ਤਾਜਾ ਖ਼ਬਰਾਂ


ਬੀ.ਆਰ.ਟੀ. ਬੱਸ ਨੇ ਨੌਜਵਾਨ ਕੁਚਲਿਆ
. . .  1 day ago
ਸੁਲਤਾਨਵਿੰਡ (ਅੰਮ੍ਰਿਤਸਰ) , 18 ਸਤੰਬਰ (ਗੁਰਨਾਮ ਸਿੰਘ ਬੁੱਟਰ) - ਅੰਮ੍ਰਿਤਸਰ-ਜਲੰਧਰ ਰੋਡ ਨੇੜੇ ਗੋਲਡਨ ਗੇਟ ਨਿਊ ਅੰਮ੍ਰਿਤਸਰ ਵਿਖੇ ਇਕ ਨੌਜਵਾਨ ਨੂੰ ਬੀ.ਆਰ.ਟੀ. ਬੱਸ ਵਲੋਂ ਕੁਚਲ ਦਿੱਤਾ ਗਿਆ। ਜਿਸ ਦੀ ਮੌਕੇ 'ਤੇ ਮੌਤ ਹੋ ਗਈ...
ਲੋਕ ਮੇਰੀ ਸਰਕਾਰ ਤੋਂ ਸਨ ਖ਼ੁਸ਼ - ਕੈਪਟਨ
. . .  1 day ago
ਚੰਡੀਗੜ੍ਹ, 18 ਸਤੰਬਰ - ਅਪਮਾਨਿਤ ਮਹਿਸੂਸ ਕਰ ਰਹੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਫ਼ੈਸਲੇ ਦੀ ਸਮਝ ਨਹੀਂ ਆਈ। ਉਨ੍ਹਾਂ ਨੇ ਕਿਹਾ ਕਿ ਲੋਕ ਉਨ੍ਹਾਂ ਦੀ ਸਰਕਾਰ ਤੋਂ ਖ਼ੁਸ਼ ਸਨ ਪ੍ਰੰਤੂ ਪਾਰਟੀ ਲੀਡਰਾਂ ਦੀ ਅਤਿ ਪ੍ਰਤੀਕਿਰਿਆ...
ਤਬਾਹੀ ਲੈ ਕੇ ਆਏਗਾ ਸਿੱਧੂ, ਪਾਕਿਸਤਾਨ ਨਾਲ ਹਨ ਨੇੜਲੇ ਸਬੰਧ, ਦੇਸ਼ ਦੀ ਸੁਰੱਖਿਆ ਲਈ ਖ਼ਤਰਾ - ਕੈਪਟਨ
. . .  1 day ago
ਚੰਡੀਗੜ੍ਹ, 18 ਸਤੰਬਰ - ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਕਾਬਲ ਵਿਅਕਤੀ ਹਨ। ਉਹ ਤਬਾਹਕੁਨ ਸਾਬਤ ਹੋਣਗੇ। ਕੈਪਟਨ ਨੇ ਕਿਹਾ ਕਿ...
ਅਗਲੇ ਪ੍ਰਬੰਧਾਂ ਤੱਕ ਅਜੇ ਕੈਪਟਨ ਸੰਭਾਲਣਗੇ ਮੁੱਖ ਮੰਤਰੀ ਦਫ਼ਤਰ ਦੀ ਜ਼ਿੰਮੇਵਾਰੀ
. . .  1 day ago
ਚੰਡੀਗੜ੍ਹ, 18 ਸਤੰਬਰ - ਪੰਜਾਬ ਦੇ ਰਾਜਪਾਲ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਵਜੋਂ ਤੇ ਉਨ੍ਹਾਂ ਦੀ ਵਜ਼ਾਰਤ ਵਲੋਂ ਦਿੱਤੇ ਗਏ ਅਸਤੀਫ਼ਿਆਂ ਨੂੰ ਪ੍ਰਵਾਨ ਕਰ ਲਿਆ ਹੈ ਪ੍ਰੰਤੂ ਇਸ ਦੇ ਨਾਲ ਹੀ ਉਨ੍ਹਾਂ ਨੂੰ ਉਸ ਵਕਤ ਤੱਕ ਵਿਭਾਗਾਂ ਵਿਚ ਵਿਚਰਨ ਲਈ ਕਿਹਾ ਗਿਆ ਹੈ, ਜਦੋਂ ਤੱਕ ਉਨ੍ਹਾਂ ਦੇ ਬਦਲ ਪ੍ਰਬੰਧ ਨਹੀਂ ਹੋ ਜਾਂਦਾ...
ਹਾਈਕਮਾਨ 'ਤੇ ਅਗਲਾ ਮੁੱਖ ਮੰਤਰੀ ਬਣਾਉਣ ਦਾ ਛੱਡਿਆ ਗਿਆ ਫ਼ੈਸਲਾ - ਹਰੀਸ਼ ਰਾਵਤ
. . .  1 day ago
ਹਾਈਕਮਾਨ 'ਤੇ ਅਗਲਾ ਮੁੱਖ ਮੰਤਰੀ ਬਣਾਉਣ ਦਾ ਛੱਡਿਆ ਗਿਆ ਫ਼ੈਸਲਾ - ਹਰੀਸ਼ ਰਾਵਤ...
ਪੰਜਾਬ ਵਿਧਾਇਕ ਦਲ ਦੀ ਮੀਟਿੰਗ 'ਚ ਦੋ ਮਤੇ ਸਰਬਸੰਮਤੀ ਨਾਲ ਹੋਏ ਪਾਸ - ਹਰੀਸ਼ ਰਾਵਤ
. . .  1 day ago
ਸੀ.ਐਲ.ਪੀ. ਦੀ ਮੀਟਿੰਗ ਵਿਚ ਨਵੇਂ ਮੁੱਖ ਮੰਤਰੀ ਦੇ ਚਿਹਰੇ ਲਈ ਮਤਾ ਹੋਇਆ ਪਾਸ
. . .  1 day ago
ਚੰਡੀਗੜ੍ਹ, 18 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਖ਼ਤਮ ਹੋ ਗਈ ਹੈ ਅਤੇ ਨਵੇਂ ਚਿਹਰੇ ਲਈ ਮਤਾ ਪਾਸ ਕੀਤਾ ਗਿਆ ਹੈ...
ਕੈਪਟਨ ਦੇ ਅਸਤੀਫ਼ੇ 'ਤੇ ਅਨਿਲ ਵਿਜ ਦਾ ਵੱਡਾ ਬਿਆਨ
. . .  1 day ago
ਚੰਡੀਗੜ੍ਹ, 18 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ 'ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਇਸ ਦੀ ਸਕ੍ਰਿਪਟ ਤਾਂ...
ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਕਰਨਗੇ ਭਾਰਤ ਦਾ ਦੌਰਾ, ਪ੍ਰਧਾਨ ਮੰਤਰੀ ਨਾਲ ਵੀ ਹੋਵੇਗੀ ਮੁਲਾਕਾਤ
. . .  1 day ago
ਨਵੀਂ ਦਿੱਲੀ, 18 ਸਤੰਬਰ - ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਿੰਸ ਫੈਸਲ ਬਿਨ ਫਰਹਾਨ ਅਲ ਸੌਦ ਭਾਰਤ ਆਉਣਗੇ। ਉਹ 19 ਸਤੰਬਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕਰਨਗੇ...
ਸਰਹੱਦ ਨੇੜੇ ਪੈਂਦੇ ਪਿੰਡ ਧਰਮੂਵਾਲਾ ਦੇ ਖੇਤਾਂ ਨੂੰ ਜਾਂਦੇ ਕੱਚੇ ਰਸਤੇ 'ਚ ਮਿਲੀ ਬੰਬਨੁਮਾ ਵਸਤੂ
. . .  1 day ago
ਜਲਾਲਾਬਾਦ, 18 ਸਤੰਬਰ (ਕਰਨ ਚੁਚਰਾ) - ਸਰਹੱਦ ਨੇੜੇ ਪੈਂਦੇ ਪਿੰਡ ਧਰਮੂਵਾਲਾ ਦੇ ਖੇਤਾਂ ਨੂੰ ਜਾਂਦੇ ਕੱਚੇ ਰਸਤੇ 'ਤੇ ਵਿਸਫੋਟਕ ਸਮਗਰੀ ਮਿਲਣ ਦਾ ਸਮਾਚਾਰ ਹੈ। ਹਾਲਾਂਕਿ ਇਸ ਸਬੰਧੀ ਅਧਿਕਾਰਕ ਤੌਰ 'ਤੇ ਕੋਈ ਪੁਸ਼ਟੀ ਤਾਂ ਨਹੀਂ ਕੀਤੀ ਗਈ ਹੈ...
ਵਿਧਾਇਕ ਦਲ ਦੀ ਮੀਟਿੰਗ ਹੋਈ ਸ਼ੁਰੂ
. . .  1 day ago
ਚੰਡੀਗੜ੍ਹ, 18 ਸਤੰਬਰ - ਵਿਧਾਇਕ ਦਲ ਦੀ ਮੀਟਿੰਗ (ਸੀ.ਐੱਲ.ਪੀ.) ਹੋਈ...
ਮੇਰਾ ਕੀਤਾ ਗਿਆ ਅਪਮਾਨ, ਜੋ ਹਾਈਕਮਾਨ ਨੂੰ ਪਸੰਦ ਹੈ, ਉਸ ਨੂੰ ਬਣਾ ਲੈਣ ਮੁੱਖ ਮੰਤਰੀ - ਕੈਪਟਨ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਵਨ ਵਿਚ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਆਪਣਾ ਅਤੇ ਮੰਤਰੀ ਮੰਡਲ ਦਾ ਅਸਤੀਫ਼ਾ ਸੌਂਪ ਦਿੱਤਾ। ਉਨ੍ਹਾਂ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਵਾਰ-ਵਾਰ ਅਪਮਾਨ ਹੋਇਆ ਹੈ...
ਕੈਪਟਨ ਵਲੋਂ ਮੀਡੀਆ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  1 day ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਵਨ ਵਿਚ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਆਪਣਾ ਅਤੇ ਮੰਤਰੀ ਮੰਡਲ ਦਾ ਅਸਤੀਫ਼ਾ ਸੌਂਪ ਦਿੱਤਾ ਹੈ...
ਕੈਪਟਨ ਤੇ ਉਨ੍ਹਾਂ ਦੇ ਮੰਤਰੀ ਮੰਡਲ ਵਲੋਂ ਪੰਜਾਬ ਦੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  1 day ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਵਨ ਵਿਚ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਆਪਣਾ ਅਤੇ ਮੰਤਰੀ ਮੰਡਲ ਦਾ ਅਸਤੀਫ਼ਾ ਸੌਂਪ ਦਿੱਤਾ ਹੈ...
ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫ਼ਾ
. . .  1 day ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਉਨ੍ਹਾਂ ਨੇ ਆਪਣਾ....
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਰਾਜ ਭਵਨ
. . .  1 day ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਭਵਨ ਪਹੁੰਚੇ ...
ਰਾਜ ਭਵਨ ਦੇ ਬਾਹਰ ਮੀਡੀਆ ਨਾਲ ਕੈਪਟਨ ਕਰਨਗੇ ਗੱਲ, ਮੇਰੇ ਪਿਤਾ ਕਰਨਗੇ ਨਵੀਂ ਸ਼ੁਰੂਆਤ - ਰਣਇੰਦਰ ਸਿੰਘ
. . .  1 day ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕੁਝ ਹੀ ਮਿੰਟਾਂ ਵਿਚ ਸਾਰੀ ਸਥਿਤੀ ਸਪਸ਼ਟ ਹੋ ਜਾਵੇਗੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਭਵਨ ਦੇ ਬਾਹਰ ਮੀਡੀਆ ਨਾਲ ਮੁਖ਼ਾਤਬ ਹੋ ਕੇ ਸਾਰੀ ਗੱਲ ਤੋਂ ਪਰਦਾ ਚੁੱਕਣਗੇ। ਇਸ ਦੇ ਨਾਲ ਹੀ ਰਣਇੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨਵੀਂ ਸ਼ੁਰੂਆਤ ਕਰਨਗੇ...
ਸਰਕਾਰੀ ਰਿਹਾਇਸ਼ ਤੋਂ ਰਾਜ ਭਵਨ ਲਈ ਰਵਾਨਾ ਹੋਏ ਕੈਪਟਨ
. . .  1 day ago
ਚੰਡੀਗੜ੍ਹ, 18 ਸਤੰਬਰ - ਸਰਕਾਰੀ ਰਿਹਾਇਸ਼ ਤੋਂ ਰਾਜ ਭਵਨ ਲਈ ਰਵਾਨਾ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ...
ਮੇਰੇ ਪਿਤਾ ਮੁੱਖ ਮੰਤਰੀ ਦੇ ਅਹੁਦੇ ਤੋਂ ਦੇ ਰਹੇ ਹਨ ਅਸਤੀਫ਼ਾ - ਕੈਪਟਨ ਦੇ ਬੇਟੇ ਰਣਇੰਦਰ ਸਿੰਘ ਨੇ ਕੀਤਾ ਟਵੀਟ
. . .  1 day ago
ਚੰਡੀਗੜ੍ਹ, 18 ਸਤੰਬਰ - ਕੈਪਟਨ ਦੇ ਪੁੱਤਰ ਰਣਇੰਦਰ ਸਿੰਘ ਨੇ ਟਵੀਟ ਕੀਤਾ ਹੈ ਕਿ ਉਨ੍ਹਾਂ ਦੇ ਪਿਤਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਜਾ...
ਮਾਮਲਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦਾ, 21 ਸਤੰਬਰ ਤੱਕ ਪ੍ਰਸ਼ਾਸਨ ਨੂੰ ਅਲਟੀਮੇਟਮ
. . .  1 day ago
ਸ੍ਰੀ ਅਨੰਦਪੁਰ ਸਾਹਿਬ,18 ਸਤੰਬਰ (ਨਿੱਕੂਵਾਲ,ਕਰਨੈਲ ਸਿੰਘ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਦਾ ਸਥਾਈ ਹੱਲ ਨਾ ਨਿਕਲਣ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ...
ਰਾਜ ਭਵਨ ਦੇ ਬਾਹਰ ਕੈਪਟਨ ਅਮਰਿੰਦਰ ਸਿੰਘ ਕਰਨਗੇ 4:30 ਵਜੇ ਪ੍ਰੈੱਸ ਕਾਨਫ਼ਰੰਸ
. . .  1 day ago
ਚੰਡੀਗੜ੍ਹ, 18 ਸਤੰਬਰ - ਰਾਜ ਭਵਨ ਦੇ ਬਾਹਰ ਕੈਪਟਨ ਅਮਰਿੰਦਰ ਸਿੰਘ ਕਰਨਗੇ 4:30 ਵਜੇ ਪ੍ਰੈੱਸ ਕਾਨਫ਼ਰੰਸ...
ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ਦਾ ਨਾਰਕੋ ਅਤੇ ਬਰੇਨ ਮੈਪਿੰਗ ਟੈੱਸਟ ਕਰਾਉਣ ਦੀ ਮੰਗ
. . .  1 day ago
ਅੰਮ੍ਰਿਤਸਰ, 18 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ਦਾ ਨਾਰਕੋ ਅਤੇ ਬਰੇਨ ਮੈਪਿੰਗ ਟੈੱਸਟ ਕਰਵਾਏ ਜਾਣ ਦੀ ਮੰਗ ਕੀਤੀ ਹੈ...
ਜਲਾਲਾਬਾਦ ਧਮਾਕੇ ਦੇ ਮਾਮਲੇ 'ਚ ਪੁਲਿਸ ਨੇ ਪਿੰਡ ਧਰਮੂ ਵਾਲਾ ਘੇਰਿਆ
. . .  1 day ago
ਫ਼ਾਜ਼ਿਲਕਾ, 18 ਸਤੰਬਰ(ਦਵਿੰਦਰ ਪਾਲ ਸਿੰਘ) - ਜਲਾਲਾਬਾਦ ਮੋਟਰਸਾਈਕਲ ਧਮਾਕੇ ਦੀਆਂ ਪਰਤਾਂ ਦਿਨੋ ਦਿਨ ਖੁੱਲ੍ਹਦੀਆਂ ਦਿਖਾਈ ਦੇ ਰਹੀਆਂ ਹਨ। ਪੰਜਾਬ ਅਤੇ ਕੇਂਦਰੀ ਜਾਂਚ ਏਜੰਸੀਆਂ ...
ਭਾਜਪਾ ਦੇ ਸਾਬਕਾ ਸੰਸਦ ਮੈਂਬਰ ਬਾਬੁਲ ਸੁਪਰੀਓ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਿਲ
. . .  1 day ago
ਨਵੀਂ ਦਿੱਲੀ, 18 ਸਤੰਬਰ - ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਬਾਬੁਲ ਸੁਪਰੀਓ ਰਸਮੀ ਤੌਰ 'ਤੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਵਿਚ ਸ਼ਾਮਿਲ ਹੋ ਗਏ...
ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇਣਗੇ ਅਸਤੀਫ਼ਾ - ਸੂਤਰ
. . .  1 day ago
ਚੰਡੀਗੜ੍ਹ,18 ਸਤੰਬਰ - (ਵਿਕਰਮਜੀਤ ਸਿੰਘ ਮਾਨ) - ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਗੇ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 1 ਫੱਗਣ ਸੰਮਤ 551

ਹੁਸ਼ਿਆਰਪੁਰ / ਮੁਕੇਰੀਆਂ

ਨਾਜਾਇਜ਼ ਕਬਜ਼ਾਧਾਰੀ ਦੁਕਾਨਦਾਰਾਂ ਦੀ ਧੱਕੇਸ਼ਾਹੀ ਅੱਗੇ ਬੇਵੱਸ ਹੋਇਆ ਨਗਰ ਨਿਗਮ

ਹੁਸ਼ਿਆਰਪੁਰ, 12 ਫਰਵਰੀ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੂੰ ਵਾਰ-ਵਾਰ ਲਿਖੇ ਜਾਣ ਦੇ ਬਾਵਜੂਦ ਨਗਰ ਨਿਗਮ ਦੀ ਕਬਜ਼ਾ ਹਟਾਊ ਟੀਮ ਨੂੰ ਸੁਰੱਖਿਆ ਮੁਹੱਈਆ ਨਾ ਕਰਵਾਏ ਜਾਣ ਦੇ ਚੱਲਦਿਆਂ ਸੜਕਾਂ 'ਤੇ ਕਬਜ਼ਾ ਜਮਾਈ ਬੈਠੇ ਦੁਕਾਨਦਾਰਾਂ ਦੀ ਧੱਕੇਸ਼ਾਹੀ ਅੱਗੇ ...

ਪੂਰੀ ਖ਼ਬਰ »

ਚੋਰਾਂ ਨੇ ਮੰਦਰ ਨੂੰ ਬਣਾਇਆ ਨਿਸ਼ਾਨਾ

ਹੁਸ਼ਿਆਰਪੁਰ, 12 ਫਰਵਰੀ (ਨਰਿੰਦਰ ਸਿੰਘ ਬੱਡਲਾ)-ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਮੁਹੱਲਾ ਫ਼ਤਹਿਗੜ੍ਹ ਹੁਸ਼ਿਆਰਪੁਰ 'ਚ ਸਥਿਤ ਸ਼ਿਵ ਮੰਦਰ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ ਨਾਲ ਭਰੇ ਗੱਲ੍ਹੇ ਸਮੇਤ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਲੋਕ ਅਦਾਲਤ ਹੁਸ਼ਿਆਰਪੁਰ ਦਾ ਦੌਰਾ ਕਰਵਾਇਆ

ਹੁਸ਼ਿਆਰਪੁਰ, 12 ਫਰਵਰੀ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦੇ ਪੋਸਟ ਗ੍ਰੈਜੂਏਟ ਰਾਜਨੀਤੀ ਸ਼ਾਸਤਰ ਵਿਭਾਗ ਦੇ ਵਿਦਿਆਰਥੀਆਂ ਨੂੰ ਲੋਕ ਅਦਾਲਤ ਹੁਸ਼ਿਆਰਪੁਰ ਦਾ ਦੌਰਾ ਕਰਵਾਇਆ ਗਿਆ | ਇਸ ਵਿੱਦਿਅਕ ਦੌਰੇ 'ਚ ਵਿਭਾਗ ਦੇ ਕਰੀਬ 18 ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

2 ਸਕੂਲਾਂ 'ਚੋਂ ਮਿਡ-ਡੇ-ਮੀਲ ਦਾ ਸਾਮਾਨ ਚੋਰੀ

ਅੱਡਾ ਸਰਾਂ, 12 ਫਰਵਰੀ (ਹਰਜਿੰਦਰ ਸਿੰਘ ਮਸੀਤੀ)-ਚੋਰਾਂ ਨੇ ਬੀਤੀ ਰਾਤ ਨੰਗਲ ਜਮਾਲ ਅਤੇ ਨੰਗਲ ਫ਼ਰੀਦ ਦੇ ਸਰਕਾਰੀ ਐਲੀਮੈਂਟਰੀ ਸਕੂਲਾਂ ਨੰੂ ਨਿਸ਼ਾਨਾ ਬਣਾਉਂਦੇ ਹੋਏ ਮਿਡ-ਡੇ-ਮੀਲ ਦਾ ਸਾਮਾਨ ਚੋਰੀ ਕਰ ਲਿਆ | ਇਸ ਬਾਰੇ ਨੰਗਲ ਜਮਾਲ ਦੇ ਸਕੂਲ ਮੁਖੀ ਬਲਦੇਵ ਸਿੰਘ ਅਤੇ ...

ਪੂਰੀ ਖ਼ਬਰ »

ਲੁੱਟ-ਖੋਹ ਕਰਨ ਵਾਲੇ ਗਰੋਹ ਦੇ 2 ਮੈਂਬਰ ਕਾਬੂ, 1 ਫ਼ਰਾਰ

ਹੁਸ਼ਿਆਰਪੁਰ, 12 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਮੌਜ ਮਸਤੀ ਕਰਨ ਲਈ ਚੋਰੀ ਦੇ ਮੋਟਰਸਾਈਕਲ 'ਤੇ ਲੁੱਟ-ਖੋਹ ਕਰਨ ਵਾਲੇ ਇੱਕ ਗਰੋਹ ਦੇ 2 ਮੈਂਬਰਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਨ੍ਹਾਂ ਤੋਂ ਲੁੱਟਿਆ ਗਿਆ ਸਾਮਾਨ ਬਰਾਮਦ ਕੀਤਾ ਹੈ, ਜਦਕਿ ਇੱਕ ਕਥਿਤ ...

ਪੂਰੀ ਖ਼ਬਰ »

ਜੰਗਲੀ ਸੂਰਾਂ ਤੇ ਅਵਾਰਾ ਪਸ਼ੂਆਂ ਵਲੋਂ ਫ਼ਸਲਾਂ ਦਾ ਉਜਾੜਾ

ਚੱਬੇਵਾਲ, 12 ਫਰਵਰੀ (ਸਖ਼ੀਆ)-ਕਸਬਾ ਚੱਬੇਵਾਲ ਦੇ ਕਿਸਾਨਾਂ ਦੀਆਂ ਚੋਅ ਦੇ ਕੋਲ ਪੈਂਦੀਆਂ ਜ਼ਮੀਨਾਂ 'ਚ ਬੀਜੀਆਂ ਫ਼ਸਲਾਂ ਨੂੰ ਜਿੱਥੇ ਜੰਗਲੀ ਸੂਰਾਂ ਵਲੋਂ ਉਜਾੜਿਆ ਜਾ ਰਿਹਾ ਹੈ, ਉੱਥੇ ਅਵਾਰਾ ਪਸ਼ੂਆਂ ਦੇ ਝੁੰਡਾਂ ਵਲੋਂ ਵੀ ਬਰਬਾਦੀ ਕੀਤੀ ਜਾ ਰਹੀ ਹੈ | ਜੰਗਲੀ ਸੂਰ ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ ਜ਼ਿਲ੍ਹੇ ਦੇ 5423 ਲਾਭਪਾਤਰੀਆਂ ਨੇ ਕਰੋੜਾਂ ਦਾ ਕਰਵਾਇਆ ਕੈਸ਼ਲੈਸ ਇਲਾਜ-ਅਪਨੀਤ ਰਿਆਤ

ਹੁਸ਼ਿਆਰਪੁਰ, 12 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਸਰਬੱਤ ਸਿਹਤ ਬੀਮਾ ਯੋਜਨਾ' ਲਾਭਪਾਤਰੀਆਂ ਲਈ ਕਾਫ਼ੀ ਕਾਰਗਰ ਸਾਬਤ ਹੋ ਰਹੀ ਹੈ ਅਤੇ ਜਨਵਰੀ ਤੱਕ 5423 ਲਾਭਪਾਤਰੀਆਂ ਵਲੋਂ ਕਰੋੜਾਂ ਰੁਪਏ ਦਾ ਕੈਸ਼ਲੈਸ ਇਲਾਜ ਕਰਵਾਇਆ ਜਾ ...

ਪੂਰੀ ਖ਼ਬਰ »

ਕੰਢੀ ਖੇਤਰ ਅੰਦਰ ਬਿਜਲੀ ਸਪਲਾਈ ਦੀਆਂ ਨਵੀਆਂ ਲਾਈਨਾਂ ਪੈਣ ਨਾਲ ਕਿਸਾਨਾਂ 'ਚ ਸਹਿਮ

ਹਰਿਆਣਾ, 12 ਫਰਵਰੀ (ਹਰਮੇਲ ਸਿੰਘ ਖੱਖ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਕੰਢੀ ਖੇਤਰ ਅੰਦਰ ਘਰਾਂ ਤੇ ਟਿਊਬਵੈੱਲਾਂ ਦੀਆਂ ਲਾਈਨਾਂ ਅਲੱਗ ਕਰਨ ਦੇ ਮੱਦੇਨਜ਼ਰ ਵੱਖਰੀਆਂ ਲਾਈਨਾਂ ਪਾਉਣ ਦੇ ਸਬੰਧ 'ਚ ਖੰਭੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਨਾਲ ...

ਪੂਰੀ ਖ਼ਬਰ »

ਦੁਕਾਨਦਾਰਾਂ ਦੀ ਭਲਾਈ ਲਈ ਹੀ ਚਲਾਈ ਗਈ ਹੈ ਮੁਹਿੰਮ-ਅਰੋੜਾ

ਇਸ ਮੌਕੇ ਕਬਜ਼ਾ ਹਟਾਊ ਦੇ ਅਧਿਕਾਰੀ ਇੰਸਪੈਕਟਰ ਸੰਜੀਵ ਅਰੋੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ 'ਚ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਕਈ ਵਾਰ ਉਨ੍ਹਾਂ ਨੂੰ ਕਿਹਾ ਜਾ ਚੁੱਕਾ ਹੈ, ਪ੍ਰੰਤੂ ...

ਪੂਰੀ ਖ਼ਬਰ »

ਪੈਨਸ਼ਨਰ ਐਸੋਸੀਏਸ਼ਨ ਵਲੋਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ

ਦਸੂਹਾ, 12 ਫਰਵਰੀ (ਭੁੱਲਰ)-ਆਲ ਕੇਡਰ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਬਾਬਾ ਬਰਫ਼ਾਨੀ ਲੰਗਰ ਹਾਲ ਦਸੂਹਾ ਵਿਖੇ ਐੱਸ. ਐੱਮ. ਜੋਤੀ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੇ ਸਬੰਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪੈਨਸ਼ਨਰਾਂ ਨੇ ਆਪਣੀਆਂ ਮੰਗਾਂ ਤੁਰੰਤ ਮੰਨਣ ...

ਪੂਰੀ ਖ਼ਬਰ »

ਨਾਬਾਲਗਾ ਨੂੰ ਭਜਾ ਕੇ ਲੈ ਜਾਣ ਦੇ ਦੋਸ਼ 'ਚ ਮਾਮਲਾ ਦਰਜ

ਹੁਸ਼ਿਆਰਪੁਰ, 12 ਫਰਵਰੀ (ਬਲਜਿੰਦਰਪਾਲ ਸਿੰਘ)-ਨਾਬਾਲਗ ਵਿਦਿਆਰਥਣ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲਿਜਾਣ ਦੇ ਦੋਸ਼ 'ਚ ਥਾਣਾ ਮਾਡਲ ਟਾਊਨ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਨਿਊ ਫ਼ਤਹਿਗੜ੍ਹ ਦੀ ਵਾਸੀ ਇੱਕ ਔਰਤ ਨੇ ਪੁਲਿਸ ਕੋਲ ਦਰਜ ਕਰਵਾਈ ...

ਪੂਰੀ ਖ਼ਬਰ »

ਪੁਲਿਸ ਵਲੋਂ ਜੇਠ-ਜੇਠਾਣੀ ਿਖ਼ਲਾਫ਼ ਮਾਮਲਾ ਦਰਜ ਨਾ ਕਰਨ ਨੂੰ ਲੈ ਕੇ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, 12 ਫਰਵਰੀ (ਬਲਜਿੰਦਰਪਾਲ ਸਿੰਘ)-ਬੀਤੀ ਰਾਤ ਫਾਹਾ ਲਾ ਕੇ ਖ਼ੁਦਕੁਸ਼ੀ ਕਰਨ ਵਾਲੇ ਮਾਮਲੇ 'ਚ ਅੱਜ ਮਿ੍ਤਕ ਔਰਤ ਦੇ ਪਰਿਵਾਰਿਕ ਮੈਂਬਰਾਂ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਪੋਸਟਮਾਰਟਮ ਘਰ ਸਾਹਮਣੇ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਨਤੀਜੇ ਸ਼ਾਨਦਾਰ

ਦਸੂਹਾ, 12 ਫਰਵਰੀ (ਕੌਸ਼ਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਨਤੀਜਿਆਂ ਵਿਚ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਦੇ ਬੀ.ਕਾਮ. ਪਹਿਲੇ ਸਮੈਸਟਰ ਦਸੰਬਰ 2019 ਦੀਆਂ ਵਿਦਿਆਰਥਣਾਂ ਨੇ ਬੇਹੱਦ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ | ਕਾਲਜ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਮੀਟਿੰਗ

ਹੁਸ਼ਿਆਰਪੁਰ, 12 ਫਰਵਰੀ (ਨਰਿੰਦਰ ਸਿੰਘ ਬੱਡਲਾ)-ਪੰਜਾਬ ਪੈਨਸ਼ਨਰਜ਼ ਯੂਨੀਅਨ ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ ਮੋਹਨ ਸਿੰਘ ਮਰਵਾਹਾ ਦੀ ਪ੍ਰਧਾਨਗੀ ਹੇਠ ਬੈਂਕ ਕਾਲੋਨੀ ਦਫ਼ਤਰ ਹੁਸ਼ਿਆਰਪੁਰ ਵਿਖੇ ਹੋਈ | ਮੀਟਿੰਗ 'ਚ ਮਨਜੀਤ ਸਿੰਘ ਕਨਵੀਨਰ ਪੰਜਾਬ ਯੂ.ਟੀ. ...

ਪੂਰੀ ਖ਼ਬਰ »

ਸ੍ਰੀ ਸਿੱਧ ਬਾਬਾ ਬਾਲਕ ਨਾਥ ਦੀ ਭਜਨ ਸੰਧਿਆ 16 ਨੂੰ

ਦਸੂਹਾ, 12 ਫਰਵਰੀ (ਕੌਸ਼ਲ)-ਸਿੱਧ ਬਾਬਾ ਬਾਲਕ ਨਾਥ ਸੇਵਾ ਸਮਿਤੀ ਦਸੂਹਾ ਦੀ ਮੀਟਿੰਗ ਹੋਈ ਜਿਸ ਵਿਚ ਸਿੱਧ ਬਾਬਾ ਬਾਲਕ ਨਾਥ ਦੀ ਭਜਨ ਸੰਧਿਆ ਤੇ ਭੰਡਾਰਾ ਜੋ ਕਿ 16 ਫਰਵਰੀ ਨੂੰ ਸ਼ਾਮ 5 ਵਜੇ ਦੁਸਹਿਰਾ ਗਰਾਊਾਡ ਦਸੂਹਾ ਦੇ ਨਜ਼ਦੀਕ ਪਾਂਡਵ ਸਰੋਵਰ ਮੰਦਿਰ ਵਿਚ ਕਰਵਾਇਆ ਜਾ ...

ਪੂਰੀ ਖ਼ਬਰ »

ਡੀ. ਐੱਸ. ਪੀ. ਵਿਰਕ ਦੇ ਪਿਤਾ ਹਰਭਜਨ ਸਿੰਘ ਵਿਰਕ ਨੂੰ ਸ਼ਰਧਾਂਜਲੀਆਂ ਭੇਟ

ਦਸੂਹਾ, 12 ਫਰਵਰੀ (ਭੁੱਲਰ)-ਡੀ.ਐੱਸ.ਪੀ. ਕੁਲਵਿੰਦਰ ਸਿੰਘ ਵਿਰਕ ਦੇ ਪਿਤਾ ਹਰਭਜਨ ਸਿੰਘ ਵਿਰਕ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਨਮਿਤ ਰੱਖੇ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਗੁਰਦੁਆਰਾ ਸਿੰਘ ਸਭਾ ਪਿੰਡ ਸੱਗਲ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਰਾਗੀ ਭਾਈ ਸੁਖਰਾਜ ਸਿੰਘ ਨੇ ਸੰਗਤਾਂ ਨੂੰ ਵੈਰਾਗਮਈ ਕੀਰਤਨ ਸਰਵਣ ਕਰਵਾਇਆ | ਇਸ ਮੌਕੇ ਸੰਤ ਬਾਬਾ ਸੇਵਾ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ, ਲਖਵਿੰਦਰ ਸਿੰਘ ਲੱਖੀ ਗਿਲਜੀਆਂ, ਜਗਮੋਹਨ ਸਿੰਘ ਬੱਬੂ ਘੁੰਮਣ ਚੇਅਰਮੈਨ ਵਿਕਾਸ ਮੰਚ ਦਸੂਹਾ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਹਰਭਜਨ ਸਿੰਘ ਵਿਰਕ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਅਤੇ ਕਿਹਾ ਕਿ ਉਹ ਇੱਕ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ | ਇਸ ਮੌਕੇ ਵਿਧਾਇਕ ਸ੍ਰੀ ਅਰੁਣ ਮਿੱਕੀ ਡੋਗਰਾ, ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਤਵਿੰਦਰਪਾਲ ਸਿੰਘ ਢੱਟ, ਇਕਬਾਲ ਸਿੰਘ ਜੌਹਲ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਸ਼੍ਰੋਮਣੀ ਅਕਾਲੀ ਦਲ, ਸਰਬਜੋਤ ਸਿੰਘ ਸਾਬੀ, ਅਵਤਾਰ ਸਿੰਘ ਜੌਹਲ, ਡਾਕਟਰ ਅਮਰੀਕ ਸਿੰਘ ਬਸਰਾ, ਪਰਮਿੰਦਰ ਸਿੰਘ ਪੰਨੂੰ, ਮੈਨੇਜਰ ਫ਼ਕੀਰ ਸਿੰਘ ਸਹੋਤਾ, ਪ੍ਰਭਜੋਤ ਸਿੰਘ ਐੱਸ.ਪੀ. ਡੀ ਪਠਾਨਕੋਟ, ਪਰਮਿੰਦਰ ਸਿੰਘ ਹੀਰ ਐੱਸ. ਪੀ. ਹੈੱਡਕੁਆਟਰ ਹੁਸ਼ਿਆਰਪੁਰ, ਡੀ.ਐੱਸ.ਪੀ. ਅਨਿਲ ਭਨੋਟ, ਡੀ.ਐੱਸ.ਪੀ. ਹਰਵਿੰਦਰ ਸਿੰਘ, ਡੀ.ਐੱਸ.ਪੀ. ਦਵਿੰਦਰ ਕੁਮਾਰ ਅੱਤਰੀ, ਡੀ.ਐੱਸ.ਪੀ. ਮਨੀਸ਼ ਕੁਮਾਰ, ਡੀ.ਐੱਸ.ਪੀ. ਗੁਰਪ੍ਰੀਤ ਸਿੰਘ, ਡੀ.ਐੱਸ.ਪੀ. ਸੁਖਦੀਪ ਸਿੰਘ ਬਠਿੰਡਾ, ਡੀ.ਐੱਸ.ਪੀ. ਰਾਜਬੀਰ ਸਿੰਘ ਫ਼ਰੀਦਕੋਟ, ਡੀ.ਐੱਸ.ਪੀ. ਪ੍ਰਨੀਤ ਚਹਿਲ ਪਟਿਆਲਾ, ਡੀ.ਐੱਸ.ਪੀ. ਬਲਕਾਰ ਸਿੰਘ ਜਲੰਧਰ, ਡੀ.ਐੱਸ.ਪੀ. ਜਸਵੀਰ ਸਿੰਘ ਧਾਮੀ, ਡੀ.ਐੱਸ.ਪੀ. ਪਰਮਵੀਰ ਸਿੰਘ ਸਹੋਤਾ, ਡੀ.ਐੱਸ.ਪੀ. ਜਤਿੰਦਰਜੀਤ ਸਿੰਘ ਬਲਾਚੌਰ, ਐੱਸ.ਐੱਚ.ਓ. ਯਾਦਵਿੰਦਰ ਸਿੰਘ ਬਰਾੜ, ਐੱਸ.ਐੱਚ.ਓ. ਪ੍ਰਦੀਪ ਸਿੰਘ, ਐੱਸ.ਐੱਚ.ਓ. ਕਰਨੈਲ ਸਿੰਘ, ਡੀ.ਐੱਸ.ਪੀ. ਸੁਰਜੀਤ ਸਿੰਘ ਕੰਧਾਲੀ, ਇੰਸਪੈਕਟਰ ਜਸਪਾਲ ਸਿੰਘ, ਮੰਗਲੇਸ਼ ਜੱਜ ਮੁਕੇਰੀਆਂ, ਤਰਸੇਮ ਸਿੰਘ ਸੈਣੀ, ਸੁਸ਼ੀਲ ਪਿੰਕੀ, ਅਸ਼ੋਕ ਬੱਬਾ ਕਾਲੀਆ, ਪ੍ਰੋਫੈਸਰ ਹਰਸ, ਕੁਲਦੀਪ ਸਿੰਘ ਭਸਵਾਲ ਚੇਅਰਮੈਨ ਬਲਾਕ ਸੰਮਤੀ ਕਾਹਨੂੰਵਾਨ, ਸਰਪੰਚ ਭਗਵੰਤ ਸਿੰਘ, ਸਰਪੰਚ ਸੁਖਦੇਵ ਸਿੰਘ ਛਿਛਰਾ, ਵਰਿੰਦਰਜੀਤ ਸਿੰਘ ਸੋਨੂੰ ਟੇਰਕਿਆਣਾ, ਬਲਕਾਰ ਸਿੰਘ ਪੰਨਵਾਂ, ਲਖਵਿੰਦਰ ਸਿੰਘ ਲੱਖੀ ਠੱਕਰ, ਸੋਢੀ ਸੰਗਲਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਗੁਰਦੁਆਰਾ ਸੰਗਤ ਸਾਹਿਬ ਇਬਰਾਹੀਮਪੁਰ ਮੰਡ ਵਿਖੇ ਸਮਾਗਮ

ਮਿਆਣੀ, 12 ਫਰਵਰੀ (ਹਰਜਿੰਦਰ ਸਿੰਘ ਮੁਲਤਾਨੀ)-ਗੁਰਦੁਆਰਾ ਸੰਗਤ ਸਾਹਿਬ ਇਬਰਾਹੀਮਪੁਰ ਮੰਡ ਵਿਖੇ ਡੇਰਾ ਬਾਬਾ ਨਾਨਕ ਵਿਖੇ ਚੋਲ੍ਹਾ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸੰਗ (ਪੈਦਲ ਯਾਤਰਾ) ਦੇ ਆਗਮਨ ਸਬੰਧੀ ਚੱਲ ਰਹੀ ਅਖੰਡ ਪਾਠਾਂ ਦੀ ਲੜੀ ਦੇ 104ਵੇਂ ਪਾਠ ਦੇ ਭੋਗ ...

ਪੂਰੀ ਖ਼ਬਰ »

ਵਿਕਟੋਰੀਆ ਇੰਟਰਨੈਸ਼ਨਲ ਸਕੂਲ ਵਿਚ ਪੈਰੇਂਟਸ ਓਰਇਨਟੈਸ਼ਨ ਪ੍ਰੋਗਰਾਮ

ਮੁਕੇਰੀਆਂ, 12 ਫਰਵਰੀ (ਸਰਵਜੀਤ ਸਿੰਘ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਚ ਨਰਸਰੀ ਜਮਾਤ ਤੋਂ ਯੂ.ਕੇ.ਜੀ. ਜਮਾਤ ਤੱਕ ਬੱਚਿਆਂ ਦੇ ਮਾਪਿਆਂ ਲਈ ਇਕ ਸੈਮੀਨਾਰ ਲਗਾਇਆ ਗਿਆ, ਜਿਸ ਵਿਚ ਮੈਕਮਿਲਨ ਪਬਲੀਕੇਸ਼ਨ ਦੇ ਸੀਨੀਅਰ ਮੈਨੇਜਰ ਮਿਸਟਰ ਰਾਹੁਲ ਅਤੇ ਮਿਸ ...

ਪੂਰੀ ਖ਼ਬਰ »

ਮਿਡਲ ਸਕੂਲ ਨੰਗਲ ਖਨੌੜਾ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਲਗਾਇਆ

ਰਾਮਗੜ੍ਹ ਸੀਕਰੀ, 12 ਫਰਵਰੀ (ਪੱਤਰ ਪ੍ਰੇਰਕ)-ਸਰਕਾਰੀ ਮਿਡਲ ਸਕੂਲ ਨੰਗਲ ਖਨੌੜਾ ਦੇ ਮੁਖੀ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਬੀਤੇ ਦਿਨ ਵਿਰਾਸਤ-ਏ-ਖ਼ਾਲਸਾ ਸ੍ਰੀ ਅਨੰਦਪੁਰ ਸਾਹਿਬ ਲਗਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਪੰਜਾਬ ...

ਪੂਰੀ ਖ਼ਬਰ »

ਨੇਤਰਦਾਨ ਸੁਸਾਇਟੀ ਵਲੋਂ ਪਿ੍ੰ: ਭੁਪਿੰਦਰ ਸਿੰਘ ਢੱਟ ਦਾ ਸਨਮਾਨ

ਅੱਡਾ ਸਰਾਂ, 12 ਫਰਵਰੀ (ਹਰਜਿੰਦਰ ਸਿੰਘ ਮਸੀਤੀ)-ਨੇਤਰਦਾਨ ਸੁਸਾਇਟੀ ਹੁਸ਼ਿਆਰਪੁਰ ਦੀ ਟਾਂਡਾ ਇਕਾਈ ਵਲੋਂ ਨੇਤਰਦਾਨ ਕਰਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਢੀ ਪਿੰਡ ਦੇ ਪਿ੍ੰਸੀਪਲ ਭੁਪਿੰਦਰ ਸਿੰਘ ਢੱਟ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਨੇਤਰਦਾਨ ...

ਪੂਰੀ ਖ਼ਬਰ »

ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਮਨਾਇਆ

ਗੜ੍ਹਸ਼ੰਕਰ, 12 ਫਰਵਰੀ (ਧਾਲੀਵਾਲ)-ਪਿੰਡ ਰਾਮਪੁਰ ਵਿਖੇ ਗੁਰੂ ਰਵਿਦਾਸ ਮਹਾਰਾਜ ਦਾ 643ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਸੰਤ ਸਤਨਾਮ ਦਾਸ ਡੇਰਾ ਮਹਿਦੂਦ ਵਾਲਿਆਂ ਨੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ | ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਪੰਕਜ ...

ਪੂਰੀ ਖ਼ਬਰ »

ਅਡੀਸ਼ਨਲ ਸਿਵਲ ਜੱਜ ਮੈਡਮ ਰਾਜਵਿੰਦਰ ਕੌਰ ਨੇ ਬਾਰ ਕੌਾਸਲ ਮੁਕੇਰੀਆਂ ਵਿਖੇ ਵਕੀਲਾਂ ਦੇ ਚੈਂਬਰਾਂ ਦੀ ਨੀਂਹ ਰੱਖੀ

ਮੁਕੇਰੀਆਂ, 12 ਫਰਵਰੀ (ਰਾਮਗੜ੍ਹੀਆ, ਸਰਵਜੀਤ ਸਿੰਘ)-ਮੁਕੇਰੀਆਂ ਵਿਖੇ ਨਵੀਂ ਬਣ ਰਹੀ ਜੁਡੀਸ਼ੀਅਲ ਕੰਪਲੈਕਸ ਵਿਚ ਵਕੀਲਾਂ ਦੇ ਚੈਂਬਰਾਂ ਦੀ ਨੀਂਹ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਮੁਕੇਰੀਆਂ ਮੈਡਮ ਰਾਜਵਿੰਦਰ ਕੌਰ ਵਲੋਂ ਰੱਖੀ ਗਈ | ਇਸ ਸਮੇਂ ਹਲਕਾ ...

ਪੂਰੀ ਖ਼ਬਰ »

ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 15 ਨੂੰ

ਗੜ੍ਹਦੀਵਾਲਾ, 12 ਫਰਵਰੀ (ਚੱਗਰ)-ਡਾ: ਬੀ.ਆਰ.ਅੰਬੇਡਕਰ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਸ਼ਹਿਰ ਵਾਸੀਆ, ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸਭਾਵਾਂ ਤੇ ਇਲਾਕੇ ਦੀਆ ਸੰਗਤਾਂ ਦੇ ਸਹਿਯੋਗ ਨਾਲ ਗੜ੍ਹਦੀਵਾਲਾ ਸ਼ਹਿਰ ਵਿਖੇ ਗੁਰੂ ਰਵਿਦਾਸ ਜੀ ਦੇ 643ਵੇਂ ...

ਪੂਰੀ ਖ਼ਬਰ »

ਖ਼ੁਦਕੁਸ਼ੀ ਵਾਲੇ ਮਾਮਲੇ 'ਚ ਪਤੀ ਗਿ੍ਫ਼ਤਾਰ

ਹਰਿਆਣਾ, 12 ਫਰਵਰੀ (ਹਰਮੇਲ ਸਿੰਘ ਖੱਖ)-ਬੀਤੇ ਦਿਨ ਇੱਕ ਔਰਤ ਵਲੋਂ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ ਵਾਲੇ ਮਾਮਲੇ 'ਚ ਥਾਣਾ ਹਰਿਆਣਾ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਿ੍ਤਕਾ ਦੇ ਪਤੀ ਿਖ਼ਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਪੰਡਿਤ ਦੀਨ ਦਿਆਲ ਉਪਾਧਿਆਏ ਦੀ ਬਰਸੀ ਮਨਾਈ

ਮੁਕੇਰੀਆਂ, 12 ਫਰਵਰੀ (ਸਰਵਜੀਤ ਸਿੰਘ)-ਅੱਜ ਭਾਰਤੀ ਜਨਤਾ ਪਾਰਟੀ ਮੁਕੇਰੀਆਂ ਵਲੋਂ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਬਰਸੀ ਰਜੇਸ਼ ਵਰਮਾ ਮੰਡਲ ਪ੍ਰਧਾਨ ਮੁਕੇਰੀਆਂ ਦੀ ਪ੍ਰਧਾਨਗੀ ਹੇਠ ਮਨਾਈ ਗਈ | ਇਸ ਸਮੇਂ ਹਲਕਾ ਇੰਚਾਰਜ ਮੁਕੇਰੀਆਂ ਸ੍ਰੀ ਜੰਗੀ ਲਾਲ ਮਹਾਜਨ, ਅਜੇ ...

ਪੂਰੀ ਖ਼ਬਰ »

ਨੰਗਲ ਬਿਹਾਲਾਂ ਵਿਖੇ ਮੁਫ਼ਤ ਅੱਖਾਂ ਦਾ ਕੈਂਪ ਲਗਾਇਆ

ਨੰਗਲ ਬਿਹਾਲਾਂ, 12 ਫਰਵਰੀ (ਵਿਨੋਦ ਮਹਾਜਨ)-ਅੱਜ ਨੰਗਲ ਬਿਹਾਲਾਂ ਦੇ ਬਾਬਾ ਮੱਢ ਮੰਦਰ ਵਿਖੇ ਸਵਾਮੀ ਹੀਰਾ ਨੰਦ ਪੁਰੀ ਦੇ ਆਸ਼ੀਰਵਾਦ ਨਾਲ ਪਿੰਡ ਵਾਸੀਆਂ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ | ਇਸ ਮੌਕੇ ਸਹਾਰਾ ਹਸਪਤਾਲ ਦਸੂਹਾ ਦੇ ...

ਪੂਰੀ ਖ਼ਬਰ »

ਲੁੱਟ-ਖੋਹ ਕਰਨ ਵਾਲੇ ਗਰੋਹ ਦਾ ਮੈਂਬਰ ਨਾਜਾਇਜ਼ ਪਿਸਤੌਲ ਸਮੇਤ ਗਿ੍ਫ਼ਤਾਰ

ਮੁਕੇਰੀਆਂ, 12 ਫਰਵਰੀ (ਰਾਮਗੜ੍ਹੀਆ, ਸਰਵਜੀਤ ਸਿੰਘ)-ਮੁਕੇਰੀਆਂ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਰੋਹ ਦਾ ਮੈਂਬਰ ਪਿਸਤੌਲ ਸਮੇਤ ਕਾਬੂ ਕੀਤਾ ਹੈ | ਐੱਸ. ਐੱਚ. ਓ. ਮੁਕੇਰੀਆਂ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿਛਲੇ ਦਿਨੀਂ ਕਸਬਾ ਤਲਵਾੜਾ ਵਿਖੇ ਤਿੰਨ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਸਬੰਧੀ ਮਾਮਲਾ ਦਰਜ

ਦਸੂਹਾ, 12 ਫਰਵਰੀ (ਭੁੱਲਰ)-ਦਸੂਹਾ ਪੁਲਿਸ ਵਲੋਂ ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਸਬੰਧੀ ਦੋ ਟਰੈਵਲ ਏਜੰਟਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਐੱਸ.ਐੱਚ.ਓ. ਦਸੂਹਾ ਯਾਦਵਿੰਦਰ ਸਿੰਘ ਬਰਾੜ ਅਤੇ ਏ.ਐੱਸ.ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਜਤਿੰਦਰ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਦਾ ਬੀ.ਕਾਮ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

ਗੜ੍ਹਸ਼ੰਕਰ, 12 ਫਰਵਰੀ (ਧਾਲੀਵਾਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨ ਕੀਤੇ ਬੀ.ਕਾਮ. ਪੰਜਵੇਂ ਸਮੈਸਟਰ ਦੇ ਨਤੀਜੇ ਵਿਚ ਡੀ.ਏ.ਵੀ. ਕਾਲਜ ਫਾਰ ਗਰਲਜ਼ ਗੜ੍ਹਸ਼ੰਕਰ ਦੀ ਕਾਰਗੁਜ਼ਾਰੀ ਸੌ ਫ਼ੀਸਦੀ ਰਹੀ ਹੈ | ਕਾਲਜ ਪਿ੍ੰਸੀਪਲ ਡਾ. ਯੋਗੇਸ਼ ਚੰਦਰ ਸੂਦ ਨੇ ...

ਪੂਰੀ ਖ਼ਬਰ »

ਨੈਸ਼ਨਲ ਮਾਸਟਰ ਖੇਡਾਂ 'ਚ ਹੁਸ਼ਿਆਰਪੁਰ ਦੇ ਰਣਜੀਤ ਸਿੰਘ ਤੇ ਅਰੁਣਦੀਪ ਨੇ ਜਿੱਤੇ ਤਾਂਬੇ ਦੇ ਤਗਮੇ

ਹੁਸ਼ਿਆਰਪੁਰ, 12 ਫਰਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਗੁਜਰਾਤ ਦੇ ਬੜੌਦਰਾ 'ਚ ਹੋਈ ਤੀਸਰੀ ਨੈਸ਼ਨਲ ਮਾਸਟਰ ਖੇਡਾਂ-2020 'ਚ ਹਿਮਾਚਲ ਦੀ ਟੀਮ ਵਲੋਂ ਖੇਡਦੇ ਹੋਏ ਹੁਸ਼ਿਆਰਪੁਰ ਦੇ 2 ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ...

ਪੂਰੀ ਖ਼ਬਰ »

ਸੂਬਾ ਪੱਧਰੀ ਖਿਡਾਰੀ ਸਨਮਾਨਿਤ

ਅੱਡਾ ਸਰਾਂ, 12 ਫਰਵਰੀ (ਹਰਜਿੰਦਰ ਸਿੰਘ ਮਸੀਤੀ)-ਬੀ.ਐਨ.ਡੀ. ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਵਿਖੇ ਸਕੂਲ ਨਾਲ ਸਬੰਧਿਤ ਅੰਡਰ 17 ਵਰਗ ਦੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਕੂਲ ਮੁਖੀ ਪਿ੍ੰ: ਜੈ ਕਿਸ਼ਨ ਮਹਿਤਾ ਦੀ ਅਗਵਾਈ ਵਿਚ ਕਰਵਾਏ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਮਾਹਿਲਪੁਰ, 12 ਫਰਵਰੀ (ਰਜਿੰਦਰ ਸਿੰਘ)-ਪਿੰਡ ਮੁੱਖੋ ਮਜਾਰਾ ਵਿਖੇ ਡਾ: ਅੰਬੇਡਕਰ ਵੈੱਲਫੇਅਰ ਸੁਸਾਇਟੀ ਵਲੋਂ ਪਿੰਡ ਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ 643ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਨਿਮਿਸ਼ਾ ਮਹਿਤਾ ਨੇ ਸ਼ਿਵ ਸੈਨਾ ਆਗੂ ਦਾ ਹਾਲ-ਚਾਲ ਪੁੱਛਿਆ

ਗੜ੍ਹਸ਼ੰਕਰ, 12 ਫਰਵਰੀ (ਧਾਲੀਵਾਲ)-ਪੰਜਾਬ ਕਾਂਗਰਸ ਦੀ ਬੁਲਾਰਾ ਨਿਮਿਸ਼ਾ ਮਹਿਤਾ ਵਲੋਂ ਧਾਰੀਵਾਲ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਕੀਤੇ ਗਏ ਹਮਲੇ ਦੌਰਾਨ ਜ਼ਖ਼ਮੀ ਸ਼ਿਵ ਸੈਨਾ ਹਿੰਦੁਸਤਾਨ ਉੱਤਰੀ ਦੇ ਆਗੂ ਹਨੀ ਮਹਾਜਨ ਦਾ ਅੰਮਿ੍ਤਸਰ ਵਿਖੇ ਹਾਲ-ਚਾਲ ਪੁੱਛਿਆ | ...

ਪੂਰੀ ਖ਼ਬਰ »

ਵਿਧਾਇਕ ਗਿਲਜੀਆਂ ਵਲੋਂ ਮਿਆਣੀ ਦੇ ਵਿਕਾਸ ਲਈ ਗਰਾਂਟ ਭੇਟ

ਮਿਆਣੀ, 12 ਫਰਵਰੀ (ਹਰਜਿੰਦਰ ਸਿੰਘ ਮੁਲਤਾਨੀ)-ਬੀਤੇ ਦਿਨ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਪਿੰਡ ਮਿਆਣੀ ਵਿਖੇ ਵਿਕਾਸ ਕੰਮ ਲਈ ਗਰਾਂਟ ਭੇਟ ਕੀਤੀ | ਇਸ ਮੌਕੇ ਵਿਧਾਇਕ ਗਿਲਜੀਆਂ ਨੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਪਿੰਡ ਦੇ ਸ਼ਮਸ਼ਾਨਘਾਟ ਲਈ 2 ਲੱਖ ...

ਪੂਰੀ ਖ਼ਬਰ »

ਮਨਰੇਗਾ ਦੀ ਸੋਸ਼ਲ ਆਡਿਟ ਵਲੋਂ ਪਿੰਡ ਕਰਟੋਲੀ ਦਾ ਦੌਰਾ

ਰਾਮਗੜ੍ਹ ਸੀਕਰੀ, 12 ਫਰਵਰੀ (ਕਟੋਚ)-ਡਾਇਰੈਕਟਰ ਸੋਸ਼ਲ ਆਡਿਟ ਮਨਰੇਗਾ ਮੋਹਾਲੀ ਦੀ ਸੋਸ਼ਲ ਆਡਿਟ ਟੀਮ ਵਲੋਂ ਅੱਜ ਬਲਾਕ ਤਲਵਾੜਾ ਦੇ ਪਿੰਡ ਕਰਟੋਲੀ ਦਾ ਦੌਰਾ ਕੀਤਾ ਗਿਆ | ਉਨ੍ਹਾਂ ਪਿੰਡ ਦੇ ਮਨਰੇਗਾ ਕਾਮਿਆਂ ਨਾਲ ਬੈਠਕ ਕੀਤੀ | ਇਸ ਯੋਜਨਾ ਦੀ ਵਿਸਥਾਰਪੂਰਵਕ ...

ਪੂਰੀ ਖ਼ਬਰ »

ਸ਼ਹੀਦ ਹਜ਼ਾਰਾ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸ਼ੁਰੂ

ਕੋਟਫਤੂਹੀ, 12 ਫਰਵਰੀ (ਅਮਰਜੀਤ ਸਿੰਘ ਰਾਜਾ)-ਪਿੰਡ ਜਾਂਗਲੀਆਣਾ ਵਿਖੇ ਸ਼ਹੀਦ ਹਜ਼ਾਰਾ ਸਿੰਘ ਨੌਜਵਾਨ ਸਪੋਰਟਸ ਕਲੱਬ ਵਲੋਂ ਪ੍ਰਵਾਸੀ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ 17ਵਾਂ ਸ਼ਹੀਦ ਹਜ਼ਾਰਾ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ...

ਪੂਰੀ ਖ਼ਬਰ »

ਕੈਂਬਰਿਜ਼ ਸਕੂਲ ਦੇ ਚੇਅਰਮੈਨ ਵਾਸਲ 'ਐਕਸੀਲੈਂਸ ਇਨ ਅਕੈਡਮਿਕ' ਐਵਾਰਡ ਨਾਲ ਸਨਮਾਨਿਤ

ਦਸੂਹਾ, 12 ਫਰਵਰੀ (ਭੁੱਲਰ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੇ ਚੇਅਰਮੈਨ ਸੰਜੀਵ ਕੁਮਾਰ ਵਾਸਲ ਨੂੰ ਨਿਊਜ਼ ਦੁਆਰਾ ਐਜੂਕੇਸ਼ਨ ਸਮਿਟ ਸੀਜ਼ਨ ਤਹਿਤ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ 'ਐਕਸੀਲੈਂਸ ਇਨ ਅਕੈਡਮਿਕ' ਐਵਾਰਡ ਨਾਲ ਸਨਮਾਨਿਤ ਕੀਤਾ | ...

ਪੂਰੀ ਖ਼ਬਰ »

ਸਿੰਚਾਈ ਵਿਭਾਗ ਮਨਿਸਟਰੀਅਲ ਸਰਵਿਸਿਜ਼ ਐਸੋਸੀਏਸ਼ਨ ਵਲੋਂ ਗੇਟ ਰੈਲੀ

ਹੁਸ਼ਿਆਰਪੁਰ, 12 ਫਰਵਰੀ (ਬਲਜਿੰਦਰਪਾਲ ਸਿੰਘ)-ਸਿੰਚਾਈ ਵਿਭਾਗ ਮਨਿਸਟਰੀਅਲ ਸਰਵਿਸਿਜ਼ ਐਸੋਸੀਏਸ਼ਨ ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ ਪੀ.ਐਮ.ਐਸ.ਯੂ. ਦੇ ਸੱਦੇ 'ਤੇ ਕੰਢੀ ਕਨਾਲ ਕੰਪਲੈਕਸ ਹੁਸ਼ਿਆਰਪੁਰ ਵਿਖੇ ਮੰਗਾਂ ਨੂੰ ਲੈ ਕੇ ਗੇਟ ਰੈਲੀ ਕਰ ਕੇ ਪੰਜਾਬ ਸਰਕਾਰ ...

ਪੂਰੀ ਖ਼ਬਰ »

ਸ਼ਿਵ ਸੈਨਾ ਹਿੰਦ ਨੇ ਫੂਕਿਆ ਅੱਤਵਾਦ ਦਾ ਪੁਤਲਾ

ਮੁਕੇਰੀਆਂ, 12 ਫਰਵਰੀ (ਰਾਮਗੜ੍ਹੀਆ, ਸਰਵਜੀਤ ਸਿੰਘ)-ਅੱਜ ਸ਼ਿਵ ਸੈਨਾ ਹਿੰਦ ਨੇ ਜ਼ਿਲ੍ਹਾ ਪ੍ਰਧਾਨ ਅਮਿੱਤ ਕੁਮਾਰ ਬੱਲੂ, ਜ਼ਿਲ੍ਹਾ ਪ੍ਰਧਾਨ ਲੇਬਰ ਸੈੱਲ ਵਿਨੋਦ ਕੁਮਾਰ ਦੀ ਅਗਵਾਈ ਵਿਚ ਅੱਤਵਾਦ ਦਾ ਪੁਤਲਾ ਫੂਕਿਆ | ਇਸ ਸਮੇਂ ਆਪਣੇ ਸੰਬੋਧਨ ਵਿਚ ਬੰਟੀ ਯੋਗੀ ਅਤੇ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲਾ ਕਾਬੂ

ਟਾਂਡਾ ਉੜਮੁੜ, 12 ਫਰਵਰੀ (ਗੁਰਾਇਆ/ਭਗਵਾਨ ਸਿੰਘ)-ਟਾਂਡਾ ਪੁਲਿਸ ਨੇ ਵਿਦੇਸ਼ ਭੇਜਣ ਦਾ ਲਾਰਾ ਲਾ ਕੇ ਦੋ ਵਿਅਕਤੀਆਂ ਕੋਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਪੁਲਿਸ ਵਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਰਾਜੀਵ ...

ਪੂਰੀ ਖ਼ਬਰ »

ਰੋਟਰੀ ਕਲੱਬ ਵਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਵਿਚ ਸਹਿਯੋਗ

ਦਸੂਹਾ, 12 ਫਰਵਰੀ (ਕੌਸ਼ਲ)-ਰੋਟਰੀ ਕਲੱਬ ਦਸੂਹਾ ਵਲੋਂ ਸਿੱਖਿਆ ਖੇਤਰ 'ਚ ਵੱਡੇ ਉਪਰਾਲੇ ਕਰਦੇ ਹੋਏ ਵਿਸ਼ੇਸ਼ ਉਪਰਾਲਿਆਂ ਤਹਿਤ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੇ ਯਤਨ ਵਿਚ ਸਹਿਯੋਗ ਦਿੱਤਾ ਜਾ ਰਿਹਾ ਹੈ | ਇਸ ਮੌਕੇ ਰੋਟਰੀ ਕਲੱਬ ਦੇ ਚੇਅਰਮੈਨ ਐੱਚ. ਪੀ. ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਮਨਾਇਆ

ਖੁੱਡਾ, 12 ਫਰਵਰੀ (ਸਰਬਜੀਤ ਸਿੰਘ)-ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਖੁੱਡਾ ਵਿਖੇ ਸੰਗਤਾਂ ਵਲੋਂ ਮਨਾਇਆ ਗਿਆ | ਸਜਾਏ ਗਏ ਕੀਰਤਨ ਦਰਬਾਰ ਵਿਚ ਭਾਈ ਗੁਰਪ੍ਰਤਾਪ ਸਿੰਘ ਹਾਜੀਪੁਰ ਵਾਲੇ, ਭਾਈ ਸੁਖਜੀਤ ਸਿੰਘ ਡੇਰਾ ਗੁਰੂਸਰ ਖੁੱਡਾ, ਭਾਈ ਸੁਰਿੰਦਰ ਸਿੰਘ ਦੇ ਜਥਿਆਂ ...

ਪੂਰੀ ਖ਼ਬਰ »

ਹੈਲਥ ਸੈਂਟਰ ਦਾਰਾਪੁਰ 'ਚ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਦਿੱਤੀ

ਗੜ੍ਹਦੀਵਾਲਾ, 12 ਫਰਵਰੀ (ਚੱਗਰ)-ਸਬਸਿਡਰੀ ਹੈਲਥ ਸੈਂਟਰ ਦਾਰਾਪੁਰ ਵਿਖੇ ਡਾ: ਨਿਰਮਲ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਜਾਗਰੂਕ ਕੈਂਪ ਦੌਰਾਨ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਡਾ.ਨਿਰਮਲ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਇਕ ਨਵਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX