ਤਾਜਾ ਖ਼ਬਰਾਂ


ਕੈਪਟਨ ਅਮਰਿੰਦਰ ਸਿੰਘ ਆਪਣੇ ਨਿੱਜੀ ਹਿਤਾਂ ਲਈ ਬਦਲਦੇ ਆ ਰਹੇ ਨੇ ਪਾਰਟੀਆਂ - ਭੱਠਲ
. . .  11 minutes ago
ਨਾਭਾ, 26 ਸਤੰਬਰ (ਅਮਨਦੀਪ ਸਿੰਘ ਲਵਲੀ) - ਨਾਭਾ ਪਹੁੰਚੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਸ ਵਿਅਕਤੀ ਵਲੋਂ 25 ਕਰੋੜ ਰੁਪਿਆ ਵਿਧਾਇਕ ਨੂੰ ਦੇਣ ਦੀ ਗੱਲ ਕਹੀ ਗਈ ਹੈ, ਉਸ ਦਾ ਨਾਮ...
ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਵਲੋਂ ਅਸ਼ੋਕ ਗਹਿਲੋਤ ਨੂੰ ਪਾਰਟੀ ਪ੍ਰਧਾਨ ਦੀ ਦੌੜ ਵਿਚੋਂ ਬਾਹਰ ਕੱਢਣ ਦੀ ਮੰਗ
. . .  20 minutes ago
ਨਵੀਂ ਦਿੱਲੀ, 26 ਸਤੰਬਰ - ਅਸ਼ੋਕ ਗਹਿਲੋਤ ਦੇ ਉੱਤਰਾਧਿਕਾਰੀ ਦੀ ਨਿਯੁਕਤੀ ਨੂੰ ਲੈ ਕੇ ਰਾਜਸਥਾਨ ਵਿਚ ਡੂੰਘੇ ਸਿਆਸੀ ਸੰਕਟ ਦੇ ਮੱਦੇਨਜ਼ਰ, ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਸੋਨੀਆ ਗਾਂਧੀ ਤੋਂ ਸੂਬੇ ਦੇ ਮੁੱਖ ਮੰਤਰੀ ਨੂੰ ਪਾਰਟੀ ਪ੍ਰਧਾਨ ਦੀ ਦੌੜ ਵਿਚੋਂ ਬਾਹਰ ਕੱਢਣ ਅਤੇ ਚੋਟੀ...
ਐਨ.ਆਰ.ਐਚ.ਐਮ. ਕਾਮਿਆਂ ਨੇ ਘੇਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ
. . .  9 minutes ago
ਸੰਗਰੂਰ, 26 ਸਤੰਬਰ (ਦਮਨਜੀਤ ਸਿੰਘ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਨੂੰ ਸੈਂਕੜੇ ਐਨ.ਆਰ.ਐੱਚ.ਐਮ. ਕਾਮਿਆਂ ਵਲੋਂ ਘੇਰਾ ਪਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ...
ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾਹ ਇਸਮਾਈਲ ਵਲੋਂ ਵਿਦੇਸ਼ ਯਾਤਰਾ ਦੇ ਵਿਚਕਾਰ ਅਸਤੀਫ਼ਾ
. . .  48 minutes ago
ਇਸਲਾਮਾਬਾਦ, 26 ਸਤੰਬਰ - ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾਹ ਇਸਮਾਈਲ ਨੇ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਦੇਸ਼ ਨੂੰ ਦਰਪੇਸ਼ ਗੰਭੀਰ ਆਰਥਿਕ ਸੰਕਟ ਦੌਰਾਨ ਵਿਦੇਸ਼ ਯਾਤਰਾ ਦੇ ਵਿਚਕਾਰ ਅਸਤੀਫ਼ਾ ਦੇ ਦਿੱਤਾ ਹੈ। ਰਿਪੋਰਟ ਅਨੁਸਾਰ, ਉੱਚ ਮੰਤਰੀ ਮੰਡਲ ਦੇ ਅਹੁਦੇ 'ਤੇ ਰੈਂਕ ਬਦਲਣ...
ਕਾਂਗਰਸ ਨੇ ਕਦੇ ਵੀ 'ਸ਼ਰਤ ਮਤੇ' ਨਹੀਂ ਹੋਣ ਦਿੱਤੇ - ਰਾਜਸਥਾਨ ਦੇ ਬਾਗ਼ੀ ਵਿਧਾਇਕਾਂ ਨੂੰ ਮਾਕਨ ਦਾ ਸੰਦੇਸ਼
. . .  1 minute ago
ਜੈਪੁਰ, 26 ਸਤੰਬਰ - ਕਾਂਗਰਸ ਨੇਤਾ ਅਤੇ ਰਾਜਸਥਾਨ ਦੇ ਅਬਜ਼ਰਵਰ ਅਜੇ ਮਾਕਨ ਨੇ ਸੋਮਵਾਰ ਨੂੰ ਅਸ਼ੋਕ ਗਹਿਲੋਤ ਕੈਂਪ ਦੇ ਬਾਗੀ ਵਿਧਾਇਕਾਂ ਨਾਲ ਰਾਜ ਮੰਤਰੀ ਸ਼ਾਂਤੀ ਧਾਰੀਵਾਲ ਦੁਆਰਾ ਕੀਤੀ "ਅਣਅਧਿਕਾਰਤ" ਮੀਟਿੰਗ ਨੂੰ "ਅਨੁਸ਼ਾਸਨੀ ਕਾਰਵਾਈ" ਕਰਾਰ ਦਿੱਤਾ। ਉਨ੍ਹਾਂ ਇਹ...
ਮੁਹਾਲੀ 'ਚ ਕੈਬ/ਟੈਕਸੀ ਡਰਾਈਵਰਾਂ ਦਾ ਧਰਨਾ ਜਾਰੀ
. . .  about 1 hour ago
ਮੁਹਾਲੀ, 26 ਸਤੰਬਰ (ਦਵਿੰਦਰ ਸਿੰਘ) - ਮੁਹਾਲੀ ਦੇ ਵਾਈ.ਪੀ.ਐਸ. ਚੌਕ ਵਿਖੇ ਕੈਬ/ਟੈਕਸੀ ਡਰਾਈਵਰਾਂ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ...
ਗੁਲਾਮ ਨਬੀ ਆਜ਼ਾਦ ਵਲੋਂ ਨਵੀਂ ਪਾਰਟੀ ਦਾ ਐਲਾਨ, 'ਡੈਮੋਕਰੇਟਿਕ ਆਜ਼ਾਦ ਪਾਰਟੀ' ਹੋਵੇਗਾ ਨਾਂਅ
. . .  48 minutes ago
ਜੰਮੂ, 26 ਸਤੰਬਰ - ਗੁਲਾਮ ਨਬੀ ਆਜ਼ਾਦ ਨੇ ਆਪਣੀ ਨਵੀਂ ਪਾਰਟੀ ਦੇ ਨਾਂਅ ਦਾ ਐਲਾਨ ਕੀਤਾ। ਉਨ੍ਹਾਂ ਦੀ ਪਾਰਟੀ ਦਾ ਨਾਂਅ - 'ਡੈਮੋਕਰੇਟਿਕ ਆਜ਼ਾਦ ਪਾਰਟੀ' ਹੋਵੇਗਾ। ਆਜ਼ਾਦ ਨੇ 26 ਅਗਸਤ ਨੂੰ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ...
ਸੁਪਰੀਮ ਕੋਰਟ ਵਲੋਂ ਸਿਆਸੀ ਪਾਰਟੀਆਂ ਦੁਆਰਾ ਚੋਣਾਂ ਦੌਰਾਨ ਚੋਣ ਨਿਸ਼ਾਨਾਂ ਦੀ ਦੁਰਵਰਤੋਂ ਸੰਬੰਧੀ ਜਨਹਿਤ ਪਟੀਸ਼ਨ ਖ਼ਾਰਜ
. . .  about 1 hour ago
ਨਵੀਂ ਦਿੱਲੀ, 26 ਸਤੰਬਰ - ਸੁਪਰੀਮ ਕੋਰਟ ਨੇ ਇਕ ਜਨਹਿਤ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਸਿਆਸੀ ਪਾਰਟੀਆਂ ਚੋਣਾਂ ਦੌਰਾਨ ਚੋਣ ਨਿਸ਼ਾਨਾਂ ਦੀ ਦੁਰਵਰਤੋਂ ਕਰ ਰਹੀਆਂ ਹਨ ਅਤੇ ਚੋਣ ਕਮਿਸ਼ਨ ਨੂੰ ਸਿਆਸੀ ਪਾਰਟੀਆਂ ਨੂੰ ਚੋਣ ਨਿਸ਼ਾਨ ਅਲਾਟ...
ਜੋਧਪੁਰ 'ਚ ਲੱਗੇ ਸਚਿਨ ਪਾਇਲਟ ਨੂੰ ਦਰਸਾਉਂਦੇ ਹੋਰਡਿੰਗਜ਼
. . .  about 1 hour ago
ਜੋਧਪੁਰ, 26 ਸਤੰਬਰ - ਰਾਜਸਥਾਨ 'ਚ ਕਾਂਗਰਸ ਸਰਕਾਰ ਦੇ ਸੰਟ ਦਰਮਿਆਨ ਜੋਧਪੁਰ 'ਚ ਵੱਖ-ਵੱਖ ਥਾਵਾਂ 'ਤੇ "ਸੱਤਿਆਮੇਵ ਜਯਤੇ, ਨਏ ਯੁੱਗ ਕੀ ਤਿਆਰੀ" ਦੇ ਨਾਲ ਕਾਂਗਰਸ ਵਿਧਾਇਕ ਸਚਿਨ ਪਾਇਲਟ ਨੂੰ ਦਰਸਾਉਂਦੇ ਹੋਰਡਿੰਗਜ਼...
ਰਾਜੀਵ ਗਾਂਧੀ ਦੀ ਹੱਤਿਆ ਦੇ ਸੰਬੰਧ 'ਚ ਸਜ਼ਾ ਕੱਟ ਰਹੇ ਦੋਸ਼ੀਆਂ ਦੀਆਂ ਪਟੀਸ਼ਨਾਂ 'ਤੇ ਸੁਪਰੀਮ ਵਲੋਂ ਕੇਂਦਰ ਅਤੇ ਤਾਮਿਲਨਾਡੂ ਸਰਕਾਰ ਨੂੰ ਨੋਟਿਸ
. . .  about 1 hour ago
ਨਵੀਂ ਦਿੱਲੀ, 26 ਸਤੰਬਰ - ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਸੰਬੰਧ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਦੋਸ਼ੀਆਂ ਨਲਿਨੀ ਸ਼੍ਰੀਹਰਨ ਅਤੇ ਪੀ. ਰਵੀਚੰਦਰਨ ਦੀਆਂ ਪਟੀਸ਼ਨਾਂ 'ਤੇ ਸੁਪਰੀਮ ਨੇ ਕੇਂਦਰ ਅਤੇ ਤਾਮਿਲਨਾਡੂ ਸਰਕਾਰ ਨੂੰ ਨੋਟਿਸ...
ਬੀ.ਓ.ਪੀ. ਚੌਂਤਰਾ ਨੇੜੇ ਡਰੋਨ ਦੇਖੇ ਜਾਣ ਤੋਂ ਬਾਅਦ ਬੀ.ਐਸ.ਐਫ. ਵਲੋਂ ਤਲਾਸ਼ੀ ਅਭਿਆਨ
. . .  about 1 hour ago
ਗੁਰਦਾਸਪੁਰ, 26 ਸਤੰਬਰ - ਬੀ.ਓ.ਪੀ. ਚੌਂਤਰਾ ਨੇੜੇ ਬੀਤੀ ਰਾਤ ਇਕ ਡਰੋਨ ਦੇਖੇ ਜਾਣ ਤੋਂ ਬਾਅਦ ਬੀ.ਐਸ.ਐਫ. ਅਧਿਕਾਰੀਆਂ ਵਲੋਂ ਤਲਾਸ਼ੀ ਲਈ ਜਾ ਰਹੀ ਹੈ। ਬੀ.ਐਸ.ਐਫ. ਅਧਿਕਾਰੀਆਂ ਅਨੁਸਾਰ ਡਰੋਨ ਦੇਖੇ ਜਾਣ ਤੋਂ ਬਾਅਦ ਬੀ.ਐਸ.ਐਫ. ਦੇ ਜਵਾਨਾਂ ਨੇ ਇਸ 'ਤੇ ਕਈ...
ਆਈ.ਐਫ.ਐਸ. ਅਧਿਕਾਰੀ ਬੰਡਾਰੂ ਵਿਲਸਨਬਾਬੂ ਮੈਡਾਗਾਸਕਰ ਗਣਰਾਜ 'ਚ ਭਾਰਤ ਦੇ ਅਗਲੇ ਰਾਜਦੂਤ ਨਿਯੁਕਤ
. . .  about 1 hour ago
ਨਵੀਂ ਦਿੱਲੀ, 26 ਸਤੰਬਰ - ਆਈ.ਐਫ.ਐਸ. ਅਧਿਕਾਰੀ ਬੰਡਾਰੂ ਵਿਲਸਨਬਾਬੂ ਜੋ ਕਿ ਵਰਤਮਾਨ ਵਿੱਚ ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਹਨ ਨੂੰ ਮੈਡਾਗਾਸਕਰ ਗਣਰਾਜ ਵਿਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ...
ਰਾਹੁਲ ਦ੍ਰਾਵਿੜ ਨੂੰ ਪਛਾੜ ਕੇ ਵਿਰਾਟ ਕੋਹਲੀ ਬਣੇ ਅੰਤਰਰਾਸ਼ਟਰੀ ਕ੍ਰਿਕਟ 'ਚ ਭਾਰਤ ਦੇ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼
. . .  about 2 hours ago
ਹੈਦਰਾਬਾਦ, 26 ਸਤੰਬਰ - ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਰਾਹੁਲ ਦ੍ਰਾਵਿੜ ਨੂੰ ਪਛਾੜ ਕੇ ਅੰਤਰਰਾਸ਼ਟਰੀ ਕ੍ਰਿਕਟ 'ਚ ਭਾਰਤ ਦੇ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ...
ਹਾਈਕੋਰਟ ਨੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਨੂੰ ਸਿਗਰਟਨੋਸ਼ੀ ਦੇ ਦੋਸ਼ ਵਿਚ ਨੌਕਰੀ ਤੋਂ ਕੱਢਣ ਦੇ ਫ਼ੈਸਲੇ ਨੂੰ ਰੱਖਿਆ ਬਰਕਰਾਰ
. . .  about 2 hours ago
ਚੰਡੀਗੜ੍ਹ, 26 ਸਤੰਬਰ (ਤਰੁਣ ਭਜਨੀ) - ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੂੰ ਸਿਗਰਟਨੋਸ਼ੀ ਦੇ ਦੋਸ਼ ਵਿਚ ਨੌਕਰੀ ਤੋਂ ਕੱਢਣ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ...
'ਭਾਰਤ ਜੋੜੋ ਯਾਤਰਾ' 'ਚ ਘੱਟ ਮਨੋਰੰਜਨ ਹੋਇਆ, ਹੁਣ ਰਾਜਸਥਾਨ 'ਚ ਸ਼ੁਰੂ ਹੋ ਗਿਆ ਹੈ - ਰਾਜਸਥਾਨ 'ਚ ਕਾਂਗਰਸ ਸਰਕਾਰ ਦੇ ਸੰਕਟ 'ਤੇ ਅਨੁਰਾਗ ਠਾਕੁਰ
. . .  about 2 hours ago
ਨਵੀਂ ਦਿੱਲੀ, 26 ਸਤੰਬਰ - ਰਾਜਸਥਾਨ 'ਚ ਕਾਂਗਰਸ ਸਰਕਾਰ ਦੇ ਸੰਕਟ 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ 'ਭਾਰਤ ਜੋੜੋ ਯਾਤਰਾ' 'ਚ ਘੱਟ ਮਨੋਰੰਜਨ ਹੋਇਆ, ਹੁਣ ਰਾਜਸਥਾਨ 'ਚ ਸ਼ੁਰੂ ਹੋ ਗਿਆ ਹੈ। ਕਾਂਗਰਸ ਦੀ ਇਹ ਲੜਾਈ ਦਰਸਾਉਂਦੀ...
ਭਗਵੰਤ ਮਾਨ ਨੇ ਮਹਾਰਾਜਾ ਅਗਰਸੈਨ ਦੀ ਜਨਮ ਵਰੇ੍ਹਗੰਢ ਦੀਆਂ ਦਿੱਤੀਆਂ ਵਧਾਈਆਂ
. . .  about 2 hours ago
ਚੰਡੀਗੜ੍ਹ, 26 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਮਹਾਰਾਜਾ ਅਗਰਸੈਨ ਦੀ ਜਨਮ ਵਰੇ੍ਹਗੰਢ ਦੀਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਹਨ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਆਓ ਉਨ੍ਹਾਂ ਵਲੋਂ ਵਿਖਾਏ ਸੱਚਾਈ ਦੇ ਮਾਰਗ 'ਤੇ ਚੱਲਦਿਆਂ ਸਮਾਜ 'ਚ ਬਰਾਬਰੀ ਤੇ ਸ਼ਾਂਤੀ ਦੀ ਸਥਾਪਨਾ...
ਭਗਵੰਤ ਮਾਨ ਵਲੋਂ ਨਰਾਤਿਆਂ ਮੌਕੇ ਸਾਰਿਆਂ ਨੂੰ ਸ਼ੁੱਭਕਾਮਨਾਵਾਂ
. . .  about 2 hours ago
ਚੰਡੀਗੜ੍ਹ, 26 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਨਰਾਤਿਆਂ ਦੇ ਪਾਵਨ ਅਵਸਰ ਮੌਕੇ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੇ ਸਭਨਾਂ ਦੇ ਘਰ...
ਜੈਕਲੀਨ ਫਰਨਾਂਡੀਜ਼ ਨੂੰ ਮਿਲੀ ਅੰਤਰਿਮ ਜ਼ਮਾਨਤ
. . .  about 3 hours ago
ਮੁੰਬਈ, 26 ਸਤੰਬਰ - ਫ਼ਿਲਮੀ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ 200 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ 'ਚ ਅੰਤਰਿਮ ਜ਼ਮਾਨਤ ਮਿਲ ਗਈ...
ਚੋਰਾਂ ਨੇ ਫੈਕਟਰੀ ਵਰਕਰ ਦੀ ਕੀਤੀ ਹੱਤਿਆ
. . .  about 3 hours ago
ਲੁਧਿਆਣਾ, 26 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਜਸਪਾਲ ਬਾਂਗਰ ਸਥਿਤ ਇਕ ਫ਼ੈਕਟਰੀ ਵਿਚ ਇਕ ਦਰਜਨ ਦੇ ਕਰੀਬ ਚੋਰਾਂ ਵਲੋਂ ਦੇਰ ਰਾਤ ਧਾਵਾ ਬੋਲ ਦਿੱਤਾ ਗਿਆ। ਫ਼ੈਕਟਰੀ ਅੰਦਰ ਦਾਖ਼ਲ ਹੋਏ ਚੋਰਾਂ ਨੂੰ ਵੇਖਦਿਆਂ ਉੱਥੇ ਮੌਜੂਦ ਵਰਕਰਾਂ ਨੇ ਰੌਲਾ ਪਾਉਣਾ...
ਪ੍ਰਧਾਨ ਮੰਤਰੀ ਮੋਦੀ ਅਤੇ ਰਾਹੁਲ ਗਾਂਧੀ ਨੇ ਮਨਮੋਹਨ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਦਿੱਤੀ ਵਧਾਈ
. . .  about 1 hour ago
ਨਵੀਂ ਦਿੱਲੀ, 26 ਸਤੰਬਰ - ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੱਜ 90 ਸਾਲ ਦੇ ਹੋ ਗਏ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਮਨਮੋਹਨ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈ ਦਿੱਤੀ...
ਸੂਰੀਆ ਕੁਮਾਰ ਯਾਦਵ ਬਣਿਆ 2022 ਦੇ ਟੀ-20 ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼
. . .  about 4 hours ago
ਹੈਦਰਾਬਾਦ, 26 ਸਤੰਬਰ - ਭਾਰਤੀ ਕ੍ਰਿਕਟ ਟੀਮ ਦਾ ਸਟਾਰ ਬੱਲੇਬਾਜ਼ ਸੂਰੀਆ ਕੁਮਾਰ ਯਾਦਵ 2022 ਦੇ ਟੀ-20 ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆਂ ਹੈ। ਉਸ ਨੇ ਹੈਦਰਾਬਾਦ ਵਿਚ ਆਸਟ੍ਰੇਲੀਆ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 4129 ਨਵੇਂ ਮਾਮਲੇ
. . .  about 4 hours ago
ਨਵੀਂ ਦਿੱਲੀ, 26 ਸਤੰਬਰ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 4129 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 4688 ਠੀਕ ਹੋਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ...
ਕੁਰਦਿਸ਼ ਔਰਤ ਦੀ ਮੌਤ ਨੂੰ ਲੈ ਕੇ ਈਰਾਨ 'ਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ
. . .  about 5 hours ago
ਤਹਿਰਾਨ, 26 ਸਤੰਬਰ - ਇਕ ਹਫ਼ਤੇ ਤੋਂ ਵੱਧ ਸਮੇਂ ਤੋਂ, ਈਰਾਨ ਦੇ 31 ਸੂਬਿਆਂ ਦੇ 80 ਤੋਂ ਵੱਧ ਕਸਬਿਆਂ ਅਤੇ ਸ਼ਹਿਰਾਂ ਵਿਚ ਇਕ 22 ਸਾਲਾ ਕੁਰਦਿਸ਼ ਔਰਤ ਮਹਸਾ ਅਮੀਨੀ ਦੀ ਮੌਤ ਨੂੰ ਲੈ ਕੇ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ...
ਹਿਮਾਚਲ ਪ੍ਰਦੇਸ਼ : ਟੂਰਿਸਟ ਵਾਹਨ ਦੇ ਚਟਾਨ ਤੋਂ ਹੇਠਾਂ ਡਿੱਗਣ ਕਾਰਨ 7 ਮੌਤਾਂ, 10 ਜ਼ਖ਼ਮੀ
. . .  about 5 hours ago
ਕੁੱਲੂ, 26 ਸਤੰਬਰ - ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਖੇ ਬੰਜਰ ਘਾਟੀ ਦੇ ਘਿਆਗੀ ਖੇਤਰ ਵਿਚ ਕੌਮੀ ਮਾਰਗ-305 ਉੱਤੇ ਬੀਤੀ ਰਾਤ ਇਕ ਟੂਰਿਸਟ ਵਾਹਨ ਦੇ ਇਕ ਚੱਟਾਨ ਤੋਂ ਹੇਠਾਂ ਡਿੱਗਣ ਕਾਰਨ 7 ਲੋਕਾਂ ਦੀ ਮੌਤ...
ਹਰਿਆਣਾ ਪੁਲਿਸ ਵਲੋਂ ਬਿਸ਼ਨੋਈ ਗੈਂਗ ਦਾ ਮੈਂਬਰ ਦੱਸ ਕੇ ਫਿਰੌਤੀ ਮੰਗਣ ਵਾਲੇ 3 ਗ੍ਰਿਫ਼ਤਾਰ
. . .  about 5 hours ago
ਯਮੁਨਾਨਗਰ, 26 ਸਤੰਬਰ - ਹਰਿਆਣਾ ਪੁਲਿਸ ਨੇ ਬਿਲਾਸਪੁਰ ਵਿਚ ਇਕ ਵਪਾਰੀ ਨੂੰ ਕਥਿਤ ਤੌਰ 'ਤੇ ਬਿਸ਼ਨੋਈ ਗੈਂਗ ਦਾ ਮੈਂਬਰ ਦੱਸ ਕੇ ਫਿਰੌਤੀ ਦੀਆਂ ਕਾਲਾਂ ਕਰਨ ਦੇ ਦੋਸ਼ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਿਲਾਸਪੁਰ ਦੇ ਇਕ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 29 ਮਾਘ ਸੰਮਤ 551

ਰੂਪਨਗਰ

ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਨੰਗਲ ਇਕਾਈ ਵਲੋਂ ਭਰਵੀਂ ਗੇਟ ਰੈਲੀ

ਨੰਗਲ, 10 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਨੰਗਲ ਇਕਾਈ ਵਲੋਂ ਕੇਂਦਰੀ ਕਮੇਟੀ ਦੇ ਸੱਦੇ 'ਤੇ ਮੰਗਾਂ ਨੂੰ ਲੈ ਕੇ ਭਰਵੀਂ ਗੇਟ ਰੈਲੀ ਕੀਤੀ ਗਈ ਅਤੇ ਸੂਬਾ ਸਰਕਾਰ ਅਤੇ ਮੈਨੇਜਮੈਂਟ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਰੈਲੀ ...

ਪੂਰੀ ਖ਼ਬਰ »

ਸੋਨਾਲੀ ਗਿਰੀ ਨੇ ਡਿਪਟੀ ਕਮਿਸ਼ਨਰ ਰੂਪਨਗਰ ਵਜੋਂ ਅਹੁਦਾ ਸੰਭਾਲਿਆ

ਰੂਪਨਗਰ 10 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਸ੍ਰੀਮਤੀ ਸੋਨਾਲੀ ਗਿਰੀ ਆਈ.ਏ.ਐਸ. ਨੇ ਅੱਜ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪੁੱਜਣ ਤੇ ਗਾਰਡ ਆਫ਼ ਓਨਰ ਦਿੱਤਾ ਗਿਆ, ਜਿਥੇ ਜ਼ਿਲ੍ਹੇ ਦੇ ...

ਪੂਰੀ ਖ਼ਬਰ »

ਸ੍ਰੀ ਅਨੰਦਪੁਰ ਸਾਹਿਬ ਵਿਖੇ ਖੇਡਿਆ ਗਿਆ ਨੁੱਕੜ ਨਾਟਕ

ਸ੍ਰੀ ਅਨੰਦਪੁਰ ਸਾਹਿਬ, 10 ਫਰਵਰੀ (ਨਿੱਕੂਵਾਲ, ਕਰਨੈਲ ਸਿੰਘ)-ਸਿਵਲ ਸਰਜਨ ਰੂਪਨਗਰ ਡਾ.ਐਚ.ਐਨ. ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫ਼ਸਰ ਸ੍ਰੀ ਅਨੰਦਪੁਰ ਸਾਹਿਬ ਡਾ. ਚਰਨਜੀਤ ਸਿੰਘ ਜੀ ਦੀ ਅਗਵਾਈ ਹੇਠ ਕੰਨਿਆ ਭਰੂਣ ਹੱਤਿਆ ਵਿਰੁੱਧ ਨੁੱਕੜ ਨਾਟਕ ...

ਪੂਰੀ ਖ਼ਬਰ »

ਪ੍ਰਸ਼ਾਸਨ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਲਈ ਮੁਹਿੰਮ ਚਲਾਈ ਜਾਵੇਗੀ-ਸੋਨਾਲੀ ਗਿਰੀ

ਸ੍ਰੀ ਅਨੰਦਪੁਰ ਸਾਹਿਬ, 10 ਫਰਵਰੀ (ਕਰਨੈਲ ਸਿੰਘ, ਨਿੱਕੂਵਾਲ)-ਜ਼ਿਲ੍ਹੇ ਦੇ ਨਵਨਿਯੁਕਤ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਆਈ.ਏ.ਐਸ. ਨੇ ਅੱਜ ਆਪਣਾ ਅਹੁਦਾ ਸੰਭਾਲਣ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ...

ਪੂਰੀ ਖ਼ਬਰ »

ਸਥਾਨਕ ਬਾਰ ਐਸੋਸੀਏਸ਼ਨ ਨੇ ਕੀਤੀ ਹੜਤਾਲ

ਸ੍ਰੀ ਅਨੰਦਪੁਰ ਸਾਹਿਬ, 10 ਫਰਵਰੀ (ਨਿੱਕੂਵਾਲ, ਕਰਨੈਲ ਸਿੰਘ)-ਸਥਾਨਕ ਬਾਰ ਐਸੋ. ਦੀ ਮੀਟਿੰਗ ਪ੍ਰਧਾਨ ਦੌਲਤ ਸਿੰਘ ਚਬਰੇਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਸੰਬੰਧੀ ਸਕੱਤਰ ਅਮਨਦੀਪ ਸਿੰਘ ਮਿਨਹਾਸ ਨੇ ਦੱਸਿਆ ਕਿ ਨੂਰਪੁਰ ਬੇਦੀ ਵਿਖੇ ਇਕ ਗ੍ਰਾਮੀਣ ਅਦਾਲਤ ਖੋਲੀ ਜਾ ...

ਪੂਰੀ ਖ਼ਬਰ »

ਪਿੰਡ ਕਲਾਰਾਂ ਵਿਖੇ ਸਾਲਾਨਾ ਵਿਸ਼ਾਲ ਗੁਰਮਤਿ ਸਮਾਗਮ ਅੱਜ

ਮੋਰਿੰਡਾ, 10 ਫਰਵਰੀ (ਪਿ੍ਤਪਾਲ ਸਿੰਘ)-ਗੁਰਦੁਆਰਾ ਸਤਿ ਕਰਤਾਰ ਸਾਹਿਬ ਜੀ ਪਿੰਡ ਕਲਾਰਾਂ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਭੈਰੋਮਾਜਰਾ ਵਾਲਿਆਂ ਦੀ ਯਾਦ ਨੂੰ ਸਮਰਪਿਤ 11 ਫਰਵਰੀ ਨੂੰ ਸਾਲਾਨਾ ਵਿਸ਼ਾਲ ...

ਪੂਰੀ ਖ਼ਬਰ »

ਬਾਇਓਮੈਟਿ੍ਕ ਮਸ਼ੀਨਾਂ ਸਬੰਧੀ ਦਿੱਤੀ ਜਾਣਕਾਰੀ

ਸ੍ਰੀ ਅਨੰਦਪੁਰ ਸਾਹਿਬ, 10 ਫਰਵਰੀ (ਨਿੱਕੂਵਾਲ, ਕਰਨੈਲ ਸਿੰਘ)-ਸਥਾਨਕ ਬਲਾਕ ਪ੍ਰਾਇਮਰੀ ਦਫ਼ਤਰ ਵਿਖੇ ਬਾਇਓਮੈਟਿ੍ਕ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਸੰਬੰਧੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਮਲਜੀਤ ਭੱਲੜੀ ਨੇ ਕਿਹਾ ਕਿ ਬਲਾਕ ਦੇ ਪ੍ਰਾਇਮਰੀ ...

ਪੂਰੀ ਖ਼ਬਰ »

ਸ਼ਹਿਰ ਵਾਸੀਆਂ ਨੇ ਰੇਲਵੇ ਅੰਡਰ ਬਰਿੱਜ ਹੇਠ ਪਏ ਖੱਡੇ ਠੀਕ ਕਰਵਾਏ

ਮੋਰਿੰਡਾ, 10 ਫਰਵਰੀ (ਕੰਗ)-ਮੋਰਿੰਡਾ-ਚੁੰਨੀ ਰੋਡ ਤੇ ਬਣੇ ਰੇਲਵੇ ਅੰਡਰ ਬਰਿੱਜ ਵਾਲੀ ਸੜਕ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ | ਇਸ ਸੜਕ ਦੇ ਨਿਰਮਾਣ ਦੀ ਜ਼ਿੰਮੇਵਾਰੀ ਰੇਲਵੇ ਵਿਭਾਗ ਦੀ ਬਣਦੀ ਦੱਸੀ ਜਾਂਦੀ ਹੈ | ਇਸ ਸਬੰਧੀ ਰੇਲਵੇ ਵਿਭਾਗ ਨੂੰ ਕਈ ਵਾਰ ਸ਼ਿਕਾਇਤ ਵੀ ...

ਪੂਰੀ ਖ਼ਬਰ »

ਰਾਸ਼ਟਰੀ ਬੇਰੁਜ਼ਗਾਰ ਰਜਿਸਟ੍ਰੇਸ਼ਨ ਮੁਹਿੰਮ ਸਬੰਧੀ ਜ਼ਿਲ੍ਹਾ ਯੂਥ ਕਾਂਗਰਸ ਨੇ ਨੌਜਵਾਨਾਂ ਨੂੰ ਕੀਤਾ ਜਾਗਰੂਕ

ਸ੍ਰੀ ਅਨੰਦਪੁਰ ਸਾਹਿਬ, 10 ਫਰਵਰੀ (ਕਰਨੈਲ ਸਿੰਘ, ਨਿੱਕੂਵਾਲ)-ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਬੀ. ਵੀ. ਸ੍ਰੀਨਿਵਾਸ, ਇਕਾਈ ਮੁਖੀ ਕਿ੍ਸ਼ਨਾ ਐਲਾਵਰੂ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਸਿੰਘ ਢਿਲੋਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਯੂਥ ...

ਪੂਰੀ ਖ਼ਬਰ »

ਮੋਰਿੰਡਾ 'ਚ ਨਹੀਂ ਹੋ ਰਿਹਾ ਟ੍ਰੈਫਿਕ ਸਮੱਸਿਆ ਦਾ ਹੱਲ

ਮੋਰਿੰਡਾ, 10 ਫਰਵਰੀ (ਕੰਗ)-ਮੋਰਿੰਡਾ ਸ਼ਹਿਰ ਪਿਛਲੇ ਕਾਫ਼ੀ ਸਮੇਂ ਤੋਂ ਕਈ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ, ਜਿਨ੍ਹਾਂ 'ਚੋਂ ਸੀਵਰੇਜ, ਸਫ਼ਾਈ ਅਤੇ ਟ੍ਰੈਫਿਕ ਦੀ ਸਮੱਸਿਆ ਮੁੱਖ ਤੌਰ ਤੇ ਉੱਭਰ ਕੇ ਆਉਂਦੀ ਹੈ¢ ਇਨ੍ਹਾਂ ਵਿਚੋਂ ਟ੍ਰੈਫਿਕ ਦੀ ਸਮੱਸਿਆ ਤੋਂ ਸ਼ਹਿਰ ...

ਪੂਰੀ ਖ਼ਬਰ »

ਦੁਕਾਨ 'ਚੋਂ 2.25 ਲੱਖ ਰੁਪਏ ਦੇ ਟਾਇਰ ਚੋਰੀ

ਕਾਹਨਪੁਰ ਖੂਹੀ, 10 ਫਰਵਰੀ (ਗੁਰਬੀਰ ਸਿੰਘ ਵਾਲੀਆ)-ਖੇਤਰ 'ਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੇ ਪੁਲਿਸ ਵਲੋਂ ਰਾਤ ਸਮੇਂ ਵਧਾਈ ਗਸ਼ਤ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਦੇਰ ਰਾਤ ਚੋਰਾਂ ਨੇ ਪੁਲਿਸ ਚੌਾਕੀ ਕਲਵਾਂ ਤੋਂ ਕੁੱਝ ਦੂਰੀ 'ਤੇ ਅੱਡਾ ...

ਪੂਰੀ ਖ਼ਬਰ »

ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 34ਵਾਂ ਕੀਰਤਨ ਦਰਬਾਰ ਕਰਵਾਇਆ

ਸ੍ਰੀ ਅਨੰਦਪੁਰ ਸਾਹਿਬ, 10 ਫਰਵਰੀ (ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਗੁਰੂ ਰਵਿਦਾਸ ਜੀ ਦੇ 643ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਹੱਲਾ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਤਖ਼ਤ ਸ੍ਰੀ ਕੇਸਗੜ੍ਹ ...

ਪੂਰੀ ਖ਼ਬਰ »

ਸ਼ਹੀਦੀ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ

ਭਰਤਗੜ੍ਹ, 10 ਫਰਵਰੀ (ਜਸਬੀਰ ਸਿੰਘ ਬਾਵਾ)-ਭਰਤਗੜ੍ਹ, ਦੈਹਰੀ ਸਥਿਤ ਗੁ: ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਇਨ੍ਹਾਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕਰਵਾਏ ਧਾਰਮਿਕ ਸਮਾਗਮ ਦੌਰਾਨ ਸਿੱਖ ਪੰਥ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸ) ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਵੱਖ-ਵੱਖ ਸਕੂਲਾਂ ਦਾ ਅਚਨਚੇਤ ਨਿਰੀਖਣ

ਨੂਰਪੁਰ ਬੇਦੀ, 10 ਫਰਵਰੀ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸ) ਰੂਪਨਗਰ ਸ਼ਰਨਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸ) ਸੁਰਿੰਦਰਪਾਲ ਸਿੰਘ ਵਲੋਂ ਅੱਜ ਅਚਨਚੇਤ ਵੱਖ-ਵੱਖ ਸਕੂਲਾਂ ਦਾ ਨਿਰੀਖਣ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਸ਼ਬਦ ਸੰਚਾਰ ਸਾਹਿਤਕ ਸੁਸਾਇਟੀ ਦੀ ਹੋਈ ਮੀਟਿੰਗ

ਮੋਰਿੰਡਾ, 10 ਫਰਵਰੀ (ਕੰਗ)-ਆਤਮਾ ਦੇਵੀ ਪਬਲਿਕ ਸਕੂਲ ਮੋਰਿੰਡਾ ਵਿਖੇ ਸ਼ਬਦ ਸੰਚਾਰ ਸਾਹਿੱਤਕ ਸੁਸਾਇਟੀ (ਰਜਿ.) ਮੋਰਿੰਡਾ ਦੀ ਗੁਰਨਾਮ ਸਿੰਘ ਬਿਜਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ¢ ਮੀਟਿੰਗ ਦੌਰਾਨ ਸੁਰਜੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਹਰਜਿੰਦਰ ...

ਪੂਰੀ ਖ਼ਬਰ »

ਆਵਾਰਾ ਪਸ਼ੂਆਂ ਦਾ ਹੱਲ ਅਤੇ ਕਿਸਾਨਾਂ ਨੂੰ ਮੁਆਵਜ਼ਾ ਨਾ ਦੇਣ ਕਾਰਨ ਕਾਂਗਰਸ ਸਰਕਾਰ ਹਰ ਫ਼ਰੰਟ 'ਤੇ ਫੇਲ੍ਹ-ਅਕਾਲੀ ਆਗੂ

ਘਨੌਲੀ, 10 ਫਰਵਰੀ (ਜਸਵੀਰ ਸਿੰਘ ਸੈਣੀ)-ਘਨੌਲੀ 'ਚ ਅੱਜ ਅਕਾਲੀ ਆਗੂਆਂ ਅਤੇ ਵਰਕਰਾਂ ਦੀ ਅਹਿਮ ਭਰਵੀਂ ਇਕੱਤਰਤਾ ਹੋਈ | ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਗੋਗੀ, ਸਵਰਨਜੀਤ ਸਿੰਘ ...

ਪੂਰੀ ਖ਼ਬਰ »

ਪੇਟ ਦੇ ਕੀੜਿਆਂ ਸਬੰਧੀ ਰਾਸ਼ਟਰੀ ਮੁਕਤੀ ਦਿਵਸ ਮਨਾਇਆ

ਘਨੌਲੀ, 10 ਫਰਵਰੀ (ਜਸਵੀਰ ਸਿੰਘ ਸੈਣੀ)-ਮਾਨਯੋਗ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਰਜਿੰਦਰ ਕੁਮਾਰ ਦੀ ਅਗਵਾਈ ਹੇਠ ਪੇਟ ਦੇ ਕੀੜਿਆਂ ਸਬੰਧੀ ਰਾਸ਼ਟਰੀ ਮੁਕਤੀ ਦਿਵਸ ਮਨਾਇਆ ਗਿਆ ਜਿਸ ਦੇ ਤਹਿਤ ਮਕੌੜੀ ਕਲਾਂ ਦੇ ਪ੍ਰਾਇਮਰੀ ਅਤੇ ...

ਪੂਰੀ ਖ਼ਬਰ »

ਪੰਜਾਬ ਰਾਜ ਪੈਨਸ਼ਨਰਜ਼ ਮਹਾਂ-ਸੰਘ ਸੀਨੀਅਰ ਸਿਟੀਜ਼ਨ ਵਲੋਂ ਇਕੱਤਰਤਾ

ਮੋਰਿੰਡਾ, 10 ਫਰਵਰੀ (ਕੰਗ)-ਪੰਜਾਬ ਰਾਜ ਪੈਨਸ਼ਨਰਜ਼ ਮਹਾਂ-ਸੰਘ ਸੀਨੀਅਰ ਸਿਟੀਜ਼ਨ ਇਕਾਈ ਮੋਰਿੰਡਾ ਨੇ ਪ੍ਰਧਾਨ ਮਾ: ਰਾਮੇਸ਼ਵਰ ਦਾਸ ਦੀ ਅਗਵਾਈ ਹੇਠ ਮਹੀਨਾਵਾਰ ਇਕੱਤਰਤਾ ਕੀਤੀ¢ ਇਕੱਤਰਤਾ ਦੌਰਾਨ ਫ਼ੈਸਲਾ ਕੀਤਾ ਗਿਆ ਕਿ 24 ਫਰਵਰੀ ਨੂੰ ਪੰਜਾਬ ਰਾਜ ਪੈਂਸ਼ਨਰਜ ...

ਪੂਰੀ ਖ਼ਬਰ »

ਸਿਹਤ ਸਬੰਧੀ ਜਾਗਰੂਕਤਾ ਅਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ

ਘਨੌਲੀ, 10 ਫਰਵਰੀ (ਜਸਵੀਰ ਸਿੰਘ ਸੈਣੀ)-ਥਲੀ ਖ਼ੁਰਦ ਵਾਸੀਆਂ ਨੂੰ ਨਿਰੋਗ ਜ਼ਿੰਦਗੀ ਦੇਣ ਦੇ ਇਰਾਦੇ ਨਾਲ ਗ੍ਰਾਮ ਪੰਚਾਇਤ ਥਲੀ ਖ਼ੁਰਦ ਦੇ ਵਿਸ਼ੇਸ਼ ਉਪਰਾਲੇ ਸਦਕਾ ਹਰ ਮਹੀਨੇ ਦੀ 10 ਤਰੀਕ ਨੂੰ ਗੁ. ਸਾਹਿਬ ਥਲੀ ਖ਼ੁਰਦ ਵਿਖੇ ਸਿਹਤ ਸਬੰਧੀ ਜਾਗਰੂਕਤਾ ਕੈਂਪ ਅਤੇ ...

ਪੂਰੀ ਖ਼ਬਰ »

ਧਰਮ ਪ੍ਰਤੀ ਨਿਸ਼ਠਾ, ਸ਼ਾਂਤੀ, ਸੰਤੁਸ਼ਟੀ ਹੀ ਭਗਵਾਨ ਦੀ ਪ੍ਰਾਪਤੀ ਦੇ ਸਾਧਨ ਹਨ- ਸਵਾਮੀ ਚੇਤਨਾ ਨੰਦ

ਨੂਰਪੁਰ ਬੇਦੀ, 10 ਫਰਵਰੀ (ਵਿੰਦਰਪਾਲ ਝਾਂਡੀਆਂ)-ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾਂ (ਗਰੀਬਦਾਸੀ ਸੰਪਰਦਾਇ) ਦੀ ਕੁਟੀਆ ਪਿੰਡ ਰੂੜੇਵਾਲ ਵਿਖੇ ਸਰਬ ਸੰਗਤ ਵਲੋਂ ਸਾਲਾਨਾ ਤਿੰਨ ਰੋਜ਼ਾ ਸੰਤ ਸਮਾਗਮ ਅੱਜ ਭੂਰੀਵਾਲੇ ਗੁਰਗੱਦੀ ਪ੍ਰੰਪਰਾਂ ਦੇ ਵਰਤਮਾਨ ਗੱਦੀ ...

ਪੂਰੀ ਖ਼ਬਰ »

ਸ਼ਹੀਦ ਸਿਪਾਹੀ ਪਰਗਣ ਸਿੰਘ ਯਾਦਗਾਰੀ ਕਬੱਡੀ ਕੱਪ ਸਮਾਪਤ

ਸ੍ਰੀ ਅਨੰਦਪੁਰ ਸਾਹਿਬ, 10 ਫਰਵਰੀ (ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਦੇ ਪੰਜ ਪਿਆਰਾ ਪਾਰਕ ਲਾਗੇ ਤੀਸਰਾ ਸ਼ਹੀਦ ਸਿਪਾਹੀ ਪਰਗਣ ਸਿੰਘ ਯਾਦਗਾਰੀ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ ਜਿਸ ਵਿਚ ਹਰਿਆਣਾ ਦੇ ਕੈਥਲ ਖੇਡ ਅਕੈਡਮੀ ਨੇ ਪਹਿਲਾ ਜਦੋਂ ਕਿ ਬਾਬਾ ...

ਪੂਰੀ ਖ਼ਬਰ »

ਏਾਜਲਸ ਵਰਲਡ ਸਕੂਲ ਮੋਰਿੰਡਾ ਵਿਖੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

ਮੋਰਿੰਡਾ, 10 ਫਰਵਰੀ (ਕੰਗ)-ਏਾਜਲਸ ਵਰਲਡ ਸਕੂਲ ਮੋਰਿੰਡਾ ਵਿਖੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਪਾਰਟੀ ਦੌਰਾਨ ਦਸਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਰੈਂਪ ਵਾਕ ਕੀਤੀ ਗਈ ਅਤੇ ਜੇਤੂ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਰੋਸ ਰੈਲੀ ਕੱਢੀ

ਮੋਰਿੰਡਾ, 10 ਫਰਵਰੀ (ਕੰਗ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ-ਡਵੀਜ਼ਨ ਸਿਟੀ ਅਤੇ ਸਬ-ਅਰਬਨ ਵਿਖੇ ਪ੍ਰਧਾਨ ਗੁਰਿੰਦਰ ਸਿੰਘ ਅਤੇ ਹਰਦੇਵ ਸਿੰਘ ਦੀ ਅਗਵਾਈ ਹੇਠ ਟੀ.ਐਸ.ਯੂ ਅਤੇ ਐਮ.ਐਸ.ਯੂ ਵੱਲੋਂ ਜੇ.ਈ. ਭੁਪਿੰਦਰ ਸਿੰਘ ਕੀਤੀ ਗਈ ਬਦਲੀ ਦੇ ਵਿਰੋਧ ਵਿਚ ਰੋਸ ...

ਪੂਰੀ ਖ਼ਬਰ »

ਸਕੂਲਾਂ 'ਚ ਮਨਾਇਆ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ

ਸ੍ਰੀ ਚਮਕੌਰ ਸਾਹਿਬ, 10 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਿਹਤ ਵਿਭਾਗ ਵਲੋਂ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ, ਨਿੱਜੀ ਤੇ ਮਾਨਤਾ ਪ੍ਰਾਪਤ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ 'ਚ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਮਨਾਇਆ ਗਿਆ | ਇਸ ਮੌਕੇ ਸਿਹਤ ਵਿਭਾਗ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਪੇਟ ਦੇ ਕੀੜਿਆਂ ਦੀਆਂ ਗੋਲੀਆਂ ਦਿੱਤੀਆਂ

ਪੁਰਖਾਲੀ, 10 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਪੀ. ਐਚ. ਸੀ ਪੁਰਖਾਲੀ ਦੀ ਟੀਮ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਦੇ ਵਿਦਿਆਰਥੀਆਂ ਨੂੰ ਪੇਟ ਦੇ ਕੀੜਿਆਂ ਦੀਆਂ ਗੋਲੀਆਂ ਦਿੱਤੀਆਂ ਗਈਆਂ¢ ਇਹ ਗੋਲੀਆਂ ਸਕੂਲ ਦੇ ਪਿ੍ੰਸੀਪਲ ਜਗਜੀਤ ਸਿੰਘ ਨੂੰ ...

ਪੂਰੀ ਖ਼ਬਰ »

ਨੰਬਰਦਾਰਾ ਯੂਨੀਅਨ ਦੀ ਹੋਈ ਮੀਟਿੰਗ

ਰੂਪਨਗਰ, 10 ਫਰਵਰੀ (ਪੱਤਰ ਪ੍ਰੇਰਕ)-ਨੰਬਰਦਾਰ ਯੂਨੀਅਨ ਦੀ ਮੀਟਿੰਗ ਐਡਵੋਕੇਟ ਪਾਲ ਸਿੰਘ ਕਟਲੀ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਐਸ. ਡੀ. ਐਮ. ਰੂਪਨਗਰ ਦੀ ਕੋਰਟ ਰੂਮ ਵਿਖੇ ਹੋਈ | ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਨੰਬਰਦਾਰੀ ਦੀ ਨਿਯੁਕਤੀ ਲਈ ਪਿੰਡਾਂ ਵਿਚ ...

ਪੂਰੀ ਖ਼ਬਰ »

ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ ਰੋਪੜ ਵਲੋਂ 'ਅਦਵਿਤੀਯ 2020'˜ ਮਨਾਇਆ

ਰੂਪਨਗਰ, 10 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ ਰੋਪੜ ਦਾ ਤਕਨੀਕੀ ਉਤਸਵ 'ਅਦਵਿਤੀਯ 2020' ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿਚ ਈਸਰੋ ਦੇ ਸਾਬਕਾ ਚੇਅਰਮੈਨ ਡਾ. ਕੇ. ਰਾਧਾਕਿ੍ਸ਼ਨਨ ਨੇ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਨੂੰ ਭਾਰਤ ਸਰਕਾਰ ਦੇ ਬੀ.ਆਰ.ਐਨ.ਐਸ ਵਿਭਾਗ ਤੋਂ ਮਿਲੀ ਗ੍ਰਾਂਟ

ਸ੍ਰੀ ਅਨੰਦਪੁਰ ਸਾਹਿਬ, 10 ਫਰਵਰੀ (ਕਰਨੈਲ ਸਿੰਘ, ਨਿੱਕੂਵਾਲ)-ਇਥੋਂ ਦੇ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੀ ਭਾਰਤ ਸਰਕਾਰ ਦੇ ਪ੍ਰਮਾਣੂ ਵਿਗਿਆਨ ਖੋਜ ਊਰਜਾ ਵਿਭਾਗ (ਬੀ.ਆਰ.ਐਨ.ਐਸ) ਮੁੰਬਈ ਵਲੋਂ ਪ੍ਰਾਪਤ ਹੋਣ ਵਾਲੀ 32 ਲੱਖ ਦੀ ਗ੍ਰਾਂਟ ਲਈ ਚੋਣ ਕੀਤੀ ਗਈ | ਇਸ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ

ਐੱਸ. ਏ. ਐੱਸ. ਨਗਰ, 10 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਗੁਰਦੁਆਰਾ ਸਾਚਾ ਧਨੁ ਸਾਹਿਬ ਫੇਜ਼-3ਬੀ1 ਮੁਹਾਲੀ ਵਿਖੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ | ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਵਿਖੇ ਕਿਤਾਬ ਲੋਕ ਅਰਪਣ ਕੀਤੀ

ਚੰਡੀਗੜ੍ਹ, 10 ਫਰਵਰੀ (ਮਨਜੋਤ ਸਿੰਘ ਜੋਤ)-ਯੂਨੀਵਰਸਿਟੀ ਇੰਸਟੀਚਿਊਟ ਆਫ਼ ਫ਼ੈਸ਼ਨ ਟੈਕਨਾਲੋਜੀ ਐਾਡ ਵੋਕੇਸ਼ਨਲ ਡਿਵੈਲਪਮੈਂਟ ਵਿਖੇ ਤਾਇਨਾਤ ਅਸਿਸਟੈਂਟ ਪ੍ਰੋਫ਼ੈਸਰ ਡਾ. ਅਨੂ ਐੱਚ. ਗੁਪਤਾ ਵੱਲੋਂ ਲਿਖੀ ਗਈ ਕਿਤਾਬ 'ਫੁਲਕਾਰੀ ਫਰਾਮ ਪੰਜਾਬ : ਇੰਬਰਾਇਡਰੀ ਇਨ ...

ਪੂਰੀ ਖ਼ਬਰ »

ਪੀ.ਯੂ. ਦੇ ਪ੍ਰੋ.ਸੀਮਾ ਕਪੂਰ ਨੂੰ ਮਿਲਿਆ ਪੁਰਸਕਾਰ

ਚੰਡੀਗੜ੍ਹ, 10 ਫਰਵਰੀ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਦੇ ਪ੍ਰੋ.ਸੀਮਾ ਕਪੂਰ ਨੂੰ ਭਾਰਤ ਐਕਸੀਲੈਂਸ ਐਵਾਰਡ ਅਤੇ ਲੀਡਿੰਗ ਐਜੂਕੇਸ਼ਨਿਸਟ ਆਫ਼ ਇੰਡੀਆ ਐਵਾਰਡ-2020 ਨਾਲ ਸਨਮਾਨਿਤ ਕੀਤਾ ਗਿਆ | ਡਾ.ਸੀਮਾ ਕਪੂਰ ਜੋ ਕਿ ਪੰਜਾਬ ਯੂਨੀਵਰਸਿਟੀ ਦੇ ਡਾ.ਐਸ.ਐਸ.ਬੀ ...

ਪੂਰੀ ਖ਼ਬਰ »

ਗਾਂਜੇ ਸਮੇਤ ਗਿ੍ਫ਼ਤਾਰ ਵਿਅਕਤੀ ਨੂੰ ਦੋ ਸਾਲ ਕੈਦ

ਚੰਡੀਗੜ੍ਹ, 10 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਡੇਢ ਕਿੱਲੋ ਗਾਂਜੇ ਸਮੇਤ ਗਿ੍ਫ਼ਤਾਰ ਹੋਏ ਰਮੇਸ਼ ਕੁਮਾਰ ਨੂੰ ਜ਼ਿਲ੍ਹਾ ਅਦਾਲਤ ਨੇ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਉਸ ਨੂੰ ਸੈਕਟਰ 11 ਪੁਲਿਸ ਸਟੇਸ਼ਨ ਦੀ ਟੀਮ ਨੇ ਸੈਕਟਰ 25 ਨੇੜੇ ਕਾਬੂ ਕੀਤਾ ਸੀ | ਦਰਜ ਮਾਮਲੇ ...

ਪੂਰੀ ਖ਼ਬਰ »

6 ਆਈ. ਏ. ਐਸ. ਤੇ 6 ਐਚ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ - ਜਸਪ੍ਰੀਤ ਕੌਰ ਨੂੰ ਭੇਜਿਆ ਗੁੜਗਾਓ

ਚੰਡੀਗੜ੍ਹ, 10 ਫਰਵਰੀ (ਐਨ.ਐਸ. ਪਰਵਾਨਾ)-ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 6 ਆਈ.ਏ.ਐਸ. ਅਤੇ 6 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ | ਮੇਵਾਤ ਵਿਕਾਸ ਏਜੰਸੀ, ਨੰੂਹ ਦੀ ਮੁੱਖ ਕਾਰਜਕਾਰੀ ਅਧਿਕਾਰੀ ਅਨੀਤਾ ਯਾਦਵ ਨੂੰ ਹਿਪਾ, ...

ਪੂਰੀ ਖ਼ਬਰ »

ਸਿਟੀ ਪੁਲਿਸ ਵਲੋਂ 30 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ

ਕੁਰਾਲੀ, 10 ਫਰਵਰੀ (ਹਰਪ੍ਰੀਤ ਸਿੰਘ)-ਸਿਟੀ ਪੁਲਿਸ ਨੇ ਇਕ ਨੌਜਵਾਨ ਨੂੰ 30 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਦਿਆਂ ਉਸ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਥਾਣਾ ਸਿਟੀ ਦੇ ਐਸ. ਐਚ. ਓ. ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ...

ਪੂਰੀ ਖ਼ਬਰ »

ਪਾਣੀ ਖਪਤ ਦੀਆਂ ਵਧਾਈਆਂ ਦਰਾਂ 'ਤੇ ਮੁੜ ਵਿਚਾਰਨ ਲਈ ਸਲਾਹਕਾਰ ਨੂੰ ਲਿਖਿਆ ਪੱਤਰ

ਚੰਡੀਗੜ੍ਹ, 10 ਫਰਵਰੀ (ਆਰ.ਐਸ.ਲਿਬਰੇਟ)-ਸੈਕੰਡ ਈਨਿੰਗ ਐਸੋਸੀਏਸ਼ਨ ਨੇ ਚੰਡੀਗੜ੍ਹ ਪ੍ਰਸ਼ਾਸਕ ਦਾ ਸਲਾਹਕਾਰ ਅਤੇ ਕਮਿਸ਼ਨਰ ਨਗਰ ਨਿਗਮ ਚੰਡੀਗੜ੍ਹ ਨੂੰ ਪੱਤਰ ਲਿਖ ਕੇ ਪਾਣੀ ਖਪਤ ਦੀਆਂ ਦਰਾਂ ਨੂੰ ਵਧਾਉਣ ਦੀ ਯੋਜਨਾ ਨੂੰ ਫਿਰ ਵਿਚਾਰਨ ਦੀ ਮੰਗ ਕੀਤੀ ਹੈ | 21 ਤੋ 40 ...

ਪੂਰੀ ਖ਼ਬਰ »

ਮਹਿਤੋਤ ਵਿਖੇ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਬੇਲਾ, 10 ਫਰਵਰੀ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਮਹਿਤੋਤ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ 643ਵਾਂ ਪ੍ਰਕਾਸ਼ ਪੁਰਬ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ...

ਪੂਰੀ ਖ਼ਬਰ »

ਸ. ਸ. ਸ. ਸਕੂਲ ਡੱਲਾ ਵਿਖੇ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ

ਬੇਲਾ, 10 ਫਰਵਰੀ (ਮਨਜੀਤ ਸਿੰਘ ਸੈਣੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਵਿਖੇ ਬਾਬਾ ਮੱਖਣ ਸਾਹ ਲੁਬਾਣਾ ਚੈਰੀਟੇਬਲ ਟਰੱਸਟ ਵਲੋ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿਚ 300 ਦੇ ਕਰੀਬ ਵਿਅਕਤੀਆਂ ਨੇ ਅੱਖਾਂ ਦਾ ਚੈੱਕਅਪ ਕਰਵਾਇਆ | ਇਸ ਕਾੈਪ ਦਾ ...

ਪੂਰੀ ਖ਼ਬਰ »

ਜੰਗਲਾਤ ਵਰਕਰ ਯੂਨੀਅਨ ਰੇਂਜ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਹੋਈ

ਸ੍ਰੀ ਚਮਕੌਰ ਸਾਹਿਬ, 10 ਫਰਵਰੀ (ਜਗਮੋਹਣ ਸਿੰਘ ਨਾਰੰਗ)-ਜੰਗਲਾਤ ਵਰਕਰ ਯੂਨੀਅਨ ਰੇਂਜ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਸਥਾਨਕ ਸਟੇਡੀਅਮ ਵਿਚ ਪ੍ਰਧਾਨ ਜਸਮੇਰ ਸਿੰਘ ਸਲੇਮਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਪੀ. ਐਸ. ਐਸ. ਐਫ ਦੇ ਆਗੂ ਸੁਲੱਖਣ ਸਿੰਘ ਚਤਾਮਲਾ ਨੇ ਕਿਹਾ ਕਿ ਯੂਨੀਅਨ ਮੈਂਬਰਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਇਨ੍ਹਾਂ ਮੁਲਾਜ਼ਮਾਂ ਦੇ ਮਨਾ ਵਿਚ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਯੂਨੀਅਨ ਦੇ ਹੋਰ ਬੁਲਾਰਿਆਂ ਨੇ ਆਪਣੀਆਂ ਹੱਕੀ ਮੰਗਾਂ ਜਿਨ੍ਹਾਂ ਵਿਚ ਪਿਛਲੇ ਦੋ ਮਹੀਨਿਆਂ ਦੀ ਤਨਖ਼ਾਹ, ਵਧੀ ਤਨਖ਼ਾਹ ਦਾ ਬਕਾਇਆ, ਪੇ ਸਲਿਪਾਂ, ਵਰਦੀਆਂ, ਆਈ ਕਾਰਡ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਖਵਿੰਦਰ ਸਿੰਘ ਰੁੜਕੀ, ਮੇਵਾ ਸਿੰਘ, ਦੀਵਾਨ ਚੰਦ, ਅਫਰੀਕ ਮੁਹੰਮਦ, ਵਿਜੇ ਕੁਮਾਰ, ਮਨਿੰਦਰਜੀਤ ਸਿੰਘ, ਸੇਵਕ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਮਲਕੀਤ ਸਿੰਘ, ਬਹਾਦਰ ਸਿੰਘ, ਜਸਪਾਲ ਸਿੰਘ ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਰਾਸ਼ਟਰੀ ਸੇਵਾ ਦਲ ਮੋਰਿੰਡਾ ਵਲੋਂ ਸਾਲਾਨਾ ਧਾਰਮਿਕ ਸੱਭਿਆਚਾਰਕ ਮੇਲਾ ਕਰਵਾਇਆ

ਮੋਰਿੰਡਾ, 10 ਫਰਵਰੀ (ਪਿ੍ਤਪਾਲ ਸਿੰਘ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਰਵਿਦਾਸ ਪਾਰਕ ਮੋਰਿੰਡਾ ਵਿਖੇ ਸਾਲਾਨਾ ਧਾਰਮਿਕ ਸਭਿਆਚਾਰਕ ਮੇਲਾ ਆਯੋਜਿਤ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਕਲਾਕਾਰਾਂ ਵਲੋ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਰਾਸ਼ਟਰੀ ਸੇਵਾ ਦਲ ਮੋਰਿੰਡਾ ਵਲੋਂ ਸਾਲਾਨਾ ਧਾਰਮਿਕ ਸੱਭਿਆਚਾਰਕ ਮੇਲਾ ਕਰਵਾਇਆ

ਮੋਰਿੰਡਾ, 10 ਫਰਵਰੀ (ਪਿ੍ਤਪਾਲ ਸਿੰਘ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਰਵਿਦਾਸ ਪਾਰਕ ਮੋਰਿੰਡਾ ਵਿਖੇ ਸਾਲਾਨਾ ਧਾਰਮਿਕ ਸਭਿਆਚਾਰਕ ਮੇਲਾ ਆਯੋਜਿਤ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਕਲਾਕਾਰਾਂ ਵਲੋ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਟੈਕਨੀਕਲ ਐਾਡ ਮਕੈਨੀਕਲ ਇੰਪਲਾਈਜ਼ ਯੂਨੀਅਨ ਨੇ ਕੀਤੀ ਮੀਟਿੰਗ

ਮੋਰਿੰਡਾ, 10 ਫਰਵਰੀ (ਕੰਗ)-ਟੈਕਨੀਕਲ ਐਾਡ ਮਕੈਨੀਕਲ ਇੰਪਲਾਈਜ਼ ਯੂਨੀਅਨ ਵਲੋਂ ਪ੍ਰਧਾਨ ਮਲਾਗਰ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਜਸਵੰਤ ਸਿੰਘ ਅਤੇ ਪੈੱ੍ਰਸ ਸਕੱਤਰ ਗੁਰਮੀਤ ਸਿੰਘ ਨੇ ਦੱਸਿਆ ਜਲ ਸਪਲਾਈ ...

ਪੂਰੀ ਖ਼ਬਰ »

ਜ਼ਿਲ੍ਹਾ ਜੇਲ੍ਹ 'ਚੋਂ ਫ਼ੋਨ ਬਰਾਮਦ

ਰੂਪਨਗਰ, 10 ਫਰਵਰੀ (ਸ.ਰ.)-ਜ਼ਿਲ੍ਹਾ ਜੇਲ੍ਹ ਰੂਪਨਗਰ ਦੇ ਸੁਪਰਡੈਂਟ ਦੀ ਅਗਵਾਈ 'ਚ ਟੀਮ ਨੇ ਜਾਂਚ ਦੌਰਾਨ 6 ਨੰਬਰ ਬੈਰਕ 'ਚੋਂ ਸਿੰਮ ਸਮੇਤ ਇਕ ਮੋਬਾਈਲ ਬਰਾਮਦ ਕੀਤਾ ਹੈ | ਜੇਲ੍ਹ 'ਚੋਂ ਲਗਾਤਾਰ ਮੋਬਾਈਲ ਬਰਾਮਦ ਕਰਨ ਦਾ ਸਿਲਸਿਲਾ ਜਾਰੀ ਹੈ | ਪਿਛਲੇ ਇੱਕ ਡੇਢ ਮਹੀਨੇ 'ਚ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX