ਤਾਜਾ ਖ਼ਬਰਾਂ


ਕੈਪਟਨ ਨੇ ਸੋਨੀਆ ਨੂੰ ਲਿਖੀ ਚਿੱਠੀ, ਕਿਹਾ ਸਿਆਸੀ ਘਟਨਾਕ੍ਰਮ ਪੰਜਾਬ ਦੀਆਂ ਚਿੰਤਾਵਾਂ 'ਤੇ ਆਧਾਰਿਤ ਨਹੀਂ
. . .  1 minute ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਤੇ ਪਿਛਲੇ 5 ਮਹੀਨਿਆਂ ਤੋਂ ਚੱਲ ਰਹੇ ਸਿਆਸੀ ਘਮਸਾਣ ਤੋਂ ਦੁਖੀ ਹੋਣ ਬਾਰੇ ਲਿਖਿਆ। ਉਨ੍ਹਾਂ ਨੇ ਪੱਤਰ ਵਿਚ ਲਿਖਿਆ ਕਿ ਘਟਨਾਕ੍ਰਮ...
ਸ਼ੁਤਰਾਣਾ ਵਿਚ ਗੁਟਕਾ ਸਾਹਿਬ ਦੀ ਬੇਅਦਬੀ
. . .  32 minutes ago
ਸ਼ੁਤਰਾਣਾ, 19 ਸਤੰਬਰ (ਬਲਦੇਵ ਸਿੰਘ ਮਹਿਰੋਕ) - ਪਟਿਆਲਾ ਜ਼ਿਲ੍ਹਾ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਗੁਟਕਾ ਸਾਹਿਬ ਨਾਲੀ ਵਿਚ ਸੁੱਟ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ...
ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਵੇ - ਅੰਬਿਕਾ ਸੋਨੀ
. . .  52 minutes ago
ਨਵੀਂ ਦਿੱਲੀ, 19 ਸਤੰਬਰ - ਕਾਂਗਰਸੀ ਆਗੂ ਅੰਬਿਕਾ ਸੋਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਪ੍ਰੰਤੂ ਸੂਬੇ ਦਾ ਮੁੱਖ ਮੰਤਰੀ ਸਿੱਖ ਹੀ ਹੋਣਾ ਚਾਹੀਦਾ ਹੈ...
ਪੰਜਾਬ ਵਿਚ ਬਣਾਏ ਜਾ ਸਕਦੇ ਹਨ ਦੋ ਉਪ ਮੁੱਖ ਮੰਤਰੀ
. . .  about 1 hour ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਚ ਨਵਾਂ ਮੁੱਖ ਮੰਤਰੀ ਬਣਾਏ ਜਾਣ ਦੇ ਨਾਲ-ਨਾਲ ਪਾਰਟੀ ਦਾ ਅੰਦਰੂਨੀ ਵਿਵਾਦ ਖ਼ਤਮ ਕਰਨ ਲਈ 2 ਉਪ ਮੁੱਖ ਮੰਤਰੀ ਬਣਾਏ ਜਾਣ 'ਤੇ ਚਰਚਾ ਚੱਲ ਰਹੀ ਹੈ...
ਕਾਂਗਰਸੀ ਆਗੂ ਸੁਨੀਲ ਜਾਖੜ ਦੇ ਘਰ ਕਾਂਗਰਸੀ ਆਗੂਆਂ ਦਾ ਲੱਗਿਆ ਤਾਂਤਾ
. . .  about 1 hour ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਪੰਚਕੂਲਾ ਸਥਿਤ ਗ੍ਰਹਿ ਵਿਖੇ ਵਿਧਾਇਕਾਂ ਤੇ ਕਾਂਗਰਸੀ ਆਗੂਆਂ ਦਾ ਤਾਂਤਾ ਲੱਗਿਆ...
ਕੁਝ ਘੰਟਿਆਂ ਅੰਦਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਹੋਵੇਗਾ ਐਲਾਨ - ਰੰਧਾਵਾ
. . .  about 1 hour ago
ਚੰਡੀਗੜ੍ਹ, 19 ਸਤੰਬਰ - ਕਾਂਗਰਸ ਵਿਧਾਇਕ ਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਕੁਝ ਘੰਟਿਆਂ ਅੰਦਰ ਐਲਾਨ ਹੋ ਜਾਵੇਗਾ...
ਸਿੱਧੂ ਨੇ ਕਿਹਾ ਮੈਨੂੰ ਬਣਾਓ ਮੁੱਖ ਮੰਤਰੀ ?
. . .  1 minute ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਨੂੰ ਲੈ ਕੇ ਅਜੇ ਵੀ ਪੇਚ ਫਸਿਆ ਹੋਇਆ ਚੰਡੀਗੜ੍ਹ 'ਚ ਸੁਨੀਲ ਜਾਖੜ, ਹਰੀਸ਼ ਰਾਵਤ, ਹਰੀਸ਼ ਚੌਧਰੀ ਸਮੇਤ ਹੋਰ ਆਗੂਆਂ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ...
ਕੈਪਟਨ ਕਾਂਗਰਸ ਦੇ ਸਨਮਾਨਜਨਕ ਆਗੂ, ਪਾਰਟੀ ਨੂੰ ਨਹੀਂ ਪਹੁੰਚਾਉਣਗੇ ਨੁਕਸਾਨ - ਅਸ਼ੋਕ ਗਹਿਲੋਤ
. . .  about 2 hours ago
ਜੈਪੁਰ, 19 ਸਤੰਬਰ - ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਲਿਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਸਨਮਾਨਜਨਕ ਸੀਨੀਅਰ ਲੀਡਰ ਹਨ ਅਤੇ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਗੇ ਤੇ ਉਹ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ...
ਅੰਬਿਕਾ ਸੋਨੀ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਕੀਤਾ ਇਨਕਾਰ - ਮੀਡੀਆ ਰਿਪੋਰਟਾਂ
. . .  about 2 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ...
ਸੜਕ ਹਾਦਸੇ ਵਿਚ 4 ਜੀਆਂ ਸਮੇਤ 5 ਲੋਕ ਜ਼ਖ਼ਮੀ
. . .  about 3 hours ago
ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ) - ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਘੁੰਨਸ ਕੱਟ ਨੇੜੇ ਇਕ ਕਾਰ ਟਰੱਕ ਦੇ ਪਿਛਲੇ ਪਾਸੇ ਟਕਰਾਉਣ ਉਪਰੰਤ ਪਲਟ ਜਾਣ ਕਾਰਨ ਕਾਰ ਵਿਚ ਸਵਾਰ ਇਕ...
ਇਕ ਹੋਰ ਵਿਧਾਇਕ ਦਲ ਦੀ ਮੀਟਿੰਗ ਦੀ ਨਹੀਂ ਹੈ ਲੋੜ - ਪਰਗਟ ਸਿੰਘ
. . .  about 2 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਉੱਥੇ ਹੀ, ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ...
ਸੋਨੀਆ ਗਾਂਧੀ ਦੇ ਫ਼ੈਸਲੇ ਦਾ ਹੋ ਰਿਹਾ ਇੰਤਜ਼ਾਰ, ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਵਿਧਾਇਕ
. . .  about 2 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਬਹੁਤ ਸਾਰੇ ਵਿਧਾਇਕ ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਹਨ...
ਪੰਜਾਬ ਤੋਂ ਬਾਅਦ ਰਾਜਸਥਾਨ ਕਾਂਗਰਸ ਵਿਚ ਹਲਚਲ
. . .  about 3 hours ago
ਜੈਪੁਰ, 19 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਰਾਜਸਥਾਨ ਦੀ ਅਸ਼ੋਕ ਗਹਿਲੋਤ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਿਚਕਾਰ ਵੀ...
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 30 ਹਜ਼ਾਰ ਤੋਂ ਵਧੇਰੇ ਆਏ ਕੋਰੋਨਾ ਕੇਸ
. . .  about 2 hours ago
ਨਵੀਂ ਦਿੱਲੀ, 19 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30 ਹਜ਼ਾਰ 773 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 309 ਮਰੀਜ਼ਾਂ ਦੀ ਮੌਤ ਹੋ ਗਈ ਹੈ...
ਪੁਲਾੜ ਦੀ ਸੈਰ ਕਰਕੇ ਵਾਪਸ ਧਰਤੀ 'ਤੇ ਪਰਤੇ 4 ਆਮ ਲੋਕ
. . .  about 4 hours ago
ਫਲੋਰੀਡਾ, 19 ਸਤੰਬਰ - ਧਰਤੀ ਦੇ ਤਿੰਨ ਦਿਨ ਤੱਕ ਚੱਕਰ ਲਗਾਉਣ ਵਾਲੇ ਚਾਰ ਲੋਕਾਂ ਨਾਲ ਰਵਾਨਾ ਹੋਇਆ ਸਪੇਸ ਐਕਸ ਧਰਤੀ ਦਾ ਚੱਕਰ ਲਗਾਉਣ ਤੋਂ ਬਾਅਦ ਸਫਲਤਾ ਨਾਲ ਉਤਰ ਗਿਆ। ਫਲੋਰੀਡਾ ਸਥਿਤ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰਨ ਵਾਲਾ ਸਪੇਸ ਐਕਸ ਦਾ ਕ੍ਰੂ ਡ੍ਰੈਗਨ ਰਾਕਟ ਵੀ ਸਫਲਤਾ...
ਅੱਜ ਪੰਜਾਬ ਨੂੰ ਮਿਲੇਗਾ ਨਵਾਂ ਮੁੱਖ ਮੰਤਰੀ, ਸੁਨੀਲ ਜਾਖੜ ਦਾ ਨਾਂਅ ਸਭ ਤੋਂ ਅੱਗੇ
. . .  about 5 hours ago
ਚੰਡੀਗੜ੍ਹ, 19 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਗਿਆ, ਜਿਸ ਤੋਂ ਬਾਅਦ ਪੰਜਾਬ ਵਿਧਾਇਕ ਦਲ ਦੀ ਮੀਟਿੰਗ ਹੋਈ, ਜਿਸ ਵਿਚ ਦੋ ਮਤੇ ਪਾਸ ਕੀਤੇ ਗਏ ਅਤੇ ਕਿਸ ਆਗੂ ਨੂੰ ਮੁੱਖ ਮੰਤਰੀ ਬਣਾਉਣਾ ਹੈ, ਇਹ ਸਾਰਾ ਫ਼ੈਸਲਾ ਆਲਾ ਹਾਈਕਮਾਨ 'ਤੇ ਛੱਡ ਦਿੱਤਾ...
⭐ਮਾਣਕ - ਮੋਤੀ⭐
. . .  about 5 hours ago
ਬੀ.ਆਰ.ਟੀ. ਬੱਸ ਨੇ ਨੌਜਵਾਨ ਕੁਚਲਿਆ
. . .  1 day ago
ਸੁਲਤਾਨਵਿੰਡ (ਅੰਮ੍ਰਿਤਸਰ) , 18 ਸਤੰਬਰ (ਗੁਰਨਾਮ ਸਿੰਘ ਬੁੱਟਰ) - ਅੰਮ੍ਰਿਤਸਰ-ਜਲੰਧਰ ਰੋਡ ਨੇੜੇ ਗੋਲਡਨ ਗੇਟ ਨਿਊ ਅੰਮ੍ਰਿਤਸਰ ਵਿਖੇ ਇਕ ਨੌਜਵਾਨ ਨੂੰ ਬੀ.ਆਰ.ਟੀ. ਬੱਸ ਵਲੋਂ ਕੁਚਲ ਦਿੱਤਾ ਗਿਆ। ਜਿਸ ਦੀ ਮੌਕੇ 'ਤੇ ਮੌਤ ਹੋ ਗਈ...
ਲੋਕ ਮੇਰੀ ਸਰਕਾਰ ਤੋਂ ਸਨ ਖ਼ੁਸ਼ - ਕੈਪਟਨ
. . .  1 day ago
ਚੰਡੀਗੜ੍ਹ, 18 ਸਤੰਬਰ - ਅਪਮਾਨਿਤ ਮਹਿਸੂਸ ਕਰ ਰਹੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਫ਼ੈਸਲੇ ਦੀ ਸਮਝ ਨਹੀਂ ਆਈ। ਉਨ੍ਹਾਂ ਨੇ ਕਿਹਾ ਕਿ ਲੋਕ ਉਨ੍ਹਾਂ ਦੀ ਸਰਕਾਰ ਤੋਂ ਖ਼ੁਸ਼ ਸਨ ਪ੍ਰੰਤੂ ਪਾਰਟੀ ਲੀਡਰਾਂ ਦੀ ਅਤਿ ਪ੍ਰਤੀਕਿਰਿਆ...
ਤਬਾਹੀ ਲੈ ਕੇ ਆਏਗਾ ਸਿੱਧੂ, ਪਾਕਿਸਤਾਨ ਨਾਲ ਹਨ ਨੇੜਲੇ ਸਬੰਧ, ਦੇਸ਼ ਦੀ ਸੁਰੱਖਿਆ ਲਈ ਖ਼ਤਰਾ - ਕੈਪਟਨ
. . .  1 day ago
ਚੰਡੀਗੜ੍ਹ, 18 ਸਤੰਬਰ - ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਕਾਬਲ ਵਿਅਕਤੀ ਹਨ। ਉਹ ਤਬਾਹਕੁਨ ਸਾਬਤ ਹੋਣਗੇ। ਕੈਪਟਨ ਨੇ ਕਿਹਾ ਕਿ...
ਅਗਲੇ ਪ੍ਰਬੰਧਾਂ ਤੱਕ ਅਜੇ ਕੈਪਟਨ ਸੰਭਾਲਣਗੇ ਮੁੱਖ ਮੰਤਰੀ ਦਫ਼ਤਰ ਦੀ ਜ਼ਿੰਮੇਵਾਰੀ
. . .  1 day ago
ਚੰਡੀਗੜ੍ਹ, 18 ਸਤੰਬਰ - ਪੰਜਾਬ ਦੇ ਰਾਜਪਾਲ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਵਜੋਂ ਤੇ ਉਨ੍ਹਾਂ ਦੀ ਵਜ਼ਾਰਤ ਵਲੋਂ ਦਿੱਤੇ ਗਏ ਅਸਤੀਫ਼ਿਆਂ ਨੂੰ ਪ੍ਰਵਾਨ ਕਰ ਲਿਆ ਹੈ ਪ੍ਰੰਤੂ ਇਸ ਦੇ ਨਾਲ ਹੀ ਉਨ੍ਹਾਂ ਨੂੰ ਉਸ ਵਕਤ ਤੱਕ ਵਿਭਾਗਾਂ ਵਿਚ ਵਿਚਰਨ ਲਈ ਕਿਹਾ ਗਿਆ ਹੈ, ਜਦੋਂ ਤੱਕ ਉਨ੍ਹਾਂ ਦੇ ਬਦਲ ਪ੍ਰਬੰਧ ਨਹੀਂ ਹੋ ਜਾਂਦਾ...
ਹਾਈਕਮਾਨ 'ਤੇ ਅਗਲਾ ਮੁੱਖ ਮੰਤਰੀ ਬਣਾਉਣ ਦਾ ਛੱਡਿਆ ਗਿਆ ਫ਼ੈਸਲਾ - ਹਰੀਸ਼ ਰਾਵਤ
. . .  1 day ago
ਹਾਈਕਮਾਨ 'ਤੇ ਅਗਲਾ ਮੁੱਖ ਮੰਤਰੀ ਬਣਾਉਣ ਦਾ ਛੱਡਿਆ ਗਿਆ ਫ਼ੈਸਲਾ - ਹਰੀਸ਼ ਰਾਵਤ...
ਪੰਜਾਬ ਵਿਧਾਇਕ ਦਲ ਦੀ ਮੀਟਿੰਗ 'ਚ ਦੋ ਮਤੇ ਸਰਬਸੰਮਤੀ ਨਾਲ ਹੋਏ ਪਾਸ - ਹਰੀਸ਼ ਰਾਵਤ
. . .  1 day ago
ਸੀ.ਐਲ.ਪੀ. ਦੀ ਮੀਟਿੰਗ ਵਿਚ ਨਵੇਂ ਮੁੱਖ ਮੰਤਰੀ ਦੇ ਚਿਹਰੇ ਲਈ ਮਤਾ ਹੋਇਆ ਪਾਸ
. . .  1 day ago
ਚੰਡੀਗੜ੍ਹ, 18 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਖ਼ਤਮ ਹੋ ਗਈ ਹੈ ਅਤੇ ਨਵੇਂ ਚਿਹਰੇ ਲਈ ਮਤਾ ਪਾਸ ਕੀਤਾ ਗਿਆ ਹੈ...
ਕੈਪਟਨ ਦੇ ਅਸਤੀਫ਼ੇ 'ਤੇ ਅਨਿਲ ਵਿਜ ਦਾ ਵੱਡਾ ਬਿਆਨ
. . .  1 day ago
ਚੰਡੀਗੜ੍ਹ, 18 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ 'ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਇਸ ਦੀ ਸਕ੍ਰਿਪਟ ਤਾਂ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਮਾਘ ਸੰਮਤ 551

ਖੰਨਾ / ਸਮਰਾਲਾ

ਪਤੀ ਨੇ ਪਤਨੀ ਿਖ਼ਲਾਫ਼ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਦਰਖ਼ਾਸਤ • ਪਤਨੀ ਤੋਂ ਆਪਣੀ ਜਾਨ ਨੂੰ ਦੱਸਿਆ ਖ਼ਤਰਾ

ਮਾਛੀਵਾੜਾ ਸਾਹਿਬ, 25 ਜਨਵਰੀ (ਸੁਖਵੰਤ ਸਿੰਘ ਗਿੱਲ)-ਨੇੜਲੇ ਪਿੰਡ ਜੱਸੋਵਾਲ ਦੇ ਰਹਿਣ ਵਾਲੇ ਸੁਖਵੀਰ ਸਿੰਘ ਨੇ ਪੁਲਿਸ ਜ਼ਿਲ੍ਹਾ ਖੰਨਾ ਦੇ ਉੱਚ ਅਧਿਕਾਰੀਆਂ ਨੂੰ ਪਤਨੀ ਿਖ਼ਲਾਫ਼ ਦਿੱਤੀ ਗਈ ਦਰਖਾਸਤ ਵਿਚ ਜਾਨ-ਮਾਲ ਦਾ ਖ਼ਤਰਾ ਦੱਸਦਿਆਂ ਹੋਇਆ ਇਨਸਾਫ਼ ਦੀ ਮੰਗ ...

ਪੂਰੀ ਖ਼ਬਰ »

ਟੈਂਪੂ-ਮੋਟਰਸਾਈਕਲ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ 2 ਵਿਅਕਤੀ ਜ਼ਖ਼ਮੀ

ਖੰਨਾ, 25 ਜਨਵਰੀ (ਮਨਜੀਤ ਸਿੰਘ ਧੀਮਾਨ)-ਟੈਂਪੂ-ਮੋਟਰਸਾਈਕਲ ਦੀ ਟੱਕਰ ਵਿਚ 2 ਮੋਟਰਸਾਈਕਲ ਸਵਾਰਾਂ ਦੇ ਜ਼ਖ਼ਮੀ ਹੋ ਗਏ | ਮੁਕੇਸ਼ ਕੁਮਾਰ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਹ ਤੇ ਉਸਦਾ ਦੋਸਤ ਪੱਪਨ ਕੁਮਾਰ ਜਦੋਂ ਮੰਜੀ ਸਾਹਿਬ ਦੇ ਨੇੜੇ ਪੈਟਰੋਲ ਪੰਪ ਕੋਲ ਪੁੱਜੇ ਤਾਂ ...

ਪੂਰੀ ਖ਼ਬਰ »

ਦੇਸ਼ ਦੀ ਆਜ਼ਾਦੀ ਦੇ ਰਾਖੇ ਸੂਬੇਦਾਰ ਰਾਮ ਸਿੰਘ ਨੇ ਜਦੋਂ ਪੁਲ ਉੱਡਣ ਤੋਂ ਬਚਾਇਆ

ਦੋਰਾਹਾ, 25 ਜਨਵਰੀ (ਜੋਗਿੰਦਰ ਸਿੰਘ ਓਬਰਾਏ)-ਬਹੁਤ ਹੀ ਖੁੱਲ੍ਹੇ-ਡੁੱਲ੍ਹੇ ਤੇ ਹਸਮੁਖ ਸੁਭਾਅ ਦੇ ਮਾਲਕ ਰਾਮ ਸਿੰਘ ਦਾ ਜਨਮ ਦੋਰਾਹਾ ਨੇੜੇ ਪਿੰਡ ਬਲਾਲਾ ਦੇ ਗੁਰਸਿੱਖ ਪਰਿਵਾਰ ਦੇ ਸ. ਹਜ਼ਾਰਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਜਸਵੰਤ ਕੌਰ ਦੀ ਕੁੱਖੋਂ 15 ਅਗਸਤ 1945 ਨੂੰ ...

ਪੂਰੀ ਖ਼ਬਰ »

ਕਾਰ ਦੀ ਫੇਟ ਵੱਜਣ ਕਾਰਨ ਸਾਈਕਲ ਸਵਾਰ ਜ਼ਖ਼ਮੀ

ਖੰਨਾ, 25 ਜਨਵਰੀ (ਮਨਜੀਤ ਸਿੰਘ ਧੀਮਾਨ)-ਕਾਰ ਦੀ ਫੇਟ ਵੱਜਣ ਕਾਰਨ ਇਕ ਸਾਈਕਲ ਸਵਾਰ ਜ਼ਖ਼ਮੀ ਹੋ ਗਿਆ | ਹਸਪਤਾਲ ਵਿਚ ਨਗਿੰਦਰ ਸ਼ਾਹ (55) ਵਾਸੀ ਨੇੜੇ ਐਨਕਲੇਵ ਕਾਲੋਨੀ ਖੰਨਾ ਨੇ ਦੱਸਿਆ ਕਿ ਸਵੇਰੇ 8.30 ਵਜੇ ਦੇ ਕਰੀਬ ਅਨਾਜ ਮੰਡੀ ਖੰਨਾ ਦੇ ਸਾਹਮਣੇ ਸੜਕ ਪਾਰ ਕਰਨ ਸਮੇਂ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀਆਂ ਨੇ ਔਰਤ ਦੀ ਕੀਤੀ ਕੁੱਟਮਾਰ

ਖੰਨਾ, 25 ਜਨਵਰੀ (ਮਨਜੀਤ ਸਿੰਘ ਧੀਮਾਨ)-ਅਣਪਛਾਤੇ ਵਿਅਕਤੀਆਂ ਵਲੋਂ ਘਰ ਵਿਚ ਵੜ ਕੇ ਇਕ ਔਰਤ ਨਾਲ ਕੁੱਟਮਾਰ ਕਰਕੇ ਉਸਨੂੰ ਜ਼ਖ਼ਮੀ ਕਰ ਦੇਣ ਦੇ ਦੋਸ਼ ਲਾਏ ਗਏ ਹਨ | ਮਨਜੀਤ ਕੌਰ 45 ਵਾਸੀ ਕਰਤਾਰ ਨਗਰ ਖੰਨਾ ਨੇ ਦੱਸਿਆ ਕਿ ਰਾਤ 8 ਵਜੇ ਦੇ ਕਰੀਬ ਮੈਂ ਰਸੋਈ ਵਿਚ ਰੋਟੀ ਬਣਾ ਰਹੀ ...

ਪੂਰੀ ਖ਼ਬਰ »

ਨਬਾਲਗ ਨਾਲ ਬਦਫ਼ੈਲੀ ਕਰਨ ਵਾਲੇ ਅਧਿਆਪਕ ਨੂੰ ਅਦਾਲਤ ਨੇ ਸੁਣਾਈ 7 ਸਾਲ ਦੀ ਸਜ਼ਾ

ਸਮਰਾਲਾ, 25 ਜਨਵਰੀ (ਗੋਪਾਲ ਸੋਫ਼ਤ)-ਸਥਾਨਕ ਬਹਿਲੋਲਪੁਰ ਰੋਡ 'ਤੇ ਇਕ ਅਧਿਆਪਕ ਵਲੋਂ ਆਪਣੇ ਘਰ ਟਿਊਸ਼ਨ ਪੜਨ ਆਉਂਦੇ ਇੱਥੋਂ ਦੇ ਇਕ 7ਵੀਂ ਕਲਾਸ ਦੇ ਨਬਾਲਗ ਵਿਦਿਆਰਥੀ ਨਾਲ ਅਧਿਆਪਕ ਵਲੋਂ ਢਾਈ ਸਾਲ ਪਹਿਲਾਾ ਕੀਤੀ ਬਦਫ਼ੈਲੀ ਦੇ ਮਾਮਲੇ ਵਿਚ 7 ਸਾਲ ਦੀ ਸਜ਼ਾ ਸੁਣਾਈ ਹੈ | ...

ਪੂਰੀ ਖ਼ਬਰ »

ਸਮਰਾਲਾ ਪੁਲਿਸ ਨੇ ਸ਼ਰਾਬ ਫੜੀ

ਸਮਰਾਲਾ, 25 ਜਨਵਰੀ (ਗੋਪਾਲ ਸੋਫ਼ਤ)-ਸਮਰਾਲਾ ਪੁਲਿਸ ਵਲੋਂ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਦੌਰਾਨ ਅੱਜ ਇਕ ਹੋਰ ਸ਼ਰਾਬ ਤਸਕਰ ਨੂੰ ਕਾਬੂ ਕਰਦੇ ਹੋਏ ਉਸ ਕੋਲੋਂ ਤਿੰਨ ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਫੜੀਆਂ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਹੁਣ ਹਾਕਮ ਧਿਰ ਕੋਲੋਂ ਮੰਗੇਗਾ ਜਵਾਬ- ਮਿਹਰਬਾਨ, ਚੀਮਾ

ਮਲੌਦ, 25 ਜਨਵਰੀ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਹਲਕਾ ਪਾਇਲ ਵਿਚ ਹੁਣ ਸ਼੍ਰੋਮਣੀ ਅਕਾਲੀ ਦਲ ਹਾਕਮ ਧਿਰ ਕੋਲੋਂ ਜਵਾਬ ਮੰਗੇਗਾ ਕਿ ਉਨ੍ਹਾਂ ਨੇ ਤਿੰਨ ਸਾਲ ਦੇ ਕਾਰਜ ਭਾਗ ਦੌਰਾਨ ਕੀ ਕੀਤਾ ਹੈ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੇ ਇੰਚਾਰਜ ਸਾਬਕਾ ਮੰਤਰੀ ਈਸ਼ਰ ਸਿੰਘ ਮਿਹਰਬਾਨ ਅਤੇ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਮੈਂਬਰ ਕੋਰ ਕਮੇਟੀ ਪ੍ਰੋ: ਭੁਪਿੰਦਰ ਸਿੰਘ ਚੀਮਾ ਨੇ ਸਰਕਲ ਪ੍ਰਧਾਨ ਗੁਰਜੀਤ ਸਿੰਘ ਪੰਧੇਰਖੇੜੀ, ਸਰਕਲ ਪ੍ਰਧਾਨ ਪਾਇਲ ਜਸਵੀਰ ਸਿੰਘ ਨਿਜ਼ਾਮਪੁਰ, ਪ੍ਰਧਾਨ ਸੰਜੀਵ ਪੁਰੀ, ਮਾਲਵਾ ਜੋਨ ਦੇ ਜਗਜੀਤ ਸਿੰਘ ਦੌਲਤਪੁਰ ਅਤੇ ਪ੍ਰਧਾਨ ਜਗਦੀਪ ਸਿੰਘ ਲਹਿਲ ਦੀ ਹਾਜ਼ਰੀ ਵਿਚ ਗੱਲਬਾਤ ਕਰਦਿਆ ਕੀਤਾ | ਉਨ੍ਹਾਂ ਕਿਹਾ ਕਿ ਹਲਕਾ ਪਾਇਲ ਦੇ ਵਿਧਾਇਕ ਦੱਸਣ ਕਿ ਹਲਕੇ ਵਿਚ ਕਿਹੜਾ ਵਿਕਾਸ ਕੀਤਾ ਹੈ ਤੇ ਪਿੰਡਾ-ਸ਼ਹਿਰਾਂ ਦੇ ਵਿਕਾਸ ਕਾਰਜ ਠੱਪ ਪਏ ਹਨ ਹਨ, ਪ੍ਰੋ: ਚੀਮਾ ਜੋ ਨਗਰ ਕੌਾਸਲ ਪਾਇਲ ਦੇ ਪ੍ਰਧਾਨ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿਕਾਸ ਲਈ ਜੋ 2 ਕਰੋੜ 65 ਲੱਖ ਰੁਪਏ ਦੀ ਗਰਾਂਟ ਅਕਾਲੀ ਦਲ ਦੀ ਸਰਕਾਰ ਸਮੇਂ ਮਿਲੀ ਸੀ | ਇਨ੍ਹਾਂ ਮੌਜੂਦਾ ਸਰਕਾਰ ਹੋਰ ਤਾਂ ਕੀ ਦੇਣਾ ਸੀ, ਉਹ ਵੀ ਵਾਪਸ ਕਰਵਾ ਲਿਆ ਤੇ ਹੁਣ ਕੇਂਦਰ ਸਰਕਾਰ ਵਲੋਂ 14ਵੇਂ ਵਿੱਤ ਕਮਿਸ਼ਨ ਦੇ ਆਏ ਪੈਸੇ ਨੂੰ ਵੰਡ ਕੇ ਪੰਚਾਇਤਾਂ ਦੇ ਹੱਥ ਖਾਲੀ ਕਾਗ਼ਜ਼ ਫੜਾ ਦਿੱਤੇ ਜਦੋਂ ਕਿ ਕੇਂਦਰ ਸਰਕਾਰ ਦਾ ਆਇਆ ਪੈਸਾ ਪਹਿਲਾਂ ਹੀ ਪੰਚਾਇਤਾਂ ਦੇ ਖਾਤੇ ਵਿਚ ਆ ਜਾਂਦਾ ਹੈ, ਉਕਤ ਆਗੂਆਂ ਨੇ ਵਿਦੇਸ਼ਾਂ ਵੱਲ ਪੰਜਾਬ ਦੇ ਨੌਜਵਾਨਾਂ ਦੇ ਰੁਜ਼ਗਾਰ ਲਈ ਜਾਣ ਦੀ ਗੱਲ ਕਰਦਿਆਂ ਕਿਹਾ ਕਿ ਜੇ ਪੰਜਾਬ ਵਿਚ ਰੁਜ਼ਗਾਰ ਮਿਲੇ ਤਾਂ ਸਾਡੇ ਨੌਜਵਾਨ ਸੱਤ ਸਮੁੰਦਰੋਂ ਪਾਰ ਕਿਉਂ ਆਪਣੀਆਂ ਜ਼ਮੀਨਾਂ ਵੇਚ ਕੇ ਜਾਣ |

ਖ਼ਬਰ ਸ਼ੇਅਰ ਕਰੋ

 

ਸਰਬਜੀਤ ਕੰਗ ਨੇ ਕਾਂਗਰਸੀ ਵਿਧਾਇਕ ਧਾਲੀਵਾਲ ਦਾ ਕੀਤਾ ਧੰਨਵਾਦ

ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)-ਸਰਬਜੀਤ ਸਿੰਘ ਕੰਗ ਸੀ.ਆਰ. ਹਲਕਾ ਇੰਚਾਰਜ ਲੋਕ ਇਨਸਾਫ਼ ਪਾਰਟੀ ਖੰਨਾ ਨੇ ਕਾਂਗਰਸ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਬਹੁਤ-ਬਹੁਤ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਨੇ ਲੋਕ ਇਨਸਾਫ਼ ਪਾਰਟੀ ਦੀ 'ਸਾਡਾ ਪਾਣੀ ਸਾਡਾ ...

ਪੂਰੀ ਖ਼ਬਰ »

ਖੰਨਾ ਪੁਲਿਸ ਨੇ 2 ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤੇ ਚਾਈਨਾ ਡੋਰ ਦੇ 45 ਗੱਟੂ, 2 ਕਾਬੂ

ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਖੰਨਾ ਪੁਲਿਸ ਨੇ ਚਾਈਨਾ ਡੋਰ ਵੇਚਣ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਕੁਲ 45 ਗੱਟੂ ਬਰਾਮਦ ਕੀਤੇ ਹਨ, ਇਨ੍ਹਾਂ ਵਿਚੋਂ ਇਕ ਨੂੰ ਥਾਣਾ ਸਿਟੀ 1 ਖੰਨਾ ਦੇ ਐੱਸ. ਐੱਚ. ਓ. ਕੁਲਜਿੰਦਰ ਸਿੰਘ ...

ਪੂਰੀ ਖ਼ਬਰ »

ਵਾਰਡ ਨੰਬਰ 13-14 ਦੇ ਲੋਕਾਂ ਨੇ ਕੌਾਸਲ ਤੇ ਕੌਾਸਲਰ ਿਖ਼ਲਾਫ਼ ਕੀਤਾ ਮੁਜ਼ਾਹਰਾ

ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)-ਵਾਰਡ ਨੰਬਰ 13 -14 ਵਿਚ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਅਤੇ ਸੜਕਾਂ ਵਿਚ ਖੜ੍ਹਾ ਰਹਿਣ ਤੋਂ ਤੰਗ ਲੋਕਾਂ ਨੇ ਨਗਰ ਕੌਾਸਲ ਦੇ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਵਾਰਡ ...

ਪੂਰੀ ਖ਼ਬਰ »

ਲੋਕਾਂ ਵਲੋਂ ਮਿਲੇ ਪਿਆਰ-ਸਤਿਕਾਰ ਨੇ ਸਾਨੂੰ ਹੌਸਲਾ ਤੇ ਹਿੰਮਤ ਬਖ਼ਸ਼ੀ - ਸਿਆੜ, ਜ਼ੁਲਮਗੜ੍ਹ

ਮਲੌਦ, 25 ਜਨਵਰੀ (ਨਿਜ਼ਾਮਪੁਰ/ ਚਾਪੜਾ)-ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਕਮਲਜੀਤ ਸਿੰਘ ਸਿਆੜ ਤੇ ਉੱਪ-ਚੇਅਰਮੈਨ ਗੁਰਦੀਪ ਸਿੰਘ ਜ਼ੁਲਮਗੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਲਕੇ ਦੇ ਪਿੰਡਾਂ ਵਿਚੋਂ ਮਿਲ ਰਹੇ ਮਾਣ ਸਨਮਾਨ ਸਮੇਤ ਤਾਜਪੋਸ਼ੀ ਸਮਾਗਮ ਵਿਚ ...

ਪੂਰੀ ਖ਼ਬਰ »

ਸੇਂਟ ਮਦਰ ਟੈਰੇਸਾ ਸਕੂਲ ਵਿਚ ਮਨਾਇਆ ਗਣਤੰਤਰ ਦਿਵਸ

ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ)-ਸਮਰਾਲਾ ਰੋਡ 'ਤੇ ਸਥਿਤ ਖੰਨਾ ਦੇ ਸੇਂਟ ਮਦਰ ਟੈਰੇਸਾ ਪਬਲਿਕ ਸੀ. ਸੈ. ਸਕੂਲ ਵਿਚ ਗਣਤੰਤਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸਾਰਾ ਸਕੂਲ ਤਿਰੰਗੇ ਦੇ ਰੰਗ ਵਿਚ ਰੰਗਿਆ ਦਿਖਾਈ ਦੇ ਰਿਹਾ ਸੀ | ਸਕੂਲ ਦੇ ਚਾਰੇ ਹਾਊਸਾਂ ਦੇ ...

ਪੂਰੀ ਖ਼ਬਰ »

ਐੱਨ.ਆਰ.ਸੀ.ਸੀ. ਤੇ ਸੀ.ਏ.ਏ. ਦੇ ਵਿਰੁੱਧ ਵੱਖ-ਵੱਖ ਪਾਰਟੀਆਂ ਵਲ਼ੋਂ ਰੋਸ ਮੁਜ਼ਾਹਰਾ

ਕੁਹਾੜਾ, 25 ਜਨਵਰੀ (ਤੇਲੂ ਰਾਮ ਕੁਹਾੜਾ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਾਗੂ ਕੀਤੇ ਜਾ ਰਹੇ ਐੱਨ.ਆਰ.ਸੀ.ਸੀ. ਤੇ ਸੀ.ਏ.ਏ. ਕਾਨੰੂਨ ਦੇ ਵਿਰੁੱਧ ਵਿਚ ਕੁਹਾੜਾ ਚੌਾਕ ਦੀਆਂ ਦੁਕਾਨਾਂ ਤੇ ਹੋਰ ਛੋਟੇ ਕਾਰੋਬਾਰੀ ਅਦਾਰੇ ਵੀ ਬੰਦ ਰਹੇ | ਇਸ ਬੰਦ ਦਾ ਸੱਦਾ ਸ਼੍ਰੋਮਣੀ ਅਕਾਲੀ ...

ਪੂਰੀ ਖ਼ਬਰ »

ਟਰੱਸਟ ਦੀ ਕਾਰਵਾਈ ਨੂੰ ਧੱਕਾਸ਼ਾਹੀ ਕਰਾਰ ਦੇ ਕੇ ਸ੍ਰੀ ਗੁਰੂ ਅਮਰਦਾਸ ਮਾਰਕੀਟ ਦੇ ਦੁਕਾਨਦਾਰ ਮੰਗਲਵਾਰ ਨੂੰ ਕਰਨਗੇ ਹੜਤਾਲ

ਖੰਨਾ, 25 ਜਨਵਰੀ (ਹਰਜਿੰਦਰ ਸਿੰਘ ਲਾਲ) - ਨਗਰ ਸੁਧਾਰ ਟਰੱਸਟ ਵਲੋਂ ਗੁਰੂ ਅਮਰਦਾਸ ਮਾਰਕੀਟ ਵਿਚ ਨਾਜਾਇਜ਼ ਕਬਜ਼ਿਆਂ ਿਖ਼ਲਾਫ਼ ਕੀਤੀ ਕਾਰਵਾਈ ਦੇ ਵਿਰੋਧ ਵਿਚ ਮਾਰਕੀਟ ਦੇ ਦੁਕਾਨਦਾਰਾਂ ਨੇ ਧੱਕਾਸ਼ਾਹੀ ਕਰਾਰ ਦਿੰਦੇ ਹੋਏ ਮੰਗਲਵਾਰ ਨੂੰ ਹੜਤਾਲ ਰੱਖਣ ਦਾ ਐਲਾਨ ਕਰ ...

ਪੂਰੀ ਖ਼ਬਰ »

ਕੁਲਾਰ ਹਸਪਤਾਲ ਬੀਜਾ ਵਿਖੇ ਮੋਟਾਪੇ ਦੇ ਮਰੀਜ਼ਾਂ ਦੇ ਘੱਟ ਮੁੱਲ 'ਤੇ ਆਪੇ੍ਰਸ਼ਨਾਂ ਵਾਲੇ ਕੈਂਪ ਦੀ ਸ਼ੁਰੂਆਤ • ਮਿੰਨੀ ਗੈਸਟਿਰਕ ਬਾਈਪਾਸ ਸਰਜਰੀ ਮੋਟਾਪੇ ਲਈ ਸਰਬੋਤਮ ਵਿਧੀ ਸਾਬਤ ਹੋਈ- ਡਾ. ਕੁਲਾਰ

ਬੀਜਾ, 25 ਜਨਵਰੀ (ਕਸ਼ਮੀਰਾ ਸਿੰਘ ਬਗ਼ਲੀ)-ਯੂਰਪੀਅਨ ਦੇਸ਼ਾਂ ਦੀ ਸਾਂਝੀ ਮੋਟਾਪਾ ਸੰਸਥਾ ਤੋਂ ਸਰਜਨਜ਼ ਆਫ਼ ਐਕਸੀਲੈਂਸ ਦਾ ਿਖ਼ਤਾਬ ਹਾਸਲ ਕਰਕੇ ਭਾਰਤ ਦੇ ਪਹਿਲੇ ਮੋਟਾਪਾ ਬੈਰੀਐਟਿਕ ਸਰਜਨ ਬਣੇ ਕੁਲਾਰ ਹਸਪਤਾਲ ਬੀਜਾ (ਖੰਨਾ) ਦੇ ਡਾਇਰੈਕਟਰ ਤੇ ਇੰਟਰਨੈਸ਼ਨਲ ...

ਪੂਰੀ ਖ਼ਬਰ »

ਜਸਵੰਤ ਸਿੰਘ ਮਾਜਰੀ ਅਕਾਲ ਚਲਾਣਾ ਕਰ ਗਏ

ਅਹਿਮਦਗੜ੍ਹ, 25 ਜਨਵਰੀ (ਪੁਰੀ)-ਟਰੱਕ ਯੂਨੀਅਨ ਅਹਿਮਦਗੜ੍ਹ ਦੇ ਸਾਬਕਾ ਪ੍ਰਧਾਨ ਗੁਰਜੀਤ ਸਿੰਘ ਮਾਜਰੀ ਦੇ ਵੱਡੇ ਭਰਾ ਅਤੇ ਬਿੱਲੂ ਮਾਜਰੀ ਪ੍ਰਧਾਨ ਕੀਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਤਿਕਾਰਯੋਗ ਪਿਤਾ ਜਸਵੰਤ ਸਿੰਘ ਮਾਜਰੀ (87) ਅੱਜ ਅਕਾਲ ਚਲਾਣਾ ਕਰ ਗਏ, ਜਿਨ੍ਹਾਂ ...

ਪੂਰੀ ਖ਼ਬਰ »

ਬਿਜਲੀ ਸਪਲਾਈ ਸਹੀ ਕਰਨ ਲਈ ਭੀਖੀ ਖੱਟੜਾ 'ਚ ਮੁਲਾਜ਼ਮਾਂ ਦਾ ਸਨਮਾਨ

ਰਾੜਾ ਸਾਹਿਬ, 25 ਜਨਵਰੀ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਭੀਖੀ ਖੱਟੜਾ ਵਿਖੇ ਪਿਛਲੇ ਸਮੇਂ ਤੋਂ ਬਿਜਲੀ ਦੀਆਂ ਤਾਰਾਂ ਪੁਰਾਣੀਆਂ ਹੋਣ ਤੇ ਟਰਾਂਸਫ਼ਾਰਮਰ ਦੀ ਓਵਰ ਲੋਡਿੰਗ ਕਾਰਨ ਪਿੰਡ ਵਾਸੀਆਂ ਨੂੰ ਬਿਜਲੀ ਦੀ ਸਪਲਾਈ ਸਹੀ ਤਰ੍ਹਾਂ ਨਹੀਂ ਮਿਲ ਰਹੀ ਸੀ | ਸਰਪੰਚ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX