ਤਾਜਾ ਖ਼ਬਰਾਂ


ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਪੁਲਿਸ ਜਾਂਚ ਤੋਂ ਸੰਗਤ ਨਹੀਂ ਹੈ ਸੰਤੁਸ਼ਟ - ਸਿੰਘ ਸਾਹਿਬ
. . .  10 minutes ago
ਸ੍ਰੀ ਅਨੰਦਪੁਰ ਸਾਹਿਬ, 17 ਸਤੰਬਰ (ਜੇ.ਐਸ ਨਿੱਕੂਵਾਲ/ਕਰਨੈਲ ਸਿੰਘ ਸੈਣੀ) - ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਤੋਂ ਬਾਅਦ ਚੱਲ ਰਹੀ ਪੁਲਿਸ ਜਾਂਚ ਤੋਂ ਸੰਗਤ ਸੰਤੁਸ਼ਟ ਨਹੀਂ ਹੈ। ਕਿਉਂਕਿ ਇਸ ਜਾਂਚ ਵਿਚ ਕੋਈ ਵੀ ਸਹੀ ਨਤੀਜਾ ਸਾਹਮਣੇ ਨਹੀਂ ਆਇਆ ਹੈ, ਜਿਸ ਕਾਰਨ ਉਹ ਪੁਲਿਸ ਦੇ ਸਹਿਯੋਗ...
ਭੇਦਭਰੀ ਹਾਲਤ ਵਿਚ ਵਿਆਹੁਤਾ ਦੀ ਮੌਤ
. . .  about 2 hours ago
ਮਮਦੋਟ, 17 ਸਤੰਬਰ (ਸੁਖਦੇਵ ਸਿੰਘ ਸੰਗਮ) - ਥਾਣਾ ਮਮਦੋਟ (ਫ਼ਿਰੋਜਪੁਰ) ਅਧੀਨ ਆਉਂਦੇ ਪਿੰਡ ਛਾਂਗਾ ਖ਼ੁਰਦ ਵਿਖੇ ਨੌਜਵਾਨ ਵਿਆਹੁਤਾ ਲੜਕੀ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੁੱਢਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਸਰੋਜ ਰਾਣੀ ਦੇ ਰਿਸ਼ਤੇਦਾਰਾਂ ਵਲੋਂ ਸਹੁਰੇ ਪਰਿਵਾਰ 'ਤੇ...
ਲੁਧਿਆਣਾ ਵਿਚ ਧਾਰਾ 144 ਲਾਗੂ
. . .  about 2 hours ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਦੇਰ ਰਾਤ ਇਕ ਹੁਕਮ ਜਾਰੀ ਕਰਕੇ ਪੂਰੇ ਸ਼ਹਿਰ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਵਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਦੱਸਿਆ ਗਿਆ ਹੈ ਕਿ ਸ਼ਹਿਰ ਵਿਚ ਪੰਜ...
ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅਜਨਾਲਾ ਪੁੱਜੀ ਐਨ.ਐੱਸ.ਜੀ. ਟੀਮ
. . .  about 3 hours ago
ਅਜਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅੱਜ ਐਨ.ਐੱਸ.ਜੀ. ਦੀ ਇਕ ਟੀਮ ਅਜਨਾਲਾ ਪੁੱਜੀ ਹੈ। ਇਸ ਟੀਮ ਦੇ ਮੈਂਬਰਾਂ ਵਲੋਂ ਧਮਾਕੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ...
ਦਿੱਲੀ ਦੀ ਰੋਹਿਣੀ ਅਦਾਲਤ ਨੇ ਲੱਖਾ ਸਿਧਾਣਾ ਨੂੰ ਦਿੱਤੀ ਅਗਾਊਂ ਜ਼ਮਾਨਤ
. . .  about 4 hours ago
ਨਵੀਂ ਦਿੱਲੀ, 17 ਸਤੰਬਰ - ਦਿੱਲੀ ਦੀ ਰੋਹਿਣੀ ਅਦਾਲਤ ਨੇ ਗਣਤੰਤਰ ਦਿਹਾੜੇ ਦੇ ਹਿੰਸਾ ਮਾਮਲੇ ਵਿਚ ਲਖਬੀਰ ਸਿੰਘ ਉਰਫ ਲੱਖਾ ਸਿਧਾਣਾ ਨੂੰ ਅਗਾਊਂ...
ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਤੋ ਮਾਂ ਤੇ ਧੀ ਨੂੰ ਕੀਤਾ ਅਗਵਾ
. . .  about 4 hours ago
ਟੱਲੇਵਾਲ, 17 ਸਤੰਬਰ (ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਤੋ ਮਾਂ ਤੇ ਧੀ ਨੂੰ ਇਕ ਕਾਰ ਸਵਾਰ ਵਿਅਕਤੀਆਂ ਵਲੋਂ ਅਗਵਾ ਕਰ ਲਿਆ ਗਿਆ | ਸਾਰਾ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ...
ਸ੍ਰੀ ਹਰਿਮੰਦਰ ਸਾਹਿਬ ਪਰਿਵਾਰ ਸਮੇਤ ਪਹੁੰਚੇ ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ
. . .  about 4 hours ago
ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ) - ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ ਅੱਜ ਸ਼ਾਮ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਐਨ.ਆਈ.ਏ. ਨੇ ਇਕ ਹੌਟਲਾਈਨ ਨੰਬਰ ਕੀਤਾ ਜਾਰੀ, ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  about 4 hours ago
ਨਵੀਂ ਦਿੱਲੀ, 17 ਸਤੰਬਰ - ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸੋਸ਼ਲ ਮੀਡੀਆ 'ਤੇ ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਨ ਲਈ ਇਕ ਹੌਟਲਾਈਨ ਨੰਬਰ...
ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਕਾਬੂ
. . .  about 5 hours ago
ਅੰਮ੍ਰਿਤਸਰ, 17 ਸਤੰਬਰ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰੇ ਕਾਬੂ ਕੀਤੇ ਗਏ ਹਨ | ਇਹ ਲੁਟੇਰੇ ਸਪਲੈਂਡਰ ਮੋਟਰਸਾਈਕਲ 'ਤੇ ਪਿਸਤੌਲ ...
ਕੈਬਨਿਟ ਮੀਟਿੰਗ ਵਿਚ ਪੰਜਾਬ ਕਸਟਮ ਮਿਲਿੰਗ ਨੀਤੀ ਨੂੰ ਪ੍ਰਵਾਨਗੀ
. . .  about 5 hours ago
ਚੰਡੀਗੜ੍ਹ, 17 ਸਤੰਬਰ - ਪੰਜਾਬ ਕੈਬਨਿਟ ਮੀਟਿੰਗ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਝੋਨੇ ਦੇ ਖਰੀਦ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ | ਇਸ ਦੌਰਾਨ ਸਾਉਣੀ 2021-22 ਲਈ ...
18 ਨਵੇਂ ਸਰਕਾਰੀ ਕਾਲਜਾਂ ਲਈ 160 ਸਹਾਇਕ ਪ੍ਰੋਫੈਸਰਾਂ ਅਤੇ 17 ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਮਨਜ਼ੂਰੀ
. . .  about 5 hours ago
ਚੰਡੀਗੜ੍ਹ, 17 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕੈਬਨਿਟ ਦੀ ਅਗਵਾਈ ਵਿਚ ਐੱਸ.ਬੀ.ਐੱਸ. ਨਗਰ ਵਿਚ 'ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ....
5 ਬੰਗਲਾਦੇਸ਼ੀ ਨਾਗਰਿਕ ਭਾਰਤੀ ਪਾਸਪੋਰਟ ਸਮੇਤ ਗ੍ਰਿਫ਼ਤਾਰ
. . .  about 5 hours ago
ਨਵੀਂ ਦਿੱਲੀ, 17 ਸਤੰਬਰ - ਡੀ.ਸੀ.ਪੀ. (ਏਅਰਪੋਰਟ) ਵਿਕਰਮ ਪੋਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 6 ਦੋਸ਼ੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ 5 ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ...
ਗਾਇਕ ਹਰਜੀਤ ਹਰਮਨ ਦਾ ਕਹਿਣਾ, ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਰੱਖਣਗੇ ਆਪਣਾ ਪੱਖ
. . .  about 6 hours ago
ਚੰਡੀਗੜ੍ਹ, 17 ਸਤੰਬਰ - ਪੰਜਾਬ ਮਹਿਲਾ ਕਮਿਸ਼ਨ ਵਲੋਂ ਪੰਜਾਬੀ ਗਾਇਕ ਹਰਜੀਤ ਹਰਮਨ ਸਮੇਤ ਕਰਨ ਔਜਲਾ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ...
ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤਾ ਗਿਆ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ
. . .  about 6 hours ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਵਲੋਂ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਾਰਜਕਾਰੀ ਮੈਜਿਸਟ੍ਰੇਟ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ ਹੈ ...
ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਵੱਡਾ ਬਿਆਨ
. . .  about 6 hours ago
ਚੰਡੀਗੜ੍ਹ, 17 ਸਤੰਬਰ (ਸੁਰਿੰਦਰ ) - ਪੰਜਾਬ ਦੇ ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਕੋਈ ਵੀ ਬਕਾਇਆ...
ਜੰਗਲਾਤ ਮੰਤਰੀ ਦੀ ਰਿਹਾਇਸ਼ ਵਲ ਮਾਰਚ ਕਰਨਗੇ ਜੰਗਲਾਤ ਕਾਮੇ
. . .  about 6 hours ago
ਨਾਭਾ, 17 ਸਤੰਬਰ (ਕਰਮਜੀਤ ਸਿੰਘ) - ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਫ਼ੈਸਲਾ ਕੀਤਾ ਕਿ ਲੰਮੇ ਸਮੇਂ ਤੋ ਕੰਮ ਕਰਦੇ ਕੱਚੇ ਕਾਮੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਜੰਗਲਾਤ ...
ਬਿਕਰਮ ਸਿੰਘ ਮਜੀਠੀਆ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 1 ਅਕਤੂਬਰ ਤਕ ਮੁਲਤਵੀ
. . .  about 6 hours ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਖ਼ਿਲਾਫ਼ ...
ਮੁੱਖ ਮੰਤਰੀ 20 ਸਤੰਬਰ ਨੂੰ ਬਰਨਾਲਾ ਵਿਖੇ ਸੁਪਰ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਰੱਖਣਗੇ ਨੀਂਹ ਪੱਥਰ
. . .  about 6 hours ago
ਬਰਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਲਾਡੀ) - ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ....
ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਪਾਕਿਸਤਾਨ ਦਾ ਦੌਰਾ ਕੀਤਾ ਰੱਦ
. . .  about 4 hours ago
ਨਵੀਂ ਦਿੱਲੀ, 17 ਸਤੰਬਰ - ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਸਰਕਾਰ ਦੀ ਸੁਰੱਖਿਆ ਚਿਤਾਵਨੀ ਤੋਂ ਬਾਅਦ ਆਪਣਾ ਪਾਕਿਸਤਾਨ ਦਾ ਦੌਰਾ ਰੱਦ ਕਰ...
ਟਿਫ਼ਨ ਬੰਬ ਮਾਮਲੇ ਨਾਲ ਸਬੰਧਿਤ ਗੁਰਮੁਖ ਸਿੰਘ ਰੋਡੇ ਨਾਲ ਜੁੜੇ ਦਰਵੇਸ਼ ਸਿੰਘ 'ਤੇ ਪੁਲਿਸ ਨੇ ਲਾਇਆ ਯੂ. ਏ. ਪੀ. ਏ. ਐਕਟ
. . .  about 7 hours ago
ਮਮਦੋਟ, 17 ਸਤੰਬਰ (ਸੁਖਦੇਵ ਸਿੰਘ ਸੰਗਮ) - ਅਸਲਾ ਅਤੇ ਧਮਾਕਾਖ਼ੇਜ਼ ਸਮਗਰੀ ਤੇ ਹੈਰੋਇਨ ਸਮਗਲਿੰਗ ਦੇ ਦੋਸ਼ ਹੇਠ ਮਮਦੋਟ ਪੁਲਿਸ ਵਲੋਂ ਫੜੇ ਗਏ ਨਜ਼ਦੀਕੀ ਪਿੰਡ ਨਿਹਾਲਾ ਕਿਲਚਾ ਵਾਸੀ ਦਰਵੇਸ਼ ਸਿੰਘ ਖ਼ਿਲਾਫ਼ ਪੁਲਿਸ ਵਲੋਂ ...
ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ - ਰਾਘਵ ਚੱਢਾ
. . .  about 7 hours ago
ਨਵੀਂ ਦਿੱਲੀ, 17 ਸਤੰਬਰ - ਨਵਜੋਤ ਸਿੰਘ ਸਿੱਧੂ 'ਤੇ ਪਲਟਵਾਰ ਕਰਦੇ ਹੋਏ ਆਪ ਦੇ ਆਗੂ ਰਾਘਵ ਚੱਢਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ ਹੈ | ਜ਼ਿਕਰਯੋਗ ਹੈ ਕਿ ਸਿੱਧੂ ਵਲੋਂ ਖੇਤੀ ...
ਪਿੰਡ ਰਾਮਪੁਰ ਵਿਚ ਖ਼ੁਫ਼ੀਆ ਪੁਲਿਸ ਦੀ ਰੇਡ, ਇਕ ਘਰ ਵਿਚੋਂ ਬਰਾਮਦ ਕੀਤੀ ਖ਼ਾਲਿਸਤਾਨੀ ਸਮਗਰੀ
. . .  about 7 hours ago
ਦੋਰਾਹਾ,17 ਸਤੰਬਰ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ) - ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ ਵਿਖੇ ਇਕ ਘਰ ਵਿਚ ਖ਼ੁਫ਼ੀਆ ਏਜੰਸੀਆਂ ਨੇ ਸਵੇਰ ਤੋਂ ਛਾਪਾ ਮਾਰਿਆ। ਜਿਸ ਦੇ ਵਿਚ ਕੁਝ ਖ਼ਾਲਸਾਤਾਨੀ ਸਮਗਰੀ ਤੇ ਪ੍ਰਿੰਟਿੰਗ ਪ੍ਰੈੱਸ ਬਰਾਮਦ ਕੀਤੀ ...
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੱਲ੍ਹ ਤੋਂ ਸ਼ੁਰੂ
. . .  about 7 hours ago
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 18 ਸਤੰਬਰ ਤੋਂ ਸ਼ੁਰੂ ਹੋਵੇਗੀ | ਉਕਤ ਜਾਣਕਾਰੀ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ...
ਕਿਸਾਨੀ ਮੁੱਦੇ 'ਤੇ ਅਕਾਲੀ ਦਲ ਮਗਰਮੱਛ ਦੇ ਅੱਥਰੂ ਵਹਾ ਰਿਹਾ - ਰਾਣਾ ਸੋਢੀ
. . .  1 minute ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਅਕਾਲੀ ਦਲ ਕਿਸਾਨੀ ਮੁੱਦੇ 'ਤੇ ਮਗਰਮੱਛ ਦੇ ਅੱਥਰੂ ਵਹਾ ਰਿਹਾ ਹੈ ਅਤੇ ਸਿਆਸਤ ਕੀਤੀ ਜਾ ...
ਖੇਤੀ ਕਾਨੂੰਨ ਰੱਦ ਕਰੇ ਕੇਂਦਰ ਸਰਕਾਰ - ਕੈਪਟਨ
. . .  about 8 hours ago
ਚੰਡੀਗੜ੍ਹ, 17 ਸਤੰਬਰ - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਤੀਜੇ ਰਾਜ ਪੱਧਰੀ ਵਰਚੂਅਲ ਕਿਸਾਨ ਮੇਲੇ ਦਾ ਉਦਘਾਟਨ ਕਰਨ ਸਮੇਂ ਮੁੱਖ ਮੰਤਰੀ ਵਲੋਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਲਈ ਕਿਹਾ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਮਾਘ ਸੰਮਤ 551

ਬਠਿੰਡਾ

ਦਲ ਖ਼ਾਲਸਾ ਤੇ ਸ਼ੋ੍ਰਮਣੀ ਅਕਾਲੀ ਦਲ (ਅ) ਵਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਬਠਿੰਡਾ 'ਚ ਮਿਲਿਆ ਅੰਸ਼ਿਕ ਹੁੰਗਾਰਾ

ਬਠਿੰਡਾ, 25 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਦਲ ਖ਼ਾਲਸਾ ਅਤੇ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ 25 ਜਨਵਰੀ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਬਠਿੰਡਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਇਕੱਤਰਤਾ ਕੀਤੀ ਗਈ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਵਲੋਂ 'ਬੇਟੀ ਬਚਾਓ ਬੇਟੀ ਪੜ੍ਹਾਓ' ਜਾਗਰੂਕਤਾ ਮੁਹਿੰਮ ਤਹਿਤ ਸਮਾਗਮ ਤੇ ਰੈਲੀ

ਮਹਿਰਾਜ, 25 ਜਨਵਰੀ (ਸੁਖਪਾਲ ਮਹਿਰਾਜ)-ਬਾਲ ਵਿਕਾਸ ਵਿਭਾਗ ਫੂਲ ਦੇ ਨਵੇਂ ਆਏ ਸੀ. ਡੀ. ਪੀ. ਓ. ਊਸ਼ਾ ਰਾਣੀ ਦੇ ਦਿਸ਼ਾ ਨਿਰਦੇਸ਼ਾਂ ਤੇ ਸੁਪਰਵਾਈਜ਼ਰ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਸੈਂਟਰ 311 ਪੱਤੀ ਕਰਮਚੰਦ ਮਹਿਰਾਜ ਵਿਖੇ 'ਬੇਟੀ ਬਚਾਓ ਬੇਟੀ ਪੜ੍ਹਾਓ' ...

ਪੂਰੀ ਖ਼ਬਰ »

4 ਲੱਖ ਰੁਪਏ ਲੈ ਕੇ ਮਕਾਨ ਦੀ ਰਜਿਸਟਰੀ ਨਾ ਕਰਵਾਉਣ ਦਾ ਦੋਸ਼ ਦੋ ਿਖ਼ਲਾਫ਼ ਮੁਕੱਦਮਾ ਦਰਜ

ਬਠਿੰਡਾ ਛਾਉਣੀ, 25 ਜਨਵਰੀ (ਪਰਵਿੰਦਰ ਸਿੰਘ ਜੌੜਾ)-ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ 4 ਲੱਖ ਰੁਪਏ ਲੈ ਕੇ ਮਕਾਨ ਦੀ ਰਜਿਸਟਰੀ ਨਾ ਕਰਾਉਣ ਦੇ ਦੋਸ਼ਾਂ ਤਹਿਤ ਦੋ ਜਣਿਆਂ ਿਖ਼ਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ | ਮੁੱਦਈ ਵਿਜੇ ਕੁਮਾਰ ਪੁੱਤਰ ਕਸ਼ਮੀਰਾ ਸਿੰਘ ...

ਪੂਰੀ ਖ਼ਬਰ »

ਰਾਮਾਂ ਮੰਡੀ 'ਚ ਬੰਦ ਦਾ ਨਹੀਂ ਹੋਇਆ ਅਸਰ

ਰਾਮਾਂ ਮੰਡੀ, 25 ਜਨਵਰੀ (ਗੁਰਪ੍ਰੀਤ ਸਿੰਘ ਅਰੋੜਾ) - ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ), ਦਲ ਖ਼ਾਲਸਾ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਅੱਜ ਦੇ ਪੰਜਾਬ ਬੰਦ ਦੇ ਸੱਦੇ ਦਾ ਸ਼ਹਿਰ 'ਚ ਕੋਈ ਖ਼ਾਸ ਅਸਰ ਵੇਖਣ ਨੂੰ ਨਹੀਂ ਮਿਲਿਆ | ਸ਼ਹਿਰ ਦੇ ਬਾਜ਼ਾਰ ਆਮ ਦਿਨਾਂ ਵਾਂਗ ...

ਪੂਰੀ ਖ਼ਬਰ »

ਬੱਸ ਤੇ ਮੋਟਰਸਾਈਕਲ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਦੀ ਮੌਤ

ਸੰਗਤ ਮੰਡੀ, 25 ਜਨਵਰੀ (ਸ਼ਾਮ ਸੁੰਦਰ ਜੋਸ਼ੀ)- ਸੰਗਤ ਕੈਂਚੀਆਂ ਨਜ਼ਦੀਕ ਵਾਪਰੇ ਸੜਕ ਹਾਦਸੇ 'ਚ ਮੋਟਰ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ | ਹਰਭਜਨ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਸ਼ੇਰਗੜ੍ਹ ਮੋਟਰਸਾਈਕਲ 'ਤੇ ਜਾ ਰਿਹਾ ਸੀ | ਰਸਤੇ 'ਚ ਸੰਗਤ ਕੈਂਚੀਆਂ ਨਜ਼ਦੀਕ ...

ਪੂਰੀ ਖ਼ਬਰ »

ਪਤੀ-ਪਤਨੀ ਕੋਲੋਂ 17 ਗ੍ਰਾਮ ਹੈਰੋਇਨ ਬਰਾਮਦ

ਬਠਿੰਡਾ ਛਾਉਣੀ, 25 ਜਨਵਰੀ (ਪਰਵਿੰਦਰ ਸਿੰਘ ਜੌੜਾ)-ਬਠਿੰਡਾ ਪੁਲਿਸ ਨੇ ਪਤੀ-ਪਤਨੀ ਕੋਲੋਂ 17 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਸਹਾਇਕ ਥਾਣੇਦਾਰ ਲਾਭ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਮੁਲਤਾਨੀਆ ਓਵਰ ਬਿ੍ਜ ਦੇ ਹੇਠਾਂ ਲਗਾਏ ਗਏ ਨਾਕੇ ਦੌਰਾਨ ਸ਼ੱਕ ਦੇ ਆਧਾਰ 'ਤੇ ...

ਪੂਰੀ ਖ਼ਬਰ »

ਅਲਪਾਇਨ ਵੈਲੀ ਸਕੂਲ 'ਚ ਪ੍ਰਤਿਭਾ ਖੋਜ ਪ੍ਰੀਖਿਆ 2 ਨੂੰ

ਜੋਗਾ, 25 ਜਨਵਰੀ (ਪ. ਪ.)- ਅਲਪਾਇਨ ਵੈਲੀ ਪਬਲਿਕ ਸਕੂਲ ਅਕਲੀਆ ਵਿਖੇ ਬੱਚਿਆਂ ਦੀ ਪ੍ਰਤਿਭਾ ਖੋਜਨ ਲਈ ਅਲਪਾਇਨ ਵੈਲੀ ਪ੍ਰਤਿਭਾ ਖੋਜ ਪ੍ਰੀਖਿਆ ਕਰਵਾਈ ਜਾ ਰਹੀ ਹੈ | ਪਿ੍ੰਸੀਪਲ ਵਿਕਾਸ ਸ਼ਰਮਾ ਨੇ ਦੱਸਿਆ ਕਿ ਇਸ ਵਿਚ ਤੀਜੀ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀ ਹਿੱਸਾ ਲੈ ...

ਪੂਰੀ ਖ਼ਬਰ »

ਪੱਕਾ ਕਲਾਂ ਵਿਖੇ ਵਾਪਰੀਆਂ ਚੋਰੀ ਦੀ ਵੱਡੀ ਵਾਰਦਾਤ ਇਕੋ ਰਾਤ ਤਿੰਨ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ

ਸੰਗਤ ਮੰਡੀ, 25 ਜਨਵਰੀ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ) ਥਾਣਾ ਸੰਗਤ ਅਧੀਨ ਪੈਂਦੇ ਪਿੰਡ ਪੱਕਾ ਕਲਾਂ ਵਿਖੇ ਤਿੰਨ ਵੱਖ-ਵੱਖ ਕਿਸਾਨਾਂ ਦੇ ਖੇਤਾਂ 'ਚ ਲੱਗੇ ਬਿਜਲੀ ਦੇ ਟਰਾਂਸਫ਼ਾਰਮਰਾਂ ਦਾ ਸਾਮਾਨ ਇਕੋ ਰਾਤ ਚੋਰੀ ਹੋ ਜਾਣ ਕਾਰਨ ਕਿਸਾਨਾਂ ਦਾ ਹਜ਼ਾਰਾਂ ...

ਪੂਰੀ ਖ਼ਬਰ »

ਜੌਰਜੀਆ ਭੇਜਣ ਦੇ ਨਾਂਅ 'ਤੇ 4 ਲੱਖ 60 ਹਜ਼ਾਰ ਠੱਗੇ

ਬਠਿੰਡਾ ਛਾਉਣੀ, 25 ਜਨਵਰੀ (ਪਰਵਿੰਦਰ ਸਿੰਘ ਜੌੜਾ)-ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਐਨ. ਐਫ. ਐਲ. ਕੁਆਟਰ ਬਠਿੰਡਾ ਦੇ ਰਹਿਣ ਵਾਲੇ ਗੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਜ਼ਿਲ੍ਹਾ ਪੁਲਿਸ ਨੂੰ ਕੀਤੀ ਸ਼ਿਕਾਇਤ ...

ਪੂਰੀ ਖ਼ਬਰ »

ਰਾਸ਼ਟਰੀ ਵੋਟਰ ਦਿਵਸ ਮਨਾਇਆ

ਮਹਿਰਾਜ, 25 ਜਨਵਰੀ (ਸੁਖਪਾਲ ਮਹਿਰਾਜ)- ਜ਼ਿਲ੍ਹਾ ਚੋਣ ਅਫ਼ਸਰ ਦੀਆਂ ਹਦਾਇਤਾਂ ਤਹਿਤ ਕਸਬਾ ਮਹਿਰਾਜ ਵਿਖੇ ਪੱਤੀ ਕਰਮ ਚੰਦ ਬਘੇਲੇ ਦੀ ਧਰਮਸ਼ਾਲਾ 'ਚ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ ਬੀ. ਐਲ. ਓ. ਹਰਦੀਪ ਸਿੰਘ ਨੇ ਦੱਸਿਆ ਕਿ ਹਰੇਕ ਯੋਗ ਨਾਗਰਿਕ ਨੂੰ ਆਪਣੀ ਵੋਟ ...

ਪੂਰੀ ਖ਼ਬਰ »

ਐਨ.ਐਫ.ਐਲ 'ਚ ਕੰਮ ਕਰਦੇ ਕਾਮਿਆਂ ਦੇ ਹਿੱਤਾਂ ਦਾ ਘਾਣ ਨਹੀਂ ਹੋਣ ਦੇਵਾਂਗੇ-ਜਨਸ਼ਕਤੀ

ਬਠਿੰਡਾ, 25 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਜਨਸ਼ਕਤੀ ਮਜ਼ਦੂਰ ਸਭਾ, ਐਨ.ਐਫ.ਐਲ. ਦੇ ਵਰਕਰਾਂ ਦੀ ਅਹਿਮ ਇਕੱਤਰਤਾ ਲੋਜਪਾ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ 'ਚ ਹੋਈ | ਇਸ ਮੌਕੇ ਐਨ.ਐਫ.ਐਲ. 'ਚ ਠੇਕੇਦਾਰੀ ਸਿਸਟਮ ਤਹਿਤ ਕੰਮ ਕਰਦੇ ਕਾਮਿਆਂ ਨੇ ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ ਆਫ਼ ਲਾਅ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ

ਤਲਵੰਡੀ ਸਾਬੋ, 25 ਜਨਵਰੀ (ਰਵਜੋਤ ਸਿੰਘ ਰਾਹੀ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ਼ ਲਾਅ ਵਿਖੇ ਰਾਸ਼ਟਰੀ ਵੋਟਰ ਦਿਵਸ ਡਾ. ਅਰਪਨਾ ਬਾਂਸਲ ਡੀਨ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਡਾ. ਨਰਿੰਦਰ ਸਿੰਘ ਡਾਇਰੈਕਟਰ ਫਾਇਨਾਂਸ ਨੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਵਿਖੇ ਸਾਲਾਨਾ ਸਪੋਰਟਸ ਮੀਟ ਕਰਵਾਈ

ਬਠਿੰਡਾ ਛਾਉਣੀ, 25 ਜਨਵਰੀ (ਪਰਵਿੰਦਰ ਸਿੰਘ ਜੌੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਵਿਖੇ ਸਾਲਾਨਾ ਸਪੋਰਟਸ ਮੀਟ ਜਗਦੀਸ਼ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਅਤੇ ਰਾਜਿੰਦਰ ਕੁਮਾਰ ਪੀ.ਟੀ.ਆਈ. ਦੀ ਅਗਵਾਈ ਵਿਚ ਕਰਵਾਈ ਗਈ | ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਰਾਸ਼ਟਰੀ ਵੋਟਰ ਦਿਵਸ ਮਨਾਇਆ

ਭਗਤਾ ਭਾਈਕਾ, 25 ਜਨਵਰੀ (ਸੁਖਪਾਲ ਸਿੰਘ ਸੋਨੀ)- ਚੋਣ ਕਮਿਸ਼ਨਰ ਪੰਜਾਬ ਦੇ ਨਿਰਦੇਸ਼ਾਂ ਤਹਿਤ ਸਥਾਨਕ ਸ਼ਹਿਰ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਇਸ ਸਮੇਂ ਵਾਰਡ ਨੰਬਰ 18 ਤੋਂ 29 ਅੰਦਰ ਸੁਪਰਵਾਈਜ਼ਰ ਗੁਰਮੇਲ ਸਿੰਘ ਐਸ.ਡੀ.ਓ. ਭਗਤਾ ਭਾਈਕਾ, ਸਹਾਇਕ ਸੁਪਰਵਾਈਜ਼ਰ ...

ਪੂਰੀ ਖ਼ਬਰ »

ਐਸ.ਐਸ.ਡੀ. ਕਾਲਜ ਭੋਖੜਾ ਵਿਖੇ ਸਮਾਗਮ ਕਰਵਾਇਆ

ਗੋਨਿਆਣਾ, 25 ਜਨਵਰੀ (ਲਛਮਣ ਦਾਸ ਗਰਗ)-ਐਸ.ਐਸ.ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਭੋਖੜਾ (ਬਠਿੰਡਾ) ਵਿਖੇ ਗਣਤੰਤਰ ਦਿਵਸ ਤੇ ਵੋਟਰ ਦਿਵਸ ਦੇ ਸਬੰਧ 'ਚ ਸਮਾਗਮ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗਾਣ ਨਾਲ ਕੀਤੀ ਗਈ | ਉਪਰੰਤ ਕਾਲਜ ਦੇ ਪਿ੍ੰਸੀਪਲ ਡਾ. ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਲਗਾਈ ਪੇਂਟਿੰਗ ਤੇ ਆਰਟ ਐਾਡ ਕਰਾਫ਼ਟ ਦੀ ਵਰਕਸ਼ਾਪ ਸਮਾਪਤ

ਭਗਤਾ ਭਾਈਕਾ, 25 ਜਨਵਰੀ (ਸੁਖਪਾਲ ਸਿੰਘ ਸੋਨੀ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਿਖੇ ਪਿ੍ੰਸੀਪਲ ਡਾ.ਗੋਬਿੰਦ ਸਿੰਘ ਦੀ ਅਗਵਾਈ ਅਧੀਨ ਫ਼ੈਸ਼ਨ ਟੈਕਨਾਲੋਜੀ ਵਿਭਾਗ ਵਲੋਂ ਤਿੰਨ ਰੋਜ਼ਾ ਪੇਂਟਿੰਗ ਤੇ ਆਰਟ ਐਾਡ ਕਰਾਫ਼ਟ ਦੀ ਵਰਕਸ਼ਾਪ ਅੱਜ ਸਮਾਪਤ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਰਾਮਾਂ 'ਚ ਰਾਸ਼ਟਰੀ ਵੋਟਰ ਦਿਵਸ ਮਨਾਇਆ

ਰਾਮਾਂ ਮੰਡੀ, 25 ਜਨਵਰੀ (ਅਮਰਜੀਤ ਸਿੰਘ ਲਹਿਰੀ)- ਨੇੜਲੇ ਪਿੰਡ ਰਾਮਾਂ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਜ਼ਬੂਤ ਲੋਕਤੰਤਰ ਲਈ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਕੈਂਪ ਲਗਾ ਕੇ ਨਵੇਂ ਬਣੇ ਵੋਟਰ ...

ਪੂਰੀ ਖ਼ਬਰ »

ਜੇਲ੍ਹ 'ਚ ਹਵਾਲਾਤੀ ਦੇ ਬੂਟਾਂ 'ਚੋਂ ਸੁਲਫ਼ਾ ਤੇ ਖ਼ਾਲੀ ਸਿਗਰਟਾਂ ਬਰਾਮਦ

ਬਠਿੰਡਾ ਛਾਉਣੀ, 25 ਜਨਵਰੀ (ਪਰਵਿੰਦਰ ਸਿੰਘ ਜੌੜਾ)-ਕੇਂਦਰੀ ਜੇਲ੍ਹ ਬਠਿੰਡਾ ਵਿਖੇ ਹਵਾਲਾਤੀ ਦੇ ਪਹਿਨੇ ਹੋਏ ਬੂਟਾਂ ਵਿਚੋਂ ਸੁਲਫ਼ਾ ਅਤੇ ਖ਼ਾਲੀ ਸਿਗਰਟਾਂ ਬਰਾਮਦ ਹੋਈਆਂ ਹਨ | ਮੁਲਜ਼ਮ ਿਖ਼ਲਾਫ਼ ਥਾਣਾ ਛਾਉਣੀ ਵਿਖੇ ਪਰਚਾ ਦਰਜ ਕੀਤਾ ਗਿਆ ਹੈ | ਸਹਾਇਕ ਸੁਪਰਡੰਟ ...

ਪੂਰੀ ਖ਼ਬਰ »

ਅਪਾਹਜ ਲੜਕੀ ਨੂੰ ਵੀਲ੍ਹ ਚੇਅਰ ਭੇਟ

ਰਾਮਾਂ ਮੰਡੀ, 25 ਜਨਵਰੀ (ਤਰਸੇਮ ਸਿੰਗਲਾ)- ਵਿਕਰਾਂਤ ਗੋਇਲ ਐਡਵੋਕੇਟ ਪੁੱਤਰ ਅਜੀਤ ਗੁਪਤਾ ਪ੍ਰਧਾਨ ਐਸ.ਐਸ.ਐਨ.ਆਰੀਆ ਸੀਨੀਅਰ ਸੈਕੰਡਰੀ ਸਕੂਲ ਵਲੋਂ ਆਪਣੀ ਸਵ.ਮਾਤਾ ਪ੍ਰਵੀਨ ਗੁਪਤਾ ਦੀ ਯਾਦ 'ਚ ਲੋਕ ਭਲਾਈ ਸੇਵਾ ਸਮਿਤੀ ਨੂੰ ਦਾਨ ਵਜੋਂ ਦਿੱਤੀ ਗਈ ਇਕ ਵੀਲ੍ਹ ਚੇਅਰ ...

ਪੂਰੀ ਖ਼ਬਰ »

ਝੁੰਬਾ ਤੋਂ ਬੱਲੂਆਣਾ ਨੂੰ ਮਿਲਾਉਣ ਵਾਲੀ ਸੜਕ ਥਾਾ ਥਾਾ ਤੋਂ ਟੁੱਟੀ ਹੋਣ ਕਰਕੇ ਕਿਸਾਨ ਯੂਨੀਅਨ ਦੇ ਵਰਕਰਾਾ ਨੇ ਕੀਤੀ ਨਾਅਰੇਬਾਜ਼ੀ

ਬੱਲੂਆਣਾ, 25 ਜਨਵਰੀ (ਗੁਰਨੈਬ ਸਾਜਨ)- ਝੁੰਬਾ ਝੁੰਬਾ ਤੋਂ ਬੱਲੂਆਣਾ ਪਿੰਡ ਨੂੰ ਮਿਲਾਉਣ ਵਾਲੀ ਸੜਕ ਥਾਾ ਥਾਾ ਤੋਂ ਟੁੱਟੀ ਹੋਣ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਾ ਦੇ ਵਲੰਟਰੀਆਾ ਵੱਲੋਂ ਸੜਕ ਵਿਭਾਗ ਦੇ ਅਧਿਕਾਰੀਆਾ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ¢ ...

ਪੂਰੀ ਖ਼ਬਰ »

ਐਸ. ਐਸ. ਡੀ. ਸੀਨੀਅਰ ਸੈਕੰਡਰੀ ਸਕੂਲ 'ਚ ਇਨਾਮ ਵੰਡ ਸਮਾਗਮ ਕਰਵਾਇਆ

ਬਠਿੰਡਾ, 25 ਜਨਵਰੀ (ਕੰਵਲਜੀਤ ਸਿੰਘ ਸਿੱਧੂ)- ਸਥਾਨਕ ਐਸ. ਐਸ. ਡੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਜਿਸ 'ਚ ਜੈਜੀਤ ਸਿੰਘ ਜੌਹਲ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇਵਲ ਕ੍ਰਿਸ਼ਨ ਅਗਰਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ...

ਪੂਰੀ ਖ਼ਬਰ »

ਮਹਿਰਾਜ 'ਚ ਬੰਦ ਦਾ ਨਹੀਂ ਹੋਇਆ ਅਸਰ

ਮਹਿਰਾਜ, 25 ਜਨਵਰੀ (ਸੁਖਪਾਲ ਮਹਿਰਾਜ) - ਨਾਗਰਿਕਤਾ ਸੋਧ ਕਾਨੰੂਨ ਦੇ ਵਿਰੋਧ 'ਚ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਜਥੇਬੰਦੀਆਂ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜੋ ਕਸਬਾ ਮਹਿਰਾਜ ਵਿਖੇ ਬੇਅਸਰ ਵੇਖਿਆ ਗਿਆ, ਕਿਉਂਕਿ ਇਥੇ ਵੱਖ-ਵੱਖ ਦੁਕਾਨਾਂ ਆਮ ਵਾਂਗ ...

ਪੂਰੀ ਖ਼ਬਰ »

ਘਰ ਦੇ ਬਾਹਰ ਖੜ੍ਹੀ ਟਰਾਲੀ ਚੋਰੀ ਚੋਰੀ ਦੀ ਘਟਨਾ ਸੀ. ਸੀ. ਟੀ.ਵੀ. ਕੈਮਰਿਆਾ 'ਚ ਕੈਦ

ਬੱਲੂਆਣਾ, 25 ਜਨਵਰੀ (ਗੁਰਨੈਬ ਸਾਜਨ)- ਦਿਉਣ ਖ਼ੁਰਦ ਵਿਖੇ ਖੇਤਾਾ ਵਿਚ ਰਹਿੰਦੇ ਕਿਸਾਨ ਦੇ ਘਰ ਦੇ ਬਾਹਰ ਖੜ੍ਹੀ ਟਰਾਲੀ ਚੋਰਾਾ ਨੇ ਬਹੁਤ ਹੀ ਨਾਟਕੀ ਢੰਗ ਨਾਲ ਚੋਰੀ ਕੀਤੀ ਜਦੋਂ ਕਿ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਚੋਰੀ ਦੀ ਭਿਣਕ ਤੱਕ ਵੀ ਨਹੀਂ ਲੱਗੀ¢ ਚੋਰੀ ...

ਪੂਰੀ ਖ਼ਬਰ »

ਖੇਤਾਂ 'ਚੋਂ ਟਿੱਡੀ ਦਲ ਦੇ ਕੀਟ ਮਿਲਣ ਕਾਰਨ ਕਿਸਾਨ ਚਿੰਤਾ 'ਚ

ਤਲਵੰਡੀ ਸਾਬੋ, 25 ਜਨਵਰੀ (ਰਣਜੀਤ ਸਿੰਘ ਰਾਜੂ)-ਰਾਜਸਥਾਨ 'ਚ ਟਿੱਡੀਦਲ ਵਲੋਂ ਫ਼ਸਲਾਂ ਦੀ ਤਬਾਹੀ ਉਪਰੰਤ ਪੰਜਾਬ ਵੱਲ ਮੂੰਹ ਕਰਨ ਦੀਆਂ ਖ਼ਬਰਾਂ ਉਪਰੰਤ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ 'ਚ ਖੇਤਾਂ ਵਿਚੋਂ ਟਿੱਡੀਦਲ ਦੇ ਕੀਟ ਮਿਲਣ ਦੀਆਂ ਘਟਨਾਵਾਂ ਦੇ ਵਧ ਜਾਣ ਨਾਲ ...

ਪੂਰੀ ਖ਼ਬਰ »

ਵੋਟਰ ਦਿਵਸ ਮਨਾਇਆ

ਬਰੇਟਾ, 25 ਜਨਵਰੀ (ਪ. ਪ.)- ਸਥਾਨਕ ਸ਼ਹਿਰ ਦੇ ਵੱਖ-ਵੱਖ ਬੂਥਾਂ 'ਤੇ ਵੋਟਰ ਦਿਵਸ ਮਨਾਇਆ ਗਿਆ | ਨਗਰ ਕੌਾਸਲ ਇੰਸਪੈਕਟਰ ਬੀਰਬਲ ਦਾਸ ਤੇ ਸਹਾਇਕ ਵਿਜੈ ਕੁਮਾਰ ਜੈਨ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਬੂਥ ਲੈਵਲ ਅਫ਼ਸਰਾਂ ਵਲੋਂ ਵੋਟਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਦੱਸਦੇ ਹੋਏ ਤਿਆਰ ਹੋਏ ਸ਼ਨਾਖ਼ਤੀ ਕਾਰਡ ਵੰਡੇ ਗਏ | ਇਸ ਮੌਕੇ ਰਘਵੀਰ ਸਿੰਘ , ਨੀਲ ਕਮਲ, ਦੀਪਕ ਸਿੰਘ, ਨਿਖਿਲ ਗਰਗ, ਬਲਵਿੰਦਰ ਸਿੰਘ ਆਦਿ ਮੌਜੂਦ ਸਨ |

ਖ਼ਬਰ ਸ਼ੇਅਰ ਕਰੋ

 

ਇੱਟਾਂ ਦੇ ਭੱਠਿਆਂ 'ਤੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਕਰ ਰਹੇ ਨੇ ਬਾਲ ਮਜ਼ਦੂਰੀ

ਬੱਲੂਆਣਾ, 25 ਜਨਵਰੀ (ਗੁਰਨੈਬ ਸਾਜਨ)-ਇੱਟਾਂ ਦੇ ਭੱਠਿਆਂ 'ਤੇ ਇੱਟਾਂ ਦੀ ਪਥੇਰ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਾ ਦੇ ਬੱਚਿਆਾ ਪਾਸੋਂ ਬਾਲ ਮਜ਼ਦੂਰੀ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ¢ ਬਠਿੰਡਾ ਬਲਾਕ ਦਿਹਾਤੀ 'ਚ ਇੱਟਾਾ ਦੇ ਭੱਠੇ ਦੇ ਮਾਲਕਾਾ ਦਾ ਕਹਿਣਾ ਹੈ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਵਲੋਂ ਮਾਹੀਨੰਗਲ ਸਕੂਲ ਦੀ ਚਾਰਦੀਵਾਰੀ ਦੇ ਚੱਲ ਰਹੇ ਕੰਮ ਦਾ ਜਾਇਜ਼ਾ-

ਤਲਵੰਡੀ ਸਾਬੋ, 25 ਜਨਵਰੀ (ਰਣਜੀਤ ਸਿੰਘ ਰਾਜੂ)- ਬੀਤੇ ਸਮੇਂ 'ਚ ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਪਿੰਡ ਮਾਹੀਨੰਗਲ ਦੇ ਸਰਕਾਰੀ ਸੈਕੰਡਰੀ ਸਕੂਲ ਦੀ ਚਾਰਦੀਵਾਰੀ ਲਈ ਦਿੱਤੀ ਗਈ ਗ੍ਰਾਂਟ ਨਾਲ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਮਨਾਇਆ ਚੋਣਾਂ ਦੌਰਾਨ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ

ਬਠਿੰਡਾ, 25 ਜਨਵਰੀ (ਕੰਵਲਜੀਤ ਸਿੰਘ ਸਿੱਧੂ) ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੱਧਰੀ ਤੇ 93 ਬਠਿੰਡਾ (ਦਿਹਾਤੀ) ਵਿਧਾਨ ਸਭਾ ਹਲਕੇ ਦਾ ਸਾਂਝੇ ਤੌਰ 'ਤੇ ਰਾਸ਼ਟਰੀ ਵੋਟਰ ਦਿਵਸ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨ ਵਿਖੇ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

ਆਜ਼ਾਦੀ ਦੇ 73 ਵਰਿ੍ਹਆਂ ਬਾਅਦ ਵੀ ਮੁਸ਼ਕਿਲਾਂ ਨਾਲ ਜੂਝ ਰਹੇ ਨੇ ਰਾਮਪੁਰਾ ਫੂਲ ਦੇ ਲੋਕ

ਰਾਮਪੁਰਾ ਫੂਲ, 25 ਜਨਵਰੀ(ਨਰਪਿੰਦਰ ਸਿੰਘ ਧਾਲੀਵਾਲ)-ਆਜ਼ਾਦੀ ਦੇ 73 ਵਰਿ੍ਹਆਂ ਬਾਅਦ ਵੀ ਰਾਮਪੁਰਾ ਫੂਲ ਦੇ ਲੋਕ ਮੁਸ਼ਕਿਲਾਂ ਨਾਲ ਜੂਝ ਰਹੇ ਹਨ | 50 ਹਜ਼ਾਰ ਤੋਂ ਵੱਧ ਆਬਾਦੀ ਵਾਲਾ ਇਹ ਸ਼ਹਿਰ 21 ਵਾਰਡਾਂ 'ਚ ਵੰਡਿਆ ਹੋਇਆ ਹੈ | ਕਰੋੜਾਂ ਰੁਪਏ ਖ਼ਰਚਣ ਦੇ ਬਾਵਜੂਦ ਲੋਕ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਬੱਸ ਨੇ ਮੋਟਰਸਾਈਕਲ ਸਵਾਰ ਕੁਚਲਿਆ

ਗੋਨਿਆਣਾ, 25 ਜਨਵਰੀ (ਬਰਾੜ ਆਰ. ਸਿੰਘ/ਲਛਮਣ ਦਾਸ ਗਰਗ/ਮਨਦੀਪ ਸਿੰਘ ਮੱਕੜ)- ਗੋਨਿਆਣਾ ਸ਼ਹਿਰ ਦੇ ਲਾਗਲੇ ਪਿੰਡ ਬਲਾਹੜ ਵਿੰਝੂ ਕੋਲ ਜੈਤੋ ਬਾਈਪਾਸ 'ਤੇ ਵਾਪਰੇ ਸੜਕ ਹਾਦਸੇ 'ਚ ਇਕ ਮੋਟਰਸਾਈਕਲ ਚਾਲਕ ਨੂੰ ਇਕ ਤੇਜ਼ ਰਫ਼ਤਾਰ ਬੱਸ ਦੁਆਰਾ ਕੁਚਲੇ ਜਾਣ 'ਤੇ ਮੋਟਰ-ਸਾਈਕਲ ...

ਪੂਰੀ ਖ਼ਬਰ »

ਜ਼ਹਿਰੀਲਾ ਜਾਨਵਰ ਲੜਨ ਨਾਲ ਕਿਸਾਨ ਦੀ ਮੌਤ

ਭੁੱਚੋ ਮੰਡੀ, 25 ਜਨਵਰੀ (ਬਿੱਕਰ ਸਿੰਘ ਸਿੱਧੂ)- ਬੀਤੀ ਰਾਤ ਖੇਤ 'ਚ ਕਣਕ ਨੂੰ ਪਾਣੀ ਲਗਾ ਰਹੇ ਕਿਸਾਨ ਕਿ੍ਪਾਲ ਸਿੰਘ (45) ਪੁੱਤਰ ਦਲੀਪ ਸਿੰਘ ਵਾਸੀ ਭੁੱਚੋ ਕਲਾਂ ਦੀ ਕੋਈ ਜ਼ਹਿਰੀਲਾ ਜਾਨਵਰ ਲੜਨ ਨਾਲ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿ੍ਤਕ ਦੇ ਵੱਡੇ ਭਰਾ ...

ਪੂਰੀ ਖ਼ਬਰ »

ਰਾਸ਼ਟਰੀ ਵੋਟਰ ਦਿਵਸ ਮਨਾਇਆ

ਭੁੱਚੋ ਮੰਡੀ, 25 ਜਨਵਰੀ (ਬਿੱਕਰ ਸਿੰਘ ਸਿੱਧੂ)- ਰਾਸ਼ਟਰੀ ਵੋਟਰ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ ਵਿਖੇ ਨੌਜਵਾਨਾਂ ਨੂੰ ਆਪਣੀ ਵੋਟ ਬਣਵਾਉਣ ਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਸਮਾਗਮ ਕਰਵਾਇਆ ਗਿਆ ...

ਪੂਰੀ ਖ਼ਬਰ »

ਟਿੱਡੀਆਂ ਨੇ ਸੇਖੂ 'ਚ ਕਣਕ ਤੇ ਸਰੋਂ੍ਹ ਦੀ ਫ਼ਸਲ'ਤੇ ਕੀਤਾ ਹਮਲਾ, ਕਿਸਾਨ ਚਿੰਤਾ ਦੇ ਆਲਮ 'ਚ

ਰਾਮਾਂ ਮੰਡੀ, 25 ਜਨਵਰੀ (ਅਮਰਜੀਤ ਸਿੰਘ ਲਹਿਰੀ)- ਰਾਜਸਥਾਨ ਦੇ ਕਈ ਜ਼ਿਲਿਆਂ 'ਚ ਫ਼ਸਲ ਦੀ ਭਾਰੀ ਤਬਾਹੀ ਕਰਨ ਪਿੱਛੋਂ ਹੁਣ ਟਿੱਡੀਆਂ ਨੇ ਰਾਮਾਂ ਥਾਣਾ ਅਧੀਨ ਪੈਂਦੇ ਪਿੰਡ ਸੇਖੂ ਵਿਖੇ ਕਣਕ ਤੇ ਸਰੋਂ੍ਹ ਦੀ ਫ਼ਸਲ 'ਤੇ ਹਮਲਾ ਕਰ ਦਿੱਤਾ ਹੈ, ਕਿਸਾਨ ਆਪਣੇ ਪੱਧਰ 'ਤੇ ...

ਪੂਰੀ ਖ਼ਬਰ »

ਮਿਰਜ਼ੇਆਣਾ ਤੇ ਮੈਨੂੰਆਣਾ 'ਚ ਫਸਲਾਂ 'ਤੇ ਟਿੱਡੀਦਲ ਦਾ ਹਮਲਾ

ਸੀਗੋ ਮੰਡੀ, 25 ਜਨਵਰੀ (ਲਕਵਿੰਦਰ ਸ਼ਰਮਾ)- ਪਿੰਡ ਮਿਰਜੇਆਣਾ ਤੇ ਮੈਨੂੰਆਣਾ ਦੇ ਕਿਸਾਨਾਾ ਦੀਆਂ ਫ਼ਸਲਾਂ 'ਤੇ ਟਿਡੀਦਲ ਨੇ ਹਮਲਾ ਕਰ ਦਿੱਤਾ ਤੇ ਕਿਸਾਨਾਾ ਤੁਰੰਤ ਲਾਮਬੰਦ ਹੋ ਗਏ ਹਨ ¢ਇਸ ਸਬੰਧੀ ਕਿਸਾਨ ਸੰਦੀਪ ਸਿੰਘ, ਸੁਖਪਾਲ ਸਿੰਘ ਮੈਨੂੰਆਣਾ ਨੇ ਦੱਸਿਆ ਉਹ ਆਪਣੇ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਸਿੰਗਲਾ ਦੀ ਕੋਠੀ ਦਾ ਘਿਰਾਓ 5 ਨੂੰ

ਮਸਤੂਆਣਾ ਸਾਹਿਬ, 24 ਜਨਵਰੀ (ਦਮਦਮੀ) - ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਬਹਾਦਰਪੁਰ ਵਿਖੇ ਮੀਟਿੰਗ ਕਰਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ ਅਤੇ 5 ਫਰਵਰੀ ਨੂੰ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਘਿਰਾਓ ਕਰਨ ਦਾ ਸੱਦਾ ਵੀ ਦਿੱਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਗੁਰਮਤਿ ਸਮਾਗਮ 28 ਤੋਂ

ਮਸਤੂਆਣਾ ਸਾਹਿਬ, 25 ਜਨਵਰੀ (ਦਮਦਮੀ)- 20ਵੀਂ ਸਦੀ ਦੀ ਮਹਾਨ ਸ਼ਖ਼ਸੀਅਤ ਵਿੱਦਿਆ ਦਾਨੀ ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ 28 ਤੋਂ 30 ਜਨਵਰੀ ਤੱਕ ਗੁਰਦੁਆਰਾ ਸਾਹਿਬ ਜੋਤੀ ਸਰੂਪ ਸੰਗਰੂਰ ...

ਪੂਰੀ ਖ਼ਬਰ »

ਸੀਰਾ-ਪੱਤੀ ਦੀ ਵਿਵਾਦਤ ਜ਼ਮੀਨ ਦੇ ਮਸਲੇ ਦੇ ਹੱਲ ਲਈ ਕੰਬੋਜ ਭਾਈਚਾਰੇ ਵਲੋਂ ਇਕੱਠ

ਸੁਨਾਮ ਊਧਮ ਸਿੰਘ ਵਾਲਾ, 25 ਜਨਵਰੀ (ਧਾਲੀਵਾਲ, ਭੁੱਲਰ) -ਪਿਛਲੇ ਕਈ ਦਹਾਕਿਆਂ ਤੋਂ ਚੱਲੇ ਆ ਰਹੇ ਸੀਰਾ ਪੱਤੀ ਦੀ ਵਿਵਾਦਿਤ ਜ਼ਮੀਨ ਦੇ ਮਾਮਲੇ ਨੂੰ ਪੁਰ ਅਮਨ ਹੱਲ ਕਰਨ ਦੇ ਮਕਸਦ ਨਾਲ ਕੰਬੋਜ਼ ਭਾਈਚਾਰੇ ਵਲੋਂ ਪਹਿਲੀ ਪਾਤਸ਼ਾਹੀ ਗੁਰੂ ਘਰ ਇਕੱਠ ਕਰ ਕੇ ...

ਪੂਰੀ ਖ਼ਬਰ »

ਚੰਦੂਮਾਜਰਾ ਨੇ ਢੀਂਡਸਾ ਮੁੱਦੇ 'ਤੇ ਚੁੱਪ ਵੱਟੀ

ਖਨੌਰੀ, 25 ਜਨਵਰੀ (ਰਮੇਸ਼ ਕੁਮਾਰ)- ਕਾਂਗਰਸ ਦੀ ਸਰਕਾਰ ਨੇ ਚੋਣਾਂ ਦੇ ਵਿਚ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਨਾ ਕਰ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਖਨੌਰੀ 'ਚ ਆਏ ਹੋਏ ਸਾਬਕਾ ਮੰਤਰੀ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ...

ਪੂਰੀ ਖ਼ਬਰ »

ਢੀਂਡਸਾ ਜਦੋਂ ਵਜ਼ੀਰੀਆਂ ਦਾ ਅਨੰਦ ਮਾਣਦਾ ਸੀ ਤਾਂ ਉਨ੍ਹਾਂ ਨੂੰ ਕੋਈ ਸਿਧਾਂਤ ਯਾਦ ਨਹੀਂ ਆਇਆ- ਲੌ ਾਗੋਵਾਲ

ਅਮਰਗੜ੍ਹ, 25 ਜਨਵਰੀ (ਭੁੱਲਰ, ਝੱਲ) - ਗੁਰਦੁਆਰਾ ਸਾਹਿਬ ਸਿੰਘ ਸਭਾ ਅਮਰਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਜ਼ਾਰਾਂ ਵਰਕਰ ਜਿਨ੍ਹਾਂ ਵਿੱਚ ਪੰਚ, ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪੰਚਾਇਤ ਸੰਮਤੀ ਮੈਂਬਰ, ਅਕਾਲੀ ਦਲ ਹਲਕਾ ਅਮਰਗੜ੍ਹ ਦੇ ਕਾਰਜਕਾਰੀ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਅੱਜ

ਮਾਲੇਰਕੋਟਲਾ, 25 ਜਨਵਰੀ (ਪਾਰਸ ਜੈਨ) - ਸੇਵਾ ਕਮੇਟੀ ਮਾਲੇਰਕੋਟਲਾ ਮੰਦਿਰ ਬਾਵਾ ਲਾਲ ਦਿਆਲ ਜੀ ਮਹਾਰਾਜ ਵਲੋਂ ਯੋਗੀਰਾਜ ਸਤਿਗੁਰੂ ਬਾਵਾ ਲਾਲ ਦਿਆਲ ਦਾ ਪ੍ਰਕਾਸ਼ ਦਿਹਾੜਾ 26 ਜਨਵਰੀ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ | ਮਹੰਤ ਕਿ੍ਸ਼ਨ ਦੇਵਗਿਰੀ ਲਾਲਕਾ ਨੇ ...

ਪੂਰੀ ਖ਼ਬਰ »

ਫ਼ਿਲਮ 'ਜੰਗਲ ਦੀ ਅੱਗ' ਦਾ ਮਹੂਰਤ

ਸੰਗਰੂਰ, 25 ਜਨਵਰੀ (ਫੁੱਲ) - ਪੰਜਾਬੀ ਦੇ ਨਾਮਵਰ ਲੇਖਕ ਮੋਹਨ ਸ਼ਰਮਾ ਦੀ ਕਹਾਣੀ 'ਤੇ ਆਧਾਰਿਤ ਤਿਆਰ ਹੋ ਰਹੀ ਡਾਕੂਮੈਂਟਰੀ ਫ਼ਿਲਮ 'ਜੰਗਲ ਦੀ ਅੱਗ' ਦਾ ਮਹੂਰਤ ਅਜੀਤ ਦੇ ਜ਼ਿਲ੍ਹਾ ਇੰਚਾਰਜ ਅਤੇ ਸਮਾਜ ਸੇਵਕ ਸੁਖਵਿੰਦਰ ਸਿੰਘ ਫੁੱਲ ਨੇ ਤਾੜੀਆਂ ਦੀ ਗੂੰਜ ਵਿਚ ਨਾਰੀਅਲ ...

ਪੂਰੀ ਖ਼ਬਰ »

ਢੀਂਡਸਾ ਨੇ ਅਕਾਲੀ ਦਲ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਨ ਦਾ ਦਿੱਤਾ ਸੱਦਾ

ਸੰਗਰੂਰ, 25 ਜਨਵਰੀ (ਸੁਖਵਿੰਦਰ ਸਿੰਘ ਫੁੱਲ)- ਸ਼ਹਿਰ ਦੇ ਵੱਖ-ਵੱਖ ਵਾਰਡਾਂ ਅਤੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਇਕੱਠੇ ਹੋਏ ਜਿਨ੍ਹਾਂ ਨੇ ਸ੍ਰ ਸੁਖਦੇਵ ਸਿੰਘ ਢੀਂਡਸਾ ਦੀ ਸੋਚ 'ਤੇ ਪਹਿਰਾ ਦੇਣ ਲਈ ਸਾਬਕਾ ਵਿੱਤ ਮੰਤਰੀ ਸ੍ਰ ਪਰਮਿੰਦਰ ਸਿੰਘ ਢੀਂਡਸਾ ...

ਪੂਰੀ ਖ਼ਬਰ »

ਡੀ.ਟੀ.ਐਫ ਦੀ ਬਲਾਕ ਪੱਧਰੀ ਮੀਟਿੰਗ

ਗੋਨਿਆਣਾ, 25 ਜਨਵਰੀ (ਲਛਮਣ ਦਾਸ ਗਰਗ)- ਗੋਨਿਆਣਾ ਬਲਾਕ ਦੇ ਡੀ. ਟੀ. ਐਫ. ਦੀ ਮੀਟਿੰਗ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਚਿਲਡਰਨ ਪਾਰਕ ਗੋਨਿਆਣਾ ਵਿਖੇ ਹੋਈ | ਮੀਟਿੰਗ ਵਿਚ ਗੋਨਿਆਣਾ, ਹਰਰਾਏਪੁਰ, ਬਲਾਹੜ ਮਹਿਮਾ, ਖੇਮੂਆਣਾ, ਮਹਿਮਾ ਸਰਜਾ, ਨਥਾਣਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX