ਤਾਜਾ ਖ਼ਬਰਾਂ


ਨੈਗੇਟਿਵ ਰਿਪੋਰਟ ਮਗਰੋਂ ਟਰੂਡੋ ਨੇ ਹੋਟਲ ਛੱਡਿਆ
. . .  1 day ago
ਟਰਾਂਟੋ, 17 ਜੂਨ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੀਤੇ ਦਿਨ ਤੋਂ ਯੂਰਪ ਫੇਰੀ ਮਗਰੋਂ ਰਾਜਧਾਨੀ ਓਟਾਵਾ ਵਿਚ ਹੋਟਲ ਵਿਚ ਇਕਾਂਤਵਾਸ ਕਰ ਰਹੇ ਸਨ। ਬੀਤੇ ਕੱਲ੍ਹ ਉਨ੍ਹਾਂ ਦੀ ਕੋਰੋਨਾ ਵਾਇਰਸ ਦੇ ਟੈਸਟ ਦੀ ...
ਭਲਕੇ ਤੋਂ ਖੁੱਲ੍ਹੇਗਾ ਵਿਰਾਸਤ-ਏ- ਖ਼ਾਲਸਾ
. . .  1 day ago
ਸ੍ਰੀ ਅਨੰਦਪੁਰ ਸਾਹਿਬ ,17 ਜੂਨ (ਜੇ. ਐੱਸ. ਨਿੱਕੂਵਾਲ)-ਵਿਸ਼ਵ ਪ੍ਰਸਿੱਧ ਅਜਾਇਬ ਘਰ ਅਤੇ ਅਜੂਬੇ ਦੇ ਨਾਮ ਨਾਲ ਮਸ਼ਹੂਰ ਵਿਰਾਸਤ-ਏ- ਖ਼ਾਲਸਾ 18 ਜੂਨ ਤੋਂ ਮੁੜ ਆਮ ਲੋਕਾਂ ਲਈ ਖੋਲ ਦਿੱਤਾ ਜਾਵੇਗਾ...
ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ : ਨੈਸ਼ਨਲ ਐਸ.ਸੀ. ਕਮੀਸ਼ਨ ਨੇ ਚੀਫ ਸੈਕਟਰੀ ਨੂੰ ਦੁਬਾਰਾ 29 ਜੂਨ ਨੂੰ ਦਿੱਲੀ ਕੀਤਾ ਤਲਬ
. . .  1 day ago
ਚੰਡੀਗੜ੍ਹ ,17 ਜੂਨ [ ਅਜੀਤ ਬਿਉਰੋ] -ਪੰਜਾਬ ਭਰ ਦੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੇ ਤਹਿਤ ਪੇਸ਼ ਆ ਰਹੀ ਮੁਸ਼ਕਲਾਂ ਦੇ ਸਬੰਧ ਵਿਚ ਰਾਸ਼ਟਰੀ ਅਨੁਸੂਚਿਤ ਜਾਤੀ ਕਮੀਸ਼ਨ ਦੁਆਰਾ ...
ਮੋਗਾ ਵਿਚ ਫੂਡ ਬ੍ਰਾਂਚ ਚੰਡੀਗੜ੍ਹ ਦੀ ਟੀਮ ਵਲੋਂ ਛਾਪੇਮਾਰੀ
. . .  1 day ago
ਮੋਗਾ ,17 ਜੂਨ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਜ਼ਿਲ੍ਹੇ ਵਿਚ ਸਿਹਤ ਵਿਭਾਗ ਫੂਡ ਬ੍ਰਾਂਚ ਚੰਡੀਗੜ੍ਹ ਦੀ ਟੀਮ ਵਲੋਂ ਅਸਿਸਟੈਂਟ ਕਮਿਸ਼ਨਰ ਫੂਡ ਅੰਮ੍ਰਿਤ ਪਾਲ ਸਿੰਘ ਅਤੇ ਅਮਿਤ ਜੋਸ਼ੀ ਦੀ ਅਗਵਾਈ ਵਿਚ ਮੋਗਾ ਦੇ ਵੱਖ-ਵੱਖ ਖੇਤਰਾਂ ...
ਨਿਰਮਲ ਕੁਟੀਆ 'ਤੇ 'ਸੋਨੇ ਦਾ ਕਲਸ' ਲਗਾਉਣ ਦੀ ਥਾਂ 'ਸੰਤ ਸੀਚੇਵਾਲ' ਨੇ ਐਂਬੂਲੈਂਸ ਕੀਤੀ ਲੋਕ ਅਰਪਣ
. . .  1 day ago
ਲੋਹੀਆਂ ਖ਼ਾਸ, 17 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੇਂਡੂ ਇਲਾਕੇ ਦੇ ਲੋਕਾਂ ਨੂੰ ਦੂਰ ਦੁਰਾਡੇ ਦੇ ਹਸਪਤਾਲਾਂ ਵਿਚ ਜਾਣ ਲਈ ਆ ਰਹੀ ਸਮੱਸਿਆ ਦੇ ਮੱਦੇਨਜ਼ਰ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ...
ਡਾਕਟਰਾਂ ਦੀ ਰੱਖਿਆ ਲਈ ਕੇਂਦਰੀ ਕਾਨੂੰਨ ਦੀ ਮੰਗ, ਕੱਲ ਦੇਸ਼ ਵਿਆਪੀ ਰੋਸ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ , 17 ਜੂਨ - ਆਈ.ਐਮ.ਏ. ਨੇ ਹਿੰਸਾ ਖਿਲਾਫ ਡਾਕਟਰਾਂ ਦੀ ਰੱਖਿਆ ਲਈ ਕੇਂਦਰੀ ਕਾਨੂੰਨ ਦੀ ਮੰਗ ਨੂੰ ਲੈ ਕੇ ਕੱਲ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ਕਰਨ...
ਅੰਮ੍ਰਿਤਸਰ ਵਿਚ 46 ਕੋਰੋਨਾ ਵਾਇਰਸ ਦੇ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ,17 ਜੂਨ (ਰੇਸ਼ਮ ਸਿੰਘ) - ਅੰਮ੍ਰਿਤਸਰ ਦੇ ਵਿਚ 46 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਇਸਦੇ ਨਾਲ ਹੀ 46347 ਕੁਲ ਮਾਮਲੇ ਹੋ...
ਉੱਤਰਾਖੰਡ 'ਚ ਦੋ ਸਿੱਖ ਨੌਜਵਾਨਾਂ ਨੂੰ ਮਾਰਨ ਦੀ ਸਖ਼ਤ ਨਿੰਦਾ ਕਰਦਿਆਂ ਬੀਬੀ ਜਗੀਰ ਕੌਰ ਵਲੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ
. . .  1 day ago
ਅੰਮ੍ਰਿਤਸਰ, 17 ਜੂਨ (ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਉੱਤਰਾਖੰਡ ਦੇ ਕਸਬਾ ਰੁਦਰਪੁਰ ਦੇ ਨਜ਼ਦੀਕੀ ਪਿੰਡ ਪ੍ਰੀਤ ਨਗਰ ਦੇ...
ਮੋਗਾ ਜ਼ਿਲ੍ਹੇ ਵਿਚ ਆਏ 23 ਨਵੇਂ ਮਾਮਲੇ, ਮੌਤਾਂ ਦਾ ਅੰਕੜਾ 221
. . .  1 day ago
ਮੋਗਾ,17 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦੇ 23 ਹੋਰ ਮਾਮਲੇ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 8479 ਹੋਣ ਦੇ ਨਾਲ ...
ਕੱਚੇ ਅਧਿਆਪਕ ਯੂਨੀਅਨ ਦੀ ਸਿੱਖਿਆ ਸਕੱਤਰ ਨਾਲ ਚੱਲ ਰਹੀ ਮੀਟਿੰਗ ਹੋਈ ਸਮਾਪਤ
. . .  1 day ago
ਐੱਸ. ਏ .ਐੱਸ. ਨਗਰ, 17 ਜੂਨ (ਤਰਵਿੰਦਰ ਸਿੰਘ ਬੈਨੀਪਾਲ ) - ਕੱਚੇ ਅਧਿਆਪਕ ਯੂਨੀਅਨ ਦੀ ਸਕੱਤਰ ਸਕੂਲ ਸਿੱਖਿਆ ਨਾਲ ਚੰਡੀਗੜ੍ਹ ਵਿਖੇ ਚੱਲ ਰਹੀ ਮੀਟਿੰਗ ਸਮਾਪਤ ਹੋ ਗਈ ...
ਦਫ਼ਤਰੀ ਕਰਮਚਾਰੀਆਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ
. . .  1 day ago
ਤਪਾ ਮੰਡੀ,17 ਜੂਨ (ਪ੍ਰਵੀਨ ਗਰਗ) - ਦਫ਼ਤਰੀ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤਹਿਸੀਲ ਕੰਪਲੈਕਸ ਤਪਾ ਵਿਖੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ...
ਹਲਕਾ ਭਦੌੜ ਤੋਂ ਹੀ ਕਾਂਗਰਸ ਦੀ ਟਿਕਟ 'ਤੇ ਚੋਣ ਲੜਾਂਗਾ - ਪਿਰਮਲ ਸਿੰਘ ਖ਼ਾਲਸਾ
. . .  1 day ago
ਤਪਾ ਮੰਡੀ, 17 ਜੂਨ (ਵਿਜੇ ਸ਼ਰਮਾ) - ਰਾਹੁਲ ਗਾਂਧੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਸੁਖਪਾਲ ਖਹਿਰਾ ਅਤੇ ਪਿਰਮਲ ਸਿੰਘ ਖ਼ਾਲਸਾ ਨੇ ਮੁਲਾਕਾਤ ...
ਸਹਿਜੜਾ ਨੇੜੇ 52 ਕਿੱਲੋ ਭੁੱਕੀ ਸਮੇਤ ਦੋ ਕਾਬੂ
. . .  1 day ago
ਮਹਿਲ ਕਲਾਂ,17 ਜੂਨ (ਅਵਤਾਰ ਸਿੰਘ ਅਣਖੀ) - ਪੁਲਿਸ ਥਾਣਾ ਮਹਿਲ ਕਲਾਂ ਦੇ ਮੁਖੀ ਅਮਰੀਕ ਸਿੰਘ ਦੀ ਅਗਵਾਈ ਹੇਠ ਮੁਖ ਮਾਰਗ ਉੱਪਰ ਪਿੰਡ ...
ਕੱਚੇ ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਸਮਾਪਤ ,ਮੰਗਾਂ ਸਬੰਧੀ ਨਹੀਂ ਨਿਕਲਿਆ ਕੋਈ ਹੱਲ
. . .  1 day ago
ਐੱਸ.ਏ.ਐੱਸ.ਨਗਰ, 17 ਜੂਨ (ਤਰਵਿੰਦਰ ਸਿੰਘ ਬੈਨੀਪਾਲ ) - ਕੱਚੇ ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਚੰਡੀਗੜ੍ਹ ਪੰਜਾਬ ਭਵਨ ਵਿਖੇ ਚੱਲ ਰਹੀ ਪੈਨਲ ਮੀਟਿੰਗ ਸਮਾਪਤ ਹੋ...
ਸੀ.ਬੀ.ਐਸ.ਈ.10 ਵੀਂ ਜਮਾਤ ਦੇ ਨਤੀਜੇ 20 ਜੁਲਾਈ ਤੱਕ ਕੀਤੇ ਜਾਣਗੇ ਘੋਸ਼ਿਤ
. . .  1 day ago
ਨਵੀਂ ਦਿੱਲੀ, 17 ਜੂਨ - ਅਸੀਂ ਬਿਨੈਕਾਰਾਂ ਦੀ ਸਹੀ ਗਿਣਤੀ ਜਾਣਨ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕਰਾਂਗੇ | ਸੀ.ਬੀ.ਐੱਸ.ਈ 10 ਵੀਂ ਜਮਾਤ ਦੇ ਨਤੀਜੇ 20...
ਸ਼੍ਰੋਮਣੀ ਕਮੇਟੀ ਵਲੋਂ ਧਾਰਮਿਕ ਪ੍ਰੀਖਿਆ ਦੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਰਾਸ਼ੀ ਵੰਡਣ ਲਈ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ
. . .  1 day ago
ਅੰਮ੍ਰਿਤਸਰ, 17 ਜੂਨ - (ਜਸਵੰਤ ਸਿੰਘ ਜੱਸ ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਦੇਸ਼ ਭਰ ਦੇ ਸਕੂਲਾਂ/ਕਾਲਜਾਂ ਵਿਚ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੀ ...
ਰਾਹੁਲ ਗਾਂਧੀ ਨੂੰ ਮਿਲੇ ਸੁਖਪਾਲ ਖਹਿਰਾ,ਪਿਰਮਲ ਸਿੰਘ ਖਾਲਸਾ ਤੇ ਜਗਦੇਵ ਸਿੰਘ
. . .  1 day ago
ਨਵੀਂ ਦਿੱਲੀ,17 ਜੂਨ - ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਮਿਲੇ ...
ਹਾਈਕੋਰਟ ਵਲੋਂ ਜੈਪਾਲ ਭੁੱਲਰ ਦੇ ਦੁਬਾਰਾ ਪੋਸਟ ਮਾਰਟਮ ਦੀ ਮੰਗ ਰੱਦ ਹੋਣ ਤੋਂ ਬਾਅਦ ਪਰਿਵਾਰ ਜਾਵੇਗਾ ਸੁਪਰੀਮ ਕੋਰਟ
. . .  1 day ago
ਫਿਰੋਜ਼ਪੁਰ,17 ਜੂਨ (ਗੁਰਿੰਦਰ ਸਿੰਘ) ਕੋਲਕਾਤਾ ਵਿਚ ਹੋਏ ਪੁਲਿਸ ਮੁਕਾਬਲੇ ਦੌਰਾਨ ਮਾਰੇ ...
ਕੱਚੇ ਅਧਿਆਪਕਾਂ ਨੂੰ ਪੱਕੇ ਨਾ ਕਰਨ ਖ਼ਿਲਾਫ਼ ਡੀ. ਟੀ. ਐੱਫ. ਨੇ ਹਮਾਇਤ ਵਜੋਂ ਸਰਕਾਰ ਦੀ ਸਾੜੀ ਅਰਥੀ
. . .  1 day ago
ਬਠਿੰਡਾ, 17 ਜੂਨ (ਅਮ੍ਰਿਤਪਾਲ ਸਿੰਘ ਵਲਾਣ) - ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ, ਜ਼ਿਲ੍ਹਾ ਇਕਾਈ ਬਠਿੰਡਾ ਵਲੋਂ ਈ.ਜੀ.ਐੱਸ. /ਐੱਸ.ਟੀ.ਆਰ. /ਸਿੱਖਿਆ ਪ੍ਰੋਵਾਈਡਰ /ਏ.ਆਈ.ਈ.ਵਲੰਟੀਅਰ ਅਧਿਆਪਕਾਂ ...
ਸ਼ਿਵ ਸੈਨਾ ਨੇਤਾ ਅਤੇ ਮੁੰਬਈ ਪੁਲਿਸ ਦੇ ਸਾਬਕਾ ਐਨਕਾਊਂਟਰ ਸਪੈਸ਼ਲਿਸਟ ਪ੍ਰਦੀਪ ਸ਼ਰਮਾ ਗ੍ਰਿਫ਼ਤਾਰ
. . .  1 day ago
ਮੁੰਬਈ,17 ਜੂਨ - ਐਨ.ਆਈ.ਏ. ਨੇ ਸ਼ਿਵ ਸੈਨਾ ਨੇਤਾ ਅਤੇ ਮੁੰਬਈ ਪੁਲਿਸ ਦੇ ਸਾਬਕਾ ਐਨਕਾਊਂਟਰ ਸਪੈਸ਼ਲਿਸਟ (ਮੁਕਾਬਲੇ ਦੇ ਮਾਹਿਰ) ਪ੍ਰਦੀਪ ਸ਼ਰਮਾ ਨੂੰ ਗ੍ਰਿਫ਼ਤਾਰ ...
ਪੈਟਰੋਲ, ਡੀਜ਼ਲ, ਦਾਲਾਂ ਦੀਆਂ ਕੀਮਤਾਂ ਦੇ 'ਚ ਕੀਤੇ ਵਾਧੇ ਨੂੰ ਲੈ ਕੇ ਆਪ ਵਲੋਂ ਰੋਸ ਰੈਲੀਆਂ
. . .  1 day ago
ਚੋਗਾਵਾਂ, 17 ਜੂਨ (ਗੁਰਬਿੰਦਰ ਸਿੰਘ ਬਾਗੀ) - ਜ਼ਿਲ੍ਹਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਆਪ ਦੇ ਸੀਨੀਅਰ ਆਗੂ ਜੈਦੀਪ ਸਿੰਘ ਸੰਧੂ, ਸੂਬਾ ਸਿੰਘ ਮੋੜੇ ਕਲਾ ਦੀ ...
ਤਿੰਨ ਖੇਤੀ ਕਾਨੂੰਨਾਂ ਵਿਚ ਕੋਈ ਨੁਕਸਾਨ ਨਹੀਂ - ਮਨੋਹਰ ਲਾਲ ਖੱਟਰ
. . .  1 day ago
ਨਵੀਂ ਦਿੱਲੀ,17 ਜੂਨ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਤਿੰਨ ਖੇਤੀ ਕਾਨੂੰਨਾਂ ਵਿਚ ਕੋਈ ਨੁਕਸਾਨ ...
ਲਾਲ ਕਿਲ੍ਹੇ 'ਤੇ ਹੋਈ ਹਿੰਸਾ ਨਾਲ ਜੁੜੇ ਕੇਸ ਦੇ ਸਬੰਧ ਵਿਚ ਦਾਇਰ ਚਾਰਜਸ਼ੀਟ 'ਤੇ ਸੁਣਵਾਈ 19 ਜੂਨ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ,17 ਜੂਨ - ਗਣਤੰਤਰ ਦਿਵਸ ਵਾਲੇ ਦਿਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਨਾਲ ਜੁੜੇ ਇਕ ਮਾਮਲੇ ਦੇ ਵਿਚ ਦਿੱਲੀ ਪੁਲਿਸ ਨੇ ਦੀਪ ਸਿੱਧੂ ਅਤੇ ਹੋਰਾਂ ਖ਼ਿਲਾਫ਼ ਤਾਜ਼ਾ ਦੋਸ਼ ਪੱਤਰ ਦਾਖਲ ਕੀਤਾ ਹੈ...
ਬ੍ਰਹਮਪੁਰਾ ਅਤੇ ਢੀਂਡਸਾ ਨੇ ਸਾਥੀਆ ਸਮੇਤ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਪੰਥ ਅਤੇ ਪੰਜਾਬ ਦੇ ਭਲੇ ਲਈ ਅਰਦਾਸ ਕੀਤੀ
. . .  1 day ago
ਸ੍ਰੀ ਅਨੰਦਪੁਰ ਸਾਹਿਬ,17 ਜੂਨ (ਨਿੱਕੂਵਾਲ, ਕਰਨੈਲ ਸਿੰਘ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਕਾਲੀ ਟਕਸਾਲੀ ਡੈਮੋਕ੍ਰੇਟਿਕ ਦਰਮਿਆਨ ਪੰਥਕ ਏਕਤਾ ਹੋ ਜਾਣ ਸਬੰਧੀ ਸ਼ੁਕਰਾਨਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ...
ਤੀਸਰੇ ਦਿਨ ਵੀ ਆਪ ਦੇ ਆਗੂਆਂ ਦੀ ਜ਼ਿਲ੍ਹਾ ਹੈੱਡਕੁਆਟਰ ਅੱਗੇ ਭੁੱਖ ਹੜਤਾਲ ਜਾਰੀ
. . .  1 day ago
ਫ਼ਿਰੋਜ਼ਪੁਰ, 17 ਜੂਨ (ਕੁਲਬੀਰ ਸਿੰਘ ਸੋਢੀ) - ਪੰਜਾਬ ਪੱਧਰ 'ਤੇ ਆਪ ਵਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡੀ.ਸੀ. ਦਫ਼ਤਰ ਦੇ ਬਾਹਰ ਤੀਸਰੇ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 1 ਫੱਗਣ ਸੰਮਤ 551

ਸੰਪਾਦਕੀ

ਦਿੱਲੀ ਚੋਣਾਂ ਤੋਂ ਬਾਅਦ

ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਤੋਂ ਜਿਥੇ ਆਮ ਆਦਮੀ ਪਾਰਟੀ ਵੱਡੇ ਉਤਸ਼ਾਹ ਵਿਚ ਦਿਖਾਈ ਦੇ ਰਹੀ ਹੈ, ਉਥੇ ਇਨ੍ਹਾਂ ਨੇ ਭਾਜਪਾ ਨੂੰ ਗੰਭੀਰ ਮੰਥਨ ਲਈ ਮਜਬੂਰ ਕਰ ਦਿੱਤਾ ਹੈ। ਚਾਹੇ 70 ਵਿਚੋਂ ਇਸ ਪਾਰਟੀ ਨੂੰ 8 ਸੀਟਾਂ ਹੀ ਮਿਲੀਆਂ ਹਨ ਅਤੇ ਇਹ ਇਸ ਗੱਲ ਦਾ ਧਰਵਾਸ ਵੀ ...

ਪੂਰੀ ਖ਼ਬਰ »

ਦਿੱਲੀ ਵਿਚ ਆਮ ਆਦਮੀ ਪਾਰਟੀ ਨੂੰ ਸਫ਼ਲਤਾ ਕਿਉਂ ਮਿਲੀ ?

ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਇਕ ਵਾਰ ਫਿਰ ਜੇਤੂ ਰਹੀ ਹੈ। ਇਹ ਉਸ ਦੀ ਕੋਈ ਸਾਧਾਰਨ ਜਿੱਤ ਨਹੀਂ ਹੈ। ਇਹ ਜਿੱਤ 2015 ਵਾਲੀ ਜਿੱਤ ਤੋਂ ਵੀ ਵੱਡੀ ਹੈ ਕਿਉਂਕਿ ਉਨ੍ਹਾਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਏਨਾ ਜ਼ੋਰ ਨਹੀਂ ਲਾਇਆ ਸੀ, ਜਿੰਨਾ ਇਸ ਵਾਰ ...

ਪੂਰੀ ਖ਼ਬਰ »

ਜਨਮ ਦਿਨ 'ਤੇ ਵਿਸ਼ੇਸ਼

'71 ਦੀ ਜੰਗ ਦਾ ਨਾਇਕ ਜਨਰਲ ਜਗਜੀਤ ਸਿੰਘ ਅਰੋੜਾ

ਜਦੋਂ ਵੀ ਦੁਨੀਆ ਦੇ ਇਤਿਹਾਸ 'ਚ ਬੰਗਲਾਦੇਸ਼ ਦੀ ਆਜ਼ਾਦੀ ਦੀ ਗੱਲ ਹੋਵੇਗੀ ਤਾਂ ਇਸ ਦੀ ਆਜ਼ਾਦੀ 'ਚ ਅਹਿਮ ਹਿੱਸਾ ਪਾਉਣ ਵਾਲੇ ਜਨਰਲ ਜਗਜੀਤ ਸਿੰਘ ਅਰੋੜਾ ਦਾ ਨਾਂਅ ਸ਼ਿੱਦਤ ਨਾਲ ਲਿਆ ਜਾਵੇਗਾ। ਭਾਰਤ ਦੇ ਇਸ ਪ੍ਰਸਿੱਧ ਜਰਨੈਲ ਅਤੇ ਬੰਗਲਾਦੇਸ਼ ਦੀ ਸਥਾਪਨਾ ਵਿਚ ਮੁੱਖ ...

ਪੂਰੀ ਖ਼ਬਰ »

'ਹਮ ਦੇਖੇਂਗੇ' ਨਜ਼ਮ ਨਾਲ ਫਿਰ ਚਰਚਾ ਵਿਚ ਹਨ ਫੈਜ਼!

ਅੱਜ ਉਰਦੂ ਦੇ ਪ੍ਰਸਿੱਧ ਸ਼ਾਇਰ ਫੈਜ਼ ਅਹਿਮਦ ਫੈਜ਼ ਦਾ 109ਵਾਂ ਜਨਮ ਦਿਨ ਹੈ। ਏਨੇ ਸਮੇਂ ਬਾਅਦ ਵੀ ਉਹ ਭਾਰਤ, ਪਾਕਿਸਤਾਨ ਤੇ ਪੂਰੇ ਦੱਖਣੀ ਏਸ਼ੀਆ ਵਿਚ ਚਰਚਾ ਦਾ ਕੇਂਦਰ ਬਣੇ ਹੋਏ ਹਨ। ਕਰੀਬ 40 ਸਾਲ ਪਹਿਲਾਂ ਤਰੱਕੀ ਪਸੰਦ ਤਹਿਰੀਕ ਦੇ ਅਲੰਬਰਦਾਰ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਨੇ ਇਕ ਨਜ਼ਮ ਲਿਖੀ ਸੀ ਜਿਸ ਦਾ ਅਨੁਵਾਨ ਸੀ 'ਹਮ ਦੇਖੇਂਗੇ'। ਇਸ ਨਜ਼ਮ ਵਿਚ ਫ਼ੈਜ਼ ਨੇ ਆਪਣੇ ਸਮੇਂ ਦੇ ਤਾਨਾਸ਼ਾਹਾਂ ਨੂੰ ਵੰਗਾਰਦਿਆਂ ਅਵਾਮ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਸੀ। ਅੱਜ 40 ਵਰ੍ਹਿਆਂ ਬਾਅਦ ਵੀ ਉਸ ਨਜ਼ਮ ਦਾ ਜਾਦੂ ਬਰਕਰਾਰ ਹੈ ਤੇ ਇਹੋ ਵਜ੍ਹਾ ਹੈ ਕਿ ਉਕਤ ਨਜ਼ਮ ਅੱਜ ਹਿੰਦੁਸਤਾਨ ਦੇ ਬੱਚੇ-ਬੱਚੇ ਦੀ ਜ਼ਬਾਨ 'ਤੇ ਹੈ। ਪਿਛਲੇ ਦਿਨੀਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸੰਘਰਸ਼ ਕਰਨ ਵਾਲੇ ਵਿਦਿਆਰਥੀਆਂ ਵਲੋਂ ਅਨੇਕਾਂ ਥਾਵਾਂ 'ਤੇ ਇਸ ਨੂੰ ਗਾਇਆ ਗਿਆ ਅਤੇ ਦੂਜੇ ਪਾਸੇ ਕੁਝ ਸੱਤਾ ਪੱਖੀਆਂ ਵਲੋਂ ਇਸ ਨਜ਼ਮ ਨੂੰ ਹਿੰਦੂਆਂ ਵਿਰੋਧੀ ਵੀ ਐਲਾਨਿਆ ਗਿਆ।
ਇਹ ਗੱਲ ਸਾਰਾ ਪੜ੍ਹਿਆ-ਲਿਖਿਆ ਵਰਗ ਭਲੀਭਾਂਤ ਜਾਣਦਾ ਹੈ ਕਿ ਫੈਜ਼ ਇਕ ਘੋਸ਼ਿਤ ਖੱਬੇ ਪੱਖੀ ਸਨ। ਉਨ੍ਹਾਂ ਆਪਣੀ ਉਕਤ ਕਵਿਤਾ 'ਹਮ ਦੇਖੇਂਗੇ', 1979 'ਚ ਲਿਖੀ ਸੀ। ਜ਼ਿਕਰਯੋਗ ਹੈ ਕਿ ਉਨ੍ਹਾਂ ਉਕਤ ਨਜ਼ਮ ਤਤਕਾਲੀ ਪਾਕਿਸਤਾਨ ਦੇ ਤਾਨਾਸ਼ਾਹ ਜਨਰਲ ਜ਼ਿਆ-ਉਲ-ਹੱਕ ਦੇ ਖਿਲਾਫ਼ ਲਿਖੀ ਸੀ। ਜਦੋਂ 1984 'ਚ ਫੈਜ਼ ਦੀ ਮੌਤ ਹੋ ਗਈ ਅਤੇ 1985 ਵਿਚ ਜਨਰਲ ਜ਼ਿਆ-ਉਲ-ਹੱਕ ਦੁਆਰਾ ਦੇਸ਼ ਵਿਚ ਮਾਰਸ਼ਲ ਲਾਅ ਲਗਾ ਕੇ ਲੋਕਾਂ ਦੇ ਅਧਿਕਾਰਾਂ 'ਤੇ ਰੋਕਾਂ ਲਾ ਦਿੱਤੀਆਂ ਗਈਆਂ। ਕਹਿੰਦੇ ਹਨ ਕਿ ਉਸ ਵਕਤ ਕਾਲੇ ਰੰਗ ਦੇ ਕੱਪੜੇ ਪਹਿਨਣ 'ਤੇ (ਕਿਉਂਕਿ ਕਾਲੇ ਰੰਗ ਨੂੰ ਪ੍ਰੋਟੈਸਟ ਦਾ ਪ੍ਰਤੀਕ ਮੰਨਿਆ ਜਾਂਦਾ ਹੈ) ਦੇਸ਼ ਵਿਚ ਇਕ ਤਰ੍ਹਾਂ ਨਾਲ ਪਾਬੰਦੀ ਆਇਦ ਕਰ ਦਿੱਤੀ ਗਈ ਸੀ। ਅਜਿਹੇ ਸਮੇਂ ਵਿਚ 1986 'ਚ ਲਾਹੌਰ ਦੇ ਅਲ-ਹਮਰਾ ਆਰਟਸ ਕੌਂਸਲ ਦੇ ਆਡੀਟੋਰੀਅਮ 'ਚ ਗ਼ਜ਼ਲ ਗਾਇਕਾ ਇਕਬਾਲ ਬਾਨੋ (1935-2009) ਨੇ ਉਕਤ ਤਾਨਾਸ਼ਾਹ ਦੇ ਵਿਰੋਧ ਵਿਚ ਕਾਲੇ ਰੰਗ ਦੀ ਸਾੜੀ ਪਾ ਕੇ ਉਕਤ ਨਜ਼ਮ ਨੂੰ ਜਦੋਂ ਸਟੇਜ 'ਤੇ ਆ ਕੇ ਗਾਇਆ ਤਾਂ ਪੂਰੇ ਆਡੀਟੋਰੀਅਮ ਵਿਚ ਵਜਦ ਦੀ ਕੈਫੀਅਤ ਬਣ ਗਈ ਤੇ ਸਾਰੇ ਲੋਕ ਉਸ ਦੇ ਨਾਲ-ਨਾਲ ਗਾਉਣ ਲੱਗੇ ਤੇ ਨਾਲ ਹੀ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰੇ ਵੀ ਗੂੰਜਣ ਲੱਗੇ। ਇਹ ਸਭ ਵੇਖ ਕੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਉਨ੍ਹਾਂ ਮਾਈਕ ਦੀਆਂ ਤਾਰਾਂ ਤੱਕ ਕੱਟ ਦਿੱਤੀਆਂ ਤਾਂ ਕਿ ਆਵਾਜ਼ ਬਾਹਰ ਨਾ ਜਾ ਸਕੇ। ਪਰ ਇਸ ਦੇ ਬਾਵਜੂਦ ਪ੍ਰੋਗਰਾਮ ਦੀ ਰਿਕਾਰਡਿੰਗ ਚੋਰੀ ਛਿਪੇ ਪਾਕਿਸਤਾਨ ਤੋਂ ਬਾਹਰ ਚਲੀ ਗਈ ਅਤੇ ਫਿਰ ਪੂਰੀ ਦੁਨੀਆ ਤੱਕ ਫੈਲ ਗਈ।
ਇਥੇ ਜ਼ਿਕਰਯੋਗ ਹੈ ਕਿ ਜਦ ਅਟਲ ਬਿਹਾਰੀ ਵਾਜਪਾਈ ਵਿਦੇਸ਼ ਮੰਤਰੀ ਹੁੰਦਿਆਂ ਪਾਕਿਸਤਾਨ ਦੇ ਆਪਣੇ ਅਧਿਕਾਰਿਕ ਦੌਰੇ 'ਤੇ ਸਨ ਤਾਂ ਆਪ ਪ੍ਰੋਟੋਕੋਲ ਤੋੜ ਕੇ ਫੈਜ਼ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਚਲੇ ਗਏ ਸਨ ਤੇ ਮਿਲਣ ਉਪਰੰਤ ਵਾਜਪਾਈ ਨੇ ਕਿਹਾ, 'ਮੈਂ ਸਿਰਫ ਇਕ ਸ਼ਿਅਰ ਲਈ ਤੁਹਾਨੂੰ ਮਿਲਣ ਲਈ ਆਇਆ ਹਾਂ ਅਤੇ ਉਹ ਸ਼ੇਅਰ ਪੜ੍ਹਿਆ :
ਮੁਕਾਮ ਏ 'ਫੈਜ਼' ਕੋਈ ਰਾਹ ਮੇਂ ਜਚਾ ਹੀ ਨਹੀਂ।
ਜੋ ਕੂ-ਏ-ਯਾਰ ਸੇ ਨਿਕਲੇ ਤੋ ਸੂ-ਏ-ਦਾਰ ਚਲੇ।
ਉੱਧਰ ਫ਼ਿਲਮ 'ਮਾਚਿਸ' ਅਤੇ 'ਆਂਧੀ' ਦੇ ਨਿਰਦੇਸ਼ਕ ਅਤੇ ਹਿੰਦੀ ਫ਼ਿਲਮਾਂ ਦੇ ਮਸ਼ਹੂਰ ਗੀਤਕਾਰ ਗੁਲਜ਼ਾਰ ਨੇ ਫੈਜ਼ ਨੂੰ ਧਾਰਮਿਕ ਮਾਮਲਿਆਂ ਵਿਚ ਘਸੀਟਣ ਦੇ ਸੰਦਰਭ ਵਿਚ ਕਿਹਾ ਕਿ ਅਗਾਂਹਵਧੂ ਲੇਖਕ ਲਹਿਰ ਦੇ ਬਾਨੀ ਫੈਜ਼ ਨੂੰ ਮਜ਼ਹਬੀ ਮਾਮਲਿਆਂ 'ਚ ਘਸੀਟਣਾ ਵਾਜਬ ਨਹੀਂ। ਉਨ੍ਹਾਂ ਜੋ ਕੀਤਾ ਲੋਕਾਂ ਲਈ ਕੀਤਾ, ਇਹ ਦੁਨੀਆ ਜਾਣਦੀ ਹੈ। ਉਨ੍ਹਾਂ ਜ਼ਿਆ-ਉਲ-ਹੱਕ ਦੇ ਦੌਰ ਵਿਚ ਕਵਿਤਾਵਾਂ ਲਿਖੀਆਂ। ਉਨ੍ਹਾਂ ਦੀਆਂ ਕਵਿਤਾਵਾਂ ਨੂੰ ਸਹੀ ਸੰਦਰਭ ਵਿਚ ਦੇਖਿਆ ਜਾਣਾ ਚਾਹੀਦਾ ਹੈ।
ਆਓ, ਅੱਜ ਉਸ ਨਜ਼ਮ ਦੀ ਤਸ਼ਰੀਹ ਕਰ, ਸਮਝਣ ਦਾ ਉਪਰਾਲਾ ਕਰਦੇ ਹਾਂ ਕਿ ਆਖ਼ਰ ਇਸ ਨਜ਼ਮ ਵਿਚ ਫੈਜ਼ ਨੇ ਅਜਿਹੇ ਕਿਹੜੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ ਜਿਸ ਨੂੰ ਗਾ ਕੇ ਵਿਦਿਆਰਥੀ ਉਤਸ਼ਾਹਿਤ ਹੋ ਕੇ ਜੋਸ਼ ਨਾਲ ਲਬਾਲਬ ਭਰ ਜਾਂਦੇ ਹਨ ਅਤੇ ਤੰਗ ਨਜ਼ਰਾਂ ਦਾ ਇਸ ਨੂੰ 'ਹਿੰਦੂ ਵਿਰੋਧੀ' ਕਹਿਣਾ ਕਿਉਂ ਗ਼ਲਤ ਹੈ?
ਨਜ਼ਮ ਦੇ ਪਹਿਲੇ ਬੰਦ ਵਿਚ ਕਵੀ ਕੌਮ ਦੇ ਦੱਬੇ ਕੁਚਲੇ ਲੋਕਾਂ ਨੂੰ ਸੰਬੋਧਿਤ ਹੁੰਦਿਆਂ ਆਖਦਾ ਹੈ ਕਿ
ਹਮ ਦੇਖੇਂਗੇ,
ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ,
ਵੋ ਦਿਨ ਕਿ ਜਿਸ ਕਾ ਵਾਅਦਾ ਹੈ,
ਜੋ ਲੌਹ-ਏ-ਅਜ਼ਲ ਮੇਂ ਲਿਖਾ ਹੈ
ਉਕਤ ਸਤਰਾਂ ਵਿਚ ਫੈਜ਼ ਕਹਿੰਦੇ ਹਨ ਕਿ ਅਸੀਂ ਸਾਰੇ ਉਹ ਦਿਨ ਜ਼ਰੂਰ ਇਕ ਨਾ ਇਕ ਦਿਨ ਵੇਖਾਂਗੇ ਜਿਸ ਦਿਨ ਦੇ ਬਾਰੇ ਉਸ ਪੱਕੀ (ਕਦੇ ਨਾ ਮਿਟਣ ਵਾਲੀ) ਸਲੇਟ 'ਤੇ ਲਿਖਿਆ ਹੈ।
ਜਬ ਜ਼ੁਲਮ-ਓ-ਸਿਤਮ ਕੇ ਕੋਹ-ਏ-ਗਿਰਾਂ
ਰੁਈ ਕੀ ਤਰ੍ਹਾਂ ਉੜ ਜਾਏਂਗੇ,
ਹਮ ਮਹਿਕੂਮੋਂ ਕੇ ਪਾਂਓ ਤਲੇ
ਜਬ ਧਰਤੀ ਧੜ-ਧੜ ਧੜਕੇਗੀ,
ਔਰ ਅਹਿਲ-ਏ-ਹੁਕਮ ਕੇ ਸਰ ਊਪਰ
ਜਬ ਬਿਜਲੀ ਕੜ-ਕੜ ਕੜਕੇਗੀ,
ਦੂਜੇ ਬੰਦ ਵਿਚ ਫੈਜ਼ ਆਖਦੇ ਹਨ ਕਿ ਜਦੋਂ ਜ਼ੁਲਮਾਂ ਦੇ ਭਾਰੀ ਪਹਾੜ ਰੂੰ ਦੇ ਫੰਬਿਆਂ ਵਾਂਗ ਉੱਡਦੇ ਫਿਰਨਗੇ ਤੇ ਸਾਡੇ ਸ਼ਾਸਕਾਂ ਦੇ ਪੈਰਾਂ ਦੇ ਹੇਠਲੀ ਧਰਤੀ ਬਗਾਵਤ ਰੂਪੀ ਭੁਚਾਲ ਦੇ ਆਉਣ ਦਾ ਸੁਨੇਹਾ ਦੇਵੇਗੀ ਤੇ ਇਸੇ ਹਿਲਜੁਲ ਦੇ ਵਿਚਕਾਰ ਤਾਨਾਸ਼ਾਹਾਂ ਦੇ ਤਖ਼ਤ ਡਗਮਗਾ ਜਾਣਗੇ ਅਤੇ ਤਾਨਾਸ਼ਾਹ ਸ਼ਾਸਕਾਂ ਦੇ ਸਿਰਾਂ ਉੱਪਰ ਬਿਜਲੀ ਕੜਕ-ਕੜਕ ਕੇ ਡਿੱਗੇਗੀ ਤਾਂ ਅਸੀਂ ਉਹ ਦਿਨ ਜ਼ਰੂਰ ਵੇਖਾਂਗੇ।
ਜਬ ਅਰਜ਼-ਏ-ਖ਼ੁਦਾ ਕੇ ਕਾਅਬੇ ਸੇ
ਸਬ ਬੁੱਤ ਉਠਵਾਏ ਜਾਏਂਗੇ,
ਹਮ ਅਹਿਲ-ਏ-ਸਫ਼ਾ ਮਰਦੂਦ-ਏ-ਹਰਮ
ਮਸਨਦ ਪੇ ਬਿਠਾਏ ਜਾਏਂਗੇ,
ਤੇ ਜਦੋਂ ਇਸ ਰੱਬ ਦੀ ਧਰਤੀ ਤੋਂ ਉਨ੍ਹਾਂ ਅਖੌਤੀ ਬੁੱਤਾਂ ਜੋ ਆਪਣੇ ਆਪ ਨੂੰ ਰੱਬ ਕਹਾਉਂਦੇ ਹਨ ਤੇ ਜਿਨ੍ਹਾਂ ਦੀ ਸਿਹਤ 'ਤੇ ਕਿਸੇ ਮਨੁੱਖ ਦੇ ਦੁੱਖ ਦਰਦ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਇਨ੍ਹਾਂ ਬੇਹਿੱਸ ਪੱਥਰਾਂ (ਭਾਵ ਤਾਨਾਸ਼ਾਹ ਸ਼ਾਸਕਾਂ ਨੂੰ ਗੱਦੀਓਂ ਲਾਇਆ ਜਾਵੇਗਾ) ਨੂੰ ਉਖਾੜ ਕੇ ਪਰਾਂ ਸੁੱਟ ਦਿੱਤਾ ਜਾਵੇਗਾ। ਤੇ ਫੇਰ ਜਦੋਂ ਸਫਾ ਵਾਲੇ ਲੋਕਾਂ ਭਾਵ ਉਹ ਮਜ਼ਲੂਮ ਅਵਾਮ ਜਿਨ੍ਹਾਂ ਉੱਪਰ ਸ਼ਾਸਕਾਂ ਵਲੋਂ ਜ਼ੁਲਮ ਢਾਹੇ ਗਏ ਸਨ, ਉਨ੍ਹਾਂ ਨੂੰ ਇੱਜ਼ਤ ਤੇ ਅਹਿਤਰਾਮ ਨਾਲ ਮਸਨਦ ਭਾਵ ਉਨ੍ਹਾਂ ਨੂੰ ਤਕੀਏ (ਸਿਰਹਾਣੇ, ਪਿੱਲੂ ਵਾਲੇ) ਤਖ਼ਤਾ 'ਤੇ ਬਿਠਾਇਆ ਜਾਵੇਗਾ। ਅਸੀਂ ਉਹ ਦਿਨ ਜ਼ਰੂਰ ਵੇਖਾਂਗੇ।
ਸਬ ਤਾਜ ਉਛਾਲੇ ਜਾਏਂਗੇ,
ਸਬ ਤਖ਼ਤ ਗਿਰਾਏ ਜਾਏਂਗੇ,
ਬਸ ਨਾਮ ਰਹੇਗਾ ਅੱਲ੍ਹਾ ਕਾ,
ਜੋ ਗ਼ਾਇਬ ਭੀ ਹੈ ਹਾਜ਼ਿਰ ਭੀ,
ਜੋ ਮੰਜ਼ਰ ਭੀ ਹੈ ਨਾਜ਼ਿਰ ਭੀ
ਜਦੋਂ ਸਭ ਜ਼ਾਲਮ ਹੁਕਮਰਾਨਾਂ ਦੇ ਤਾਜ ਉਛਾਲੇ ਜਾਣਗੇ ਅਤੇ ਉਨ੍ਹਾਂ ਦੇ ਤਖ਼ਤ ਢਹਿ-ਢੇਰੀ ਕੀਤੇ ਜਾਣਗੇ। ਉਸ ਸਮੇਂ ਸਿਰਫ ਡਾਢੇ ਅਕਾਲ ਪੁਰਖ ਦਾ ਹੀ ਨਾਂਅ ਬਾਕੀ ਰਹੇਗਾ ਜੋ ਭਾਵੇਂ ਵਿਖਾਈ ਨਹੀਂ ਦਿੰਦਾ ਪਰ ਉਸ ਦੀ ਮੌਜੂਦਗੀ ਤੋਂ ਕਦਾਚਿਤ ਇਨਕਾਰ ਨਹੀਂ ਕੀਤਾ ਜਾ ਸਕਦਾ। ਉਹ ਦਿਨ ਅਸੀਂ ਲਾਜ਼ਮੀ ਵੇਖਾਂਗੇ।
ਉੱਠੇਗਾ ਅਨਲ-ਹੱਕ ਕਾ ਨਾਰਾ,
ਜੋ ਮੈਂ ਭੀ ਹੂੰ ਔਰ ਤੁਮ ਭੀ ਹੋ
ਔਰ ਰਾਜ ਕਰੇਗੀ ਖ਼ਲਕ-ਏ-ਖ਼ੁਦਾ,
ਜੋ ਮੈਂ ਭੀ ਹੂੰ ਔਰ ਤੁਮ ਭੀ ਹੋ।
ਇਹ ਕਿ ਜਦੋਂ ਹਰ ਪਾਸੇ ਸੱਚ ਦਾ ਨਾਅਰਾ ਗੂੰਜੇਗਾ। ਜੋ ਸੱਚ ਮੈਂ ਹਾਂ ਅਤੇ ਆਪਾਂ ਸਾਰੇ ਹਾਂ। ਜਦੋਂ ਉਸ ਰੱਬ ਦੇ ਬੰਦੇ ਜਿਹੜਾ ਕਿ ਮੈਂ ਵੀ ਹਾਂ ਤੇ ਤੁਸੀਂ ਵੀ ਹੋ, ਇਸ ਧਰਤੀ 'ਤੇ ਰਾਜ ਕਰਾਂਗੇ ਤਾਂ ਉਹ ਦਿਨ ਯਕੀਨਨ ਅਸੀਂ ਸਾਰੇ ਵੇਖਾਂਗੇ।
ਇਸ ਪ੍ਰਕਾਰ ਉਕਤ ਪੂਰੀ ਨਜ਼ਮ ਕਿਸੇ ਥਾਂ ਵੀ ਹਿੰਦੂ ਧਰਮ ਦੀ ਵਿਰੋਧਤਾ ਕਰਦੀ ਨਜ਼ਰ ਨਹੀਂ ਆਂਦੀ। ਸੋ, ਇਸ ਨਜ਼ਮ ਉਪਰ ਜੋ ਹਿੰਦੂ ਵਿਰੋਧੀ ਹੋਣ ਦੇ ਦੋਸ਼ ਲੱਗੇ ਹਨ, ਉਹ ਝੂਠੇ ਤੇ ਬੇਬੁਨਿਆਦ ਹਨ। ਅਸੀਂ ਸਮਝਦੇ ਹਾਂ ਕਿ ਇਹ ਸਿਰਫ ਨਜ਼ਮ ਨਹੀਂ ਸਗੋਂ ਇਕ ਅਲਖ ਹੈ ਜਿਸ ਨੂੰ ਅੱਜ ਹਰ ਉਸ ਕੌਮ ਨੂੰ ਗਾਉਣ ਦੀ ਲੋੜ ਹੈ ਜੋ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਤਾਨਾਸ਼ਾਹੀ ਸ਼ਾਸਕਾਂ ਦੇ 'ਜ਼ੁਲਮ-ਓ-ਤਸ਼ੱਦਦ' ਦਾ ਸ਼ਿਕਾਰ ਹੋ ਰਹੀ ਹੈ..!


-ਮੋ: 98552-59650

 

ਖ਼ਬਰ ਸ਼ੇਅਰ ਕਰੋ

 Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX