ਤਾਜਾ ਖ਼ਬਰਾਂ


ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਰਾਜਨੀਤਿਕ ਘਟਨਾਕ੍ਰਮ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਲਈ ਮੰਗਿਆ ਸਮਾਂ
. . .  10 minutes ago
ਡਿਪਟੀ ਮੁੱਖ ਮੰਤਰੀ ਵਜੋਂ ਆਸ਼ੂ ਦੀ ਚਰਚਾ ਹੋਣ ਤੋਂ ਬਾਅਦ ਘਰ ਵਿਚ ਜਸ਼ਨ ਦਾ ਮਾਹੌਲ
. . .  16 minutes ago
ਲੁਧਿਆਣਾ ,19 ਸਤੰਬਰ (ਪ੍ਰਮਿੰਦਰ ਸਿੰਘ ਆਹੂਜਾ)-ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਡਿਪਟੀ ਮੁੱਖ ਮੰਤਰੀ ਵਜੋਂ ਨਾਮ ਦੀ ਚਰਚਾ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ ਜਸ਼ਨ ਦਾ ਮਾਹੌਲ ਹੈ । ਆਸ਼ੂ ਦੇ ਘਰ ਦੇ ਬਾਹਰ ਸਮਰਥਕਾਂ ਦੀ ਭਾਰੀ ਭੀੜ ਇਕੱਠੀ...
ਅੰਮਿ੍ਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਪੁੱਜੇ ਇੱਕ ਯਾਤਰੀ ਕੋਲੋਂ ਕਰੀਬ 40 ਲੱਖ ਦਾ ਸੋਨਾ ਬਰਾਮਦ
. . .  19 minutes ago
ਰਾਜਾਸਾਂਸੀ , 19 ਸਤੰਬਰ (ਹਰਦੀਪ ਸਿੰਘ ਖੀਵਾ)- ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡਾ’ਤੇ ਤਾਇਨਾਤ ਕਸਟਮ ਸਟਾਫ ਤੇ ਅਧਿਕਾਰੀਆਂ ਦੀ ਟੀਮ ਵਲੋਂ ਦੁਬਈ ਤੋਂ ਪੁੱਜੇ ਇਕ ...
ਸੋਨੀਆ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਆਪਣੇ ਘਰ ਪਰਤੇ
. . .  23 minutes ago
ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਪਹੁੰਚੇ ਕਈ ਵਿਧਾਇਕ
. . .  47 minutes ago
ਚੰਡੀਗੜ੍ਹ, 19 ਸਤੰਬਰ - ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਕਈ ਵਿਧਾਇਕ ਪੁੱਜੇ ਹਨ...
ਮੁੱਖ ਮੰਤਰੀ ਬਣਨ 'ਤੇ ਅੱਜ ਹੀ ਸਹੁੰ ਚੁੱਕ ਸਕਦੈ ਹਨ ਰੰਧਾਵਾ - ਮੀਡੀਆ ਰਿਪੋਰਟ
. . .  about 1 hour ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਮੁੱਖ ਮੰਤਰੀ ਦੇ ਲਈ ਸੁਖਜਿੰਦਰ ਸਿੰਘ ਰੰਧਾਵਾ ਦੀ ਚੋਣ ਹੋਈ ਹੈ। ਜਿਸ ਤਹਿਤ ਉਹ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ...
ਸੁਖਜਿੰਦਰ ਸਿੰਘ ਰੰਧਾਵਾ ਨੂੰ ਬਣਾਇਆ ਜਾ ਸਕਦੈ ਮੁੱਖ ਮੰਤਰੀ - ਮੀਡੀਆ ਰਿਪੋਰਟਾਂ
. . .  about 2 hours ago
ਚੰਡੀਗੜ੍ਹ, 19 ਸਤੰਬਰ - ਮੀਡੀਆ ਰਿਪੋਰਟਾਂ ਮੁਤਾਬਿਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ...
ਸੁਨੀਲ ਜਾਖੜ ਦੇ ਹੱਕ ਵਿਚ ਆਏ 38 ਵਿਧਾਇਕ - ਕਰੀਬੀ ਦਾ ਵੱਡਾ ਦਾਅਵਾ
. . .  about 2 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕਾਂਗਰਸ ਹਾਈਕਮਾਨ ਦੇ ਆਬਜ਼ਰਵਰਾਂ ਵਲੋਂ ਪਾਰਟੀ ਵਿਧਾਇਕਾਂ ਨੂੰ ਫ਼ੋਨ ਕਰਕੇ ਗੱਲਬਾਤ ਕੀਤੀ ਗਈ ਹੈ। ਜਿਸ ਵਿਚ ਕਿਸ ਨੂੰ ਮੁੱਖ ਮੰਤਰੀ ਬਣਾਇਆ ਜਾਵੇ, ਇਸ ਬਾਰੇ ਸਲਾਹ ਲਈ ਗਈ ਹੈ। ਜਾਣਕਾਰੀ ਅਨੁਸਾਰ ਸੁਨੀਲ ਜਾਖੜ ਦੇ ਹੱਕ ਵਿਚ 38 ਵਿਧਾਇਕਾਂ ਦਾ ਸਮਰਥਨ ਹੈ...
ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ ਅੰਦਰ ਘੁਸਪੈਠ
. . .  about 2 hours ago
ਖਾਲੜਾ,19 ਸਤੰਬਰ (ਜੱਜਪਾਲ ਸਿੰਘ ਜੱਜ) - ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ. ਦੀ ਸਰਹੱਦੀ ਚੌਂਕੀ ਕੇ.ਐਸ. ਵਾਲਾ ਦੇ ਅਧੀਨ ਆਉਂਦੇ ਖੇਤਰ ਅੰਦਰ 18-19 ਸਤੰਬਰ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਡਰੋਨ ਵਲੋਂ ਭਾਰਤੀ ਖੇਤਰ ਅੰਦਰ ਘੁਸਪੈਠ ਕੀਤੀ ਗਈ, ਜਿਸ ਦੀ ਆਵਾਜ਼ ਸੁਣਨ 'ਤੇ...
ਮੋਟਰਸਾਈਕਲ ਧਮਾਕਾ ਅਤੇ ਟਿਫ਼ਨ ਬੰਬ ਮਿਲਣ ਦੇ ਸਬੰਧ ਵਿਚ ਨਾਮਜ਼ਦ ਦੋਸ਼ੀ ਰਾਜਸਥਾਨ ਤੋਂ ਮਿਲਿਆ
. . .  about 2 hours ago
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ) - ਬੀਤੀ ਦਿਨੀਂ ਜਲਾਲਾਬਾਦ 'ਚ ਮੋਟਰਸਾਈਕਲ ਧਮਾਕਾ ਅਤੇ ਸਰਹੱਦੀ ਪਿੰਡ ਧਰਮੂਵਾਲਾ ਦੇ ਖੇਤਾਂ ਵਿਚੋਂ ਟਿਫ਼ਨ ਬੰਬ ਮਿਲਣ ਦੇ ਸੰਬੰਧ ਵਿਚ ਨਾਮਜ਼ਦ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੂੰ ਰਾਜਸਥਾਨ ਦੇ ਲੋਕਾਂ ਨੇ ਫੜਿਆ ਹੈ। ਇਸ ਸਬੰਧ ਵਿਚ ਸੋਸ਼ਲ ਮੀਡੀਆ ਤੇ ਉਸ...
ਕੈਪਟਨ ਨੇ ਸੋਨੀਆ ਨੂੰ ਲਿਖੀ ਚਿੱਠੀ, ਕਿਹਾ ਸਿਆਸੀ ਘਟਨਾਕ੍ਰਮ ਪੰਜਾਬ ਦੀਆਂ ਚਿੰਤਾਵਾਂ 'ਤੇ ਆਧਾਰਿਤ ਨਹੀਂ
. . .  about 2 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਤੇ ਪਿਛਲੇ 5 ਮਹੀਨਿਆਂ ਤੋਂ ਚੱਲ ਰਹੇ ਸਿਆਸੀ ਘਮਸਾਣ ਤੋਂ ਦੁਖੀ ਹੋਣ ਬਾਰੇ ਲਿਖਿਆ। ਉਨ੍ਹਾਂ ਨੇ ਪੱਤਰ ਵਿਚ ਲਿਖਿਆ ਕਿ ਘਟਨਾਕ੍ਰਮ...
ਸ਼ੁਤਰਾਣਾ ਵਿਚ ਗੁਟਕਾ ਸਾਹਿਬ ਦੀ ਬੇਅਦਬੀ
. . .  about 3 hours ago
ਸ਼ੁਤਰਾਣਾ, 19 ਸਤੰਬਰ (ਬਲਦੇਵ ਸਿੰਘ ਮਹਿਰੋਕ) - ਪਟਿਆਲਾ ਜ਼ਿਲ੍ਹਾ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਗੁਟਕਾ ਸਾਹਿਬ ਨਾਲੀ ਵਿਚ ਸੁੱਟ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ...
ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਵੇ - ਅੰਬਿਕਾ ਸੋਨੀ
. . .  about 3 hours ago
ਨਵੀਂ ਦਿੱਲੀ, 19 ਸਤੰਬਰ - ਕਾਂਗਰਸੀ ਆਗੂ ਅੰਬਿਕਾ ਸੋਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਪ੍ਰੰਤੂ ਸੂਬੇ ਦਾ ਮੁੱਖ ਮੰਤਰੀ ਸਿੱਖ ਹੀ ਹੋਣਾ ਚਾਹੀਦਾ ਹੈ...
ਪੰਜਾਬ ਵਿਚ ਬਣਾਏ ਜਾ ਸਕਦੇ ਹਨ ਦੋ ਉਪ ਮੁੱਖ ਮੰਤਰੀ
. . .  about 4 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਚ ਨਵਾਂ ਮੁੱਖ ਮੰਤਰੀ ਬਣਾਏ ਜਾਣ ਦੇ ਨਾਲ-ਨਾਲ ਪਾਰਟੀ ਦਾ ਅੰਦਰੂਨੀ ਵਿਵਾਦ ਖ਼ਤਮ ਕਰਨ ਲਈ 2 ਉਪ ਮੁੱਖ ਮੰਤਰੀ ਬਣਾਏ ਜਾਣ 'ਤੇ ਚਰਚਾ ਚੱਲ ਰਹੀ ਹੈ...
ਕਾਂਗਰਸੀ ਆਗੂ ਸੁਨੀਲ ਜਾਖੜ ਦੇ ਘਰ ਕਾਂਗਰਸੀ ਆਗੂਆਂ ਦਾ ਲੱਗਿਆ ਤਾਂਤਾ
. . .  about 4 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਪੰਚਕੂਲਾ ਸਥਿਤ ਗ੍ਰਹਿ ਵਿਖੇ ਵਿਧਾਇਕਾਂ ਤੇ ਕਾਂਗਰਸੀ ਆਗੂਆਂ ਦਾ ਤਾਂਤਾ ਲੱਗਿਆ...
ਕੁਝ ਘੰਟਿਆਂ ਅੰਦਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਹੋਵੇਗਾ ਐਲਾਨ - ਰੰਧਾਵਾ
. . .  about 4 hours ago
ਚੰਡੀਗੜ੍ਹ, 19 ਸਤੰਬਰ - ਕਾਂਗਰਸ ਵਿਧਾਇਕ ਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਾ ਕੁਝ ਘੰਟਿਆਂ ਅੰਦਰ ਐਲਾਨ ਹੋ ਜਾਵੇਗਾ...
ਸਿੱਧੂ ਨੇ ਕਿਹਾ ਮੈਨੂੰ ਬਣਾਓ ਮੁੱਖ ਮੰਤਰੀ ?
. . .  about 4 hours ago
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਨੂੰ ਲੈ ਕੇ ਅਜੇ ਵੀ ਪੇਚ ਫਸਿਆ ਹੋਇਆ ਚੰਡੀਗੜ੍ਹ 'ਚ ਸੁਨੀਲ ਜਾਖੜ, ਹਰੀਸ਼ ਰਾਵਤ, ਹਰੀਸ਼ ਚੌਧਰੀ ਸਮੇਤ ਹੋਰ ਆਗੂਆਂ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ...
ਕੈਪਟਨ ਕਾਂਗਰਸ ਦੇ ਸਨਮਾਨਜਨਕ ਆਗੂ, ਪਾਰਟੀ ਨੂੰ ਨਹੀਂ ਪਹੁੰਚਾਉਣਗੇ ਨੁਕਸਾਨ - ਅਸ਼ੋਕ ਗਹਿਲੋਤ
. . .  about 5 hours ago
ਜੈਪੁਰ, 19 ਸਤੰਬਰ - ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਲਿਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਸਨਮਾਨਜਨਕ ਸੀਨੀਅਰ ਲੀਡਰ ਹਨ ਅਤੇ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਗੇ ਤੇ ਉਹ ਹਮੇਸ਼ਾ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ...
ਅੰਬਿਕਾ ਸੋਨੀ ਨੇ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਕੀਤਾ ਇਨਕਾਰ - ਮੀਡੀਆ ਰਿਪੋਰਟਾਂ
. . .  about 5 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ...
ਸੜਕ ਹਾਦਸੇ ਵਿਚ 4 ਜੀਆਂ ਸਮੇਤ 5 ਲੋਕ ਜ਼ਖ਼ਮੀ
. . .  about 6 hours ago
ਤਪਾ ਮੰਡੀ, 19 ਸਤੰਬਰ (ਪ੍ਰਵੀਨ ਗਰਗ) - ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਘੁੰਨਸ ਕੱਟ ਨੇੜੇ ਇਕ ਕਾਰ ਟਰੱਕ ਦੇ ਪਿਛਲੇ ਪਾਸੇ ਟਕਰਾਉਣ ਉਪਰੰਤ ਪਲਟ ਜਾਣ ਕਾਰਨ ਕਾਰ ਵਿਚ ਸਵਾਰ ਇਕ...
ਇਕ ਹੋਰ ਵਿਧਾਇਕ ਦਲ ਦੀ ਮੀਟਿੰਗ ਦੀ ਨਹੀਂ ਹੈ ਲੋੜ - ਪਰਗਟ ਸਿੰਘ
. . .  1 minute ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਉੱਥੇ ਹੀ, ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ...
ਸੋਨੀਆ ਗਾਂਧੀ ਦੇ ਫ਼ੈਸਲੇ ਦਾ ਹੋ ਰਿਹਾ ਇੰਤਜ਼ਾਰ, ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਵਿਧਾਇਕ
. . .  about 5 hours ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਬਹੁਤ ਸਾਰੇ ਵਿਧਾਇਕ ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਹਨ...
ਪੰਜਾਬ ਤੋਂ ਬਾਅਦ ਰਾਜਸਥਾਨ ਕਾਂਗਰਸ ਵਿਚ ਹਲਚਲ
. . .  about 6 hours ago
ਜੈਪੁਰ, 19 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਰਾਜਸਥਾਨ ਦੀ ਅਸ਼ੋਕ ਗਹਿਲੋਤ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਿਚਕਾਰ ਵੀ...
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 30 ਹਜ਼ਾਰ ਤੋਂ ਵਧੇਰੇ ਆਏ ਕੋਰੋਨਾ ਕੇਸ
. . .  about 5 hours ago
ਨਵੀਂ ਦਿੱਲੀ, 19 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30 ਹਜ਼ਾਰ 773 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 309 ਮਰੀਜ਼ਾਂ ਦੀ ਮੌਤ ਹੋ ਗਈ ਹੈ...
ਪੁਲਾੜ ਦੀ ਸੈਰ ਕਰਕੇ ਵਾਪਸ ਧਰਤੀ 'ਤੇ ਪਰਤੇ 4 ਆਮ ਲੋਕ
. . .  about 7 hours ago
ਫਲੋਰੀਡਾ, 19 ਸਤੰਬਰ - ਧਰਤੀ ਦੇ ਤਿੰਨ ਦਿਨ ਤੱਕ ਚੱਕਰ ਲਗਾਉਣ ਵਾਲੇ ਚਾਰ ਲੋਕਾਂ ਨਾਲ ਰਵਾਨਾ ਹੋਇਆ ਸਪੇਸ ਐਕਸ ਧਰਤੀ ਦਾ ਚੱਕਰ ਲਗਾਉਣ ਤੋਂ ਬਾਅਦ ਸਫਲਤਾ ਨਾਲ ਉਤਰ ਗਿਆ। ਫਲੋਰੀਡਾ ਸਥਿਤ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰਨ ਵਾਲਾ ਸਪੇਸ ਐਕਸ ਦਾ ਕ੍ਰੂ ਡ੍ਰੈਗਨ ਰਾਕਟ ਵੀ ਸਫਲਤਾ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਮਾਘ ਸੰਮਤ 551

ਸੰਪਾਦਕੀ

70 ਸਾਲਾ ਸਫ਼ਰ

ਦੇਸ਼ ਵਿਚ ਚੱਲ ਰਹੀ 70 ਸਾਲ ਦੀ ਲੋਕਤੰਤਰੀ ਪ੍ਰਕਿਰਿਆ ਨੇ ਲੰਬਾ ਸਫ਼ਰ ਤੈਅ ਕੀਤਾ ਹੈ। ਇਸ ਵਿਚ ਭਾਰਤੀ ਚੋਣ ਕਮਿਸ਼ਨ ਦੀ ਵੱਡੀ ਭੂਮਿਕਾ ਕਹੀ ਜਾ ਸਕਦੀ ਹੈ, ਜਿਸ ਨੇ ਸਮੇਂ-ਸਮੇਂ ਵੱਡੇ ਚੋਣ ਸੁਧਾਰ ਕੀਤੇ। ਜੋ ਵੀ ਕਮੀਆਂ ਸਾਹਮਣੇ ਆਈਆਂ, ਉਨ੍ਹਾਂ ਨੂੰ ਦੂਰ ਕਰਨ ਲਈ ਪੁਖਤਾ ...

ਪੂਰੀ ਖ਼ਬਰ »

ਲੋਕਤੰਤਰਿਕ ਕਦਰਾਂ ਦੀ ਪਹਿਰੇਦਾਰੀ ਕਰਦਾ ਹੈ ਭਾਰਤ ਦਾ ਸੰਵਿਧਾਨ

 71ਵੇਂ ਗਣਤੰਤਰ ਦਿਵਸ 'ਤੇ ਵਿਸ਼ੇਸ਼ 'ਹਮ ਭਾਰਤ ਕੇ ਲੋਗ' ਬਹੁਤ ਪਹਿਲਾਂ ਸੁਪਰੀਮ ਕੋਰਟ ਦੇ ਇਕ ਜੱਜ ਨੇ ਕਿਹਾ ਸੀ ਕਿ ਸੰਵਿਧਾਨ ਸਿਰਫ ਨੀਰਸ ਅਤੇ ਬੇਜਾਨ ਸ਼ਬਦਾਂ ਦਾ ਇਕੱਠ ਨਹੀਂ ਹੈ, ਸਗੋਂ ਇਹ ਇਕ ਮਹਾਨ ਰਾਸ਼ਟਰ ਨੂੰ ਜ਼ਿੰਦਗੀ ਦੇਣ ਲਈ ਭਖਦੀ ਲੋਅ ਹੈ। ਸੰਵਿਧਾਨ ਲਾਗੂ ਹੋਣ ...

ਪੂਰੀ ਖ਼ਬਰ »

ਆਰਥਿਕਤਾ 'ਚ ਨਿਘਾਰ ਗੰਭੀਰ ਚਿੰਤਾ ਦਾ ਵਿਸ਼ਾ

1947 ਵਿਚ ਦੇਸ਼ ਦੀ ਵੰਡ/ਆਜ਼ਾਦੀ ਤੋਂ ਪਹਿਲੇ 50 ਸਾਲਾਂ ਦੇ ਸਮੇਂ ਦੌਰਾਨ ਰਾਸ਼ਟਰੀ ਆਮਦਨ ਦੇ ਵਾਧੇ (ਵਿਕਾਸ ਦਰ) ਦੀ ਔਸਤ ਸਾਲਾਨਾ ਦਰ ਇਕ ਫ਼ੀਸਦੀ ਤੋਂ ਵੀ ਘੱਟ ਸੀ। ਪਰ 1950 ਅਤੇ 1965 ਦੇ ਸਮੇਂ ਦੌਰਾਨ ਦੇਸ਼ ਦੀ ਔਸਤ ਸਾਲਾਨਾ ਵਿਕਾਸ ਦਰ 4 ਫ਼ੀਸਦੀ ਸੀ। ਵੰਡ ਅਤੇ ਆਜ਼ਾਦੀ ਸਮੇਂ ਦੀ ...

ਪੂਰੀ ਖ਼ਬਰ »

ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਸਾਡੇ ਲੋਕ

26 ਜਨਵਰੀ ਭਾਰਤ ਦਾ ਗਣਤੰਤਰ ਦਿਵਸ ਹੈ। ਗੱਲ ਸ਼ੁਰੂ ਕਰਦੇ ਤਾਂ ਖੇਤ ਤੋਂ। ਭਾਰਤੀ ਲੋਕਾਂ ਲਈ ਉਪਜੀਵਕਾ ਕਮਾਉਣ ਦਾ ਸਭ ਤੋਂ ਵੱਡਾ ਖੇਤਰ ਅੱਜ ਵੀ ਖੇਤੀ ਹੀ ਹੈ। ਕੁੱਲ ਆਬਾਦੀ ਦਾ ਦੋ ਤਿਹਾਈ ਕਿਸਾਨ ਅਤੇ ਮਜ਼ਦੂਰ ਖੇਤੀ ਨਾਲ ਜੁੜਿਆ ਹੈ। ਵਪਾਰ ਅਤੇ ਸਨਅਤ 12 ਤੋਂ 15 ਪ੍ਰਤੀਸ਼ਤ ਅਤੇ 7 ਜਾਂ 8 ਪ੍ਰਤੀਸ਼ਤ ਨੌਕਰੀਆਂ ਤੋਂ ਲੋਕ ਰੁਜ਼ਗਾਰ ਪ੍ਰਾਪਤ ਕਰਦੇ ਹਨ। ਇੰਜ ਕਹਿਣ ਨੂੰ ਖੇਤੀ ਹੀ ਭਾਰਤ ਦੀ ਆਰਥਿਕਤਾ ਦਾ ਧੁਰਾ ਹੈ ਪਰ ਅੱਜ ਇਸ ਧੁਰੇ ਵਿਚ ਜ਼ਬਰਦਸਤ ਡਲਕ ਪੈ ਚੁੱਕੀ ਹੈ। ਖੇਤੀ ਚੌਪਟ ਹੋ ਗਈ ਹੈ। ਇਸ ਦੀ ਵਿਕਾਸ ਦਰ ਲਗਾਤਾਰ ਘਟ ਰਹੀ ਹੈ ਜੋ ਅੱਜ ਸਭ ਤੋਂ ਨੀਵੇਂ ਪੱਧਰ ਉੱਤੇ 2.1 ਪ੍ਰਤੀਸ਼ਤ ਉੱਤੇ ਆ ਗਈ ਹੈ। ਸਿੱਟੇ ਵਜੋਂ ਖੇਤੀ ਵਿਚ ਲੱਗੇ ਕਿਸਾਨ ਘਾਟੇਵੰਦੀ ਖੇਤੀ ਕਾਰਨ ਕਰਜ਼ੇ ਦੇ ਮਕੜ ਜਾਲ ਵਿਚ ਫਸ ਕੇ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। ਅੱਜ ਦੇਸ਼ ਦੇ ਹਰੇ ਇਨਕਲਾਬ ਦੇ ਮੋਢੀ ਪੰਜਾਬ ਵਿਚ ਕੋਈ ਦਿਨ ਨਹੀਂ ਲੰਘਦਾ ਜਦੋਂ ਕਿਸਾਨਾਂ, ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਨਾ ਛਪੀਆਂ ਹੋਣ।
ਕਿਉਂ ਕਰਦੇ ਨੇ ਕਿਸਾਨ ਖੁਦਕੁਸ਼ੀਆਂ? ਕਿਉਂਕਿ ਕਿਸਾਨ ਹੱਡ ਭੰਨਵੀਂ ਮਿਹਨਤ ਕਰਕੇ ਜੋ ਅੰਨ, ਸਬਜ਼ੀਆਂ, ਫ਼ਲ, ਦੁੱਧ ਆਦਿ ਪੈਦਾ ਕਰਦਾ ਹੈ, ਉਹ ਦੇਸ਼ ਦੇ ਹਰ ਮਨੁੱਖ ਨੇ ਖਾਣੀਆਂ ਹੁੰਦੀਆਂ ਹਨ। ਖਾਣ ਵਾਲੇ ਲੋਕ ਵਧੇਰੇ ਸੰਗਠਿਤ ਹਨ। ਸਰਕਾਰ ਉਨ੍ਹਾਂ ਦੀ ਮਹਿੰਗਾਈ ਦੀ ਕਾਵਾਂ ਰੌਲੀ ਤੋਂ ਹਮੇਸ਼ਾ ਡਰਦੀ ਹੈ। ਖੇਤੀ ਵੀ ਇਕ ਵਪਾਰਕ ਕੰਮ ਹੈ। ਜੇਕਰ ਇਸ ਦੀ ਲਾਗਤ ਵਿਚ ਖੇਤੀ ਕਰਨ ਵਾਲਿਆਂ ਦੀ ਮਿਹਨਤ ਜੋੜ ਕੇ, ਕੋਈ ਵੀ ਮੁਨਾਫਾ ਨਾ ਮਿਲੇ ਤਾਂ ਇਹ ਡੁੱਬੇਗੀ ਹੀ। ਅਸਲ ਵਿਚ ਹੋਇਆ ਵੀ ਇਹੋ ਹੈ। ਪਿਛਲੇ 50 ਸਾਲਾਂ ਤੋਂ ਸਰਕਾਰਾਂ ਮਹਿੰਗਾਈ ਦੀ ਆੜ ਵਿਚ ਹਮੇਸ਼ਾ ਹਰ ਖੇਤ ਉਪਜ ਦੇ ਭਾਅ ਉਸਦੀ ਲਾਗਤ ਤੋਂ ਵੀ ਬਹੁਤ ਘੱਟ ਮਿਥਦੀਆਂ ਰਹੀਆਂ ਹਨ। ਖੇਤੀ ਲਾਗਤਾਂ ਦਾ ਹਿਸਾਬ ਲਾ ਕੇ ਹਰ ਫਸਲ ਦਾ ਭਾਅ ਮਿਥਣ ਦੀ ਸਿਫ਼ਾਰਿਸ਼ ਕਰਨ ਲਈ ਭਾਰਤ ਸਰਕਾਰ ਨੇ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਬਣਾਇਆ ਹੋਇਆ ਹੈ। ਇਸ ਕਮਿਸ਼ਨ ਦੇ ਅਧਿਕਾਰ ਖੇਤਰ ਵਿਚ ਹੀ ਇਸ ਦੇ ਹੱਥ ਬੰਨ੍ਹੇ ਹੋਏ ਹਨ। ਉਸ ਨੂੰ ਕਿਹਾ ਗਿਆ ਹੈ ਕਿ ਉਹ ਇਸ ਗੱਲ ਦਾ ਖਿਆਲ ਰੱਖੇ ਕਿ ਕਿਸੇ ਵੀ ਫਸਲ ਦੇ ਭਾਅ ਨਾਲ ਮਹਿੰਗਾਈ ਵਿਚ ਵਾਧਾ ਨਾ ਹੋਵੇ, ਉਸ ਦਾ ਸਨਅਤ ਦੇ ਖਰਚਿਆਂ ਉੱਤੇ ਮਾੜਾ ਪ੍ਰਭਾਵ ਨਾ ਪਵੇ, ਜ਼ਿੰਦਗੀ ਜਿਉਣ ਦੇ ਖਰਚੇ ਨਾ ਵਧਣ, ਦਰਾਮਦ, ਬਰਾਮਦ ਪ੍ਰਭਾਵਿਤ ਨਾ ਹੋਵੇ, ਦੁਨੀਆਂ ਦੀ ਮੰਡੀ ਵਿਚ ਕੀਮਤਾਂ ਦਾ ਵੀ ਧਿਆਨ ਰੱਖਿਆ ਜਾਵੇ ਇਤਿਆਦਿ। ਅਜਿਹੀਆਂ ਅਨੇਕਾਂ ਪਾਬੰਦੀਆਂ ਨੇ ਇਸ ਕਮਿਸ਼ਨ ਦੇ ਕੰਮ, ਢੰਗ ਅਤੇ ਮਾਨਸਿਕਤਾ ਨੂੰ ਹੀ ਕਿਸਾਨ ਵਿਰੋਧੀ ਬਣਾ ਦਿੱਤਾ ਹੈ। ਖੇਤੀ ਲਈ ਕਿਸਾਨ ਮਹਿੰਗੀ ਮਸ਼ੀਨਰੀ ਖਰੀਦਦੇ ਹਨ, ਉਸਦੀ ਘਸਾਈ ਅਤੇ ਟੁੱਟ ਭੱਜ ਉੱਕਾ ਹੀ ਹਿਸਾਬ ਵਿਚ ਨਹੀਂ ਲਈ ਜਾਂਦੀ। ਜ਼ਮੀਨ ਦਾ ਠੇਕਾ ਲਗਭਗ ਅੱਧਾ ਹੀ ਹਿਸਾਬ ਵਿਚ ਲਿਆ ਜਾਂਦਾ ਹੈ। ਕਿਸਾਨ ਦੀ ਆਪਣੀ ਅਤੇ ਉਸ ਦੇ ਪਰਿਵਾਰ ਦੀ ਮਿਹਨਤ ਦਾ ਖਰਚਾ ਗ਼ੈਰ-ਸਿੱਖਿਅਕ ਕਾਮੇ ਤੋਂ ਵੀ ਘੱਟ ਗਿਣ ਕੇ ਇਸ ਤਰ੍ਹਾਂ ਉਸਦੀ ਮਿਹਨਤ ਦਾ ਮਖੌਲ ਉਡਾਇਆ ਜਾਂਦਾ ਹੈ। ਕਿਸਾਨ ਦੀ ਆਪਣੀ ਜੇਬ ਵਿਚੋਂ ਕੀਤੇ ਖਰਚਿਆਂ ਦਾ ਵਿਆਜ ਵੀ ਨਹੀਂ ਗਿਣਿਆ ਜਾਂਦਾ। ਅੱਜ ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਸਰਕਾਰ ਨੇ ਫਸਲਾਂ ਦੇ ਭਾਅ ਮਿੱਥਣ ਵੇਲੇ ਕਦੀ ਵੀ ਕਿਸਾਨਾਂ ਨਾਲ ਇਨਸਾਫ ਨਹੀਂ ਕੀਤਾ। ਆਖਿਰ ਕਿਸਾਨ ਅਤੇ ਖੇਤ ਮਜ਼ਦੂਰ ਵੀ ਭਾਰਤੀ ਸਮਾਜ ਦਾ ਹਿੱਸਾ ਹਨ। ਉਨ੍ਹਾਂ ਨੇ ਵੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣੀਆਂ ਹੁੰਦੀਆਂ ਹਨ। ਅੱਜ ਪੰਜਾਬ ਦੇ 65 ਪ੍ਰਤੀਸ਼ਤ ਕਿਸਾਨ ਅਤੇ 75 ਪ੍ਰਤੀਸ਼ਤ ਖੇਤ ਮਜ਼ਦੂਰ ਅੱਧ ਪੜ੍ਹੇ ਜਾਂ ਅਨਪੜ੍ਹ ਹਨ। ਉਨ੍ਹਾਂ ਨੂੰ ਸਰਕਾਰ ਦੀਆਂ ਘੁਣਤਰਾਂ ਦੀ ਸਮਝ ਨਹੀਂ ਪੈਂਦੀ। ਉਹ ਦਿਨ ਰਾਤ ਮਿੱਟੀ ਨਾਲ ਮਿੱਟੀ ਹੁੰਦੇ ਹਨ ਅਤੇ ਖੇਤੀ ਵਿਚ ਸਰਕਾਰੀ ਨੀਤੀਆਂ ਕਾਰਨ ਪੈਂਦੇ ਘਾਟੇ ਨੂੰ ਆਪਣੀ ਮਾੜੀ ਕਿਸਮਤ ਕਹਿ ਕੇ ਕੋਸਦੇ ਹਨ ਅਤੇ ਕਰਜ਼ਾ ਲੈ ਲੈ ਕੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹਨ। ਜਦੋਂ ਕਰਜ਼ੇ ਦੀ ਪੰਡ ਭਾਰੀ ਹੋ ਜਾਂਦੀ ਹੈ ਤਾਂ ਅਨਪੜ੍ਹਤਾ ਕਾਰਨ ਉਹ ਸੰਘਰਸ਼ ਦਲ ਪ੍ਰੇਰਤ ਹੋਣ ਦੀ ਥਾਂ ਮਾਨਸਿਕ ਪੱਖੋਂ ਟੁੱਟ ਜਾਂਦੇ ਹਨ ਅਤੇ ਖੁਦਕੁਸ਼ੀਆਂ ਵੱਲ ਤੁਰ ਪੈਂਦੇ ਹਨ। ਅੱਜ ਖੇਤੀ ਲਾਗਤਾਂ ਅਤੇ ਫ਼ਸਲਾਂ ਦੇ ਭਾਅ ਵਿਚ ਬਹੁਤ ਵੱਡਾ ਪਾੜਾ ਪੈ ਗਿਆ ਹੈ, ਜਿਸ ਨੇ ਸਮੁੱਚੇ ਖੇਤੀ ਖੇਤਰ ਨੂੰ ਪੂਰੀ ਤਰ੍ਹਾਂ ਲੀਹੋਂ ਲਾਹ ਦਿੱਤਾ ਹੈ। ਸਰਕਾਰੀ ਨੀਤੀਆਂ ਨੇ ਖੇਤੀ ਖੇਤਰ ਦਾ ਭੱਠਾ ਬਿਠਾ ਦਿੱਤਾ ਹੈ। ਇਸ ਲਈ ਉਨ੍ਹਾਂ ਦਾ ਧਿਆਨ ਹਮੇਸ਼ਾ ਵਪਾਰ ਅਤੇ ਸਨਅਤ ਵੱਲ ਹੀ ਰਿਹਾ ਹੈ। ਹਰ ਸਰਕਾਰੀ ਨੀਤੀ ਸਨਅਤ ਨੂੰ ਲਾਭ ਦੇਣ ਵੱਲ ਹੀ ਸੇਧਤ ਰਹੀ ਹੈ। ਭ੍ਰਿਸ਼ਟਾਚਾਰ ਦਾ ਜ਼ਮਾਨਾ ਹੈ। ਸਨਅਤ ਅਤੇ ਵਪਾਰ ਦੇ ਸਹਿਯੋਗ ਨਾਲ ਹੀ ਤਾਂ ਰਾਜਨੀਤੀ ਦੀ ਗੱਡੀ ਦੌੜਦੀ ਹੈ। ਉਨ੍ਹਾਂ ਨੂੰ ਕਰਜ਼ਾ ਦੇਣ ਅਤੇ ਮੁਆਫ਼ ਕਰਨ ਦੇ ਢੰਗ ਹੋਰ ਹਨ। ਇਹ ਲੋਕ ਹਰ ਸਾਲ ਵੱਡੇ ਘਪਲਿਆਂ ਤੋਂ ਇਲਾਵਾ ਹਰ ਸਾਲ ਮੋਟੀਆਂ ਸਬਸਿਡੀਆਂ ਲੈਂਦੇ ਹਨ। ਬੈਂਕਾਂ ਦੇ ਲੱਖਾਂ ਕਰੋੜਾਂ ਦੇ ਕਰਜ਼ੇ ਦੱਬ ਲੈਂਦੇ ਹਨ। ਸਰਕਾਰ ਅਣਉਪਜਾਊ ਦੇਣਦਾਰੀਆਂ ਅਰਥਾਤ ਐਨ.ਪੀ.ਏ. ਕਹਿ ਕੇ ਹਰ ਸਾਲ ਲੱਖਾਂ ਕਰੋੜ ਦੇ ਸਨਅਤ ਦੇ ਕਰਜ਼ੇ ਮਾਫ ਕਰ ਦਿੰਦੀ ਹੈ। ਪਿਛਲੇ 15 ਸਾਲਾਂ ਵਿਚ ਸਰਕਾਰ ਨੇ ਸਨਅਤ ਨੂੰ ਦਿੱਤੀਆਂ ਮੋਟੀਆਂ ਸਬਸਿਡੀਆਂ ਤੋਂ ਇਲਾਵਾ ਲਗਭਗ 45 ਲੱਖ ਕਰੋੜ ਦਾ ਕਰਜ਼ਾ ਮਾਫ਼ ਕੀਤਾ ਹੈ। ਇਸ ਦੇ ਬਾਵਜੂਦ ਅੱਜ ਵੀ ਬੈਂਕਾਂ ਦਾ 10 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਸਨਅਤ ਦੇ ਐਨ.ਪੀ.ਏ. ਵਜੋਂ ਖੜ੍ਹਾ ਹੈ। ਸਰਕਾਰ ਇਸ ਦੀ ਵਸੂਲੀ ਲਈ ਲਿੱਪਾ ਪੋਚੀ ਤੋਂ ਵੱਧ ਕੁਝ ਨਹੀਂ ਕਰਦੀ। ਆਖਿਰ ਸਨਅਤ ਨੇ ਹੀ ਤਾਂ ਚੋਣ ਖਰਚਾ ਅਤੇ ਰਾਜਨੇਤਾਵਾਂ ਦੀ ਤਿਜੌਰੀ ਦਾ ਖਿਆਲ ਰੱਖਣਾ ਹੈ।
ਜ਼ਮੀਨ ਦੇ ਟੁਕੜੇ ਪਰਿਵਾਰਕ ਵੰਡੀਆਂ ਕਾਰਨ ਛੋਟੇ ਹੋ ਗਏ ਹਨ। ਨਵੀਂ ਪੀੜ੍ਹੀ ਦਾ ਖੇਤੀ ਤੋਂ ਮੋਹ ਭੰਗ ਹੋ ਗਿਆ ਹੈ। ਵਿੱਦਿਆ ਦਾ ਮਿਆਰ ਬੁਰੀ ਤਰ੍ਹਾਂ ਗਿਰ ਗਿਆ ਹੈ। ਮੋਟੀਆਂ ਤਨਖਾਹਾਂ ਲੈਣ ਵਾਲੇ ਅਧਿਆਪਕ ਵਰਗ ਦੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਹਨ। ਸਾਡੇ ਜਵਾਨ ਬੱਚਿਆਂ ਨੂੰ ਆਪਣੇ ਦੇਸ਼ ਵਿਚ ਆਪਣਾ ਭਵਿੱਖ ਨਜ਼ਰ ਨਹੀਂ ਆ ਰਿਹਾ। ਬੇਰੁਜ਼ਗਾਰੀ ਦਿਨੋ-ਦਿਨ ਵਧ ਰਹੀ ਹੈ। ਘਰ ਘਰ ਨੌਕਰੀ ਅਤੇ ਹਰ ਸਾਲ ਦੋ ਕਰੋੜ ਨੌਕਰੀਆਂ ਦੇ ਝੂਠੇ ਲਾਰਿਆਂ ਨੇ ਸਾਡੇ ਬੱਚੇ ਬੁਰੀ ਤਰ੍ਹਾਂ ਮਾਯੂਸ ਕਰ ਦਿੱਤੇ ਹਨ। ਸਾਡੇ ਜਰਖੇਜ਼ ਦਿਮਾਗ਼ੀ ਬੱਚੇ ਆਈਲੈਟਸ ਕਰਕੇ ਵਿਦੇਸ਼ ਨੂੰ ਭੱਜੇ ਜਾ ਰਹੇ ਹਨ। ਹਰ ਸਾਲ ਲੱਖ ਸਵਾ ਲੱਖ ਬੱਚਾ ਪੰਜਾਬੋਂ ਬਾਹਰ ਜਾ ਰਿਹਾ ਹੈ। ਉਨ੍ਹਾਂ ਦੀਆਂ ਫ਼ੀਸਾਂ ਵਜੋਂ ਹਰ ਸਾਲ 70 ਹਜ਼ਾਰ ਕਰੋੜ ਤੋਂ ਵੱਧ ਦਾ ਧਨ ਵੀ ਬਾਹਰ ਜਾ ਰਿਹਾ ਹੈ। ਕਿਵੇਂ ਬਚੇਗਾ ਪੰਜਾਬ ਸਮਝ ਤੋਂ ਬਾਹਰ ਹੈ। ਉੱਚੇ ਅਹੁਦਿਆਂ ਉੱਤੇ ਬੈਠੇ ਅਧਿਕਾਰੀ ਅਤੇ ਰਾਜਨੇਤਾ ਇਸ ਨੂੰ ਵਿਕਾਸ ਕਹਿ ਕੇ ਇਸ ਦੀ ਵਕਾਲਤ ਕਰ ਰਹੇ ਹਨ। ਬੇਰੁਜ਼ਗਾਰੀ ਨੇ 45 ਸਾਲਾਂ ਦਾ ਰਿਕਾਰਡ ਮਾਤ ਕਰ ਦਿੱਤਾ ਹੈ। ਜਿਨ੍ਹਾਂ ਨੂੰ ਬਾਹਰ ਜਾਣ ਦਾ ਮੌਕਾ ਨਹੀਂ ਮਿਲਦਾ ਉਹ ਨਸ਼ਿਆਂ ਵਿਚ ਡੁੱਬ ਕੇ ਮਰ ਰਹੇ ਹਨ। ਰਾਜਨੇਤਾ ਖੁਦ ਨਸ਼ਿਆਂ ਦੇ ਵਪਾਰ ਵਿਚ ਵੱਡੇ ਭਾਈਵਾਲ ਹਨ। ਪੰਜਾਬ ਵਿਚੋਂ ਗੁਟਕਾ ਸਾਹਿਬ ਫੜ ਕੇ 40 ਦਿਨਾਂ ਵਿਚ ਨਸ਼ਾ ਖਤਮ ਕਰਨ ਦੀਆਂ ਝੂਠੀਆਂ ਸਹੁੰਆਂ, ਪੂਰੇ ਦਾ ਪੂਰਾ ਕਰਜ਼ਾ ਮਾਫ਼ ਕਰਨ ਦੇ ਫਾਰਮ ਭਰ ਕੇ ਕੀਤੇ ਵਾਅਦਿਆਂ ਦੇ ਵਫ਼ਾ ਨਾ ਹੋਣ ਨਾਲ ਲੋਕਾਂ ਦਾ ਸਮੁੱਚੇ ਰਾਜਨੀਤਕ ਤੰਤਰ ਤੋਂ ਹੀ ਵਿਸ਼ਵਾਸ ਉਠ ਗਿਆ ਲਗਦਾ ਹੈ। ਸਭ ਕਾ ਸਾਥ ਸਭ ਕਾ ਵਿਕਾਸ ਦਾ ਲਾਰਾ ਵੀ ਹਵਾਈ ਹੋ ਗਿਆ। ਲੋਕਾਂ ਨੂੰ ਲਗਦਾ ਹੈ ਕਿ ਉਨ੍ਹਾਂ ਦਾ ਨਹੀਂ, ਵਿਕਾਸ ਤਾਂ ਨੇਤਾਵਾਂ ਦਾ ਹੀ ਹੋ ਰਿਹਾ ਹੈ। ਵਿਕਾਸ ਵਜੋਂ ਅੱਜ ਭਾਰਤ ਸੰਸਾਰ ਵਿਚ 142ਵੇਂ ਨੰਬਰ ਉੱਤੇ ਰਹਿ ਗਿਆ ਹੈ।
ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਲੁੱਟਾ ਖੋਹਾਂ, ਸਰਕਾਰੀ ਸ਼ਹਿ ਹੇਠ ਗੁੰਡਾਗਰਦੀ, ਨਿੱਤ ਦੀਆਂ ਬਲਾਤਕਾਰ ਦੀਆਂ ਘਟਨਾਵਾਂ ਨੇ ਲੋਕਾਂ ਦੇ ਵਿਸ਼ਵਾਸ਼ ਨੂੰ ਭਾਰੀ ਸੱਟ ਮਾਰੀ ਹੈ। ਥਾਣੇ ਵਿਕਾਊ ਹਨ, ਸਰਕਾਰੀ ਦਫ਼ਤਰ ਲੋਕਾਂ ਦੇ ਕੱਪੜੇ ਲਾਹੁਣ ਲਈ ਭ੍ਰਿਸ਼ਟਾਚਾਰ ਦੇ ਅੱਡੇ ਬਣ ਗਏ ਹਨ। ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਸੱਤਾਧਾਰੀ ਅਤੇ ਵਿਰੋਧੀ ਨੇਤਾ ਸਾਰੇ ਆਮ ਲੋਕਾਂ ਨੂੰ ਧਰਮ, ਜਾਤ ਪਾਤ ਅਤੇ ਫਿਰਕਿਆਂ ਵਿਚ ਵੰਡਣ ਲਈ ਪੂਰੀ ਟਿੱਲ ਲਾ ਰਹੇ ਹਨ। ਇਕ ਪਾਸੇ ਬੇਰੁਜ਼ਗਾਰਾਂ ਦੇ ਅੰਦੋਲਨ, ਕਿਸਾਨ ਖੁਦਕੁਸ਼ੀਆਂ ਅਤੇ ਵੱਡੇ ਘੁਟਾਲਿਆਂ ਦਾ ਬੋਲ ਬਾਲਾ ਹੈ, ਦੂਜੇ ਪਾਸੇ ਗੁਆਂਢੀ ਮੁਲਕ ਵਿਰੁੱਧ ਭੜਕਾ ਕੇ ਜੰਗ ਦੇ ਡਰਾਵੇ ਦਿੱਤੇ ਜਾ ਰਹੇ ਹਨ। ਅੰਦਰ ਖਾਤੇ ਕਿਸਾਨਾਂ ਲਈ ਮੰਡੀ ਤੋੜਨ ਦੀ ਤਿਆਰੀ ਕਰ ਲਈ ਗਈ ਹੈ। ਕਾਰਪੋਰੇਟ ਘਰਾਣਿਆਂ ਨੂੰ ਖੇਤੀ ਅਤੇ ਇਸਦੇ ਮੰਡੀਕਰਨ ਉੱਤੇ ਕਬਜ਼ਾ ਕਰਨ ਲਈ ਥਾਪੜਾ ਦਿੱਤਾ ਜਾ ਰਿਹਾ ਹੈ। ਕਿੱਥੇ ਗਈ ਸੰਵਿਧਾਨ ਵਿਚ ਲਿਖੀ ਸਮਾਜਵਾਦੀ ਵਿਵਸਥਾ। ਅਮੀਰ ਹੋਰ ਅਮੀਰ ਹੋ ਰਿਹਾ ਹੈ, ਗਰੀਬ ਹੋਰ ਗਰੀਬ। ਗੁਦਾਮਾਂ ਵਿਚ 744 ਲੱਖ ਟਨ ਅਨਾਜ ਜਮ੍ਹਾਂ ਹੈ ਪਰ ਦੇਸ਼ ਦੀ 40 ਪ੍ਰਤੀਸ਼ਤ ਆਬਾਦੀ ਦੇ ਪੱਲੇ ਕੱਖ ਨਹੀਂ ਛੱਡਿਆ। ਭਾਰਤ ਭੁੱਖਮਰੀ ਵਿਚ ਵੀ ਸੰਸਾਰ ਵਿਚ ਮੋਹਰੀ ਬਣ ਰਿਹਾ ਹੈ।
ਜਿਸ ਪਾਸੇ ਵੀ ਨਜ਼ਰ ਮਾਰੋ ਹਾਲਾਤ ਸਾਜ਼ਗਾਰ ਨਹੀਂ। ਸਾਰੇ ਦੇਸ਼ ਵਿਚ ਹਫੜਾ ਦਫੜੀ ਵਾਲਾ ਮਾਹੌਲ ਹੈ। ਇੰਜ ਲਗਦਾ ਹੈ ਜਿਵੇਂ ਹਰ ਪਾਸੇ ਸਿਆਸੀ ਜੰਗ ਲੱਗੀ ਹੋਵੇ। ਸੱਤਾਧਾਰੀ ਅਤੇ ਵਿਰੋਧੀ ਰਾਜਨੇਤਾ ਇਸ ਜੰਗ ਵਿਚ ਆਮ ਲੋਕਾਂ, ਗਰੀਬਾਂ ਨੂੰ ਜਿਵੇਂ ਇਸ ਜੰਗ ਦਾ ਨਿਵਾਲਾ ਬਣਾਉਣਾ ਚਾਹੁੰਦੇ ਹੋਣ। ਦੇਸ਼ ਵਿਚ ਅਨੇਕਾਂ ਥਾਵਾਂ ਉੱਤੇ ਫਿਰ ਵੀ ਲੋਕ ਆਪ ਮੁਹਾਰੇ ਸੰਘਰਸ਼ ਕਰ ਰਹੇ ਹਨ। ਰਾਜਨੇਤਾ ਅਤੇ ਸਰਕਾਰੀ ਮਸ਼ੀਨਰੀ ਹਰ ਸ਼ਹਿਰ ਵਿਚ ਭ੍ਰਿਸ਼ਟਾਚਾਰੀ ਲੱਡੂ ਵੰਡ ਕੇ ਗਣਤੰਤਰ ਦਿਵਸ ਮਨਾਉਣਗੇ। ਕੌਮੀ ਝੰਡਾ ਲਹਿਰਾਉਣਗੇ। ਮੰਤਰੀ, ਮੁੱਖ ਮੰਤਰੀ, ਪੁਲਿਸ ਅਤੇ ਨੀਮ ਬਲਾਂ ਤੋਂ ਸਲਾਮੀਆਂ ਲੈਣਗੇ। ਇਨ੍ਹਾਂ ਸਮਾਗਮਾਂ ਵਿਚ ਸ਼ਾਮਿਲ ਹੋਣਗੇ ਰਾਜਨੇਤਾਵਾਂ ਦੇ ਚੇਲੇ, ਚਹੇਤੇ, ਸਰਕਾਰੀ ਮਸ਼ੀਨਰੀ ਅਤੇ ਬੰਨ੍ਹੇ ਬੰਨ੍ਹਾਏ ਸਕੂਲੀ ਬੱਚੇ। ਆਮ ਕਿਸਾਨ, ਮਜ਼ਦੂਰ ਕਿੱਧਰੇ ਧਰਨੇ ਮੁਜ਼ਹਾਰੇ ਕਰਦੇ ਹੋਣਗੇ। ਬੇਰੁਜ਼ਗਾਰ ਨੌਕਰੀਆਂ ਲਈ ਸੰਘਰਸ਼ ਕਰਦੇ ਦਿਸਣਗੇ। ਰਾਜਨੇਤਾਵਾਂ ਅਤੇ ਸਰਕਾਰੀ ਮਸ਼ੀਨਰੀ ਦੇ ਚਿਹਰੇ ਭਾਵੇਂ ਉਪਰੋਂ ਉਪਰੋਂ ਖੁਸ਼ ਦਿਖਾਈ ਦੇਣਗੇ ਪਰ ਅੰਦਰੋਂ ਲੋਕਾਂ ਵਿਚ ਉੱਠ ਰਹੇ ਰੋਹ ਦੇ ਡਰੋਂ ਕੰਬਦੇ ਵੀ ਹੋਣਗੇ। ਆਸ ਕਰਾਂਗੇ ਕਿ ਲੋਕਾਂ ਦਾ ਰੋਹ ਭਟਕੇਗਾ ਨਹੀਂ। ਇਸ ਵਿਚੋਂ ਹੀ ਆਸ ਦੀ ਕਿਰਨ ਦਿਖਾਈ ਦਿੰਦੀ ਹੈ। ਆਓ ਰਲ ਮਿਲ ਇਸ ਸਿਆਸੀ ਘੱਲੂਘਾਰੇ ਵਿਚੋਂ ਆਪਣੇ ਲੋਕਾਂ ਅਤੇ ਗਣਤੰਤਰ ਨੂੰ ਬਚਾਅ ਲਈਏ।

-ਪ੍ਰਧਾਨ ਬੀ. ਕੇ. ਯੂ., ਭਗਵਾਨਪੁਰਾ ਰੋਡ, ਸਮਰਾਲਾ, ਜ਼ਿਲ੍ਹਾ ਲੁਧਿਆਣਾ।

ਖ਼ਬਰ ਸ਼ੇਅਰ ਕਰੋ

 



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX