ਤਾਜਾ ਖ਼ਬਰਾਂ


ਕੋਵਿਡ-19 ਦੇ ਘੱਟ ਰਹੇ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਦੁਬਾਰਾ ਦਫ਼ਤਰਾਂ 'ਚ 50 ਪ੍ਰਤੀਸ਼ਤ ਸਟਾਫ਼ ਨੂੰ ਬੁਲਾਉਣ ਲਈ ਫ਼ੈਸਲਾ
. . .  1 day ago
ਚੰਡੀਗੜ੍ਹ,15 ਜੂਨ - ਕੋਵਿਡ-19 ਦੇ ਘੱਟ ਰਹੇ ਕੇਸਾਂ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਸਰਕਾਰ ਦੁਬਾਰਾ ਇਕ ਪੱਤਰ...
ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਦੋ ਮੁਲਾਜ਼ਮਾਂ 'ਤੇ ਲੱਗੇ ਗੰਭੀਰ ਦੋਸ਼,ਮਿਲੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ
. . .  1 day ago
ਜੈਤੋ, 15 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਸ਼ਹਿਰ ਦੀਆਂ ਸੰਗਤਾਂ ਵੱਲੋਂ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਦੋ ਮੁਲਾਜ਼ਮਾਂ 'ਤੇ ਕਥਿਤ ਤੋਰ 'ਤੇ ਨਸ਼ੇ ਆਦਿ ਦਾ ਸੇਵਨ ਕਰਨ ਦਾ ...
ਵਿਜੇ ਇੰਦਰ ਸਿੰਗਲਾ ਨੇ ਐਨ. ਐਮ. ਐਮ. ਐੱਸ. ਪ੍ਰੀਖਿਆ ’ਚੋਂ ਪੰਜਾਬ ਦੀ ਅੱਵਲ ਵਿਦਿਆਰਥਣ ਨੂੰ ਕੀਤਾ ਸਨਮਾਨਿਤ
. . .  1 day ago
ਚੰਡੀਗੜ੍ਹ , 15 ਜੂਨ - ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਪਟਿਆਲਾ ਦੀ ਵਿਦਿਆਰਥਣ ਜੋਤੀ ਨੂੰ ਐਨ. ਐਮ. ਐਮ. ਐੱਸ .ਪ੍ਰੀਖਿਆ ...
ਚੰਡੀਗੜ੍ਹ ਪ੍ਰਸ਼ਾਸਨ ਦੀਆਂ ਹਦਾਇਤਾਂ
. . .  1 day ago
ਕੈਪਟਨ ਵਲੋਂ ਕੋਰੋਨਾ ਦੀ ਤੀਜੀ ਲਹਿਰ ਤੇ ਡੈਲਟਾ ਦੇ ਵੱਧ ਰਹੇ ਪ੍ਰਭਾਵ ਨੂੰ ਲੈ ਕੇ ਤਿਆਰੀ ਦੇ ਆਦੇਸ਼
. . .  1 day ago
ਚੰਡੀਗੜ੍ਹ, 15 ਜੂਨ(ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾ: ਗਗਨਦੀਪ ਕੰਗ ਦੀ ਅਗਵਾਈ ਵਾਲੇ....
ਚੰਡੀਗੜ੍ਹ : ਆਪ ਤੇ ਸ਼੍ਰੋਮਣੀ ਅਕਾਲੀ ਦਲ ਵੈਕਸੀਨ ਤੇ ਫ਼ਤਿਹ ਕਿੱਟ ਘੁਟਾਲੇ 'ਤੇ ਕਰ ਰਹੇ ਸਿਆਸਤ - ਕੈਪਟਨ
. . .  1 day ago
ਮੁੱਖ ਮੰਤਰੀ ਵਲੋਂ 21 ਜੂਨ ਤੋਂ ਸਕੂਲਾਂ ਤੇ ਕਾਲਜਾਂ 'ਚ ਅਧਿਆਪਕਾਂ ਤੇ 18-45 ਸਾਲ ਦੀ ਉਮਰ ਵਰਗ ਦੇ ਵਿਦਿਆਰਥੀਆਂ ਨੂੰ ਟੀਕਾਕਰਨ ਦੇ ਆਦੇਸ਼
. . .  1 day ago
ਚੰਡੀਗੜ੍ਹ, 15 ਜੂਨ(ਮਾਨ) - ਮੁੱਖ ਮੰਤਰੀ ਵਲੋਂ 21 ਜੂਨ ਤੋਂ ਸਕੂਲਾਂ ਅਤੇ ਕਾਲਜਾਂ 'ਚ....
ਕੱਲ੍ਹ ਤੋਂ ਪੰਜਾਬ ਸਰਕਾਰ ਦੀਆਂ ਕੋਰੋਨਾ ਦੀਆਂ ਨਵੀਆਂ ਹਦਾਇਤਾਂ
. . .  1 day ago
ਬਿਸਤ ਦੁਆਬ ਨਹਿਰ 'ਚ ਦੇਰ ਰਾਤ ਡਿੱਗੇ ਨੰਗਲ ਦੇ ਨੌਜਵਾਨ ਦੀ ਲਾਸ਼ ਮਿਲੀ
. . .  1 day ago
ਕੋਟ ਫ਼ਤੂਹੀ, 15 ਜੂਨ (ਅਵਤਾਰ ਸਿੰਘ ਅਟਵਾਲ)-ਇੱਥੋਂ ਨਜ਼ਦੀਕੀ ਪਿੰਡ ਪਚਨੰਗਲਾਂ ਦੇ ਬਿਸਤ ਦੁਆਬ ਨਹਿਰ ਦੇ ਪੁਲ ਦੇ ਕਰੀਬ ਪਿੰਡ ਨੰਗਲ ਦਾ 27 ਸਾਲਾਂ ਨੌਜਵਾਨ ਦੇਰ ਸ਼ਾਮ ਡਿਗ ਪਿਆ ਸੀ, ਜਿਸ ਦੀ ਲਾਸ਼ ਬਾਅਦ ਦੁਪਹਿਰ ...
ਦੇਸ਼ ਵਿਚ ਕੁੱਲ 26 ਕਰੋੜ ਲੋਕਾਂ ਨੂੰ ਲੱਗ ਚੁਕੀ ਹੈ ਵੈਕਸੀਨ - ਸਿਹਤ ਮੰਤਰਾਲਾ
. . .  1 day ago
ਨਵੀਂ ਦਿੱਲੀ 15 ਜੂਨ - ਲਵ ਅਗਰਵਾਲ, ਸੰਯੁਕਤ ਸਕੱਤਰ ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਹੁਣ ਤੱਕ ਦੇਸ਼ ਵਿਚ ਕੁੱਲ 26 ਕਰੋੜ ਲੋਕਾਂ ਨੂੰ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ ।
ਮੰਗਾਂ ਮਨਾਉਣ ਲਈ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੇ ਸਾਥੀ ਓਵਰ ਬ੍ਰਿਜ ’ਤੇ ਚੜ੍ਹੇ
. . .  1 day ago
ਪਟਿਆਲਾ ,15 ਜੂਨ (ਧਰਮਿੰਦਰ ਸਿੰਘ ਸਿੱਧੂ)-ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ’ਤੇ ਹੋਏ ਲਾਠੀਚਾਰਜ ਤੇ ਪੁਲਿਸ ਨਾਲ ਹੋਈ ਧੱਕਾ ਮੁੱਕੀ ਉਪਰੰਤ ਈ .ਟੀ .ਟੀ .ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ...
ਪ੍ਰਦਰਸ਼ਨ ਦੌਰਾਨ ਅਕਾਲੀ ਦਲ ਤੇ ਬਸਪਾ ਵਰਕਰਾਂ 'ਤੇ ਮਾਰੀਆਂ ਗਈਆਂ ਪਾਣੀ ਦੀਆਂ ਬੁਛਾੜਾਂ ਤੇ ਹੋਇਆ ਲਾਠੀਚਾਰਜ
. . .  1 day ago
ਚੰਡੀਗੜ੍ਹ, 15 ਜੂਨ - ਸ਼੍ਰੋਮਣੀ ਅਕਾਲੀ ਦਲ (ਬ) ਤੇ ਬਹੁਜਨ ਸਮਾਜ ਪਾਰਟੀ ਵਲੋਂ ਅੱਜ ਵੱਡੀ ਪੱਧਰ 'ਤੇ ਸੂਬੇ ਦੀ ਕੈਪਟਨ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ...
ਕਿਸਾਨਾਂ ਨੇ ਭਾਜਪਾ ਆਗੂ ਸੁਰਜੀਤ ਜਿਆਣੀ ਦਾ ਕੀਤਾ ਘਿਰਾਓ, ਦਿਖਾਈਆਂ ਚੂੜੀਆਂ
. . .  1 day ago
ਫ਼ਾਜ਼ਿਲਕਾ ,15 ਜੂਨ (ਪ੍ਰਦੀਪ ਕੁਮਾਰ) - ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਅੱਜ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਦਾ ਘਿਰਾਓ ਕੀਤਾ ਗਿਆ ਅਤੇ ਚੂੜੀਆਂ ਦਿਖਾਈਆਂ...
ਸ਼੍ਰੋਮਣੀ ਅਕਾਲੀ ਦਲ (ਬ) ਤੇ ਬਸਪਾ ਵਲੋਂ ਕੈਪਟਨ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ
. . .  1 day ago
ਚੰਡੀਗੜ੍ਹ, 15 ਜੂਨ - ਸ਼੍ਰੋਮਣੀ ਅਕਾਲੀ ਦਲ (ਬ) ਤੇ ਬਹੁਜਨ ਸਮਾਜ ਪਾਰਟੀ ਵਲੋਂ ਅੱਜ ਵੱਡੀ ਪੱਧਰ 'ਤੇ ਸੂਬੇ ਦੀ ਕੈਪਟਨ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸ. ਸੁਖਬੀਰ ਸਿੰਘ ਬਾਦਲ ਸਮੇਤ ਦੋਵਾਂ ਪਾਰਟੀਆਂ ਦੇ ਵਰਕਰਾਂ ਨੂੰ ਹਿਰਾਸਤ ਵਿਚ ਲਿਆ ਗਿਆ। ਦਰਅਸਲ, ਕੈਪਟਨ...
ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨਾਲ ਪੁਲਿਸ ਵਲੋਂ ਧੱਕਾ ਮੁੱਕੀ
. . .  1 day ago
ਪਟਿਆਲਾ, 15 ਜੂਨ (ਧਰਮਿੰਦਰ ਸਿੰਘ ਸਿੱਧੂ) - ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਵਲੋਂ ਮੋਤੀ ਮਹਿਲ ਦਾ ਘਿਰਾਓ ਕਰਨ ਤੋਂ ਰੋਕਦਿਆਂ ਪੁਲਿਸ ਵਲੋਂ ਧੱਕਾ ਮੁੱਕੀ ਕਰਕੇ ਧਰਨਾਕਾਰੀਆਂ ਨੂੰ ਬੱਸਾਂ ਵਿਚ ਬਿਠਾ ਕੇ ਲੈ ਜਾਇਆ...
ਹਰਿਆਣਾ ਦੇ ਸਕੂਲਾਂ ਵਿਚ ਛੁੱਟੀਆਂ 'ਚ ਕੀਤਾ ਗਿਆ 15 ਦਿਨਾਂ ਦਾ ਵਾਧਾ
. . .  1 day ago
ਚੰਡੀਗੜ੍ਹ, 15 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੇ ਸਾਰੇ ਸਕੂਲਾਂ ਵਿਚ 15 ਦਿਨਾਂ ਲਈ ਛੁੱਟੀਆਂ 'ਚ ਵਾਧਾ ਕੀਤਾ ਗਿਆ ਹੈ। ਹੁਣ 30 ਜੂਨ ਤੱਕ ਸਕੂਲਾਂ ਵਿਚ ਛੁੱਟੀਆਂ...
ਆਪ ਨੇ ਕੈਪਟਨ ਸਰਕਾਰ ਖ਼ਿਲਾਫ਼ ਆਰੰਭੀ ਭੁੱਖ ਹੜਤਾਲ
. . .  1 day ago
ਸੰਗਰੂਰ, 15 ਜੂਨ (ਦਮਨਜੀਤ ਸਿੰਘ) - ਆਮ ਆਦਮੀ ਪਾਰਟੀ ਵਲੋਂ ਪੰਜਾਬ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਉੱਤੇ ਦਲਿਤ ਵਿਦਿਆਰਥੀਆਂ ਦੇ 64 ਕਰੋੜ ਰੁਪਏ ਦੇ ਵਜ਼ੀਫ਼ੇ ਘੋਟਾਲੇ ਦੇ ਦੋਸ਼ ਲਗਾਉਂਦਿਆਂ ਸੂਬੇ ਭਰ ਵਿਚ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਦੇ ਚੱਲਦਿਆਂ ਅੱਜ ਸੰਗਰੂਰ ਵਿਖੇ ਵੀ ਆਪ ਆਗੂਆਂ...
ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਮੋਤੀ ਮਹਿਲ ਵੱਲ ਨੂੰ ਵਧੇ
. . .  1 day ago
ਪਟਿਆਲਾ, 15 ਜੂਨ (ਧਰਮਿੰਦਰ ਸਿੰਘ ਸਿੱਧੂ) - ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਜਿੱਥੇ ਸੰਗਰੂਰ ਵਿਖੇ ਪੰਜ ਮਹੀਨਿਆਂ ਤੋਂ ਧਰਨਾ ਦੇ ਰਹੇ ਹਨ ਤੇ ਦੂਜੇ ਪਾਸੇ 86 ਦਿਨਾਂ ਤੋਂ ਪਟਿਆਲਾ ਟਾਵਰ ਦੇ ਉੱਪਰ ਸੁਰਿੰਦਰਪਾਲ ਗੁਰਦਾਸਪੁਰ ਸਿਹਤ ਵਿਗੜਨ ਦੇ ਬਾਵਜੂਦ...
ਗੈਂਗਸਟਰ ਜੈਪਾਲ ਭੁੱਲਰ ਦੇ ਮਾਮਲੇ 'ਚ ਪਿਤਾ ਨੇ ਅਦਾਲਤ ਨੂੰ ਜਲਦ ਸੁਣਵਾਈ ਦੀ ਕੀਤੀ ਮੰਗ
. . .  1 day ago
ਚੰਡੀਗੜ੍ਹ, 15 ਜੂਨ (ਬਰਜਿੰਦਰ ਗੌੜ) - ਕੋਲਕਾਤਾ ਵਿਖੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜਾ...
ਪੁਲਿਸ ਨੇ ਪ੍ਰਦਰਸ਼ਨ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਲਿਆ ਹਿਰਾਸਤ ਵਿਚ
. . .  1 day ago
ਚੰਡੀਗੜ੍ਹ, 15 ਜੂਨ - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਬਾਹਰ ਪ੍ਰਦਰਸ਼ਨ ਕਰਨ ਦੌਰਾਨ ਪੁਲਿਸ ਵਲੋਂ ਹਿਰਾਸਤ...
ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਨਜ਼ਦੀਕੀ ਰਿਸ਼ਤੇਦਾਰ ਵਲੋਂ ਕੀਤੀ ਗਈ ਸੀ ਨੌਜਵਾਨ ਦੀ ਬੇਤਹਾਸ਼ਾ ਕੁੱਟਮਾਰ, ਪੁਲਿਸ ਨੇ ਸੁਲਝਾਇਆ ਮਾਮਲਾ
. . .  1 day ago
ਅਜਨਾਲਾ, 15 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਬੀਤੀ 11 ਜੂਨ ਨੂੰ ਰਾਤ ਸਮੇਂ ਪਿੰਡ ਭੋਏਵਾਲੀ ਦੇ ਇਕ ਨੌਜਵਾਨ ਦੀ ਹੋਈ ਬੇਤਹਾਸ਼ਾ ਕੁੱਟਮਾਰ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਾਰੇ ਮਾਮਲੇ ਦਾ...
ਧਰਮਸੋਤ ਖ਼ਿਲਾਫ਼ ਆਪ ਦੇ ਆਗੂਆਂ ਵਲੋਂ ਜ਼ਿਲ੍ਹਾ ਹੈੱਡਕੁਆਟਰ 'ਤੇ ਭੁੱਖ ਹੜਤਾਲ ਸ਼ੁਰੂ
. . .  1 day ago
ਫ਼ਿਰੋਜ਼ਪੁਰ, 15 ਜੂਨ (ਕੁਲਬੀਰ ਸਿੰਘ ਸੋਢੀ) - ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਹੇਠ ਪੰਜਾਬ ਐਸ...
ਆਪਣੀ ਪੱਗ ਨਾਲ ਰਾਜੀਵ ਗਾਂਧੀ ਦਾ ਬੁੱਤ ਸਾਫ਼ ਕਰਨ ਵਾਲੇ ਕਾਂਗਰਸੀ ਦਾ ਕਿਸਾਨਾਂ ਵਲੋਂ ਵਿਰੋਧ
. . .  1 day ago
ਸ੍ਰੀ ਅਨੰਦਪੁਰ ਸਾਹਿਬ, 15 ਜੂਨ (ਨਿੱਕੂਵਾਲ ਤੇ ਕਰਨੈਲ ਸਿੰਘ) - ਸਰਬ ਭਾਰਤੀ ਕਾਂਗਰਸ ਕਮੇਟੀ ਦੇ ਕੌਮੀ ਜੁਆਇੰਟ ਕੋ-ਕੋਆਰਡੀਨੇਟਰ ਅਤੇ ਲੁਧਿਆਣਾ ਨਿਵਾਸੀ ਗੁਰਸਿਮਰਨ ਸਿੰਘ ਮੰਡ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਏ ਪੁੱਜੇ ਸਨ, ਜਿਨ੍ਹਾਂ ਦਾ ਭਾਰਤੀ ਕਿਸਾਨ ਯੂਨੀਅਨ ਵਲੋਂ ਵਿਰੋਧ ਕੀਤਾ...
ਝੀਲ 'ਚੋਂ ਮਿਲੀਆਂ ਮਾਂ-ਧੀ ਦੀਆਂ ਲਾਸ਼ਾਂ
. . .  1 day ago
ਬਠਿੰਡਾ, 15 ਜੂਨ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਦੇ ਥਰਮਲ ਪਲਾਂਟ ਦੀ ਝੀਲ ਵਿਚੋਂ ਇਕ ਮਾਂ ਅਤੇ ਉਸ ਦੀ ਬੇਟੀ ਦੀਆਂ ਲਾਸ਼ਾਂ ਮਿਲੀਆਂ ਹਨ। ਬੇਟੀ ਦੀ ਉਮਰ 4 ਸਾਲ ਜਾਪ ਰਹੀ ਹੈ। ਹਾਲਾਂਕਿ ਉਨ੍ਹਾਂ ਦੀ ਪਹਿਚਾਣ ਨਹੀਂ ਹੋ...
ਸਾਬਕਾ ਡੀ.ਸੀ.ਪੀ. ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਲ
. . .  1 day ago
ਜਲੰਧਰ, 15 ਜੂਨ (ਸ਼ਿਵ ਸ਼ਰਮਾ) - ਸਾਬਕਾ ਡੀ.ਸੀ.ਪੀ. ਬਲਕਾਰ ਸਿੰਘ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਸਹਿ ਇੰਚਾਰਜ ਰਾਘਵ ਚੱਢਾ ਦੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 1 ਫੱਗਣ ਸੰਮਤ 551

ਗੁਰਦਾਸਪੁਰ / ਬਟਾਲਾ / ਪਠਾਨਕੋਟ

ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਡੀ. ਸੀ. ਪਹੁੰਚੇ ਖੇਤਰੀ ਸਰਸ ਮੇਲੇ 'ਚ

ਗੁਰਦਾਸਪੁਰ, 12 ਫਰਵਰੀ (ਆਰਿਫ਼)-'ਖੇਤਰੀ ਸਰਸ ਮੇਲੇ' ਦੇ ਅੱਠਵੇਂ ਦਿਨ ਲੋਕਾਂ ਨੇ ਭਰਵੀਂ ਹਾਜ਼ਰੀ ਭਰੀ ਤੇ ਹੁਨਰਮੰਦ ਕਾਰੀਗਰਾਂ ਵਲੋਂ ਤਿਆਰ ਵਸਤਾਂ ਦੀ ਖ਼ਰੀਦਦਾਰੀ ਕੀਤੀ ਗਈ | ਮੇਲੇ ਵਿਚ ਰਮੇਸ਼ ਕੁਮਾਰੀ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਦਾਸਪੁਰ, ਗੁਰਦਾਸਪੁਰ ਦੇ ...

ਪੂਰੀ ਖ਼ਬਰ »

ਪੱਤੀ ਵੜੈਚ ਤੋਂ ਟਰਾਂਸਫਾਰਮਰ ਦਾ ਤੇਲ ਚੋਰੀ

ਕੋਟਲੀ ਸੂਰਤ ਮੱਲ੍ਹੀ, 12 ਫਰਵਰੀ (ਕੁਲਦੀਪ ਸਿੰਘ ਨਾਗਰਾ)- ਨੇੜਲੇ ਪਿੰਡ ਪੱਤੀ ਵੜੈਚ ਤੋਂ ਬੀਤੀ ਰਾਤ ਬਿਜਲੀ ਦੇ ਟਰਾਂਸਫਾਰਮਰ ਦਾ ਤੇਲ ਚੋਰੀ ਹੋਣ ਦੀ ਖ਼ਬਰ ਹੈ | ਇਸ ਸਬੰਧੀ ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਟਰਾਂਸਫਾਰਮਰ ਵਿਚੋਂ ਤੇਲ ਚੋਰੀ ਹੋਣ ਕਰ ਕੇ ...

ਪੂਰੀ ਖ਼ਬਰ »

ਕੂੜੇ ਦੇ ਨਿਪਟਾਰੇ ਲਈ ਬਟਾਲਵੀਆਂ ਨੇ ਕਰਨਾਲ ਵਾਲਿਆਂ ਤੋਂ ਸਿੱਖੇ ਗੁਰ

ਬਟਾਲਾ, 12 ਫਰਵਰੀ (ਕਾਹਲੋਂ)- ਸ਼ਹਿਰ ਦੇ ਕੂੜੇ ਦੇ ਨਿਪਟਾਰੇ ਲਈ ਬਟਾਲਵੀ ਕਰਨਾਲ ਵਾਲਿਆਂ ਤੋਂ ਗੁਰ ਸਿੱਖ ਰਹੇ ਹਨ | ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਬਟਾਲਾ ਸ਼ਹਿਰ ਦੇ ਕੁਝ ਮੁਹਤਬਰ ਵਿਅਕਤੀਆਂ ਨੂੰ ਹਰਿਆਣਾ ਦੇ ਕਰਨਾਲ ਸ਼ਹਿਰ ਭੇਜਿਆ ਹੈ, ...

ਪੂਰੀ ਖ਼ਬਰ »

ਪੁਰਾਣੀ ਰੰਜਿਸ਼ ਦੇ ਚਲਦਿਆਂ ਕੁਝ ਵਿਅਕਤੀਆਂ ਨੇ ਘਰ 'ਤੇ ਗੋਲੀ ਚਲਾਈ

ਕਾਦੀਆਂ, 12 ਫਰਵਰੀ (ਕੁਲਵਿੰਦਰ ਸਿੰਘ)-ਬੀਤੀ ਰਾਤ ਨਜ਼ਦੀਕ ਦੇ ਪਿੰਡ ਛੋਟਾ ਨੰਗਲ ਬਾਗ਼ਬਾਨਾ ਵਿਖੇ ਇਕ ਘਰ ਦੇ ਬਾਹਰ ਕੁਝ ਵਿਅਕਤੀਆਂ ਵਲੋਂ ਗੋਲੀ ਚਲਾਉਣ ਅਤੇ ਘਰ ਅੰਦਰ ਇੱਟਾਂ-ਰੋੜੇ ਸੁੱਟਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਮੱਖਣ ਸਿੰਘ ...

ਪੂਰੀ ਖ਼ਬਰ »

ਡੀ. ਸੀ. ਮੁਹੰਮਦ ਇਸ਼ਫ਼ਾਕ ਵਲੋਂ ਬਿਆਸ ਨੇੜਲੇ ਪਿੰਡਾਂ ਦਾ ਦੌਰਾ

ਬਟਾਲਾ, 12 ਫਰਵਰੀ (ਕਾਹਲੋਂ)- ਗੁਰਦਾਸਪੁਰ ਦੇ ਨਵਨਿਯੁਕਤ ਡੀ. ਸੀ. ਮੁਹੰਮਦ ਇਸ਼ਫ਼ਾਕ ਵਲੋਂ ਦਰਿਆ ਬਿਆਸ ਦੇ ਨੇੜਲੇ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਅਧਿਕਾਰੀਆਂ ਨਾਲ ਦਰਿਆ ਨਾਲ ਨੇੜਲੀਆਂ ਜ਼ਮੀਨਾਂ ਨੂੰ ਲੱਗ ਰਹੀ ਢਾਹ ਅਤੇ ਸਬੰਧਿਤ ਮੁੱਦਿਆਂ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਐੱਸ. ਐੱਸ. ਬਾਜਵਾ ਸਕੂਲ 'ਚ 12ਵੀਂ ਜਮਾਤ ਲਈ ਵਿਦਾਇਗੀ ਪਾਰਟੀ

ਬਟਾਲਾ, 12 ਫਰਵਰੀ (ਕਾਹਲੋਂ)- ਐੱਸ.ਐੱਸ. ਬਾਜਵਾ ਸਕੂਲ 'ਚ 11ਵੀਂ ਜਮਾਤ ਦੁਆਰਾ 12ਵੀਂ ਜਮਾਤ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਇਨ੍ਹਾਂ ਦੋਵੇਂ ਜਮਾਤਾਂ ਦੇ ਬੱਚਿਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ 12ਵੀਂ ਜਮਾਤ ਦੇ ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »

ਬੱਸ ਤੇ ਮੋਟਰਸਾਈਕਲ ਦੀ ਟੱਕਰ 'ਚ ਪਿਤਾ ਦੀ ਮੌਤ, ਧੀ ਜ਼ਖ਼ਮੀ

ਸਰਨਾ, 12 ਫਰਵਰੀ (ਬਲਵੀਰ ਰਾਜ)- ਅੱਜ ਸਵੇਰੇ ਕਰੀਬ 9:30 ਵਜੇ ਪ੍ਰਾਈਵੇਟ ਬੱਸ ਤੇ ਪਲਸਰ ਮੋਟਰਸਾਈਕਲ ਦੀ ਭਿਆਨਕ ਟੱਕਰ 'ਚ ਇਕ ਵਿਅਕਤੀ ਦੀ ਮੌਤ, ਜਦਕਿ ਉਸ ਦੀ ਧੀ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਵਿਜੇ ਕੁਮਾਰ (60) ਪੁੱਤਰ ਦਿਆ ਰਾਮ ਵਾਸੀ ਪਿੰਡ ਬਲਸੂਆ ...

ਪੂਰੀ ਖ਼ਬਰ »

ਨਸ਼ਿਆਂ ਦੇ ਖ਼ਾਤਮੇ ਲਈ ਆਮ ਲੋਕ ਪੁਲਿਸ ਨੂੰ ਸਹਿਯੋਗ ਦੇਣ-ਪ੍ਰਧਾਨ ਜੰਗ ਬਹਾਦਰ

ਬਟਾਲਾ, 12 ਫਰਵਰੀ (ਕਾਹਲੋਂ)- ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੇ ਨਸ਼ਿਆਂ ਦੇ ਸੌਦਾਗਰਾਂ ਿਖ਼ਲਾਫ਼ ਚੁੱਕੇ ਗਏ ਸਖ਼ਤ ਕਦਮ ਸ਼ਲਾਘਾਯੋਗ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੇਲਿਆਂ ਦੇ ਬੇਤਾਜ ਬਾਦਸ਼ਾਹ ਅਤੇ ਉੱਘੇ ਮੇਲਾ ਪ੍ਰਮੋਟਰ ਪ੍ਰਧਾਨ ਜੰਗ ...

ਪੂਰੀ ਖ਼ਬਰ »

ਸਕੂਲ 'ਚ ਮਾਮੂਲੀ ਲੜਾਈ ਤੋਂ ਬਾਅਦ ਘਰ ਆ ਕੇ ਵਿਦਿਆਰਥੀ ਨੂੰ ਕੀਤਾ ਜ਼ਖ਼ਮੀ, ਮਾਮਲਾ ਦਰਜ

ਗੁਰਦਾਸਪੁਰ, 12 ਫਰਵਰੀ (ਆਰਿਫ਼)- ਸਥਾਨਕ ਸ਼ਹਿਰ ਦੇ ਤਿੱਬੜੀ ਰੋਡ 'ਤੇ ਪੈਂਦੇ ਮੁਕੇਰੀਆਂ ਬਾਈਪਾਸ ਨਜ਼ਦੀਕ ਕੁਝ ਦਿਨ ਪਹਿਲਾਂ ਵਿਦਿਆਰਥੀਆਂ ਦੀ ਸਕੂਲ ਵਿਚ ਹੋਈ ਮਾਮੂਲੀ ਲੜਾਈ ਤੋਂ ਬਾਅਦ ਨੌਜਵਾਨਾਂ ਨੇ ਵਿਦਿਆਰਥੀ ਦੇ ਘਰ ਪਹੁੰਚ ਕੇ ਉਸ ਨੰੂ ਗੰਭੀਰ ਸੱਟਾਂ ਲਗਾਈਆਂ ...

ਪੂਰੀ ਖ਼ਬਰ »

ਨਿੱਕੇ ਘੁੰਮਣ ਫੁੱਟਬਾਲ ਅਕੈਡਮੀ 'ਚ ਸੈਸ਼ਨ 2020-21 ਲਈ ਲੜਕੀਆਂ ਦੇ ਲਏ ਟਰਾਇਲ

ਬਟਾਲਾ, 12 ਫਰਵਰੀ (ਕਾਹਲੋਂ)-ਸੰਤ ਬਾਬਾ ਹਜ਼ਾਰਾ ਸਿੰਘ ਫੁੱਟਬਾਲ ਅਕੈਡਮੀ ਪਿਛਲੇ ਲੰਮੇ ਸਮੇਂ ਤੋਂ ਬਾਬਾ ਅਮਰੀਕ ਸਿੰਘ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਲਾਲ ਵਧੀਆ ਤਰੀਕੇ ਨਾਲ ਚਲਾ ਰਹੇ ਹਨ | ਸੈਸ਼ਨ 2020-21 ਲਈ ਪੰਜਾਬ ਖੇਡ ਵਿਭਾਗ ਚੰਡੀਗੜ੍ਹ ਦੇ ਹੁਕਮਾਂ ਮੁਤਾਬਕ ...

ਪੂਰੀ ਖ਼ਬਰ »

ਆਲ ਇੰਡੀਆ ਵਿਮੈਨ ਕਾਨਫਰੰਸ ਵਲੋਂ ਮੁਫ਼ਤ ਕੋਰਸ ਸ਼ੁਰੂ

ਬਟਾਲਾ, 12 ਫਰਵਰੀ (ਕਾਹਲੋਂ)-ਆਲ ਇੰਡੀਆ ਵਿਮੈਨ ਕਾਨਫਰੰਸ ਬਟਾਲਾ ਵਲੋਂ ਗ਼ਰੀਬ ਤੇ ਲੋੜਵੰਦ ਔਰਤਾਂ ਅਤੇ ਲੜਕੀਆਂ ਲਈ ਇਕ ਹੋਰ ਪਹਿਲ-ਕਦਮੀ ਕਰਦਿਆਂ ਉਨ੍ਹਾਂ ਲਈ ਸਿਲਾਈ, ਕਢਾਈ, ਕਟਾਈ ਤੇ ਬਿਊਟੀ ਪਾਰਲਰ ਦੇ ਕੋਰਸ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਗਿਆ ਹੈ | ਜਾਣਕਾਰੀ ...

ਪੂਰੀ ਖ਼ਬਰ »

ਅਦਾਲਤ 'ਚ ਪੇਸ਼ ਨਾ ਹੋਣ ਕਾਰਨ ਦੋ ਿਖ਼ਲਾਫ਼ ਮਾਮਲਾ ਦਰਜ

ਗੁਰਦਾਸਪੁਰ, 12 ਫਰਵਰੀ (ਭਾਗਦੀਪ ਸਿੰਘ ਗੋਰਾਇਆ)- ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਦੋ ਵਿਅਕਤੀਆਂ ਿਖ਼ਲਾਫ਼ ਥਾਣਾ ਸਿਟੀ ਵਿਖੇ ਮਾਮਲਾ ਦਰਜ ਕੀਤੇ ਜਾਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਥਾਣਾ ਸਿਟੀ ਵਿਖੇ ਤਾਇਨਾਤ ਏ.ਐਸ.ਆਈ. ਅਜੇ ਰਾਜਨ ਨੇ ਦੱਸਿਆ ਕਿ ਭੋਲੂ ਮਸੀਹ ...

ਪੂਰੀ ਖ਼ਬਰ »

ਪਿੰਡ ਧਾਰੋਵਾਲੀ ਤੋਂ ਮੋਟਰਸਾਈਕਲ ਚੋਰੀ

ਕੋਟਲੀ ਸੂਰਤ ਮੱਲ੍ਹੀ, 12 ਫਰਵਰੀ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਧਾਰੋਵਾਲੀ ਤੋਂ ਬੀਤੇ ਦਿਨ ਇਕ ਬੁਲਟ ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਜਰਮਨਜੋਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਭਗਵਾਨਪੁਰ ਨੇ ਦੱਸਿਆ ਕਿ ਉਹ ਆਪਣੇ ਇਕ ਮਿੱਤਰ ...

ਪੂਰੀ ਖ਼ਬਰ »

ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਕਲਸੀ ਵਲੋਂ ਐੱਸ.ਡੀ.ਐਮ. ਦਫ਼ਤਰ ਅੱਗੇ ਪ੍ਰਦਰਸ਼ਨ

ਬਟਾਲਾ, 12 ਫਰਵਰੀ (ਕਾਹਲੋਂ)-ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸ਼ੁਕਰਪੁਰਾ ਨੇ ਪੁਲਿਸ ਜ਼ਿਲ੍ਹਾ ਬਟਾਲਾ ਨੂੰ ਪੂਰਨ ਰੈਵਨਿਊ ਜ਼ਿਲ੍ਹੇ ਦੀ ਮਾਨਤਾ ਦੇਣ ਦੀ ਮੰਗ ਨੂੰ ਲੈ ਕੇ ਪਿਛਲੇ 20 ਸਾਲਾਂ ਤੋਂ ਪਾਰਟੀ ਵਲੋਂ ਸ਼ੁਰੂ ਕੀਤੇ ਹੋਏ ਸੰਘਰਸ਼ ਨੂੰ ...

ਪੂਰੀ ਖ਼ਬਰ »

ਗਲੋਬਲ ਮਾਈਗ੍ਰੇਸ਼ਨ ਨੇ ਲਵਾਇਆ ਯੂ. ਕੇ. ਦਾ ਸਟੱਡੀ ਵੀਜ਼ਾ

ਗੁਰਦਾਸਪੁਰ, 12 ਫਰਵਰੀ (ਸੁਖਵੀਰ ਸਿੰਘ ਸੈਣੀ)- ਸਥਾਨਕ ਬਟਾਲਾ ਰੋਡ ਸਥਿਤ ਗਲੋਬਲ ਮਾਈਗ੍ਰੇਸ਼ਨ ਵਲੋਂ ਇਕ ਵਿਦਿਆਰਥੀ ਦਾ ਯੂ.ਕੇ. ਦਾ ਸਟੱਡੀ ਵੀਜ਼ਾ ਲਵਾ ਕੇ ਉਸ ਦੇ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕੀਤਾ ਗਿਆ ਹੈ | ਸੰਸਥਾ ਐਮ.ਡੀ. ਤੇ ਇਮੀਗ੍ਰੇਸ਼ਨ ਐਡਵੋਕੇਟ ਗਗਨ ...

ਪੂਰੀ ਖ਼ਬਰ »

ਖ਼ਰਾਬ ਹੋਈ ਕਣਕ ਵਾਲੇ ਖੇਤਾਂ 'ਚ ਮਾਂਹ, ਮੂੰਗੀ ਜਾਂ ਮੱਕੀ ਦੀ ਬਿਜਾਈ ਕੀਤੀ ਜਾ ਸਕਦੀ ਹੈ-ਡਾ: ਅਮਰੀਕ ਸਿੰਘ

ਘਰੋਟਾ, 12 ਫਰਵਰੀ (ਸੰਜੀਵ ਗੁਪਤਾ)- ਬੇਮੌਸਮੇ ਮੀਂਹ ਕਾਰਨ ਬਲਾਕ ਦੇ ਕੁਝ ਪਿੰਡਾਂ ਵਿਚ ਕਣਕ ਦੀ ਫ਼ਸਲ ਖ਼ਰਾਬ ਹੋਣ ਕਾਰਨ ਕਿਸਾਨਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਪੈ ਰਿਹਾ ਹੈ | ਬਲਾਕ ਘਰੋਟਾ ਦੇ ਪਿੰਡ ਕੋਠੇ ਕੌਾਤਰਪੁਰ ਅਗਾਂਹਵਧੂ ਕਿਸਾਨ ਸੁਖਦੀਪ ਸਿੰਘ ...

ਪੂਰੀ ਖ਼ਬਰ »

ਬੱਚਿਆਂ ਦੇ ਭਵਿੱਖ ਲਈ ਚਾਨਣ ਮੁਨਾਰਾ ਸਿੱਧ ਹੋ ਰਿਹਾ ਮਧੂ ਸੂਦਨ ਮਾਡਰਨ ਸਕੂਲ

ਗੁਰਦਾਸਪੁਰ, 12 ਫਰਵਰੀ (ਭਾਗਦੀਪ ਸਿੰਘ ਗੋਰਾਇਆ)- ਵਿੱਦਿਆ ਦੇ ਖੇਤਰ ਵਿਚ ਆਪਣੀ ਵੱਖਰੀ ਹੋਂਦ ਬਣਾਉਣ ਅਤੇ ਪੇਂਡੂ ਖੇਤਰੀ ਇਲਾਕੇ ਵਿਚ ਮਿਆਰੀ ਤੇ ਉੱਚ ਪੱਧਰੀ ਸਿੱਖਿਆ ਦੇਣ ਵਿਚ ਵਿੱਦਿਅਕ ਅਦਾਰਾ ਮਧੂ ਸੂਦਨ ਮਾਡਰਨ ਸਕੂਲ ਸਲੀਮਪੁਰ ਅਰਾਈਆਂ ਚੜ੍ਹਦੇ ਸੂਰਜ ਵਾਂਗ ...

ਪੂਰੀ ਖ਼ਬਰ »

ਬਾਜਵਾ ਦੀ ਅਗਾਵਈ 'ਚ ਫ਼ਤਹਿਗੜ੍ਹ ਚੂੜੀਆਂ ਦੀ ਵਾਰਡ-3 'ਚ ਹਰ ਵਰਗ ਦੇ ਹੋ ਰਹੇ ਹਨ ਕੰਮ-ਸੰਧੂ

ਫਤਹਿਗੜ੍ਹ ਚੂੜੀਆਂ, 12 ਫਰਵਰੀ (ਧਰਮਿੰਦਰ ਸਿੰਘ ਬਾਠ)- ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ 'ਚ ਫਤਹਿਗੜ੍ਹ ਚੂੜੀਆਂ ਦੀ ਵਾਰਡ ਨੰਬਰ 3 'ਚ ਹਰ ਵਰਗ ਦੇ ਧੜੱਲੇ ਨਾਲ ਕੰਮ ਹੋ ਰਹੇ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਫਤਹਿਗੜ੍ਹ ਚੂੜੀਆਂ ਵਾਰਡ ਨੰਬਰ 3 ...

ਪੂਰੀ ਖ਼ਬਰ »

ਸ਼ਿਵਾਲਿਕ ਡਿਗਰੀ ਕਾਲਜ 'ਚ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

ਗੁਰਦਾਸਪੁਰ, 12 ਫਰਵਰੀ (ਆਰਿਫ਼)-ਸ਼ਿਵਾਲਿਕ ਕਾਲਜ ਗੁਰਦਾਸਪੁਰ ਵਿਖੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਮਿਲ ਕੇ ਮੂਲ ਮੰਤਰ ਦਾ ਜਾਪ ਕੀਤਾ ਗਿਆ | ਆਈ.ਟੀ.ਆਈ. ਦੇ ਪਿ੍ੰਸੀਪਲ ਸ਼ਰਨਜੀਤ ...

ਪੂਰੀ ਖ਼ਬਰ »

ਸੁਖਵਿੰਦਰ ਸਿੰਘ ਗ੍ਰਾਮ ਸੇਵਕ ਤੋਂ ਪਦਉੱਨਤ ਹੋ ਕੇ ਪੰਚਾਇਤ ਅਫ਼ਸਰ ਬਣੇ

ਵਡਾਲਾ ਬਾਂਗਰ, 12 ਫਰਵਰੀ (ਭੁੰਬਲੀ)-ਪਿਛਲੇ ਲੰਮੇੇ ਸਮੇਂ ਤੋਂ ਬੀ.ਡੀ.ਪੀ.ਓ. ਦਫ਼ਤਰ ਕਲਾਨੌਰ ਤੇ ਫਿਰ ਧਾਰੀਵਾਲ ਵਿਖੇ ਬਤੌਰ ਗ੍ਰਾਮ ਸੇਵਕ ਤਾਇਨਾਤ ਰਹੇ ਸੁਖਵਿੰਦਰ ਸਿੰਘ ਬਾਜਵਾ ਪਦਉੱਨਤ ਹੋ ਕੇ ਪੰਚਾਇਤ ਅਫ਼ਸਰ ਬਣ ਗਏ ਹਨ | ਉਹ ਲੰਮਾਂ ਸਮਾਂ ਇਸ ਇਲਾਕੇ ਦੇ ਪਿੰਡ ...

ਪੂਰੀ ਖ਼ਬਰ »

ਰੰਧਾਵਾ ਨੇ ਹਲਕੇ 'ਚ ਸਿੱਖਿਆ ਮਿਆਰ ਉੱਚਾ ਚੁੱਕਣ ਲਈ ਦਿੱਤੀ ਲੱਖਾਂ ਦੀ ਗ੍ਰਾਂਟ-ਢਿੱਲੋਂ

ਕਲਾਨੌਰ, 12 ਫਰਵਰੀ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਦੇ ਸਰਕਾਰੀ ਸਕੂਲਾਂ 'ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਜ਼ੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਵਲੋਂ ਲੱਖਾਂ ...

ਪੂਰੀ ਖ਼ਬਰ »

ਸਿੱਖ ਪ੍ਰਚਾਰਕ ਧਾਰਮਿਕ ਮਸਲਿਆਂ ਦੇ ਹੱਲ ਲਈ ਸਾਂਝੀ ਇਕੱਤਰਤਾ ਕਰਨ-ਲਾਡੀ ਦੋਸਤਪੁਰ

ਕਲਾਨੌਰ, 12 ਫਰਵਰੀ (ਪੁਰੇਵਾਲ)-ਨੌਜਵਾਨ ਆਗੂ ਤੇ ਪਿੰਡ ਦੋਸਤਪੁਰ ਦੇ ਸਰਪੰਚ ਗੁਰਦਿਆਲ ਸਿੰਘ ਕਾਹਲੋਂ ਲਾਡੀ ਦੋਸਤਪੁਰ ਨੇ ਅਜੋਕੇ ਸਮੇਂ 'ਚ ਪ੍ਰਚਾਰਕਾਂ ਦੌਰਾਨ ਚੱਲ ਰਹੇ ਸ਼ਬਦੀ ਵਿਚਾਰਾਂ ਦੇ ਵਖਰੇਵਿਆਂ ਤੋਂ ਚਿੰਤਤ ਹੋ ਕੇ ਸਿੱਖ ਪ੍ਰਚਾਰਕਾਂ ਨੂੰ ਅਪੀਲ ਕੀਤੀ ਕਿ ...

ਪੂਰੀ ਖ਼ਬਰ »

ਬੱਜਰੀ ਨਾਲ ਭਰਿਆ ਟਿੱਪਰ ਪਲਟਿਆ

ਸਠਿਆਲੀ, 12 ਫਰਵਰੀ (ਜਸਪਾਲ ਸਿੰਘ)-ਇੱਥੋਂ ਨਜ਼ਦੀਕ ਪੈਂਦੇ ਪਿੰਡ ਕੋਟ ਯੋਗਰਾਜ ਅਤੇ ਕਾਲਾ ਬਾਲਾ ਦੇ ਵਿਚਕਾਰ ਇਕ ਬੱਜਰੀ ਨਾਲ ਭਰਿਆ ਟਿੱਪਰ ਪਲਟ ਗਿਆ, ਜਿਸ ਦਾ ਨੰਬਰ ਪੀ.ਬੀ.06-8513 ਹੈ, ਜਿਸ ਨੂੰ ਮਾਲਕ ਸੰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕਾਲੀ ਬਾਹਮਣੀ ਨਜ਼ਦੀਕ ...

ਪੂਰੀ ਖ਼ਬਰ »

ਐੱਸ. ਡੀ. ਕਾਲਜ 'ਚ ਆਈ. ਓ. ਟੀ. ਵਿਸ਼ੇ 'ਤੇ ਸੈਮੀਨਾਰ

ਗੁਰਦਾਸਪੁਰ, 12 ਫਰਵਰੀ (ਸੁਖਵੀਰ ਸਿੰਘ ਸੈਣੀ)-ਪੰਡਿਤ ਮੋਹਣ ਲਾਲ ਐੱਸ.ਡੀ.ਕਾਲਜ ਫਾਰ ਵੁਮੈਨ ਵਿਖੇ ਪਿ੍ੰ. ਡਾ: ਨੀਰੂ ਸ਼ਰਮਾ ਦੀ ਰਹਿਨੁਮਾਈ ਅਤੇ ਕੰਪਿਊਟਰ ਵਿਭਾਗ ਦੇ ਮੁਖੀ ਪੂਨਮ ਸੇਠ ਦੀ ਅਗਵਾਈ ਹੇਠ ਆਈ.ਓ.ਟੀ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਕੰਪਿਊਟਰ ...

ਪੂਰੀ ਖ਼ਬਰ »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ

ਫਤਹਿਗੜ੍ਹ ਚੂੜੀਆਂ, 12 ਫਰਵਰੀ (ਐਮ.ਐਸ. ਫੁੱਲ)- ਪਿੰਡ ਹਰਦੋਰਵਾਲ ਕਲਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਪਿੰਡ ਹਰਦੋਰਵਾਲ ਦੀ ਸਰਪੰਚ ਬੀਬੀ ਗੁਰਵਿੰਦਰ ਕੌਰ, ਚੇਅਰਮੈਨ ਨਿਰਮਲ ਸਿੰਘ ਮਾਨ ਦੇ ਗ੍ਰਹਿ ਵਿਖੇ ...

ਪੂਰੀ ਖ਼ਬਰ »

ਬਾਬਾ ਅਜੇ ਸਿੰਘ ਖਾਲਸਾ ਪਬਲਿਕ ਸਕੂਲ 'ਚ ਖੇਡਾਂ ਕਰਵਾਈਆਂ

ਧਾਰੀਵਾਲ, 12 ਫਰਵਰੀ (ਸਵਰਨ ਸਿੰਘ)-ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਬਾਬਾ ਅਜੇ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸ ਨੰਗਲ ਵਿਖੇ ਸਾਲਾਨਾ ਖੇਡਾਂ ਪਿ੍ੰਸੀਪਲ ਗਗਨਦੀਪ ਕੌਰ ਦੀ ਅਗਵਾਈ ਵਿਚ ਕਰਵਾਈਆਂ ਗਈਆਂ, ਜਿਸ ਵਿਚ ਮੁੱਖ ਮਹਿਮਾਨ ਵਜੋਂ ਜਥੇ. ...

ਪੂਰੀ ਖ਼ਬਰ »

ਪਿੰਡ ਤੁਗਲਵਾਲ ਵਿਖੇ 'ਆਪ' ਦੀ ਜਿੱਤ 'ਤੇ ਵੰਡੀਆਂ ਮਠਿਆਈਆਂ

ਸਠਿਆਲੀ/ਕਾਦੀਆਂ, 12 ਫਰਵਰੀ (ਜਸਪਾਲ ਸਿੰਘ, ਗੁਰਪ੍ਰੀਤ ਸਿੰਘ)- 'ਆਪ' ਵਲੋਂ ਦਿੱਲੀ ਵਿਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ 'ਤੇ ਪੰਜਾਬ ਵਿਚ ਵੀ 'ਆਪ' ਵਰਕਰਾਂ ਵਲੋਂ ਖੁਸ਼ੀ ਦੇ ਜਸ਼ਨ ਮਨਾਏ ਗਏ | ਤੁਗਲਵਾਲ ਪਿੰਡ ਵਿਚ ਵੀ ਆਮ ਆਦਮੀ ਦੇ ਵਰਕਰਾਂ ਵਲੋਂ ਜ਼ਿਲ੍ਹਾ ਯੂਥ ਦੇ ...

ਪੂਰੀ ਖ਼ਬਰ »

ਭੇਟ ਪੱਤਣ ਸੰਗ ਦੇ ਮੇਲੇ 'ਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ-ਪ੍ਰਧਾਨ ਗੁਰਨੇਕ ਸਿੰਘ

ਹਰਚੋਵਾਲ, 12 ਫਰਵਰੀ (ਢਿੱਲੋਂ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ:) ਸਰਕਲ ਹਰਚੋਵਾਲ ਦੀ ਇਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਹਰਚੋਵਾਲ ਵਿਖੇ ਸਰਕਲ ਪ੍ਰਧਾਨ ਡਾ. ਗੁਰਨੇਕ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਵਿਸਥਾਰ ...

ਪੂਰੀ ਖ਼ਬਰ »

ਘਰੋਟਾ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਘਰੋਟਾ, 12 ਫਰਵਰੀ (ਸੰਜੀਵ ਗੁਪਤਾ)-ਸ੍ਰੀ ਗੁਰੂ ਰਵਿਦਾਸ ਮੰਦਿਰ ਘਰੋਟਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਨਾਇਬ ਤਹਿਸੀਲਦਾਰ ਮਹਿੰਦਰਪਾਲ ਅਤੇ ਜਨਰਲ ਸਕੱਤਰ ਤਿਲਕ ਰਾਜ ਨੇ ਸਾਂਝੇ ਤੌਰ 'ਤੇ ਕੀਤੀ, ...

ਪੂਰੀ ਖ਼ਬਰ »

ਮਰੀਅਮ ਅਨੂ ਨੂੰ ਮਹਿਲਾ ਕਾਂਗਰਸ ਬੂਥ ਪ੍ਰਧਾਨ ਥਾਪਿਆ

ਧਾਰੀਵਾਲ, 12 ਫਰਵਰੀ (ਸਵਰਨ ਸਿੰਘ)-ਸਥਾਨਕ ਮੁਹੱਲਾ ਲੁਧਿਆਣਾ ਵਿਖੇ ਕੌਾਸਲਰ ਅਮਿਤ ਸਹੋਤਾ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵਰਕਰਾਂ ਦੀ ਮੀਟਿੰਗ ਹੋਈ, ਜਿਸ ਵਿਚ ਨਗਰ ਕੌਾਸਲ ਪ੍ਰਧਾਨ ਅਸ਼ਵਨੀ ਦੁੱਗਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਮਹਿਲਾ ਕਾਂਗਰਸ ...

ਪੂਰੀ ਖ਼ਬਰ »

ਮਨੁੱਖੀ ਅਧਿਕਾਰ ਸੁਰੱਖਿਆ ਸੁਸਾਇਟੀ ਦੀ ਜ਼ਿਲ੍ਹਾ ਬਾਡੀ ਦਾ ਗਠਨ

ਧਾਰੀਵਾਲ, 12 ਫਰਵਰੀ (ਜੇਮਸ ਨਾਹਰ)-ਭਾਰਤ ਸਰਕਾਰ ਵਲੋਂ ਮਾਨਤਾ ਪ੍ਰਾਪਤ ਦੀ ਮਨੁੱਖੀ ਅਧਿਕਾਰ ਸੁਰੱਖਿਆ ਸੁਸਾਇਟੀ ਦੀ ਮੀਟਿੰਗ ਬੇਦੀ ਕਾਲੋਨੀ (ਧਾਰੀਵਾਲ) ਵਿਖੇ ਰਾਸ਼ਟਰੀ ਪ੍ਰਧਾਨ ਕਮਲਜੀਤ ਸਿਆਲ ਅਤੇ ਚੇਅਰਮੈਨ ਰਜਿੰਦਰ ਕੋਹਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ...

ਪੂਰੀ ਖ਼ਬਰ »

ਨਿਮਿਸ਼ਾ ਮਹਿਤਾ ਨੇ ਸ਼ਿਵ ਸੈਨਾ ਆਗੂ ਦਾ ਹਾਲ-ਚਾਲ ਪੁੱਛਿਆ

ਗੜ੍ਹਸ਼ੰਕਰ, 12 ਫਰਵਰੀ (ਧਾਲੀਵਾਲ)-ਪੰਜਾਬ ਕਾਂਗਰਸ ਦੀ ਬੁਲਾਰਾ ਨਿਮਿਸ਼ਾ ਮਹਿਤਾ ਵਲੋਂ ਧਾਰੀਵਾਲ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਕੀਤੇ ਗਏ ਹਮਲੇ ਦੌਰਾਨ ਜ਼ਖ਼ਮੀ ਸ਼ਿਵ ਸੈਨਾ ਹਿੰਦੁਸਤਾਨ ਉੱਤਰੀ ਦੇ ਆਗੂ ਹਨੀ ਮਹਾਜਨ ਦਾ ਅੰਮਿ੍ਤਸਰ ਵਿਖੇ ਹਾਲ-ਚਾਲ ਪੁੱਛਿਆ | ...

ਪੂਰੀ ਖ਼ਬਰ »

ਮੁਫ਼ਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ 18 ਨੂੰ

ਬਟਾਲਾ, 12 ਫਰਵਰੀ (ਬੁੱਟਰ)- ਵਰਲਡ ਕੈਂਸਰ ਕੇੇਅਰ ਚੈਰੀਟੇਬਲ ਟਰੱਸਟ ਤੇ ਪ੍ਰਵਾਸੀਆਂ ਵਲੋਂ ਪਿੰਡ ਨਾਨਕ ਚੱਕ ਤਪ ਸਥਾਨ ਮੰਦਰ ਭਗਵਾਨ ਬਾਬਾ ਸ੍ਰੀਚੰਦ ਨਜ਼ਦੀਕ ਅਲੀਵਾਲ ਵਿਖੇ 14ਵਾਂ ਮੁਫ਼ਤ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ 18 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ...

ਪੂਰੀ ਖ਼ਬਰ »

ਪਿੰਡ ਦੇ ਵਿਕਾਸ ਕਾਰਜ ਬਿਨਾਂ ਪੱਖਪਾਤ ਕਰਾਵਾਂਗੇ-ਸਰਪੰਚ ਭੀਖੋਵਾਲੀ

ਵਡਾਲਾ ਬਾਂਗਰ, 12 ਫਰਵਰੀ (ਭੁੰਬਲੀ)-ਇਸ ਇਲਾਕੇ ਦੇ ਪਿੰਡ ਭੀਖੋਵਾਲੀ ਦੇ ਸਰਪੰਚ ਗੁਰਪਾਲ ਸਿੰਘ ਭੀਖੋਵਾਲੀ ਨੇ ਆਪਣੇ ਪਿੰਡ ਦੇ ਪੰਚਾਇਤ ਮੈਂਬਰਾਂ ਦੀ ਮੌਜੂਦਗੀ ਵਿਚ ਆਖਿਆ ਕਿ ਉਹ ਹਲਕੇ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਪਿੰਡ ਦੀ ...

ਪੂਰੀ ਖ਼ਬਰ »

ਸੇਵਾ-ਮੁਕਤ ਮੁਲਾਜ਼ਮਾਂ ਵਲੋਂ ਮਿਉਂਸਪਲ ਪੈਨਸ਼ਨਰ ਫੈੱਡਰੇਸ਼ਨ ਰੀਜਨ ਅੰਮਿ੍ਤਸਰ ਦੇ ਢਾਂਚੇ ਦਾ ਗਠਨ

ਧਾਰੀਵਾਲ, 12 ਫ਼ਰਵਰੀ (ਜੇਮਸ ਨਾਹਰ)- ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸੇਵਾ ਮੁਕਤ ਨਗਰ ਕੌਾਸਲ ਮੁਲਾਜ਼ਮਾਂ ਵਲੋਂ ਪਠਾਨਕੋਟ ਤੋਂ ਖੇਮਕਰਨ ਤੱਕ ਪੈਂਦੀਆਂ ਰੀਜਨਾਂ ਦੇ ਪੈਨਸ਼ਨਰਾਂ ਵਲੋਂ ਮਿਉਂਸਪਲ ਪੈਨਸ਼ਨਰ ਫੈੱਡਰੇਸ਼ਨ ...

ਪੂਰੀ ਖ਼ਬਰ »

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ

ਗੁਰਦਾਸਪੁਰ, 12 ਫਰਵਰੀ (ਭਾਗਦੀਪ ਸਿੰਘ ਗੋਰਾਇਆ)- ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਖੱਖ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਨੇ ਕਿਹਾ ਕਿ ...

ਪੂਰੀ ਖ਼ਬਰ »

ਜੰਗਲਾਤ ਵਰਕਰ ਯੂਨੀਅਨ ਨੇ 19 ਦੇ ਰੋਸ ਮੁਜ਼ਾਹਰੇ ਦਾ ਦਿੱਤਾ ਨੋਟਿਸ

ਗੁਰਦਾਸਪੁਰ, 12 ਫਰਵਰੀ (ਭਾਗਦੀਪ ਸਿੰਘ ਗੋਰਾਇਆ)-ਜੰਗਲਾਤ ਵਰਕਰ ਯੂਨੀਅਨ ਗੁਰਦਾਸਪੁਰ ਦੇ ਚੇਅਰਮੈਨ ਰਤਨ ਸਿੰਘ ਹੱਲਾ, ਪ੍ਰਧਾਨ ਰਣਜੀਤ ਸਿੰਘ ਭਾਗੋਵਾਲ ਅਤੇ ਜਨਰਲ ਸਕੱਤਰ ਰਵੀ ਕੁਮਾਰ ਦੀ ਅਗਵਾਈ 'ਚ ਜ਼ਿਲ੍ਹਾ ਜੰਗਲਾਤ ਅਫ਼ਸਰ ਗੁਰਦਾਸਪੁਰ ਨੰੂ 18 ਫਰਵਰੀ ਤੱਕ ਮੰਗਾਂ ...

ਪੂਰੀ ਖ਼ਬਰ »

ਸ੍ਰੀ ਐੱਮ. ਐੱਲ. ਪੁਰੀ ਸਕੂਲ 'ਚ ਇਨਾਮ ਵੰਡ ਸਮਾਗਮ

ਕਲਾਨੌਰ, 12 ਫਰਵਰੀ (ਸਤਵੰਤ ਸਿੰਘ ਕਾਹਲੋਂ)- ਸਥਾਨਕ ਕਸਬੇ ਦੇ ਸ੍ਰੀ ਐੱਮ.ਐੱਲ. ਪੁਰੀ ਚਿਲਡਰਨ ਹਾਈ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿਬੜਿਆ, ਜੋ ਪਿ੍ੰ. ਸੱਤਿਆ ਠਾਕਰ, ਰਾਮ ਸਿੰਘ ਠਾਕੁਰ, ਨਿਰਮਲਾ ਠਾਕੁਰ ਤੇ ਅੰਮਿ੍ਤਾ ਠਾਕਰ ਦੀ ਅਗਵਾਈ 'ਚ ਕਰਵਾਇਆ ...

ਪੂਰੀ ਖ਼ਬਰ »

ਪਰਸ਼ੂਰਾਮ ਯਾਤਰਾ ਦਾ ਗੁਰਦਾਸਪੁਰ ਪਹੁੰਚਣ 'ਤੇ ਸਵਾਗਤ

ਗੁਰਦਾਸਪੁਰ, 12 ਫਰਵਰੀ (ਆਰਿਫ਼)- ਵਿਸ਼ਵ ਬ੍ਰਾਹਮਣ ਮਹਾਂਪ੍ਰੀਸ਼ਦ ਤੇ ਪਰਸ਼ੂਰਾਮ ਅਖਾੜਾ ਵਲੋਂ ਪੀਠਾਧੀਸ਼ਵਰ ਆਚਾਰਿਆ ਰਾਜੇਸ਼ਵਰ ਦੀ ਅਗਵਾਈ ਹੇਠ ਅਖੰਡ ਭਾਰਤ ਪਰਸ਼ੂਰਾਮ ਯਾਤਰਾ ਦਾ ਅੱਜ ਗੁਰਦਾਸਪੁਰ ਪਹੁੰਚਣ 'ਤੇ ਬ੍ਰਾਹਮਣ ਸਭਾ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ...

ਪੂਰੀ ਖ਼ਬਰ »

ਆਰ. ਆਰ. ਬਾਵਾ ਕਾਲਜ 'ਚ 'ਸਿਵਲ ਸਰਵਿਸਿਜ਼ ਦੀ ਤਿਆਰੀ ਕਿਵੇਂ ਕਰੀਏ' ਵਿਸ਼ੇ 'ਤੇ ਸੈਮੀਨਾਰ

ਬਟਾਲਾ, 12 ਫਰਵਰੀ (ਕਾਹਲੋਂ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫਾਰ ਗਰਲਜ਼ ਬਟਾਲਾ ਵਿਖੇ ਪਿ੍ੰ. ਪ੍ਰੋ: ਡਾ. ਨੀਰੂ ਚੱਡਾ ਦੇ ਨਿਰਦੇਸ਼ਾਂ ਅਨੁਸਾਰ ਤੇ ਅੰਗਰੇਜ਼ੀ ਲਿਟਰੇਰੀ ਸੁਸਾਇਟੀ ਦੇ ਕੋਆਰਡੀਨੇਟਰ ਪ੍ਰੋ: ਨੀਤੂ ਸੇਠ ਦੀ ਅਗਵਾਈ ਹੇਠ 'ਸਿਵਲ ਸਰਵਸਿਜ਼ ਦੀ ਤਿਆਰੀ ਕਿਵੇ ...

ਪੂਰੀ ਖ਼ਬਰ »

28 ਨੂੰ ਹੋਣ ਵਾਲੇ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲੇ ਲਈ ਪੰਜਾਬਣਾਂ ਨੂੰ ਖੁੱਲ੍ਹਾ ਸੱਦਾ-ਜੈਕਬ ਤੇਜਾ

ਗੁਰਦਾਸਪੁਰ, 12 ਫਰਵਰੀ (ਆਰਿਫ਼)-ਪੰਜਾਬਣ ਮੁਟਿਆਰਾਂ ਦਾ ਨਿਰੋਲ ਸਾਫ-ਸੁਥਰਾ ਤੇ ਵਿਲੱਖਣ ਵਿਰਾਸਤੀ ਮੁਕਾਬਲਾ ਪੰਜਾਬ ਮੁਟਿਆਰਾ 2020 ਲਈ ਦੇਸ਼ ਵਿਦੇਸ਼ ਦੀਆਂ ਪੰਜਾਬਣਾਂ ਨੰੂ ਖੁੱਲ੍ਹਾ ਸੱਦਾ ਹੈ | ਜਾਣਕਾਰੀ ਦਿੰਦੇ ਹੋਏ ਮੇਲੇ ਦੇ ਮੁੱਖ ਪ੍ਰਬੰਧਕ ਤੇ ਭੰਗੜਾ ਕੋਚ ...

ਪੂਰੀ ਖ਼ਬਰ »

ਅਕਾਲੀ ਦਲ ਦੀਆਂ ਰੈਲੀਆਂ ਕੈਪਟਨ ਸਰਕਾਰ ਨੂੰ ਝਟਕਾ ਦੇਣਗੀਆਂ-ਕਾਹਲੋਂ

ਫਤਹਿਗੜ੍ਹ ਚੂੜੀਆਂ, 12 ਫਰਵਰੀ (ਧਰਮਿੰਦਰ ਸਿੰਘ ਬਾਠ)-ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਦੀਆਂ ਕੀਤੀਆਂ ਜਾ ਰਹੀਆਂ ਰੈਲੀਆਂ ਕਾਂਗਰਸ ਦੀ ਕੈਪਟਨ ਸਰਕਾਰ ਨੂੰ ਝਟਕਾ ਦੇਣਗੀਆਂ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ...

ਪੂਰੀ ਖ਼ਬਰ »

ਐੱਸ. ਐੱਲ. ਬਾਵਾ ਕਾਲਜ ਬਟਾਲਾ 'ਚ ਭਾਸ਼ਨ ਪ੍ਰਤੀਯੋਗਤਾ ਕਰਵਾਈ

ਬਟਾਲਾ, 12 ਫਰਵਰੀ (ਕਾਹਲੋਂ)- ਸਥਾਨਕ ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਦੇ ਪਿ੍ੰ. ਡਾ. ਵਰਿੰਦਰ ਭਾਟੀਆ ਦੀ ਅਗਵਾਈ 'ਚ ਕਾਲਜ ਦੀ ਮੁਨਸ਼ੀ ਪੇ੍ਰਮ ਚੰਦ ਹਿੰਦੀ ਸਾਹਿਤ ਸਭਾ ਸੁਸਾਇਟੀ ਦੁਆਰਾ ਹਿੰਦੀ ਵਿਭਾਗ ਦੇ ਮੁਖੀ ਪ੍ਰੋ: ਡਾ. ਸਰੋਜ ਬਾਲਾ ਦੀ ਦੇਖਰੇਖ 'ਚ ...

ਪੂਰੀ ਖ਼ਬਰ »

ਸ਼ੂਗਰ ਮਿੱਲ ਦੇ ਸਾਹਮਣੇ ਸੁਸਾਇਟੀ ਦਾ ਧਰਨਾ ਤੀਜੇ ਦਿਨ ਵੀ ਜਾਰੀ

ਦੀਨਾਨਗਰ 12 ਫਰਵਰੀ (ਸੰਧੂ, ਸੋਢੀ, ਸ਼ਰਮਾ)- ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਵਲੋਂ ਕਿਸਾਨਾਂ ਦੇ ਗੰਨੇ ਦੀ ਫ਼ਸਲ ਦੀ ਅਦਾਇਗੀ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਗਿਆ ਰੋਸ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ | ਲੋਕ ਭਲਾਈ ...

ਪੂਰੀ ਖ਼ਬਰ »

ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਜਥੇਬੰਦਕ ਇਜਲਾਸ ਕੱਲ੍ਹ

ਡੇਹਰੀਵਾਲ ਦਰੋਗਾ, 12 ਫਰਵਰੀ (ਹਰਦੀਪ ਸਿੰਘ)-ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਜਥੇਬੰਦਕ ਇਜਲਾਸ 14 ਫਰਵਰੀ ਨੂੰ ਪਿੰਡ ਠੱਕਰ ਸੰਧੂ ਵਿਖੇ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਔਲਖ, ਜ਼ਿਲ੍ਹਾ ਸਕੱਤਰ ਬਲਵਿੰਦਰ ...

ਪੂਰੀ ਖ਼ਬਰ »

ਪੰਜਾਬ ਦੇ ਲੋਕ ਕਾਂਗਰਸ ਸਰਕਾਰ ਤੋਂ ਬੇਹੱਦ ਦੁਖੀ-ਮੰਗਲ ਸਿੰਘ

ਬਟਾਲਾ, 12 ਫਰਵਰੀ (ਕਾਹਲੋਂ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸੀਨਾੀਅਰ ਅਕਾਲੀ ਆਗੂ ਮੰਗਲ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਸਰਕਾਰ ਹਰ ਫਰੰਟ 'ਤੇ ਫ਼ੇਲ ਹੋ ਚੁੱਕੀ ਹੈ | ਪੰਜਾਬ ਵਿਚ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਰਹਿ ਗਈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਸਰਕਾਰ ਤੋਂ ਬੇਹੱਦ ਦੁਖੀ ਹਨ | ਸਰਕਾਰੇ-ਦਰਬਾਰੇ ਕਿਸੇ ਨੂੰ ਕੋਈ ਇਨਸਾਫ਼ ਨਹੀਂ ਮਿਲ ਰਿਹਾ | ਸ਼ੋ੍ਰਮਣੀ ਅਕਾਲੀ ਦਲ ਵਲੋਂ ਕਾਂਗਰਸ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਿਖ਼ਲਾਫ਼ ਪੰਜਾਬ ਵਿਚ ਜ਼ਿਲ੍ਹਾ ਪੱਧਰ 'ਤੇ ਰੋਸ ਰੈਲੀਆਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਕੀਤੀਆਂ ਜਾ ਰਹੀਆਂ ਹਨ, ਜਿਸ ਸਬੰਧੀ ਪਾਰਟੀ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ | ਉਨ੍ਹਾਂ ਕਿਹਾ ਕਿ ਆਪਣੀ ਤਿੰਨ ਸਾਲ ਦੀ ਸੱਤਾ ਦੌਰਾਨ ਪੰਜਾਬ ਦੀ ਕਾਂਗਰਸ ਸਰਕਾਰ ਨੇ ਸੋਨੇ ਦੀ ਚਿੜੀ ਨਾਲ ਜਾਣੇ ਜਾਂਦੇ ਸੂਬੇ ਨੂੰ ਆਰਥਿਕ ਮੰਦਹਾਲੀ ਦੇ ਦੌਰ 'ਚ ਪਹੰੁਚਾ ਦਿੱਤਾ | ਸ਼ੋ੍ਰਮਣੀ ਅਕਾਲੀ ਦਲ ਵਲੋਂ ਗਰੀਬ ਪਰਿਵਾਰਾਂ ਦੀ ਲਈ ਸ਼ੁਰੂ ਕੀਤੀਆਂ ਲੋਕ ਭਲਾਈ ਯੋਜਨਾਵਾਂ ਖਾਲੀ ਖ਼ਜ਼ਾਨੇ ਦਾ ਬਹਾਨਾ ਬਣਾ ਕੇ ਬੰਦ ਕਰ ਦਿੱਤੀਆਂ, ਜਿਸ ਕਰ ਕੇ ਅੱਜ ਹਰ ਵਰਗ ਕਾਂਗਰਸ ਸਰਕਾਰ ਤੋਂ ਦੁਖੀ ਹੈ |

ਖ਼ਬਰ ਸ਼ੇਅਰ ਕਰੋ

 

ਪੁਲਿਸ ਨਾਕੇ ਕੋਲੋਂ ਔਰਤ ਦਾ ਪਰਸ ਖੋਹ ਕੇ ਲੁਟੇਰਾ ਫ਼ਰਾਰ

ਬਟਾਲਾ, 12 ਫਰਵਰੀ (ਹਰਦੇਵ ਸਿੰਘ ਸੰਧੂ)- ਪਿੰਡ ਤੋਂ ਦਵਾਈ ਲੈਣ ਆਈਆਂ ਨੂੰ ਹ-ਸੱਸ ਦਾ ਅੱਜ ਦਿਨ-ਦਿਹਾੜੇ ਪੁਲਿਸ ਨਾਕੇ ਕੋਲੋਂ ਲੁਟੇਰੇ ਵਲੋਂ ਪਰਸ ਖੋਹ ਕੇ ਫ਼ਰਾਰ ਹੋਣ ਦੀ ਖ਼ਬਰ ਹੈ | ਇਸ ਬਾਰੇ ਪੀੜਤ ਔਰਤ ਸੁਖਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਪਿੰਡ ਖੋਖਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX