਬਰ »

ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਮੌਕੇ ਵੱਖ-ਵੱਖ ਥਾਵਾਂ 'ਤੇ ਯੋਗ ਮੁਕਾਬਲੇ ਕਰਵਾਏ

ਚੰਡੀਗੜ੍ਹ, 25 ਜਨਵਰੀ (ਆਰ.ਐਸ.ਲਿਬਰੇਟ)-ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਮੌਕੇ ਯੋਗਾ ਸੋਸਾਇਟੀ ਚੰਡੀਗੜ੍ਹ ਨੇ ਪਤੰਜਲੀ ਯੋਗ ਕਮੇਟੀ, ਯੁਵਾ ਭਾਰਤ, ਮਹਿਲਾ ਪਤੰਜਲੀ ਯੋਗ ਕਮੇਟੀ, ਭਾਰਤ ਸਵਾਭੀਮਾਨ ਨਿਆਸ ਦੇ ਸਹਿਯੋਗ ਨਾਲ ਚੰਡੀਗੜ੍ਹ 'ਚ ਵੱਖ ਵੱਖ ਥਾਵਾਂ 'ਤੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ 'ਚ ਲਗਾਏ ਐਨ.ਐਸ. ਐਸ. ਕੈਂਪ 'ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ

ਚੰਡੀਗੜ੍ਹ, 25 ਜਨਵਰੀ (ਅਜਾਇਬ ਸਿੰਘ ਔਜਲਾ)-ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੈਕਟਰ 40 ਵਿਖੇ ਪਿ੍ੰਸੀਪਲ ਸ੍ਰੀਮਤੀ ਪ੍ਰੀਤਿੰਦਰ ਕੌਰ ਦੀ ਅਗਵਾਈ ਹੇਠ ਸਕੂਲ ਵਿਖੇ ਐਨ.ਐਸ. ਐਸ ਦਾ ਸਪਤਾਹਿਕ ਕੈਂਪ ਲਗਾਇਆ ਗਿਆ¢ ਸਕੂਲ ਦੇ ਮੈਂਬਰ ਇੰਚਾਰਜ ...

ਪੂਰੀ ਖ਼ਬਰ »

ਨਗਰ ਨਿਗਮ ਮੌਲੀ ਜਾਗਰਣ ਪਿੰਡ ਵਿਕਾਸ ਕਮੇਟੀ ਦੀ ਬੈਠਕ

ਚੰਡੀਗੜ੍ਹ 25, ਜਨਵਰੀ (ਆਰ.ਐਸ.ਲਿਬਰੇਟ)-ਅੱਜ ਨਗਰ ਨਿਗਮ ਮੌਲੀ ਜਾਗਰਣ ਪਿੰਡ ਵਿਕਾਸ ਕਮੇਟੀ ਦੀ ਬੈਠਕ ਡਾ: ਜੋਤਸਨਾ ਵਿੱਗ ਦੀ ਪ੍ਰਧਾਨਗੀ ਹੇਠ ਹੋਈ | ਪਿੰਡਾਂ ਦੇ ਨਗਰ ਨਿਗਮ ਵਿਚ ਰਲੇਵੇਂ ਬਾਅਦ ਪੈਦਾ ਮੁਸ਼ਕਲਾਂ ਦੇ ਹੱਲ ਲਈ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਤੈਅ ਹੋ ਗਈ ...

ਪੂਰੀ ਖ਼ਬਰ »

2 ਆਈ.ਏ.ਐਸ. ਅਧਿਕਾਰੀ ਬਦਲੇ

ਚੰਡੀਗੜ੍ਹ, 25 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 2 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ | ਕਰਨਾਲ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ...

ਪੂਰੀ ਖ਼ਬਰ »

ਬਾਲਿਕਾ ਦਿਵਸ ਮੌਕੇ ਪੰਚਕੂਲਾ ਵਿਖੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ 'ਚ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਕੀਤੀ ਸ਼ਿਰਕਤ

ਪੰਚਕੂਲਾ, 25 ਜਨਵਰੀ (ਕਪਿਲ)-ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਕਮਲੇਸ਼ ਢਾਂਡਾ ਨੇ ਰਾਸ਼ਟਰੀ ਬਾਲਿਕਾ ਦਿਵਸ ਮੌਕੇ ਪੰਚਕੂਲਾ ਦੇ ਸੈਕਟਰ-3 ਸਥਿਤ ਤਾਊ ਦੇਵੀ ਲਾਲ ਸਟੇਡੀਅਮ ਵਿਖੇ ਕਰਵਾਏ ਗਏ ਸੂਬਾ ਪੱਧਰੀ 'ਬੇਟੀ ਬਚਾਓ-ਬੇਟੀ ਪੜ੍ਹਾਓ' ਵਾਕਾਥੋਨ ਪ੍ਰੋਗਰਾਮ ...

ਪੂਰੀ ਖ਼ਬਰ »

ਗਰਲਜ਼ ਰਾਈਸ ਫ਼ਾਰ ਮੁਹਾਲੀ ਵਲੋਂ ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੀਆਂ ਔਰਤਾਂ ਤੇ ਧੀਆਂ ਦਾ ਸਨਮਾਨ

ਐੱਸ. ਏ. ਐੱਸ. ਨਗਰ, 25 ਜਨਵਰੀ (ਕੇ. ਐੱਸ. ਰਾਣਾ)-ਗਰਲਜ਼ ਰਾਈਸ ਫ਼ਾਰ ਮੁਹਾਲੀ ਵਲੋਂ ਕਮਿਊਨਿਟੀ ਆਫ਼ ਐਡਵੋਕੇਟ ਫ਼ਾਰ ਜੈਂਡਰ ਇੰਪਾਵਰਮੈਂਟ (ਸੀ. ਏ. ਜੀ. ਈ.) ਅਤੇ ਸਟੇਟ ਬੈਂਕ ਆਫ਼ ਇੰਡੀਆ ਮੁਹਾਲੀ ਦੇ ਸਹਿਯੋਗ ਨਾਲ ਸਥਾਨਕ ਫੇਜ਼-2 ਸਥਿਤ ਗਿਆਨ ਜੋਤੀ ਇੰਸਟੀਚਿਊਟ ਆਫ਼ ...

ਪੂਰੀ ਖ਼ਬਰ »

'ਨੈਕ' ਦੌਰੇ ਨੂੰ ਲੈ ਕੇ ਉਪ ਕੁਲਪਤੀ ਵਲੋਂ ਅਧਿਕਾਰੀਆਂ ਨਾਲ ਬੈਠਕ

ਚੰਡੀਗੜ੍ਹ, 25 ਜਨਵਰੀ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ.ਰਾਜ ਕੁਮਾਰ ਵਲੋਂ ਅੱਜ ਡੀਨ ਵਿਦਿਆਰਥੀ ਭਲਾਈ ਪ੍ਰੋ.ਇਮੈਨੁਅਲ ਨਾਹਰ, ਡੀਨ ਵਿਦਿਆਰਥੀ ਭਲਾਈ (ਲੜਕੀਆਂ) ਪ੍ਰੋ.ਨੀਨਾ ਕਪੀਲਾਸ਼, ਵਾਰਡਨਾਂ ਅਤੇ ਹੋਰ ਅਧਿਕਾਰੀਆਂ ਨਾਲ ਬੈਠਕ ਕੀਤੀ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਨੇ ਆਤਮਾ ਸਕੀਮ ਤਹਿਤ ਕਿਸਾਨ ਗੋਸ਼ਟੀ ਕਰਵਾਈ

ਡੇਰਾਬੱਸੀ, 25 ਜਨਵਰੀ (ਸ਼ਾਮ ਸਿੰਘ ਸੰਧੂ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਬਲਦੇਵ ਸਿੰਘ ਬਰਾੜ ਫਾਰਮਿੰਗ ਅਫ਼ਸਰ ਦੀ ਅਗਵਾਈ ਹੇਠ ਆਤਮਾ ਪ੍ਰਾਜੈਕਟ ਤਹਿਤ ਕਰਵਾਈ ਗਈ ਇਕ ਗੋਸ਼ਟੀ ਦੌਰਾਨ ਕਿਸਾਨਾਂ ਨੂੰ ਵੱਖ ਵੱਖ ਧੰਦਿਆਂ ਬਾਰੇ ਜਾਗਰੂਕ ਕੀਤਾ ਗਿਆ, ਜਿਸ 'ਚ ...

ਪੂਰੀ ਖ਼ਬਰ »

ਸ੍ਰੀ ਸਿਰੜੀ ਸਾਈਾ ਮੰਦਰ ਖਰੜ ਤੋਂ ਸਜਾਈ ਗਈ ਸ਼ੋਭਾ ਯਾਤਰਾ

ਖਰੜ, 25 ਜਨਵਰੀ (ਮਾਨ)-ਸ੍ਰੀ ਸ਼ਿਵ ਸਾਈਾ ਮੰਦਰ ਸੇਵਾ ਸਮਿਤੀ ਖਰੜ ਵਲੋਂ ਅੱਜ ਸ੍ਰੀ ਸਿਰੜੀ ਸਾਈਾ ਮੰਦਰ ਦੁਸਹਿਰਾ ਗਰਾਊਾਡ ਖਰੜ ਤੋਂ ਮੂਰਤੀ ਸਥਾਪਨਾ ਦਿਵਸ ਦੇ ਸਬੰਧ ਵਿਚ ਸ਼ੋਭਾ ਯਾਤਰਾ ਸਜਾਈ ਗਈ | ਸਮਿਤੀ ਦੇ ਪ੍ਰਧਾਨ ਕਮਲਦੀਪ ਕਰਵਲ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ...

ਪੂਰੀ ਖ਼ਬਰ »

ਕਾਂਗਰਸੀ ਆਗੂ ਢਿੱਲੋਂ ਨੇ ਡੇਰਾਬੱਸੀ ਵਿਖੇ ਕਰੋੜਾਂ ਦੇ ਵਿਕਾਸ ਕਾਰਜਾਂ ਦੀ ਕਰਵਾਈ ਸ਼ੁਰੂਆਤ

ਡੇਰਾਬੱਸੀ, 25 ਜਨਵਰੀ (ਸ਼ਾਮ ਸਿੰਘ ਸੰਧੂ)-ਹਲਕਾ ਡੇਰਾਬੱਸੀ 'ਚ ਕਾਂਗਰਸ ਪਾਰਟੀ ਦੇ ਇੰਚਰਾਜ ਦੀਪਇੰਦਰ ਸਿੰਘ ਢਿੱਲੋਂ ਵਲੋਂ ਅੱਜ ਨਗਰ ਕੌਸਲ ਡੇਰਾਬੱਸੀ ਦੇ ਕਈ ਵਾਰਡਾਂ ਵਿਚ ਕਰੋੜਾਂ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ | ਵਾਰਡ ਨੰ: 17 ਪਿੰਡ (ਈਸਾਪੁਰ ਰੌਣੀ) ...

ਪੂਰੀ ਖ਼ਬਰ »

ਸੀ. ਜੀ. ਸੀ. ਝੰਜੇੜੀ ਵਿਖੇ ਰਾਸ਼ਟਰੀ ਬਾਲਿਕਾ ਦਿਵਸ ਮੌਕੇ ਸਫ਼ਲ ਮਹਿਲਾਵਾਂ ਦਾ ਸਨਮਾਨ

ਐੱਸ. ਏ. ਐੱਸ. ਨਗਰ, 25 ਜਨਵਰੀ (ਕੇ. ਐੱਸ. ਰਾਣਾ)-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕਾਲਜ ਵਲੋਂ ਰਾਸ਼ਟਰੀ ਬਾਲਿਕ ਦਿਵਸ ਮੌਕੇ ਉਨ੍ਹਾਂ ਮਹਾਨ ਅਤੇ ਦਲੇਰ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਆਪਣੀ ਸਰੀਰਕ ਕਮਜ਼ੋਰੀ, ਸਮਾਜ ਦੀ ਵਿਰੋਧਤਾ ਜਾਂ ਹੋਰ ਕਿਸੇ ਵੀ ਬੁਰੇ ਹਾਲਤਾਂ ਵਿਚ ਆਪਣੀ ਹਿੰਮਤ ਨਾ ਹਾਰਦੇ ਹੋਏ ਹਾਲਾਤਾਂ ਦਾ ਟਾਕਰਾ ਕੀਤਾ ਅਤੇ ਮੰਜ਼ਿਲਾਂ ਸਰ ਕੀਤੀਆਂ | ਝੰਜੇੜੀ ਕਾਲਜ ਦੇ ਆਡੋਟਰੀਅਮ ਵਿਖੇ ਇਸ ਸਬੰਧੀ ਕਰਵਾਏ ਗਏ ਸਮਾਗਮ ਵਿਚ ਪੰਜਾਬ ਸਟੇਟ ਕੌਾਸਲ ਆਫ਼ ਵੈੱਲਫੇਅਰ ਬੋਰਡ ਵਿਚ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲੁਆਈ, ਜਦਕਿ ਭਾਰਤੀ ਹਾਕੀ ਟੀਮ ਦੇ ਕੋਚ ਯੋਗਤਾ ਬਾਲੀ, ਤੇਜ਼ਾਬੀ ਹਮਲੇ ਦੀ ਸ਼ਿਕਾਰ ਰਿਤੂ ਸੈਣੀ, ਮਸ਼ਹੂਰ ਗਾਇਕਾ ਕੌਰ ਬੀ, ਹਿੰਦੁਸਤਾਨ ਟਾਈਮਜ਼ ਦੀ ਉੱਤਰੀ ਭਾਰਤ ਦੀ ਪੇਸ ਹੈੱਡ ਪਲਵੀ ਸਿੰਘ ਅਤੇ ਮਸ਼ਹੂਰ ਰੇਡੀਓ ਜੋਕੀ ਆਰ. ਜੇ. ਗੀਤ ਨੇ ਵਿਸ਼ੇਸ਼ ਮਹਿਮਾਨਾਂ 'ਚ ਸ਼ਾਮਿਲ ਸਨ | ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਲੜਕੀਆਂ ਅੰਦਰ ਸਹਿਣਸ਼ੀਲਤਾ ਅਤੇ ਆਤਮ-ਵਿਸ਼ਵਾਸ ਲੜਕਿਆਂ ਦੇ ਮਾਮਲੇ ਵਿਚ ਕਿਤੇ ਜ਼ਿਆਦਾ ਹੁੰਦਾ ਹੈ | ਇਸੇ ਗੁਣ ਨੂੰ ਅਪਣਾ ਕੇ ਲੜਕੀਆਂ ਆਪਣੀ ਮੰਜ਼ਿਲ ਚੁਣਦੇ ਹੋਏ ਤਰੱਕੀ ਦੀਆਂ ਬੁਲੰਦੀਆਂ ਨੂੰ ਛੂ ਸਕਦੀਆਂ ਹਨ | ਇਸ ਮੌਕੇ ਭਾਰਤੀ ਟੀਮ ਦੀ ਕੋਚ ਯੋਗਤਾ ਬਾਲੀ ਨੇ ਵਿਦਿਆਰਥਣਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਆਪਣੇ ਿਖ਼ਲਾਫ਼ ਉੱਠ ਰਹੀਆਂ ਉਂਗਲਾਂ ਅਤੇ ਗੰਦੀਆਂ ਨਜ਼ਰਾਂ ਦੀ ਪ੍ਰਵਾਹ ਨਾ ਕਰਦੇ ਹੋਏ ਸਿਰਫ਼ ਤੇ ਸਿਰਫ਼ ਆਪਣੀ ਮੰਜ਼ਿਲ ਨੂੰ ਵੇਖਣਾ ਚਾਹੀਦਾ ਹੈ ਕਿਉਂਕਿ ਜੋ ਲੋਕ ਤੁਹਾਡੇ ਸੰਘਰਸ਼ ਮੌਕੇ ਉਂਗਲਾਂ ਚੁੱਕਦੇ ਹਨ, ਉਹੀ ਲੋਕ ਤੁਹਾਡੀ ਕਾਮਯਾਬੀ ਮਿਲਣ 'ਤੇ ਤਾੜੀਆਂ ਮਾਰ ਰਹੇ ਹੁੰਦੇ ਹਨ | ਇਸੇ ਦੌਰਾਨ ਪਲਵੀ ਸਿੰਘ ਨੇ ਇਕ ਪ੍ਰੋਫੈਸ਼ਨਲ ਔਰਤ ਦੀ ਜ਼ਿੰਦਗੀ ਵਿਚ ਆਉਣ ਵਾਲੀਆਂ ਔਕੜਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਲੜਕੀਆਂ ਨੂੰ ਹਮੇਸ਼ਾ ਆਪਣੇ ਬਿਹਤਰੀਨ ਕੈਰੀਅਰ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ | ਉਨ੍ਹਾਂ ਲੜਕੀਆਂ ਨੂੰ ਆਪਣੀ ਮੰਜ਼ਿਲ ਤੈਅ ਕਰਕੇ ਲਗਾਤਾਰ ਮਿਹਨਤ ਕਰਨ ਸਬੰਧੀ ਪ੍ਰੇਰਿਤ ਵੀ ਕੀਤਾ | ਇਸੇ ਦੌਰਾਨ ਪ੍ਰਸਿੱਧ ਪੰਜਾਬੀ ਗਾਇਕਾ ਕੌਰ ਬੀ ਨੇ ਵਿਦਿਆਰਥੀਆਂ ਨਾਲ ਜ਼ਿੰਦਗੀ ਦੇ ਸੰਘਰਸ਼ ਤੋਂ ਲੈ ਕੇ ਸਫਲਤਾ ਦੇ ਸਮੇਂ ਤੱਕ ਇਕ ਔਰਤ ਦੇ ਅੰਦਰ ਪੈਦਾ ਹੋਣ ਵਾਲੀ ਮਨੋਸਥਿਤੀ ਅਤੇ ਉਸ ਦੇ ਹੱਲ ਸਬੰਧੀ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਵਿਦਿਆਰਥੀਆਂ ਨੇ ਹਾਜ਼ਰ ਸ਼ਖ਼ਸੀਅਮਾਂ ਤੋਂ ਕਈ ਸਵਾਲ ਵੀ ਪੁੱਛੇ, ਜਿਨ੍ਹਾਂ ਦਾ ਉਨ੍ਹਾਂ ਬਿਹਤਰੀਨ ਜਵਾਬ ਦਿੱਤੇ | ਅੰਤ 'ਚ ਸੀ. ਜੀ. ਸੀ. ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਬੇਸ਼ੱਕ ਲੜਕੇ-ਲੜਕੀ ਸਬੰਧੀ ਸੋਚ ਵਿਚ ਸੁਧਾਰ ਹੋਇਆ ਹੈ, ਪਰ ਫਿਰ ਵੀ ਅੱਜ ਦੇ ਦੌਰ ਵਿਚ ਲੜਕੀਆਂ ਨੂੰ ਸਿੱਖਿਆ, ਕੈਰੀਅਰ ਦੀ ਸੋਚ ਸਮੇਤ ਹੋਰ ਕਈ ਗੱਲਾਂ ਲਈ ਆਪਣੇ ਮਾਪਿਆਂ ਦੀ ਸੋਚ 'ਤੇ ਨਿਰਭਰ ਰਹਿਣਾ ਪੈਂਦਾ ਹੈ, ਲਿਹਾਜ਼ਾ ਸਮਾਜ ਵਿਚ ਅੱਜ ਵੀ ਲੜਕੀਆਂ ਦੀ ਆਜ਼ਾਦੀ ਅਤੇ ਉਨ੍ਹਾਂ ਨੂੰ ਆਪਣੀ ਸੋਚ ਅਨੁਸਾਰ ਜ਼ਿੰਦਗੀ ਜਿਊਣ ਦੇ ਮੌਕੇ ਦੇਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਲੜਕੇ-ਲੜਕੀ ਨੂੰ ਬਰਾਬਰ ਸਮਝਣ ਦੀ ਸੋਚ ਬਣਾਉਣ ਦੀ ਪ੍ਰੋੜਤਾ ਕਰਦੇ ਹੋਏ ਕਿਹਾ ਕਿ ਜੇਕਰ ਭਾਰਤ ਨੂੰ ਵਿਕਾਸਸ਼ੀਲ ਦੇਸ਼ ਬਣਾਉਣਾ ਹੈ ਤਾਂ ਸਭ ਤੋਂ ਪਹਿਲਾਂ ਲੜਕੇ-ਲੜਕੀ ਦੇ ਪਾੜੇ ਨੂੰ ਖ਼ਤਮ ਕਰਨਾ ਹੋਵੇਗਾ | ਇਸ ਮੌਕੇ ਸੀ. ਜੀ. ਸੀ. ਝੰਜੇੜੀ ਕਾਲਜ ਦੀ ਮੈਨੇਜਮੈਂਟ ਵਲੋਂ ਹਾਜ਼ਰ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਦੇ ਕੇ ਉਚੇਚੇ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ |

ਖ਼ਬਰ ਸ਼ੇਅਰ ਕਰੋ

 

ਪਿੰਡ ਤਿ੍ਵੇਦੀ ਕੈਂਪ ਵਿਖੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ

ਡੇਰਾਬੱਸੀ, 25 ਜਨਵਰੀ (ਗੁਰਮੀਤ ਸਿੰਘ)-ਪਿੰਡ ਤਿ੍ਵੇਦੀ ਕੈਂਪ ਵਿਖੇ ਭਾਈ ਬੂਟਾ ਸਿੰਘ ਗੁਰਦੁਆਰਾ ਸਾਹਿਬ ਦੀ ਨਵੀਂ ਉਸਾਰੀ ਗਈ ਇਮਾਰਤ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ | ਪਿੰਡ ਦੀ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਵਲੋਂ ਸਾਂਝੇ ਤੌਰ 'ਤੇ ...

ਪੂਰੀ ਖ਼ਬਰ »

ਪੈਰੀਫੇਰੀ ਮਿਲਕਮੈਨ ਯੂਨੀਅਨ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਪਏ ਟੋਇਆਂ ਨੂੰ ਭਰਨ ਦੀ ਮੰਗ

ਐੱਸ. ਏ. ਐੱਸ. ਨਗਰ, 25 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ-ਮੁਹਾਲੀ ਨੇ ਮੰਗ ਕੀਤੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਪਏ ਟੋਇਆਂ ਨੂੰ ਭਰ ਕੇ ਇਸ ਸੜਕ ਦੀ ਹਾਲਤ ਵਿਚ ਸੁਧਾਰ ਕੀਤਾ ਜਾਵੇ | ਯੂਨੀਅਨ ਦੇ ਜਨਰਲ ਸਕੱਤਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX