ਤਾਜਾ ਖ਼ਬਰਾਂ


ਕੱਲ੍ਹ 17 ਅਗਸਤ ਨੂੰ ਸਵੇਰੇ 8 ਵਜੇ ਰਣਜੀਤ ਸਾਗਰ ਡੈਮ ਤੋ ਪਾਣੀ ਛੱਡਿਆ ਜਾਵੇਗਾ
. . .  1 day ago
ਜੋ ਗੁਰਦਾਸਪੁਰ ਦੇ ਰਾਵੀ ਦਰਿਆ ਵਿਚ ਕਰੀਬ 3 ਜਾਂ 4 ਘੰਟਿਆਂ ਬਾਅਦ ਪਹੁੰਚੇਗਾ ਗੁਰਦਾਸਪੁਰ, 16 ਅਗਸਤ ( ਅਜੀਤ ਬਿਊਰੋ ) - ਡਿਪਟੀ ਕਮਿਸ਼ਨਰ, ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਰਣਜੀਤ ਸਾਗਰ ਡੈਮ ਦੇ ਅਧਿਕਾਰੀਆਂ ਵਲੋ ਸੂਚਿਤ ਕੀਤਾ ਗਿਆ ਹੈ ਕੱਲ੍ਹ 17 ਅਗਸਤ ਨੂੰ ...
ਅਯੁੱਧਿਆ 'ਚ ਨਿਰਮਾਣ ਅਧੀਨ ਕੰਪਲੈਕਸ 'ਚ ਵੱਡਾ ਹਾਦਸਾ
. . .  1 day ago
ਅਯੁੱਧਿਆ, 16 ਅਗਸਤ - ਅਯੁੱਧਿਆ 'ਚ ਨਿਰਮਾਣ ਅਧੀਨ ਕੰਪਲੈਕਸ 'ਚ ਵੱਡਾ ਹਾਦਸਾ ਵਾਪਰ ਗਿਆ । ਛੱਤ ਡਿੱਗਣ ਨਾਲ ਕਰੀਬ 1 ਦਰਜਨ ਮਜ਼ਦੂਰ ਲੈਂਟਰ ਹੇਠਾਂ ਦੱਬ ਗਏ । ਪੁਲਿਸ ਨੇ 11 ਨੂੰ ਨੂੰ ਸਹੀ ਸਲਾਮਤ ਬਾਹਰ ਕੱਢਿਆ ।
ਗੁਜਰਾਤ : ਐਸ.ਡੀ.ਆਰ.ਐਫ. ਦੀ ਟੀਮ ਨੇ ਅਰਾਵਲੀ ਦੀ ਮੇਸ਼ਵੋ ਨਦੀ ਵਿਚ ਫਸੇ ਲੋਕਾਂ ਨੂੰ ਬਚਾਇਆ
. . .  1 day ago
ਲਾਪਤਾ ਹੋਏ ਪ੍ਰਵਾਸੀ ਮਜ਼ਦੂਰ ਦੀ ਨਹਿਰ 'ਚੋਂ ਮਿਲੀ ਲਾਸ਼, ਪਰਿਵਾਰ ਨੂੰ ਕਤਲ ਦਾ ਸ਼ੱਕ
. . .  1 day ago
ਮਾਛੀਵਾੜਾ ਸਾਹਿਬ ,16 ਅਗਸਤ (ਮਨੋਜ ਕੁਮਾਰ)- ਕਰੀਬ 6 ਦਿਨ ਤੋ ਲਾਪਤਾ ਘਰੋਂ ਕੁਝ ਕੰਮ ਕਹਿ ਕੇ ਨਿਕਲੇ 20 ਸਾਲਾ ਪ੍ਰਵਾਸੀ ਮਜ਼ਦੂਰ ਮਨੀਸ਼ ਕੁਮਾਰ ਦੀ ਲਾਸ਼ ਸਰਹਿੰਦ ਨਹਿਰ 'ਚੋਂ ਬਰਾਮਦ ਹੋ ਗਈ । ਸਮਰਾਲਾ ਰੋਡ ’ਤੇ ਪੈਂਦੀ ਗੁਰਾਂ ਕਲੋਨੀ ਦੇ ...
ਸੰਸਦ ਮੈਂਬਰ ਬਿੱਟੂ ਦੇ ਨਿੱਜੀ ਸਹਾਇਕ ’ਤੇ ਹਮਲਾ ਕਰਨ ਵਾਲੇ 6 ਗ੍ਰਿਫ਼ਤਾਰ
. . .  1 day ago
ਲੁਧਿਆਣਾ ,16 ਅਗਸਤ (ਪਰਮਿੰਦਰ ਸਿੰਘ ਆਹੂਜਾ ) - ਲੁਧਿਆਣਾ ਪੁਲਿਸ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਨਿੱਜੀ ਸਹਾਇਕ ਹਰਜਿੰਦਰ ਸਿੰਘ ਢੀਂਡਸਾ ਉੱਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਤਹਿਤ 6 ਨੌਜਵਾਨਾਂ ਨੂੰ ਗ੍ਰਿਫ਼ਤਾਰ ...
ਪਹਿਲਗਾਮ 'ਚ ਵਾਪਰੇ ਦਰਦਨਾਕ ਹਾਦਸੇ 'ਚ ਤਰਨਤਾਰਨ ਜ਼ਿਲ੍ਹੇ ਦਾ ਫ਼ੌਜੀ ਸ਼ਹੀਦ, ਪਿੰਡ 'ਚ ਸੋਗ ਦੀ ਲਹਿਰ
. . .  1 day ago
ਭਿੱਖੀਵਿੰਡ, 16 ਅਗਸਤ (ਬੋਬੀ)-ਪਹਿਲਗਾਮ ਵਿਖੇ ਵਾਪਰੇ ਦਰਦਨਾਕ ਹਾਦਸੇ 'ਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਨਿਹਾਲਾ ਜੈ ਸਿੰਘ ਦਾ ਜਵਾਨ ਸ਼ਹੀਦ ਹੋ ਗਿਆ। ਹਾਦਸੇ 'ਚ ਸ਼ਹੀਦ ਹੋਏ ਜਵਾਨ ਦੀ ਪਛਾਣ ਦੁੱਲਾ ਸਿੰਘ ਵਜੋਂ ਹੋਈ ਹੈ। ਇਹ ਹਾਦਸਾ ਆਈ.ਟੀ.ਬੀ.ਪੀ. ਦੀ ਬੱਸ ਨਾਲ ਵਾਪਰਿਆ। ਖ਼ਬਰ ਸੁਣਦਿਆਂ ਹੀ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ।
ਵਾਹਨਾਂ ਦੇ ਜਾਅਲੀ ਰਜਿਸਟਰੇਸ਼ਨ ਨੰਬਰਾਂ 'ਤੇ ਟਰਾਂਸਪੋਰਟੇਸ਼ਨ ਟੈਂਡਰ ਅਲਾਟ ਕਰਨ ਸੰਬੰਧੀ ਵਿਜੀਲੈਂਸ ਵਲੋਂ ਨਿੱਜੀ ਫ਼ਰਮ ਦਾ ਮਾਲਕ ਗ੍ਰਿਫ਼ਤਾਰ
. . .  1 day ago
ਲੁਧਿਆਣਾ, 16 ਅਗਸਤ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਵਲੋਂ ਵਾਹਨਾਂ ਦੇ ਜਾਅਲੀ ਰਜਿਸਟਰੇਸ਼ਨ ਨੰਬਰਾਂ ਤੇ ਟਰਾਂਸਪੋਰਟੇਸ਼ਨ ਟੈਂਡਰ ਅਲਾਟ ਕਰਨ ਦੇ ਮਾਮਲੇ 'ਚ ਨਿੱਜੀ ਫ਼ਰਮ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਕਾਬੂ ਕੀਤੇ...
ਲੁਧਿਆਣਾ ਪੁਲਿਸ ਕਮਿਸ਼ਨਰ ਦੀ ਵੱਡੀ ਕਾਰਵਾਈ,ਚਾਰ ਥਾਣਿਆਂ ਦੇ ਐੱਸ.ਐੱਚ.ਓ. ਕੀਤੇ ਲਾਈਨ ਹਾਜ਼ਰ
. . .  1 day ago
ਲੁਧਿਆਣਾ, 16 ਅਗਸਤ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਕਮਿਸ਼ਨਰ ਵਲੋਂ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਚਾਰ ਥਾਣਿਆਂ ਦੇ ਐੱਸ.ਐੱਚ.ਓ. ਨੂੰ ਲਾਈਨ ਹਾਜ਼ਰ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ...
ਰਾਵੀ ਦਰਿਆ ਦਾ ਪੁਲ ਰੁੜਿਆ, ਮੀਡੀਆ ਕਰਮੀਆਂ ਸਮੇਤ ਕਈ ਲੋਕ ਫਸੇ
. . .  1 day ago
ਡੇਰਾ ਬਾਬਾ ਨਾਨਕ, 16 ਅਗਸਤ (ਅਵਤਾਰ ਸਿੰਘ ਰੰਧਾਵਾ)-ਭਾਰੀ ਬਰਸਾਤਾਂ ਨਾਲ ਰਾਵੀ ਦਰਿਆ ਦਾ ਪਾਣੀ ਕਈ ਦਿਨਾਂ ਤੋਂ ਮਿਥੇ ਪੱਧਰ ਤੋਂ ਵਧ ਰਿਹਾ ਸੀ, ਜਿਸ ਕਰਕੇ ਪ੍ਰਸ਼ਾਸਨ ਨੇ ਹਾਈ ਅਲਰਟ ਵੀ ਕੀਤਾ ਸੀ ਅਤੇ ਇਸ ਦਰਿਆ ਨੇੜਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਵੀ ਕਿਹਾ...
ਅੰਮ੍ਰਿਤਸਰ ਪੁੱਜਣ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਸ਼ਾਨਦਾਰ ਸਵਾਗਤ
. . .  1 day ago
ਅੰਮ੍ਰਿਤਸਰ, 16 ਅਗਸਤ (ਜਸਵੰਤ ਸਿੰਘ ਜੱਸ)- ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ, ਜੋ ਪਿਛਲੇ ਦਿਨੀਂ ਮਾਣਯੋਗ ਅਦਾਲਤ 'ਚੋਂ ਜ਼ਮਾਨਤ 'ਤੇ ਰਿਹਾਅ ਹੋਏ ਸਨ, ਦਾ ਅੱਜ ਆਪਣੇ ਜੱਦੀ ਸ਼ਹਿਰ ਅੰਮ੍ਰਿਤਸਰ ਪੁੱਜਣ ਤੇ ਅਕਾਲੀ ਆਗੂਆਂ ਅਤੇ...
ਬਿਕਰਮ ਸਿੰਘ ਮਜੀਠੀਆ ਦਾ ਜੰਡਿਆਲਾ ਗੁਰੂ ਪਹੁੰਚਣ 'ਤੇ ਸੰਦੀਪ ਸਿੰਘ ਏ.ਆਰ.ਵਲੋਂ ਸ਼ਾਨਦਾਰ ਸਵਾਗਤ
. . .  1 day ago
ਜੰਡਿਆਲਾ ਗੁਰੂ, 16 ਅਗਸਤ (ਰਣਜੀਤ ਸਿੰਘ ਜੋਸਨ, ਪਰਮਿੰਦਰ ਸਿੰਘ ਜੋਸਨ)-ਸ੍ਰੀ ਹਰਿਮੰਦਰ ਸਾਹਿਬ ਯਾਤਰਾ ਦੌਰਾਨ ਰਸਤੇ 'ਚ ਅੱਜ ਜੰਡਿਆਲਾ ਗੁਰੂ ਪਹੁੰਚਣ ਤੇ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਯੂਥ ਅਕਾਲੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਿੰਘ...
ਨੈਸ਼ਨਲ ਹਾਈਵੇ ਪਿੰਡ ਗੁੰਮਜਾਲ ਰਾਜਸਥਾਨ ਬਾਰਡਰ ਨੂੰ ਦਿੱਲੀ ਦੇ ਸਿੰਘੂ ਬਾਰਡਰ ਦੀ ਤਰ੍ਹਾਂ ਕੱਲ੍ਹ 17 ਅਗਸਤ ਨੂੰ ਕੀਤਾ ਜਾਵੇਗਾ ਸੀਲ
. . .  1 day ago
ਅਬੋਹਰ, 16 ਅਗਸਤ (ਸੰਦੀਪ ਸੋਖਲ)-ਕਿਸਾਨ ਜਥੇਬੰਦੀਆਂ ਵਲੋਂ ਅਬੋਹਰ ਇਲਾਕੇ ਦੇ ਬਾਗਾਂ ਅਤੇ ਚਿੱਟੀ ਮੱਖੀ ਦੇ ਕਾਰਨ ਨਰਮੇ ਦੇ ਖ਼ਰਾਬੇ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਰਾਜਸਥਾਨ ਬਾਰਡਰ 'ਤੇ ਪੈਂਦੇ ਪਿੰਡ ਗੁੰਮਜਾਲ ਵਿਖੇ ਦਿੱਲੀ ਦੇ ਸਿੰਘੂ ਬਾਰਡਰ ਦੀ ਤਰਜ਼ ਤੇ...
ਜੇ.ਸੀ.ਬੀ. ਮਸ਼ੀਨ ਹੇਠਾਂ ਆਉਣ ਕਾਰਨ ਡੇਢ ਸਾਲਾ ਬੱਚੇ ਦੀ ਮੌਤ
. . .  1 day ago
ਸੁਲਤਾਨਪੁਰ ਲੋਧੀ, 16 ਅਗਸਤ (ਲਾਡੀ ਹੈਪੀ,ਥਿੰਦ)-ਸੁਲਤਾਨਪੁਰ ਲੋਧੀ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ 'ਚ ਬਣ ਰਹੀ ਸਕੂਲ ਬਿਲਡਿੰਗ ਦੌਰਾਨ ਚੱਲ ਰਹੀ ਜੇ.ਸੀ.ਬੀ. ਮਸ਼ੀਨ ਹੇਠਾਂ ਆਉਣ ਨਾਲ ਇਕ ਡੇਢ ਸਾਲ ਦੇ ਪ੍ਰਵਾਸੀ ਬੱਚੇ ਅੰਸ਼ ਯਾਦਵ ਦੀ ਹੋਈ ਦਰਦਨਾਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਪਾਕਿਸਤਾਨ ਦੇ ਪੰਜਾਬ ਸੂਬੇ 'ਚ ਵਾਪਰਿਆ ਵੱਡਾ ਹਾਦਸਾ, ਬੱਸ ਅਤੇ ਤੇਲ ਟੈਂਕਰ ਦੀ ਟੱਕਰ 'ਚ 20 ਲੋਕਾਂ ਦੀ ਮੌਤ
. . .  1 day ago
ਇਸਲਾਮਾਬਾਦ, 16 ਅਗਸਤ- ਪਾਕਿਸਤਾਨ ਦੇ ਪੰਜਾਬ ਸੂਬੇ 'ਚ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਿਕ ਪੰਜਾਬ ਸੂਬੇ ਦੇ ਜਲਾਲਪੁਰ ਪੀਰਵਾਲਾ ਜ਼ਿਲ੍ਹੇ ਦੇ ਨੇੜੇ ਇਕ ਬੱਸ ਅਤੇ ਤੇਲ ਟੈਂਕਰ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਬੱਸ ਅਤੇ ਤੇਲ ਟੈਂਕਰ 'ਚ ਭਿਆਨਕ ਅੱਗ...
ਮੁੰਬਈ: ਐਂਟੀ ਨਾਰਕੋਟਿਕਸ ਸੈੱਲ ਨੇ ਇਕ ਹਜ਼ਾਰ ਕਰੋੜ ਰੁਪਏ ਤੋਂ ਵਧ ਦੀ ਡਰੱਗ ਕੀਤੀ ਜ਼ਬਤ, 7 ਗ੍ਰਿਫ਼ਤਾਰ
. . .  1 day ago
ਮੁੰਬਈ, 16 ਅਗਸਤ-ਮੁੰਬਈ ਐਂਟੀ ਨਾਰਕੋਟਿਕਸ ਸੈੱਲ (ਮੁੰਬਈ ਏ.ਐਨ.ਸੀ.) ਦੀ ਵਰਲੀ ਯੂਨਿਟ ਨੇ ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਅੰਕਲੇਸ਼ਵਰ ਖ਼ੇਤਰ 'ਚ ਇਕ ਡਰੱਗ ਫ਼ੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਲਗਭਗ 513 ਕਿਲੋਗ੍ਰਾਮ ਐੱਮ.ਡੀ. ਡਰੱਗ ਬਰਾਮਦ...
ਪਾਸਲਾ ਦੇ ਆਮ ਆਦਮੀ ਮੁਹੱਲਾ ਕਲੀਨਿਕ ਦਾ ਹੋਇਆ ਦੋ ਵਾਰ ਉਦਘਾਟਨ
. . .  1 day ago
ਗੁਰਾਇਆ, 16 ਅਗਸਤ (ਚਰਨਜੀਤ ਸਿੰਘ ਦੁਸਾਂਝ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 75ਵੇਂ ਆਜ਼ਾਦੀ ਦਿਵਸ ਤੇ ਪੰਜਾਬ 'ਚ 75 ਆਮ ਆਦਮੀ ਮੁਹੱਲਾ ਕਲੀਨਿਕ ਖੋਲੇ ਜਾਣ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ ਜ਼ਿਲ੍ਹਾ ਜਲੰਧਰ 'ਚ 6 ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹੇ ਗਏ...
ਮਾਮਲਾ ਕਤਲ ਦਾ, ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਰਿਵਾਰ ਤੇ ਪਿੰਡ ਵਾਸੀਆਂ ਵਲੋਂ ਧਰਨਾ
. . .  1 day ago
ਸ਼ੁਤਰਾਣਾ, 16 ਅਗਸਤ (ਬਲਦੇਵ ਸਿੰਘ ਮਹਿਰੋਕ)-ਹਲਕਾ ਸ਼ੁਤਰਾਣਾ ਦੇ ਪਿੰਡ ਬਹਿਰ ਜੱਛ ਵਿਖੇ ਕੱਲ੍ਹ ਸ਼ਾਮ ਇਕ ਨੌਜਵਾਨ ਦੇ ਹੋਏ ਕਤਲ ਤੋਂ ਬਾਅਦ ਅੱਜ ਮ੍ਰਿਤਕ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸ਼ੁਤਰਾਣਾ ਪੁਲਿਸ...
ਬਿਕਰਮਜੀਤ ਸਿੰਘ ਮਜੀਠੀਆ ਦਾ ਕਰਤਾਰਪੁਰ 'ਚ ਕੀਤਾ ਗਿਆ ਭਰਵਾਂ ਸਵਾਗਤ
. . .  1 day ago
ਕਰਤਾਰਪੁਰ, 16 ਅਗਸਤ (ਭਜਨ ਸਿੰਘ)-ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਕਰਤਾਰਪੁਰ ਪੁੱਜਣ ਤੇ ਬਸਪਾ ਤੇ ਅਕਾਲੀ ਆਗੂਆਂ ਵਲੋਂ ਨਿੱਘਾ ਤੇ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਕਰਤਾਰਪੁਰ ਪੁੱਜ ਕੇ ਵਰਕਰਾਂ ਦਾ ਧੰਨਵਾਦ...
ਪੁਲਿਸ ਅਧਿਕਾਰੀ ਦੀ ਗੱਡੀ ਹੇਠਾਂ ਬੰਬ ਲਾਏ ਜਾਣ ਦੀ ਅਫ਼ਵਾਹ
. . .  1 day ago
ਅੰਮ੍ਰਿਤਸਰ, 16 ਅਗਸਤ (ਰੇਸ਼ਮ ਸਿੰਘ)-15 ਅਗਸਤ ਤੋਂ ਇਕ ਦਿਨ ਬਾਅਦ ਅੱਜ ਇੱਥੇ ਰਣਜੀਤ ਐਵੀਨਿਊ ਖ਼ੇਤਰ 'ਚ ਇਕ ਪੁਲਿਸ ਅਧਿਕਾਰੀ ਦੀ ਗੱਡੀ ਹੇਠ ਬੰਬ ਲਾਏ ਜਾਣ ਦੀ ਅਫ਼ਵਾਹ ਹੈ। ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ...
ਕੱਲ੍ਹ ਤੋਂ 2 ਰੁਪਏ ਮਹਿੰਗਾ ਹੋ ਜਾਵੇਗਾ ਅਮੂਲ ਤੇ ਮਦਰ ਡੇਅਰੀ ਦਾ ਦੁੱਧ
. . .  1 day ago
ਨਵੀਂ ਦਿੱਲੀ, 16 ਅਗਸਤ-ਦੇਸ਼ ਦੀ ਸਭ ਤੋਂ ਵੱਡੀ ਦੁੱਧ ਸਪਲਾਈ ਕਰਨ ਵਾਲੀ ਕੰਪਨੀ ਅਮੂਲ ਨੇ ਦੁੱਧ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ , ਜੋ ਅਮੂਲ ਦੁੱਧ ਵੇਚਦੀ ਹੈ, ਨੇ ਅਮੂਲ ਦੁੱਧ ਦੀ ਕੀਮਤ ਵਿਚ...
ਪਾਣੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਨਹਿਰੀ ਵਿਭਾਗ ਦਾ ਘੇਰਿਆ ਦਫ਼ਤਰ
. . .  1 day ago
ਅਬੋਹਰ, 16 ਅਗਸਤ (ਸੰਦੀਪ ਸੋਖਲ)-ਹਲਕਾ ਬੱਲੂਆਣਾ ਦੇ ਪਿੰਡ ਭੰਗਾਲਾ 'ਚ ਕਿਸਾਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਪਾਣੀ ਦੀ ਸਮੱਸਿਆ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੇ ਮੈਂਬਰਾਂ ਵਲੋਂ ਅਬੋਹਰ ਨਹਿਰੀ ਕਲੋਨੀ...
ਜਲੰਧਰ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  1 day ago
ਜਲੰਧਰ, 16 ਅਗਸਤ-ਜਲੰਧਰ ਪਹੁੰਚੇ ਬਿਕਰਮ ਸਿੰਘ ਮਜੀਠੀਆ
ਜੰਮੂ-ਕਸ਼ਮੀਰ: ਸ਼ੋਪੀਆਂ 'ਚ ਅੱਤਵਾਦੀਆਂ ਵਲੋਂ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ
. . .  1 day ago
ਸ਼੍ਰੀਨਗਰ, 16 ਅਗਸਤ-ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਛੋਟੇਪੋਰਾ ਇਲਾਕੇ 'ਚ ਇਕ ਸੇਬ ਦੇ ਬਾਗ 'ਚ ਅੱਤਵਾਦੀਆਂ ਨੇ ਲੋਕਾਂ 'ਤੇ ਗੋਲੀਬਾਰੀ ਕੀਤੀ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਘਟਨਾ 'ਚ ਇਕ ਵਿਅਕਤੀ ਜ਼ਖ਼ਮੀ ਹੋਇਆ ਹੈ...
ਪੰਜਾਬ ਦੇ 12000 ਪਿੰਡਾਂ 'ਚ ਗ੍ਰਾਮ ਸਭਾਵਾਂ ਕਰਵਾਈਆਂ-ਧਾਲੀਵਾਲ
. . .  1 day ago
ਚੰਡੀਗੜ੍ਹ, 16 ਅਗਸਤ-ਪੰਜਾਬ ਦੇ 12000 ਪਿੰਡਾਂ 'ਚ ਗ੍ਰਾਮ ਸਭਾਵਾਂ ਕਰਵਾਈਆਂ-ਧਾਲੀਵਾਲ
ਪੰਜਾਬ 'ਚ ਹੁਣ ਤੱਕ ਅਸੀਂ 9053 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ-ਕੁਲਦੀਪ ਸਿੰਘ ਧਾਲੀਵਾਲ
. . .  1 day ago
ਪੰਜਾਬ 'ਚ ਹੁਣ ਤੱਕ ਅਸੀਂ 9053 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ-ਕੁਲਦੀਪ ਸਿੰਘ ਧਾਲੀਵਾਲ
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 24 ਮਾਘ ਸੰਮਤ 551

ਲੁਧਿਆਣਾ

ਆਟੋਮੇਟਿਡ ਡਰਾਈਵਿੰਗ ਟੈੱਸਟ ਟਰੈਕ 'ਤੇ ਵਾਹਨ ਚਲਾਉਣ ਦਾ ਟੈੱਸਟ ਦੇਣ ਆਏ ਲੋਕ ਹੋਏ ਖੁੱਜਲ ਖੁਆਰ

ਲੁਧਿਆਣਾ, 5 ਫਰਵਰੀ (ਪੁਨੀਤ ਬਾਵਾ)-ਲੋਕਾਂ ਦੀ ਸਹੂਲਤ ਲਈ ਬਣੇ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਲੋਕਾਂ ਲਈ ਮੁਸੀਬਤ ਦਾ ਘਰ ਬਣ ਗਏ ਹਨ | ਅੱਜ ਸਕਕਾਰੀ ਕਾਲਜ ਲੜਕਿਆਂ ਨਾਲ ਸਥਿਤ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ 'ਤੇ ਡਰਾਈਵਿੰਗ ਲਾਇਸੰਸ ਬਣਵਾਉਣ ਲਈ ਵਾਹਨ ...

ਪੂਰੀ ਖ਼ਬਰ »

ਸਵਾਈਨ ਫਲੂ ਤੋਂ ਪੀੜ੍ਹਤ ਮਰੀਜ਼ਾਂ ਦੀ ਗਿਣਤੀ 17 ਹੋਈ

ਲੁਧਿਆਣਾ, 5 ਫਰਵਰੀ (ਸਲੇਮਪੁਰੀ)-ਭਾਰਤ ਸਮੇਤ ਸਮੁੱਚੇ ਸੰਸਾਰ 'ਚ ਜਿੱਥੇ ਜਾਨਲੇਵਾ ਕੋਰੋਨਾ ਵਾਇਰਸ ਦੇ ਕਾਲੇ ਬੱਦਲ ਮੰਡਰਾ ਰਹੇ ਹਨ, ਉੱਥੇ ਨਾਮੁਰਾਦ ਬਿਮਾਰੀ ਸਵਾਈਨ ਫਲੂ ਨੇ ਲੋਕਾਂ ਦੇ ਦਿਲਾਂ ਵਿਚ ਭਾਰੀ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਕਿਉਂਕਿ ਇਸ ਬਿਮਾਰੀ ...

ਪੂਰੀ ਖ਼ਬਰ »

ਯੂਥ ਕਾਂਗਰਸ ਨੇ ਨੈਸ਼ਨਲ ਅਨ ਇੰਪਲਾਈਮੈਂਟ ਰਜਿਸਟਰ 'ਚ ਨਾਂਅ ਦਰਜ ਕਰਵਾਉਣ ਲਈ ਨੌਜਵਾਨਾਾ ਨੂੰ ਪ੍ਰੇਰਿਤ ਕਰਨ ਦੇ ਮਕਸਦ ਨਾਲ ਕੱਢੀ ਰੈਲੀ

ਲੁਧਿਆਣ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਯੂਥ ਕਾਂਗਰਸ ਵਲੋਂ ਨੈਸ਼ਨਲ ਅਨ ਇੰਪਲਾਈਮੈਂਟ ਰਜਿਸਟਰ ਵਿਚ ਨਾਂਅ ਦਰਜ ਕਰਵਾਉਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਮਕਸਦ ਨਾਲ ਅੱਜ ਘੁਮਾਰ ਮੰਡੀ ਵਿਚ ਇਕ ਰੈਲੀ ਕੱਢੀ ਗਈ | ਇਸ ਰੈਲੀ 'ਚ ਯੂਥ ਕਾਂਗਰਸ ਦੇ ਪ੍ਰਧਾਨ ...

ਪੂਰੀ ਖ਼ਬਰ »

ਫ਼ੋਕ ਡਾਂਸ ਫੈਸਟੀਵਲ 'ਚ ਮੈਕਸੀਕੋ ਦੀ ਟੀਮ ਤੇ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਸਿਖਿਆਰਥੀਆਂ ਨੇ ਬੰਨਿ੍ਹਆ ਰੰਗ

ਲੁਧਿਆਣਾ, 5 ਫਰਵਰੀ (ਪੁਨੀਤ ਬਾਵਾ)-ਪੰਜਾਬ ਕਲਚਰਲ ਪਰਮੋਸ਼ਨ ਕੌਾਸਲ ਇੰਡੀਆ ਅਤੇ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਲੋਂ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਇੰਟਰਨੈਂਸ਼ਨਲ ਫੋਕ ਡਾਂਸ ਫੈਸਟੀਵਲ ਕਰਵਾਇਆ ਗਿਆ, ਜਿਸ 'ਚ ਮੈਕਸੀਕੋ ਦੀ ਟੀਮ ਦੇ ...

ਪੂਰੀ ਖ਼ਬਰ »

ਪੁਲਿਸ ਹਿਰਾਸਤ 'ਚੋਂ ਫਰਾਰ ਹੋਏ ਖਤਰਨਾਕ ਲੁਟੇਰਾ ਗਰੋਹ ਦੇ ਸਰਗਨਾ ਦਾ ਨਹੀਂ ਲੱਗਾ ਸੁਰਾਗ

ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸੀ. ਆਈ. ਏ. ਸਟਾਫ਼ 'ਚੋਂ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫ਼ਰਾਰ ਹੋਏ ਖ਼ਤਰਨਾਕ ਲੁਟੇਰੇ ਗਰੋਹ ਦੇ ਸਰਗਨੇ ਦਾ ਅੱਜ ਵੀ ਪੁਲਿਸ ਨੂੰ ਸੁਰਾਗ ਨਹੀਂ ਲਗਾ ਸਕੀ | ਜਾਣਕਾਰੀ ਅਨੁਸਾਰ ਪੁਲੀਸ ਨੇ ਬੀਤੇ ਦਿਨ ਦੀਪਕ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦਖ਼ਲ ਦੇ ਕੇ ਖਰਬਾਂ ਰੁਪਏ ਦੇ ਚਿੱਟੇ ਦੇ ਮਾਮਲੇ ਦੀ ਜਾਂਚ ਕਰਵਾਵੇ-ਬੈਂਸ

ਲੁਧਿਆਣਾ, 5 ਫਰਵਰੀ (ਪੁਨੀਤ ਬਾਵਾ)-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਖਰਬਾਂ ਰੁਪਏ ਦੇ ਚਿੱਟੇ ਦੇ ਮਾਮਲੇ ਦੇ ਜਾਂਚ ਕਰਵਾਵੇ ਤਾਂ ਵੱਡੇ ਲੋਕਾਂ ਦੇ ਨਾਂਅ ਸਾਹਮਣੇ ਆ ...

ਪੂਰੀ ਖ਼ਬਰ »

ਜਵੱਦੀ 'ਚ ਸ਼ਹਿਰ ਵਾਸੀਆਂ ਲਈ 30 ਬਿਸਤਰਿਆਂ ਦਾ ਹਸਪਤਾਲ ਸ਼ੁਰੂ

ਲੁਧਿਆਣਾ, 5 ਫਰਵਰੀ (ਸਲੇਮਪੁਰੀ)-ਸ਼ਹਿਰ ਲੁਧਿਆਣਾ, ਖਾਸ ਕਰਕੇ ਹਲਕਾ ਲੁਧਿਆਣਾ (ਪੱਛਮੀ) ਨਿਵਾਸੀਆਂ ਲਈ ਸਿਹਤ ਸਹੂਲਤਾਂ ਲਈ ਸਿੱਧਵਾਂ ਨਹਿਰ ਲਾਗੇ ਜਵੱਦੀ ਵਿਖੇ ਤਿਆਰ 30 ਬਿਸਤਰਿਆਂ ਵਾਲਾ ਹਸਪਤਾਲ ਸ਼ੁਰੂ ਹੋ ਗਿਆ ਹੈ | ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀ ...

ਪੂਰੀ ਖ਼ਬਰ »

ਪੀ. ਏ. ਯੂ. ਡਰਾਈਵਰ ਤੇ ਕਲੀਨਰ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ

ਲੁਧਿਆਣਾ, 5 ਫਰਵਰੀ (ਬੀ.ਐੱਸ.ਬਰਾੜ)-ਪੀ. ਏ. ਯੂ. ਡਰਾਈਵਰ ਤੇ ਕਲੀਨਰ ਐਸੋਸੀਏਸ਼ਨ ਦੀ ਹੋਈ ਸੂਬਾ ਪੱਧਰੀ ਮੀਟਿੰਗ ਜਰਨਲ ਸਕੱਤਰ ਸੁਖਵਿੰਦਰ ਸਿੰਘ ਵਾਹਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਕਈ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਠੰਢੇ ...

ਪੂਰੀ ਖ਼ਬਰ »

ਨਗਰ ਸੁਧਾਰ ਟਰੱਸਟ ਚੇਅਰਮੈਨ ਨੇ ਆਪਣੇ ਿਖ਼ਲਾਫ਼ ਆਈ ਸ਼ਿਕਾਇਤ ਦੀ ਜਾਂਚ ਲਈ ਈ. ਓ. ਨੂੰ ਸੌਾਪੀ ਜਿੰਮੇਵਾਰੀ

ਲੁਧਿਆਣਾ, 5 ਫਰਵਰੀ (ਅਮਰੀਕ ਸਿੰਘ ਬੱਤਰਾ)-ਨਗਰ ਸੁਧਾਰ ਟਰੱਸਟ ਵਲੋਂ ਵਿਕਸਤ ਕੀਤੀ ਸਕੀਮ ਭਾਈ ਰਣਧੀਰ ਸਿੰਘ ਨਗਰ ਵਿਚ ਓਰੀਐਾਟ ਸਿਨੇਮਾ ਲਈ ਅਲਾਟ ਕੀਤੀ ਜ਼ਮੀਨ ਵੱਲ ਬਕਾਇਆ ਖੜ੍ਹੀ ਰਕਮ ਵਸੂਲਣ ਲਈ ਨਗਰ ਸੁਧਾਰ ਟਰੱਸਟ ਵਲੋਂ ਪ੍ਰਸ਼ਾਸਨਿਕ ਪੱਧਰ 'ਤੇ ਲਏ ਫੈਸਲੇ ਦਾ ...

ਪੂਰੀ ਖ਼ਬਰ »

ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਵਿਖੇ ਵਿਦਿਆਰਥੀਆਂ ਨੇ ਪੀਲੇ ਪਹਿਰਾਵੇ ਪਾ ਕੇ ਮਨਾਇਆ ਤਿਉਹਾਰ

ਲਾਡੋਵਾਲ, 5 ਫਰਵਰੀ (ਬਲਬੀਰ ਸਿੰਘ ਰਾਣਾ)-ਲਾਦੀਆਂ ਖੁਰਦ ਵਿਖੇ ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਵਿਚ ਕਿੰਨਰਗਾਰਡਨ ਦੇ ਹੋਣਹਾਰ ਵਿਦਿਆਰਥੀਆਂ ਨੇ ਪੀਲੇ ਰੰਗ ਦੇ ਪਹਿਰਾਵੇ ਵਿਚ ਖੂਬਸੂਰਤੀ ਦੇ ਨਾਲ ਬਸੰਤ ਪੰਚਮੀ ਨੂੰ ਸਮਰਪਿਤ ਤਿਉਹਾਰ ਮਨਾਇਆ, ਜਿਸ 'ਚ ...

ਪੂਰੀ ਖ਼ਬਰ »

ਦਰਸ਼ਨ ਸਿੰਘ ਰਾਏ ਠੱਕਰਵਾਲ ਨੂੰ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ

ਫੁੱਲਾਂਵਾਲ, 5 ਫਰਵਰੀ (ਮਨਜੀਤ ਸਿੰਘ ਦੁੱਗਰੀ)-ਦਰਸ਼ਨ ਸਿੰਘ ਰਾਏ ਠੱਕਰਵਾਲ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਪਾਉਣ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਨਾਨਕਸਰ ਸਾਹਿਬ ਪਿੰਡ ਠੱਕਰਵਾਲ ਵਿਖੇ ਹੋਈ | ਹਜ਼ੂਰੀ ਰਾਗੀ ਭਾਈ ...

ਪੂਰੀ ਖ਼ਬਰ »

2 ਬੱਚਿਆਂ ਦੀ ਮਾਂ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਲੈ ਕੇ ਨੌਜਵਾਨ ਨਾਲ ਫਰਾਰ

ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕਿਦਵਾਈ ਨਗਰ ਤੋਂ ਦੋ ਬੱਚਿਆਂ ਦੀ ਮਾਂ ਘਰ ਵਿਚ ਪਈ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣੇ ਚੋਰੀ ਕਰਨ ਉਪਰੰਤ ਨੌਜਵਾਨ ਨਾਲ ਫਰਾਰ ਹੋ ਗਈ | ਜਾਣਕਾਰੀ ਅਨੁਸਾਰ ਇਸ ਸਬੰਧੀ ਪੁਲਿਸ ਨੇ ਫਰਾਰ ਹੋਈ ਔਰਤ ਅਮਨਦੀਪ ਕੌਰ ਦੇ ...

ਪੂਰੀ ਖ਼ਬਰ »

ਸੰਚਿਤ ਸੇਖੜੀ ਨੇ ਐੱਲ. ਆਈ. ਸੀ. ਦੀ ਪ੍ਰੀਖਿਆ 'ਚ ਲੁਧਿਆਣੇ 'ਚੋਂ ਮਾਰੀ ਬਾਜ਼ੀ

ਲੁਧਿਆਣਾ, 5 ਫਰਵਰੀ (ਕਵਿਤਾ ਖੁੱਲਰ)-ਐੱਲ. ਆਈ. ਸੀ. ਡਾਇਰੈਕਟਰ ਅਸਿਸਟੈਂਟ ਐਡਮਿਨਸਟ੍ਰੇਟ ਅਧਿਕਾਰੀ ਦੀ ਪ੍ਰੀਖਿਆ ਵਿਚ ਪੂਰੇ ਦੇਸ਼ ਵਿਚ 7 ਲੱਖ ਲੋਕਾਂ ਨੂੰ ਪਿੱਛੇ ਛੱਡ ਕੇ ਲੁਧਿਆਣਾ ਜ਼ਿਲ੍ਹੇ ਦੇ ਕੇਵਲ ਸੰਚਿਤ ਸੇਖੜੀ ਹੀ ਚੁਣੇ ਗਏ | ਸੰਚਿਤ ਸੇਖੜੀ ਨੇ ਆਲ ਇੰਡੀਆ ਦੇ ...

ਪੂਰੀ ਖ਼ਬਰ »

ਜ਼ਿਆਦਾ ਸ਼ਰਾਬ ਪੀਣ ਨਾਲ ਵਿਅਕਤੀ ਦੀ ਮੌਤ

ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦੁੱਗਰੀ ਇਲਾਕੇ 'ਚ ਜ਼ਿਆਦਾ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਸਿਵਾ ਸਕਸੈਨਾ ਵਜੋਂ ਕੀਤੀ ਗਈ ਹੈ | ਜਾਂਚ ਕਰ ਰਹੇ ਅਧਿਕਾਰੀ ਦਲਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪੀ. ਏ. ਯੂ. 'ਚ ਖੇਤੀ ਉਦਯੋਗ ਆਧਾਰਿਤ ਮੇਲਾ ਅੱਜ

ਲੁਧਿਆਣਾ, 5 ਫਰਵਰੀ (ਬੀ.ਐੱਸ.ਬਰਾੜ)-ਨਿਰਦੇਸ਼ਕ ਪਸਾਰ ਸਿੱਖਿਆ, ਪੀ. ਏ. ਯੂ. ਦੀ ਅਗਵਾਈ ਹੇਠ ਸਕਿੱਲ ਡਿਵੈੱਲਪਮੈਂਟ ਸੈਂਟਰ ਦੇ ਸਹਿਯੋਗ ਨਾਲ ਖੇਤੀ ਉਦਯੋਗ ਸਿਖਿਆਰਥੀਆਂ ਦਾ ਮੇਲਾ 6 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਐਗਰੀ ਬਿਜ਼ਨਸ ਇਨਕੂੁਬੇਟਰਜ਼ ਕਨਕਲੇਵ ਦੇ ਨਾਂਅ ...

ਪੂਰੀ ਖ਼ਬਰ »

ਜਾਗਿ੍ਤੀ ਪੈਦਾ ਕਰਕੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਯਤਨ ਕੀਤੇ ਜਾਣ-ਬੌਬੀ

ਲੁਧਿਆਣਾ, 5 ਫਰਵਰੀ (ਜੁਗਿੰਦਰ ਸਿੰਘ ਅਰੋੜਾ)-ਭਾਈ ਮੰਨਾ ਸਿੰਘ ਨਗਰ ਮੈਨੂੰਫੈਕਚਰਾਰ ਅਤੇ ਟਰੇਡਰਜ਼ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਵਪਾਰੀ ਆਗੂ ਅਮਰੀਕ ਸਿੰਘ ਬੌਬੀ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਨਰੋਏ ਸਮਾਜ ...

ਪੂਰੀ ਖ਼ਬਰ »

ਪੀ. ਏ. ਯੂ. ਮੁਲਾਜ਼ਮ ਯੂਨੀਅਨ ਦੀਆਂ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਸਿਰੇ, ਨਤੀਜੇ ਅੱਜ

ਲੁਧਿਆਣਾ, 5 ਫਰਵਰੀ (ਬੀ.ਐੱਸ.ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਹਰ 2 ਸਾਲ ਬਾਅਦ ਹੋਣ ਵਾਲੀਆਂ ਮੁਲਾਜਮ ਯੂਨੀਅਨ ਦੀਆਂ ਚੋਣਾਂ ਅੱਜ ਅਮਨ-ਅਮਾਨ ਨਾਲ ਸਿਰੇ ਚੜ੍ਹੀਆਂ, ਜਿਸ 'ਚ ਪੀ. ਏ. ਯੂ. ਦੇ ਦੋ ਗਰੁੱਪ ਅੰਬ ਚੋਣ ਨਿਸ਼ਾਨ ਅਤੇ ਦੂੂਸਰੇ ਪਾਸੇ ਸਾਈਕਲ ਚੋਣ ਨਿਸ਼ਾਨ ...

ਪੂਰੀ ਖ਼ਬਰ »

ਖ਼ਤਰਨਾਕ ਆਟੋ ਰਿਕਸ਼ਾ ਲੁਟੇਰਾ ਗਰੋਹ ਦਾ ਸਰਗਨਾ ਗਿ੍ਫ਼ਤਾਰ

ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਵੀਜ਼ਨ ਨੰਬਰ-6 ਦੀ ਪੁਲਿਸ ਨੇ ਖ਼ਤਰਨਾਕ ਆਟੋ ਰਿਕਸ਼ਾ ਲੁਟੇਰਾ ਗਰੋਹ ਦੇ ਸਰਗਨੇ ਨੂੰ ਗਿ੍ਫ਼ਤਾਰ ਕੀਤਾ ਹੈ ਜਦਕਿ ਉਸ ਦੇ ਸਾਥੀ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ | ਪੁਲਿਸ ਨੇ ਇਹ ਕਾਰਵਾਈ ਸੰਜੀਵ ਕੁਮਾਰ ...

ਪੂਰੀ ਖ਼ਬਰ »

ਵਾਹਨ ਚੋਰੀ ਕਰਨ ਵਾਲੇ ਗਰੋਹ ਦਾ ਸਰਗਨਾ ਗਿ੍ਫ਼ਤਾਰ

ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਗਰੋਹ ਦੇ ਸਰਗਨਾ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਸਤੀ ...

ਪੂਰੀ ਖ਼ਬਰ »

ਪ੍ਰੋਗਰੈਸਿਵ ਪਿਗਰੀ ਫਾਰਮ ਐਸੋਸੀਏਸ਼ਨ ਦੀ ਮੀਟਿੰਗ

ਲੁਧਿਆਣਾ, 5 ਫਰਵਰੀ (ਬੀ.ਐੱਸ.ਬਰਾੜ)-ਪ੍ਰੋਗਰੈਸਿਵ ਪਿਗਰੀ ਫਾਰਮ ਐਸੋਸੀਏਸ਼ਨ ਦੀ ਮੀਟਿੰਗ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਫੀਲੀਉ ਫਰਾਂਸ ਦੀ ਕੰਪਨੀ ਦੀ ਕੰਪਨੀ ਦੇ ਇੰਡੀਆ ਹੈਾਡ ਵਿਜੇ ਗੁਡ ਵਲੋਂ ਸੂਰਾਂ ਦੀ ਪਚਨ ਕਿਰਿਆ, ਮੋਕ ...

ਪੂਰੀ ਖ਼ਬਰ »

ਜਬਰ ਜਨਾਹ ਕਰਨ ਦੇ ਮਕਸਦ ਨਾਲ ਮਾਸੂਮ ਬਾਲੜੀ ਨੂੰ ਅਗਵਾ ਕਰਨ ਵਾਲਾ ਨੌਜਵਾਨ ਗਿ੍ਫ਼ਤਾਰ

ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ-2 ਦੇ ਘੇਰੇ ਅੰਦਰ ਪੈਂਦੇ ਇਲਾਕੇ ਵਿਜੈ ਨਗਰ ਵਿਚ ਜਬਰ ਜਨਾਹ ਕਰਨ ਦੇ ਮਕਸਦ ਨਾਲ ਮਾਸੂਮ ਬਾਲੜੀ ਨੂੰ ਅਗਵਾ ਕਰਨ ਵਾਲੇ ਇਕ ਨੌਜਵਾਨ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਏ. ਡੀ. ...

ਪੂਰੀ ਖ਼ਬਰ »

ਘਰੋਂ ਮੱਥਾ ਟੇਕਣ ਗਈ ਵਿਆਹੁਤਾ 2 ਬੱਚੀਆਂ ਸਮੇਤ ਲਾਪਤਾ

ਫੁੱਲਾਂਵਾਲ, 5 ਫਰਵਰੀ (ਮਨਜੀਤ ਸਿੰਘ ਦੁੱਗਰੀ)-ਪਿੰਡ ਠੱਕਰਵਾਲ ਦੀ ਵਸਨੀਕ 33 ਸਾਲਾ ਮਨਪ੍ਰੀਤ ਕੌਰ ਪਤਨੀ ਚਰਨਜੀਤ ਸਿੰਘ ਬੀਤੀ ਕੱਲ੍ਹ ਆਪਣੀਆਂ ਦੋ ਬੱਚੀਆਂ 8 ਸਾਲ ਤੇ 7 ਸਾਲ ਨਾਲ ਗੁਰਦੁਆਰਾ ਭਾਈ ਬਾਲਾ ਜੀ ਦੀ ਸਮਾਧ 'ਤੇ ਮੱਥਾ ਟੇਕਣ ਗਈ ਸੀ ਪਰ ਘਰ ਵਾਪਸ ਨਹੀਂ ਆਈ, ਜਿਸ ...

ਪੂਰੀ ਖ਼ਬਰ »

ਸ਼ੱਕੀ ਹਾਲਾਤ 'ਚ ਪ੍ਰਵਾਸੀ ਨੌਜਵਾਨ ਵਲੋਂ ਖ਼ੁਦਕੁਸ਼ੀ

ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਜੀਵਨ ਨਗਰ 'ਚ ਦੇਰ ਰਾਤ ਇਕ ਪ੍ਰਵਾਸੀ ਨੌਜਵਾਨ ਵਲੋਂ ਸ਼ੱਕੀ ਹਾਲਾਤ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਅਣ-ਅਧਿਕਾਰਤ ਉਸਾਰੀਆਂ ਵਿਰੁੱਧ ਸਥਾਨਕ ਸਰਕਾਰਾਂ ਵਿਭਾਗ ਦੇ ਪਿ੍ੰਸੀਪਲ ਸਕੱਤਰ ਨੂੰ ਭੇਜੀ ਸ਼ਿਕਾਇਤ

ਲੁਧਿਆਣਾ, 5 ਫਰਵਰੀ (ਅਮਰੀਕ ਸਿੰਘ ਬੱਤਰਾ)-ਸਥਾਨਕ ਗੁਰੂ ਅਰਜਨ ਦੇਵ ਨਗਰ ਨਿਵਾਸੀ ਗੱਜਣ ਸਿੰਘ ਨਾਮੀ ਵਿਅਕਤੀ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਪਿ੍ੰਸੀਪਲ ਸਕੱਤਰ ਨੂੰ ਸ਼ਿਕਾਇਤ ਭੇਜ ਕੇ ਜ਼ੋਨ ਬੀ ਦੇ ਵੱਖ-ਵੱਖ ਇਲਾਕਿਆਂ ਅਧੀਨ ਹੋ ਰਹੀਆਂ ਅਣ-ਅਧਿਕਾਰਤ ਉਸਾਰੀਆਂ ...

ਪੂਰੀ ਖ਼ਬਰ »

ਲਾਡੋਵਾਲ ਪੁਲਿਸ ਨੇ ਜਬਰ-ਜਨਾਹ ਦੇ ਦੋਸ਼ੀਆਂ ਨੂੰ ਰਿਮਾਂਡ ਉਪਰੰਤ ਭੇਜਿਆ ਜੇਲ੍ਹ

ਲਾਡੋਵਾਲ, 5 ਫਰਵਰੀ (ਬਲਬੀਰ ਸਿੰਘ ਰਾਣਾ)-ਸ੍ਰੀ ਰਾਕੇਸ਼ ਅਗਰਵਾਲ ਆਈ. ਪੀ. ਐੱਸ. ਕਮਿਸ਼ਨਰ ਪੁਲਿਸ ਲੁਧਿਆਣਾ ਵਲੋਂ ਜਾਰੀ ਹੁਕਮਾਂ ਅਨੁਸਾਰ ਮੁਕੱਦਮਾ ਨੰਬਰ-44 ਮਿਤੀ 29-06-2019 ਅ/ਬ 302/376 ਭ. ਦੰਡ 10 ਪੋਸਕੇ ਐਕਟ ਥਾਣਾ ਲਾਡੋਵਾਲ ਜ਼ਿਲ੍ਹਾ ਲੁਧਿਆਣਾ ਵਿਚ ਮਾਮਲੇ ਦੀ ਗੰਭੀਰਤਾ ...

ਪੂਰੀ ਖ਼ਬਰ »

ਦੁਕਾਨ ਦੇ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ

3 ਹੋਰ ਦੁਕਾਨਾਂ 'ਚ ਵੀ ਕੀਤੀ ਚੋਰੀ ਦੀ ਕੋਸ਼ਿਸ਼ ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਸਿਵਲ ਸਿਟੀ ਵਿਚ ਬੀਤੀ ਰਾਤ ਚੋਰ ਇਕ ਮਨਿਆਰੀ ਦੀ ਦੁਕਾਨਦਾਰ ਦਾ ਸ਼ਟਰ ਤੇ ਤਾਲੇ ਤੋੜ ਕੇ 15,000 ਰੁਪਏ ਦੀ ਨਕਦੀ ਚੋਰੀ ਕਰਕੇ ...

ਪੂਰੀ ਖ਼ਬਰ »

ਸਬ-ਰਜਿਸਟਰਾਰ ਦਫ਼ਤਰਾਂ ਦਾ ਸਰਵਰ ਡਾਊਨ ਹੋਣ ਕਰਕੇ ਰਜਿਸਟਰੀਆਂ ਕਰਵਾਉਣ ਆਏ ਲੋਕ ਹੋਏ ਖੱਜਲ-ਖੁਆਰ

ਲੁਧਿਆਣਾ, 5 ਫਰਵਰੀ (ਪੁਨੀਤ ਬਾਵਾ)-ਮਹਾਂਨਗਰ ਲੁਧਿਆਣਾ ਦੇ ਦੋ ਸਬ ਰਜਿਸਟਰਾਰ ਦਫ਼ਤਰਾਂ ਦਾ ਸਰਵਰ ਡਾਊਟ ਹੋਣ ਕਰਕੇ ਰਜਿਸਟਰੀਆਂ ਕਰਵਾਉਣ ਲਈ ਆਏ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ | ਬਹੁ-ਗਿਣਤੀ ਲੋਕ ਰਜਿਸਟਰੀਆਂ ਕਰਵਾਏ ਬਿਨਾਂ ਹੀ ਆਪਣੇ ਘਰਾਂ ਨੂੰ ਪਰਤ ਗਏ | ...

ਪੂਰੀ ਖ਼ਬਰ »

ਸਟੇਟ ਜੀ. ਐੱਸ. ਟੀ. ਵਿਭਾਗ ਵਿਚਲੇ ਭਿ੍ਸ਼ਟਾਚਾਰ ਬਾਰੇ ਆਲ ਇੰਡਸਟਰੀਜ਼ ਐਾਡ ਟ੍ਰੇਕ ਫੋਰਮ ਨੇ ਮੁੱਖ ਮੰਤਰੀ ਨੂੰ ਭੇਜੀ ਸ਼ਿਕਾਇਤ

ਲੁਧਿਆਣਾ, 5 ਫਰਵਰੀ (ਪੁਨੀਤ ਬਾਵਾ)-ਸਟੇਟ ਜੀ. ਐੱਸ. ਟੀ. ਵਿਭਾਗ ਵਿਚਲੇ ਭਿ੍ਸ਼ਟਾਚਾਰ ਬਾਰੇ ਅੱਜ ਆਲ ਇੰਡਸਟਰੀਜ਼ ਐਾਡ ਟ੍ਰੇਕ ਫੋਰਮ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਿਕਾਇਤ ਭੇਜ ਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ | ਫੋਰਮ ਵਲੋਂ ਭਿ੍ਸ਼ਟ ...

ਪੂਰੀ ਖ਼ਬਰ »

ਇਕ-ਇਕ ਦਾਣਾ ਸਮਾਰਟ ਰਾਸ਼ਨ ਕਾਰਡ ਧਾਰਕਾਂ 'ਚ ਵੰਡਿਆ ਜਾਵੇਗਾ-ਵਿਧਾਇਕ ਤਲਵਾੜ

ਲੁਧਿਆਣਾ, 5 ਫਰਵਰੀ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਵਲੋਂ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਸਸਤੀ ਕਣਕ ਵੰਡਣ ਦਾ ਕੰਮ ਪਿਛਲੇ ਦਿਨੀਂ ਆਰੰਭ ਕਰ ਦਿੱਤਾ ਗਿਆ, ਜਿਸ ਦੇ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਸਬੰਧਿਤ ਲੋਕਾਂ ਨੂੰ ਸਸਤੀ ਕਣਕ ਵੰਡੀ ...

ਪੂਰੀ ਖ਼ਬਰ »

ਟ੍ਰੈਫ਼ਿਕ ਪੁਲਿਸ ਨੇ ਨਾਜਾਇਜ਼ ਕਬਜ਼ੇ ਹਟਾਉਣ ਲਈ ਦੁਕਾਨਦਾਰਾਂ ਨੂੰ ਦਿੱਤੇ ਨੋਟਿਸ

ਡੇਹਲੋਂ, 5 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)- ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਆਈ. ਪੀ. ਐੱਸ. ਦੀਆਂ ਹਦਾਇਤਾਂ ਹੇਠ ਅੱਜ ਟ੍ਰੈਫਿਕ ਪੁਲਿਸ ਵਲੋਂ ਕਸਬਾ ਡੇਹਲੋਂ ਨੂੰ ਜਾਮ ਮੁਕਤ ਕਰਨ ਦੇ ਮਕਸਦ ਨਾਲ ਵੱਖ-ਵੱਖ ਸੜਕਾਂ 'ਤੇ ਦੁਕਾਨਦਾਰਾਂ ਵਲੋਂ ਕੀਤੇ ...

ਪੂਰੀ ਖ਼ਬਰ »

ਨੈਸ਼ਨਲ ਗਰੀਨ ਟਿ੍ਬਿਊਨਲ ਦੇ ਚੇਅਰਮੈਨ ਗੋਇਲ ਦਾ ਲੁਧਿਆਣਾ ਦੌਰਾ ਭਲਕੇ

ਲੁਧਿਆਣਾ, 5 ਫਰਵਰੀ (ਪੁਨੀਤ ਬਾਵਾ)-ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ 7 ਫ਼ਰਵਰੀ ਨੂੰ 9:30 ਵਜੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਇਕ ਦਿਨਾ ਜਾਗਰੂਕਤਾ ...

ਪੂਰੀ ਖ਼ਬਰ »

ਆਈ. ਸੀ. ਯੂ. 'ਚ ਮਨਾਇਆ ਕਾਮੇਡੀਅਨ ਭਜਨਾ ਅਮਲੀ ਦਾ 68ਵਾਂ ਜਨਮ ਦਿਨ

ਲੁਧਿਆਣਾ, 5 ਫਰਵਰੀ (ਸਲੇਮਪੁਰੀ)-ਪੰਜਾਬ ਦੇ ਪ੍ਰਸਿੱਧ ਕਾਮੇਡੀਅਨ ਗੁਰਦੇਵ ਢਿੱਲੋਂ ਉਰਫ ਭਜਨਾ ਅਮਲੀ ਦਾ 68ਵਾਂ ਜਨਮ ਦਿਨ ਲੁਧਿਆਣਾ ਮੈਡੀਵੇਜ ਹਸਪਤਾਲ ਦੇ ਆਈ. ਸੀ. ਯੂ. ਵਿਚ ਮਨਾਇਆ ਗਿਆ | ਫਾਜ਼ਿਲਕਾ ਦੇ ਪਿੰਡ ਚੱਕ ਪੱਖੀ ਵਿਚ 29 ਜਨਵਰੀ ਨੂੰ ਹੋਏ ਮੇਲੇ ਦੌਰਾਨ ਸਟੇਜ ...

ਪੂਰੀ ਖ਼ਬਰ »

ਪੰਜਾਬ ਦੀ ਖੁਸ਼ਹਾਲੀ ਲਈ ਅਖੰਡ ਮਹਾਂਯੱਗ ਦਾ ਅਹਿਮ ਯੋਗਦਾਨ-ਰਾਜਦੀਪ ਬੈਨੀਪਾਲ

ਲੁਧਿਆਣਾ, 5 ਫਰਵਰੀ (ਕਵਿਤਾ ਖੁੱਲਰ)-ਯੱਗ ਜੀਵਨ ਜਿਉਣ ਦੀ ਕਲਾ ਹੈ, ਯੱਗ ਦੁਆਰਾ ਸਾਰੇ ਪ੍ਰਾਣੀਆਂ ਦਾ ਭਲਾ ਕੀਤਾ ਜਾ ਸਕਦਾ ਹੈ | ਮਾਂ ਬਗਲਾਮੁਖੀ ਧਾਮ ਵਿਖੇ ਹੋਣ ਵਾਲਾ ਅਖੰਡ ਮਹਾਂਯੱਗ ਦਾ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਅਹਿਮ ਯੋਗਦਾਨ ਹੋਵੇਗਾ | ਇਹ ਵਿਚਾਰ ...

ਪੂਰੀ ਖ਼ਬਰ »

ਸ਼ੱਕੀ ਹਾਲਾਤ 'ਚ ਨੌਜਵਾਨ ਦੀ ਮੌਤ

ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਸੰਤੋਖ ਨਗਰ ਵਿਚ ਸ਼ੱਕੀ ਹਾਲਾਤ 'ਚ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਮਨਜਿੰਦਰ ਸਿੰਘ ਵਜੋਂ ਕੀਤੀ ਗਈ ਹੈ, ...

ਪੂਰੀ ਖ਼ਬਰ »

ਸਮਾਰਟ ਰਾਸ਼ਨ ਕਾਰਡ ਹੋਲਡਰਾਂ ਨੂੰ ਵੰਡੀ ਜਾਵੇਗੀ ਲੱਖਾਂ ਕੁਵਿੰਟਲ ਕਣਕ

ਲੁਧਿਆਣਾ, 5 ਫਰਵਰੀ (ਜੁਗਿੰਦਰ ਸਿੰਘ ਅਰੋੜਾ)-ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਵਾਰ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੰੂ ਸਾਢੇ ਚਾਰ ਲੱਖ ਕੁਵਿੰਟਲ ਦੇ ਕਰੀਬ ਸਸਤੀ ਕਣਕ ਵੰਡੀ ਜਾਵੇਗੀ ਅਤੇ ਵਿਭਾਗ ਦੇ ਅਧਿਕਾਰੀਆਂ ...

ਪੂਰੀ ਖ਼ਬਰ »

ਪੀ. ਏ. ਯੂ. 'ਚ ਜੈਵਿਕ ਖੇਤੀ ਸਬੰਧੀ ਲੱਗਾ ਸਿਖਲਾਈ ਕੋਰਸ ਸਮਾਪਤ

ਲੁਧਿਆਣਾ, 5 ਫਰਵਰੀ (ਬੀ.ਐੱਸ.ਬਰਾੜ)-ਪੀ. ਏ. ਯੂ. ਵਿਚ ਸਕੂਲ ਆਫ਼ ਆਰਗੈਨਿਕ ਫਾਰਮਿੰਗ ਵਲੋਂ ਜ਼ਿਲ੍ਹਾ ਬਠਿੰਡਾ ਦੇ ਕਿਸਾਨਾਂ ਲਈ ਲਗਾਇਆ ਦੋ ਦਿਨਾ ਜੈਵਿਕ ਖੇਤੀ ਸਿਖਲਾਈ ਕੋਰਸ ਅੱਜ ਸਮਾਪਤ ਹੋਇਆ | ਬਠਿੰਡਾ ਜ਼ਿਲ੍ਹੇ ਦੇ ਇਸ ਕੋਰਸ ਵਿਚ ਸਿਖਲਾਈ ਲੈਣ ਵਾਲੇ ਕਿਸਾਨਾਂ ਦੀ ...

ਪੂਰੀ ਖ਼ਬਰ »

ਗੁਰੂ ਰਵਿਦਾਸ ਜੀ ਦਾ ਕਾਂਸ਼ੀ ਵਿਖੇ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਰਵਾਨਾ

ਹੰਬੜਾਂ, 5 ਫਰਵਰੀ (ਹਰਵਿੰਦਰ ਸਿੰਘ ਮੱਕੜ)-ਸ੍ਰੀ ਗੁਰੁ ਰਵਿਦਾਸ ਜੀ ਦੇ 643ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਹਰ ਸਾਲ ਦੀ ਤਰ੍ਹਾਂ ਧੰਨ ਮਾਤਾ ਕਲਸਾਂ ਸਤਿਨਾਮ ਕੇਂਦਰ ਘਮਣੇਵਾਲ ਦੇ ਸੇਵਾਦਾਰ ਬਾਬਾ ਗੁਲਜ਼ਾਰ ਸਿੰਘ ਅਤੇ ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ ਦੀ ਅਗਵਾਈ ...

ਪੂਰੀ ਖ਼ਬਰ »

ਕਾਨਵੋਕੇਸ਼ਨ ਦੌਰਾਨ 16 ਡਾਕਟਰਾਂ ਨੂੰ ਕੌਮਾਂਤਰੀ ਫੈਲੋਸ਼ਿਪ ਪ੍ਰਦਾਨ

ਲੁਧਿਆਣਾ, 5 ਫਰਵਰੀ (ਸਲੇਮਪੁਰੀ)-ਸੀ. ਐੱਮ. ਸੀ. ਹਸਪਤਾਲ ਲੁਧਿਆਣਾ 'ਚ ਐੱਫ਼. ਏ. ਆਈ. ਐੱਮ. ਈ. ਆਰ. ਦੇ ਸਹਿਯੋਗ ਨਾਲ ਚਲਾਏ ਜਾ ਰਹੇ ਹਸਪਤਾਲ 'ਚ ਖੇਤਰੀ ਇੰਸਟੀਚਿਊਟ ਵਿਚ ਡਾਕਟਰਾਂ ਨੂੰ ਕੌਮਾਂਤਰੀ ਪੱਧਰ ਦੀ ਫੈਲੋਸ਼ਿਪ ਪ੍ਰਦਾਨ ਕਰਨ ਲਈ ਕਾਨਵੋਕੇਸ਼ਨ ਕਰਵਾਈ ਗਈ, ਜਿਸ ...

ਪੂਰੀ ਖ਼ਬਰ »

ਮੁੱਖ ਮੰਤਰੀ ਦੇ ਓ. ਐੱਸ. ਡੀ. ਬਾਂਸਲ ਵਲੋਂ ਹਲਕਾ ਦੱਖਣੀ 'ਚ ਮੀਟਿੰਗਾਂ ਦਾ ਸਿਲਸਿਲਾ ਤੇਜ਼

ਡਾਬਾ/ਲੁਹਾਰਾ, 5 ਜਨਵਰੀ (ਕੁਲਵੰਤ ਸਿੰਘ ਸੱਪਲ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਅੰਕਿਤ ਬਾਂਸਲ ਨੇ ਵਿਧਾਨ ਸਭਾ ਹਲਕਾ ਦੱਖਣੀ 'ਚ ਪੈਂਦੇ ਇਲਾਕਿਆਂ ਵਿਚ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ ਅਤੇ ਮੌਕੇ 'ਤੇ ਹੀ ਅਫਸਰਸ਼ਾਹੀ ਨੂੰ ...

ਪੂਰੀ ਖ਼ਬਰ »

ਨਾਈਟਿੰਗੇਲ ਸਕੂਲ ਨੇ ਮਿੰਨੀ ਸਬ-ਜੂਨੀਅਰ ਸਾਫਟਬਾਲ ਚੈਂਪੀਅਨਸ਼ਿਪ 'ਚ ਲਿਆ ਹਿੱਸਾ

ਡਾਬਾ/ਲੁਹਾਰਾ, 5 ਫਰਵਰੀ (ਕੁਲਵੰਤ ਸਿੰਘ ਸੱਪਲ)-ਬੀਤੇ ਦਿਨੀਂ ਇੰਦੌਰ ਮੱਧ ਪ੍ਰਦੇਸ਼ ਵਿਖੇ ਹੋਈ 13ਵੀਂ ਮਿੰਨੀ ਸਬ ਜੂਨੀਅਰ ਸਾਫਟਬਾਲ ਚੈਂਪੀਅਨਸ਼ਿਪ ਦੌਰਾਨ ਨਾਈਟਿੰਗੇਲ ਸਕੂਲ ਸ਼ਿਮਲਾਪਰੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਤੇ ...

ਪੂਰੀ ਖ਼ਬਰ »

ਸੀਸੂ ਨੇ ਸਨਅਤੀ ਇਕਾਈਆਂ 'ਚ ਅੱਗ ਤੋਂ ਸੁਰੱਖਿਆ ਪ੍ਰਬੰਧ ਕਰਨ ਲਈ ਕਰਵਾਈ ਵਰਕਸ਼ਾਪ

ਲੁਧਿਆਣਾ, 5 ਫਰਵਰੀ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਵਲੋਂ ਸਨਅਤੀ ਇਕਾਈਆਂ 'ਚ ਅੱਗ ਤੋਂ ਸੁਰੱਖਿਆ ਪ੍ਰਬੰਧ ਕਰਨ ਸਬੰਧੀ ਇਕ ਵਰਕਸ਼ਾਪ ਕਰਵਾਈ ਗਈ, ਜਿਸ 'ਚ 50 ਤੋਂ ਵੱਧ ਸਿਖਿਆਰਥੀਆਂ ਨੇ ਹਿੱਸਾ ਲੈ ਕੇ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ | ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਅਤੇ ਜਨਰਲ ਸਕੱਤਰ ਪੰਕਜ ਸ਼ਰਮਾ ਨੇ ਕਿਹਾ ਕਿ ਸੀਸੂ ਵਲੋਂ ਸਨਅਤਕਾਰਾਂ ਦੀ ਭਲਾਈ ਲਈ ਕਈ ਪ੍ਰਕਾਰ ਦੇ ਯਤਨ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਸੈਮੀਨਾਰ, ਵਰਕਸ਼ਾਪਾਂ, ਸਿਖਲਾਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸਨਅਤਕਾਰਾਂ ਨੂੰ ਹੁਨਰਮੰਦ ਕਾਮੇ ਮੁਹੱਈਆ ਕਰਵਾਉਣ ਦਾ ਵੀ ਯਤਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਲੁਧਿਆਣਾ ਵਿਚ 3 ਵੱਡੀਆਂ ਅੱਗ ਦੀਆਂ ਘਟਨਾਵਾਂ ਵਾਪਰੀਆਂ ਸਨ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ ਸੀ | ਉਨ੍ਹਾਂ ਕਿਹਾ ਕਿ ਅੱਗ ਲੱਗਣ ਤੋਂ ਬਚਾਉਣ ਲਈ ਤੇ ਅੱਗ ਲੱਗਣ 'ਤੇ ਕੀ ਉਪਰਾਲੇ ਕਰਨੇ ਚਾਹੀਦੇ ਹਨ, ਉਸ ਬਾਰੇ ਜਾਣਕਾਰੀ ਦੇਣ ਲਈ ਵੀ ਵਰਕਸ਼ਾਪ ਕਰਵਾਈ ਗਈ ਹੈ | ਉਨ੍ਹਾਂ ਕਿਹਾ ਕਿ ਸਨਅਤਾਰਾਂ ਨੂੰ ਵਰਕਸ਼ਾਪ ਦੌਰਾਨ ਅੱਗ ਤੋਂ ਸੁਰੱਖਿਆ ਲਈ ਕਈ ਨੁਕਤੇ ਦੱਸੇ ਗਏ ਹਨ | ਉਨ੍ਹਾਂ ਕਿਹਾ ਕਿ ਪਲਾਈਵੁੱਡ, ਕੱਪੜਾ, ਰਬੜ, ਗੱਤਾ, ਕਾਗਜ਼ ਬਣਾਉਣ ਵਾਲੇ ਕਾਰਖਾਨਿਆਂ ਵਿਚ ਅੱਗੇ ਲੱਗਣ ਦੀਆਂ ਘਟਨਾਵਾਂ ਜਿਆਦਾ ਵਾਪਰਦੀਆਂ ਹਨ, ਜਿਨ੍ਹਾਂ ਤੋਂ ਬਚਾਅ ਲਈ ਸਮੂਹਿਕ ਯਤਨ ਤੇ ਜਾਗਰੂਕਤਾ ਦੀ ਲੋੜ ਹੈ |

ਖ਼ਬਰ ਸ਼ੇਅਰ ਕਰੋ

 

ਬੱਸ ਅੱਡਿਆਾ ਤੋਂ ਟਾਈਮ ਚੱਕਣ ਦੀ ਹੋੜ ਕਰਕੇ ਡਰਾਈਵਰ ਗਲਤ ਡਰਾਈਵਿੰਗ ਨਾਲ ਵਰਤਦੇ ਨੇ ਪ੍ਰੈਸ਼ਰ ਹਾਰਨ

ਇਯਾਲੀ/ਥਰੀਕੇ, 5 ਫਰਵਰੀ (ਰਾਜ ਜੋਸ਼ੀ)-ਦੇਸ਼ ਦੀ ਉੱਚਤਮ ਅਦਾਲਤ ਮਾਣਯੋਗ ਸੁਪਰੀਮ ਕੋਰਟ ਵਲੋਂ ਸਤੰਬਰ 2017 ਤੋਂ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਲਈ ਭਾਵੇਂ ਵਾਹਨਾਂ 'ਤੇ ਵੀ ਲੱਗੇ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਹੋਏ ਹਨ ਪਰ ਪੰਜਾਬ ...

ਪੂਰੀ ਖ਼ਬਰ »

ਨੌਕਰੀ ਦੇਣ ਦੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ ਕਾਂਗਰਸ-ਗੋਸ਼ਾ

ਲੁਧਿਆਣਾ, 5 ਫਰਵਰੀ (ਕਵਿਤਾ ਖੁੱਲਰ)-ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਹਰ ਪਰਿਵਾਰ ਵਿਚ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਨਾ ਕਰਨ ਲਈ ਪੰਜਾਬ ਵਿਚ ਕਾਾਗਰਸ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਕਾਾਗਰਸ ਆਪਣਾ ਵਾਅਦਾ ਪੂਰਾ ...

ਪੂਰੀ ਖ਼ਬਰ »

ਅਕਾਲੀ ਦਲ ਦੀ ਸੰਗਰੂਰ ਰੈਲੀ ਦੀ ਸਫਲਤਾ ਨੇ ਵਿਰੋਧੀਆਂ ਦੀ ਨੀਂਦ ਉਡਾਈ-ਬਿੱਟਾ

ਲੁਧਿਆਣਾ, 5 ਫਰਵਰੀ (ਕਵਿਤਾ ਖੁੱਲਰ)-ਸ਼੍ਰੋਮਣੀ ਅਕਾਲੀ ਦਲ ਦੀ ਸੰਗਰੂਰ ਵਿਖੇ ਹੋਈ ਰੈਲੀ 'ਚ ਹੋਏ ਭਾਰੀ ਇਕੱਠ ਨੇ ਵਿਰੋਧੀਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਅਤੇ ਹੁਣ ਵਿਰੋਧੀ ਪਾਰਟੀਆਂ ਇਹ ਸੋਚਣ ਲਈ ਮਜਬੂਰ ਹੋ ਗਈਆਂ ਹਨ ਕਿ ਆਉਣ ਵਾਲੀਆਂ 2020 ਦੀਆਂ ਵਿਧਾਨ ਸਭਾ ...

ਪੂਰੀ ਖ਼ਬਰ »

ਜਰਖੜ ਹਾਕੀ ਅਕੈਡਮੀ ਦਾ ਖਿਡਾਰੀ 10ਵੀਂ ਸੀਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ 'ਚ ਚਮਕਿਆ

ਡੇਹਲੋਂ, 5 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)- ਜਰਖੜ ਹਾਕੀ ਅਕੈਡਮੀ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਵਿਚ ਉਸ ਸਮੇਂ ਹੋਰ ਵਾਧਾ ਹੋਇਆ, ਜਦੋਂ ਅਕੈਡਮੀ ਦੇ ਉੱਭਰਦੇ ਸਟਾਰ ਖਿਡਾਰੀ ਜੋਗਿੰਦਰ ਸਿੰਘ ਨੇ ਝਾਂਸੀ ਵਿਖੇ ਸਮਾਪਤ ਹੋਈ 10ਵ ੀਂ ਕੌਮੀ ਹਾਕੀ ਚੈਂਪੀਅਨਸ਼ਿਪ 'ਚ ...

ਪੂਰੀ ਖ਼ਬਰ »

ਭਾਜਪਾ ਯੁਵਾ ਮੋਰਚਾ ਨੇ ਪੰਜਾਬ ਸਰਕਾਰ 'ਤੇ ਨੌਜਵਾਨਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ

ਲੁਧਿਆਣਾ, 5 ਫ਼ਰਵਰੀ (ਪੁਨੀਤ ਬਾਵਾ)-ਭਾਜਪਾ ਯੁਵਾ ਮੋਰਚਾ ਦੀ ਇਕ ਅਹਿਮ ਮੀਟਿੰਗ ਘੰਟਾ ਘਰ ਦਫ਼ਤਰ ਵਿਖੇ ਪ੍ਰਧਾਨ ਮਹੇਸ਼ ਦੱਤ ਸ਼ਰਮਾ ਦੀ ਅਗਵਾਈ ਵਿਚ ਹੋਈ, ਜਿਸ 'ਚ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ਨੌਜਵਾਨਾਂ ਨਾਲ ਧੋਖਾ ਕਰਨ ...

ਪੂਰੀ ਖ਼ਬਰ »

ਪੁਲਿਸ ਮੁਲਾਜ਼ਮਾਂ ਨਾਲ ਉਲਝਣ ਵਾਲੇ 2 ਨੌਜਵਾਨ ਗਿ੍ਫ਼ਤਾਰ

ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਮੁਲਾਜ਼ਮਾਂ ਨਾਲ ਉਲਝਣ ਵਾਲੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ ਜਦਕਿ ਉਸ ਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਗੁਰਵਿੰਦਰ ਸਿੰਘ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX