ਤਾਜਾ ਖ਼ਬਰਾਂ


ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਟੋਰਾਂਟੋ ਵਿਚ ਭਗਵਦ ਗੀਤਾ ਪਾਰਕ ਦੀ ਭੰਨਤੋੜ ਨੂੰ "ਨਫ਼ਰਤ ਅਪਰਾਧ" ਕਰਾਰ ਦਿੱਤਾ, ਜਾਂਚ ਦੀ ਕੀਤੀ ਮੰਗ
. . .  1 day ago
ਭਾਰਤ ਨੇ ਦੂਜੇ ਟੀ-20 ਚ 16 ਦੌੜਾਂ ਨਾਲ ਹਰਾਇਆ ਦੱਖਣੀ ਅਫ਼ਰੀਕਾ
. . .  1 day ago
ਭਾਰਤ, ਨਿਊਜ਼ੀਲੈਂਡ ਨੇਵੀ ਨੇ ਵ੍ਹਾਈਟ ਸ਼ਿਪਿੰਗ ਇਨਫਰਮੇਸ਼ਨ ਐਕਸਚੇਂਜ ਸਮਝੌਤੇ 'ਤੇ ਕੀਤੇ ਹਸਤਾਖ਼ਰ
. . .  1 day ago
ਗਾਇਕ ਜੀ ਖ਼ਾਨ ਵਲੋਂ ਮੁਆਫ਼ੀ ਮੰਗਣ ਸਮੇਂ ਦੋ ਧੜਿਆਂ ਵਿਚਾਲੇ ਜ਼ਬਰਦਸਤ ਲੜਾਈ ਕਾਰਨ ਸਥਿਤੀ ਤਣਾਅਪੂਰਨ ਬਣੀ
. . .  1 day ago
ਲੁਧਿਆਣਾ ,2 ਅਕਤੂਬਰ (ਪਰਮਿੰਦਰ ਸਿੰਘ ਆਹੂਜਾ ) -ਸਥਾਨਕ ਸੰਗਲਾ ਸ਼ਿਵਾਲਾ ਮੰਦਿਰ ਵਿਚ ਅੱਜ ਦੇਰ ਸ਼ਾਮ ਗਾਇਕ ਜੀ ਖ਼ਾਨ ਵਲੋਂ ਮੁਆਫ਼ੀ ਮੰਗਣ ਸਮੇਂ ਹਿੰਦੂ ...
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20 - ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
3- ਜੰਮੂ ਅਤੇ ਕਸ਼ਮੀਰ : ਪੁਲਵਾਮਾ ਵਿਚ ਐਸ.ਪੀ.ਓ. ਜਾਵੇਦ ਅਹਿਮਦ ਡਾਰ ਨੂੰ ਅੰਤਿਮ ਸ਼ਰਧਾਂਜਲੀ ਭੇਟ
. . .  1 day ago
ਦਿੱਲੀ : ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ -ਅਦਾਕਾਰਾ ਕੰਗਨਾ ਰਣੌਤ
. . .  1 day ago
3 ਅਕਤੂਬਰ ਨੂੰਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦਾ 17 ਜਗ੍ਹਾ ਰੇਲ ਚੱਕਾ ਜਾਮ
. . .  1 day ago
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- 5 ਓਵਰਾਂ ਬਾਅਦ ਭਾਰਤ 49/0
. . .  1 day ago
ਮੁੰਬਈ, 2 ਅਕਤੂਬਰ-ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- 5 ਓਵਰਾਂ ਬਾਅਦ ਭਾਰਤ 49/0
ਤਿੰਨ ਮੋਟਰਸਾਈਕਲ ਸਵਾਰਾਂ ਨੇ ਮੈਡੀਕੋਜ ਦੀ ਦੁਕਾਨ ਤੋਂ ਲੈਪਟੋਪ, ਮੋਬਾਈਲ ਤੇ ਨਗਦੀ ਲੁੱਟੀ
. . .  1 day ago
ਜੈਤੋ, 2 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਤਿੰਨ ਮੋਟਰਸਾਈਕਲ ਸਵਾਰਾਂ ਵਲੋਂ ਰਾਮਦਾਸ ਮੈਡੀਕੋਜ ਦੀ ਦੁਕਾਨ ਤੋਂ ਇਕ ਲੈਪਟੋਪ, ਮੋਬਾਈਲ ਤੇ ਨਗਦੀ ਲੁੱਟ ਕੇ ਲੈ ਜਾਣ ਦਾ ਪਤਾ ਲੱਗਿਆ ਹੈ। ਰਾਮਦਾਸ ਮੈਡੀਕੋਜ...
ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  1 day ago
ਮੁੰਬਈ, 2 ਅਕਤੂਬਰ-ਭਾਰਤ ਦੱਖਣੀ ਅਫ਼ਰੀਕਾ ਦੂਸਰਾ ਟੀ-20- ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
ਸਾਕਾ ਪੰਜਾ ਸਾਹਿਬ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਇਆ ਗਿਆ ਸਮਾਗਮ
. . .  1 day ago
ਸ੍ਰੀ ਅਨੰਦਪੁਰ ਸਾਹਿਬ, 2ਅਕਤੂਬਰ (ਨਿੱਕੂਵਾਲ)- ਸਾਕਾ ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੀਵਾਨ ਹਾਲ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ 'ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ...
ਪੰਜਾਬ 'ਚ ਕਰੀਬ 50 ਲੱਖ ਘਰਾਂ ਨੂੰ ਸਤੰਬਰ ਮਹੀਨੇ ਦਾ ਜ਼ੀਰੋ ਬਿਜਲੀ ਬਿੱਲ ਆਇਆ: ਭਗਵੰਤ ਮਾਨ
. . .  1 day ago
ਅਹਿਮਦਾਬਾਦ, 2 ਅਕਤੂਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹੀਂ ਦਿਨੀਂ ਗੁਜਰਾਤ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਕੇਵਲ 6 ਮਹੀਨੇ ਪਹਿਲਾਂ ਸਾਡੀ ਸਰਕਾਰ ਬਣੀ ਅਤੇ ਅਸੀਂ ਆਪਣਾ ਵਾਅਦਾ ਪੂਰਾ...
ਪੋਪ ਫਰਾਂਸਿਸ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਜੰਗ ਖ਼ਤਮ ਕਰਨ ਦੀ ਕੀਤੀ ਅਪੀਲ
. . .  1 day ago
ਨਵੀਂ ਦਿੱਲੀ, ਪੋਪ ਫਰਾਂਸਿਸ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਜੰਗ ਖ਼ਤਮ ਕਰਨ ਦੀ ਅਪੀਲ ਕੀਤੀ ਹੈ।
ਝੋਨੇ ਦੀ ਖ਼ਰੀਦ ਅਤੇ ਢੋਆ-ਢੁਆਈ 'ਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀ ਕੀਤੀ ਜਾਵੇਗੀ: ਗੋਲਡੀ ਕੰਬੋਜ
. . .  1 day ago
ਮੰਡੀ ਘੁਬਾਇਆ, 2 ਅਕਤੂਬਰ (ਅਮਨ ਬਵੇਜਾ)- ਫੋਕਲ ਪੁਆਇੰਟ ਮੰਡੀ ਘੁਬਾਇਆ 'ਚ ਝੋਨੇ ਦੀ ਆਮਦ ਸ਼ੁਰੂ ਹੋਣ ਤੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ ਅਤੇ ਇਸ ਦੌਰਾਨ ਐੱਸ.ਡੀ.ਐੱਮ. ਰਵਿੰਦਰ ਸਿੰਘ ਅਰੋੜਾ...
ਸੀ.ਆਈ.ਏ. ਸਟਾਫ਼ ਮਾਨਸਾ ਦੇ ਇੰਚਾਰਜ ਖ਼ਿਲਾਫ਼ ਮੁਕੱਦਮਾ ਦਰਜ, ਕੀਤਾ ਬਰਖ਼ਾਸਤ
. . .  1 day ago
ਚੰਡੀਗੜ੍ਹ, 2 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਪੁਲਿਸ ਦੀ ਹਿਰਾਸਤ 'ਚੋਂ ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ਦੇ ਮਾਮਲੇ 'ਚ ਡੀ.ਜੀ.ਪੀ. ਗੌਰਵ ਯਾਦਵ ਨੇ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਇਸ ਮਾਮਲੇ 'ਚ ਦੋਸ਼ੀ ਪੁਲਿਸ...
ਜੰਮੂ-ਕਸ਼ਮੀਰ: ਪੁਲਵਾਮਾ 'ਚ ਹੋਇਆ ਅੱਤਵਾਦੀ ਹਮਲਾ, ਇਕ ਪੁਲਿਸ ਕਰਮਚਾਰੀ ਦੀ ਮੌਤ
. . .  1 day ago
ਸ਼੍ਰੀਨਗਰ, 2 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਅਤੇ ਪੁਲਿਸ ਦੀ ਸਾਂਝੀ ਪਾਰਟੀ 'ਤੇ ਗੋਲੀਬਾਰੀ ਕੀਤੀ, ਜਿਸ 'ਚ ਇਕ ਪੁਲਿਸ ਜਵਾਨ ਦੀ ਮੌਤ ਹੋ ਗਈ ਜਦਕਿ ਇਕ ਸੀ.ਆਰ.ਪੀ.ਐੱਫ. ਦਾ ਜਵਾਨ...
ਰਿਸ਼ੀ ਵਿਹਾਰ 'ਚ ਹੋਈ ਲੁੱਟ ਖੋਹ ਦੀ ਸੁਲਝੀ ਗੁੱਥੀ, ਘਰ 'ਚ ਕੰਮ ਕਰਦੇ ਤਰਖਾਣ ਨੇ ਹੀ ਕਰਵਾਈ ਸੀ ਲੁੱਟ
. . .  1 day ago
ਅੰਮ੍ਰਿਤਸਰ, 2 ਅਕਤੂਬਰ (ਰੇਸ਼ਮ ਸਿੰਘ)-ਸਥਾਨਕ ਮਜੀਠਾ ਰੋਡ ਦੇ ਇਲਾਕੇ ਰਿਸ਼ੀ ਵਿਹਾਰ ਵਿਖੇ ਲੁੱਟ ਖੋਹ ਦੀ ਗੁੱਥੀ ਸੁਲਝ ਗਈ ਹੈ। ਇਸ ਮਾਮਲੇ 'ਚ ਕੰਮ ਕਰਦੇ ਤਰਖਾਣ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਕੋਲੋਂ ਲੁੱਟ ਦਾ ਮਾਲ...
ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਮੰਤਰੀ ਈ.ਟੀ.ਓ. ਦੇ ਦਫ਼ਤਰ ਦੇ ਬਾਹਰ ਦਿੱਤਾ ਰੋਸ ਧਰਨਾ
. . .  1 day ago
ਜੰਡਿਆਲਾ ਗੁਰੂ, 2 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਅਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ 'ਤੇ ਬਲਾਕ ਤਰਸਿੱਕਾ ਵਲੋਂ ਜਨਰਲ ਸਕੱਤਰ ਦਲਜਿੰਦਰ ਕੌਰ ਉਦੋਨੰਗਲ ਦੀ ਅਗਵਾਈ ਹੇਠ ਆਂਗਣਵਾੜੀ...
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਧਰਮਕੋਟ (ਮੋਗਾ) ਦਾਣਾ ਮੰਡੀ ਦਾ ਕੀਤਾ ਗਿਆ ਦੌਰਾ
. . .  1 day ago
ਮੋਗਾ, 2 ਅਕਤੂਬਰ-ਅੱਜ ਦੁਪਿਹਾਰ ਵੇਲੇ ਕੁਲਦੀਪ ਸਿੰਘ ਧਾਲੀਵਾਲ ਵਲੋਂ ਮੋਗਾ ਜ਼ਿਲ੍ਹੇ ਦੀ ਧਰਮਕੋਟ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ।
ਮੋਟਰਸਾਈਕਲ ਖੋਹ ਕੇ ਭੱਜ ਰਹੇ ਲੁਟੇਰਿਆਂ ਵਲੋਂ ਚਲਾਈ ਗੋਲੀ ਨਾਲ ਇਕ ਜ਼ਖ਼ਮੀ
. . .  1 day ago
ਅਜਨਾਲਾ, 2 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੀ ਦੇਰ ਰਾਤ ਪਿੰਡ ਸਾਰੰਗਦੇਵ ਨੇੜਿਓਂ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਰਹੇ ਲੁਟੇਰਿਆਂ ਵਲੋਂ ਗੋਲੀ ਚਲਾਉਣ ਨਾਲ ਸਰਹੱਦੀ ਪਿੰਡ ਬਲੜਵਾਲ ਆਬਾਦੀ ਹਰਨਾਮ ਸਿੰਘ ਦਾ ਰਹਿਣ...
ਸਾਢੇ ਪੰਜ ਕਿੱਲੋ ਹੈਰੋਇਨ ਸਮੇਤ ਤਸਕਰ ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 2 ਅਕਤੂਬਰ (ਰੇਸ਼ਮ ਸਿੰਘ)- ਪੁਲਿਸ ਵਲੋਂ ਸਾਢੇ ਪੰਜ ਕਿਲੋਗ੍ਰਾਮ ਹੈਰੋਇਨ ਸਮੇਤ ਇਕ ਤਸਕਰ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ। ਐੱਸ.ਟੀ.ਐੱਫ. ਵਲੋਂ ਇਸ ਦਾ ਖ਼ੁਲਾਸਾ ਪ੍ਰੈੱਸ ਕਾਨਫ਼ਰੰਸ...
ਇੰਡੋਨੇਸ਼ੀਆ: ਫੁੱਟਬਾਲ ਸਟੇਡੀਅਮ 'ਚ ਹੋਈ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 174 ਹੋਈ
. . .  1 day ago
ਜਕਾਰਤਾ, 2 ਅਕਤੂਬਰ- ਇੰਡੋਨੇਸ਼ੀਆ 'ਚ ਬੀਤੀ ਰਾਤ ਨੂੰ ਫੁੱਟਬਾਲ ਮੈਚ ਦੌਰਾਨ ਹੋਏ ਦੰਗਿਆਂ 'ਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 174 ਹੋ ਗਈ ਹੈ। ਮਰਨ ਵਾਲਿਆਂ 'ਚ ਬੱਚੇ ਅਤੇ ਪੁਲਿਸ ਅਧਿਕਾਰੀ ਵੀ ਸ਼ਾਮਿਲ ਹਨ...
ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਗੁਰੂ ਹਰਸਹਾਏ ਵਿਖੇ ਕੱਢਿਆ ਰੋਸ ਮਾਰਚ
. . .  1 day ago
ਗੁਰੂ ਹਰਸਹਾਏ, 2 ਅਕਤੂਬਰ (ਹਰਚਰਨ ਸਿੰਘ ਸੰਧੂ,ਕਪਿਲ ਕੰਧਾਰੀ )-ਆਲ ਪੰਜਾਬ ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਅਤੇ ਮਸਲਿਆਂ ਨੂੰ ਲੈ ਕੇ ਗੂਰੂ ਹਰਸਹਾਏ ਵਿਖੇ ਰੋਸ ਮਾਰਚ ਕੱਢਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੇਲਵੇ ਪਾਰਕ ਵਿਚ ਵੱਡੀ ਗਿਣਤੀ 'ਚ‌ ਇਕੱਤਰਤਾ ਕਰ...
ਪ੍ਰਧਾਨ ਮੰਤਰੀ ਮੋਦੀ ਨੇ ਤੂਫਾਨ ਇਆਨ ਕਾਰਨ ਹੋਈ ਤਬਾਹੀ 'ਤੇ ਅਮਰੀਕੀ ਰਾਸ਼ਟਰਪਤੀ ਨਾਲ ਜਤਾਈ ਹਮਦਰਦੀ
. . .  1 day ago
ਨਵੀਂ ਦਿੱਲੀ, 2 ਅਕਤੂਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਟਵੀਟ ਕਰ ਤੂਫਾਨ ਇਆਨ ਕਾਰਨ ਹੋਏ ਜਾਨੀ-ਮਾਲੀ ਨੁਕਸਾਨ ਅਤੇ ਤਬਾਹੀ 'ਤੇ ਸੰਵੇਦਨਾ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 19 ਮਾਘ ਸੰਮਤ 551

ਲੁਧਿਆਣਾ

ਮੰਗਾਂ ਨੂੰ ਲੈ ਕੇ ਬੈਂਕ ਮੁਲਾਜ਼ਮ ਜਥੇਬੰਦੀਆਂ ਵਲੋਂ ਹੜਤਾਲ, ਬੈਂਕਾਂ ਦਾ ਕੰਮਕਾਜ ਹੋਇਆ ਪ੍ਰਭਾਵਿਤ

ਲੁਧਿਆਣਾ, 31 ਜਨਵਰੀ (ਭੁਪਿੰਦਰ ਸਿੰਘ ਬਸਰਾ)-ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ ਉਪਰ ਅੱਜ ਕੇਨਰਾ ਬੈਂਕ ਦੇ ਸਾਹਮਣੇ ਅੱਜ ਜਥੇਬੰਦੀ ਦੀ ਲੁਧਿਆਣਾ ਇਕਾਈ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਜਥੇਬੰਦੀ ਦੇ ਆਗੂ ਕਾਮਰੇਡ ਨਰੇਸ਼ ਗੋੜ, ਕਾਮਰੇਡ ਪਵਨ ...

ਪੂਰੀ ਖ਼ਬਰ »

ਪੰਜ ਕਰੋੜ ਰੁਪਏ ਦੀ ਹੈਰੋਇਨ ਸਮੇਤ ਦੋ ਕਾਬੂ

ਲੁਧਿਆਣਾ, 31 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਐਸ.ਟੀ.ਐਫ਼ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 5 ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਕਾਬੂ ਕੀਤੇ ਇਹ ਕਥਿਤ ਦੋਸ਼ੀਆਂ ...

ਪੂਰੀ ਖ਼ਬਰ »

ਰੇਹੜੀ ਫੜ੍ਹੀ ਯੂਨੀਅਨ ਵਲੋਂ ਨਗਰ ਨਿਗਮ ਅਤੇ ਪੁਲਿਸ ਿਖ਼ਲਾਫ਼ ਰੋਸ ਪ੍ਰਦਰਸ਼ਨ

ਲੁਧਿਆਣਾ, 31 ਜਨਵਰੀ (ਕਵਿਤਾ ਖੁੱਲਰ, ਅਮਰੀਕ ਸਿੰਘ ਬੱਤਰਾ)-ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ, ਭਾਜਪਾ ਆਗੂ ਕਮਲ ਚੇਤਲੀ ਅਤੇ ਰਣਜੀਤ ਸਿੰਘ ਢਿੱਲੋਂ ਨੇ ਪੁਲਿਸ ਅਤੇ ਨਗਰ ਨਿਗਮ ਖਿਲਾਫ਼ ਰੇਹੜੀ ਫੜੀ ਯੂਨੀਅਨ ਵਲੋਂ ਕੀਤੇ ਵਿਰੋਧ ਪ੍ਰਦਰਸ਼ਨ ...

ਪੂਰੀ ਖ਼ਬਰ »

ਚੋਰੀਸ਼ੁਦਾ ਮੋਟਰਸਾਈਕਲ ਸਮੇਤ ਦੋ ਨੌਜਵਾਨ ਗਿ੍ਫ਼ਤਾਰ

ਲੁਧਿਆਣਾ, 31 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਕਥਿਤ ...

ਪੂਰੀ ਖ਼ਬਰ »

ਲਾਈਵ ਸ਼ੋਅ ਦੌਰਾਨ ਅਸ਼ਲੀਲ, ਹਥਿਆਰਾਂ ਅਤੇ ਨਸ਼ੇ ਸਬੰਧੀ ਗਾਣੇ ਗਾਉਣ 'ਤੇ ਪੁਲਿਸ ਨੇ ਲਗਾਈ ਪਾਬੰਦੀ

ਲੁਧਿਆਣਾ, 31 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਅੱਜ ਰਾਤ ਇਕ ਅਹਿਮ ਹੁਕਮ ਜਾਰੀ ਕਰਕੇ ਲਾਈਵ ਸ਼ੋਅ ਦੌਰਾਨ ਅਸ਼ਲੀਲ, ਹਥਿਆਰਾਂ ਅਤੇ ਨਸ਼ੇ ਨਾਲ ਸਬੰਧਿਤ ਗਾਣੇ ਗਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ | ਅੱਜ ਦੇਰ ਰਾਤ ਪੁਲਿਸ ...

ਪੂਰੀ ਖ਼ਬਰ »

ਬੱਚੀ ਨੂੰ ਅਗਵਾ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਨੂੰ ਕੈਦ

ਲੁਧਿਆਣਾ, 31 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਬੱਚੀ ਨੂੰ ਅਗਵਾ ਦੀ ਕੋਸ਼ਿਸ਼ ਕਰਨ ਦੇ ਇਕ ਮਾਮਲੇ ਦਾ ਨਿਪਟਾਰਾ ਕਰਦਿਆਂ ਨੌਜਵਾਨ ਨੂੰ ਤਿੰਨ ਸਾਲ ਕੈਦ ਅਤੇ 7 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ | ਜਾਣਕਾਰੀ ਅਨੁਸਾਰ ਥਾਣਾ ਪੀ.ਏ.ਯੂ ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਅਤੇ ਬਾਬਾ ਸਾਧੂ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ

ਲੁਧਿਆਣਾ, 31 ਜਨਵਰੀ (ਕਵਿਤਾ ਖੁੱਲਰ)-ਸ਼ਹੀਦ ਬਾਬਾ ਦੀਪ ਸਿੰਘ ਅਤੇ ਬਾਬਾ ਸਾਧੂ ਸਿੰਘ ਨੂੰ ਸਮਰਪਿਤ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਭਾਈ ਘੱਨ੍ਹਈਆਂ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਸਰਪ੍ਰਸਤੀ ਹੇਠ ...

ਪੂਰੀ ਖ਼ਬਰ »

ਸੂਬਾ ਸਰਕਾਰ ਸਨਅਤਕਾਰਾਂ ਦੀਆਂ ਸਮੱਸਿਆਵਾਂ ਵੱਲ ਗੰਭੀਰਤਾ ਨਾਲ ਧਿਆਨ ਦੇਵੇ-ਸੈਕਟਰੀ ਜਥੇ: ਖੁਰਲ

ਡਾਬਾ/ਲੁਹਾਰਾ, 31 ਜਨਵਰੀ (ਕੁਲਵੰਤ ਸਿੰਘ ਸੱਪਲ)-ਵਿਸ਼ਵ ਪੱਧਰ 'ਤੇ ਛਾਈ ਮੰਦੀ ਅਤੇ ਦਿਨੋਂ ਦਿਨ ਵਧ ਰਹੇ ਲੋਹੇ ਦੇ ਰੇਟਾਂ ਕਾਰਨ ਮਹਾਂਨਗਰ ਲੁਧਿਆਣਾ ਦੀ ਸਨਅਤ ਪਹਿਲਾਂ ਹੀ ਘਾਟੇ 'ਚ ਚੱਲ ਰਹੀ ਹੈ | ਉਪਰੋਂ ਕਾਂਗਰਸ ਪਾਰਟੀ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਨੇ ਬਿਜਲੀ ਦੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਨਹੀਂ ਬਲਕਿ ਸੁਚੇਤ ਹੋਣ ਦੀ ਲੋੜ-ਡਾ: ਗੋਇਲ

ਲੁਧਿਆਣਾ, 31 ਜਨਵਰੀ (ਭੁਪਿੰਦਰ ਸਿੰਘ ਬਸਰਾ)-ਚੀਨ ਵਿਚ ਪਿਛਲੇ ਦਿਨਾਂ ਦੌਰਾਨ ਕੋਰੋਨਾ ਵਾਇਰਸ ਨਾਲ ਸੈਂਕੜੇ ਮੌਤਾਂ ਹੋ ਜਾਣ ਤੋਂ ਬਾਅਦ ਇਸ ਭਿਆਨਕ ਵਾਇਰਸ ਦੇ ਦੂਜੇ ਦੇਸ਼ਾਂ ਵਿਚ ਫੈਲਣ ਦੇ ਖਤਰੇ ਦੇ ਮੱਦੇਨਜ਼ਰ ਜਿੱਥੇ ਸਰਕਾਰਾਂ ਚਿੰਤਤ ਹਨ ਅਤੇ ਆਪਣੇ ਨਾਗਰਿਕਾਂ ਦੀ ...

ਪੂਰੀ ਖ਼ਬਰ »

ਮਾਂ ਬਗਲਾਮੁਖੀ ਧਾਮ ਵਿਖੇ ਹੋਣ ਵਾਲੇ ਅਖੰਡ ਮਹਾਂਯੱਗ ਸਬੰਧੀ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ

ਲੁਧਿਆਣਾ, 31 ਜਨਵਰੀ (ਕਵਿਤਾ ਖੁੱਲਰ)-ਮਾਂ ਬਗਲਾਮੁਖੀ ਸਵਰੂਪ ਨੂੰ ਦੇਖ ਕੇ ਲੱਗਦਾ ਹੈ ਕਿ ਮਾਤਾ ਖੁਦ ਸਾਨੂੰ ਪੁਕਾਰ ਰਹੀ ਹੈ, ਇਕ ਅਦੁੱਤੀ ਸ਼ਕਤੀ ਨਾਲ ਅਨੁਭਵ ਪੂਰੇ ਤਨ ਮਨ 'ਚ ਸਕਾਰਤਮਕ ਊਰਜਾ ਪ੍ਰਦਾਨ ਕਰ ਰਹੀ ਹੈ | ਮਾਂ ਬਗਲਾਮੁਖੀ ਤਾਂ ਸਤਿਕਾਰਤ ਸਰਸਵਤੀ ਦਾ ਸਵਰੂਪ ਹੈ | ਇਹ ਵਿਚਾਰ ਧਾਮ ਦੇ ਪ੍ਰਮੁੱਖ ਯੋਗ ਸਤਿਆਨਾਥ ਨੇ ਧਾਮ ਸੇਵਕਾਂ ਨਾਲ ਅਖੰਡ ਮਹਾਂਯੱਗ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸਮੇਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ 7 ਤੋਂ 16 ਫਰਵਰੀ ਤੱਕ ਮਾਂ ਬਗਲਾਮੁਖੀ ਧਾਮ 'ਚ ਹੋਣ ਵਾਲਾ 205 ਘੰਟੇ ਦਾ ਅਖੰਡ ਮਹਾਂਯੱਗ ਮਾਂ ਦੇ ਦਰਸ਼ਨ ਪਾਉਣ ਵਾਲਾ ਹੈ | ਉਨ੍ਹਾਂ ਕਿਹਾ ਕਿ ਅਖੰਡ ਮਹਾਂਯੱਗ ਨੂੰ ਲੈ ਕੇ ਦੇਸ਼ ਵਿਦੇਸ਼ ਵਿਚ ਵਸਦੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਖੰਡ ਮਹਾਂਯੱਗ ਦੌਰਾਨ ਸ਼ਰਧਾਲੂ ਅਹੂਤੀਆਂ ਪਾ ਕੇ ਮਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ | ਉਨ੍ਹਾਂ ਕਿਹਾ ਕਿ ਧਾਮ ਨੂੰ ਪੀਲੇ ਰੰਗ ਨਾਲ ਸਜਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਤਿਆਰੀਆਂ ਮੁਕੰਮਲ ਹੋਣ ਦੇ ਕਰੀਬ ਹਨ | ਇਸ ਮੌਕੇ ਪ੍ਰਵੀਨ ਚੌਧਰੀ ਦੀ ਅਗਵਾਈ ਹੇਠ ਧਾਮ ਸੇਵਕਾਂ ਨੇ ਰਾਜੇਸ਼ ਅਰੋੜਾ ਏ.ਸੀ ਮਾਰਕੀਟ, ਸ੍ਰੀ ਰਾਮ ਸ਼ਰਨਮ ਜਲੰਧਰ ਦੇ ਡਾ: ਨਰੇਸ਼ ਬੱਤਰਾ, ਸੈਂਟਰਲ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਯੋਗੇਸ਼ ਸਚਦੇਵਾ, ਰਿਚਾ, ਵਿਕਾਸ ਚੋਪੜਾ ਆਦਿ ਨੂੰ ਸੱਦਾ ਪੱਤਰ ਵੀ ਦਿੱਤੇ | ਸੱਦਾ ਪ੍ਰਾਪਤ ਕਰਨ ਵਾਲੀਆਂ ਸਖਸ਼ੀਅਤਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਧਾਮ ਵਿਖੇ ਪੁੱਜ ਕੇ ਅਹੂਤੀਆਂ ਪਾ ਕੇ ਮਾਂ ਦਾ ਅਸ਼ੀਰਵਾਦ ਜ਼ਰੂਰ ਪ੍ਰਾਪਤ ਕਰਨਗੇ | ਇਸ ਮੌਕੇ ਸੁਨੀਲ ਮਹਾਜਨ, ਜਤਿੰਦਰ ਸੂਦ, ਰਮਨ ਘਈ, ਅਮਿਤ ਮੁਖੀਜਾ, ਸੁਨੀਲ ਗੇਰਾ, ਪ੍ਰਸ਼ੋਤਮ ਚੌਧਰੀ, ਕ੍ਰਿਸ਼ਨ ਠਾਕੁਰ, ਸੁਨੀਲ ਹਾਂਡਾ, ਡੂੰਗਰ ਸਿੰਘ, ਵਿਕਰਮ ਸਿੰਘ ਸਰਤਾਜ ਨਮਕੀਨ, ਹੁਕਮ ਸਿੰਘ ਬੀਕਾਨੇਰ ਮਿਸ਼ਠਾਨ, ਰਾਜਿੰਦਰ ਸਾਹੀ, ਸੁਧੀਰ ਮਹਾਜਨ, ਯੋਗੇਸ਼ ਸਿੰਗਲਾ, ਗੌਰਵ ਕਾਲਿਆ, ਸੁਨੀਲ ਪਾਸੀ, ਰਾਕੇਸ਼ ਪਾਸੀ, ਹਰਿੰਦਰ ਸਾਹੀ, ਰਵਿੰਦਰ ਵਾਲੀਆ, ਗੌਤਮ ਸਚਦੇਵਾ, ਨੀਲੇਸ਼ ਮੁੰਦਾਰਾ, ਰਾਜ ਸੋਲੰਕੀ, ਨਰਿੰਦਰ ਮਹਾਜਨ, ਗੌਰਵ ਕਾਲੀਆ, ਅਦਿੱਤਿਆ ਗੁਪਤਾ, ਅਰੁਣ ਚਾਂਦਨਾ, ਹਰਮੋਹਨ ਮਲਹੋਤਰਾ, ਰੋਹਿਤ ਸ਼ਰਮਾ, ਸਤਵਿੰਦਰ ਠਾਕੁਰ, ਸੰਦੀਪ ਸੂਦ, ਤੁਸ਼ਾਰ ਬਾਂਸਲ, ਕਰਨ ਸ਼ਰਮਾ, ਸਮੀਰ ਭੱਕੂ, ਵਰੁਣ ਸ਼ਰਮਾ, ਰਮਨ ਸ਼ਰਮਾ, ਨਿਤੇਸ਼ ਸੂਦ, ਸੋਮਨਾਥ ਸ਼ਰਮਾ, ਨਰੇਸ਼ ਸ਼ਰਮਾ, ਆਸ਼ੂਤੋਸ਼ ਗੁਪਤਾ, ਜਤਿਨ ਸੂਦ, ਤੇਜਿੰਦਰ ਮਿਗਲਾਨੀ, ਵੇਦ ਲੂਥਰਾ, ਰਮਿੰਦਰ ਗੰਗੀ ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਿਵਲ ਸਰਜਨ ਵਲੋਂ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨਾਲ ਮੀਟਿੰਗ

ਲੁਧਿਆਣਾ, 31 ਜਨਵਰੀ (ਭੁਪਿੰਦਰ ਸਿੰਘ ਬਸਰਾ)-ਚੀਨ ਵਿਚ ਫੈਲੇ ਕੋਰੋਨਾ ਵਾਇਰਸ ਤੋਂ ਬਚਾਅ, ਤਿਆਰੀਆਂ ਅਤੇ ਇਸ ਨਾਲ ਨਜਿੱਠਣ ਲਈ ਸਿਹਤ ਵਿਭਾਗ ਨੇ ਵਿਸ਼ੇਸ਼ ਉਪਰਾਲੇ ਆਰੰਭੇ ਹਨ, ਜਿਸ ਤਹਿਤ ਸਿਵਲ ਸਰਜਨ ਲੁਧਿਆਣਾ, ਡਾ. ਰਾਜੇਸ਼ ਕੁਮਾਰ ਬੱਗਾ ਵਲੋਂ ਨਿੱਜੀ ਹਸਪਤਾਲਾਂ ਦੇ ...

ਪੂਰੀ ਖ਼ਬਰ »

ਪੀ.ਏ.ਯੂ. 'ਚ ਹੋਇਆ ਪਿਆਰਾ ਸਿੰਘ ਪਰਮਾਰ ਸੁਸਾਇਟੀ ਦਾ ਸਾਲਾਨਾ ਸਮਾਗਮ

ਲੁਧਿਆਣਾ, 31 ਜਨਵਰੀ (ਬੀ.ਐਸ.ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪਿਆਰਾ ਸਿੰਘ ਪਰਮਾਰ ਸੁਸਾਇਟੀ ਦਾ ਪੰਜਵਾਂ ਸਲਾਨਾ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ | ਸਮਾਗਮ ਦੌਰਾਨ 24 ਵਿਦਿਆਰਥੀਆਂ ਨੂੰ 20,000 ...

ਪੂਰੀ ਖ਼ਬਰ »

ਵੈਟਰਨਰੀ ਯੂਨੀਵਰਸਿਟੀ ਨੇ ਕਿਸਾਨਾਂ ਨੂੰ ਸਨਮਾਨਿਤ ਕਰਨ ਲਈ 10 ਤੱਕ ਮੰਗੀਆਂ ਅਰਜ਼ੀਆਂ

ਲੁਧਿਆਣਾ, 31 ਜਨਵਰੀ (ਬੀ.ਐਸ.ਬਰਾੜ)-ਜਨਵਰੀ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਲੋਂ ਪਸ਼ੂ ਪਾਲਣ ਦੇ ਕਿੱਤਿਆਂ ਵਿਚ ਪ੍ਰਗਤੀਸ਼ੀਲ ਅਤੇ ਮੋਹਰੀ ਕਿਸਾਨਾਂ ਨੂੰ ਇਸ ਵਰ੍ਹੇ ਮੁੱਖ ਮੰਤਰੀ ਇਨਾਮ ਦੇਣ ਲਈ 10 ਫਰਵਰੀ ਤੱਕ ਅਰਜ਼ੀਆਂ ਦੀ ਮੰਗ ...

ਪੂਰੀ ਖ਼ਬਰ »

3 ਫਰਵਰੀ ਨੂੰ ਵੀ 10 ਫ਼ੀਸਦੀ ਛੂਟ ਨਾਲ ਜਮ੍ਹਾਂ ਹੋ ਸਕਣਗੇ ਪਾਣੀ/ਸੀਵਰੇਜ ਬਿੱਲ

ਲੁਧਿਆਣਾ, 31 ਜਨਵਰੀ (ਅਮਰੀਕ ਸਿੰਘ ਬੱਤਰਾ)-ਬੈਂਕਾਂ ਦੀ 31 ਜਨਵਰੀ ਨੂੰ ਹੜਤਾਲ ਹੋਣ ਕਾਰਨ ਨਗਰ ਨਿਗਮ ਪ੍ਰਸ਼ਾਸਨ ਨੇ ਪਾਣੀ, ਸੀਵਰੇਜ ਬਿੱਲ 10 ਫੀਸਦੀ ਰਿਬੇਟ ਨਾਲ ਜਮ੍ਹਾ ਕਰਾਉਣ ਲਈ 3 ਫਰਵਰੀ ਤੱਕ ਛੂਟ ਦਿੱਤੀ ਹੈ | ਓ.ਐਾਡ.ਐਮ ਸੈਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ 10 ਫੀਸਦੀ ...

ਪੂਰੀ ਖ਼ਬਰ »

ਫੈਕਟਰੀ ਵਰਕਰ ਵਲੋਂ ਹਜ਼ਾਰਾਂ ਦਾ ਸਾਮਾਨ ਚੋਰੀ, ਕੇਸ ਦਰਜ

ਲੁਧਿਆਣਾ, 31 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਫੋਕਲ ਪੁਆਇੰਟ ਸਥਿਤ ਬਜਾਜ ਸੰਨਜ਼ ਲਿਮਟਿਡ ਫੈਕਟਰੀ ਵਿਚ ਇਕ ਵਰਕਰ ਵਲੋਂ ਮਾਲਕਾਂ ਦਾ ਹਜ਼ਾਰਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਸਬੰਧੀ ...

ਪੂਰੀ ਖ਼ਬਰ »

ਸਮਾਜਿਕ ਕੁਰੀਤੀਆਂ ਦਾ ਖ਼ਾਤਮਾ ਕਰਨਾ ਜ਼ਰੂਰੀ-ਜੌਲੀ

ਲੁਧਿਆਣਾ, 31 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਭਾਈ ਮੰਨਾ ਸਿੰਘ ਨਗਰ ਮੈਨੂੰਫੈਕਚਰਰਜ਼ ਅਤੇ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰ ਸਿੰਘ ਜੌਲੀ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਸਮਾਜ ਵਿਚ ਫੈਲੀਆਂ ਵੱਖ ਵੱਖ ਕੁਰੀਤੀਆਂ ਦੇ ਖਾਤਮੇ ਲਈ ਸਾਨੂੰ ਸਾਰਿਆਂ ਨੂੰ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਦੇ ਤਸਕਰ ਨੂੰ ਕੈਦ ਅਤੇ ਜੁਰਮਾਨਾ

ਲੁਧਿਆਣਾ, 31 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਤਿੰਨ ਸਾਲ ਕੈਦ ਅਤੇ 25 ਹਜ਼ਾਰ ਰੁਪਏ ਜ਼ੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ | ਜਾਣਕਾਰੀ ਅਨੁਸਾਰ ਪੁਲਿਸ ਵਲੋਂ 23 ਅਪ੍ਰੈਲ 2015 ਨੂੰ ਧਾਂਦਰਾ ...

ਪੂਰੀ ਖ਼ਬਰ »

ਬਰਨ ਜਿੰਮ 'ਚ ਔਰਤ ਨਾਲ ਕੁੱਟਮਾਰ, ਮਹਿਲਾ ਟ੍ਰੇਨਰ ਸਮੇਤ ਤਿੰਨ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 31 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ 7 ਦੇ ਘੇਰੇ ਅੰਦਰ ਪੈਂਦੇ ਵਿਸ਼ਾਲ ਮੈਗਾ ਮਾਰਟ ਮਾਰਕੀਟ ਸਥਿਤ ਬਰਨ ਜਿੰਮ ਵਿਚ ਔਰਤ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਜਿੰਮ ਦੀ ਮਹਿਲਾ ਮੁਲਾਜ਼ਮ ਸਮੇਤ ਤਿੰਨ ਿਖ਼ਲਾਫ਼ ਕੇਸ ਦਰਜ ਕੀਤਾ ...

ਪੂਰੀ ਖ਼ਬਰ »

ਬੈਂਸ ਨੇ ਗਿੱਲ ਪਿੰਡ ਤੋਂ ਅਮਲਤਾਸ ਹੋਟਲ ਤੱਕ ਐਲੀਵੇਟਿਡ ਰੋਡ ਬਣਾਉਣ ਦੀ ਕੀਤੀ ਮੰਗ

ਲੁਧਿਆਣਾ, 31 ਜਨਵਰੀ (ਪੁਨੀਤ ਬਾਵਾ)-ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਟਰੈਫ਼ਿਕ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਗਿੱਲ ਪਿੰਡ ਤੋਂ ਅਮਲਤਾਸ ਹੋਟਲ ਤੱਕ ਐਲੀਵੇਟਿਡ ਰੋਡ ਬਣਾਉਣ ਦੀ ਮੰਗ ਕੀਤੀ | ਉਨ੍ਹਾਂ ਨੇ ਨੈਸ਼ਨਲ ਹਾਈਵੇਟ ...

ਪੂਰੀ ਖ਼ਬਰ »

ਟ੍ਰੈਫ਼ਿਕ ਸਮੱਸਿਆ ਦੇ ਹੱਲ ਲਈ ਕੋਚਰ ਮਾਰਕੀਟ ਦੇ ਵਾਸੀਆਂ ਨੇ ਅਧਿਕਾਰੀਆਂ ਨੂੰ ਦਿੱਤਾ ਮੰਗ-ਪੱਤਰ

ਲੁਧਿਆਣਾ, 31 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਕੋਚਰ ਮਾਰਕੀਟ ਅਤੇ ਆਸਪਾਸ ਦੇ ਇਲਾਕਿਆਂ 'ਚ ਦਿਨ-ਬ-ਦਿਨ ਗੰਭੀਰ ਰੋਜ਼ ਹੁੰਦੀ ਜਾ ਰਹੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਇਲਾਕਾ ਨਿਵਾਸੀਆਂ ਦਾ ਵਫ਼ਦ ਅੱਜ ਏ.ਸੀ.ਪੀ ਗੁਰਦੇਵ ਸਿੰਘ ਨੂੰ ਮਿਲਿਆ ਅਤੇ ਇਸ ਸਮੱਸਿਆ ਨੂੰ ਹੱਲ ...

ਪੂਰੀ ਖ਼ਬਰ »

'ਆਪਣੀ ਗੱਡੀ ਆਪਣਾ ਰੁਜ਼ਗਾਰ' ਯੋਜਨਾ ਤਹਿਤ 4 ਫ਼ਰਵਰੀ ਤੱਕ ਅਰਜ਼ੀਆਂ ਦੇਣ ਦੀ ਅਪੀਲ

ਲੁਧਿਆਣਾ, 31 ਜਨਵਰੀ (ਪੁਨੀਤ ਬਾਵਾ)-ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ | ਜਿਸ ਦੇ ਤਹਿਤ ਜ਼ਿਲ੍ਹਾ ...

ਪੂਰੀ ਖ਼ਬਰ »

ਕੌ ਾਸਲਰ ਮਮਤਾ ਆਸ਼ੂ ਵਲੋਂ ਸੜਕਾਂ ਦੀ ਜਾਂਚ ਲਈ ਮੇਅਰ ਨੂੰ ਲਿਖੇ ਪੱਤਰ ਕਾਰਨ ਅਧਿਕਾਰੀਆਂ 'ਚ ਮਚੀ ਖਲਬਲੀ

ਲੁਧਿਆਣਾ, 31 ਜਨਵਰੀ (ਅਮਰੀਕ ਸਿੰਘ ਬੱਤਰਾ)-ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਪਤਨੀ ਕੌਾਸਲਰ ਮਮਤਾ ਆਸ਼ੂ ਵਲੋਂ ਪਿਛਲੇ 5 ਸਾਲ ਦੌਰਾਨ ਨਗਰ ਨਿਗਮ ਪ੍ਰਸ਼ਾਸਨ ਵਲੋਂ ਬਣਾਈਆਂ ਸੜਕਾਂ ਦੀ ਜਾਂਚ ਲਈ ਮੇਅਰ ਬਲਕਾਰ ਸਿੰਘ ਸੰਧੂ ਨੂੰ ਲਿਖੇ ਪੱਤਰ ਤੋਂ ਬਾਅਦ ...

ਪੂਰੀ ਖ਼ਬਰ »

ਉਪ ਕੁਲਪਤੀ ਦੀ ਗੱਡੀ 'ਚ ਸਾਈਕਲ ਚੋਣ ਨਿਸ਼ਾਨ ਪਏ ਸਕਿੱਟਰ ਦੇਖ ਅੰਬ ਗਰੁੱਪ ਹੋਇਆ ਲਾਲ-ਪੀਲਾ

ਲੁਧਿਆਣਾ, 31 ਜਨਵਰੀ (ਬੀ.ਐਸ.ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਪੰਜ ਫਰਵਰੀ ਨੂੰ ਹੋਣ ਵਾਲੀਆਂ ਮੁਲਾਜ਼ਮ ਯੂਨੀਅਨ ਦੀਆਂ ਚੋਣਾਂ ਵਿਚ ਜਿੱਥੇ ਇਕ ਪਾਸੇ ਪਿਛਲੇ ਲੰਮੇ ਸਮੇਂ ਤੋਂ ਪ੍ਰਧਾਨ ਚੱਲੇ ਆ ਰਹੇ ਬਲਦੇਵ ਸਿੰਘ ਵਾਲੀਆ ਇਸ ਵਾਰ ਫਿਰ ਚੋਣ ਮੈਦਾਨ ਵਿਚ ਹਨ ...

ਪੂਰੀ ਖ਼ਬਰ »

ਵਪਾਰ ਬਚਾਓ ਮੋਰਚਾ ਦੇ ਬੈਨਰ ਹੇਠਾਂ 101 ਸਨਅਤੀ ਜਥੇਬੰਦੀਆਂ ਵਲੋਂ ਜੀ.ਐਸ.ਟੀ. ਅਧਿਕਾਰੀਆਂ ਿਖ਼ਲਾਫ਼ ਸੰਘਰਸ਼ ਵਿੱਢਣ ਦਾ ਐਲਾਨ

ਲੁਧਿਆਣਾ, 31 ਜਨਵਰੀ (ਕਵਿਤਾ ਖੁੱਲਰ/ਪੁਨੀਤ ਬਾਵਾ)-ਮਹਾਂਨਗਰ ਦੀਆਂ 101 ਸਨਅਤੀ ਤੇ ਕਾਰੋਬਾਰੀ ਜਥੇਬੰਦੀਆਂ ਵਲੋਂ ਵਪਾਰ ਬਚਾਓ ਮੋਰਚਾ ਦੇ ਬੈਨਰ ਹੇਠਾਂ ਜੀ.ਐਸ.ਟੀ. ਦੇ ਭਿ੍ਸ਼ਟ ਅਧਿਕਾਰੀਆਂ ਖਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ ਹੈ | ਜਿਸ ਸਬੰਧੀ ਸਨਅਤੀ ਤੇ ...

ਪੂਰੀ ਖ਼ਬਰ »

-ਮਾਮਲਾ ਨਾਜਾਇਜ਼ ਸਬੰਧਾਂ ਕਾਰਨ ਹੋਏ ਨੌਜਵਾਨ ਦੇ ਕਤਲ ਦਾ-

ਪੁਲਿਸ ਨੇ ਮਿ੍ਤਕ ਨੌਜਵਾਨ ਦੇ ਮਾਮੇ ਅਤੇ ਉਸ ਦੇ ਲੜਕੇ ਨੂੰ ਕੀਤਾ ਗਿ੍ਫ਼ਤਾਰ

ਲੁਧਿਆਣਾ, 31 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਲਕਸ਼ਮੀ ਨਗਰ ਵਿਚ ਬੀਤੀ ਰਾਤ ਇਕ ਫੈਕਟਰੀ ਵਿਚ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਪੁਲਿਸ ਨੇ ਮਿ੍ਤਕ ਨੌਜਵਾਨ ਦੇ ਮਾਮੇ ਅਤੇ ਉਸ ਦੇ ਲੜਕੇ ਨੂੰ ਗਿ੍ਫਤਾਰ ਕਰ ਲਿਆ ...

ਪੂਰੀ ਖ਼ਬਰ »

ਕੈਨੇਡਾ ਸਬੰਧੀ ਫ੍ਰੀ ਸੈਮੀਨਾਰ 1 ਅਤੇ 2 ਫਰਵਰੀ ਨੂੰ ਈਜ਼ੀ ਵੀਜ਼ਾ ਲੁਧਿਆਣਾ ਦਫ਼ਤਰ ਵਿਚ

ਜਲੰਧਰ, 31 ਜਨਵਰੀ (ਅ. ਬ.)-ਈਜ਼ੀ ਵੀਜ਼ਾ ਦੇ ਬ੍ਰਾਂਚ ਮੈਨੇਜਰ ਨੇ ਕਿਹਾ ਕਿ ਉਹ ਕੰਪਨੀ ਦੇ ਵੀਜ਼ਾ ਐਕਸਪਰਟ ਨਾਲ ਈਜ਼ੀ ਵੀਜ਼ਾ ਲੁਧਿਆਣਾ ਦਫਤਰ ਪਹੁੰਚ ਚੁੱਕੇ ਹਨ, ਜੋ ਕਿ 7ਵੀਂ ਮੰਜ਼ਿਲ, ਫਾਰਟਿਊਨ ਚੈਂਬਰਜ਼ ਐਸ. ਸੀ. ਓ. 16-17 ਐਚ. ਡੀ. ਐਫ. ਸੀ. ਬੈਂਕ ਗਾਂਧੀ ਮਾਰਕੀਟ ਸਥਿਤ ਹੈ, ...

ਪੂਰੀ ਖ਼ਬਰ »

ਰਾਜ਼ੀਨਾਮਾ ਫੀਸ ਜਮ੍ਹਾਂ ਨਾ ਕਰਾਉਣ 'ਤੇ ਇਕ ਹੋਟਲ ਕੀਤਾ ਸੀਲ

ਲੁਧਿਆਣਾ, 31 ਜਨਵਰੀ (ਅਮਰੀਕ ਸਿੰਘ ਬੱਤਰਾ)-ਸ਼ਹਿਰ ਵਿਚ ਪਾਰਕਿੰਗ ਨਿਯਮਾਂ ਦੀ ਉਲੰਘਣਾ ਕਰਕੇ ਬਣੇ 100 ਤੋਂ ਵੱਧ ਹੋਟਲਾਂ ਖਿਲਾਫ਼ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਨਗਰ ਨਿਗਮ ਪ੍ਰਸ਼ਾਸਨ ਵਲੋਂ ਪੁਖਤਾ ਕਾਰਵਾਈ ਨਾ ਕੀਤੇ ਜਾਣ ਤੇ ਕੌਾਸਲ ਆਫ਼ ਆਰ.ਟੀ.ਆਈ ਐਕਟਵਿਸਟ ਦੇ ...

ਪੂਰੀ ਖ਼ਬਰ »

ਜੀ.ਐਨ.ਈ. ਕਾਲਜ ਵਿਖੇ ਪ੍ਰਾਪਰਟੀ ਰਾਈਟਸ 'ਤੇ ਭਾਸ਼ਨ ਕਰਵਾਇਆ

ਆਲਮਗੀਰ, 31 ਜਨਵਰੀ (ਜਰਨੈਲ ਸਿੰਘ ਪੱਟੀ)-ਗੁਰੂ ਨਾਨਕ ਦੇਵ ਇੰਜੀਨੀਰਿੰਗ ਕਾਲਜ ਵਿਖੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਸਦੀ ਦੇ ਇਕ ਮਹੱਤਵਪੂਰਨ ਵਿਸ਼ੇ ਇੰਟਲੈਕਚੁਅਲ ਪ੍ਰਾਪਰਟੀ ਰਾਈਟਸ ਤੇ ਐਕਸਪਰਟ ਲੈਕਚਰ ਕਰਵਾਇਆ ਗਿਆ | ਇਸ ਲੈਕਚਰ ਦੌਰਾਨ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਸੈਕਰਟ ਸੋਲ ਕਾਨਵੈਂਟ ਸੀ. ਸੈ. ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ

ਫੁੱਲਾਂਵਾਲ, 31 ਜਨਵਰੀ (ਮਨਜੀਤ ਸਿੰਘ ਦੁੱਗਰੀ)-ਧਾਂਦਰਾ ਰੋਡ ਸਥਿਤ ਸੈਕਰਟ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੀਤੀ ਕੱਲ੍ਹ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਰੰਗ ਬਿਰੰਗੀਆਂ ਪੌਸ਼ਾਕਾਂ ਪਹਿਨ ਕੇ ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਲੋਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਭਲਾਈ ਲਈ ਫੰਡ ਕਾਇਮ-ਏ.ਡੀ.ਸੀ.

ਲੁਧਿਆਣਾ, 31 ਜਨਵਰੀ (ਪੁਨੀਤ ਬਾਵਾ)-ਵਧੀਕ ਡਿਪਟੀ ਕਮਿਸ਼ਨਰ (ਵ) ਅੰਮਿ੍ਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ (ਪੀ. ਡਬਲਿਊ. ਡੀ.) ਦੀ ਭਲਾਈ ਲਈ ਵਿੱਤੀ ਸਹਾਇਤਾ ਲਈ ਵਿਸ਼ੇਸ਼ ਫੰਡ ਕਾਇਮ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸ ਫੰਡ ...

ਪੂਰੀ ਖ਼ਬਰ »

ਸਰਕਾਰੀ ਸਕੂਲ ਘਵੱਦੀ ਵਿਖੇ ਦੰਦਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਡੇਹਲੋਂ, 31 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਵੱਦੀ ਵਿਖੇ ਵਿਦਿਆਰਥੀਆਂ ਲਈ ਦੰਦਾਂ ਦੀਆਂ ਬੀਮਾਰੀਆਂ ਸਬੰਧੀ ਚੈਕਅੱਪ ਅਤੇ ਸਾਂਭ ਸੰਭਾਲ ਲਈ ਮੈਡੀਕਲ ਕੈਂਪ ...

ਪੂਰੀ ਖ਼ਬਰ »

ਫਿਕੋ ਦੇ ਵਫ਼ਦ ਵਲੋਂ ਜੀ.ਐਸ.ਟੀ. ਰਿਫ਼ੰਡ ਸਬੰਧੀ ਜੀ.ਐਸ.ਟੀ. ਸੰਯੁਕਤ ਕਮਿਸ਼ਨਰ ਲਛਾਲਾ ਨਾਲ ਮੀਟਿੰਗ

ਲੁਧਿਆਣਾ, 31 ਜਨਵਰੀ (ਪੁਨੀਤ ਬਾਵਾ)-ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫ਼ਿਕੋ) ਦੇ ਵਫ਼ਦ ਵੱਲੋਂ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਦੀ ਅਗਵਾਈ ਵਿਚ ਜੀ.ਐਸ.ਟੀ. ਕਮਿਸ਼ਨਰੇਟ ਲੁਧਿਆਣਾ ਦੇ ਸੰਯੁਕਤ ਕਮਿਸ਼ਨਰ ਜੀ.ਐਸ.ਟੀ. ਰਾਜਨ ਲਛਾਲਾ ਦੇ ...

ਪੂਰੀ ਖ਼ਬਰ »

ਹਾਦਸਿਆਂ ਤੋਂ ਬਚਾਅ ਲਈ ਲੋਕਾਂ ਨੇ ਖੁੱਲ੍ਹੇ ਮੈਨਹੋਲਾਂ ਵਿਚ ਗੱਡ ਦਿੱਤੀਆਂ ਲੱਕੜਾਂ

ਢੰਡਾਰੀ ਕਲਾਂ, 31 ਜਨਵਰੀ (ਪਰਮਜੀਤ ਸਿੰਘ ਮਠਾੜੂ)-ਪਿਛਲੇ ਕਾਫੀ ਸਮੇਂ ਤੋਂ ਹੀ ਵਾਰਡ ਨੰਬਰ 30 ਢੰਡਾਰੀ ਕਲਾਂ ਦੇ ਹਾਲਤ ਚਿੰਤਾਜਨਕ ਬਣੇ ਹੋਏ ਹਨ | ਹਰ ਗਲੀ ਮੁਹੱਲੇ ਦੇ ਮੋੜ ਤੇ ਗੰਦਗੀ ਦੇ ਢੇਰ ਲੱਗੇ ਪਏ ਹਨ | ਹੁਣ ਤਾਂ ਇਹ ਹਲਾਤ ਹਨ ਕਿ ਗਲੀਆਂ ਵਿਚ ਸੀਵਰੇਜ ਦੇ ਮੇਨ ਹੋਲ ...

ਪੂਰੀ ਖ਼ਬਰ »

ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਸਮਾਰਟ ਰਾਸ਼ਨ ਕਾਰਡ ਹੋਲਡਰਾਂ ਨੂੰ ਵੰਡੀ ਸਸਤੀ ਕਣਕ

ਲੁਧਿਆਣਾ, 31 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਵਲੋਂ ਕੁਝ ਦਿਨ ਪਹਿਲਾਂ ਸਸਤੀ ਕਣਕ ਵੰਡਣ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ ਅਤੇ ਸਰਕਾਰ ਦੀ ਨੀਤੀ ਅਨੁਸਾਰ ਸਮਾਰਟ ਰਾਸ਼ਨ ਕਾਰਡ ਹੋਲਡਰਾਂ ਨੂੰ 2 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਸਸਤੀ ਕਣਕ ...

ਪੂਰੀ ਖ਼ਬਰ »

ਯੂ.ਸੀ.ਪੀ.ਐਮ.ਏ. ਦੇ ਮੈਂਬਰਾਂ ਨੂੰ ਬੀਮਾ ਪਾਲਸੀਆਂ ਬਾਰੇ ਜਾਗਰੂਕ ਕਰਨ ਲਈ ਨਿਊ ਇੰਡੀਆ ਨਾਲ ਹੱਥ ਮਿਲਾਇਆ

ਲੁਧਿਆਣਾ, 31 ਜਨਵਰੀ (ਪੁਨੀਤ ਬਾਵਾ)-ਯੂਨਾਈਟਿਡ ਸਾਈਕਲ ਐਾਡ ਪਾਰਟਸ ਮੈਨੂੰਫ਼ੈਕਚਰਜ਼ ਐਸੋਸੀਏਸ਼ਨ (ਯੂ.ਸੀ.ਪੀ.ਐਮ.ਏ.) ਵਿਖੇ ਅੱਜ ਇਕ ਪ੍ਰੈਸ ਮੀਟਿੰਗ ਪ੍ਰਧਾਨ ਡੀ.ਐਸ. ਚਾਵਲਾ ਦੀ ਅਗਵਾਈ ਵਿਚ ਹੋਈ | ਜਿਸ ਵਿਚ ਨਿਊ ਇੰਡੀਆ ਇਸ਼ੋਰੈਸ ਦੇ ਸੀਨੀਅਰ ਡਵੀਜ਼ਨਲ ਮੈਨੇਜਰ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਦਾਦ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਫੁੱਲਾਂਵਾਲ, 31 ਜਨਵਰੀ (ਮਨਜੀਤ ਸਿੰਘ ਦੁੱਗਰੀ)-ਪਿੰਡ ਦਾਦ ਸਥਿਤ ਸਰਕਾਰੀ ਹਾਈ ਸਕੂਲ ਵਿਖੇ ਅੱਜ ਸੈਸ਼ਨ 2019-20 ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਪੜ੍ਹਾਈ ਵਿਚ ਪਹਿਲੀਆਂ 3 ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਹੋਰ ਖੇਤਰਾਂ ਵਿਚ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਮੈਂਬਰ ਕਵਲਇੰਦਰ ਸਿੰਘ ਠੇਕੇਦਾਰ ਦੀ ਮੌਤ 'ਤੇ ਦੁੱਖ ਦਾ ਪ੍ਰਗਾਟਾਵਾ

ਲੁਧਿਆਣਾ, 31 ਜਨਵਰੀ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਵ: ਕਵਲਇੰਦਰ ਸਿੰਘ ਦਾ ਜਨਮ ਦਰਵੇਸ਼ ਸਿਆਸਤਦਾਨ ਜਥੇਦਾਰ ਸੁਰਜਨ ਸਿੰਘ ਠੇਕੇਦਾਰ ਦੇ ਗ੍ਰਹਿ ਮਾਤਾ ਕਰਤਾਰ ਕੌਰ ਦੀ ਕੁੱਖੋਂ 16 ਨਵੰਬਰ 1955 ਨੂੰ ਲੁਧਿਆਣਾ ...

ਪੂਰੀ ਖ਼ਬਰ »

ਹਾਕੀ ਪ੍ਰਮੋਟਰ ਵਲੋਂ ਜਰਖੜ ਹਾਕੀ ਅਕੈਡਮੀ ਨੂੰ 25 ਕਾਰਬਨ ਹਾਕੀ ਕਿੱਟਾਂ ਭੇਟ

ਡੇਹਲੋਂ, 31 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਸੁਰਜੀਤ ਹਾਕੀ ਸੁਸਾਇਟੀ ਜਲੰਧਰ ਦੇ ਮੁੱਢਲੇ ਬਾਨੀ ਮੈਂਬਰ ਅਤੇ ਕੌਮੀ ਹਾਕੀ ਖਿਡਾਰੀ ਅਮਰੀਕਾ ਵਸਦੇ ਜਸਵੀਰ ਸਿੰਘ ਚਾਹਲ ਨੇ ਜਰਖੜ ਹਾਕੀ ਅਕੈਡਮੀ ਦੇ ਖਿਡਾਰੀਆਂ ਨੂੰ ਵਧੀਆ ਕਿਸਮ ਦੀਆਂ 25 ਕਾਰਬਨ ਹਾਕੀ ਸਟਿੱਕਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX