ਤਾਜਾ ਖ਼ਬਰਾਂ


ਮੁੰਬਈ ਇੰਡੀਅਨ ਨੇ ਟਾਸ ਜਿੱਤਿਆ, ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ
. . .  3 minutes ago
ਰਜ਼ੀਆ ਸੁਲਤਾਨਾ ਨੇ ਦਿੱਤਾ ਅਸਤੀਫ਼ਾ
. . .  50 minutes ago
ਨਵਜੋਤ ਸਿੱਧੂ ਨੂੰ ਕੋਈ ਲਾਲਚ ਨਹੀਂ ਤੇ ਉਹ ਪੰਜਾਬ ਤੇ ਪੰਜਾਬੀਅਤ ਲਈ ਲੜ ਰਹੇ ਹਨ -ਰਜ਼ੀਆ ਸੁਲਤਾਨਾ
. . .  about 1 hour ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੱਦੀ ਹੰਗਾਮੀ ਬੈਠਕ
. . .  about 1 hour ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੰਗਾਮੀ ...
ਕੈਪਟਨ ਅਮਰਿੰਦਰ ਸਿੰਘ ਪਹੁੰਚੇ ਦਿੱਲੀ
. . .  about 1 hour ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚੇ ਹਨ . ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇੱਥੇ ਕੋਈ ਵੀ ਰਾਜਨੀਤਕ ਪ੍ਰੋਗਰਾਮ ਨਹੀਂ ਹੈ ...
ਕਾਂਗਰਸ ਦੇ ਹੋਏ ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ
. . .  about 2 hours ago
ਨਵੀਂ ਦਿੱਲੀ, 28 ਸਤੰਬਰ - ਸੀ.ਪੀ.ਆਈ. ਨੇਤਾ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ...
ਅੰਗਹੀਣ ਵਿਅਕਤੀਆਂ ਨੂੰ ਦਿੱਤੇ ਜਾਣਗੇ 14.28 ਲੱਖ ਰੁਪਏ ਦੀ ਕੀਮਤ ਨਾਲ ਟ੍ਰਾਈ ਸਾਈਕਲ: ਸੋਮ ਪ੍ਰਕਾਸ਼
. . .  about 2 hours ago
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ) - ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 34 ਅਪਾਹਿਜ ਵਿਅਕਤੀਆਂ ਨੂੰ ਮੋਟਰਾਈਜ਼ਡ ਟ੍ਰਾਈ ਸਾਈਕਲ ਦਿੱਤੇ...
ਸਰਪੰਚ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਬਸਪਾ ਵਲੋਂ ਜਮਸ਼ੇਰ ਵਿਚ ਲਗਾਇਆ ਗਿਆ ਜਾਮ
. . .  about 2 hours ago
ਜਮਸ਼ੇਰ ਖ਼ਾਸ,ਜੰਡਿਆਲਾ ਮੰਜਕੀ - 28 ਸਤੰਬਰ (ਅਵਤਾਰ ਤਾਰੀ, ਸੁਰਜੀਤ ਸਿੰਘ ਜੰਡਿਆਲਾ) - ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸਰਪੰਚ ਖ਼ਿਲਾਫ਼ ਬਸਪਾ ਵਲੋਂ ਅੱਜ ਜਮਸ਼ੇਰ ਖ਼ਾਸ ਵਿਚ ਜਾਮ ਲਾਇਆ ਗਿਆ...
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਰਾਘਵ ਚੱਢਾ ਦਾ ਬਿਆਨ
. . .  about 2 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਵਿਚ ਅਰਾਜਕਤਾ ਦੀ ਸੰਪੂਰਨ ਸਥਿਤੀ ਹੈ ...
ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ ਕੱਸਿਆ ਤਨਜ
. . .  about 2 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਇਕ ਗੀਤ ਦੀਆਂ ਸਤਰਾਂ ਨਾਲ ਨਵਜੋਤ ਸਿੰਘ ਸਿੱਧੂ 'ਤੇ...
ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 3 hours ago
ਚੰਡੀਗੜ੍ਹ, 28 ਸਤੰਬਰ - ਗੁਲਜ਼ਾਰ ਇੰਦਰ ਚਾਹਲ ਨੇ ਖ਼ਜ਼ਾਨਚੀ ਅਹੁਦੇ ਤੋਂ ਦਿੱਤਾ ਅਸਤੀਫ਼ਾ ...
ਗੁਲਾਬੀ ਸੁੰਡੀ ਕਾਰਨ ਨਰਮਾ ਖ਼ਰਾਬ ਹੋਣ ਤੋਂ ਦੁਖੀ ਖੇਤ ਮਜ਼ਦੂਰ ਨੇ ਕੀਤੀ ਆਤਮਹੱਤਿਆ
. . .  about 3 hours ago
ਤਲਵੰਡੀ ਸਾਬੋ, 28 ਸਤੰਬਰ (ਰਣਜੀਤ ਸਿੰਘ ਰਾਜੂ) - ਮਾਲਵੇ ਦੀ ਨਰਮਾ ਪੱਟੀ ਦੇ ਉਕਤ ਖਿੱਤੇ ਦੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਖੇਤ ਮਜ਼ਦੂਰ ਮਹਿੰਦਰ ਸਿੰਘ ਨੇ ਆਪਣੇ ਖੇਤ ਵਿਚ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ...
ਅਸੀਂ ਸਿੱਧੂ ਸਾਬ੍ਹ ਨਾਲ ਬੈਠ ਕੇ ਗੱਲ ਕਰਾਂਗੇ - ਚੰਨੀ
. . .  about 3 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਸਤੀਫ਼ੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ...
ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ ਜਾਵੇਗਾ - ਚੰਨੀ
. . .  about 3 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਸਪੈਸ਼ਲ ਸੈਸ਼ਨ ਬੁਲਾਇਆ...
ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ - ਚੰਨੀ
. . .  about 3 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ, ...
ਚੰਨੀ ਦੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਅਪੀਲ
. . .  about 3 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ ਹੈ | ਇਸ ਨਾਲ ਹੀ ਕੇਂਦਰ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰੈੱਸ ਵਾਰਤਾ ਸ਼ੁਰੂ, ਕੇਂਦਰ ਨੂੰ ਕੀਤੀ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ
. . .  about 3 hours ago
ਚੰਡੀਗੜ੍ਹ, 28 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ...
ਸਿੱਧੂ ਦੇ ਅਸਤੀਫ਼ੇ 'ਤੇ ਕੈਪਟਨ ਦਾ ਬਿਆਨ - ਮੈਂ ਤੁਹਾਨੂੰ ਪਹਿਲਾ ਹੀ ਕਿਹਾ ਸੀ ਉਹ ਇੱਕ ਸਟੇਬਲ (ਸਥਿਰ) ਆਦਮੀ ਨਹੀਂ ਹੈ ਅਤੇ ਸਰਹੱਦੀ ਰਾਜ ਪੰਜਾਬ ਦੇ ਅਨੁਕੂਲ ਨਹੀਂ ਹੈ।
. . .  about 3 hours ago
ਸਿੱਧੂ ਦੇ ਅਸਤੀਫ਼ੇ 'ਤੇ ਕੈਪਟਨ ਦਾ ਬਿਆਨ - ਮੈਂ ਤੁਹਾਨੂੰ ਪਹਿਲਾ ਹੀ ਕਿਹਾ ਸੀ ਉਹ ਇੱਕ ਸਟੇਬਲ (ਸਥਿਰ) ਆਦਮੀ ਨਹੀਂ ਹੈ ਅਤੇ ਸਰਹੱਦੀ ਰਾਜ ਪੰਜਾਬ ਦੇ ਅਨੁਕੂਲ ਨਹੀਂ ਹੈ..
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਪੱਕੇ ਧਰਨਿਆਂ ਦੀ ਸ਼ੁਰੂਆਤ
. . .  about 4 hours ago
ਅੰਮ੍ਰਿਤਸਰ, 28 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਅੱਜ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਪੱਕੇ ਧਰਨਿਆਂ ਦੀ ਸ਼ੁਰੂਆਤ ਕੀਤੀ ਗਈ, ਜਿਸ ਦੀ ਅਗਵਾਈ ਬੀਬੀਆਂ ਵਲੋਂ ਕੀਤੀ ਜਾ ਰਹੀ ...
ਸ੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ਵਿਖੇ ਕੁਲਬੀਰ ਸਿੰਘ ਮੱਤਾ ਨੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 28 ਸਤੰਬਰ (ਰਣਜੀਤ ਸਿੰਘ ਢਿੱਲੋਂ) - ਪੰਜਾਬ ਮੰਡੀ ਬੋਰਡ ਫ਼ਿਰੋਜਪੁਰ ਡਵੀਜ਼ਨ ਦੇ ਅਫ਼ਸਰ ਕੁਲਬੀਰ ਸਿੰਘ ਮੱਤਾ ਅੱਜ ਅਨਾਜ ਮੰਡੀ ਸ੍ਰੀ ਮੁਕਤਸਰ ਸਾਹਿਬ ਵਿਖੇ...
ਨਵਜੋਤ ਸਿੰਘ ਸਿੱਧੂ ਨੇ ਦਿੱਤਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ
. . .  about 4 hours ago
ਚੰਡੀਗੜ੍ਹ, 28 ਸਤੰਬਰ - ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ...
ਸੁਮੇਧ ਸਿੰਘ ਸੈਣੀ ਦੇ ਵਕੀਲ ਏ.ਪੀ.ਐੱਸ. ਦਿਓਲ ਨੂੰ ਐਡਵੋਕੇਟ ਜਨਰਲ ਲਗਾਉਣ ਦਾ ਆਮ ਆਦਮੀ ਪਾਰਟੀ ਨੇ ਕੀਤਾ ਵਿਰੋਧ
. . .  about 4 hours ago
ਚੰਡੀਗੜ੍ਹ, 28 ਸਤੰਬਰ (ਗੁਰਿੰਦਰ) - ਸੁਮੇਧ ਸਿੰਘ ਸੈਣੀ ਦੇ ਵਕੀਲ ਏ.ਪੀ.ਐੱਸ. ਦਿਓਲ ਨੂੰ ਐਡਵੋਕੇਟ ਜਨਰਲ ਲਗਾਉਣ ਦਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਹੈ | ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ...
ਮੁੱਖ ਮੰਤਰੀ ਚੰਨੀ ਦੀ ਕੋਠੀ ਵਲ ਵੱਧ ਰਹੇ ਅਧਿਆਪਕ, ਪੁਲੀਸ ਵਲੋਂ ਰੋਕਣ ਦੇ ਯਤਨ ਜਾਰੀ
. . .  about 4 hours ago
ਖਰੜਾ, 28 ਸਤੰਬਰ (ਜੰਡਪੁਰੀ) - ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਵਲੋਂ ਖਰੜ ਦੀ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਮਿਊਂਸੀਪਲ ਪਾਰਕ ਵਿਖੇ ਧਰਨਾ ਲਗਾਇਆ ਹੋਇਆ...
ਨਸ਼ਾ ਤਸਕਰੀ ਦੇ ਦੋਸ਼ਾਂ 'ਚ ਘਿਰੀ ਦੇਸੂਜੋਧਾ ਪੁਲਿਸ ਚੌਕੀ
. . .  about 4 hours ago
ਡੱਬਵਾਲੀ, 29 ਸਤੰਬਰ (ਇਕਬਾਲ ਸਿੰਘ ਸ਼ਾਂਤ) - ਪਿੰਡ ਦੇਸੂਜੋਧਾ ਵਿਚ ਵੱਡੇ ਪੱਧਰ 'ਤੇ ਚਿੱਟਾ ਨਸ਼ਾ ਤਸਕਰੀ ਅਤੇ ਨਸ਼ਿਆਂ ਕਰ ਕੇ ਨੌਜਵਾਨਾਂ ਦੀਆਂ ਲਗਾਤਾਰ ਮੌਤਾਂ ਦੇ ਖ਼ਿਲਾਫ਼ ਅੱਜ ਹਰਿਆਣਾ ਤੇ ਪੰਜਾਬ ਦੇ ਕਈ ਪਿੰਡਾਂ ਦੇ ...
ਕੈਪਟਨ ਦੇ ਮੀਡੀਆ ਸਲਾਹਕਾਰ ਦਾ ਕੈਪਟਨ ਦੀ ਦਿੱਲੀ ਫੇਰੀ 'ਤੇ ਵੱਡਾ ਬਿਆਨ
. . .  about 4 hours ago
ਚੰਡੀਗੜ੍ਹ, 28 ਸਤੰਬਰ - ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਕੇ ਕੈਪਟਨ ਅਮਰਿੰਦਰ ਸਿੰਘ ਦੀ ਦਿੱਲੀ ਫੇਰੀ 'ਤੇ ਕਿਹਾ ਹੈ ਕਿ ਇਹ ਉਨ੍ਹਾਂ ਦਾ ਇਕ ਨਿੱਜੀ ਦੌਰਾ ਹੈ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਮਾਘ ਸੰਮਤ 551

ਅਜੀਤ ਮੈਗਜ਼ੀਨ

ਖ਼ਤਰਿਆਂ ਵਿਚ ਘਿਰੇ'ਗਣਤੰਤਰ' ਨੂੰ ਬਚਾਉਣ ਦੀ ਲੋੜ

ਕਿਸੇ ਵੀ ਦੇਸ਼ ਦੇ ਲੋਕਾਂ ਲਈ ਗੁਲਾਮੀ ਤੋਂ ਵੱਡੀ ਕੋਈ ਵੰਗਾਰ ਨਹੀਂ ਹੁੰਦੀ | ਇਸ ਲਾਹਣਤ ਨੂੰ ਦੂਰ ਕਰਨ ਅਤੇ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਕਈ ਸਿਰਲੱਥ ਯੋਧਿਆਂ ਦਾ ਖ਼ੂਨ ਖੌਲਣ ਲੱਗ ਜਾਂਦਾ ਹੈ | ਅਜਿਹੇ ਬਹਾਦਰ ਸੂਰਮਿਆਂ ਦੀਆਂ ਕੁਰਬਾਨੀਆਂ ਦੀ ਬਦੌਲਤ ਹੀ ...

ਪੂਰੀ ਖ਼ਬਰ »

ਕਵਿਤਾਵਾਂ ਜ਼ਰੀਏ ਕਹਿੰਦਾ ਗਣਤੰਤਰ ਸੰਵਿਧਾਨ ਦਾ ਫ਼ਿਕਰ ਕਰੋ

26 ਜਨਵਰੀ 1950 ਉਹ ਇਤਿਹਾਸਕ ਦਿਨ ਸੀ ਜਦੋਂ ਭਾਰਤ ਵਿਚ, ਭਾਰਤ ਸਰਕਾਰ ਅਧੀਨਿਯਮ ਐਕਟ, 1935 ਨੂੰ ਹਟਾ ਕੇ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ | ਇਹੀ ਉਹ ਦਿਨ ਸੀ ਜਦੋਂ ਭਾਰਤ ਫ਼ਖ਼ਰ ਨਾਲ ਸਿਰ ਚੁੱਕ ਕੇ ਦੁਨੀਆ ਨੂੰ ਕਹਿ ਸਕਦਾ ਸੀ, ਹੁਣ ਸਾਡਾ ਆਪਣਾ ਸੰਵਿਧਾਨ ਹੈ | ਸੰਵਿਧਾਨ ਦੇ ਲਾਗੂ ਹੁੰਦਿਆਂ ਹੀ ਭਾਰਤ ਇਕ ਆਜ਼ਾਦ ਗਣਤੰਤਰ ਬਣ ਗਿਆ | ਇਸ ਨੂੰ 26 ਜਨਵਰੀ ਵਾਲੇ ਦਿਨ ਲਾਗੂ ਕੀਤਾ ਗਿਆ ਕਿਉਂਕਿ ਇਸੇ ਦਿਨ ਭਾਰਤੀ ਰਾਸ਼ਟਰੀ ਕਾਂਗਰਸ ਨੇ ਭਾਰਤ ਨੂੰ ਪੂਰੀ ਪੂਰਨ ਸਵਰਾਜ ਐਲਾਨ ਕਰ ਦਿੱਤਾ ਸੀ | ਇਸ ਤੋਂ ਬਾਅਦ ਅਸੀਂ ਲਗਾਤਾਰ ਸੰਵਿਧਾਨ ਦੀ ਪ੍ਰਸਾਤਵਨਾ ਦੁਹਰਾਉਂਦੇ ਰਹੇ, 'ਅਸੀਂ ਭਾਰਤ ਦੇ ਲੋਕ, ਭਾਰਤ ਨੂੰ ਇਕ ਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਾਰਮਕ ਗਣਰਾਜ ਬਣਾਉਣ ਲਈ... |' ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ ਲਗਪਗ ਛੇ ਸੱਤ ਦਹਾਕਿਆਂ ਤੱਕ ਭਾਰਤ ਦਾ ਸੰਵਿਧਾਨ ਸੁਰੱਖਿਅਤ ਬਣਿਆ ਰਿਹਾ |
ਪੂਰੀ ਦੁਨੀਆ ਨੇ ਦੇਖਿਆ ਹੈ ਕਿ ਏਨੀ ਅਣਪੜ੍ਹਤਾ, ਗ਼ਰੀਬੀ, ਭੇਦ-ਭਾਵ ਅਤੇ ਵਿਭਿੰਨਤਾਵਾਂ ਦੇ ਬਾਵਜੂਦ ਗਣਤੰਤਰ ਬਚਿਆ ਰਿਹਾ, ਲੋਕਤੰਤਰ ਬਚਿਆ ਰਿਹਾ ਅਤੇ ਬਚਿਆ ਰਿਹਾ 'ਭਾਰਤ ਦਾ ਸੰਵਿਧਾਨ' | ਰਚਨਾਕਾਰ ਇਸ ਸੰਵਿਧਾਨ 'ਤੇ ਬਹੁਤ ਕੁਝ ਲਿਖਦੇ ਰਹੇ | ਗੀਤ, ਕਵਿਤਾਵਾਂ ਅਤੇ ਵਿਅੰਗ ਵੀ | ਸੰਵਿਧਾਨ ਦੇ ਹੱਕ ਵਿਚ ਲਿਖੇ ਗਏ ਕੁਝ ਗੀਤਾਂ ਨੇ ਤਾਂ ਸੱਚਮੁੱਚ ਭਾਰਤੀ ਦੀ ਆਮ ਜਨਤਾ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦਾ ਕੰਮ ਕੀਤਾ | ਗੀਤਕਾਰ ਹਰੀਓਮ ਪੰਵਾਰ ਦਾ ਇਕ ਗੀਤ ਲੱਖਾਂ ਲੋਕਾਂ ਨੇ ਸੁਣਿਆ | ਗੀਤ ਦੇ ਬੋਲ ਇਸ ਤਰ੍ਹਾਂ ਹਨ :
''ਮੈਂ ਭਾਰਤ ਕਾ ਸੰਵਿਧਾਨ ਹੂੰ,
ਲਾਲਕਿਲ੍ਹੇ ਸੇ ਬੋਲ ਰਹਾ ਹੂੰ |
ਮੇਰਾ ਅੰਤਰਮਨ ਘਾਇਲ ਹੈ,
ਦੁੱਖ ਕੀ ਗਾਂਠੇਂ ਖੋਲ ਰਹਾ ਹੂੰ |
ਮੈਂ ਸ਼ਕਤੀ ਕਾ ਅਮਰ ਗਰਵ ਹੂੰ,
ਆਜ਼ਾਦੀ ਕਾ ਵਿਜੈ ਪਰਵ ਹੂੰ,
ਪਹਿਲੇ ਰਾਸ਼ਟਰਪਤੀ ਕਾ ਗੁਣ ਹੂੰ |
ਬਾਬਾ ਭੀਮਰਾਵ ਕਾ ਮਨ ਹੂੰ,
ਮੈਂ ਬਲਿਦਾਨੋਂ ਕਾ ਚੰਦਨ ਹੂੰ,
ਕਰਤੱਵੋਂ ਕਾ ਅਭਿਨੰਦਨ ਹੂੰ,
ਲੋਕਤੰਤਰ ਕਾ ਉਦਬੋਧਨ ਹੂੰ,
ਅਧਿਕਾਰੋਂ ਕਾ ਸੰਬੋਧਨ ਹੂੰ... |''

ਇਸ ਲੰਬੇ ਗੀਤ ਨੂੰ ਜਦੋਂ ਹਰੀਓਮ ਪੰਵਾਰ ਗਾਉਂਦੇ ਹਨ ਤਾਂ ਅੱਜ ਵੀ ਸਰੋਤਿਆਂ ਦੀਆਂ ਤਾੜੀਆਂ ਰੁਕਦੀਆਂ ਨਹੀਂ ਹਨ | ਸੱਚ ਵੀ ਹੈ ਕਿ ਕਿਸੇ ਵੀ ਨਾਗਰਿਕ ਨੂੰ ਆਪਣੇ ਸੰਵਿਧਾਨ 'ਤੇ ਫ਼ਖ਼ਰ ਹੀ ਹੋਵੇਗਾ |
ਇਸ ਫ਼ਖ਼ਰ ਦੀ ਭਾਵਨਾ ਦੇ ਨਾਲ ਜਨਤਕ ਛੁੱਟੀ ਹੋਣ ਕਾਰਨ ਆਮ ਲੋਕ ਘਰਾਂ ਵਿਚ ਬੈਠ ਕੇ ਟੀ. ਵੀ. 'ਤੇ 26 ਜਨਵਰੀ ਦੀਆਂ ਝਾਕੀਆਂ ਦੇਖਦੇ ਹਨ | ਉਹ ਦੇਖਦੇ ਹਨ ਕਿ ਵੱਖ-ਵੱਖ ਸੂਬਿਆਂ ਦੀ ਪਛਾਣ ਅਤੇ ਸੱਭਿਆਚਾਰ ਕੀ ਹੈ, ਉਹ ਇਹ ਵੀ ਦੇਖਦੇ ਹਨ ਕਿ ਸੂਬਿਆਂ ਅਤੇ ਦੇਸ਼ ਵਿਚ ਵਿਕਾਸ ਕਿਸ ਤਰ੍ਹਾਂ ਹੋ ਰਿਹਾ ਹੈ | ਭਾਰਤ ਕਿਹੜੇ-ਕਿਹੜੇ ਨਵੇਂ ਅਸਤਰ-ਸ਼ਸਤਰ ਬਣਾ ਰਿਹਾ ਹੈ ਅਤੇ ਸਾਡੀਆਂ ਫੌਜਾਂ ਹਵਾ ਵਿਚ ਕੀ-ਕੀ ਕ੍ਰਿਸ਼ਮਾ ਕਰ ਸਕਦੀਆਂ ਹਨ | ਛੁੱਟੀ ਹੋਣ ਦੇ ਕਾਰਨ ਬੱਚਿਆਂ ਲਈ 26 ਜਨਵਰੀ ਸਿਰਫ਼ ਝਾਕੀਆਂ ਦੇਖਣ ਦਾ ਤਿਉਹਾਰ ਹੀ ਹੈ | ਪਰ ਰਚਨਾਕਾਰ ਇਸ ਨਾਲ ਸੰਤੁਸ਼ਟ ਨਹੀਂ ਹੁੰਦਾ |
ਪ੍ਰਸਿੱਧ ਵਿਅੰਗਕਾਰ ਹਰੀਸ਼ੰਕਰ ਪਰਸਾਈ ਨੇ ਇਕ ਵਿਅੰਗ ਲਿਖਿਆ ਸੀ—'ਠਿਠੁਰਤਾ ਹੂਆ ਗਣਤੰਤਰ' | ਇਸ ਵਿਚ ਉਨ੍ਹਾਂ ਨੇ ਆਪਣੀ ਖ਼ਾਸ ਸ਼ੈਲੀ ਵਿਚ ਇਹ ਕਿਹਾ ਕਿ 'ਚਾਰ ਵਾਰ ਮੈਂ ਗਣਤੰਤਰ ਦਿਵਸ ਦਾ ਜਲਸਾ ਦੇਖਣ ਦਿੱਲੀ ਜਾ ਚੁੱਕਾ ਹੂੰ | ਪੰਜਵੀਂ ਵਾਰ ਦੇਖਣ ਦਾ ਹੌਸਲਾ ਨਹੀਂ | ਆਿਖ਼ਰ ਕੀ ਗੱਲ ਹੈ ਕਿ ਹਰ ਵਾਰ ਜਦੋਂ ਮੈਂ ਗਣਤੰਤਰ ਸਮਾਰੋਹ ਦੇਖਦਾ, ਉਦੋਂ ਮੌਸਮ ਬਹੁਤ ਖ਼ਤਰਨਾਕ ਰਹਿੰਦਾ | 26 ਜਨਵਰੀ ਤੋਂ ਪਹਿਲਾਂ ਪਹਾੜਾਂ ਵਿਚ ਬਰਫ਼ ਪੈ ਜਾਂਦੀ ਹੈ | ਸ਼ੀਤ ਲਹਿਰ ਆਉਂਦੀ ਹੈ, ਬੱਦਲ ਛਾ ਜਾਂਦੇ ਹਨ, ਬੂੰਦਾਬਾਂਦੀ ਹੁੰਦੀ ਰਹਿੰਦੀ ਹੈ ਅਤੇ ਸੂਰਜ ਲੁੱਕ ਜਾਂਦਾ ਹੈ |' ਇਸੇ ਵਿਅੰਗ ਵਿਚ ਉਹ ਇਕ ਥਾਂ ਲਿਖਦੇ ਹਨ, 'ਮੈਂ ਇਕ ਕਾਂਗਰਸੀ ਮੰਤਰੀ ਤੋਂ ਪੁੱਛਿਆ ਸੀ ਕਿ ਹਰ ਗਣਤੰਤਰ ਦਿਵਸ ਨੂੰ ਸੂਰਜ ਲੁਕਿਆ ਰਹਿੰਦਾ ਹੈ? ਸੂਰਜ ਦੀਆਂ ਕਿਰਨਾਂ ਦੇ ਹੇਠ ਅਸੀਂ ਉਤਸਵ ਕਿਉਂ ਨਹੀਂ ਮਨਾ ਸਕਦੇ?'
ਉਨ੍ਹਾਂ ਕਿਹਾ, 'ਜ਼ਰਾ ਹੌਸਲਾ ਰੱਖੋ! ਅਸੀਂ ਕੋਸ਼ਿਸ਼ ਵਿਚ ਹਾਂ ਕਿ ਸੂਰਜ ਬਾਹਰ ਆ ਜਾਵੇ | ਪਰ ਏਨੇ ਵੱਡੇ ਸੂਰਜ ਨੂੰ ਬਾਹਰ ਕੱਢਣਾ ਸੌਖਾ ਨਹੀਂ ਹੈ | ਸਮਾਂ ਲੱਗੇਗਾ | ਸਾਨੂੰ ਸੱਤਾ ਦੇ ਘੱਟ ਤੋਂ ਘੱਟ ਸੌ ਸਾਲ ਤਾਂ ਦੇਵੋ |' ਇਸ ਪੂਰੇ ਵਿਅੰਗ ਵਿਚ ਹਰੀਸ਼ੰਕਰ ਪਰਸਾਈ ਸੂਰਜ ਨੂੰ ਸਮਾਨਤਾ, ਬਰਾਬਰੀ, ਵਿਕਾਸ, ਪਛੜੇਪਨ ਦੇ ਦੂਰ ਹੋ ਜਾਣ ਦਾ ਪ੍ਰਤੀਕ ਮੰਨਦੇ ਹਨ |
ਜ਼ਾਹਿਰ ਹੈ ਉਸ ਸਮੇਂ ਵੀ ਸੱਤਾ ਅਤੇ ਸਰਕਾਰ ਨਾਲ ਬੁੱਧੀਜੀਵੀਆਂ ਨੂੰ ਸ਼ਿਕਾਇਤ ਰਹੀ ਹੋਵੇਗੀ | ਪਰ ਉਨ੍ਹਾਂ ਦੇ ਲਿਖਣ 'ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਸੀ | ਲੋਕਤੰਤਰ ਅਤੇ ਸੰਵਿਧਾਨ ਉਦੋਂ ਸੁਰੱਖਿਅਤ ਸੀ | ਪਰ ਪਿਛਲੇ ਕੁਝ ਸਾਲਾਂ ਵਿਚ ਭਾਰਤ ਵਿਚ ਬਹੁਤ ਕੁਝ ਬਦਲ ਗਿਆ ਹੈ | ਵੱਖ-ਵੱਖ ਅੰਦੋਲਨਾਂ ਵਿਚ ਇਹ ਅਸਹਿਮਤ ਕਵਿਤਾਵਾਂ ਅਤੇ ਗੀਤਾਂ ਦੇ ਮਾਧਿਅਮ ਰਾਹੀਂ ਸਾਹਮਣੇ ਆ ਰਿਹਾ ਹੈ | ਜੰਮੂ-ਕਸ਼ਮੀ ਵਿਚ ਧਾਰਾ 370 ਨੂੰ ਹਟਾਇਆ ਜਾਣਾ, ਮਾਬ ਲੀਚਿੰਗ ਅਤੇ ਨਾਗਰਿਕਤਾ ਸੋਧ ਕਾਨੂੰਨ 'ਤੇ ਦੇਸ਼ ਦੇ ਲਗਪਗ ਹਰ ਹਿੱਸੇ ਵਿਚ ਅੰਦੋਲਨ ਹੋ ਰਹੇ ਹਨ | ਉਨ੍ਹਾਂ ਵਿਚ ਇਹ ਰਚਨਾਤਮਕਤਾ ਤਿਖੀ ਹੋਈ ਦਿਖਾਈ ਦੇ ਰਹੀ ਹੈ | ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਹੋਈ ਹਿੰਸਾ ਦੇ ਵਿਰੋਧ ਵਿਚ ਮੁੰਬਈ ਵਿਚ ਹੋ ਰਹੇ ਅੰਦੋਲਨ ਦੇ ਦੌਰਾਨ ਇਕ ਨੌਜਵਾਨ ਪੁਨੀਤ ਸ਼ਰਮਾ ਨੇ ਕਵਿਤਾ ਪੜ੍ਹੀ—
''ਹਿੰਦੁਸਤਾਨ ਸੇ ਮੇਰਾ ਸੀਧਾ ਰਿਸ਼ਤਾ ਹੈ
ਤੁਮ ਕੌਨ ਹੋ ਬੇ
ਕਿਉਂ ਬਤਲਾਊਾ ਤੁਮਕੋ ਕਿਤਨਾ ਗਹਿਰਾ ਹੈ
ਤੁਮ ਕੌਨ ਹੋ ਬੇ
ਤੁਮ ਚੀਖੋ ਤੁਮ ਹੀ ਚਿੱਲਾਓ
ਕਾਗਜ਼ ਲਾ ਲਾਕਰ ਬਤਲਾਓ
ਪਰ ਮੇਰੇ ਕਾਨ ਨ ਖਾਓ ਤੁਮ
ਬੇਮਤਲਬ ਨ ਗੁਰਰਾਓ ਤੁਮ
ਯੇ ਮੇਰਾ ਦੇਸ਼ ਹੈ
ਇਸਸੇ ਮੈਂ ਚੁਪਚਾਪ ਮੁਹੱਬਤ ਕਰਤਾ ਹੂੰ... |''

ਇਹ ਕਵਿਤਾ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈ ਹੈ | ਜ਼ਾਹਿਰ ਹੈ ਕਿ ਲੋਕ ਇਸ ਨੂੰ ਪਸੰਦ ਹੀ ਨਹੀਂ ਕਰ ਰਹੇ ਸਗੋਂ ਇਸ ਵਿਚ ਕਹੀਆਂ ਗਈਆਂ ਗੱਲਾਂ ਨਾਲ ਵੀ ਇਤਫ਼ਾਕ ਰੱਖਦੇ ਹਨ | ਪਿਛਲੇ ਕੁਝ ਸਮੇਂ ਵਿਚ ਸਾਡੇ ਗਣਤੰਤਰ ਨੇ ਮਾਬ ਲੀਚਿੰਗ ਵਰਗੀਆਂ ਚੀਜ਼ਾਂ ਨੂੰ ਵੀ ਪਹਿਲੀ ਵਾਰ ਦੇਖਿਆ | ਭੀੜ ਵਲੋਂ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਨਾਲ ਦੇਸ਼ ਵਿਚ ਭੈਅ ਦਾ ਮਾਹੌਲ ਪੈਦਾ ਹੋ ਗਿਆ | ਦਿੱਲੀ ਆਈ. ਆਈ. ਟੀ. ਦੇ ਨਵੀਨ ਚੌਰੇ ਨੇ ਇਸ 'ਤੇ ਇਕ ਕਵਿਤਾ ਲਿਖੀ, ਜਿਸ ਦੇ ਬੋਲ ਇਸ ਤਰ੍ਹਾਂ ਹਨ :
''ਇਸ ਸੜਕ ਪੇ ਖ਼ੂਨ ਹੈ
ਤਾਰੀਖ ਤਪਤਾ ਜੂਨ ਹੈ
ਏਕ ਉਂਗਲੀ ਹੈ ਪੜੀ
ਔਰ ਉਸਪੇ ਜੋ ਨਾਖੁਨ ਹੈ
ਨਾਖੁਨ ਪੇ ਹੈ ਏਕ ਨਿਸ਼ਾਂ
ਅਬ ਕੌਨ ਹੋਗਾ ਹੁਕਮਰਾਨ
ਯੇ ਉਂਗਲੀ ਭੀ ਤਬ ਥੀ ਵਹਾਂ
ਜਿਸਮ ਇਸਕਾ ਹੈ ਕਹਾਂ?
ਮਰ ਗਯਾ ਕਿ ਥਾ ਹੀ ਨਹੀਂ?...''

ਕਵਿਤਾ ਅੱਗੇ ਵੀ ਹੈ | ਜੁਲਾਈ ਵਿਚ ਯੂ-ਟਿਊਬ 'ਤੇ ਅਪਲੋਡ ਹੋਈ ਇਸ ਕਵਿਤਾ ਨੂੰ ਲੱਖਾਂ ਲੋਕਾਂ ਨੇ ਸੁਣਿਆ ਹੈ | ਹਰ ਵਿਅਕਤੀ ਦਾ ਵਿਰੋਧ ਅਤੇ ਪ੍ਰਤੀਰੋਧ ਦਾ ਆਪਣਾ ਢੰਗ ਹੈ | ਸਮਾਜ ਵਿਚ ਜੇਕਰ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਜਨਤਾ ਦੀ ਅਹਿਮੀਅਤ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਤਾਂ ਸਾਨੂੰ ਇਕ ਵਾਰ ਫਿਰ ਤੋਂ ਸੋਚਣਾ ਹੋਵੇਗਾ | ਨਹੀਂ ਹਬੀਬ ਜਿਲਾਨੀ ਅਤੇ ਫੈਜ਼ ਅਹਿਮਦ ਫੈਜ਼ ਵਰਗੇ ਪਤਾ ਨਹੀਂ ਤਾਂ ਕਿੰਨੇ ਕਵੀ ਅਤੇ ਸ਼ਾਇਰਾਂ ਦੀਆਂ ਰਚਨਾਵਾਂ ਸਾਹਮਣੇ ਆਉਣਗੀਆਂ ਅਤੇ ਕਹਿਣਗੀਆਂ—'ਤੁਮ ਨਹੀਂ ਚਾਰਾਗਰ, ਕੋਈ ਮਾਨੇ ਮਗਰ ਮੈਂ ਨਹੀਂ ਮਾਨਤਾ, ਮੈਂ ਨਹੀਂ ਮਾਨਤਾ |' ਕਿਉਂਕਿ ਗਣਤੰਤਰ ਦਿਵਸ ਮਨਾਉਣ ਜਿੰਨਾ ਹੀ ਅਹਿਮ ਹੈ ਗਣਤੰਤਰ ਨੂੰ , ਸੰਵਿਧਾਨ ਨੂੰ ਬਚਾਉਣਾ |

ਖ਼ਬਰ ਸ਼ੇਅਰ ਕਰੋ

 

ਕੱਲ੍ਹ ਜਨਮ ਦਿਨ 'ਤੇ ਵਿਸ਼ੇਸ਼ ਅਮਰ ਸ਼ਹੀਦ ਬਾਬਾ ਦੀਪ ਸਿੰਘ

ਸਿੱਖ ਇਤਿਹਾਸ ਉਨ੍ਹਾਂ ਸੂਰਬੀਰ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਦਾ ਇਤਿਹਾਸ ਹੈ, ਜਿਨ੍ਹਾਂ ਨੇ ਹਮੇਸ਼ਾ ਆਪਣੀ ਕੌਮ ਦੀ ਗ਼ੈਰਤ ਨੂੰ ਬਚਾਉਣ ਲਈ ਜਾਨਾਂ ਕੁਰਬਾਨ ਕੀਤੀਆਂ | ਅਸਲ ਵਿਚ ਸਿੱਖ ਇਤਿਹਾਸ ਹੈ ਹੀ ਸ਼ਹੀਦਾਂ ਦਾ ਇਤਿਹਾਸ | ਸ਼ਹੀਦ ਹੋਣ ਵਾਲੇ ...

ਪੂਰੀ ਖ਼ਬਰ »

ਜੀਨ ਡਾਮਨੀਕ ਬੌਬੀ ਜਿਸ ਨੇ ਪਲਕ ਨੂੰ ਉਂਗਲੀਆਂ ਬਣਾ ਲਿਆ

ਕਾਮਯਾਬੀ ਦੀ ਜਿਸ ਸਿਖ਼ਰ 'ਤੇ ਪਹੁੰਚਣ ਦਾ ਹਰੇਕ ਇਨਸਾਨ ਸੁਪਨਾ ਵੇਖਦਾ ਹੈ, ਬੌਬੀ ਉਸ ਸਿਖ਼ਰ ਨੂੰ ਚੁੰਮ ਚੁੱਕਾ ਸੀ | 'ਬੈਲੈਂਸਡ ਲਾਈਫ' ਦੇ ਨਾਂਅ 'ਤੇ ਉਸ ਕੋਲ ਵਾਈਟ ਕਾਲਰ ਜੌਬ, ਖੁੱਲ੍ਹਾ ਪੈਸਾ, ਚੰਗੀ ਪਤਨੀ, ਦੋ ਬੱਚੇ, ਉੱਚਾ ਰੁਤਬਾ, ਸਿਹਤਮੰਦ ਸਰੀਰ, ਦੁਨੀਆ ਦੀਆਂ ...

ਪੂਰੀ ਖ਼ਬਰ »

ਪੰਜਾਬੀ ਸਿਨੇਮਾ : ਪ੍ਰੀਤਾਂ ਦੀ ਨਾਇਕਾ : ਪ੍ਰੀਤੀ ਸਪਰੂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) 1983 ਵਿਚ ਹੀ ਪ੍ਰੀਤੀ ਦੀ ਇਕ ਹੋਰ ਫ਼ਿਲਮ 'ਆਸਰਾ ਪਿਆਰ ਦਾ' ਵੀ ਆਈ | ਜੇ. ਓਮ ਪ੍ਰਕਾਸ਼ ਦੇ ਬੈਨਰ (ਫ਼ਿਲਮ ਯੁੱਗ) ਅਧੀਨ ਇਸ ਫ਼ਿਲਮ ਨੂੰ ਉਸ ਵੇਲੇ ਕਾਫ਼ੀ ਵੱਡਾ ਸਮਝਿਆ ਗਿਆ ਸੀ | ਪ੍ਰੀਤੀ ਦੇ ਨਾਲ ਇਸ 'ਚ ਨਵੀਨ ਨਿਸਚਲ ਅਤੇ ਰਾਜ ...

ਪੂਰੀ ਖ਼ਬਰ »

ਭੁੱਲੀਆਂ ਵਿਸਰੀਆਂ ਯਾਦਾਂ

1974 ਵਿਚ ਸ਼ਿਵ ਕੁਮਾਰ ਬਟਾਲਵੀ ਦੀ ਪਹਿਲੀ ਬਰਸੀ ਸਮੇਂ ਇਹ ਤਸਵੀਰ ਖਿੱਚੀ ਗਈ ਸੀ | ਇਸ ਮੌਕੇ 'ਤੇ ਬਹੁਤ ਸਾਰੇ ਸਾਹਿਤਕਾਰ ਤੇ ਪੱਤਰਕਾਰ ਆਏ ਸਨ | ਸ਼ਿਵ ਦੀ ਇਹ ਪਹਿਲੀ ਬਰਸੀ ਖ਼ਾਲਸਾ ਹਾਈ ਸਕੂਲ ਬਟਾਲਾ ਦੇ ਹਾਲ ਵਿਚ ਮਨਾਈ ਗਈ ਸੀ | ਇਸ ਬਰਸੀ ਸਮਾਗਮ ਮੌਕੇ ਬਟਾਲੇ ਦੇ ਬਹੁਤ ...

ਪੂਰੀ ਖ਼ਬਰ »

ਨੌਕਰੀ ਦਾ ਮੇਰਾ ਪਹਿਲਾ ਦਿਨ

ਪਤਾ ਨਹੀਂ ਕਿਹਦੇ ਨਾਲ ਫੋਨ ਮਿਲ ਗਿਆ ਸੀ | ਕੋਈ ਅਣਜਾਣ ਨੰਬਰ ਸੀ | 'ਹੈਲੋ' ਕਹਿੰਦਿਆਂ ਹੀ ਪਤਾ ਲੱਗ ਗਿਆ ਤੇ ਮੈਂ 'ਸੌਰੀ' ਕਹਿਣ ਹੀ ਵਾਲੀ ਸਾਂ ਕਿ ਉਧਰੋਂ ਮੋਹ ਭਿੱਜੀ ਆਵਾਜ਼ ਆਈ, 'ਨਾ-ਨਾ ਫੋਨ ਨਾ ਰੱਖਣਾ, ਐਨੇ ਸਾਲਾਂ ਬਾਅਦ ਤੁਹਾਡੀ ਆਵਾਜ਼ ਸੁਣਨ ਨੂੰ ਮਿਲੀ ਹੈ | ਬਸ ...

ਪੂਰੀ ਖ਼ਬਰ »

ਜ਼ਿੰਦਗੀ ਦੀ ਪਤੰਗ

ਉਸ ਦਾ ਪੂਰਾ ਨਾਂਅ ਤਾਂ ਮੈਨੂੰ ਅੱਜ ਤੱਕ ਨਹੀਂ ਪਤਾ, ਪਰ ਸਾਰੇ ਉਸ ਨੂੰ ਬੰਸੀ ਆਖ ਕੇ ਬੁਲਾਉਂਦੇ ਸਨ | ਮੇਰੀ ਅਤੇ ਉਸ ਦੀ ਜਾਣ-ਪਛਾਣ ਮੇਰੇ ਬਚਪਨ ਵਿਚ ਹੀ ਹੋ ਗਈ ਸੀ | ਉਹ ਮੇਰੇ ਤੋਂ ਪੰਜ-ਸੱਤ ਸਾਲ ਵੱਡਾ ਸੀ | ਬੰਸੀ, ਸਾਡੇ ਸ਼ਹਿਰ ਦੀ ਖ਼ਾਸ ਸ਼ਖ਼ਸੀਅਤ ਸੀ | 'ਖਾਸ' ਇਸ ਕਰਕੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX