ਤਾਜਾ ਖ਼ਬਰਾਂ


ਜੀ.ਓ.ਜੀ. ਫ਼ੌਜੀਆਂ ਵਲੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਵਿਰੋਧ
. . .  53 minutes ago
ਧਾਰੀਵਾਲ, 1 ਅਕਤੂਬਰ (ਸਵਰਨ ਸਿੰਘ)-ਦਾਣਾ ਮੰਡੀ ਧਾਰੀਵਾਲ ਵਿਚ ਅੱਜ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਪੰਜਾਬ ਸਰਕਾਰ ਵਲੋਂ ਮੰਡੀ ਵਿਚ ਕਰਵਾਏ ਜਾ ਰਹੇ ਕਿਸਾਨ ਮੇਲੇ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ...
ਵਿਧਾਇਕ ਗੁਰਿੰਦਰ ਗੈਰੀ ਵੜਿੰਗ ‘ਤੇ ਦੁਰਵਿਵਹਾਰ ਦੇ ਦੋਸ਼ ਲਗਾਉਂਦਿਆਂ ਪਨਗ੍ਰੇਨ ਵਲੋਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ‘ਚ ਝੋਨੇਂ ਦੀ ਖ਼ਰੀਦ ਬੰਦ
. . .  about 1 hour ago
ਖਮਾਣੋਂ, 1 ਅਕਤੂਬਰ (ਮਨਮੋਹਣ ਸਿੰਘ ਕਲੇਰ)-ਤਹਿਸੀਲ ਖਮਾਣੋਂ ਦੀ ਮੰਡੀ ਰਾਏਪੁਰ ਮਾਜਰੀ ਵਿਖੇ ਪਨਗ੍ਰੇਨ ਏਜੰਸੀ ਦੇ ਇੰਸਪੈਕਟਰ ਗੁਰਮੀਤ ਸਿੰਘ ਨਾਲ ਵਿਧਾਇਕ ਅਮਲੋਹ ਗੁਰਿੰਦਰ ਸਿੰਘ ਗੈਰੀ ਵੜਿੰਗ ਦੁਆਰਾ ਕਥਿਤ ਦੁਰਵਿਹਾਰ ਕਰਨ ਦੇ ਲਗਾਏ ਦੋਸ਼ਾਂ ਕਾਰਨ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ...
ਲੌਂਗੋਵਾਲ : ਕਿਸਾਨਾਂ ਨੇ ਮੂਲੇ ਕੇ ਦਰਵਾਜ਼ੇ ਫੂਕਿਆ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਪੁਤਲਾ
. . .  about 1 hour ago
ਲੌਂਗੋਵਾਲ, 1 ਅਕਤੂਬਰ (ਸ.ਸ.ਖੰਨਾ,ਵਿਨੋਦ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਵਾਰਡ ਨੰਬਰ 4 ਦੀ ਗਲੀ ਨੂੰ ਨਾ ਬਣਾਉਣ ਦੇ ਕਾਰਨ ਸਥਾਨਕ ਨਗਰ ਕੌਂਸਲ ਦਫ਼ਤਰ ਪੱਕਾ ਮੋਰਚਾ ਲਗਾਇਆ ਗਿਆ ਹੈ।। ਇਹ ਧਰਨਾ ਅੱਜ ਪੰਜਵੇਂ ਦਿਨ ਵਿਚ ਦਾਖ਼ਲ ਹੋ ਚੁੱਕਾ ਹੈ, ਪਰ ਕੋਈ...
ਟਰੈਕਟਰ ਦੇ ਨਹਿਰ 'ਚ ਪਲਟਣ ਕਾਰਨ ਚਾਲਕ ਦੀ ਮੌਤ
. . .  about 1 hour ago
ਰਾਮਾਂ ਮੰਡੀ, 1 ਅਕਤੂਬਰ (ਤਰਸੇਮ ਸਿੰਗਲਾ)-ਅੱਜ ਦੇਰ ਸ਼ਾਮ ਪਿੰਡ ਕੋਟਬਖਤੂ ਵਿਖੇ ਨਹਿਰ ਵਿਚ ਟਰੈਕਟਰ ਪਲਟਣ ਕਾਰਨ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਟਰੈਕਟਰ ਦਾ ਵੀ ਹਜ਼ਾਰਾ ਰੁਪਏ ਦਾ ਨੁਕਸਾਨ ਹੋ ਗਿਆ। ਮ੍ਰਿਤਕ ਦੀ ਪਛਾਣ ਮੀਲਾ ਸਿੰਘ ਪੁੱਤਰ ਬੁੱਗਰ ਸਿੰਘ ਵਾਸੀ...
ਸਾਬਕਾ ਫ਼ੌਜੀਆ ਨੇ ਕੈਬਨਿਟ ਮੰਤਰੀ ਮੀਤ ਹੇਅਰ ਨੂੰ ਦਿਖਾਈਆਂ ਕਾਲੀਆਂ ਝੰਡੀਆਂ
. . .  about 1 hour ago
ਅਬੋਹਰ, 1 ਅਕਤੂਬਰ (ਸੰਦੀਪ ਸੋਖਲ)-ਹਲਕਾ ਬੱਲੂਆਣਾ ਦੇ ਪਿੰਡ ਸੁਖਚੈਨ ਵਿਖੇ ਸਰਕਾਰੀ ਕਾਲਜ ਦਾ ਨੀਂਹ ਪੱਥਰ ਰੱਖਣ ਪਹੁੰਚੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਸਾਬਕਾ ਫ਼ੌਜੀਆਂ ਨੇ ਕਾਲੀਆਂ ਝੰਡੀਆਂ ਵਿਖਾ ਕੇ ਪੰਜਾਬ ਸਰਕਾਰ ਅਤੇ ਮੀਤ ਹੇਅਰ ਮੁਰਦਾਬਾਦ ਦੇ ਨਾਅਰੇ ਲਾ ਕੇ...
ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ 'ਚ ਝੋਨੇ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ
. . .  about 1 hour ago
ਜੰਡਿਆਲਾ ਗੁਰੂ, 1 ਅਕਤੂਬਰ (ਪਰਮਿੰਦਰ ਸਿੰਘ ਜੋਸਨ)-ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਅਨਾਜ ਮੰਡੀ ਗਹਿਰੀ ਮੰਡੀ (ਜੰਡਿਆਲਾ ਗੁਰੂ) ਵਿਖੇ ਪਹੁੰਚ ਕੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਅਤੇ ਖ਼ਰੀਦ...
ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਸੁਖਚੈਨ 'ਚ ਰੱਖਿਆ ਸਰਕਾਰੀ ਕਾਲਜ ਦਾ ਨੀਂਹ ਪੱਥਰ
. . .  about 1 hour ago
ਅਬੋਹਰ, 1 ਅਕਤੂਬਰ (ਸੰਦੀਪ ਸੋਖਲ) - ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਬੱਲੂਆਣਾ ਹਲਕੇ ਅਧੀਨ ਪੈਂਦੇ ਪਿੰਡ ਸੁਖਚੈਨ ਵਿਖੇ ਹਲਕਾ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ ਦੇ ਯਤਨ ਸਦਕਾ 15:38 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਕਾਲਜ ਦੀ ਨਵੀਂ ਇਮਾਰਤ...
ਦਿੱਲੀ ਦੇ ਪੈਟਰੋਲ ਪੰਪ 29 ਅਕਤੂਬਰ ਤੋਂ ਪ੍ਰਦੂਸ਼ਣ ਸਰਟੀਫਿਕੇਟ ਬਿਨਾਂ ਨਹੀਂ ਦੇਣਗੇ ਪੈਟਰੋਲ
. . .  about 2 hours ago
ਨਵੀਂ ਦਿੱਲੀ, 1 ਅਕਤੂਬਰ - ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਪ੍ਰਦੂਸ਼ਣ ਦੇ ਵਧਦੇ ਪੱਧਰ ਦੇ ਮੱਦੇਨਜ਼ਰ ਦਿੱਲੀ ਦੇ ਪੈਟਰੋਲ ਪੰਪ 29 ਅਕਤੂਬਰ ਤੋਂ 'ਪ੍ਰਦੂਸ਼ਣ ਅੰਡਰ ਕੰਟਰੋਲ' ਸਰਟੀਫਿਕੇਟ ਤੋਂ ਬਿਨਾਂ ਪੈਟਰੋਲ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਅੱਜ ਤੋਂ ਦਿੱਲੀ...
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਮਹਿਲਾ ਨੇ ਨਿਗਲ਼ਿਆ ਜ਼ਹਿਰ, ਇਲਾਜ ਦੌਰਾਨ ਮੌਤ
. . .  about 2 hours ago
ਤਪਾ ਮੰਡੀ, 1 ਅਕਤੂਬਰ (ਵਿਜੇ ਸ਼ਰਮਾ) - ਢਿਲਵਾਂ ਰੋਡ 'ਤੇ ਸਥਿਤ ਇਕ ਔਰਤ ਨੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਹੋਏ ਜ਼ਹਿਰੀਲੀ ਚੀਜ਼ ਨਿਗਲ਼ ਲਈ, ਜਿਸ ਦੀ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਟੀ ਇੰਚਾਰਜ ਗੁਰਪਾਲ ਸਿੰਘ ਨੇ...
ਰੇਲਵੇ ਸਟੇਸ਼ਨ 'ਤੇ ਦਰੱਖਤ ਡਿੱਗਣ ਨਾਲ ਔਰਤ ਦੀ ਮੌਤ
. . .  about 2 hours ago
ਅਬੋਹਰ, 1 ਅਕਤੂਬਰ (ਸੰਦੀਪ ਸੋਖਲ)-ਅਬੋਹਰ ਰੇਲਵੇ ਸਟੇਸ਼ਨ 'ਤੇ ਅਚਾਨਕ ਇਕ ਬਹੁਤ ਪੁਰਾਣਾ ਦਰੱਖਤ ਡਿੱਗ ਗਿਆ। ਦਰੱਖਤ ਹੇਠਾਂ 30 ਦੇ ਕਰੀਬ ਲੋਕ ਦੱਬ ਗਏ, ਜਿਨ੍ਹਾਂ 'ਚ ਕੁਝ ਫੌਜੀ ਜਵਾਨ ਵੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਫੌਜ ਦੇ ਹਸਪਤਾਲ ਪਹੁੰਚਾਇਆ ਗਿਆ ਹੈ। ਕੁਝ...
ਜੈਤੋ ਅਨਾਜ ਮੰਡੀ ’ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ
. . .  about 2 hours ago
ਜੈਤੋ, 1 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਮਾਰਕੀਟ ਕਮੇਟੀ ਜੈਤੋ ਦੇ ਸਕੱਤਰ ਹਰਸਬੰਤ ਸਿੰਘ ਨੇ ਸਥਾਨਕ ਮੁੱਖ ਅਨਾਜ ਮੰਡੀ ਵਿਖੇ ਝੋਨੇ ਦੀ ਸਰਕਾਰੀ ਬੋਲੀ ਦੀ ਸ਼ੁਰੂਆਤ ਕੀਤੀ । ਉਨਾਂ ਕਿਸਾਨ ਵੀਰਾਂ ਨੂੰ ਅਪੀਲ...
ਲਾਰੈਂਸ ਬਿਸ਼ਨੋਈ ਗਰੋਹ ਦਾ ਇਨਾਮੀ ਬਦਮਾਸ਼ ਚੜਿਆ ਐਸ.ਟੀ.ਐਫ. ਦੇ ਹੱਥੇ
. . .  about 3 hours ago
ਕਰਨਾਲ, 1 ਅਕਤੂਬਰ (ਗੁਰਮੀਤ ਸਿੰਘ ਸੱਗੂ)-ਸਪੈਸ਼ਲ ਟਾਸਕ ਫੋਰਸ ਅੰਬਾਲਾ ਦੀ ਟੀਮ ਨੇ ਲਾਰੈਂਸ ਬਿਸ਼ਨੋਈ ਗਰੋਹ ਦੇ ਇਕ ਇਨਾਮੀ ਬਦਮਾਸ਼ ਮੁਕੇਸ਼ ਨੂੰ ਕਰਨਾਲ ਜ਼ਿਲ੍ਹੇ ਦੇ ਪਿੰਡ ਜਾਂਭਾ ਤੋ ਮੁਕਾਬਲੇ ਬਾਅਦ ਭਾਰੀ ਮਾਤਰਾ ਵਿਚ ਵਿਦੇਸ਼ੀ ਹਥਿਆਰਾਂ ਅਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ...
ਆਈ.ਐਸ.ਆਈ.ਸਮਰਥਿਤ ਅੱਤਵਾਦੀ ਮਾਡਿਊਲ ਦਾ ਤੀਜਾ ਸੰਚਾਲਕ ਹਰਪ੍ਰੀਤ ਉਰਫ਼ ਹਰ ਸਰਪੰਚ ਗ੍ਰਿਫ਼ਤਾਰ
. . .  about 2 hours ago
ਚੰਡੀਗੜ੍ਹ, 1 ਅਕਤੂਬਰ - ਮੁੱਖ ਮੰਤਰੀ ਦੇ ਦ੍ਰਿਸ਼ਟੀਕੋਣ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਬਣਾਉਣ ਦੀ ਮੁਹਿੰਮ ਵਿਚ ਇਕ ਹੋਰ ਸਫਲਤਾ ਹਾਸਿਲ ਕਰਦੇ ਹੋਏ ਪੰਜਾਬ ਪੁਲਿਸ ਦੇ ਸੀ.ਆਈ. ਵਿੰਗ ਨੇ ਕੈਨੇਡਾ ਅਧਾਰਤ ਲੰਡਾ ਅਤੇ ਪਾਕਿ ਅਧਾਰਤ ਰਿੰਦਾ ਦੁਆਰਾ ਸੰਚਾਲਿਤ ਆਈ.ਐਸ.ਆਈ. ਸਮਰਥਿਤ...
ਮਹਿਲਾ ਟੀ-20 ਏਸ਼ੀਆ ਕੱਪ : ਭਾਰਤੀ ਟੀਮ ਨੇ 41 ਦੌੜਾਂ ਨਾਲ ਹਰਾਇਆ ਸ੍ਰੀਲੰਕਾ
. . .  about 3 hours ago
ਢਾਕਾ, 1 ਅਕਤੂਬਰ - ਮਹਿਲਾ ਟੀ-20 ਏਸ਼ੀਆ ਕੱਪ ਦੇ ਮੈਚ ਵਿਚ ਭਾਰਤੀ ਮਹਿਲਾ ਟੀਮ ਨੇ ਸ੍ਰੀਲੰਕਾ ਦੀ ਟੀਮ ਨੂੰ 41 ਦੌੜਾਂ ਨਾਲ ਹਰਾ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਭਾਰਤੀ ਟੀਮ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 150 ਦੌੜਾਂ...
ਵੋਡਾਫੋਨ ਆਈਡੀਆ 5-ਜੀ ਕ੍ਰਾਂਤੀ ਦਾ ਹਿੱਸਾ ਬਣਨ ਲਈ ਤਿਆਰ: ਕੁਮਾਰ ਮੰਗਲਮ ਬਿਰਲਾ
. . .  about 3 hours ago
ਨਵੀਂ ਦਿੱਲੀ, 1 ਅਕਤੂਬਰ - ਆਦਿਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨੇ ਕਿਹਾ ਕਿ ਵੋਡਾਫੋਨ ਆਈਡੀਆ ਦਾ ਨੈਟਵਰਕ ਪੰਜਵੀਂ ਪੀੜ੍ਹੀ ਦੀ ਦੂਰਸੰਚਾਰ ਤਕਨਾਲੋਜੀ ਵਿਚ ਪਰਿਵਰਤਨ ਲਈ ਅਨੁਕੂਲ ਹੈ ਅਤੇ ਕੰਪਨੀ 5-ਜੀ ਕ੍ਰਾਂਤੀ ਦਾ ਹਿੱਸਾ ਬਣਨ ਲਈ...
ਕਰਜ਼ੇ ਦੇ ਸਤਾਏ ਕਿਸਾਨ ਵਲੋਂ ਖ਼ੁਦਕੁਸ਼ੀ
. . .  about 4 hours ago
ਸੁਨਾਮ ਊਧਮ ਸਿੰਘ ਵਾਲਾ, 1 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਬੀਤੀ ਕੱਲ੍ਹ ਪਿੰਡ ਕਾਹਨਗੜ੍ਹ ਦੇ ਕਰਜ਼ੇ ਦੇ ਸਤਾਏ ਇਕ ਛੋਟੇ ਕਿਸਾਨ ਵਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਖ਼ਬਰ...
ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਅੰਮ੍ਰਿਤਸਰ 'ਚ ਸ਼ੁਰੂ ਕਰਵਾਈ ਝੋਨੇ ਦੀ ਸਰਕਾਰੀ ਖ਼ਰੀਦ
. . .  about 5 hours ago
ਅੰਮ੍ਰਿਤਸਰ, 1 ਅਕਤੂਬਰ (ਵਰਪਾਲ)-ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਅੱਜ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਝੋਨੇ ਦਾ ਇਕ-ਇਕ ਦਾਣਾ ਖ਼ਰੀਦਣ ਲਈ ਵਚਨਬੱਧ...
ਪਨਬਸ/ਪੀ.ਆਰ.ਟੀ.ਸੀ. ਕੱਚੇ ਮੁਲਾਜ਼ਮਾਂ ਨੇ ਜਲੰਧਰ-ਫਗਵਾੜਾ ਹਾਈਵੇਅ ਕੀਤਾ ਜਾਮ
. . .  about 5 hours ago
ਜਲੰਧਰ, 1 ਅਕਤੂਬਰ (ਰਣਜੀਤ ਸਿੰਘ ਸੋਢੀ)-ਪਨਬਸ/ਪੀ.ਆਰ.ਟੀ.ਸੀ. ਕੱਚੇ ਮੁਲਾਜ਼ਮਾਂ ਨੇ ਆਊਟਸੋਰਸ ਭਰਤੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਜਲੰਧਰ-ਫਗਵਾੜਾ ਹਾਈਵੇਅ ਬੰਦ ਕਰ ਦਿੱਤਾ ਹੈ,. ਜਿਸ ਕਾਰਨ...
ਪਰਾਲੀ ਦੇ ਮਾਮਲੇ 'ਚ ਕੇਂਦਰ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਦੀ ਬਜਾਏ ਬਦਨਾਮ ਕਰਨ 'ਤੇ ਤੁਲੀ-ਅਮਨ ਅਰੋੜਾ
. . .  about 5 hours ago
ਸੁਨਾਮ ਊਧਮ ਸਿੰਘ ਵਾਲਾ, 1 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪਰਾਲੀ ਦੇ ਮਾਮਲੇ 'ਚ ਪੰਜਾਬ ਦੀ 'ਆਪ' ਸਰਕਾਰ...
ਸ਼ਿਮਲਾ 'ਚ ਵਾਪਰਿਆ ਦਰਦਨਾਕ ਹਾਦਸਾ, ਕਾਰ 'ਤੇ ਟਰੱਕ ਪਲਟਣ ਕਾਰਨ 3 ਜਣਿਆਂ ਦੀ ਮੌਤ
. . .  about 5 hours ago
ਸ਼ਿਮਲਾ, 1 ਅਕਤੂਬਰ-ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਅੱਜ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਮਲਾ ਦੇ ਛਾਰਾਬੜਾ ਨੇੜੇ ਗਰੀਨ ਵੈਲੀ 'ਚ ਸੇਬਾਂ ਨਾਲ ਭਰਿਆ ਇਕ ਟਰੱਕ ਬੇਕਾਬੂ ਹੋ ਕੇ ਕਾਰ...
ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਕਾਮਿਆਂ ਨੇ ਨੈਸ਼ਨਲ ਹਾਈਵੇ 'ਤੇ ਲਾਇਆ ਧਰਨਾ
. . .  about 5 hours ago
ਮਾਨਾਂਵਾਲਾ, 1 ਅਕਤੂਬਰ (ਗੁਰਦੀਪ ਸਿੰਘ ਨਾਗੀ)-ਪੰਜਾਬ ਰੋਡਵੇਜ਼ ਪਨਬਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰ ਯੂਨੀਅਨ ਪੰਜਾਬ ਨੇ ਆਪਣੀਆਂ ਹੱਕੀ ਮੰਗਾਂ ਦੇ ਸੰਬੰਧ ਵਿਚ ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ 'ਤੇ ਧਰਨਾ ਲਾ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ...
ਰਜਿੰਦਰਾ ਹਸਪਤਾਲ 'ਚੋਂ ਕੈਦੀ ਫ਼ਰਾਰ
. . .  about 6 hours ago
ਪਟਿਆਲਾ, 1 ਅਕਤੂਬਰ (ਮਨਦੀਪ ਸਿੰਘ ਖਰੌੜ)- ਪਟਿਆਲਾ ਜੇਲ੍ਹ ਤੋਂ ਇਲਾਜ ਕਰਵਾਉਣ ਲਈ ਰਾਜਿੰਦਰਾ ਹਸਪਤਾਲ 'ਚ ਲਿਆਂਦਾ ਕੈਦੀ ਹਸਪਤਾਲ 'ਚੋਂ ਫਰਾਰ ਹੋ ਗਿਆ ਹੈ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਕੱਲ੍ਹ ਰਾਤੀ...
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ 'ਚ ਝੋਨੇ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ
. . .  about 6 hours ago
ਸੁਨਾਮ ਊਧਮ ਸਿੰਘ ਵਾਲਾ, 1 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਪੰਜਾਬ ਸਰਕਾਰ ਦੇ ਸੂਬੇ 'ਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦੇ ਵਾਅਦੇ ਅਨੁਸਾਰ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਵਲੋਂ ਅੱਜ ਅਨਾਜ...
ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵਲੋਂ ਕੀਤਾ ਗਿਆ ਪ੍ਰਦਰਸ਼ਨ
. . .  about 6 hours ago
ਚੰਡੀਗੜ੍ਹ, 1 ਅਕਤੂਬਰ (ਸਤਾਸ਼ੂ ਸ਼ਰਮਾ)- ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਪੱਕੇ ਕੀਤਾ ਜਾਵੇ ਅਤੇ 9200 ਨਵੀਆਂ ਭਰਤੀਆਂ ਕੀਤੀਆਂ ਜਾਣ।
ਸਾਬਕਾ ਫੌਜੀਆਂ ਨੇ ਘੇਰਿਆ ਮੁੱਖ ਮੰਤਰੀ ਦੇ ਪਰਿਵਾਰ ਦਾ ਕਾਫ਼ਲਾ, ਪੁਲਿਸ ਅਤੇ ਸਾਬਕਾ ਫ਼ੌਜੀਆਂ ਵਿਚਾਲੇ ਹੋਈ ਧੱਕਾ-ਮੁੱਕੀ
. . .  about 6 hours ago
ਸੰਗਰੂਰ, 1 ਅਕਤੂਬਰ (ਦਮਨਜੀਤ ਜੀਤ ਸਿੰਘ)- ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੀਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ , ਮਾਤਾ ਅਤੇ ਭੈਣ ਨੂੰ ਜੀ.ਓ.ਜੀ. ਦੇ ਵਿਰੋਧ ਦਾ ਭਾਰੀ ਸਾਹਮਣਾ ਕਰਨਾ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 19 ਮਾਘ ਸੰਮਤ 551

ਦਿੱਲੀ / ਹਰਿਆਣਾ

ਬਿਹਾਰ ਤੇ ਹੋਰਨਾਂ ਸੂਬਿਆਂ ਦਾ ਅਪਮਾਨ ਕਰ ਰਹੇ ਹਨ ਕੇਜਰੀਵਾਲ-ਸ਼ਿਆਮ ਜਾਜੂ

ਨਵੀਂ ਦਿੱਲੀ, 31 ਜਨਵਰੀ (ਜਗਤਾਰ ਸਿੰਘ)-ਭਾਜਪਾ ਦੇ ਕੌਮੀ ਪ੍ਰਧਾਨ ਤੇ ਦਿੱਲੀ ਪ੍ਰਦੇਸ਼ ਪ੍ਰਭਾਰੀ ਸ਼ਿਆਮ ਜਾਜੂ ਨੇ, ਨਾਗਲੋਈ ਹਲਕੇ 'ਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਿਰਫ ਲੋਕਾਂ ਦਾ ਧਿਆਨ ਹਟਾਉਣ ਲਈ ਬਿਹਾਰ ...

ਪੂਰੀ ਖ਼ਬਰ »

ਚਾਈਨਾ ਡੋਰ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਜ਼ਖ਼ਮੀ

ਕੁਰਾਲੀ, 31 ਜਨਵਰੀ (ਹਰਪ੍ਰੀਤ ਸਿੰਘ)-ਪਾਬੰਦੀ ਦੇ ਬਾਵਜੂਦ ਸ਼ਹਿਰ ਵਿਚ ਧੜੱਲੇ ਨਾਲ ਵਿਕ ਰਹੀ ਚਾਈਨਾ ਡੋਰ ਕਾਰਨ ਦੋ ਹੋਰ ਹਾਦਸੇ ਵਾਪਰੇ ਹਨ | ਇਨ੍ਹਾਂ 'ਚੋਂ ਇਕ ਮੋਟਰਸਾਈਕਲ ਚਾਲਕ ਨੂੰ ਇਲਾਜ ਲਈ ਚੰਡੀਗੜ੍ਹ ਦੇ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ | ਪ੍ਰਾਪਤੀ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਵਾਸੀ ਚੈੜੀਆਂ ਆਪਣੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਪਿੰਡ ਤੋਂ ਕੁਰਾਲੀ ਵੱਲ ਨੂੰ ਆ ਰਿਹਾ ਸੀ | ਇਸੇ ਦੌਰਾਨ ਜਦੋਂ ਉਹ ਕੁਰਾਲੀ ਦੇ ਰੇਲਵੇ ਫਲਾਈ ਓਵਰ 'ਤੇ ਪੁੱਜਾ ਤਾਂ ਪਤੰਗ ਨਾਲੋਂ ਟੁੱਟ ਕੇ ਆਈ ਚਾਈਨਾ ਡੋਰ ਨੇ ਮਨਦੀਪ ਨੂੰ ਆਪਣੀ ਲਪੇਟ ਵਿਚ ਲੈ ਲਿਆ | ਇਸ ਕਾਰਨ ਮਨਦੀਪ ਦੇ ਨੱਕ ਤੇ ਚਿਹਰੇ 'ਤੇ ਡੋਰ ਨੇ ਬੁਰੀ ਤਰ੍ਹਾਂ ਕੱਟ ਪਾ ਦਿੱਤਾ | ਮੋਟਰਾਈਕਲ ਚਲਾ ਰਿਹਾ ਮਨਦੀਪ ਇਸ ਕਾਰਨ ਲਹੂ ਲੁਹਾਣ ਹੋ ਗਿਆ ਅਤੇ ਸੜਕ 'ਤੇ ਡਿੱਗ ਪਿਆ | ਇਕੱਠੇ ਹੋਏ ਲੋਕਾਂ ਨੇ ਉਸ ਨੂੰ ਤੁਰੰਤ ਸਥਾਨਕ ਸਿਵਲ ਹਸਪਾਤਲ ਵਿਖੇ ਦਾਖ਼ਲ ਕਰਵਾਇਆ, ਜਿਥੇ ਡਾਕਟਰਾਂ ਨੇ ਜਾਂਚ ਦੌਰਾਨ ਪਾਇਆ ਕਿ ਉਸ ਦੇ ਨੱਕ ਦੀ ਹੱਡੀ ਕਾਫੀ ਡੂੰਘਾਈ ਤੱਕ ਕੱਟੀ ਗਈ ਅਤੇ ਚਿਹਰੇ ਦੇ ਦੋਵੇਂ ਪਾਸੇ ਡੂੰਘੇ ਕੱਟ ਲੱਗ ਗਏ ਹਨ | ਇਸ ਤਰ੍ਹਾਂ ਮਨਦੀਪ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ-16 ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ | ਇਸੇ ਦੌਰਾਨ ਬੰਨ੍ਹਮਾਜਰਾ ਦਾ ਨੌਜਵਾਨ ਰਜਿੰਦਰ ਵੀ ਰੇਲਵੇ ਪੁਲ ਉੱਤੇ ਚਾਈਨਾ ਡੋਰ ਦੀ ਲਪੇਟ ਵਿਚ ਆ ਗਿਆ | ਉਸ ਨੇ ਦੱਸਿਆ ਕਿ ਜਦੋਂ ਉਹ ਪੁਲ ਤੋਂ ਲੰਘ ਰਿਹਾ ਸੀ ਤਾਂ ਪਤੰਗ ਨਾਲੋਂ ਟੁੱਟ ਕੇ ਆਈ ਡੋਰ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਜਦੋਂ ਤੱਕ ਉਹ ਆਪਣੇ ਬਚਾਅ ਲਈ ਕੁਝ ਕਰਦਾ ਉਦੋਂ ਤੱਕ ਡੋਰ ਉਸ ਦੀ ਗਰਦਨ ਨੂੰ ਚੀਰਦੀ ਹੋਈ ਨਿਕਲ ਗਈ | ਜ਼ਖ਼ਮੀ ਹਾਲਤ ਵਿਚ ਇਸ ਨੌਜਵਾਨ ਨੂੰ ਵੀ ਕੁਰਾਲੀ ਦੇ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ |

ਖ਼ਬਰ ਸ਼ੇਅਰ ਕਰੋ

 

ਰੋਡ ਸ਼ੋਅ, ਜਨ ਸਭਾ ਤੇ ਨੁੱਕੜ ਸਭਾ ਬਦਲ ਰਹੀਆਂ ਨੇ ਸਿਆਸੀ ਰੰਗ

ਨਵੀਂ ਦਿੱਲੀ, 31 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਸਿਆਸਤ ਹਰ ਸਭਾ, ਹਰ ਰੋਡ ਸ਼ੋਅ, ਹਰ ਨੁੱਕੜ ਸਭਾ, ਜਨ ਸਭਾ ਤੇ ਮੁਹੱਲਾ ਬੈਠਕਾਂ ਦਾ ਰੰਗ ਕਰਵਟ ਲੈ ਰਿਹਾ ਹੈ | ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਦਿੱਲੀ ਦੇ ਮੁੱਖ ...

ਪੂਰੀ ਖ਼ਬਰ »

'ਆਪ' ਦਾ ਦਲ ਬਦਲੂ ਵਿਧਾਇਕ ਮਾਨਸ਼ਾਹੀਆ 4 ਨੂੰ ਹੋਵੇਗਾ ਪੇਸ਼

ਚੰਡੀਗੜ੍ਹ, 31 ਜਨਵਰੀ (ਐਨ.ਐਸ. ਪਰਵਾਨਾ)-ਆਮ ਆਦਮੀ ਪਾਰਟੀ ਨਾਲ ਸਬੰਧਤ ਦਲਬਦਲੂ ਪੰਜਾਬ ਵਿਧਾਨ ਸਭਾ ਦੇ ਮਾਨਸਾ ਤੋਂ ਵਿਧਾਇਕ ਸ. ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਦਲ ਬਦਲੂ ਵਿਰੋਧੀ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਸਪੀਕਰ ਰਾਣਾ ਕੇ.ਪੀ. ਸਿੰਘ ਨੇ 4 ਫਰਵਰੀ ਨੂੰ ...

ਪੂਰੀ ਖ਼ਬਰ »

'ਲਾਈਫ ਲਗੇਸੀ ਆਫ਼ ਗੁਰੂ ਨਾਨਕ ਦੇਵ ਜੀ' ਪੁਸਤਕ ਹੋਈ ਰਿਲੀਜ਼

ਨਵੀਂ ਦਿੱਲੀ, 31 ਜਨਵਰੀ (ਬਲਵਿੰਦਰ ਸਿੰਘ ਸੋਢੀ)-ਪੰਜਾਬੀ ਸਾਹਿਤ ਕਲਾ ਸੰਗਮ ਦਿੱਲੀ ਵਲੋਂ ਪੁਸਤਕ ਰਿਲੀਜ਼ ਸਮਾਰੋਹ ਕਰਵਾਇਆ ਗਿਆ | ਇਹ ਸਮਾਰੋਹ ਪੰਜਾਬੀ ਬਾਗ ਦੇ ਕਲੱਬ ਵਿਖੇ ਕੀਤਾ ਗਿਆ, ਜਿਸ ਵਿਚ ਮੱਖਣ ਸਿੰਘ (ਸਾਬਕਾ ਡਿਪਟੀ ਜਨਰਲ ਮੈਨੇਜਰ ਪੰਜਾਬ ਐਾਡ ਸਿੰਧ ਬੈਂਕ) ...

ਪੂਰੀ ਖ਼ਬਰ »

ਸ਼ਾਦਾਬ ਫਾਰੂਖ ਨੂੰ ਟਰਾਮਾ ਸੈਂਟਰ ਤੋਂ ਛੁੱਟੀ ਮਿਲੀ

ਨਵੀਂ ਦਿੱਲੀ, 31 ਜਨਵਰੀ (ਬਲਵਿੰਦਰ ਸਿੰਘ ਸੋਢੀ)-ਜਾਮੀਆ ਦੇ ਬਾਹਰ ਇਕ ਨੌਜਵਾਨ ਵਲੋਂ ਗੋਲੀ ਚਲਾਉਣ 'ਤੇ ਇਕ ਵਿਦਿਆਰਥੀ ਸ਼ਾਦਾਬ ਫਾਰੁਖ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਪਹਿਲਾਂ ਹੋਲੀ ਫੈਮਿਲੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਅਤੇ ਬਾਅਦ ਵਿਚ ਉਸ ਨੂੰ ਏਮਜ਼ ਟਰਾਮਾ ...

ਪੂਰੀ ਖ਼ਬਰ »

ਪੁਲਿਸ ਵਲੋਂ 40 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਨਵੀਂ ਦਿੱਲੀ, 31 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਛਾਵਲਾ ਪੁਲਿਸ ਨੇ ਸ਼ਰਾਬ ਦੀ ਤਸਕਰੀ ਪ੍ਰਤੀ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਨਾਲ ਹੀ ਉਸ ਦੀ ਕਾਰ ਅਤੇ ਕਾਰ ਵਿਚ ਲਿਆਂਦੀ ਜਾ ਰਹੀ ਸ਼ਰਬ ਵੀ ਬਰਾਮਦ ਕੀਤੀ ਹੈ | ਸ਼ਰਾਬ ਦੇ ਇਸ ਤਸਕਰ ਦਾ ਨਾਂਅ ...

ਪੂਰੀ ਖ਼ਬਰ »

ਜਾਮੀਆ ਗੋਲੀਬਾਰੀ ਮਾਮਲੇ 'ਚ ਸਾਂਸਦ ਅਨੁਰਾਗ ਠਾਕੁਰ ਦੀ ਭੂਮਿਕਾ ਦੀ ਵੀ ਜਾਂਚ ਹੋਵੇ-'ਆਪ'

ਨਵੀਂ ਦਿੱਲੀ, 31 ਜਨਵਰੀ (ਜਗਤਾਰ ਸਿੰਘ)-ਰਾਜਧਾਨੀ ਦਿੱਲੀ 'ਚ ਵੀਰਵਾਰ ਨੂੰ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਬਾਹਰ ਖੁੱਲ੍ਹੇਆਮ ਗੋਲੀਬਾਰੀ ਦੀ ਘਟਨਾ 'ਤੇ ਸਿਆਸਤ ਤੇਜ਼ ਹੋ ਗਈ ਹੈ | ਪੁਲਿਸ ਨੇ ਗੋਲੀਬਾਰੀ ਕਰਨ ਵਾਲੇ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਸੀ, ਪਰ ਹੁਣ ਆਮ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਲਈ ਬਜਟ 'ਚ ਵੱਖਰੀ ਰਾਸ਼ੀ ਦੀ ਵਿਵਸਥਾ ਕੀਤੀ ਜਾਵੇ-ਸਿਰਸਾ

ਨਵੀਂ ਦਿੱਲੀ, 31 ਜਨਵਰੀ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਨਿਚਰਵਾਰ 1 ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ...

ਪੂਰੀ ਖ਼ਬਰ »

ਦਿੱਲੀ ਦਾ ਵਿਕਾਸ' ਬਨਾਮ 'ਸ਼ਾਹੀਨ ਬਾਗ਼' ਮੁੱਦੇ 'ਤੇ ਕੇਂਦਰਿਤ ਹੋ ਰਹੀ ਹੈ ਦਿੱਲੀ ਦੀ ਚੋਣ ਜੰਗ

ਨਵੀਂ ਦਿੱਲੀ, 31 ਜਨਵਰੀ (ਜਗਤਾਰ ਸਿੰਘ)-8 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੱਤਾ ਧਿਰ ਅਤੇ ਵਿਰੋਧੀ ਧਿਰਾਂ ਵਿਚਕਾਰ ਇਕ ਦੂਜੇ ਿਖ਼ਲਾਫ਼ ਸ਼ਬਦੀ ਜੰਗ ਵੀ ਤੇਜ਼ ਹੁੰਦੀ ਜਾ ਰਹੀ ਹੈ | ਜੇਕਰ ਚੋਣ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ...

ਪੂਰੀ ਖ਼ਬਰ »

ਭਾਜਪਾ ਚੋਣਾਂ 'ਚ ਜਿੱਤ ਲਈ ਲਗਾ ਰਹੀ ਹੈ ਆਪਣੀ ਪੂਰੀ ਤਾਕਤ

ਨਵੀਂ ਦਿੱਲੀ, 31 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨਜ਼ਦੀਕ ਆ ਰਹੀਆਂ ਨੇ, ਉਨ੍ਹਾਂ ਪ੍ਰਤੀ ਭਾਜਪਾ ਹੁਣ ਲਗਾਤਾਰ ਪੂਰਾ ਜ਼ੋਰ ਲਗਾ ਰਹੀ ਹੈ ਅਤੇ ਨਾਲ ਹੀ ਪਾਰਟੀ ਦੇ ਦਿਗਜ਼ਾਂ ਨੂੰ ਚੋਣ ਪ੍ਰਚਾਰ ਵਿਚ ਉਤਾਰ ਰਹੀ ਹੈ | ਕੇਂਦਰੀ ...

ਪੂਰੀ ਖ਼ਬਰ »

ਪ੍ਰਕਾਸ਼ ਸਿੰਘ ਗਿੱਲ ਦੇ ਪਿਤਾ ਦੇ ਅਕਾਲ ਚਲਾਣੇ 'ਤੇ ਸੋਗ ਦੀ ਲਹਿਰ

ਨਵੀਂ ਦਿੱਲੀ, 31 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀਆਂ ਸਾਹਿਤਕ, ਸਮਾਜਿਕ ਸੰਸਥਾਵਾਂ ਅਤੇ ਸਭਾਵਾਂ ਵਿਚ ਪੰਜਾਬੀ ਭਾਸ਼ਾ ਦੇ ਪ੍ਰਸਾਰ, ਪ੍ਰਚਾਰ ਤੇ ਸੱਭਿਆਚਾਰ ਲਈ ਹਮੇਸ਼ਾ ਤਤਪਰ ਰਹਿੰਦੇ ਪੰਜਾਬੀ ਹੈਲਪਲਾਈਨ ਦੇ ਪ੍ਰਧਾਨ ਪ੍ਰਕਾਸ਼ ਸਿੰਘ ਗਿੱਲ ਦੇ ਪਿਤਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX