ਤਾਜਾ ਖ਼ਬਰਾਂ


ਚੰਡੀਗੜ੍ਹ : ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਸ਼੍ਰੋਮਣੀ ਅਕਾਲੀ ਦਲ ਨਾਲ ਕੈਪਟਨ ਖ਼ਿਲਾਫ਼ ਧਰਨੇ 'ਚ ਹੋਣਗੇ ਸ਼ਾਮਿਲ - ਡਾ. ਚੀਮਾ
. . .  1 day ago
ਉੱਤਰ ਪ੍ਰਦੇਸ਼: ਆਗਰਾ ’ਚ ਬੋਰਵੈਲ ਵਿੱਚ ਡਿੱਗੇ 4 ਸਾਲ ਦੇ ਲੜਕੇ ਨੂੰ ਐਨ.ਡੀ.ਆਰ.ਐਫ .ਨੇ ਬਚਾਇਆ
. . .  1 day ago
ਜਾਂਚ ਨੂੰ ਪੂਰਾ ਸਹਿਯੋਗ ਦੇਵਾਂਗਾ - ਪ੍ਰਕਾਸ਼ ਸਿੰਘ ਬਾਦਲ
. . .  1 day ago
ਚੰਡੀਗੜ੍ਹ , 14 ਜੂਨ - ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਪਸ਼ਟ ਤੌਰ ’ਤੇ ਕਾਨੂੰਨ ਨਾਲ ਸਹਿਯੋਗ ਦੀ ਆਪਣੀ ਮਨਸ਼ਾ ਤੇ ਵਚਨਬੱਧਤਾ ਮੁੜ ਦੁਹਰਾਈ ਹੈ ਤੇ ਕਿਹਾ ਹੈ ਕਿ ਉਨ੍ਹਾਂ ਨੂੰ ਨਿਆਂਪਾਲਿਕਾ ...
3 ਲੱਖ 4 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਨਾਲ 3 ਕਾਬੂ
. . .  1 day ago
ਖੰਨਾ ,14 ਜੂਨ( ਹਰਜਿੰਦਰ ਸਿੰਘ ਲਾਲ)- ਅੱਜ ਖੰਨਾ ਪੁਲਿਸ ਦੇ ਐਸ.ਐਸ. ਪੀ. ਨੇ ਦੱਸਿਆ ਕਿ ਐਸ.ਪੀ.ਮਨਪ੍ਰੀਤ ਸਿੰਘ , ਡੀ.ਐਸ.ਪੀ. ਰਾਜਨ ਪਰਮਿੰਦਰ ਸਿੰਘ ਦੀ ਅਗਵਾਈ ਵਿਚ 3 ਵਿਅਕਤੀਆਂ ...
ਪ੍ਰਚੂਨ ਮਹਿੰਗਾਈ ਵਿਚ ਵਾਧਾ
. . .  1 day ago
ਨਵੀਂ ਦਿੱਲੀ , 14 ਜੂਨ- ਪ੍ਰਚੂਨ ਮਹਿੰਗਾਈ ਵਿਚ ਵਾਧਾ ਹੋਇਆ ਹੈ । ਮਈ ਵਿਚ ਇਹ ਅੰਕੜਾ 6.3% ਤੱਕ ਪਹੁੰਚ ਗਿਆ, ਅਪ੍ਰੈਲ ਵਿਚ ਇਹ ਸਿਰਫ 4.23% ਸੀ ।
ਦਿੱਲੀ ਦੇ ਸਫਦਰ ਜੰਗ ਏਅਰਪੋਰਟ ਦੀ ਆਈ.ਟੀ. ਇਮਾਰਤ ਨੂੰ ਲੱਗੀ ਅੱਗ
. . .  1 day ago
ਨਵੀਂ ਦਿੱਲੀ, 14 ਜੂਨ- ਦਿੱਲੀ ਦੇ ਸਫਦਰ ਜੰਗ ਹਵਾਈ ਅੱਡੇ ਦੀ ਆਈ.ਟੀ. ਇਮਾਰਤ ਵਿਚ ਅੱਜ ਅੱਗ ਲਗ ਗਈ । ਅੱਗ ਬਝਾਉਣ ਦੀਆਂ 6 ਗੱਡੀਆਂ ਮੌਕੇ 'ਤੇ ਪਹੁੰਚੀਆਂ ਹਨ ।
ਅੰਮ੍ਰਿਤਸਰ 'ਚ ਕੋਰੋਨਾ ਦੇ 55 ਨਵੇਂ ਮਾਮਲੇ ਆਏ ਸਾਹਮਣੇ, 2 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ ,14 ਜੂਨ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 55 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 46212 ਹੋ ਗਏ ...
ਡਬਲਯੂ. ਟੀ. ਸੀ. ਦੇ ਫਾਈਨਲ ਦਾ ਜੇਤੂ 1.6 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਦਾ ਵੀ ਹੱਕਦਾਰ
. . .  1 day ago
ਨਵੀਂ ਦਿੱਲੀ , 14 ਜੂਨ - ਭਾਰਤ ਅਤੇ ਨਿ ਨਿਊਜ਼ੀਲੈਂਡ ਵਿਚਾਲੇ ਆਈ.ਸੀ.ਸੀ. ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ਦਾ ਜੇਤੂ ਆਈ.ਸੀ.ਸੀ. ਟੈਸਟ ਚੈਂਪੀਅਨਸ਼ਿਪ ਦੇ ਨਾਲ-ਨਾਲ ...
ਟਿੱਬਾ ਦੇ ਮਜ਼ਦੂਰਾਂ ਵਲੋਂ ਮਹਿਲ ਕਲਾਂ ਵਿਖੇ ਲੁਧਿਆਣਾ - ਬਠਿੰਡਾ ਮੁਖ ਮਾਰਗ ਜਾਮ
. . .  1 day ago
ਮਹਿਲ ਕਲਾਂ,14 ਜੂਨ (ਅਵਤਾਰ ਸਿੰਘ ਅਣਖੀ) - ਡੀ. ਐੱਸ. ਪੀ. ਮਹਿਲ ਕਲਾਂ ਦਫ਼ਤਰ ਮੂਹਰੇ ਇਨਸਾਫ਼ ਲੈਣ ਲਈ ਦੂਜੇ ਦਿਨ ਧਰਨੇ 'ਤੇ ਬੈਠੇ ਪਿੰਡ ਟਿੱਬਾ ਦੇ ਮਜ਼ਦੂਰਾਂ ਨੂੰ ਕੁਝ...
ਪਿੰਡ ਮੱਤਾ ਦੇ ਦਿੱਲੀ ਤੋਂ ਪਰਤੇ ਕਿਸਾਨ ਦਰਸ਼ਨ ਸਿੰਘ ਦੀ ਮੌਤ
. . .  1 day ago
ਜੈਤੋ, 14 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਪਿੰਡ ਮੱਤਾ ਦੇ ਬਜ਼ੁਰਗ ਕਿਸਾਨ ਦੀ ਦਿੱਲੀ ਮੋਰਚੇ ਤੋਂ ਪਰਤਣ ਉਪਰੰਤ ਮੌਤ ਹੋ ਜਾਣ ਦਾ ਪਤਾ ਲੱਗਿਆ...
ਪ੍ਰਧਾਨ ਮੰਤਰੀ ਕੇਅਰਜ਼ ਫੰਡ ਤੋਂ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਲਗਾਏ ਜਾ ਰਹੇ ਕੁੱਲ 850 ਆਕਸੀਜਨ ਪਲਾਂਟ
. . .  1 day ago
ਨਵੀਂ ਦਿੱਲੀ , 14 ਜੂਨ - ਕੋਵਿਡ -19 ਦੇ ਵਿਰੁੱਧ ਲੜਨ ਲਈ ਦੇਸ਼ ਦੀਆਂ ਜਰੂਰਤਾਂ ਦੀ ਪੂਰਤੀ ਲਈ ਪ੍ਰਧਾਨ ਮੰਤਰੀ ਕੇਅਰਜ਼ ਫੰਡ ਤੋਂ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕੁੱਲ 850 ...
ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਧਰਨਾ
. . .  1 day ago
ਰਾਮਾਂ ਮੰਡੀ(ਬਠਿੰਡਾ), 14 ਜੂਨ (ਅਮਰਜੀਤ ਸਿੰਘ ਲਹਿਰੀ) - ਬਠਿੰਡਾ ਜ਼ਿਲ੍ਹੇ ਦੀ ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਚ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਗਈ ਨਵ ਵਿਆਹੁਤਾ ਲੜਕੀ ਲੜਕੀ ਹੈਪੀ ਕੌਰ ਦੇ ਪਰਿਵਾਰਕ ਮੈਂਬਰਾਂ ...
‘ਇਕ ਰਾਸ਼ਟਰ, ਇਕ ਰਾਸ਼ਨ’ ਯੋਜਨਾ ਲਾਗੂ ਕਰਨ ਵਿਚ ਕੋਈ ਮੁਸ਼ਕਲ ਨਹੀਂ - ਮਮਤਾ ਬੈਨਰਜੀ
. . .  1 day ago
ਕੋਲਕਾਤਾ,(ਪੱਛਮੀ ਬੰਗਾਲ) 14 ਜੂਨ - ਪੱਛਮੀ ਬੰਗਾਲ ਸਰਕਾਰ ਨੇ 1 ਜੁਲਾਈ ਤੱਕ ਪਾਬੰਦੀਆਂ ਵਧਾਈਆਂ ਹਨ । ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ...
ਐਸ.ਆਈ.ਟੀ. ਸਾਹਮਣੇ 16 ਜੂਨ ਨੂੰ ਨਹੀਂ ਪੇਸ਼ ਹੋਣਗੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ - ਦਲਜੀਤ ਸਿੰਘ ਚੀਮਾ
. . .  1 day ago
ਚੰਡੀਗੜ੍ਹ , 14 ਜੂਨ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੋਟਕਪੂਰਾ ਪੁਲਿਸ ਫਾਇਰਿੰਗ ਮਾਮਲੇ ਵਿਚ ਐਸ.ਆਈ.ਟੀ. ਨੇ 16 ਜੂਨ ਨੂੰ ਪੇਸ਼ ਹੋਣ ਲਈ ਸੰਮਨ ਭੇਜਿਆ...
ਚੀਫ਼ ਖ਼ਾਲਸਾ ਦੀਵਾਨ ਵਲੋਂ ਪੰਚਮ ਪਾਤਸ਼ਾਹ ਦਾ ਸ਼ਹੀਦੀ ਪੁਰਬ ਸ਼ਰਧਾ ਨਾਲ ਮਨਾਇਆ
. . .  1 day ago
ਅੰਮ੍ਰਿਤਸਰ,14 ਜੂਨ (ਜਸਵੰਤ ਸਿੰਘ ਜੱਸ) - ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਚੀਫ਼ ਖ਼ਾਲਸਾ...
ਮਹਿੰਗੇ ਮੁੱਲ ਦੇ ਸਾਇਕਲ ਚੋਰੀ ਕਰਨ ਵਾਲਾ ਗ੍ਰਿਫ਼ਤਾਰ - 18 ਸਾਇਕਲ ਬਰਾਮਦ
. . .  1 day ago
ਬਠਿੰਡਾ, 14 ਜੂਨ (ਅਮ੍ਰਿਤਪਾਲ ਸਿੰਘ ਵਲਾਣ) - ਅੱਜ ਸੀ.ਆਈ.ਏ. ਸਟਾਫ਼-1, ਬਠਿੰਡਾ ਦੀ ਟੀਮ ਨੇ ਮਹਿੰਗੇ ਮੁੱਲ ਦੇ ਸਾਇਕਲ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ,...
ਇਨਸਾਫ਼ ਲੈਣ ਲਈ ਸੈਂਕੜੇ ਲੋਕਾਂ ਵਲੋਂ ਦੂਸਰੇ ਦਿਨ ਵੀ ਡੀ. ਐੱਸ .ਪੀ. ਮਹਿਲ ਕਲਾਂ ਦੇ ਦਫ਼ਤਰ ਮੂਹਰੇ ਰੋਸ ਧਰਨਾ
. . .  1 day ago
ਮਹਿਲ ਕਲਾਂ,14 ਜੂਨ (ਅਵਤਾਰ ਸਿੰਘ ਅਣਖੀ) - ਪਿੰਡ ਟਿੱਬਾ ਦੇ ਗੰਭੀਰ ਹਾਲਤ 'ਚ ਜ਼ਖਮੀ ਨੌਜਵਾਨ ਦੀ ਪੀ. ਜੀ .ਆਈ. 'ਚ ਮੌਤ ਹੋ ਜਾਣ ਤੋਂ ਬਾਅਦ ਪਰਿਵਾਰ ਨੂੰ ਇਨਸਾਫ਼...
6-12 ਉਮਰ ਸਮੂਹ ਦੇ ਬੱਚਿਆਂ ਲਈ ਕੋਵੈਕਸੀਨ ਦਾ ਟਰਾਇਲ ਕੱਲ ਤੋਂ ਸ਼ੁਰੂ
. . .  1 day ago
ਨਵੀਂ ਦਿੱਲੀ, 14 ਜੂਨ - ਏਮਜ਼ ਦਿੱਲੀ ਕੱਲ੍ਹ ਤੋਂ 6-12 ਉਮਰ ਸਮੂਹ ਦੇ ਬੱਚਿਆਂ ਅਤੇ ਉਸ ਤੋਂ ਬਾਅਦ 2-6 ਉਮਰ ਵਰਗ ਦੇ ਕਲੀਨਿਕਲ ਟਰਾਇਲਾਂ ਲਈ ਭਰਤੀ ਸ਼ੁਰੂ ਕਰੇਗੀ...
ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੀ ਸੀ.ਬੀ.ਆਈ. ਜਾਂਚ ਅਜੇ ਵੀ ਜਾਰੀ
. . .  1 day ago
ਮੁੰਬਈ,14 ਜੂਨ - ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਅੱਜ ਇਕ ਸਾਲ ਦਾ ਹੋ ਗਿਆ ਹੈ | ਉਥੇ ਹੀ ਅਭਿਨੇਤਾ ਦੀ ਮੌਤ ਨਾਲ ਜੁੜੀ ਸੀ.ਬੀ.ਆਈ. ਜਾਂਚ ਅਜੇ...
ਬੇਰੁਜ਼ਗਾਰ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਬਠਿੰਡਾ,14 ਜੂਨ ( ਅਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਵਿਚ ਬੇਰੁਜ਼ਗਾਰੀ ਦੇ ਝੰਬੇ ਇਕ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ...
ਪੁਲਿਸ ਦੀ ਵਰਦੀ ਪਾ ਕੇ ਲੁੱਟਾਂ - ਖੋਹਾਂ ਕਰਨ ਵਾਲਾ ਅੰਤਰਾਜੀ ਗਿਰੋਹ ਪਟਿਆਲਾ ਪੁਲਿਸ ਨੇ ਕੀਤਾ ਕਾਬੂ
. . .  1 day ago
ਪਟਿਆਲਾ,14 ਜੂਨ (ਮਨਦੀਪ ਸਿੰਘ ਖਰੌੜ) - ਪਟਿਆਲਾ ਪੁਲਿਸ ਵਲੋਂ ਪੁਲਿਸ ਦੀ ਵਰਦੀ ਪਾ ਕੇ ਲੁੱਟਾਂ ਖੋਹਾਂ ਕਰਨ ਵਾਲਾ ਅੰਤਰਰਾਜੀ ਗਿਰੋਹ ਕਾਬੂ ਕੀਤਾ ਗਿਆ ਹੈ। ਇਹ ਗਿਰੋਹ ਪੰਜਾਬ ਤੇ ਹਰਿਆਣਾ...
ਪੀ.ਆਰ.ਟੀ.ਸੀ. ਮੁਲਾਜ਼ਮਾਂ ਨੇ ਘੇਰਿਆ ਬਠਿੰਡਾ ਦਾ ਮੁੱਖ ਬੱਸ ਅੱਡਾ
. . .  1 day ago
ਬਠਿੰਡਾ, 14 ਜੂਨ (ਅਮ੍ਰਿਤਪਲ ਸਿੰਘ ਵਲਾਣ) - ਪਟਿਆਲਾ ਵਿਚ ਪੀ.ਆਰ.ਟੀ.ਸੀ. ਚੈਕਿੰਗ ਟੀਮ ਦੁਆਰਾ ਪੀ.ਆਰ.ਟੀ.ਸੀ. ਬਠਿੰਡਾ ਡਿਪੂ ਦੇ ਇਕ ਕੰਡਕਟਰ ...
ਅਣਪਛਾਤੇ ਲੁਟੇਰਿਆਂ ਵਲੋਂ ਕਿਸਾਨ ਦੀ ਗੋਲੀ ਮਾਰਕੇ ਹੱਤਿਆ
. . .  1 day ago
ਮੋਗਾ,14 ਜੂਨ (ਗੁਰਤੇਜ ਸਿੰਘ ਬੱਬੀ, ਗੁਰਦੇਵ ਭਾਮ) - ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਰਾਜੀਆਨਾ ਦੇ ਕੋਲ ਮੋਟਰਸਾਈਕਲ ਸਵਾਰ ਖੇਤਾਂ ਵਿਚ ਪਏ ਇਕ ਬੈਗ ਨੂੰ ਚੁੱਕ ਕੇ ਉੱਥੋਂ ਦੀ ਫ਼ਰਾਰ...
2022 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ ਸੀਟਾਂ ‘ਤੇ ਚੋਣ ਲੜੇਗੀ ਪਾਰਟੀ - ਅਰਵਿੰਦ ਕੇਜਰੀਵਾਲ
. . .  1 day ago
ਨਵੀਂ ਦਿੱਲੀ, 14 ਜੂਨ - ਆਮ ਆਦਮੀ ਪਾਰਟੀ (ਆਪ) 2022 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ ਸੀਟਾਂ ‘ਤੇ ਚੋਣ ...
ਉਮਕਾਰ ਗੋਇਲ ਇੰਪਰੂਵਮੈਂਟ ਟਰੱਸਟ ਕੋਟਕਪੂਰਾ ਦੇ ਪ੍ਰਧਾਨ ਬਣੇ
. . .  1 day ago
ਕੋਟਕਪੂਰਾ, 14 ਜੂਨ ( ਮੋਹਰ ਸਿੰਘ ਗਿੱਲ ) - ਉਮਕਾਰ ਗੋਇਲ ਇੰਪਰੂਵਮੈਂਟ ਟਰੱਸਟ ਕੋਟਕਪੂਰਾ ਦੇ ਪ੍ਰਧਾਨ ਬਣੇ ਹਨ | ਸੁਰਜੀਤ ਸਿੰਘ ਢਿੱਲੋਂ ਡਾਇਰੈਕਟਰ ਸੀਵਰੇਜ ਬੋਰਡ ਪੰਜਾਬ,...
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਫੱਗਣ ਸੰਮਤ 551

ਸ੍ਰੀ ਮੁਕਤਸਰ ਸਾਹਿਬ

ਥਾਣਾ ਕੋਟਭਾਈ ਅੱਗੇ ਕਿਸਾਨਾਂ ਵਲੋਂ ਧਰਨਾ ਤੀਜੇ ਦਿਨ ਵੀ ਜਾਰੀ

ਗਿੱਦੜਬਾਹਾ, 15 ਫ਼ਰਵਰੀ (ਬਲਦੇਵ ਸਿੰਘ ਘੱਟੋਂ)-ਪਿੰਡ ਗੰਗਾ ਕੀ ਅਬਲੂ (ਬਠਿੰਡਾ) ਦੀ ਲੜਕੀ ਜੋ ਕਿ ਥਾਣਾ ਕੋਟਭਾਈ ਅਧੀਨ ਆਉਂਦੇ ਪਿੰਡ ਭਲਾਈਆਣਾ ਵਿਖੇ ਵਿਆਹੀ ਹੋਈ ਹੈ, ਦੇ ਸਹੁਰਿਆਂ ਨਾਲ ਚੱਲ ਰਹੇ ਝਗੜੇ ਦੇ ਸਬੰਧ ਵਿਚ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਥਾਣਾ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਵਲੋਂ ਰੱਤਾ ਟਿੱਬਾ ਗਊਸ਼ਾਲਾ ਦਾ ਦੌਰਾ

ਮਲੋਟ, 15 ਫ਼ਰਵਰੀ (ਗੁਰਮੀਤ ਸਿੰਘ ਮੱਕੜ)-ਮਲੋਟ ਦੇ ਐੱਸ.ਡੀ.ਐੱਮ. ਗੋਪਾਲ ਸਿੰਘ ਨੇ ਅੱਜ ਪਿੰਡ ਰੱਤਾ ਟਿੱਬਾ ਵਿਚ ਬਣੀ ਸਰਕਾਰੀ ਗਊਸ਼ਾਲਾ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਨੇ ਇੱਥੇ ਰੱਖੇ ਆਵਾਰਾ ਜਾਨਵਰਾਂ ਦੀ ਸਾਂਭ-ਸੰਭਾਲ ਦਾ ਜਾਇਜ਼ਾ ਲਿਆ ਅਤੇ ਇੱਥੇ ਹੋਣ ਵਾਲੇ ...

ਪੂਰੀ ਖ਼ਬਰ »

ਪ੍ਰੀਖਿਆ ਕੇਂਦਰਾਂ ਦੁਆਲੇ ਧਾਰਾ 144 ਲਾਗੂ

ਸ੍ਰੀ ਮੁਕਤਸਰ ਸਾਹਿਬ, 15 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਕੁਮਾਰ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਸੀ.ਬੀ.ਐੱਸ.ਈ. ...

ਪੂਰੀ ਖ਼ਬਰ »

ਬਿਜਲੀ ਦੇ ਸ਼ਾਰਟ-ਸਰਕਟ ਨਾਲ ਲੱਗੀ ਅੱਗ-ਇਕ ਵਿਅਕਤੀ ਜ਼ਖ਼ਮੀ

ਘਰੇਲੂ ਸਮਾਨ ਵੀ ਸੜਿਆ ਮੰਡੀ ਲੱਖੇਵਾਲੀ, 15 ਫ਼ਰਵਰੀ (ਮਿਲਖ ਰਾਜ)-ਬੀਤੀ ਰਾਤ ਨਜ਼ਦੀਕੀ ਪਿੰਡ ਖੁੰਡੇ ਹਲਾਲ ਵਿਖੇ ਗੁਰਮੇਲ ਕੌਰ ਪਤਨੀ ਗੁਰਚਰਨ ਸਿੰਘ ਦੇ ਘਰ ਵਿਖੇ ਕਮਰੇ ਅੰਦਰ ਸੁੱਤੇ ਪਏ ਪਰਿਵਾਰ ਨੂੰ ਅਚਾਨਕ ਅੱਗ ਦੀਆਂ ਤੇਜ਼ ਲਪਟਾਂ ਨੇ ਘੇਰ ਲਿਆ, ਜਿਸ ਕਾਰਨ ...

ਪੂਰੀ ਖ਼ਬਰ »

ਰਿਹਾਇਸ਼ੀ ਇਲਾਕੇ ਵਿਚ ਚੱਲ ਰਹੀ ਡੇਅਰੀ ਮੁਹੱਲਾ ਵਾਸੀਆਂ ਦੀ ਪ੍ਰੇਸ਼ਾਨੀ ਦਾ ਕਾਰਨ ਬਣੀ

ਮਲੋਟ, 15 ਫ਼ਰਵਰੀ (ਗੁਰਮੀਤ ਸਿੰਘ ਮੱਕੜ)-ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਵਿਚ ਬਣੀਆਂ ਡੇਅਰੀ ਦੇ ਮਾਲਕਾਂ ਵਲੋਂ ਡੇਅਰੀਆਂ ਦੀ ਰਹਿੰਦ ਖੂੰਹਦ ਨੂੰ ਸੀਵਰੇਜ ਵਿਚ ਸੁੱਟਣ ਕਾਰਨ ਸੀਵਰੇਜ ਜਾਮ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ...

ਪੂਰੀ ਖ਼ਬਰ »

100 ਲੀਟਰ ਲਾਹਣ ਸਮੇਤ ਕਾਬੂ

ਮਲੋਟ, 15 ਫ਼ਰਵਰੀ (ਮੱਕੜ)-ਥਾਣਾ ਕਬਰਵਾਲਾ ਪੁਲਿਸ ਨੇ 100 ਲੀਟਰ ਲਾਹਣ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਲਵਪ੍ਰੀਤ ਸਿੰਘ ਵਾਸੀ ਕਰਮਪੱਟੀ ਨਜਾਇਜ਼ ਸ਼ਰਾਬ ਕੱਢਣ ਦਾ ਆਦੀ ਹੈ ਤਾਂ ਪੁਲਿਸ ਨੇ ਗੁਪਤ ...

ਪੂਰੀ ਖ਼ਬਰ »

7 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਮਲੋਟ, 15 ਫ਼ਰਵਰੀ (ਗੁਰਮੀਤ ਸਿੰਘ ਮੱਕੜ)-ਐੱਸ.ਐੱਸ.ਪੀ. ਰਾਜਬਚਨ ਸਿੰਘ ਸੰਧੂ ਵਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਡੀ. ਐੱਸ. ਪੀ. ਪਰਮਜੀਤ ਸਿੰਘ ਡੋਡ ਦੇ ਦਿਸ਼ਾ-ਨਿਰਦੇਸ਼ਾਂ 'ਤੇ ਇੰਚਾਰਜ ਐਟੀਨਾਰਕੋਟਿਕ ਸੈੱਲ ਮਲਕੀਤ ਸਿੰਘ ਬਰਾੜ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਸੜਕਾਂ 'ਤੇ ਗ਼ਲਤ ਤਰੀਕੇ ਨਾਲ ਵਾਹਨ ਖੜ੍ਹੇ ਕਰਨ 'ਤੇ ਹੋਵੇਗੀ ਕਾਰਵਾਈ-ਟੈ੍ਰਫ਼ਿਕ ਪੁਲਿਸ

ਸ੍ਰੀ ਮੁਕਤਸਰ ਸਾਹਿਬ, 15 ਫ਼ਰਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ ਅਤੇ ਇੰਸਪੈਕਟਰ ਕੁਸਵਿੰਦਰਪਾਲ ਸਿੰਘ ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ ਤੇ ਸਬ-ਇੰਸਪੈਕਟਰ ਜਸਪ੍ਰੀਤ ਸਿੰਘ ਸਿਟੀ ...

ਪੂਰੀ ਖ਼ਬਰ »

ਸੁਖਮਨਦੀਪ ਸਿੰਘ ਸਿੱਧੂ ਨੇ ਪੀ.ਸੀ.ਐੱਸ. ਜੁਡੀਸ਼ੀਅਲ ਪੰਜਾਬ 'ਚ ਲਿਆ ਛੇਵਾਂ ਰੈਂਕ

ਲੰਬੀ, 15 ਫ਼ਰਵਰੀ (ਸ਼ਿਵਰਾਜ ਸਿੰਘ ਬਰਾੜ)-ਪੰਜਾਬ ਸਿਵਲ ਸਰਵਿਸਿਜ਼ (ਜੁਡੀਸ਼ੀਅਲ) ਦੇ ਤਾਜ਼ਾ ਐਲਾਨੇ ਗਏ ਨਤੀਜਿਆਂ ਵਿਚ ਸੁਖਮਨਦੀਪ ਸਿੰਘ ਸਿੱਧੂ ਨੇ ਪੰਜਾਬ ਭਰ ਵਿਚੋਂ 6ਵਾਂ ਸਥਾਨ ਹਾਸਲ ਕਰਕੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ | ਸੁਖਮਨਦੀਪ ਨੇ ਪੰਜਾਬ ...

ਪੂਰੀ ਖ਼ਬਰ »

ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ 'ਚ ਦੋ ਵਿਅਕਤੀਆਂ 'ਤੇ ਮਾਮਲਾ ਦਰਜ

ਮਲੋਟ, 15 ਫ਼ਰਵਰੀ (ਗੁਰਮੀਤ ਸਿੰਘ ਮੱਕੜ)-ਸਥਾਨਕ ਥਾਣਾ ਸਿਟੀ ਪੁਲਿਸ ਨੇ ਨਾਜਾਇਜ਼ ਹਥਿਆਰ ਰੱਖਣ ਦੇ ਸਬੰਧ ਵਿਚ ਦੋ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਗੱਡੀ ਜਿਸ ਵਿਚ ਤਲਵਿੰਦਰ ਸਿੰਘ ...

ਪੂਰੀ ਖ਼ਬਰ »

ਏ. ਐੱਸ. ਆਈ. ਗੁਰਾਂਦਿੱਤਾ ਸਿੰਘ ਨੂੰ ਡੀ. ਜੀ. ਪੀ. ਨੇ ਕੀਤਾ ਸਨਮਾਨਿਤ

ਸ੍ਰੀ ਮੁਕਤਸਰ ਸਾਹਿਬ, 15 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਮਾਣਯੋਗ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਦੀਆਂ ਹਦਾਇਤਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਕਿਲ੍ਹਾ ਫਿਲੌਰ ਵਿਖੇ ਸ੍ਰੀ ਮੁਕਤਸਰ ਸਾਹਿਬ ...

ਪੂਰੀ ਖ਼ਬਰ »

ਐੱਲ. ਪੀ. ਜੀ. ਪੰਚਾਇਤ ਸਮਾਗਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 15 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਸਥਾਨਕ ਕੱਚਾ ਫ਼ਿਰੋਜਪੁਰ ਰੋਡ, ਸਥਿਤ ਮੁਕਤਸਰ ਗੈਸ ਸੈਂਟਰ ਵਿਖੇ ਐੱਲ.ਪੀ.ਜੀ. ਪੰਚਾਇਤ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਔਰਤਾਂ ਨੇ ਭਾਗ ਲਿਆ | ਇਸ ...

ਪੂਰੀ ਖ਼ਬਰ »

ਮਲੇਰਕੋਟਲਾ ਰੈਲੀ ਦੇ ਹੱਕ ਵਿਚ ਪਿੰਡਾਂ 'ਚ ਮੀਟਿੰਗਾਂ

ਮੰਡੀ ਲੱਖੇਵਾਲੀ, 15 ਫ਼ਰਵਰੀ (ਮਿਲਖ ਰਾਜ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਇਕਾਈ ਲੱਖੇਵਾਲੀ ਵਲੋਂ ਪਿੰਡ ਭਾਗਸਰ ਵਿਖੇ ਨਾਗਰਿਕਤਾ ਸੋਧ ਬਿੱਲ, ਰਾਸ਼ਟਰੀ ਜਨਸੰਖਿਆ ਰਜਿਸਟਰ ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ ਵਿਰੁੱਧ 16 ਫ਼ਰਵਰੀ ਨੂੰ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 15 ਫ਼ਰਵਰੀ (ਸ. ਰ.)-ਸਥਾਨਕ ਮੌੜ ਰੋਡ ਸਥਿਤ ਸੀ.ਆਰ.ਐੱਮ. ਡੀ.ਏ.ਵੀ. ਮਾਡਲ ਹਾਈ ਸਕੂਲ ਵਿਖੇ ਸਕੂਲ ਪਿ੍ੰਸੀਪਲ ਸ੍ਰੀਮਤੀ ਹਰਪਾਲ ਕੌਰ ਦੀ ਅਗਵਾਈ ਹੇਠ ਬੱਚਿਆਂ ਦੇ ਉੱਜਵਲ ਭਵਿੱਖ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ...

ਪੂਰੀ ਖ਼ਬਰ »

ਮਨਰੇਗਾ ਦਾ ਕੰਮ ਸ਼ੁਰੂ ਕਰਵਾਇਆ

ਮੰਡੀ ਲੱਖੇਵਾਲੀ, 15 ਫ਼ਰਵਰੀ (ਰਾਜ)-ਪਿੰਡ ਨੰਦਗੜ੍ਹ ਵਿਖੇ ਸਰਪੰਚ ਗੁਰਜੀਤ ਸਿੰਘ ਸਿਵੀਆ ਦੇ ਯਤਨਾਂ ਸਦਕਾ ਮਨਰੇਗਾ ਕਾਮਿਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਬੰਦ ਪਿਆ ਕੰਮ ਦੁਬਾਰਾ ਚਾਲੂ ਕਰਵਾਇਆ ਗਿਆ | ਇਸ ਕੰਮ ਦੇ ਤਹਿਤ ਪਿੰਡ ਦੀਆਂ ਸੜਕਾਂ ਦੀ ਸਫ਼ਾਈ ਕਰਵਾਈ ਜਾਣੀ ...

ਪੂਰੀ ਖ਼ਬਰ »

ਕਲੀਨ ਐਾਡ ਗਰੀਨ ਸੇਵਾ ਸੁਸਾਇਟੀ ਵਲੋਂ ਸਫ਼ਾਈ ਅਭਿਆਨ

ਸ੍ਰੀ ਮੁਕਤਸਰ ਸਾਹਿਬ, 15 ਫ਼ਰਵਰੀ (ਹਰਮਹਿੰਦਰ ਪਾਲ)-ਕਲੀਨ ਐਾਡ ਗਰੀਨ ਸੇਵਾ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਵਲੋਂ ਵੋਹਰਾ ਕਾਲੋਨੀ ਤੋਂ ਲੈ ਕੇ ਕੋਟਲੀ ਰੋਡ 'ਤੇ ਸਫ਼ਾਈ ਅਭਿਆਨ ਚਲਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਤਰਸੇਮ ਗੋਇਲ ਨੇ ...

ਪੂਰੀ ਖ਼ਬਰ »

ਵੱਖ-ਵੱਖ ਜਥੇਬੰਦੀਆਂ ਦੇ ਵਫ਼ਦ ਨੇ ਡੀ.ਐੱਸ.ਪੀ. ਤੋਂ ਝੂਠਾ ਪਰਚਾ ਰੱਦ ਕਰਨ ਦੀ ਕੀਤੀ ਮੰਗ

ਗਿੱਦੜਬਾਹਾ, 15 ਫ਼ਰਵਰੀ (ਘੱਟੋਂ)-ਪਿੰਡ ਲੁਹਾਰਾ ਦੇ ਮਜ਼ਦੂਰ 'ਤੇ ਦਰਜ ਝੂਠਾ ਪਰਚਾ ਰੱਦ ਕਰਵਾਉਣ ਲਈ ਵੱਖ-ਵੱਖ ਜਥੇਬੰਦੀਆਂ ਦਾ ਇਕ ਵਫ਼ਦ ਡੀ.ਐੱਸ.ਪੀ. ਗਿੱਦੜਬਾਹਾ ਨੂੰ ਮਿਲਿਆ | ਵਫ਼ਦ ਵਿਚ ਦਿਹਾਤੀ ਮਜ਼ਦੂਰ ਸਭਾ ਵਲੋਂ ਜਗਜੀਤ ਸਿੰਘ ਜੱਸੇਆਣਾ, ਗੁਰਤੇਜ ਸਿੰਘ ਹਰੀਨੌ, ...

ਪੂਰੀ ਖ਼ਬਰ »

ਰਾਸ਼ਨ ਕਾਰਡ ਕੱਟੇ ਜਾਣ 'ਤੇ ਲੋਕਾਂ ਨੇ ਸਰਕਾਰ ਿਖ਼ਲਾਫ਼ ਕੀਤਾ ਰੋਸ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ, 15 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਪਿੰਡ ਚੱਕ ਗਾਂਧਾ ਸਿੰਘ ਵਾਲਾ ਵਿਖੇ ਰਾਸ਼ਨ ਕਾਰਡ ਕੱਟੇ ਜਾਣ ਸਬੰਧੀ ਲੋਕਾਂ ਨੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਵਿਚ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਸਮੇਂ ਸੰਬੋਧਨ ਕਰਦਿਆਂ ਨੌਜਵਾਨ ਭਾਰਤ ...

ਪੂਰੀ ਖ਼ਬਰ »

ਉੱਨਤ ਭਾਰਤ ਅਭਿਆਨ ਸਕੀਮ ਤਹਿਤ ਆਰਗੈਨਿਕ ਖੇਤੀ ਸਬੰਧੀ ਸੈਮੀਨਾਰ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 15 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸਥਾਨਕ ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਵਲੋਂ ਉੱਨਤ ਭਾਰਤ ਅਭਿਆਨ ਸਕੀਮ ਅਧੀਨ ਐਕਸਟੈਨਸ਼ਨ ਗਤੀਵਿਧੀਆਂ ਸੈੱਲ ਵਲੋਂ ਪਿੰਡ ਲੱਖੇਵਾਲੀ ਅਤੇ ਹਰੀਕੇ ਕਲਾਂ ਵਿਖੇ ਆਰਗੈਨਿਕ ਖੇਤੀ ਸਬੰਧੀ ਸੈਮੀਨਾਰ ...

ਪੂਰੀ ਖ਼ਬਰ »

ਵਾਟਰ ਵਰਕਸ ਦੀ ਨਵੀਂ ਪਾਈਪ ਪਾਉਣ ਲਈ ਪੁੱਟੀਆਂ ਗਲੀਆਂ ਦੀ ਹਾਲਤ ਬਦਤਰ ਹੋਈ

ਮੰਡੀ ਲੱਖੇਵਾਲੀ, 15 ਫ਼ਰਵਰੀ (ਰੁਪਿੰਦਰ ਸਿੰਘ ਸੇਖੋਂ)-ਕਹਿੰਦੇ ਹਨ ਕਿ ਜਦ ਸਰਕਾਰ ਦੀ ਨਿਗ੍ਹਾ ਸਵੱਲੀ ਨਾ ਹੋਵੇ ਤੇ ਸਰਕਾਰੀ ਬਾਬੂ ਠੇਕੇਦਾਰਾਂ ਨਾਲ ਹੱਥ ਮਿਲਾ ਲੈਣ ਤਾਂ ਫਿਰ ਕੋਈ ਕੰਮ ਉਨ੍ਹਾਂ ਦੀ ਮਰਜ਼ੀ ਤੋਂ ਬਗ਼ੈਰ ਹੋਣਾ ਤਾਂ ਦੂਰ ਦੀ ਗੱਲ, ਸਗੋਂ ਪੱਤਾ ਵੀ ਨਹੀਂ ...

ਪੂਰੀ ਖ਼ਬਰ »

ਐੱਨ.ਜੀ.ਓ. ਨੇ ਬਜ਼ੁਰਗ ਜੋੜੇ ਨੂੰ ਕਮਰਾ ਬਣਾ ਕੇ ਦਿੱਤਾ

ਦੋਦਾ, 15 ਫ਼ਰਵਰੀ (ਰਵੀਪਾਲ)-ਐੱਨ.ਜੀ.ਓ. ਪਲਾਂਟ ਟੀਰ ਵਲੋਂ ਪਿੰਡ ਦੋਦਾ ਦੇ ਯੂਥ ਆਗੂਆਂ ਦੇ ਸਹਿਯੋਗ ਨਾਲ ਬਜ਼ੁਰਗ ਜੋੜਾ ਤਾਰਾ ਸਿੰਘ ਅਤੇ ਉਸ ਦੀ ਪਤਨੀ ਜਿਨ੍ਹਾਂ ਦੇ ਨੰੂਹ ਅਤੇ ਪੁੱਤ ਅਕਾਲ ਚਲਾਣਾ ਕਰ ਗਏ ਸੀ, ਪਿਛਲੇ ਸਮੇਂ ਤੋਂ ਝੌਾਪੜੀ ਬਣਾ ਕੇ ਹੀ ਰਹਿ ਰਿਹਾ ਸੀ, ਨੂੰ ...

ਪੂਰੀ ਖ਼ਬਰ »

ਮੁਕਤਸਰ ਵਿਕਾਸ ਮਿਸ਼ਨ ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 15 ਫ਼ਰਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੀ ਮੀਟਿੰਗ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਹੋਈ | ਇਸ ਮੌਕੇ ਚੇਅਰਮੈਨ ...

ਪੂਰੀ ਖ਼ਬਰ »

ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਮੀਟਿੰਗ

ਗਿੱਦੜਬਾਹਾ, 15 ਫ਼ਰਵਰੀ (ਬਲਦੇਵ ਸਿੰਘ ਘੱਟੋਂ)-ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਬਲਾਕ ਗਿੱਦੜਬਾਹਾ ਦੀ ਇਕ ਜ਼ਰੂਰੀ ਮੀਟਿੰਗ ਇੱਥੇ ਬਲਾਕ ਪ੍ਰਧਾਨ ਹਰਗੋਪਾਲ ਸਿੰਘ ਦੀ ਪ੍ਰਧਾਨਗੀ ਹੇਠ ਗਿੱਦੜਬਾਹਾ ਵਿਖੇ ਹੋਈ | ਜਿਸ ਵਿਚ ਵੱਖ-ਵੱਖ ਮੁੱਦੇ ਵਿਚਾਰੇ ...

ਪੂਰੀ ਖ਼ਬਰ »

ਡੀਪੂਆਂ 'ਤੇ 6 ਮਹੀਨੇ ਦੀ ਕਣਕ ਵੰਡੀ

ਮੰਡੀ ਲੱਖੇਵਾਲੀ, 15 ਫ਼ਰਵਰੀ (ਸੇਖੋਂ)-ਲਾਗਲੇ ਪਿੰਡ ਚਿੱਬੜਾਂਵਾਲੀ 'ਚ 2 ਡੀਪੂਆਂ ਉੱਪਰ ਨੀਲੇ ਕਾਰਡ ਧਾਰਕਾਂ ਦੀ ਕਣਕ 6 ਮਹੀਨੇ ਦੀ ਪਹੰੁਚ ਗਈ ਹੈ ਤੇ ਪ੍ਰਤੀ ਮੈਂਬਰ 5 ਕਿੱਲੋ ਦੇ ਹਿਸਾਬ ਨਾਲ ਕਾਰਡ ਧਾਰਕਾਂ ਨੂੰ ਵੰਡਣ ਦਾ ਕੰਮ ਸ਼ੁਰੂ ਹੈ | ਡੀਪੂ ਹੋਲਡਰ ਸਿਕੰਦਰ ਸਿੰਘ ...

ਪੂਰੀ ਖ਼ਬਰ »

ਮਿੱਟੀ ਸਿਹਤ ਕਾਰਡ ਦਿਵਸ 19 ਨੂੰ

ਸ੍ਰੀ ਮੁਕਤਸਰ ਸਾਹਿਬ, 15 ਫ਼ਰਵਰੀ (ਸ. ਰ.)-ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਡਾ: ਸੁਤੰਤਰ ਕੁਮਾਰ ਐਰੀ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਰੇਕ ਬਲਾਕ ਵਿਚ 19 ...

ਪੂਰੀ ਖ਼ਬਰ »

ਬਾਂਮ ਤੋਂ ਸ਼ੁਰੂ ਹੋਈ ਘੋੜਿਆਂ ਦੀ ਦੌੜ-ਵਾਤਾਵਰਨ ਦੀ ਸੰਭਾਲ ਲਈ ਬੂਟੇ ਲਾਉਣ ਦਾ ਸੱਦਾ

ਮੰਡੀ ਲੱਖੇਵਾਲੀ, 15 ਫ਼ਰਵਰੀ (ਰੁਪਿੰਦਰ ਸਿੰਘ ਸੇਖੋਂ)-ਇਸ ਖੇਤਰ ਦੇ ਘੋੜਾ ਪਾਲਕਾਂ ਨੇ ਮਿਲ ਕੇ ਇਕ ਘੋੜਾ ਦੌੜ (ਰਾਈਡ) ਕਰਵਾਈ ਤੇ ਲੋਕਾਂ ਨੂੰ ਪਸ਼ੂ-ਪੰਛੀਆਂ ਨਾਲ ਮਿੱਤਰਤਾ ਕਰਨ ਤੇ ਵਾਤਾਵਰਨ ਦੀ ਸ਼ੁੱਧਤਾ ਲਈ ਹੰਭਲਾ ਮਾਰਨ ਦਾ ਹੋਕਾ ਦਿੱਤਾ | 25 ਕਿੱਲੋਮੀਟਰ ਲੰਬੀ ...

ਪੂਰੀ ਖ਼ਬਰ »

ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ

ਲੰਬੀ, 15 ਫ਼ਰਵਰੀ (ਮੇਵਾ ਸਿੰਘ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੰਬੀ ਵਿਚ 2019-20 ਸੈਸ਼ਨ ਦੌਰਾਨ ਚਾਰ ਹਾਊਸਾਂ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਵਿਚਕਾਰ ਭਾਸ਼ਣ , ...

ਪੂਰੀ ਖ਼ਬਰ »

'ਆਪ' ਦੀ ਜਿੱਤ 'ਤੇ ਲੱਡੂ ਵੰਡੇ

ਗਿੱਦੜਬਾਹਾ, 15 ਫ਼ਰਵਰੀ (ਘੱਟੋਂ)-ਦਿੱਲੀ ਵਿਧਾਨ ਸਭਾ ਚੋਣਾਂ ਦੇ ਬੀਤੇ ਦਿਨੀਂ ਆਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਵਲੋਂ ਵੱਡੀ ਜਿੱਤ ਪ੍ਰਾਪਤ ਕਰਨ ਦੀ ਖ਼ੁਸ਼ੀ ਵਿਚ ਅੱਜ ਪਿੰਡ ਮਨੀਆਂਵਾਲਾ ਵਿਖੇ 'ਆਪ' ਵਰਕਰਾਂ ਵਲੋਂ ਲੱਡੂ ਵੰਡੇ ਗਏ | ਇਸ ਸਮੇਂ ਵੱਡੀ ਗਿਣਤੀ ਵਿਚ ...

ਪੂਰੀ ਖ਼ਬਰ »

ਸਰਕਾਰੀ ਸਕੂਲ ਦਾ ਸਲਾਨਾ ਸਮਾਰੋਹ

ਮੰਡੀ ਬਰੀਵਾਲਾ, 15 ਫ਼ਰਵਰੀ (ਨਿਰਭੋਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਕਲਾਂ ਵਿਚ ਸਲਾਨਾ ਸਮਾਰੋਹ ਕਰਵਾਇਆ | ਇਸ ਸਮੇਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਸਕੂਲ ਦੀ ਪਿ੍ੰਸੀਪਲ ਡਾ: ਹਰਵਿੰਦਰ ਕੌਰ ਨੇ ਵਿਦਿਅਕ ਖੇਤਰ ਤੋਂ ਇਲਾਵਾ ਹੋਰ ਖੇਤਰ ਵਿਚ ਮੱਲਾਂ ਮਾਰਨ ਵਾਲਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਕੇ ਚੰਗੇ ਅੰਕ ਲੈਣ ਲਈ ਪ੍ਰੇਰਿਤ ਕੀਤਾ | ਇਸ ਸਮੇਂ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪੋ੍ਰਗਰਾਮ ਵੀ ਪੇਸ਼ ਕੀਤਾ ਗਿਆ | ਇਸ ਸਮੇਂ ਗੁਰਪ੍ਰੀਤ ਸਿੰਘ, ਪਿੰਡ ਦੇ ਪਤਵੰਤੇ, ਸਕੂਲ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਨੈਸ਼ਨਲ ਥ੍ਰੋ-ਬਾਲ ਚੈਂਪੀਅਨਸ਼ਿਪ ਲਈ ਖਿਡਾਰੀਆਂ ਦੀ ਚੋਣ

ਸ੍ਰੀ ਮੁਕਤਸਰ ਸਾਹਿਬ, 15 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-27 ਫ਼ਰਵਰੀ ਤੋਂ 1 ਮਾਰਚ ਤੱਕ ਬਿਹਲਾਈ (ਛੱਤੀਸਗੜ੍ਹ) ਵਿਖੇ 42ਵੀਂ ਸੀਨੀਅਰ ਨੈਸ਼ਨਲ ਥ੍ਰੋ-ਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ, ਸਬੰਧੀ ਪੰਜਾਬ ਥ੍ਰੋ-ਬਾਲ ਲੜਕੇ ਅਤੇ ਲੜਕੀਆਂ ਵਰਗ ਦੀ ਟੀਮ ਦੀ ਚੋਣ ਕੀਤੀ ਗਈ ...

ਪੂਰੀ ਖ਼ਬਰ »

ਝਬੇਲਵਾਲੀ ਵਿਖੇ 17ਵਾਂ ਖੇਡ ਮੇਲਾ ਸ਼ੁਰੂ

ਮੰਡੀ ਬਰੀਵਾਲਾ, 15 ਫ਼ਰਵਰੀ (ਨਿਰਭੋਲ ਸਿੰਘ)-ਝਬੇਲਵਾਲੀ ਵਿਚ 17ਵਾਂ ਪੇਂਡੂ ਖੇਡ ਮੇਲਾ ਕੁਲਦੀਪ ਜੋਸ਼ੀ ਐੱਨ.ਆਰ.ਆਈ. ਵਲੋਂ ਸ਼ੁਰੂ ਕਰਵਾਇਆ ਗਿਆ | ਇਸ ਸਮੇਂ ਕੁਲਦੀਪ ਜੋਸ਼ੀ ਨੇ ਕਿਹਾ ਕਿ ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੈ ਜੋ ਸਾਨੰੂ ਵਿਰਸੇ ਵਿਚ ਮਿਲੀ ਹੈ | ਉਨ੍ਹਾਂ ...

ਪੂਰੀ ਖ਼ਬਰ »

ਸਰਕਾਰੀ ਸਕੂਲ 'ਚੋਂ ਪ੍ਰੋਜੈਕਟਰ ਚੋਰੀ

ਦੋਦਾ, 15 ਫ਼ਰਵਰੀ (ਰਵੀਪਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਦਾ ਦੇ ਕਲਾਸ ਰੂਮ 'ਚੋਂ ਪਿਛਲੇ ਦਿਨੀਂ ਚੋਰ ਰਾਤ ਸਮੇਂ ਬੱਚਿਆਂ ਲਈ ਉਚੇਰੀ ਸਿੱਖਿਆ ਲਈ ਲਗਾਏ 45 ਹਜ਼ਾਰ ਦੀ ਲਾਗਤ ਵਾਲੇ ਪ੍ਰੋਜੈਕਟਰ ਨੂੰ ਚੋਰੀ ਕਰਕੇ ਲੈ ਗਏ | ਜਾਣਕਾਰੀ ਅਨੁਸਾਰ ਪਿੰਡ ਦੋਦਾ ਸ.ਸ.ਸ. ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਗਰਲਜ਼ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਗਿੱਦੜਬਾਹਾ, 15 ਫ਼ਰਵਰੀ (ਘੱਟੋਂ)- ਬੀਤੇ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਬੀ.ਏ. ਸਮੈਸਟਰ-5 ਦੇ ਨਤੀਜਿਆਂ ਵਿਚ ਗੁਰੂ ਗੋਬਿੰਦ ਸਿੰਘ ਗਰਲਜ਼ ਕਾਲਜ ਗਿੱਦੜਬਾਹਾ ਦੀਆਂ ਵਿਦਿਆਰਥਣਾਂ ਨੇ ਇਸ ਸਾਲ ਵੀ ਸ਼ਾਨਦਾਰ ਅੰਕ ਹਾਸਲ ਕਰਕੇ ਇਲਾਕੇ ਵਿਚ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਨੂੰ ਐੱਲ.ਈ.ਡੀ. ਭੇਟ

ਮਲੋਟ, 15 ਫ਼ਰਵਰੀ (ਗੁਰਮੀਤ ਸਿੰਘ ਮੱਕੜ)-ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਦੀ ਵਿੱਢੀ ਮੁਹਿੰਮ ਵਿਚ ਸਹਿਯੋਗ ਦਿੰਦੇ ਹੋਏ ਸਮਾਜਸੇਵੀ ਅਜੀਤ ਸਿੰਘ ਤਰਮਾਲਾ ਵਲੋਂ ਢਾਣੀ ਕੰਦੂ ਖੇੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ ਦਾਖ਼ਲਾ ਮੁਹਿੰਮ ਸਬੰਧੀ ਜਾਗਰੂਕਤਾ ਰੈਲੀ ਕੱਢੀ

ਸ੍ਰੀ ਮੁਕਤਸਰ ਸਾਹਿਬ, 15 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸਿੱਖਿਆ ਵਿਭਾਗ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਬੁੱਟਰ ਸ਼ਰੀਂਹ ਵਿਖੇ ਸਕੂਲ ਵਿਚ ਦਾਖ਼ਲੇ ਨੂੰ ਵਧਾਉਣ ਲਈ 'ਦਾਖ਼ਲਾ ਮੁਹਿੰਮ' ਤਹਿਤ ...

ਪੂਰੀ ਖ਼ਬਰ »

ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਲੋਕ ਵਿਰੋਧੀ ਕਾਨੂੰਨਾ ਿਖ਼ਲਾਫ਼ ਰੋਸ ਰੈਲੀ

ਸ੍ਰੀ ਮੁਕਤਸਰ ਸਾਹਿਬ, 15 ਫ਼ਰਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਸਟੂਡੈਂਟਸ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਵਲੋਂ ਐੱਨ.ਆਰ.ਸੀ., ਸੀ.ਏ.ਏ. ਅਤੇ ਐੱਨ.ਪੀ.ਆਰ. ਦੇ ਫ਼ਾਸ਼ੀਵਾਦੀ ਫ਼ੈਸਲੇ ਵਿਰੁੱਧ 19 ਫ਼ਰਵਰੀ ਨੂੰ ਇੱਥੇ ਡੀ.ਸੀ. ਦਫ਼ਤਰ ਅੱਗੇ ਕੀਤੇ ਜਾ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਪ੍ਰੋਗਰਾਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 15 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸਥਾਨਕ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਭਾਰਤ ਸਰਕਾਰ ਵਲੋਂ ਜਲਿਆਂਵਾਲਾ ਬਾਗ਼ ਅਤੇ ਆਜ਼ਾਦੀ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ 'ਗ਼ਦਰ ਲਹਿਰ ਦੇ ਇਤਿਹਾਸ' ਨੂੰ ਪ੍ਰਮੁੱਖਤਾ ਨਾਲ ...

ਪੂਰੀ ਖ਼ਬਰ »

ਐੱਸ.ਸੀ. ਕਾਂਗਰਸੀ ਆਗੂਆਂ ਨੇ ਆਪਣੀ ਹੀ ਸਰਕਾਰ ਵਿਰੁੱਧ ਚੁੱਕਿਆ ਝੰਡਾ

ਦੋਦਾ, 15 ਫ਼ਰਵਰੀ (ਰਵੀਪਾਲ)-ਅੱਜ ਇੱਥੇ ਕਾਉਣੀ ਮੋੜ 'ਤੇ ਕਾਂਗਰਸ ਸਰਕਾਰ ਵਲੋਂ ਐੱਸ.ਸੀ. ਵਰਗ ਨੂੰ ਸਰਕਾਰੀ ਸਹੂਲਤਾਂ ਨਾ ਮਿਲਣ ਤੇ ਵਿਕਾਸ ਕਾਰਜਾਂ 'ਚ ਵਿਤਕਰਾ ਕਰਨ ਨੂੰ ਲੈ ਕੇ ਆਲ ਇੰਡੀਆ ਫੂਡ ਐਾਡ ਵਰਕਰਜ਼ ਯੂਨੀਅਨ ਦੇ ਪ੍ਰਧਾਨ ਟਹਿਲਾ ਸਿੰਘ ਦੋਦਾ ਦੀ ਅਗਵਾਈ 'ਚ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX