ਤਾਜਾ ਖ਼ਬਰਾਂ


ਬੀ.ਸੀ.ਸੀ.ਆਈ ਨੇ ਨਵੀਂ ਆਈ.ਪੀ.ਐਲ. ਟੀਮਾਂ ਲਈ ਆਈ.ਟੀ.ਟੀ. ਦਸਤਾਵੇਜ਼ ਖਰੀਦਣ ਦੀ ਮਿਤੀ 5 ਅਕਤੂਬਰ ਤੋਂ ਵਧਾ ਕੇ 10 ਅਕਤੂਬਰ ਕੀਤੀ
. . .  1 day ago
ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰਾਇਲਜ਼ 20 ਓਵਰਾਂ ‘ਚ 185 ਦੌੜਾਂ ਬਣਾ ਕੇ ਆਲ ਆਊਟ
. . .  1 day ago
ਮੁੱਖ ਮੰਤਰੀ ਚੰਨੀ ਦੀ ਦਿੱਲੀ ਫੇਰੀ 'ਤੇ ਕੈਪਟਨ ਦਾ ਤੰਜ -ਵਾਹ , ਗ਼ਰੀਬਾਂ ਦੀ ਸਰਕਾਰ ,16 ਸੀਟਰ ਚੌਪਰ 'ਚ ਬੈਠੇ 4 ਵਿਅਕਤੀ
. . .  1 day ago
3 ਪੁਲਿਸ ਕਮਿਸ਼ਨਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ ,21 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅਹੁਦਾ ਸੰਭਾਲਣ ਤੋਂ ਇਕ ਦਿਨ ਤੋਂ ਬਾਅਦ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕਰਦਿਆਂ 3 ਪੁਲਿਸ ਕਮਿਸ਼ਨਰਾਂ ਦੇ ਤਬਾਦਲੇ ਕੀਤੇ ਗਏ ਹਨ I ਆਈ.ਪੀ.ਐਸ. ਅਧਿਕਾਰੀ...
ਅਮਰੀਕਾ ਉਹ ਦੇਸ਼ ਨਹੀਂ ਹੈ ਜਿਸ 'ਤੇ 20 ਸਾਲ ਪਹਿਲਾਂ ਹਮਲਾ ਕੀਤਾ ਗਿਆ, ਅੱਜ ਅਸੀਂ ਹਰ ਚੁਣੌਤੀ ਦਾ ਸਾਹਮਣਾ ਨੂੰ ਤਿਆਰ : ਜੋ ਬਾਈਡਨ
. . .  1 day ago
ਬੱਸ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ 'ਚ 2 ਨੌਜਵਾਨਾਂ ਦੀ ਮੌਤ
. . .  1 day ago
ਗੜ੍ਹਸ਼ੰਕਰ, 21 ਸਤੰਬਰ (ਧਾਲੀਵਾਲ , ਤੀਰਥ ਸਿੰਘ ਰੱਕੜ)- ਦੇਰ ਸ਼ਾਮ ਗੜ੍ਹਸ਼ੰਕਰ ਨੇੜੇ ਚੰਡੀਗੜ੍ਹ ਸੜਕ 'ਤੇ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡੀਪੂ ਦੀ ਬੱਸ ਅਤੇ ਇਕ ਮੋਟਰਸਾਈਕਲ ਦਰਮਿਆਨ ਹੋਈ ਟੱਕਰ 'ਚ ਮੋਟਰਸਾਈਕਲ ...
ਪ੍ਰਗਟ ਸਿੰਘ ਤੇ ਜੋਗਿੰਦਰ ਪਾਲ ਢੀਂਗਰਾ ਬਣੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਚਾਹਲ ਖ਼ਜ਼ਾਨਚੀ
. . .  1 day ago
ਸੀ.ਬੀ.ਐਸ.ਈ. ਨੇ 2021-22 ਲਈ ਪ੍ਰੀਖਿਆ ਫੀਸਾਂ ਦੀ ਛੋਟ ਦਾ ਕੀਤਾ ਐਲਾਨ
. . .  1 day ago
ਪੰਜਾਬ ਭਰ ਦੇ ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟ੍ਰੇਟ ਅਤੇ ਤਹਿਸੀਲ ਦਫ਼ਤਰ ਦੇ ਕਰਮਚਾਰੀ ਕੱਲ੍ਹ ਤੋਂ ਕਰਨਗੇ ਕਲਮਛੋੜ ਹੜਤਾਲ
. . .  1 day ago
ਅਜਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਭਰ ਦੇ ਡੀ.ਸੀ, ਤਹਿਸੀਲ ਅਤੇ ਐੱਸ.ਡੀ.ਐਮ ਦਫ਼ਤਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਪੰਜਾਬ ਦੇ ਸਮੂਹ ਕਰਮਚਾਰੀ ...
ਮੁੱਖ ਮੰਤਰੀ ਚਰਨਜੀਤ ਸਿੰਘ ਕੱਲ੍ਹ ਸਵੇਰੇ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ’ਤੇ ਹੋਣਗੇ ਨਤਮਸਤਕ
. . .  1 day ago
ਅਜਨਾਲਾ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਪਣੇ ਸਾਥੀਆਂ ਸਮੇਤ ਕੱਲ੍ਹ ਸਵੇਰੇ ਸ੍ਰੀ ਦਰਬਾਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ਵਿਖੇ ...
ਸਿਰਸਾ ਨੂੰ ਵੱਡਾ ਝਟਕਾ, ਦਿੱਲੀ ਕਮੇਟੀ ਮੈਂਬਰ ਬਣਨ ਲਈ ਜ਼ਰੂਰੀ ਯੋਗਤਾ ਸਾਬਤ ਕਰਨ ’ਚ ਨਾਕਾਮ ਰਹੇ
. . .  1 day ago
ਨਵੀਂ ਦਿੱਲੀ ,21 ਸਤੰਬਰ (ਜਗਤਾਰ ਸਿੰਘ)-ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਦਿੱਲੀ ਕਮੇਟੀ ਦਾ ਮੈਂਬਰ ਬਣਨ ਲਈ ਜ਼ਰੂਰੀ ਯੋਗਤਾ ਸਾਬਤ ਨਹੀਂ ਕਰ ਸਕੇ ਹਨ।ਦਿੱਲੀ ਹਾਈ ਕੋਰਟ ਦੇ ਆਦੇਸ਼ ’ਤੇ ਦਿੱਲੀ ਗੁਰਦੁਆਰਾ ...
ਪ੍ਰਧਾਨ ਮੰਤਰੀ ਮੋਦੀ ਦੀ ਫਰਾਂਸ ਦੇ ਰਾਸ਼ਟਰਪਤੀ ਨਾਲ ਫੋਨ 'ਤੇ ਗੱਲਬਾਤ
. . .  1 day ago
ਨਵੀਂ ਦਿੱਲੀ,21 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਹਿੰਦ-ਪ੍ਰਸ਼ਾਂਤ ਖੇਤਰ ਬਾਰੇ ਟੈਲੀਫੋਨ 'ਤੇ ਗੱਲਬਾਤ ਕੀਤੀ...
ਬੱਸ 'ਚ ਲੜਕੀ ਨਾਲ ਜਬਰ ਜਨਾਹ, ਇਕ ਗ੍ਰਿਫ਼ਤਾਰ
. . .  1 day ago
ਫ਼ਿਰੋਜ਼ਾਬਾਦ (ਯੂ.ਪੀ.), 21 ਸਤੰਬਰ - ਇਕ 15 ਸਾਲਾ ਲੜਕੀ ਨਾਲ ਕਥਿਤ ਤੌਰ 'ਤੇ ਸਲੀਪਰ ਬੱਸ ਵਿਚ ਜਬਰ ਜਨਾਹ ਕੀਤਾ ਗਿਆ ਹੈ | ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ...
ਰਾਜੇਵਾਲ ਦੇ ਇਲਜ਼ਾਮ ਗਲਤ - ਅਕਾਲੀ ਦਲ
. . .  1 day ago
ਚੰਡੀਗੜ੍ਹ, 21 ਸਤੰਬਰ (ਸੁਰਿੰਦਰ) - ਪ੍ਰੈੱਸ ਵਾਰਤਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਰਾਜੇਵਾਲ ਨੂੰ ਸ਼੍ਰੋਮਣੀ ਅਕਾਲੀ ਦਲ 'ਤੇ ਬਿਆਨ ਦੇ ਕੇ ਆਪਣੇ ਕੱਦ ਨੂੰ ਛੋਟਾ ਨਹੀਂ ਸੀ ਕਰਨਾ ਚਾਹੀਦਾ...
ਮਹਿਬੂਬਾ ਮੁਫ਼ਤੀ ਦਾ ਭਾਜਪਾ ਸਰਕਾਰ 'ਤੇ ਵੱਡਾ ਸ਼ਬਦੀ ਹਮਲਾ
. . .  1 day ago
ਸ੍ਰੀਨਗਰ, 21 ਸਤੰਬਰ - ਪੀ.ਡੀ.ਪੀ. ਮੁਖੀ ਮਹਿਬੂਬਾ ਮੁਫ਼ਤੀ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੰਮੂ -ਕਸ਼ਮੀਰ ਦੀ ਪ੍ਰਯੋਗਸ਼ਾਲਾ ਵਜੋਂ ਵਰਤੋਂ ਕਰ ਇੱਥੇ ਪ੍ਰਯੋਗ ਕੀਤੇ ਜਾ ਰਹੇ ਹਨ...
ਬਾਈਡਨ ਦੀ ਮੇਜ਼ਬਾਨੀ ਵਿਚ ਕੋਵਿਡ 19 ਗਲੋਬਲ ਸੰਮੇਲਨ ਵਿਚ ਸ਼ਾਮਿਲ ਹੋਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 21 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਮੇਜ਼ਬਾਨੀ ਵਿਚ ਕੋਵਿਡ 19 ਗਲੋਬਲ ਸੰਮੇਲਨ ਵਿਚ ਸ਼ਾਮਿਲ...
ਪਿਓ - ਪੁੱਤਰ ਘਰ ਵਿਚ ਪਾਏ ਗਏ ਮ੍ਰਿਤਕ, ਪੁਲਿਸ ਨੇ ਕੀਤੀ ਜਾਂਚ ਸ਼ੁਰੂ
. . .  1 day ago
ਨਵੀਂ ਦਿੱਲੀ, 21 ਸਤੰਬਰ - ਦਿੱਲੀ ਦੇ ਕਾਲਕਾਜੀ ਖੇਤਰ ਦੇ ਇਕ ਘਰ ਵਿਚ ਇਕ ਕਿਰਗਿਜ਼ਸਤਾਨ ਨਾਗਰਿਕ ਅਤੇ ਉਸ ਦਾ ਪੁੱਤਰ ਮ੍ਰਿਤਕ ਪਾਏ ਗਏ ਹਨ...
ਅੰਬਿਕਾ ਸੋਨੀ ਦੇ ਘਰ ਮੁੱਖ ਮੰਤਰੀ ਚੰਨੀ ਦੀ ਬੈਠਕ
. . .  1 day ago
ਨਵੀਂ ਦਿੱਲੀ, 21 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦਿੱਲੀ ਵਿਚ ਐਕਸ਼ਨ ਵਿਚ ਹਨ। ਦਿੱਲੀ ਪਹੁੰਚ ਉਨ੍ਹਾਂ ਦੇ ਵਲੋਂ ਅੰਬਿਕਾ ਸੋਨੀ ਦੇ ਘਰ ਬੈਠਕ ਕੀਤੀ ਜਾ ਰਹੀ ...
ਹਾਦਸਾਗ੍ਰਸਤ ਹੋਏ ਸੈਨਾ ਦੇ ਹੈਲੀਕਾਪਟਰ ਦੇ ਪਾਇਲਟਾਂ ਨੇ ਤੋੜਿਆ ਦਮ
. . .  1 day ago
ਨਵੀਂ ਦਿੱਲੀ, 21 ਸਤੰਬਰ - ਸੈਨਾ ਦੇ ਹੈਲੀਕਾਪਟਰ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਦੋ ਪਾਇਲਟ ਦਮ ਤੋੜ ਗਏ ਹਨ | ਭਾਰਤੀ ਫੌਜ ਨੇ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਅਤੇ ਹਮਦਰਦੀ ਜਾਹਰ...
ਪਾਕਿਸਤਾਨ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ
. . .  1 day ago
ਅੰਮ੍ਰਿਤਸਰ, 21 ਸਤੰਬਰ (ਸੁਰਿੰਦਰ ਕੋਛੜ ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਲਾਹੌਰ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਤੇ ਹੋਰ ਸਰਕਾਰੀ ਅਧਿਕਾਰੀਆਂ ਨਾਲ...
ਵਿਆਹੁਤਾ ਨੇ ਆਪਣੇ ਜਨਮ ਦਿਨ ਵਾਲੇ ਦਿਨ ਕੀਤੀ ਆਤਮਹੱਤਿਆ
. . .  1 day ago
ਮਹਿਲ ਕਲਾਂ, 21 ਸਤੰਬਰ (ਅਵਤਾਰ ਸਿੰਘ ਅਣਖੀ) - ਪਿੰਡ ਧਨੇਰ ਨਾਲ ਸਬੰਧਤ ਇਕ ਨੌਜਵਾਨ ਵਿਆਹੁਤਾ ਲੜਕੀ ਵਲੋਂ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ...
ਭਾਈ ਹਰਪਾਲ ਸਿੰਘ ਗੁ: ਮੰਜੀ ਸਾਹਿਬ ਨੇੜੇ ਸੜਕ ਹਾਦਸੇ 'ਚ ਗੰਭੀਰ ਰੂਪ ਵਿਚ ਜ਼ਖ਼ਮੀ
. . .  1 day ago
ਬੀਜਾ, 21 ਸਤੰਬਰ (ਅਵਤਾਰ ਸਿੰਘ ਜੰਟੀ ਮਾਨ, ਬਲਜਿੰਦਰ ਸਿੰਘ) - ਪੰਥ ਦੇ ਪ੍ਰਸਿੱਧ ਕਥਾ ਵਾਚਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਦੇ...
ਚੰਡੀਗੜ੍ਹ ਤੋਂ ਦਿੱਲੀ ਜਾਣ ਲਈ ਪ੍ਰਾਈਵੇਟ ਜੈੱਟ ਕਿਉਂ - ਅਕਾਲੀ ਦਲ
. . .  1 day ago
ਚੰਡੀਗੜ੍ਹ, 21 ਸਤੰਬਰ - ਅਕਾਲੀ ਦਲ ਦੇ ਵਲੋਂ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚਾਰਟਰਡ ਪਲੇਨ ਵਿਚ ਦਿੱਲੀ ਦੌਰੇ 'ਤੇ ਜਾਣ ਨੂੰ ਲੈ ਕੇ ਸਵਾਲ ਚੁੱਕੇ ਗਏ ਹਨ | ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਕਹਿਣ ਤੋਂ ...
ਮੁੱਖ ਮੰਤਰੀ ਚੰਨੀ ਨੇ ਦਿੱਤੇ ਅਮਨ -ਕਾਨੂੰਨ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼
. . .  1 day ago
ਚੰਡੀਗੜ੍ਹ,21 ਸਤੰਬਰ - ਫਿਲੌਰ ਵਿਚ ਡਾਕਟਰ ਬੀ. ਆਰ. ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਦੇ ਬਾਅਦ ਪੰਜਾਬ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ...
ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕਰਨ ਵਾਲਾ ਦੋਸ਼ੀ ਕਾਬੂ
. . .  1 day ago
ਫਿਲੌਰ, 21 ਸਤੰਬਰ (ਵਿਪਨ ਗੈਰੀ) - ਬੀਤੀ ਰਾਤ ਫਿਲੌਰ ਦੇ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਲੱਗੇ ਬੁੱਤ ਦੀ ਇਕ ਵਿਅਕਤੀ ਵਲੋਂ ਤੋੜ ਭੰਨ ਕੀਤੀ ਗਈ ਸੀ,...
ਹੋਰ ਖ਼ਬਰਾਂ..
ਜਲੰਧਰ : ਐਤਵਾਰ 13 ਮਾਘ ਸੰਮਤ 551

ਜਲੰਧਰ

ਬਾਠ ਕੈਸਲ ਦੇ ਕਰਮਚਾਰੀ ਨੂੰ ਅਗਵਾ ਕਰ ਕੇ ਪ੍ਰਾਪਰਟੀ ਡੀਲਰ ਦੀ ਨਵੀਂ ਕਰੇਟਾ ਗੱਡੀ ਲੁੱਟੀ

ਜਲੰਧਰ ਛਾਉਣੀ, 25 ਜਨਵਰੀ (ਪਵਨ ਖਰਬੰਦਾ)-ਗਣਤੰਤਰ ਦਿਵਸ ਦੇ ਸਬੰਧ 'ਚ ਜਲੰਧਰ ਪੁਲਿਸ ਕਮਿਸ਼ਨਰੇਟ ਵਲੋਂ ਕੀਤੇ ਗਏ ਹਾਈ ਅਲਰਟ ਦੀਆਂ ਸ਼ਰੇਆਮ ਧੱਜ਼ੀਆਂ ਉਡਾਉਂਦੇ ਹੋਏ ਬੀਤੀ ਰਾਤ ਲੁਟੇਰਿਆਂ ਨੇ ਜਲੰਧਰ-ਫਗਵਾੜਾ ਹਾਈਵੇ ਨੇੜੇ ਸਥਿਤ ਬਾਠ ਕੈਸਲ 'ਚ ਚੱਲ ਰਹੇ ਇਕ ਵਿਆਹ ...

ਪੂਰੀ ਖ਼ਬਰ »

ਸਫ਼ਾਰੀ ਗੱਡੀ 'ਚ ਸਵਾਰ 3 ਨੌਜਵਾਨਾਂ ਤੋਂ ਦੇਸੀ ਪਿਸਤੌਲ ਅਤੇ 19 ਜ਼ਿੰਦਾ ਰੌਾਦ ਬਰਾਮਦ, ਗਿ੍ਫ਼ਤਾਰ

ਜਲੰਧਰ, 25 ਜਨਵਰੀ (ਐੱਮ.ਐੱਸ. ਲੋਹੀਆ) - ਥਾਣਾ ਲੋਹੀਆਂ ਦੀ ਪੁਲਿਸ ਨੇ ਕੀਤੀ ਕਾਰਵਾਈ ਦੌਰਾਨ ਇਕ ਸਫ਼ਾਰੀ ਗੱਡੀ 'ਚ ਸਵਾਰ 3 ਨੌਜਵਾਨਾਂ ਦੀ ਜਾਂਚ ਦੌਰਾਨ ਇਕ 7.65 ਐਮ.ਐਮ. ਦੀ ਦੇਸੀ ਪਿਸਤੌਲ ਅਤੇ 19 ਰੌਾਦ ਜ਼ਿੰਦਾ ਬਰਾਮਦ ਕਰ ਕੇ ਉਨ੍ਹਾਂ ਨੌਜਵਾਨਾਂ ਨੂੰ ਗਿ੍ਫ਼ਤਾਰ ਕਰ ਲਿਆ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ

ਜਲੰਧਰ 25 ਜਨਵਰੀ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਜ਼ਿਲ੍ਹਾ ਪੱਧਰ 'ਤੇ ਮਨਾਏ ਜਾ ਰਹੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ | ਸ੍ਰੀ ਸ਼ਰਮਾ ਜਿਨਾਂ ...

ਪੂਰੀ ਖ਼ਬਰ »

ਨਵੇਂ ਟਾਇਰ ਪਵਾਉਣ ਉਪਰੰਤ ਬਿਨਾਂ ਪੈਸੇ ਦਿੱਤੇ ਕਾਰ ਲੈ ਕੇ ਫਰਾਰ ਹੋਏ ਨੌਸਰਬਾਜ਼

ਜਲੰਧਰ, 25 ਜਨਵਰੀ (ਐੱਮ.ਐੱਸ. ਲੋਹੀਆ) - ਨਹਿਰੂ ਗਾਰਡਨ ਰੋਡ 'ਤੇ ਟਾਇਰਾਂ ਦੀ ਇਕ ਦੁਕਾਨ ਤੋਂ ਆਪਣੀ ਕਾਰ ਦੇ ਨਵੇਂ ਟਾਇਰ ਪਵਾ ਕੇ ਨੌਸਰਬਾਜ਼ ਕਾਰ ਲੈ ਕੇ ਫਰਾਰ ਹੋ ਗਏ | ਦੁਕਾਨ ਮਾਲਕ ਪਾਰੁਲ ਵੋਹਰਾ ਵਾਸੀ ਕਮਲ ਵਿਹਾਰ ਨੇ ਜਾਣਕਾਰੀ ਦਿੱਤੀ ਕਿ ਉਸ ਦੀ ਦੁਕਾਨ 'ਤੇ ਇਕ ...

ਪੂਰੀ ਖ਼ਬਰ »

ਰਿੰਕੂ ਤੇ ਭਾਟੀਆ ਵਲੋਂ ਟਿਊਬਵੈੱਲ ਦੇ ਕੰਮ ਦਾ ਉਦਘਾਟਨ

ਜਲੰਧਰ, 25 ਜਨਵਰੀ (ਸ਼ਿਵ)-ਸ਼ਾਸਤਰੀ ਨਗਰ ਵਾਰਡ ਨੰਬਰ 45 ਵਿਚ ਵਿਧਾਇਕ ਸੁਸ਼ੀਲ ਰਿੰਕੂ, ਕੌਾਸਲਰ ਜਸਪਾਲ ਕੌਰ ਭਾਟੀਆ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਸਾਂਝੇ ਤੌਰ 'ਤੇ 18 ਲੱਖ ਦੀ ਲਾਗਤ ਨਾਲ ਲੱਗਣ ਜਾ ਰਹੇ ਟਿਊਬਵੈੱਲ ਦੇ ਕੰਮ ਤੋਂ ਇਲਾਵਾ ...

ਪੂਰੀ ਖ਼ਬਰ »

ਅਕਾਲੀ ਦਲ (ਅ) ਤੇ ਦਲ ਖ਼ਾਲਸਾ ਵਲੋਂ ਬੰਦ ਦੀ ਥਾਂ ਰੋਸ ਮਾਰਚ

ਜਲੰਧਰ, 25 ਜਨਵਰੀ (ਮੇਜਰ ਸਿੰਘ)-ਅਕਾਲੀ ਦਲ (ਅ) ਤੇ ਦਲ ਖ਼ਾਲਸਾ ਵਲੋਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪੰਜਾਬ ਬੰਦ ਦੇ ਦਿੱਤੇ ਸੱਦੇ ਉੱਪਰ ਸ਼ਹਿਰ ਵਿਚ ਕਿਧਰੇ ਵੀ ਕੋਈ ਅਸਰ ਨਹੀਂ ਦੇਖਿਆ ਗਿਆ ਪਰ ਦੋਵਾਂ ਪਾਰਟੀਆਂ ਦੇ 3 ਕੁ ਦਰਜਨ ਦੇ ਕਰੀਬ ਆਗੂ ਗੁਰਦੁਆਰਾ ਮਿਸ਼ਨ ...

ਪੂਰੀ ਖ਼ਬਰ »

ਕਿਸੇ ਵੀ ਆਰਕੀਟੈਕਟ ਕੋਲੋਂ ਫੈਕਟਰੀਆਂ ਦਾ ਨਕਸ਼ਾ ਬਣਵਾ ਸਕਣਗੇ ਸਨਅਤਕਾਰ

ਜਲੰਧਰ, 25 ਜਨਵਰੀ (ਸ਼ਿਵ)-ਪੰਜਾਬ ਸਰਕਾਰ ਨੇ ਸਨਅਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ ਕਿ ਉਹ ਹੁਣ ਵਿਭਾਗ ਕੋਲ ਮਨਜ਼ੂਰ ਆਰਕੀਟੈਕਟ ਦੀ ਜਗਾ ਕਿਸੇ ਵੀ ਆਰਕੀਟੈਕਟ ਕੋਲ ਫ਼ੈਕਟਰੀਆਂ ਦਾ ਨਕਸ਼ਾ ਬਣਵਾ ਸਕਣਗੇ ਕਿਉਂਕਿ ਸਨਅਤਕਾਰਾਂ ਨੇ ਅੱਜ ਵਧੀਕ ਪ੍ਰਮੁੱਖ ਸਕੱਤਰ ...

ਪੂਰੀ ਖ਼ਬਰ »

ਅਟਾਰੀ ਬਾਜ਼ਾਰ ਦੀਆਂ 36 ਦੁਕਾਨਾਂ ਦਾ ਮਾਮਲਾ ਵੀ ਹਾਈਕੋਰਟ ਪੁੱਜਾ

ਸ਼ਿਵ ਸ਼ਰਮਾ ਜਲੰਧਰ, 25 ਜਨਵਰੀ - ਅਟਾਰੀ ਬਾਜ਼ਾਰ ਦੇ ਤੰਗ ਇਲਾਕੇ ਵਿਚ ਬਣ ਰਹੀਆਂ 36 ਨਾਜਾਇਜ਼ ਦੁਕਾਨਾਂ ਦਾ ਮਾਮਲਾ ਹਾਈਕੋਰਟ ਵਿਚ ਪੁੱਜ ਗਿਆ ਹੈ ਕਿਉਂਕਿ ਆਰ.ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਦੀ ਜਿਸ 448 ਨਾਜਾਇਜ਼ ਇਮਾਰਤਾਂ ਦੀ ਪਟੀਸ਼ਨ ਦਾ ਕੇਸ ਹਾਈਕੋਰਟ ਵਿਚ ...

ਪੂਰੀ ਖ਼ਬਰ »

ਉੱਤਰ ਰੇਲਵੇ ਦੇ ਜਨਰਲ ਮੈਨੇਜਰ ਟੀ.ਪੀ. ਸਿੰਘ ਵਲੋਂ ਜੰਗ-ਏ-ਆਜ਼ਾਦੀ ਦਾ ਦੌਰਾ

ਜਲੰਧਰ, 25 ਜਨਵਰੀ (ਹਰਵਿੰਦਰ ਸਿੰਘ ਫੁੱਲ)-ਉੱਤਰ ਰੇਲਵੇਂ ਇੰਡੀਆ ਦੇ ਜਨਰਲ ਮੈਨੇਜਰ ਟੀ.ਪੀ. ਸਿੰਘ ਸਮੇਤ ਰਾਜੇਸ਼ ਅਗਰਵਾਲ ਡਵੀਜਨਲ ਮੈਨਜਰ ਫਿਰੋਜਪੁਰ, ਰਮਨੀਕ ਸਿੰਘ ਵਧੀਕ ਡਵੀਜਨਲ ਮੈਨੇਜਰ ਜੰਮੂ, ਜਸਵੰਤ ਸਿੰਘ, ਦੀਪਕ ਜੌਸਫ ਕਮਰਸ਼ੀਅਲ ਇੰਸਪੈਕਟਰ, ਮਨਮੋਹਨ ਸਿੰਘ ...

ਪੂਰੀ ਖ਼ਬਰ »

ਲੁਬਾਣਾ ਟਰੱਸਟ ਵਲੋਂ ਲੋੜਵੰਦ ਪਰਿਵਾਰਾਂ ਨੂੰ ਕੰਬਲ ਭੇਟ

ਜਲੰਧਰ, 25 ਜਨਵਰੀ (ਜਸਪਾਲ ਸਿੰਘ)-ਬਾਬਾ ਮੱਖਣ ਸ਼ਾਹ ਲੁਬਾਣਾ ਟਰੱਸਟ ਵਲੋਂ ਆਪਣੀਆਂ ਸਮਾਜਿਕ ਸਰਗਰਮੀਆਂ ਨੂੰ ਜਾਰੀ ਰੱਖਦੇ ਹੋਏ ਲੋੜਵੰਦ ਪਰਿਵਾਰਾਂ ਨੂੰ ਕੜਾਕੇ ਦੀ ਸਰਦੀ ਤੋਂ ਬਚਾਉਣ ਲਈ ਕੰਬਲ ਭੇਟ ਕੀਤੇ ਗਏ | ਟਰੱਸਟ ਦੇ ਪ੍ਰਧਾਨ ਭਗਵਾਨ ਸਿੰਘ ਲੁਬਾਣਾ ਨੇ ਦੱਸਿਆ ...

ਪੂਰੀ ਖ਼ਬਰ »

ਮੱਕੀ 'ਤੇ ਹਮਲੇ ਵਾਲੇ ਕੀੜੇ ਬਾਰੇ ਕਿਸਾਨਾਂ ਨੂੰ ਕੀਤਾ ਜਾਗਰੂਕ

ਜਲੰਧਰ, 25 ਜਨਵਰੀ (ਮੇਜਰ ਸਿੰਘ)-ਪੰਜਾਬ ਦੀ ਖੇਤੀਬਾੜੀ ਵਿਚ ਹਮਲਾ ਕਰਨ ਵਾਲੇ ਵੱਖ-ਵੱਖ ਕੀੜਿਆਂ-ਮਕੌੜਿਆਂ ਦੀ ਸੂਚੀ ਵਿਚ ਇਕ ਨਵਾਂ ਫਾਲ ਆਰਮੀ ਵਰਮ ਨਾਂਅ ਦਾ ਕੀੜਾ ਮੱਕੀ, ਚਾਰਾ ਆਦਿ ਵਰਗੀਆਂ ਫਸਲਾਂ 'ਤੇ ਨਜ਼ਰ ਆ ਰਿਹਾ ਹੈ | ਇਸ ਕੀੜੇ ਬਾਰੇ ਮੁਕੰਮਲ ਜਾਣਕਾਰੀ ...

ਪੂਰੀ ਖ਼ਬਰ »

ਦਯਾਨੰਦ ਆਯੁਰਵੈਦਿਕ ਕਾਲਜ 'ਚ ਆਯੁਰ ਪ੍ਰਕਿਰਤੀ 'ਤੇ 3 ਦਿਨਾ ਵਰਕਸ਼ਾਪ ਸ਼ੁਰੂ

ਜਲੰਧਰ, 25 ਜਨਵਰੀ (ਐੱਮ.ਐੱਸ. ਲੋਹੀਆ) - ਦਯਾਨੰਦ ਆਯੂਰਵੈਦਿਕ ਕਾਲਜ 'ਚ ਆਯੂਰ ਪ੍ਰਕਿਰਤੀ 'ਤੇ 3 ਦਿਨਾਂ ਵਰਕਸ਼ਾਪ ਕਰਵਾਈ ਜਾ ਰਹੀ ਹੈ | ਇਹ ਵਰਕਸ਼ਾਪ 25 ਤੋਂ 27 ਜਨਵਰੀ ਤੱਕ ਚੱਲੇਗੀ | ਕੇਂਦਰੀ ਆਯੂਰਵੈਦ ਵਿਗਿਆਨ ਅਨੂੰਸੰਧਾਨ ਪਰੀਸ਼ਦ, ਦਿੱਲੀ 'ਚ ਸ਼ੋਧ ਡਾਇਰੈਕਟਰ ਜਨਰਲ ...

ਪੂਰੀ ਖ਼ਬਰ »

ਸੂਰਵੀਰ ਸੇਵਕ ਦਲ ਵਲੋਂ ਪਿ੍ਥਵੀ ਨਗਰ ਵਿਖੇ ਕੀਰਤਨ ਸਮਾਗਮ 28 ਨੂੰ

ਚੁਗਿੱਟੀ/ਜੰਡੂਸਿੰਘਾ, 25 ਜਨਵਰੀ (ਨਰਿੰਦਰ ਲਾਗੂ)-ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਿਤ 33ਵਾਂ ਕੀਰਤਨ ਸਮਾਗਮ ਸੂਰਵੀਰ ਸੇਵਕ ਦਲ ਜਲੰਧਰ ਵਲੋਂ 28 ਜਨਵਰੀ ਨੂੰ ਮੁਹੱਲਾ ਪਿ੍ਥਵੀ ਨਗਰ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਸਮਰਾਏ ਦੀ ਨਵੀਂ ਪਹਿਲ, ਕੰਮਾਂ 'ਚ ਸਹਿਯੋਗ ਲਈ ਮਾਰਸ਼ਲ ਨਿਯੁਕਤ

ਜਲੰਧਰ, 25 ਜਨਵਰੀ (ਸ਼ਿਵ)-ਆਪਣੇ ਵਾਰਡ 'ਚ ਹਰ ਵਾਰ ਨਵੇਂ ਤਰੀਕੇ ਨਾਲ ਕੰਮ ਕਰਵਾਉਣ ਵਿਚ ਮੋਹਰੀ ਰਹੇ ਜਗਦੀਸ਼ ਸਮਰਾਏ ਨੇ ਵਿਕਾਸ ਦੇ ਕੰਮ ਕਰਵਾਉਣ ਲਈ ਸਹਿਯੋਗ ਵਾਸਤੇ ਮਾਰਸ਼ਲ ਨਿਯੁਕਤ ਕਰਵਾਏ ਹਨ | ਸ੍ਰੀ ਸਮਰਾਏ ਨੇ ਆਪਣੇ ਵਾਰਡ 'ਚ ਮਾਰਸ਼ਲ ਲਗਾਏ ਜਾਣ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਪਣੇ ਵਾਰਡ ਦੇ ਲੜਕੇ ਲੜਕੀਆਂ ਨੂੰ ਮਾਰਸ਼ਲ ਲਗਾਇਆ ਗਿਆ ਹੈ ਜਿਹੜੇ ਕਿ ਵਾਰਡ 'ਚ ਸਫ਼ਾਈ, ਸੀਵਰੇਜ, ਸਟਰੀਟ ਲਾਈਟਾਂ ਦੇ ਮਸਲੇ ਹੱਲ ਕਰਵਾਉਣ ਤੋਂ ਇਲਾਵਾ ਅਲੱਗ-ਅਲੱਗ ਸਕੀਮਾਂ ਲਈ ਫਾਰਮ ਭਰਨ ਵਾਸਤੇ ਲੋਕਾਂ ਦੀ ਮਦਦ ਕਰਨਗੇ | ਸ੍ਰੀ ਸਮਰਾਏ ਨੇ ਕਿਹਾ ਕਿ ਉਨਾਂ ਦਾ ਯਤਨ ਰਿਹਾ ਹੈ ਕਿ ਹਰ ਸਮੱਸਿਆ ਪਹਿਲ ਦੇ ਤੌਰ 'ਤੇ ਹੱਲ ਹੋਵੇ | ਇਸ ਮੌਕੇ ਸ੍ਰੀਮਤੀ ਆਸ਼ਾ ਸਮਰਾਏ, ਰਾਣੀ ਕੌਾਡਲ ਪ੍ਰਧਾਨ ਨਿਊ ਰਤਨ ਨਗਰ, ਕਿਰਨ ਬਹਿਲ, ਪਵਨ ਕੁਮਾਰ, ਪਰਮਿੰਦਰ ਸਿੰਘ, ਪ੍ਰਵੀਨ ਕੌਰ, ਗੁਰਵਿੰਦਰ ਸਿੰਘ, ਚੰਦੂ ਯਾਦਵ, ਚੰਦਰ ਬਹਾਦਰ, ਸ਼ਰਮੀਲਾ, ਕਮਲਾ, ਸ਼ੋਭਾ, ਪਲਕ, ਸੁਨੀਤਾ, ਪੂਜਾ, ਗੀਤਾ ਰਾਣੀ, ਸਰਿਤਾ, ਅਸ਼ੋਕ ਕੁਮਾਰ, ਵਿਕੀ, ਸਮੀਰ, ਨਿਤਿਨ, ਬਲਵਿੰਦਰ ਕੁਮਾਰ, ਸੰਨ੍ਹੀ ਬੱਬਰ, ਗੁਲਾਬ, ਚੰਦਰ ਬਹਾਦਰ ਤੇ ਹੋਰ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਰੰਧਾਵਾ ਵਲੋਂ ਸ਼ਹਿਰੀਆਂ ਨੂੰ 100 ਕਰੋੜ ਦਾ ਤੋਹਫ਼ਾ-ਚਾਰੇ ਹਲਕਿਆਂ 'ਚ ਰੱਖੇ ਵਿਕਾਸ ਕੰਮਾਂ ਦੇ ਨੀਂਹ ਪੱਥਰ

ਸ਼ਿਵ ਸ਼ਰਮਾ ਜਲੰਧਰ 25 ਜਨਵਰੀ-ਗਣਤੰਤਰ ਦਿਵਸ ਮੌਕੇ ਲੋਕਾਂ ਨੂੰ ਤੋਹਫ਼ਾ ਦਿੰਦਿਆਂ ਸਹਿਕਾਰਤਾ ਤੇ ਜੇਲ੍ਹਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਵਿਧਾਨਸਭਾ ਹਲਕਾ ਜਲੰਧਰ ਕੇਂਦਰੀ, ਜਲੰਧਰ ਕੈਂਟ ,ਜਲੰਧਰ ਪੱਛਮੀ ਅਤੇ ਜਲੰਧਰ ਉੱਤਰੀ ਵਿਖੇ 100 ਕਰੋੜ ਦੇ ...

ਪੂਰੀ ਖ਼ਬਰ »

ਵਪਾਰੀਆਂ ਨੇ ਸੜਕਾਂ ਦੇ ਕੰਮ ਦੇ ਸੋਸ਼ਲ ਆਡਿਟ ਦੀ ਕੀਤੀ ਮੰਗ

ਜਲੰਧਰ 25 ਜਨਵਰੀ (ਸ਼ਿਵ ਸ਼ਰਮਾ)- ਜਲੰਧਰ, ਕਰੋੜਾਂ ਰੁਪਏ ਦੀਆਂ ਬਣਨ ਜਾ ਰਹੀਆਂ ਸੜਕਾਂ 'ਤੇ ਹੋਰ ਪ੍ਰਾਜੈਕਟਾਂ ਦੇ ਸ਼ੁਰੂ ਹੋਣ ਮੌਕੇ ਫਗਵਾੜਾ ਗੇਟ ਇਲੈਕਟੋ੍ਰਨਿਕ ਕਾਰੋਬਾਰੀਆਂ ਨੇ ਇਕ ਬੈਠਕ ਸੱਦ ਕੇ ਮੰਗ ਕੀਤੀ ਕਿ ਚੰਗੀ ਕੁਆਲਿਟੀ ਦੀਆਂ ਸੜਕਾਂ ਤੇ ਹੋਰ ਕੰਮ ...

ਪੂਰੀ ਖ਼ਬਰ »

ਟੇਸਟੀ-ਟੇਸਟੀ ਫੂਡ ਕਾਰਨਰ ਦਾ ਤਜਿੰਦਰ ਸਿੰਘ ਬਿੱਟੂ ਵਲੋਂ ਉਦਘਾਟਨ

ਜਲੰਧਰ, 25 ਜਨਵਰੀ (ਹਰਵਿੰਦਰ ਸਿੰਘ ਫੁੱਲ)-ਚੰਗੇ ਲਜੀਜ ਅਤੇ ਜਾਇਕੇਦਾਰ ਖਾਣਾ ਖਾਣ ਵਾਲਿਆਂ ਲਈ ਇਕ ਚੰਗੀ ਖਬਰ ਹੈ ਕਿ ਵਧੀਆ ਤੇ ਸਵਾਦ ਖਾਣੇ ਦੇ ਸ਼ੌਕੀਨਾਂ ਲਈ ਜਲੰਧਰ ਦੇ ਨਾਮਦੇਵ ਚੌਾਕ ਨੇੜੇ ਗੁਜਰਾਤ ਪੈਲੇਸ ਵਿਖੇ ਟੇਸਟੀ-ਟੇਸਟੀ ਫੂਡ ਕਾਰਨਰ ਖੁਲਿਆ ਹੈ | ਜਿਸ ਦਾ ...

ਪੂਰੀ ਖ਼ਬਰ »

ਸੈਰ ਕਰ ਰਹੇ ਵਿਅਕਤੀ ਨੂੰ ਗੱਲਾਂ 'ਚ ਲਗਾ ਕੇ ਸੋਨੇ ਦੇ ਗਹਿਣੇ ਲੈ ਗਏ ਨੌਸਰਬਾਜ਼

ਜਲੰਧਰ, 25 ਜਨਵਰੀ (ਐੱਮ.ਐੱਸ. ਲੋਹੀਆ) - ਹਾਊਸਿੰਗ ਬੋਰਡ ਕਾਲੋਨੀ ਦੇ ਰਹਿਣ ਵਾਲੇ ਨਰਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਨੂੰ ਗੱਲਾਂ 'ਚ ਲਗਾ ਕੇ ਚਾਰ ਵਿਅਕਤੀ ਸੋਨੇ ਦੀਆਂ 2 ਮੁੰਦਰੀਆਂ ਅਤੇ ਇਕ ਚੇਨੀ ਲੈ ਕੇ ਫਰਾਰ ਹੋ ਗਏ | ਨਰਿੰਦਰ ਸਿੰਘ ਨੇ ਥਾਣਾ ਡਵੀਜ਼ਨ ਨੰਬਰ 7 ਦੀ ...

ਪੂਰੀ ਖ਼ਬਰ »

ਰੁੜਕਾ ਕਲਾਂ ਦੀ ਸਰਪੰਚ ਕੁਲਵਿੰਦਰ ਕੌਰ ਕੋਲਧਾਰ ਦਾ ਗਣਤੰਤਰ ਦਿਵਸ 'ਤੇ ਵਿਸ਼ੇਸ਼ ਸਨਮਾਨ ਅੱਜ

ਜਲੰਧਰ, 25 ਜਨਵਰੀ (ਸਾਬੀ)-ਪਿੰਡ ਰੁੜਕਾ ਕਲਾਂ ਦੀ ਸਰਪੰਚ ਕੁਲਵਿੰਦਰ ਕੌਰ ਕੋਲਧਾਰ ਤੇ ਸਮੂਹ ਗ੍ਰਾਮ ਪੰਚਾਇਤ ਨੇ ਪਿਛਲੇ ਇਕ ਸਾਲ ਵਿਚ ਪਿੰਡ ਦੇ ਸਰਵਪੱਖੀ ਵਿਕਾਸ ਅਤੇ ਪੁਨਰ-ਨਿਰਮਾਣ 'ਚ ਵਿਸ਼ੇਸ਼ ਯੋਗਦਾਨ ਪਾਇਆ ਹੈ | ਇਨ੍ਹਾਂ ਨੇ ਆਪਣੀ ਨੇਕ ਕਮਾਈ 'ਚੋਂ 10,00000 ਰੁਪਏ ਦੀ ...

ਪੂਰੀ ਖ਼ਬਰ »

ਔਰਤ ਨੂੰ ਹਿਪਨੋਟਾਈਜ਼ ਕਰਕੇ ਉਸ ਦੇ ਗਹਿਣੇ ਲੈ ਕੇ ਔਰਤ ਸਮੇਤ 3 ਠੱਗ ਫ਼ਰਾਰ

ਨਕੋਦਰ, 25 ਜਨਵਰੀ (ਗੁਰਵਿੰਦਰ ਸਿੰਘ)-ਧਾਰਮਿਕ ਸਥਾਨ 'ਤੇ ਮੱਥਾ ਟੇੇਕਣ ਆਈ ਇਕ ਔਰਤ ਨੂੰ ਹਿਪਨੋਟਾਈਜ਼ ਕਰਕੇ ਗੱਲਾਂ 'ਚ ਲਗਾ ਕੇ ਉਸ ਦੇ ਸੋਨੇ ਨੂੰ ਦੁੱਗਣਾ ਕਰਨ ਦਾ ਲਾਲਚ ਦੇ ਕੇ ਇਕ ਮਹਿਲਾ ਸਮੇਤ 3 ਠੱਗ ਮਹਿਲਾ ਦੀਆਂ ਸੋਨੇ ਦੀਆਂ 3 ਮੁੰਦਰੀਆਂ ਤੇ ਇਕ ਕੜ੍ਹਾ ਲੈ ਕੇ ...

ਪੂਰੀ ਖ਼ਬਰ »

ਪੁਲਿਸ ਕੋਲੋਂ ਹੱਥ ਛੁਡਾ ਕੇ ਭੱਜਿਆ ਦੋਸ਼ੀ, ਕਾਬੂ

ਜਲੰਧਰ, 25 ਨਵੰਬਰ (ਸ਼ੈਲੀ)-ਥਾਣਾ ਲੋਹੀਆਂ ਦੀ ਪੁਲਿਸ ਦੇ ਏ.ੇਐਸ.ਆਈ. ਮੋਹਨ ਸਿੰਘ ਵਲੋਂ ਏ.ਐਸ.ਆਈ. ਲਖਵੀਰ ਸਿੰਘ ਵਲੋਂ ਸੁਲਤਾਨ ਪੁਰ ਚੌਾਕ ਲੋਹੀਆਂ ਵਿਖੇ ਕੀਤੀ ਨਾਕਾਬੰਦੀ ਦੌਰਾਨ 20 ਗਰਾਮ ਹੈਰੋਇਨ ਸਮੇਤ ਇਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਸੀ, ਜਿਸ ਦੀ ਪਹਿਚਾਣ ...

ਪੂਰੀ ਖ਼ਬਰ »

2 ਸਾਲਾਂ ਤੋਂ ਲਟਕਦੀਆਂ ਸਮੱਸਿਆਵਾਂ ਹੱਲ ਕਰਵਾਉਣ ਮੇਅਰ - ਵਿਰੋਧੀ ਧਿਰ

ਜਲੰਧਰ, 25 ਜਨਵਰੀ (ਸ਼ਿਵ)-ਨਿਗਮ ਹਾਊਸ ਵਿਚ ਵਿਰੋਧੀ ਧਿਰ ਦੇ ਉਪ ਆਗੂ ਸੁਸ਼ੀਲ ਸ਼ਰਮਾ ਤੇ ਹੋਰ ਆਗੂਆਂ ਨੇ ਮੇਅਰ ਜਗਦੀਸ਼ ਰਾਜਾ ਵਲੋਂ ਦੋ ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ ਕੌਾਸਲਰਾਂ ਵਲੋਂ ਮੰਗੇ ਗਏ ਸੁਝਾਅ ਬਾਰੇ ਕਿਹਾ ਹੈ ਕਿ ਜੇਕਰ ਮੇਅਰ ਦੋ ਸਾਲਾਂ ਤੋਂ ਸਟਰੀਟ ...

ਪੂਰੀ ਖ਼ਬਰ »

ਐਡਵਾਇਜ਼ਰੀ ਕਮੇਟੀ ਵਲੋਂ 'ਰੂਡਸੈੱਟ' ਸੰਸਥਾ ਦੀ ਕਾਰਗੁਜ਼ਾਰੀ ਦਾ ਜਾਇਜ਼ਾ

ਜਲੰਧਰ, 25 ਜਨਵਰੀ (ਹਰਵਿੰਦਰ ਸਿੰਘ ਫੁੱਲ)- ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਦੌਰਾਨ ਅੱਜ ਪੇਂਡੂ ਵਿਕਾਸ ਅਤੇ ਸਵੈ-ਰੁਜ਼ਗਾਰ ਟਰੇਨਿੰਗ (ਰੂਡਸੇਟ) ਸੰਸਥਾ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਗਿਆ | ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੁਲਵੰਤ ਸਿੰਘ ...

ਪੂਰੀ ਖ਼ਬਰ »

ਸੀ.ਟੀ. ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ ਲੀਗ 'ਚ ਜਿੱਤੇ ਤਗਮੇ

ਜਲੰਧਰ, 25 ਜਨਵਰੀ (ਸਾਬੀ)- ਸੀ.ਟੀ. ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਪ੍ਰੋ ਪੰਜਾਬ ਕਰਾਟੇ ਲੀਗ ਵਿਚੋਂ 3 ਸੋਨ ਤੇ 2 ਚਾਂਦੀ ਦੇ ਤਗਮੇ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ | ਚੈਂਪੀਅਨਸ਼ਿਪ ਵਿਚ ਜਸ਼ਨਪ੍ਰੀਤ ਸਿੰਘ ਸੈਣੀ, ਗੁਰਵੀਰ ਸਿੰਘ, ਅਧਵੇ ਨਈਅਰ ਤੇ ਅੰਗਦ ਲੱਖਾ ਨੇ ...

ਪੂਰੀ ਖ਼ਬਰ »

ਪੰਜਾਬ ਪ੍ਰੈੱਸ ਕਲੱਬ ਦੇ ਬਾਨੀ ਆਰ.ਐਨ. ਸਿੰਘ ਦੀ ਬਰਸੀ ਮਨਾਈ

ਜਲੰਧਰ, 25 ਜਨਵਰੀ (ਹਰਵਿੰਦਰ ਸਿੰਘ ਫੁੱਲ)-ਪੰਜਾਬ ਪ੍ਰੈਸ ਕਲੱਬ ਦੇ ਬਾਨੀ ਅਤੇ 'ਅਜੀਤ' ਦੇ ਫੋਟੋ ਜਰਨਲਿਸਟ ਆਰ.ਐਨ. ਸਿੰਘ ਦੀ ਬਰਸੀ ਪੰਜਾਬ ਪ੍ਰੈਸ ਕਲੱਬ ਵਿਖੇ ਪੱਤਰਕਾਰ ਭਾਈਚਾਰੇ ਵਲੋਂ ਬੜੀ ਸ਼ਰਧਾ ਨਾਲ ਮਨਾਈ ਗਈ | ਇਸ ਮੌਕੇ ਸ੍ਰੀ ਸਿੰਘ ਨੂੰ ਸ੍ਰਰਧਾਜਲੀ ਭੇਟ ਕਰਦੇ ...

ਪੂਰੀ ਖ਼ਬਰ »

ਗੁਰੂ ਰਵਿਦਾਸ ਮੰਦਰ ਸ਼ਾਸਤਰੀ ਨਗਰ ਚੌਕ ਮਾਤਾ ਕਲਸਾਂ ਦੇ ਨਾਂਅ ਨੂੰ ਸਮਰਪਿਤ

ਜਲੰਧਰ, 25 ਜਨਵਰੀ (ਸ਼ਿਵ)- ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ 120 ਫੁੱਟੀ ਰੋਡ ਦੇ ਸ਼ਾਸਤਰੀ ਨਗਰ ਗੁਰੂ ਰਵਿਦਾਸ ਮੰਦਰ ਦੇ ਚੌਕ ਨੂੰ ਮਾਤਾ ਕਲਸਾਂ ਦੇ ਨਾਂਅ 'ਤੇ ਸਮਰਪਿਤ ਕੀਤਾ ਹੈ ਜਿਸ ਦੀ ਕਈ ਸਾਲਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX