ਤਾਜਾ ਖ਼ਬਰਾਂ


ਨਵ ਜਨਮੇ ਬੱਚੇ ਦੀ ਲਾਸ਼ ਮਿਲਣ ਕਾਰਨ ਫੈਲੀ ਸਨਸਨੀ
. . .  1 day ago
ਕੋਟਫੱਤਾ (ਮਾਨਸਾ), 17 ਸਤੰਬਰ (ਰਣਜੀਤ ਸਿੰਘ ਬੁੱਟਰ) - ਨਗਰ ਕੋਟਸ਼ਮੀਰ ਵਿਖੇ ਇਕ ਨਵ ਜਨਮੇ ਬੱਚੇ (ਲੜਕੇ) ਦੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ। ਪੁਲਿਸ ਵਲੋਂ ਮਾਮਲੇ ਦੀ ਪੜਤਾਲ ਕੀਤੀ ਗਈ। ਇਕ ਕੁੱਤਾ ਬੱਚੇ ਦੀ ਲਾਸ਼ ਨੂੰ ਚੁੱਕ ਕੇ ਭੱਜ ਰਿਹਾ ਸੀ...
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਪੁਲਿਸ ਜਾਂਚ ਤੋਂ ਸੰਗਤ ਨਹੀਂ ਹੈ ਸੰਤੁਸ਼ਟ - ਸਿੰਘ ਸਾਹਿਬ
. . .  1 day ago
ਸ੍ਰੀ ਅਨੰਦਪੁਰ ਸਾਹਿਬ, 17 ਸਤੰਬਰ (ਜੇ.ਐਸ ਨਿੱਕੂਵਾਲ/ਕਰਨੈਲ ਸਿੰਘ ਸੈਣੀ) - ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਤੋਂ ਬਾਅਦ ਚੱਲ ਰਹੀ ਪੁਲਿਸ ਜਾਂਚ ਤੋਂ ਸੰਗਤ ਸੰਤੁਸ਼ਟ ਨਹੀਂ ਹੈ। ਕਿਉਂਕਿ ਇਸ ਜਾਂਚ ਵਿਚ ਕੋਈ ਵੀ ਸਹੀ ਨਤੀਜਾ ਸਾਹਮਣੇ ਨਹੀਂ ਆਇਆ ਹੈ, ਜਿਸ ਕਾਰਨ ਉਹ ਪੁਲਿਸ ਦੇ ਸਹਿਯੋਗ...
ਭੇਦਭਰੀ ਹਾਲਤ ਵਿਚ ਵਿਆਹੁਤਾ ਦੀ ਮੌਤ
. . .  1 day ago
ਮਮਦੋਟ, 17 ਸਤੰਬਰ (ਸੁਖਦੇਵ ਸਿੰਘ ਸੰਗਮ) - ਥਾਣਾ ਮਮਦੋਟ (ਫ਼ਿਰੋਜਪੁਰ) ਅਧੀਨ ਆਉਂਦੇ ਪਿੰਡ ਛਾਂਗਾ ਖ਼ੁਰਦ ਵਿਖੇ ਨੌਜਵਾਨ ਵਿਆਹੁਤਾ ਲੜਕੀ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੁੱਢਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਸਰੋਜ ਰਾਣੀ ਦੇ ਰਿਸ਼ਤੇਦਾਰਾਂ ਵਲੋਂ ਸਹੁਰੇ ਪਰਿਵਾਰ 'ਤੇ...
ਲੁਧਿਆਣਾ ਵਿਚ ਧਾਰਾ 144 ਲਾਗੂ
. . .  1 day ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਦੇਰ ਰਾਤ ਇਕ ਹੁਕਮ ਜਾਰੀ ਕਰਕੇ ਪੂਰੇ ਸ਼ਹਿਰ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਵਲੋਂ ਜਾਰੀ ਕੀਤੇ ਗਏ ਹੁਕਮਾਂ ਵਿਚ ਦੱਸਿਆ ਗਿਆ ਹੈ ਕਿ ਸ਼ਹਿਰ ਵਿਚ ਪੰਜ...
ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅਜਨਾਲਾ ਪੁੱਜੀ ਐਨ.ਐੱਸ.ਜੀ. ਟੀਮ
. . .  1 day ago
ਅਜਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅੱਜ ਐਨ.ਐੱਸ.ਜੀ. ਦੀ ਇਕ ਟੀਮ ਅਜਨਾਲਾ ਪੁੱਜੀ ਹੈ। ਇਸ ਟੀਮ ਦੇ ਮੈਂਬਰਾਂ ਵਲੋਂ ਧਮਾਕੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ...
ਦਿੱਲੀ ਦੀ ਰੋਹਿਣੀ ਅਦਾਲਤ ਨੇ ਲੱਖਾ ਸਿਧਾਣਾ ਨੂੰ ਦਿੱਤੀ ਅਗਾਊਂ ਜ਼ਮਾਨਤ
. . .  1 day ago
ਨਵੀਂ ਦਿੱਲੀ, 17 ਸਤੰਬਰ - ਦਿੱਲੀ ਦੀ ਰੋਹਿਣੀ ਅਦਾਲਤ ਨੇ ਗਣਤੰਤਰ ਦਿਹਾੜੇ ਦੇ ਹਿੰਸਾ ਮਾਮਲੇ ਵਿਚ ਲਖਬੀਰ ਸਿੰਘ ਉਰਫ ਲੱਖਾ ਸਿਧਾਣਾ ਨੂੰ ਅਗਾਊਂ...
ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਤੋ ਮਾਂ ਤੇ ਧੀ ਨੂੰ ਕੀਤਾ ਅਗਵਾ
. . .  1 day ago
ਟੱਲੇਵਾਲ, 17 ਸਤੰਬਰ (ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਤੋ ਮਾਂ ਤੇ ਧੀ ਨੂੰ ਇਕ ਕਾਰ ਸਵਾਰ ਵਿਅਕਤੀਆਂ ਵਲੋਂ ਅਗਵਾ ਕਰ ਲਿਆ ਗਿਆ | ਸਾਰਾ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ...
ਸ੍ਰੀ ਹਰਿਮੰਦਰ ਸਾਹਿਬ ਪਰਿਵਾਰ ਸਮੇਤ ਪਹੁੰਚੇ ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ
. . .  1 day ago
ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ) - ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ ਅੱਜ ਸ਼ਾਮ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਐਨ.ਆਈ.ਏ. ਨੇ ਇਕ ਹੌਟਲਾਈਨ ਨੰਬਰ ਕੀਤਾ ਜਾਰੀ, ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  1 day ago
ਨਵੀਂ ਦਿੱਲੀ, 17 ਸਤੰਬਰ - ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸੋਸ਼ਲ ਮੀਡੀਆ 'ਤੇ ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਨ ਲਈ ਇਕ ਹੌਟਲਾਈਨ ਨੰਬਰ...
ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਕਾਬੂ
. . .  1 day ago
ਅੰਮ੍ਰਿਤਸਰ, 17 ਸਤੰਬਰ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰੇ ਕਾਬੂ ਕੀਤੇ ਗਏ ਹਨ | ਇਹ ਲੁਟੇਰੇ ਸਪਲੈਂਡਰ ਮੋਟਰਸਾਈਕਲ 'ਤੇ ਪਿਸਤੌਲ ...
ਕੈਬਨਿਟ ਮੀਟਿੰਗ ਵਿਚ ਪੰਜਾਬ ਕਸਟਮ ਮਿਲਿੰਗ ਨੀਤੀ ਨੂੰ ਪ੍ਰਵਾਨਗੀ
. . .  1 day ago
ਚੰਡੀਗੜ੍ਹ, 17 ਸਤੰਬਰ - ਪੰਜਾਬ ਕੈਬਨਿਟ ਮੀਟਿੰਗ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਝੋਨੇ ਦੇ ਖਰੀਦ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ | ਇਸ ਦੌਰਾਨ ਸਾਉਣੀ 2021-22 ਲਈ ...
18 ਨਵੇਂ ਸਰਕਾਰੀ ਕਾਲਜਾਂ ਲਈ 160 ਸਹਾਇਕ ਪ੍ਰੋਫੈਸਰਾਂ ਅਤੇ 17 ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਮਨਜ਼ੂਰੀ
. . .  1 day ago
ਚੰਡੀਗੜ੍ਹ, 17 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕੈਬਨਿਟ ਦੀ ਅਗਵਾਈ ਵਿਚ ਐੱਸ.ਬੀ.ਐੱਸ. ਨਗਰ ਵਿਚ 'ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ....
5 ਬੰਗਲਾਦੇਸ਼ੀ ਨਾਗਰਿਕ ਭਾਰਤੀ ਪਾਸਪੋਰਟ ਸਮੇਤ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 17 ਸਤੰਬਰ - ਡੀ.ਸੀ.ਪੀ. (ਏਅਰਪੋਰਟ) ਵਿਕਰਮ ਪੋਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 6 ਦੋਸ਼ੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ 5 ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ...
ਗਾਇਕ ਹਰਜੀਤ ਹਰਮਨ ਦਾ ਕਹਿਣਾ, ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਰੱਖਣਗੇ ਆਪਣਾ ਪੱਖ
. . .  1 day ago
ਚੰਡੀਗੜ੍ਹ, 17 ਸਤੰਬਰ - ਪੰਜਾਬ ਮਹਿਲਾ ਕਮਿਸ਼ਨ ਵਲੋਂ ਪੰਜਾਬੀ ਗਾਇਕ ਹਰਜੀਤ ਹਰਮਨ ਸਮੇਤ ਕਰਨ ਔਜਲਾ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ...
ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤਾ ਗਿਆ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ
. . .  1 day ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਵਲੋਂ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਾਰਜਕਾਰੀ ਮੈਜਿਸਟ੍ਰੇਟ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ ਹੈ ...
ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਵੱਡਾ ਬਿਆਨ
. . .  1 day ago
ਚੰਡੀਗੜ੍ਹ, 17 ਸਤੰਬਰ (ਸੁਰਿੰਦਰ ) - ਪੰਜਾਬ ਦੇ ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਕੋਈ ਵੀ ਬਕਾਇਆ...
ਜੰਗਲਾਤ ਮੰਤਰੀ ਦੀ ਰਿਹਾਇਸ਼ ਵਲ ਮਾਰਚ ਕਰਨਗੇ ਜੰਗਲਾਤ ਕਾਮੇ
. . .  1 day ago
ਨਾਭਾ, 17 ਸਤੰਬਰ (ਕਰਮਜੀਤ ਸਿੰਘ) - ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਫ਼ੈਸਲਾ ਕੀਤਾ ਕਿ ਲੰਮੇ ਸਮੇਂ ਤੋ ਕੰਮ ਕਰਦੇ ਕੱਚੇ ਕਾਮੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਜੰਗਲਾਤ ...
ਬਿਕਰਮ ਸਿੰਘ ਮਜੀਠੀਆ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 1 ਅਕਤੂਬਰ ਤਕ ਮੁਲਤਵੀ
. . .  1 day ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਖ਼ਿਲਾਫ਼ ...
ਮੁੱਖ ਮੰਤਰੀ 20 ਸਤੰਬਰ ਨੂੰ ਬਰਨਾਲਾ ਵਿਖੇ ਸੁਪਰ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਰੱਖਣਗੇ ਨੀਂਹ ਪੱਥਰ
. . .  1 day ago
ਬਰਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਲਾਡੀ) - ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ....
ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਪਾਕਿਸਤਾਨ ਦਾ ਦੌਰਾ ਕੀਤਾ ਰੱਦ
. . .  1 day ago
ਨਵੀਂ ਦਿੱਲੀ, 17 ਸਤੰਬਰ - ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਸਰਕਾਰ ਦੀ ਸੁਰੱਖਿਆ ਚਿਤਾਵਨੀ ਤੋਂ ਬਾਅਦ ਆਪਣਾ ਪਾਕਿਸਤਾਨ ਦਾ ਦੌਰਾ ਰੱਦ ਕਰ...
ਟਿਫ਼ਨ ਬੰਬ ਮਾਮਲੇ ਨਾਲ ਸਬੰਧਿਤ ਗੁਰਮੁਖ ਸਿੰਘ ਰੋਡੇ ਨਾਲ ਜੁੜੇ ਦਰਵੇਸ਼ ਸਿੰਘ 'ਤੇ ਪੁਲਿਸ ਨੇ ਲਾਇਆ ਯੂ. ਏ. ਪੀ. ਏ. ਐਕਟ
. . .  1 day ago
ਮਮਦੋਟ, 17 ਸਤੰਬਰ (ਸੁਖਦੇਵ ਸਿੰਘ ਸੰਗਮ) - ਅਸਲਾ ਅਤੇ ਧਮਾਕਾਖ਼ੇਜ਼ ਸਮਗਰੀ ਤੇ ਹੈਰੋਇਨ ਸਮਗਲਿੰਗ ਦੇ ਦੋਸ਼ ਹੇਠ ਮਮਦੋਟ ਪੁਲਿਸ ਵਲੋਂ ਫੜੇ ਗਏ ਨਜ਼ਦੀਕੀ ਪਿੰਡ ਨਿਹਾਲਾ ਕਿਲਚਾ ਵਾਸੀ ਦਰਵੇਸ਼ ਸਿੰਘ ਖ਼ਿਲਾਫ਼ ਪੁਲਿਸ ਵਲੋਂ ...
ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ - ਰਾਘਵ ਚੱਢਾ
. . .  1 day ago
ਨਵੀਂ ਦਿੱਲੀ, 17 ਸਤੰਬਰ - ਨਵਜੋਤ ਸਿੰਘ ਸਿੱਧੂ 'ਤੇ ਪਲਟਵਾਰ ਕਰਦੇ ਹੋਏ ਆਪ ਦੇ ਆਗੂ ਰਾਘਵ ਚੱਢਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ ਹੈ | ਜ਼ਿਕਰਯੋਗ ਹੈ ਕਿ ਸਿੱਧੂ ਵਲੋਂ ਖੇਤੀ ...
ਪਿੰਡ ਰਾਮਪੁਰ ਵਿਚ ਖ਼ੁਫ਼ੀਆ ਪੁਲਿਸ ਦੀ ਰੇਡ, ਇਕ ਘਰ ਵਿਚੋਂ ਬਰਾਮਦ ਕੀਤੀ ਖ਼ਾਲਿਸਤਾਨੀ ਸਮਗਰੀ
. . .  1 day ago
ਦੋਰਾਹਾ,17 ਸਤੰਬਰ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ) - ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ ਵਿਖੇ ਇਕ ਘਰ ਵਿਚ ਖ਼ੁਫ਼ੀਆ ਏਜੰਸੀਆਂ ਨੇ ਸਵੇਰ ਤੋਂ ਛਾਪਾ ਮਾਰਿਆ। ਜਿਸ ਦੇ ਵਿਚ ਕੁਝ ਖ਼ਾਲਸਾਤਾਨੀ ਸਮਗਰੀ ਤੇ ਪ੍ਰਿੰਟਿੰਗ ਪ੍ਰੈੱਸ ਬਰਾਮਦ ਕੀਤੀ ...
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੱਲ੍ਹ ਤੋਂ ਸ਼ੁਰੂ
. . .  1 day ago
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 18 ਸਤੰਬਰ ਤੋਂ ਸ਼ੁਰੂ ਹੋਵੇਗੀ | ਉਕਤ ਜਾਣਕਾਰੀ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ...
ਕਿਸਾਨੀ ਮੁੱਦੇ 'ਤੇ ਅਕਾਲੀ ਦਲ ਮਗਰਮੱਛ ਦੇ ਅੱਥਰੂ ਵਹਾ ਰਿਹਾ - ਰਾਣਾ ਸੋਢੀ
. . .  1 day ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਅਕਾਲੀ ਦਲ ਕਿਸਾਨੀ ਮੁੱਦੇ 'ਤੇ ਮਗਰਮੱਛ ਦੇ ਅੱਥਰੂ ਵਹਾ ਰਿਹਾ ਹੈ ਅਤੇ ਸਿਆਸਤ ਕੀਤੀ ਜਾ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਮਾਘ ਸੰਮਤ 551

ਸੰਪਾਦਕੀ

70 ਸਾਲਾ ਸਫ਼ਰ

ਦੇਸ਼ ਵਿਚ ਚੱਲ ਰਹੀ 70 ਸਾਲ ਦੀ ਲੋਕਤੰਤਰੀ ਪ੍ਰਕਿਰਿਆ ਨੇ ਲੰਬਾ ਸਫ਼ਰ ਤੈਅ ਕੀਤਾ ਹੈ। ਇਸ ਵਿਚ ਭਾਰਤੀ ਚੋਣ ਕਮਿਸ਼ਨ ਦੀ ਵੱਡੀ ਭੂਮਿਕਾ ਕਹੀ ਜਾ ਸਕਦੀ ਹੈ, ਜਿਸ ਨੇ ਸਮੇਂ-ਸਮੇਂ ਵੱਡੇ ਚੋਣ ਸੁਧਾਰ ਕੀਤੇ। ਜੋ ਵੀ ਕਮੀਆਂ ਸਾਹਮਣੇ ਆਈਆਂ, ਉਨ੍ਹਾਂ ਨੂੰ ਦੂਰ ਕਰਨ ਲਈ ਪੁਖਤਾ ...

ਪੂਰੀ ਖ਼ਬਰ »

ਲੋਕਤੰਤਰਿਕ ਕਦਰਾਂ ਦੀ ਪਹਿਰੇਦਾਰੀ ਕਰਦਾ ਹੈ ਭਾਰਤ ਦਾ ਸੰਵਿਧਾਨ

 71ਵੇਂ ਗਣਤੰਤਰ ਦਿਵਸ 'ਤੇ ਵਿਸ਼ੇਸ਼
'ਹਮ ਭਾਰਤ ਕੇ ਲੋਗ'

ਬਹੁਤ ਪਹਿਲਾਂ ਸੁਪਰੀਮ ਕੋਰਟ ਦੇ ਇਕ ਜੱਜ ਨੇ ਕਿਹਾ ਸੀ ਕਿ ਸੰਵਿਧਾਨ ਸਿਰਫ ਨੀਰਸ ਅਤੇ ਬੇਜਾਨ ਸ਼ਬਦਾਂ ਦਾ ਇਕੱਠ ਨਹੀਂ ਹੈ, ਸਗੋਂ ਇਹ ਇਕ ਮਹਾਨ ਰਾਸ਼ਟਰ ਨੂੰ ਜ਼ਿੰਦਗੀ ਦੇਣ ਲਈ ਭਖਦੀ ਲੋਅ ਹੈ। ਸੰਵਿਧਾਨ ਲਾਗੂ ਹੋਣ ਤੋਂ ਮਸਾਂ ਇਕ ਸਾਲ ਬਾਅਦ ਭਾਵ 1951 'ਚ ਜਸਟਿਸ ਵਿਵਿਅਨ ਬੋਸ ਵਲੋਂ ਸੰਵਿਧਾਨ ਦੀ ਅਹਿਮੀਅਤ ਨੂੰ ਦਰਸਾਉਂਦਿਆਂ ਪ੍ਰਗਟਾਏ ਇਹ ਵਿਚਾਰ ਅਜੋਕੇ ਦੌਰ 'ਚ ਵੀ ਓਨੇ ਹੀ ਢੁਕਵੇਂ ਬੈਠ ਰਹੇ ਹਨ ਜਿੰਨੇ ਉਸ ਵੇਲੇ ਸਨ। ਅਜਿਹੇ ਦੌਰ 'ਚ ਜਦੋਂ ਸੰਵਿਧਾਨ ਦੀ ਪ੍ਰਸਤਾਵਨਾ ਥਾਂ-ਥਾਂ 'ਤੇ ਪੜ੍ਹੀ ਜਾ ਰਹੀ ਹੈ ਅਤੇ ਜਦੋਂ ਪ੍ਰਸਤਾਵਨਾ ਦੇ ਸ਼ੁਰੂ 'ਚ ਲਿਖੇ ਚਾਰ ਲਫ਼ਜ਼ ਇਕੱਠੇ ਹੋ ਕੇ ਉੱਭਰ ਰਹੇ ਹਨ। 'We the peop&e of 9nd}a' 'ਹਮ ਭਾਰਤ ਕੇ ਲੋਗ।' ਲਫ਼ਜ਼ਾਂ ਦੀ ਥਾਂ 'ਤੇ ਇਕ ਨਾਅਰੇ ਵਜੋਂ ਉੱਭਰ ਰਹੇ ਹਨ 'ਹਮ ਭਾਰਤ ਕੇ ਲੋਗ' ਦੇ ਪਿੱਛੇ ਚਲ ਰਹੇ ਵੱਖ-ਵੱਖ ਧਰਮਾਂ, ਜਾਤਾਂ ਅਤੇ ਤਬਕਿਆਂ ਦੇ ਲੋਕ ਜਿਵੇਂ ਉਸ ਨਾਅਰੇ ਨੂੰ ਹਕੀਕੀ ਰੂਪ ਦੇ ਰਹੇ ਹੋਣ। ਜਿਵੇਂ ਬਿਨਾਂ ਨੇਤਾ ਤੋਂ ਲੋਕਾਂ ਦਾ ਇਹ ਹਜੂਮ ਸੰਵਿਧਾਨ ਦੀ ਧਾਰਨਾ ਨੂੰ ਹੀ ਸੜਕਾਂ 'ਤੇ ਉਤਾਰ ਰਿਹਾ ਹੋਵੇ। ਇਹ ਆਵਾਜ਼ਾਂ ਉਸ ਵੇਲੇ ਉੱਠ ਰਹੀਆਂ ਹਨ, ਜਦੋਂ ਸਾਡਾ ਸੰਵਿਧਾਨ 7 ਦਹਾਕਿਆਂ ਦੀ ਉਮਰ ਹੰਢਾਅ ਚੁੱਕਾ ਹੈ। 70 ਸਾਲਾਂ ਦੇ ਇਸ ਸਫ਼ਰ 'ਚ ਸੰਵਿਧਾਨ ਬਿਲਕੁਲ ਵੀ ਨਾ ਬਦਲਿਆ ਹੋਵੇ, ਇਹ ਸੰਭਵ ਨਹੀਂ ਹੈ। ਤਬਦੀਲੀਆਂ ਵੀ ਆਈਆਂ ਅਤੇ ਇਨ੍ਹਾਂ ਤਬਦੀਲੀਆਂ ਨੂੰ ਸਿਰ ਮੱਥੇ 'ਤੇ ਪ੍ਰਵਾਨ ਵੀ ਕੀਤਾ ਗਿਆ ਪਰ ਇਕ ਦਾਇਰੇ ਦੇ ਅੰਦਰ ਉਹ ਦਾਇਰਾ ਹੀ ਸੰਵਿਧਾਨ ਦੀ ਨੀਂਹ ਹੈ, ਜੋ ਇਹ ਦੱਸਦੀ ਹੈ ਕਿ ਸੰਵਿਧਾਨ ਦੇ ਬੁਨਿਆਦੀ ਸਰੂਪ ਨਾਲ ਛੇੜਛਾੜ ਕੀਤੇ ਬਿਨਾਂ ਤਰਮੀਮਾਂ ਰਾਹੀਂ ਕੀਤੇ ਬਦਲਾਵਾਂ ਦਾ ਵੀ ਇਸਤਕਬਾਲ ਕੀਤਾ ਜਾਏਗਾ। ਸੰਵਿਧਾਨ ਦੇ 70 ਸਾਲਾ ਜਸ਼ਨਾਂ ਦੇ ਮੌਕੇ ਇਕ ਝਾਤ ਮਾਰਦੇ ਹਾਂ ਉਸ ਸਫ਼ਰ ਦੀ ਸ਼ੁਰੂਆਤ 'ਤੇ, ਕੁਝ ਅਣਕਹੇ ਤੱਥਾਂ ਤੇ ਇਸ ਦੇ ਨਿਵੇਕਲੇਪਣ 'ਤੇ। ਸੰਖੇਪ 'ਚ ਕਹੀਏ ਤਾਂ ਉਸ ਸੰਵਿਧਾਨ 'ਤੇ ਜਿਸ ਨੂੰ ਅੱਜ ਵੀ ਭਾਰਤ ਦਾ ਹਰ ਨਾਗਰਿਕ ਆਪਣੇ ਅਧਿਕਾਰਾਂ ਦਾ ਪਹਿਰੇਦਾਰ ਮੰਨਦਾ ਹੈ।
ਹੱਥੀਂ ਲਿਖਿਆ ਗਿਆ ਸੀ ਮੂਲ ਸੰਵਿਧਾਨ : ਭਾਰਤ ਦਾ ਮੂਲ ਸੰਵਿਧਾਨ (ਪਹਿਲੀ ਕਾਪੀ) ਕਿਸੇ ਪ੍ਰਿੰਟਿੰਗ ਪ੍ਰੈੱਸ ਤੋਂ ਨਹੀਂ ਸੀ ਛਪਿਆ, ਸਗੋਂ ਹੱਥੀਂ ਲਿਖਿਆ ਗਿਆ ਸੀ। ਕੈਲੀਗ੍ਰਾਫੀ ਕਲਾਕਾਰ ਪ੍ਰੇਮ ਬਿਹਾਰੀ ਨਾਰਾਇਣ ਰਾਏਜਾਦਾ ਨੇ ਮੂਲ ਸੰਵਿਧਾਨ 'ਚ ਦਰਜ ਇਕ-ਇਕ ਲਫ਼ਜ਼ ਨੂੰ ਆਪਣੇ ਹੱਥੀਂ ਲਿਖਿਆ ਸੀ। ਉਨ੍ਹਾਂ ਕੈਲੀਗ੍ਰਾਫ਼ੀ ਲਈ ਵਰਤੇ ਜਾਂਦੇ ਵਿਸ਼ੇਸ਼ ਪੈੱਨ, ਜਿਸ ਲਈ ਉਨ੍ਹਾਂ ਨਿਬ 303 ਦੀ ਵਰਤੋਂ ਕੀਤੀ, ਨਾਲ ਲਿਖਤ ਦਾ ਸਾਰਾ ਕੰਮ ਮੁਕੰਮਲ ਕੀਤਾ। 6 ਮਹੀਨਿਆਂ 'ਚ ਲਿਖਤ ਦਾ ਕੰਮ ਪੂਰਾ ਕਰਦਿਆਂ ਉਨ੍ਹਾਂ ਨੇ 254 ਨਿਬਾਂ ਦੀ ਵਰਤੋਂ ਕੀਤੀ। ਸਰਕਾਰ ਨੇ ਪ੍ਰੇਮ ਬਿਹਾਰੀ ਨਾਰਾਇਣ ਨੂੰ ਨਿਰਵਿਘਨ ਕੰਮ ਕਰਨ ਲਈ ਕੰਸਟੀਚਿਊਸ਼ਨ ਹਾਊਸ, ਜਿਸ ਨੂੰ ਹੁਣ ਸੈਂਟਰਲ ਹਾਲ ਵੀ ਕਿਹਾ ਜਾਂਦਾ ਹੈ, ਵਿਚ ਹੀ ਇਕ ਕਮਰਾ ਮੁਹੱਈਆ ਕਰਵਾਇਆ ਸੀ। ਦਿਲਚਸਪ ਗੱਲ ਇਹ ਹੈ ਕਿ ਪ੍ਰੇਮ ਬਿਹਾਰੀ ਨਾਰਾਇਣ ਨੇ ਇਸ ਮਿਹਨਤ ਲਈ ਕੋਈ ਵੀ ਰਕਮ ਲੈਣ ਦੀ ਥਾਂ 'ਤੇ ਸੰਵਿਧਾਨ ਦੇ ਹਰ ਸਫ਼ੇ 'ਤੇ ਆਪਣਾ ਨਾਂਅ ਅਤੇ ਆਖਰੀ ਸਫ਼ੇ 'ਤੇ ਆਪਣਾ ਅਤੇ ਆਪਣੇ ਦਾਦਾ ਜੀ ਦਾ ਨਾਂਅ ਲਿਖਣ ਦੀ ਇਜਾਜ਼ਤ ਮੰਗੀ ਸੀ। ਸੰਵਿਧਾਨ ਨੂੰ ਖੂਬਸੂਰਤ ਸ਼ਬਦਾਂ ਨਾਲ ਸਜਾਉਣ ਤੋਂ ਬਾਅਦ ਇਸ ਨੂੰ ਸ਼ਿੰਗਾਰਿਆ ਵੀ ਗਿਆ। ਇਸ ਕੰਮ ਦੀ ਜ਼ਿੰਮੇਵਾਰੀ ਸ਼ਾਂਤੀ ਨਿਕੇਤਨ ਦੇ ਸਪੁਰਦ ਕੀਤੀ ਗਈ ਸੀ। ਜਿਥੇ ਆਚਾਰੀਆ ਨੰਦ ਲਾਲ ਬੋਸ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਨੇ ਇਸ ਨੂੰ ਆਪਣੀਆਂ ਕਲਾ ਕ੍ਰਿਤਾਂ ਨਾਲ ਸ਼ਿੰਗਾਰਿਆ। ਉਨ੍ਹਾਂ ਦੇ ਹੀ ਇਕ ਵਿਦਿਆਰਥੀ ਰਾਮ ਮਨੋਹਰ ਸਿਨ੍ਹਾ ਨੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਸ਼ਿੰਗਾਰਿਆ ਸੀ। ਖੂਬਸੂਰਤ ਅਤੇ ਦਿਲਕਸ਼ ਕਲਾ ਕ੍ਰਿਤਾਂ ਨਾਲ ਸੰਜੋਇਆ ਮੂਲ ਸੰਵਿਧਾਨ ਜੋ ਹਿੰਦੀ ਅਤੇ ਅੰਗਰੇਜ਼ੀ ਦੋ ਭਾਸ਼ਾਵਾਂ 'ਚ ਲਿਖਿਆ ਗਿਆ ਸੀ, ਨੂੰ ਸੰਜੋਣ ਲਈ ਵੀ ਉਚੇਚ ਪ੍ਰਬੰਧ ਕੀਤੇ ਗਏ ਸਨ। ਇਸ ਬੇਸ਼ਕੀਮਤੀ ਅਸਾਸੇ ਨੂੰ ਸੰਸਦ ਭਵਨ ਦੀ ਲਾਇਬ੍ਰੇਰੀ ਅੰਦਰ ਹਿਲੀਅਮ ਗੈਸ ਦੇ ਇਕ ਵਿਸ਼ੇਸ਼ ਕੇਸ 'ਚ ਰੱਖਿਆ ਗਿਆ ਹੈ।
ਤਿਆਰ ਹੋਣ ਦਾ ਸਮਾਂ : ਭਾਰਤੀ ਸੰਵਿਧਾਨ 25 ਹਿੱਸਿਆਂ 'ਚ ਵੰਡਿਆ ਇਕ ਤਫ਼ਸੀਲੀ ਦਸਤਾਵੇਜ਼ ਹੈ, ਜਿਸ 'ਚ 448 ਧਾਰਾਵਾਂ ਅਤੇ 12 ਸ਼ਡਿਊਲ ਹਨ ਅਤੇ ਇਸ ਦੇ ਅੰਗਰੇਜ਼ੀ ਤਰਜ਼ਮੇ 'ਚ ਕੁੱਲ 1,46,385 ਸ਼ਬਦ ਹਨ। ਇਸ ਤਫ਼ਸੀਲੀ ਦਸਤਾਵੇਜ਼ ਨੂੰ ਤਿਆਰ ਕਰਨ ਦਾ ਸਫ਼ਰ ਕੋਈ ਛੋਟਾ ਨਹੀਂ ਸੀ। ਸੰਵਿਧਾਨ ਤਿਆਰ ਕਰਨ ਲਈ ਸੰਵਿਧਾਨ ਸਭਾ ਦੀ ਪਹਿਲੀ ਬੈਠਕ 9 ਦਸੰਬਰ, 1946 ਨੂੰ ਹੋਈ ਸੀ। ਸੰਵਿਧਾਨ ਤਿਆਰ ਕਰਨ 'ਚ ਡਾ: ਬੀ.ਆਰ. ਅੰਬੇਡਕਰ ਦੀ ਭੂਮਿਕਾ ਨੂੰ ਅਣਗੌਲਿਆ ਨਹੀਂ ਜਾ ਸਕਦਾ, ਜੋ ਕਿ ਡ੍ਰਾਫਟਿੰਗ ਕਮੇਟੀ ਦੇ ਚੇਅਰਮੈਨ ਸਨ। ਪਰ ਇਸ 299 ਮੈਂਬਰੀ ਸੰਵਿਧਾਨਕ ਸਭਾ ਨੂੰ ਹੋਰ ਕਈ ਕਮੇਟੀਆਂ 'ਚ ਤਕਸੀਮ ਕੀਤਾ ਗਿਆ ਸੀ, ਜੋ ਕਿ ਤੈਅਸ਼ੁਦਾ ਵਿਸ਼ੇ 'ਤੇ ਖਰੜਾ ਤਿਆਰ ਕਰਦੀਆਂ ਸਨ। ਇਨ੍ਹਾਂ ਸਭ ਖਰੜਿਆਂ ਦੀਆਂ ਰਿਪੋਰਟਾਂ ਨੂੰ ਸੰਵਿਧਾਨ ਸਲਾਹਕਾਰ ਬੀ.ਐਸ. ਰਾਓ ਵਲੋਂ ਸੰਵਿਧਾਨ ਦੇ ਖਰੜੇ 'ਚ ਇਕੱਠਾ ਕੀਤਾ ਜਾਂਦਾ ਸੀ, ਜਿਸ ਨੂੰ ਡ੍ਰਾਫਟਿੰਗ ਕਮੇਟੀ ਵਲੋਂ ਮੁੜ ਤਰਤੀਬ ਕਰਕੇ ਸੰਵਿਧਾਨ ਸਭਾ ਅੱਗੇ ਪੇਸ਼ ਕੀਤਾ ਜਾਂਦਾ ਸੀ, ਜਿਸ ਨੂੰ ਸਹਿਮਤੀ ਬਣਨ ਤੋਂ ਬਾਅਦ ਅੰਤਿਮ ਰੂਪ ਦਿੱਤਾ ਜਾਂਦਾ ਸੀ।
ਸੰਵਿਧਾਨ ਸਭਾ 'ਚ ਸਭ ਤੋਂ ਵੱਧ ਮੈਂਬਰ (82 ਫ਼ੀਸਦੀ) ਕਾਂਗਰਸ ਦੇ ਸਨ। ਬਾਕੀ ਹੋਰਨਾਂ ਪਾਰਟੀਆਂ ਦੇ ਨੁਮਾਇੰਦੇ ਵੀ ਉਸ 'ਚ ਸ਼ਾਮਿਲ ਸਨ, ਜਿਸ 'ਚ ਸਭ ਤੋਂ ਅਹਿਮ ਡਾ: ਅੰਬੇਡਕਰ ਖ਼ੁਦ ਸਨ। ਇਸ ਤੋਂ ਇਲਾਵਾ ਆਲ ਇੰਡੀਆ ਵੁਮੈਨ ਕਾਨਫ਼ਰੰਸ, ਹਿੰਦੂ ਮਹਾਂਸਭਾ, ਸੀ.ਪੀ.ਆਈ., ਸ਼ਡਿਊਲਡ ਕਾਸਟ ਫੈਡਰੇਸ਼ਨ ਜਿਹੀਆਂ ਕਈ ਪਾਰਟੀਆਂ ਦੇ ਪ੍ਰਤੀਨਿਧ ਸ਼ਾਮਿਲ ਸਨ। ਇਸੇ ਸੰਵਿਧਾਨ ਸਭਾ 'ਚ ਹੀ ਭਾਰਤ 'ਚ ਪਾਰਲੀਮੈਂਟਰੀ ਸਿਸਟਮ ਜਾਂ ਪ੍ਰੈਜ਼ੀਡੈਂਸ਼ੀਅਲ ਸਿਸਟਮ ਅਪਣਾਉਣ ਦੇ ਬਦਲਾਂ 'ਤੇ ਵੀ ਚੋਖੀ ਬਹਿਸ ਕੀਤੀ ਗਈ ਸੀ। ਭਾਰਤ ਦੀ ਵਨਸੁਵੰਨਤਾ ਨੂੰ ਵੇਖਦਿਆਂ ਸੰਵਿਧਾਨ ਨਿਰਮਾਤਾਵਾਂ ਨੇ ਪਾਰਲੀਮੈਂਟਰੀ ਸਿਸਟਮ ਅਪਣਾਉਣ 'ਤੇ ਮੋਹਰ ਲਾਈ ਸੀ। ਸੰਵਿਧਾਨ ਦੇ ਖਰੜੇ 'ਤੇ ਹੋਈ ਬਹਿਸ 'ਚ ਕੁੱਲ 7635 ਤਰਮੀਮਾਂ ਸਭਾ ਦੇ ਸਾਹਮਣੇ 'ਤੇ ਰੱਖੀਆਂ ਗਈਆਂ ਸਨ ਅਤੇ ਬਹਿਸ ਤੋਂ ਬਾਅਦ 2473 ਤਰਮੀਮਾਂ ਨੂੰ ਪਾਸ ਕੀਤਾ ਗਿਆ ਸੀ। ਸੰਵਿਧਾਨ ਦੇ ਅੰਤਿਮ ਖਰੜੇ ਨੂੰ ਤਿਆਰ ਕਰਨ ਲਈ 2 ਸਾਲ, 11 ਮਹੀਨੇ ਅਤੇ 18 ਦਿਨ ਦਾ ਸਮਾਂ ਲੱਗਾ ਸੀ। ਇਸੇ ਅਮਲ ਦਾ ਇਕ ਦਿਲਚਸਪ ਤੱਥ ਇਹ ਹੈ ਕਿ ਸੰਵਿਧਾਨ ਲਾਗੂ ਹੋਣ ਤੋਂ ਇਕ ਦਿਨ ਪਹਿਲਾਂ ਸੈਂਟਰਲ ਹਾਲ 'ਚ ਸੰਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੇ ਇਸ 'ਤੇ ਦਸਤਖ਼ਤ ਕੀਤੇ ਸਨ। ਜਿਸ ਵੇਲੇ ਦਸਤਖ਼ਤ ਕੀਤੇ ਜਾ ਰਹੇ ਸੀ, ਉਸ ਸਮੇਂ ਬਾਹਰ ਜ਼ੋਰਦਾਰ ਬਾਰਿਸ਼ ਹੋ ਰਹੀ ਸੀ, ਜਿਸ ਨੂੰ ਸਭ ਨੇ ਸ਼ੁੱਭ ਸੰਕੇਤ ਕਰਾਰ ਦਿੱਤਾ ਸੀ।
ਮੰਗਵੀਂ ਸਮੱਗਰੀ : ਭਾਰਤੀ ਸੰਵਿਧਾਨ ਨੂੰ ਸ਼ੁਰੂ 'ਚ '2a{ of 2orrow}n{s' ਕਿਹਾ ਜਾਂਦਾ ਹੈ, ਕਿਉਂਕਿ ਇਸ 'ਚ ਸ਼ਾਮਿਲ ਕਈ ਨੁਕਤੇ ਕਿਸੇ ਨਾ ਕਿਸੇ ਦੇਸ਼ ਦੇ ਸੰਵਿਧਾਨ ਤੋਂ ਮੁਤਾਸਿਰ ਹਨ। ਮਿਸਾਲ ਵਜੋਂ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ 'ਚ ਦਰਜ ਨਿਆਂ, ਸਮਾਨਤਾ ਅਤੇ ਭਾਈਚਾਰਾ ਫਰਾਂਸ ਦੀ ਕ੍ਰਾਂਤੀ ਤੋਂ ਮੁਤਾਸਰ ਹੋ ਕੇ ਲਏ ਸ਼ਬਦ ਹਨ, ਜੋ ਕਿ ਫਰਾਂਸ ਦਾ ਮੋਟੋ ਵੀ ਹਨ। ਪ੍ਰਸਤਾਵਨਾ 'ਚ ਦਰਜ 'ਹਮ ਭਾਰਤ ਕੇ ਲੋਗ' ਵੀ ਅਮਰੀਕਾ ਤੋਂ ਪ੍ਰਭਾਵਿਤ ਹੈ, ਜਿਥੇ ਇਹੀ ਸ਼ਬਦ ਅਮਰੀਕਾ ਲਈ ਵਰਤੇ ਗਏ ਹਨ। ਇਸ ਤੋਂ ਇਲਾਵਾ ਪਾਰਲੀਮੈਂਟਰੀ ਪ੍ਰਣਾਲੀ ਬਰਤਾਨੀਆ ਤੋਂ ਅਤੇ ਸੰਘੀ ਢਾਂਚਾ ਕੈਨੇਡਾ ਦੇ ਸੰਵਿਧਾਨ ਤੋਂ ਪ੍ਰਭਾਵਿਤ ਹੋ ਕੇ ਲਿਆ ਗਿਆ ਹੈ। ਇਸੇ ਤਰ੍ਹਾਂ ਪੰਜ ਸਾਲ ਯੋਜਨਾ ਦੀ ਧਾਰਨਾ ਯੂ.ਐਸ.ਐਸ.ਆਰ. ਤੋਂ, ਹੰਗਾਮੀ ਹਾਲਾਤ 'ਚ ਬੁਨਿਆਦੀ ਅਧਿਕਾਰਾਂ ਨੂੰ ਮੁਅੱਤਲ ਕਰਨ ਦੀ ਧਾਰਨਾ ਜਰਮਨੀ ਤੋਂ, ਸਮਵਰਤੀ ਸੂਚੀ ਆਸਟ੍ਰੇਲੀਆ ਤੋਂ, ਸਮਾਜਿਕ, ਆਰਥਿਕ ਹੱਕਾਂ ਦੀ ਧਾਰਨਾ ਆਇਰਲੈਂਡ ਤੋਂ ਅਤੇ ਸੰਵਿਧਾਨ 'ਚ ਤਰਮੀਮ ਦੀ ਧਾਰਨਾ ਦੱਖਣੀ ਅਫਰੀਕਾ ਤੋਂ ਮੁਤਾਸਰ ਹੋ ਕੇ ਭਾਰਤ ਦੇ ਸੰਵਿਧਾਨ 'ਚ ਸ਼ਾਮਿਲ ਕੀਤੀ ਗਈ ਹੈ। ਭਾਰਤੀ ਸੰਵਿਧਾਨ ਦਾ ਨਿਵੇਕਲਾਪਣ ਉਸ ਅਧਿਕਾਰ 'ਚ ਵੇਖਣ ਨੂੰ ਮਿਲਦਾ ਹੈ, ਜਿਸ ਨੂੰ ਪੱਛਮੀ ਦੇਸ਼ਾਂ ਨੇ ਦੇਣ ਲੱਗਿਆਂ ਕਾਫੀ ਸਮਾਂ ਲਗਾਇਆ ਉਹ ਹੈ ਸਭ ਨੂੰ ਵੋਟ ਦੇਣ ਦਾ ਅਧਿਕਾਰ। ਜਿਥੇ ਪੱਛਮੀ ਦੇਸ਼ਾਂ ਨੇ ਆਮਦਨ ਦੇ ਵਾਜਬ ਔਸਤ ਪੱਧਰ ਅਤੇ ਰਾਜ ਪ੍ਰਬੰਧ ਪ੍ਰਣਾਲੀ ਦੇ ਸਥਾਪਿਤ ਹੋਣ ਤੋਂ ਬਾਅਦ ਸਭ ਨੂੰ ਵੋਟ ਦਾ ਅਧਿਕਾਰ ਦਿੱਤਾ ਸੀ, ਉਥੇ ਭਾਰਤ ਦੇ ਸੰਵਿਧਾਨ ਨੇ ਜਿਥੇ ਗ਼ੁਰਬਤ, ਅਨਪੜ੍ਹਤਾ, ਜਾਤ, ਧਰਮ ਜਿਹੀਆਂ ਕਈ ਔਕੜਾਂ ਸਨ, ਦੇ ਸੰਵਿਧਾਨ ਨਿਰਮਾਤਾਵਾਂ ਨੇ ਸ਼ੁਰੂਆਤ 'ਚ ਹੀ ਸਭ ਨੂੰ ਵੋਟ ਦੇਣ ਦਾ ਅਧਿਕਾਰ ਦੇਣਾ ਯਕੀਨੀ ਬਣਾਇਆ, ਜੋ ਇਸ ਨੂੰ ਆਪਣੇ-ਆਪ 'ਚ ਨਿਵੇਕਲਾ ਅਤੇ ਵਿਲੱਖਣ ਬਣਾਉਂਦਾ ਹੈ।
ਪੁਰਾਣਾ ਸੰਵਿਧਾਨ : 2009 'ਚ ਆਈ ਇਕ ਕਿਤਾਬ "he 5ndurance of ©at}ona& 3onst}tut}ons ਮੁਤਾਬਿਕ 1789 ਤੋਂ ਦੁਨੀਆ ਭਰ 'ਚ ਸੰਵਿਧਾਨ ਅਪਣਾਉਣ ਵਾਲੇ ਮੁਲਕਾਂ ਵਿਚ ਔਸਤਨ 17 ਸਾਲ ਹੀ ਸੰਵਿਧਾਨ ਚਲਦਾ ਰਿਹਾ ਹੈ। ਇਸ 'ਚੋਂ ਜੇਕਰ ਦੂਜੀ ਵਿਸ਼ਵ ਜੰਗ ਤੋਂ ਬਾਅਦ ਆਜ਼ਾਦ ਹੋਏ ਮੁਲਕਾਂ ਨੂੰ ਵੇਖੀਏ ਤਾਂ ਉਨ੍ਹਾਂ ਦੇ ਸੰਵਿਧਾਨ ਦਾ ਸਫ਼ਰ ਨਾਜ਼ੁਕ ਹੀ ਰਿਹਾ। 12 ਏਸ਼ੀਆਈ ਦੇਸ਼ ਜਿਨ੍ਹਾਂ ਨੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਆਜ਼ਾਦੀ ਹਾਸਲ ਕਰਕੇ ਸੰਵਿਧਾਨ ਬਣਾਇਆ ਸੀ, ਉਨ੍ਹਾਂ 'ਚੋਂ ਸਿਰਫ 3 ਦੇਸ਼ਾਂ ਭਾਰਤ, ਤਾਈਵਾਨ ਅਤੇ ਦੱਖਣੀ ਕੋਰੀਆ ਹੀ ਮਜ਼ਬੂਤ ਸੰਵਿਧਾਨ ਪ੍ਰਦਾਨ ਕਰ ਸਕੇ।
ਨਾਗਰਿਕਾਂ ਨੂੰ ਦਿੰਦਾ ਹੈ 44 ਅਧਿਕਾਰ : ਅਧਿਕਾਰਾਂ ਦਾ ਪਹਿਰੇਦਾਰ ਮੰਨਿਆ ਜਾਂਦਾ ਭਾਰਤੀ ਸੰਵਿਧਾਨ ਇਸ ਦੇ ਨਾਗਰਿਕਾਂ ਨੂੰ 44 ਅਧਿਕਾਰ ਦਿੰਦਾ ਹੈ। ਸ਼ੁਰੂ 'ਚ ਨਾਗਰਿਕਾਂ ਨੂੰ 6 ਬੁਨਿਆਦੀ ਅਧਿਕਾਰ ਦਿੱਤੇ ਗਏ ਸਨ, ਜਿਸ 'ਚ ਸਮਾਨਤਾ, ਵਿਚਾਰ ਪ੍ਰਗਟਾਉਣ ਦੀ ਆਜ਼ਾਦੀ, ਧਰਮ ਦੀ ਆਜ਼ਾਦੀ, ਸ਼ੋਸ਼ਣ ਦੇ ਖ਼ਿਲਾਫ਼ ਅਧਿਕਾਰ, ਵੋਟ ਦੇਣ ਅਤੇ ਅਦਾਲਤ ਜਾਣ ਦਾ ਅਧਿਕਾਰ ਸ਼ਾਮਿਲ ਸਨ। ਉਸ ਤੋਂ ਬਾਅਦ ਸਮੇਂ-ਸਮੇਂ ਹੋਈਆਂ ਤਰਮੀਮਾਂ ਰਾਹੀਂ ਸਿੱਖਿਆ ਦੇ ਅਧਿਕਾਰ ਸਮੇਤ ਹੋਰ ਅਧਿਕਾਰ ਦਿੱਤੇ ਗਏ। ਜ਼ਿਕਰਯੋਗ ਹੈ ਕਿ ਸੰਵਿਧਾਨ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਇਸ 'ਚ 103 ਵਾਰ ਤਰਮੀਮ ਕੀਤੀ ਜਾ ਚੁੱਕੀ ਹੈ। ਇਸ 'ਚ ਆਖਰੀ ਸੋਧ ਅਗਸਤ 2019 'ਚ ਜੰਮੂ-ਕਸ਼ਮੀਰ ਦੇ ਪੁਨਰਗਠਨ ਵਜੋਂ ਕੀਤੀ ਗਈ ਸੀ, ਜਦ ਕਿ ਪਹਿਲੀ ਤਰਮੀਮ ਸੰਵਿਧਾਨ ਲਾਗੂ ਹੋਣ ਤੋਂ ਅਗਲੇ ਹੀ ਸਾਲ 1951 'ਚ ਕੀਤੀ ਗਈ ਸੀ, ਜਿਸ 'ਚ ਸਮਾਜਿਕ ਅਤੇ ਸਿੱਖਿਆ ਪੱਖੋਂ ਪਛੜੇ ਤਬਕੇ ਜਾਂ ਪੱਟੀ ਦਰਜ ਜਾਤਾਂ ਅਤੇ ਪੱਟੀ ਦਰਜ ਕਬੀਲਿਆਂ ਨੂੰ ਅੱਗੇ ਵਧਾਉਣ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਸੀ। ਕੁਝ ਤਰਮੀਮਾਂ ਵਿਵਾਦਿਤ ਸੁਰਖੀਆਂ 'ਚ ਵੀ ਰਹੀਆਂ, ਜਿਸ 'ਚ 24ਵੀਂ ਅਤੇ 42ਵੀਂ ਤਰਮੀਮ ਦਾ ਵਿਸ਼ੇਸ਼ ਜ਼ਿਕਰ ਕਰਨਾ ਲਾਜ਼ਮੀ ਹੈ। 24ਵੀਂ ਤਰਮੀਮ ਰਾਹੀਂ ਸੰਸਦ ਨੂੰ ਨਾਗਰਿਕਾਂ ਦੇ ਅਧਿਕਾਰਾਂ ਨੂੰ ਮੱਠਾ ਕਰਨ ਦਾ ਅਧਿਕਾਰ ਦਿੱਤਾ ਗਿਆ, ਜਦ ਕਿ ਐਮਰਜੈਂਸੀ ਦੇ ਦੌਰ 'ਚ ਕੀਤੀ ਗਈ 42ਵੀਂ ਤਰਮੀਮ ਰਾਹੀਂ ਸੁਪਰੀਮ ਕੋਰਟ ਦੀਆਂ ਤਾਕਤਾਂ ਘੱਟ ਕੀਤੀਆਂ ਗਈਆਂ, ਜਦ ਕਿ ਪ੍ਰਧਾਨ ਮੰਤਰੀ ਦੇ ਦਫ਼ਤਰ ਦੀਆਂ ਤਾਕਤਾਂ 'ਚ ਕਾਫੀ ਇਜ਼ਾਫ਼ਾ ਕੀਤਾ ਗਿਆ। ਭਾਰਤੀ ਸੰਵਿਧਾਨ ਦੇ ਮੁਕਾਬਲੇ ਅਮਰੀਕਾ ਦੇ ਸੰਵਿਧਾਨ 'ਚ ਸਿਰਫ 27 ਵਾਰ ਸੋਧ ਕੀਤੀ ਗਈ ਅਤੇ ਆਖਰੀ ਸੋਧ 1992 'ਚ ਕੀਤੀ ਗਈ ਸੀ।
ਅੱਜ ਉੱਠ ਰਹੀਆਂ ਆਵਾਜ਼ਾਂ ਮੁੜ ਇਸ ਗੱਲ ਦੀ ਗਵਾਹੀ ਦੇ ਰਹੀਆਂ ਹਨ ਕਿ ਦਹਾਕਿਆਂ ਬਾਅਦ ਵੀ ਸੰਵਿਧਾਨ ਪ੍ਰਤੀ ਵਿਸ਼ਵਾਸ ਦੀ ਬੁਨਿਆਦ ਓਨੀ ਹੀ ਮਜ਼ਬੂਤ ਹੈ, ਜੋ ਨਾਗਰਿਕਾਂ ਦੇ ਅਧਿਕਾਰਾਂ ਅਤੇ ਲੋਕਤੰਤਰਿਕ ਢਾਂਚੇ ਦੀ ਪਹਿਰੇਦਾਰੀ ਕਰ ਸਕੇ।

upma.dagga@gmail.com

ਖ਼ਬਰ ਸ਼ੇਅਰ ਕਰੋ

 

ਆਰਥਿਕਤਾ 'ਚ ਨਿਘਾਰ ਗੰਭੀਰ ਚਿੰਤਾ ਦਾ ਵਿਸ਼ਾ

1947 ਵਿਚ ਦੇਸ਼ ਦੀ ਵੰਡ/ਆਜ਼ਾਦੀ ਤੋਂ ਪਹਿਲੇ 50 ਸਾਲਾਂ ਦੇ ਸਮੇਂ ਦੌਰਾਨ ਰਾਸ਼ਟਰੀ ਆਮਦਨ ਦੇ ਵਾਧੇ (ਵਿਕਾਸ ਦਰ) ਦੀ ਔਸਤ ਸਾਲਾਨਾ ਦਰ ਇਕ ਫ਼ੀਸਦੀ ਤੋਂ ਵੀ ਘੱਟ ਸੀ। ਪਰ 1950 ਅਤੇ 1965 ਦੇ ਸਮੇਂ ਦੌਰਾਨ ਦੇਸ਼ ਦੀ ਔਸਤ ਸਾਲਾਨਾ ਵਿਕਾਸ ਦਰ 4 ਫ਼ੀਸਦੀ ਸੀ। ਵੰਡ ਅਤੇ ਆਜ਼ਾਦੀ ਸਮੇਂ ਦੀ ...

ਪੂਰੀ ਖ਼ਬਰ »

ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਸਾਡੇ ਲੋਕ

26 ਜਨਵਰੀ ਭਾਰਤ ਦਾ ਗਣਤੰਤਰ ਦਿਵਸ ਹੈ। ਗੱਲ ਸ਼ੁਰੂ ਕਰਦੇ ਤਾਂ ਖੇਤ ਤੋਂ। ਭਾਰਤੀ ਲੋਕਾਂ ਲਈ ਉਪਜੀਵਕਾ ਕਮਾਉਣ ਦਾ ਸਭ ਤੋਂ ਵੱਡਾ ਖੇਤਰ ਅੱਜ ਵੀ ਖੇਤੀ ਹੀ ਹੈ। ਕੁੱਲ ਆਬਾਦੀ ਦਾ ਦੋ ਤਿਹਾਈ ਕਿਸਾਨ ਅਤੇ ਮਜ਼ਦੂਰ ਖੇਤੀ ਨਾਲ ਜੁੜਿਆ ਹੈ। ਵਪਾਰ ਅਤੇ ਸਨਅਤ 12 ਤੋਂ 15 ਪ੍ਰਤੀਸ਼ਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX