ਤਾਜਾ ਖ਼ਬਰਾਂ


ਅੰਮ੍ਰਿਤਸਰ ਬੰਬ ਕਾਂਡ ਦੇ ਮਾਮਲੇ ਵਿਚ ਇਕ ਹੋਰ ਗ੍ਰਿਫ਼ਤਾਰ
. . .  8 minutes ago
ਲੁਧਿਆਣਾ ,27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸੀ.ਆਈ.ਏ. ਸਟਾਫ ਦੋ ਦੀ ਪੁਲਿਸ ਨੇ ਅੰਮ੍ਰਿਤਸਰ ਬੰਬ ਕਾਂਡ ਦੇ ਮਾਮਲੇ ਵਿਚ ਇਕ ਹੋਰ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ । ਜਾਣਕਾਰੀ ਦਿੰਦਿਆਂ ਏ.ਸੀ.ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ...
ਸਾਢੇ ਸੱਤ ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ
. . .  about 1 hour ago
ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਸਾਢੇ ਸੱਤ ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆ ਲੁਧਿਆਣਾ...
ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਪਹਿਲਾ ਟੀ-20 ਕੱਲ੍ਹ
. . .  about 1 hour ago
ਤਿਰੂਵਨੰਤਪੁਰਮ, 27 ਸਤੰਬਰ - ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਕੱਲ੍ਹ ਤਿਰੂਵਨੰਤਪੁਰਮ ਵਿਖੇ ਖੇਡਿਆ ਜਾਵੇਗਾ। ਭਾਰਤੀ ਸਮੇਂ ਅਨੁਸਾਰ ਇਹ ਮੈਚ ਰਾਤ 7 ਵਜੇ ਸ਼ੁਰੂ ਹੋਵੇਗਾ।ਅਕਤੂਬਰ ਵਿਚ ਹੋਣ ਵਾਲੇ...
ਸਚਿਨ ਪਾਇਲਟ ਨੇ ਹਾਈਕਮਾਨ ਨਾਲ ਅਸ਼ੋਕ ਗਹਿਲੋਤ ਬਾਰੇ ਗੱਲ ਕਰਨ ਦਾ ਕੀਤਾ ਖੰਡਨ
. . .  about 1 hour ago
ਜੈਪੁਰ, 27 ਸਤੰਬਰ - ਕਾਂਗਰਸੀ ਵਿਧਾਇਕ ਸਚਿਨ ਪਾਇਲਟ ਨੇ ਉਸ ਜਾਣਕਾਰੀ ਦਾ ਖੰਡਨ ਕੀਤਾ, ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਕਾਂਗਰਸ ਹਾਈਕਮਾਨ ਨੂੰ ਕਿਹਾ ਹੈ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਜੇਕਰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਦਾ ਫ਼ੈਸਲਾ ਕਰਦੇ ਹਨ...
ਜੇ ਭਰੋਸਗੀ ਮਤਾ ਲਿਆਉਣ ਚਾਹੁੰਦੀ ਹੈ ਤਾਂ ਸਦਨ ਨੂੰ ਭੰਗ ਕਰਕੇ ਨਵੇਂ ਸਿਰੇ ਤੋਂ ਚੋਣਾਂ ਕਰਵਾਏ ਪੰਜਾਬ ਸਰਕਾਰ - ਰਾਜਾ ਵੜਿੰਗ
. . .  about 1 hour ago
ਚੰਡੀਗੜ੍ਹ, 27 ਸਤੰਬਰ - ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੇ 3 ਮੁੱਦਿਆਂ ਜਿਵੇਂ ਜੀ.ਐੱਸ.ਟੀ., ਬਿਜਲੀ, ਪਰਾਲੀ ਸਾੜਨ 'ਤੇ ਇਜਲਾਸ ਬੁਲਾਇਆ, ਪਰ ਉਨ੍ਹਾਂ ਇਸ ਬਾਰੇ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਨੇ ਸਦਨ, ਰਾਜਪਾਲ...
ਆਸ਼ਾ ਪਾਰੇਖ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ
. . .  about 1 hour ago
ਨਵੀਂ ਦਿੱਲੀ, 27 ਸਤੰਬਰ - ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਐਲਾਨ ਕੀਤਾ ਕਿ ਸਾਲ 2020 ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਹਾਨ ਅਦਾਕਾਰਾ ਆਸ਼ਾ ਪਾਰੇਖ ਨੂੰ ਦਿੱਤਾ ਜਾਵੇਗਾ। ਇਹ ਫ਼ੈਸਲਾ ਦਿੱਗਜ ਗਾਇਕਾ ਆਸ਼ਾ ਭੌਂਸਲੇ, ਪੁਰਸਕਾਰ...
ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 27 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) ਬੀਤੀ ਰਾਤ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਸੁਨਾਮ ਨੇੜੇ ਇਕ ਨੌਜਵਾਨ ਦੀ ਰੇਲ ਗੱਡੀ ਹੇਠ ਆਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ।ਜੀ.ਆਰ.ਪੀ. ਸੁਨਾਮ ਦੇ ਇੰਚਾਰਜ ਸਹਾਇਕ...
ਐਨ.ਜੀ.ਟੀ. ਨੇ ਵਾਤਾਵਰਣ ਨੂੰ ਲਗਾਤਾਰ ਨੁਕਸਾਨ ਪਹੁੰਚਾਉਣ ਲਈ ਹਰਿਆਣਾ ਨੂੰ ਲਗਾਇਆ 100 ਕਰੋੜ ਰੁਪਏ ਜੁਰਮਾਨਾ
. . .  about 2 hours ago
ਨਵੀਂ ਦਿੱਲੀ, 27 ਸਤੰਬਰ - ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਨੇ ਹਰਿਆਣਾ ਦੇ ਮੁੱਖ ਸਕੱਤਰ ਨੂੰ ਵਾਤਾਵਰਣ ਨੂੰ ਲਗਾਤਾਰ ਨੁਕਸਾਨ ਪਹੁੰਚਾਉਣ ਲਈ ਵਾਤਾਵਰਣ ਮੁਆਵਜ਼ੇ ਲਈ 100 ਕਰੋੜ ਰੁਪਏ ਦੀ ਰਕਮ ਜਮ੍ਹਾ ਕਰਨ...
ਭਾਜਪਾ ਨੂੰ ਤਾਂ ਛੱਡੋ, ਕਾਂਗਰਸ ਨੇ ਵੀ ਸਦਨ ਦੀ ਕਾਰਵਾਈ ਨਹੀਂ ਚੱਲਣ ਦਿੱਤੀ - ਭਗਵੰਤ ਮਾਨ
. . .  about 2 hours ago
ਚੰਡੀਗੜ੍ਹ, 27 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ, ਭਾਜਪਾ ਅਤੇ ਕਾਂਗਰਸ ਦੀ ਭਾਈਵਾਲੀ ਸੀ, ਉਹ ਬੇਨਕਾਬ ਹੋ ਗਏ। ਪੰਜਾਬ ਵਿਚ ਉਨ੍ਹਾਂ ਦਾ ‘ਆਪ੍ਰੇਸ਼ਨ ਲੋਟਸ’ ਫੇਲ੍ਹ ਹੋ ਗਿਆ। ਭਾਜਪਾ ਨੂੰ ਤਾਂ ਛੱਡੋ, ਇਥੋਂ ਤੱਕ ਕਿ ਕਾਂਗਰਸ ਨੇ ਵੀ ਸਦਨ ਦੀ ਕਾਰਵਾਈ...
ਸਦਨ ਦੀ ਕਾਰਵਾਈ 29 ਸਤੰਬਰ ਤਕ ਮੁਲਤਵੀ
. . .  about 2 hours ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਭਰੋਸਗੀ ਮਤੇ 'ਤੇ ਚਰਚਾ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ 29 ਸਤੰਬਰ ਤੱਕ ਮੁਲਤਵੀ ਹੋ ਗਈ...
ਭਰੋਸਗੀ ਮਤੇ 'ਤੇ ਵਿਧਾਨ ਸਭਾ 'ਚ ਚਰਚਾ ਜਾਰੀ
. . .  1 minute ago
ਚੰਡੀਗੜ੍ਹ, 27 ਸਤੰਬਰ - ਮੁੱਖ ਤਰੀ ਭਗਵੰਤ ਮਾਨ ਵਲੋਂ ਪੇਸ਼ ਕੀਤੇ ਭਰੋਸਗੀ ਮਤੇ 'ਤੇ ਵਿਧਾਨ ਸਭਾ 'ਚ ਚਰਚਾ ਜਾਰੀ...
ਕਿਸਾਨ-ਮਜ਼ਦੂਰ ਜਥੇਬੰਦੀਆਂ ਦਾ ਕੱਲ੍ਹ ਤੋਂ ਚੱਲ ਰਿਹਾ ਧਰਨਾ ਐਸ.ਪੀ ਬਰਨਾਲਾ ਵਲੋਂ ਭਰੋਸਾ ਦੁਆਏ ਜਾਣ ਤੋਂ ਬਾਅਦ ਸਮਾਪਤ
. . .  about 3 hours ago
ਮਹਿਲ ਕਲਾਂ,27 ਸਤੰਬਰ (ਅਵਤਾਰ ਸਿੰਘ ਅਣਖੀ) -ਪਿੰਡ ਸਹਿਜੜਾ (ਬਰਨਾਲਾ) ਦੇ ਇਕ ਗਰੀਬ ਦਲਿਤ ਪਰਿਵਾਰ ਨਾਲ ਸਬੰਧਤ 15 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਉਰਫ ਸੰਨੀ ਪੁੱਤਰ ਗੁਰਮੀਤ ਸਿੰਘ ਜੋ ਬੀਤੀ 9 ਸਤੰਬਰ ਤੋਂ ਭੇਤਭਰੀ ਹਾਲਤ 'ਚ ਲਾਪਤਾ ਹੈ। ਕਰੀਬ 20 ਦਿਨਾਂ...
ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ 'ਤੇ ਅਸ਼ੋਕ ਗਹਿਲੋਤ ਨੂੰ ਨਹੀਂ ਰਹਿਣਾ ਚਾਹੀਦਾ ਮੁੱਖ ਮੰਤਰੀ - ਸਚਿਨ ਪਾਈਲਟ
. . .  about 1 hour ago
ਜੈਪੁਰ, 27 ਸਤੰਬਰ - ਸੂਤਰਾਂ ਅਨੁਸਾਰ ਕਾਂਗਰਸੀ ਵਿਧਾਇਕ ਸਚਿਨ ਪਾਇਲਟ ਨੇ ਕਾਂਗਰਸ ਹਾਈਕਮਾਨ ਨੂੰ ਕਿਹਾ ਹੈ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਜੇਕਰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਦਾ ਫ਼ੈਸਲਾ ਕਰਦੇ ਹਨ ਤਾਂ ਉਨ੍ਹਾਂ...
ਭਾਜਪਾ ਵਲੋਂ ਸਾਡੇ ਵਿਧਾਇਕ ਖ਼ਰੀਦਣ ਦੀ ਕੋਸ਼ਿਸ਼ - ਭਗਵੰਤ ਮਾਨ
. . .  about 3 hours ago
ਚੰਡੀਗੜ੍ਹ, 27 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ 'ਚ ਕਿਹਾ ਕਿ ਭਾਜਪਾ ਵਲੋਂ ਸਾਡੇ ਵਿਧਾਇਕ ਖ਼ਰੀਦਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਾਡੇ ਵਿਧਾਇਕ ਮੰਡੀ 'ਚ ਨਹੀਂ ਜੋ ਖ਼ਰੀਦ...
ਪੰਜਾਬ ਦੇ ਸਕੂਲਾਂ ਨੂੰ ਸ਼ਾਨਦਾਰ ਬਣਾਉਣ ਦਾ ਕੰਮ ਹੋ ਚੁੱਕਾ ਹੈ ਸ਼ੁਰੂ - ਸਿਸੋਦੀਆ
. . .  about 3 hours ago
ਨਵੀਂ ਦਿੱਲੀ, 27 ਸਤੰਬਰ - ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕਿਹਾ ਕਿ ਪੰਜਾਬ ਦੇ ਸਕੂਲਾਂ ਨੂੰ ਸ਼ਾਨਦਾਰ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।ਪੰਜਾਬ ਦੇ ਲੋਕਾਂ ਨੇ ਜੋ ਸੁਪਨਾ ਦੇਖ ਕੇ ਭਗਵੰਤ ਮਾਨ ਦੀ ਸਰਕਾਰ ਚੁਣੀ ਸੀ, ਉਹ 6 ਮਹੀਨਿਆਂ 'ਚ ਹੀ ਸੱਚ ਹੁੰਦਾ...
ਸਦਨ ਦੀ ਕਾਰਵਾਈ ਨਾ ਚੱਲਣ ਦੇਣ ਲਈ ਮੁੱਖ ਮੰਤਰੀ ਵਲੋਂ ਵਿਰੋਧੀ ਧਿਰ ਨੂੰ ਫਿਟਕਾਰ
. . .  about 3 hours ago
ਚੰਡੀਗੜ੍ਹ, 27 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਦੀ ਕਾਰਵਾਈ ਵਿਚ ਵਾਰ-ਵਾਰ ਵਿਗਨ ਪਾਉਣ ਲਈ ਵਿਰੋਧੀ ਧਿਰ ਨੂੰ ਫਿਟਕਾਰ ਲਗਾਈ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਰੋਸਗੀ ਮਤਾ ਪੇਸ਼
. . .  about 3 hours ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) ਵਿਧਾਨ ਸਭਾ ਦੀ ਕਾਰਵਾਈ ਮੁੜ ਤੋਂ ਸ਼ੁਰੂ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਰੋਸਗੀ ਮਤਾ ਪੇਸ਼ ਕੀਤਾ...
ਸਦਨ ਦੀ ਕਾਰਵਾਈ ਮੁੜ ਤੋਂ ਸ਼ੁਰੂ
. . .  about 3 hours ago
ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਚੇਅਰਮੈਨ ਦੀ ਕੁਰਸੀ 'ਤੇ ਕਰਵਾਇਆ ਬਿਰਾਜਮਾਨ
. . .  about 3 hours ago
ਚੰਡੀਗੜ੍ਹ, 27 ਸਤੰਬਰ (ਅਜਾਇਬ ਸਿੰਘ ਔਜ਼ਲਾ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਵਲੋਂ ਅੱਜ ਚੰਡੀਗੜ੍ਹ ਵਿਖੇ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਚੇਅਰਮੈਨ ਦੀ ਕੁਰਸੀ ਤੇ ਬਿਰਾਜਮਾਨ ਕਰਵਾਇਆ ਗਿਆ। ਸ਼ੇਰਗਿੱਲ...
ਸਦਨ ਦੀ ਕਾਰਵਾਈ 15 ਮਿੰਟ ਲਈ ਫਿਰ ਮੁਲਤਵੀ
. . .  about 4 hours ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਰੌਲੇ ਰੱਪੇ ਤੋਂ ਬਾਅਦ ਸਦਨ ਦੀ ਕਾਰਵਾਈ ਫਿਰ ਤੋਂ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ...।
ਸਪੀਕਰ ਵਲੋਂ ਨੇਮ ਕਰਨ ਦੇ ਬਾਵਜੂਦ ਸੀਟਾਂ 'ਤੇ ਬੈਠੇ ਕਾਂਗਰਸ ਵਿਧਾਇਕ
. . .  about 4 hours ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਸਪੀਕਰ ਵਲੋਂ ਨੇਮ ਕਰਨ ਦੇ ਬਾਵਜੂਦ ਕਾਂਗਰਸ ਵਿਧਾਇਕ ਸੀਟਾਂ 'ਤੇ ਬੈਠ ਗਏ। ਮਾਰਸ਼ਲ ਕਾਂਗਰਸ ਵਿਧਾਇਕਾਂ ਨੂੰ ਬਾਹਰ ਲਿਜਾਣ ਲਈ ਕੋਸ਼ਿਸ਼ ਕਰ ਰਹੇ ਹਨ ਜਦਕਿ 'ਆਪ' ਵਿਧਾਇਕ ਕਾਂਗਰਸ ਵਿਧਾਇਕਾਂ ਖ਼ਿਲਾਫ਼...
ਰੌਲੇ ਰੱਪੇ ਦੌਰਾਨ ਸਦਨ ਦੀ ਕਾਰਵਾਈ 10 ਮਿੰਟ ਲਈ ਫਿਰ ਤੋਂ ਕੀਤੀ ਗਈ ਮੁਲਤਵੀ
. . .  about 4 hours ago
ਸਪੀਕਰ ਨੇ ਰੌਲੇ ਰੱਪੇ ਮਗਰੋਂ ਕਾਂਗਰਸ ਦੇ ਵਿਧਾਇਕਾਂ ਨੂੰ ਕੀਤਾ ਨੇਮ, ਮਾਰਸ਼ਲਾਂ ਨੂੰ ਦਿੱਤੇ ਆਦੇਸ਼
. . .  about 4 hours ago
ਕਾਂਗਰਸੀ ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਹੇਠਾਂ ਆ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ
. . .  about 4 hours ago
ਭਰੋਸਗੀ ਮਤਾ ਲਿਆਉਣ ਦਾ ਪ੍ਰੋਗਰਾਮ ਮਿੱਥ ਕੇ ਪੰਜਾਬ ਸਰਕਾਰ ਨੇ ਸੰਵਿਧਾਨਕ ਮੁਖੀ ਰਾਜਪਾਲ ਨੂੰ ਕੀਤਾ ਚੈਲੰਜ - ਪ੍ਰਤਾਪ ਸਿੰਘ ਬਾਜਵਾ
. . .  about 4 hours ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਨ੍ਹਾ ਕਰਨ ਦੇ ਬਾਵਜੂਦ ਸਦਨ 'ਚ ਭਰੋਸਗੀ ਮਤਾ ਲਿਆਉਣ ਦਾ ਪ੍ਰੋਗਰਾਮ ਮਿੱਥ ਕੇ ਸੰਵਿਧਾਨਕ ਮੁਖੀ ਰਾਜਪਾਲ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਫੱਗਣ ਸੰਮਤ 551

ਦਿੱਲੀ / ਹਰਿਆਣਾ

ਦਿੱਲੀ ਦੀ ਸਿਆਸਤ

ਦਿੱਲੀ ਚੋਣਾਂ, ਕੇਜਰੀਵਾਲ ਦੀ ਜਿੱਤ ਦੀ ਬਜਾਏ 'ਨਫ਼ਰਤ ਭਰੇ ਭਾਸ਼ਨਾਂ' ਲਈ ਵਧੇਰੇ ਯਾਦ ਕੀਤੀਆਂ ਜਾਣਗੀਆਂ

ਸਾਲ 2015 ਵਾਲਾ ਚਮਤਕਾਰ ਮੁੜ ਦੁਹਰਾਉਂਦੇ ਹੋਏ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ-2020 'ਚ ਸ਼ਾਨਦਾਰ ਜਿੱਤ ਹਾਸਲ ਕੀਤੀ ਤੇ ਦਿੱਲੀ 'ਚ ਨਵਾਂ ਇਤਿਹਾਸ ਸਿਰਜਿਆ ਜਦਕਿ ਭਾਜਪਾ ਤੇ ਕਾਂਗਰਸ ਨੂੰ ਸਾਲ 2015 ਵਰਗੀ ਹੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ | ਭਵਿੱਖ 'ਚ ...

ਪੂਰੀ ਖ਼ਬਰ »

ਕਾਰੋਬਾਰੀ ਅਕਾਲੀਆਂ ਦੀਆਂ ਜ਼ਿਆਦਤੀਆਂ ਨੂੰ ਪੰਜਾਬ ਦੇ ਲੋਕ ਅਜੇ ਨਹੀਂ ਭੁੱਲੇ-ਖਹਿਰਾ

ਚੰਡੀਗੜ੍ਹ, 15 ਫਰਵਰੀ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਭੁਲੱਥ ਤੋਂ ਵਿਧਾਇਕ ਸ. ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ 'ਚ ਘੱਟ ਗਿਣਤੀਆਂ ਦੇ ਹੱਕਾਂ ਨੂੰ ਲੈ ਕੇ ਅਕਾਲੀ ਦਲ ਖ਼ਾਸਕਰ ਸ. ਪ੍ਰਕਾਸ਼ ਸਿੰਘ ...

ਪੂਰੀ ਖ਼ਬਰ »

ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਇਕ ਕਾਬੂ

ਚੰਡੀਗੜ੍ਹ, 16 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਪੁਲਿਸ ਸਟੇਸ਼ਨ ਸੈਕਟਰ 49 ਦੀ ਟੀਮ ਨੇ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਸ਼ਾਹਪੁਰ ਕਾਲੋਨੀ ਸੈਕਟਰ 38 ਵੈਸਟ ਦੇ ਰਹਿਣ ਵਾਲੇ ...

ਪੂਰੀ ਖ਼ਬਰ »

ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਵਲੋਂ ਠੇਕੇ ਵਿਰੁੱਧ ਪ੍ਰਦਰਸ਼ਨ

ਚੰਡੀਗੜ੍ਹ, 16 ਫਰਵਰੀ (ਅਜੀਤ ਬਿਊਰੋ)-ਚੰਡੀਗੜ੍ਹ ਦੇ ਸੈਕਟਰ-61 ਦੀ ਮਾਰਕੀਟ ਵਿਚ ਚੱਲ ਰਹੇ ਸ਼ਰਾਬ ਦੇ ਠੇਕੇ ਿਖ਼ਲਾਫ਼ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ-61 ਅਤੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ-ਫ਼ੇਜ਼ 7 ਦੇ ਨਿਵਾਸੀਆਾ ਨੇ ਸ਼ਰਾਬ ਠੇਕੇ ਦੇ ਸਾਹਮਣੇ ਰੋਸ ...

ਪੂਰੀ ਖ਼ਬਰ »

ਹਰਿਆਣਾ ਪੁਲਿਸ 'ਚ ਤਬਾਦਲਿਆਂ ਨਾਲ ਕਈ ਜ਼ਿਲਿ੍ਹਆਂ ਦੇ ਐਸ.ਪੀ. ਇੱਧਰੋਂ-ਉੱਧਰ

ਚੰਡੀਗੜ੍ਹ, 16 ਫਰਵਰੀ (ਐਨ.ਐਸ.ਪਰਵਾਨਾ)-ਹਰਿਆਣਾ ਸਰਕਾਰ ਨੇ ਅੱਜ ਰਾਤ 42 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ | ਇਨ੍ਹਾਂ ਵਿਚ ਕਈ ਆਈ.ਪੀ.ਐਸ ਅਤੇ ਐਚ.ਪੀ.ਐਸ ਸ਼ਾਮਿਲ ਹਨ | ਕੁਝ ਆਈ.ਜੀ, ਡੀ.ਆਈ.ਜੀ. ਅਤੇ ਪੁਲਿਸ ਸੁਪਰਡੈਂਟ ਵੀ ਸ਼ਾਮਿਲ ਹਨ | ਕਈਆਂ ਨੂੰ ਵਾਧੂ ਚਾਰਜ ...

ਪੂਰੀ ਖ਼ਬਰ »

ਸਰਕਾਰੀ ਹੋਮ ਸਾਇੰਸ ਕਾਲਜ ਵਿਖੇ 'ਉੱਚ ਸਿੱਖਿਆ ਦੀ ਗੁਣਵੱਤਾ ਵਧਾਉਣ' ਵਿਸ਼ੇ 'ਤੇ ਸੈਮੀਨਾਰ

ਚੰਡੀਗੜ੍ਹ, 16 ਫਰਵਰੀ (ਮਨਜੋਤ ਸਿੰਘ ਜੋਤ)-ਸਰਕਾਰੀ ਹੋਮ ਸਾਇੰਸ ਕਾਲਜ ਵਿਖੇ 'ਨੈਕ' ਵਲੋਂ 'ਉੱਚ ਸਿੱਖਿਆ ਦੀ ਗੁਣਵੱਤਾ ਵਧਾਉਣ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਵਿਚ ਮੁਲਾਂਕਣ ਅਤੇ ਪ੍ਰਮਾਣਿਕਤਾ ਦੇ ਮਾਪਦੰਡਾਂ ਅਨੁਸਾਰ ਸਿੱਖਿਆ ਦੇ ਗੁਣਨਾਤਮਕ ...

ਪੂਰੀ ਖ਼ਬਰ »

ਔਰੰਗਜ਼ੇਬ ਦਾ ਮਹਿਮਾ ਗਾਨ ਇਸ ਮੁਲਕ 'ਚ ਨਹੀਂ ਹੋਣ ਦਿੱਤਾ ਜਾਵੇਗਾ-ਸਿਰਸਾ

ਨਵੀਂ ਦਿੱਲੀ, 16 ਫਰਵਰੀ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਪੁਰਾਤਤਵ ਵਿਭਾਗ (ਏ ਐੱਸ. ਆਈ.) ਵਲੋਂ ਸ਼ਾਲੀਮਾਰ ਬਾਗ਼ ਵਿਖੇ ਔਰੰਗਜ਼ੇਬ ਦੇ ਰਾਜਤਿਲਕ ਵਾਲੀ ਥਾਂ ਦੇ ...

ਪੂਰੀ ਖ਼ਬਰ »

ਦਿੱਲੀ ਕਮੇਟੀ ਪ੍ਰਬੰਧ 'ਚ ਹੋਏ ਭਿ੍ਸ਼ਟਾਚਾਰ ਦੀ ਜਾਂਚ ਸੀ.ਬੀ.ਆਈ. ਕੋਲੋ ਕਰਵਾਈ ਜਾਵੇ-ਮਲਸੀਆਂ

ਨਵੀਂ ਦਿੱਲੀ,16 ਫਰਵਰੀ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਮੁਖੀ ਜਸਵਿੰਦਰ ਸਿੰਘ ਮਲਸੀਆਂ ਨੇ ਸਿੱਖਾਂ ਦੇ ਇਤਿਹਾਸਕ ਤੇ ਦੂਜੇ ਸਾਰੇ ਗੁਰਧਾਮਾਂ ਦਾ ਪ੍ਰਬੰਧ ਯਕੀਨੀ ਤੌਰ 'ਤੇ ਭਿ੍ਸ਼ਟਾਚਾਰ ਮੁਕਤ ਬਣਾਏ ਜਾਣ ਦੀ ਅਪੀਲ ਕੀਤੀ ਹੈ | ਉਨ੍ਹਾਂ ...

ਪੂਰੀ ਖ਼ਬਰ »

ਸਿੱਖ ਮਸਲੇ ਹੱਲ ਕਰਵਾਉਣ ਲਈ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਲੋੜ-ਰਾਠੌਰ

ਨਵੀਂ ਦਿੱਲੀ,16 ਫਰਵਰੀ (ਜਗਤਾਰ ਸਿੰਘ)-ਯੂਨਾਈਟਿਡ ਸਿੰਘ ਸਭਾ ਫਾਊਾਡੇਸ਼ਨ (ਰਜਿ:) ਦੇ ਕਨਵੀਨਰ ਤੇ ਸਮਾਜ ਸੇਵੀ ਰਾਮ ਸਿੰਘ ਰਾਠੌਰ ਨੇ, ਸਾਰੇ ਸਿੱਖ ਮਸਲਿਆਂ ਨੂੰ ਹੱਲ ਕਰਵਾਉਣ ਲਈ ਸਾਰੀਆਂ ਸਿੱਖ ਧਿਰਾਂ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਬੇਅਦਬੀ ਦੇ ਦੋਸ਼ੀਆ ਿਖ਼ਲਾਫ਼ ਕਾਰਵਾਈ ਬਾਰੇ ਬਾਦਲ ਦੀ ਇੱਛਾ ਪੂਰੀ ਕਰਨ ਮੁੱਖ ਮੰਤਰੀ ਅਮਰਿੰਦਰ ਸਿੰਘ-ਸਰਨਾ

ਨਵੀਂ ਦਿੱਲੀ, 16 ਫਰਵਰੀ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵਲੋਂ ਕੈਪਟਨ ਅਮਰਿੰਦਰ ਸਿੰਘ ਤੋਂ ਚੋਣ ਮਨੋਰਥ ਪੱਤਰ 'ਚ ਕੀਤੇ ਵਾਅਦੇ ਪੂਰੇ ਕਰਨ ਦੇ ਦਿੱਤੇ ਬਿਆਨ ਦਾ ...

ਪੂਰੀ ਖ਼ਬਰ »

ਪਿੰਡ ਨਿਹਾਲਾ ਕਿਲਚਾ ਤੇ ਮਾਛੀਵਾੜਾ 'ਚ ਜਾਗਰੂਕਤਾ ਕੈਂਪ ਲਗਾਇਆ

ਮਮਦੋਟ, 16 ਫਰਵਰੀ (ਸੁਖਦੇਵ ਸਿੰਘ ਸੰਗਮ)- ਮਿਸ਼ਨ ਇੰਦਰਧਨੁਸ਼ ਤਹਿਤ ਨਿੱਕੇ ਬੱਚਿਆਂ ਅਤੇ ਔਰਤਾਂ ਦੇ ਟੀਕਾਕਰਨ ਲਈ ਪਿੰਡ ਨਿਹਾਲਾ ਕਿਲਚਾ ਅਤੇ ਮਾਛੀਵਾੜਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਸੂਚਨਾ ਅਤੇ ਪ੍ਰਸਾਰ ਮੰਤਰਾਲਾ ਭਾਰਤ ਸਰਕਾਰ ਵਲੋਂ ...

ਪੂਰੀ ਖ਼ਬਰ »

ਬਾਬਾ ਕਾਲਾ ਮਹਿਰ ਸੰਧੂ ਦਾ ਸਾਲਾਨਾ ਮੇਲਾ 24, 25 ਨੂੰ

ਗੁਰੂਹਰਸਹਾਏ, 16 ਫਰਵਰੀ (ਹਰਚਰਨ ਸਿੰਘ ਸੰਧੂ)- ਪਿੰਡ ਕੋਹਰ ਸਿੰਘ ਵਾਲਾ ਵਿਖੇ ਸੰਧੂ ਗੋਤ ਦੇ ਵੱਡ ਵਡੇਰੇ ਬਾਬਾ ਕਾਲਾ ਮਹਿਰ ਦਾ ਸਾਲਾਨਾ ਮੇਲਾ 24 ਤੇ 25 ਫਰਵਰੀ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | 24 ਫਰਵਰੀ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਤੇ ਉਸ ਦਿਨ 12 ...

ਪੂਰੀ ਖ਼ਬਰ »

ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ 'ਚ ਇਕ ਰੋਜ਼ਾ ਕਾਰਜਸ਼ਾਲਾ ਲੱਗੀ

ਅਬੋਹਰ, 16 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਵਿਚ ਆਰਟ ਆਫ਼ ਲਿਵਿੰਗ ਵਲੋਂ ਅੱਜ ਇਕ ਵਿਸ਼ੇਸ਼ ਕਾਰਜਸ਼ਾਲਾ ਕਰਵਾਈ ਗਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਸਟੇਟ ਐਵਾਰਡੀ ਵਿਵੇਕ ਬਾਂਸਲ ਤੇ ਮੈਡਮ ਰੇਨੂੰ ਕਾਮਰਾ ਵਲੋਂ ...

ਪੂਰੀ ਖ਼ਬਰ »

ਰਾਜਸਥਾਨ ਸਰਕਾਰ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏਗੀ ਮੁਕਾਬਲੇ

ਸ੍ਰੀਗੰਗਾਨਗਰ, 16 ਫਰਵਰੀ (ਦਵਿੰਦਰਜੀਤ ਸਿੰਘ)-ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਪੂਰੇ ਉਤਸ਼ਾਹ ਉਲਾਸ ਅਤੇ ਵਿਆਪਕ ਜਨਤਕ ਭਾਗੀਦਾਰੀ ਨਾਲ ਰਾਜ ਪੱਧਰੀ ਮਨਾਉਣ ਦਾ ਐਲਾਨ ਕੀਤਾ ਹੈ, ਜਿਸ ਲਈ ...

ਪੂਰੀ ਖ਼ਬਰ »

ਦੋ ਰੋਜ਼ਾ ਬੈਡਮਿੰਟਨ ਚੈਂਪੀਅਨਸ਼ਿਪ ਦੀ ਸਮਾਪਤੀ ਹੋਈ

ਅਬੋਹਰ, 16 ਫਰਵਰੀ (ਕੁਲਦੀਪ ਸਿੰਘ ਸੰਧੂ)-ਕੈਨਵੇ ਕਾਲਜ ਆਫ਼ ਐਜੂਕੇਸ਼ਨ 'ਚ ਚੱਲ ਰਹੇ ਦਸਵੇਂ ਦੋ ਰੋਜ਼ਾ ਬੈਡਮਿੰਟਨ ਚੈਂਪੀਅਨਸ਼ਿਪ ਦੀ ਅੱਜ ਸਮਾਪਤੀ ਹੋ ਗਈ | ਕਾਲਜ ਪਿ੍ੰਸੀਪਲ ਡਾ: ਸੁਸ਼ੀਲਾ ਨਾਰੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ...

ਪੂਰੀ ਖ਼ਬਰ »

ਬਾਲਾ ਜੀ ਸਮਾਜ ਸੇਵਾ ਸੰਘ ਵਲੋਂ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ

ਅਬੋਹਰ, 16 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਸ੍ਰੀ ਬਾਲਾ ਜੀ ਸਮਾਜ ਸੇਵਾ ਸੰਘ ਵਲੋਂ ਪੁਲਵਾਮਾ ਵਿਚ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿਚ ਇਥੇ ਗਲੀ ਨੰਬਰ 15 ਬੀ ਵਿਚ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਗਿਆ | ਕੈਂਪ ਵਿਚ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲੈ ਕੇ ਖ਼ੂਨਦਾਨ ...

ਪੂਰੀ ਖ਼ਬਰ »

ਨਾਨਕਸਰ ਠਾਠ ਛਾਂਗਾ ਖ਼ੁਰਦ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

ਮਮਦੋਟ, 16 ਫਰਵਰੀ (ਸੁਖਦੇਵ ਸਿੰਘ ਸੰਗਮ)- ਮਮਦੋਟ ਨੇੜਲੇ ਪਿੰਡ ਛਾਂਗਾ ਖ਼ੁਰਦ ਦੇ ਗੁਰਦੁਆਰਾ ਨਾਨਕਸਰ ਠਾਠ ਵਿਖੇ ਧੰਨ-ਧੰਨ ਬਾਬਾ ਕੁੰਦਨ ਸਿੰਘ ਦੀ ਸਾਲਾਨਾ ਬਰਸੀ 'ਤੇ ਮਾਘ ਮਹੀਨੇ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਸੁੱਚਾ ਸਿੰਘ ਦੀ ...

ਪੂਰੀ ਖ਼ਬਰ »

ਜਲਾਲਾਬਾਦ ਵਿਖੇ ਸਰਬ ਸਾਂਝੀਵਾਲਤਾ ਸੁਸਾਇਟੀ ਵਲੋਂ ਮੀਟਿੰਗ

ਜਲਾਲਾਬਾਦ, 16 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਸਰਵ ਸਾਂਝੀ ਵਾਲਤਾ ਸੁਸਾਇਟੀ ਵਲੋਂ ਅੱਜ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਪ੍ਰਤਾਪ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਸਰਵ ਸਾਂਝੀ ਵਾਲਤਾ ਦੇ ਕੌਮੀ ਆਗੂ ਬਲਵੰਤ ਸਿੰਘ ਖ਼ਾਲਸਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਪੰਜਾਬ ਦੇ ਵਰਤਮਾਨ ਹਲਾਤਾਂ 'ਤੇ ਵਿਚਾਰ ਚਰਚਾ ਕੀਤੀ ਗਈ ਉਥੇ ਇਸ ਦੇ ਨਾਲ ਹੀ ਦਿੱਲੀ ਵਿਚ ਆਮ ਆਦਮੀ ਪਾਰਟੀ ਵਲੋਂ ਜਿੱਤ ਪ੍ਰਾਪਤ ਕਰਕੇ ਤੀਸਰੀ ਵਾਰ ਸਰਕਾਰ ਬਣਾਉਣ 'ਤੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਇਸ ਵਾਰ ਵੀ ਸਹੀ ਫ਼ੈਸਲਾ ਲਿਆ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ 'ਆਪ' ਦੀ ਸਰਕਾਰ ਵਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਯਤਨਾਂ ਸਦਕਾ ਲੋਕਾਂ ਨੂੰ ਹਰ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ | ਸਰਵ ਸਾਂਝੀ ਵਾਲਤਾ ਸੁਸਾਇਟੀ ਵਲੋਂ ਉਮੀਦ ਪ੍ਰਗਟਾਈ ਗਈ ਕਿ ਆਮ ਆਦਮੀ ਪਾਰਟੀ ਜੋ ਤਰੁੱਟੀਆਂ ਰਹਿੰਦੀਆਂ ਹਨ ਉਨ੍ਹਾਂ ਦੀ ਵੀ ਸੋਧ ਕਰਕੇ ਸਾਰੇ ਭਾਰਤ ਵਿਚ ਸਮਾਨਤਾ ਦਾ ਸਮਾਜ ਬਣਾ ਕੇ ਭਾਰਤ ਵਾਸੀਆਂ ਦਾ ਦਿਲ ਜਿੱਤਿਆ ਜਾਵੇਗਾ | ਮੀਟਿੰਗ ਵਿਚ ਇਹ ਵੀ ਵਿਚਾਰ ਕੀਤਾ ਗਿਆ ਕਿ 16 ਫਰਵਰੀ ਨੂੰ ਬੀਕਾਨੇਰ ਵਿਚ ਭਾਰਤ ਵਿਚ ਸਮਾਨਤਾ ਲਿਆਉਣ ਲਈ ਮੀਟਿੰਗ ਕੀਤੀ ਜਾ ਰਹੀ ਹੈ, ਜਿਸ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਗਿਆ | ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਡਾ.ਹਰਜੀਤ ਸਿੰਘ, ਰਾਜੇਸ਼ ਕੁਮਾਰ, ਰਮਨ ਵਾਟਸ, ਮਨੋਹਰ ਲਾਲ, ਅਜੀਤ ਸਿੰਘ, ਗੁਰਵਿੰਦਰ ਸਿੰਘ ਰਾਜਸਥਾਨੀ, ਕੇਵਲ ਕ੍ਰਿਸ਼ਨ, ਜਸਬੀਰ ਸਿੰਘ ਆਦਿ ਮੌਜੂਦ ਸਨ |

ਖ਼ਬਰ ਸ਼ੇਅਰ ਕਰੋ

 

ਸਰਵ ਸਮਾਜ ਸਰਵ ਕਲਿਆਣ ਸੰਸਥਾ ਵਲੋਂ ਪੁਲਵਾਮਾ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

ਫ਼ਾਜ਼ਿਲਕਾ, 16 ਫਰਵਰੀ (ਦਵਿੰਦਰ ਪਾਲ ਸਿੰਘ)-ਸਰਵ ਸਮਾਜ ਸਰਵ ਕਲਿਆਣ ਸੰਸਥਾ ਵਲੋਂ ਸਥਾਨਕ ਘੰਟਾ ਘਰ ਚੌਾਕ ਵਿਚ ਪ੍ਰਧਾਨ ਐਡਵੋਕੇਟ ਸੰਜੀਵ ਬਾਂਸਲ ਮਾਰਸ਼ਲ ਦੀ ਅਗਵਾਈ ਵਿਚ ਪਿਛਲੇ ਸਾਲ ਪੁਲਵਾਮਾ ਵਿਚ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ...

ਪੂਰੀ ਖ਼ਬਰ »

25 ਦੀ ਜ਼ਿਲ੍ਹਾ ਪੱਧਰੀ ਰੋਸ ਰੈਲੀ ਲਈ ਸਾਬਕਾ ਵਿਧਾਇਕ ਜਿੰਦੂ ਵਲੋਂ ਵਰਕਰਾਂ ਨਾਲ ਮੀਟਿੰਗ

ਫ਼ਿਰੋਜ਼ਸ਼ਾਹ, 16 ਫਰਵਰੀ (ਸਰਬਜੀਤ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਭਰ ਵਿਚ ਕਾਂਗਰਸ ਸਰਕਾਰ ਵਲੋਂ ਲੋਕਾਂ ਨਾਲ ਵਾਅਦੇ ਪੂਰੇ ਨਾ ਕਰਨ, ਬਿਜਲੀ ਦੇ ਵਧਾਏ ਰੇਟਾਂ ਅਤੇ ਸੂਬੇ ਵਿਚ ਬਦਲ ਰਹੀ ਅਮਨ ਕਾਨੂੰਨ ਦੀ ਸਥਿਤੀ ਦੇ ਰੋਸ ਵਜੋਂ ਸੂਬਾ ਭਰ ਵਿਚ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਦੀਆਂ ਨਵੀਆਂ ਨੀਤੀਆਂ ਕਾਰਨ ਪ੍ਰਾਈਵੇਟ ਸਕੂਲ ਸੰਚਾਲਕ ਪ੍ਰੇਸ਼ਾਨ-ਕੋਰ ਕਮੇਟੀ ਮੈਂਬਰ

ਅਬੋਹਰ, 16 ਫਰਵਰੀ (ਕੁਲਦੀਪ ਸਿੰਘ ਸੰਧੂ)-ਰੈਕੋਗਨਾਈਜ਼ਡ ਐਾਡ ਐਫੀਲਿਏਟਿਡ ਸਕੂਲਜ਼ ਐਸੋਸੀਏਸ਼ਨ (ਰਾਸਾ) ਦੀ ਇਕ ਬੈਠਕ ਅੱਜ ਇਥੇ ਹੋਟਲ ਹੈਵਨਵਿਊ ਵਿਖੇ ਹੋਈ ਜਿਸ ਵਿਚ ਸੂਬਾ ਪੱਧਰੀ ਕੋਰ ਕਮੇਟੀ ਮੈਂਬਰ ਅਤੇ ਸਕੱਤਰ ਹਰਜੀਤ ਸ਼ਰਮਾ, ਬੱਬਲੂ, ਜਗਤਾਰ ਸਿੰਘ ਮਹਾਜਨ, ...

ਪੂਰੀ ਖ਼ਬਰ »

ਸਰਕਾਰੀ ਕਾਲਜ ਸਿੱਖ ਵਾਲਾ ਵਿਖੇ ਰਾਸ਼ਟਰੀ ਸੈਮੀਨਾਰ ਕਰਵਾਇਆ

ਅਬੋਹਰ, 16 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)-ਸਰਕਾਰੀ ਕਾਲਜ ਸਿੱਖ ਵਾਲਾ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ 21ਵੀਂ ਸਦੀ ਵਿਚ ਸ੍ਰੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ਦਰਜੇਬੰਦੀ ਨੂੰ ਚੁਣੌਤੀਆਂ ਵਿਸ਼ੇ 'ਤੇ ਇਕ ਰੋਜ਼ਾ ਰਾਸ਼ਟਰੀ ...

ਪੂਰੀ ਖ਼ਬਰ »

ਪੁਲਿਸ ਨੇ 160 ਕਿਲੋ ਲਾਹਣ , 10 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਚਾਲੂ ਭੱਠੀ ਦਾ ਸਾਮਾਨ ਕੀਤਾ ਬਰਾਮਦ

ਅਜਨਾਲਾ, 16 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ, ਪ੍ਰਸ਼ੋਤਮ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ ਇਥੋਂ ਨੇੜਲੇ ਪਿੰਡ ਨੰਗਲ ਵੰਝਾਂਵਾਲਾ ਤੋਂ ਕੱਚੀ ਲਾਹਣ, ਚਾਲੂ ਭੱਠੀ ਤੇ 10 ਬੋਤਲਾਂ ਨਾਜਾਇਜ਼ ਬਰਾਮਦ ਕਰ ਕੇ ਦੋ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਕੇਂਦਰੀ ਬਜਟ 'ਚ ਐਫ.ਆਰ.ਬੀ.ਐਮ. ਦੀ ਨਹੀਂ ਹੋਈ ਉਲੰਘਣਾ-ਸੀਤਾਰਮਨ

ਹੈਦਰਾਬਾਦ, 16 ਫਰਵਰੀ (ਏਜੰਸੀ)- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਦੱਸਿਆ ਕਿ 2020-21 ਦਾ ਕੇਂਦਰੀ ਬਜਟ ਬਣਾਉਣ ਸਮੇਂ ਵਿੱਤੀ ਜਵਾਬਦੇਹੀ ਤੇ ਬਜਟ ਪ੍ਰਬੰਧਨ (ਐਫ.ਆਰ.ਬੀ.ਐਮ.) ਦਾ ਧਿਆਨ ਰੱਖਿਆ ਗਿਆ ਹੈ ਅਤੇ ਐਫ.ਆਰ.ਬੀ.ਐਮ. ਕਾਨੂੰਨ ਦੀ ਕੋਈ ਉਲੰਘਣਾ ਨਹੀਂ ...

ਪੂਰੀ ਖ਼ਬਰ »

ਸਈਦ ਅਲੀ ਸ਼ਾਹ ਗਿਲਾਨੀ ਸਥਿਰ, ਹਾਲਤ 'ਚ ਹੋ ਰਿਹਾ ਸੁਧਾਰ-ਡਾਕਟਰ

ਸ੍ਰੀਨਗਰ, 16 ਫਰਵਰੀ (ਏਜੰਸੀ)-ਬਿਮਾਰ ਚੱਲ ਰਹੇ ਹੁਰੀਅਤ ਨੇਤਾ ਸਈਦ ਅਲੀ ਸ਼ਾਹ ਗਿਲਾਨੀ (90) ਦਾ ਇਲਾਜ਼ ਕਰ ਰਹੇ ਡਾਕਟਰਾਂ ਨੇ ਐਤਵਾਰ ਨੂੰ ਦੱਸਿਆ ਕਿ ਉਹ ਸਥਿਰ ਹਨ ਤੇ ਉਨ੍ਹਾਂ ਦੀ ਦੀ ਹਾਲਤ ਸੁਧਰ ਰਹੀ ਹੈ | ਐਸ.ਕੇ.ਆਈ.ਐਮ.ਐਸ. ਹਸਪਤਾਲ ਦੇ ਨਿਰਦੇਸ਼ਕ ਏ. ਜੀ. ਅਹਾਨਗਰ ਨੇ ...

ਪੂਰੀ ਖ਼ਬਰ »

ਜਾਮੀਆ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚ ਲਾਠੀਚਾਰਜ ਤੋਂ ਪਹਿਲਾਂ ਦਾ ਵੀਡੀਓ ਆਇਆ ਸਾਹਮਣੇ

ਨਵੀਂ ਦਿੱਲੀ, 16 ਫਰਵਰੀ (ਏਜੰਸੀ)-ਜਾਮੀਆ ਮਿਲੀਆ ਯੂਨੀਵਰਸਿਟੀ ਇਕ ਵਾਰ ਫਿਰ ਉਸ ਸਮੇਂ ਚਰਚਾ 'ਚ ਆ ਗਈ, ਜਦੋਂ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਗਿਆ, ਜਿਸ ਨੂੰ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਅੰਦਰ 15 ਦਸੰਬਰ ਨੂੰ ਵਿਦਿਆਰਥੀਆਂ 'ਤੇ ਪੁਲਿਸ ਦੀ ...

ਪੂਰੀ ਖ਼ਬਰ »

'ਆਪ' ਵਲੋਂ ਪਾਰਟੀ ਦੇ ਵਿਸਥਾਰ ਲਈ ਦੇਸ਼ ਵਿਆਪੀ ਮੁਹਿੰਮ 23 ਤੋਂ

ਨਵੀਂ ਦਿੱਲੀ, 16 ਫਰਵਰੀ (ਏਜੰਸੀ)- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਗੋਪਾਲ ਰਾਏ ਨੇ ਐਤਵਾਰ ਨੂੰ ਦੱਸਿਆ ਕਿ ਪਾਰਟੀ ਦੇ ਵਿਸਥਾਰ ਲਈ ਦੇਸ਼ ਵਿਆਪੀ ਮੁਹਿੰਮ 23 ਫਰਵਰੀ ਤੋਂ 23 ਮਾਰਚ ਤੱਕ ਚਲਾਈ ਜਾਵੇਗੀ, ਜਿਸ ਤਹਿਤ ਸਾਰੇ ਸੂਬਿਆਂ 'ਚ ਇਕ ਕਰੋੜ ਲੋਕਾਂ ਨੂੰ ਪਾਰਟੀ ਨਾਲ ...

ਪੂਰੀ ਖ਼ਬਰ »

ਐਨ.ਆਈ.ਏ. ਨੂੰ ਡੀ.ਐਸ.ਪੀ. ਮਾਮਲੇ ਦੀ ਜਾਂਚ ਦੌਰਾਨ ਸਰਹੱਦ ਪਾਰੋਂ ਵਪਾਰ ਜ਼ਰੀਏ ਹੁੰਦੀ ਅੱਤਵਾਦੀ ਫੰਡਿੰਗ ਦੇ ਮਿਲੇ ਸਬੂਤ

ਸ੍ਰੀਨਗਰ, 16 ਫਰਵਰੀ (ਏਜੰਸੀ)-ਅਧਿਕਾਰੀਆਂ ਨੇ ਦੱਸਿਆ ਕਿ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਅੱਤਵਾਦੀਆਂ ਨਾਲ ਗਿ੍ਫ਼ਤਾਰ ਕੀਤੇ ਗਏ ਪੁਲਿਸ ਦੇ ਮੁਅੱਤਲ ਡੀ.ਐਸ.ਪੀ. ਦਵਿੰਦਰ ਸਿੰਘ ਦੇ ਮਾਮਲੇ ਦੀ ਜਾਂਚ ਦੌਰਾਨ ਸਰਹੱਦ ਪਾਰ ਤੋਂ ਹੁੰਦੇ ਵਪਾਰ ਜ਼ਰੀਏ ਹੋਣ ਵਾਲੀ ...

ਪੂਰੀ ਖ਼ਬਰ »

ਸ਼ਾਹੀਨ ਬਾਗ਼-ਅਮਿਤ ਸ਼ਾਹ ਨੂੰ ਮਿਲਣ ਜਾ ਰਹੀਆਂ ਔਰਤਾਂ ਨੂੰ ਰਸਤੇ 'ਚ ਰੋਕਿਆ

ਨਵੀਂ ਦਿੱਲੀ, 16 ਫਰਵਰੀ (ਏਜੰਸੀ)-ਸ਼ਾਹੀਨ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੀਆਂ ਔਰਤਾਂ ਦਾ ਇਕ ਸਮੂਹ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਗਿਆ, ਪਰ ਪੁਲਿਸ ਨੇ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਰੋਕ ਦਿੱਤਾ ਕਿ ਮੁਲਾਕਾਤ ਲਈ ...

ਪੂਰੀ ਖ਼ਬਰ »

ਨੌਸਰਬਾਜ਼ ਨੇ ਖਾਤੇ 'ਚੋਂ ਕਢਵਾਏ 4 ਲੱਖ ਰੁਪਏ

ਅੰਮਿ੍ਤਸਰ, 16 ਫਰਵਰੀ (ਰੇਸ਼ਮ ਸਿੰਘ)-ਨੌਸਰਬਾਜ਼ ਨੇ ਇਕ ਵਿਅਕਤੀ ਦੇ ਖਾਤੇ ਦੀ ਧੋਖੇ ਨਾਲ ਜਾਣਕਾਰੀ ਲੈ ਕੇ ਉਸ ਦੇ ਖਾਤੇ 'ਚੋਂ 4 ਲੱਖ ਦੇ ਕਰੀਬ ਰਾਸ਼ੀ ਕਢਵਾ ਲਈ | ਪੁਲਿਸ ਵਲੋਂ ਇਸ ਅਣਪਛਾਤੇ ਵਿਅਕਤੀ ਿਖ਼ਲਾਫ਼ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੁੂ ਕਰ ਦਿੱਤੀ ...

ਪੂਰੀ ਖ਼ਬਰ »

ਸ੍ਰੀ ਦਰਬਾਰ ਸਾਹਿਬ ਸਮੂਹ 'ਚੋਂ ਔਰਤ ਦਾ ਮੋਬਾਈਲ ਚੋਰੀ

ਅੰਮਿ੍ਤਸਰ, 16 ਫਰਵਰੀ (ਰੇਸ਼ਮ ਸਿੰਘ)-ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਈ ਇਕ ਔਰਤ ਦਾ ਮੋਬਾਈਲ ਫ਼ੋਨ ਚੋਰੀ ਹੋ ਗਿਆ | ਇਸ ਸਬੰਧੀ ਥਾਣਾ ਕੋਤਵਾਲੀ ਦੀ ਪੁਲਿਸ ਵਲੋਂ ਪਰਚਾ ਦਰਜ ਕਰ ਲਿਆ ਗਿਆ ਹੈ | ਸ੍ਰੀਮਤੀ ਪਿ੍ਯਾ ਪਾਂਡੇ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ...

ਪੂਰੀ ਖ਼ਬਰ »

ਪੁਲਿਸ ਨੇ 160 ਕਿਲੋ ਲਾਹਣ , 10 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਚਾਲੂ ਭੱਠੀ ਦਾ ਸਾਮਾਨ ਕੀਤਾ ਬਰਾਮਦ

ਅਜਨਾਲਾ, 16 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ, ਪ੍ਰਸ਼ੋਤਮ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ ਇਥੋਂ ਨੇੜਲੇ ਪਿੰਡ ਨੰਗਲ ਵੰਝਾਂਵਾਲਾ ਤੋਂ ਕੱਚੀ ਲਾਹਣ, ਚਾਲੂ ਭੱਠੀ ਤੇ 10 ਬੋਤਲਾਂ ਨਾਜਾਇਜ਼ ਬਰਾਮਦ ਕਰ ਕੇ ਦੋ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਕੇਂਦਰੀ ਬਜਟ 'ਚ ਐਫ.ਆਰ.ਬੀ.ਐਮ. ਦੀ ਨਹੀਂ ਹੋਈ ਉਲੰਘਣਾ-ਸੀਤਾਰਮਨ

ਹੈਦਰਾਬਾਦ, 16 ਫਰਵਰੀ (ਏਜੰਸੀ)- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਦੱਸਿਆ ਕਿ 2020-21 ਦਾ ਕੇਂਦਰੀ ਬਜਟ ਬਣਾਉਣ ਸਮੇਂ ਵਿੱਤੀ ਜਵਾਬਦੇਹੀ ਤੇ ਬਜਟ ਪ੍ਰਬੰਧਨ (ਐਫ.ਆਰ.ਬੀ.ਐਮ.) ਦਾ ਧਿਆਨ ਰੱਖਿਆ ਗਿਆ ਹੈ ਅਤੇ ਐਫ.ਆਰ.ਬੀ.ਐਮ. ਕਾਨੂੰਨ ਦੀ ਕੋਈ ਉਲੰਘਣਾ ਨਹੀਂ ...

ਪੂਰੀ ਖ਼ਬਰ »

ਸਈਦ ਅਲੀ ਸ਼ਾਹ ਗਿਲਾਨੀ ਸਥਿਰ, ਹਾਲਤ 'ਚ ਹੋ ਰਿਹਾ ਸੁਧਾਰ-ਡਾਕਟਰ

ਸ੍ਰੀਨਗਰ, 16 ਫਰਵਰੀ (ਏਜੰਸੀ)-ਬਿਮਾਰ ਚੱਲ ਰਹੇ ਹੁਰੀਅਤ ਨੇਤਾ ਸਈਦ ਅਲੀ ਸ਼ਾਹ ਗਿਲਾਨੀ (90) ਦਾ ਇਲਾਜ਼ ਕਰ ਰਹੇ ਡਾਕਟਰਾਂ ਨੇ ਐਤਵਾਰ ਨੂੰ ਦੱਸਿਆ ਕਿ ਉਹ ਸਥਿਰ ਹਨ ਤੇ ਉਨ੍ਹਾਂ ਦੀ ਦੀ ਹਾਲਤ ਸੁਧਰ ਰਹੀ ਹੈ | ਐਸ.ਕੇ.ਆਈ.ਐਮ.ਐਸ. ਹਸਪਤਾਲ ਦੇ ਨਿਰਦੇਸ਼ਕ ਏ. ਜੀ. ਅਹਾਨਗਰ ਨੇ ...

ਪੂਰੀ ਖ਼ਬਰ »

ਜਾਮੀਆ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚ ਲਾਠੀਚਾਰਜ ਤੋਂ ਪਹਿਲਾਂ ਦਾ ਵੀਡੀਓ ਆਇਆ ਸਾਹਮਣੇ

ਨਵੀਂ ਦਿੱਲੀ, 16 ਫਰਵਰੀ (ਏਜੰਸੀ)-ਜਾਮੀਆ ਮਿਲੀਆ ਯੂਨੀਵਰਸਿਟੀ ਇਕ ਵਾਰ ਫਿਰ ਉਸ ਸਮੇਂ ਚਰਚਾ 'ਚ ਆ ਗਈ, ਜਦੋਂ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਗਿਆ, ਜਿਸ ਨੂੰ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਅੰਦਰ 15 ਦਸੰਬਰ ਨੂੰ ਵਿਦਿਆਰਥੀਆਂ 'ਤੇ ਪੁਲਿਸ ਦੀ ...

ਪੂਰੀ ਖ਼ਬਰ »

'ਆਪ' ਵਲੋਂ ਪਾਰਟੀ ਦੇ ਵਿਸਥਾਰ ਲਈ ਦੇਸ਼ ਵਿਆਪੀ ਮੁਹਿੰਮ 23 ਤੋਂ

ਨਵੀਂ ਦਿੱਲੀ, 16 ਫਰਵਰੀ (ਏਜੰਸੀ)- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਗੋਪਾਲ ਰਾਏ ਨੇ ਐਤਵਾਰ ਨੂੰ ਦੱਸਿਆ ਕਿ ਪਾਰਟੀ ਦੇ ਵਿਸਥਾਰ ਲਈ ਦੇਸ਼ ਵਿਆਪੀ ਮੁਹਿੰਮ 23 ਫਰਵਰੀ ਤੋਂ 23 ਮਾਰਚ ਤੱਕ ਚਲਾਈ ਜਾਵੇਗੀ, ਜਿਸ ਤਹਿਤ ਸਾਰੇ ਸੂਬਿਆਂ 'ਚ ਇਕ ਕਰੋੜ ਲੋਕਾਂ ਨੂੰ ਪਾਰਟੀ ਨਾਲ ...

ਪੂਰੀ ਖ਼ਬਰ »

ਐਨ.ਆਈ.ਏ. ਨੂੰ ਡੀ.ਐਸ.ਪੀ. ਮਾਮਲੇ ਦੀ ਜਾਂਚ ਦੌਰਾਨ ਸਰਹੱਦ ਪਾਰੋਂ ਵਪਾਰ ਜ਼ਰੀਏ ਹੁੰਦੀ ਅੱਤਵਾਦੀ ਫੰਡਿੰਗ ਦੇ ਮਿਲੇ ਸਬੂਤ

ਸ੍ਰੀਨਗਰ, 16 ਫਰਵਰੀ (ਏਜੰਸੀ)-ਅਧਿਕਾਰੀਆਂ ਨੇ ਦੱਸਿਆ ਕਿ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਅੱਤਵਾਦੀਆਂ ਨਾਲ ਗਿ੍ਫ਼ਤਾਰ ਕੀਤੇ ਗਏ ਪੁਲਿਸ ਦੇ ਮੁਅੱਤਲ ਡੀ.ਐਸ.ਪੀ. ਦਵਿੰਦਰ ਸਿੰਘ ਦੇ ਮਾਮਲੇ ਦੀ ਜਾਂਚ ਦੌਰਾਨ ਸਰਹੱਦ ਪਾਰ ਤੋਂ ਹੁੰਦੇ ਵਪਾਰ ਜ਼ਰੀਏ ਹੋਣ ਵਾਲੀ ...

ਪੂਰੀ ਖ਼ਬਰ »

ਸ਼ਾਹੀਨ ਬਾਗ਼-ਅਮਿਤ ਸ਼ਾਹ ਨੂੰ ਮਿਲਣ ਜਾ ਰਹੀਆਂ ਔਰਤਾਂ ਨੂੰ ਰਸਤੇ 'ਚ ਰੋਕਿਆ

ਨਵੀਂ ਦਿੱਲੀ, 16 ਫਰਵਰੀ (ਏਜੰਸੀ)-ਸ਼ਾਹੀਨ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੀਆਂ ਔਰਤਾਂ ਦਾ ਇਕ ਸਮੂਹ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਗਿਆ, ਪਰ ਪੁਲਿਸ ਨੇ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਰੋਕ ਦਿੱਤਾ ਕਿ ਮੁਲਾਕਾਤ ਲਈ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX