ਤਾਜਾ ਖ਼ਬਰਾਂ


ਕੋਵਿਡ-19 ਦੇ ਘੱਟ ਰਹੇ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਦੁਬਾਰਾ ਦਫ਼ਤਰਾਂ 'ਚ 50 ਪ੍ਰਤੀਸ਼ਤ ਸਟਾਫ਼ ਨੂੰ ਬੁਲਾਉਣ ਲਈ ਫ਼ੈਸਲਾ
. . .  1 day ago
ਚੰਡੀਗੜ੍ਹ,15 ਜੂਨ - ਕੋਵਿਡ-19 ਦੇ ਘੱਟ ਰਹੇ ਕੇਸਾਂ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਸਰਕਾਰ ਦੁਬਾਰਾ ਇਕ ਪੱਤਰ...
ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਦੋ ਮੁਲਾਜ਼ਮਾਂ 'ਤੇ ਲੱਗੇ ਗੰਭੀਰ ਦੋਸ਼,ਮਿਲੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ
. . .  1 day ago
ਜੈਤੋ, 15 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਸ਼ਹਿਰ ਦੀਆਂ ਸੰਗਤਾਂ ਵੱਲੋਂ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਦੋ ਮੁਲਾਜ਼ਮਾਂ 'ਤੇ ਕਥਿਤ ਤੋਰ 'ਤੇ ਨਸ਼ੇ ਆਦਿ ਦਾ ਸੇਵਨ ਕਰਨ ਦਾ ...
ਵਿਜੇ ਇੰਦਰ ਸਿੰਗਲਾ ਨੇ ਐਨ. ਐਮ. ਐਮ. ਐੱਸ. ਪ੍ਰੀਖਿਆ ’ਚੋਂ ਪੰਜਾਬ ਦੀ ਅੱਵਲ ਵਿਦਿਆਰਥਣ ਨੂੰ ਕੀਤਾ ਸਨਮਾਨਿਤ
. . .  1 day ago
ਚੰਡੀਗੜ੍ਹ , 15 ਜੂਨ - ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਪਟਿਆਲਾ ਦੀ ਵਿਦਿਆਰਥਣ ਜੋਤੀ ਨੂੰ ਐਨ. ਐਮ. ਐਮ. ਐੱਸ .ਪ੍ਰੀਖਿਆ ...
ਚੰਡੀਗੜ੍ਹ ਪ੍ਰਸ਼ਾਸਨ ਦੀਆਂ ਹਦਾਇਤਾਂ
. . .  1 day ago
ਕੈਪਟਨ ਵਲੋਂ ਕੋਰੋਨਾ ਦੀ ਤੀਜੀ ਲਹਿਰ ਤੇ ਡੈਲਟਾ ਦੇ ਵੱਧ ਰਹੇ ਪ੍ਰਭਾਵ ਨੂੰ ਲੈ ਕੇ ਤਿਆਰੀ ਦੇ ਆਦੇਸ਼
. . .  1 day ago
ਚੰਡੀਗੜ੍ਹ, 15 ਜੂਨ(ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾ: ਗਗਨਦੀਪ ਕੰਗ ਦੀ ਅਗਵਾਈ ਵਾਲੇ....
ਚੰਡੀਗੜ੍ਹ : ਆਪ ਤੇ ਸ਼੍ਰੋਮਣੀ ਅਕਾਲੀ ਦਲ ਵੈਕਸੀਨ ਤੇ ਫ਼ਤਿਹ ਕਿੱਟ ਘੁਟਾਲੇ 'ਤੇ ਕਰ ਰਹੇ ਸਿਆਸਤ - ਕੈਪਟਨ
. . .  1 day ago
ਮੁੱਖ ਮੰਤਰੀ ਵਲੋਂ 21 ਜੂਨ ਤੋਂ ਸਕੂਲਾਂ ਤੇ ਕਾਲਜਾਂ 'ਚ ਅਧਿਆਪਕਾਂ ਤੇ 18-45 ਸਾਲ ਦੀ ਉਮਰ ਵਰਗ ਦੇ ਵਿਦਿਆਰਥੀਆਂ ਨੂੰ ਟੀਕਾਕਰਨ ਦੇ ਆਦੇਸ਼
. . .  1 day ago
ਚੰਡੀਗੜ੍ਹ, 15 ਜੂਨ(ਮਾਨ) - ਮੁੱਖ ਮੰਤਰੀ ਵਲੋਂ 21 ਜੂਨ ਤੋਂ ਸਕੂਲਾਂ ਅਤੇ ਕਾਲਜਾਂ 'ਚ....
ਕੱਲ੍ਹ ਤੋਂ ਪੰਜਾਬ ਸਰਕਾਰ ਦੀਆਂ ਕੋਰੋਨਾ ਦੀਆਂ ਨਵੀਆਂ ਹਦਾਇਤਾਂ
. . .  1 day ago
ਬਿਸਤ ਦੁਆਬ ਨਹਿਰ 'ਚ ਦੇਰ ਰਾਤ ਡਿੱਗੇ ਨੰਗਲ ਦੇ ਨੌਜਵਾਨ ਦੀ ਲਾਸ਼ ਮਿਲੀ
. . .  1 day ago
ਕੋਟ ਫ਼ਤੂਹੀ, 15 ਜੂਨ (ਅਵਤਾਰ ਸਿੰਘ ਅਟਵਾਲ)-ਇੱਥੋਂ ਨਜ਼ਦੀਕੀ ਪਿੰਡ ਪਚਨੰਗਲਾਂ ਦੇ ਬਿਸਤ ਦੁਆਬ ਨਹਿਰ ਦੇ ਪੁਲ ਦੇ ਕਰੀਬ ਪਿੰਡ ਨੰਗਲ ਦਾ 27 ਸਾਲਾਂ ਨੌਜਵਾਨ ਦੇਰ ਸ਼ਾਮ ਡਿਗ ਪਿਆ ਸੀ, ਜਿਸ ਦੀ ਲਾਸ਼ ਬਾਅਦ ਦੁਪਹਿਰ ...
ਦੇਸ਼ ਵਿਚ ਕੁੱਲ 26 ਕਰੋੜ ਲੋਕਾਂ ਨੂੰ ਲੱਗ ਚੁਕੀ ਹੈ ਵੈਕਸੀਨ - ਸਿਹਤ ਮੰਤਰਾਲਾ
. . .  1 day ago
ਨਵੀਂ ਦਿੱਲੀ 15 ਜੂਨ - ਲਵ ਅਗਰਵਾਲ, ਸੰਯੁਕਤ ਸਕੱਤਰ ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਹੁਣ ਤੱਕ ਦੇਸ਼ ਵਿਚ ਕੁੱਲ 26 ਕਰੋੜ ਲੋਕਾਂ ਨੂੰ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ ।
ਮੰਗਾਂ ਮਨਾਉਣ ਲਈ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੇ ਸਾਥੀ ਓਵਰ ਬ੍ਰਿਜ ’ਤੇ ਚੜ੍ਹੇ
. . .  1 day ago
ਪਟਿਆਲਾ ,15 ਜੂਨ (ਧਰਮਿੰਦਰ ਸਿੰਘ ਸਿੱਧੂ)-ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ’ਤੇ ਹੋਏ ਲਾਠੀਚਾਰਜ ਤੇ ਪੁਲਿਸ ਨਾਲ ਹੋਈ ਧੱਕਾ ਮੁੱਕੀ ਉਪਰੰਤ ਈ .ਟੀ .ਟੀ .ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ...
ਪ੍ਰਦਰਸ਼ਨ ਦੌਰਾਨ ਅਕਾਲੀ ਦਲ ਤੇ ਬਸਪਾ ਵਰਕਰਾਂ 'ਤੇ ਮਾਰੀਆਂ ਗਈਆਂ ਪਾਣੀ ਦੀਆਂ ਬੁਛਾੜਾਂ ਤੇ ਹੋਇਆ ਲਾਠੀਚਾਰਜ
. . .  1 day ago
ਚੰਡੀਗੜ੍ਹ, 15 ਜੂਨ - ਸ਼੍ਰੋਮਣੀ ਅਕਾਲੀ ਦਲ (ਬ) ਤੇ ਬਹੁਜਨ ਸਮਾਜ ਪਾਰਟੀ ਵਲੋਂ ਅੱਜ ਵੱਡੀ ਪੱਧਰ 'ਤੇ ਸੂਬੇ ਦੀ ਕੈਪਟਨ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ...
ਕਿਸਾਨਾਂ ਨੇ ਭਾਜਪਾ ਆਗੂ ਸੁਰਜੀਤ ਜਿਆਣੀ ਦਾ ਕੀਤਾ ਘਿਰਾਓ, ਦਿਖਾਈਆਂ ਚੂੜੀਆਂ
. . .  1 day ago
ਫ਼ਾਜ਼ਿਲਕਾ ,15 ਜੂਨ (ਪ੍ਰਦੀਪ ਕੁਮਾਰ) - ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਅੱਜ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਦਾ ਘਿਰਾਓ ਕੀਤਾ ਗਿਆ ਅਤੇ ਚੂੜੀਆਂ ਦਿਖਾਈਆਂ...
ਸ਼੍ਰੋਮਣੀ ਅਕਾਲੀ ਦਲ (ਬ) ਤੇ ਬਸਪਾ ਵਲੋਂ ਕੈਪਟਨ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ
. . .  1 day ago
ਚੰਡੀਗੜ੍ਹ, 15 ਜੂਨ - ਸ਼੍ਰੋਮਣੀ ਅਕਾਲੀ ਦਲ (ਬ) ਤੇ ਬਹੁਜਨ ਸਮਾਜ ਪਾਰਟੀ ਵਲੋਂ ਅੱਜ ਵੱਡੀ ਪੱਧਰ 'ਤੇ ਸੂਬੇ ਦੀ ਕੈਪਟਨ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸ. ਸੁਖਬੀਰ ਸਿੰਘ ਬਾਦਲ ਸਮੇਤ ਦੋਵਾਂ ਪਾਰਟੀਆਂ ਦੇ ਵਰਕਰਾਂ ਨੂੰ ਹਿਰਾਸਤ ਵਿਚ ਲਿਆ ਗਿਆ। ਦਰਅਸਲ, ਕੈਪਟਨ...
ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨਾਲ ਪੁਲਿਸ ਵਲੋਂ ਧੱਕਾ ਮੁੱਕੀ
. . .  1 day ago
ਪਟਿਆਲਾ, 15 ਜੂਨ (ਧਰਮਿੰਦਰ ਸਿੰਘ ਸਿੱਧੂ) - ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਵਲੋਂ ਮੋਤੀ ਮਹਿਲ ਦਾ ਘਿਰਾਓ ਕਰਨ ਤੋਂ ਰੋਕਦਿਆਂ ਪੁਲਿਸ ਵਲੋਂ ਧੱਕਾ ਮੁੱਕੀ ਕਰਕੇ ਧਰਨਾਕਾਰੀਆਂ ਨੂੰ ਬੱਸਾਂ ਵਿਚ ਬਿਠਾ ਕੇ ਲੈ ਜਾਇਆ...
ਹਰਿਆਣਾ ਦੇ ਸਕੂਲਾਂ ਵਿਚ ਛੁੱਟੀਆਂ 'ਚ ਕੀਤਾ ਗਿਆ 15 ਦਿਨਾਂ ਦਾ ਵਾਧਾ
. . .  1 day ago
ਚੰਡੀਗੜ੍ਹ, 15 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੇ ਸਾਰੇ ਸਕੂਲਾਂ ਵਿਚ 15 ਦਿਨਾਂ ਲਈ ਛੁੱਟੀਆਂ 'ਚ ਵਾਧਾ ਕੀਤਾ ਗਿਆ ਹੈ। ਹੁਣ 30 ਜੂਨ ਤੱਕ ਸਕੂਲਾਂ ਵਿਚ ਛੁੱਟੀਆਂ...
ਆਪ ਨੇ ਕੈਪਟਨ ਸਰਕਾਰ ਖ਼ਿਲਾਫ਼ ਆਰੰਭੀ ਭੁੱਖ ਹੜਤਾਲ
. . .  1 day ago
ਸੰਗਰੂਰ, 15 ਜੂਨ (ਦਮਨਜੀਤ ਸਿੰਘ) - ਆਮ ਆਦਮੀ ਪਾਰਟੀ ਵਲੋਂ ਪੰਜਾਬ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਉੱਤੇ ਦਲਿਤ ਵਿਦਿਆਰਥੀਆਂ ਦੇ 64 ਕਰੋੜ ਰੁਪਏ ਦੇ ਵਜ਼ੀਫ਼ੇ ਘੋਟਾਲੇ ਦੇ ਦੋਸ਼ ਲਗਾਉਂਦਿਆਂ ਸੂਬੇ ਭਰ ਵਿਚ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਦੇ ਚੱਲਦਿਆਂ ਅੱਜ ਸੰਗਰੂਰ ਵਿਖੇ ਵੀ ਆਪ ਆਗੂਆਂ...
ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਮੋਤੀ ਮਹਿਲ ਵੱਲ ਨੂੰ ਵਧੇ
. . .  1 day ago
ਪਟਿਆਲਾ, 15 ਜੂਨ (ਧਰਮਿੰਦਰ ਸਿੰਘ ਸਿੱਧੂ) - ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਜਿੱਥੇ ਸੰਗਰੂਰ ਵਿਖੇ ਪੰਜ ਮਹੀਨਿਆਂ ਤੋਂ ਧਰਨਾ ਦੇ ਰਹੇ ਹਨ ਤੇ ਦੂਜੇ ਪਾਸੇ 86 ਦਿਨਾਂ ਤੋਂ ਪਟਿਆਲਾ ਟਾਵਰ ਦੇ ਉੱਪਰ ਸੁਰਿੰਦਰਪਾਲ ਗੁਰਦਾਸਪੁਰ ਸਿਹਤ ਵਿਗੜਨ ਦੇ ਬਾਵਜੂਦ...
ਗੈਂਗਸਟਰ ਜੈਪਾਲ ਭੁੱਲਰ ਦੇ ਮਾਮਲੇ 'ਚ ਪਿਤਾ ਨੇ ਅਦਾਲਤ ਨੂੰ ਜਲਦ ਸੁਣਵਾਈ ਦੀ ਕੀਤੀ ਮੰਗ
. . .  1 day ago
ਚੰਡੀਗੜ੍ਹ, 15 ਜੂਨ (ਬਰਜਿੰਦਰ ਗੌੜ) - ਕੋਲਕਾਤਾ ਵਿਖੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜਾ...
ਪੁਲਿਸ ਨੇ ਪ੍ਰਦਰਸ਼ਨ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਲਿਆ ਹਿਰਾਸਤ ਵਿਚ
. . .  1 day ago
ਚੰਡੀਗੜ੍ਹ, 15 ਜੂਨ - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਬਾਹਰ ਪ੍ਰਦਰਸ਼ਨ ਕਰਨ ਦੌਰਾਨ ਪੁਲਿਸ ਵਲੋਂ ਹਿਰਾਸਤ...
ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਨਜ਼ਦੀਕੀ ਰਿਸ਼ਤੇਦਾਰ ਵਲੋਂ ਕੀਤੀ ਗਈ ਸੀ ਨੌਜਵਾਨ ਦੀ ਬੇਤਹਾਸ਼ਾ ਕੁੱਟਮਾਰ, ਪੁਲਿਸ ਨੇ ਸੁਲਝਾਇਆ ਮਾਮਲਾ
. . .  1 day ago
ਅਜਨਾਲਾ, 15 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਬੀਤੀ 11 ਜੂਨ ਨੂੰ ਰਾਤ ਸਮੇਂ ਪਿੰਡ ਭੋਏਵਾਲੀ ਦੇ ਇਕ ਨੌਜਵਾਨ ਦੀ ਹੋਈ ਬੇਤਹਾਸ਼ਾ ਕੁੱਟਮਾਰ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਾਰੇ ਮਾਮਲੇ ਦਾ...
ਧਰਮਸੋਤ ਖ਼ਿਲਾਫ਼ ਆਪ ਦੇ ਆਗੂਆਂ ਵਲੋਂ ਜ਼ਿਲ੍ਹਾ ਹੈੱਡਕੁਆਟਰ 'ਤੇ ਭੁੱਖ ਹੜਤਾਲ ਸ਼ੁਰੂ
. . .  1 day ago
ਫ਼ਿਰੋਜ਼ਪੁਰ, 15 ਜੂਨ (ਕੁਲਬੀਰ ਸਿੰਘ ਸੋਢੀ) - ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਹੇਠ ਪੰਜਾਬ ਐਸ...
ਆਪਣੀ ਪੱਗ ਨਾਲ ਰਾਜੀਵ ਗਾਂਧੀ ਦਾ ਬੁੱਤ ਸਾਫ਼ ਕਰਨ ਵਾਲੇ ਕਾਂਗਰਸੀ ਦਾ ਕਿਸਾਨਾਂ ਵਲੋਂ ਵਿਰੋਧ
. . .  1 day ago
ਸ੍ਰੀ ਅਨੰਦਪੁਰ ਸਾਹਿਬ, 15 ਜੂਨ (ਨਿੱਕੂਵਾਲ ਤੇ ਕਰਨੈਲ ਸਿੰਘ) - ਸਰਬ ਭਾਰਤੀ ਕਾਂਗਰਸ ਕਮੇਟੀ ਦੇ ਕੌਮੀ ਜੁਆਇੰਟ ਕੋ-ਕੋਆਰਡੀਨੇਟਰ ਅਤੇ ਲੁਧਿਆਣਾ ਨਿਵਾਸੀ ਗੁਰਸਿਮਰਨ ਸਿੰਘ ਮੰਡ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਏ ਪੁੱਜੇ ਸਨ, ਜਿਨ੍ਹਾਂ ਦਾ ਭਾਰਤੀ ਕਿਸਾਨ ਯੂਨੀਅਨ ਵਲੋਂ ਵਿਰੋਧ ਕੀਤਾ...
ਝੀਲ 'ਚੋਂ ਮਿਲੀਆਂ ਮਾਂ-ਧੀ ਦੀਆਂ ਲਾਸ਼ਾਂ
. . .  1 day ago
ਬਠਿੰਡਾ, 15 ਜੂਨ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਦੇ ਥਰਮਲ ਪਲਾਂਟ ਦੀ ਝੀਲ ਵਿਚੋਂ ਇਕ ਮਾਂ ਅਤੇ ਉਸ ਦੀ ਬੇਟੀ ਦੀਆਂ ਲਾਸ਼ਾਂ ਮਿਲੀਆਂ ਹਨ। ਬੇਟੀ ਦੀ ਉਮਰ 4 ਸਾਲ ਜਾਪ ਰਹੀ ਹੈ। ਹਾਲਾਂਕਿ ਉਨ੍ਹਾਂ ਦੀ ਪਹਿਚਾਣ ਨਹੀਂ ਹੋ...
ਸਾਬਕਾ ਡੀ.ਸੀ.ਪੀ. ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਲ
. . .  1 day ago
ਜਲੰਧਰ, 15 ਜੂਨ (ਸ਼ਿਵ ਸ਼ਰਮਾ) - ਸਾਬਕਾ ਡੀ.ਸੀ.ਪੀ. ਬਲਕਾਰ ਸਿੰਘ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਸਹਿ ਇੰਚਾਰਜ ਰਾਘਵ ਚੱਢਾ ਦੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 1 ਫੱਗਣ ਸੰਮਤ 551

ਹਰਿਆਣਾ

ਦਿੱਲੀ ਦੀ ਜਿੱਤ ਮਗਰੋਂ 'ਆਪ' ਆਗੂ ਤੇ ਵਰਕਰ ਹੋਏ ਸਰਗਰਮ

ਸਿਰਸਾ, 12 ਫਰਵਰੀ (ਭੁਪਿੰਦਰ ਪੰਨੀਵਾਲੀਆ)- ਆਮ ਆਦਮੀ ਪਾਰਟੀ ਨੂੰ ਦਿੱਲੀ ਵਿਧਾਨ ਸਭਾ ਵਿਚ ਮਿਲੀ ਜਿੱਤ ਤੋਂ ਬਾਅਦ ਸਿਰਸਾ 'ਚ 'ਆਪ' ਆਗੂਆਂ ਤੇ ਵਰਕਰਾਂ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ | ਸਿਰਸਾ 'ਚ 'ਆਪ' ਵਰਕਰਾਂ ਵਲੋਂ ਜੇਤੂ ਜਲੂਸ ਕੱਢਿਆ ਗਿਆ, ਜਿਸ ਦੀ ...

ਪੂਰੀ ਖ਼ਬਰ »

ਸੱਟਾ ਲਗਾਉਣ ਦੇ ਦੋਸ਼ ਹੇਠ 2 ਗਿ੍ਫ਼ਤਾਰ

ਕਰਨਾਲ, 12 ਫਰਵਰੀ (ਗੁਰਮੀਤ ਸਿੰਘ ਸੱਗੂ)-ਪੁਲਿਸ ਨੇ ਸੱਟੇ ਦਾ ਕਾਰੋਬਾਰ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 7 ਮੋਬਾਈਲ ਫ਼ੋਨ, ਇਕ ਟੀ.ਵੀ., ਇਕ ਸੈੱਟਅਪ ਬਾਕਸ, ਦੋ ਰਿਮੋਟ ਅਤੇ 1290 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ | ਪੁਲਿਸ ...

ਪੂਰੀ ਖ਼ਬਰ »

ਲਾਡੋਵਾਲ ਟੋਲ ਪਲਾਜ਼ਾ 'ਤੇ ਬੱਸ ਆਪ੍ਰੇਟਰਾਂ ਵਲੋਂ ਰੋਸ ਪ੍ਰਦਰਸ਼ਨ

ਲਾਡੋਵਾਲ, 12 ਫਰਵਰੀ (ਬਲਬੀਰ ਸਿੰਘ ਰਾਣਾ)-ਲਾਡੋਵਾਲ ਟੋਲ ਪਲਾਜ਼ਾ ਦੇ ਵਿਰੁੱਧ ਸਮਾਲ ਸਕੇਲ ਬੱਸ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਦੇ ਬੱਸ ਮਾਲਕਾਂ ਵਲੋਂ ਪੰਜਾਬ ਪ੍ਰਧਾਨ ਹਰਵਿੰਦਰ ਸਿੰਘ ਸੰਘਾ ਏ. ਟੂ. ਜੈੱਡ. ਬੱਸ ਸਰਵਿਸ ਦੀ ਅਗਵਾਈ ਵਿਚ ਟੋਲ ਪਲਾਜ਼ਾ 'ਤੇ ਰੋਸ ...

ਪੂਰੀ ਖ਼ਬਰ »

ਰੇਲਵੇ ਪੁਲਿਸ ਵਲੋਂ ਮੁਸਾਫ਼ਰ ਕੋਲੋਂ 44.21 ਲੱਖ ਦੀ ਰਾਸ਼ੀ ਬਰਾਮਦ

ਟੋਹਾਣਾ, 12 ਫਰਵਰੀ (ਗੁਰਦੀਪ ਸਿੰਘ ਭੱਟੀ)-ਬਠਿੰਡਾ-ਦਿੱਲੀ ਵਿਚਕਾਰ ਚੱਲਣ ਵਾਲੀ ਕਿਸਾਨ ਐਕਸਪੈੱ੍ਰਸ ਦੇ ਮੁਸਾਫ਼ਰ ਕੋਲੋਂ ਰੇਲਵੇ ਪੁਲਿਸ ਨੇ 44.21 ਲੱਖ ਦੀ ਨਕਦੀ, 70 ਗਰਾਮ ਸੋਨਾ ਤੇ 85 ਗਰਾਮ ਚਾਂਦੀ ਵੀ ਬਰਾਮਦ ਕੀਤੀ ਹੈ | ਮੁਸਾਫ਼ਰ ਵਿਨੋਦ ਕੁਮਾਰ ਬਠਿੰਡਾ ਤੋ ਦਿੱਲੀ ਜਾ ...

ਪੂਰੀ ਖ਼ਬਰ »

ਸਰਸਵਤੀ ਤੀਰਥ ਤੇ ਪਿਹੋਵਾ ਸ਼ਹਿਰ ਨੂੰ ਖੂਬਸੂਰਤ ਬਣਾਉਣ 'ਤੇ ਸਰਕਾਰ ਖਰਚ ਕਰੇਗੀ 19.57 ਕਰੋੜ ਦੀ ਰਾਸ਼ੀ- ਖੇਡ ਮੰਤਰੀ

ਸ਼ਾਹਬਾਦ ਮਾਰਕੰਡਾ, 12 ਫਰਵਰੀ (ਅਵਤਾਰ ਸਿੰਘ)-ਹਰਿਆਣਾ ਦੇ ਖੇਡ ਅਤੇ ਨੌਜਵਾਨ ਮਾਮਲੇ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਸੰਸਾਰ ਦੇ ਪ੍ਰਸਿੱਧ ਸਰਸਵਤੀ ਤੀਰਥ ਪਿਹੋਵਾ ਨੂੰ ਵਿਸ਼ਵ ਪੱਧਰ 'ਤੇ ਤੀਰਥ ਸਥਾਨ ਬਣਾਉਣ ਦਾ ਖ਼ਾਕਾ ਸਰਕਾਰ ਵਲੋਂ ਤਿਆਰ ਕਰ ਲਿਆ ਗਿਆ ਹੈ | ਇਸ ...

ਪੂਰੀ ਖ਼ਬਰ »

ਦੁਕਾਨਦਾਰ ਦੇ ਪੰਜ ਕਾਤਲਾਂ ਨੂੰ ਉਮਰ ਕੈਦ ਤੇ ਜੁਰਮਾਣਾ

ਟੋਹਾਣਾ, 12 ਫਰਵਰੀ (ਗੁਰਦੀਪ ਸਿੰਘ ਭੱਟੀ)-ਮੰਡੀ ਆਦਮਪੁਰ ਵਿਚ ਕਿਰਾਏ ਦੀ ਦੁਕਾਨ ਖ਼ਾਲੀ ਨਾ ਕਰਨ 'ਤੇ ਦੁਕਾਨਦਾਰ ਲੀਲੂਰਾਮ ਦੀ ਘਰ ਵਿਚ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਵਧੀਕ ਸੈਸ਼ਨ ਜੱਜ ਹਿਸਾਰ ਦੀ ਅਦਾਲਤ ਨੇ ਪੁਲਿਸ ਵਲੋਂ ਨਾਮਜ਼ਦ ਪੰਜ ...

ਪੂਰੀ ਖ਼ਬਰ »

ਸੀ. ਆਰ. ਡੀ. ਏ. ਵੀ. ਗਰਲਜ਼ ਕਾਲਜ ਵਿਚ ਖੇਡ ਮੁਕਾਬਲੇ ਅੱਜ ਤੋਂ

ਏਲਨਾਬਾਦ, 12 ਫਰਵਰੀ (ਜਗਤਾਰ ਸਮਾਲਸਰ)-ਸੀ. ਆਰ. ਡੀ. ਏ. ਵੀ ਗਰਲਜ਼ ਕਾਲਜ ਏਲਨਾਬਾਦ ਵਿਚ 5ਵੀਂ ਖੇਡ ਪ੍ਰਤੀਯੋਗਤਾ ਦਾ ਆਯੋਜਨ 13 ਅਤੇ 14 ਫਰਵਰੀ ਨੂੰ ਕਾਲਜ ਗਰਾੳਾੂਡ ਵਿਚ ਕੀਤਾ ਜਾ ਰਿਹਾ ਹੈ | ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਮੌਕੇ ਪ੍ਰੋਫੈਸਰ ਵਿਸ਼ਨੂੰ ਭਗਵਾਨ ਡੀਨ ...

ਪੂਰੀ ਖ਼ਬਰ »

ਸੀ. ਆਈ. ਏ. ਗੂਹਲਾ ਵਲੋਂ ਨਸ਼ੀਲੀਆਂ ਗੋਲੀਆਂ ਸਣੇ ਇਕ ਗਿ੍ਫ਼ਤਾਰ, ਦੂਜਾ ਫਰਾਰ

ਗੂਹਲਾ ਚੀਕਾ, 12 ਫਰਵਰੀ (ਓ.ਪੀ. ਸੈਣੀ)-ਐੱਸ.ਪੀ. ਕੈਥਲ ਵਿਰੇਂਦਰ ਵਿੱਜ ਦੇ ਆਦੇਸ਼ਾਂ ਅਨੁਸਾਰ ਨਸ਼ੇ 'ਤੇ ਰੋਕ ਲਗਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਸੀ.ਆਈ.ਏ. ਗੂਹਲਾ ਪੁਲਿਸ ਵਲੋਂ ਨਸ਼ੀਲੀ ਗੋਲੀਆਂ ਦਾ ਧੰਦਾ ਕਰਨ ਵਾਲੇ ਇਕ ਅੰਤਰਰਾਸ਼ਟਰੀ ਰੈਕਟ ਦਾ ਪਰਦਾਫਾਸ਼ ...

ਪੂਰੀ ਖ਼ਬਰ »

ਹੁੱਡਾ ਵਿਭਾਗ ਦੇ ਦਫ਼ਤਰ 'ਚ ਸੀ. ਐੱਮ. ਫਲਾਇੰਗ ਦਾ ਛਾਪਾ

ਸਿਰਸਾ, 12 ਫਰਵਰੀ (ਭੁਪਿੰਦਰ ਪੰਨੀਵਾਲੀਆ)-ਮੁੱਖ ਮੰਤਰੀ ਦੀ ਫਲਾਇੰਗ ਟੀਮ ਨੇ ਅੱਜ ਸਿਰਸਾ ਸਥਿਤ ਹੁੱਡਾ ਵਿਭਾਗ ਦੇ ਦਫ਼ਤਰ ਛਾਪਾ ਮਾਰਿਆ | ਛਾਪੇ ਦੌਰਾਨ ਹੁੱਡਾ ਵਿਭਾਗ ਦੇ ਪੰਜ ਮੁਲਾਜ਼ਮ ਗੈਰ ਹਾਜ਼ਰ ਮਿਲੇ | ਟੀਮ ਨੇ ਗੈਰ ਹਾਜ਼ਰ ਮਿਲੇ ਮੁਲਾਜ਼ਮਾਂ ਦੀ ਰਿਪੋਰਟ ਉੱਚ ...

ਪੂਰੀ ਖ਼ਬਰ »

ਟਿਊਬਵੈੱਲਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਦਾ ਸਮਾਂ ਬਦਲਣ ਲਈ ਜੱਟ ਭਾਈਚਾਰਾ ਐਸੋਸੀਏਸ਼ਨ ਵਲੋਂ ਡੀ. ਸੀ. ਨੂੰ ਦਿੱਤਾ ਮੰਗ ਪੱਤਰ

ਸਿਰਸਾ, 12 ਫਰਵਰੀ (ਭੁਪਿੰਦਰ ਪੰਨੀਵਾਲੀਆ)-ਜੱਟ ਭਾਈਚਾਰਾ ਵੈੱਲਫੇਅਰ ਐਸੋਸੀਏਸ਼ਨ ਵਲੋਂ ਟਿਊਬਵੈੱਲਾਂ ਲਈ ਦਿੱਤੀ ਜਾਣ ਵਾਲੀ ਅੱਠ ਘੰਟੇ ਲਗਾਤਾਰ ਬਿਜਲੀ ਦੇਣ ਅਤੇ ਬਿਜਲੀ ਦਾ ਸਮਾਂ ਬਦਲੇ ਜਾਣ ਦੀ ਮੰਗ ਨੂੰ ਲੈ ਕੇ ਐਸੋਸੀਏਸ਼ਨ ਦੇ ਵਫ਼ਦ ਨੇ ਸਿਰਸਾ ਦੇ ਡਿਪਟੀ ...

ਪੂਰੀ ਖ਼ਬਰ »

ਏਡਜ਼ ਦੀ ਹਰ ਵਿਅਕਤੀ ਨੂੰ ਸਮੇਂ-ਸਮੇਂ 'ਤੇ ਜਾਂਚ ਕਰਵਾਉਣੀ ਚਾਹੀਦੀ ਹੈ-ਅਮਿਤ ਸ਼ਰਮਾ

ਕਰਨਾਲ, 12 ਫਰਵਰੀ (ਗੁਰਮੀਤ ਸਿੰਘ ਸੱਗੂ)-ਜ਼ਿਲ੍ਹਾ ਵਧੀਕ ਸੇਵਾਵਾਂ ਅਥਾਰਿਟੀ ਦੇ ਸਕੱਤਰ ਅਤੇ ਸੀ.ਜੇ.ਐੱਮ. ਅਮਿੱਤ ਸ਼ਰਮਾ ਨੇ ਕਿਹਾ ਕਿ ਏਡਜ਼ ਜਾਗਰੂਕਤਾ ਪ੍ਰੋਗਰਾਮ ਦਾ ਉਦੇਸ਼ ਲੋਕਾਂ ਨੂੰ ਇਸ ਰੋਗ ਬਾਰੇ ਜਾਗਰੂਕ ਕਰਨਾ ਹੈ | ਉਨ੍ਹਾਂ ਕਿਹਾ ਕਿ ਏਡਜ਼ ਦੀ ਸਮੇਂ-ਸਮੇਂ ...

ਪੂਰੀ ਖ਼ਬਰ »

ਸਰਕਾਰੀ ਨੌਕਰੀ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਲਈ ਟੈੱਸਟ ਅੱਜ

ਰੂਪਨਗਰ, 12 ਫਰਵਰੀ (ਹੁੰਦਲ)-ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪ੍ਰਾਰਥੀਆਂ ਨੂੰ ਸਰਕਾਰੀ ਨੌਕਰੀਆਂ ਦੀ ਤਿਆਰੀ ਸਬੰਧੀ ਮੁਫ਼ਤ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਜਿਸ ਵਿਚ ...

ਪੂਰੀ ਖ਼ਬਰ »

ਰਾਜ ਦੀ ਗੱਠਜੋੜ ਸਰਕਾਰ ਨੇ ਲੋਕਾਂ ਲਈ ਤਿਆਰ ਨਹੀਂ ਕੀਤਾ ਕਾਮਨ ਮਿਨੀਮਮ ਪ੍ਰੋਗਰਾਮ- ਦਪਿੰਦਰ ਹੁੱਡਾ

ਕਰਨਾਲ, 12 ਫਰਵਰੀ (ਗੁਰਮੀਤ ਸਿੰਘ ਸੱਗੂ)-ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਸਪੀਕਰ ਦਪਿੰਦਰ ਹੁੱਡਾ ਨੇ ਰਾਜ ਦੀ ਭਾਜਪਾ-ਜਜਪਾ ਸਰਕਾਰ 'ਤੇ ਹਮਲਾ ਕਰਦੇ ਹੋਏ ਦੋਸ਼ ਲਗਾਇਆ ਕਿ ਇਸ ਗਠਜੋੜ ਸਰਕਾਰ ਨੇ ਲੋਕਾਂ ਲਈ ਆਪਣਾ ਕੋਈ ਕਾਮਨ ਮਿਨੀਮਮ ਪ੍ਰੋਗਰਾਮ ਤਿਆਰ ਨਹੀਂ ...

ਪੂਰੀ ਖ਼ਬਰ »

ਕੇਜਰੀਵਾਲ ਦੀ ਜਿੱਤ ਨਾਲ ਵਿਰੋਧੀ ਦੰਗ ਰਹਿ ਗਏ-ਗੌਤਮ

ਨੰਗਲ, 12 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜ ਚੁੱਕੇ ਡਾ. ਸੰਜੀਵ ਗੌਤਮ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੀ ਜਿੱਤ ਨਾਲ ਵਿਰੋਧੀ ਦੰਗ ਰਹਿ ਗਏ ਹਨ | ਇਨ੍ਹਾਂ ਚੋਣਾਂ ਦਾ ਅਸਰ ਹੀ ...

ਪੂਰੀ ਖ਼ਬਰ »

ਐਾਟੀ ਕਰੱਪਸ਼ਨ ਫਾਊਡੇਸ਼ਨ ਵਲੋਂ ਅਵਾਰਡ ਸਮਾਰੋਹ 21 ਨੂੰ

ਕਰਨਾਲ, 12 ਫਰਵਰੀ (ਗੁਰਮੀਤ ਸਿੰਘ ਸੱਗੂ)-ਐਾਟੀ ਕਰੱਪਸ਼ਨ ਫਾਉਂਡੇਸ਼ਨ ਆਫ਼ ਇੰਡੀਆ ਵਲੋਂ 21 ਫਰਵਰੀ ਨੂੰ ਸੀ.ਐੱਮ. ਸਿਟੀ ਵਿਖੇ ਨੈਸ਼ਨਲ ਡਾਇਮੰਡ ਅਵਾਰਡ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾਏਗਾ | ਇਸ ਸਬੰਧ ਵਿਚ ਫਾਉਂਡੇਸ਼ਨ ਦੇ ਕੌਮੀ ਪ੍ਰਧਾਨ ਨਰੇਂਦਰ ਅਰੋੜਾ ਦੀ ...

ਪੂਰੀ ਖ਼ਬਰ »

ਬਾਲੜੀ ਦਿਵਸ ਮਨਾਇਆ

ਨੂਰਪੁਰ ਬੇਦੀ, 12 ਫਰਵਰੀ (ਹਰਦੀਪ ਸਿੰਘ ਢੀਂਡਸਾ)-ਬਾਲ ਵਿਕਾਸ ਤੇ ਪ੍ਰਾਜੈਕਟ ਅਫ਼ਸਰ ਨੂਰਪੁਰ ਬੇਦੀ ਮੈਡਮ ਅਮਰਜੀਤ ਕੌਰ ਦੀ ਅਗਵਾਈ ਵਿਚ ਨੂਰਪੁਰ ਬੇਦੀ ਸਰਕਲ ਦਾ ਬਾਲੜੀ ਦਿਵਸ ਸਿੰਬਲ ਮਾਜਰਾ ਵਿਖੇ ਮਨਾਇਆ ਗਿਆ | ਪੰਜਾਬ ਸਰਕਾਰ ਵਲੋਂ ਬੇਟੀ ਬਚਾਓ ਬੇਟੀ ਪੜ੍ਹਾਓ ...

ਪੂਰੀ ਖ਼ਬਰ »

ਪਿੰਡ ਕਨਾਲਸੀ ਵਾਸੀਆਂ ਨੇ ਡੀ. ਸੀ. ਨੂੰ ਦਿੱਤਾ ਮੰਗ ਪੱਤਰ

ਜਗਾਧਰੀ, 12 ਫਰਵਰੀ (ਜਗਜੀਤ ਸਿੰਘ)-ਪਿੰਡ ਕਨਾਲਸੀ ਦੇ ਲੋਕਾਂ ਨੇ ਅੱਜ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਉਨ੍ਹਾਂ ਨਾਲ ਪਲਾਟਾਂ ਦੀ ਖ਼ਰੀਦ ਵਿਚ ਹੋਈ ਧੋਖਾਧੜੀ ਦੇ ਮਾਮਲੇ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਸ਼ਿਕਾਇਤ ਪੱਤਰ ਦਿੱਤਾ | ਪਿੰਡ ਦੇ ਲੋਕਾਂ ਦਾ ਕਹਿਣਾ ...

ਪੂਰੀ ਖ਼ਬਰ »

ਛੋਟੇ ਬੱਚਿਆਂ ਦੇ ਬੈਠਣ ਲਈ ਕੁਰਸੀਆਂ ਕੀਤੀਆਂ ਭੇਟ

ਯਮੁਨਾਨਗਰ, 12 ਫਰਵਰੀ (ਗੁਰਦਿਆਲ ਸਿੰਘ ਨਿਮਰ)-ਹੈਲਪਿੰਗ ਹੈਾਡਜ਼ ਐੱਨ. ਜੀ. ਓ. ਦੇ ਪ੍ਰਧਾਨ ਅਜੈ ਮਾਨਕਟਾਲਾ ਤੇ ਸਕੱਤਰ ਡਾ. ਨਰਿੰਦਰ ਸਾਹੀ ਵਲੋਂ ਚੇਅਰ ਫਾਰ ਚਿਲਡਰਨ ਮੁਹਿੰਮ ਚਲਾਈ ਗਈ ਹੈ, ਜਿਸ ਵਿਚ ਇਸ ਸੰਸਥਾ ਵਲੋਂ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਬੈਠਣ ਲਈ ...

ਪੂਰੀ ਖ਼ਬਰ »

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਸਮਾਰਟ ਹਾਈ ਸਕੂਲ ਬੜਵਾ ਦਾ ਦੌਰਾ

ਨੂਰਪੁਰ ਬੇਦੀ, 12 ਫਰਵਰੀ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ)-ਸੈੱਲਫ਼ ਸਮਾਰਟ ਸਰਕਾਰੀ ਹਾਈ ਸਕੂਲ ਬੜਵਾ ਦਾ ਅੱਜ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਐੱਸ. ਪੀ. ਸਿੰਘ ਵਲੋਂ ਦੌਰਾ ਕੀਤਾ ਗਿਆ ¢ ਇਸ ਮੌਕੇ ਉਨ੍ਹਾਂ ਅਤੇ ਪਿੰਡ ਦੇ ਸਰਪੰਚ ...

ਪੂਰੀ ਖ਼ਬਰ »

4 ਜ਼ਿਲਿ੍ਹਆਂ ਦੀ ਫ਼ੌਜ ਭਰਤੀ ਰੈਲੀ 7 ਅਪ੍ਰੈਲ ਤੋਂ

ਲੁਧਿਆਣਾ, 12 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਲੁਧਿਆਣਾ, ਮੋਗਾ, ਰੂਪਨਗਰ ਤੇ (ਮੋਹਾਲੀ) ਦੇ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਕਰਨ ਲਈ ਫੌਜ ਭਰਤੀ ਦਫ਼ਤਰ, ਢੋਲੇਵਾਲ ਕੰਪਲੈਕਸ, ਲੁਧਿਆਣਾ ਵਲੋਂ 7 ਅਪ੍ਰੈਲ ਤੋਂ 16 ਅਪ੍ਰੈੱਲ, 2020 ਤੱਕ ਭਰਤੀ ਰੈਲੀ ਕੀਤੀ ਜਾ ਰਹੀ ਹੈ, ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਘਾਟ ਸਾਹਿਬ ਨੰਗਲ ਦੀ ਨਵੀਂ ਪ੍ਰਬੰਧਕੀ ਕਮੇਟੀ ਗਠਿਤ

ਨੰਗਲ, 12 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਇਤਿਹਾਸਕ ਗੁਰਦੁਆਰਾ ਸ੍ਰੀ ਘਾਟ ਸਾਹਿਬ ਨੰਗਲ (ਪਾਤਸ਼ਾਹੀ ਦਸਵੀਂ) ਵਿਖੇ ਵੱਡੀ ਪੱਧਰ 'ਤੇ ਕਰਵਾਏ ਜਾ ਰਹੇ ਨਿਰਮਾਣ ਕਾਰਜਾਂ ਨੂੰ ਤੇਜ਼ ਗਤੀ ਪ੍ਰਦਾਨ ਕਰਨ ਲਈ ਜਥੇਦਾਰ ਜਗਦੇਵ ਸਿੰਘ ਕੁੱਕੂ ਵਲੋਂ ਪਹਿਲਾਂ ਬਣੀ ਕਮੇਟੀ ਨੂੰ ...

ਪੂਰੀ ਖ਼ਬਰ »

ਪੀ. ਐਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਦੀ ਮਹੀਨਾਵਾਰ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 12 ਫਰਵਰੀ (ਨਿੱਕੂਵਾਲ, ਕਰਨੈਲ ਸਿੰਘ)-ਪੀ.ਐਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਦੀ ਮਹੀਨਾਵਾਰ ਮੀਟਿੰਗ ਡਵੀਜ਼ਨ ਪ੍ਰਧਾਨ ਸਾਥੀ ਦੇਸਰਾਜ ਘਈ ਦੀ ਪ੍ਰਧਾਨਗੀ ਹੇਠ ਹੋਈ | ਜਿਨ੍ਹਾਂ ਵਿਚ ਤਨਖ਼ਾਹ-ਬੈਂਡ ਦਸੰਬਰ 2011 ਤੋਂ ਦੇਣਾ, ਡੀ. ਏ. ਦੀਆਂ ...

ਪੂਰੀ ਖ਼ਬਰ »

ਪ੍ਰਾਪਰਟੀ ਟੈਕਸ ਦੇ ਬਕਾਏ ਦੀ ਰਕਮ ਜਮ੍ਹਾਂ ਕਰਵਾਉਣ 'ਤੇ 10 ਫ਼ੀਸਦੀ ਛੋਟ

ਰੂਪਨਗਰ, 12 ਫਰਵਰੀ (ਪੱਤਰ ਪ੍ਰੇਰਕ)-ਪੰਜਾਬ ਸਰਕਾਰ ਵਲੋਂ ਸ਼ਹਿਰ ਵਾਸੀਆਂ ਨੂੰ ਪ੍ਰਾਪਰਟੀ ਟੈਕਸ ਦੇ ਬਕਾਏ ਦੀ ਰਕਮ ਇਕਮੁਸ਼ਤ ਜਮਾਂ ਕਰਵਾਉਣ ਲਈ ਸੁਨਹਿਰੀ ਮੌਕਾ ਦਿੱਤਾ ਗਿਆ ਹੈ, ਜਿਸ ਦੇ ਤਹਿਤ ਪ੍ਰਾਪਰਟੀ ਟੈਕਸ ਦੇ ਬਕਾਏ ਦੀ ਕੁੱਲ੍ਹ ਰਕਮ 'ਤੇ 10 ਫ਼ੀਸਦੀ ਛੋਟ ...

ਪੂਰੀ ਖ਼ਬਰ »

ਆਗਾਮੀ ਹੋਲਾ-ਮਹੱਲਾ ਸਮਾਗਮ ਦੇ ਪ੍ਰਬੰਧਾਂ ਸਬੰਧੀ ਇਕੱਤਰਤਾ

ਪਾਉਂਟਾ ਸਾਹਿਬ, 12 ਫਰਵਰੀ (ਹਰਬਖ਼ਸ਼ ਸਿੰਘ)-ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਲੋਂ ਸਥਾਨਕ ਪ੍ਰਸ਼ਾਸਕਾਂ ਨਾਲ ਇਕ ਅਹਿਮ ਇਕੱਤਰਤਾ ਕੀਤੀ ਗਈ, ਜਿਸ ਵਿਚ ਆਗਾਮੀ ਮਾਰਚ ਦੇ ਪਹਿਲੇ ਹਫ਼ਤੇ ਵਿਚ ਹੋਲਾ-ਮਹੱਲਾ ਸਮਾਗਮ ਦੇ ਪ੍ਰਬੰਧ ਅਤੇ ਸੁਰੱਖਿਆ ਨੂੰ ...

ਪੂਰੀ ਖ਼ਬਰ »

ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

ਪਾਉਂਟਾ ਸਾਹਿਬ, 12 ਫਰਵਰੀ (ਹਰਬਖ਼ਸ਼ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦਾ ਜਨਮ ਦਿਹਾੜਾ ਸ੍ਰੀ ਪਾਉਂਟਾ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਬੇਅੰਤ ਸੰਗਤਾਂ ਤੋਂ ਇਲਾਵਾ ...

ਪੂਰੀ ਖ਼ਬਰ »

ਦਿਲਬਾਗ ਸਿੰਘ ਨੇ ਏਲਨਾਬਾਦ ਦੇ ਐੱਸ. ਡੀ. ਐੱਮ. ਦਾ ਕਾਰਜਭਾਰ ਸੰਭਾਲਿਆ

ਏਲਨਾਬਾਦ, 12 ਫਰਵਰੀ (ਜਗਤਾਰ ਸਮਾਲਸਰ)- ਏਲਨਾਬਾਦ ਦੇ ਨਵੇਂ ਐੱਸ.ਡੀ. ਐੱਮ. ਦਿਲਬਾਗ ਸਿੰਘ ਨੇ ਅੱਜ ਆਪਣਾ ਕਾਰਜਭਾਰ ਸੰਭਾਲ ਲਿਆ | ਇੱਥੇ ਪੱੁਜਣ ਤੇ ਪ੍ਰਬੰਧਕੀ ਅਧਿਕਾਰੀਆਾ ਅਤੇ ਕਰਮਚਾਰੀਆਾ ਨੇ ਉਨ੍ਹਾਾ ਦਾ ਸਵਾਗਤ ਕੀਤਾ¢ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਰਕਾਰ ...

ਪੂਰੀ ਖ਼ਬਰ »

ਨਗਰ ਕੀਰਤਨ ਦੌਰਾਨ ਵਾਪਰੀ ਘਟਨਾ ਨੇ ਲੋਕਾਂ ਦੇ ਹਿਰਦੇ ਵਲੂੰਧਰੇ-ਜਥੇ. ਆਸਾ ਸਿੰਘ

ਲੁਧਿਆਣਾ, 12 ਫਰਵਰੀ (ਕਵਿਤਾ ਖੱੁਲਰ)-ਤਰਨਤਾਰਨ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਸਜਾਏ ਨਗਰ ਕੀਰਤਨ ਦੌਰਾਨ ਪਟਾਕਿਆਂ ਨੂੰ ਲੱਗੀ ਅੱਗ ਕਾਰਨ ਵਾਪਰੀ ਘਟਨਾ ਨੇ ਲੋਕਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ | ਇਹ ਪ੍ਰਗਟਾਵਾ ਕਰਦਿਆਂ ਚੀਫ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ

ਲੁਧਿਆਣਾ, 12 ਫਰਵਰੀ (ਕਵਿਤਾ ਖੁੱਲਰ)-ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵਲੋਂ ਆਰੰਭ ਕੀਤੇ ਗੁਰਮਤਿ ਸਮਾਗਮਾਂ ਦੀ ਲੜੀ ਅਧੀਨ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਦੀ ਦੇਖ-ਰੇਖ ਹੇਠ ਪੰਥ ਪ੍ਰਸਿੱਧ ਵਿਦਵਾਨ ਭਾਈ ਪਿੰਦਰਪਾਲ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਜਨ ਚੇਤਨਾ ਸਮਾਗਮ

ਲੁਧਿਆਣਾ, 12 ਫਰਵਰੀ (ਕਵਿਤਾ ਖੁੱਲਰ)-ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਬੇਡਕਰ ਨਵਯੁਵਕ ਦਲ ਯੂਨਿਟ ਢੰਡਾਰੀ ਖੁਰਦ ਵਿਖੇ ਸ਼ਿਵ ਕੁਮਾਰ ਦੀ ਅਗਵਾਈ ਹੇਠ ਵਿਸ਼ਾਲ ਜਨ ਚੇਤਨਾ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਦਲ ਦੇ ਸਰਪ੍ਰਸਤ ...

ਪੂਰੀ ਖ਼ਬਰ »

ਪੰਜਾਬ ਮੰਡੀ ਬੋਰਡ ਨੇ ਆਲੂਆਂ 'ਤੇ ਮਾਰਕੀਟ ਫੀਸ ਅਤੇ ਰੂਰਲ ਡਿਵੈੱਲਪਮੈਂਟ ਫੀਸ ਵਧਾਈ

ਲੁਧਿਆਣਾ, 12 ਫਰਵਰੀ (ਅਮਰੀਕ ਸਿੰਘ ਬੱਤਰਾ)-ਪੰਜਾਬ ਮੰਡੀ ਬੋਰਡ ਵਲੋਂ ਆਲੂਆਂ ਦੀ ਖਰੀਦ 'ਤੇ ਮਾਰਕੀਟ ਫੀਸ ਅਤੇ ਰੂਰਲ ਡਿਵੈੱਲਪਮੈਂਟ ਫੀਸ ਜੋ ਪਹਿਲਾਂ 0. 25 ਰੁਪਏ ਸੀ, ਵਧਾ ਕੇ ਇਕ ਫੀਸਦੀ ਕਰ ਦਿੱਤੀ ਹੈ | ਮਾਰਕੀਟ ਕਮੇਟੀ ਲੁਧਿਆਣਾ ਵਲੋਂ ਜਾਰੀ ਪੱਤਰ ਨੰ. 454 ਮਿਤੀ 10 ਫਰਵਰੀ ...

ਪੂਰੀ ਖ਼ਬਰ »

ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਸੀਨੀਅਰ ਆਗੂਆਂ ਦੇ ਘਰ ਜਾ ਕੇ ਪਾਰਟੀ ਦੀ ਮਜ਼ਬੂਤੀ ਲਈ ਚਰਚਾ

ਲੁਧਿਆਣਾ, 12 ਫ਼ਰਵਰੀ (ਪੁਨੀਤ ਬਾਵਾ)-ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੀ 2 ਦਿਨਾ ਲੁਧਿਆਣਾ ਫ਼ੇਰੀ ਦੇ ਦੂਸਰੇ ਦਿਨ ਜਿੱਥੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਘਰ ਜਾ ਕੇ ਉਨ੍ਹਾਂ ਨਾਲ ਪਾਰਟੀ ਦੀ ਮਜ਼ਬੂਤੀ ਲਈ ਚਰਚਾ ਕੀਤੀ, ਉੱਥੇ ਉਨ੍ਹਾਂ ਸਰਕਟ ...

ਪੂਰੀ ਖ਼ਬਰ »

ਮੈਕਰੋ ਗਲੋਬਲ ਮੋਗਾ ਆਂਸਲ ਪਲਾਜ਼ਾ ਬ੍ਰਾਂਚ ਲੁਧਿਆਣਾ ਰਾਹੀਂ ਮਨਵਿੰਦਰ ਕੌਰ ਨੇ ਕੈਨੇਡਾ ਵੀਜ਼ਾ ਲਿਆ

ਮੁੱਲਾਂਪੁਰ-ਦਾਖਾ, 12 ਫਰਵਰੀ (ਨਿਰਮਲ ਸਿੰਘ ਧਾਲੀਵਾਲ)- ਮੈਕਰੋ ਗਲੋਬਲ ਮੋਗਾ ਆਂਸਲ ਪਲਾਜ਼ਾ ਬ੍ਰਾਂਚ ਲੁਧਿਆਣਾ ਅੰਦਰ ਜਿੱਥੇ ਵਿਦਿਆਰਥੀਆਂ ਨੂੰ ਆਈਲੈਟਸ ਤਿਆਰੀ ਕਰਵਾ ਕੇ ਚੰਗੇ ਬੈਂਡ ਲੈਣ ਦੇ ਯੋਗ ਬਣਾਇਆ ਜਾ ਰਿਹਾ, ਉੱਥੇ ਇੰਸਟੀਚਿਊਟ ਦੇ ਐੱਮ. ਡੀ. ਗੁਰਮਿਲਾਪ ...

ਪੂਰੀ ਖ਼ਬਰ »

ਔਰਤਾਂ ਦੀ ਚੌਕਸੀ ਸਦਕਾ ਘਰੇਲੂ ਨੌਕਰ ਆਪਣੇ ਲੁੱਟ ਦੇ ਮਕਸਦ 'ਚ ਨਹੀਂ ਹੋ ਸਕਿਆ ਕਾਮਯਾਬ

ਲੁਧਿਆਣਾ, 12 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਾਡਲ ਟਾਊਨ ਦੇ ਇਲਾਕੇ ਆਤਮ ਨਗਰ 'ਚ ਔਰਤਾਂ ਦੀ ਚੌਕਸੀ ਸਦਕਾ ਘਰੇਲੂ ਨੌਕਰ ਆਪਣੇ ਲੁੱਟ ਦੇ ਮਕਸਦ ਵਿਚ ਕਾਮਯਾਬ ਨਹੀਂ ਹੋ ਸਕਿਆ | ਜਾਣਕਾਰੀ ਅਨੁਸਾਰ ਮੰਡੀ ਗੋਬਿੰਦਗੜ੍ਹ ਵਿਚ ਲੋਹੇ ਦਾ ਕਾਰੋਬਾਰ ਕਰਦੇ ਸੁਨੀਲ ...

ਪੂਰੀ ਖ਼ਬਰ »

ਦਿੱਲੀ 'ਚ ਵਿਕਾਸ ਦੀ ਹੋਈ ਜਿੱਤ ਤੇ ਝੂਠ ਨੂੰ ਹਾਰ ਦਾ ਮੂੰਹ ਦੇਖਣਾ ਪਿਆ-ਬੈਂਸ

ਲੁਧਿਆਣਾ, 12 ਫਰਵਰੀ (ਪੁਨੀਤ ਬਾਵਾ)-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣ ਵਿਚ ਅਸਲ ਵਿਕਾਸ ਦੀ ਜਿੱਤ ਹੋਈ ਹੈ ਜਦਕਿ ਭਾਜਪਾ ਤੇ ਕਾਂਗਰਸ ਦੀ ਝੂਠ ਕਰਕੇ ਹਾਰ ਹੋਈ ਹੈ | ਉਨ੍ਹਾਂ ਕਿਹਾ ਕਿ ਦਿੱਲੀ 'ਚ ...

ਪੂਰੀ ਖ਼ਬਰ »

ਬੀ. ਐੱਸ. ਐੱਨ. ਐੱਲ. ਦੇ ਕਾਮਿਆਂ ਵਲੋਂ ਰੋਸ ਰੈਲੀ

ਲੁਧਿਆਣਾ, 12 ਫਰਵਰੀ (ਸਲੇਮਪੁਰੀ)-ਭਾਰਤ ਸਰਕਾਰ ਦੇ ਬੀ. ਐੱਸ. ਐੱਨ. ਐੱਲ. 'ਚ ਤਾਇਨਾਤ ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਿਆ ਹੋਇਆ ਹੈ | ਅੱਜ ਇਸੇ ਲੜੀ ਤਹਿਤ ਆਲ ਯੂਨੀਅਨ ਐਾਡ ਐਸੋਸੀਏਸ਼ਨ ਆਫ ਬੀ. ਐੱਸ. ਐੱਨ. ਐੱਲ. ਵਲੋਂ ਲੁਧਿਆਣਾ ਇਕਾਈ ਦੇ ਜਨਰਲ ਸਕੱਤਰ ...

ਪੂਰੀ ਖ਼ਬਰ »

ਡੇਹਲੋਂ ਵਿਖੇ ਰੋਟਰੀ ਇੰਟਰਨੈਸ਼ਨਲ ਸੰਸਥਾ ਵਲੋਂ ਮੁਫ਼ਤ ਕੈਂਪਾਂ ਸਬੰਧੀ ਮੀਟਿੰਗ

ਡੇਹਲੋਂ, 12 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਸਥਾਨਕ ਸਰਕਾਰੀ ਹਸਪਤਾਲ ਵਿਖੇ ਐੱਸ. ਐੱਮ. ਓ. ਡਾ. ਸੰਤੋਸ਼ ਕੌਰ ਦੀ ਅਗਵਾਈ ਹੇਠ ਮੀਟਿੰਗ ਹੋਈ, ਜਿਸ ਦੌਰਾਨ ਰੋਟਰੀ ਇੰਟਰਨੈਸ਼ਨਲ ਸਵੈ-ਸੇਵੀ ਸੰਸਥਾ ਦੇ ਮੈਂਬਰਾਂ, ਸਮੂਹ ਸਟਾਫ਼ ਅਤੇ ਪਿੰਡ ਦੇ ਮੋਹਤਵਰ ਵਿਅਕਤੀਆਂ ਨੇ ...

ਪੂਰੀ ਖ਼ਬਰ »

ਦਿੱਲੀ ਦੀ ਨਵੀਂ ਵਿਧਾਨ ਸਭਾ 'ਚ ਕਰੋੜਪਤੀਆਂ ਦੀ ਬੱਲੇ-ਬੱਲੇ

ਨਵੀਂ ਦਿੱਲੀ, 12 ਫਰਵਰੀ (ਉਪਮਾ ਡਾਗਾ ਪਾਰਥ)-ਦਿੱਲੀ ਦੀ ਨਵੀਂ ਵਿਧਾਨ ਸਭਾ 'ਚ ਪਾਰਟੀਆਂ ਦੀਆਂ ਘੱਟ-ਵੱਧ ਹੋਈਆਂ ਸੀਟਾਂ ਤਾਂ ਚਰਚਾ 'ਚ ਹੈ ਹੀ, ਪਰ ਨਵੇਂ ਵਿਧਾਇਕਾਂ ਦੀ ਕੁਝ ਹੋਰ ਜਾਣਕਾਰੀ ਵੀ ਘੱਟ ਦਿਲਚਸਪ ਨਹੀਂ ਹੈ | ਦਿੱਲੀ ਦੇ ਨਵੇਂ ਵਿਧਾਇਕਾਂ ਨੇ ਪੁਰਾਣੀ ਵਿਧਾਨ ...

ਪੂਰੀ ਖ਼ਬਰ »

ਕੇ.ਐਮ.ਵੀ. ਵਿਖੇ ਬਿਜ਼ਨੈਸ ਮਾਡਲ ਕੈਨਵਸ ਵਿਸ਼ੇ 'ਤੇ ਵਰਕਸ਼ਾਪ

ਜਲੰਧਰ, 12 ਫਰਵਰੀ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਵਿਖੇ ਮਨੁੱਖੀ ਵਿਕਾਸ ਮੰਤਰਾਲਾ, ਭਾਰਤ ਸਰਕਾਰ ਵਲੋਂ ਸਥਾਪਿਤ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕਾਉਂਸਲ ਵਲੋਂ ਬਿਜ਼ਨਸ ਮਾਡਲ ਕੈਨਵਸ ਵਿਸ਼ੇ 'ਤੇ ਵਰਕਸ਼ਾਪ ...

ਪੂਰੀ ਖ਼ਬਰ »

ਨੌਜਵਾਨ ਨੇ ਲਗਾਏ ਅਗਵਾ ਕਰ ਕੇ ਕੁੱਟਮਾਰ ਦੇ ਦੋਸ਼

ਜਲੰਧਰ, 12 ਫਰਵਰੀ (ਐੱਮ. ਐੱਸ. ਲੋਹੀਆ)-ਸੋਡਲ ਦੇ ਰਹਿਣ ਵਾਲੇ ਨੌਜਵਾਨ ਰਿਸ਼ਵ ਭੱਲਾ ਨੇ ਸਾਈਾ ਕਾਲੋਨੀ ਦੇ ਰਹਿਣ ਵਾਲੇ ਕੁਝ ਵਿਅਕਤੀਆਂ 'ਤੇ ਅਗਵਾ ਕਰ ਕੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ | ਇਸ ਸਬੰਧੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ...

ਪੂਰੀ ਖ਼ਬਰ »

ਨੌਜਵਾਨ ਨੇ ਲਗਾਏ ਅਗਵਾ ਕਰ ਕੇ ਕੁੱਟਮਾਰ ਦੇ ਦੋਸ਼

ਜਲੰਧਰ, 12 ਫਰਵਰੀ (ਐੱਮ. ਐੱਸ. ਲੋਹੀਆ)-ਸੋਡਲ ਦੇ ਰਹਿਣ ਵਾਲੇ ਨੌਜਵਾਨ ਰਿਸ਼ਵ ਭੱਲਾ ਨੇ ਸਾਈਾ ਕਾਲੋਨੀ ਦੇ ਰਹਿਣ ਵਾਲੇ ਕੁਝ ਵਿਅਕਤੀਆਂ 'ਤੇ ਅਗਵਾ ਕਰ ਕੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ | ਇਸ ਸਬੰਧੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ...

ਪੂਰੀ ਖ਼ਬਰ »

ਹੋਲੇ ਮਹੱਲੇ ਮੌਕੇ ਸ਼ਹੀਦ ਊਧਮ ਸਿੰਘ ਵੈੱਲਫ਼ੇਅਰ ਸੇਵਾ ਸੁਸਾਇਟੀ ਲਗਾਏਗੀ 4 ਦਿਨ ਲੰਗਰ

ਚੁਗਿੱਟੀ/ਜੰਡੂਸਿੰਘਾ, 12 ਫਰਵਰੀ (ਨਰਿੰਦਰ ਲਾਗੂ)-ਸ਼ਹੀਦ ਊਧਮ ਸਿੰਘ ਵੈੱਲਫੇਅਰ ਸੇਵਾ ਸੁਸਾਇਟੀ ਲੰਮਾ ਪਿੰਡ ਵਲੋਂ ਹੋਲੇ ਮਹੱਲੇ ਮੌਕੇ 8 ਤੋਂ 11 ਮਾਰਚ ਤੱਕ ਸੰਗਤਾਂ ਦੀ ਸੇਵਾ ਹਿਤ ਲੰਗਰ ਸੁੱਚੀ ਪਿੰਡ ਮੋੜ 'ਤੇ ਲਗਾਏ ਜਾਣਗੇ | ਇਸ ਸਬੰਧੀ ਸੇਵਾਦਾਰਾਂ ਵਲੋਂ ਇਕ ਬੈਠਕ ...

ਪੂਰੀ ਖ਼ਬਰ »

ਗੁਰਦਾਸਪੁਰ ਵਿਖੇ ਇਕ ਆਗੂ 'ਤੇ ਹੋਏ ਹਮਲੇ ਤੋਂ ਬਾਅਦ ਪੁਲਿਸ ਕਮਿਸ਼ਨਰ ਵਲੋਂ ਸ਼ਹਿਰ ਦੀ ਸੁਰੱਖਿਆ ਦਾ ਜਾਇਜ਼ਾ

ਜਲੰਧਰ, 12 ਫਰਵਰੀ (ਐੱਮ.ਐੱਸ. ਲੋਹੀਆ)-ਜ਼ਿਲ੍ਹਾ ਗੁਰਦਾਸਪੁਰ ਵਿਖੇ ਇਕ ਆਗੂ ਉਪਰ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸ਼ਹਿਰ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਇਕ ਉੱਚ ਪੱਧਰੀ ਮੀਟਿੰਗ ਕੀਤੀ | ...

ਪੂਰੀ ਖ਼ਬਰ »

ਪ੍ਰਗਟ ਸਿੰਘ ਨੇ ਰੱਖਿਆ ਸਲੇਮਪੁਰ ਮਸੰਦਾਂ ਸਕੂਲ ਦੀ ਇਮਾਰਤ ਦਾ ਨੀਂਹ ਪੱਥਰ

ਜਲੰਧਰ, 12 ਫਰਵਰੀ (ਜਸਪਾਲ ਸਿੰਘ)-ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਅਧੀਨ ਆਉਂਦੇ ਪਿੰਡ ਸਲੇਮਪੁਰ ਮਸੰਦਾਂ ਵਿਖੇ ਸਰਕਾਰੀ ਮਿਡਲ ਸਕੂਲ ਦੀ ਨਵੀਂ ਬਣਨ ਵਾਲੀ ਇਮਾਰਤ ਦਾ ਨੀਂਹ ਪੱਥਰ ਹਲਕਾ ਵਿਧਾਇਕ ਪ੍ਰਗਟ ਸਿੰਘ ਵਲੋਂ ਰੱਖਿਆ ਗਿਆ | ਇਸ ਤੋਂ ਪਹਿਲਾਂ ਪਿੰਡ ਵਿਖੇ ...

ਪੂਰੀ ਖ਼ਬਰ »

ਵਿਧਾਇਕ ਬੇਰੀ ਵਲੋਂ ਦਿੱਤੇ ਜਾਣ ਵਾਲੇ ਧਰਨੇ ਦੀ ਸਫਲਤਾ ਲਈ ਲੋਕਾਂ ਵਲੋਂ ਸਮਰਥਨ

ਚੁਗਿੱਟੀ/ਜੰਡੂਸਿੰਘਾ, 12 ਫਰਵਰੀ (ਨਰਿੰਦਰ ਲਾਗੂ)-ਜਲੰਧਰ ਕੇਂਦਰੀ ਹਲਕੇ ਤੋਂ ਵਿਧਾਇਕ ਰਜਿੰਦਰ ਬੇਰੀ ਵਲੋਂ ਪੀ. ਏ. ਪੀ. ਚੌਕ ਵਿਖੇ 19 ਫਰਵਰੀ ਨੂੰ ਦਿੱਤੇ ਜਾਣ ਵਾਲੇ ਧਰਨੇ ਦੀ ਸਫਲਤਾ ਲਈ ਵੱਖ-ਵੱਖ ਮੁਹੱਲਿਆਂ ਦੇ ਲੋਕਾਂ ਵਲੋਂ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਕਾਂਗਰਸ ਨੇ ਪੀਪਲਜ਼ ਪਾਰਟੀ ਦੇ ਆਗੂਆਂ ਨੂੰ ਕੀਤਾ ਨਜ਼ਰ ਅੰਦਾਜ਼- ਠੇਕੇਦਾਰ

ਜਲੰਧਰ, 12 ਫਰਵਰੀ (ਜਸਪਾਲ ਸਿੰਘ)-ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਸਾਥੀ ਅਤੇ ਪੰਜਾਬ ਪੀਪਲਜ਼ ਪਾਰਟੀ ਦੇ ਮੋਢੀ ਆਗੂਆਂ 'ਚ ਸ਼ਾਮਿਲ ਠੇਕੇਦਾਰ ਸੁਰਿੰਦਰ ਸਿੰਘ ਨੇ ਕਾਂਗਰਸ 'ਤੇ ਪੀਪਲਜ਼ ਪਾਰਟੀ ਦੇ ਆਗੂਆਂ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਹਾਈਕਮਾਨ ਵਲੋਂ ਪੀਪਲਜ਼ ਪਾਰਟੀ ਦੇ ਆਗੂਆਂ ਨੂੰ ਪਾਰਟੀ 'ਚ ਬਣਦਾ ਮਾਣ-ਸਨਮਾਨ ਨਹੀਂ ਦਿੱਤਾ ਜਾ ਰਿਹਾ ਤੇ ਸੱਤਾ 'ਚ ਆਉਂਦੇ ਹੀ ਕਾਂਗਰਸ ਆਪਣੇ ਵਾਅਦੇ ਭੁੱਲ ਗਈ ਹੈ | ਉਨ੍ਹਾਂ ਕਿਹਾ ਕਿ ਬੇਸ਼ੱਕ ਮਨਪ੍ਰੀਤ ਸਿੰਘ ਬਾਦਲ ਵਲੋਂ ਪੀਪਲਜ਼ ਪਾਰਟੀ ਦਾ ਰਲੇਵਾਂ ਕਾਂਗਰਸ 'ਚ ਕਰ ਦਿੱਤਾ ਗਿਆ ਸੀ ਪਰ ਉਸ ਸਮੇਂ ਕਾਂਗਰਸ ਵਲੋਂ ਪੀਪਲਜ਼ ਪਾਰਟੀ ਦੇ ਆਗੂਆਂ ਨੂੰ ਬਣਦਾ ਮਾਣ ਸਨਮਾਨ ਦੇਣ ਦਾ ਵਾਅਦਾ ਕੀਤਾ ਗਿਆ ਸੀ | ਹਾਲਾਂਕਿ ਉਪਰਲੇ ਪੱਧਰ 'ਤੇ ਮਨਪ੍ਰੀਤ ਸਿੰਘ ਬਾਦਲ ਨੂੰ ਕਾਂਗਰਸ ਵਲੋਂ ਵਿੱਤ ਮੰਤਰੀ ਬਣਾ ਦਿੱਤਾ ਗਿਆ ਪਰ ਹੇਠਲੇ ਪੱਧਰ ਦੇ ਆਗੂਆਂ ਨੂੰ ਕਾਂਗਰਸ ਵਲੋਂ ਯੋਗ ਨੁਮਾਇੰਦਗੀ ਨਹੀਂ ਦਿੱਤੀ ਗਈ | ਠੇਕੇਦਾਰ ਸੁਰਿੰਦਰ ਸਿੰਘ ਨੇ ਕਿਹਾ ਕਿ ਲੰਘੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਤੋਂ ਇਲਾਵਾ ਹੋਰਨਾਂ ਸਥਾਨਕ ਪੱਧਰ ਦੀਆਂ ਚੋਣਾਂ 'ਚ ਵੀ ਪੀਪਲਜ਼ ਪਾਰਟੀ ਦੇ ਆਗੂਆਂ ਨੇ ਕਾਂਗਰਸ ਦਾ ਡੱਟ ਕੇ ਸਮਰਥਨ ਕੀਤਾ ਤੇ ਪਾਰਟੀ ਦੀ ਜਿੱਤ 'ਚ ਆਪਣਾ ਬਣਦਾ ਯੋਗਦਾਨ ਪਾਇਆ | ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਜਲਦ ਮਿਲਣਗੇ | ਇਸ ਮੌਕੇ ਉਨ੍ਹਾਂ ਦੇ ਨਾਲ ਸ਼ਿਵਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਜਸਪਾਲ ਸਿੰਘ, ਬਲਵਿੰਦਰ ਸਿੰਘ ਬਿੱਲਾ, ਦਰਸ਼ਨ ਸਿੰਘ, ਸੰਤੋਖ ਸਿੰਘ, ਹਰਕੋਮਲ ਸਿੰਘ, ਕੁਲਜੀਤ ਸਿੰਘ ਤੇ ਹਰਮਨ ਸਿੰਘ ਆਦਿ ਵੀ ਸਨ |

ਖ਼ਬਰ ਸ਼ੇਅਰ ਕਰੋ

 

ਕਾਂਗਰਸ ਨੇ ਪੀਪਲਜ਼ ਪਾਰਟੀ ਦੇ ਆਗੂਆਂ ਨੂੰ ਕੀਤਾ ਨਜ਼ਰ ਅੰਦਾਜ਼- ਠੇਕੇਦਾਰ

ਜਲੰਧਰ, 12 ਫਰਵਰੀ (ਜਸਪਾਲ ਸਿੰਘ)-ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਸਾਥੀ ਅਤੇ ਪੰਜਾਬ ਪੀਪਲਜ਼ ਪਾਰਟੀ ਦੇ ਮੋਢੀ ਆਗੂਆਂ 'ਚ ਸ਼ਾਮਿਲ ਠੇਕੇਦਾਰ ਸੁਰਿੰਦਰ ਸਿੰਘ ਨੇ ਕਾਂਗਰਸ 'ਤੇ ਪੀਪਲਜ਼ ਪਾਰਟੀ ਦੇ ਆਗੂਆਂ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ...

ਪੂਰੀ ਖ਼ਬਰ »

ਮੇਹਰ ਚੰਦ ਬਹੁਤਕਨੀਕੀ ਕਾਲਜ ਵਿਖੇ ਕਰਵਾਇਆ ਸੈਮੀਨਾਰ

ਜਲੰਧਰ, 12 ਫਰਵਰੀ (ਰਣਜੀਤ ਸਿੰਘ ਸੋਢੀ)-ਮੇਹਰ ਚੰਦ ਬਹੁਤਕਨੀਕੀ ਕਾਲਜ ਦੇ ਇਲੈਕਟ੍ਰਾਨਿਕਸ ਇੰਜੀ: ਵਿਭਾਗ ਵਲੋਂ ਇਲੈਕਟ੍ਰਾਨਿਕਸ ਵੇਸਟ ਅਤੇ ਮੈਨੇਜਮੈਂਟ ਵਿਸ਼ੇ 'ਤੇ ਸੈਮੀਨਾਰ ਪਿ੍ੰ. ਡਾ. ਜਗਰੂਪ ਸਿੰਘ ਜੀ ਤੇ ਇੰਜ. ਜੇ.ਐੱਸ. ਘੇੜਾ, ਮੁਖੀ ਵਿਭਾਗ ਈ.ਸੀ.ਈ. ਦੀ ...

ਪੂਰੀ ਖ਼ਬਰ »

ਸਿੰਥੈਟਿਕ ਬੈਡਮਿੰਟਨ ਕੋਰਟ ਵਾਲਾ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ ਜਲੰਧਰ- ਵਰਿੰਦਰ ਕੁਮਾਰ ਸ਼ਰਮਾ

ਜਲੰਧਰ, 12 ਫਰਵਰੀ (ਸਾਬੀ)-ਹੰਸ ਰਾਜ ਸਟੇਡੀਅਮ 'ਚ 5 ਬੈਡਮਿੰਟਨ ਦੇ ਸਿੰਥੈਟਿਕ ਕੋਰਟ ਬਣਨ ਜਾਣ ਨਾਲ ਜਲੰਧਰ ਹੁਣ ਪੰਜਾਬ ਦੇ ਨਕਸ਼ੇ 'ਚ ਪਹਿਲੇ ਨੰਬਰ 'ਤੇ ਆ ਗਿਆ ਹੈ | ਇਥੇ ਹੁਣ ਰਾਸ਼ਟਰੀ ਤੇ ਅੰਤਰਰਾਸ਼ਟਰੀ ਖੇਡ ਮੁਕਾਬਲੇ ਕਰਵਾਏ ਜਾ ਸਕਣਗੇ | ਇਹ ਸ਼ਬਦ ਡੀ.ਸੀ. ਜਲੰਧਰ ...

ਪੂਰੀ ਖ਼ਬਰ »

ਏ.ਪੀ.ਜੇ. ਕਾਲਜ ਆਫ਼ ਫਾਈਨ ਆਰਟਸ ਵਲੋਂ ਪੰਜਾਬ ਲਲਿਤ ਕਲਾ ਅਕਾਦਮੀ ਚੰਡੀਗੜ੍ਹ ਵਿਖੇ ਪ੍ਰਦਰਸ਼ਨੀ 15 ਤੋਂ 18 ਤੱਕ

ਜਲੰਧਰ, 12 ਫਰਵਰੀ (ਰਣਜੀਤ ਸਿੰਘ ਸੋਢੀ)- ਏ.ਪੀ.ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ 72 ਕਲਾਕਾਰਾਂ ਦੀ ਟੀਮ ਜਿਸ 'ਚ ਵਿਦਿਆਰਥੀ ਤੇ ਅਧਿਆਪਕ ਕਲਾ ਦੀਆਂ ਵੱਖ-ਵੱਖ ਵੰਨਗੀਆਂ 'ਚ ਪੇਂਟਿੰਗਾਂ, ਫ਼ੋਟੋਗਰਾਫ਼, ਡਿਜੀਟਲ ਆਰਟਸ, ਸਕਲੱਪਚਰ ਆਦਿ ਨਾਲ ਸਜੀ ਪ੍ਰਦਰਸ਼ਨੀ 15 ਤੋਂ 18 ...

ਪੂਰੀ ਖ਼ਬਰ »

ਸੇਂਟ ਸੋਲਜਰ ਸਟੂਡੈਂਟ ਕੌ ਾਸਲ ਵਲੋਂ ਗੁਰੂ ਰਵਿਦਾਸ ਦੇ ਜੀਵਨ 'ਤੇ ਸੈਮੀਨਾਰ

ਜਲੰਧਰ, 12 ਫਰਵਰੀ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਲਾਅ ਕਾਲਜ ਦੇ ਸਟੂਡੈਂਟ ਕੌਾਸਲ ਵਲੋਂ ਗੁਰੂ ਰਵਿਦਾਸ ਦੇ ਜੀਵਨ ਤੇ ਵਿਚਾਰਧਾਰਾ 'ਤੇ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ | ਜਿਸ 'ਚ ਪ੍ਰੋ-ਚੇਅਰਮੈਨ ਪਿ੍ੰਸ ਚੋਪੜਾ ਮੁੱਖ ਮਹਿਮਾਨ ਦੇ ਰੂਪ 'ਚ ਮੌਜੂਦ ਹੋਏ, ਜਿਨ੍ਹਾਂ ...

ਪੂਰੀ ਖ਼ਬਰ »

ਸਿੰਥੈਟਿਕ ਬੈਡਮਿੰਟਨ ਕੋਰਟ ਵਾਲਾ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ ਜਲੰਧਰ- ਵਰਿੰਦਰ ਕੁਮਾਰ ਸ਼ਰਮਾ

ਜਲੰਧਰ, 12 ਫਰਵਰੀ (ਸਾਬੀ)-ਹੰਸ ਰਾਜ ਸਟੇਡੀਅਮ 'ਚ 5 ਬੈਡਮਿੰਟਨ ਦੇ ਸਿੰਥੈਟਿਕ ਕੋਰਟ ਬਣਨ ਜਾਣ ਨਾਲ ਜਲੰਧਰ ਹੁਣ ਪੰਜਾਬ ਦੇ ਨਕਸ਼ੇ 'ਚ ਪਹਿਲੇ ਨੰਬਰ 'ਤੇ ਆ ਗਿਆ ਹੈ | ਇਥੇ ਹੁਣ ਰਾਸ਼ਟਰੀ ਤੇ ਅੰਤਰਰਾਸ਼ਟਰੀ ਖੇਡ ਮੁਕਾਬਲੇ ਕਰਵਾਏ ਜਾ ਸਕਣਗੇ | ਇਹ ਸ਼ਬਦ ਡੀ.ਸੀ. ਜਲੰਧਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX