ਚੰਡੀਗੜ੍ਹ, 31 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਲੋਕਾਂ ਨੂੰ ਬੀਮਾ ਯੋਜਨਾਵਾਂ ਸਬੰਧੀ ਝੂਠੇ ਫ਼ੋਨ ਕਰਕੇ ਉਨ੍ਹਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਲੈ ਠੱਗੀ ਮਾਰਨ ਵਾਲੇ ਇਕ ਗਰੋਹ ਦੇ ਛੇ ਮੈਂਬਰਾਂ ਨੂੰ ਚੰਡੀਗੜ੍ਹ ਪੁਲਿਸ ਦੇ ਸਾਈਬਰ ਕ੍ਰਾਈਮ ਜਾਂਚ ਸੈੱਲ ਨੇ ...
ਚੰਡੀਗੜ੍ਹ, 31 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਪੁਲਿਸ ਸਟੇਸ਼ਨ ਸੈਕਟਰ 11 ਦੀ ਟੀਮ ਨੇ ਇਕ ਵਿਅਕਤੀ ਨੂੰ ਐਾਬੂਲੈਂਸ 'ਤੇ ਜਾਅਲੀ ਨੰਬਰ ਲਗਾ ਕੇ ਘੁੰਮਦੇ ਹੋਏ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਪਠਾਨਕੋਟ ਦੇ ਰਹਿਣ ਵਾਲੇ ਰਮਨ ਕੁਮਾਰ ਵਜੋਂ ਹੋਈ ...
ਚੰਡੀਗੜ੍ਹ, 31 ਜਨਵਰੀ (ਮਨਜੋਤ ਸਿੰਘ ਜੋਤ)- ਬੱਚਿਆਂ ਵਿਚ ਖ਼ੂਨ (ਬਲੱਡ ਕੈਂਸਰ) ਦੇ ਮਾਮਲਿਆਂ ਵਿਚ ਕਾਫ਼ੀ ਵਾਧਾ ਹੋ ਰਿਹਾ ਹੈ | ਬਲੱਡ ਕੈਂਸਰ ਤੋਂ ਇਲਾਵਾ ਬੱਚਿਆਂ ਵਿਚ ਨਿਊਰੋਬਲਾਸਟੋਮਾ, ਗੁਰਦੇ ਅਤੇ ਦਿਮਾਗ਼ ਦਾ ਕੈਂਸਰ ਜ਼ਿਆਦਾ ਪਾਇਆ ਜਾਂਦਾ ਹੈ | ਪੀ.ਜੀ.ਆਈ. ...
ਚੰਡੀਗੜ੍ਹ, 31 ਜਨਵਰੀ (ਅਜਾਇਬ ਸਿੰਘ ਔਜਲਾ)- ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ (ਯੂ.ਐਫ.ਬੀ.ਯੂ) ਦੇ ਬੈਨਰ ਹੇਠ ਅੱਜ ਦੇਸ਼ ਵਿਆਪੀ ਬੈਂਕ ਹੜਤਾਲ ਦੌਰਾਨ ਚੰਡੀਗੜ੍ਹ ਦੇ ਸਮੁੱਚੇ ਬੈਂਕਾਂ ਵਿਚ ਵੀ ਕੰਮਕਾਜ ਠੱਪ ਰਿਹਾ ਅਤੇ ਬੈਂਕਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਹੜਤਾਲ ਕਰਦਿਆਂ ਆਪਣੀਆਂ ਮੰਗਾਂ ਦੇ ਹੱਕ ਵਿਚ ਰੈਲੀਆਂ ਅਤੇ ਮੁਜ਼ਾਹਰੇ ਕੀਤੇ ਗਏ | ਅੱਜ ਚੰਡੀਗੜ੍ਹ 'ਚ ਸੈਕਟਰ 17 ਦੇ ਪੰਜਾਬ ਨੈਸ਼ਨਲ ਬੈਂਕ ਦੇ ਨਜ਼ਦੀਕ ਲਗਪਗ 5 ਹਜ਼ਾਰ ਦੇ ਕਰੀਬ ਬੈਂਕ ਕਰਮਚਾਰੀਆਂ, ਟਰਾਈਸਿਟੀ ਚੰਡੀਗੜ੍ਹ ਦੀਆਂ ਮਹਿਲਾ ਬੈਂਕ ਕਰਮਚਾਰੀਆਂ ਦੀ ਸੰਖਿਆ ਵੀ ਵਧੇਰੇ ਰਹੀ | ਇਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਚੰਡੀਗੜ੍ਹ ਸਥਿਤ ਕਨਵੀਨਰ ਸੰਜੇ ਕੁਮਾਰ ਸ਼ਰਮਾ ਨੇ ਕਿਹਾ ਕਿ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੇਜ਼ ਅਤੇ ਸਰਵਿਸ ਕੰਡੀਸ਼ਨ ਦੋ-ਪੱਖੀ ਸਮਝੌਤੇ ਦੁਆਰਾ ਹੁੰਦੇ ਹਨ | ਇਹ ਕੰਡੀਸ਼ਨਸ ਇੰਡੀਅਨ ਬੈਂਕਸ ਐਸੋਸੀਏਸ਼ਨ ਦੇ ਨਾਲ ਗੱਲਬਾਤ ਦੁਆਰਾ ਹੱਲ ਅਤੇ ਯੂਨੀਅਨ ਵਲੋਂ ਦਿੱਤੀਆਂ ਮੰਗਾਂ ਦੇ ਆਧਾਰ 'ਤੇ ਪੰਜ ਸਾਲ ਵਿਚ ਰਿਵਾਈਜ਼ਡ ਕੀਤੀਆਂ ਜਾਂਦੀਆਂ ਹਨ | ਆਖ਼ਰੀ ਸੈਟਲਮੈਂਟ ਨਵੰਬਰ 2012 ਤੋਂ ਅਕਤੂਬਰ 2017 ਤਕ ਦਾ ਹੋਇਆ ਸੀ ਜਦਕਿ ਮੌਜੂਦਾ ਵੇਜ ਰਿਵੀਜ਼ਨ ਨਵੰਬਰ 2017 ਤੋਂ ਪੈਂਡਿੰਗ ਹੈ | ਉਨ੍ਹਾਂ ਕਿਹਾ ਕਿ ਸੈਟਲਮੈਂਟ ਸਬੰਧੀ ਵਿੱਤ ਮੰਤਰਾਲੇ ਦੇ ਵਿਭਾਗ ਆਫ ਫਾਈਨੈਂਸ਼ਲ ਸੇਵਾਵਾਂ ਨੇ ਜਨਵਰੀ 2016 ਵਿਚ ਕੀਤੇ ਆਪਣੇ ਪੱਤਰ-ਵਿਹਾਰ ਨਾਲ ਸਾਰੇ ਬੈਂਕ ਮੈਨੇਜਮੈਂਟ ਅਤੇ ਆਈ.ਬੀ.ਏ ਨੂੰ ਸੁਝਾਅ ਦਿੱਤਾ ਸੀ ਕਿ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਅਤੇ ਨਵੰਬਰ 2017 ਤੋਂ ਪਹਿਲਾਂ 11ਵੇਂ ਵੇਜ਼ ਸੈਟਲਮੈਂਟ ਦਾ ਨਿਪਟਾਰਾ ਕੀਤਾ ਜਾਵੇ ਤੇ ਇਸ ਦਿਸ਼ਾ ਵਿਚ ਯੂਨੀਅਨਾਂ ਵਲੋਂ ਕਾਫ਼ੀ ਪਹਿਲਾਂ ਆਪਣਾ ਮੰਗ ਪੱਤਰ ਸੌਾਪਿਆ ਅਤੇ ਇਸ ਰੌਸ਼ਨੀ ਵਿਚ ਮਈ 2017 ਤੋਂ ਆਪਣੇ ਰੁੱਖ ਵਿਚ ਤੇਜ਼ੀ ਵੀ ਦਿਖਾਈ ਪਰ ਬਦਕਿਸਮਤੀ ਨਾਲ ਆਈ.ਬੀ.ਏ ਨੇ ਮਈ 2018 ਤਕ ਕੋਈ ਕਾਰਵਾਈ ਨਹੀਂ ਕੀਤੀ ਉਪਰੰਤ ਸਿਰਫ਼ 2 ਫ਼ੀਸਦੀ ਵਾਧੇ ਦੀ ਪੇਸ਼ਕਸ਼ ਕੀਤੀ ਗਈ ਤੇ ਹੁਣ ਪਿਛਲੇ 30 ਮਹੀਨੇ ਤੋਂ ਲਗਾਤਾਰ ਗੱਲਬਾਤ ਦਾ ਸਿਲਸਿਲਾ ਚੱਲਣ ਉਪਰੰਤ ਆਈ.ਬੀ.ਏ ਨੇ 12.25 ਫ਼ੀਸਦੀ ਵਾਧਾ ਕੀਤਾ ਜੋ ਕਿ ਸਰਕਾਰ ਵਲੋਂ 15ਫ਼ੀਸਦੀ ਦੇ ਪਾਸ ਵਾਅਦੇ ਤੋਂ ਵੀ ਘੱਟ ਹੈ | ਆਗੂਆਂ ਨੇ ਇਸ ਮੌਕੇ ਕਿਹਾ ਕਿ ਬੈਂਕਾਂ ਦਾ ਵਰਕ ਲੋਡ ਵੱਧ ਰਿਹਾ ਹੈ ਅਤੇ ਵਧਦੀ ਮਹਿੰਗਾਈ ਵਿਚ ਯੂਨੀਅਨ ਨੂੰ ਇਹ ਮੰਗ ਪ੍ਰਵਾਨ ਨਹੀਂ ਹੈ ਜਿਸ ਕਰਕੇ ਬੈਂਕ ਕਰਮਚਾਰੀਆਂ ਵਿਚ ਵਿਆਪਕ ਗ਼ੁੱਸੇ ਦੀ ਲਹਿਰ ਹੈ | ਦੂਜੇ ਪਾਸੇ ਆਈ.ਬੀ.ਏ ਨੇ ਅੜੀਅਲ ਵਤੀਰਾ ਅਪਣਾਇਆ ਹੋਇਆ ਹੈ | ਇਸ ਮੌਕੇ ਆਗੂਆਂ ਨੇ ਇਹ ਵੀ ਦੱਸਿਆ ਕਿ ਯੂਨੀਅਨ ਦੀ ਆਖ਼ਰੀ ਕੋਸ਼ਿਸ਼ 27 ਜਨਵਰੀ ਨੂੰ ਨਵੀਂ ਦਿੱਲੀ ਸਥਿਤ ਲੇਬਰ ਕਮਿਸ਼ਨ ਨੇ ਆਪਸੀ ਵਿਵਾਦ ਵਿਚ ਦਖ਼ਲ ਦਿੱਤਾ ਅਤੇ ਆਈ.ਬੀ.ਏ ਨਾਲ ਮੀਟਿੰਗ ਕੀਤੀ ਪਰ ਆਈ.ਬੀ.ਏ ਦੇ ਵਤੀਰਾ ਉਸੇ ਤਰ੍ਹਾਂ ਅੜੀਅਲ ਰਿਹਾ ਜਿਸ ਤੋਂ ਨਿਰਾਸ਼ ਤੇ ਮਜਬੂਰ ਹੋ ਕੇ ਯੂਨੀਅਨ ਨੂੰ ਦੇਸ਼ ਵਿਆਪੀ ਹੜਤਾਲ ਵਿਚ ਕੁੱਦਣਾ ਪਿਆ | ਸੰਜੇ ਕੁਮਾਰ ਸ਼ਰਮਾ ਅਤੇ ਸਾਥੀਆਂ ਨੇ ਦੱਸਿਆ ਕਿ ਦੇਸ਼ ਵਿਆਪੀ ਇਸ ਹੜਤਾਲ ਵਿਚ ਉਨ੍ਹਾਂ ਨੂੰ ਆਲ ਇੰਡੀਆ ਬੈਂਕ ਇੰਪਲਾਈਜ਼, ਕਨਫੈਡਰੇਸ਼ਨ, ਆਲ ਇੰਡੀਆ ਬੈਂਕ ਅਫ਼ਸਰ, ਇੰਡੀਅਨ ਕਨਫੈਡਰੇਸ਼ਨ ਆਫ਼ ਬੈਂਕ ਇੰਪਲਾਈਜ਼, ਆਲ ਇੰਡੀਆ ਬੈਂਕ ਅਫ਼ਸਰਜ਼ ਐਸੋਸੀਏਸ਼ਨ, ਇੰਡੀਅਨ ਨੈਸ਼ਨਲ ਬੈਂਕ ਇੰਪਲਾਈਜ਼ ਫੈਡਰੇਸ਼ਨ, ਬੈਂਕ ਇੰਪਲਾਈਜ਼ ਫੈਡਰੇਸ਼ਨ ਆਫ਼ ਇੰਡੀਆ, ਇੰਡੀਅਨ ਨੈਸ਼ਨਲ ਬੈਂਕ ਆਫ਼ੀਸਰਜ਼ ਕਾਂਗਰਸ, ਨੈਸ਼ਨਲ ਆਰਗੇਨਾਈਜ਼ੇਸ਼ਨ ਬੈਂਕ ਆਫ਼ ਵਰਕਰਜ਼ ਅਤੇ ਇੰਡੀਅਨ ਆਰਗੇਨਾਈਜ਼ੇਸ਼ਨ ਆਫ਼ ਬੈਂਕ ਅਫ਼ਸਰ ਦਾ ਸਹਿਯੋਗ ਵੀ ਮਿਲਿਆ ਹੈ |
ਐੱਸ. ਏ. ਐੱਸ. ਨਗਰ, 31 ਜਨਵਰੀ (ਕੇ. ਐੱਸ. ਰਾਣਾ)-ਜ਼ੀਰਕਪੁਰ ਦੇ ਰਹਿਣ ਵਾਲੇ ਪ੍ਰਤੀਕ ਸਿੰਘ ਨੇ 'ਖੇਲ੍ਹੋ ਇੰਡੀਆ' ਤਹਿਤ ਗੁਹਾਟੀ (ਅਸਾਮ) ਵਿਖੇ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ ਦੌਰਾਨ 74 ਕਿੱਲੋ ਭਾਰ ਵਰਗ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਮਗ਼ਾ ਆਪਣੇ ਨਾਂਅ ...
ਚੰਡੀਗੜ੍ਹ, 31 ਜਨਵਰੀ (ਅਜੀਤ ਬਿਊਰੋ)- ਗੰਨੇ ਦੀ ਫ਼ਸਲ ਦੀ ਪੈਦਾਵਾਰ ਵਧਾਉਣ ਅਤੇ ਘਾਟੇ ਵਿਚ ਜਾ ਰਹੀਆਂ ਖੰਡ ਮਿੱਲਾਂ ਨੂੰ ਵਿੱਤੀ ਤੌਰ 'ਤੇ ਮਜ਼ਬੂਤ ਬਣਾਉਣ ਲਈ ਠੋਸ ਯਤਨ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਦੇ ਨਾਲ ਨਾਲ ਖੇਤੀਬਾੜੀ ...
ਐੱਸ. ਏ. ਐੱਸ. ਨਗਰ, 31 ਜਨਵਰੀ (ਕੇ. ਐੱਸ. ਰਾਣਾ)-ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀ. ਜੀ. ਸੀ.) ਲਾਂਡਰਾਂ ਦੀ 'ਦਾ ਮਾਡਲ ਯੂਨਾਈਟਿਡ ਨੇਸ਼ਨ (ਐਮ. ਯੂ. ਐਨ.) ਸੁਸਾਇਟੀ' ਵਲੋਂ ਕਰਵਾਏ ਜਾ ਰਹੇ ਸੀ. ਜੀ. ਸੀ. ਅੰਤਰਰਾਸ਼ਟਰੀ ਐਮ. ਯੂ. ਐਨ. ਦੇ ਪੰਜਵੇਂ ਆਡੀਸ਼ਨ ਸਬੰਧੀ ਤਿਆਰੀਆਂ ...
ਚੰਡੀਗੜ੍ਹ, 31 ਜਨਵਰੀ (ਅਜੀਤ ਬਿਊਰੋ)-ਅੰਮਿ੍ਤਸਰ ਅਤੇ ਮੁਹਾਲੀ ਹਵਾਈ ਅੱਡਿਆਂ ਅਤੇ ਅਟਾਰੀ ਅਤੇ ਡੇਰਾ ਬਾਬਾ ਨਾਨਕ ਦੀਆਂ ਸਰਹੱਦੀ ਜਾਂਚ ਚੌਕੀਆਂ ਵਿਖੇ ਨੋਵਲ ਕੋਰੋਨਾਵਾਇਰਸ (2019 ਐਨਸੀਓਵੀ) ਦੀ ਜਾਂਚ ਲਈ ਹੁਣ ਤੱਕ ਕੁੱਲ 1804 ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ | ਇਹ ...
ਐੱਸ. ਏ. ਐੱਸ. ਨਗਰ, 31 ਜਨਵਰੀ (ਕੇ. ਐੱਸ. ਰਾਣਾ)-ਪ੍ਰਸਿੱਧ ਮਹਿਲਾ ਸੰਗਠਨ ਵੂਮੈਨ ਪਾਵਰ ਸੁਸਾਇਟੀ ਨੇ ਕਿੰਨਰ ਵਿੰਗ ਦੀ ਸ਼ੁਰੂਆਤ ਕਰਦਿਆਂ ਸਮਾਜ ਨੂੰ ਪਹਿਲਾ ਰਾਸ਼ਟਰੀ ਪ੍ਰਧਾਨ ਕਾਜਲ ਮੰਗਲ ਮੁਖੀ ਦੇ ਰੂਪ 'ਚ ਦਿੱਤਾ ਹੈ | ਵੂਮੈਨ ਸੁਸਾਇਟੀ ਪਿਛਲੇ ਲੰਮੇ ਸਮੇਂ ਤੋਂ ...
ਡੇਰਾਬੱਸੀ, 31 ਜਨਵਰੀ (ਸ਼ਾਮ ਸਿੰਘ ਸੰਧੂ)-ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਸੰਗੀਤਾ ਜੈਨ ਨੇ ਬਲਾਕ ਦੇ ਸਮੂਹ ਮਲਟੀਪਰਪਜ਼ ਹੈਲਥ ਵਰਕਰਾਂ (ਫ਼ੀਮੇਲ) ਨਾਲ ਇਕ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਆਲਮੀ ਪੱਧਰ ...
ਐੱਸ. ਏ. ਐੱਸ. ਨਗਰ, 31 ਜਨਵਰੀ (ਨਰਿੰਦਰ ਸਿੰਘ ਝਾਂਮਪੁਰ)-ਸ੍ਰੀ ਸਿੱਧ ਬਾਬਾ ਗੋਪਾਲ ਦਾਸ ਦੀ ਬਰਸੀ ਨੂੰ ਸਮਰਪਿਤ ਪਿੰਡ ਸੋਹਾਣਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਸੰਤ ਬਾਬਾ ਮਹਿੰਦਰ ਸਿੰਘ ਲੰਬਿਆਂ ਵਾਲਿਆਂ, ਸੰਤ ਪਰਮਜੀਤ ਸਿੰਘ ਹੰਸਾਲੀ ...
ਲਾਲੜੂ, 31 ਜਨਵਰੀ (ਰਾਜਬੀਰ ਸਿੰਘ)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਸਥਿਤ ਲੈਹਲੀ ਚੌਕ ਤੋਂ ਗਸ਼ਤ ਦੌਰਾਨ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੇ ਦੇ ਤੌਰ 'ਤੇ ਵਰਤੀਆਂ ਜਾਣ ਵਾਲੀਆਂ 11880 ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ ਹੈ | ਲੈਹਲੀ ਪੁਲਿਸ ਚੌਕੀ ਇੰਚਾਰਜ ...
ਖਰੜ, 31 ਜਨਵਰੀ (ਗੁਰਮੁੱਖ ਸਿੰਘ ਮਾਨ)-ਨੈਸ਼ਨਲ ਗਰੀਨ ਟਿ੍ਬਿਊਨਲ ਨਵੀਂ ਦਿੱਲੀ ਵਲੋਂ ਆਦੇਸ਼ ਦਿੱਤੇ ਗਏ ਹਨ ਕਿ ਚਾਈਨਾ ਡੋਰ ਅਤੇ ਸਿੰਥੈਟਿਕ ਧਾਗੇ ਦੀ ਵਰਤੋਂ ਤੇ ਵਿਕਰੀ ਕਰਨ 'ਤੇ ਪੂਰਨ ਤੌਰ 'ਤੇ ਰੋਕ ਲਗਾਈ ਜਾਵੇ | ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਬ-ਡਵੀਜ਼ਨ ...
ਐੱਸ. ਏ. ਐੱਸ. ਨਗਰ, 31 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪਾਵਰਕਾਮ ਐਾਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪਾਵਰਕਾਮ ਅੰਦਰ ਕੰਮ ਕਰਦੇ ਸੀ. ਐਚ. ਬੀ. ਠੇਕਾ ਕਾਮਿਆਂ ਵਲੋਂ ਕਿਰਤ ਕਮਿਸ਼ਨਰ ਪੰਜਾਬ ਦੇ ਦਫ਼ਤਰ ਸਾਹਮਣੇ ਪਰਿਵਾਰਾਂ ਸਮੇਤ ਧਰਨਾ ...
ਡੇਰਾਬੱਸੀ, 31 ਜਨਵਰੀ (ਸ਼ਾਮ ਸਿੰਘ ਸੰਧੂ)-ਡੇਰਾਬੱਸੀ ਵਿਖੇ ਇਨਸਾਫ਼ ਅਤੇ ਜਮਹੂਰੀਅਤ ਪਸੰਦ ਲੋਕਾਂ ਵਲੋਂ ਐਡਵੋਕੇਟ ਜਸਪਾਲ ਸਿੰਘ ਦੱਪਰ ਅਤੇ ਮਾਰਟਰ ਕਰਮ ਸਿੰਘ ਦੀ ਅਗਵਾਈ 'ਚ ਮੋਦੀ ਸਰਕਾਰ ਦੇ ਕਥਿਤ ਵੰਡ ਪਾਉਣ ਅਤੇ ਫਿਰਕਾਪ੍ਰਸਤੀ ਫੈਲਾਉਣ ਵਾਲੇ ਕਾਲੇ ਕਾਨੂੰਨ ...
ਐੱਸ. ਏ. ਐੱਸ. ਨਗਰ, 31 ਜਨਵਰੀ (ਕੇ. ਐੱਸ. ਰਾਣਾ)- ਭਾਰਤੀ ਸੰਚਾਰ ਨਿਗਮ ਵਿਖੇ ਕੰਮ ਕਰ ਰਹੇ ਦੇਸ਼ ਭਰ ਦੇ ਕਰਮਚਾਰੀਆਂ ਵਿਚੋਂ ਅੱਜ 31 ਜਨਵਰੀ ਨੂੰ 80 ਹਜ਼ਾਰ ਕਰਮਚਾਰੀ ਸੇਵਾ ਮੁਕਤ ਹੋ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਹਾਲੀ ਸਥਿਤ ਦਫ਼ਤਰ ਵਿਖੇ ਤਾਇਨਾਤ ...
ਐੱਸ. ਏ. ਐੱਸ. ਨਗਰ, 31 ਜਨਵਰੀ (ਕੇ. ਐੱਸ. ਰਾਣਾ)-ਜ਼ਿਲ੍ਹਾ ਪ੍ਰਸ਼ਾਸਨ, ਬੀ. ਡੀ. ਪੀ. ਓ. ਖਰੜ ਅਤੇ ਗ੍ਰਾਮ ਪੰਚਾਇਤ ਝਿਊਰਹੇੜੀ ਵਲੋਂ ਸਾਂਝੇ ਤੌਰ 'ਤੇ ਪਿੰਡ ਝਿਊਰਹੇੜੀ ਵਿਖੇ ਆਪਣੀ ਕਿਸਮ ਦਾ ਪਹਿਲਾ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ...
ਐੱਸ. ਏ. ਐੱਸ. ਨਗਰ, 31 ਜਨਵਰੀ (ਜਸਬੀਰ ਸਿੰਘ ਜੱਸੀ)-ਪੰਜਾਬ ਸਰਕਾਰ ਵਲੋਂ ਬਣਾਈ ਗਈ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਵਲੋਂ ਤਿੰਨ ਕਾਰ ਸਵਾਰਾਂ ਗੁਰਦੇਵ ਚੰਦ ਵਾਸੀ ਨੂਰਮਹਿਲ, ਰਣਜੀਤ ਸਿੰਘ ਵਾਸੀ ਪਿੰਡ ਜੰਡਿਆਲਾ ਅਤੇ ਰਾਕੇਸ਼ ਕੁਮਾਰ ਮੂਲ ਵਾਸੀ ਕਾਂਗੜਾ ਤੇ ਹਾਲ ...
ਜ਼ੀਰਕਪੁਰ, 31 ਜਨਵਰੀ ਜਨਵਰੀ (ਹਰਦੀਪ ਹੈਪੀ ਪੰਡਵਾਲਾ)-ਪੰਜਾਬ ਸਰਕਾਰ ਦਾ 'ਪ੍ਰੋਗ੍ਰੈਸਿਵ ਪੰਜਾਬ' ਦਾ ਨਾਅਰਾ ਵਿਧਾਨ ਸਭਾ ਹਲਕਾ ਡੇਰਾਬੱਸੀ ਦੀਆਂ ਲਿੰਕ ਸੜਕਾਂ ਦੀ ਮੰਦੀ ਹਾਲਤ ਦੇਖ ਕੇ ਬਿਲਕੁਲ ਝੂਠਾ ਸਾਬਤ ਹੁੰਦਾ ਹੈ | ਪੰਜਾਬ ਦੇ ਨਕਸ਼ੇ 'ਚ ਵਿਸ਼ੇਸ਼ ਸਥਾਨ ਰੱਖਣ ...
ਐੱਸ. ਏ. ਐੱਸ. ਨਗਰ, 31 ਜਨਵਰੀ (ਕੇ. ਐੱਸ. ਰਾਣਾ)-ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੀ ਮੀਟਿੰਗ ਹਰ ਮੰਗਲਵਾਰ ਨੂੰ ਸਵੇਰੇ 11:30 ਵਜੇ ਬੋਰਡ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 359 ਵਿਖੇ ਹੋਵੇਗੀ | ਇਸ ਸਬੰਧੀ ...
ਚੰਡੀਗੜ੍ਹ, 31 ਜਨਵਰੀ (ਸੁਰਜੀਤ ਸਿੰਘ ਸੱਤੀ)- ਪਤਨੀ 'ਤੇ ਗੋਲੀ ਚਲਾਉਣ ਦੇ ਦੋਸ਼ ਹੇਠ ਫਸੇ ਪੰਜਾਬ ਪੁਲਿਸ ਦੇ ਡੀ.ਐਸ.ਪੀ. ਅਤੁਲ ਸੋਨੀ ਦੀ ਜ਼ਮਾਨਤ ਅਰਜ਼ੀ ਰੱਦ ਕਰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਜਸਟਿਸ ਜੈ ਸ਼੍ਰੀ ਠਾਕੁਰ ਦੀ ਬੈਂਚ ਨੇ ਕਿਹਾ ਹੈ ਕਿ ਪਤੀ-ਪਤਨੀ ...
ਚੰਡੀਗੜ੍ਹ, 31 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸਥਾਨਕ ਪੁਲਿਸ ਨੇ ਦੋ ਲੋਕਾਂ ਨੂੰ ਨਸ਼ੀਲੇ ਟੀਕਿਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਟੀਮ ਨੇ ਮੌਲੀ ਜੱਗਰਾਂ ਦੇ ਰਹਿਣ ਵਾਲੇ ਚੰਦਨ ਉਰਫ਼ ਚਾਂਦ ਨੂੰ ਮੌਲੀ ...
ਐੱਸ. ਏ. ਐੱਸ. ਨਗਰ, 31 ਜਨਵਰੀ (ਕੇ. ਐੱਸ. ਰਾਣਾ)-ਸਰਕਾਰ ਵਲੋਂ ਬੈਂਕ ਕਰਮਚਾਰੀਆਂ ਨਾਲ ਹੋਏ ਤਨਖ਼ਾਹ ਸਮਝੌਤੇ ਨੂੰ ਲਾਗੂ ਕਰਨ ਵਿਚ ਜ਼ਰੂਰਤ ਤੋਂ ਜ਼ਿਆਦਾ ਦੇਰੀ ਹੋਣ ਕਾਰਨ ਅਤੇ ਵਾਰ-ਵਾਰ ਜਥੇਬੰਦੀ ਨਾਲ ਮੀਟਿੰਗਾਂ ਅਸਫ਼ਲ ਹੋਣ ਕਾਰਨ ਅੱਜ ਯੂ. ਐੱਫ. ਬੀ. ਯੂ. ਦੀਆਂ ...
ਚੰਡੀਗੜ੍ਹ, 31 ਜਨਵਰੀ (ਅਜੀਤ ਬਿਊਰੋ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਵਲੋਂ ਮਤਾ ਪਾਸ ਕਰਕੇ ਪਦਮ ਸ੍ਰੀ ਅਤੇ ਉੱਘੀ ਪੰਜਾਬੀ ਲੇਖਿਕਾ ਡਾ. ਦਲੀਪ ਕੌਰ ਟਿਵਾਣਾ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਡਾ. ਦਲੀਪ ਕੌਰ ...
ਚੰਡੀਗੜ੍ਹ, 31 ਜਨਵਰੀ (ਅਜਾਇਬ ਸਿੰਘ ਔਜਲਾ)- ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਵਲੋਂ ਡਾ. ਦਲੀਪ ਕੌਰ ਟਿਵਾਣਾ ਦੇ ਸੁਰਗਵਾਸ ਹੋਣ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਿਆ ਜਾਣ ਵਾਲ ਘਾਟਾ ਕਹਿ ਕੇ ...
ਚੰਡੀਗੜ੍ਹ, 31 ਜਨਵਰੀ (ਅਜੀਤ ਬਿਊਰੋ)-ਸੂਬੇ ਦੇ ਦੱਖਣੀ-ਪੱਛਮੀ ਜ਼ਿਲਿ੍ਹਆਂ ਵਿਚ ਹਜ਼ਾਰਾਂ ਏਕੜ ਜ਼ਮੀਨ ਖਾਰੇਪਣ ਅਤੇ ਸੇਮ ਤੋਂ ਪ੍ਰਭਾਵਿਤ ਹੈ, ਜੋ ਕਿ ਹੁਣ ਪੰਜਾਬ ਸਰਕਾਰ ਦੇ ਠੋਸ ਯਤਨਾਂ ਸਦਕਾ ਕਿਸਾਨਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ | ਇਸ ਸਬੰਧੀ ਜਾਣਕਾਰੀ ...
ਚੰਡੀਗੜ੍ਹ, 31 ਜਨਵਰੀ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਹਲਫ਼ੀਆ ਬਿਆਨ 'ਚ ਕਿਹਾ ਕਿ ਹਰਿਆਣਾ ਵਿਧਾਨ ਸਭਾ ਨੂੰ ਆਪਣੀ ਵੱਖਰੀ ਗੁਰਦੁਆਰਾ ਕਮੇਟੀ ਸਥਾਪਤ ਕਰਨ ਦਾ ...
ਚੰਡੀਗੜ੍ਹ, 31 ਜਨਵਰੀ (ਅਜੀਤ ਬਿਊਰੋ)-ਪੰਜਾਬ ਦੇ ਵਿੱਤ ਵਿਭਾਗ ਵਲੋਂ ਪੰਜਾਬ ਰਾਜ ਬਿਜਲੀ ਨਿਗਮ (ਪੀ.ਐਸ.ਪੀ.ਸੀ.ਐਲ.) ਨੂੰ ਬਿਜਲੀ ਸਬਸਿਡੀ, ਕੇਂਦਰੀ ਸਪਾਂਸਰ ਸਕੀਮਾਂ, ਪੀ.ਆਰ.ਟੀ.ਸੀ. ਅਤੇ 15 ਨਵੰਬਰ 2019 ਤੱਕ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਸੇਵਾਮੁਕਤੀ ਲਾਭਾਂ ਦੀ ...
ਚੰਡੀਗੜ੍ਹ, 31 ਜਨਵਰੀ (ਮਨਜੋਤ ਸਿੰਘ ਜੋਤ)-ਨਵੀਂ ਦਿੱਲੀ ਵਿਖੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧ ਵੱਲ ਵਿਰੋਧ ਮਾਰਚ ਕੱਢ ਰਹੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਤੇ ਚੱਲੀ ਗੋਲ਼ੀ ਦੇ ਵਿਰੋਧ ਵਿਚ ਅੱਜ ਪੰਜਾਬ ਯੂਨੀਵਰਸਿਟੀ ਵਿਖੇ ...
ਚੰਡੀਗੜ੍ਹ, 31 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 9 ਵਿਚ ਪੈਂਦੇ ਸਟਾਈਲਿਸ਼ ਨਾਮ ਦੇ ਸੈਲੂਨ ਦੇ ਦੋ ਕਰਮਚਾਰੀਆਂ ਿਖ਼ਲਾਫ਼ ਸੈਲੂਨ ਦੇ 25 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਪੁਲਿਸ ਨੇ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ...
ਪੰਚਕੂਲਾ, 31 ਜਨਵਰੀ (ਕਪਿਲ)-ਪੰਚਕੂਲਾ ਦੇ ਮੋਰਨੀ ਖੇਤਰ ਅਧੀਨ ਪੈਂਦੇ ਪਿੰਡ ਬੇਲਾ ਦੀ 85 ਸਾਲਾ ਬਜ਼ੁਰਗ ਮਹਿਲਾ ਦੇਵੀ ਦੀ ਤਬੀਅਤ ਖ਼ਰਾਬ ਹੋਣ 'ਤੇ ਪਿੰਡ ਦੇ ਲੋਕ ਉਸ ਨੂੰ ਮੰਜੇ ਉੱਤੇ ਪਾ ਕੇ ਕੰਡੇਰਨ ਪਿੰਡ ਨੇੜੇ ਪੱਕੀ ਸੜਕ ਉੱਤੇ ਖੜ੍ਹੀ ਐਾਬੂਲੈਂਸ ਤੱਕ ਛੱਡ ਕੇ ਆਏ | ...
ਚੰਡੀਗੜ੍ਹ, 31 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਚਾਰ ਸਾਲ ਦੇ ਬੱਚੇ ਨਾਲ ਸਰੀਰਕ ਛੇੜਛਾੜ ਕਰਨ ਦੇ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਨੇ ਦੋਸ਼ੀ ਲੜਕੇ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਸਜ਼ਾ ਪਾਉਣ ਵਾਲਾ 22 ਸਾਲ ਦਾ ਪ੍ਰਦੀਪ ਹੈ ਜਿਸ ਨੇ ਚਾਰ ਸਾਲ ਦੇ ਇਕ ਬੱਚੇ ਨਾਲ ...
ਚੰਡੀਗੜ੍ਹ, 31 ਜਨਵਰੀ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਹੋਸਟਲਾਂ ਦੇ ਪਲੰਬਰਾਂ ਅਤੇ ਮਾਲੀਆਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਦੇ ਵਿਰੋਧ ਵਿਚ ਵਿਦਿਆਰਥੀ ਜਥੇਬੰਦੀ ਐਸ.ਓ.ਆਈ. ਨੇ ਐਕਸੀਅਨ ਦਫ਼ਤਰ ਨੂੰ ਮੰਗ- ਪੱਤਰ ਪੱਤਰ ਸੌਾਪਿਆ ਗਿਆ | ...
ਚੰਡੀਗੜ੍ਹ, 31 ਜਨਵਰੀ (ਮਨਜੋਤ ਸਿੰਘ ਜੋਤ)- ਪੀ.ਜੀ.ਆਈ. ਵਿਖੇ ਡਾਕਟਰਾਂ ਵਲੋਂ 47 ਸਾਲਾ ਔਰਤ ਨੂੰ ਬ੍ਰੇਨ ਡੈਡ ਐਲਾਨਣ ਤੋਂ ਬਾਅਦ ਉਸਦੇ ਪਰਿਵਾਰ ਵਲੋਂ ਅੰਗਦਾਨ ਦੇ ਲਏ ਫ਼ੈਸਲੇ ਨਾਲ ਪੰਜ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੀ | ਇਨ੍ਹਾਂ ਮਰੀਜ਼ਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX